Peoples Media Link Desk on Saturday 6th June 2026 at 02:25 AM Regarding Kisan Bhawan Event
ਰਿਪੁਦਮਨ ਸਿੰਘ ਰੂਪ ਦੇ ਸਿਮਰਤੀ ਸਮਾਗਮ ਵਿੱਚ ਸ਼ਾਮਲ ਹੋਣ ਮਗਰੋਂ ਮੁੜੀ ਟੀਮ ਨੇ ਜੋ ਦੱਸਿਆ
ਬਹੁਤਿਆਂ ਨੇ ਰਿਪੁਦਮਨ ਸਿੰਘ ਰੂਪ ਹੁਰਾਂ ਦੇ ਅਦ੍ਰਿਸ਼ ਰੂਪ ਦੇ ਦਰਸ਼ਨ ਵੀ ਕੀਤੇ
ਚੰਡੀਗੜ੍ਹ ਵਿੱਚ ਕਿਸਾਨ ਭਵਨ ਦੇ ਖੁਲ੍ਹੇ ਡੁੱਲ੍ਹੇ ਹਾਲ ਵਿੱਚ ਪ੍ਰਸਿੱਧ ਸਾਹਿਤਕਾਰ ਰਿਪੁਦਮਨ ਸਿੰਘ ਰੂਪ ਹੁਰਾਂ ਦੇ ਸਿਮਰਤੀ ਸਮਾਗਮ ਵਿੱਚ ਹੋਈ ਸਮੂਹ ਵਰਗਾਂ ਨੇ ਭਰਵੀਂ ਸ਼ਿਰਕਤ ਕੀਤੀ। ਇਹ ਥਾਂ ਪੰਜ ਜੂਨ ਨੂੰ ਕਲਮਾਂ ਵਾਲਿਆਂ ਦਾ ਤੀਰਥ ਅਸਥਾਨ ਬਣਿਆ ਹੋਇਆ ਸੀ। ਬਹੁਤਿਆਂ ਨੇ ਰਿਪੁਦਮਨ ਸਿੰਘ ਰੂਪ ਹੁਰਾਂ ਦੇ ਅਦ੍ਰਿਸ਼ ਰੂਪ ਦੇ ਦਰਸ਼ਨ ਵੀ ਕੀਤੇ। ਗਰਮੀਆਂ ਦੇ ਕਗਿਰ ਨੂੰ ਸਾਹਮਣੇ ਰੱਖਦਿਆਂ ਪ੍ਰਬੰਧਕਾਂ ਨੇ ਕਿਸਾਨ ਭਵਨ ਦੇ ਹਾਲ ਹਿੱਚ ਦਾਖਲ ਹੋਣ ਤੋਂ ਪਹਿਲਾਂ ਹੀ ਰੂਹ ਅਫ਼ਜ਼ਾ ਅਤੇ ਨਮਕੀਨ ਲੱਸੀ ਬਹੁਤ ਖੂਬ ਸੂਰਤ ਅੰਦਾਜ਼ ਸਭਨਾਂ ਲਈ ਰੱਖੀ ਹੋਈ ਸੀ। ਜਿਹੜੇ ਚਾਹ ਦੇ ਸ਼ੌਕੀਨ ਸਨ ਉਹਨਾਂ ਲਈ ਚਾਹ ਦਾ ਪ੍ਰਬੰਧ ਵੀ ਸੀ।
ਜਿਸਮਾਨੀ ਤੌਰ ਤੇ ਵਿਛੋੜਾ ਦੇ ਗਏ ਰੂਪ ਜੀ ਦਾ ਪਰਿਵਾਰ, ਉਹਨਾਂ ਦੇ ਸੰਗੀ ਸਾਥੀ, ਉਹਨਾਂ ਦੇ ਸਾਹਿਤਿਕ ਮਿੱਤਰ ਅਤੇ ਉਹਨਾਂ ਦੀਆਂ ਕਿਤਾਬਾਂ ਇਸ ਮਾਹੌਲ ਨੂੰ ਹੋਰ ਮਜ਼ਬੂਤ ਕਰ ਰਹੀਆਂ ਸਨ।
ਜ਼ਿਕਰਯੋਗ ਹੈ ਕਿ ਬੀਤੇ ਦਿਨੀ 91 ਸਾਲਾਂ ਦੀ ਉਮਰ ਵਿੱਚ ਜਿਸਮਾਨੀ ਵਿਛੋੜਾ ਦੇ ਗਏ ਪੰਜਾਬੀ ਲੇਖਕ ਐਡਵੋਕੇਟ ਰਿਪੁਦਮਨ ਸਿੰਘ ਰੂਪ ਦੇ ਸਿਮ੍ਰਿਤਿ ਸਮਾਗਮ ਦੌਰਾਨ ਕਿਸਾਨ ਭਵਨ ਚੰਡੀਗੜ੍ਹ ਵਿਖੇ ਵਿਚ ਲੇਖਕਾਂ, ਬੁੱਧੀਜੀਵੀਆਂ, ਵਕੀਲਾਂ, ਰੰਗਮੰਚ ਅਤੇ ਫਿਲਮ ਅਦਾਕਾਰਾਂ, ਰਾਜਨੀਤਿਕ ਅਤੇ ਸਮਾਜਿਕ ਕਾਰਕੁਨਾਂ, ਮੁਲਾਜ਼ਮ ਆਗੂਆਂ ਨੇ ਭਰਵੀਂ ਸ਼ਿਰਕਤ ਕੀਤੀ। ਸਮਾਗਮ ਵਿੱਚ ਸਮੂਹ ਵਰਗਾਂ ਦੇ ਲੋਕ ਹਾਜ਼ਰ ਹੋਏ ਸਨ।
ਇਸ ਮੌਕੇ ਪ੍ਰਗਤੀਸ਼ੀਲ ਲੇਖਕ ਸੰਘ ਦੇ ਕੌਮੀ ਜਨਰਲ ਸਕੱਤਰ ਸੁਖਦੇਵ ਸਿੰਘ ਸਿਰਸਾ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਕਾਲਮ ਨਵੀਸ ਸ਼ਾਮ ਸਿੰਘ (ਅੰਗ-ਸੰਗ), ਪੰਜਾਬੀ ਲੇਖਕ ਸਭਾ, ਚੰਡੀਗੜ੍ਹ ਦੇ ਪ੍ਰਧਾਨ ਦੀਪਕ ਸ਼ਰਮਾ ਚਰਨਾਰਥਲ, ਸਾਬਕਾ ਡਿਪਟੀ ਮੇਅਰ ਮੁਹਾਲੀ ਕੁਲਜੀਤ ਸਿੰਘ ਬੇਦੀ, ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ, ਮੈਂਬਰ ਬਾਰ ਕੌਂਸਲ ਦਿਆਲ ਪ੍ਰਤਾਪ ਸਿੰਘ ਰੰਧਾਵਾ, ਮੁਲਾਜ਼ਮ ਆਗੂ ਗੁਰਮੇਲ ਸਿੱਧੂ, ਨਾਟਕਾਰ ਦਵਿੰਦਰ ਦਮਨ, ਜਸਟਿਸ ਦਯਾ ਚੌਧਰੀ, ਸਮਾਜਿਕ ਕਾਰਕੁਨ ਦਵਿੰਦਰ ਜਟਾਣਾ, ਨਾਟਕਰਮੀ ਡਾ. ਸਹਿਬ ਸਿੰਘ, ਐਮ ਐਲ ਏ ਐਡਮਿੰਟਨ ਜਸਬੀਰ ਦਿਓਲ, ਸ਼ਾਇਰਾ ਕੁਲਵਿੰਦਰ ਕੌਮਲ ਦੁਬਈ), ਸਾਬਕਾ ਸਕੱਤਰ ਸੀ.ਪੀ.ਆਈ. ਪੰਜਾਬ ਬੰਤ ਸਿੰਘ ਬਰਾੜ, ਇਪਟਾ, ਪੰਜਾਬ ਦੇ ਜਨਰਲ ਸਕੱਤਰ ਇੰਦਰਜੀਤ ਰੂਪੋਵਾਲੀ, ਚੰਡੀਗੜ੍ਹ ਸੰਗੀਤ ਨਾਟਕ ਅਕਾਦਮੀ ਦੀ ਚੇਅਰਪ੍ਰਸਨ ਸੁੱਖੀ ਬਰਾੜ, ਸੁਰਿੰਦਰ ਪ੍ਰੀਤ ਘਣੀਆਂ, ਜੁਆਇੰਟ ਸੈਕਟਰੀ ਡਾ.ਕਿਰਨਦੀਪ ਕੌਰ ਅਤੇ ਪੋਤ-ਜਵਾਈ ਉੱਜਵਲ ਤੇ ਮੋਹਿਤ ਵੇਦ ਨੇ ਕਿਹਾ ਕਿ ਸ੍ਰੀ ਰੂਪ ਝੱਖੜਾਂ ’ਚ ਝੂਲਦਾ ਉਹ ਰੁੱਖ ਸੀ, ਜੋ ਲੋਕਾਂ ਦੇ ਪੱਖ ਅਤੇ ਹੱਕ ’ਚ ਸਾਰੀ ਉਮਰ ਖੜੇ ਤੇ ਲੜੇ, ਆਪਣੇ ਮੁਲਾਜ਼ਮ ਸਾਥੀਆਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਲਈ ਮੁਹਰਲੀ ਕਤਾਰ ਵਿਚ ਸਰਗਰਮ ਰਹਿਕੇ ਅਨੇਕਾਂ ਵਾਰ ਜੇਲ ਗਏ ਅਤੇ ਸਮਾਜਿਕ ਮਸਲੇ ਬੇਬਾਕੀ ਅਤੇ ਦਲੇਰੀ ਨਾਲ ਉਭਾਰੇ। ਉਨਾਂ ਕਿਹਾ ਕਿ ਜਿੱਥੇ ਇਕ ਸਫਲ ਵਕੀਲ ਸਨ, ਉਥੇ ਆਪਣੇ 70 ਸਾਲਾਂ ਦੇ ਸਾਹਿਤਕ ਸਫ਼ਰ ਦੌਰਾਨ ਸਾਹਿਤ ਦੀਆਂ ਵੱਖ-ਵੱਖ ਵਿਧਾਵਾਂ ਵਿਚ ਦਰਜਨ ਤੋਂ ਵੱਧ ਪੁਸਤਕਾਂ ਲਿਖਣ ਤੋਂ ਇਲਾਵਾ ਆਪਣੇ ਪਿਤਾ ਦੇ ਤਜਰਬਿਆਂ ਅਤੇ ਯਾਦਾਂ ਨੂੰ ਵੀ ਆਪਣੀਆਂ ਲਿਖਤਾਂ ਰਾਹੀਂ ਸਾਂਝਿਆਂ ਕੀਤਾ।
ਇਸ ਸੰਬੰਧੀ ਉਨਾ ਕਿਹਾ ਕਿ ਗਿਆਨੀ ਈਸ਼ਰ ਸਿੰਘ ਦਰਦ ਹੁਰਾਂ ਦੇ ਤੁਰ ਜਾਣ ਤੋਂ ਚਾਰ ਦਹਾਕਿਆਂ ਬਾਅਦ ਉਨਾਂ ਦੀ ਕਵਿਤਾਵਾਂ ਦੀ ਪੁਸਤਕ ‘ਧੂੜ ਹੇਠਲੀ ਕਵਿਤਾ’ ਸੰਪਾਦਤ ਕਰਕੇ ਛਪਵਾਈ।
ਜ਼ਿਕਰਯੋਗ ਹੈ ਕਿ ਰੂਪ ਹੋਰਾਂ ਦੀ ਦੇਹ ਉਨਾਂ ਦੇ ਪਰਿਵਾਰ ਵੱਲੋਂ ਉਨਾਂ ਦੀ ਅੰਤਿਮ ਇੱਛਾ ਅਨੁਸਾਰ, ਪੀ. ਜੀ. ਆਈ. ਚੰਡੀਗੜ ਨੂੰ ਖੋਜ ਕਾਰਜਾਂ ਵਾਸਤੇ ਸੌਂਪੀ। ਰੂਪ ਹੋਰਾਂ ਦੇ ਵਡੇ ਭਰਾ ਸ਼੍ਰੌਮਣੀ ਸਾਹਿਤਕਾਰ ਸ੍ਰੀ ਸੰਤੋਖ ਸਿੰਘ ਧੀਰ ਦਾ ਸਰੀਰ ਵੀ 2010 ਵਿੱਚ ਪੀ. ਜੀ. ਆਈ ਨੂੰ ਦਾਨ ਕੀਤਾ ਗਿਆ ਸੀ।ਇਮ ਮੌਕੇ ਪੀ ਜੀ ਆਈ ਪ੍ਰਸ਼ਾਸ਼ਨ ਵੱਲੋਂ ਸ੍ਰੀ ਰੂਪ ਦੀ ਦੇਹ ੳਤੇ ਅੱਖਾਂ ਦਾਨ ਕਰਨ ਲਈ ਉਨਾਂ ਦੇ ਪਰਿਵਾਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਸ੍ਰੀ ਰੂਪ ਨੰ ਨਮਨ ਕਰਨ ਆਏ ਬੇਮਿਸਾਲ ਇੱਕਠ ਮੌਕੇ ਉਨ੍ਹਾਂ ਦੇ ਸਕੇ-ਸਬੰਧੀਆਂ ਅਤੇ ਨੇੜਲਿਆਂ ਤੋਂ ਇਲਾਵਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਜਸਟਿਸ ਅਨੂਪ ਚਿੱਤਕਾਰਾ, ਜਸਟਿਸ (ਰਿਟਾ.) ਜਸਬੀਰ ਸਿੰਘ ਤੇ ਜਸਟਿਸ ਹਰਸਿਮਰਨ ਸਿੰਘ ਸੇਠੀ, ਪੰਜਾਬੀ ਲੇਖਕ ਸਭਾ, ਚੰਡੀਗੜ੍ਹ ਦੇ ਜਨਰਲ ਸਕੱਤਰ ਭੁਪਿੰਦਰ ਮਲਿਕ, ਦਿਨੇਸ਼ ਗੁਪਤਾ, ਰਜਿਸਟਰਾਰ (ਜੁਡੀਸ਼ਲ) ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਜਗਦੀਪ ਸਿੱਧੂ, ਪਾਲ ਅਜਨਬੀ, ਜਸਬੀਰ ਢਿੱਲੋਂ, ਅਨੀਤਾ ਸਬਦੀਸ਼, ਸਬਦੀਸ਼, ਨਰਿੰਦਰ ਨਸਰੀਨ, ਕਰਮ ਸਿੰਘ ਧਨੋਆ, ਬਲਦੇਵ ਝੱਜ, ਗੁਰਮੇਲ ਮੌਜੇਵਾਲ, ਇਪਟਾ, ਚੰਡੀਗੜ੍ਹ ਦੇ ਪ੍ਰਧਾਨ ਬਲਕਾਰ ਸਿੱਧੂ, ਜਸਵੰਤ ਦਮਨ, ਰਜਿੰਦਰ ਰੋਜ਼ੀ, ਅਨੀਤਾ ਸ਼ਬਦੀਸ਼, ਬਨਿੰਦਰ ਬੰਨੀ, ਜਸਬੀਰ ਢਿੱਲੋਂ, ਸਬਦੀਸ਼, ਸਤਵਿੰਦਰ ਧੀਮਾਨ, ਰਾਬਿੰਦਰ ਰੱਬੀ, ਸੁਰਿੰਦਰ ਰਸੂਲਪੁਰੀ, ਨਰਿੰਦਰ ਨਸਰੀਨ, ਜਸਬੀਰ ਢਿੱਲੋਂ, ਰਾਣਾ ਸੋਢੀ,ਅਵਤਾਰ ਕਲਸੀਆਂ, ਅਸ਼ੋਕ ਬਜਹੇੜੀ, ਰਾਣਜੀਤ ਹਾਂਸ, ਡਾ. ਨਰਿੰਦਰ ਗੁਪਤਾ, ਐਡੋਵੋਕਟ ਰਵੰਦਰ ਸਾਂਪਲਾ, ਏ. ਐਸ. ਪਾਲ, ਬਾਬੂ ਰਾਮ ਦੀਵਾਨਾ, ਕਰਨੈਲ ਸਿੰਘ ਸੋਮਲ, ਨਰਪਿੰਦਰ ਸਿੰਘ ਰੰਗੀ, ਗੌਰਵ ਜੈਨ, ਸਤਬੀਰ ਸਿੰਘ ਧਨੋਆ ਅਤੇ ਰੂਪ ਸਾਹਿਬ ਦੇ ਜਵਾਈ ਪੱਤਰਕਾਰ ਦਵਿੰਦਰ ਦਰਸ਼ੀ, ਨੂੰਹ ਚਰਨਜੀਤ ਕੌਰ, ਪੂਨਮ, ਪੋਤ ਨੂੰਹ ਪੁਰਵਾ ਅਤੇ ਪੋਤੀ ਰਿੱਤੂ ਰਾਗ ਅਤੇ ਪ੍ਰਿਯਰਾਗ ਕੌਰ, ਪੋਤੇ ਰਿਸ਼ਮ ਰਾਗ ਅਤੇ ਊਦੈਰਾਗ ਵੀ ਸ਼ਾਮਿਲ ਸਨ।
ਸਾਹਿਤ ਦੇ ਇੱਕ ਯੁਗ ਵੱਜੋਂ ਵਿਚਰੇ ਰਿਪੁਦਮਨ ਸਿੰਘ ਰੂਪ ਦੇ ਵੱਡੇ ਪੁੱਤਰ ਸੰਜੀਵਨ ਸਿੰਘ ਨੇ ਦੱਸਿਆ ਕਿ ਉਨਾਂ ਦੀਆਂ ਤਿੰਨ ਕਿਤਾਬਾਂ (ਵਾਰਤਕ, ਕਹਾਣੀਆਂ-ਕਵਿਤਾਵਾਂ ਅਤੇ ਨਾਵਲਿਟ) ਛਪਾਈ ਅਧੀਨ ਹਨ, ਜੋ ਜਲਦੀ ਹੀ ਵਿਚ ਛਪਕੇ ਪਾਠਕਾਂ ਤੱਕ ਪਹੁੰਚਣ ਦੀ ਆਸ ਹੈ ਅਤੇ ਜ਼ਿੰਦਗੀ ਬਾਰੇ ਦਸਤਾਵੇਜ਼ੀ ਫਿਲਮ ‘ਮੈਂ ਰੀਪਾ ਬੋਲਦਾਂ’ ਵੀ ਬਣਾਉਂਣ ਦੀ ਯੋਜਨਾ ਹੈ।
ਸਮਾਗਮ ਮੌਕੇ ਹੀ ਉਨਾਂ ਦੇ ਛੋਟੇ ਪੁੱਤਰ ਰੰਜੀਵਨ ਸਿੰਘ ਨੇ ਬਹੁਤ ਹੀ ਸੰਖੇਪ ਅਤੇ ਸੰਤੁਲਿਤ ਜਿਹੇ ਸ਼ਬਦਾਂ ਵਿੱਚ ਸ਼ਰਧਾਂਜਲੀ ਦੇਣ ਲਈ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। ਸਮਾਗਮ ਭਾਵੈਂ ਪੂਰੀ ਤਰ੍ਹਾਂ ਸਾਹਿਤਿਕ ਸੀ। ਧਾਰਮਿਕ ਰਾਹੁ ਰਸਮਾਂ ਤੋਂ ਪੂਰੀ ਤਰ੍ਹਾਂ ਨਿਰਲੇਪ ਸੀ ਪਰ ਸਾਹਿਤਿਕ ਰੰਗਤ ਉਰ ਪਾਸੇ ਮਹਿਸੂਸ ਹੋ ਰਹੀ ਸੀ। ਕਿਸਾਨ ਭਵਨ ਵਿੱਚ ਦਾਖਲ ਹੁੰਦਿਆਂ ਸਾਰ ਹੀ ਪੰਜਾਬ ਬੁੱਕ ਸਟਾਲ ਬਹੁਤ ਚੋਣਵੀਆਂ ਕਿਤਾਬਾਂ ਨਾਲ ਸਭਨਾਂ ਦਾ ਸਵਾਗਤ ਕਰ ਰਿਹਾ ਸੀ।
ਰਿਪੁਦਮਨ ਸਿੰਘ ਰੂਪ ਹੁਰਾਂ ਦੇ ਪਰਿਵਾਰ ਨੇ ਰੂਪ ਸਾਹਿਬ ਦੀਆਂ ਕਿਤਾਬਾਂ ਦਾ ਸਟਾਲ ਵੀ ਲਾਇਆ ਹੋਇਆ ਸੀ। ਸ਼ਬਦ ਦੇ ਇਸ ਲੰਗਰ ਨੂੰ ਨਿਭਾਉਂਦਿਆਂ ਹਰ ਪਰਿਵਾਰ ਨੂੰ ਰੂਪ ਸਾਹਿਬ ਦੀ ਇੱਕ ਇੱਕ ਕੀਟਾਂ ਸੌਗਾਤ ਵੱਜੋਂ ਭੇਂਟ ਕੀਤੀ ਜਾ ਰਹੀ ਸੀ। ਕੁਲ ਮਿਲਾ ਕੇ ਇਹ ਇੱਕ ਯਾਦਗਾਰੀ ਸਮਾਗਮ ਰਿਹਾ ਜਿਸਨੇ ਰੂਪ ਜੀ ਨਾਲ ਜੁੜੀਆਂ ਯਾਦਾਂ ਅਤੇ ਸਾਂਝਾਂ ਨੂੰ ਹੋਰ ਵੀ ਤਾਜ਼ਾ ਅਤੇ ਪੱਕਾ ਕੀਤਾ।

No comments:
Post a Comment