May 12, 2019, 5:29 PM
ਭਾਰਤੀ ਸੰਸਕਾਰਾਂ ਨੂੰ ਮਜ਼ਬੂਤ ਬਣਾਉਣ ਲਈ ਕੀਤੇ ਗਏ ਵਿਸ਼ੇਸ਼ ਉਪਰਾਲੇ
ਜਲੰਧਰ: 12 ਮਈ 2019: (ਪੰਜਾਬ ਸਕਰੀਨ ਟੀਮ)::
ਮਦਰਜ਼ ਡੇ ਦਾ ਆਰੰਭ ਤਾਂ 8 ਮਈ 1914 ਨੂੰ ਅਮਰੀਕਾ ਵਿੱਚ ਹੋਇਆ ਜਿਸਦਾ ਸੇਹਰਾ ਏਨਾ ਐਮ ਜਾਰਵਿਸ ਨੂੰ ਜਾਂਦਾ ਹੈ ਜਿਸਨੇ ਸਿਰਫ 12 ਸਾਲਾਂ ਦੀ ਉਮਰ ਵਿੱਚ ਹੀ ਆਪਣੀ ਮਾਂ ਨੂੰ ਚਰਚ ਵਿੱਚ ਪ੍ਰਵਚਨ ਕਰਦਿਆਂ ਸੁਣਿਆ ਕਿ ਇੱਕ ਦਿਨ ਆਏਗਾ ਜਦੋਂ ਸਾਰੇ ਲੋਕ ਮਾਵਾਂ ਨੂੰ ਸਮਰਪਿਤ ਦਿਨ ਮਨਾਇਆ ਕਰਨਗੇ। ਏਨਾ ਐਮ ਜਾਰਵਿਸ ਆਪਣੀ ਮਨ ਦੀ ਇਸ ਗੱਲ ਨੂੰ ਉਸਦੀ ਇੱਛਾ ਦੇ ਰੂਪ ਵਿੱਚ ਲਿਆ ਅਤੇ ਪੱਲੇ ਬੰਨ ਲਿਆ। ਮਾਂ ਦੇ ਦੇਹਾਂਤ ਮਗਰੋਂ ਉਸਨੇ ਇਸ ਦਿਨ ਨੂੰ ਮਨਾਉਣ ਦੇ ਉਪਰਾਲੇ ਸ਼ੁਰੂ ਕੀਤੇ। ਇਸ ਤਰਾਂ ਇਸ ਦਿਨ ਨੂੰ ਮਨਾਉਣ ਦੀ ਸ਼ੁਰੂਆਤ ਹੋਈ ਅਤੇ ਫੈਲਦੀ ਚਲੀ ਗਈ। ਫਿਰ ਆਇਆ ਦੂਜਾ ਖਤਰਾ ਜਦੋਂ ਪੂੰਜੀਵਾਦੀ ਸਿਸਟਮ ਨੇ ਇਸ ਦਿਵਸ ਨੂੰ ਵੀ ਪੈਸੇ ਕਮਾਉਣ ਦਾ ਬਹਾਨਾ ਬਣਾ ਲਿਆ। ਏਨਾ ਐਮ ਜਾਰਵਿਸ ਨੇ ਇਸ ਵਪਾਰੀਕਰਨ ਦਾ ਵੀ ਵਿਰੋਧ ਕੀਤਾ ਅਤੇ ਕੈਲੰਡਰ ਤੋਂ ਮਦਰਜ਼ ਡੇ ਦੀਆਂ ਤਸਵੀਰਾਂ ਨੂੰ ਹਟਵਾ ਕੇ ਸਾਹ ਲਿਆ। ਉਹ ਚਾਹੁੰਦੀ ਸੀ ਇਹ ਦਿਨ ਸਿਰਫ ਰਸਮ ਨਾ ਬਣੇ। ਇਹ ਸਾਡੇ ਦਿਲਾਂ ਵਿੱਚ ਉਤਰੇ ਅਤੇ ਮਾਂ ਦੇ ਹਰ ਪਲ ਦਾ ਅਹਿਸਾਸ ਕਰਾਏ। ਭਾਵੇਂ ਉਦੋਂ ਵੀ ਦੇਵੀਆਂ ਦੀ ਪੂਜਾ ਹੁੰਦੀ ਵੀ ਸੀ ਅਤੇ ਵਰਤ ਵੀ ਰੱਖੇ ਜਾਂਦੇ ਸਨ ਪਰ ਕੁੜੀਆਂ ਦੇ ਜਨਮ ਨੂੰ ਉਦੋਂ ਵੀ ਮਾੜਾ ਸਮਝਿਆ ਜਾਂਦਾ ਸੀ। ਸਾਨੂੰ ਜਨਮ ਦੇਣ ਵਾਲੀ ਮਾਂ ਦੇ ਜਨਮ 'ਤੇ ਖੁਸ਼ ਹੋਣ ਦਾ ਰਿਵਾਜ ਨਹੀਂ ਸੀ। ਉਸਨੂੰ ਬੋਝ ਸਮਝਿਆ ਜਾਂਦਾ। ਹੁਣ ਵੀ ਹਾਲਤ ਕੋਈ ਬਹੁਤੀ ਵਧੀਆ ਨਹੀਂ। ਹਰ ਰੋਜ਼ ਅਖਬਾਰਾਂ ਵਿੱਚ ਛਪਦੀਆਂ ਖਬਰਾਂ ਸਾਨੂੰ ਸ਼ਰਮਸਾਰ ਕਰਦਿਆਂ ਹਨ। ਅਜਿਹੀ ਹਾਲਤ ਵਿੱਚ ਅਜਿਹੇ ਦਿਨਾਂ ਨੂੰ ਮਨਾਉਣਾ ਬਹੁਤ ਹੀ ਜ਼ਰੂਰੀ ਵੀ ਹੈ। ਜਲੰਧਰ ਸਕੂਲ ਵਿੱਚ ਵੀ ਇਸ ਦਿਨ ਦੀ ਮਹੱਤਤਾ ਦੇ ਸਾਰੇ ਪਹਿਲੂਆਂ ਵੱਲ ਧਿਆਨ ਦਿੱਤਾ ਗਿਆ।
ਜੱਦ ਇਸ ਜ਼ਿੰਦਗੀ ਨੂੰ ਦੇਣ ਵਾਲੀ ਅਤੇ ਇਸ ਜਗਤ ਨੂੰ ਵਿਖਾਉਣ ਵਾਲੀ ਸਾਡੀ ਮਾਂ ਹੀ ਹੈ ਤਾਂ ਫਿਰ ਉਸ ਤੋਂ ਬਗੈਰ ਸਾਡੀ ਕਾਹਦੀ ਹੋਂਦ ਅਤੇ ਕਾਹਦੀ ਸਿਆਣਪ। ਸਾਨੂੰ ਉਸ ਦਾ ਉਪਕਾਰ ਅਤੇ ਸਤਿਕਾਰ ਕਦੇ ਨਹੀਂ ਭੁਲਣਾ ਚਾਹੀਦਾ। ਬਸ ਇਸੇ ਮਕਸਦ ਨੂੰ ਲੈ ਕੇ ਜਲੰਧਰ ਸਕੂਲ ਵਿਖੇ ਵੀ ਮਾਂ ਦਿਵਸ ਮਨਾਇਆ ਗਿਆ ਅਤੇ ਬੱਚਿਆਂ ਦੀ ਮਾਤਾਵਾਂ ਨੂੰ ਸਟੇਜ 'ਤੇ ਬੁਲਾ ਕੇ ਉਹਨਾਂ ਦਾ ਸਤਿਕਾਰ ਬੱਚਿਆਂ ਕੋਲੋਂ ਕਰਵਾਇਆ ਗਿਆ। ਇਸ ਮੌਕੇ ਬੱਚਿਆਂ ਨੇ ਆਪਣੇ ਹੱਥਾਂ ਨਾਲ ਬਣਾਏ ਸੋਹਣੇ ਜਿਹੇ ਉਪਹਾਰ ਆਪਣੀ ਮਾਤਾ ਜੀ ਨੂੰ ਦੇ ਕੇ ਉਹਨਾਂ ਦੇ ਚਰਣੀ ਹੱਥ ਲਾ ਕੇ ਉਹਨਾਂ ਦਾ ਆਸ਼ੀਰਵਾਦ ਲਿਆ ਅਤੇ ਆਪਣੇ ਵਿਚਾਰ ਵੀ ਗੀਤ, ਗਜਲ ਅਤੇ ਡਾਂਸ ਅਤੇ ਕਵਿਤਾ ਰਾਹੀਂ ਪਰਗਟ ਕੀਤੇ। ਬੱਚਿਆਂ ਅਤੇ ਮਾਂ ਦਾ ਪਿਆਰ ਵੇਖ ਕੇ ਸਾਰੇ ਹੀ ਭਾਵੁਕ ਹੋ ਰਹੇ ਸਨ। ਵੱਖਰਾ ਹੀ ਨਜ਼ਾਰਾ ਬਣਿਆ ਹੋਇਆ ਸੀ। ਇਸ ਮੌਕੇ ਮਾਤਾਵਾਂ ਦੇ ਵੀ ਵਿਚਾਰ ਲਏ ਅਤੇ ਉਹਨਾਂ ਨੇ ਕਿਹਾ ਕਿ ਸਕੂਲ ਵਿੱਚ ਇਸ ਤਰ੍ਹਾਂ ਦੇ ਸੰਸਕਾਰ ਸਿਖਾਉਣਾ ਬਹੁਤ ਹੀ ਚੰਗਾ ਹੈ। ਮੁੱਖ ਅਧਿਆਪਿਕਾ ਰਾਜਪਾਲ ਕੌਰ ਨੇ ਬੱਚਿਆਂ ਨੂੰ ਇਸ ਮੌਕੇ ਆਪਣੀ ਸ਼ੁਭ ਕਾਮਨਾਵਾਂ ਦਿੰਦੇ ਹੋਏ ਉਹਨਾਂ ਨੂੰ ਆਪਣੀ ਮਾਤਾਵਾਂ ਦਾ ਸਤਿਕਾਰ ਕਰਨ ਦੀ ਪ੍ਰੇਰਨਾ ਵੀ ਦਿੱਤੀ ਅਤੇ ਆਈਆਂ ਹੋਈਆਂ ਮਾਤਾਵਾਂ ਦਾ ਸੁਆਗਤ ਕੀਤਾ। ਜਲੰਧਰ ਵਿੱਦਿਅਕ ਸੋਸਾਇਟੀ ਦੇ ਪਰਧਾਨ ਪਲਵਿੰਦਰ ਸਿੰਘ ਜੀ ਨੇ ਵੀ ਬੱਚਿਆਂ ਅਤੇ ਮਾਤਾਵਾਂ ਨੂੰ ਵਧਾਈ ਦਿੱਤੀ ਅਤੇ ਬੱਚਿਆਂ ਨੂੰ ਚੰਗੇ ਰਸਤੇ ਪਾਉਣ ਲਈ ਆਪਣੇ ਯੋਗਦਾਨ ਦੇਣ ਦਾ ਵਾਇਦਾ ਕੀਤਾ। ਇਸ ਦੌਰਾਨ ਮੈਡਮ ਜਸਬੀਰ ਕੌਰ, ਸੰਦੀਪ ਕੌਰ, ਰੋਜ਼ੀ ਰਾਣੀ, ਪ੍ਰਭਜੋਤ ਕੌਰ,ਮੀਨਾ, ਸੋਨਮ, ਸ਼ੇਸ਼ਾ, ਸੰਗੀਤਾ, ਨੀਲਮ ਪਾਲ ਅਤੇ ਹੋਰ ਸਟਾਫ ਮੈਂਬਰ ਵੀ ਹਾਜ਼ਰ ਸਨ। ਇਸ ਆਯੋਜਨ ਦੌਰਾਨ ਦੱਸਿਆ ਗਿਆ ਕਿ ਜਿਸ ਦਿਨ ਅਸੀਂ ਮਾਂ ਦਾ ਸਤਿਕਾਰ ਕਰਨ ਦੇ ਕਾਬਿਲ ਹੋ ਗਏ ਉਸ ਦਿਨ ਅਸੀਂ ਮਾਂ ਦੇ ਦੈਵੀ ਅਸ਼ੀਰਵਾਦ ਵਾਲੀ ਸ਼ਕਤੀ ਵੀ ਹਾਸਲ ਕਰ ਸਕਾਂਗੇ।
No comments:
Post a Comment