Showing posts with label Lions. Show all posts
Showing posts with label Lions. Show all posts

Monday, April 19, 2021

ਕੋਵਿਡ ਦੀ ਰੋਕਥਾਮ ਲਈ ਮੁਫ਼ਤ ਟੀਕਾਕਰਨ ਕੈਂਪ ਲਗਾਇਆ ਗਿਆ

 ਲੋੜਵੰਦਾਂ ਨੂੰ ਸਹੂਲਤ ਦੇਣ ਲਈ ਲਾਇਨਜ਼ ਕਲੱਬ ਵੱਲੋਂ ਇੱਕ ਹੋਰ ਉਪਰਾਲਾ 


ਲੁਧਿਆਣਾ
: 19 ਅਪ੍ਰੈਲ 2021: (ਕਾਰਤਿਕਾ ਸਿੰਘ//ਪੰਜਾਬ ਸਕਰੀਨ)::
ਕੋਵਿਡ ਦੀ ਰੋਕਥਾਮ ਕਰਨ ਵਾਲੀ ਵੈਕਸੀਨ ਦੇ ਖਿਲਾਫ ਅਫਵਾਹਾਂ ਦਾ ਬਾਜ਼ਾਰ ਲਗਾਤਾਰ ਗਰਮ ਹੈ। ਇਹਨਾਂ ਅਫਵਾਹਾਂ ਕਾਰਨ ਅਜੇ ਵੀ ਬਹੁਤ ਸਾਰੇ ਲੋਕ ਇਸਨੂੰ ਲਗਵਾਉਣ ਤੋਂ ਹਿਚਕਚਾ ਰਹੇ ਹਨ। ਬੇਬੁਨਿਆਦ ਪ੍ਰਚਾਰ ਵਾਲੀ ਇਸ ਧੁੰਦ ਨੂੰ ਚੀਰਦਿਆਂ ਨਵੀਂ ਹਿੰਮਤ ਦਿਖਾ ਰਹੀਆਂ ਹਨ ਲੁਧਿਆਣਾ ਦੀਆਂ ਸਮਾਜਿਕ ਸੰਸਥਾਵਾਂ। ਨਾਂਹ ਪੱਖੀ ਪ੍ਰਚਾਰ ਵਾਲੀ ਇਸ ਤਰਾਂ ਦੀ ਨਾਜ਼ੁਕ ਹਾਲਤ ਵਿੱਚ ਵੀ ਲਾਇਨਜ਼ ਕਲੱਬ ਨੇ ਕੋਵਿਡ ਵੈਕਸੀਨੇਸ਼ਨ ਦਾ ਇੱਕ ਮੁਫ਼ਤ ਕੈਂਪ ਲਾਇਨਜ਼ ਭਵਨ ਵਿੱਚ ਆਯੋਜਿਤ ਕੀਤਾ ਤਾਂ ਕਿ ਲੋਕ ਵੱਧ ਚੜ੍ਹ ਕੇ ਇਸਦਾ ਫਾਇਦਾ ਉਠਾ ਸਕਣ। ਇਹ ਕੈਂਪ ਪੂਰੀ ਤਰ੍ਹਾਂ ਮੁਫ਼ਤ ਸੀ ਅਤੇ ਲੋਕਾਂ ਦਾ ਹੋਂਸਲਾ ਵਧਾਉਣ ਲਈ ਕਲੱਬ ਦੇ  ਬਜ਼ੁਰਗ ਮੈਂਬਰ ਵੀ ਕੈਂਪ ਦੇ ਆਖਿਰ ਤੱਕ ਮੌਜੂਦ ਰਹੇ ਅਤੇ ਲੋਕਾਂ ਦਾ ਹੌਂਸਲਾ ਵਧਾਉਂਦੇ ਰਹੇ। 

ਇਹ ਸਭ ਕੁਝ ਲਾਇਨਜ਼ ਇੰਟਰਨੈਸ਼ਨਲ ਦੇ ਮੰਤਵ ਅਨੁਸਾਰ ਚੱਲਦਿਆਂ ਲਾਇਨਜ਼ ਕਲੱਬ ਊਧਮ ਸਿੰਘ ਨਗਰ ਵਾਲੀ ਟੀਮ ਦੀ ਦੇਖਰੇਖ ਹੇਠ ਹੋਇਆ।  ਲਾਇਨਜ਼ ਭਵਨ ਵਿਖੇ ਲਾਇਨ ਡਾ ਪੀ ਕੇ ਐਸ ਵਰਮਾ ਦੀ ਅਗਵਾਈ ਹੇਠਲੱਗੇ ਇਸ ਕੈਂਪ ਵਿੱਚ ਬਹੁਤ ਸਾਰੇ ਲੋਕ ਪੁੱਜੇ। ਇਹ ਕੈਂਪ ਆਮ ਲੋਕਾਂ ਲਈ ਵੀ ਖੁੱਲਾ ਸੀ। ਇਸ ਮੌਕੇ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਉਨ੍ਹਾਂ ਦੇ ਆਧਾਰ ਕਾਰਡ ਦੇਖ ਕੇ ਟੀਕਾ ਲਗਾਇਆ ਗਿਆ ਸੀ। ਕੋਵੈਕਸਿਨ ਨੂੰ 182 ਲੋਕਾਂ ਨੂੰ ਪਹਿਲੀ ਖੁਰਾਕ ਅਤੇ 18 ਲੋਕਾਂ ਨੂੰ ਦੂਜੀ ਖੁਰਾਕ ਵਜੋਂ ਦਿੱਤਾ ਗਿਆ ਸੀ। ਇਹ ਕੈਂਪ ਲਾਇਨ ਭਵਨ ਟਰੱਸਟ ਦੀ ਅਗਵਾਈ ਹੇਠ ਲਗਾਇਆ ਗਿਆ। ਇਸ ਮੌਕੇ ਲਾਇਨ ਐਸ ਕੇ ਸੂਦ ਨੇ ਪ੍ਰੋਜੈਕਟ ਚੇਅਰਮੈਨ ਵਜੋਂ ਅਤੇ ਲਾਇਨ ਸੁਸ਼ੀਲ ਗੁਪਤਾ ਨੇ ਸਹਿ ਚੇਅਰਮੈਨ ਵਜੋਂ ਆਪਣਾ ਯੋਗਦਾਨ ਪਾਇਆ। 

ਅਜਿਹੀਆਂ ਸਰਗਰਮੀਆਂ ਅਕਸਰ ਕਰਦੇ ਰਹਿਣ ਵਾਲੇ ਇਸ ਸੰਗਠਨ ਦੇ ਇਸ ਕੈਂਪ ਬਾਰੇ ਸੰਖੇਪ ਜਾਣਕਾਰੀ ਦਿੰਦਿਆਂ ਪ੍ਰਧਾਨ ਲਾਇਨ  ਐਸ ਪੀ ਸ਼ਰਮਾ ਨੇ ਕਿਹਾ ਕਿ ਲਾਇਨਜ਼ ਕਲੱਬ ਵਾਲੇ ਲੋਕ ਸਮਾਜਿਕ ਕੰਮਾਂ ਵਿਚ ਹਮੇਸ਼ਾ ਮੋਹਰੀ ਰਹਿੰਦੇ ਹਨ। ਸਮਾਜ ਦੇ ਕਮਜ਼ੋਰ ਅਤੇ ਦਰਮਿਆਨੇ ਤਬਕੇ ਨਾਲ ਸਬੰਧਤ ਲੋਕਾਂ ਦੀ ਸਹੂਲਤ ਲਈ ਕਲੱਬ ਦੇ ਅਹੁਦੇਦਾਰ ਲਾਇਨ ਸ਼ਨੀਮ ਸੁੰਦਰ ਨੇ ਕਿਹਾ ਕਿ ਮਹਾਂਮਾਰੀ ਦੇ ਸਮੇਂ ਸਾਰਿਆਂ ਦਾ ਸਮਾਜ ਦੀ ਸੇਵਾ ਲਈ ਅੱਗੇ ਆਉਣਾ ਇੱਕ ਮੁਢਲਾ ਫਰਜ਼ ਵੀ ਸੀ। ਲਾਇਨ ਨਕੇਸ਼ ਗਰਗ, ਵੀ.ਡੀ.ਜੀ.-ਆਈ, ਲਾਇਨ ਜੀ ਐਸ ਕਾਲੜਾ, ਲਾਇਨਬੇਲ, ਲਾਇਨ ਦਵਿੰਦਰ ਗੁਪਤਾ ਨੇ ਇਸ ਮੌਕੇ ਜ਼ਿਲ੍ਹਾ ਪ੍ਰਤੀਨਿਧ ਵਜੋਂ ਸ਼ਿਰਕਤ ਕੀਤੀ। ਲਾਇਨਜ਼ ਕਲੱਬ ਦੇ ਸਾਬਕਾ ਪ੍ਰਧਾਨ ਲਾਇਨ ਵਰੁਣ ਚੰਦੋਕ ਨੇ ਕਿਹਾ ਕਿ ਦੂਜੀ ਖੁਰਾਕ 30 ਮਈ 2021 ਨੂੰ ਅਗਲੇ ਹਫਤਿਆਂ ਵਿੱਚ ਛੇਤੀ ਹੀ ਲਗਾਏ ਜਾਣ ਵਾਲੇ ਅਗਲੇ ਕੈਂਪ ਵਿਚ ਲਗਾਈ ਜਾਏਗੀ। 

ਇਸ ਮੌਕੇ ਸ੍ਰੀਮਤੀ ਆਸ਼ਾ ਰਾਣੀ ਦਾ ਜੋਸ਼ ਅਤੇ ਉਤਸ਼ਾਹ ਦੇਖਣ ਵਾਲਾ ਸੀ। ਤਕਰੀਬਨ 84 ਸਾਲ ਦੀ ਉਮਰ ਦਾ ਟੀਕਾ ਲਗਵਾਉਂਦੇ ਸਮੇਂ ਇਹ ਬਜ਼ੁਰਗ ਔਰਤ ਜੋਸ਼ ਨਾਲ ਭਰੀ ਹੋਈ ਸੀ। ਕੈਂਪ ਵਿੱਚ ਆਏ ਲੋਕਾਂ ਨੇ ਇਸ ਅੱਤ ਦੇ ਮੁਸ਼ਕਲ ਸਮੇਂ ਵਿਚ ਕੈਂਪ ਦੇ ਸੁਚਾਰੂ ਰੂਪ ਨਾਲ ਚਲਾਉਣ ਦੀਆਂ ਕੋਸ਼ਿਸ਼ਾਂ ਦੀ ਵੀ ਪ੍ਰਸ਼ੰਸਾ ਕੀਤੀ। ਕੈਂਪ ਵਿੱਚ ਪੁੱਜੇ ਲੋੜਵੰਦਾਂ ਨੂੰ ਟੀਕੇ ਲਗਾਏ ਗਏ ਅਤੇ ਲੋਕਾਂ ਨੂੰ ਕਾਫੀ ਅਤੇ ਸਨੈਕਸ ਵੀ ਪਰੋਸਿਆ ਗਿਆ। 
ਇਸ ਟੀਕਾਕਰਨ ਲਈ ਬਣਦੀ ਸਮਾਜਿਕ ਦੂਰੀ ਵੀ ਬਣਾਈ ਰੱਖੀ ਗਈ ਸੀ ਅਤੇ ਸਾਰੇ ਨਿਯਮਾਂ ਅਤੇ ਪ੍ਰਕ੍ਰਿਆ ਦੀ ਪਾਲਣਾ ਵੀ ਕੀਤੀ ਗਈ। ਲਾਇਨਜ਼ ਕਲੱਬ ਦੇ ਮੈਂਬਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੇ ਪੂਰੇ ਜੋਸ਼ ਨਾਲ ਕੈਂਪ ਵਿਚ ਹਿੱਸਾ ਲਿਆ। ਲਾਇਨ ਹਰਗੋਪਾਲ ਨੇ ਕੈਂਪ ਨੂੰ ਵੱਡੀ ਪੱਧਰ ਤੇ  ਸਫਲ ਬਣਾਉਣ ਲਈ ਸਾਰੇ ਸਬੰਧਤ ਸੱਜਣਾਂ ਦਾ ਧੰਨਵਾਦ ਵੀ ਕੀਤਾ।

Sunday, October 15, 2017

ਪ੍ਰੈਸ ਲਾਇਨਜ਼ ਕਲੱਬ ਘਟੀਆ ਸਿਆਸਤ ਕਾਰਨ ਹੋਈ ਫੇਰ ਦੁਫਾੜ

ਸਰਗਰਮ ਪੱਤਰਕਾਰਾਂ ਖਿਲਾਫ ਐਕਸ਼ਨ ਦੀ ਸ਼ੁਰੂਆਤ ਕਿਸ ਦੇ ਇਸ਼ਾਰੇ ਉੱਤੇ? 
ਲੁਧਿਆਣਾ: 18 ਸਤੰਬਰ 2017: (ਪੰਜਾਬ ਸਕਰੀਨ ਬਿਊਰੋ):: 
ਪ੍ਰੈਸ ਲਾਇਨਜ਼ ਕਲੱਬ ਫਿਰ ਚਰਚਾ ਵਿੱਚ ਹੈ।  ਵਟਸਐਪ ਗਰੁੱਪ ਵਿੱਚ ਇਹ ਚਰਚਾ ਅੱਜ ਵੀ ਭਖੀ  ਹੋਈ ਸੀ। ਸੋਚਿਆ ਕਿਓਂ ਨਾ ਕਰੀਬ ਇੱਕ ਮਹੀਨਾ ਪਿਛੇ ਚੱਲੀਏ ਜਦੋਂ ਇਸ ਚਰਚਾ ਦਾ ਮੁੱਢ ਬੱਝਾ ਸੀ। ਇੱਕ ਜਰਨਲਿਸਟ ਸਾਥੀ ਦਾ ਐਕਸੀਡੈਂਟ ਹੋ ਗਿਆ। ਲੋਕ ਦੂਰੋਂ ਦੂਰੋਂ ਹਾਲ ਪੁੱਛਣ ਲਈ ਆਏ ਪਰ ਆਪਣੇ ਸਾਥੀਆਂ ਵਿੱਚੋਂ ਹੀ ਕਿਸੇ ਨੇ ਉਸਨੂੰ ਅਹੁਦੇ ਤੋਂ "ਫਾਰਗ" ਕਰ ਦਿੱਤਾ ਅਤੇ ਬਾਕੀਆਂ ਨੇ "ਸਹਿਮਤੀ" ਦੇ ਦਿੱਤੀ। ਜਦੋਂ ਇਹ ਕੁਝ ਕਰਨ ਵਾਲੇ ਅਜਿਹੇ ਲੋਕ ਏਕਤਾ ਦੇ ਦਾਅਵੇ ਕਰਦੇ ਹਨ ਤਾਂ ਹਾਸਾ ਆਉਂਦਾ ਹੈ। ਕਿਸੇ ਵੇਲੇ "ਪ੍ਰੈਸ ਲਾਇਨਜ਼ ਕਲੱਬ" ਪੱਤਰਕਾਰਾਂ ਦੇ ਹਿੱਤਾਂ ਲਈ ਕੰਮ ਕਰਨ ਵਾਲੀ ਇੱਕ ਸਿਰਮੌਰ ਜੱਥੇਬੰਦੀ ਸੀ। ਇਸਨੇ ਪੱਤਰਕਾਰਾਂ ਨੂੰ ਇੱਕ ਮੰਚ ਥੱਲੇ ਲਾਮਬੰਦ ਕੀਤਾ ਸੀ। "ਪੰਜਾਬ ਯੂਨੀਅਨ ਆਫ ਜਰਨਲਿਸਟਸ" ਤੋਂ ਬਾਅਦ ਐਹ ਇੱਕ ਸਫਲ ਤਜਰਬਾ ਸੀ। ਇਸ ਹਕੀਕਤ ਦੇ  ਬਾਵਜੂਦ ਇਸ  ਦਾ ਪੱਤਨ ਕਾਫੀ ਪਹਿਲਾਂ ਸ਼ੁਰੂ ਹੋ ਗਿਆ ਸੀ। ਦਰਅਸਲ ਇਹ ਸਿਲਸਿਲਾ ਉਸੇ ਦਿਨ ਸ਼ੁਰੂ ਹੋ ਗਿਆ ਸੀ। ਜਿਸ ਦਿਨ ਇਸਦੇ ਮੌਜੂਦਾ ਪ੍ਰਧਾਨ ਨੇ ਘਟੀਆ ਸਿਆਸਤ ਖੇਡ ਕੇ ਪ੍ਰਧਾਨਗੀ ਦੀ ਕੁਰਸੀ ਪ੍ਰਾਪਤ ਕਰਨ ਲਈ ਪੂਰਵਨਿਯੋਜਿਤ ਸਾਜ਼ਿਸ਼ੀ ਚਾਲ ਚੱਲੀ ਸੀ। ਜੱਥੇਬੰਦੀ ਦੇ ਕਈ ਦੂਸਰੇ ਸੂਝਵਾਨ ਸੀਨੀਅਰ ਆਗੂਆਂ ਨੇ ਜੱਥੇਬੰਦੀ ਅਤੇ ਆਪਣੀ ਇੱਜ਼ਤ ਦਾ ਖਿਆਲ ਕਰਦਿਆਂ ਚੁੱਪ ਰਹਿਣ ਵਿੱਚ ਹੀ ਬੇਹਤਰੀ ਸਮਝੀ ਸੀ।ਇਸ ਗੱਲ ਨੂੰ ਉਹਨਾਂ ਸਾਥੀਆਂ ਦੀ ਗੰਭੀਰਤਾ ਅਤੇ ਤਿਆਗ ਦੀ ਭਾਵਨਾ ਹੀ ਸਮਝਿਆ ਜਾ ਸਕਦਾ ਹੈ।  ਕਈਆਂ ਨੇ ਏਸੇ ਦਿਨ ਇਸ ਜੱਥੇਬੰਦੀ ਤੋਂ ਤੋੜਵਿਛੋੜਾ ਕਰਦਿਆਂ ਇਸ ਦੀਆਂ ਮੀਟਿੰਗਾਂ ਵਿੱਚ ਆਉਣਾ ਹੀ ਛੱਡ ਦਿੱਤਾ ਸੀ। ਆਖਿਰ ਹਾਲਾਤ ਅਜਿਹੇ ਬਣ ਗਏ ਕਿ ਜਿਸ ਲਾਇਨਜ਼ ਕਲੱਬ ਦੇ ਇੱਕ ਸੱਦੇ ਤੇ 100-150 ਪੱਤਰਕਾਰ ਤੁਰੰਤ ਪਹੁੰਚ ਜਾਂਦੇ ਸਨ ਉਸ ਦੀ ਮੀਟਿੰਗ ਵਿੱਚ ਹੁਣ 10 ਪੱਤਰਕਾਰਾਂ ਤੋਂ ਜਿਆਦਾ ਦਾ ਕੋਰਮ ਨਹੀ ਹੁੰਦਾ।  ਜਿਹਨਾਂ ਵਿੱਚੋਂ ਕਈਆਂ ਦਾ ਤਾਂ ਪ੍ਰੈਸ ਕਲੱਬ ਨਾਲ ਕੋਈ ਦੂਰ ਤੱਕ ਦਾ ਵਾਸਤਾ ਵੀ ਨਹੀਂ ਹੁੰਦਾ। ਨਵੀਂ ਪ੍ਰਧਾਨਗੀ ਵੇਲੇ ਹੀ ਕਈ ਫਾੜ ਹੋਈ ਇਹ ਜੱਥੇਬੰਦੀ ਆਖਰਕਾਰ ਅੱਜ ਆਪਣਾ ਆਖਰੀ ਸ਼ਾਹ ਵੀ ਉਦੋਂ ਛੱਡ ਗਈ ਜਦੋਂ ਬੜੀ ਹੀ ਘਟੀਆ ਤੇ ਹੋਛੀ ਸਿਆਸਤ ਕਰਦਿਆਂ ਪੱਤਰਕਾਰਾਂ ਦੀ ਭਲਾਈ ਅਤੇ ਏਕਤਾ ਲਈ ਹਮੇਸ਼ਾਂ ਸਰਗਰਮ ਰਹਿੰਦੇ ਪ੍ਰੈਸ ਲਾਇਨਜ਼ ਕਲੱਬ ਦੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਮਹਿਦੂਦਾਂ ਨੂੰ ਅਹੁਦੇ ਤੋਂ ਫਾਰਗ ਕਰਨ ਦੀ ਅੜੀ ਤਕਰੀਬਨ ਇੱਕ ਮਹੀਨਾ ਬਾਅਦ ਵੀ ਜਾਰੀ ਰੱਖੀ ਗਈ। ਜ਼ਿਕਰਯੋਗ ਹੈ ਕਿ ਸੜਕ ਹਾਦਸਾ ਹੋ ਜਾਣ ਕਾਰਨ ਸਾਥੀ ਮਹਿਦੂਦਾਂ ਕਾਫੀ ਦੇਰ ਤੋਂ ਜ਼ੇਰੇ ਇਲਾਜ ਹੈ।  ਉਸਦੀ ਇਸ ਮਜਬੂਰੀ ਮੌਕੇ ਇਸ ਪ੍ਰੈਸ ਕਲੱਬ ਨੇ ਮਹਿਦੂਦਾਂ ਨਾਲ ਆਪਣੀ ਇਹ "ਇੱਕਜੁੱਟਤਾ" ਦਿਖਾਈ ਹੈ।  ਜੁਝਾਰੂ ਪੱਤਰਕਾਰ ਮਹਿਦੂਦਾਂ ਨਾਲ ਇਸ ਧੱਕੇਸ਼ਾਹੀ ਦਾ ਜੋ ਕਾਰਨ ਸਾਹਮਣੇ ਆਇਆ ਹੈ ਉਹ ਵੀ ਹੈਰਾਨ ਕਰਨ ਵਾਲਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਹਿਦੂਦਾਂ ਜ਼ਿਲੇ ਦੀ ਕਲੱਬ ਬਣਾਉਣ ਲਈ ਕਰਵਾਈਆਂ ਜਾ ਰਹੀਆਂ ਚੋਣਾਂ ਦਾ ਹਮੇਸ਼ਾਂ ਹਾਮੀ ਸੀ। ਕਲੱਬ ਦਾ ਮੌਜੂਦਾ ਪ੍ਰਧਾਨ ਪੱਤਰਕਾਰਾਂ ਵਿੱਚ ਸਾਥੀ ਮਹਿਦੂਦਾਂ ਦੀ ਚੜ੍ਹਤ ਤੋਂ ਇਸ ਕਦਰ ਖਾਰ ਖਾਂਦਾ ਸੀ ਕਿ ਪ੍ਰਧਾਨ ਬਣਦੇ ਸਾਰ ਉਸਨੇ ਬਿਨਾ ਵਜਾਹ ਹੀ ਉਸਨੂੰ ਕਲੱਬ ਦੇ ਵਟਸਅਪ ਗਰੁੱਪ ਵਿੱਚੋਂ ਰਿਮੂਵ ਕਰ ਦਿੱਤਾ। ਇਸ ਤੋਂ ਬਾਅਦ ਸੱਚ ਨੂੰ ਸੱਚ ਆਖਣ ਵਾਲੇ ਬਾਕੀ ਪੱਤਰਕਾਰ ਵੀ ਹੋਲੀ ਹੋਲੀ ਰਿਮੂਵ ਕੀਤੇ ਗਏ। ਸ: ਮਹਿਦੂਦਾਂ ਨੇ ਜਨਰਲ ਸਕੱਤਰ ਹੋਣ ਦੇ ਨਾਤੇ ਏਸੇ ਨਾਮ ਦਾ ਆਪਣਾ ਵੱਖਰਾ ਗਰੁੱਪ ਬਣਾ ਲਿਆ। ਇਸਤੋਂ ਇਲਾਵਾ ਟੋਲ ਪਲਾਜ਼ਾ ਦੀ ਮੁਆਫੀ ਦੇ ਸਬੰਧ ਵਿੱਚ ਪੰਜਾਬ ਜਰਨਲਿਸਟ ਅਸੋਸੀਏਸ਼ਨ ਵੱਲੋਂ ਡਿਪਟੀ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ ਨੂੰ ਦਿੱਤੇ ਮੰਗ ਪੱਤਰ ਸਮੇਂ ਮੋਹਰੀ ਵੀ ਰਿਹਾ ਸੀ। ਟੋਲ ਪਲਾਜਾ ਤੇ ਧਰਨੇ ਦੌਰਾਨ ਪੱਤਰਕਾਰਾਂ ਉੱਤੇ ਹੋਏ ਝੂਠੇ ਪਰਚਿਆਂ ਦੇ ਹੱਕ ਵਿੱਚ ਅਤੇ ਕੰਨੜ ਪੱਤਰਕਾਰ ਗੌਰੀ ਲੰਕੇਸ਼ ਦੇ ਹੋਏ ਕਤਲ ਦੇ ਵਿਰੋਧ ਵਿੱਚ ਸ: ਮਹਿਦੂਦਾਂ ਨੇ ਜਨਰਲ ਸਕੱਤਰ ਹੋਣ ਦੇ ਨਾਤੇ ਕਲੱਬ ਵੱਲੋਂ ਸਾਰੇ ਅਖਬਾਰਾਂ ਨੂੰ ਪ੍ਰੈਸ ਨੋਟ ਵੀ ਜਾਰੀ ਕੀਤੇ ਸਨ। ਵੱਖਰਾ ਵਟਸਅਪ ਗਰੁੱਪ ਅਤੇ ਪੱਤਰਕਾਰਾਂ ਦੇ ਹੱਕ ਵਿੱਚ ਅਵਾਜ ਬੁਲੰਦ ਕਰਨ ਨੂੰ ਮੁੱਦਾ ਬਣਾ ਕੇ ਮੌਜੂਦਾ ਪ੍ਰਧਾਨ ਵੱਲੋਂ ਇਸਨੂੰ ਜਵਾਬ ਦੇਣ ਲਈ ਨੋਟਿਸ ਜਾਰੀ ਕੀਤਾ ਗਿਆ। ਪਤਾ ਲੱਗਾ ਕਿ ਸ: ਮਹਿਦੂਦਾਂ ਵੱਲੋਂ ਉਸ ਦਾ ਜਵਾਬ ਦਿੱਤਾ ਗਿਆ ਕਿ ਜਨਰਲ ਹਾਊਸ ਦੀ ਮੀਟਿੰਗ ਬੁਲਾਈ ਜਾਵੇ ਉਸ ਵਿੱਚ ਲਿਖਤੀ ਜਵਾਬ ਦਿੱਤਾ ਜਾਵੇਗਾ। ਚੱਲ ਸਕਣ ਤੋਂ ਅਸਮਰੱਥ ਹੋਣ ਕਾਰਨ ਉਹਨਾਂ ਇਸਦੇ ਲਈ ਥੋੜਾ ਸਮਾਂ ਵੀ ਮੰਗਿਆ। ਇਸਦੇ ਬਾਵਜੂਦ ਉਸਨੂੰ ਗਿਣਤੀ ਦੇ ਚਾਰ ਅਹੁਦੇਦਾਰਾਂ ਨੇ ਉਸਨੂੰ ਅਹੁਦਾ ਮੁਕਤ ਕਰਨ ਦਾ ਨਾਦਰਸ਼ਾਹੀ ਫੈਸਲਾ ਵੀ ਸੁਣਾ ਦਿੱਤਾ। ਏਥੇ ਇਹ ਵੀ ਜਾਣਕਾਰੀ ਮਿਲੀ ਹੈ ਕਿ ਉਸਨੂੰ ਨੋਟਿਸ ਕਲੱਬ ਦੇ ਕਿਸੇ ਜਨਰਲ ਸਕੱਤਰ ਵੱਲੋਂ ਜਾਰੀ ਕੀਤਾ ਗਿਆ ਸੀ ਜਿਸ ਤੇ ਸਵਾਲ  ਕਰਦਿਆਂ ਸ: ਮਹਿਦੂਦਾਂ ਨੇ ਕਿਹਾ ਸੀ ਕਿ ਸੰਵਿਧਾਨ ਮੁਤਾਬਿਕ ਕਲੱਬ ਦਾ ਜਨਰਲ ਸਕੱਤਰ ਇੱਕ ਹੈ ਅਤੇ ਉਹ ਮੈਂ ਖੁਦ ਹਾਂ ਇਸ ਲਈ ਮੈਨੂੰ ਨੋਟਿਸ ਪ੍ਰਧਾਨ ਜਾਰੀ ਕਰੇ। ਇਸ ਤੋਂ ਬਾਅਦ ਕਲੱਬ ਦੀ ਮੇਲ ਤੋਂ ਨੋਟਿਸ ਆਉਣ ਤੇ ਹੀ ਉਸਨੇ ਉਪਰੋਕਤ ਜਵਾਬ ਭੇਜਿਆ ਸੀ। ਏਥੇ ਵੀ ਪਤਾ ਲੱਗਾ ਹੈ ਕਿ ਅੱਜ ਦੀ ਕਾਰਵਾਈ ਦਾ ਜਵਾਬ ਵੀ ਸ: ਮਹਿਦੂਦਾਂ ਵੱਲੋਂ ਤੁਰੰਤ ਮੈਂਬਰਾਂ ਨੂੰ ਹੋਛੀ ਕਾਰਵਾਈ ਦੀ ਲਾਹਣਤ ਪਾਉਂਦਿਆਂ ਦਿੱਤਾ ਗਿਆ। ਹੁਣ ਮਾਮਲਾ ਕੀ ਹੈ ਏਹ ਤਾਂ ਮਹਿਦੂਦਾਂ ਹੀ ਦੱਸ ਸਕਦਾ ਹੈ ਪਰ ਏਹ ਗੱਲ ਤਾਂ ਸਾਫ ਹੋ ਗਈ ਹੈ ਕਿ ਪ੍ਰੈਸ ਲਾਇਨਜ਼ ਕਲੱਬ ਹੁਣ ਕਈ ਫਾੜ ਹੋ ਗਈ ਹੈ ਜੇ ਇੰਜ ਕਹਿ ਲਿਆ ਜਾਵੇ ਕਿ ਏਹ ਮੋਹਾਲੀ ਤੋਂ ਛੱਪਦੇ ਇੱਕ ਅਖਬਾਰ ਦੀ ਜੱਥੇਬੰਦੀ ਬਣ ਕੇ ਰਹਿ ਗਈ ਹੈ ਤਾਂ ਇਸ ਵਿੱਚ ਵੀ ਕੋਈ ਅੱਤਕਥਨੀ ਨਹੀ ਹੋਵੇਗੀ ਕਿਉਂਕਿ ਪ੍ਰਧਾਨ ਸੀਨੀਅਰ ਮੀਤ ਪ੍ਰਧਾਨ ਅਤੇ ਕੈਸ਼ੀਅਰ ਏਸੇ ਅਖਬਾਰ ਦੇ ਪੱਤਰਕਾਰ ਹਨ। ਉਂਝ ਖਦਸ਼ਾ ਹੈ ਕਿ ਇਸਦੀ ਮੌਜੂਦਾ ਟੀਮ ਨੂੰ ਕੋਈ ਅਜਿਹਾ ਵਿਅਕਤੀ ਰੀਮੋਟ ਕੰਟਰੋਲ ਰਾਹੀਂ ਚਲਾ ਰਿਹਾ ਹੈ ਜਿਹੜਾ ਨਹੀਂ ਚਾਹੁੰਦਾ ਕਿ ਲੁਧਿਆਣਾ ਦੇ ਪੱਤਰਕਾਰਾਂ ਦਰਮਿਆਨ ਵੀ ਬਾਕੀ ਸ਼ਹਿਰਾਂ ਦੇ ਪੱਤਰਕਾਰਾਂ ਵਾਂਗ ਮਜ਼ਬੂਤ ਇਕ ਹੋਵੇ। 
ਜ਼ਿਕਰਯੋਗ ਗੱਲ ਇਹ ਵੀ ਹੈ ਕਿ ਜਦੋਂ ਕਿਸੇ ਨਿਜੀ ਮਜਬੂਰੀ ਕਾਰਨ ਇਸਦੇ ਸੰਸਥਾਪਕ ਪ੍ਰਧਾਨ ਬੱਲੀ ਬਰਾੜ ਨੇ ਇਹ ਅਹੁਦਾ ਛੱਡਣ ਦੀ ਇੱਛਾ ਪ੍ਰਗਟ ਕੀਤੀ ਸੀ ਤਾਂ ਉਸ ਵੇਲੇ ਬੜੀ ਮੁਸ਼ਕਿਲ ਪ੍ਰਿਤਪਾਲ ਸਿੰਘ ਪਾਲੀ ਹੁਰਾਂ ਨੂੰ ਕਾਰਜਾਕਾਰੀ ਪ੍ਰਧਾਨ ਬਣਾਇਆ ਗਿਆ ਸੀ। ਕਈ ਮੈਂਬਰਾਂ ਦਾ ਕਹਿਣਾ ਹੈ ਕਿ ਉਸ ਲਿਹਾਜ਼ ਨਾਲ ਅਸਲੀ ਪ੍ਰਧਾਨ ਤਾਂ ਅਜੇ ਵੀ ਬੱਲੀ ਬਰਾੜ ਹੀ ਹੈ। ਜਨਾਬ ਬੱਲੀ ਬਰਾੜ ਆਪਣੇ ਹੀ ਲਾਏ ਪੌਦੇ ਨੂੰ ਦਰਖਤ ਬਣ ਜਾਣ ਮਗਰੋਂ ਹੁਣ ਕੱਟਿਆ ਜਾਂਦਾ ਕਿਓਂ ਦੇਖ ਰਹੇ ਹਨ ਇਹ ਉਹੀ ਜਾਨਣ। ਬਰਾੜ  ਸਾਹਿਬ ਨੂੰ ਅੱਗੇ ਆ ਕੇ ਇਸ ਟੀਮ ਦਾ ਪੁਨਰਗਠਨ ਕਰਨਾ ਚਾਹੀਦਾ ਹੈ। ਵਰਨਾ ਗੁਰਪ੍ਰੀਤ ਮਹਿਦੂਦਾਂ ਵਾਂਗ ਹਰ ਅਗਾਂਹਵਧੂ ਪੱਤਰਕਾਰ ਨੂੰ ਇਸ ਕਲੱਬ ਤੋਂ ਅਲੱਗ ਕਰ ਦਿੱਤਾ ਜਾਏਗਾ ਤਾਂਕਿ ਇਸ ਵਿੱਚ ਹੱਕ ਦੀ ਆਵਾਜ਼ ਉਠਾਉਣ ਵਾਲਾ ਕੋਈ ਨਾ ਰਹੇ। 
ਜਦੋਂ ਪਿੱਛੇ ਜਿਹੇ ਸਰਕਾਰੀ ਮਦਦ ਵਾਲਾ ਪ੍ਰੈਸ ਕਲੱਬ ਬਣਾਉਣ ਦਾ ਜ਼ਿੱਦੀ ਤੂਫ਼ਾਨ ਖੜਾ ਕੀਤਾ ਗਿਆ ਅਤੇ ਇਸ ਮਕਸਦ ਲਈ ਸਰਕਟ ਹਾਊਸ ਵਿੱਚ ਡੇਰਾ ਹੀ ਲਾ ਲਿਆ ਗਿਆ  ਸੀ ਉਸ ਵੇਲੇ ਜਿਹਨਾਂ ਨੇ ਖੁੱਲ ਕੇ ਸਟੈਂਡ ਲਿਆ ਉਹਨਾਂ ਵਿੱਚ ਲਾਇਨਜ਼ ਪ੍ਰੈਸ ਕਲੱਬ ਦੇ ਅਗਾਂਹਵਧੂ ਅਹੁਦੇਦਾਰ ਅਤੇ ਮੈਂਬਰ ਵੀ ਸ਼ਾਮਲ ਸਨ। ਜੇ ਅਜਿਹਾ ਨਾ ਕੀਤਾ ਗਿਆ ਹੁੰਦਾ ਤਾਂ ਭਗਵਾ ਬ੍ਰਿਗੇਡ ਦੇ ਪ੍ਰਭਾਵ ਵਾਲਾ ਪ੍ਰੈਸ ਕਲੱਬ ਬਣ ਚੁੱਕਿਆ ਹੋਣਾ ਸੀ। ਹੁਣ ਵੀ ਇਸਦੀਆਂ ਸਾਜ਼ਿਸ਼ਾਂ ਅੰਦਰਖਾਤੇ ਜਾਰੀ ਹਨ। ਲਾਇਨਜ਼ ਪ੍ਰੈਸ ਕਲੱਬ ਨੂੰ ਕਮਜ਼ੋਰ ਕਰਨਾ ਅਤੇ ਫਿਰ ਟੁਕੜੇ ਟੁਕੜੇ ਕਰ ਕੇ ਖਤਮ ਕਰਨ ਦੇ ਅੰਜਾਮ ਵੱਲ ਲਿਜਾਣਾ ਇਸ ਸਾਜ਼ਿਸ਼ ਦਾ ਹੀ ਹਿੱਸਾ ਹਨ।ਪੀਪਲਜ਼ ਮੀਡੀਆ ਕਲੱਬ ਅਤੇ ਅਤੇ ਹੋਰ ਲੋਕ ਪੱਖੀ ਅਗਾਂਹਵਧੂ ਹਲਕਿਆਂ ਦੀ ਇਸ ਸਾਰੇ ਘਟਨਾਕ੍ਰਮ ਉੱਪਰ ਪੂਰੀ ਨਜ਼ਰ ਹੈ। ਛੇਤੀ ਹੀ ਇਸ ਬਾਰੇ ਇੱਕ ਉਚੇਚੀ ਮੀਟਿੰਗ ਵੀ ਬੁਲਾਈ ਜਾਏਗੀ ਜਿਸ ਵਿੱਚ ਇਸ ਬਾਰੇ ਵਿਸਥਾਰਤ ਚਰਚਾ ਹੋਵੇਗੀ।  ਕੁਲ ਮਿਲਾ ਕੇ ਉਹਨਾਂ ਅਨਸਰਾਂ ਨੂੰ ਬੇਨਕਾਬ ਕਰਨਾ ਜ਼ਰੂਰੀ ਹੈ ਜਿਹੜੇ ਆਪਣੇ ਸਵਾਰਥਾਂ ਅਤੇ ਹੋਰ ਮੰਤਵਾਂ ਕਾਰਨ ਲੁਧਿਆਣਾ ਦੇ ਪੱਤਰਕਾਰਾਂ ਵਿੱਚ ਏਕਤਾ ਨਹੀਂ ਹੋਣ ਦੇਣਾ ਚਾਹੁੰਦੇ। 

ਸਬੰਧਤ ਲਿੰਕ ਵੀ ਦੇਖੋ:





Monday, September 11, 2017

ਕਲਮ ਨਹੀਂ ਰੁਕੇਗੀ, ਗੋਲੀਆਂ ਮੁੱਕ ਜਾਣਗੀਆ-ਪ੍ਰੈੱਸ ਲਾਇਨਜ਼ ਕਲੱਬ

Mon, Sep 11, 2017 at 5:41 PM
ਪ੍ਰੈਸ ਕਲੱਬ ਨੇ ਪੱਤਰਕਾਰ ਗੌਰੀ ਲੰਕੇਸ਼ ਨੂੰ ਦਿੱਤੀ ਸ਼ਰਧਾਂਜਲੀ
ਪੱਤਰਕਾਰ ਗੌਰੀ ਲੰਕੇਸ਼ ਨੂੰ ਸ਼ਰਧਾਂਜ਼ਲੀ ਦਿੰਦੇ ਹੋਏ ਕਲੱਬ ਦੇ ਮੈਂਬਰ

ਲੁਧਿਆਣਾ: 11 ਸਤੰਬਰ 2017: (ਪੰਜਾਬ ਸਕਰੀਨ ਬਿਊਰੋ):: 
ਪ੍ਰੈੱਸ ਲਾਇਨਜ਼ ਕਲੱਬ ਰਜਿ. ਦੀ ਅਹਿਮ ਮੀਟਿੰਗ ਪੰਜਾਬੀ ਭਵਨ ਵਿਖੇ ਕਲੱਬ ਦੇ ਪ੍ਰਧਾਨ ਸਰਬਜੀਤ ਸਿੰਘ ਲੁਧਿਆਣਵੀ ਦੀ ਅਗਵਾਈ ਵਿਚ ਹੋਈ। ਜਿਸ ਵਿਚ ਕਰਨਾਟਕ ਦੀ ਪੱਤਰਕਾਰ ਗੌਰੀ ਲੰਕੇਸ਼ ਦੀ ਗੋਲੀਆਂ ਮਾਰ ਕੀਤੀ ਹੱਤਿਆ ਦੀ ਕਰੜੇ ਸ਼ਬਦਾਂ ਵਿਚ ਨਿੰਦਾ ਕੀਤੀ ਗਈ। ਇਸ ਮੌਕੇ ਕਲੱਬ ਦੇ ਸਮੂਹ ਮੈਂਬਰਾਂ ਨੇ ਪੱਤਰਕਾਰ ਗੌਰੀ ਲੰਕੇਸ਼ ਨੂੰ ਦੋਂ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜ਼ਲੀ ਭੇਂਟ ਕੀਤੀ। ਕਲੱਬ ਦੇ ਸਮੂਹ ਮੈਂਬਰਾਂ ਨੇ ਪੱਤਰਕਾਰਾਂ ਤੇ ਆਏ ਦਿਨ ਹੋ ਰਹੇ ਹਮਲਿਆਂ ਦੀ ਆਵਾਜ਼ ਬਣ ਕੇ ਕਿਹਾ ਕਿ ਹਮਲੇ ਕਰਨ ਵਾਲਿਆ ਦੀ ਗੋਲੀਆ ਅਤੇ ਉਹ ਆਪ ਤਾਂ ਮੁੱਕ ਜਾਣਗੇ, ਪਰ ਪੱਤਰਕਾਰਾਂ ਦੀ ਕਲਮ ਹੱਕ ਸੱਚ ਦੀ ਆਵਾਜ਼ ਬਣਨ ਤੋਂ ਨਹੀਂ ਰੁਕੇਗੀ। ਇਸ ਦੌਰਾਨ ਬੀਤੀ ਦਿਨੀਂ ਪੰਚਕੂਲਾ ਵਿਖੇ ਸੋਦਾ ਅਸਾਧ ਅਤੇ ਉਸਦੇ ਪ੍ਰੇਮੀਆਂ ਵੱਲੋਂ ਪੱਤਰਕਾਰਾਂ ਤੇ ਮੀਡੀਆ ਦੀਆਂ ਗੱਡੀਆਂ ਤੇ ਹੋਏ ਹਮਲੇ ਦੀ ਵੀ ਸ਼ਖਤ ਸ਼ਬਦਾਂ ਵਿਚ ਨਿੰਦਾ ਕੀਤੀ ਅਤੇ ਕਿਹਾ ਕਿ ਮੀਡੀਆ ਦੀ ਆਵਾਜ਼ ਨੂੰ ਦਬਾਉਣ ਵਾਲੇ ਦੀ ਹੋਂਦ ਖਤਮ ਹੋਣ ਨੂੰ ਬਹੁਤਾ ਸਮਾਂ ਨਹੀਂ ਲੱਗਦਾ, ਕਿਉਂਕਿ ਮੀਡੀਆ ਲੋਕਾਂ ਦੇ ਹੱਕ ਸੱਚ ਦੀ ਆਵਾਜ਼ ਬਣ ਕੇ ਲੋਕਾਂ ਸਾਹਮਣੇ ਸੱਚ ਰੱਖਦਾ ਹੈ। ਮੀਟਿੰਗ ਦੌਰਾਨ ਪੱਤਰਕਾਰਾਂ ਦੇ ਪਰਿਵਾਰਾਂ ਵਿਚ ਹੋਈਆਂ ਅਚਨਚੇਤ ਮੌਤਾਂ ਤੇ ਵੀ ਸ਼ੋਕ ਪ੍ਰਗਟ ਕੀਤਾ ਗਿਆ। ਇਸ ਮੌਕੇ ਸਰਬਜੀਤ ਸਿੰਘ ਲੁਧਿਆਣਵੀ, ਪ੍ਰਿਤਪਾਲ ਸਿੰਘ ਪਾਲੀ, ਸਮਰਾਟ ਸ਼ਰਮਾ, ਨੀਲ ਕਮਲ ਸ਼ਰਮਾ, ਮਨਜੀਤ ਸਿੰਘ ਦੁੱਗਰੀ, ਮਹੇਸ਼ਇੰਦਰ ਸਿੰਘ ਮਾਂਗਟ, ਕੁਲਵਿੰਦਰ ਸਿੰਘ ਮਿੰਟੂ, ਵਰਿੰਦਰ ਕੁਮਾਰ ਸਹਿਗਲ, ਅਸ਼ੋਕ ਪੁਰੀ, ਗੁਰਮੀਤ ਸਿੰਘ ਆਹਲੂਵਾਲੀਆ, ਸਰਬਜੀਤ ਸਿੰਘ ਪਨੇਸਰ, ਹਰੀਦੱਤ, ਰਘਬੀਰ ਸਿੰਘ, ਪਰਮਜੀਤ ਸਿੰਘ ਬੰਟੀ, ਡੀ.ਪੀ ਸਿੰਘ, ਸੂਰਜ ਕੁਮਾਰ ਆਦਿ ਤੋਂ ਇਲਾਵਾ ਕਲੱਬ ਦੇ ਮੈਂਬਰ ਤੇ ਆਹੁਦੇਦਾਰ ਹਾਜ਼ਰ ਸਨ। 

Thursday, June 01, 2017

ਲੁਧਿਆਣਾ ਵਿੱਚ ਪ੍ਰੈਸ ਕਲੱਬ ਦੇ ਸੰਕਲਪ ਨਾਲ ਫਿਰ ਜਾਗੀ ਏਕਤਾ ਦੀ ਉਮੀਦ

 31 ਮਈ ਦੀ ਮੀਟਿੰਗ ਨੇ ਵੀ ਕੀਤੀਆਂ ਕਈ ਪ੍ਰਾਪਤੀਆਂ 
ਲੁਧਿਆਣਾ: 31 ਮਈ 2017: (ਰੈਕਟਰ ਕਥੂਰੀਆ//ਪੰਜਾਬ ਸਕਰੀਨ):: 
ਲੁਧਿਆਣਾ ਵਿੱਚ ਪ੍ਰੈੱਸ ਕਲੱਬ ਬਣਾਉਣ ਦੀਆਂ ਸਰਗਰਮੀਆਂ ਫਿਰ ਤੇਜ਼ ਹੋਈਆਂ ਲੱਗਦੀਆਂ ਹਨ। ਇਸ ਸਬੰਧੀ ਸਰਕਟ ਹਾਊਸ ਵਿੱਚ 31 ਮਈ ਨੂੰ ਮੀਟਿੰਗ ਬੁਲਾਈ ਗਈ ਸੀ। ਹਾਲ ਖਚਾਖਚ ਭਰਿਆ ਹੋਇਆ ਸੀ। ਹਾਲ ਵਿੱਚ ਥਾਂ ਨਾ ਹੋਣ ਕਰ ਬਹੁਤ ਸਾਰੇ ਪੱਤਰਕਾਰ ਬਾਹਰ ਖੜੇ ਸਨ। ਏਨੀ ਵੱਡੀ ਗਿਣਤੀ ਹੋਣ ਦੇ ਬਾਵਜੂਦ ਬਹੁਤ ਸਾਰੇ ਚਰਚਿਤ ਚਿਹਰੇ ਗੈਰ ਹਾਜ਼ਰ ਸਨ। ਪਤਾ ਨਹੀਂ ਗੈਰ ਹਾਜ਼ਰ ਮੈਂਬਰਾਂ ਨੂੰ ਪ੍ਰੈਸ ਕਲੱਬ ਦੀ ਕਾਇਮੀ ਨਾਲ ਕੋਈ ਵਿਰੋਧ ਹੈ ਜਾਂ 31 ਮਈ ਦੀ ਮੀਟਿੰਗ ਵਾਲਿਆਂ ਨਾਲ ਕੋਈ ਗੁੱਸਾ ਗਿਲਾ। ਲੁਧਿਆਣਾ ਜ਼ਿਲੇ ਦਾ ਸਮੁੱਚਾ ਮੀਡੀਆ ਇਸ ਮੌਕੇ ਵੀ ਇੱਕ ਜੁੱਟ ਹੋ ਕੇ ਇਸ ਮੰਗ ਲਈ ਇਸ ਮੀਟਿੰਗ ਵਿੱਚ ਅਜੇ ਨਹੀਂ ਆਇਆ। ਪਤਾ ਨਹੀਂ ਗੈਰ ਹਾਜ਼ਰ ਰਹਿਣ ਵਾਲੇ ਖੁਦ ਨੂੰ ਅਸਲੀ ਅਤੇ ਵੱਡਾ ਪੱਤਰਕਾਰ ਸਮਝਦੇ ਹਨ ਜਾਂ ਮੀਟਿੰਗ ਵਾਲਿਆਂ ਨੇ ਉਹਨਾਂ ਨੂੰ ਬੁਲਾਉਣਾ ਠੀਕ ਨਹੀਂ ਸਮਝਿਆ। ਇਸੇ ਦੌਰਾਨ ਲੁਧਿਆਣਾ ਦੇ ਦੋ ਸੀਨੀਅਰ ਪੱਤਰਕਾਰ ਜਨਮੇਜਾ ਸਿੰਘ ਜੋਹਲ ਅਤੇ ਮੁਨੀਸ਼ ਅੱਤਰੀ ਪੰਜਾਬ ਪ੍ਰੈਸ ਕਲੱਬ ਦੇ ਮੈਂਬਰ ਬਣ ਚੁੱਕੇ ਹਨ। ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੇ ਲੁਧਿਆਣਾ ਤੋਂ ਬਾਹਰਲੇ ਸੰਗਠਨਾਂ ਵੱਲ ਆਕਰਸ਼ਿਤ ਹਨ। 
ਇਹ ਵਰਤਾਰਾ ਪਿਛਲੇ ਕਾਫੀ ਸਮੇਂ ਤੋਂ ਜਾਰੀ ਹੈ। ਇਸਦੀ ਸ਼ੁਰੂਆਤ ਹੋਈ ਸੀ ਜਦੋਂ ਪੰਜਾਬ ਯੂਨੀਅਨ ਆਫ ਜਰਨਲਿਸਟਸ ਸਫਲਤਾ ਅਤੇ ਏਕਤਾ ਦੀਆਂ ਉਚਾਈਆਂ ਛੂਹਣ ਮਗਰੋਂ ਆਪਸੀ ਫੁੱਟ ਕਾਰਨ ਹਾਸ਼ੀਏ ਤੋਂ ਬਾਹਰ ਹੋ ਗਈ ਸੀ। ਸ਼ਿਆਮ ਖੋਸਲਾ,  ਬਲਬੀਰ ਪੁੰਜ, ਅਸ਼ੋਕ ਮਲਿਕ, ਪ੍ਰੇਮ ਗੋਇਲ, ਡਾਕਟਰ ਹਰਜਿੰਦਰ ਸਿੰਘ ਲਾਲ ਅਤੇ ਕਈ ਹੋਰਨਾਂ ਦੀ ਮੇਹਨਤ ਇਸ ਗੁੱਟਬੰਦੀ ਕਾਰਨ ਖੂਹ ਖਾਤੇ ਚਲੀ ਗਈ। ਗੁੱਟਬੰਦੀ ਦੇ ਕਾਰਨ ਕਈ ਹੋਰ ਵੀ ਸਨ ਪਰ ਮੁੱਖ ਮੁੱਦਾ ਦੋ ਵਿਚਾਰਧਾਰਾਵਾਂ ਵਿੱਚ ਚੱਲਦੀ ਠੰਡੀ ਜੰਗ ਦਾ ਸੀ। ਇੱਕ ਧਿਰ ਆਰ ਐਸ ਐਸ ਵਿਚਾਰਧਾਰਾ ਨਾਲ ਸਬੰਧਿਤ ਸੀ ਅਤੇ ਦੂਸਰੀ ਆਰ ਐਸ ਐਸ ਵਿਰੋਧੀ ਵਿਰੋਧੀਆਂ ਦੇ ਗੁੱਟ ਦੀ ਜਿਹਨਾਂ ਕੋਲ ਸਿਧਾਂਤਕ ਤੌਰ ਤੇ ਕੋਈ ਪ੍ਰਤੀਬੱਧਤਾ ਨਹੀਂ ਸੀ ਸਿਰਫ ਵਿਰੋਧ ਹੀ ਵਿਰੋਧ ਸੀ। ਬਹੁਤ ਸਾਰੇ ਲੋਕ ਮੀਟਿੰਗਾਂ ਵਿੱਚ ਹਿੰਦੀ ਬੋਲਦੇ ਤਾਂ ਦੇਖਾ ਦੇਖੀ ਹਿੰਦੀ ਦੇ ਪ੍ਰਭਾਵ ਹੇਠ ਆਏ ਉਹ ਮੈਂਬਰ ਵੀ ਹਿੰਦੀ ਬੋਲਣ ਦੀ ਕੋਸ਼ਿਸ਼ ਕਰਦੇ ਜਿਹਨਾਂ ਨੂੰ ਹਿੰਦੀ ਬੋਲਣੀ ਨਹੀਂ ਸੀ ਆਉਂਦੀ। ਸਵਰਗੀ ਸ਼ਿਆਮ ਖੋਸਲਾ ਨੇ ਕਈ ਵਾਰ ਕਈ ਮੀਟਿੰਗਾਂ ਵਿੱਚ ਕਿਹਾ ਵੀ ਕਿ ਮੈਨੂੰ ਤਾਂ ਪੰਜਾਬੀ ਬੋਲਣ ਵਿੱਚ ਦਿੱਕਤ ਹੈ ਤਾਂ ਹਿੰਦੀ ਬੋਲਦਾ ਹਾਂ ਪਰ ਤੁਸੀਂ ਸਾਰੇ ਪੰਜਾਬੀ ਹੋ ਕੇ ਵੀ ਪਜਾਬੀ ਕਿਓਂ ਨਹੀਂ ਬੋਲਦੇ? ਪੀਯੂਜੇ ਦੀ ਇਹ ਆਪਸੀ ਗੁੱਟਬੰਦਕ ਜੰਗ ਹੋਲੀ ਹੋਲੀ ਠੰਡੀ ਹੋ ਗਈ। ਜਿਸ ਜਿਸ ਨੂੰ ਮੌਕਾ ਮਿਲਿਆ ਉਸ ਨੇ ਨਿਜੀ ਫਾਇਦੇ ਵੀ ਲਏ ਜਿਹਨਾਂ ਦੀ ਚਰਚਾ ਅਸੀਂ ਇਥੇ ਨਹੀਂ ਕਰਨੀ। ਇਸ ਗੁੱਟਬੰਦੀ ਨੇ ਹੀ ਨਵੇਂ ਸੰਗਠਨਾਂ ਨੂੰ ਵੀ ਹੋਂਦ ਵਿੱਚ ਲਿਆਂਦਾ ਅਤੇ ਕਈ ਸਫਲ ਆਯੋਜਨ ਵੀ ਕੀਤੇ ਪਰ ਸਫਲ ਸਮਾਗਮਾਂ ਦੇ ਬਾਵਜੂਦ ਇੱਕ ਦੂਜੇ ਤੋਂ ਦੂਰੀ ਹਰ ਸਮਾਗਮ ਵਿੱਚ ਸਾਫ ਝਲਕਦੀ ਰਹੀ। 
ਇਸੇ ਦੌਰਾਨ ਸੰਨ 2013 ਵਿੱਚ ਓਪਨ ਆਨਲਾਈਨ ਪ੍ਰੈਸ ਕਲੱਬ ਅਤੇ ਆਨ ਲਾਈਨ ਮੀਡੀਆ ਕੋਂਸਿਲ (ਓ ਐਮ ਸੀ) ਨੇ ਵੀ ਲੁਧਿਆਣਾ ਵਿੱਚ ਹੀ ਆਪਣੀ ਸਥਾਪਨਾ ਦਾ ਐਲਾਨ ਕੀਤਾ। 
ਹਾਲ ਹੀ ਵਿੱਚ ਪੰਜਾਬ ਦੇ ਵੱਖ ਵੱਖ ਜ਼ਿਲਿਆਂ ਵਿੱਚ ਸਮਾਗਮਾਂ ਦੀ ਇੱਕ ਲੜੀ ਚੱਲੀ ਜਿਹਨਾਂ ਵਿੱਚ ਨਾਰਦਮੁਨੀ ਨੂੰ ਸੰਸਾਰ ਦਾ ਪਹਿਲਾ ਪੱਤਰਕਾਰ ਦੱਸਦਿਆਂ ਪੱਤਰਕਾਰੀ ਨਾਲ ਸਬੰਧਤ ਸਮਾਗਮ ਕਰਾਏ ਗਏ। ਇਹਨਾਂ ਸਮਾਗਮਾਂ ਪਿੱਛੇ ਵੀ ਹਿੰਦੂਤਵ ਰੰਗ ਵਾਲੀ ਇੱਕ ਵਿਸ਼ੇਸ਼ ਵਿਚਾਰਧਾਰਾ ਕੰਮ ਕਰ ਰਹੀ ਸੀ। ਦਿਲਚਸਪ ਗੱਲ ਹੈ ਪੱਤਰਕਾਰੀ ਬਰਾਦਰੀ ਇਹਨਾਂ ਸਮਾਗਮਾਂ ਵਿੱਚ ਵੀ ਇੱਕਜੁੱਟ ਹੋ ਕੇ ਸ਼ਾਮਿਲ ਨਹੀਂ ਹੋਈ। ਕਈ ਸਮਾਗਮਾਂ ਸਮੇਂ ਮੁੱਖ ਕਰਤਿਆਂ ਧਰਤਿਆਂ ਵੱਜੋਂ ਗੈਰ ਪੱਤਰਕਾਰ ਚਿਹਰੇ ਵੀ ਅੱਗੇ ਕੀਤੇ ਗਏ ਸਨ  ਪੱਤਰਕਾਰੀ ਕਰਦੇ ਲੋਕ ਇਸ ਤੋਂ ਸੁਚੇਤ ਰੂਪ ਵਿੱਚ ਦੂਰ ਰਹੇ। ਇਸੇ ਦੌਰਾਨ ਜਲੰਧਰ ਵਿੱਚ ਪੰਜਾਬ ਪ੍ਰੈਸ ਕਲੱਬ ਦੀ ਚੋਣ ਹੋਈ ਜਿਸ ਵਿੱਚ ਅਗਾਂਹਵਧੂ ਵਿਚਾਰਧਾਰਾ ਨਾਲ ਸਬੰਧਤ ਗਰੁੱਪ ਨੇ ਜਿੱਤ ਹਾਸਲ ਕੀਤੀ ਅਤੇ ਪੱਤਰਕਾਰੀ ਦੇ ਪੁਰਾਣੇ ਘੁਲਾਟੀਏ ਲਖਵਿੰਦਰ ਜੋਹਲ ਇਸਦੇ ਪ੍ਰਧਾਨ ਬਣੇ। 
ਇਸਤੋਂ ਬਾਅਦ ਲੁਧਿਆਣਾ ਵਿੱਚ ਇੱਕ ਵਾਰ ਪ੍ਰੈਸ ਕਲੱਬ ਦੇ ਗਠਨ ਦੀਆਂ ਸਰਗਰਮੀਆਂ ਤੇਜ਼ ਹੋ ਗਈਆਂ। ਵੱਖ ਵੱਖ ਗਰੁੱਪਾਂ ਨੇ ਵੱਖ ਤੌਰ ਤੇ ਮੀਟਿੰਗਾਂ ਕੀਤੀਆਂ। ਹੁਣ 31 ਮਈ 2017 ਵਾਲੀ ਮੀਟਿੰਗ ਵੀ ਇੱਕ ਤਰਾਂ ਦਾ ਸ਼ਕਤੀ ਪ੍ਰਦਰਸ਼ਨ ਹੀ ਸੀ। ਇਸ ਮੀਟਿੰਗ ਦੀ ਖਾਸ ਪ੍ਰਾਪਤੀ ਇਹ ਰਹੀ ਕਿ ਇਸ ਵਿੱਚ ਪੱਤਰਕਾਰ ਦੀ ਪਰਿਭਾਸ਼ਾ ਬਾਰੇ ਫਿਰ ਖੁੱਲ੍ਹ ਕੇ ਵਿਚਾਰਾਂ ਹੋਈਆਂ। ਜਿਹੜਾ ਵੀ ਕੋਈ ਕੀਤੇ ਕਲਿੱਖਦਾ ਹੈ ਉਸਨੂੰ ਪੱਤਰਕਾਰ ਸਵੀਕਾਰ ਕਰਨ ਅਤੇ ਪ੍ਰੈਸ ਕਲੱਬ ਦਾ ਮੈਂਬਰ ਬਣਾਉਣ ਦੇ ਵਾਅਦੇ ਦੁਹਰਾਏ ਗਏ। ਸਤਲੁਜ ਵੈਲਫੇਅਰ ਪ੍ਰੈੱਸ ਕਲੱਬ ਅਤੇ ਲੁਧਿਆਣਾ ਪ੍ਰੈੱਸ ਕਲੱਬ ਵੱਲੋਂ ਭਵਿੱਖ 'ਚ ਇੱਕਠਿਆਂ ਚੱਲਣ ਦਾ ਭਰੋਸਾ ਵੀ ਇਸ ਮੀਟਿੰਗ ਦੀ ਅਹਿਮ ਪ੍ਰਾਪਤੀ ਹੈ। 
ਗੁਰਪ੍ਰੀਤ ਮਹਿਦੂਦਾਂ ਨੇ ਮੰਚ ਸੰਚਾਲਨ ਬਹੁਤ ਖੂਬਸੂਰਤੀ ਨਾਲ ਕੀਤਾ। ਇਸ ਮੀਟਿੰਗ ਨੂੰ ਅਨੁਸ਼ਾਸਨ ਵਿੱਚ ਰੱਖਣਾ ਆਸਾਂ ਕੰਮ ਨ ਆਹੀਂ ਸੀ। ਗੁਰਪ੍ਰੀਤ ਮਹਿਦੂਦਾਂ ਨੇ ਦੱਸਿਆ ਕਿ ਜ਼ਿਲੇ ਦੀ ਸਾਂਝੀ ਪ੍ਰੈੱਸ ਕਲੱਬ ਬਣਾਉਣ ਦੇ ਯਤਨਾਂ ਨੂੰ ਤੇਜ ਕਰਦਿਆਂ ਸਰਕਟ ਹਾਊਸ ਵਿਖੇ ਪ੍ਰੈੱਸ ਲਾਇਨਜ ਕਲੱਬ ਦੀ ਇੱਕ ਅਹਿਮ ਮੀਟਿੰਗ ਪ੍ਰਧਾਨ ਪ੍ਰਿਤਪਾਲ ਸਿੰਘ ਪਾਲੀ ਦੀ ਅਗਵਾਈ ਵਿੱਚ ਹੋਈ ਜਿਸ ਵਿੱਚ ਸਾਬਕਾ ਪ੍ਰਧਾਨ ਬਰਜਿੰਦਰ ਸਿੰਘ ਬੱਲੀ ਬਰਾੜ ਤੋਂ ਇਲਾਵਾ ਸ੍ਰੀ ਅਸ਼ਵਨੀ ਜੇਤਲੀ, ਰਾਜੂ ਵਿਲੀਅਮ, ਗੁਰਮੀਤ ਸਿੰਘ, ਰਾਮਗੋਪਾਲ ਰਾਏਕੋਟੀ, ਅਰੁਣ ਸਰੀਨ ਅਤੇ ਹਰਭਗਵੰਤ ਸਿੰਘ ਨੇ ਹਿੱਸਾ ਲਿਆ। ਕਲੱਬ ਦਾ 11 ਨੁਕਾਤੀ ਪ੍ਰੋਗਰਾਮ ਬਲਵੀਰ ਸਿੰਘ ਸਿੱਧੂ ਅਤੇ ਸੁਨੀਲ ਕਾਮਰੇਡ ਵੱਲੋਂ ਪੜਿਆ ਗਿਆ ਅਤੇ ਸਤਲੁਜ ਵੈਲਫੇਅਰ ਪ੍ਰੈੱਸ ਕਲੱਬ ਅਤੇ ਲੁਧਿਆਣਾ ਪ੍ਰੈੱਸ ਕਲੱਬ ਨੇ ਭਵਿੱਖ 'ਚ ਇੱਕਠਿਆਂ ਚੱਲਣ ਦਾ ਭਰੋਸਾ ਦਿੱਤਾ। ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਮਹਿਦੂਦਾਂ, ਆਰ ਵੀ ਸਰਮਾ, ਮਹੇਸ਼ਇੰਦਰ ਮਾਂਗਟ, ਵਰਿੰਦਰ ਕੁਮਾਰ, ਸਰਬਜੀਤ ਲੁਧਿਆਣਵੀ ਨੇ ਕਿਹਾ ਕਿ ਮੀਟਿੰਗ ਚੰਗੇ ਮਾਹੌਲ ਵਿੱਚ ਹੋਈ ਹੈ ਜੋ ਪ੍ਰੈੱਸ ਕਲੱਬ ਦੇ ਨਿਰਮਾਣ ਵਿੱਚ ਮੀਲ ਦਾ ਪੱਥਰ ਸਾਬਿਤ ਹੋਵੇਗੀ। ਕਲੱਬ ਦੇ ਸੀਨੀਅਰ ਮੈਂਬਰਾਂ ਅਸ਼ੋਕ ਪੁਰੀ, ਨੀਲ ਕਮਲ ਸ਼ਰਮਾ, ਰਘੁਵੀਰ ਸਿੰਘ, ਰਾਜ ਕੁਮਾਰ ਸ਼ਰਮਾ, ਮਨਜੀਤ ਸਿੰਘ ਦੁੱਗਰੀ, ਰਾਮ ਗੁਪਤਾ, ਪ੍ਰਦੀਪ ਗੁਪਤਾ, ਰਾਜ ਜੋਸ਼ੀ ਅਤੇ ਹੋਰਾਂ ਨੇ ਆਏ ਸਾਥੀਆਂ ਦਾ ਧੰਨਵਾਦ ਕਰਦਿਆਂ ਭਵਿੱਖ 'ਚ ਵੀ ਏਸੇ ਪ੍ਰਕਾਰ ਸਾਥ ਦੇਣ ਦੀ ਆਸ ਕੀਤੀ। ਮੀਟਿੰਗ ਵਿੱਚ ਉਚੇਚੇ ਤੌਰ ਤੇ ਅਪਣਾ ਸਮੱਰਥਨ ਦੇਣ ਪਹੁੰਚੇ ਬਲਵੀਰ ਸਿੰਘ ਰਾਣਾ, ਮੋਹਿਤ ਬਹਿਲ, ਜਸ਼ਪਾਲ ਸ਼ਰਮਾ, ਪੁਨੀਤ ਬਾਵਾ, ਸੁਨੀਲ ਜੈਨ, ਪਰਮੇਸ਼ਵਰ ਸਿੰਘ ਅਤੇ ਗੌਤਮ ਜਲੰਧਰੀ ਨੇ ਕਿਹਾ ਕਿ ਜਿਸ ਪ੍ਰਕਾਰ ਮੀਟਿੰਗ ਵਿੱਚ ਪੱਤਰਕਾਰਾਂ ਭਰਵੀਂ ਗਿਣਤੀ ਵਿੱਚ ਪਹੁੰਚੇ ਹਨ ਉਸ ਤੋਂ ਲੱਗ ਰਿਹਾ ਹੈ ਕਿ ਅਸੀ ਇੱਕ ਦੂਜੇ ਦੇ ਸਹਿਯੋਗ ਨਾਲ ਜਲਦ ਹੀ ਟੀਚਾ ਸਰ ਕਰ ਲਵਾਂਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਤਨਾਮ ਸਿੰਘ ਹੰਬੜਾ, ਰਾਜਿੰਦਰ ਮਹਿਮੀਂ, ਹਰਜੀਤ ਸਿੰਘ ਖਾਲਸਾ, ਹਰੀਸ਼ ਸਚਦੇਵਾ, ਸੰਦੀਪ ਸ਼ਰਮਾ, ਅਵਤਾਰ ਸਿੰਘ, ਜਗਰੂਪ ਸਿੰਘ, ਬਲਜੀਤ ਸਿੰਘ, ਸਲੇਮਪੁਰੀ, ਸੁਖਦੇਵ ਸਿੰਘ, ਹਰਜਸ ਸਿੰਘ, ਸਤਪਾਲ ਸੋਨੀ, ਰਵਿੰਦਰ ਨਿੱਝਰ, ਕੁਲਵਿੰਦਰ ਸਿੰਘ ਮਿੰਟੂ, ਕੇ ਮਨਜੀਤ ਸਿੰਘ, ਪ੍ਰੇਮ ਰਤਨ ਕਾਲੀਆ, ਬਲਵਿੰਦਰ ਸਿਆਣ, ਮਨੋਜ ਕੁਮਾਰ, ਵਿਸ਼ਾਲ ਡੁੱਲਗਚ, ਜਤਿੰਦਰ ਟੰਡਨ, ਇੰਦਰਪਾਲ ਸਿੰਘ ਧੁੰਨਾ, ਵਿਜੇ ਸ਼ਰਮਾ, ਹਰਮੇਸ਼ ਗੌਂਸਗੜ•, ਸੁਸ਼ੀਲ ਕੁਮਾਰ, ਰਵੀ ਗਾਦੜਾ, ਰਾਕੇਸ਼ ਗਰਗ, ਅਰਵਿੰਦ ਸਰਾਣਾ, ਅਨਿਲ ਵਿੱਜ, ਦਵਿੰਦਰ ਸਿੰਘ, ਜਤਿੰਦਰ ਭੰਬੀ, ਸੰਜੀਵ ਸੂਦ, ਰਾਹੁਲ ਕੁਮਾਰ, ਜੱਸਾ ਕੁਮਾਰ, ਗੁਜਰਾਲ, ਸੁਖਵਿੰਦਰ ਸਿੰਘ ਗਿੱਲ, ਰੋਹਿਤ ਕੁਮਾਰ, ਐਚ ਐਸ ਚੀਮਾ, ਜਤਿੰਦਰਪਾਲ ਛਾਬੜਾ, ਇੰਦਰਪਾਲ ਸਿੰਘ, ਸੁਖਦੇਵ ਗਿੱਲ, ਮਲਕੀਤ ਸਿੰਘ ਮੁੱਲਾਂਪੁਰ, ਰਘਵੀਰ ਜੱਗਾ, ਬਿੱਟੂ ਹਲਵਾਰਾ, ਕੁਲਵੀਰ ਸਿੰਘ, ਬੱਤਰਾ, ਕਰਮਦੀਪ ਸਿੰਘ, ਹਰਜਿੰਦਰ ਸਿੰਘ, ਸਵਰਨ ਸਿੰਘ, ਦਵਿੰਦਰ ਕੁਮਾਰ, ਸਰਬਜੀਤ ਬੱਬੀ, ਹਰਵਿੰਦਰ ਮੱਕੜ, ਅਮਨਜੋਤ ਸਿੰਘ, ਸ੍ਰੀਪਾਲ ਸ਼ਰਮਾ, ਰਾਕੇਸ਼ ਮੋਦਗਿੱਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਹਿਰੀ ਅਤੇ ਦਿਹਾਤੀ ਦੇ ਪੱਤਰਕਾਰ ਹਾਜਰ ਸਨ।
ਪ੍ਰੈੱਸ ਲਾਇਨਜ ਕਲੱਬ ਉਹਨਾਂ ਪੱਤਰਕਾਰਾਂ ਅਤੇ ਪ੍ਰੈੱਸ ਕਲੱਬਾਂ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ ਜਿਹਨਾਂ ਨੇ ਅਪਣਾ ਕੀਮਤੀ ਸਮਾਂ ਕੱਢ ਕੇ ਅੱਜ ਦੀ ਮੀਟਿੰਗ ਨੂੰ ਸਫਲ ਬਣਾਇਆ। ਇਸਦੇ ਨਾਲ ਆਸ ਪ੍ਰਗਟਾਈ ਗਈ ਕਿ ਅੱਗੇ ਤੋਂ ਏਸੇ ਪ੍ਰਕਾਰ ਦੇ ਸਹਿਯੋਗ ਦਾ ਸਿਲਸਿਲਾ ਜਾਰੀ ਰਹੇਗਾ। ਇਹ ਵਚਨ ਦੁਹਰਾਇਆ ਗਿਆ ਕਿ ਅਸੀਂ ਸਾਰੇ ਸਾਂਝੀ ਪ੍ਰੈੱਸ ਕਲੱਬ ਬਣਾਉਣ ਲਈ ਦ੍ਰਿੜ ਸੰਕਲਪ ਹਾਂ ਅਤੇ ਆਸ ਕਰਦੇ ਹਾਂ ਕਿ ਆਪ ਜੀ ਵੀ ਪੂਰੀ ਇਮਾਨਦਾਰੀ ਨਾਲ ਭਵਿੱਖ ਵਿੱਚ ਵੀ ਸਾਡਾ ਸਾਥ ਦਿੰਦੇ ਰਹੋਗੇ।
ਇਹਨਾਂ ਸਾਰੀਆਂ ਸਰਗਰਮੀਆਂ ਨਾਲ ਇੱਕ ਆਸ ਫਿਰ ਦਿਖਾਈ ਦੇਂਦੀ ਹੈ ਕਿ ਸ਼ਾਇਦ ਇਸ ਵਾਰ ਏਕਤਾ ਹੋ ਜਾਏ ਪਰ ਆਨਲਾਈਨ ਮੀਡੀਆ ਅਤੇ ਬਲਾਗ ਮੀਡੀਆ ਬਾਰੇ ਸਾਰੇ ਧੜਿਆਂ ਦੀ ਕਿ ਰਾਏ ਹੈ ਇਸ ਬਾਰੇ ਕੁਝ ਸਪਸ਼ਟ ਨਹੀਂ ਹੋ ਸਕਿਆ। ਹਾਂ ਪੰਜਾਬ ਪ੍ਰੈਸ ਕਲੱਬ ਜਲੰਧਰ ਦੀ ਚੋਣ ਵੇਲੇ ਜ਼ਰੂਰ ਵਾਅਦਾ ਕੀਤਾ ਗਿਆ ਸੀ ਕਿ ਵੈਬ ਮੀਡੀਆ ਦੇ ਪ੍ਰਤੀਨਿਧੀਆਂ ਨੂੰ ਵੀ ਮੈਂਬਰ ਬਣਾਇਆ ਜਾਏਗਾ। ਤੇਜ਼ੀ ਨਾਲ ਉਭਰ ਰਹੀ ਆਨ ਲਾਈਨ ਮੀਡੀਆ ਸ਼ਕਤੀ ਭਵਿੱਖ ਦਾ ਵੀ ਇੱਕ ਅਟੱਲ ਸੱਚ ਹੈ। 

Thursday, September 08, 2016

ਪ੍ਰੈਸ ਲਾਇਨਜ਼ ਕਲੱਬ ਨੇ ਬੁਲੰਦ ਕੀਤੀ ਮੀਡੀਆ 'ਤੇ ਲਾਠੀਚਾਰਜ ਵਿਰੁੱਧ ਆਵਾਜ਼

Thu, Sep 8, 2016 at 6:25 PM
ਜਦ ਪੱਤਰਕਾਰਾਂ ਨੂੰ ਹੀ ਲਾਠੀਆ ਪੈਣ ਤਾਂ ਆਮ ਲੋਕਾਂ ਦਾ ਕੀ ਹਾਲ ਹੁੰਦਾ ਹੋਵੇਗਾ
ਲੁਧਿਆਣਾ: 8 ਸਤੰਬਰ 2016: (ਪੰਜਾਬ ਸਕਰੀਨ ਬਿਊਰੋ): 
ਪ੍ਰੈੱਸ ਲਾਇਨਜ਼ ਕਲੱਬ ਰਜਿ. ਦੀ ਅਹਿਮ ਮੀਟਿੰਗ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕਲੱਬ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਪਾਲੀ ਦੀ ਅਗਵਾਈ ਵਿਚ ਹੋਈ। ਜਿਸ ਵਿਚ ਅੰਮ੍ਰਿਤਸਰ ਸਾਹਿਬ ਵਿਖੇ ਪੱਤਰਕਾਰਾਂ ਤੇ ਲਾਠੀਚਾਰਜ਼ ਦੀ ਸਖਤ ਸ਼ਬਦਾਂ ਵਿਚ ਨਿਥੇਧੀ ਕੀਤੀ ਗਈ ਅਤੇ ਦੋਸ਼ੀਆਂ ਖਿਲਾਫ਼ ਸਖਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ। ਮੀਟਿੰਗ ਤੋਂ ਬਾਅਦ ਪੱਤਰਕਾਰਾਂ ਦਾ ਵਫ਼ਦ ਡਿਪਟੀ ਕਮਿਸ਼ਨਰ ਰਵੀ ਭਗਤ ਨੂੰ ਉਹਨਾਂ ਦੇ ਨਿਵਾਸ ’ਤੇ ਮਿਲਿਆ। ਵਫ਼ਦ ਨੇ ਡਿਪਟੀ ਕਮਿਸ਼ਨਰ ਨੂੰ ਪੰਜਾਬ ਦੇ ਰਾਜਪਾਲ ਦੇ ਨਾਮ ਮੰਗ ਪੱਤਰ ਦਿੱਤਾ। ਉਹਨਾਂ ਨੇ ਮੰਗ ਕੀਤੀ ਕਿ ਅੰਮ੍ਰਿਤਸਰ ਸਾਹਿਬ ਵਿਖੇ ਪੰਜਾਬ ਦੇ ਲੋਕ ਸੰਪਰਕ ਵਿਭਾਗ ਦੇ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਮਿਲਣ ਲਈ ਸ਼ਾਂਤੀ ਪੂਰਨ ਰੋਸ ਮਾਰਚ ਕਰਦੇ ਹੋਏ ਪੱਤਰਕਾਰਾਂ ’ਤੇ ਲਾਠੀਚਾਰਜ ਕਰਨ ਦਾ ਹੁਕਮ ਦੇਣ ਵਾਲਿਆਂ ਦੇ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇ। 
ਇਸ ਮੌਕੇ ਪ੍ਰੈੱਸ ਲਾਇਨਜ਼ ਕਲੱਬ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਪਾਲੀ ਨੇ ਕਿਹਾ ਕਿ ਸੰਵਿਧਾਨ ਵੱਲੋਂ ਸ਼ਾਂਤੀ ਪੂਰਨ ਢੰਗ ਨਾਲ ਰੋਸ ਮਾਰਚ ਕਰਨ ਦਾ ਅਧਿਕਾਰ ਹਰੇਕ ਨਾਗਰਿਕ ਨੂੰ ਦਿੱਤਾ ਗਿਆ ਹੈ। ਪੰਜਾਬ ਸਰਕਾਰ ਲੋਕਾਂ ਦੇ ਇਸ ਸੰਵਿਧਾਨਿਕ ਹੱਕ ਨੂੰ ਜਬਰਦਸਤੀ ਲਾਠੀਚਾਰਜ ਕਰਕੇ ਦਬਾਉਣਾ ਚਾਹੁੰਦੀ ਹੈ। ਲੋਕਤੰਤਰ ਦੇ ਚੌਥੇ ਥੰਮ ਵਜੋਂ ਜਾਣੇ ਜਾਂਦੇ ਮੀਡੀਆਂ ਤੇ ਲਾਠੀਚਾਰਜ਼ ਹੋਰ ਵੀ ਗੰਭੀਰ ਮੁੱਦਾ ਹੈ ਕਿਉਂਕਿ ਮੀਡੀਆਂ ਹੀ ਇਕ ਮਾਤਰ ਅਜਿਹਾ ਬੁੱਧੀਜੀਵੀ ਵਰਗ ਹੈ ਜੋ ਸਰਕਾਰ ਤੇ ਆਮ ਜਨਤਾ ਦੇ ਦਰਮਿਆਨ ਇਕ ਪੁੱਲ ਦਾ ਕੰਮ ਕਰਦਾ ਹੈ। ਉਹਨਾਂ ਨੇ ਕਿਹਾ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਵਿਚ ਜਦ ਪੱਤਰਕਾਰਾਂ ਨੂੰ ਹੀ ਹੱਕ ਮੰਗਣ ਬਦਲੇ ਲਾਠੀਆ ਖਾਣੀਆਂ ਪੈਂਦੀਆਂ ਹਨ ਤਾਂ ਆਮ ਲੋਕਾਂ ਦਾ ਕੀ ਹਾਲ ਹੋਵੇਗਾ। ਸ੍ਰੀ ਪਾਲੀ ਨੇ ਪੰਜਾਬ ਦੇ ਰਾਜਪਾਲ ਤੋਂ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਨੂੰ ਤਰੁੰਤ ਬਰਖਾਸ਼ਤ ਕਰ ਕੇ ਰਾਜ ਵਿਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਮੰਗ ਕੀਤੀ। ਇਸ ਮੌਕੇ ਆਰ.ਵੀ ਸਮਰਾਟ-ਸੀਨੀਅਰ ਮੀਤ ਪ੍ਰਧਾਨ, ਸਰਬਜੀਤ ਸਿੰਘ ਲੁਧਿਆਣਵੀ, ਮਨਜੀਤ ਸਿੰਘ ਦੁੱਗਰੀ, ਰਘਬੀਰ ਸਿੰਘ, ਕੁਲਵਿੰਦਰ ਸਿੰਘ ਮਿੰਟੂ, ਨੀਲ ਕਮਲ ਸ਼ਰਮਾ, ਇੰਦਰਪਾਲ ਸਿੰਘ, ਦਰਸ਼ਨ ਪਾਲ ਸਿੰਘ, ਸਰਬਜੀਤ ਸਿੰਘ ਬੱਬੀ, ਅਸ਼ੋਕ ਪੁਰੀ, ਹਰਜੀਤ ਸਿੰਘ, ਧਰਮ ਪਾਲ ਤੋਂ ਇਲਾਵਾ ਪ੍ਰੇੱਸ ਲਾਇਨਜ਼ ਕਲੱਬ ਦੇ ਕਈ ਹੋਰ ਸਰਗਰਮ ਮੈਂਬਰ ਹਾਜਰ ਸਨ।
ਕੈਪਸ਼ਨ- ਡੀ.ਸੀ ਰਵੀ ਭਗਤ ਨੂੰ ਮੰਗ ਪੱਤਰ ਦਿੰਦੇ ਪ੍ਰੈਸ ਲਾਇਨਜ਼ ਕਲੱਬ ਦੇ ਪ੍ਰਧਾਨ ਪਿ੍ਰਤਪਾਲ ਸਿੰਘ ਪਾਲੀ, ਆਰ.ਵੀ ਸਮਰਾਟ ਆਦਿ ਹਾਜ਼ਰ ਸਨ।

Saturday, October 10, 2015

ਪ੍ਰਿਤਪਾਲ ਸਿੰਘ ਪਾਲੀ ਬਣੇ ਪ੍ਰੈਸ ਲਾਇਨਜ਼ ਕਲਬ ਦੇ ਕਾਰਜਕਾਰੀ ਪ੍ਰਧਾਨ

ਸੰਘਰਸ਼ ਨੂੰ ਤੇਜ਼ ਕਰਨ ਲਈ ਕੀਤਾ ਗਿਆ ਕਮੇਟੀ ਵਿੱਚ ਰੱਦੋਬਦਲ 
ਲੁਧਿਆਣਾ: 10 ਅਕਤੂਬਰ 2015: (ਮਨਜੀਤ ਸਿੰਘ ਦੁਗਰੀ):
ਪੱਤਰਕਾਰਾਂ ਦੇ ਹਿੱਤਾਂ ਲਈ ਲੜਣ ਵਾਲੀ ਮੋਹਰੀ ਸਸੰਥਾ ਪ੍ਰੈਸ ਲਾਇਨਜ਼ ਕੱਲਬ (ਰਜਿ:) ਦੀ ਇਕ ਅਹਿਮ ਅਤੇ ਜਰੂਰੀ ਮੀਟਿੰਗ ਪੰਜਾਬੀ ਭਵਨ ਵਿਖੇ ਬੀ.ਐਸ. ਬੱਲੀ ਬਰਾੜ ਦੀ ਪ੍ਰਧਾਨਗੀ ਅਧੀਨ ਹੋਈ। ਇਸ ਮੀਟਿੰਗ ਵਿਚ ਬੀ.ਐਸ. ਬੱਲੀ ਦੇ ਨਿੱਜੀ ਰੁਝੇਵਿਆਂ ਦੇ ਕਾਰਣ ਕਰਕੇ ਸੰਸੰਥਾਂ ਨੂੰ ਸਮਾਂ ਨਾ ਦੇਣ ਕਾਰਣ ਉਹਨਾਂ ਦੀ ਥਾਂ ਤੇ ਪ੍ਰਿਤਪਾਲ ਸਿਘ ਪਾਲੀ ਨੂੰ ਸਰਬਸੰਮਤੀ ਨਾਲ ਕਾਰਜਕਾਰੀ ਪ੍ਰਧਾਨ ਨਿਯੁਕਤ ਕਰ ਦਿੱਤਾ ਗਿਆ। ਇਸ ਤੋ ਇਲਾਵਾ ਪੰਕਜ ਸ਼ਾਰਦਾ ਨੂੰ ਚੇਅਰਮੈਨ ਅਤੇ ਸੁਨੀਲ ਕੁਮਾਰ ਕਾਮਰੇਡ, ਬਲਵੀਰ ਸਿੰਘ ਸਿੱਧੂ, ਚਰਨਜੀਤ ਸਿੰਘ ਸਲੂਜਾ ਨੂੰ ਕ੍ਰਮਵਾਰ ਸਰਪ੍ਰਸਤ ਨਿਯੁਕਤ ਕੀਤਾ ਗਿਆ। ਮਹੇਸ਼ਇੰਦਰ ਸਿੰਘ ਮਾਂਗਟ ਨੂੰ ਸੀਨੀਅਰ ਮੀਤ ਪ੍ਰਧਾਨ, ਮਨਜੀਤ ਸਿੰਘ ਦੁੱਗਰੀ ਨੂੰ ਸਕੱਤਰ ਜਨਰਲ, ਰਾਜ ਕੁਮਾਰ ਸ਼ਰਮਾ ਨੂੰ ਜਨਰਲ ਸਕੱਤਰ, ਨੀਲ ਕਮਲ ਸ਼ਰਮਾ ਨੂੰ ਸਕੱਤਰ ਅਤੇ ਰਵਿੰਦਰਪਾਲ ਸਿੰਘ ਬੱਬਲ ਨੂੰ ਪ੍ਰੈਸ ਸਕੱਤਰ, ਗੁਰਪ੍ਰੀਤ ਸਿੰਘ ਮਹਿਦੂਦਾਂ ਨੂੰ ਮੀਡੀਆ ਸਲਾਹਕਾਰ ਨਿਯੁਕਤ ਕੀਤਾ ਗਿਆ। ਮੀਟਿੰਗ ਵਿਚ ਪਰਮੇਸ਼ਵਰ ਸਿੰਘ ਬੇਰਕਲਾਂ ਦੀ ਸੰਸਥਾ ਵਿਰੁੱਧ ਕਾਰਵਾਈ ਲਈ ਬਾਈਕਾਟ ਕੀਤਾ ਗਿਆ ਅਤੇ ਉਹਨਾਂ ਦੀਆਂ ਸੇਵਾਵਾਂ ਨੂੰ ਖਤਮ ਕਰ ਦਿੱਤਾ ਗਿਆ। 
ਮੀਟਿੰਗ ਵਿਚ ਇਹ ਵੀ ਮਤਾ ਪਾਸ ਕੀਤਾ ਗਿਆ ਹੈ ਕਿ ਅਗਰ ਕਿਸੇ ਵੀ ਪੱਤਰਕਾਰ ਭਾਈਚਾਰੇ ਨਾਂਲ ਸੰਬਧਤ ਵਿਅਕਤੀ ਤੇ ਕਿਸੇ ਵੀ ਕਿਸਮ ਦੀ ਕੋਈ ਔਖੀ ਘੜੀ ਆਉਦੀ ਹੈ ਤਾਂ ਸਾਰਾ ਕਲੱਬ ਉਸ ਦੇ ਨਾਲ ਮੋਢੇ ਨਾਲ ਮੋਢਾ ਡਾਹ ਕੇ ਖੜਾ ਹੋਵੇਗਾ। ਇਸ ਮੋਕੇ ਸਾਰੀਆ ਹੀ ਅਖਬਾਰਾਂ ਅਤੇ ਚੈਨਲਾਂ ਦੇ ਪੱਤਰਕਾਰ ਮੋਜੂਦ ਸਨ।