On 6th May 2021 at 13:50
ਲੋਕ ਪ੍ਰਸ਼ਾਸ਼ਨ ਵਿਭਾਗ ਦੁਆਰਾ ਆਯੋਜਿਤ ਇੱਕ ਵਿਚਾਰ-ਵਟਾਂਦਰਾ ਸੈਸ਼ਨ
ਲੁਧਿਆਣਾ: 6 ਮਈ 2021: (ਪੰਜਾਬ ਸਕਰੀਨ ਬਿਊਰੋ)::
ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ ਦੇ ਲੋਕ ਪ੍ਰਸ਼ਾਸਨ ਵਿਭਾਗ ਨੇ 6 ਮਈ, 2021 ਨੂੰ ਸਿੱਖਿਆ ਦੇ ਸੈਕਟਰ ਉੱਤੇ ਕੋਵਿਡ -19 ਦੇ ਪ੍ਰਭਾਵਾਂ ਬਾਰੇ ਵਿਚਾਰ ਵਟਾਂਦਰੇ ਲਈ ‘ਸਮੂਹ ਵਿਚਾਰ-ਵਟਾਂਦਰਾ ਸੈਸ਼ਨ’ ਆਯੋਜਿਤ ਕੀਤਾ। ਇਹ ਸਾਰਾ ਆਯੋਜਨ ਕਾਲਜ ਦੀ ਪ੍ਰਿੰਸੀਪਲ ਡਾ. ਸੁਖਵਿੰਦਰ ਕੌਰ, ਲੋਕ ਪ੍ਰਸ਼ਾਸਨ ਵਿਭਾਗ ਦੀ ਮੁਖੀ ਸ੍ਰੀਮਤੀ ਬਲਜੀਤ ਕੌਰ ਅਤੇ ਸ਼੍ਰੀ ਦਿਨੇਸ਼ ਸ਼ਾਰਦਾ ਦੀ ਅਗਵਾਈ ਹੇਠਕਰਵਾਇਆ ਗਿਆ।
ਪ੍ਰੋਫੈਸਰ ਡਾ. ਸੁਖਵਿੰਦਰ ਸਿੰਘ ਨੇ ਜੱਜ ਸਾਹਿਬਾਨ ਦੀ ਭੂਮਿਕਾ ਨਿਭਾਈ। ਇਹ ਇਕ ਇੰਟਰਐਕਟਿਵ ਅਤੇ ਇੱਕ ਜਾਣਕਾਰੀ ਭਰਪੂਰ ਸੈਸ਼ਨ ਸੀ ਕਿਉਂਕਿ ਵਿਦਿਆਰਥੀਆਂ ਨੇ ਆਨਲਾਈਨ ਸਿੱਖਿਆ ਦੀਆਂ ਸਮੱਸਿਆਵਾਂ ਅਤੇ ਇਸਦੇ ਸੁਧਾਰ ਲਈ ਸੁਝਾਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ। ਰਿਸ਼ੀਕਾ ਕ੍ਰਿਤੀ ਅਤੇ ਅਸ਼ਮੀਤ ਕੌਰ ਪਹਿਲੇ ਸਥਾਨ ਤੇ , ਅਨੀਸ਼ਾ ਕਪੂਰ ਅਤੇ ਨੰਦਿਨੀ ਸ਼ਰਮਾ ਦੂਜੇ ਸਥਾਨ ਤੇ, ਵਾਨੀ ਵੈਦ ਅਤੇ ਵਾਨੀ ਸ਼ਰਮਾ ਤੀਸਰੇ ਸਥਾਨ 'ਤੇ ਰਹੇ। ਕੌਂਸਲ ਦੀਆਂ ਵਿਦਿਆਰਥਣਾਂ ਤਾਨੀਆ, ਮਨਵੀਰ ਕੌਰ, ਇਸ਼ਪ੍ਰੀਤ ਕੌਰ, ਅਸ਼ਮੀਤ ਕੌਰ ਅਤੇ ਸਰਗੁਨ ਦੇ ਸਾਂਝੇ ਯਤਨਾਂ ਸਦਕਾ ਇਹ ਸੈਸ਼ਨ ਸਫਲ ਰਿਹਾ। ਅੰਤ ਵਿੱਚ ਸ਼੍ਰੀ ਦਿਨੇਸ਼ ਸ਼ਾਰਦਾ ਨੇ ਸਾਰਿਆਂ ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਇਸ ਔਖੇ ਸਮੇਂ ਵਿੱਚ ਸਕਾਰਾਤਮਕ ਰਹਿਣ ਲਈ ਪ੍ਰੇਰਿਤ ਕੀਤਾ।

No comments:
Post a Comment