Friday, April 26, 2024

ਰਵਨੀਤ ਬਿੱਟੂ ਦੇ ਸਮਰਥਕਾਂ ਵੱਲੋਂ ਤੂਫ਼ਾਨੀ ਸਰਗਰਮੀਆਂ

ਯੂਨੀਵਰਸਲ ਪ੍ਰੈਸ ਕਲੱਬ ਨੇ ਵੀ ਰੱਖੀਆਂ ਆਪਣੀਆਂ ਮੰਗਾਂ 


ਲੁਧਿਆਣਾ
: 25 ਅਪ੍ਰੈਲ 2024: (ਪ੍ਰਦੀਪ ਸ਼ਰਮਾ//ਮੈਡਮ ਸੰਦੀਪ ਸ਼ਰਮਾ//ਪੰਜਾਬ ਸਕਰੀਨ ਡੈਸਕ):: 

ਕਾਂਗਰਸ ਪਾਰਟੀ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਰਵਨੀਤ ਸਿੰਘ ਬਿੱਟੂ ਆਪਣੇ ਇਸ ਐਕਸ਼ਨ ਕਾਰਨ ਲਗਾਤਾਰ ਵਿਵਾਦਾਂ ਵਿਚ ਘਿਰੇ ਹੋਏ ਹਨ। ਕਿਓਂਕਿ ਸ਼ਹੀਦ ਬੇਅੰਤ ਸਿੰਘ ਆਪਣੇ ਆਖ਼ਿਰੀ ਸਾਹਾਂ ਤੀਕ ਪੱਕੇ ਕਾਂਗਰਸੀ ਰਹੇ ਸਨ ਇਸ ਲਈ ਉਹਨਾਂ ਦੇ ਪੋਤਰੇ ਕੋਲੋਂ ਅਜਿਹੀ ਉਮੀਦ ਕਿਸੇ ਵੀ ਹਾਲਤ ਵਿਚ ਨਹੀਂ ਸੀ ਕੀਤੀ ਜਾਂਦੀ ਜਦਕਿ ਸ਼੍ਰੀ ਬਿੱਟੂ ਦਾ ਝੁਕਾਅ ਲੰਮੇ ਅਰਸੇ ਤੋਂ ਹਿੰਦੂਤਵੀ ਸੰਗਠਨਾਂ ਵੱਲ ਪੂਰੀ ਤਰ੍ਹਾਂ ਖੁੱਲ੍ਹ ਕੇ ਸਾਹਮਣੇ ਆਉਣ ਲੱਗ ਪਿਆ ਸੀ। ਧਮਕੀਆਂ ਦੇ ਨਵੇਂ ਦੌਰ ਵਿੱਚ ਸ਼੍ਰੀ ਬਿੱਟੂ ਦੇ ਖਿਲਾਫ ਇੱਕ ਪਾਸੇ ਉਹ ਲੋਕ ਵੀ ਸਨ ਜਿਹੜੇ ਸ਼੍ਰੀ ਬਿੱਟੂ ਨੂੰ ਸੋਧਣ ਦੀਆਂ ਧਮਕੀਆਂ ਦੇ ਰਹੇ ਸਨ ਅਤੇ ਨਾਲ ਹੀ ਉਹ ਲੋਕ ਵੀ ਸਨ ਜਿਹੜੇ ਸਿਆਸੀ ਚਾਲਾਂ ਚੱਲਦੇ ਹੋਏ ਬਿੱਟੂ ਦੀ ਟਿਕਟ ਕੱਟਣ ਦੀਆਂ ਚਾਲਾਂ ਵੀ ਚੱਲ ਜਾਂ ਚਲਾ ਰਹੇ ਸਨ। ਅਜਿਹੀ ਹਾਲਤ ਵਿੱਚ ਸ਼੍ਰੀ ਬਿੱਟੂ ਦਾ ਆਪਣੇ ਹਮਦਰਦਾਂ ਨਾਲ ਹੱਥ ਮਿਲਾ ਲੈਣਾ ਸੁਭਾਵਿਕ ਹੀ ਸੀ। ਸ਼੍ਰੀ ਬਿੱਟੂ ਨੂੰ ਬੀਜੇਪੀ ਦੀ ਰਵਾਇਤੀ ਵੋਟ ਦੇ ਨਾਲ ਨਾਲ ਸਿੱਖ ਡੇਰਿਆਂ ਅਤੇ ਅਤੇ ਹਿੰਦੂਤਵੀ ਡੇਰਿਆਂ ਦੇ ਸਮਰਥਕਾਂ ਦੀ ਵੋਟ ਵੀ ਵੱਡੀ ਪੱਧਰ 'ਤੇ ਪੈਣੀ ਹੈ ਇਸ ਲਈ ਉਹ ਆਪਣੀ ਜਿੱਤ ਪ੍ਰਤੀ ਪੂਰੀ ਤਰ੍ਹਾਂ ਨਿਸਚਿੰਤ ਹਨ। ਸਿਆਸੀ ਅਤੇ ਮਜ਼੍ਹਬੀ ਧਰੁਵੀਕਰਣ ਦੇ ਇਸ ਦੌਰ ਵਿੱਚ ਪਾਰਟੀਆਂ ਅਤੇ ਵਿਚਾਰਾਂ ਦੀਆਂ ਗੱਲਾਂ ਹੁਣ ਪਹਿਲਾਂ ਵਾਂਗ ਮਹੱਤਵਪੂਰਨ ਨਹੀਂ ਰਹੀਆਂ। ਆਪਣੀ ਮੌਜ਼ੂਦਾ ਸਥਿਤੀ ਅਤੇ ਸਟੈਂਡ ਸੰਬੰਧੀ ਉਹ ਲਗਾਤਾਰ ਲੁਧਿਆਣਾ ਦੇ ਲੋਕਾਂ ਨੂੰ ਮਿਲ ਰਹੇ ਹਨ ਅਤੇ ਹਰ ਹਲਕੇ ਵਿਚ ਜਾ ਕੇ ਨੁੱਕੜ ਮੀਟਿੰਗਾਂ ਵੀ ਕਰ ਰਹੇ ਹਨ। ਅੱਜਕਲ੍ਹ ਦੀਆਂ ਨੁੱਕੜ ਮੀਟਿਗਾਂ ਨੂੰ ਚਾਹ ਦੇ ਕੱਪ 'ਤੇ ਚਰਚਾ ਵੀ ਆਖਿਆ ਜਾਂਦਾ ਹੈ।

ਅੱਜ ਲੁਧਿਆਣਾ ਵਿਖੇ ਭਾਜਪਾ ਯੁਵਾ ਨੇਤਾ ਸਨੀ ਖੋਸਲਾ ਦੇ ਦਫ਼ਤਰ ਖਿਆਤੀ ਇੰਟਰਪ੍ਰਾਈਜ ਡਾ:ਸ਼ਾਮ ਸਿੰਘ ਰੋਡ ਵਿਖੇ ਲੁਧਿਆਣਾ ਲੋਕ ਸਭਾ ਭਾਜਪਾ ਉਮੀਦਵਾਰ ਸਰਦਾਰ ਰਵਨੀਤ ਸਿੰਘ ਬਿੱਟੂ ਨੇ ਚਾਹ ਤੇ ਚਰਚਾ ਕੀਤੀ . ਇਸ ਮੌਕੇ ਤੇ ਡਾਕਟਰ ਡੀ.ਪੀ ਖੋਸਲਾ ਵੱਲੋਂ ਬੀ ਜੇ ਪੀ ਲੀਡਰ ਰਵਨੀਤ ਬਿੱਟੂ ਨੂੰ ਦੁਸ਼ਾਲਾ ਅਤੇ ਗੁਲਦਸਤਾ ਦੇ ਕੇ ਸਨਮਾਨਿਤ ਕੀਤਾ ਗਿਆ। ਕਈ ਹੋਰਾਂ ਨੇ ਵੀ ਇਸ ਸਨਮਾਨ ਵਿਚ ਹਿੱਸਾ ਲਿਆ। 

ਇਸ ਮੌਕੇ ਤੇ ਲੋਕ ਸਭਾ ਉਮੀਦਵਾਰ ਰਵਨੀਤ ਬਿੱਟੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਆਣ ਵਾਲੀਆਂ ਲੋਕ ਸਭਾ ਚੋਣਾਂ ਦੇ ਲਈ ਆਪਣੇ ਵਿਚਾਰ ਸਾਂਝੇ ਕੀਤੇ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਵਿਰੋਧੀ ਧਿਰ ਦੇ ਲੋਕ ਇਹ ਕਹਿੰਦੇ ਹਨ ਜੇਕਰ ਤੁਸੀਂ ਸਾਨੂੰ ਸਾਂਸਦ ਬਣਾਉਂਦੇ ਹੋ ਤਾਂ ਅਸੀਂ ਪ੍ਰਧਾਨ ਮੰਤਰੀ ਮੋਦੀ ਜੀ ਦੇ ਸਾਹਮਣੇ ਪੰਜਾਬ ਦੇ ਵਿਕਾਸ ਦੀ ਗੱਲ ਕਰਾਂਗੇ ਜਦ ਕਿ ਮੈਨੂੰ ਭਾਜਪਾ ਹਾਈ ਕਮਾਂਡ ਅਤੇ ਸ੍ਰੀ ਨਰਿੰਦਰ ਮੋਦੀ ਜੀ ਨੇ ਲੁਧਿਆਣਾ ਲੋਕ ਸਭਾ ਤੋਂ ਉਮੀਦਵਾਰ ਬਣਾਇਆ ਹੈ ਮੈਂ ਤਾਂ ਸਿੱਧੇ ਜਾ ਕੇ ਵੀ ਪ੍ਰਧਾਨ ਮੰਤਰੀ ਜੀ ਨਾਲ ਪੰਜਾਬ ਦੇ ਵਿਕਾਸ ਬਾਰੇ ਗੱਲ ਕਰਾਂਗਾ। ਇਸ ਲਈ ਤੁਸੀਂ ਮੈਨੂੰ ਸੇਵਾ ਦਾ ਮੌਕਾ ਦਿਓ। 

ਸ਼੍ਰੀ ਬਿੱਟੂ ਨੇ ਪੱਤਰਕਾਰਾਂ ਨੂੰ ਆਪਣੇ ਬਿਆਨ ਵਿੱਚ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਜੀ ਨੇ ਇਕ ਸੋ ਵੀਹ ਕਰੋੜ ਦੀ ਲਾਗਤ ਲਗਾ ਕੇ ਸਿੱਖ ਸੰਗਤ ਦੇ ਲਈ ਪਾਕਿਸਤਾਨ ਨਾਲ ਗੱਲਬਾਤ ਕਰਕੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੁਲਵਾਇਆ। ਇਸਤੋਂ ਇਲਾਵਾ ਜੰਮੂ ਕਸ਼ਮੀਰ ਵਿੱਚ ਧਾਰਾ 370 ਹਟਾਈ, ਪੰਜ ਸੋ ਸਾਲ ਪੁਰਾਣਾ ਸ੍ਰੀ ਰਾਮ ਮੰਦਿਰ ਦੇ ਮੁੱਦੇ ਨੂੰ ਖਤਮ ਕਰਵਾ ਕੇ ਸ੍ਰੀ ਰਾਮ ਲਲਾ ਜੀ ਦਾ ਮੰਦਰ ਬਣਾਇਆ। ਇੱਥੇ ਤੱਕ ਹੀ ਨਹੀਂ ਅਯੋਧਿਆ ਵਿੱਚ ਰਮਾਇਣ ਦੇ ਰਚੇਤਾ ਭਗਵਾਨ ਵਾਲਮੀਕੀ ਜੀ ਮਹਾਰਾਜ ਦੇ ਨਾਮ ਤੇ ਹਵਾਈ ਅੱਡਾ ਵੀ ਬਣਾਇਆ। 

ਜਦੋਂ ਵੀ ਲੋਕ ਹਵਾਈ ਅੱਡੇ ਵਿੱਚ ਜਾਂਦੇ ਹਨ ਤਾਂ ਭਗਵਾਨ ਵਾਲਮੀਕੀ ਜੀ ਨੂੰ ਨਤਮਸਤਕ ਹੁੰਦੇ ਹਨ ਇਸ ਲਈ ਮੈਨੂੰ ਲੁਧਿਆਣਾ ਲੋਕ ਸਭਾ ਦੇ ਵਿੱਚ ਜਾਣ ਦਾ ਮੌਕਾ ਦਿਓ ਅਤੇ ਨਾਲ ਹੀ ਉਹਨਾਂ ਨੇ ਖੋਸਲਾ ਪਰਿਵਾਰ ਦਾ ਕੋਟੀ ਕੋਟੀ ਧੰਨਵਾਦ ਕੀਤਾ। ਯੂਨੀਵਰਸਲ ਪ੍ਰੈਸ ਕਲੱਬ ਦੇ ਪੰਜਾਬ ਪ੍ਰਧਾਨ ਡਾ: ਡੀ.ਪੀ ਖੋਸਲਾ ਵੱਲੋਂ ਬਿੱਟੂ  ਨੂੰ ਪ੍ਰੈਸ ਕਲੱਬ ਦੇ ਬਾਰੇ ਵੀ ਪੂਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਅਤੇ ਮਿੱਤ੍ਰਕਾਰਾਂ ਨੂੰ  ਤੋਂ ਵੀ ਜਾਣੂੰ ਕਰਾਇਆ ਗਿਆ। 

ਪ੍ਰੈਸ ਕਲੱਬ ਲੁਧਿਆਣਾ ਜਿਲੇ ਦੇ ਪ੍ਰਧਾਨ  ਸੰਦੀਪ ਸ਼ਰਮਾ ਅਤੇ ਉਹਨਾ ਦੇ ਕਮੇਟੀ ਮੈਂਬਰਾਂ ਨਾਲ ਵੀ ਮੁਲਾਕਾਤ ਕਰਵਾਈ ਗਈ। ਪ੍ਰਧਾਨ ਸੰਦੀਪ ਸ਼ਰਮਾ ਨੇ ਬੀਜੇਪੀ ਉਮੀਦਵਾਰ ਬਿੱਟੂ ਦੇ ਨਾਲ ਪ੍ਰੈਸ ਕਲੱਬ ਦੀ ਜਗ੍ਹਾ ਦੇ ਲਈ ਵੀ ਮੰਗ ਉਠਾਈ ਅਤੇ ਪੱਤਰਕਾਰਾਂ ਨੂੰ ਆ ਰਹੀਆਂ ਸਮੱਸਿਆ ਬਾਰੇ ਵੀ ਜਾਣੂ ਕਰਵਾਇਆ। 

ਇਸ ਮੌਕੇ ਤੇ ਮੌਜੂਦ ਸ਼੍ਰੀ ਸੰਦੀਪ ਵਧਵਾ, ਗੁਰਦੀਪ ਸਿੰਘ ਗੋਸ਼ਾ, ਵਨੀਤ ਬਹਿਲ, ਅਮਿਤ ਗੋਸਾਈ, ਕਮਲ ਰਾਏਕੋਟ, ਅਸ਼ੋਕ ਥਾਪਰ, ਕਮਲ ਗੁਰਾਇਆ, ਅਜੇ ਪੁੰਜ, ਮਨਵਿੰਦਰ ਕੌਰ, ਸੰਦੀਪ ਸ਼ਰਮਾ, ਅਰੁਣ ਗੋਇਲ, ਰਜੀਵ ਰਾਜਾ, ਰਜੇਸ਼ ਕਸ਼ਪ ਐਡਵੋਕੇਟ, ਕੁਸ਼ਾਗਰ, ਪ੍ਰਵੀਨ ਜੈਨ, ਕਪਿਲ ਘਈ, ਅਮਨ ਬਸੀ, ਅਰੁਣ ਬੈਗੜੇ,ਰਿਸ਼ੀ ਗੁਪਤਾ,ਵਰਿੰਦਰ ਕੁੰਦਰਾ, ਸਚਿਨ ਬਹਿਲ, ਅੰਕੁਸ਼ ਜੈਨ, ਸੰਦੀਪ ਸ਼ਰਮਾ, ਸ਼ਾਮ ਲਾਲ ਕਸ਼ਪ, ਵੰਸ਼ ਘਈ,ਅਜੇ ਖੰਨਾ, ਸੁਰਿਆਸ਼ ਪਾਸੀ,ਕਰਨ ਰਾਣਾ,ਰਜਿੰਦਰ ਦੱਤ, ਨਗੇੰਦਰ ਯਾਦਵ,ਵਸੁਖੀ ਨਾਥ,ਆਦੀ ਹੋਰ ਵੀ ਕਈ ਲੋਕ ਮੌਜੂਦ ਸਨ।

ਹੁਣ ਦੇਖਣਾ ਇਹ ਹੈ ਰਵਨੀਤ ਬਿੱਟੂ ਵੱਲੋਂ ਪਾਰਟੀ ਬਦਲਣ ਵਾਲਾ ਐਕਸ਼ਨ ਲੋਕਾਂ ਦੇ ਮਨਾਂ 'ਤੇ ਕੀ ਅਸਰ ਪਾਉਂਦਾ ਹੈ। ਇਸਦਾ ਸਹੀ ਪਤਾ ਵਣਾਂ ਦੀ ਗਿਣਤੀ ਸਾਹਮਣੇ ਆਉਣ 'ਤੇ ਹੀ ਪਤਾ ਲੱਗੇਗਾ। ਇਸਦੇ ਨਾਲ ਹੀ ਪਤਾ ਲੱਗਣਾ ਹੈ ਇਸ ਵਾਰ ਦੀਆਂ ਚੋਣਾਂ ਦੌੜਨ ਕਿਹੜੇ ਕੀੜੇ ਲੀਡਰ ਪੰਜਾਬ ਦੇਈ ਸੱਚੇ ਸਪੁੱਤਰ ਬਣ ਕੇ ਸਾਹਮਣੇ ਆਉਂਦੇ ਹਨ ਅਤੇ ਕਿਹੜੇ ਇਸ ਵਾਰ ਵੇਲਾ ਟਪਾਉਣ ਵਾਲਾ ਰਵਈਆ ਅਪਣਾਉਂਦੇ ਹਨ। 

No comments: