ਲੁਧਿਆਣਾ ਵਿੱਚ ਫਿਰ ਵੰਡੇ ਗਏ ਲੱਡੂ
ਲੁਧਿਆਣਾ: 15 ਫਰਵਰੀ 2015: (ਪੰਜਾਬ ਸਕਰੀਨ ਬਿਊਰੋ):
ਆਮ ਆਦਮੀ ਪਾਰਟੀ ਵੱਲੋਂ ਜਿੱਤ ਦੇ ਜਸ਼ਨ ਜਾਰੀ ਹਨ। ਅੱਜ ਗਿੱਲ ਹਲਕੇ ਵਿੱਚ ਸ਼ਹੀਦ ਨਗਰ ਵਿਖੇ ਆਯੋਜਿਤ ਇੱਕ ਸਮਾਗਮ ਵਿੱਚ ਆਮ ਆ.ਦਮੀ ਪਾਰਟੀ ਦੀ ਸ਼ਾਨਦਾਰ ਦਿੱਲੀ ਜਿੱਤ ਦੀਆਂ ਖੁਸ਼ੀਆਂ ਮਨਾਈਆਂ ਗਈਆਂ। "ਆਪ" ਦੇ ਸਰਗਰਮ ਕਾਰਕੁੰਨ ਬਲਵੰਤ ਸਿੰਘ ਮੀਣੀਆ ਦੀ ਅਗਵਾਈ ਹੇਠ ਕਰਾਏ ਗਏ ਸਮਾਗਮ ਵਿੱਚ ਦਿੱਲੀ ਵਾਲੀ ਸ਼ਾਨਦਾਰ ਜਿੱਤ ਲਈ ਲੱਡੂ ਵੀ ਵੰਡੇ ਗਏ।ਵਰਕਰ ਖੁਸ਼ ਸਨ ਅਤੇ ਇੱਕ ਨਵਾਂ ਜੋਸ਼ ਉਹਨਾਂ ਵਿੱਚ ਠਾਠਾਂ ਮਾਰ ਰਿਹਾ ਸੀ। ਸ੍ਰ. ਮੀਣੀਆ ਨੇ ਕਿਹਾ ਕੀ ਪੰਜਾਬ ਦੇ ਲੋਕ ਇਥੇ ਵੀ "ਆਪ" ਨੂੰ ਉਡੀਕ ਰਹੇ ਹਨ। ਇਥੇ ਵੀ "ਆਪ" ਨੂੰ ਹਰ ਵਰਗ ਦਾ ਸਮਰਥਨ ਪ੍ਰਾਪਤ ਹੈ। ਪੰਜਾਬ ਦੇ ਲੋਕ ਨਸ਼ਿਆਂ ਦਾ ਕਾਰੋਬਾਰ ਕਰਨ ਵਾਲੀਆਂ ਪਾਰਟੀਆਂ ਦੇ ਚੁੰਗਲ ਤੋਂ ਮੁਕਤ ਹੋਣ ਲਈ "ਆਪ" ਵੱਲ ਹੀ ਦੇਖ ਰਹੇ ਹਨ। ਮੌਕੇ ਤੇ ਬੀਬੀ ਜਸਵਿੰਦਰ ਕੌਰ, ਸ਼੍ਮ੍ਕੌਰ ਭੱਟੀ, ਅਸ਼ੋਕ ਗੁਪਤਾ, ਗੋਵਿੰਦਾ, ਨਾਜਰ ਸਿੰਘ, ਮੁਬਾਰਕ ਸਿੰਘ ਅਤੇ ਕਈ ਹੋਰ ਸਰਗਰਮ ਕਾਰਕੁੰਨ ਵੀ ਮੌਜੂਦ ਸਨ। ਹੁਣ ਦੇਖਣਾ ਇਹ ਹੈ ਪੰਜਾਬ ਅਤੇ ਹੋਰਨਾਂ ਸੂਬਿਆਂ ਦੇ "ਆਪ" ਵਰਕਰ ਆਪਣੇ ਮੁਖੀ ਅਰਵਿੰਦ ਕੇਜਰੀਵਾਲ ਦੇ ਉਸ ਬਿਆਨ ਨੂੰ ਕਿਵੇਂ ਲੈਂਦੇ ਹਨ ਜਿਸ ਵਿੱਚ ਉਹਨਾਂ ਕਿਹਾ ਹੈ ਕਿ ਓਹ ਪੰਜਾਂ ਸਾਲਾਂ ਦੌਰਾਨ ਸਿਰਫ ਦਿੱਲੀ 'ਤੇ ਹੀ ਆਪਣਾ ਧਿਆਨ ਕੇਂਦ੍ਰਿਤ ਕਰਨਗੇ ਅਤੇ ਕੀਤੇ ਵੀ ਹੋਰ ਲੜਨਗੇ। ਕੇਜਰੀਵਾਲ ਪੰਜਾਬ, ਯੂਪੀ ਅਤੇ ਬਿਹਾਰ ਦੀ ਵਾਰੀ ਵਾਲੇ ਨਾਅਰੇ ਨੂੰ ਹੰਕਾਰ ਦੱਸਦਿਆਂ ਕੀਤੇ ਵੀ ਹੋਰ ਇਲੈਕਸ਼ਨ ਲੜਨ ਤੋਂ ਸਾਫ਼ ਨਾਂਹ ਕਰ ਚੁੱਕੇ ਹਨ।
No comments:
Post a Comment