Mon, Aug 15, 2016 at 5:11 PM
PAU ਦੇ ਵਾਈਸ ਚਾਂਸਲਰ ਨੇ ਦੱਸਿਆ ਸੁਤੰਤਰਤਾ ਦਿਵਸ ਮੌਕੇ ਕਾਰਗਰ ਗੁਰ
ਲੁਧਿਆਣਾ: 15 ਅਗਸਤ 2016: (ਪੰਜਾਬ ਸਕਰੀਨ ਬਿਊਰੋ):
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਅਜ਼ਾਦੀ ਸਮਾਰੋਹ ਦੇ ਮੁੱਖ ਮਹਿਮਾਨ ਡਾ:ਬਲਦੇਵ ਸਿੰਘ ਢਿੱਲੋਂ ਨੇ ਐਨ ਸੀ ਸੀ ਕੈਡਿਟਸ ਨਾਲ ਮਿਲ ਕੇ ਤਿਰੰਗਾ ਝੰਡਾ ਲਹਿਰਾਇਆ ਅਤੇ ਸਲਾਮੀ ਲਈ। ਇਸ ਸਮਾਰੋਹ ਵਿੱਚ ਸ਼ਾਮਿਲ ਡੀਨਜ, ਡਾਇਰੈਕਟਰਜ਼, ਵੱਖੋ-ਵੱਖ ਵਿਭਾਗਾਂ ਦੇ ਮੁਖੀ, ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਬਿਨਾਂ ਸ਼ੱਕ ਅੱਜ ਦਾ ਦਿਨ ਮੁਬਾਰਕ ਦਿਨ ਹੈ ਪਰ ਅਸੀਂ ਇਸ ਅਜ਼ਾਦੀ ਦੇ ਨਾਲ ਇਹ ਯਾਦ ਰੱਖਣਾ ਹੈ ਕਿ ਪੰਜਾਬੀਆਂ ਨੇ ਹਮੇਸ਼ਾਂ ਹਰ ਸੰਕਟ ਵਿੱਚ ਵੱਡੀਆਂ ਕੁਰਬਾਨੀਆਂ ਦਿੱਤੀਆਂ ਹਨ। ਪਾਕਿਸਤਾਨ ਵਿੱਚੋਂ ਉੱਠ ਕਿ ਆਏ ਲੱਖਾਂ ਰਫਿਊਜੀਆਂ ਲਈ ਸਰਹੱਦਾਂ ਤੇ ਇਹ ਮਦਦਗਾਰ ਹੋਏ ਹਨ ਅਤੇ ਦੇਸ ਨੂੰ ਅਨਾਜ ਪੱਖੋਂ ਆਤਮ ਨਿਰਭਰ ਬਣਾਉਣ ਵਿੱਚ ਪੰਜਾਬੀਆਂ ਦਾ ਵੱਡਾ ਯੋਗਦਾਨ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ ਪੰਜਾਬ ਦੇ ਕਿਸਾਨਾਂ ਦਾ ਵਿਸ਼ੇਸ਼ ਸਹਿਯੋਗ ਰਿਹਾ ਹੈ। ਜੇ ਅਸੀਂ ਲੋੜੀਂਦੇ ਸਾਧਨਾਂ ਅਤੇ ਸਮਰਪਿਤ ਭਾਵਨਾ ਨਾਲ ਉਹਨਾਂ ਕੋਲ ਜਾਂਦੇ ਹਾਂ ਤਾਂ ਉਹ ਹਮੇਸ਼ਾਂ ਤੁਹਾਡਾ ਕਹਿਣਾ ਮੰਨਦੇ ਹਨ। ਇਸ ਸੰਬੰਧ ਵਿੱਚ ਇਸ ਵਰ•ੇ ਚਿੱਟੀ ਮੱਖੀ ਦੀ ਉਦਾਹਰਨ ਦਿੰਦਿਆਂ ਉਹਨਾਂ ਨੇ ਕਿਸਾਨ ਵੀਰਾਂ ਦੇ ਵਿਸ਼ੇਸ਼ ਸਹਿਯੋਗ ਲਈ ਉਹਨਾਂ ਦਾ ਧੰਨਵਾਦ ਕੀਤਾ। ਉਹਨਾਂ ਨੇ ਚਿੱਟੀ ਮੱਖੀ ਦੇ ਟਾਕਰੇ ਲਈ ਯੂਨੀਵਰਸਿਟੀ ਅਤੇ ਖੇਤੀ ਵਿਭਾਗ, ਪੰਜਾਬ ਵੱਲੋਂ ਸ਼ੁਰੂ ਕੀਤੀ ਮੁਹਿੰਮ ਵਿੱਚ ਵਿਦਿਆਰਥੀਆਂ, ਅਧਿਆਪਨ ਫੈਕਲਟੀ, ਵਿਭਾਗਾਂ ਦੇ ਮੁਖੀਆਂ ਵੱਲੋਂ ਮਿਲੇ ਭਰਪੂਰ ਸਹਿਯੋਗ ਦੀ ਸ਼ਲਾਘਾ ਵੀ ਕੀਤੀ ਜਿਨ•ਾਂ ਸਦਕਾ ਇਸ ਖੇਤਰ ਵਿੱਚ ਕਾਫੀ ਸਫਲਤਾ ਮਿਲੀ ਹੈ। ਉਹਨਾਂ ਕਿਹਾ ਕਿ ਲੋੜ ਸਾਡੇ ਵੱਲੋਂ ਲਗਾਤਾਰ ਸੁਝਾਅ ਅਤੇ ਸਿਫਾਰਸ਼ਾਂ ਦਿੰਦੇ ਰਹਿਣ ਦੀ ਹੈ ਤਾਂ ਜੋ ਨੀਤੀਆਂ ਘੜੀਆਂ ਜਾ ਸਕਣ। ਇਹਨਾਂ ਯਤਨਾਂ ਸਦਕਾ ਹੀ ਪਾਣੀ ਦੀ ਬੇਲੋੜੀ ਵਰਤੋਂ ਤੇ ਠੱਲ• ਪਈ ਹੈ। ਲੇਜ਼ਰ ਲੈਵਲਰ, ਝੋਨੇ ਦੀ ਸਿੱਧੀ ਬਿਜਾਈ ਆਦਿ ਤਕਨੀਕਾਂ ਜਿਥੇ ਇਸ ਕਾਰਜ ਲਈ ਮਦਦਗਾਰ ਸਾਬਤ ਹੋਈਆਂ ਹਨ ਉਥੇ ਜਾਗਰੂਕ ਹੋ ਰਿਹਾ ਕਿਸਾਨ ਵੀ ਇਸ ਲਈ ਸਹਾਈ ਸਾਬਤ ਹੋਇਆ ਹੈ । ਹੁਣ ਉਹ ਝੋਨੇ ਵਿੱਚ ਪਾਣੀ ਖੜਾ ਨਹੀਂ ਕਰਦਾ, ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਮੰਨ ਕੇ ਉਸ ਨੇ ਖਾਦਾਂ ਦੀ ਵਰਤੋਂ ਵੀ ਘਟਾਈ ਹੈ। ਉਹਨਾਂ ਵਿਸ਼ੇਸ ਜ਼ੋਰ ਦੇ ਕੇ ਕਿਹਾ ਕਿ ਅਸੀਂ ਆਪਣਾ ਕਿਸਾਨਾਂ ਨਾਲ ਰਾਬਤਾ ਹੋਰ ਮਜ਼ਬੂਤ ਬਣਾਉਣਾ ਹੈ ਜਿਥੇ ਕਿਸਾਨ ਸਾਡੇ ਤੀਕ ਨਹੀਂ ਪਹੁੰਚ ਸਕਦਾ ਉਥੇ ਅਸੀਂ ਆਪ ਪਹੁੰਚਣਾ ਹੈ। ਡਾ: ਢਿੱਲੋਂ ਨੇ ਯੂਨੀਵਰਸਿਟੀ ਵਿੱਚ ਬਾਇਓ ਏਜੰਟ, ਪਰਾਲੀ, ਬਾਇਓ ਗੈਸ ਪਲਾਂਟ, ਵੈਲਿਊ ਐਡੀਸ਼ਨ ਅਤੇ ਮੁਹਾਰਤ ਦੇ ਵਿਕਾਸ ਉੱਪਰ ਚੱਲ ਰਹੀਆਂ ਖੋਜਾਂ ਦਾ ਜਿਕਰ ਵੀ ਕੀਤਾ ਅਤੇ ਆਸ ਜਤਾਈ ਕਿ ਇਹਨਾਂ ਨਾਲ ਭਵਿੱਖ ਵਿੱਚ ਕੁਦਰਤੀ ਸਰੋਤਾਂ ਦੇ ਰੱਖ-ਰਖਾਅ ਅਤੇ ਚੰਗੇਰੀ ਵਰਤੋਂ ਲਈ ਨਵੀਆਂ ਦਿਸ਼ਾਵਾਂ ਮਿਲਣਗੀਆਂ। ਉਹਨਾਂ ਮਹਾਤਮਾ ਗਾਂਧੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਜਿਹੜੀ ਤਬਦੀਲੀ ਅਸੀਂ ਦੇਖਣਾ ਚਾਹੁੰਦੇ ਹਾਂ ਬਿਨਾਂ ਸ਼ੱਕ ਅਸੀਂ ਆਪ ਉਸ ਭਰਪੂਰ ਸ਼ਮੂਲੀਅਤ ਪਾਉਣੀ ਹੈ। ਇਹ ਅਜ਼ਾਦੀ ਤਾਂ ਹੀ ਸਾਰਥਕ ਰੂਪ ਵਿੱਚ ਅਰਥਸ਼ੀਲ ਹੋ ਸਕਦੀ ਹੈ ਜਦੋਂ ਪੂਰਨ ਰੂਪ ਵਿੱਚ ਆਰਥਿਕ ਅਜ਼ਾਦੀ ਵੀ ਹੋਵੇ। ਉਹਨਾਂ ਨੇ ਇਸ ਲਈ ਵਿਦਿਆਰਥੀਆਂ, ਅਧਿਆਪਕਾਂ ਅਤੇ ਅਫਸਰ ਸਾਹਿਬਾਨ ਨੂੰ ਅਨੁਸਾਸ਼ਨ, ਨੇਮਬੱਧਤਾ ਅਤੇ ਚੰਗੇ ਕੰਮ-ਕਾਜ ਲਈ ਪ੍ਰੇਰਿਤ ਕੀਤਾ। ਇਸ ਸਮਾਰੋਹ ਦਾ ਆਯੋਜਨ ਕਰ ਰਹੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ: ਰਵਿੰਦਰ ਕੌਰ ਧਾਲੀਵਾਲ ਨੇ ਕਿਹਾ ਕਿ ਇਸ ਯੂਨੀਵਰਸਿਟੀ ਦਾ ਖੇਤੀਬਾੜੀ ਖੋਜ ਵਿੱਚ ਸ਼ਾਨਦਾਰ ਇਤਿਹਾਸ ਹੈ। ਇਸ ਨੇ ਅੰਤਰਰਾਜੀ ਪੱਧਰ ਦੇ ਖੇਤੀ ਵਿਗਿਆਨੀ, ਸਾਹਿਤਕਾਰ ਅਤੇ ਖਿਡਾਰੀ ਪੈਦਾ ਕੀਤੇ ਹਨ ਅਤੇ ਇਸ ਸ਼ਾਨਦਾਰ ਪਰੰਪਰਾ ਨੂੰ ਬਣਾਈ ਰੱਖਣ ਲਈ ਅਸੀਂ ਸਭ ਨੇ ਆਪਣਾ ਯੋਗਦਾਨ ਪਾਉਣਾ ਹੈ। ਉਹਨਾਂ ਨੇ ਇਸ ਮੌਕੇ ਮੁੱਖ ਮਹਿਮਾਨ ਡਾ: ਬਲਦੇਵ ਸਿੰਘ ਢਿੱਲੋਂ ਦਾ ਧੰਨਵਾਦ ਕੀਤਾ ਜਿਹਨਾਂ ਦੀ ਅਗਵਾਈ ਵਿੱਚ ਇਸ ਯੂਨੀਵਰਸਿਟੀ ਦਾ ਮਾਹੌਲ ਚੰਗੇ ਕਾਰਜਾਂ ਲਈ ਢੁੱਕਵਾਂ ਬਣਿਆ ਹੋਇਆ ਹੈ। ਉਹਨਾਂ ਨੇ ਇਸ ਸਮਾਰੋਹ ਵਿੱਚ ਸ਼ਾਮਿਲ ਰਜਿਸਟਰਾਰ ਡਾ: ਪੀ ਕੇ ਖੰਨਾ, ਨਿਰਦੇਸ਼ਕ ਪਸਾਰ ਸਿੱਖਿਆ ਡਾ: ਰਜਿੰਦਰ ਸਿੰਘ ਸਿੱਧੂ, ਡੀਨ ਪੋਸਟ ਗਰੈਜੂਏਟ ਸਟੱਡੀਜ਼ ਡਾ: ਨੀਲਮ ਗਰੇਵਾਲ, ਡੀਨ, ਕਾਲਜ ਆਫ ਬੇਸਿਕ ਸਾਇੰਸਜ ਡਾ: ਗੁਰਿੰਦਰ ਕੌਰ ਸਾਂਘਾ, ਡੀਨ, ਖੇਤੀਬਾੜੀ ਕਾਲਜ ਡਾ: ਹਰਵਿੰਦਰ ਸਿੰਘ ਧਾਲੀਵਾਲ, ਡਾ: ਪਿਰਤਪਾਲ ਸਿੰਘ ਲੁਬਾਣਾ, ਲਾਇਬ੍ਰੇਰੀਅਨ, ਡਾ: ਸੰਦੀਪ ਕਪੂਰ, ਕੰਪਟਰੋਲਰ, ਡਾ: ਜਸਪਾਲ ਸਿੰਘ ਚੀਫ ਇੰਜੀਨੀਅਰ, ਡਾ: ਵਿਸ਼ਵਜੀਤ ਸਿੰਘ ਹਾਂਸ, ਅਸਟੇਟ ਅਫਸਰ ਅਤੇ ਵੱਖ-ਵੱਖ ਵਿਭਾਗਾਂ ਦੇ ਮੁਖੀ ਸਾਹਿਬਾਨ ਦਾ ਧੰਨਵਾਦ ਵੀ ਕੀਤਾ।
No comments:
Post a Comment