Showing posts with label Jagdish Kaur Writer. Show all posts
Showing posts with label Jagdish Kaur Writer. Show all posts

Friday, December 06, 2019

ਆਸਟਰੇਲੀਅਨ ਕਿਸਾਨਾਂ ਨੇ ਕੀਤਾ ਪੀ.ਏ.ਯੂ. ਦਾ ਦੌਰਾ

Friday:Dec 6, 2019, 4:32 PM
ਖੇਤੀ ਸਿਖਲਾਈ ਦੌਰੇ ਵਿਚ ਲਗਭਗ 9 ਕਿਸਾਨਾਂ ਨੇ ਭਾਗ ਲਿਆ
ਲੁਧਿਆਣਾ: 6 ਦਸੰਬਰ 2019: (ਪੰਜਾਬ ਸਕਰੀਨ ਬਿਊਰੋ)::
ਅਸਟ੍ਰੇਲੀਆ ਤੋਂ ਆਏ ਹੋਏ ਕਿਸਾਨਾਂ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦਾ ਦੌਰਾ ਕੀਤਾ। ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਡਾ. ਤੇਜਿੰਦਰ ਸਿੰਘ ਰਿਆੜ, ਐਸੋਸੀਏਟ ਡਾਇਰੈਕਟਰ (ਸਕਿੱਲ ਡਿਵੈਲਪਮੈਂਟ) ਨੇ ਦੱਸਿਆ ਕਿ ਇਸ ਖੇਤੀ ਸਿਖਲਾਈ ਦੌਰੇ ਵਿਚ ਲਗਭਗ 9 ਕਿਸਾਨਾਂ ਨੇ ਭਾਗ ਲਿਆ ਅਤੇ ਆਏ ਹੋਏ ਵਿਦੇਸ਼ੀ ਕਿਸਾਨਾਂ ਨੇ ਯੂਨੀਵਰਸਿਟੀ ਦੇ ਵੱਖ-ਵੱਖ ਖੇਤੀ ਖੋਜ ਫਾਰਮ ਅਤੇ ਵਿਭਾਗਾਂ ਦਾ ਦੌਰਾ ਵੀ ਕੀਤਾ ਅਤੇ ਯੂਨੀਵਰਸਿਟੀ ਦੇ ਮਾਹਿਰਾਂ ਕੋਲੋਂ ਖੇਤੀ ਦੀਆਂ ਨਵੀਆਂ ਤਕਨੀਕਾਂ ਬਾਰੇ ਜਾਣਕਾਰੀ ਹਾਸਿਲ ਕੀਤੀ। ਇਸ ਮੌਕੇ ਤੇ ਡਾ. ਕਿਰਨ ਗਰੋਵਰ ਨੇ ਆਏ ਹੋਏ ਵਿਦੇਸ਼ੀ ਮਹਿਮਾਨਾਂ ਨੂੰ ਸਕਿੱਲ ਡਿਵੈਲਪਮੈਂਟ ਸੈਂਟਰ ਦੇ ਕੰਮ, ਲਗਣ ਵਾਲੀਆਂ ਟ੍ਰੇਨਿੰਗਾਂ ਅਤੇ ਸੈਂਟਰ ਸੰਬੰਧੀ ਹੋਰ ਗਤੀਵਿਧੀਆਂ ਬਾਰੇ ਜਾਣੂ ਕਰਵਾਇਆ। ਡਾ. ਲਵਲੀਸ਼ ਗਰਗ ਨੇ ਪੰਜਾਬ ਐਗਰੀ ਬਿਜ਼ਨਸ ਇੰਕੂਬੇਟਰਜ਼ (ਪਾਬੀ) ਪ੍ਰੋਜੈਕਟ ਦੀਆਂ ਵਿਸ਼ੇਸ਼ਤਾਵਾਂ ਬਾਰੇ ਚਾਨਣਾ ਪਾਇਆ। ਅੰਤ ਵਿਚ ਆਏ ਹੋਏ ਵਿਦੇਸ਼ੀ ਕਿਸਾਨਾਂ ਨੂੰ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਲੋਂ ਖੇਤੀ ਸਾਹਿਤ ਖੇਤਰ ਦੀਆਂ ਪ੍ਰਕਾਸ਼ਿਤ ਪੁਸਤਕਾਂ ਨਾਲ ਸਨਮਾਨਿਤ ਕੀਤਾ ਗਿਆ।

Friday, February 02, 2018

ਪੀ.ਏ.ਯੂ. ਇੰਪਲਾਈਜ਼ ਯੂਨੀਅਨ ਦੀ ਚੋਣ ਲਈ ਅੱਜ ਵੋਟਾਂ ਪਾਉਣ ਦਾ ਕੰਮ ਪੂਰਾ

ਨਤੀਜੇ ਕੱਲ੍ਹ ਬਾਅਦ ਦੁਪਹਿਰ ਤੱਕ ਆ ਜਾਣਗੇ 
ਲੁਧਿਆਣਾ: 1 ਫਰਵਰੀ 2018: (ਪੰਜਾਬ ਸਕਰੀਨ ਬਿਊਰੋ)::
ਪੀ.ਏ.ਯੂ. ਇੰਪਲਾਈਜ਼ ਯੂਨੀਅਨ ਦੀਆਂ ਅੱਜ 2 ਫਰਵਰੀ ਨੂੰ ਹੋਈਆਂ ਚੋਣਾਂ ਦਾ ਵੋਟਿੰਗ ਵਾਲਾ ਦਿਨ ਵੀ ਅੱਜ ਅਮਨ ਅਮਾਨ ਨਾਲ ਲੰਘ ਗਿਆ। ਤਿੰਨਾਂ ਗਰੁੱਪਾਂ ਦੇ ਪੋਲਿੰਗ ਬੂਥ ਆਪੋ ਆਪਣੇ ਚੋਣ ਨਿਸ਼ਾਨਾਂ ਨਾਲ ਪੂਰੀ ਤਰਾਂ ਸਜੇ ਹੋਏ ਸਨ। ਚੋਣ ਜਿੱਤਣ ਦੇ ਸੰਕਲਪ ਨੂੰ ਯਕੀਨੀ ਬਣਾਉਣ ਲਈ ਲਗਾਤਾਰ ਸਰਗਰਮੀਆਂ ਜਾਰੀ ਰਹੀਆਂ। ਅੱਜ ਵੀ ਪੰਜਾਬ ਸਕਰੀਨ ਨਾਲ ਗੱਲ ਕਰਦਿਆਂ ਇਹਨਾਂ ਤਿੰਨਾਂ ਧੜਿਆਂ ਦੇ ਆਗੂਆਂ ਨੇ ਜਿੱਤਣ ਤੋਂ ਬਾਅਦ ਸਾਰੇ ਵਾਅਦੇ ਪੂਰੇ ਕਰਨ ਦਾ ਸੰਕਲਪ ਦੁਹਰਾਇਆ। ਕੱਲ੍ਹ  ਲਖਵਿੰਦਰ ਸਿੰਘ ਸੰਧੂ ਤੇ ਪ੍ਰਵੀਨ ਬਾਂਡਾ ਦੀ ਅਗਵਾਈ ਵਾਲੀ ਪੀ.ਏ.ਯੂ. ਇੰਪਲਾਈਜ਼ ਫੈਡਰੇਸ਼ਨ ਦੀ ਟੀਮ ਨੇ ਵੀ ਚੋਣਾਂ ਸਬੰਧੀ ਮੀਟਿੰਗ ਕੀਤੀ।  ਇਸ ਮੌਕੇ 'ਤੇ ਸ. ਸੰਧੂ ਨੇ ਪਿਛਲੇ ਦੋ ਸਾਲ ਤੋਂ ਕਾਬਜ਼ ਅੰਬ ਟੀਮ ਦੀਆਂ ਨਕਾਮੀਆਂ ਦਾ ਵਿਸਥਾਰ ਨਾਲ ਜ਼ਿਕਰ ਕੀਤਾ। ਇਹਨਾਂ ਨਾਕਾਮੀਆਂ ਨੂੰ ਗਿਣਾਉਂਦੇ ਹੋਏ ਉਹਨਾਂ ਦੱਸਿਆ ਕਿ ਵਾਲੀਆ ਗਰੁੱਪ ਪਿਛਲੇ ਦੋ ਸਾਲਾਂ ਦੌਰਾਨ ਕਿਸੇ ਵੀ ਕੈਟਾਗਿਰੀ ਦਾ ਕੋਈ ਵੀ ਕੰਮ ਨਹੀਂ ਕਰਾ ਸਕਿਆ। ਇਸ ਲਈ ਇਹ ਟੀਮ ਬੁਰੀ ਤਰ੍ਹਾਂ ਫੇਲ ਰਹੀ। ਉਹਨਾਂ ਕਿਹਾ ਕਿ ਬਹੁਤ ਸਾਰੀਆਂ ਆਸਾਮੀਆਂ ਖਾਲੀ ਹੋਣ ਦੇ ਬਾਅਦ ਵੀ ਬਸ ਨਾ-ਮਾਤਰ  ਹੀ ਤਰੱਕੀਆਂ ਹੋਈਆਂ ਅਤੇ ਕੋਈ ਨਵੀਂ ਭਰਤੀ ਨਹੀਂ ਹੋਈ। ਇਸ ਦੌਰਾਨ ਸਾਈਕਲ ਗਰੁੱਪ ਨੂੰ ਉਸ ਸਮੇਂ ਭਾਰੀ ਬਲ ਮਿਲਿਆ ਜਦੋਂ ਸਮੁਚੇ ਲੈਬ ਸਟਾਫ ਨੇ ਇਕਜੁਟਤਾ ਦਿਖਾਉਂਦੇ ਹੋਏ ਸ. ਸੰਧੂ ਨੂੰ ਸਮਰਥਨ ਦੇ ਕੇ ਵੱਡੇ ਫਰਕ ਨਾਲ ਜਿਤਾਉਣ ਦਾ ਵਾਅਦਾ ਕੀਤਾ। ਇਸ ਨਾਲ ਚੋਣ ਜੰਗ ਦੀ ਕਤਾਰਬੰਦੀ 'ਤੇ ਕਾਫੀ ਅਸਰ ਪਿਆ।
ਸ. ਸੰਧੂ ਨੇ ਜਿੱਤ ਤੋਂ ਬਾਅਦ ਮੁਲਾਜਮਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰਨ ਦਾ ਵਚਨ ਦੁਹਰਾਇਆ। ਇਸ ਦੇ ਨਾਲ-ਨਾਲ ਇਹ ਵੀ ਵਾਅਦਾ ਕੀਤਾ ਕਿ ਟੀ.ਏ., ਏ.ਐਸ.ਆਈ, ਹਾਰਟੀ. ਸੁਪਰਵਾਈਜ਼ਰ, ਡੈਮੋਸਟੇਟਰ, ਇੰਨਵੈਸਟਰੀਗੇਟਰ ਨੂੰ ਏ.ਈ.ਓ, ਏ.ਡੀ.ਓ ਬਣਵਾਇਆ ਜਾਵੇਗਾ। 
ਇਸ ਮੌਕੇ 'ਤੇ ਪੀ.ਏ.ਯੂ. ਇੰਪਲਾਈਜ਼ ਫੈਡਰੇਸ਼ਨ ਦੇ ਜਨਰਲ ਸਕੱਤਰ ਪ੍ਰਵੀਨ ਕੁਮਾਰ ਬਾਂਡਾ, ਸਰਬਜੀਤ ਸਿੰਘ ਸਹੋਤਾ, ਕੇਵਲ ਕ੍ਰਿਸ਼ਨ ਸੱਚਦੇਵਾ, ਚੇਅਰਮੈਨ, ਗੁਰਜੀਤ ਸਿੰਘ ਸੰਧੂ, ਬਿਕਰ ਸਿੰਘ ਕਲਸੀ, ਨਰਿੰਦਰ ਸਿੰਘ ਸੇਖੋਂ, ਹਰਜੀਤ ਸਿੰਘ ਖੰਟ, ਅਨੁਰਿੰਦਰ ਸਿੰਘ ਗੋਲੀ, ਮੋਹਣਜੀਤ ਸਿੰਘ ਗਰੇਵਾਲ, ਅਵਤਾਰ ਸਿੰਘ ਗੁਰਮ, ਦਲਜੀਤ ਸਿੰਘ ਖਾਲਸਾ, ਗੁਰਪ੍ਰੀਤ ਸਿੰਘ, ਚਰਨਜੀਵ ਸ਼ਰਮਾ, ਰਣਜੀਤ ਸਿੰਘ ਖੋਸਾ, ਗੁਰਵੀਰ ਸਿੰਘ ਗਰੇਵਾਲ ਅਤੇ ਹਰਿੰਦਰ ਮੋਹਣ ਕਪਿਲ ਨੇ ਸੰਬੋਧਨ ਕੀਤਾ | ਪੀ.ਏ.ਯੂ. ਇੰਪਲਾਈਜ਼ ਫੈਡਰੇਸ਼ਨ ਦੇ ਸੀਨੀਅਰ ਮੈਂਬਰ ਸਤਨਾਮ ਸਿੰਘ ਪੁਰਾਣਾ ਬਾਗ, ਰਣਜੀਤ ਸਿੰਘ ਚੇਅਰਮੈਨ, ਮਨਜੀਤ ਸਿੰਘ, ਏ.ਓ. ਐਸ.ਪੀ.ਓ., ਮਹਿਲ ਸਿੰਘ ਸਿੱਧੂ, ਰਮੇਸ਼ ਕੁਮਾਰ, ਉਂਕਾਰ ਸਿੰਘ, ਜਸਵਿੰਦਰ ਸਿੰਘ, ਪ੍ਰੀਤਮ ਸਿੰਘ ਗਿੱਲ, ਬਲਵਿੰਦਰ ਸਿੰਘ ਲਾਇਬਰੇਰੀ, ਸੁਖਦੇਵ ਸਿੰਘ ਰੰਧਾਵਾ, ਚਰਨਜੀਤ ਸਿੰਘ, ਜਸਵਿੰਦਰ ਚੰਦ, ਹਰਪ੍ਰੀਤ ਸਿੰਘ ਨਾਮਧਾਰੀ, ਮਨਜੀਤ ਸਿੰਘ ਪਲਾਂਟ ਬਰੀਡਿੰਗ, ਬਲਦੇਵ ਸਿੰਘ, ਗੁਰਪ੍ਰੀਤ ਸਿੰਘ ਹੋਮ ਸਾਇੰਸ ਕਾਲਜ, ਸ਼ਿੰਗਾਰਾ ਸਿੰਘ, ਵਿਜੇ ਕੁਮਾਰ, ਗਣੇਸ਼ ਬਹਾਦਰ, ਰਣਜੀਤ ਸਿੰਘ ਕੋਟ ਗੰਗੂ ਰਾਏ, ਬਲਬੀਰ ਸਿੰਘ ਮਾਨ, ਗੁਰਨਾਮ ਸਿੰਘ ਸਿੱਧੂ, ਬਲਵੀਰ ਸਿੰਘ ਢਿੱਲੋਂ, ਕੁਲਦੀਪ ਸਿੰਘ ਢੱਟ, ਗੁਰਮੇਲ ਸਿੰਘ ਏ.ਐਸ.ਆਈ., ਇੰਦਰਜੀਤ ਸਿੰਘ, ਬਲਵੀਰ ਸਿੰਘ, ਬਾਜ਼ ਸਿੰਘ, ਅਮਰਬੀਰ ਸਿੰਘ, ਨਿਰੰਜਨ ਸਿੰਘ, ਮੇਵਾ ਸਿੰਘ ਡਾਗੋਂ, ਸੁਖਦੇਵ ਸਿੰਘ ਭਨੋਹੜ, ਗੁਰਮੀਤ ਸਿੰਘ, ਆਦਿ ਸਾਥੀਆਂ ਸਮੇਤ ਇਸ ਮੀਟਿੰਗ 'ਚ ਸ਼ਾਮਿਲ ਸਨ। 

Friday, January 26, 2018

PAU: ਧੁੰਦ ਭਰੀ ਸਵੇਰ ਵਿੱਚ ਲਹਿਰਾਇਆ ਗਿਆ ਪੀਏਯੂ ਵਿੱਚ ਕੌਮੀ ਝੰਡਾ

Fri, Jan 26, 2018 at 12:02 PM
ਕੁਦਰਤੀ ਸਰੋਤਾਂ ਦੀ ਸੰਭਾਲ ਲਈ ਲਗਾਤਾਰ ਯਤਨ ਜ਼ਰੂਰੀ ਹਨ: ਡਾ: ਢਿੱਲੋਂ
ਲੁਧਿਆਣਾ: 26 ਜਨਵਰੀ 2018: (ਪੰਜਾਬ ਸਕਰੀਨ ਬਿਊਰੋ)::
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਭਾਰਤ ਦੇ 69ਵੇਂ ਗਣਤੰਤਰ ਦਿਵਸ ਮੌਕੇ ਵਾਈਸ ਚਾਂਸਲਰ ਡਾ.ਬਲਦੇਵ ਸਿੰਘ ਢਿੱਲੋਂ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਉਹਨਾਂ ਨੇ ਧੁੰਦ ਭਰੀ ਸਵੇਰ ਵਿੱਚ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਅਤੇ ਐਨ ਸੀ ਸੀ ਵਿਦਿਆਰਥੀਆਂ ਨਾਲ ਮਿਲ ਕੇ ਰਾਸ਼ਟਰੀ ਝੰਡੇ ਨੂੰ ਸਲਾਮੀ ਦਿੱਤੀ। ਇਸ ਮੌਕੇ ਅਜ਼ਾਦੀ, ਹੱਕਾਂ, ਅਧਿਕਾਰਾਂ ਅਤੇ ਫਰਜ਼ਾਂ ਦੀ ਗੱਲ ਦੀ ਗੱਲ ਕਰਦਿਆਂ ਡਾ. ਢਿੱਲੋਂ ਨੇ ਕਿਹਾ ਕਿ ਭਾਰਤ ਵਿੱਚ 26 ਜਨਵਰੀ ਨੂੰ ਹਰ ਵਰ੍ਹੇ ਗਣਤੰਤਰ ਦਿਵਸ ਵਜੋਂ ਮਨਾਇਆ ਜਾਂਦਾ ਹੈ ਕਿਉਂਕਿ  1950 ਵਿੱਚ ਇਸ ਦਿਨ ਅਜ਼ਾਦ ਭਾਰਤ ਦਾ ਸੰਵਿਧਾਨ ਲਾਗੂ ਹੋਇਆ ਸੀ, ਜੋ ਸਾਨੂੰ ਮਨੁੱਖੀ ਅਧਿਕਾਰਾਂ ਦੇ ਨਾਲ–ਨਾਲ ਫਰਜ਼ਾਂ ਵਿੱਚ ਵੀ ਬੰਨ੍ਹਦਾ ਹੈ। ਅਜ਼ਾਦੀ ਦੀ ਜੰਗ ਅਤੇ ਅਜ਼ਾਦੀ ਮਗਰੋਂ ਦੇਸ਼ ਦੇ ਵਿਕਾਸ ਵਿੱਚ ਪੰਜਾਬੀਆਂ ਨੇ ਬਹੁਤ ਵੱਡਾ ਹਿੱਸਾ ਪਾਇਆ ਹੈ, ਇਤਿਹਾਸ ਇਸਦਾ ਗਵਾਹ ਹੈ। ਕੌਮੀ ਭੋਜਨ ਸੁਰੱਖਿਆ ਅਤੇ ਹੋਰ ਸੰਕਟਾਂ ਵਿੱਚ ਪੰਜਾਬ ਦੀ ਦੇਣ ਬਹੁਤ ਵੱਡੀ ਹੈ। ਸਮੇਂ ਦੇ ਨਾਲ ਸਾਡੇ ਲਈ ਨਵੀਆਂ ਚੁਣੌਤੀਆਂ ਦਰਪੇਸ਼ ਹਨ। ਅਸੀਂ ਪੈਦਾਵਾਰ ਵਧਾਉਣ ਦੀਆਂ ਖੇਤੀ ਤਕਨੀਕਾਂ ਕਿਸਾਨਾਂ ਤੱਕ ਪਸਾਰਨ ਵਿੱਚ ਸਫਲ ਹੋਏ ਹਾਂ। ਕੁਦਰਤੀ ਸਰੋਤਾਂ ਦੀ ਸੰਭਾਲ, ਵਾਧੂ ਖੇਤੀ ਲਾਗਤਾਂ ਘਟਾਉਣ ਲਈ ਅਸੀਂ ਹਾਲੇ ਕਿਸਾਨ ਨੂੰ ਲਗਾਤਾਰ ਪ੍ਰੇਰਿਤ ਕਰਨਾ ਹੈ। ਹਾਲੇ ਅਸੀਂ ਪਾਣੀ, ਖਾਦਾਂ ਅਤੇ ਖੇਤੀ ਰਸਾਇਣਾਂ ਦੀ ਅੰਨ੍ਹੇਵਾਹ ਵਰਤੋਂ ਨੂੰ ਬੰਨ੍ਹ ਲਾਉਣਾ ਹੈ, ਪਰਾਲੀ ਅਤੇ ਖੇਤੀ ਦੀ ਰਹਿੰਦ–ਖੂੰਹਦ ਨੂੰ ਸਹੀ ਢੰਗ ਨਾਲ ਸੰਭਾਲਣਾ ਹੈ ਤਾਂ ਹੀ ਅਸੀਂ ਸਦੀਵੀ ਖੇਤੀ ਦੇ ਰਾਹ ਤੁਰ ਸਕਦੇ ਹਾਂ। ਮੈਨੂੰ ਆਸ ਹੈ ਅਤੇ ਵਿਸ਼ਵਾਸ਼ ਵੀ ਕਿ ਸਾਡੇ ਮਿਹਨਤੀ ਵਿਗਿਆਨੀ ਇਸ ਚੇਤਨਾ ਨੂੰ ਪਸਾਰਨ ਵਿੱਚ ਸਫ਼ਲ ਹੁੰਦੇ ਰਹਿਣਗੇ ਅਤੇ ਸਾਡਾ ਕਿਸਾਨ ਵੀ ਲਾਜ਼ਮੀ ਇਸ ਮੁਹਿੰਮ ਵਿੱਚ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੁਰੇਗਾ।
ਬਿਨਾਂ ਸ਼ੱਕ ਅਸੀਂ ਇਸ ਖੇਤਰ ਵਿੱਚ ਸਫ਼ਲ ਵੀ ਹੋ ਰਹੇ ਹਾਂ ਇਸ ਲਈ ਮੈਂ ਵਿਗਿਆਨੀਆਂ ਅਤੇ ਕਿਸਾਨਾਂ ਦਾ ਧੰਨਵਾਦ ਕਰਦਾ ਹਾਂ।
ਪਿਛਲੇ 30 ਸਾਲਾਂ ਵਿੱਚ ਆਰਗੈਨਿਕ ਕਾਰਬਨ ਵਧਣ ਨਾਲ ਮਿੱਟੀ ਦੀ ਸਿਹਤ ਸੁਧਰੀ ਹੈ। ਖਾਦ ਵਸਤਾਂ ਵਿੱਚ ਰਸਾਇਣਾਂ ਦੀ ਰਹਿੰਦ–ਖੂੰਹਦ ਦੀ ਦਰ ਵੀ ਲਗਾਤਾਰ ਹੇਠਾਂ ਆਈ ਹੈ।  ਪਰਮਲ ਚੌਲ ਅਤੇ ਕਣਕ ਦਾ ਝਾੜ ਵਧਿਆ ਹੈ। ਪੰਜਾਬ ਦੇ ਕਿਸਾਨ ਦੀ ਆਮਦਨ ਬਾਕੀ ਰਾਜਾਂ ਦੇ ਕਿਸਾਨਾਂ ਨਾਲੋਂ ਸਭ ਤੋਂ ਵੱਧ ਹੈ ਪਰ ਕਿਸਾਨ ਲਈ ਮੁਨਾਫ਼ੇ ਦਾ ਮਸਲਾ ਹਾਲੇ ਹੱਲ ਹੋਣਾ ਹੈ। ਇਸ ਲਈ ਸਹਾਇਕ ਧੰਦੇ ਅਪਨਾਉਣਾ ਲਾਜ਼ਮੀ ਹੈ। ਪ੍ਰਾਸੈਸਿੰਗ ਅਤੇ ਫ਼ਸਲਾਂ ਦੀ ਦਰਾਮਦ ਦੇ ਨੁਕਤੇ ਤੋਂ ਚੰਗੀ ਪੌਸ਼ਟਿਕ ਮਿਆਰੀ ਵਾਲੀਆਂ ਕਿਸਮਾਂ ਬੀਜਣ ਦੀ ਲੋੜ ਹੈ। ਖੇਤੀ ਨਾਲ ਸਬੰਧਿਤ  ਕਿੱਤਿਆਂ ਦਾ ਹੁਨਰ ਸਿਖ ਕੇ ਅਸੀਂ ਵਿਗਿਆਨਕ ਖੇਤੀ ਦੇ ਖੇਤਰ ਵਿੱਚ ਅੱਗੇ ਵੱਧ ਸਕਦੇ ਹਾਂ। ਸਾਦੇ ਵਿਆਹ ਸਾਦੇ ਭੋਗ” ਦੀ ਲਹਿਰ ਨੂੰ ਕਿਸਾਨਾਂ ਦਾ ਭਰਵਾਂ ਹੁੰਗਾਰਾ ਦੱਸਦਾ ਹੈ ਕਿ ਖੁਸ਼ਹਾਲੀ ਲਈ ਖਰਚਿਆਂ ਤੇ ਸੰਜਮ ਅਸੀਂ ਸਾਰੇ ਹੀ ਚਾਹੁੰਦੇ ਹਾਂ।  
ਨਿਰਦੇਸ਼ਕ ਵਿਦਿਆਰਥੀ ਭਲਾਈ ਡਾ਼ ਰਵਿੰਦਰ ਕੌਰ ਧਾਲੀਵਾਲ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਮਨੁੱਖੀ ਜੀਵਨ ਵਿੱਚ ਅਨੁਸ਼ਾਸ਼ਨ ਦੀ ਲੋੜ ਹੈ। ਇਸ ਮੌਕੇ ਪੀਏਯੂ ਦੇ ਰਜਿਸਟਰਾਰ, ਡਾ਼ ਰਾਜਿੰਦਰ ਸਿੰਘ ਸਿੱਧੁ, ਨਿਰਦੇਸ਼ਕ ਪਸਾਰ ਸਿੱਖਿਆ ਡਾ਼ ਜਸਕਰਨ ਸਿੰਘ ਮਾਹਲ, ਡੀਨ ਕਾਲਜ ਆਫ ਬੇਸਿਕ ਸਾਇੰਸਜ਼ ਡਾ: ਗੁਰਿੰਦਰ ਕੌਰ ਸਾਂਘਾ, ਡੀਨ ਕਾਲਜ ਆਫ ਹੋਮ ਸਾਇੰਸ ਡਾ਼ ਜਤਿੰਦਰ ਗੁਲਾਟੀ, ਮਿਲਖ ਅਫਸਰ ਡਾ: ਵਿਸ਼ਵਜੀਤ ਹਾਂਸ, ਕੰਟਰੋਲਰ ਪ੍ਰੀਖਿਆਵਾਂ ਡਾ: ਐਨ ਕੇ ਖੁੱਲਰ ਅਤੇ ਹੋਰ ਅਧਿਕਾਰੀ, ਅਧਿਆਪਕ, ਕਰਮਚਾਰੀ ਅਤੇ ਵਿਦਿਆਰਥੀ ਸ਼ਾਮਿਲ ਸਨ। 

Saturday, May 06, 2017

ਕਣਕ ਦੇ ਰਹਿੰਦ-ਖੂਹੰਦ ਨੂੰ ਨਾ ਸਾੜੋ ਪੀਏਯੂ ਦੇ ਵਾਈਸ ਚਾਂਸਲਰ ਵੱਲੋਂ ਅਪੀਲ

 ਕੁਦਰਤੀ ਸੋਮਿਆਂ ਦੀ ਸੰਭਾਲ ਕਰੀਏ-ਡਾ: ਢਿੱਲੋਂ 
ਲੁਧਿਆਣਾ: 6 ਮਈ 2017: (ਪੰਜਾਬ ਸਕਰੀਨ ਟੀਮ):: 
ਕਾਨੂੰਨੀ ਹੁਕਮਾਂ ਅਤੇ ਜਾਗ੍ਰਤੀ ਮੁਹਿੰਮਾਂ ਦੇ ਬਾਵਜੂਦ ਪਰਾਲੀ ਸਾੜਨ ਦਾ ਖਤਰਨਾਕ ਵਰਤਾਰਾ ਜਾਰੀ ਹੈ। ਹਵਾ ਨੂੰ ਜ਼ਹਿਰੀਲਾ ਬਣਾ ਕੇ ਮਨੁੱਖੀ ਸਿਹਤ ਲਈ ਨਵੇਂ ਖਤਰੇ ਪੈਦਾ ਕਰਦੇ ਇਸ ਰੁਝਾਣ ਦਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਗੰਭੀਰ ਨੋਟਿਸ ਲਿਆ ਹੈ। ਅੱਜ ਪੀਏਯੂ ਵਿੱਚ ਸੱਦੀ ਇੱਕ ਵਿਸ਼ੇਸ਼ ਪ੍ਰੈਸ ਕਾਨਫਰੰਸ ਵਿੱਚ ਵਾਈਸ ਚਾਂਸਲਰ ਡਾਕਟਰ ਬਲਦੇਵ ਸਿੰਘ ਢਿੱਲੋਂ ਨੇ ਬੜੇ ਹੀ ਦਿਲ ਟੁੰਬਵੇਂ ਸ਼ਬਦਾਂ ਇਹ ਅਪੀਲ ਇੱਕ ਵਾਰ ਫੇਰ ਦੁਹਰਾਈ ਕਿ ਪਰਾਲੀ ਨਾ ਸਾੜੀ ਜਾਏ। ਚੇਤੇ ਰਹੇ ਕਿ ਵੱਖ ਕਿਸਾਨ ਮੇਲਿਆਂ ਅਤੇ ਹੋਰਨਾਂ ਆਯੋਜਨਾਂ ਵਿੱਚ ਵੀ ਪੀਏਯੂ ਮਾਹਰਾਂ ਵੱਲੋਂ ਇਹ ਅਪੀਲ ਕਈ ਵਾਰ ਕੀਤੀ ਜਾ ਚੁੱਕੀ ਹੈ ਕਿ ਪਰਾਲੀ ਨਹੀਂ ਸਾੜੀ ਜਾਣੀ ਚਾਹੀਦੀ। 
ਜ਼ਿਕਰਯੋਗ ਹੈ ਕਿ ਕਣਕ ਦੀ ਗਹਾਈ ਤੋਂ ਬਾਅਦ ਕਣਕ  ਦੀ ਰਹਿੰਦ-ਖੂਹੰਦ ਨੂੰ ਅੱਗ ਲਾਉਣ ਦਾ ਜੋ ਵਰਤਾਰਾ ਚੱਲ ਰਿਹਾ ਹੈ ਉਸ ਸੰਬੰਧੀ ਮਾਨਯੋਗ ਉੱਚ ਅਦਾਲਤਾਂ ਅਤੇ ਹੋਰ ਵਾਤਾਵਰਨ ਸੰਬੰਧੀ ਅਦਾਰਿਆਂ ਵੱਲੋਂ ਸਖਤ ਨੋਟਿਸ ਲਿਆ ਜਾ ਰਿਹਾ ਹੈ । ਪੀਏਯੂ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੇ ਵੀ ਅੱਜ ਯੂਨੀਵਰਸਿਟੀ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਣਕ ਦੇ ਰਹਿੰਦ-ਖੂੰਹਦ ਨੂੰ ਨਾ ਸਾੜਨ ਬਾਰੇ ਅਪੀਲ ਕਰਦਿਆਂ ਇਸ ਦੇ ਹੋ ਰਹੇ ਵੱਖ-ਵੱਖ ਨੁਕਸਾਨਾਂ ਦਾ ਜਿਕਰ ਕੀਤਾ ਅਤੇ ਕਿਹਾ ਕਿ ਇਸ ਨਾਲ ਕੁਦਰਤ ਦਾ ਕਾਰਬਨ ਸਾਈਕਲ ਵਿਗੜਦਾ ਹੈ, ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ ਅਤੇ ਮਿੱਟੀ ਦੀ ਸਿਹਤ ਖਰਾਬ ਹੁੰਦੀ ਹੈ। ਪੌਸ਼ਟਿਕ ਤੱਤਾਂ ਦੇ ਨਾਲ-ਨਾਲ ਮਿੱਤਰ ਕੀੜੇ ਵੀ ਨਸ਼ਟ ਹੋ ਜਾਂਦੇ ਹਨ ਜਿਹਨਾਂ ਨਾਲ ਫ਼ਸਲਾਂ ਉੱਪਰ ਹੋਰ ਕੀੜੇ-ਮਕੌੜਿਆਂ ਦਾ ਹਮਲਾ ਵੱਧ ਜਾਂਦਾ ਹੈ ਅਤੇ ਉਹਨਾਂ ਨੂੰ ਰੋਕਣ ਲਈ ਕਿਸਾਨ ਦੇ ਖਰਚੇ ਵੀ ਵੱਧਦੇ ਹਨ।  ਡਾ. ਢਿੱਲੋਂ ਨੇ ਕਿਹਾ ਕਿ ਉਹ ਆਪ ਖੁਦ ਇਕ ਕਿਰਸਾਨੀ ਪਰਿਵਾਰ ਵਿੱਚੋਂ ਹਨ ਅਤੇ ਜਾਣਦੇ ਹਨ ਕਿ ਨਾੜ ਅਤੇ ਪਰਾਲੀ ਸਾਂਭਣ ਲਈ ਖੇਚਲ ਅਤੇ ਖਰਚਾ ਕਰਨਾ ਪੈਂਦਾ ਹੈ। ਕੁਝ ਦਹਾਕੇ ਪਹਿਲਾਂ ਕਣਕ ਧੁੱਪੇ ਵੱਢੀ ਅਤੇ ਗਾਹੀ ਜਾਂਦੀ ਸੀ ਅਤੇ ਦਾਣੇ ਅਲੱਗ ਕਰਨ ਲਈ ਕਈ–ਕਈ ਦਿਨ ਹਵਾ ਦੀ ਉਡੀਕ ਕੀਤੀ ਜਾਂਦੀ ਸੀ। ਡਾ. ਢਿੱਲੋਂ ਨੇ ਕਿਹਾ ਕਿ ਸਾਡੇ ਇਹ ਮਿਹਨਤੀ ਕਿਸਾਨ ਜੇ ਹੰਭਲਾ ਮਾਰਨ ਤਾਂ ਇਸ ਨਾੜ ਅਤੇ ਗੁੱਥੇ ਨੂੰ ਸਾੜਨ ਦੀ ਬਜਾਏ ਧਰਤੀ ਵਿੱਚ ਰਲਾ ਸਕਦੇ ਹਨ।  ਡਾ. ਢਿੱਲੋਂ ਨੇ ਇਸ ਨਾੜ ਅਤੇ ਰਹਿੰਦ-ਖੂੰਹਦ ਨੂੰ ਸਮੇਟਣ ਦੇ ਤਰੀਕਿਆਂ ਦੀ ਚਰਚਾ ਕਰਦਿਆਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਨੂੰ ਮਿੱਟੀ ਵਿੱਚ ਵਾਹ ਦੇਣ। ਪਾਣੀ ਲਾ ਕੇ ਗਾਲਣ ਨਾਲ ਇਹ ਅਗਲੀ ਫ਼ਸਲ ਲਈ ਫਾਇਦੇਮੰਦ ਰਹਿੰਦੀ ਹੈ। ਜਿੱਥੋਂ ਤੱਕ ਖਰਚੇ ਦੀ ਗੱਲ ਹੈ ਐਤਕੀਂ ਝੋਨੇ ਅਤੇ ਕਣਕ ਦਾ ਝਾੜ ਆਮ ਨਾਲੋਂ ਜ਼ਿਆਦਾ ਹੀ ਰਿਹਾ ਹੈ। ਇਸ ਤੋਂ ਆਮਦਨ ਵਧੀ ਹੈ, ਉਹਨਾਂ ਵਿੱਚੋਂ ਥੋੜ੍ਹੇ ਪੈਸੇ ਇਸ ਨਾੜ ਨੂੰ ਵਿਉਂਤਣ ਵਿੱਚ ਲਾ ਦੇਣ ਚਾਹੀਦੇ ਹਨ। 
ਉਹਨਾਂ ਇਸ ਮੌਕੇ ਕਿਸਾਨਾਂ ਵਿੱਚ ਵਿਸਵਾਸ਼ ਜਤਾਉਦਿਆਂ ਕਿਹਾ ਕਿ  ਕਿਸਾਨਾਂ ਨੇ ਹਮੇਸ਼ਾਂ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਨੂੰ ਮੰਨਿਆ ਹੈ ਅਤੇ ਉਹ ਸਾਡੀ ਇਹ ਅਪੀਲ ਵੀ ਮੰਨਣਗੇ। ਕੁੱਲ ਧਰਤੀ ਦੀ ਸਿਹਤ, ਵਾਤਾਵਰਨ ਅਤੇ ਆਪਣੇ ਬੱਚਿਆਂ ਦੇ ਭਵਿੱਖ ਨੂੰ ਬਚਾਉਣ ਲਈ ਇਹਨਾਂ ਕੁਦਰਤੀ ਸੋਮਿਆਂ ਨੂੰ ਸੰਭਾਲਣਾ ਸਾਡਾ ਸਭ ਦਾ ਸਾਂਝਾ ਸਰੋਕਾਰ ਹੈ। 
ਨਿਰਦੇਸ਼ਕ ਪਸਾਰ ਸਿੱਖਿਆ ਡਾ: ਰਾਜਿੰਦਰ ਸਿੰਘ ਸਿੱਧੂ ਨੇ ਇਸ ਮੌਕੇ ਦੁਹਰਾਇਆ ਕਿ ਕਿਸਾਨੀ ਅਤੇ ਸਮਾਜ ਦੇ ਭਲੇ ਲਈ ਉਹਨਾਂ ਨਾਲ ਹਰ ਪਲ ਸੰਪਰਕ ਕੀਤਾ ਜਾ ਸਕਦਾ ਹੈ। ਉਹਨਾਂ ਕਿਹਾ ਕਿ ਪ੍ਸਰਸਿੱਖਿਆ ਵਿਭਾਗ ਇਸ ਮਕਸਦ ਲਈ  ਹਰ ਵੇਲੇ ਕਿਸਾਨਾਂ ਦੀ ਸੇਵਾ ਵਿੱਚ ਹਾਜ਼ਰ ਹੈ। ਉਹਨਾਂ ਭਰੋਸਾ ਦੁਆਇਆ ਕਿ ਇਸ ਮਕਸਦ ਲਈ ਉਹ ਮੀਡੀਆ ਨਾਲ ਵੀ ਉਚੇਚੇ ਤੌਰ ਤੇ ਮਿਲਦੇ ਰਹਿਣਗੇ।  
ਖੇਤੀਬਾੜੀ ਇੰਜੀਨੀਅਰਿੰਗ ਕਾਲਜ ਦੇ ਡੀਨ,ਡਾ: ਜਸਕਰਨ ਸਿੰਘ ਮਾਹਲ ਨੇ ਕਿਹਾ ਕਿ ਵਾਤਾਵਰਣ  ਦੀ ਰਾਖੀ ਕਰਨਾ ਸਾਰੇ ਸਮਾਜ ਦਾ ਫਰਜ਼ ਬਣਦਾ  ਹੈ। ਇਸ ਜ਼ਿੰਮੇਵਾਰੀ ਨੂੰ ਅਸੀਂ ਸਾਰੇ ਸਮਝੀਏ ਤਾਂ ਹੀ ਚੰਗੇ ਨਤੀਜੇ ਸਾਹਮਣੇ ਆਉਣਗੇ। ਉਹਨਾਂ ਕਿਹਾ ਕਿ ਸਿਰਫ ਕਣਕ ਹੀ ਨਹੀਂ ਬਲਕਿ ਹੋਰਨਾਂ ਦਰਖਤਾਂ ਵਗੈਰਾ ਦੀ ਰਹਿੰਦ ਖੂੰਹਦ ਵੀ ਨਹੀਂ ਸਾੜੀ  ਜਾਣੀ ਚਾਹੀਦੀ।  
ਅਪਰ ਨਿਰਦੇਸ਼ਕ ਸੰਚਾਰ ਡਾ: ਜਗਦੀਸ਼ ਕੌਰ ਨੇ ਇਸ ਗੱਲ ਤੇ ਖੁਸ਼ੀ ਪ੍ਰਗਟਾਈ ਕਿ ਅਜਿਹੇ ਕੰਮਾਂ ਲਈ ਹੁਣ ਮੀਡੀਆ ਵੀ ` ਪਹਿਲਾਂ ਨਾਲੋਂ ਜ਼ਿਆਦਾ ਸਰਗਰਮ ਹੋ ਕੇ ਅੱਗੇ ਆ ਰਿਹਾ ਹੈ। ਉਹਨਾਂ ਪ੍ਰੈਸ ਕਾਨਫਰੰਸ ਵਿੱਚ  ਆਏ ਮੀਡੀਆ ਪ੍ਰਤੀਨਿਧੀਆਂ ਦਾ ਧੰਨਵਾਦ ਵੀ ਕੀਤਾ ਅਤੇ ਯਕੀਨ ਵੀ ਦੁਆਇਆ ਕਿ ਉਹ ਸੰਚਾਰ ਕੇਮਦਰ ਵੱਲੋਂ ਮੀਡੀਆ ਨੂੰ ਹਰ ਸੰਭਵ ਸਹਿਯੋਗ ਦੇਣਗੇ। 
ਇਸ ਮੌਕੇ ਯੂਨੀਵਰਸਿਟੀ ਦੇ ਅਧਿਕਾਰੀਆਂ ਵਿਚੋਂ ਪਸਾਰ ਸਿੱਖਿਆ ਦੇ ਨਿਰਦੇਸ਼ਕ ਡਾ: ਰਾਜਿੰਦਰ ਸਿੰਘ ਸਿੱਧੂ, ਖੇਤੀਬਾੜੀ ਇੰਜੀਨੀਅਰਿੰਗ ਕਾਲਜ ਦੇ ਡੀਨ,ਡਾ: ਜਸਕਰਨ ਸਿੰਘ ਮਾਹਲ ਅਤੇ ਅਪਰ ਨਿਰਦੇਸ਼ਕ ਸੰਚਾਰ ਡਾ: ਜਗਦੀਸ਼ ਕੌਰ  ਵੀ ਵਿਸੇਸ਼ ਤੌਰ ਤੇ ਸ਼ਾਮਿਲ ਹੋਏ। 

Thursday, February 16, 2017

ਪੀ.ਏ.ਯੂ. ਵਲੋਂ ਪ੍ਰਕਾਸ਼ਿਤ ਕਿਤਾਬ ਕੇਂਦਰੀ ਖੇਤੀ ਮੰਤਰੀ ਨੇ ਕੀਤੀ ਰਿਲੀਜ਼


Thu, Feb 16, 2017 at 4:23 PM
"ਜਲਵਾਯੂ ਪਰਿਵਰਤਨ ਅਤੇ ਖੇਤੀਬਾੜੀ" ਲਿਖੀ ਹੈ PAU ਦੇ ਮਾਹਰਾਂ ਨੇ  
ਲੁਧਿਆਣਾ: 16 ਫਰਵਰੀ 2017: (ਪੰਜਾਬ ਸਕਰੀਨ ਬਿਊਰੋ):
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਪ੍ਰਕਾਸ਼ਿਤ 'ਜਲਵਾਯੂ ਪਰਿਵਰਤਨ ਅਤੇ ਖੇਤੀਬਾੜੀ'  ਕਿਤਾਬ ਮਾਨਯੋਗ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ  ਮੰਤਰੀ ਸ਼੍ਰੀ ਰਾਧਾ ਮੋਹਨ ਸਿੰਘ ਨੇ ਰਿਲੀਜ਼ ਕੀਤੀ । ਇਹ ਕਿਤਾਬ 14 ਫਰਵਰੀ,2017 ਨੂੰ ਖੇਤੀ ਵਰਿਸਟੀ ਦੇ ਉਪ-ਕੁਲਪਤੀਆਂ ਅਤੇ ਆਈ.ਸੀ.ਏ.ਆਰ ਦੇ ਡਾਇਰੈਕਟਰਾਂ ਦੀ ਸਲਾਨਾ ਕਾਨਫਰੰਸ ਵਿਚ ਨਵੀਂ ਦਿਲੀ ਵਿਖੇ ਰਿਲੀਜ਼ ਕੀਤੀ ਗਈ। ਇਹ ਕਿਤਾਬ ਡਾ. ਲਖਵੀਰ ਕੌਰ ਧਾਲੀਵਾਲ, ਡਾਇਰੈਕਟਰ, ਜਲਵਾਯੂ ਪਰਿਵਰਤਨ ਅਤੇ ਖੇਤੀ ਮੌਸਮ ਸਕੂਲ, ਡਾ. ਪਵਨੀਤ ਕੌਰ ਕਿੰਗਰਾ, ਪ੍ਰੋਫੈਸਰ, ਐਗਗਰੋਮੈਟਰੋਲੋਜੀ ਅਤੇ ਡਾ. ਜਗਤਾਰ ਸਿੰਘ ਧੀਮਾਨ, ਐਡੀਸ਼ਨਲ ਡਾਇਰੈਕਟਰ ਰਿਸਰਚ (ਸੇਵਾ ਮੁਕਤ) ਵੱਲੋਂ ਲਿਖੀ ਗਈ ਹੈ । ਇਸਦਾ ਪ੍ਰਕਾਸ਼ਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੁਆਰਾ ਕੀਤਾ ਗਿਆ ਹੈ । ਇਸ ਕਿਤਾਬ ਵਿਚ ਮੁਖ ਤੌਰ ਤੇ ਪੰਜਾਬ ਦੇ ਜਲਵਾਯੂ ਪਰਿਵਰਤਨ ਸੰਬੰਧੀ ਅੰਕੜੇ ਅਤੇ ਤਥ,  ਜਲਵਾਯੂ ਪਰਿਵਰਤਨ ਦੇ ਕਾਰਨ ਅਤੇ ਖੇਤੀਬਾੜੀ ਤੇ ਪ੍ਰਭਾਵ, ਜਲਵਾਯੂ ਪਰਿਵਰਤਨ ਅਤੇ ਤਾਪਮਾਨ, ਮੌਨਸੂਨ ਬਾਰਿਸ਼ਾਂ ਤੇ ਅਸਰ, ਐਲਨੀਨੋ ਅਤੇ ਲਾ-ਨੀਨਾ  ਦੇ ਪ੍ਰਭਾਵ, ਪੰਜਾਬ ਦੀਆਂ ਖੇਤੀਬਾੜੀ ਦੀਆਂ ਸਮਸਿਆਵਾਂ, ਜਲਵਾਯੂ ਪਰਿਵਰਤਨ ਅਤੇ ਜਲ ਸਰੋਤ, ਜਲਵਾਯੂ  ਪਰਿਵਰਤਨ ਦੇ ਅਸਰ ਨੂੰ ਘਟ ਕਰਨ ਲਈ ਵਿਧੀਆਂ ਆਦਿ ਵਿਸ਼ੇ ਸ਼ਾਮਿਲ ਹਨ। 
ਇਸ ਸਮਾਰੋਹ ਵਿਚ ਸ਼੍ਰੀ ਪੀ.ਰੁਪੇਲਾ ਮਾਨਯੋਗ ਰਾਜ ਮੰਤਰੀ, ਖੇਤੀਬਾੜੀ ਅਤੇ ਕਿਸਾਨ ਭਲਾਈ  ਅਤੇ ਡਾ. ਟੀ. ਮੋਹਾਪਾਤਰਾ, ਡਾਇਰੈਕਟਰ ਜਨਰਲ, ਆਈ.ਸੀ.ਏ.ਆਰ, ਨਵੀਂ ਦਿੱਲੀ ਵੀ ਸ਼ਾਮਿਲ ਹੋਏ। 
ਪੀਏਯੂ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿਲੋਂ ਅਤੇ ਡਾ.ਨੀਲਮ ਗਰੇਵਾਲ, ਡੀਨ, ਪੋਸਟ ਗਰੈਜੂਏਟ ਸਟੱਡੀਜ਼ ਨੇ  ਇਸ ਕਿਤਾਬ ਦੇ ਲੇਖਕਾਂ ਨੂੰ ਵਧਾਈ ਦਿਤੀ।

Thursday, February 09, 2017

PAU ਵਿਖੇ ਸਪਨਾ ਮੈਂਬਰਾਂ ਲਈ ਸਿਖਲਾਈ ਕੈਂਪ

Thu, Feb 9, 2017 at 5:36 PM
ਬੀਜ ਉਤਪਾਦਕ ਅਤੇ ਨਰਸਰੀ ਗਰੋਅਰਜ਼ ਐਸ਼ੋਸੀਏਸ਼ਨ ਹੈ-ਸਪਨਾ 
ਲੁਧਿਆਣਾ:: 9 ਫਰਵਰੀ 2017: (ਪੰਜਾਬ ਸਕਰੀਨ ਬਿਊਰੋ)::
ਬੀਜ ਉਤਪਾਦਕ ਅਤੇ ਨਰਸਰੀ ਗਰੋਅਰਜ਼ ਐਸ਼ੋਸੀਏਸ਼ਨ (ਸਪਨਾ) ਦਾ ਮਹੀਨੇਵਾਰ ਖੇਤੀ ਸਿਖਲਾਈ ਕੈਂਪ ਡਾ.ਰਾਜਿੰਦਰ ਸਿੰਘ ਸਿੱਧੂ ਨਿਰਦੇਸ਼ਕ ਪਸਾਰ ਸਿੱਖਿਆ ਦੀ ਰਹਿਨੁਮਾਈ ਹੇਠ 9 ਫਰਵਰੀ ਨੂੰ (ਵੀਰਵਾਰ) ਕੈਰੋਂ ਕਿਸਾਨ ਘਰ ਵਿਖੇ ਅਯੋਜਿਤ ਕੀਤਾ ਗਿਆ। ਡਾ. ਤੇਜਿੰਦਰ ਸਿੰਘ ਰਿਆੜ, ਕੋਆਰਡੀਨੇਟਰ ਸਪਨਾ ਨੇ ਦੱਸਿਆ ਕਿ ਇਸ ਸਿਖਲਾਈ ਕੈਂਪ ਵਿੱਚ ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ ਤੋਂ ਆਏ ਮਾਹਿਰ ਡਾ. ਤੇਜਿੰਦਰ ਸਿੰਘ ਬੈਂਸ ਨੇ ਦਾਲਾਂ ਦੇ ਬੀਜ ਉਤਪਾਦਨ ਬਾਰੇ ਜਾਣਕਾਰੀ ਸਾਂਝੀ  ਕੀਤੀ।ਪੌਦ ਸੁਰੱਖਿਆ ਵਿਭਾਗ ਤੋਂ ਡਾ. ਅਮਰਜੀਤ ਸਿੰਘ ਨੇ ਹਾੜੀ ਦੀਆਂ ਫਸਲਾਂ ਵਿਚ ਬੀਮਾਰੀਆਂ ਦੀ ਰੋਕਥਾਮ ਬਾਰੇ ਨੁਕਤੇ ਸਾਂਝੇ ਕੀਤੇ। ਡਾ. ਤੇਜਿੰਦਰ ਸਿੰਘ ਰਿਆੜ ਨੇ ਦਸਿਆ ਕਿ ਕਿਸਾਨ ਮੈਂਬਰ ਯੂਨੀਵਰਸਿਟੀ ਦਾ ਵੱਖ-2 ਫਸਲਾਂ ਦਾ ਬੀਜ ਅਤੇ ਖੇਤੀ ਸਾਹਿਤ ਹੋਰ ਕਿਸਾਨਾਂ ਤੱਕ ਪਹੁੰਚਾਉਣ ਵਿਚ ਮਦਦ ਕਰ ਰਹੇ ਹਨ।ਅੰਤ ਵਿਚ ਸਪਨਾ ਦੇ ਪ੍ਰਧਾਨ ਸ਼੍ਰੀ ਪਵਿੱਤਰ ਪਾਲ ਸਿੰਘ ਪਾਂਗਲੀ ਨੇ ਆਏ ਹੋਏ ਵਿਸ਼ਾ ਮਾਹਿਰਾਂ ਅਤੇ ਸਪਨਾ ਮੈਂਬਰਾਂ ਦਾ ਧੰਨਵਾਦ ਕੀਤਾ।

Friday, February 03, 2017

PAU ਵਿਖੇ ਫਰੈਂਚ ਸਭਿਆਚਾਰ ਬਾਰੇ ਭਾਸ਼ਣ ਦਾ ਆਯੋਜਨ

Fri, Feb 3, 2017 at 4:43 PM
ਸੁਰਿੰਦਰ ਜਠੌਲ ਮੁੱਖ ਸਪੀਕਰ ਦੇ ਤੌਰ ਤੇ ਸ਼ਾਮਲ ਹੋਏ
ਲੁਧਿਆਣਾ: 3 ਫਰਵਰੀ 2017: (ਪੰਜਾਬ ਸਕਰੀਨ ਬਿਊਰੋ)::
ਪੀਏਯੂ ਦੇ ਪੱਤਰਕਾਰੀ, ਭਾਸ਼ਾਵਾਂ ਅਤੇ ਸੱਭਿਆਚਾਰਕ ਵਿਭਾਗ ਵੱਲੋਂ ਪੀਏਯੂ ਦੇ ਵਿਦਿਆਰਥੀ ਭਵਨ ਵਿਖੇ ਫਰਾਂਸ ਦੇ ਸੱਭਿਆਚਾਰ ਬਾਰੇ ਭਾਸ਼ਣ ਕਰਵਾਇਆ ਗਿਆ। 
ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਫਰੈਂਚ ਵਿਭਾਗ ਦੇ ਸਾਬਕਾ ਚੇਅਰਪਰਸਨ, ਸ੍ਰੀ ਸੁਰਿੰਦਰ ਜਠੌਲ ਮੁੱਖ ਸਪੀਕਰ ਦੇ ਤੌਰ ਤੇ ਸ਼ਾਮਲ ਹੋਏ। ਉਹਨਾਂ ਨੇ ਆਪਣੇ ਕੁੰਜੀਵਤ ਭਾਸ਼ਣ ਵਿੱਚ ਫਰੈਂਚ ਸੱਭਿਆਚਾਰ ਦੇ ਵਿਭਿੰਨ ਪੱਖਾਂ ਜਿਵੇਂ ਖਾਣ-ਪੀਣ ਬਾਰੇ ਜਾਣਕਾਰੀ ਦਿੱਤੀ। ਇਸ ਦੇ ਨਾਲ ਪੀਏਯੂ ਦੀ ਪ੍ਰੋਫੈਸਰ ਨੀਨਾ ਚਾਵਲਾ ਨੇ ਵੀ ਆਪਣੇ ਫਰਾਂਸ ਦੌਰੇ ਦੇ ਕਈ ਦਿਲਚਸਪ ਪੱਖਾਂ ਨੂੰ ਤਸਵੀਰਾਂ ਸਮੇਤ ਸਭ ਨਾਲ ਸਾਂਝਾ ਕੀਤਾ। ਵਿਭਾਗ ਦੇ ਸਟਾਫ਼ ਅਤੇ ਵਿਦਿਆਰਥੀਆਂ ਨੇ ਫਰਾਂਸ ਦੇਸ਼ ਦੇ ਸੱਭਿਆਚਾਰ ਅਤੇ ਕਈ ਹੋਰ ਪੱਖਾਂ ਬਾਰੇ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਕੀਤੀ । ਸਰੋਤਿਆਂ ਦੇ ਮੰਨੋਰ
ਜਨ ਲਈ ਸੰਗੀਤਕ ਗਤੀਵਿਧੀ ਵੀ ਆਯੋਜਿਤ ਕੀਤੀ ਗਈ।
ਫਰੈਂਚ ਲਿਟਰੇਰੀ ਕਲੱਬ ਦੇ ਪ੍ਰਧਾਨ, ਜਗਮੋਹਨ ਬੈਂਸ ਨੇ ਮੁੱਖ ਸਪੀਕਰ ਦੇ ਭਾਸ਼ਣ ਦੇ ਪ੍ਰਮੁੱਖ ਪੱਖਾਂ ਬਾਰੇ ਵਿਚਾਰ ਚਰਚਾ ਕੀਤੀ। ਪੀਏਯੂ ਦੇ ਫਰੈਂਚ ਭਾਸ਼ਾ ਦੇ ਸਹਾਇਕ ਪ੍ਰੋਫੈਸਰ ਹਰਪ੍ਰੀਤ ਕੌਰ ਬੈਂਸ ਨੇ ਸਾਰਿਆ ਦਾ ਧੰਨਵਾਦ ਕਰਦਿਆਂ ਹੋਇਆ ਯੂਨੀਵਰਸਿਟੀ ਦੁਆਰਾ ਚਲਾਏ ਜਾਂਦੇ ਫਰੈਂਚ ਭਾਸ਼ਾ ਦੇ ਕੋਰਸਾਂ ਬਾਰੇ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਫਰੈਂਚ ਸਭਿਆਚਾਰ ਦਾ ਵਿਸ਼ਾ ਯੂਨੀਵਰਸਿਟੀ ਦੇ ਫਰੈਂਚ ਕੋਰਸਾਂ ਦਾ ਇੱਕ ਮਹੱਤਵਪੂਰਨ ਵਿਸ਼ਾ ਹੈ ਇਸ ਲਈ ਇਹ ਲੈਕਚਰ ਕਰਵਾਇਆ ਗਿਆ ਹੈ।

PAU ਵਿਖੇ ਕਿਸਾਨ ਕਲੱਬ ਦੀ ਮਿਲਣੀ ਆਯੋਜਿਤ

Fri, Feb 3, 2017 at 5:03 PM
ਹਾੜ੍ਹੀ ਦੀਆਂ ਫ਼ਸਲਾਂ ਨੂੰ ਰੋਗਾਂ ਤੋਂ ਬਚਾਉਣ ਦੇ ਉਪਰਾਲੇ ਦੱਸੇ
ਲੁਧਿਆਣਾ: 3 ਫ਼ਰਵਰੀ 2017: (ਪੰਜਾਬ ਸਕਰੀਨ ਬਿਊਰੋ)::
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਕਿਸਾਨ ਕਲੱਬ ਦਾ ਮਹੀਨਾਵਾਰ ਮਿਲਣੀ-ਕਮ-ਸਿਖਲਾਈ ਕੈਂਪ ਆਯੋਜਿਤ ਕੀਤਾ ਗਿਆ । ਇਸ ਵਿੱਚ 413 ਮੈਂਬਰਾਂ ਨੇ ਭਾਗ ਲਿਆ ਜਿਹਨਾਂ ਵਿੱਚ 70 ਕਿਸਾਨ ਬੀਬੀਆਂ ਸ਼ਾਮਿਲ ਸਨ । ਇਸ ਮੌਕੇ ਪੌਦਾ ਰੋਗ ਵਿਗਿਆਨੀ ਡਾ. ਚੰਦਰ ਮੋਹਨ ਨੇ ਹਾੜ੍ਹੀ ਦੀਆਂ ਫ਼ਸਲਾਂ ਨੂੰ ਰੋਗਾਂ ਤੋਂ ਬਚਾਉਣ ਦੇ ਉਪਰਾਲੇ ਦੱਸੇ ਜਦਕਿ ਭੋਜਨ ਵਿਗਿਆਨ ਵਿਭਾਗ ਦੇ ਮੁਖੀ ਡਾ. ਅਮਰਜੀਤ ਕੌਰ ਨੇ ਭੋਜਨ ਪ੍ਰੋਸੈਸਿੰਗ ਸੰਬੰਧੀ ਜਾਣਕਾਰੀ ਦਿੱਤੀ। ਵਿਗਿਆਨੀ ਡਾ. ਸਲੇਸ਼ ਜਿੰਦਲ ਨੇ ਘਰੇਲੂ ਬਗੀਚੀ ਬਾਰੇ ਦੱਸਿਆ। ਇਸਤਰੀ ਵਿੰਗ ਦੇ ਕੋ-ਆਰਡੀਨੇਟਰ ਡਾ. ਰੁਪਿੰਦਰ ਕੌਰ ਤੂਰ ਨੇ ਦੱਸਿਆ ਕਿ ਕਲੱਬ ਵੱਲੋਂ ਔਰਤਾਂ ਦੀ ਭਾਈਵਾਲੀ ਵਧਾਉਣ ਸੰਬੰਧੀ ਅਨੇਕਾਂ ਯਤਨ ਕੀਤੇ ਜਾਂਦੇ ਹਨ। ਇਸ ਉਪਰੰਤ ਹਾਜ਼ਰ ਕਿਸਾਨਾਂ ਅਤੇ ਬੀਬੀਆਂ ਵੱਲੋਂ ਵੱਖ ਵੱਖ ਲੈਬਾਰਟਰੀਆਂ ਦਾ ਦੌਰਾ ਵੀ ਕੀਤਾ ਗਿਆ । ਇਸ ਮੌਕੇ ਸੰਚਾਰ ਕੇਂਦਰ ਵੱਲੋਂ ਇੱਕ ਪ੍ਰਕਾਸ਼ਨਾਵਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ। ਕਲੱਬ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਕਲੱਬ ਦੇ ਕੋ-ਆਰਡੀਨੇਟਰ ਡਾ. ਤੇਜਿੰਦਰ ਸਿੰਘ ਰਿਆੜ ਨੇ ਦਿੱਤੀ। 

Monday, January 30, 2017

PAU ਵਿਖੇ ਚੌਲ ਕ੍ਰਾਂਤੀ ਦੇ ਪਿਤਾਮਾ ਡਾ. ਗੁਰਦੇਵ ਸਿੰਘ ਖੁਸ਼

ਮੀਡੀਆ ਨਾਲ ਕਈ ਮੁੱਦਿਆਂ ਉੱਤੇ ਵਿਚਾਰ-ਚਰਚਾ
ਲੁਧਿਆਣਾ: 30 ਜਨਵਰੀ 2017: (ਪੰਜਾਬ ਸਕਰੀਨ ਬਿਊਰੋ); For More Pics Please Click Here
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਪੁਰਾਣੇ ਵਿਦਿਆਰਥੀ ਅਤੇ ਚੌਲ ਕ੍ਰਾਂਤੀ ਦੇ ਪਿਤਾਮਾ ਡਾ. ਗੁਰਦੇਵ ਸਿੰਘ ਖੁਸ਼ ਨੇ ਅੱਜ ਪੀਏਯੂ ਵਿਖੇ ਮੀਡੀਆ ਅਧਿਕਾਰੀਆਂ ਨਾਲ ਹੋਈ ਵਿਚਾਰ-ਚਰਚਾ ਦੌਰਾਨ ਗਲੋਬਲ ਵਾਰਮਿੰਗ ਅਤੇ ਮੌਸਮੀ ਬਦਲਾਅ ਸੰਬੰਧੀ ਗੱਲਬਾਤ ਕੀਤੀ। ਉਹਨਾਂ ਨੇ ਮੌਸਮੀ ਬਦਲਾਅ ਦੇ ਮੁੱਦੇ, ਝੋਨੇ ਥੱਲੇ ਰਕਬਾ ਘਟਾਉਣ, ਫ਼ਸਲੀ ਵਿਭਿੰਨਤਾ ਨੂੰ ਵਧਾਉਣ ਅਤੇ ਘੱਟ ਪਾਣੀ ਵਾਲੀਆਂ ਫ਼ਸਲਾਂ ਨੂੰ ਉਗਾਉਣ ਦੀ ਅਪੀਲ ਕੀਤੀ । ਉਹਨਾਂ ਨੇ ਕਿਸਾਨਾਂ ਨੂੰ ਚੌਲਾਂ ਵਿੱਚ ਜ਼ਿੰਕ ਅਤੇ ਆਇਰਨ ਦੀ ਕਮੀ ਨੂੰ ਦੂਰ ਕਰਨ ਲਈ ਬਾਇਓ ਤਕਨੀਕੀ ਸੰਦਾਂ ਦੀ ਵਰਤੋਂ ਕਰਨ ਦਾ ਮਸ਼ਵਰਾ ਦਿੱਤਾ। 
ਡਾ. ਖੁਸ਼, ਡਾ. ਗੁਰਦੇਵ ਸਿੰਘ ਖੁਸ਼ ਫਾਊਂਡੇਸ਼ਨ ਦਾ ਖੇਤੀਬਾੜੀ ਵਿਗਿਆਨ ਵਿੱਚ ਅਗੇਤੀਆਂ ਤਕਨੀਕਾਂ ਸੰਬੰਧੀ ਯੂਨੀਵਰਸਿਟੀ ਵਿਖੇ 31 ਜਨਵਰੀ ਨੂੰ ਹੋਣ ਵਾਲੇ ਸਲਾਨਾ ਸਮਾਗਮ ਵਿੱਚ ਹਿੱਸਾ ਲੈਣ ਯੂ ਐਸ ਏ ਤੋਂ ਪਹੁੰਚੇ ਹਨ। ਇਸ ਸਲਾਨਾ ਸਮਾਗਮ ਵਿੱਚ ਯੂਨੀਵਰਸਿਟੀ ਵਿਗਿਆਨੀਆਂ ਦੇ ਨਾਲ-ਨਾਲ 300 ਵਿਦਿਆਰਥੀ ਵੀ ਹਿੱਸਾ ਲੈ ਰਹੇ ਹਨ। ਇਸ ਮੌਕੇ ਪੰਜਾਬ ਰਾਜ ਕਿਸਾਨ ਕਮਿਸ਼ਨ ਦੇ ਚੇਅਰਮੈਨ ਡਾ. ਜੀ ਐਸ ਕਾਲਕਟ, ਪੀਏਯੂ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਅਤੇ ਖੇਤੀਬਾੜੀ ਕਮਿਸ਼ਨਰ, ਪੰਜਾਬ ਡਾ. ਬੀ ਐਸ ਸਿੱਧੂ ਵੀ ਹਾਜ਼ਰ ਸਨ। For More Pics Please Click Here
ਫਾਊਂਡੇਸ਼ਨ ਦੇ ਸੈਕਟਰੀ ਡਾ. ਡੀ ਐਸ ਬਰਾੜ ਨੇ ਡਾ. ਖੁਸ਼ ਦੇ ਜੀਵਨ ਅਤੇ ਪ੍ਰਾਪਤੀਆਂ ਬਾਰੇ ਦੱਸਦਿਆਂ ਕਿਹਾ ਕਿ ਡਾ. ਖੁਸ਼ ਭਾਰਤ ਵਿੱਚ ਚੌਲ ਕ੍ਰਾਂਤੀ ਨੂੰ ਲਿਆਉਣ ਵਾਲੇ ਪ੍ਰਮੁੱਖ ਵਿਅਕਤੀ ਹਨ । ਸਾਰੇ ਸੰਸਾਰ ਵਿੱਚ ਉਹਨਾਂ ਦੁਆਰਾ ਵਿਕਸਿਤ ਕੀਤੀਆਂ 35 ਚੌਲਾਂ ਦੀਆਂ ਕਿਸਮਾਂ ਦੀ ਕਾਸ਼ਤ ਕੀਤੀ ਜਾਂਦੀ ਹੈ । ਉਹਨਾਂ ਨੇ ਹਮੇਸ਼ਾਂ ਹੀ ਵਿਸ਼ਵ ਭੋਜਨ ਸੁਰੱਖਿਆ ਦੀਆਂ ਜ਼ਰੂਰਤਾਂ ਨੂੰ ਮੱਦੇਨਜ਼ਰ ਰੱਖਦਿਆਂ ਨਵੀਆਂ ਤਕਨੀਕਾਂ ਨੂੰ ਅਪਨਾਉਣ ਲਈ ਯਤਨ ਕੀਤੇ। ਡਾ. ਬਰਾੜ ਨੇ ਨਾਲ ਹੀ ਜਾਣਕਾਰੀ ਦਿੰਦਿਆਂ ਕਿਹਾ ਕਿ ਡਾ. ਖੁਸ਼ ਵਿਸ਼ਵ ਪ੍ਰਸਿੱਧ ਰਾਈਸ ਬਰੀਡਰ ਅਤੇ ਤੀਖਣ ਬੁੱਧੀ ਵਾਲੇ ਵਿਗਿਆਨੀ ਹਨ ਜਿਨ•ਾਂ ਨੇ ਕਈ ਸੰਸਾਰ ਪ੍ਰਸਿੱਧ ਵਿਗਿਆਨੀਆਂ ਨੂੰ ਸਿਖਲਾਈ ਵੀ ਪ੍ਰਦਾਨ ਕੀਤੀ ਹੈ । ਜਪਾਨ ਪ੍ਰਾਈਜ਼ (1987) ਅਤੇ ਵਰਲਡ ਫੂਡ ਪ੍ਰਾਈਜ਼ (1996) ਦੇ ਵਿਜੇਤਾ ਡਾ. ਖੁਸ਼ ਨੂੰ ਕਈ  ਰਾਸ਼ਟਰੀ ਅਤੇ ਅੰਤਰਰਾਸ਼ਟਰੀ ਯੂਨੀਵਰਸਿਟੀਆਂ ਡਾਕਟਰੇਟ ਡਿਗਰੀ ਨਾਲ ਸਨਮਾਨਿਤ ਕਰ ਚੁੱਕੀਆਂ ਹਨ। For More Pics Please Click Here
ਖੁਸ਼ ਫਾਊਂਡੇਸ਼ਨ ਦੀਆਂ ਗਤੀਵਿਧੀਆਂ ਅਤੇ ਪ੍ਰਾਪਤੀਆਂ ਉਪਰ ਚਾਨਣਾ ਪਾਉਂਦਿਆਂ ਡਾ. ਬਰਾੜ ਨੇ ਕਿਹਾ ਕਿ ਡਾ. ਖੁਸ਼ ਵੱਲੋਂ ਦਿੱਤੀ 3.5 ਕਰੋੜ ਦੀ ਵਿੱਤੀ ਮਦਦ ਨਾਲ 2010 ਵਿੱਚ ਸਥਾਪਿਤ ਕੀਤੀ ਗਈ ਇਹ ਫਾਊਂਡੇਸ਼ਨ ਪੀਏਯੂ ਖੇਤੀਬਾੜੀ ਖੋਜ ਅਤੇ ਖੇਤੀ ਵਿਕਾਸ ਦੇ ਪ੍ਰੋਗਰਾਮਾਂ ਲਈ ਹਮੇਸ਼ਾਂ ਸਹਾਈ ਸਿੱਧ ਹੁੰਦੀ ਹੈ । ਪੀਏਯੂ ਅਤੇ ਗਡਵਾਸੂ ਦੇ ਅੰਡਰ-ਗ੍ਰੈਜੂਏਟ ਵਿਦਿਆਰਥੀਆਂ ਨੂੰ ਵਜ਼ੀਫਾ, ਪੀਏਯੂ ਦੇ ਨੌਜਵਾਨ ਸਟਾਫ਼ ਅਤੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਲਈ ਟਰੈਵਲ ਗ੍ਰਾਂਟਸ, ਖੇਤੀਬਾੜੀ ਸੰਬੰਧਿਤ ਨਵੀਆਂ ਤਕਨੀਕਾਂ ਦੀ ਵਰਤੋਂ ਕਰਨ ਵਾਲੇ ਕਿਸਾਨਾਂ ਦਾ ਟੀਮ ਐਵਾਰਡ ਨਾਲ ਸਨਮਾਨ ਅਤੇ ਸੰਸਾਰ ਪ੍ਰਸਿੱਧ ਖੇਤੀਬਾੜੀ ਵਿਗਿਆਨੀਆਂ ਦੇ ਵਿਸ਼ੇਸ਼ ਭਾਸ਼ਣ ਕਰਵਾਉਣੇ ਇਸ ਫਾਊਂਡੇਸ਼ਨ ਦੇ ਮੁੱਖ ਉਦੇਸ਼ ਹਨ। ਹੁਣ ਤੱਕ ਕਈ ਵਿਦਿਆਰਥੀ, ਅਧਿਆਪਕ, ਕ੍ਰਿਸ਼ੀ ਵਿਗਿਆਨ ਕੇਂਦਰ, ਖੇਤੀਬਾੜੀ ਸੇਵਾ ਕੇਂਦਰ ਦੇ ਕਈ ਵਿਗਿਆਨੀ ਖੁਸ਼ ਫਾਊਂਡੇਸ਼ਨ ਤੋਂ ਐਵਾਰਡ ਪ੍ਰਾਪਤ ਕਰ ਚੁੱਕੇ ਹਨ । ਡਾ. ਬਰਾੜ ਨੇ ਦੱਸਿਆ ਕਿ ਇਸ ਫਾਊਂਡੇਸ਼ਨ ਵੱਲੋਂ ਹੋਣਹਾਰ ਵਿਦਿਆਰਥੀਆਂ ਨੂੰ ਵਿੱਤੀ ਸਹਾਇਤਾ ਵੀ ਹਮੇਸ਼ਾਂ ਪ੍ਰਦਾਨ ਕੀਤੀ ਜਾਵੇਗੀ।   For More Pics Please Click Here
ਪੰਜਾਬ ਰਾਜ ਕਿਸਾਨ ਕਮਿਸ਼ਨ ਦੇ ਚੇਅਰਮੈਨ ਡਾ. ਕਾਲਕਟ ਨੇ ਵੱਧ ਰਹੀਆਂ ਵਾਤਾਵਰਣਿਕ ਚੁਣੌਤੀਆਂ ਉਤੇ ਚਿੰਤਾ ਪ੍ਰਗਟਾਉਦਿਆਂ ਕਿਹਾ ਕਿ ਲੋਕਾਂ ਨੂੰ ਇਹਨਾਂ ਸਮੱਸਿਆਵਾਂ ਨਾਲ ਨਜਿੱਠਣ ਲਈ  ਜਾਗਰੂਕ ਹੋਣਾ ਪਵੇਗਾ ਅਤੇ ਅੱਗੇ ਆਉਣਾ ਪਵੇਗਾ।   For More Pics Please Click Here
ਪੀਏਯੂ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੀਏਯੂ ਵੱਲੋਂ ਵਿਕਸਿਤ ਕੀਤੀਆਂ ਚੌਲਾਂ ਦੀਆਂ ਕਿਸਮਾਂ ਪੀ ਆਰ-121, ਪੀ ਆਰ-124 ਅਤੇ ਪੀ ਆਰ 126 ਨੂੰ ਸੂਬੇ ਦੇ ਕਿਸਾਨਾਂ ਨੇ ਬਾਖੂਬੀ ਸਵੀਕਾਰ ਕੀਤਾ ਜਿਸ ਕਾਰਨ ਪਿਛਲੇ ਸਾਲ ਸੂਬੇ ਦੇ 50 ਪ੍ਰਤੀਸ਼ਤ ਖੇਤਰ ਵਿੱਚ ਪੀ ਆਰ 121 ਕਿਸਮ ਬੀਜੀ ਗਈ ਜਿਸ ਕਾਰਨ ਕਿਸਾਨਾਂ ਨੂੰ ਕਾਫ਼ੀ ਲਾਭ ਮਿਲਿਆ । ਇਸ ਦੇ ਨਾਲ ਹੀ ਯੂਨੀਵਰਸਿਟੀ ਕੁਦਰਤੀ ਸੋਮਿਆਂ ਨੂੰ ਬਚਾਉਣ ਲਈ ਲਗਾਤਾਰ ਯਤਨਸ਼ੀਲ ਹੈ ਅਤੇ ਆਪਣੀਆਂ ਖੋਜਾਂ ਨੂੰ ਉਹ ਦਿਸ਼ਾ ਦੇ ਰਹੀ ਹੈ ਜਿਸ ਨਾਲ ਕੁਦਰਤੀ ਸੋਮੇ ਵੀ ਬਚਣ ਅਤੇ ਖੇਤੀ ਰਸਾਇਣਾਂ ਦੀ ਵਰਤੋਂ ਵੀ ਘੱਟ ਹੋਵੇ। ਉਹਨਾਂ ਕਿਹਾ ਕਿ ਇਸ ਵਿੱਚ ਅਸੀਂ ਲਗਾਤਾਰ ਸਫਲ ਹੋ ਰਹੇ ਹਾਂ ਅਤੇ ਨਾਲ ਹੀ ਕਿਸਾਨਾਂ ਨੂੰ ਨਦੀਨ-ਨਾਸ਼ਕਾਂ ਦੀ ਘੱਟ ਤੋਂ ਘੱਟ ਵਰਤੋਂ ਕਰਨ ਦੀ ਅਪੀਲ ਵੀ ਕਰ ਰਹੀ ਹੈ।   For More Pics Please Click Here
ਅੰਤ ਵਿੱਚ ਯੂਨੀਵਰਸਿਟੀ ਦੇ ਅਪਰ ਨਿਰਦੇਸ਼ਕ ਸੰਚਾਰ ਡਾ. ਜਗਦੀਸ਼ ਕੌਰ ਨੇ ਆਏ ਹੋਏ ਪਤਵੰਤੇ ਸੱਜਣਾਂ ਅਤੇ ਮੀਡੀਆ ਕਰਮਚਾਰੀਆਂ ਦਾ ਧੰਨਵਾਦ ਕੀਤਾ।   For More Pics Please Click Here

Friday, January 27, 2017

ਅਨੁਸ਼ਾਸ਼ਨ ਅਤੇ ਪੱਕਾ ਇਰਾਦਾ ਸਫਲਤਾ ਦੀ ਕੁੰਜੀ ਹਨ-VC ਡਾ. ਢਿੱਲੋਂ

PAU ਵਿਖੇ ਮਨਾਇਆ ਗਿਆ 68ਵਾਂ ਗਣਤੰਤਰ ਦਿਵਸ 

ਲੁਧਿਆਣਾ: 26 ਜਨਵਰੀ 2017: (ਕਾਰਤਿਕਾ ਸਿੰਘ//ਪੰਜਾਬ ਸਕਰੀਨ):
ਸਰਦੀ ਦੇ ਮੌਸਮ ਵਿੱਚ ਰਾਤ ਤੋਂ ਜਾਰੀ ਬਰਸਾਤ ਅਤੇ ਸੀਤ ਲਹਿਰ ਨੇ ਭਾਂਵੇਂ ਮਾਹੌਲ ਨੂੰ ਬਰਫੀਲਾ ਬਣਾ ਦਿੱਤਾ ਸੀ ਪਰ ਕੌਮੀ ਤਿਓਹਾਰ ਗਣਤੰਤਰ ਦਿਵਸ ਦੇ ਉਤਸ਼ਾਹ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਡਾਕਟਰਾਂ, ਪ੍ਰੋਫੈਸਰਾਂ, ਵਿਗਿਆਨੀਆਂ ਅਤੇ ਵਿਦਿਆਰਥੀਆਂ ਦੇ ਜੋਸ਼ ਸਾਹਮਣੇ ਕਾਂਬਾ ਛੇੜਣ ਵਾਲੀ ਠੰਡ ਦੀ ਵੀ ਇੱਕ ਨ ਚੱਲੀ। ਪੀਏਯੂ ਦੇ ਕੁਦਰਤੀ ਰੰਗਾਂ ਵਾਲੇ ਮਾਹੌਲ ਨੇ ਇਸ ਮੌਕੇ ਨੂੰ ਹੋਰ ਖੂਬਸੂਰਤ ਬਣਾ ਦਿੱਤਾ ਸੀ। ਸਮਾਗਮ ਦਾ ਸ਼ੁਭ ਆਰੰਭ ਕੌਮੀਜੀਤ ਜਨ ਗਨ ਮਨ ਨਾਲ ਹੋਇਆ। ਇਸ ਸਮਾਗਮ ਵਿੱਚ 26 ਜਨਵਰੀ ਦੀਆਂ ਵਧਾਈਆਂ ਦੇ ਨਾਲ ਨਾਲ ਪੀਏਯੂ ਦੀਆਂ ਪ੍ਰਾਪਤੀਆਂ, ਖੇਤੀ ਖੋਜ ਦੇ ਤਜਰਬਿਆਂ, ਕਿਸਾਨੀ ਵਿਕਾਸ ਦੀਆਂ ਯੋਜਨਾਵਾਂ ਅਤੇ ਮਾਰਕੀਟਿੰਗ ਖੇਤਰ ਦੀਆਂ ਚੁਣੌਤੀਆਂ ਬਾਰੇ ਵੀ ਗੱਲਾਂ ਹੋਈਆਂ। 
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿਖੇ ਭਾਰਤ ਦੇ 68ਵੇਂ ਗਣਤੰਤਰ ਦਿਵਸ ਮੌਕੇ ਵਾਈਸ ਚਾਂਸਲਰ ਡਾ ਬਲਦੇਵ ਸਿੰਘ ਢਿੱਲੋਂ ਨੇ ਰਾਸ਼ਟਰੀ ਝੰਡਾ ਲਹਿਰਾਇਆ ਅਤੇ ਐਨ ਐਨ ਸੀ ਦੇ ਵਿਦਿਆਰਥੀਆਂ ਨਾਲ ਸਲਾਮੀ ਦੀ ਰਸਮ ਅਦਾ ਕੀਤੀ। ਇਸ ਮੌਕੇ ਬੋਲਦਿਆਂ ਉਹਨਾਂ ਕਿਹਾ ਕਿ ਪੰਜਾਬ ਰਾਜ ਅਤੇ ਭਾਰਤ ਦੇਸ਼ ਨੂੰ ਭੋਜਨ ਪੱਖੋਂ ਭਰਪੂਰ ਬਣਾਉਣ ਲਈ ਹਾਲੇ ਬਹੁਤ ਕੰਮ ਕਰਨੇ ਬਾਕੀ ਹਨ ਜਿਸ ਵਿੱਚ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਅਹਿਮ ਰੋਲ ਨਿਭਾਉਂਦੇ ਰਹਿਣਾ ਹੈ। ਪੰਜਾਬੀਆਂ ਦੇ ਇਸ ਵੱਡੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਡਾ ਢਿੱਲੋਂ ਨੇ ਕਿਹਾ ਕਿ ਹੁਣ ਸਾਡਾ ਫਰਜ ਬਣਦਾ ਹੈ ਕਿ ਦੇਸ਼ ਦੇ ਵਿਕਾਸ ਵਿੱਚ ਆਪਣਾ ਬਣਦਾ ਯੋਗਦਾਨ ਪਾਈਏ। ਬਿਨਾਂ ਸ਼ੱਕ ਅੰਨ ਸੰਕਟ ਨਾਲ ਨਜਿੱਠਣ ਵਿੱਚ ਪੰਜਾਬ ਦੇ ਮਿਹਨਤੀ ਕਿਸਾਨਾਂ ਦਾ ਮਹੱਤਵਪੂਰਨ ਰੋਲ ਹੈ, ਜਿਨ੍ਹਾਂ ਨੇ ਪੰਜਾਬ ਐਗਰੀਕਲਚਰਲ  ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਅਤੇ ਨਵੀਂ ਤਕਨਾਲੋਜੀ ਨੂੰ ਅਪਣਾਇਆ। ਅਸੀਂ ਪੰਜਾਬੀ ਕਿਸਾਨਾਂ ਨਾਲ ਆਪਣਾ ਭਰੋਸਾ ਬਣਾਈ ਰੱਖਣਾ ਹੈ, ਇਸੇ ਵਿੱਚ ਹੀ ਯੂਨੀਵਰਸਿੰਟੀ ਦੀ ਵੱਡੀ ਸਫਲਤਾ ਹੈ। ਡਾ ਢਿੱਲੋਂ ਨੇ ਕਿਹਾ ਕਿ ਅਨੁਸ਼ਾਸ਼ਨ ਅਤੇ ਪੱਕਾ ਇਰਾਦਾ ਸਫਲਤਾ ਦੀ ਕੁੰਜੀ ਹਨ। ਉਹਨਾਂ ਵਿਸ਼ੇਸ਼ ਤੌਰ ਤੇ ਚਿੱਟੀ ਮੱਖੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਵੱਖ ਵੱਖ ਵਿਭਾਗਾਂ ਦੇ ਇਕੱਠੇ ਯਤਨਾਂ ਕਰਕੇ ਅਸੀਂ ਇਸ ਸਮੱਸਿਆ ਤੋਂ ਨਿਜਾਤ ਪਾ ਸਕੇ ਹਾਂ। ਉਹਨਾਂ ਕਿਹਾ ਕਿ ਬੀਤੇ ਸਾਲਾਂ ਵਿੱਚ ਝੋਨੇ ਦੀਆਂ ਸਿਫਾਰਸ਼ ਕਿਸਮਾਂ ਅਧੀਨ ਸੂਬੇ ਵਿੱਚ ਰਕਬਾ ਵਧਿਆ ਹੈ ਅਤੇ ਸੂਬੇ ਵਿੱਚ ਰਸਾਇਣਾਂ ਦੀ ਵਰਤੋਂ ਵਿੱਚ ਵੀ ਕਮੀ ਆਈ ਹੈ। 
ਪੀ ਏ ਯੂ ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ ਰਵਿੰਦਰ ਕੌਰ ਧਾਲੀਵਾਲ ਨੇ ਇਸ ਮੌਕੇ ਸਭ ਨੂੰ ਜੀ ਆਇਆਂ ਕਿਹਾ ਅਤੇ ਵਿਦਿਆਰਥੀਆਂ ਨੂੰ ਆਪਣੀ ਆਜ਼ਾਦੀ ਦੇ ਗੌਰਵ ਦੇ ਨਾਲ–ਨਾਲ ਅਨੁਸ਼ਾਸਨ ਵਿੱਚ ਰਹਿ ਕੇ ਕੰਮ ਕਰਦੇ ਰਹਿਣ ਦੀ ਪ੍ਰੇਰਨਾ ਵੀ ਦਿੱਤੀ। ਉਹਨਾਂ ਵਿਦਿਆਰਥੀਆਂ ਨੂੰ ਭ੍ਰਿਸ਼ਟਾਚਾਰ, ਦਾਜ–ਦਹੇਜ, ਭਰੂਣ ਹੱਤਿਆ, ਨਸ਼ਿਆਂ ਅਤੇ ਫਜ਼ੂਲ ਖਰਚੀ ਆਦਿ ਸਮਾਜ ਵਿਰੋਧੀ ਬੁਰਾਈਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ। 
ਇਸ ਮੌਕੇ ਯੂਨੀਵਰਸਿਟੀ ਦੇ ਰਜਿਸਟਰਾਰ ਡਾ: ਪੀ ਕੇ ਖੰਨਾ, ਡੀਨ ਪੋਸਟ ਗਰੈਜੂਏਟ ਸਟੱਡੀਜ਼ ਡਾ: ਨੀਲਮ ਗਰੇਵਾਲ, ਨਿਰਦੇਸ਼ਕ ਪਸਾਰ ਸਿੱਖਿਆ ਡਾ: ਰਜਿੰਦਰ ਸਿੰਘ ਸਿੱਧੂ, ਡੀਨ, ਖੇਤੀਬਾੜੀ ਇੰਜੀਨੀਅਰਿੰਗ ਕਾਲਜ ਡਾ ਜਸਕਰਨ ਸਿੰਘ ਮਾਹਲ, ਡੀਨ, ਕਾਲਜ ਆਫ ਬੇਸਿਕ ਸਾਇੰਸਜ਼ ਡਾ: ਗੁਰਿੰਦਰ ਕੌਰ ਸਾਂਘਾ, ਯੂਨੀਵਰਸਿਟੀ ਲਾਇਬ੍ਰੇਰੀਅਨ ਡਾ: ਪਿਰਤਪਾਲ ਸਿੰਘ ਲੁਬਾਣਾ, ਵੱਖ–ਵੱਖ ਵਿਭਾਗਾਂ ਦੇ ਮੁਖੀ ਸਾਹਿਬਾਨ, ਵਿਗਿਆਨੀ, ਕਰਮਚਾਰੀ ਅਤੇ ਵਿਦਿਆਰਥੀ ਹਾਜ਼ਰ ਸਨ। ਅੰਤ ਵਿੱਚ ਧੰਨਵਾਦ ਦੇ ਸ਼ਬਦ ਡਾ: ਵਿਸ਼ਾਲ ਬੈਕਟਰ ਨੇ ਕਹੇ। ਐਨ ਸੀ ਸੀ ਪਰੇਡ ਡਾ: ਲਵਲੀਸ਼ ਗਰਗ ਦੀ ਅਗਵਾਈ ਵਿੱਚ ਤਿਆਰ ਕੀਤੀ ਗਈ ਸੀ। ਕੁਲ ਮਿਲਾ ਕੇ ਇਹ ਇੱਕ ਯਾਦਗਾਰੀ ਸਮਾਗਮ ਸੀ। ਸਮਾਗਮ ਮਗਰੋਂ ਗਰਮਾ ਗਰਮ ਚਾਹ ਅਤੇ ਰਵਾਇਤੀ ਅੰਦਾਜ਼ ਵਾਲੇ ਮੋਟੀ ਬੂੰਦੀ ਦੇ ਲੱਡੂਆਂ ਨੇ ਇੱਕ ਨਵੀਂ ਤਾਜ਼ਗੀ ਅਤੇ ਸ਼ਕਤੀ ਵੀ ਦਿੱਤੀ। 

Thursday, November 10, 2016

PAU ਵਿਦਿਆਰਥੀਆਂ ਨੇ ਯੁਵਕ ਮੇਲੇ ਦੌਰਾਨ ਪੇਸ਼ਕਾਰੀਆਂ ਨਾਲ ਦਰਸ਼ਕਾਂ ਨੁੰ ਕੀਲਿਆ

Thu, Nov 10, 2016 at 4:59 PM
ਇਨਾਮ ਵੰਡ ਸਮਾਰੋਹ ਹੋਵੇਗਾ 11 ਨਵੰਬਰ ਨੂੰ
ਲੁਧਿਆਣਾ: 10 ਨਵੰਬਰ 2016: (ਪੰਜਾਬ ਸਕਰੀਨ ਬਿਊਰੋ):
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਚਲ ਰਹੇ ਅੰਤਰ ਕਾਲਜ ਯੁਵਕ ਮੇਲੇ ਦੌਰਾਨ ਵਿਦਿਆਰਥੀਆਂ ਨੇ ਸੰਗੀਤਕ ਅਤੇ ਥੀਏਟਰ ਨਾਲ ਸੰਬੰਧਤ ਆਈਟਮਾਂ ਪੇਸ਼ ਕਰਕੇ ਸਭ ਦਰਸ਼ਕਾਂ ਦਾ ਮਨ ਮੋਹ ਲਿਆ। ਵਿਦਿਆਰਥੀਆਂ ਨੇ ਆਪਣੀਆਂ ਸੰਗੀਤਕ ਕੌਸ਼ਲਤਾਵਾਂ ਦਾ ਪ੍ਰਗਟਾਵਾ ਸੰਗੀਤਕ ਆਈਟਮਾਂ ਰਾਹੀਂ ਕੀਤਾ ਅਤੇ ਅਦਾਕਾਰੀ ਕੋਸ਼ਲਤਾਵਾਂ ਦਾ ਪ੍ਰਗਟਾਵਾ ਮਾਇਮ, ਭੰਡ, ਮਿਮੀਕਰੀ ਅਤੇ ਨਾਟਕ ਰਾਹੀਂ ਕੀਤਾ। ਉਹਨਾਂ ਨੇ ਸਮਾਜ ਦੇ ਅਨੇਕਾਂ ਭਿਆਨਕ ਸਮਾਜਿਕ ਵਿਸ਼ਿਆਂ ਨੂੰ ਛੂਹਿਆ ਅਤੇ ਲੋਕਾਂ ਨੂੰ ਸਾਰੇ ਬੁਰੇ ਕਰਮਾਂ ਦਾ ਤਿਆਗ ਕਰਨ ਲਈ ਕਹਿੰਦਿਆਂ ਸਹੀ ਜੀਵਨ-ਜਾਚ ਸਿੱਖਣ ਦੀ ਪ੍ਰੇਰਨਾ ਵੀ ਦਿੱਤੀ। 
ਡਾ. ਰਾਕੇਸ਼ ਗੁਪਤਾ, ਵਿਦਿਆਰਥੀ ਭਲਾਈ ਅਫ਼ਸਰ, ਵਾਈ ਐਸ ਪਰਮਾਰ, ਯੂਨੀਵਰਸਿਟੀ ਆਫ਼ ਹਾਰਟੀਕਲਚਰ ਅਤੇ ਫੋਰੈਸਟਰੀ, ਨੌਣੀ, ਸੋਲਨ ਨੇ ਮੁੱਖ ਮਹਿਮਾਨ ਦੇ ਤੌਰ ਤੇ ਸ਼ਮੂਲੀਅਤ ਕੀਤੀ। ਉਹਨਾਂ ਨੇ ਨੌਜਵਾਨਾਂ ਨੂੰ ਰਾਸ਼ਟਰ ਦਾ ਭਵਿੱਖ ਤਾਕੀਦ ਕਰਦਿਆਂ ਵਿਦਿਆਰਥੀਆਂ ਦੁਆਰਾ ਦਿਲ ਛੂਹਣ ਵਾਲੀਆਂ ਪੇਸ਼ਕਾਰੀਆਂ ਦੀ ਪ੍ਰਸ਼ੰਸਾ ਕੀਤੀ ਅਤੇ ਨਾਲ ਹੀ ਵਿਦਿਆਰਥੀਆਂ ਨੂੰ ਰਾਸ਼ਟਰ ਪ੍ਰਤੀ ਜ਼ਿੰਮੇਵਾਰੀ ਅਤੇ ਅਨੁਸਾਸ਼ਨ ਭਰਿਆ ਫ਼ਰਜ਼ ਨਿਭਾਉਣ ਦੀ ਪ੍ਰੇਰਣਾ ਵੀ ਦਿੱਤੀ। 
ਡਾ. (ਸ੍ਰੀਮਤੀ) ਰਵਿੰਦਰ ਕੌਰ ਧਾਲੀਵਾਲ, ਡਾਇਰੈਕਟਰ ਵਿਦਿਆਰਥੀ ਭਲਾਈ ਨੇ ਕਿਹਾ ਕਿ ਇਨਾਮ ਵੰਡ ਸਮਾਰੋਹ 11 ਨਵੰਬਰ ਨੂੰ ਕੀਤਾ ਜਾਵੇਗਾ। ਡਾ. ਓਮ ਗੌਰੀ ਦੱਤ ਸ਼ਰਮਾ, ਡਿਪਟੀ ਡਾਇਰੈਕਟਰ ਜਨਰਲ, ਦੂਰਦਰਸ਼ਨ ਕੇਂਦਰ ਮੁੱਖ ਮਹਿਮਾਨ ਦੇ ਤੌਰ ਤੇ ਹਾਜ਼ਰ ਹੋਣਗੇ। 
ਨਤੀਜੇ ਇਸ ਪ੍ਰਕਾਰ ਰਹੇ: 
ਵੈਸਟਰਨ ਗਰੁੱਪ ਸਾਂਗ :  (1) ਕਾਲਜ ਆਫ਼ ਹੋਮ ਸਾਇੰਸ, (2) ਕਾਲਜ ਆਫ਼ ਬੇਸਿਕ ਸਾਇੰਸਜ਼, (3) ਕਾਲਜ ਆਫ਼ ਐਗਰੀਕਲਚਰਲ ਇੰਜਨੀਅਰਿੰਗ ਐਂਡ ਤਕਨਾਲੋਜੀ 
ਵੈਸਟਰਨ ਸਾਂਗ ਸੋਲੋ: (1) ਅਮਰਪਾਲ ਸਿੰਘ (ਕਾਲਜ ਆਫ਼ ਬੇਸਿਕ ਸਾਇੰਸਜ਼ ਐਂਡ ਹਿਊਮੈਨਟੀਜ਼) (2) ਬਲੈਸ ਰੋਜ਼ (ਕਾਲਜ ਆਫ਼ ਐਗਰੀਕਲਚਰਲ ਇੰਜਨੀਅਰਿੰਗ ਐਂਡ ਤਕਾਨਲੋਜੀ) (3) ਮਨਕੀਰਤ ਕੌਰ (ਕਾਲਜ ਆਫ਼ ਹੋਮ ਸਾਇੰਸ) 
ਗਰੁੱਪ ਸਾਂਗ ਇੰਡੀਅਨ: (1) ਕਾਲਜ ਆਫ਼ ਹੋਮ ਸਾਇੰਸ, (2) ਕਾਲਜ ਆਫ਼ ਐਗਰੀਕਲਚਰ (3) ਕਾਲਜ ਆਫ਼ ਬੇਸਿਕ ਸਾਇੰਸ ਐਂਡ ਹਿਊਮੈਨਟੀਜ਼
ਲਾਈਟ ਵੋਕਲ ਇੰਡੀਅਨ: (1) ਅਮਨਤੀਰਥ ਕੌਰ (ਕਾਲਜ ਆਫ਼ ਹੋਮ ਸਾਇੰਸ), (2) ਰੋਹਿਤ ਸਿੰਘ (ਕਾਲਜ ਆਫ਼ ਐਗਰੀਕਲਚਰ) (3) ਸਾਕਸ਼ੀ (ਕਾਲਜ ਆਫ਼ ਹੋਮ ਸਾਇੰਸ) 

PAU: ਦੋ ਦਿਨਾਂ ਸਿਖਲਾਈ ਪ੍ਰੋਗਰਾਮ ਦਾ ਆਯੋਜਨ

Thu, Nov 10, 2016 at 4:59 PM
ਕਿਸਾਨ ਕਾਲ ਸੈਂਟਰ ਏਜੰਟਸ/ਸੁਪਰਵਾਈਜ਼ਰਾਂ ਨੂੰ ਦਿੱਤੀ ਵਿਸ਼ੇਸ਼ ਸਿਖਲਾਈ 

ਲੁਧਿਆਣਾ: 10 ਨਵੰਬਰ 2016: (ਪੰਜਾਬ ਸਕਰੀਨ ਬਿਊਰੋ): 
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਖੇਤੀ ਨਾਲ ਜੁੜੇ ਲੋਕਾਂ ਦੇ ਬਹੁਪੱਖੀ ਵਿਕਾਸ ਲਈ ਲਗਾਤਾਰ ਸਰਗਰਮ ਹੈ। ਉਹਨਾਂ ਦੀ ਵਿੱਦਿਆ, ਕਾਬਲੀਅਤ ਅਤੇ ਆਰਥਿਕ ਫਾਇਦਿਆਂ ਨੂੰ ਵਧਾਉਣ ਵਿੱਚ ਪੀਏਯੂ ਦਾ ਇਤਿਹਾਸਿਕ ਯੋਗਦਾਨ ਹੈ। 
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋ ਕਿਸਾਨ ਕਾਲ ਸੈਂਟਰ ਏਜੰਟਸ/ਸੁਪਰਵਾਈਜ਼ਰਾਂ ਦਾ ਦੋ ਦਿਨਾਂ ਸਿਖਲਾਈ ਪ੍ਰੋਗਰਾਮ ਡਾ. ਰਜਿੰਦਰ ਸਿੰਘ ਸਿੱਧੂ ਨਿਰਦੇਸ਼ਕ ਪਸਾਰ ਸਿੱਖਿਆ ਦੀ ਰਹਿਨੁਮਾਈ ਹੇਠ ਕੈਰੋਂ ਕਿਸਾਨ ਘਰ ਵਿਚ ਲਗਾਇਆ ਗਿਆ।ਕੋਰਸ ਦੇ ਕੋਆਰਡੀਨੇਟਰ ਡਾ. ਤੇਜਿੰਦਰ ਸਿੰਘ ਰਿਆੜ ਨੇ ਦੱਸਿਆ ਕਿ ਹਾੜੀ ਦੀਆਂ ਫਸਲਾਂ ਵਿਚ ਤੱਤਾਂ ਦੀ ਘਾਟ, ਫਸਲੀ ਪ੍ਰਬੰਧ, ਬਿਮਾਰੀਆਂ, ਕੀੜਿਆਂ ਤੋ ਬਚਾਅ, ਨਰਸਰੀ ਅਤੇ ਫਲਾ ਦੀ ਕਾਸ਼ਤ, ਸਬਜ਼ੀਆਂ ਦੀ ਕਾਸ਼ਤ ਉਤੇ ਆਉਣ ਵਾਲੀਆਂ ਔਕੜਾਂ ਡਾ. ਸਤਪਾਲ ਸੈਣੀ, ਡਾ. ਅਮਨਦੀਪ ਸਿੰਘ ਬਰਾੜ, ਡਾ. ਜੇ.ਐਸ. ਕੁਲਾਰ, ਡਾ. ਨਵਪ੍ਰੇਮ ਸਿੰਘ ਅਤੇ ਡਾ. ਖੁਰਾਣਾ ਆਦਿ ਮਾਹਿਰਾਂ ਨੇ ਚਾਨਣਾ ਪਾਇਆ। ਹਰ ਸਿਖਿਆਰਥੀ ਨੂੰ ਖੇਤੀਬਾੜੀ ਉਤਪਾਦਨ ਵਿਚ ਵੱਧ ਚੜ੍ਹ ਕੇ ਯੋਗਦਾਨ ਪਾਉਣਾ ਚਾਹੀਦਾ ਹੈ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦਾ ਪੂਰਾ-ਪੂਰਾ ਫਾਇਦਾ ਲੈਣਾ ਚਾਹੀਦਾ ਹੈ। ਸਾਨੂੰ ਸਾਰਿਆਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਕਿਸਾਨਾਂ ਦੀ ਖੇਤੀ ਉਪਜ ਅਤੇ ਆਮਦਨ ਵਿਚ ਵਾਧਾ ਹੋਵੇ।ਇਸ ਕੋਰਸ ਵਿਚ 32 ਸਿਖਿਆਰਥੀਆਂ ਨੇ ਭਾਗ ਲਿਆ।ਇਸ ਮੌਕੇ ਕੈਰੋਂ ਕਿਸਾਨ ਘਰ ਦਾ ਸਾਰਾ ਸਟਾਫ ਹਾਜ਼ਰ ਸੀ। ਡਾ. ਐਚ.ਐਸ. ਬਾਜਵਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।

Friday, October 21, 2016

ਪੀਏਯੂ ਵੱਲੋਂ ਬਾਇਓ ਕੰਟਰੋਲ ਤਕਨਾਲੋਜੀ ਸੰਬੰਧੀ ਖੇਤ ਦਿਵਸ ਆਯੋਜਿਤ

ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਮੁੱਖ ਮਹਿਮਾਨ ਵੱਜੋਂ ਪੁੱਜੇ 
ਲੁਧਿਆਣਾ: 20 ਅਕਤੂਬਰ 2016: (ਪੰਜਾਬ ਸਕਰੀਨ ਬਿਊਰੋ):
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਪਟਿਆਲਾ ਦੇ ਫਤਹਿਪੁਰ ਪਿੰਡ ਵਿਖੇ ਬਾਇਓ ਕੰਟਰੋਲ ਤਕਨਾਲੋਜੀ ਸੰਬੰਧੀ ਖੇਤ ਦਿਵਸ ਦਾ ਆਯੋਜਨ ਕੀਤਾ ਗਿਆ । ਇਹ ਖੇਤ ਦਿਵਸ ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ ਅਤੇ ਅਮਲੋਹ ਦੀ ਨਾਹਰ ਸ਼ੂਗਰ ਮਿੱਲ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ ਜਿਸ ਦਾ ਮੁੱਖ ਟੀਚਾ ਕੁਦਰਤੀ ਤੌਰ ਤੇ ਮੌਜੂਦ ਮਿੱਤਰ ਕੀੜਿਆਂ ਬਾਰੇ ਜਾਗਰੂਕਤਾ ਪੈਦਾ ਕਰਨਾ ਸੀ। ਇਸ ਮੌਕੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਹਨਾਂ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਬਾਇਓ ਕੰਟਰੋਲ ਤਕਨੀਕਾਂ ਨੂੰ ਅਪਨਾਉਣਾ ਸਮੇਂ ਦੀ ਮੁੱਖ ਮੰਗ ਹੈ। ਉਹਨਾਂ ਕਿਹਾ ਕਿ ਗੰਨੇ ਦੀ ਫ਼ਸਲ ਦੇ ਵਿੱਚ ਟ੍ਰਾਈਕੋਕਾਰਡ ਦੀ ਵਰਤੋਂ ਲਾਹੇਵੰਦ ਸਿੱਧ ਹੋ ਰਹੀ ਹੈ ਅਤੇ ਆਸ ਪ੍ਰਗਟਾਈ ਕਿ ਭਵਿੱਖ ਵਿੱਚ ਬਾਇਓ ਕੰਟਰੋਲ ਅਧੀਨ ਰਕਬਾ ਵਧੇਗਾ। ਯੂਨੀਵਰਸਿਟੀ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਰਾਜਿੰਦਰ ਸਿੰਘ ਸਿੱਧੂ ਨੇ 'ਜੀ ਆਇਆਂ' ਦੇ ਸ਼ਬਦ ਕਹੇ ਜਦਕਿ ਟ੍ਰਾਈਕੋਡਰਾਮਾ ਦੀ ਵਰਤੋਂ ਸੰਬੰਧੀ ਜਾਣਕਾਰੀ ਡਾ. ਐਸ ਕੇ ਜਲਾਲੀ ਨੇ ਦਿੱਤੀ। ਇਸੇ ਤਰਾਂ ਖੋਜ ਪ੍ਰੀਸ਼ਦ ਤੋਂ ਡਾ. ਡੀ ਬੀ ਆਹੂਜਾ ਨੇ ਲਾਈਟਟ੍ਰੈਪ, ਫੀਰੋਮੋਨਟ੍ਰੈਪ ਸੰਬੰਧੀ ਜਾਣਕਾਰੀ ਸਾਂਝੀ ਕੀਤੀ । ਡਾ. ਚੰਦੀਸ਼ ਬਲਾਲ ਨੇ ਇਸ ਸੰਬੰਧੀ ਸਿਖਲਾਈ ਪ੍ਰਾਪਤ ਕਰਨ ਲਈ ਕਿਸਾਨਾਂ ਨੂੰ ਅੱਗੇ ਆਉਣ ਲਈ ਕਿਹਾ। ਕੀਟ ਵਿਗਿਆਨ ਵਿਭਾਗ ਦੇ ਮੁਖੀ ਡਾ. ਰਣਜੀਤ ਸਿੰਘ ਗਿੱਲ ਨੇ ਧੰਨਵਾਦ ਦੇ ਸ਼ਬਦ ਕਹੇ।

Wednesday, October 19, 2016

PAU ਦੇ ਮਧੂ ਮੱਖੀ ਪਾਲਣ ਕੇਂਦਰ ਨੂੰ ਦੇਸ਼ ਦਾ ਸਰਵੋਤਮ ਕੇਂਦਰ ਐਲਾਨਿਆ ਗਿਆ

Oct 19, 2016 4:02 PM
ਦੇਸ਼ ਦੇ 27 ਕੇਂਦਰਾਂ ਵਿੱਚੋਂ ਸਰਵੋਤਮ ਕੇਂਦਰ PA
ਲੁਧਿਆਣਾ: 19 ਅਕਤੂਬਰ 2016: (ਕਾਰਤਿਕਾ ਸਿੰਘ//ਪੰਜਾਬ ਸਕਰੀਨ):
ਮਧੂ ਮੱਖੀ ਪਾਲਣ ਦੇ ਮਾਮਲੇ ਵਿੱਚ ਵੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਪੁਲਾਂਘਾਂ ਪੁੱਟ ਰਹੀ ਹੈ। ਪੀਏਯੂ ਤੋਂ ਟਰੇਨਿੰਗ ਲੈ ਕੇ ਪੰਜਾਬ ਅਤੇ ਆਲੇ ਦੁਆਲੇ ਦੇ ਅਣਗਿਣਤ ਪਰਿਵਾਰ ਮਧੂ ਮੱਖੀ ਪਾਲਣ ਤੋਂ ਆਮਦਨ ਲੈ ਰਹੇ ਹਨ। ਹੁਣ ਇਸ ਵਿਕਾਸ ਨੂੰ ਇੱਕ ਹੋਰ ਮਾਨਤਾ ਮਿਲੀ ਹੈ ਸੋਲਨ ਵਿੱਚ। ਇਸ ਪ੍ਰਾਪਤੀ ਦੀਆਂ ਸੰਭਾਵਨਾਵਾਂਵਰਲ ਹਨੀ ਡੇ ਮੌਕੇ ਹੋਏ ਯਾਦਗਾਰੀ ਸਮਾਗਮ ਤੋਂ ਹੀ ਮਹਿਸੂਸ ਹੋਣ ਲੱਗ ਪਈਆਂ ਸਨ।
ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ ਦੇ ਕੌਮਾਂਤਰੀ ਪੱਧਰ ਦੇ ਖੋਜ ਪ੍ਰੋਜੈਕਟ ਅਧੀਨ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਮਧੂ ਮੱਖੀ ਪਾਲਣ ਕੇਂਦਰ ਨੂੰ ਦੇਸ਼ ਦੇ 27 ਕੇਂਦਰਾਂ ਵਿੱਚੋਂ ਸਰਵੋਤਮ ਕੇਂਦਰ ਐਲਾਨਿਆ ਗਿਆ ਹੈ। ਇਹ ਐਲਾਨ ਸੋਲਨ ਵਿਖੇ ਆਯੋਜਿਤ ਕਾਨਫਰੰਸ ਦੌਰਾਨ ਕੀਤਾ ਗਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਵਿਭਾਗ ਦੇ ਮੁਖੀ ਡਾ: ਰਣਜੀਤ ਸਿੰਘ ਗਿੱਲ ਨੇ ਦੱਸਿਆ ਕਿ ਇਸ ਕਾਨਫਰੰਸ ਵਿੱਚ ਇਸ ਇਕਾਈ ਦੇ ਡਾ: ਪ੍ਰਦੀਪ ਛੁਨੇਜਾ, ਡਾ: ਜਸਪਾਲ ਸਿੰਘ,  ਡਾ: ਹਰਮਿੰਦਰ ਕੌਰ ਅਤੇ ਡਾ: ਅਮਿਤ ਚੌਧਰੀ ਨੇ ਭਾਗ ਲਿਆ। ਤਿੰਨ ਰੋਜ਼ਾ ਇਸ ਕਾਨਫਰੰਸ ਵਿੱਚ ਇਹ ਸਨਮਾਨ ਸੋਲਨ ਦੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਐਚ ਸੀ ਸ਼ਰਮਾ ਨੇ ਪ੍ਰਦਾਨ ਕੀਤਾ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ, ਨਿਰਦੇਸ਼ਕ ਖੋਜ ਡਾ: ਆਰ ਕੇ ਗੁੰਬਰ ਅਤੇ ਖੇਤੀਬਾੜੀ ਕਾਲਜ ਦੇ ਡੀਨ ਡਾ: ਹਰਵਿੰਦਰ ਸਿੰਘ ਧਾਲੀਵਾਲ ਨੇ ਇਸ ਸਨਮਾਨ ਲਈ ਡਾ: ਗਿੱਲ ਅਤੇ ਹੋਰ ਵਿਗਿਆਨੀਆਂ ਨੂੰ ਵਧਾਈ ਦਿੱਤੀ।
ਇਹ ਸਨਮਾਨ ਪ੍ਰਾਪਤ ਕਰਨ ਉਪਰੰਤ ਡਾ: ਆਰ ਕੇ ਗੁੰਬਰ ਨੇ ਦੱਸਿਆ ਕਿ ਮੁਲਕ ਵਿੱਚ ਇਟਾਲੀਅਨ ਮਧੂ ਮੱਖੀਆਂ ਦੇ ਪਾਲਣ ਵਿੱਚ ਪੰਜਾਬ ਮੋਢੀ ਸੂਬਾ ਹੈ ਜਿਸ ਵਿੱਚ 35 ਹਜ਼ਾਰ ਮਧੂ-ਮੱਖੀ ਪਾਲਕ ਹਨ ਅਤੇ ਇਹ ਸੂਬਾ ਦੇਸ਼ ਦਾ ਲਗਪਗ 40 ਪ੍ਰਤੀਸ਼ਤ ਸ਼ਹਿਦ ਪੈਦਾ ਕਰਦਾ ਹੈ। 
ਵਰਲਡ ਹਨੀ ਡੇ ਮੌਕੇ ਬਠਿੰਡਾ ਤੋਂ ਆਈ ਹੋਈ ਇੱਕ ਮਹਿਲਾ ਉੱਦਮੀ ਸ਼ਹਿਨਾਜ਼ ਵੀ ਸੀ ਜਿਸਨੇ ਇਸ ਕਿੱਤੇ ਬਾਰੇ  ਵਿਸਥਾਰ ਨਾਲ ਦੱਸਿਆ ਸੀ।
ਇਸੇ ਤਰਾਂ ਅਯਾਲੀ ਦੀ ਗੁਰਦੇਵ ਕੌਰ ਦਿਓਲ ਨੇ ਵੀ ਇਸ ਕਿੱਤੇ ਦੀ ਸਫਲਤਾ ਅਤੇ ਇਸ ਵਿੱਚ ਐਮ ਮੁਢਲੇ ਦੌਰ ਦੀਆਂ ਮੁਸ਼ਕਿਲਾਂ ਬਾਰੇ ਦੱਸਿਆ। 
ਉਮੀਦ ਕਰਨੀ ਬਣਦੀ ਹੈ ਕਿ ਛੇਤੀ ਹੈ ਲੁਧਿਆਣਾ ਦੇ ਨਾਲ ਨਾਲ ਦੇਸ਼ ਦੀ ਮਾਣ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ ਹੋਰ ਵੀ ਪਿਆਰ ਅਤੇ ਸਤਿਕਾਰ ਮਿਲੇਗਾ। 

Monday, October 17, 2016

ਮੈ ਵਿਗਿਆਨੀਆਂ ਨੂੰ 'ਰਿਸ਼ੀ' ਕਹਿ ਕੇ ਨਿਵਾਜਦਾ ਹਾਂ: ਗਿਰੀਰਾਜ ਸਿੰਘ

Mon, Oct 17, 2016 at 1:24 PM
ਪੀਏਯੂ ਦੇ ਖੇਤੀ ਵਿਗਿਆਨੀਆਂ ਨਾਲ ਕੀਤੀ ਉਚੇਚੀ ਮਿਲਣੀ 

ਲੁਧਿਆਣਾ: 17 ਅਕਤੂਬਰ 2016: (ਪੰਜਾਬ ਸਕਰੀਨ ਬਿਊਰੋ):
ਭਾਰਤ ਦੇ ਪ੍ਰਧਾਨ ਮੰਤਰੀ, ਸ਼੍ਰੀ ਨਰਿੰਦਰ ਮੋਦੀ ਦੀ 18 ਅਕਤੂਬਰ ਨੂੰ ਹੋਣ ਵਾਲੀ ਫੇਰੀ ਸੰਬੰਧੀ ਜਾਇਜਾ ਲੈਣ ਆਏ ਸੂਖ਼ਮ, ਲਘੂ ਅਤੇ ਮੱਧਮ ਉਦਮ ਮੰਤਰਾਲੇ ਐਮ ਐਸ ਐਮ ਈ ਭਾਰਤ ਸਰਕਾਰ ਦੇ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਅੱਜ ਇਥੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤੀ ਵਿਗਿਆਨੀਆਂ ਨਾਲ ਵਿਸੇਸ਼ ਮਿਲਣੀ ਕੀਤੀ। 
ਉਹਨਾਂ ਸਾਰੇ ਸਾਇੰਸਦਾਨਾਂ ਨੂੰ 'ਰਿਸ਼ੀ' ਆਖਦਿਆਂ ਆਪਣਾ ਸਤਿਕਾਰ ਪ੍ਰਗਟ ਕੀਤਾ ਅਤੇ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਕੇਵਲ ਪੰਜਾਬ ਨੂੰ ਹੀ ਨਹੀਂ ਬਲਕਿ ਦੇਸ਼ ਭਰ ਨੂੰ ਮਹੱਤਵਪੂਰਨ ਯੋਗਦਾਨ ਹੈ, ਜਿਸ ਨੇ ਹਰੀ ਕ੍ਰਾਂਤੀ ਦੀ ਸਫਲਤਾ ਵਿੱਚ ਵਿਸੇਸ਼ ਭੂਮਿਕਾ ਨਿਭਾਈ, ਪੰਜਾਬ ਦੇ ਕਿਸਾਨਾਂ ਨੂੰ ਤਰੱਕੀ ਦੇ ਰਾਹ ਤੋਰਿਆ ਅਤੇ ਪੰਜਾਬ ਦੀ ਖੇਤੀ ਭਾਰਤ ਭਰ ਵਿੱਚ ਮਾਡਲ ਬਣ ਕੇ ਉੱਭਰੀ। ਇਹ ਸਭ ਕੁਝ ਸਾਡੇ ਸਾਇੰਸਦਾਨਾਂ ਦੀ  ਅਣਥੱਕ ਮਿਹਨਤ ਸਦਕਾ ਹੋਇਆ, ਇਸੇ ਲਈ ਮੈਂ ਸਾਇੰਸਦਾਨਾਂ ਨੂੰ 'ਰਿਸ਼ੀ' ਕਹਿੰਦਾ ਹਾਂ। ਰਿਸ਼ੀ, ਜੋ ਨਿਰਸਵਾਰਥ ਹੋ ਕੇ ਇਕ ਸਾਧਨਾ ਵਿੱਚ ਲੀਨ ਰਹਿੰਦੇ ਹਨ। ਵੱਖ ਵੱਖ ਵਿਸ਼ਿਆਂ ਦੇ ਵਿਗਿਆਨੀਆਂ ਨਾਲ ਚਰਚਾ ਕਰਦਿਆਂ ਮੁੱਖ ਮਹਿਮਾਨ ਸ਼੍ਰੀ ਗਿਰੀਰਾਜ ਸਿੰਘ ਨੇ ਤੇਲ ਬੀਜਾਂ, ਮਧੂ ਮੱਖੀ ਪਾਲਣ, ਸੁਗੰਧੀ ਵਾਲੇ ਤੇਲਾਂ ਦਾ ਉਤਪਾਦਨ, ਪਸ਼ੂ ਪਾਲਣ ਅਤੇ ਖੇਤੀ ਨਾਲ ਜੁੜੇ ਹੋਰ ਛੋਟੇ ਧੰਦਿਆਂ ਵਿੱਚ ਵਿਸੇਸ਼ ਰੁਚੀ ਵਿਖਾਈ ਅਤੇ ਕਿਹਾ ਕਿ ਐਮ ਐਸ ਐਮ ਈ ਅਧੀਨ ਪੀਏਯੂ ਅਤੇ ਗਡਵਾਸੂ ਕੁੱਝ ਮਹੱਤਵਪੂਰਨ ਸੰਸਥਾਵਾਂ ਨਾਲ ਰਾਬਤਾ ਬਣਾ ਕੇ ਕ੍ਰਾਂਤੀ ਦੇ ਰਾਹ ਤੁਰ ਸਕਦੀਆਂ ਹਨ। ਉਹਨਾਂ ਇਸ ਲਈ ਆਪਣੇ ਮੰਤਰਾਲੇ ਵੱਲੋਂ ਭਰਪੂਰ ਸਹਿਯੋਗ ਦਾ ਭਰੋਸਾ ਵੀ ਦਿੱਤਾ। 
ਉਹਨਾਂ ਵਿਸੇਸ਼ ਜੋਰ ਦੇ ਕੇ ਕਿਹਾ ਕਿ ਅੱਜ ਭੋਜਨ ਸਭ ਨੂੰ ਚਾਹੀਦਾ ਹੈ ਪਰ ਖੇਤੀ ਕੋਈ ਨਹੀਂ ਕਰਨਾ ਚਾਹੁੰਦਾ, ਪਾਣੀ ਅਤੇ ਹਵਾ ਸਭ ਨੂੰ ਸ਼ੁੱਧ ਚਾਹੀਦਾ ਹੈ ਪਰ ਇਸ ਦਾ ਫਿਕਰ ਕੋਈ ਨਹੀਂ ਕਰਨਾ ਚਾਹੁੰਦਾ। ਇਸ ਲਈ ਵਿਗਿਆਨੀਆਂ ਦੀ ਜਿੰਮੇਂਵਾਰੀ ਹੋਰ ਵੱਧ ਜਾਂਦੀ ਹੈ। ਸਮੁੱਚੇ ਸਮਾਜ ਨੂੰ ਇਸ ਦਿਸ਼ਾ ਵੱਲ ਵਿਚਾਰਨ ਦੀ ਲੋੜ ਹੈ ਤਾਂ ਜੋ ਨੌਜਵਾਨ ਇਹਨਾਂ ਮੂਲ ਕਿੱਤਿਆਂ ਨਾਲ ਮੁੜ ਕੇ ਜੁੜ ਸਕਣ। 
ਇਸ ਮੌਕੇ ਪੀ ਏ ਯੂ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਪ੍ਰਾਪਤੀਆਂ ਅਤੇ ਟੀਚਿਆਂ ਉੱਪਰ ਚਾਨਣਾ ਪਾਉਂਦਿਆਂ ਇਸ ਵੱਲੋਂ ਤਿਆਰ ਕੀਤੀਆਂ ਫ਼ਸਲਾਂ ਦੀਆਂ ਕਿਸਮਾਂ, ਤਕਨੀਕਾਂ ਅਤੇ ਕੁਦਰਤੀ ਸਰੋਤਾਂ ਸੰਬੰਧੀ ਆਪਣੇ ਸਰੋਕਾਰਾਂ ਦੀ ਗੱਲ ਰੱਖੀ। ਡਾ: ਢਿੱਲੋਂ ਨੇ ਕਿਹਾ ਕਿ ਪੀਏਯੂ ਹਰੀ ਕ੍ਰਾਂਤੀ ਲਈ ਤਾਂ ਜਾਣੀ ਹੀ ਜਾਂਦੀ ਹੈ, ਇਸ ਦੇ ਨਾਲ ਨਾਲ ਪਰੰਪਰਿਕ ਅਤੇ ਰੱਖ ਰਖਾਓ ਦੀ ਖੇਤੀ ਨੂੰ ਧਿਆਨ ਵਿੱਚ ਰੱਖਦਿਆਂ ਵੀ ਇਸ ਨੇ ਆਪਣੇ  ਯਤਨ 1979 ਵਿੱਚ 'ਜ਼ੀਰੋ ਟਿੱਲੇਜ' ਵਰਗੀ ਤਕਨਾਲੋਜੀ ਦੇ ਕੇ ਸ਼ੁਰੂ ਕਰ ਦਿੱਤੇ ਸਨ। 2004 ਵਿੱਚ ਪੱਤਾ ਰੰਗ ਚਾਰਟ, 2007 ਵਿੱਚ ਲੈਜ਼ਰ ਲੈਂਡ ਸੁਹਾਗਾ ਅਤੇ 2015 ਵਿੱਚ ਹੈਪੀ ਸੀਡਰ ਵਰਗੀਆਂ ਤਕਨੀਕਾਂ ਨੇ ਕੁਦਰਤੀ ਸੋਮਿਆਂ ਦੀ ਸੰਭਾਲ ਵਿੱਚ ਵੱਡਾ ਮੋੜ ਪਾਇਆ ਹੈ। ਫ਼ਸਲਾਂ ਦੀਆਂ ਕਿਸਮਾਂ ਤਿਆਰ ਕਰਦਿਆਂ ਵੀ ਕੁਦਰਤੀ ਸਰੋਤਾਂ ਨੂੰ ਵਿਸੇਸ਼ ਧਿਆਨ ਵਿੱਚ ਰੱਖਿਆ ਜਾ ਰਿਹਾ ਹੈ ਅਤੇ ਘੱਟ ਸਮੇਂ ਵਿੱਚ ਪੱਕਣ ਵਾਲੀਆਂ ਕਿਸਮਾਂ ਤੇ ਖੋਜ ਲਗਾਤਾਰ ਕੇਂਦਰਿਤ ਹੈ। ਡਾ: ਢਿੱਲੋਂ ਨੇ ਪੀਏਯੂ ਵੱਲੋਂ ਤਿਆਰ ਬਾਇਓ ਖਾਦਾਂ, ਤੁਪਕਾ ਸਿੰਚਾਈ, ਪੌਦ ਸੁਰੱਖਿਆ ਤਕਨੀਕਾਂ ਤੋਂ ਜਾਣੂੰ ਕਰਵਾਇਆ ਅਤੇ ਖੇਤੀ ਸਹਾਇਕ ਧੰਦਿਆਂ ਬਾਰੇ ਦੱਸਦਿਆਂ ਕਿਹਾ ਕਿ ਅੱਜ ਪੰਜਾਬ ਵਿੱਚ 35 ਹਜ਼ਾਰ ਮਧੂ ਮੱਖੀ ਪਾਲਕ ਹਨ ਜੋ ਦੇਸ਼ ਦਾ 37 ਪ੍ਰਤੀਸ਼ਤ ਸ਼ਹਿਦ ਪੈਦਾ ਕਰ ਰਹੇ ਹਨ। ਇਸ ਮੌਕੇ ਸਹਾਇਕ ਧੰਦਿਆਂ ਦੇ ਨਾਲ ਨਾਲ ਸੇਲਰੀ, ਕਿਨੂੰ ਦੇ ਪੱਤਿਆਂ ਅਤੇ ਹਲਦੀ ਤੋਂ ਸੁਗੰਧੀ ਵਾਲੇ ਤੇਲਾਂ ਦੇ ਉਤਪਾਦਨ ਬਾਰੇ ਵਿਸੇਸ਼ ਚਰਚਾ ਹੋਈ। 
ਇਸ ਮਿਲਣੀ ਸਮਾਗਮ ਦੇ ਆਰੰਭ ਵਿੱਚ ਪੀਏਯੂ ਦੇ ਰਜਿਸਟਰਾਰ ਡਾ: ਪੀ ਕੇ ਖੰਨਾ ਨੇ ਕਿਹਾ ਕਿ ਸ਼੍ਰੀ ਗਿਰੀਰਾਜ ਵਰਗੇ ਜ਼ਹੀਨ ਕੇਂਦਰੀ ਮੰਤਰੀ ਦੇ ਆਉਣ ਤੇ ਅਸੀਂ ਮਾਣ ਮਹਿਸੂਸ ਕਰਦੇ ਹਾਂ ਜੋ ਇੰਨੀ ਗਹਿਰਾਈ ਵਿੱਚ ਦੇਸ਼ ਦੀ ਹਰ ਪੱਧਰ ਤੇ ਬਸਰ ਕਰਦੀ ਲੋਕਾਈ ਦਾ ਦਰਦ ਸਮਝਦੇ ਹਨ ਅਤੇ ਉਹਨਾਂ ਨੂੰ ਉੱਪਰ ਚੁੱਕਣ ਲਈ ਹਰ ਹੀਲੇ ਯਤਨਸ਼ੀਲ ਹਨ। ਮੁੱਖ ਮਹਿਮਾਨ ਨੂੰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਅਤੇ ਹੋਰ ਅਧਿਕਾਰੀਆਂ ਵੱਲੋਂ ਸ਼ਾਲ, ਮੋਮੈਂਟੋ ਅਤੇ ਪੁਸਤਕਾਂ ਦਾ ਸੈੱਟ ਦੇ ਸਨਮਾਨਿਤ ਕੀਤਾ ਗਿਆ। ਇਹ ਮਿਲਣੀ ਸਮ੍ਰਾਗਮ ਖੇਤੀ ਵਿਗਿਆਨੀਆਂ ਅਤੇ ਐਮ ਐਸ ਐਮ ਈ ਕੇਂਦਰੀ ਮੰਤਰਾਲੇ ਦਾ ਇੱਕ ਮਹੱਤਵਪੂਰਨ ਸੰਵਾਦ ਹੋ ਨਿਬੜਿਆ ਜਿਸ ਦੀ ਸਭ ਨੇ ਭਰਪੂਰ ਸ਼ਲਾਘਾ ਕੀਤੀ। 

Friday, September 30, 2016

ਪਰਾਲੀ ਦੀ ਸੁਚੱਜੀ ਵਰਤੋਂ ਕਰੋ ਅਤੇ ਮੁਨਾਫ਼ੇ ਵੱਲ ਧਿਆਨ ਦਿਓ–ਡਾ. ਢਿਲੋਂ

 PAU ਦੇ ਬਠਿੰਡਾ ਸਥਿਤ ਖੇਤਰੀ ਖੋਜ ਕੇਦਰ ਵਿਖੇ ਕਿਸਾਨ ਮੇਲਾ ਆਯੋਜਤ
ਲੁਧਿਆਣਾ: 29 ਸਤੰਬਰ 2016:(ਬਠਿੰਡਾ ਤੋਂ ਪਰਤ ਕੇ ਪੰਜਾਬ ਸਕਰੀਨ ਲਈ ਰੈਕਟਰ ਕਥੂਰੀਆ):
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਹਾੜੀ ਦੇ ਕਿਸਾਨ ਮੇਲਿਆਂ ਦਾ ਸਿਲਸਿਲਾ ਅੱਜ ਬਠਿੰਡਾ ਵਿੱਚ ਲੱਗੇ ਭਰਵੇਂ ਮੇਲੇ ਨਾਲ ਸਮਾਪਤ ਹੋ ਗਿਆ। ਵਾਈਸ ਚਾਂਸਲਰ ਡਾਕਟਰ ਬਲਦੇਵ ਸਿੰਘ ਢਿੱਲੋਂ ਨੇ ਆਪਣੇ ਬੇਬਾਕ ਅੰਦਾਜ਼ ਨਾਲ ਅੱਜ ਵੀ ਕਿਸਾਨ ਅਤੇ ਕਿਸਾਨੀ ਦੀ ਭਲਾਈ ਬਾਰੇ ਬਹੁਤ ਸਾਰੀਆਂ ਚੰਗੀਆਂ ਸਲਾਹਾਂ ਦਿੱਤੀਆਂ। ਉਹਨਾਂ ਆਰਥਿਕ ਖੁਸ਼ਹਾਲੀ ਦਾ ਮੰਤਰ ਸਮਝਾਉਂਦਿਆਂ ਕਿਹਾ ਕਿ ਆਮਦਨ ਵੱਲ ਨਹੀਂ ਮੁਨਾਫ਼ੇ ਵੱਲ ਧਿਆਨ ਦਿਓ। ਪਰਾਲੀ ਦੀ ਸੁਚੱਜੀ ਵਰਤੋਂ ਕਰੋ ਅਤੇ ਆਪਣੀਆਂ ਲੋੜਾਂ ਅਤੇ ਇੱਛਾਵਾਂ ਨੂੰ ਆਪਣੇ ਕੰਟਰੋਲ ਵਿੱਚ ਰੱਖੋ। 
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਖੇਤਰੀ ਖੋਜ ਕੇਦਰ, ਬਠਿੰਡਾ ਵਿਖੇ ਕਿਸਾਨ ਮੇਲੇ ਦਾ ਯਾਦਗਾਰੀ ਆਯੋਜਨ ਕੀਤਾ ਗਿਆ, ਜਿਸ ਵਿੱਚ ਪੰਜਾਬ ਤੋ ਇਲਾਵਾ ਗੁਆਂਢੀ ਸੂਬਿਆਂ ਦੇ ਕਿਸਾਨਾਂ ਨੇ ਵੀ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ। ਇਸ ਮੇਲੇ ਵਿੱਚ ਯੂਨੀਵਰਸਿਟੀ ਦੇ ਵਾਈਸ ਚਾਸਲਰ ਡਾ. ਬਲਦੇਵ ਸਿੰਘ ਢਿਲੋਂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੇਲੇ ਦਾ ਮੁੱਖ ਉਦੇਸ਼ ''ਪੀ.ਏ.ਯੂ. ਖੇਤੀ ਸਿਫਾਰਸਾਂ, ਫਸਲਾਂ ਲਈ ਵਰਦਾਨ, ਵਿਗਿਆਨਿਕ ਖੇਤੀ ਨਾਲ ਹੀ, ਸਫਲ ਹੋਣ ਕਿਰਸਾਨ'' ਰੱਖਿਆ ਗਿਆ ਸੀ। ਇਸ ਮੌਕੇ ਬਠਿੰਡਾ ਜ਼ਿਲੇ ਦੇ ਮੁੱਖ ਖੇਤੀਬਾੜੀ ਅਫਸਰ ਡਾ. ਨਛੱਤਰ ਸਿੰਘ ਔਲਖ ਵੀ ਹਾਜ਼ਰ ਸਨ।
ਅੱਜ ਬਠਿੰਡਾ ਵਿੱਚ ਭਰਵਾਂ ਕਿਸਾਨ ਮੇਲਾ ਲੱਗਿਆ। ਉਦਘਾਟਨ ਤੋਂ ਬਾਅਦ ਸਟੇਜ ਦੇ ਇੱਕ ਵਿਸ਼ਾਲ ਮੁੱਖ ਸਮਾਗਮ ਦੌਰਾਨ ਡਾ. ਆਰ.ਕੇ. ਗੂੰਬਰ  ਨੂੰ ਸਨਮਾਨਿਤ ਵੀ ਕੀਤਾ ਗਿਆ। ਕਾਬਿਲੇ ਜ਼ਿਕਰ ਹੈ ਕਿ ਠੇਠ ਪੰਜਾਬੀ ਵਿੱਚ ਵਿਗਿਆਨ ਅਤੇ ਤਕਨੀਕ ਦੀਆਂ ਡੂੰਘੀਆਂ ਰਮਜ਼ਾਂ ਸਮਝਾਉਣ ਵਾਲੇ ਡਾਕਟਰ ਗੁੰਬਰ ਇਸੇ ਸਾਲ ਨਵੰਬਰ ਵਿੱਚ ਰਿਟਾਇਰ ਹੋਣ ਵਾਲੇ ਹਨ।  ਇਸ ਦੇ ਨਾਲ ਹੀ ਇਸ ਵਾਰ ਦੇ ਕਿਸਾਨ ਮੇਲਿਆਂ ਦਾ ਸਿਲਸਿਲਾ ਅੱਜ ਸਮਾਪਤ ਹੋ ਗਿਆ। ਬਠਿੰਡਾ ਵਿੱਚ ਲੱਗੇ ਕਿਸਾਨ ਮੇਲੇ ਦੌਰਾਨ ਵੀ ਵਾਈਸ ਚਾਂਸਲਰ ਡਾਕਟਰ  ਸਿੰਘ ਢਿੱਲੋਂ ਨੇ ਮੇਲੇ 'ਚ ਲੱਗੇ ਸਟਾਲਾਂ ਵਿੱਚ ਖੁਦ ਜਾ ਕੇ ਸਾਰਾ ਜਾਇਜ਼ਾ ਲਿਆ।  ਉਹ ਖੇਤੀ ਖੋਜ ਤਜਰਬੇ ਦੇਖਣ ਲਈ ਵੀ ਗਏ ਅਤੇ ਆਪਣੀ ਰਾਏ ਮਾਹਰਾਂ ਨੂੰ ਦੱਸੀ।  
      ਕਿਸਾਨਾਂ ਦੇ ਭਾਰੀ ਇਕੱਠ ਨੂੰ ਸੰਬੋਧਿਤ ਕਰਦਿਆਂ ਡਾ. ਢਿਲੋਂ ਨੇ ਕਿਹਾ ਕਿ ਯੂਨੀਵਰਸਿਟੀ ਵੱਲੋਂ ਕੀਤੇ ਜਾਂਦੇ ਖੋਜ ਕਾਰਜਾਂ ਦੀ ਅਸਲ ਪਰਖ ਕਿਸਾਨ ਦੇ ਖੇਤ ਵਿੱਚ ਹੁੰਦੀ ਹੈ ਕਿਉਕਿ ਕਿਸਾਨ ਵੀ ਇੱਕ ਵਿਗਿਆਨੀ ਹੈ ਜੋ ਕਿ ਸੁਚੇਤ ਅਤੇ ਅਚੇਤ ਮਨ ਨਾਲ ਤਜਰਬੇ ਆਪਣੇ ਖੇਤ ਵਿੱਚ ਕਰਦਾ ਹੈ। ਉਹਨਾਂ ਕਿਹਾ ਕਿ ਯੂਨੀਵਰਸਿਟੀ ਵੱਲੋਂ ਕਿਸਾਨਾਂ ਤਕ ਸੂਚਨਾ ਪਹੁੰਚਾਉਣ ਲਈ ਕਈ ਤਰ•ਾਂ ਦੇ ਉਪਰਾਲੇ ਵਿੱਢੇ ਜਾਂਦੇ ਹਨ। ਇਹਨਾਂ ਉਪਰਾਲਿਆਂ ਵਿਚੋਂ ਯੂਨੀਵਰਸਿਟੀ ਵੱਲੋਂ ਆਯੋਜਿਤ ਕਿਸਾਨ ਮੇਲੇ ਆਪਣੀ ਵਿਲੱਖਣ ਪਹਿਚਾਣ ਰੱਖਦੇ ਹਨ। ਕਿਸਾਨਾਂ ਅਤੇ ਸਾਇੰਸਦਾਨਾਂ ਲਈ ਸੂਚਨਾ ਅਤੇ ਗਿਆਨ ਦਾ ਅਦਾਨ ਪ੍ਰਦਾਨ ਇਹਨਾਂ ਮੇਲਿਆਂ ਰਾਹੀ ਸੰਭਵ ਹੈ। ਉਹਨਾਂ ਕਿਹਾ ਕਿ ਕੁਦਰਤੀ ਸੋਮਿਆਂ ਵਿੱਚ ਆ ਰਿਹਾ ਨਿਘਾਰ ਅਤੇ ਮੁੱਢਲੀਆਂ ਲਾਗਤਾਂ ਵਿੱਚ ਵੱਧ ਹੋਣ ਵਾਲਾ ਖਰਚਾ, ਚਿੰਤਾ ਦਾ ਵਿਸ਼ਾ ਹੈ ਅਤੇ ਇਸ ਲਈ ਸਾਨੂੰ ਮਸ਼ੀਨੀਕਰਨ ਅਤੇ ਮੰਡੀਕਰਨ ਦੇ ਲਈ ਇੱਕ ਮੁੱਠ ਹੋਣਾ ਪਵੇਗਾ। ਇਸ ਨਾਲ ਅਸੀਂ ਹੋਣ ਵਾਲੇ ਮੁੱਢਲੇ ਖਰਚੇ ਤੇ ਠੱਲ੍ਹ ਪਾ ਸਕਦੇ ਹਾਂ। ਉਹਨਾਂ ਕਿਸਾਨ ਵੀਰਾਂ ਨੂੰ ਬੇਨਤੀ ਕਰਦਿਆਂ ਕਿਹਾ ਕਿ ਸਾਨੂੰ ਖੇਤੀ ਦੇ ਵਿੱਚ ਹਿਸਾਬ–ਕਿਤਾਬ ਜਰੂਰ ਰੱਖਣਾ ਚਾਹੀਦਾ ਹੈ ਅਤੇ ਜਰੂਰਤ ਅਨੁਸਾਰ ਹੀ ਕੀਟ ਨਾਸ਼ਕਾਂ ਦੀ ਵਰਤੋ ਕਰਨੀ ਚਾਹੀਦੀ ਹੈ। ਖੇਤੀ ਵਿਭਿੰਨਤਾ ਬਾਰੇ ਬੋਲਦਿਆਂ ਡਾ. ਢਿਲੋਂ ਨੇ ਕਿਹਾ ਕਿ ਸਾਨੂੰ ਆਪਣੇ ਖਾਣ ਲਈ ਇੱਕ ਕਨਾਲ ਵਿੱਚ ਸਬਜ਼ੀਆਂ ਦੀ ਕਾਸ਼ਤ ਕਰਨੀ ਚਾਹੀਦੀ ਹੈ। ਇਸ ਨਾਲ ਪੰਜਾਬ ਦਾ ਕਾਫੀ ਖੇਤਰ ਸਬਜ਼ੀਆਂ ਦੀ ਕਾਸ਼ਤ ਹੇਠ ਆਵੇਗਾ ਅਤੇ ਅਸੀਂ ਨਰੋਈ ਖੁਰਾਕ ਵੀ ਪ੍ਰਾਪਤ ਕਰ ਸਕਾਂਗੇ। ਡਾ. ਢਿੱਲੋਂ ਨੇ ਕਿਸਾਨਾਂ ਨੂੰ ਪੁਰਜੋਰ ਅਪੀਲ ਕੀਤੀ ਕਿ ਆਉਣ ਵਾਲੇ ਦਿਨਾਂ ਦੌਰਾਨ ਪਰਾਲੀ ਨੂੰ ਨਾ ਸਾੜਿਆ ਜਾਵੇ ਅਤੇ ਉਸ ਦੀ ਸੁਚੱਜੀ ਵਰਤੋ ਕੀਤੀ ਜਾਵੇ। ਉਹਨਾਂ ਯੂਨੀਵਰਸਿਟੀ ਵੱਲੋ ਸਿਫਾਰਿਸ਼ ਜੈਵਿਕ ਖਾਦਾਂ ਵਰਤਣ ਦੀ ਵੀ ਅਪੀਲ ਕੀਤੀ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਵੱਧ ਤੋ ਵੱਧ ਸਹਾਇਕ ਕਿੱਤਿਆਂ  ਨਾਲ ਜੁੜਨਾ ਚਾਹੀਦਾ ਹੈ ਤਾਂ ਕਿ ਅਸੀ ਆਪਣੀ ਖੇਤੀ ਨੂੰ ਆਰਥਿਕ ਪੱਖੋ ਮਜਬੂਤ ਕਰ ਸਕੀਏ।
      ਯੂਨੀਵਰਸਿਟੀ ਦੇ ਨਿਰਦੇਸਕ ਖੋਜ ਡਾ. ਆਰ.ਕੇ. ਗੁੰਬਰ ਨੇ ਕੀਤੇ ਜਾ ਰਹੇ ਖੋਜ ਕਾਰਜਾਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ। ਉਹਨਾਂ ਸੰਬੋਧਨ ਕਰਦਿਆ ਕਿਹਾ ਕਿ ਯੂਨੀਵਰਸਿਟੀ ਵੱਲੋ ਕਣਕ ਦੀਆਂ ਦੋ ਨਵੀਆਂ ਕਿਸਮਾਂ  ਪੀ.ਬੀ.ਡਬਲਯੂ 725 ਅਤੇ ਪੀ.ਬੀ.ਡਬਲਯੂ 677 ਦੀ ਸਿਫਾਰਿਸ ਕੀਤੀ ਗਈ ਹੈ ਅਤੇ ਇਹ ਦੋਵੇਂ ਕਿਸਮਾਂ ਪੀਲੀ ਕੁੰਗੀ ਦਾ ਟਾਕਰਾ ਕਰ ਸਕਦੀਆਂ ਹਨ। ਉਹਨਾਂ ਯੂਨੀਵਰਸਿਟੀ ਵੱਲੋ ਕੀਤੀਆਂ ਨਵੀਆਂ ਸਿਫਾਰਿਸਾਂ, ਤਕਨੀਕਾ ਅਤੇ ਮਸ਼ੀਨਾਂ ਬਾਰੇ ਵੀ ਚਾਨਣਾ ਪਾਇਆ। ਉਹਨਾਂ ਕਿਸਾਨਾਂ ਨੂੰ ਬੀਜ ਸੋਧ ਦੀ ਮਹੱਤਤਾ ਬਾਰੇ ਵੀ ਜਾਣਕਾਰੀ ਦਿੱਤੀ।
      ਇਸ ਤੋ ਪਹਿਲਾਂ ਜੀ ਆਇਆਂ ਦੇ ਸ਼ਬਦ ਬੋਲਦਿਆਂ ਯੂਨੀਵਰਸਿਟੀ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਰਾਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਸਾਨੂੰ ਆਪਣੀ ਖੇਤੀ ਨੂੰ ਵਿਗਿਆਨਿਕ ਲੀਹਾਂ ਤੇ ਤੋਰਨ ਦੇ ਲਈ ਯੂਨੀਵਰਸਿਟੀ ਦੇ ਵੱਖ–ਵੱਖ ਜ਼ਿਲਿਆਂ ਵਿੱਚ ਸਥਾਪਿਤ ਕ੍ਰਿਸ਼ੀ ਵਿਗਿਆਨ ਕੇਦਰਾਂ, ਫਾਰਮ ਸਲਾਹਕਾਰ ਕੇਦਰਾਂ ਦੇ ਨਾਲ ਰਾਬਤਾ ਬਨਾਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਤਕਨੀਕੀ ਜਾਣਕਾਰੀ ਪ੍ਰਾਪਤ ਕਰਨ ਲਈ ਸਾਨੂੰ ਵੱਧ ਤੋ ਵੱਧ ਯੂਨੀਵਰਸਿਟੀ ਦੀਆਂ ਪ੍ਰਕਾਸ਼ਨਾਵਾਂ ਨਾਲ ਜੁੜਨਾ ਚਾਹੀਦਾ ਹੈ। ਇਸ ਮੌਕੇ ਡਾ. ਔਲਖ ਨੇ ਖੇਤੀਬਾੜੀ ਵਿਭਾਗ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਅਤੇ ਵੱਖ–ਵੱਖ ਸਕੀਮਾਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ।
ਇਸ ਮੇਲੇ ਵਿੱਚ ਕਿਤਾਬਾਂ ਦੇ ਵੀ ਕਈ ਸਟਾਲ ਸਨ। ਕਿਤਾਬਾਂ ਦ ਏਨੇ ਸਟਾਲਾਂ ਦੀ ਗਿਣਤੀ ਸ਼ਾਇਦ ਬਠਿੰਡਾ ਵਿੱਚ ਸਭ ਤੋਂ ਵੱਧ ਸੀ ਜੋ ਇਸ ਜ਼ਿਲੇ ਦੀ ਬੌਧਿਕ ਤਰੱਕੀ ਦਾ ਵੀ ਪਤਾ ਦੇਂਦੀ ਹੈ। ਇਹਨਾਂ ਸਟਾਲਾਂ 'ਤੇ ਓਸ਼ੋ, ਖੁਸ਼ਵੰਤ ਸਿੰਘ, ਅਤੇ ਸਿੱਖੀ ਦੇ ਨਾਲ ਨਾਲ ਹੋਰ ਬਹੁਤ ਸਾਰੇ ਵਿਸ਼ਿਆਂ ਬਾਰੇ ਵੀ ਕਿਤਾਬਾਂ ਸਨ। 
ਇਸਦੇ ਨਾਲ ਹੀ ਇਸ ਮੇਲੇ ਨੇ ਕਈ ਅਜਿਹੇ ਲੋਕਾਂ ਨੂੰ ਵੀ ਅੱਜ ਰੋਜ਼ਗਾਰ ਦਿੱਤਾ ਜਿਹਨਾਂ ਦਾ ਖੇਤੀਬਾੜੀ ਨਾਲ ਕੋਈ ਸੰਬੰਧ ਨਹੀਂ। ਵਿੱਸਰ ਚੁੱਕੇ ਰਿਵਾਜਾਂ ਅਤੇ  ਨਿੱਕੀਆਂ ਖੁਸ਼ੀਆਂ ਨੂੰ ਸੰਭਾਲਦੇ ਇਹ ਲੋ ਮੇਲੇ ਵਿਛਕ ਮਿਲੇ ਆਰਥਿਕ ਲਾਹੇ ਕਾਰਨ ਬੇਹੱਦ ਖੁਸ਼ ਸਨ। 
   ਅਜੇ ਦੇ ਇਸ ਸਮਾਗਮ ਮੌਕੇ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਵੱਖ–ਵੱਖ ਵਿਸ਼ੇ ਦੇ ਮਾਹਿਰਾਂ ਵੱਲੋ ਮੌਕੇ ਤੇ ਹੀ ਦਿੱਤੇ ਗਏ। ਮੇਲੇ ਦੌਰਾਨ ਵੱਖ–ਵੱਖ ਵਿਭਾਗਾਂ ਵੱਲੋ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਸਟਾਲ ਅਤੇ ਪ੍ਰਦਰਸਨੀ ਪਲਾਟ ਲਗਾਏ ਗਏ। ਇਸ ਮੌਕੇ ਵਿਸ਼ੇਸ ਤੌਰ ਤੇ ਡਾ. ਗੁੰਬਰ ਨੂੰ ਖੇਤੀ ਵਿਕਾਸ ਵਿੱਚ ਪਾਏ ਵੱਡਮੁੱਲੇ ਯੋਗਦਾਨ ਦੇ ਲਈ ਸਨਮਾਨਤ ਕੀਤਾ ਗਿਆ। ਮੇਲੇ ਦੌਰਾਨ ਬੀਜ ਅਤੇ ਯੂਨੀਵਰਸਿਟੀ ਦੀਆਂ ਪ੍ਰਕਾਸ਼ਨਾਵਾਂ ਪ੍ਰਾਪਤ ਕਰਨ ਲਈ ਭਾਰੀ ਉਤਸ਼ਾਹ ਦੇਖਿਆ ਗਿਆ।
ਸਮਾਗਮ ਦੇ ਅੰਤ ਵਿੱਚ ਧੰਨਵਾਦ ਦੇ ਸ਼ਬਦ ਕੇਦਰ ਦੇ ਨਿਰਦੇਸ਼ਕ ਡਾ. ਪਰਮਜੀਤ ਸਿੰਘ ਨੇ ਕਹੇ। ਛੇਤੀ ਹੀ ਮੁੜ ਮਿਲਣ ਦੀਆਂ ਆਸਾਂ  ਲੈ ਕੇ ਮੇਲਾ ਵਿੱਛੜ ਗਿਆ। ਗਰਮੀ ਬਹੁਤ ਜ਼ਿਆਦਾ ਸੀ ਪਾਰ ਲੋਕਾਂ ਨੇ ਭੁਜੇ ਬਹਿ ਕੇ ਵੀ ਮਾਹਰਾਂ ਅਤੇ ਬੁਲਾਰਿਆਂ ਨੂੰ ਸੁਣਿਆ। ਕਈ ਤਾਂ ਨ ਬੁੱਕ ਤੇ ਨ ਕਰਦੇ ਵੀ ਦੇਖੇ ਗਏ। ਬੱਚਿਆਂ ਵੱਲੋਂ ਪੇਸ਼ ਕੀਤਾ ਗਿਆ ਗੀਤ ਬੜਾ ਹੀ ਭਾਵਪੂਰਤ ਸੀ। 

Wednesday, September 28, 2016

PAU: ਪਸਾਰ ਸਿੱਖਿਆ ਅਤੇ ਸੰਚਾਰ ਪ੍ਰਬੰਧਨ ਵਿਭਾਗ ਵੱਲੋਂ ਸਿਖਲਾਈ ਕੋਰਸ ਆਰੰਭ

Tue, Sep 27, 2016 at 4:50 PM
ਸਿਖਲਾਈ ਕੋਰਸ ਨਵੇਂ ਭਰਤੀ ਵਿਗਿਆਨੀਆਂ ਲਈ
ਲੁਧਿਆਣਾ: 27 ਸਤੰਬਰ 2016: (ਪੰਜਾਬ ਸਕਰੀਨ ਬਿਊਰੋ)::
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਗ੍ਰਹਿ ਵਿਗਿਆਨ ਕਾਲਜ ਦੇ ਪਸਾਰ ਸਿੱਖਿਆ ਅਤੇ ਸੰਚਾਰ ਪ੍ਰਬੰਧਨ ਵਿਭਾਗ ਵੱਲੋਂ ਨਵੇਂ ਭਰਤੀ ਵਿਗਿਆਨੀਆਂ ਦੇ ਲਈ ਇੱਕ 10 ਰੋਜਾ ਸਿਖਲਾਈ ਕੋਰਸ ਆਰੰਭ ਹੋਇਆ । ਇਸ ਸਿਖਲਾਈ ਕੋਰਸ ਵਿੱਚ ਸਿਖਿਆਰਥੀਆਂ ਨੂੰੰ ਸੁਚੱਜੀ ਸਿੱਖਿਆ, ਖੋਜ ਅਤੇ ਪਸਾਰ ਦੇ ਖੇਤਰ ਸੰਬੰਧੀ ਜਾਣਕਾਰੀ ਪ੍ਰਦਾਨ ਕੀਤੀ ਗਈ । ਇਸ ਕੋਰਸ ਦਾ ਉਦਘਾਟਨ ਹੋਮ ਸਾਇੰਸ ਕਾਲਜ ਦੇ ਡੀਨ ਡਾ. ਜੀ ਕੇ ਸੰਘਾ ਨੇ ਕੀਤਾ। ਇਸ ਬਾਰੇ ਜਾਣਕਾਰੀ ਦਿੰਦਿਆਂ ਵਿਭਾਗ ਦੇ ਮੁਖੀ ਡਾ. ਕਿਰਨਜੋਤ ਸਿੱਧੂ ਨੇ ਦੱਸਿਆ ਕਿ ਇਸ ਕੋਰਸ ਵਿੱਚ 25 ਨਵੇਂ ਭਰਤੀ ਕੀਤੇ ਵਿਗਿਆਨੀ ਭਾਗ ਲੈ ਰਹੇ ਹਨ । ਉਹਨਾਂ ਦੱਸਿਆ ਕਿ ਕੋਰਸ ਦੌਰਾਨ ਸਿਖਿਆਰਥੀਆਂ ਨੂੰ ਸੁਚੱਜੀ ਕਾਰਜ ਕੁਸ਼ਲਤਾ ਸੰਬੰਧੀ ਜਾਣਕਾਰੀ ਪ੍ਰਦਾਨ ਕੀਤੀ ਜਾਵੇਗੀ । 
ਜੀ ਆਇਆ ਦੇ ਸ਼ਬਦ ਡਾ. ਸੁਖਦੀਪ ਕੌਰ ਨੇ ਕਹੇ । ਇਸ ਮੌਕੇ ਡਾ. ਸਾਂਘਾ ਨੇ ਆਯੋਜਕਾਂ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹਨਾਂ ਵਿਗਿਆਨੀਆਂ ਵੱਲੋਂ ਆਪਣੀਆਂ ਜ਼ਿੰਮੇਵਾਰੀਆਂ ਨੇਪਰੇ ਚਾੜ੍ਹਨ ਲਈ ਵੱਡਮੁੱਲੀ ਜਾਣਕਾਰੀ ਇਸ ਕੋਰਸ ਦੌਰਾਨ ਪ੍ਰਦਾਨ ਕੀਤੀ ਜਾਵੇਗੀ । ਅੰਤ ਵਿੱਚ ਧੰਨਵਾਦ ਦੇ ਸ਼ਬਦ ਵਿਭਾਗ ਦੇ ਵਿਗਿਆਨੀ ਡਾ. ਪ੍ਰੀਤੀ ਸ਼ਰਮਾ ਨੇ ਕਹੇ ।   

Tuesday, September 27, 2016

PAU: ਖੇਤੀ ਮੌਸਮ ਸਲਾਹਕਾਰ ਬੁਲੇਟਨ: 27.09.2016

Tue, Sep 27, 2016 at 4:33 PM
ਕਿਤੇ-ਕਿਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਜਾਂ ਛਿੱਟੇ ਪੈਣ ਦੀ ਸੰਭਾਵਨਾ 
ਆਉਣ ਵਾਲੇ 24 ਘੰਟਿਆਂ ਦੌਰਾਨ ਕਿਤੇ-ਕਿਤੇ ਹਲਕੀ ਤੋਂ ਦਰਮਿਆਨੀ ਬਾਰਿਸ਼/ਛਿੱਟੇ ਪੈਣ ਦਾ ਅਤੇ ਉਸ ਤੌਂ ਬਾਅਦ ਮੌਸਮ ਆਮ ਤੌਰ ਤੇ ਖੁਸ਼ਕ ਰਹਿਣ ਅਨੁਮਾਨ ਦਾ ਅਨੁਮਾਨ ਹੈ।ਇਨਾਂ੍ਹ ਦਿਨਾਂ ਵਿੱਚ ਵੱਧ ਤੋਂ ਵੱਧ ਤਾਪਮਾਨ 34-35 ਅਤੇ ਘੱਟ ਤੋਂ ਘੱਟ ਤਾਪਮਾਨ 23-25 ਡਿਗਰੀ ਸਂੈਟੀਗਰੇਡ ਰਹਿਣ ਦਾ ਅਨੁਮਾਨ ਹੈ।ਇਨ੍ਹਾਂ ਦਿਨਾਂ ਵਿੱਚ ਹਵਾ ਵਿੱਚ ਵੱਧ ਤੋਂ ਵੱਧ ਨਮੀ 64-74% ਅਤੇ ਘੱਟ ਤੋਂ ਘੱਟ ਨਮੀ 23-48% ਤੱਕ ਰਹਿਣ ਦਾ ਅਨੁਮਾਨ ਹੈ।
ਇਹ ਸਮਾਂ ਪਤਝੜ ਦੇ ਕਮਾਦ ਦੀ ਬਿਜਾਈ ਲਈ ਢੁਕਵਾਂ ਹੈ (20 ਸਤੰਬਰ ਤੋਂ 20 ਅਕਤੂਬਰ)। ਚਾਰੇ ਦੀਆਂ ਫਸਲਾਂ, ਬਰਸੀਮ ਅਤੇ ਸ਼ਫਟਲ ਦੀ ਬੀਜਾਈ ਸਤੰਬਰ ਤੇ ਆਖਰੀ ਹਫਤੇ ਤੋ ਅਕਤੂਬਰ ਦੇ ਪਹਿਲੇ ਹਫਤੇ ਤਕ ਕਰ ਦਿਉ।
ਚਿੱਟੀ ਪਿੱਠ ਵਾਲੇ ਟਿੱਡੇ ਕਾਰਨ ਪੱਤੇ ਅਤੇ ਬੂਟੇ ਧੋੜੀਆਂ ਵਿੱਚ ਸੁੱਕ ਜਾਂਦੇ ਹਨ। ਇਸ ਦੀ ਰੋਕਥਾਮ ਲਈ 40 ਮਿ. ਲਿ. ਕੋਨਫੀਡੋਰ/ਕਰੋਕੋਡਾਈਲ 17.8 ਤਾਕਤ ਜਾਂ 800 ਮਿ. ਲਿ. ਐਕਾਲਕਸ/ਕੁਇਨਗਾਰਡ/ਕੁਇਨਲਮਾਸ 25 ਤਾਕਤ ਜਾਂ ਇਕ ਲਿਟਰ ਕੋਰੋਬਾਨ/ਡਰਸਬਾਨ 20 ਤਾਕਤ ਨੂੰ 100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ। ਚੰਗੇ ਨਤੀਜਿਆਂ ਲਈ ਦਵਾਈ ਦਾ ਛਿੜਕਾਅ ਬੂਟੇ ਦੇ ਮੁੱਢ ਵੱਲ ਕਰਕੇ ਕਰੋ।
ਝੋਨੇ ਤੇ ਤਣੇ ਦੁਆਲੇ ਝੁਲਸ ਰੋਗ (ਸ਼ੀਥ ਬਲਾਈਟ) ਦੀ ਰੋਕਥਾਮ ਲਈ 200 ਮਿ.ਲਿ. ਐਮੀਸਟਾਰ ਟੌਪ 325 ਤਾਕਤ ਜਾਂ ਟਿਲਟ / ਬੰਪਰ 25 ਤਾਕਤ ਜਾਂ ਫੌਲੀਕਰ/ ੳਰੀਅਸ 25 ਤਾਕਤ ਜਾਂ ਮੋਨਸਰਨ 250 ਤਾਕਤ ਜਾਂ 80 ਗ੍ਰਾਮ ਨਟੀਵੋ-75 ਤਾਕਤ ਜਾਂ 320 ਮਿ.ਲਿ. ਲਸਚਰ 37.5 ਤਾਕਤ ਜਾਂ 200 ਗ੍ਰਾਮ ਬਾਵਿਸਟਨ 50 ਤਾਕਤ ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ।ਛਿੜਕਾਅ ਬੂਟਿਆਂ ਦੇ ਮੁੱਢਾਂ ਵੱਲ ਕਰੋ ਅਤੇ ਲੋੜ ਪੈਣ ਤੇ 15 ਦਿਨ ਦੇ ਵਕਫੇ ਤੇ ਦੋਬਾਰਾ ਕਰੋ।ਝੋਨੇ ਦੀ ਫਸਲ ਨੂੰ ਝੂਠੀ ਕਾਂਗਿਆਰੀ ਤੋਂ ਬਚਾਉਣ ਲਈ 500 ਗ੍ਰਾਮ ਕੋਸਾਈਡ 46 ਤਾਕਤ ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਗੋਭ ਵਿੱਚ ਆਉਣ ਸਮੇਂ ਛਿੜਕੋ ਅਤੇ 10 ਦਿਨਾਂ ਬਾਅਦ 200 ਮਿਲੀਲਿਟਰ 25 ਤਾਕਤ ਦਾ ਦੁਬਾਰਾ ਛਿੜਕਾਅ ਕਰੋ। 
ਬਾਸਮਤੀ ਵਿੱਚ ਤਣੇ ਦੇ ਗੜੂੰਏਂ ਦੀ ਗੰਭੀਰ ਸਮੱਸਿਆ ਹੈ।ਇਸ ਵਿੱਚ ਜਦੋਂ 2 ਪ੍ਰਤੀਸ਼ਤ ਤੋ ਵੱਧ ਸੱੁਕੀਆਂ ਗੋਭਾ ਨਜ਼ਰ ਆਉਣ ਤਾਂ ਫਸਲ ਤੇ 20 ਮਿਲੀਲਿਟਰ ਫੇਮ 480 ਤਾਕਤ ਜਾਂ 170 ਗ੍ਰਾਮ ਮੌਰਟਰ 75 ਤਾਕਤ ਜਾਂ 60 ਮਿਲੀਲਿਟਰ ਕੋਰਾਜਨ 20 ਤਾਕਤ ਜਾਂ 560 ਮਿਲੀਲਿਟਰ ਮੋਨੋਸਿਲ 36 ਤਾਕਤ ਜਾਂ ਇੱਕ ਲਿਟਰ ਕੋਰੋਬਾਨ ਡਰਸਬਾਨ/ਲੀਥਲ/ਕਲੋਗਾਰਡ/ਡਰਮਟ/ਕਲਾਸਿਕ/ਫੋਰਸ 20 ਤਾਕਤ ਨੂੰ 100 ਲਿਟਰ ਪਾਣੀ ਵਿੱਚ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋ। ਇਸ ਦੇ ਬਚਾਅ ਲਈ ਉਪਰੋਕਤ ਦਵਾਈਆਂ ਤੋਂ ਇਲਾਵਾ ਫਰਟੇਰਾ 0.4 ਜੀ ਆਰ 4 ਕਿਲੋਗ੍ਰਾਮ ਜਾਂ ਪਦਾਨ/ਕੈਲਡਾਨ/ਕਰੀਟਾਪ/ਸਨਵੈਕਸ/ਨਿਦਾਨ/ਮਾਰਕਟੈਪ/ਮਿਫਟੈਪ 4 ਤਾਕਤ 10 ਕਿਲੋਗ੍ਰਾਮ ਪ੍ਰਤੀ ਏਕੜ ਜਾਂ ਰੀਜੈਂਟ/ਮੌਰਟੈਲ/ਮਿਫਪਰੋ ਜੀ/ਮਹਾਂਵੀਰ ਜੀ ਆਰ 0.3 ਤਾਕਤ 6 ਕਿਲੋਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਖੜ੍ਹੇ ਪਾਣੀ ਵਿੱਚ ਪਾ ਕੇ ਵਰਤਿਆ ਜਾ ਸਕਦਾ ਹੈ। 
ਮਟਰ ਵਿੱਚ ਨਦੀਨਾਂ ਦੀ ਰੋਕਥਾਮ ਲਈ ਮਟਰਾਂ ਦੀ ਫ਼ਸਲ ਉੱਗਣ ਤੋਂ ਪਹਿਲਾਂ ਸਟੌਂਪ 30 ਤਾਕਤ ਇੱਕ ਲਿਟਰ ਜਾਂ ਐਫਾਲੋਨ 50 ਤਾਕਤ 500 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ 150-200 ਲਿਟਰ ਪਾਣੀ ਵਿੱਚ ਮਿਲਾ ਕੇ ਛਿੜਕਾਅ ਕਰੋ।ਫ਼ਸਲ ਨੂੰ ਉਖੇੜਾ ਰੋਗ ਤੋਂ ਮੁਕਤ ਕਰਨ ਲਈ ਬੀਜ ਨੂੰ ਇਕ ਗ੍ਰਾਮ ਬਾਵਿਸਟਨ ਜਾਂ 2 ਗ੍ਰਾਮ ਕੈਪਟਾਨ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਸੋਧ ਲਉ। ਤਣੇ ਦੀ ਮੱਖੀ ਤੋਂ ਫ਼ਸਲ ਨੂੰ ਬਚਾਉਣ ਲਈ ਬੀਜਾਈ ਸਮੇਂ ਤਿੰਨ ਕਿਲੋ ਥਿਮਟ 10 ਜੀ ਜਾਂ 10 ਕਿਲੋ ਫਿਊਰਾਡਾਨ 3 ਜੀ ਪ੍ਰਤੀ ਏਕੜ ਸਿਆੜਾਂ ਵਿਚ ਪਾਓ। 
ਇਹ ਸਮਾਂ ਸਦਾਬਹਾਰ ਫਲਦਾਰ ਬੂਟਿਆਂ ਨੂੰ ਲਗਾਉਣ ਲਈ ਢੁਕਵਾਂ ਹੈ।ਇਸ ਮਹੀਨੇ ਕਿਨੂੰ ਤੇ ਫਲਾਂ ਦੇ ਕੇਰੇ ਨੂੰ ਰੋਕਣ ਲਈ ਜ਼ੀਰਮ 27 ਤਾਕਤ (1250 ਮਿ.ਲੀ.) ਜਾਂ ਪ੍ਰੋਪੀਕੋਨਾਜ਼ੋਲ 25 ਤਾਕਤ (500 ਮਿ.ਲੀ.) ਜਾਂ ਬਾਵਿਸਟਨ 50 ਤਾਕਤ (500 ਗ੍ਰਾਮ) ਨੂੰ 500 ਲਿਟਰ ਪਾਣੀ ਪ੍ਰਤੀ ਏਕੜ ਘੋਲ ਕੇ ਛਿੜਕਾਅ ਕਰੋ।ਬਰਸਾਤਾਂ ਦੇ ਮੌਸਮ ਵਿਚ ਬਾਗਾਂ ਵਿਚ ਨਦੀਨਾਂ ਦੀ ਭਰਮਾਰ ਨੂੰ ਕਾਬੂ ਕਰਨ ਲਈ 1.6 ਲਿਟਰ ਗਲਾਈਸੇਲ 41 ਤਾਕਤ ਜਾਂ ਗਰੈਮੈਕਸੋਨ 24 ਤਾਕਤ ਦਾ 200 ਲਿਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰੋ। ਨਦੀਨ-ਨਾਸ਼ਕਾਂ ਨੂੰ ਫ਼ਲਦਾਰ ਪੌਦਿਆਂ ਉਪਰ ਪੈਣ ਤੋਂ ਬਚਾਉ।

  

ਝੋਨੇ ਅਤੇ ਬਾਸਮਤੀ ਵਿੱਚ ਬੂਟਿਆਂ ਦੇ ਟਿੱਡਿਆਂ ਦੀ ਸੁਚੱਜੀ ਰੋਕਥਾਮ ਕਰੋ-ਪੀਏਯੂ ਮਾਹਿਰ

Tue, Sep 27, 2016 at 4:11 PM
ਇਹ ਟਿੱਡੇ ਤਣੇ ਦੇ ਮੁੱਢਾਂ ਕੋਲ ਹੀ ਰਸ ਚੂਸਦੇ ਹਨ ਅਤੇ ਦਿਖਾਈ ਨਹੀਂ ਦਿੰਦੇ

ਲੁਧਿਆਣਾ: 27 ਸਤੰਬਰ 2016: (ਪੰਜਾਬ ਸਕਰੀਨ ਬਿਊਰੋ):
ਕੀਟ ਵਿਗਿਆਨ ਵਿਭਾਗ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਸਾਇੰਸਦਾਨਾਂ ਨੇ ਝੋਨੇ ਅਤੇ ਬਾਸਮਤੀ ਦੇ ਖੇਤਾਂ ਵਿੱਚ ਸਰਵੇਖਣ ਦੌਰਾਨ ਕੁੱਝ ਕੁ ਖੇਤਾਂ ਵਿੱਚ ਬੂਟਿਆਂ ਦੇ ਟਿੱਡਿਆਂ ਦਾ ਹਮਲਾ ਪਾਇਆ। ਇੱਥੇ ਇਹ ਦੱਸਣ ਯੋਗ ਹੈ ਕਿ ਪੰਜਾਬ ਵਿੱਚ ਚਿੱਟੀ ਪਿੱਠ ਵਾਲਾ ਟਿੱਡਾ ਅਤੇ ਭੂਰਾ ਟਿੱਡਾ ਝੋਨੇ ਦੀ ਫ਼ਸਲ ਦਾ ਨੁਕਸਾਨ ਕਰਦੇ ਹਨ। ਇਹ ਟਿੱਡੇ ਤਣੇ ਦੇ ਮੁੱਢਾਂ ਕੋਲ ਹੀ ਰਸ ਚੂਸਦੇ ਹਨ ਅਤੇ ਅਕਸਰ ਦਿਖਾਈ ਨਹੀਂ ਦਿੰਦੇ। ਬੱਚੇ (Nymphs) ਅਤੇ ਬਾਲਗ (1dults) ਟਿੱਡੇ ਬੂਟਿਆਂ ਦਾ ਰਸ ਚੂਸਦੇ ਹਨ। ਸਿੱਟੇ ਵਜੋਂ, ਬੂਟੇ ਦੇ ਪੱਤੇ ਉਪਰਲੇ ਸਿਰਿਆਂ ਵਲੋਂ ਪੀਲੇ ਪੈਣੇ ਸ਼ੁਰੂ ਹੋ ਜਾਂਦੇ ਹਨ ਅਤੇ ਹੌਲੀ-ਹੋਲੀ ਸਾਰਾ ਬੂਟਾ ਹੀ ਸੁੱਕ ਕੇ ਝੁਲਸ ਜਾਂਦਾ ਹੈ। ਕਈ ਵਾਰ ਹਮਲੇ ਵਾਲੇ ਪੱਤਿਆਂ 'ਤੇ ਕਾਲੀ ਉੱਲ਼ੀ ਵੀ ਲੱਗ ਜਾਂਦੀ ਹੈ। ਜਦੋਂ ਹਮਲੇ ਵਾਲਾ ਬੂਟਾ ਸੁੱਕ ਦੇ ਟੁੱਟ ਜਾਂਦਾ ਹੈ ਤਾਂ ਟਿੱਡੇ ਲਾਗਲੇ ਨਰੋਏ ਬੂਟਿਆਂ ਤੇ ਚਲੇ ਜਾਂਦੇ ਹਨ ਅਤੇ  ਇਸ ਤਰ•ਾਂ ਬੂਟੇ ਦੌਗੀਆਂ/ ਧੌੜੀਆਂ ਵਿੱਚ ਸੁੱਕਣੇ ਸ਼ੁਰੂ ਹੋ ਜਾਂਦੇ ਹਨ। ਹਮਲੇ ਦੀ ਅਜਿਹੀ ਹਾਲਤ ਨੂੰ 'ਟਿੱਡੇ ਦਾ ਸਾੜ' ਕਹਿੰਦੇ ਹਨ। ਹਮਲਾ ਵੱਧਣ ਨਾਲ ਇਨ•ਾਂ ਦੌਗੀਆਂ/ ਧੌੜੀਆਂ ਦੇ ਘੇਰਿਆਂ ਦੇ ਅਕਾਰ ਵੀ ਵੱਧਦੇ ਰਹਿੰਦੇ ਹਨ ਅਤੇ ਜੇ ਕੀੜੇ ਦੀ ਰੋਕਥਾਮ ਨਾ ਹੋਵੇ ਤਾਂ ਕਈ ਵਾਰ ਹੌਲੀ-ਹੌਲੀ ਸਾਰਾ ਖੇਤ ਹੀ ਹਮਲੇ ਹੇਠ ਆ ਜਾਂਦਾ ਹੈ।  
ਕੀਟ ਵਿਗਿਆਨ ਵਿਭਾਗ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਮੁਖੀ ਅਨੁਸਾਰ ਇਨ•ਾਂ ਟਿੱਡਿਆਂ ਦੇ ਨੁਕਸਾਨ ਤੋਂ ਬਚਣ ਲਈ ਫਸਲ ਉਤੇ ਇਨ•ਾਂ ਦੀ ਹੋਂਦ ਨੂੰ ਸਮੇਂ ਸਿਰ ਵੇਖਦੇ ਰਹਿਣਾ ਜ਼ਰੂਰੀ ਹੈ। ਸਰਵੇਖਣ ਲਈ ਕੁੱਝ ਕੁ ਬੂਟਿਆਂ ਨੂੰ ਟੇਢੇ ਕਰਕੇ 2-3 ਵਾਰ ਹਲਕਾ-ਹਲਕਾ ਥਾਪੜ• ਕੇ ਝਾੜੋ। ਜੇ 5 ਜਾਂ ਵੱਧ ਟਿੱਡੇ ਪ੍ਰਤੀ ਬੂਟਾ ਪਾਣੀ ਉੱਤੇ ਤਰਦੇ ਦਿਖਾਈ ਦੇਣ ਤਾਂ 40 ਮਿ.ਲਿ. ਕੌਨਫੀਡੋਰ 200 ਐਸ. ਐਲ./ ਕਰੋਕੋਡਾਈਲ 17.8 ਈ. ਸੀ. (ਇਮਿਡਾਕਲੋਪਰਿਡ)/ ਜਾਂ 800 ਮਿ.ਲਿ. ਏਕਾਲਕਸ/ ਕੁਇਨਗਾਰਡ/ ਕੁਇਨਲਮਾਸ 25 ਈ ਸੀ (ਕੁਇਨਲਫਾਸ) ਜਾਂ ਇਕ ਲਿਟਰ ਕੋਰੋਬਾਨ/ ਡਰਸਬਾਨ 20 ਈ. ਸੀ. (ਕਲੋਰਪਾਈਰੀਫਾਸ) ਨੂੰ 100 ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ  ਛਿੜਕੋ। ਚੰਗੇ ਨਤੀਜਿਆਂ ਲਈ ਕੀਟਨਾਸ਼ਕਾਂ ਦਾ ਛਿੜਕਾਅ ਬੂਟੇ ਦੇ ਮੁੱਢ ਵੱਲ ਕਰਕੇ ਕਰੋ।
ਸਿੰਥੈਟਿਕ ਪਰਿਥਰਾਇਡ ਜ਼ਹਿਰਾਂ (ਜਿਵੇਂ ਕਿ ਸਾਈਪਰਮੈਥਰਿਨ, ਲੈਂਮਡਾ ਸਿਆਲੋਥਰਿਨ, ਡੈਲਟਾ ਮੈਥਰਿਨ ਆਦਿ) ਦੀ ਵਰਤੋਂ ਇਨ•ਾਂ ਬੂਟਿਆਂ ਦੇ ਟਿੱਡਿਆਂ ਦੀ ਗਿਣਤੀ ਵਧਾਉਂਦੀ ਹੈ ਇਸ ਲਈ ਝੋਨੇ ਦੀ ਫਸਲ ਉਪਰ ਇਨ•ਾਂ ਜ਼ਹਿਰਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ।

Friday, September 23, 2016

PAU: ਸਾਨੂੰ ਸਹਾਇਕ ਧੰਦਿਆਂ ਵੱਲ ਜ਼ਰੂਰ ਤੁਰਨਾ ਪਵੇਗਾ--VC ਡਾ. ਢਿੱਲੋਂ

ਕਿਸਾਨ ਮੇਲੇ ਦੇ ਦੂਜੇ ਦਿਨ ਜੇਤੂ ਕਿਸਾਨਾਂ ਨੂੰ ਇਨਾਮ ਵੰਡੇ ਗਏ
ਲੁਧਿਆਣਾ: 23 ਸਤੰਬਰ 2016: (ਪੰਜਾਬ ਸਕਰੀਨ ਬਿਊਰੋ):
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਦੋ ਰੋਜ਼ਾ ਕਿਸਾਨ ਮੇਲਾ ਅੱਜ ਸਮਾਪਤ ਹੋਇਆ ਜਿਸ ਵਿੱਚ ਚੌਧਰੀ ਚਰਨ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ ਡਾ.ਐਸ ਐਸ ਸੀਵਾਚ  ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਜਦ ਕਿ ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੇ ਕੀਤੀ। 
ਵੱਡੀ ਗਿਣਤੀ ਵਿੱਚ ਹਾਜ਼ਰ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਡਾ: ਸੀਵਾਚ ਨੇ ਕਿਹਾ ਕਿ ਹਰਿਆਣਾ ਪੰਜਾਬ ਦਾ ਛੋਟਾ ਭਰਾ ਹੋਣ ਦੇ ਨਾਤੇ ਪੰਜਾਬ ਦੀਆਂ ਵਿਕਸਤ ਤਕਨੀਕਾਂ, ਤਕਨਾਲੋਜੀਆਂ ਨੂੰ ਅਪਣਾਉਣ ਲਈ ਹਮੇਸ਼ਾਂ ਤੱਤਪਰ ਰਹਿੰਦਾ ਹੈ। ਉਹਨਾਂ ਯੂਨੀਵਰਸਿਟੀ ਦੀਆਂ ਤਕਨੀਕਾਂ ਅਤੇ ਤਕਨਾਲੋਜੀਆਂ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਦੋਹਾਂ ਯੂਨੀਵਰਸਿਟੀਆਂ ਅਤੇ ਸੂਬਿਆਂ ਵਿੱਚ ਦੋਪਾਸੜੇ ਸਹਿਯੋਗ ਦੀਆਂ ਬੇਅੰਤ ਸੰਭਾਵਨਾਵਾਂ ਹਨ। ਇਸ ਸਹਿਯੋਗ ਦਾ ਲਾਭ ਦੋਹਾਂ ਯੂਨੀਵਰਸਿਟੀਆਂ ਨੂੰ ਪਹੁੰਚੇਗਾ। ਉਹਨਾਂ ਉੱਚ ਸਿੱਖਿਆ ਹਾਸਿਲ ਕਰ ਰਹੇ ਵਿਦਿਆਰਥੀਆਂ ਦੇ ਅਦਾਨ-ਪ੍ਰਦਾਨ ਦੀ ਮਿਸਾਲ ਪੇਸ਼ ਕਰਦਿਆਂ ਕਿਹਾ ਕਿ ਇਸ ਨਾਲ ਖੋਜ ਕਾਰਜਾਂ ਨੂੰ ਮਜ਼ਬੂਤੀ ਮਿਲੀ ਹੈ ਅਤੇ ਹਿਮਾਚਲ ਪ੍ਰਦੇਸ਼ ਦੀਆਂ ਯੂਨੀਵਰਸਿਟੀਆਂ ਵੀ ਭਾਗੀਦਾਰ ਬਣਨੀਆਂ ਚਾਹੁੰਦੀਆਂ ਹਨ। 
ਇਸ ਮੌਕੇ ਡਾ.ਢਿੱਲੋਂ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਸੰਬੋਧਨ ਕਰਦਿਆਂ ਕਿਹਾ ਕਿ ਸੂਚਨਾ ਨੂੰ ਕਿਸਾਨਾਂ ਤੀਕ ਪਹੁੰਚਾਉਣ ਲਈ ਅਨੇਕਾਂ ਉਪਰਾਲੇ ਯੂਨੀਵਰਸਿਟੀ ਵੱਲੋਂ ਕੀਤੇ ਜਾਂਦੇ ਹਨ ਜਿਸ ਵਿੱਚੋਂ ਕਿਸਾਨ ਮੇਲੇ ਆਪਣੀ ਵਿਲੱਖਣ ਪਹਿਚਾਣ ਰੱਖਦੇ ਹਨ। ਮੇਲਿਆਂ ਦੌਰਾਨ ਕਿਸਾਨਾਂ ਅਤੇ ਵਿਗਿਆਨੀਆਂ ਦਾ ਵਿਚਾਰ ਵਟਾਂਦਰਾ ਹੋਣਾ ਨਵੀਆਂ ਖੋਜਾਂ ਨੂੰ ਸੇਧਾਂ ਦੇਣ ਦਾ ਕੰਮ ਕਰਦਾ ਹੈ। ਡਾ. ਢਿੱਲੋਂ ਨੇ ਕਿਹਾ ਕਿ ਪੰਜਾਬ ਵਿੱਚ ਜੋਤਾਂ ਛੋਟੀਆਂ ਹੋ ਰਹੀਆਂ ਹਨ ਅਤੇ ਲਾਗਤਾਂ ਤੇ ਵੱਧ ਖਰਚਾ ਆ ਰਿਹਾ ਹੈ, ਇਸ ਲਈ ਸਾਨੂੰ ਸਹਾਇਕ ਧੰਦਿਆਂ ਵੱਲ ਜ਼ਰੂਰ ਤੁਰਨਾ ਪਵੇਗਾ। ਉਹਨਾਂ ਕਿਸਾਨ ਵੀਰਾਂ ਨੂੰ ਲੇਖਾ ਜੋਖਾ ਰੱਖਣ ਲਈ ਕਿਹਾ ਅਤੇ ਅਪੀਲ ਕੀਤੀ ਕਿ ਝਾੜ ਵੱਲ ਨਾ ਵੇਖਿਆ ਜਾਵੇ ਸਗੋਂ ਕੁੱਲ ਮੁਨਾਫ਼ਾ ਦੇਖਿਆ ਜਾਵੇ। ਉਹਨਾਂ ਕਿਸਾਨਾਂ ਨੂੰ ਮੰਡੀਕਰਨ ਅਤੇ ਮਸ਼ੀਨਰੀ ਦੀ ਵਰਤੋਂ ਲਈ ਸਹਿਕਾਰੀ ਪੱਧਰ ਤੇ ਇਕੱਠੇ ਹੋਣ ਲਈ ਕਿਹਾ। ਡਾ. ਢਿੱਲੋਂ ਨੇ ਖੇਤੀ ਵਿਭਿੰਨਤਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਾਨੂੰ ਆਪਣੇ ਖਾਣ ਲਈ ਸਬਜ਼ੀਆਂ, ਦਾਲਾਂ ਨੂੰ ਇੱਕ ਕਨਾਲ ਦੇ ਰਕਬੇ ਵਿੱਚ ਜ਼ਰੂਰ ਲਗਾਉਣਾ ਚਾਹੀਦਾ ਹੈ, ਇਸ ਨਾਲ ਡੇਢ ਲੱਖ ਏਕੜ ਰਕਬਾ ਸਬਜ਼ੀਆਂ ਅਧੀਨ ਆ ਜਾਵੇਗਾ। ਉਹਨਾਂ ਨਦੀਨਾਂ ਦੀ ਵਰਤੋਂ ਸੰਜਮ ਨਾਲ ਕਰਨ ਦੀ ਅਪੀਲ ਕੀਤੀ ਅਤੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਪੁਰਜ਼ੋਰ ਅਪੀਲ ਕੀਤੀ। 
ਇਸ ਤੋਂ ਪਹਿਲਾਂ ਜੀ ਆਇਆਂ ਦੇ ਸ਼ਬਦ ਬੋਲਦਿਆਂ ਯੂਨੀਵਰਸਿਟੀ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਰਾਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਯੂਨੀਵਰਸਿਟੀ ਦੀਆਂ ਖੋਜਾਂ ਦੀ ਪਰਖ਼  ਕਿਸਾਨਾਂ ਦੇ ਖੇਤਾਂ ਵਿੱਚ ਜਾ ਕੇ ਤੋਂ ਬਾਅਦ ਹੀ ਹੁੰਦੀ ਹੈ। ਉਹਨਾਂ ਖੇਤੀ ਨੂੰ ਵਿਗਿਆਨਕ ਲੀਹਾਂ ਤੇ ਤੋਰਨ ਲਈ ਪੰਜਾਬ ਸੂਬੇ ਦੇ 18 ਜ਼ਿਲਿ•ਆਂ ਵਿੱਚ ਸਥਾਪਿਤ ਕ੍ਰਿਸ਼ੀ ਵਿਗਿਆਨ ਕੇਂਦਰਾਂ ਨਾਲ ਜੁੜਨ ਲਈ ਕਿਹਾ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਯੂਨੀਵਰਸਿਟੀ ਵੱਲੋਂ ਤਿਆਰ ਸਾਹਿਤ ਨੂੰ ਜ਼ਰੂਰ ਪੜ•ਨ ਤਾਂ ਜੋ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਤੇ ਅਮਲ ਕੀਤਾ ਜਾ ਸਕੇ। 
ਯੂਨੀਵਰਸਿਟੀ ਵੱਲੋਂ ਕੀਤੇ ਜਾ ਰਹੇ ਖੋਜ ਕਾਰਜਾਂ ਬਾਰੇ ਜਾਣਕਾਰੀ ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ ਡਾ: ਆਰ ਕੇ ਗੁੰਬਰ ਨੇ ਦਿੱਤੀ। ਉਹਨਾਂ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਕਣਕ ਦੀਆਂ ਨਵੀਆਂ ਦੋ ਕਿਸਮਾਂ ਪੀ ਬੀ ਡਬਲਯੂ 726 ਅਤੇ ਪੀ ਬੀ ਡਬਲਯੂ 677 ਦੀ ਸਿਫਾਰਸ਼ ਕੀਤੀ ਗਈ ਹੈ ਜੋ ਕਿ ਪੀਲੀ ਕੁੰਗੀ ਦਾ ਟਾਕਰਾ ਕਰਨ ਦੇ ਸਮਰੱਥ ਕਿਸਮਾਂ ਹਨ। ਇਸੇ ਤਰ•ਾਂ ਯੂਨੀਵਰਸਿਟੀ ਵੱਲੋਂ ਕਿਨੂੰ, ਸਰ•ੋਂ, ਮਟਰਾਂ, ਬੈਂਗਣ ਆਦਿ ਫ਼ਸਲਾਂ ਦੀਆਂ ਕਿਸਮਾਂ ਵੀ ਜਾਰੀ ਕੀਤੀਆਂ ਗਈਆਂ ਹਨ। ਉਹਨਾਂ ਯੂਨੀਵਰਸਿਟੀ ਵੱਲੋਂ ਤਿਆਰ ਕੀਤੀਆਂ ਨਵੀਆਂ ਸਿਫਾਰਸ਼ ਤਕਨੀਕਾਂ, ਤਕਨਾਲੋਜੀਆਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ। 
ਇਸ ਮੌਕੇ ਯੂਨੀਵਰਸਿਟੀ ਦੀਆਂ ਪ੍ਰਕਾਸ਼ਨਾਵਾਂ ਵੀ ਮੁੱਖ ਮਹਿਮਾਨ ਵੱਲੋਂ ਜਾਰੀ ਕੀਤੀਆਂ ਗਈਆਂ। ਅੰਤ ਵਿੱਚ ਧੰਨਵਾਦ ਦੇ ਸ਼ਬਦ ਯੂਨੀਵਰਸਿਟੀ ਦੇ ਅਪਰ ਨਿਰਦੇਸ਼ਕ ਪਸਾਰ ਸਿੱਖਿਆ ਡਾ ਪੁਸ਼ਪਿੰਦਰ ਸਿੰਘ ਔਲਖ ਨੇ ਕਹੇ। 
ਮੇਲੇ ਦੌਰਾਨ ਕਰਵਾਏ ਗਏ ਜਿਣਸਾਂ ਦੇ ਮੁਕਾਬਲਿਆਂ ਵਿੱਚ ਭਿੰਡੀ ਦੀ ਕਾਸ਼ਤ ਲਈ ਇਨਾਮ ਮਲਕੀਤ ਸਿੰਘ, ਕਰੇਲੇ ਵਿੱਚ ਫਤਹਿਗੜ• ਸਾਹਿਬ ਦੇ ਸਿਕੰਦਰ ਸਿੰਘ, ਮਿਰਚਾਂ ਵਿੱਚ ਕਪੂਰਥਲਾ ਦੇ ਨਸੀਰਾਬਾਦ ਦੇ ਸੁਖਦੇਵ ਸਿੰਘ, ਰਾਮ ਤੋਰੀ ਵਿੱਚ ਸਧਾਣਾਂ (ਬਠਿੰਡਾ) ਦੇ ਸਤਬੀਰ ਸਿੰਘ, ਬੈਂਗਣਾਂ ਵਿੱਚ  ਹਰੂਵਾਲ (ਗੁਰਦਾਸਪੁਰ) ਦੇ ਹਰਦੇਵ ਸਿੰਘ,ਘੀਆ ਕੱਦੂ ਵਿੱਚ ਸੰਦੌੜ (ਸੰਗਰੂਰ) ਦੇ ਤੀਰਥ ਸਿੰਘ, ਖੀਰੇ ਵਿੱਚ ਰੰਗੀਆਂ (ਸੰਗਰੂਰ) ਦੇ ਸੁਖਵਿੰਦਰ ਸਿੰਘ, ਪਿਆਜ਼ ਲਈ ਸੰਦੌੜ (ਸੰਗਰੂਰ) ਦੇ ਤੀਰਥ ਸਿੰਘ ਨੇ ਪ੍ਰਾਪਤ ਕੀਤਾ। ਇਸੇ ਤਰ•ਾਂ ਮਾਲਟੇ ਲਈ ਪਹਿਲਾ ਸਥਾਨ ਝੋਟਿਆਂਵਾਲੀ (ਫਾਜਿਲਕਾ) ਦੇ ਪਰਮਿੰਦਰ ਕੁਮਾਰ ਨੇ, ਅਰਬੀ ਵਿੱਚ ਨਾਗਰਾ (ਸੰਗਰੂਰ) ਦੇ ਮਨਜੀਤ ਸਿੰਘ ਘੁਮਾਣ, ਨਿੰਬੂ ਵਿੱਚ ਸਲਾਬਤਪੁਰਾ (ਬਠਿੰਡਾ) ਦੇ ਸੁਖਦੇਵ ਸਿੰਘ, ਆਂਵਲਾ ਵਿੱਚ ਨਾਗਰਾ (ਸੰਗਰੂਰ) ਦੇ ਕੁਲਵਿੰਦਰ ਸਿੰਘ ਨੇ ਪ੍ਰਾਪਤ ਕੀਤਾ ਜਦ ਕਿ ਜਰਬਰਾ ਲਈ ਜ਼ਿਲ•ਾ ਦੇ (ਸੰਗਰੂਰ) ਦੇ ਅਵਤਾਰ ਸਿੰਘ ਅਤੇ ਗੁਲਾਬ ਵਿੱਚ ਸਲਾਬਤਪੁਰਾ (ਬਠਿੰਡਾ) ਦੇ ਨਛੱਤਰ ਸਿੰਘ ਨੇ ਹਾਸਿਲ ਕੀਤਾ। ਮੱਕੀ ਵਿੱਚ ਪਹਿਲਾ ਸਥਾਨ ਰੋਪੜ ਦੇ ਦਰਸ਼ਨ ਲਾਲ, ਗੰਨੇ ਵਿੱਚ (ਸੰਗਰੂਰ) ਦੇ ਸੰਦੀਪ ਸਿੰਘ, ਮੂੰਗਫਲੀ ਵਿੱਚ (ਹੁਸ਼ਿਆਰਪੁਰ) ਦੇ ਮੁਖਤਿਆਰ ਸਿੰਘ ਨੇ ਹਾਸਿਲ ਕੀਤਾ। 
ਇਸੇ ਤਰ•ਾਂ ਬੀਬੀਆਂ  ਵੱਲੋਂ ਤਿਆਰ ਉਤਪਾਦਾਂ ਦੇ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਚਰਨਜੀਤ ਕੌਰ ਨੇ ਪ੍ਰਾਪਤ ਕੀਤਾ ਜਦ ਕਿ ਡਰਾਇੰਗ ਦੇ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਰੂਹਾਨੀਅਤ ਕੌਰ ਨੇ ਪ੍ਰਾਪਤ ਕੀਤਾ।