Showing posts with label 15 August. Show all posts
Showing posts with label 15 August. Show all posts

Wednesday, August 16, 2023

ਆਜ਼ਾਦੀ ਦਿਵਸ ਮੌਕੇ ਸਿਵਲ ਸਰਜਨ ਨੇ ਲਹਿਰਾਇਆ ਕੌਮੀ ਝੰਡਾ

Wednesday 16th August 2023 at 5:12 PM

ਜ਼ਿਲ੍ਹਾ ਸਮਾਗਮ ਵਿਚ ਇਕ ਡਾਕਟਰ ਸਮੇਤ ਤਿੰਨ ਮੁਲਾਜ਼ਮਾਂ ਦਾ ਸਨਮਾਨ


ਐਸ.ਏ.ਐਸ.ਨਗਰ
: 16 ਅਗਸਤ 2023: (ਗੁਰਬਖਸ਼ ਸਿੰਘ ਹੈਪੀ//ਪੰਜਾਬ ਸਕਰੀਨ)::

ਆਜ਼ਾਦੀ ਦਿਹਾੜੇ ਮੌਕੇ ਅੱਜ ਹਰ ਪਾਸੇ ਰੌਣਕਾਂ ਹੀ ਰੌਣਕਾਂ ਦੇਖੀਆਂ ਗਈਆਂ। ਸਿਵਲ ਸਰਜਨ ਦਫਤਰ ਅਤੇ ਜ਼ਿਲਾ ਹਸਪਤਾਲ ਵਿੱਚ ਵੀ ਕੌਮੀ ਝੰਡਾ ਬੜੇ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ। ਇਸ ਮੌਕੇ ਵਿਭਾਗ ਦੇ ਨਾਲ ਸਬੰਧਤ ਮੁਲਾਜ਼ਮ ਵੀ ਮੌਜੂਦ ਰਹੇ। 

ਇਸ ਸਮਾਗਮ ਦੀ ਰਸਮ ਮੌਕੇ ਇੱਕ ਚਾਅ ਅਤੇ ਉਤਸ਼ਾਹ ਦੇਖਿਆ ਗਿਆ। ਸੁਤੰਤਰਤਾ ਦੇ ਸੰਘਰਸ਼ਾਂ ਅਤੇ ਇਤਿਹਾਸ ਨੂੰ ਯਾਦ ਕਰਦਿਆਂ ਕਰਾਉਂਦਿਆਂ 77ਵੇਂ ਆਜ਼ਾਦੀ ਦਿਵਸ ਮੌਕੇ ਸਿਵਲ ਸਰਜਨ ਡਾ. ਮਹੇਸ਼ ਕੁਮਾਰ ਆਹੂਜਾ ਨੇ ਸਿਵਲ ਸਰਜਨ ਦਫ਼ਤਰ ਅਤੇ ਜ਼ਿਲ੍ਹਾ ਹਸਪਤਾਲ ਵਿਖੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। 

ਉਨ੍ਹਾਂ ਨਾਲ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਭਵਨੀਤ ਭਾਰਤੀ ਵੀ ਸਨ। ਡਾ. ਆਹੂਜਾ ਨੇ ਜ਼ਿਲ੍ਹਾ ਵਾਸੀਆਂ ਨੂੰ ਇਸ ਪਵਿੱਤਰ ਦਿਹਾੜੇ ਦੀ ਵਧਾਈ ਦਿਤੀ। ਤਿਰੰਗਾ ਲਹਿਰਾਉਣ ਮਗਰੋਂ ਉਨ੍ਹਾਂ ਗੱਲਬਾਤ ਕਰਦਿਆਂ ਦਸਿਆ ਕਿ ਜ਼ਿਲ੍ਹਾ ਪਧਰੀ ਆਜ਼ਾਦੀ ਦਿਵਸ ਸਮਾਗਮ ਵਿਚ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਨੇ ਜ਼ਿਲ੍ਹੇ ਦੇ ਇਕ ਡਾਕਟਰ ਅਤੇ ਦੋ ਹੋਰ ਮੁਲਾਜ਼ਮਾਂ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਸਦਕਾ ਸਨਮਾਨਤ ਕੀਤਾ ਹੈ। ਇਨ੍ਹਾਂ ਵਿਚ ਸੀ.ਐਚ.ਸੀ. ਕੁਰਾਲੀ ਦੇ ਐਸ.ਐਮ.ਓ. ਡਾ. ਰਾਜਿੰਦਰ ਭੂਸ਼ਣ, ਸਿਵਲ ਸਰਜਨ ਦਫ਼ਤਰ ਦੇ ਡਾਟਾ ਮੈਨੇਜਰ ਮੀਨਾਕਸ਼ੀ ਸੋਨੀ ਅਤੇ ਜ਼ਿਲ੍ਹਾ ਹਸਪਤਾਲ ਦੇ ਲੈਬ ਅਟੈਂਡੰਟ ਸੁਲਤਾਨ ਮੁਹੰਮਦ ਸ਼ਾਮਲ ਹਨ।

ਡਾ. ਆਹੂਜਾ ਨੇ ਕਿਹਾ ਕਿ ਸਿਹਤ ਵਿਭਾਗ, ਜ਼ਿਲ੍ਹਾ ਐਸ.ਏ.ਐਸ. ਨਗਰ ਲੋਕਾਂ ਦੀ ਭਲਾਈ ਲਈ ਵੱਖ-ਵੱਖ ਕੇਂਦਰੀ ਤੇ ਸੂਬਾਈ ਸਿਹਤ ਯੋਜਨਾਵਾਂ ਨੂੰ ਲਾਗੂ ਕਰਨ ਦੀ ਅਪਣੀ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾ ਰਿਹਾ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੀ ਇਨ੍ਹਾਂ ਯੋਜਨਾਵਾਂ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਲਾਗੂ ਕਰਨ ਲਈ ਸਿਹਤ ਵਿਭਾਗ ਨੂੰ ਸਹਿਯੋਗ ਦੇਣ। ਇਸ ਮੌਕੇ ਐਸ.ਐਮ.ਓ. ਡਾ. ਐਚ.ਐਸ.ਚੀਮਾ ਤੇ ਡਾ. ਵਿਜੇ ਭਗਤ ਸਮੇਤ ਕਈ ਡਾਕਟਰ ਮੌਜੂਦ ਸਨ।

ਇਸ ਤਰ੍ਹਾਂ ਹੋਰਨਾਂ ਵਿਭਾਗਾਂ ਵਿਚ ਵੀ ਕੌਮੀ ਝੰਡਾ ਲਹਿਰਾਇਆ ਗਿਆ। ਕੁਝ ਕੁ ਪ੍ਰਮੁੱਖ ਖਬਰਾਂ ਅਸਿਨਵੱਖਰੇ ਤੌਰ ਤੇ ਪ੍ਰਕਾਸ਼ਿਤ ਕਰ ਰਹੇ ਹਾਂ।
 
ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

Tuesday, August 15, 2023

ਖਰੜ ਵਿੱਚ ਮੈਡਮ ਜਸਪ੍ਰੀਤ ਲੌਂਗੀਆਂ ਨੇ ਤਿਰੰਗਾ ਲਹਿਰਾਇਆ

Tuesday 15th August 2023 at 18:19 Via WhatSApp

ਕਈ ਹੋਰਨਾਂ ਥਾਂਵਾਂ 'ਤੇ ਵੀ ਸੁਤੰਤਰਤਾ ਦਿਵਸ ਨਾਲ ਸਬੰਧਤ ਪ੍ਰੋਗਰਾਮ ਹੋਏ 


ਖਰੜ: 16 ਅਗਸਤ 2023: (ਗੁਰਬਖਸ਼ ਸਿੰਘ ਹੈਪੀ//ਪੰਜਾਬ ਸਕਰੀਨ):: 

ਇੱਕ ਸਕੂਲ ਵਿੱਚ ਇਸ ਮੌਕੇ ਹੋਈ ਪਰੇਡ ਦਾ ਦ੍ਰਿਸ਼ 
ਇਸ ਵਾਰ ਵੀ ਸੁਤੰਤਰਤਾ ਦਿਵਸ ਮੌਕੇ ਸਾਰੇ ਪਾਸੇ ਰੌਣਕਾਂ ਰਹੀਆਂ। ਲੋਕਾਂ ਨੇ ਕਈ ਥਾਈਂ ਸਮਾਗਮ ਆਯੋਜਿਤ ਕਰ ਕੇ ਤਿਰੰਗਾ ਲਹਿਰਾਇਆ। ਖਰੜ ਦੀ ਨਗਰ ਕਾਉਂਸਿਲ, ਖਰੜ ਦੀ ਅਨਾਜ ਮੰਡੀ, ਰੋਟਰੀ ਕਲੱਬ ਅਤੇ ਸਕੂਲਾਂ ਵਿਚ ਵੀ ਕਈਂ ਸਮਾਗਮ ਹੋਏ। ਖਰੜ ਨਗਰ ਕੌਂਸਿਲ ਦੀ ਪ੍ਰਧਾਨ ਜਸਪ੍ਰੀਤ ਲੌਂਗੀਆਂ ਨੇ ਆਪਣੇ ਸਟਾਫ ਸਮੇਤ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਇਸੇ ਤਰ੍ਹਾਂ ਹੋਰਨਾਂ ਵਿਭਾਗਾਂ ਅਤੇ ਕਲੱਬਾਂ ਸਕੂਲਾਂ ਵਿਚ ਮਹੱਤਵਪੂਰਨ ਵਿਅਕਤੀਆਂ ਨੇ ਝੰਡਾ ਲਹਿਰ ਕੇ ਤਿਰੰਗੇ ਨੂੰ ਸਲਾਮੀ ਦਿੱਤੀ ਅਤੇ ਦੇਸ਼ ਦੀ ਆਜ਼ਾਦੀ ਵਾਲੀ ਜੰਗ ਦੇ ਸੰਘਰਸ਼ਾਂ ਨੂੰ ਯਾਦ ਕੀਤਾ। ਇਸ  ਮੌਕੇ ਪਰੇਡ ਵੀ ਕੀਤੀ ਗਈ ਅਤੇ ਬੱਚਿਆਂ ਨੇ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤੇ। ਇਸ ਤਰ੍ਹਾਂ ਮੋਹਾਲੀ ਅਤੇ ਚੰਡੀਗੜ੍ਹ ਦੇ ਬਹੁਤ ਸਾਰੇ ਇਲਾਕਿਆਂ ਵਿਚ ਵੀ ਅਜਿਹੇ ਸਮਾਗਮ ਹੋਏ ਜਿਹਨਾਂ ਬਾਰੇ ਅਸੀਂ ਵੱਖ ਵੱਖ ਰਿਪੋਰਟਾਂ ਵਿਚ ਸੰਖੇਪ ਵੇਰਵਾ ਦੇ ਰਹੇ ਹਾਂ। 

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

Tuesday, August 16, 2022

ਸੁਨੇਤ ਵਿੱਚ ਲਹਿਰਾਇਆ ਗਿਆ ਗ਼ਦਰ ਪਾਰਟੀ ਦਾ ਝੰਡਾ

Monday 15th August 2022 at 6:17 AM

ਗਦਰ ਪਾਰਟੀ ਦੇ ਝੰਡੇ ਨੂੰ ਲਹਿਰਾ ਕੇ ਮਨਾਇਆ ਆਜ਼ਾਦੀ ਦਾ ਦਿਹਾੜਾ 


ਲੁਧਿਆਣਾ: 15 ਅਗਸਤ 2022: (ਪੰਜਾਬ ਸਕਰੀਬਿਊਰੋ)::

ਘਰ ਘਰ ਤਿਰੰਗਾ ਮੁਹਿੰਮ ਨੂੰ ਜਿਸ ਜਜ਼ਬਾਤੀ ਢੰਗਤਰੀਕ ਨਾਲ ਪ੍ਰਚਾਰਿਆ ਗਿਆ ਉਸਨੂੰ ਸਰਬ ਸੰਮਤੀ ਵਾਲੀ ਪ੍ਰਵਾਨਗੀ ਨਹੀਂ ਮਿਲੀ। ਜਿਸ ਤਿਰੰਗੇ ਲਾਇ ਲੋਕਾਂ ਨੇ ਜਾਨਾਂ ਵਾਰੀਆਂ ਉਹ ਤਿਰੰਗਾ ਵਪਾਰ ਦਾ ਹਿੱਸਾ ਬਣ ਕੇ ਵਿਕਦਾ ਲੋਕਾਂ ਨੂੰ ਪਸੰਦ ਨਹੀਂ ਆਇਆ। ਭਾਵੇਂ ਇਸਦਾ ਖੁੱਲ੍ਹ ਕੇ ਵਿਰੋਧ ਨਹੀਂ ਹੋਇਆ ਪਰ ਬਹੁਤ ਸਾਰੇ ਲੋਕਾਂ ਨੇ ਤਿਰੰਗਾ ਮੁਹਿੰਮ ਦੇ ਬਾਈਕਾਟ ਲਈ ਆਪਣੇ ਮੁਤਾਬਿਕ ਰਸਤਾ ਲੱਭਿਆ। 

ਭਾਈ ਰਣਧੀਰ ਸਿੰਘ ਨਗਰ ਵਿੱਚ ਓਰੀਐਂਟ ਸਿਨੇਮਾ ਦੀ ਬੈਕ ਸਾਈਡ ਤੇ ਬਣੀ ਮਾਰਕੀਟ ਦੇ ਨੇੜੇ ਹੈ ਇੱਕ ਯਾਦਗਾਰ ਜਿਹੜੇ ਗਦਰੀ ਬਾਬਾ ਭਾਨ ਸਿੰਘ ਹੁਰਾਂ ਦੀ ਕੁਰਬਾਨੀ ਦਾ ਚੇਤਾ ਕਰਾਉਂਦੀ ਹੈ। ਦੂਰੋਂ ਕਿਸੇ ਦੇਸ਼ ਭਗਤੀ ਵਾਲੇ ਅਜਾਇਬਘਰ ਵਾਂਗ ਲੱਗਦੀ ਇਸ ਇਮਾਰਤ ਵਿੱਚ ਘੋੜੇ ਤੇ ਸਵਾਰ ਬਾਬਾ ਬਾਬਾ ਭਾਨ ਸਿੰਘ ਬੈਠੇ ਨਜ਼ਰ ਆਉਂਦੇ ਹਨ। ਜਦੋਂ ਇਸ ਇਮਾਰਤ ਦਾ ਮੁਖ ਗੇਟ ਲੰਘੀਏ ਤਾਂ ਬਾਬਾ ਭਾਨ ਸਿੰਘ ਨੂੰ ਜੇਲ੍ਹ ਵਾਲੀ ਛੋਟੀ ਜਿਹੀ ਕਾਲ ਕੋਠੜੀ ਵਿੱਚ ਬੈਠੀਆਂ ਦਿਖਾਇਆ ਹੈ ਜਿਸ ਵਿੱਚ ਲੱਤਾਂ ਵੀ ਸਿਧੀਆਂ ਨਹੀਂ ਹੋ ਸਕਦੀਆਂ।ਬ੍ਯਾਦਹਗਾਰ ਦੇ ਪ੍ਰਬੰਧਕ ਦੱਸਦੇ ਹਨ ਕਿ ਬਾਬਾ ਜੀ ਨੰ ਸੱਚੀਂਮੁਚੀਂ ਇਸੇ ਤਰ੍ਹਾਂ ਹੀ ਰੱਖਿਆ ਗਿਆ ਸੀ। ਬਾਬਾ ਭਾਣ ਸਿੰਘ ਸਿੰਘ ਚੁੰਕਿ ਇਸੇ ਪਿੰਡ ਸੁ ਨੇਤ ਦੇ ਸਨ ਇਸ ਲਾਇ ਉਹਨਾਂ ਦੀ ਯਾਦਗਾਰ ਵੀ ਇਥੇ ਹੀ ਬਣਾਈ ਗਈ। ਪਿੰਡ ਦੀ ਮਹਾਂਸਭਾ ਨੂੰ ਪਿੰਡ ਵਾਸੀਆਂ ਨੇ ਵੀ ਸਰਗਰਮ ਸਹਿਯੋਗ ਦਿੱਤਾ। ਇਸ ਪਿੰਡ ਵਿਚ ਇਸ ਵਾਰ ਤਿਰੰਗਾ ਮੁਹਿੰਮ ਜ਼ੋਰਾਂ 'ਤੇ ਹੋਣ ਦੇ ਬਾਵਜੂਦ ਤਿਰੰਗਾ ਝੰਡਾ ਨਾਹੋਇਨ ਲਹਿਰਾਇਆ ਗਿਆ। ਇਸਦੀ ਨਾਜਾਏ ਤਿਰੰਗੇ ਲਈ ਸਚਿਮੁਚੀਂ ਕੁਰਬਾਨੀਆਂ ਕਰਨ ਵਾਲੇ ਗਦਰੀ ਬਾਬਿਆਂ ਨੂੰ ਯਾਦ ਕੀਤਾ ਗਿਆ। ਇਸ ਇਮਾਰਤ 'ਤੇ ਪ੍ਰਬੰਧਕਾਂ ਨੇ ਗ਼ਦਰ ਪਾਰਟੀ ਦਾ ਝੰਡਾ ਲਹਿਰਾਇਆ। ਇਹਨਾਂ ਲੋਕਾਂ ਨੇ ਤਿਰੰਗੇ ਦੇ ਜੁਆਬ ਵਿੱਚ ਕੇਸਰੀ ਨਿਸ਼ਾਨ ਸਾਹਿਬ ਵਾਲੀ ਮੁਹਿੰਮ ਨੂੰ ਵੀ ਰੱਦ ਕੀਤਾ। ਨੀਲੇ ਨਿਸ਼ਾਨ ਸਾਹਿਬ ਵਾਲੀ ਗੱਲ ਵੀ ਨੇੜੇ ਨਹੀਂ ਆਉਣ ਦਿੱਤੀ। ਇਸ ਸੁਨੇਤ ਪਿੰਡੀ ਵਿੱਚ ਸਥਿਤ ਗਦਰੀ ਯਾਦਗਾਰ ਵਿਖੇ ਗ਼ਦਰ ਪਾਰਟੀ ਦਾ ਝੰਡਾ ਝੁਲਾ ਕੇ ਆਜ਼ਾਦੀ ਦਾ ਦਿਹਾੜਾ ਮਨਾਇਆ ਗਿਆ।  

ਨੌਜਵਾਨ ਸਭਾ ਐੱਲ ਬਲਾਕ ਭਾਈ ਰਣਧੀਰ ਸਿੰਘ ਨਗਰ ਵੱਲੋਂ  ਇਕ ਵਿਚਾਰ ਗੋਸ਼ਟੀ ਗਦਰੀ ਬਾਬਾ ਭਾਨ ਸਿੰਘ ਯਾਦਗਾਰੀ ਹਾਲ ਸੁਨੇਤ ਲੁਧਿਆਣਾ ਵਿਖੇ ਕਰਵਾਈ ਗਈ  ਗੋਸ਼ਟੀ ਦਾ ਮੁੱਖ ਵਿਸ਼ਾ ਆਜ਼ਾਦੀ ਅਤੇ ਭਾਰਤ ਅੰਦਰ ਵਧ ਰਿਹਾ ਫਾਸ਼ੀਵਾਦ  ਸਨ  .ਜਿਸ ਦੇ ਮੁੱਖ ਬੁਲਾਰੇ ਨੌਜਵਾਨ ਭਾਰਤ ਸਭਾ ਲਲਕਾਰ ਦੇ  ਸੂਬਾ ਜਨਰਲ ਸਕੱਤਰ ਛਿੰਦਰਪਾਲ ਸਨ ।
ਇਸ ਸਮੇਂ ਸੰਬੋਧਨ ਕਰਦੇ ਹੋਏ ਸਾਥੀ ਸ਼ਿੰਦਰਪਾਲ ਨੇ ਕਿਹਾ ਕਿ  ਭਾਰਤ ਵਿੱਚ 75 ਸਾਲ ਆਜ਼ਾਦੀ ਹੋਣ ਦੇ ਬਾਵਜੂਦ ਵੀ ਗ਼ਰੀਬੀ ਬੇਰੁਜ਼ਗਾਰੀ ਕੁਪੋਸ਼ਣ ਭੁੱਖਮਰੀ  ਅਤੇ ਹੋਰ ਬਹੁਤ ਸਾਰੀਆਂ ਅਲਾਮਤਾਂ ਦਾ ਸ਼ਿਕਾਰ ਹੈ।  ਉਕਤ ਸਮੱਸਿਆਵਾਂ ਦਾ ਹੱਲ ਕਰਨ ਦੀ ਬਜਾਏ ਮੌਜੂਦਾ ਮੋਦੀ ਸਰਕਾਰ ਦੇਸ਼ ਨੂੰ ਇਕ ਫ਼ਾਸ਼ੀਵਾਦੀ ਹੱਲੇ ਵੱਲ ਧੱਕ ਰਹੀ ਹੈ  ਜਿਸ ਵਿੱਚ ਮੋਦੀ ਸਰਕਾਰ ਹਿੰਦੂ ਰਾਸ਼ਟਰ ਬਣਾਉਣ ਦੀ ਖ਼ਾਤਰ ਘੱਟ ਗਿਣਤੀਆਂ ਦਾ ਕਤਲੇਆਮ ਕਰ ਰਹੀ ਹੈ , ਜੋ ਭਾਰਤ ਅੰਦਰ ਬਹੁਤ ਹੀ ਖ਼ਤਰਨਾਕ ਵਰਤਾਰਾ ਹੈ । ਉਨ੍ਹਾਂ ਸੰਬੋਧਨ ਕਰਦੇ ਹੋਏ ਕਿਹਾ ਕਿ ਭਾਰਤ ਅੰਦਰ ਗ਼ਦਰੀ ਬਾਬਿਆਂ ਅਤੇ  ਸ਼ਹੀਦ ਭਗਤ ਸਿੰਘ ਦੇ ਇਨਕਲਾਬ ਵਰਗੀ ਆਜ਼ਾਦੀ ਹਾਲੇ ਤੱਕ ਸਥਾਪਤ ਨਹੀਂ ਹੋਈ , ਜਿਸ ਲਈ ਅੱਜ ਨੌਜਵਾਨਾਂ, ਮਜ਼ਦੂਰਾਂ ਅਤੇ ਕਿਸਾਨਾਂ ਨੂੰ ਲਾਮਬੰਦ ਕਰ ਕੇ ਭਗਤ ਸਿੰਘ ਦੇ ਦਰਸਾਏ ਇਨਕਲਾਬ ਦੀ ਪ੍ਰਾਪਤੀ ਵੱਲ ਵਧਣਾ ਚਾਹੀਦਾ ਹੈ।
ਵਿਚਾਰ ਗੋਸ਼ਟੀ ਸ਼ੁਰੂ ਹੋਣ ਤੋਂ ਪਹਿਲਾਂ ਗ਼ਦਰੀ ਸ਼ਹੀਦ ਬਾਬਾ ਭਾਨ ਸਿੰਘ ਯਾਦਗਾਰ ਉੱਪਰ ਗ਼ਦਰ ਪਾਰਟੀ ਦਾ ਝੰਡਾ ਲਹਿਰਾਉਣ ਦੀ ਰਸਮ ਕੀਤੀ ਗਈ। ਇਸ ਵਿਚਾਰ ਗੋਸ਼ਟੀ ਵਿਚ ਉਠੇ ਸਵਾਲਾਂ ਦੇ ਜਵਾਬ ਸਾਥੀ ਸ਼ਿੰਦਰਪਾਲ ਨੇ ਬਾਖੂਬੀ ਦਿੱਤੇ।  ਇਸ ਸਮੇਂ ਹੋਰਨਾਂ ਤੋਂ ਇਲਾਵਾ ਨੌਜਵਾਨ ਸਭਾ ਦੇ ਪ੍ਰਧਾਨ ਰਾਕੇਸ਼ ਆਜ਼ਾਦ  ਐਡਵੋਕੇਟ ਹਰਪ੍ਰੀਤ ਜ਼ੀਰਖ ਸੁਬੇਗ ਸਿੰਘ ਸੁਨੇਤ ਮਾਸਟਰ ਰਜਿੰਦਰ ਜੰਡਿਆਲੀ   ਕਾਮਰੇਡ ਰਣਜੋਧ ਸਿੰਘ  ਕਰਤਾਰ ਸਿੰਘ ਪੀਏਯੂ  ਪੀ ਐਸ ਪਨੇਸਰ  ਰਾਜੀਵ ਕੁਮਾਰ  ਪ੍ਰਤਾਪ ਸਿੰਘ ਮਹੇਸ਼ ਕੁਮਾਰ ਆਦਿ ਹਾਜ਼ਰ ਸਨ।

Thursday, August 16, 2018

ਨਾਮਧਾਰੀ ਸੰਗਤ ਵੱਲੋਂ ਇੱਕ ਹੋਰ ਅਹਿਮ ਉਪਰਾਲਾ

ਝੁੱਗੀਆਂ `ਚ ਰਹਿੰਦੇ ਬੱਚਿਆਂ ਨਾਲ ਮਨਾਇਆ ਆਜ਼ਾਦੀ ਦਿਹਾੜਾ
ਲੁਧਿਆਣਾ: 16 ਅਗਸਤ 2018: (ਪੰਜਾਬ ਸਕਰੀਨ ਬਿਊਰੋ):: 
ਦਮਗਜੇ ਜਿੰਨੇ ਮਰਜ਼ੀ ਮਾਰੇ ਜਾਣ, ਵਿਕਾਸ ਦਾ ਦਾਅਵੇ ਵੀ ਜਿੰਨੇ ਮਰਜ਼ੀ ਕੀਤੇ ਜਾਣ ਪਰ ਹਕੀਕਤ ਅਜੇ ਵੀ ਬਹੁਤ ਮਾੜੀ ਹੈ। ਆਮ ਗਰੀਬ ਵਿਅਕਤੀ ਦੇ ਪਰਿਵਾਰਾਂ ਤਕ ਨਾ ਦਾਲ ਰੋਟੀ ਪਹੁੰਚਦੀ ਹੈ ਅਤੇ ਨਾ ਹੀ ਦਵਾਈ ਜਾਂ ਸਿੱਖਿਆ ਵਰਗੀਆਂ ਮੁਢਲੀਆਂ ਸਹੂਲਤਾਂ। ਇਹਨਾਂ ਵਿੱਚੋਂ ਬਹੁਤਿਆਂ ਦੀ ਹਾਲਤ ਉਸ ਪ੍ਰ੍ਸਿਧ ਫਿਲਮੀ ਗੀਤ ਵਰਗੀ ਹੈ: 
ਇਸ ਦੁਨੀਆ ਮੇਂ ਜੀਨੇ ਵਾਲੇ ਐਸੇ ਭੀ ਹੈਂ ਜੀਤੇ;
ਰੂਖੀ ਸੂਖੀ ਖਾਤੇ ਹੈਂ ਔਰ ਠੰਡਾ ਪਾਣੀ ਪੀਤੇ। 
..ਤੇ ਕੇਈ ਪਰਿਵਾਰ ਅਜਿਹੇ ਹਨ ਜਿਹਨਾਂ ਨੂੰ ਰੁੱਖੀ ਸੁੱਖੀ ਵੀ ਨਸੀਬ ਨਹੀਂ ਹੁੰਦੀ। ਇਨਾਂ ਚੋਂ ਬਹੁਤ ਸਾਰੇ ਅਕਸਰ ਸਮੇਂ ਤੋਂ ਪਹਿਲਾਂ ਮਰ ਜਾਂਦੇ ਹਨ। ਜੇ ਜਿਊਂਦੇ ਬਚ ਜਾਣ ਤਾਂ ਦਾਲ ਰੋਟੀ ਦੀ ਬਹਾਲ ਇਹਨਾਂ ਨੂੰ ਜੁਰਮ ਦੀ ਦੁਨੀਆ ਵੱਲ ਲੈ ਜਾਂਦੀ ਹੈ। ਕੋਈ ਖੁਦ ਨਸ਼ੇ ਕਰਨ ਲੱਗ ਪੈਂਦਾ ਹੈ--ਤੇ ਕੋਈ ਅੱਗੇ ਜਾ ਕੇ ਨਸ਼ਿਆਂ ਦੇ ਕਾਰੋਬਾਰ ਵਿੱਚ ਪੈ ਜਾਂਦਾ ਹੈ।  
ਬਾਅਦ ਵਿੱਚ ਇਹੀ ਲੋਕ ਪੂਰੇ ਦੇਸ਼ ਅਤੇ ਸਮਾਜ ਲਈ ਕਿੰਨੀ ਵੱਡੀ ਮੁਸੀਬਤ ਬਣਦੇ ਹਨ ਇਸਦਾ ਅੰਦਾਜ਼ਾ ਲਾਉਣਾ ਕੋਈ ਔਖਾ ਕੰਮ ਨਹੀਂ ਹੋਣਾ ਚਾਹਿਦਾ। 
ਜੁਰਮ ਦੇ ਇਸ ਮੁਢ ਨੂੰ ਖਤਮ ਕਰਨ ਲਈ ਪਹੁੰਚ ਕੀਤੀ ਹੈ ਨਾਮਧਾਰੀਆਂ ਨੇ। ਪ੍ਰੇਰਨਾ ਦਿੱਤੀ ਠਾਕੁਰ ਦਲੀਪ ਸਿੰਘ ਨੇ ਅਤੇ ਜੋਸ਼ ਦਿਖਾਇਆ ਨਾਮਧਾਰੀ ਮੁਟਿਆਰ ਹਰਪ੍ਰੀਤ ਕੌਰ ਨੇ। ਇਹਨਾਂ ਪਰਿਵਾਰਾਂ ਨੂੰ ਦਾਲ ਰੋਟੀ ਵਰਗੀਆਂ ਮੁਢਲੀਆਂ ਲੋੜਾਂ ਦੀ ਪੂਰਤੀ ਦੇ ਨਾਲ ਨਾਲ ਇਹਨਾਂ ਨੂੰ ਇਹਨਾਂ ਦੇ ਪੈਰਾਂ 'ਤੇ ਵੀ ਖੜਾ ਕੀਤਾ ਜਾਂਦਾ ਹੈ ਤਾਂਕਿ ਇਹ ਭੁੱਲ ਕੇ ਵੀ ਪਰਾਈ ਆਸ 'ਤੇ ਨਿਰਭਰ ਹੋਣਾ ਨਾ ਸਿੱਖ ਲੈਣ। ਇਹੀ ਨਿਵੇਕਲਾਪਨ ਹੈ ਠਾਕੁਰ ਜੀ ਦਾ ਕਿ ਉਹ ਆਜ਼ਾਦੀ ਅਤੇ ਸਵੈ ਨਿਰਭਰਤਾ ਸਿਖਾਉਂਦੇ ਹਨ। ਬਹੁਤ ਸਾਰੇ ਹੋਰਨਾਂ ਲੋਕਾਂ ਵਾਂਗ ਕਿਸੇ ਦੀ ਮਜਬੂਰੀ ਦਾ ਫਾਇਦਾ ਉਠਾ ਕੇ ਉਸਨੂੰ ਜਬਰੀ ਆਪਣੇ ਪਿੱਛੇ ਨਹੀਂ ਲਾਉਂਦੇ। ਇਹੀ ਭਾਵਨਾ ਨਜ਼ਰ ਆਈ ਇਸ ਵਾਰ ਦੇ ਆਜ਼ਾਦੀ ਦਿਵਸ ਮੌਕੇ 15 ਅਗਸਤ ਨੂੰ ਲੁਧਿਆਣਾ ਦੇ ਸਤਲੁਜ ਦਰਿਆ  ਦੇ ਨੇੜੇ ਸਥਿਤ ਭਾਈ ਮੰਨਾ ਸਿੰਘ ਨਗਰ ਵਿੱਚ। ਇਸ ਇਲਾਕੇ ਦੀਆਂ ਝੌਂਪੜੀਆਂ ਵਿੱਚ ਗਰੈਜੂਏਟ ਕੁੜੀਆਂ ਵੀ ਹਨ ਪਾਰ ਕਿਸੇ ਸਰਕਾਰ ਨੇ ਉਹਨਾਂ ਦੀ ਸਰ ਨਹੀਂ ਲਈ। ਨੌਕਰੀ ਦੇ ਗੇੜੇ ਕੱਢ ਕੱਢ ਉਹ ਥੱਕ ਗਈਆਂ ਪਰ ਅਖੀਰ ਉਹੀ ਕੰਮ ਕਰਨੇ ਪਏ ਜਿਹੜੇ ਇਹਨਾਂ ਝੌਂਪੜੀਆਂ ਵਿਚ ਰਹਿੰਦੇ ਲੋਕ ਕਰਦੇ ਨੇ। ਅਖੀਰ ਇਸਦੀ ਕਨਸੋਅ ਠਾਕੁਰ ਜੀ ਤੱਕ ਪੁੱਜੀ। ਉਸਤੋਂ ਬਾਅਦ ਕੁਝ ਸਮਾਂ ਵੀ ਲੰਘ ਗਿਆ ਪਰ ਅਚਾਨਕ ਨਾਮਧਾਰੀ ਸੰਗਤ ਨੇ ਇਹਨਾਂ ਲੋਕਾਂ ਦੀ ਸਾਰ ਲਈ ਤਾਂ ਮਹਿਸੂਸ ਹੋਇਆ ਅਜੇ ਵੀ ਲੋਕਾਂ ਦੀ ਸਾਰ ਲੈਣ ਵਾਲੇ ਮੌਜੂਦ ਹਨ। 
ਨਾਮਧਾਰੀ ਸੰਗਤ ਵੱਲੋਂ ਸ਼੍ਰੀ ਠਾਕੁਰ ਦਲੀਪ ਸਿੰਘ ਜੀ ਦੀ ਪ੍ਰੇਰਨਾ ਸਦਕਾ ਦੇਸ਼ ਭਰ ਵਿੱਚ ਵੱਖ-ਵੱਖ ਸੂਬਿਆਂ ਵਿੱਚ ਦੇਸ਼ ਦੀ ਆਜ਼ਾਦੀ ਦਾ ਦਿਹਾੜਾ ਝੁੱਗੀਆਂ-ਝੌਂਪੜੀਆਂ ਵਿੱਚ ਰਹਿ ਰਹੇ ਗਰੀਬ ਬੱਚਿਆਂ ਨਾਲ ਮਨਾਇਆ ਗਿਆ। ਇਸ ਲੜੀ ਤਹਿਤ ਹੀ ਲੁਧਿਆਣਾ ਦੀ ਨਾਮਧਾਰੀ ਸੰਗਤ ਵੱਲੋਂ ਭਾਈ ਮੰਨਾ ਸਿੰਘ ਨਗਰ ਅਤੇ ਸਤਲੁਜ ਦਰਿਆ ਦੇ ਕੰਢੇ 72ਵਾਂ ਸੁਤੰਤਰਤਾ ਦਿਵਸ ਬੱਚਿਆਂ ਨਾਲ ਮਨਾ ਕੇ ਖੁਸ਼ੀ ਸਾਂਝੀ ਕੀਤੀ ਗਈ। 
ਇਸ ਮੌਕੇ ਸੰਤ ਨਵਤੇਜ ਸਿੰਘ ਨਾਮਧਾਰੀ ਨੇ ਸਮਾਗਮ ਦੌਰਾਨ ਹਾਜ਼ਰ ਬੱਚਿਆਂ ਨੂੰ ਆਪਣੇ ਅਮੀਰ ਸੱਭਿਆਚਾਰ ਬਾਰੇ ਚਾਨਣਾ ਪਾਉਂਦਿਆਂ ਉਨ੍ਹਾਂ ਨੂੰ ਆਪਣਾ ਜੀਵਨ ਭਾਰਤੀ ਸੰਸਕ੍ਰਿਤੀ ਅਨੁਸਾਰ ਜਿਊਣ ਅਤੇ ਮਿਹਨਤ ਤੇ ਲਗਨ ਨਾਲ ਸਿੱਖਿਆ ਪ੍ਰਾਪਤ ਕਰਕੇ ਅੱਗੇ ਵਧਣ ਲਈ ਉਤਸ਼ਾਹਿਤ ਕੀਤਾ। ਸੰਤ ਨਵਤੇਜ ਸਿੰਘ ਨੇ ਇਹਨਾਂ ਸਾਧਨ ਵਿਹੂਣੇ ਬੱਚਿਆਂ ਨੂੰ ਸ਼੍ਰੀ ਠਾਕੁਰ ਦਲੀਪ ਸਿੰਘ ਜੀ ਦੀ ਪ੍ਰੇਰਨਾ ਨਾਲ ਆਪਣੇ ਰੋਜ਼ਾਨਾਂ ਦੇ ਕੰਮ-ਕਾਜ ਛੱਡ ਕੇ ਨਿਰਸਵਾਰਥ ਅੱਖਰ ਗਿਆਨ ਕਰਵਾਉਣ ਵਾਲੀਆਂ ਬੀਬੀਆਂ ਦੇ ਉੱਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਇਸ ਨੇਕ ਕਾਰਜ ਸਦਕਾ ਹੀ ਇਹ ਬੱਚੇ ਸਮਾਜ ਵਿੱਚ ਅੱਗੇ ਵਧਣ ਦੇ ਸਮਰੱਥ ਅਤੇ ਕਾਬਿਲ ਹੋ ਰਹੇ ਹਨ। 
ਇਸ ਮੌਕੇ ਪ੍ਰਧਾਨ ਹਰਭਜਨ ਸਿੰਘ, ਹਰਵਿੰਦਰ ਸਿੰਘ ਨਾਮਧਾਰੀ, ਤਜਿੰਦਰ ਸਿੰਘ, ਹਰਪ੍ਰੀਤ ਕੌਰ, ਰਣਜੀਤ ਕੌਰ, ਕੁਲਦੀਪ ਕੌਰ, ਗੁਰਪ੍ਰੀਤ ਕੌਰ, ਡਾ. ਰਜਿੰਦਰ ਸਿੰਘ, ਹਰੀ ਸਿੰਘ, ਗੁਰਮੀਤ ਸਿੰਘ ਮਠਾੜੂ, ਅਜਮੇਰ ਸਿੰਘ,ਅਰਵਿੰਦਰ ਸਿੰਘ ਲਾਡੀ, ਮਿਲਖਾ ਸਿੰਘ, ਸੁਰੈਣ ਸਿੰਘ ਅਤੇ ਪ੍ਰਭਜਿੰਦਰ ਸਿੰਘ (ਪ੍ਰਿੰਸ) ਆਦਿ ਸ਼ਾਮਿਲ ਸਨ।

  

Monday, August 15, 2016

ਤਬਦੀਲੀ ਨੂੰ ਚੰਗੇ ਰੁਖ ਮੋੜਨ ਲਈ ਸਾਨੂੰ ਆਪ ਉਸ ਵਿੱਚ ਸ਼ਾਮਿਲ ਹੋਣਾ ਪੈਂਦਾ ਹੈ-ਡਾ: ਢਿੱਲੋਂ

Mon, Aug 15, 2016 at 5:11 PM
PAU ਦੇ ਵਾਈਸ ਚਾਂਸਲਰ ਨੇ ਦੱਸਿਆ ਸੁਤੰਤਰਤਾ ਦਿਵਸ ਮੌਕੇ ਕਾਰਗਰ ਗੁਰ 
ਲੁਧਿਆਣਾ: 15 ਅਗਸਤ 2016: (ਪੰਜਾਬ ਸਕਰੀਨ ਬਿਊਰੋ):
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਅਜ਼ਾਦੀ ਸਮਾਰੋਹ ਦੇ ਮੁੱਖ ਮਹਿਮਾਨ ਡਾ:ਬਲਦੇਵ ਸਿੰਘ ਢਿੱਲੋਂ ਨੇ ਐਨ ਸੀ ਸੀ ਕੈਡਿਟਸ ਨਾਲ ਮਿਲ ਕੇ ਤਿਰੰਗਾ ਝੰਡਾ ਲਹਿਰਾਇਆ ਅਤੇ ਸਲਾਮੀ ਲਈ। ਇਸ ਸਮਾਰੋਹ ਵਿੱਚ ਸ਼ਾਮਿਲ ਡੀਨਜ, ਡਾਇਰੈਕਟਰਜ਼, ਵੱਖੋ-ਵੱਖ ਵਿਭਾਗਾਂ ਦੇ ਮੁਖੀ, ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਬਿਨਾਂ ਸ਼ੱਕ ਅੱਜ ਦਾ ਦਿਨ ਮੁਬਾਰਕ ਦਿਨ ਹੈ ਪਰ ਅਸੀਂ ਇਸ ਅਜ਼ਾਦੀ ਦੇ ਨਾਲ ਇਹ ਯਾਦ ਰੱਖਣਾ ਹੈ ਕਿ ਪੰਜਾਬੀਆਂ ਨੇ ਹਮੇਸ਼ਾਂ ਹਰ ਸੰਕਟ ਵਿੱਚ ਵੱਡੀਆਂ ਕੁਰਬਾਨੀਆਂ ਦਿੱਤੀਆਂ ਹਨ। ਪਾਕਿਸਤਾਨ ਵਿੱਚੋਂ ਉੱਠ ਕਿ ਆਏ ਲੱਖਾਂ ਰਫਿਊਜੀਆਂ ਲਈ ਸਰਹੱਦਾਂ ਤੇ ਇਹ ਮਦਦਗਾਰ ਹੋਏ ਹਨ ਅਤੇ ਦੇਸ ਨੂੰ ਅਨਾਜ ਪੱਖੋਂ ਆਤਮ ਨਿਰਭਰ ਬਣਾਉਣ ਵਿੱਚ ਪੰਜਾਬੀਆਂ ਦਾ ਵੱਡਾ ਯੋਗਦਾਨ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ ਪੰਜਾਬ ਦੇ ਕਿਸਾਨਾਂ ਦਾ ਵਿਸ਼ੇਸ਼ ਸਹਿਯੋਗ ਰਿਹਾ ਹੈ। ਜੇ ਅਸੀਂ ਲੋੜੀਂਦੇ ਸਾਧਨਾਂ ਅਤੇ ਸਮਰਪਿਤ ਭਾਵਨਾ ਨਾਲ ਉਹਨਾਂ ਕੋਲ ਜਾਂਦੇ ਹਾਂ ਤਾਂ ਉਹ ਹਮੇਸ਼ਾਂ ਤੁਹਾਡਾ ਕਹਿਣਾ ਮੰਨਦੇ ਹਨ। ਇਸ ਸੰਬੰਧ ਵਿੱਚ ਇਸ ਵਰ•ੇ ਚਿੱਟੀ ਮੱਖੀ ਦੀ ਉਦਾਹਰਨ ਦਿੰਦਿਆਂ ਉਹਨਾਂ ਨੇ ਕਿਸਾਨ ਵੀਰਾਂ ਦੇ ਵਿਸ਼ੇਸ਼ ਸਹਿਯੋਗ ਲਈ ਉਹਨਾਂ ਦਾ ਧੰਨਵਾਦ ਕੀਤਾ। ਉਹਨਾਂ ਨੇ ਚਿੱਟੀ ਮੱਖੀ ਦੇ ਟਾਕਰੇ ਲਈ ਯੂਨੀਵਰਸਿਟੀ ਅਤੇ ਖੇਤੀ ਵਿਭਾਗ, ਪੰਜਾਬ ਵੱਲੋਂ ਸ਼ੁਰੂ ਕੀਤੀ ਮੁਹਿੰਮ ਵਿੱਚ ਵਿਦਿਆਰਥੀਆਂ, ਅਧਿਆਪਨ ਫੈਕਲਟੀ, ਵਿਭਾਗਾਂ ਦੇ ਮੁਖੀਆਂ ਵੱਲੋਂ ਮਿਲੇ ਭਰਪੂਰ ਸਹਿਯੋਗ ਦੀ ਸ਼ਲਾਘਾ ਵੀ ਕੀਤੀ ਜਿਨ•ਾਂ ਸਦਕਾ ਇਸ ਖੇਤਰ ਵਿੱਚ ਕਾਫੀ ਸਫਲਤਾ ਮਿਲੀ ਹੈ। ਉਹਨਾਂ ਕਿਹਾ ਕਿ ਲੋੜ ਸਾਡੇ ਵੱਲੋਂ ਲਗਾਤਾਰ ਸੁਝਾਅ ਅਤੇ ਸਿਫਾਰਸ਼ਾਂ ਦਿੰਦੇ ਰਹਿਣ ਦੀ ਹੈ ਤਾਂ ਜੋ ਨੀਤੀਆਂ ਘੜੀਆਂ ਜਾ ਸਕਣ। ਇਹਨਾਂ ਯਤਨਾਂ ਸਦਕਾ ਹੀ ਪਾਣੀ ਦੀ ਬੇਲੋੜੀ ਵਰਤੋਂ ਤੇ ਠੱਲ• ਪਈ ਹੈ। ਲੇਜ਼ਰ ਲੈਵਲਰ, ਝੋਨੇ ਦੀ ਸਿੱਧੀ ਬਿਜਾਈ ਆਦਿ ਤਕਨੀਕਾਂ ਜਿਥੇ ਇਸ ਕਾਰਜ ਲਈ ਮਦਦਗਾਰ ਸਾਬਤ ਹੋਈਆਂ ਹਨ ਉਥੇ ਜਾਗਰੂਕ ਹੋ ਰਿਹਾ ਕਿਸਾਨ ਵੀ ਇਸ ਲਈ ਸਹਾਈ ਸਾਬਤ ਹੋਇਆ ਹੈ । ਹੁਣ ਉਹ ਝੋਨੇ ਵਿੱਚ ਪਾਣੀ ਖੜਾ ਨਹੀਂ ਕਰਦਾ, ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਮੰਨ ਕੇ ਉਸ ਨੇ ਖਾਦਾਂ ਦੀ ਵਰਤੋਂ ਵੀ ਘਟਾਈ ਹੈ। ਉਹਨਾਂ ਵਿਸ਼ੇਸ ਜ਼ੋਰ ਦੇ ਕੇ ਕਿਹਾ ਕਿ ਅਸੀਂ ਆਪਣਾ ਕਿਸਾਨਾਂ ਨਾਲ ਰਾਬਤਾ ਹੋਰ ਮਜ਼ਬੂਤ ਬਣਾਉਣਾ ਹੈ ਜਿਥੇ ਕਿਸਾਨ ਸਾਡੇ ਤੀਕ ਨਹੀਂ ਪਹੁੰਚ ਸਕਦਾ ਉਥੇ ਅਸੀਂ ਆਪ ਪਹੁੰਚਣਾ ਹੈ। ਡਾ: ਢਿੱਲੋਂ ਨੇ ਯੂਨੀਵਰਸਿਟੀ ਵਿੱਚ ਬਾਇਓ ਏਜੰਟ, ਪਰਾਲੀ, ਬਾਇਓ ਗੈਸ ਪਲਾਂਟ, ਵੈਲਿਊ ਐਡੀਸ਼ਨ ਅਤੇ ਮੁਹਾਰਤ ਦੇ ਵਿਕਾਸ ਉੱਪਰ ਚੱਲ ਰਹੀਆਂ ਖੋਜਾਂ ਦਾ ਜਿਕਰ ਵੀ ਕੀਤਾ ਅਤੇ ਆਸ ਜਤਾਈ ਕਿ ਇਹਨਾਂ ਨਾਲ ਭਵਿੱਖ ਵਿੱਚ ਕੁਦਰਤੀ ਸਰੋਤਾਂ ਦੇ ਰੱਖ-ਰਖਾਅ ਅਤੇ ਚੰਗੇਰੀ ਵਰਤੋਂ ਲਈ ਨਵੀਆਂ ਦਿਸ਼ਾਵਾਂ ਮਿਲਣਗੀਆਂ। ਉਹਨਾਂ ਮਹਾਤਮਾ ਗਾਂਧੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਜਿਹੜੀ ਤਬਦੀਲੀ ਅਸੀਂ ਦੇਖਣਾ ਚਾਹੁੰਦੇ ਹਾਂ ਬਿਨਾਂ ਸ਼ੱਕ ਅਸੀਂ ਆਪ ਉਸ ਭਰਪੂਰ ਸ਼ਮੂਲੀਅਤ ਪਾਉਣੀ ਹੈ। ਇਹ ਅਜ਼ਾਦੀ ਤਾਂ ਹੀ ਸਾਰਥਕ ਰੂਪ ਵਿੱਚ ਅਰਥਸ਼ੀਲ ਹੋ ਸਕਦੀ ਹੈ ਜਦੋਂ ਪੂਰਨ ਰੂਪ ਵਿੱਚ ਆਰਥਿਕ ਅਜ਼ਾਦੀ ਵੀ ਹੋਵੇ। ਉਹਨਾਂ ਨੇ ਇਸ ਲਈ ਵਿਦਿਆਰਥੀਆਂ, ਅਧਿਆਪਕਾਂ ਅਤੇ ਅਫਸਰ ਸਾਹਿਬਾਨ ਨੂੰ ਅਨੁਸਾਸ਼ਨ, ਨੇਮਬੱਧਤਾ ਅਤੇ ਚੰਗੇ ਕੰਮ-ਕਾਜ ਲਈ ਪ੍ਰੇਰਿਤ ਕੀਤਾ। ਇਸ ਸਮਾਰੋਹ ਦਾ ਆਯੋਜਨ ਕਰ ਰਹੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ: ਰਵਿੰਦਰ ਕੌਰ ਧਾਲੀਵਾਲ ਨੇ ਕਿਹਾ ਕਿ ਇਸ ਯੂਨੀਵਰਸਿਟੀ ਦਾ ਖੇਤੀਬਾੜੀ ਖੋਜ ਵਿੱਚ ਸ਼ਾਨਦਾਰ ਇਤਿਹਾਸ ਹੈ। ਇਸ ਨੇ ਅੰਤਰਰਾਜੀ ਪੱਧਰ ਦੇ ਖੇਤੀ ਵਿਗਿਆਨੀ, ਸਾਹਿਤਕਾਰ ਅਤੇ ਖਿਡਾਰੀ ਪੈਦਾ ਕੀਤੇ ਹਨ ਅਤੇ ਇਸ ਸ਼ਾਨਦਾਰ ਪਰੰਪਰਾ ਨੂੰ ਬਣਾਈ ਰੱਖਣ ਲਈ ਅਸੀਂ ਸਭ ਨੇ ਆਪਣਾ ਯੋਗਦਾਨ ਪਾਉਣਾ ਹੈ। ਉਹਨਾਂ ਨੇ ਇਸ ਮੌਕੇ ਮੁੱਖ ਮਹਿਮਾਨ ਡਾ: ਬਲਦੇਵ ਸਿੰਘ ਢਿੱਲੋਂ ਦਾ ਧੰਨਵਾਦ ਕੀਤਾ ਜਿਹਨਾਂ ਦੀ ਅਗਵਾਈ ਵਿੱਚ ਇਸ ਯੂਨੀਵਰਸਿਟੀ ਦਾ ਮਾਹੌਲ ਚੰਗੇ ਕਾਰਜਾਂ ਲਈ ਢੁੱਕਵਾਂ ਬਣਿਆ ਹੋਇਆ ਹੈ। ਉਹਨਾਂ ਨੇ ਇਸ ਸਮਾਰੋਹ ਵਿੱਚ ਸ਼ਾਮਿਲ ਰਜਿਸਟਰਾਰ ਡਾ: ਪੀ ਕੇ ਖੰਨਾ, ਨਿਰਦੇਸ਼ਕ ਪਸਾਰ ਸਿੱਖਿਆ ਡਾ: ਰਜਿੰਦਰ ਸਿੰਘ ਸਿੱਧੂ, ਡੀਨ ਪੋਸਟ ਗਰੈਜੂਏਟ ਸਟੱਡੀਜ਼ ਡਾ: ਨੀਲਮ ਗਰੇਵਾਲ, ਡੀਨ, ਕਾਲਜ ਆਫ ਬੇਸਿਕ ਸਾਇੰਸਜ ਡਾ: ਗੁਰਿੰਦਰ ਕੌਰ ਸਾਂਘਾ, ਡੀਨ, ਖੇਤੀਬਾੜੀ ਕਾਲਜ ਡਾ: ਹਰਵਿੰਦਰ ਸਿੰਘ ਧਾਲੀਵਾਲ, ਡਾ: ਪਿਰਤਪਾਲ ਸਿੰਘ ਲੁਬਾਣਾ, ਲਾਇਬ੍ਰੇਰੀਅਨ, ਡਾ: ਸੰਦੀਪ ਕਪੂਰ, ਕੰਪਟਰੋਲਰ, ਡਾ: ਜਸਪਾਲ ਸਿੰਘ ਚੀਫ ਇੰਜੀਨੀਅਰ, ਡਾ: ਵਿਸ਼ਵਜੀਤ ਸਿੰਘ ਹਾਂਸ, ਅਸਟੇਟ ਅਫਸਰ ਅਤੇ ਵੱਖ-ਵੱਖ ਵਿਭਾਗਾਂ ਦੇ ਮੁਖੀ ਸਾਹਿਬਾਨ ਦਾ ਧੰਨਵਾਦ ਵੀ ਕੀਤਾ। 

Sunday, August 16, 2015

ਖੇਤੀਬਾੜੀ ਮੰਤਰੀ ਤੋਤਾ ਸਿੰਘ ਨੇ ਲੁਧਿਆਣਾ 'ਚ ਲਹਿਰਾਇਆ ਤਿਰੰਗਾ


*ਲੋਕਾਂ ਨੂੰ ਆਪਸੀ ਭਾਈਚਾਰਾ, ਫਿਰਕੂ ਸਦਭਾਵਨਾ ਅਤੇ ਅਮਨ ਸ਼ਾਂਤੀ ਬਣਾਈ ਰੱਖਣ ਦਾ ਸੱਦਾ
*ਆਜ਼ਾਦੀ ਪ੍ਰਵਾਨਿਆਂ ਦੇ ਸੁਪਨੇ ਸਾਕਾਰ ਕਰਨ ਲਈ ਸਾਂਝੇ ਹੰਭਲੇ ਦੀ ਲੋੜ-ਤੋਤਾ ਸਿੰਘ
ਲੁਧਿਆਣਾ, 16 ਅਗਸਤ 2015: (ਪੰਜਾਬ ਸਕਰੀਨ ਬਿਊਰੋ):


ਲੁਧਿਆਣਾ ਵਿਖੇ ਜ਼ਿਲਾ ਪੱਧਰੀ 69ਵਾਂ ਆਜ਼ਾਦੀ ਦਿਵਸ ਸਥਾਨਕ ਗੁਰੂ ਨਾਨਕ ਸਟੇਡੀਅਮ ਵਿਖੇ ਬੜੇ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਪੰਜਾਬ ਸਰਕਾਰ ਦੇ ਖੇਤੀਬਾੜੀ ਮੰਤਰੀ ਸ੍ਰ. ਤੋਤਾ ਸਿੰਘ ਵੱਲੋਂ ਅਦਾ ਕੀਤੀ ਗਈ। ਜ਼ਿਲਾ ਵਾਸੀਆਂ ਦੇ ਨਾਂਅ ਆਪਣਾ ਸੰਦੇਸ਼ ਦਿੰਦਿਆਂ ਤੋਤਾ ਸਿੰਘ ਨੇ ਦੇਸ਼ ਵਾਸੀਆਂ ਨੂੰ ਸੱਦਾ ਦਿੱਤਾ ਕਿ ਇਸ ਮਹਾਨ ਦਿਨ 'ਤੇ ਆਪਸੀ ਭਾਈਚਾਰਾ, ਫਿਰਕੂ ਸਦਭਾਵਨਾ ਅਤੇ ਅਮਨ ਤੇ ਸ਼ਾਂਤੀ ਬਣਾਈ ਰੱਖੀ ਜਾਵੇ ਅਤੇ ਦੇਸ਼ ਭਗਤਾਂ ਵੱਲੋਂ ਆਜ਼ਾਦੀ ਦੀ ਪ੍ਰਾਪਤੀ ਅਤੇ ਬਹਾਲੀ ਲਈ ਪਾਏ ਪੂਰਨਿਆਂ 'ਤੇ ਚਲਦੇ ਹੋਏ ਆਪਣੇ ਫਰਜ਼ਾਂ ਪ੍ਰਤੀ ਸੁਚੇਤ ਹੋਈਏ ਅਤੇ ਦੇਸ਼ ਦੀ ਖੁਸ਼ਹਾਲੀ ਲਈ ਆਪਣਾ ਯੋਗਦਾਨ ਪਾਈਏ। ਉਨ੍ਹਾਂ ਕਿਹਾ ਕਿ ਆਜ਼ਾਦੀ ਦੇ ਪਰਵਾਨਿਆਂ ਵਲੋਂ ਸਮੇਂ-ਸਮੇਂ 'ਤੇ ਆਰੰਭੇ ਗਏ ਆਜ਼ਾਦੀ ਸੰਘਰਸ਼ਾਂ ਸਦਕਾ ਹੀ 15 ਅਗਸਤ 1947 ਨੂੰ ਸਾਡਾ ਦੇਸ਼ ਆਜ਼ਾਦ ਹੋਇਆ ਅਤੇ ਅਸੀਂ ਆਜ਼ਾਦ ਫਿਜ਼ਾ ਵਿਚ ਜ਼ਿੰਦਗੀ ਬਸਰ ਕਰ ਰਹੇ ਹਾਂ।
ਉਨ੍ਹਾਂ ਕਿਹਾ ਕਿ ਦੇਸ਼ ਦੇ ਮਹਾਨ ਆਗੂਆਂ ਦੇ ਸੁਪਨੇ ਸਾਕਾਰ ਕਰਨ ਲਈ ਸਾਂਝੇ ਹੰਭਲੇ ਦੀ ਲੋੜ ਹੈ ਅਤੇ ਪੰਜਾਬ ਸਰਕਾਰ ਵੱਲੋਂ ਸੂਬਾ ਵਾਸੀਆਂ ਦਾ ਜੀਵਨ ਪੱਧਰ ਉਚਾ ਚੁੱਕਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ, ਜਿਸ ਸਦਕਾ ਅੱਜ ਪੰਜਾਬ ਵਿਕਾਸ ਦੀਆਂ ਲੀਹਾਂ 'ਤੇ ਪੁੱਜਾ ਹੈ। ਉਨ੍ਹਾਂ ਕਿਹਾ ਕਿ ਜਿੱਥੇ ਹਰ ਪਾਸੇ ਸੜਕਾਂ ਦੇ ਜਾਲ ਵਿਛਾਏ ਗਏ ਹਨ, ਉਥੇ ਆਮ ਜਨਤਾ ਦੀਆਂ ਸ਼ਿਕਾਇਤਾਂ ਅਤੇ ਸਮੱਸਿਆਵਾਂ ਦੇ ਨਿਪਟਾਰੇ ਲਈ ਵੀ ਸੂਬਾ ਸਰਕਾਰ ਪੱਬਾਂ ਭਾਰ ਹੋ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਵਿਚ ਕਰੋੜਾਂ ਰੁਪਏ ਦੀ ਲਾਗਤ ਨਾਲ ਜਿੱਥੇ ਵਿਕਾਸ ਕਾਰਜ ਮੁਕੰਮਲ ਕਰ ਦਿੱਤੇ ਹਨ, ਉਥੇ ਸੂਬੇ ਦੀ ਨੁਹਾਰ ਬਦਲਣ ਲਈ ਹੋਰ ਵੀ ਵਿਕਾਸ ਪ੍ਰੋਜੈਕਟ ਸ਼ੁਰੂ ਕੀਤੇ ਜਾ ਰਹੇ ਹਨ। ਤੋਤਾ ਸਿੰਘ ਵੱਲੋਂ ਜਿੱਥੇ ਪੀ. ਟੀ. ਸ਼ੋਅ, ਲੇਜ਼ੀਅਮ ਅਤੇ ਸੱਭਿਆਚਾਰਕ ਪ੍ਰੋਗਰਾਮ ਵਿਚ ਹਿੱਸਾ ਲੈਣ ਵਾਲੇ ਗਰੁੱਪਾਂ ਨੂੰ 25-25 ਹਜ਼ਾਰ ਰੁਪਏ ਦੀ ਰਾਸ਼ੀ ਦਾ ਐਲਾਨ ਕੀਤਾ ਗਿਆ, ਉਥੇ ਉਨ੍ਹਾਂ ਸੱਭਿਆਚਾਰ ਪ੍ਰੋਗਰਾਮ ਵਿਚ ਹਿੱਸਾ ਲੈਣ ਵਾਲੇ ਸਕੂਲਾਂ ਲਈ 17 ਅਗਸਤ ਦੀ ਛੁੱਟੀ ਦਾ ਵੀ ਐਲਾਨ ਕੀਤਾ। ਪਰੇਡ ਦੇ ਨਿਰੀਖਣ ਦੌਰਾਨ ਡਿਪਟੀ ਕਮਿਸ਼ਨਰ ਸ਼੍ਰੀ ਰਜਤ ਅਗਰਵਾਲ ਅਤੇ ਪੁਲਿਸ ਕਮਿਸ਼ਨਰ ਲੁਧਿਆਣਾ ਸ੍ਰ. ਪਰਮਰਾਜ ਸਿੰਘ ਉਮਰਾਨੰਗਲ ਵੀ ਉਨ੍ਹਾਂ ਦੇ ਨਾਲ ਸਨ।
ਸਮਾਰੋਹ ਦੌਰਾਨ ਤੋਤਾ ਸਿੰਘ ਵੱਲੋਂ ਆਜ਼ਾਦੀ ਘੁਲਾਟੀਆਂ ਨੂੰ ਸਨਮਾਨਿਤ ਕਰਨ ਦੇ ਨਾਲ-ਨਾਲ ਵੱਖ-ਵੱਖ ਖੇਤਰਾਂ ਵਿਚ ਵਿਲੱਖਣ ਪ੍ਰਾਪਤੀ ਕਰਨ ਬਦਲੇ 32 ਵਿਅਕਤੀਆਂ ਨੂੰ ਪ੍ਰਸ਼ੰਸ਼ਾ ਪੱਤਰ ਵੀ ਵੰਡੇ ਗਏ। ਉਨ੍ਹਾਂ ਨੇ 5 ਅੰਗਹੀਣ ਵਿਅਕਤੀਆਂ ਨੂੰ ਟਰਾਈ ਸਾਈਕਲਾਂ ਅਤੇ 5 ਵਿਧਵਾ ਔਰਤਾਂ ਨੂੰ ਸਿਲਾਈ ਮਸ਼ੀਨਾਂ ਦੀ ਵੀ ਵੰਡ ਕੀਤੀ। ਇਸ ਮੌਕੇ ਪਰੇਡ ਕਮਾਂਡਰ ਏ. ਸੀ. ਪੀ. ਸ੍ਰ. ਜਸਕੀਰਤ ਸਿੰਘ ਪੀ. ਪੀ. ਐੱਸ. ਦੀ ਅਗਵਾਈ ਹੇਠ ਅਨੁਸ਼ਾਸ਼ਿਤ ਫੋਰਸ ਦੇ ਜਵਾਨ ਜਿਨ੍ਹਾਂ ਵਿਚ ਪੰਜਾਬ ਪੁਲਿਸ, ਹੋਮ ਗਾਰਡਜ਼, ਟਰੈਫਿਕ ਪੁਲਿਸ, ਐਨ.ਸੀ.ਸੀ., ਏਅਰ ਵਿੰਗ, ਸਕਾਊਟਸ ਤੇ ਗਾਈਡਜ਼ ਦੀਆਂ ਟੁਕੜੀਆਂ ਸ਼ਾਮਿਲ ਸਨ, ਨੇ ਮਾਰਚ ਪਾਸਟ ਕੀਤਾ ਅਤੇ ਮੁੱਖ ਮਹਿਮਾਨ ਨੂੰ ਸਲਾਮੀ ਦਿੱਤੀ। ਇਸ ਮੌਕੇ ਮਾਈ ਭਾਗੋ ਵਿਦਿਆ ਯੋਜਨਾ ਅਧੀਨ ਜ਼ਿਲਾ ਲੁਧਿਆਣਾ ਦੀਆਂ 30 ਲੜਕੀਆਂ ਨੂੰ ਸਾਈਕਲਾਂ ਦੀ ਵੰਡ ਵੀ ਕੀਤੀ ਗਈ। ਇਸ ਮੌਕੇ ਤੋਤਾ ਸਿੰਘ ਦੀ ਧਰਮਪਤਨੀ ਸ਼੍ਰੀਮਤੀ ਮੁਖਤਿਆਰ ਕੌਰ, ਸ੍ਰ. ਬਰਜਿੰਦਰ ਸਿੰਘ ਬਰਾੜ ਚੇਅਰਮੈਨ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ, ਪੰਜਾਬ ਯੋਜਨਾ ਬੋਰਡ ਦੇ ਉੱਪ ਚੇਅਰਮੈਨ ਸ੍ਰੀ ਰਾਜਿੰਦਰ ਭੰਡਾਰੀ, ਜ਼ਿਲਾ ਤੇ ਸ਼ੈਸ਼ਨ ਜੱਜ ਸ੍ਰ. ਕਰਮਜੀਤ ਸਿੰਘ ਕੰਗ, ਨਗਰ ਨਿਗਮ ਕਮਿਸ਼ਨਰ ਸ੍ਰ. ਜੀ. ਕੇ. ਸਿੰਘ ਧਾਲੀਵਾਲ, ਡਿਪਟੀ ਕਮਿਸ਼ਨਰ ਪੁਲਿਸ ਸ੍ਰੀ ਨਰਿੰਦਰ ਭਾਰਗਵ, ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰ. ਕੁਲਦੀਪ ਸਿੰਘ ਵੈਦ, ਮੇਅਰ ਸ੍ਰ. ਹਰਚਰਨ ਸਿੰਘ ਗੋਹਲਵੜੀਆ, ਸ੍ਰ. ਬਲਵਿੰਦਰ ਸਿੰਘ ਮੋਗਾ ਤੋਂ ਇਲਾਵਾ ਹੋਰ ਵੀ ਸਖ਼ਸ਼ੀਅਤਾਂ ਹਾਜ਼ਰ ਸਨ।

Saturday, August 15, 2015

ਮੁੱਖ ਮੰਤਰੀ ਬਾਦਲ ਨੇ ਫਿਰ ਕੀਤੀ ਪੰਜਾਬ ਦੇ ਹੱਕਾਂ ਦੀ ਗੱਲ

ਭਾਸ਼ਣ ਦੌਰਾਨ ਕੇਂਦਰ ਸਰਕਾਰਾਂ ਨੂੰ ਰੱਖਿਆ ਨਿਸ਼ਾਨੇ 'ਤੇ
ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਈਸੜੂ ਵਿਖੇ  ਪੱਤਰਕਾਰਾਂ ਨਾਲ ਗੱਲ ਕਰਦਿਆਂ 
ਮੋਹਾਲੀ : 15 ਅਗਸਤ 2015: (ਪੰਜਾਬ ਸਕਰੀਨ ਬਿਊਰੋ):
ਆਜ਼ਾਦੀ ਦਿਵਸ ਦੇ ਮੌਕੇ ਉੱਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬੀਆਂ ਨਾਲ ਕੁਰਬਾਨੀਆਂ ਦੀ ਗੱਲ ਫਿਰ ਉਠਾਈ ਅਤੇ ਸਪਸ਼ਟ ਕਿਹਾ ਕਿ ਆਜ਼ਾਦੀ ਤੋਂ ਪਹਿਲਾਂ ਤੇ ਆਜ਼ਾਦੀ ਤੋਂ ਬਾਅਦ ਬਹਾਦਰ ਪੰਜਾਬੀਆਂ ਨੇ ਮਹਾਨ ਕੁਰਬਾਨੀਆਂ ਕੀਤੀਆਂ ਪਰ ਕੇਂਦਰ ਦੀਆਂ ਸਰਕਾਰਾਂ ਨੇ ਪੰਜਾਬੀਆਂ ਦੀਆਂ ਕੁਰਬਾਨੀਆਂ ਦੀ ਬਣਦੀ ਕਦਰ ਨਹੀਂ ਕੀਤੀ ਤੇ ਹਮੇਸ਼ਾਂ ਪੰਜਾਬ ਨਾਲ ਅਨਿਆਂ ਕੀਤਾ। ਇਹ ਗੱਲ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਜ਼ਾਦੀ ਦਿਹਾੜੇ ‘ਤੇ ਮੋਹਾਲੀ ‘ਚ ਭਾਸ਼ਨ ਦਿੰਦਿਆਂ ਕਹੀ ਹੈ। ਆਪਣੇ ਇਸ ਦਿਲ ਛੂਹੰਦੇ ਭਾਸ਼ਣ ਵਿੱਚ ਉਹਨਾਂ ਆਪਣਾ ਰੋਸ ਬੜੇ ਸੰਤੁਲਿਤ ਸ਼ਬਦਾਂ ਵਿੱਚ ਬਿਆਨ ਕੀਤਾ।
ਮੁੱਖ ਮੰਤਰੀ ਬਾਦਲ ਨੇ ਕਿਹਾ ਕਿ ਦੇਸ਼ ਦੇ ਆਜ਼ਾਦੀ ਸੰਘਰਸ਼, ਕੌਮੀ ਸੁਰੱਖਿਆ ਤੇ ਪ੍ਰਭੂਸੱਤਾ ਨੂੰ ਕਾਇਮ ਰੱਖਣ ਅਤੇ ਅਨਾਜ ਉਤਪਾਦਨ ਵਿੱਚ ਮੁਲਕ ਨੂੰ ਆਤਮ ਨਿਰਭਰ ਬਣਾਉਣ ਵਿੱਚ ਪੰਜਾਬੀਆਂ ਵੱਲੋਂ ਪਾਏ ਵਿਲੱਖਣ ਯੋਗਦਾਨ ਦੇ ਬਾਵਜੂਦ ਆਜ਼ਾਦੀ ਉਪਰੰਤ ਕੇਂਦਰ ਵਿੱਚ ਬਣੀਆਂ ਸਰਕਾਰਾਂ ਵੱਲੋਂ ਪੰਜਾਬ ਨਾਲ ਕੀਤੇ ਵਿਤਕਰੇ ਤੇ ਘੋਰ ਅਨਿਆਂ ਕੀਤੇ ਹਨ। ਆਪਣੇ ਰੋਸ ਨੂੰ ਗੋਲੇ ਸ਼ਿਕਵੇ ਵਾਲੇੰਦਾਜ਼ ਵਿੱਚ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੰਜਾਬ ਬਾਰੇ ਨਜ਼ਰਸਾਨੀ ਕਰਨ ਦੀ ਅਪੀਲ ਕੀਤੀ ਹੈ ਤਾਂਕਿ ਪੰਜਾਬੀਆਂ ਨੂੰ ਰਾਹਤ ਮਿਲ ਸਕੇ।
ਮੋਹਾਲੀ ਵਿੱਚ ਮੁੱਖ ਮੰਤਰੀ ਬਾਦਲ ਨੇ ਇਲਾਕਿਆਂ ਅਤੇ ਪਾਣੀਆਂ ਦੀ ਵੰਡ ਦੇ ਮੁੱਦੇ ਵੀ ਚੁੱਕੇ। ਉਹਨਾਂ ਕਿਹਾ ਕਿ ਚੰਡੀਗੜ੍ਹ ਤੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਤੁਰੰਤ ਦਿੱਤੇ ਜਾਣ ਅਤੇ ਦਰਿਆਈ ਪਾਣੀਆਂ ਦਾ ਮਸਲਾ ਕੌਮਾਂਤਰੀ ਪੱਧਰ ‘ਤੇ ਪ੍ਰਵਾਨਤ ਰਿਪੇਰੀਅਨ ਸਿਧਾਂਤਾਂ ਦੇ ਅਨੁਸਾਰ ਸੁਲਝਾਉਣ ਵਰਗੇ ਖੇਤਰੀ ਮੁੱਦਿਆਂ ਦੇ ਨਿਆਂ ਤੋਂ ਵੀ ਪੰਜਾਬ ਨੂੰ ਜਾਣ ਬੁੱਝ ਕੇ ਵਾਂਝਾ ਰੱਖਿਆ ਗਿਆ ਹੈ। ਜਿਕਰਯੋਗ ਹੈ ਕਿ ਇਸ ਧੱਕੇਸ਼ਾਹੀ ਬਾਰੇ ਅਕਾਲੀ ਸਰਕਾਰਾਂ ਦੇ ਨਾਲ ਨਾਲ ਕਾਂਗਰਸ ਸਰਕਾਰ ਵਾਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਆਵਾਜ਼ ਬੁਲੰਦ ਕੀਤੀ ਸੀ ਪਰ ਪੰਜਾਬ ਨੂੰ ਉਸਦੇ ਬਣਦੇ ਹੱਕ ਨਹੀਂ ਮਿਲ ਸਕੇ। ਪੰਜਾਬ ਦੇ ਹੱਕਾਂ ਦੀਆਂ ਮੰਗਾਂ ਅਤੇ ਵਾਅਦੇ ਚੋਣਾਂ ਦੇ ਰੌਲੇ ਗੌਲੇ ਵਿੱਚ ਹੀ ਗੁਆਚ ਕੇ ਰਹਿ ਜਾਂਦੇ ਰਹੇ।

ਅਕਾਲੀ ਦਲ ਦੇ ਇਸ ਬਜੁਰਗ ਸਿਆਸਤਦਾਨ ਮੁੱਖ ਮੰਤਰੀ ਬਾਦਲ ਨੇ ਸਨਅਤੀ ਖੇਤਰ ਵਿੱਚ ਹੋਈਆਂ ਵਧੀਕੀਆਂ ਦੀ ਵੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਗੁਆਂਢੀ ਸੂਬਿਆਂ ਨੂੰ ਸਨਅਤੀ ਛੋਟਾਂ ਦੇ ਕੇ ਸੂਬੇ ਦੇ ਉਦਯੋਗ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਗਿਆ। ਉਨ੍ਹਾਂ ਨੇ ਸੰਕਟ ਦੀ ਇਸ ਘੜੀ ਵਿੱਚ ਗੰਭੀਰ ਸਮੱਸਿਆ ‘ਚ ਫਸੀ ਕਿਸਾਨੀ ਨੂੰ ਬਾਹਰ ਕੱਢਣ ਲਈ ਭਾਰਤ ਸਰਕਾਰ ‘ਤੇ ਜ਼ੋਰ ਪਾਇਆ ਅਤੇ ਖੇਤੀਬਾੜੀ ਨੂੰ ਲਾਹੇਵੰਦ ਬਣਾਉਣ ਲਈ ਤੁਰੰਤ ਕੋਈ ਨਾ ਕੋਈ ਹੱਲ ਕੱਢਣ ਲਈ ਆਖਿਆ ਤਾਂ ਜੋ ਕਿਸਾਨ ਢੁਕਵੇਂ ਢੰਗ ਨਾਲ ਆਪਣਾ ਜੀਵਨ ਬਸਰ ਕਰ ਸਕਣ। ਹੁਣ ਦੇਖਣਾ ਇਹ ਹੈ ਕਿ ਕੇਂਦਰ ਵਿੱਚ ਆਪਣੀ ਸਿਆਸੀ ਭਾਈਵਾਲ ਪਾਰਟੀ ਭਾਰਤੀ ਜਨਤਾ ਪਾਰਟੀ ਨਾਲ ਮੁੱਖ ਮੰਤਰੀ ਬਾਦਲ ਅਤੇ ਉਹਨਾਂ ਦੀ ਅਗਵਾਈ ਵਾਲੀ ਅਕਾਲੀ ਪਾਰਟੀ ਪੰਜਾਬ ਅਤੇ ਪੰਜਾਬੀਆਂ ਦੇ ਹੱਕਾਂ ਦੀ ਗੱਲ ਕਿੰਨੀ ਕੁ ਉਠਾ ਸਕਦੇ ਹਨ ਅਤੇ ਕਿੰਨੀ ਕੁ ਮਨਵਾ ਸਕਦੇ ਹਨ !