Showing posts with label Gurpurab. Show all posts
Showing posts with label Gurpurab. Show all posts

Sunday, August 28, 2022

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਗੁਰਪੁਰਬ

 Sunday:28th August 2022 at 05:49 PM

 ਦਿੱਲੀ ਕਮੇਟੀ ਵੱਲੋਂ ਵੀ ਸ਼ਰਧਾ ਨਾਲ ਮਨਾਇਆ ਗਿਆ 


ਨਵੀਂ ਦਿੱਲੀ
: 28 ਅਗਸਤ 2022: (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ)::

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐਸਜੀਐਮਸੀ) ਵੱਲੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ਗੁ: ਮੋਤੀ ਬਾਗ ਸਾਹਿਬ ਅਤੇ ਗੁ: ਸੀਸ ਗੰਜ ਸਾਹਿਬ ਸਹਿਤ ਸਾਰੇ ਇਤਿਹਾਸਕ ਗੁਰਦੁਆਰਾ ਸਾਹਿਬਾਨਾਂ ’ਚ ਵਿਖੇ ਬੜੇ ਸ਼ਰਧਾ-ਸਤਿਕਾਰ ਨਾਲ ਮਨਾਇਆ ਗਿਆ। ਇਸ ਮੌਕੇ ਭਰਵੀਂ ਗਿਣਤੀ ’ਚ ਸੰਗਤਾਂ ਗੁਰੂ ਘਰ ’ਚ ਨਤਮਸਤਕ ਹੋਈਆਂ।

ਗੁਰਦੁਆਰਾ ਮੋਤੀ ਬਾਗ ਸਾਹਿਬ ਵਿਖੇ ਅੰਮ੍ਰਿਤ ਵੇਲੇ ਤੋਂ ਦੇਰ ਸ਼ਾਮ ਤਕ ਕਰਵਾਏ ਗਏ ਸਮਾਗਮ ਦੀ ਅਰੰਭਤਾ ਸ੍ਰੀ ਸੁਖਮਨੀ ਸਾਹਿਬ ਅਤੇ ਨਿਤਨੇਮ ਦੇ ਪਾਠ ਨਾਲ ਕੀਤੀ ਗਈ। ਇਸ ਤੋਂ ਬਾਅਦ ਭਾਈ ਸਤਿੰਦਰਬੀਰ ਸਿੰਘ ਜੀ ਅਤੇ ਭਾਈ ਕਰਨੈਲ ਸਿੰਘ ਜੀ ਹਜ਼ੂਰੀ ਕੀਰਤਨੀਏ ਸ੍ਰੀ ਦਰਬਾਰ ਸਾਹਿਬ, ਭਾਈ ਜਸਬੀਰ ਸਿੰਘ ਜੀ ਪਾਉਂਟਾ ਸਾਹਿਬ, ਭਾਈ ਚਰਨਜੀਤ ਸਿੰਘ ਜੀ ਹੀਰਾ ਦਿੱਲੀ, ਭਾਈ ਕੁਲਵੰਤ ਸਿੰਘ ਜੀ ਲੁਧਿਆਣਾ, ਭਾਈ ਸਤਵਿੰਦਰ ਸਿੰਘ ਜੀ ਸਰਤਾਜ ਤੇ ਭਾਈ ਜਗਦੀਪ ਸਿੰਘ ਜੀ ਹਜ਼ੂਰੀ ਕੀਰਤਨੀਏ ਗੁ: ਸੀਸ ਗੰਜ ਸਾਹਿਬ ਹੋਰਾਂ ਨੇ ਗੁਰਬਾਣੀ ਦੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ । ਭਾਈ ਬਲਦੇਵ ਸਿੰਘ ਜੀ ਬੀਰ ਹਜ਼ੂਰੀ ਢਾਡੀ ਜੱਥਾ ਗੁ: ਸੀਸ ਗੰਜ ਸਾਹਿਬ ਵਾਲਿਆਂ ਨੇ ਢਾਡੀ ਪ੍ਰਸੰਗ ਰਾਹੀਂ ਅਤੇ ਕਵੀ ਦਰਬਾਰ ’ਚ ਸ਼ਾਮਿਲ ਹੋਏ ਗੁਰਚਰਨ ਸਿੰਘ ਚਰਨ, ਮਹਿੰਦਰ ਸਿੰਘ ਪਰਿੰਦਾ, ਰਛਪਾਲ ਸਿੰਘ ਪਾਲ ਜਲੰਧਰ, ਸ਼ੁਕਰਗੁਜਾਰ ਸਿੰਘ ਅੰਮ੍ਰਿਤਸਰ, ਬੀਬੀ ਸਤਵੰਤ ਕੌਰ ਮਠਾਰੂ ਆਦਿ ਕਵੀਆਂ ਨੇ ਆਪਣੀਆਂ ਕਵਿਤਾਵਾਂ ਦੇ ਜ਼ਰੀਏ ਗੁਰ ਇਤਿਹਾਸ ਸੰਗਤਾਂ ਨੂੰ ਜਾਣੂੰ ਕਰਵਾਇਆ।

ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਸ਼ਾਮ ਨੂੰ ਕਰਵਾਏ ਗਏ ਸਮਾਗਮ ਦੀ ਅਰੰਭਤਾ ਸ੍ਰੀ ਰਹਰਾਸਿ ਸਾਹਿਬ ਦੇ ਪਾਠ ਨਾਲ ਹੋਈ ਉਪਰੰਤ ਭਾਈ ਕਰਨੈਲ ਸਿੰਘ ਜੀ ਅਤੇ ਭਾਈ ਸਤਿੰਦਰਬੀਰ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਜੋਗਿੰਦਰ ਸਿੰਘ ਰਿਆੜ, ਭਾਈ ਚਮਨਜੀਤ ਸਿੰਘ ਜੀ ਦਿੱਲੀ ਵਾਲਿਆਂ ਨੇ ਗੁਰਬਾਣੀ ਦੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ।

ਗੁਰਦੁਆਰਾ ਮੋਤੀ ਬਾਗ ਸਾਹਿਬ ’ਚ ਸੰਗਤਾਂ ਦਰਸ਼ਨ ਕਰਦੇ ਹੋਏ ਪ੍ਰਧਾਨ ਸ. ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਕੇ ਸਮੁੱਚੀ ਮਨੁੱਖਤਾ ’ਤੇ ਇੱਕ ਮਹਾਨ ਪਰਉਪਕਾਰ ਕੀਤਾ ਹੈ। ਗੁਰੂ ਅਰਜਨ ਦੇਵ ਜੀ ਨੇ ਜਿੱਥੇ ਮਨੁੱਖਤਾ ਦੇ ਭਲੇ ਲਈ ਅਨੇਕਾਂ ਕਾਰਜ ਕੀਤੇ, ਉਥੇ ਸਭ ਤੋਂ ਮਹਾਨ ਕਾਰਜ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਅਤੇ ਇਸ ਰੱਬੀ ਪੈਗਾਮ ਨੂੰ ਸੰਸਾਰ ’ਤੇ ਪ੍ਰਗਟ ਕਰਨ ਲਈ ਉਨ੍ਹਾਂ ਨੂੰ ਆਪਣੀ ਸ਼ਹਾਦਤ ਵੀ ਦੇਣੀ ਪਈ।

ਸ. ਕਾਲਕਾ ਨੇ ਸੋਸ਼ਲ ਮੀਡੀਆ ’ਤੇ ਪਿਛਲੇ ਦਿਨੀਂ ਵਾਇਰਲ ਹੋਈ ਇਕ ਵੀਡੀਓ ਦਾ ਹਵਾਲਾ ਦਿੰਦੇ ਹੋਏ ਅਹਿਮ ਜਾਣਕਾਰੀ ਦਿੱਤੀ ਕਿ ਜਿਹੜੀ ਸੰਗਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਪਣੇ ਘਰ ’ਚ ਪ੍ਰਕਾਸ਼ ਕਰਦੀਆਂ ਹਨ ਉਨ੍ਹਾਂ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਘਰ ਦੀ ਰਹਿਤ-ਮਰਿਆਦਾ ਦੀ ਸਪੈਸ਼ਲ ਕਲਾਸ ਲੈਣੀ ਲਾਜ਼ਮੀ ਹੋਵੇਗੀ ਤਾਂ ਕਿ ਸੰਗਤਾਂ ਪਾਸੋਂ ਕਿਸੇ ਵੀ ਕਿਸਮ ਦੀ ਅਨਜਾਨਪੁਣੇ ’ਚ ਹੋਣ ਵਾਲੀ ਬੇਅਦਬੀ ਦੀ ਘਟਨਾ ਨਹੀਂ ਵਾਪਰ ਸਕੇ। ਉਨ੍ਹਾਂ ਗੁਰਦੁਆਰਾ ਬੰਗਲਾ ਸਾਹਿਬ ’ਚ ਸੰਗਤਾਂ ਦੀ ਸਹੂਲਤ ਲਈ ਚੱਲ ਰਹੇ ਪੋਲੀਕਲੀਨਿਕ ਜਿਸ ’ਚ ਐਮ.ਆਰ.ਆਈ., ਸਿਟੀ ਸਕੈਨ ਅਤੇ ਮੈਮੋਗ੍ਰਾਫੀ ਦੀਆਂ ਅਤਿ-ਆਧੁਨਿਕ ਮਸ਼ੀਨਾਂ ਸਥਾਪਿਤ ਕੀਤੀ ਜਾ ਚੁੱਕੀਆਂ ਹਨ ਉਥੇ ਅਗਲੇ ਕੁਝ ਦਿਨਾਂ ਅੰਦਰ ਹੀ ਇਕ ਡਿਜ਼ਿਟਲ ਲੈਬ ਆਰੰਭ ਕਰਨ ਦਾ ਵੀ ਸੰਗਤਾਂ ਨਾਲ ਵਾਅਦਾ ਕੀਤਾ।

ਜਨਰਲ ਸਕੱਤਰ ਸ. ਜਗਦੀਪ ਸਿੰਘ ਕਾਹਲੋਂ ਨੇ ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਅੰਮ੍ਰਿਤਸਰ ਦੀ ਪਵਿੱਤਰ ਧਰਤੀ ’ਤੇ ਸ੍ਰੀ ਰਾਮਸਰ ਵਾਲੀ ਰਮਣੀਕ ਜਗ੍ਹਾ ’ਤੇ ਬੈਠ ਕੇ ਆਪਣੇ ਤੋਂ ਪਹਿਲੇ ਚਾਰ ਗੁਰੂ ਸਾਹਿਬਾਨ ਦੀ ਬਾਣੀ ਅਤੇ ਆਪਣੇ ਮੁਖਾਰਬਿੰਦ ਤੋਂ ਉਚਾਰਣ ਕੀਤੀ ਬਾਣੀ ਦੇ ਨਾਲ-ਨਾਲ ਉਨ੍ਹਾਂ ਸੰਤਾਂ-ਭਗਤਾਂ, ਭੱਟਾਂ ਅਤੇ ਸਿੱਖਾਂ ਦੀ ਬਾਣੀ ਜੋ ਸੱਚ ਦੀ ਕਸਵੱਟੀ ’ਤੇ ਪੂਰੀ ਉਤਰਦੀ ਅਤੇ ਜਿਸ ਵਿਚ ਨਿਰੋਲ ਅਕਾਲ ਪੁਰਖ ਦੀ ਉਸਤਤਿ ਹੈ, ਨੂੰ ਇਕੱਤਰ ਕਰਕੇ ਸਿੱਖ ਪੰਥ ਦੇ ਮਹਾਨ ਵਿਦਵਾਨ ਭਾਈ ਗੁਰਦਾਸ ਜੀ ਪਾਸੋਂ ਲਿਖਵਾਉਣਾ ਅਰੰਭ ਕੀਤਾ ਅਤੇ ਸੰਪੂਰਨ ਹੋਣ ਉਪਰੰਤ ਸੰਨ 1604 ਈਸਵੀ ਵਿਚ ਆਦਿ (ਸ੍ਰੀ ਗੁਰੂ) ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਸ੍ਰੀ ਹਰਿਮੰਦਰ ਸਾਹਿਬ ਵਿਖੇ ਕਰਵਾ ਕੇ ਬਾਬਾ ਬੁੱਢਾ ਜੀ ਨੂੰ ਪਹਿਲੇ ਗ੍ਰੰਥੀ ਹੋਣ ਦਾ ਮਾਨ ਬਖਸ਼ਿਆ। ਗੁਰੂ ਅਰਜਨ ਦੇਵ ਜੀ ਨੇ ਆਦਿ (ਸ੍ਰੀ ਗੁਰੂ) ਗ੍ਰੰਥ ਸਾਹਿਬ ਜੀ ਦਾ ਸੰਪਾਦਨ ਕਰਨ ਲੱਗਿਆਂ ਇਸ ਵਿਚ ਸੰਤਾਂ, ਭਗਤਾਂ ਤੇ ਭੱਟਾਂ ਦੀ ਬਾਣੀ ਨੂੰ ਦਰਜ ਕਰਦੇ ਸਮੇਂ ਇਹ ਵਿਚਾਰ ਨਹੀਂ ਸੀ ਕੀਤੀ ਕਿ ਉਹ ਭਗਤ ਕਿਸ ਜਾਤੀ, ਇਲਾਕੇ, ਸਥਾਨ ਜਾਂ ਕਿੱਤੇ ਨਾਲ ਸਬੰਧਤ ਹਨ। ਸਗੋਂ ਬਾਣੀ ਦਾ ਮੂਲ ਸੋਮਾ ਇੱਕ ਪ੍ਰਮੇਸਰ ’ਤੇ ਨਿਸਚਾ ਰੱਖਣਾ ਮੰਨਿਆ ਹੈ ਜਿਸ ਵਿਚ ਨਾਮ ਜਪਣਾ, ਕਿਰਤ ਕਰਨੀ ਤੇ ਵੰਡ ਛਕਣਾ, ਸਾਂਝੀਵਾਲਤਾ ਭਰਾਤਰੀ ਭਾਵ ਵਰਗੇ ਉਚੇ ਆਦਰਸ਼ ਹਨ । ਇਸ ਲਈ ਕਿ ਸਾਡੇ ’ਤੇ ਗੁਰੂ ਦੀ ਕ੍ਰਿਪਾ ਉਦੋਂ ਹੋਵੇਗੀ ਜਦੋਂ ਅਸੀਂ ਗੁਰੂ ਦਾ ਹੁਕਮ ਮਨਾਂਗੇ।

ਸ. ਕਾਹਲੋਂ ਨੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੇ ਮਾਮਲੇ ਨੂੰ ਲੈ ਅਦਾਲਤ ਤੋਂ ਲੈ ਕੇ ਸੋਸ਼ਲ ਮੀਡੀਆ ਤਕ ਗੁੰਮਰਾਹਕੁੰਨ ਜਾਣਕਾਰੀਆਂ ਪੇਸ਼ ਕਰਨ ਵਾਲੇ ਸਾਰੇ ਵਿਰੋਧੀ ਦਲਾਂ ਦੀ ਇਸ ਕਾਰਗੁਜਾਰੀ ਨੂੰ ਦਿੱਲੀ ਕਮੇਟੀ ਦਾ ਅਕਸ ਵਿਗਾੜਨ ਦੀ ਕੋਝੀ ਕਾਰਵਾਈ ਕਰਾਰ ਦਿੱਤਾ। ਉਨ੍ਹਾਂ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਬੱਚਿਆਂ ਦੇ ਪਾਸ ਹੋਣ ਦੇ ਇਸ ਸਾਲ ਆਏ 100 ਫੀਸਦੀ ਰਿਜ਼ਲਟ ਲਈ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਦੇ ਹੋਏ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦਾ ਵੱਧ ਤੋਂ ਵੱਧ ਗਿਣਤੀ ’ਚ ਦਾਖ਼ਲਾ ਇਨ੍ਹਾਂ ਸਕੂਲਾਂ ’ਚ ਕਰਾਉਣ ਤਾਂ ਕਿ ਬੱਚਿਆਂ ਨੂੰ ਉਚ-ਸਿੱਖਿਆ ਦੇ ਨਾਲ-ਨਾਲ ਗੁਰਮਤਿ ਅਤੇ ਪੰਜਾਬੀ ਭਾਸ਼ਾ ਦੀ ਸਿੱਖਿਆ ਵੀ ਦਿੱਤੀ ਜਾ ਸਕੇ।

Friday, June 08, 2018

ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਵਿਸ਼ੇਸ਼ ਆਯੋਜਨ

Jun 8, 2018, 1:58 PM
ਜਲੰਧਰ ਸਕੂਲ ਵਿਖੇ ਕਰਾਇਆ ਸਵਾਲ-ਜਵਾਬ ਮੁਕਾਬਲਾ 
ਜਲੰਧਰ: 8ਜੂਨ 2018: (ਰਾਜਪਾਲ ਕੌਰ//ਪੰਜਾਬ ਸਕਰੀਨ)::
ਜਲੰਧਰ ਸਕੂਲ,ਗਦਾਈਪੁਰ ਦੇ ਵਿਦਿਆਰਥੀਆਂ ਦੇ ਗਿਆਨ-ਵਿਗਿਆਨ ਦੀ ਜਾਂਚ ਕਰਨ ਅਤੇ ਉਸ ਵਿਚ ਹੋਰ ਵਾਧਾ ਕਰਨ ਲਈ ਸਾਰੀਆਂ ਜਮਾਤਾਂ ਵਿਚਕਾਰ ਖੁੱਲੇ ਤੋਰ ਤੇ ਸਵਾਲ-ਜਵਾਬ ਪੁੱਛਣ ਦਾ ਮੁਕਾਬਲਾ ਕਰਵਾਇਆ ਗਿਆ।  ਇਸ ਮੁਕਾਬਲੇ ਦਾ ਵਿਸ਼ਾ ਖਾਸ ਕਰਕੇ ਗੁਰੂ ਸਾਹਿਬਾਨਾਂ ਦੇ ਜੀਵਨ, ਅਤੇ ਆਮ ਗਿਆਨ-ਵਿਗਿਆਨ ਦੀ ਜਾਣਕਾਰੀ ਨਾਲ ਸੰਬਧਤ ਸੀ। ਬੱਚਿਆਂ ਨੇ ਇਸ ਵਿੱਚ ਬਹੁਤ ਦਿਲਚਸਪੀ ਵਿਖਾਈ ਅਤੇ ਵੱਧ ਚੜ ਕੇ ਮੁਕਾਬਲੇ ਵਿੱਚ ਹਿੱਸਾ ਲਿਆ। ਲਗਭਗ 300 ਬੱਚਿਆਂ ਵਿੱਚੋਂ 15 ਵਿਦਿਆਰਥੀਆਂ ਨੇ ਆਪਣੀ ਕਾਮਯਾਬੀ ਦੀ ਧਾਂਕ ਜਮਾਈ। ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ। ਜਲੰਧਰ ਵਿੱਦਿਅਕ ਸੋਸਾਇਟੀ ਦੇ ਚੇਅਰਮੈਨ ਪਲਵਿੰਦਰ ਸਿੰਘ ਅਤੇ ਮੁੱਖ ਅਧਿਆਪਿਕਾ ਰਾਜਪਾਲ ਕੌਰ ਨੇ ਬੱਚਿਆਂ ਨੂੰ ਜੀਵਨ ਦੇ ਹਰ ਖੇਤਰ ਵਿੱਚ ਅੱਗੇ ਵੱਧਣ ਅਤੇ ਗੁਰੂ ਸਾਹਿਬਾਨਾਂ ਦੇ ਜੀਵਨ ਤੋਂ ਪ੍ਰੇਰਣਾ ਲੈਣ ਦਾ ਸੰਦੇਸ਼ ਦਿੱਤਾ। ਰਾਜਪਾਲ ਕੌਰ ਨੇ ਸਾਹਿਬ ਸਰੀ ਗੁਰੂੁ ਅਰਜਨ ਦੇਵ ਜੀ ਦੇ ਜੀਵਨ ਤੇ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਕਿਵੇਂ ਆਪ ਜੀ ਆਪਣੀ ਮਹਾਨ ਸ਼ਹਾਦਤ ਦੇ ਕੇ “ਸ਼ਹੀਦਾਂ ਦੇ ਸਿਰਤਾਜ” ਵਜੋਂ ਜਾਣੇ ਜਾਂਦੇ ਹਨ। ਸਾਰਿਆਂ ਨੇ ਗੁਰੁ ਜੀ ਦੇ ਚਰਨਾਂ ਤੇ ਨਤਮਸਤਕ ਹੋ,”ਜਪਿਉ ਜਿਨਿ ਅਰਜਨ ਦੇਵ ਗੁਰੁ, ਤਿਨਿ ਸੰਕਟ ਜੋਨ ਗਰਬ ਨਹੀਂ ਆਵੈ।“ਸ਼ਬਦ ਦਾ ਗਾਇਣ ਕੀਤਾ ।ਇਸ ਮੋਕੇ ਸਟੇਜ ਦਾ ਸੰਚਾਲਨ ਮੈਡਮ ਜਸਬੀਰ ਕੌਰ ਨੇ ਕੀਤਾ ਅਤੇ ਸਮਾਂ ਨੋਟ ਕਰਨ ਅਤੇ ਮਾਈਕ ਦੀ ਸਹਾਇਤਾ ਮੈਡਮ ਸ਼ੀਵਾਨੀ ਨੇ ਕੀਤਾ। ਇਸ ਮੌਕੇ ਮੈਡਮ ਮੀਨਾਕਸ਼ੀ, ਮੀਨਾ ਮਾਹੀ , ਸੰਦੀਪ ਕੌਰ, ਤੋਸ਼ੀਨ , ਕੱਸ਼ਿਸ਼ ਬਰਮਨ , ਰਾਧਾ ਦੇਵੀ ਆਦਿ ਹਾਜਰ ਸਨ। ਸਵਾਲ ਜਵਾਬ ਮੁਕਾਬਲੇ ਵਿੱਚ ਸਾਹਿਲ,ਕਾਜਲ, ਮੁੰਨਾ, ਜੁਪਿੰਦਰ ਕੌਰ, ਰੋਹਿਤ, ਰਾਮਵਿਕਾਸ,ਅਕਿੰਤ, ਸੰਨੀ, ਸੰਧਿਆ, ਪ੍ਰਿਅੰਕਾ ਅਤੇ ਰੋਹਿਤ ਕੁਮਾਰ ਅਦਿ ਜੇਤੂ ਰਹੇ।

  

Saturday, November 04, 2017

ਜੈਕਾਰਿਆਂ ਨਾਲ ਕੀਤਾ ਗੁਰੂ ਸਾਹਿਬਾਂ ਦੇ ਆਗਮਨ ਪੂਰਬ ਦਾ ਆਗਾਜ਼

Sat, Nov 4, 2017 at 5:36 PM
ਜਲੰਧਰ ਸਕੂਲ ਦੇ ਬੱਚਿਆਂ ਨੇ ਪੇਸ਼ ਕੀਤੇ ਕਈ ਤਰ੍ਹਾਂ ਦੇ ਪ੍ਰੋਗਰਾਮ 
ਜਲੰਧਰ: 4 ਨਵੰਬਰ 2017: (ਪੰਜਾਬ ਸਕਰੀਨ ਬਿਊਰੋ)::
ਅੱਜ ਜਲੰਧਰ ਸਕੂਲ , ਗਦਾਈਪੁਰ ਵਿਖੇ ਸਕੂਲ ਦੇ ਬੱਚਿਆਂ ਅਤੇ ਸਮੂਚੇ ਸਟਾਫ ਨੇ ਰੱਲ ਕੇ ਸਿੱਖ ਧਰਮ ਦੇ ਮੋਢੀ ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਨਾਮਧਾਰੀ ਪੰਥ ਦੇ ਸਤਿਗੁਰੂ ਜਗਜੀਤ ਸਿੰਘ ਜੀ ਦਾ ਪ੍ਰਕਾਸ਼ ਪੁਰਬ ਬੜੇ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਸਮਾਗਮ ਨੂੰ ਸਕੂਲ ਦੇ ਪਰਿਸਰ ਵਿੱਚ ਹੀ ਆਯੋਜਿਤ ਕੀਤਾ ਗਿਆ। ਇਸ ਦਾ ਸੰਚਾਲਨ ਸਕੂਲ ਦੀ ਅਧਿਆਪਿਕਾ ਮੈਡਮ ਜਸਬੀਰ ਕੌਰ ਅਤੇ ਆਸ਼ਾ ਸ਼ਰਮਾ ਨੇ ਕੀਤਾ।  ਸਭ ਤੋਂ ਪਹਿਲਾਂ ਉਹਨਾਂ ਗੁਰੂ ਸਾਹਿਬਾਨਾਂ ਦੇ ਜੀਵਨ ਤੇ ਚਾਨਣਾ ਪਾਇਆ ਅਤੇ ਬੱਚਿਆਂ ਦ੍ਵਾਰਾ ਵੱਲੋਂ ਬੜੇ ਚਾਵਾਂ ਨਾਲ ਤਿਆਰ ਕੀਤੇ ਸ਼ਬਦ, ਕਵਿਤਾ ਅਤੇ ਭਾਸ਼ਣ ਆਦਿ ਪੇਸ਼ ਕਰਵਾਏ।  ਫਿਰ ਗੁਰੂ ਸਹਿਬਾਨਾਂ ਦੇ ਜੀਵਨ ਨਾਲ ਸੰਬੰਧਿਤ ਵਿਸ਼ੇ ਨੂੰ ਮੁਖ ਰੱਖ ਕੇ ਕਵਿਜ (ਸਵਾਲ-ਜਵਾਬ) ਪ੍ਰਤੀਯੋਗਤਾ ਵੀ ਕਰਵਾਈ ਗਈ। ਇਹ ਮੁਕਾਬਲਾ ਮੈਡਮ ਬਲਬੀਰ  ਕੌਰ ਅਤੇ ਮੈਡਮ ਮੀਨਾਕਸ਼ੀ ਦੀ ਦੇਖਰੇਖ।  ਬੱਚਿਆਂ ਨੇ ਬੜੇ ਉਤਸ਼ਾਹ ਨਾਲ ਸਾਰੇ ਪ੍ਰੋਗਰਾਮ ਵਿੱਚ ਹਿੱਸਾ ਲਿਆ। ਵਿੱਦਿਆਰਥੀਆਂ ਨੇ ਚਾਅ ਅਤੇ ਖੁਸ਼ੀ ਨਾਲ ਸਾਰੇ ਪ੍ਰੋਗਰਾਮ ਦੇ ਦੌਰਾਨ "ਵਾਹਿਗੁਰੂ ਜੀ ਕਾ ਖਾਲਸਾ ,ਸ੍ਰੀ ਵਾਹਿਗੁਰੂ ਜੀ ਕੀ ਫਤਹਿ ਅਤੇ ਜੋ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ! ਦੇ ਜੈਕਾਰਿਆਂ ਨਾਲ ਵਾਤਾਵਰਨ ਗੂੰਜਾ ਦਿੱਤਾ। ਇਸ ਮੌਕੇ ਮੁੱਖ ਅਧਿਆਪਿਕਾ ਰਾਜਪਾਲ ਕੌਰ ਨੇ ਬੱਚਿਆਂ ਨੂੰ ਗੁਰੂ ਸਾਹਿਬਾਨਾਂ ਵੱਲੋਂ ਲੋਕਾਈ ਲਈ ਕੀਤੇ ਉਪਕਾਰਾਂ ਅਤੇ  ਉਪਦੇਸ਼ਾਂ ਬਾਰੇ ਸੰਖੇਪ ਨਾਲ ਦੱਸਦੇ ਹੋਏ ਉਹਨਾਂ ਦੇ ਜੀਵਨ ਨਾਲ ਸੰਬੰਧਿਤ ਅਲੌਕਿਕ ਸਾਖੀਆਂ ਵੀ ਸੁਣਾਈਆਂ ਅਤੇ ਦੱਸਿਆ ਕਿ ਕਿਵੇਂ ਗੁਰੂ ਸਾਹਿਬਾਨਾਂ ਦੇ ਦੱਸੇ ਹੋਏ ਮਾਰਗ ਤੇ ਚੱਲ ਕੇ ਆਪਣੇ ਜੀਵਨ ਦਾ ਉੱਧਾਰ ਕੀਤਾ ਜਾ ਸਕਦਾ ਹੈ। ਬੱਚਿਆਂ ਨੇ ਸ੍ਰੀ ਸਤਿਗੁਰੂ ਨਾਨਕ ਦੇਵ ਜੀ ਅਤੇ ਸਤਿਗੁਰੂ ਜਗਜੀਤ ਸਿੰਘ ਜੀ ਦੀਆਂ ਅਲੌਕਿਕ ਸਾਖੀਆਂ ਨੂੰ ਬੜੇ ਧਿਆਨ ਨਾਲ ਸੁਣਿਆ। ਇਸਦੇ ਨਾਲ ਹੀ "ਸਤਿਗੁਰੂ ਨਾਨਕ ਪ੍ਰਗਟਿਆ, ਮਿਟੀ ਧੁੰਧ ਜੱਗ ਚਾਨਣ ਹੋਇਆ।"  ਇਹ ਸ਼ਬਦ ਅਧਿਆਪਕਾਂ ਅਤੇ ਬੱਚਿਆਂ ਨਾਲ ਰੱਲ ਕੇ ਗਾਇਨ ਕੀਤਾ ਗਿਆ। ਸਤਿਗੁਰੂ ਦਲੀਪ ਸਿੰਘ ਜੀ ਵਲੋਂ ਦੱਸੇ ਏਕਤਾ ਦੇ ਨਾਅਰੇ ਨੂੰ ਵੀ ਰੱਲ ਕੇ ਪੜਿਆ;" ਗੁਰੂ ਨਾਨਕ ਦੇ ਸਿੱਖ ਹਾਂ, ਅਸੀਂ ਸਾਰੇ ਇਕ ਹਾਂ, ਪੰਥ ਪਾੜਨਾ ਪਾਪ ਹੈ, ਏਕਤਾ ਵਿੱਚ ਪ੍ਰਤਾਪ ਹੈ।" ਰਾਜਪਾਲ ਕੌਰ ਨੇ ਬੱਚਿਆਂ ਨੂੰ  ਦੱਸਿਆ ਕਿ ਸਤਿਗੁਰੂ ਜੀ ਵੱਲੋਂ  ਦੱਸਿਆ ਇਹ ਨਾਅਰਾ ਸਾਡੇ ਪਰਿਵਾਰ, ਸਮਾਜ ਅਤੇ ਦੇਸ਼ ਸਭ ਨੂੰ ਇਕਜੁੱਟਤਾ ਦਾ ਸੰਦੇਸ਼ ਦਿੰਦਾ ਹੈ। ਇਸ ਲਈ ਸਾਨੂੰ ਮਿਲ-ਜੁਲ ਕੇ ਰਹਿਣਾ ਚਾਹੀਦਾ ਹੈ।  ਇਸ ਤਰ੍ਹਾਂ ਆਪਣੇ ਵਿਕਾਸ ਦੇ ਨਾਲ ਸਮਾਜ ਅਤੇ ਦੇਸ਼ ਦੇ ਵਿਕਾਸ ਅਤੇ ਉੱਨਤੀ ਦੀ ਅਰਦਾਸ ਦੇ ਨਾਲ ਸਮਾਗਮ ਦੀ ਸਮਾਪਤੀ ਹੋਈ। ਉਪਰੰਤ ਬੱਚਿਆਂ ਨੂੰ ਪ੍ਰਸਾਦ ਵੰਡਿਆ ਗਿਆ ਅਤੇ ਸਮਾਗਮ ਵਿੱਚ ਭਾਗ ਲੈਣ ਵਾਲੇ ਬੱਚਿਆਂ ਅਤੇ ਅਧਿਆਪਕਾਂ ਨੂੰ ਵੀ ਸਤਿਗੁਰੂ ਨਾਨਕ ਦੇਵ ਜੀ ਦੀ ਤਸਵੀਰ ਵਾਲਾ ਲੋਕੇਟ ਅਤੇ ਮਾਲਾ ਵੀ ਦਿੱਤੀ ਗਈ। ਸਾਰੇ ਬਹੁਤ ਖੁਸ਼ ਨਜ਼ਰ ਆ ਰਹੇ ਸਨ। ਇਸ ਮੌਕੇ ਜਲੰਧਰ ਸਕੂਲ ਦੇ ਚੇਅਰਮੈਨ ਪਲਵਿੰਦਰ ਸਿੰਘ, ਮੁੱਖ ਅਧਿਆਪਿਕਾ ਰਾਜਪਾਲ ਕੌਰ, ਮੈਡਮ ਜਸਬੀਰ ਕੌਰ, ਬਲਬੀਰ ਕੌਰ, ਆਸ਼ਾ ਸ਼ਰਮਾ, ਮੀਨਾਕਸ਼ੀ, ਮੀਨਾ ਮਾਹੀ, ਬਲਜੀਤ ਕੌਰ, ਸ਼ਿਵਾਨੀ, ਤੋਸ਼ੀਨ ਅਤੇ ਅੰਜੂ ਬਾਲਾ ਆਦਿ ਮੌਜੂਦ ਰਹੇ।  

Monday, September 16, 2013

ਅੰਮ੍ਰਿਤਸਰ ਸ਼ਹਿਰ ਦੇ ਬਾਨੀ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ


Mon, Sep 16, 2013 at 12:51 PM
ਵੱਖ-ਵੱਖ ਥਾਂਵਾਂ ‘ਤੇ ਗੁਰਮਤਿ ਸਮਾਗਮ ਆਰੰਭ 
ਅੰਮ੍ਰਿਤਸਰ:: 16 ਸਤੰਬਰ 2013: ਅੰਮ੍ਰਿਤਸਰ ਸ਼ਹਿਰ ਦੇ ਬਾਨੀ ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਗੁਰਮਤਿ ਸਿਧਾਂਤਾਂ ਤੇ ਪੰਥਕ ਰਵਾਇਤਾਂ ਅਨੁਸਾਰ ਪੂਰੀ ਸ਼ਰਧਾ ਭਾਵਨਾ ਨਾਲ 9 ਅਕਤੂਬਰ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ।
ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਿੱਖ ਸੰਗਤਾਂ ਤੇ ਧਾਰਮਿਕ ਸਭਾ-ਸੁਸਾਇਟੀਆਂ ਦੇ ਸਹਿਯੋਗ ਨਾਲ ਸ਼ਹਿਰ ਦੇ ਵੱਖ-ਵੱਖ ਸਥਾਨਾਂ ‘ਤੇ ਹਰ ਰੋਜ਼ ਸ਼ਾਮ 7 ਤੋਂ 9.30 ਵਜੇ ਤੀਕ ਉਲੀਕੇ ਗਏ ਵਿਸ਼ੇਸ਼ ਗੁਰਮਤਿ ਸਮਾਗਮਾਂ ਦੀ ਲੜੀ ਤਹਿਤ ਮਿਤੀ 17 ਸਤੰਬਰ ਨੂੰ ਸਥਾਨਕ ਗੁਰਦੁਆਰਾ ਸ੍ਰੀ ਕਲਗੀਧਰ ਮੋਹਨ ਨਗਰ ਸੁਲਤਾਨਵਿੰਡ ਰੋਡ ਵਿਖੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਮਾਨ ਸਿੰਘ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸ਼ੌਕੀਨ ਸਿੰਘ ਤੇ ਭਾਈ ਸਤਿੰਦਰਬੀਰ ਸਿੰਘ, 18 ਸਤੰਬਰ ਨੂੰ ਸਥਾਨਕ ਗੁਰਦੁਆਰਾ ਸਾਹਿਬ ਮੋਹਣੀ ਪਾਰਕ, ਸਾਹਮਣੇ ਖਾਲਸਾ ਕਾਲਜ ਵਿਖੇ ਗਿਆਨੀ ਕਿਸ਼ਨ ਸਿੰਘ ਸੰਤਨ ਕੀ ਕੁਟੀਆ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਮਨਿੰਦਰ ਸਿੰਘ ਅਤੇ ਭਾਈ ਉਂਕਾਰ ਸਿੰਘ,  19 ਸਤੰਬਰ ਨੂੰ ਗੁਰਦੁਆਰਾ ਸ੍ਰੀ ਟਾਹਲੀ ਸਾਹਿਬ (ਸੰਤੋਖਸਰ) ਵਿਖੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਐਡੀ:ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਲੁਧਿਆਣਾ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਲਖਵਿੰਦਰ ਸਿੰਘ, ਭਾਈ ਕਰਨੈਲ ਸਿੰਘ ਤੇ ਭਾਈ ਬਲਵਿੰਦਰ ਸਿੰਘ ਪੱਟੀ, 20 ਸਤੰਬਰ ਨੂੰ ਗੁਰਦੁਆਰਾ ਸ੍ਰੀ ਕਲਗੀਧਰ, ਦਸਮੇਸ਼ ਐਵੀਨਿਊ ਪੌਲੀਟੈਕਨੀਕਲ ਰੋਡ, ਨੇੜੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਵੇਲ ਸਿੰਘ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਦਵਿੰਦਰ ਸਿੰਘ ਅਤੇ ਭਾਈ ਗਗਨਦੀਪ ਸਿੰਘ, 21 ਸਤੰਬਰ ਨੂੰ ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਗੁਰਬਖ਼ਸ ਨਗਰ, ਝਬਾਲ ਰੋਡ, ਅੰਮਿ੍ਰਤਸਰ ਵਿਖੇ ਤਖਤ ਸ੍ਰੀ ਕੇਸਗੜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਮੱਲ ਸਿੰਘ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਬਲਵਿੰਦਰ ਸਿੰਘ ਲੋਪੋ ਤੇ ਭਾਈ ਕਿ੍ਰਪਾਲ ਸਿੰਘ, 22 ਸਤੰਬਰ ਨੂੰ ਗੁਰਦੁਆਰਾ ਸ਼ਹੀਦ ਭਾਈ ਕਰਮ ਸਿੰਘ, ਬਜ਼ਾਰ ਨੰ: 6, ਕੋਟ ਬਾਬਾ ਦੀਪ ਸਿੰਘ ਵਿਖੇ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਕਥਾਵਾਚਕ ਗਿਆਨੀ ਬਲਵਿੰਦਰ ਸਿੰਘ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸੁਖਬੀਰ ਸਿੰਘ ਤੇ ਭਾਈ ਕੁਲਦੀਪ ਸਿੰਘ, 22 ਸਤੰਬਰ ਨੂੰ ਗੁਰਦੁਆਰਾ ਪਿੱਪਲੀ ਸਾਹਿਬ, ਪੁਤਲੀਘਰ ਵਿਖੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਕਰਨੈਲ ਸਿੰਘ ਤੇ ਭਾਈ ਬਲਵਿੰਦਰ ਸਿੰਘ ਪੱਟੀ, 23 ਸਤੰਬਰ ਨੂੰ ਗੁਰਦੁਆਰਾ ਸ੍ਰੀ ਗੁਰੂ ਨਾਨਕ-ਦਰ,       ਏ-ਬਲਾਕ, ਸੰਧੂ ਕਾਲੋਨੀ, ਨੇੜੇ ਓ.ਸੀ.ਐਮ. ਮਿਲਜ਼ ਵਿਖੇ ਗੁਰਦੁਆਰਾ ਪਿੱਪਲੀ ਸਾਹਿਬ ਦੇ ਕਥਾਵਾਚਕ ਗਿਆਨੀ ਅਮਰੀਕ ਸਿੰਘ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਬਲਦੇਵ ਸਿੰਘ ਵਡਾਲਾ ਅਤੇ ਭਾਈ ਗੁਰਕੀਰਤ ਸਿੰਘ, 24 ਸਤੰਬਰ ਨੂੰ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਨੇੜੇ ਬਾਰਾਂਦਰੀ ਸਕੂਲ ਪਿੰਡ ਕਾਲੇ, ਅੰਮਿ੍ਰਤਸਰ ਵਿਖੇ ਭਾਈ ਬਲਦੇਵ ਸਿੰਘ ਕਥਾਵਾਚਕ ਲੁਧਿਆਣਾ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਰਾਏ ਸਿੰਘ ਤੇ ਭਾਈ ਜਗਦੀਪ ਸਿੰਘ, 25 ਸਤੰਬਰ ਨੂੰ ਗੁਰਦੁਆਰਾ ਸਾਹਿਬ ਭੱਲਾ ਕਾਲੋਨੀ, ਛੇਹਰਟਾ ਸਾਹਿਬ ਵਿਖੇ ਭਾਈ ਬਲਦੇਵ ਸਿੰਘ ਕਥਾ ਵਾਚਕ ਲੁਧਿਆਣਾ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਹਰਨਾਮ ਸਿੰਘ ਤੇ ਭਾਈ ਗੁਰਿੰਦਰਬੀਰ ਸਿੰਘ ਸੰਗਤਾਂ ਨੂੰ ਗੁਰਮਤਿ ਵਿਚਾਰਾਂ, ਕਥਾ ਵਖਿਆਨਾ ਤੇ ਇਲਾਹੀ ਬਾਣੀ ਦੇ ਕੀਰਤਨ ਸਰਵਣ ਕਰਾਉਣਗੇ। ਸਮੂਹ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਜੋਦੜੀ ਹੈ ਕਿ ਪਰਿਵਾਰਾਂ ਸਮੇਤ ਇਹਨਾਂ ਮਹਾਨ ਗੁਰਮਤਿ ਸਮਾਗਮਾਂ ‘ਚ ਹਾਜ਼ਰੀਆਂ ਭਰ ਕੇ ਸਤਿਗੁਰਾਂ ਦੀਆਂ ਬਖਸ਼ਿਸ਼ਾਂ ਦੇ ਪਾਤਰ ਬਨਣ।