ਇਪਟਾ ਦੇ ਕਪੂਰਥਲਾ ਸਮਾਗਮ ਦੀ ਤਿਆਰੀ ਬਾਰੇ ਹੋਈਆਂ ਵਿਚਾਰਾਂ
ਲੁਧਿਆਣਾ: 8 ਅਕਤੂਬਰ 2017: (ਪ੍ਰਦੀਪ ਸ਼ਰਮਾ ਇਪਟਾ//ਪੰਜਾਬ ਸਕਰੀਨ)::
ਅੱਜ ਇਥੇ ਪੰਜਾਬੀ ਭਵਨ ਵਿੱਚ ਇੰਡੀਅਨ ਪੀਪਲਜ਼ ਥਿਏਟਰ ਐਸੋਸੀਏਸ਼ਨ (ਇਪਟਾ) ਪੰਜਾਬ ਦੀ ਇੱਕ ਵਿਸ਼ੇਸ਼ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਪਹਿਲੀ ਅਤੇ ਦੋ ਦਸੰਬਰ ਨੂੰ ਕਰਾਇਆ ਜਾਣ ਵਾਲਾ ਸਮਾਗਮ ਉੱਘੇ ਰੰਗਕਰਮੀ ਰਾਜਿੰਦਰ ਸਿੰਘ ਭੋਗਲ ਦੀ ਨਿੱਘੀ ਯਾਦ ਨੂੰ ਸਮਰਪਿਤ ਹੋਵੇਗਾ। ਇਸ ਮਕਸਦ ਲਈ ਗਿਆਰਾਂ ਮੈਂਬਰੀ ਪ੍ਰੋਗਰਾਮ ਕਮੇਟੀ ਵੀ ਬਣਾਈ ਗਈ। ਇਸਦੇ ਨਾਲ ਹੀ ਕਈ ਹੋਰ ਮਾਮਲੇ ਵੀ ਵਿਚਾਰੇ ਗਏ। ਅਗਲੇ ਸਾਲ 2018 ਵਿੱਚ ਪਟਨਾ ਵਿਖੇ ਹੋਣ ਵਾਲੇ 75 ਸਾਲ ਕੌਮੀ ਸਮਾਗਮ ਦੀ ਤਿਆਰੀ ਵਾਸਤੇ ਵੀ ਵਿਚਾਰਾਂ ਹੋਈਆਂ। ਇਸ ਤਿਆਰੀ ਬਾਰੇ ਹੋਰ ਵਿਚਾਰਾਂ ਕਰਨ ਲਈ ਕੌਮੀ ਕਾਰਜਕਾਰਨੀ ਦੇ ਸਾਰੇ ਮੈਂਬਰ ਵੀ ਪਹਿਲੀ ਅਤੇ ਦੋ ਦਸੰਬਰ ਦੇ ਸਮਾਗਮਾਂ ਵਿੱਚ ਸ਼ਾਮਲ ਹੋਣਗੇ। ਕਾਬਿਲੇ ਜ਼ਿਕਰ ਹੈ ਕਿ ਇਹ ਸਮਾਗਮ ਰੇਲ ਕੋਚ ਫੈਕਟਰੀ ਕਪੂਰਥਲਾ ਵਿੱਚ ਹੋਣੇ ਹਨ। For More Pics on Facebook please click here
ਇਪਟਾ ਦਾ ਇਤਿਹਾਸ ਬਹੁਤ ਹੀ ਫਖਰਯੋਗ ਹੈ। ਇਸ ਦੇ ਨਾਲ ਬੜੇ ਵੱਡੇ ਵੱਡੇ ਕਲਾਕਾਰ ਜੁੜੇ ਰਹੇ ਹਨ। ਲੋਕ ਹਿਤੈਸ਼ੀ, ਸਾਫ-ਸੁਥਰੇ ਅਤੇ ਨਿਰੋਏ ਸਭਿਆਚਾਰ ਦੇ ਵਿਕਾਸ, ਪ੍ਰਚਾਰ ਅਤੇ ਪ੍ਰਸਾਰ ਲਈ ਯਤਨਸ਼ੀਲ ਇਪਟਾ ਜੋ 73 ਸਾਲ ਪਹਿਲਾਂ 25 ਮਈ 1943 ਨੂੰ ਹੌਂਦ ਵਿਚ ਆਈ।ਇਸ ਦੇ ਪਹਿਲੇ ਪ੍ਰਧਾਨ ਐਚ. ਐਮ. ਜੋਸ਼ੀ ਸਨ।ਇਪਟਾ ਨੇ ਆਪਣੀ ਸਥਾਪਨਾਂ ਮੌਕੇ ਹੀ ਐਲਾਨ ਕਰ ਦਿਤਾ ਸੀ ਕਿ ਕਲਾ ਸਿਰਫ਼ ਕਲਾ ਨਹੀਂ ਬਲਕਿ ਲੋਕਾਂ ਲਈ ਹੈ।ਭਾਂਵੇ ਬੰਗਾਲ ਦਾ ਹਿਰਦਾ ਹਿਲਾਊ ਅਕਾਲ ਹੋਵੇ, ਅਜ਼ਾਦੀ ਦੀ ਲੜਾਈ ਜਾਂ ਕਿਸਾਨਾਂ-ਮਜ਼ਦੂਰਾਂ ਦਾ ਸੰਘਰਸ਼ ਹੋਵੇ। ਇਪਟਾ ਨੇ ਹਮੇਸ਼ਾਂ ਹੀ ਆਪਣੀ ਜ਼ੁੰਮੇਵਾਰੀ ਇਮਾਨਦਾਰੀ ਅਤੇ ਗੰਭੀਰਤਾ ਨਾਲ ਨਿਭਾਈ।ਹਿੰਦੀ ਫਿਲਮੀਆਂ ਦੇ ਸਿਰਮੌਰ ਹਸਤਾਖਰ ਪ੍ਰਿਥਵੀ ਰਾਜ ਕਪੂਰ, ਬਲਰਾਜ ਸਾਹਨੀ, ਨਰਗਿਸ ਦੱਤ, ਸ਼ਬਾਨਾ ਆਜ਼ਮੀ, ਏ.ਕੇ. ਹੰਗਲ, ਉਤਪਲਦੱਤ, ਦੁਰਗਾ ਖੋਟੇ, ਕੈਫ਼ੀ ਆਜ਼ਮੀ, ਸੰਜੀਵ ਕੁਮਾਰ, ਹੇਮੰਤ ਕੁਮਾਰ, ਮਨਾ ਡੇ, ਸਾਹਿਰ ਲੁਧਿਆਣਵੀ, ਮੁਲਕ ਰਾਜ ਆਨੰਦ, ਭੀਸ਼ਮ ਸਾਹਨੀ ਆਦਿ ਅਣਗਿਤ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਪ੍ਰਸਿੱਧੀ ਦੇ ਫਨਕਾਰ ਇਪਟਾ ਨਾਲ ਜੁੜੇ।
ਇਪਟਾ ਦਾ ਮੁੱਢ ਪੰਜਾਬ ਵਿਚ 1950 ਨੂੰ ਤੇਰਾ ਸਿੰਘ ਚੰਨ ਨੇ ਸੁਰਿੰਦਰ ਕੌਰ (ਲੋਕ-ਗਾਇਕਾ),ਜਗਦੀਸ਼ ਫਰਿਆਦੀ, ਨਿਰੰਜਣ ਸਿੰਘ ਮਾਨ, ਹਰਨਾਮ ਸਿੰਘ ਨਰੂਲਾ, ਜੋਗਿੰਦਰ ਬਾਹਰਲਾ, ਸ਼ੀਲਾ ਦੀਦੀ, ਹੁਕਮ ਚੰਦ ਖਲੀਲੀ,ਓਰਮਿਲਾ ਆਨੰਦ, ਅਮਰਜੀਤ ਗੁਰਦਾਸ ਪੁਰੀ,ਪ੍ਰੀਤ ਮਾਨ, ਗੁਰਚਰਨ ਬੋਪਾਰਾਏ, ਸਵਰਣ ਸੰਧੂ, ਡਾ. ਪ੍ਰਿਥੀਪਾਲ ਸਿੰਘ ਮੈਣੀ, ਦਲਬੀਰ ਕੌਰ,ਕੇ.ਐਸ. ਸੂਰੀ, ਡਾ. ਇਕਬਾਲ ਕੌਰ, ਓਮਾ ਗੁਰਬਖਸ਼ ਸਿੰਘ, ਨਰਿੰਦਰ ਕੌਰ, ਓਰਮਿਲਾ ਆਨੰਦ, ਡਾ.ਹਰਸ਼ਰਨ ਸਿੰਘ ਅਤੇ ਉਨਾਂ ਦੀ ਭੈਣ ਸੁਰਜੀਤ ਹੋਰਾਂ ਦੇ ਸਰਗਰਮ ਸਹਿਯੋਗ ਨਾਲ ਬੰਨਿਆਂ। ਇਸ ਸਭਿਆਚਾਰਕ ਟੋਲੀ ਨੇ ਨਾਟਕਾਂ, ਨਾਟ-ਗੀਤਾਂ ਅਤੇ ਓਪੇਰਿਆਂ ਦੇ ਥਾਂ ਥਾਂ ਮੰਚਣਾਂ ਰਾਹੀਂ ਪੰਜਾਬ ਦੇ ਸਭਿਆਚਾਰ ਵਿਚ ਇਕ ਸਿਫਤੀ ਅਤੇ ਇਨਕਾਲਬੀ ਤਬਦੀਲੀ ਲਿਆਂਦੀ। ਜਿੱਥੇ ਕਿਤੇ ਵੀ ਇਹ ਟੋਲੀ ਆਪਣਾ ਪ੍ਰੋਗਰਾਮ ਕਰਨ ਜਾਂਦੀ ਲੋਕਾਂ ਦਾ ਹਜੂਮ ਉਮੜ ਕੇ ਆ ਜਾਂਦਾ।ਇਪਟਾ ਦੇ ਮੁੱਢਲੇ ਦੌਰ ਵਿਚ ਇਪਟਾ ਦੀਆਂ ਗਤੀਵਿਧੀਆਂ ਦਾ ਗੜ ਅਤੇ ਲੇਖਕਾਂ, ਬੁੱਧੀਜੀਵੀਆਂ ਅਤੇ ਕਲਾਕਾਰਾਂ ਦਾ ਮੱਕਾ ਹਿੰਦ-ਪਾਕਿ ਦੀ ਬਰੂਹਾਂ ’ਤੇ ਸਰਦਾਰ ਗੁਰਬਖਸ਼ ਸਿੰਘ ਪ੍ਰੀਤ ਲੜੀ ਦੇ ਸੁਹਿਰਦ ਅਤੇ ਗੰਭੀਰ ਯਤਨਾਂ ਨਾਲ ਵੱਸੇ ਪ੍ਰੀਤ ਨਗਰ ਵਿਖੇ ਉਨਾਂ ਦੇ ਘਰ ਦੇ ਦਰ ਇਪਟਾ ਦੇ ਸਿਰੜੀ ਅਤੇ ਸਿਦਕੀ ਕਾਰਕੁੰਨਾ ਲਈ ਨਾਟਕੀ ਸਭਿਆਚਾਰਕ ਗਤੀਵਿਧੀਆਂ ਦੀ ਰਹਿਰਸਲ ਵਾਸਤੇ ਖੁੱਲਾ ਰਹਿੰਦਾ ਸੀ।ਇਪਟਾ ਦੀਆਂ ਨਰੋਈਆਂ ਅਤੇ ਲੋਕਾਈ ਦੀ ਬਾਤ ਪਾਉਂਦੀਆਂ ਸਭਿਆਚਰਾਕ ਸਰਗਰਮੀਆਂ ਤਕਰੀਬਨ ਲਗਾਤਾਰ ਚੱਲੀਆਂ ਪਰ ਪੰਜਾਬ ਵਿਚ ਕਾਲੇ ਦੌਰ ਦੌਰਾਨ ਇਸ ਦੀ ਰਫਤਾਰ ਕੁੱਝ ਮੱਠੀ ਹੋ ਗਈ।
ਇਪਟਾ ਨੇ ਮੁੜ ਕਰਵਟ ਲਈ 2003 ਵਿਚ ਕੈਫੀ ਆਜ਼ਮੀ ਨੂੰ ਸਮਰਪਿਤ ਚਾਰ ਰੋਜ਼ਾ ਲੋਕ-ਹਿਤੈਸ਼ੀ ਸਭਿਆਚਾਰਕ ਸ਼ਾਮਾਂ ਦਾ ਆਯੋਜਨ ਟੈਗੌਰ ਥੀਏਟਰ ਚੰਡੀਗੜ੍ਹ ਵਿਖੇ ਕਰਵਾਇਆ। ਜਿਸ ਵਿਚ ਬਹੁ ਭਾਸ਼ੀ ਮੁਸ਼ਾਇਰਾ, ਕਲਾਸੀਕਲ ਨ੍ਰਿਤ ਤੇ ਗਾਇਨ, ਨਾਟਕਾਂ ਅਤੇ ਪੰਜਾਬੀ ਲੋਕ ਗਾਇਕੀ ਦਾ ਆਯੋਜਨ ਕੀਤਾ ਗਿਆ।ਜਿਸ ਦੀ ਪ੍ਰਧਾਨਗੀ ਸਰਵਰਸ੍ਰੀ ਸੰਤੋਖ ਸਿੰਘ ਧੀਰ, ਤੇਰਾ ਸਿੰਘ ਚੰਨ, ਸੁਰਿੰਦਰ ਕੌਰ, ਐਮ. ਐਲ. ਕੌਸਰ (ਲੋਕ ਗਾਇਕਾ) ਜਗਜੀਤ ਆਨੰਦ ਅਤੇ ਉਰਮਿਲਾ ਆਨੰਦ ਨੇ ਕੀਤੀ। ਇਸ ਵਿਚ ਢਾਈ ਸੋ ਦੇ ਕਰੀਬ ਫਨਕਾਰਾਂ ਨੇ ਆਪਣੇ ਆਪਣੇ ਫ਼ਨ ਦਾ ਮੁਜ਼ਾਹਰਾ ਕੀਤਾ।
ਸੰਨ 2005 ਵਿਚ ਇਪਟਾ ਨੇ ਕੈਫੀ ਆਜ਼ਮੀ ਨੂੰ ਸਮਰਪਿਤ ਚਾਰ ਰੋਜ਼ਾ ਲੋਕ-ਹਿਤੈਸ਼ੀ ਸਭਿਆਚਾਰਕ ਸ਼ਾਮਾਂ ਦਾ ਆਯੋਜਨ ਟੈਗੌਰ ਥੀਏਟਰ ਚੰਡੀਗੜ੍ਹ ਵਿਖੇ ਕਰਵਾ ਕੇ ਰਫਤਾਰ ਫੜੀ।ਇਪਟਾ ਦੀ ਮੁੱਢਲੀ ਮੈਂਬਰ ਪੰਜਾਬ ਦੀ ਕੋਇਲ ਸ਼੍ਰੀਮਤੀ ਸੁਰਿੰਦਰ ਕੌਰ ਅਤੇ ਉਨ੍ਹਾਂ ਦੀ ਧੀ ਸ਼੍ਰੀਮਤੀ ਡੋਲੀ ਗੁਲੇਰੀਆ ਨੇ ਪੰਜਾਬੀ ਲੋਕ ਗਾਇਕੀ ਦੇ ਦੀਦਾਰ ਕਰਵਾਏ।
ਟੈਗੌਰ ਥੀਏਟਰ ਚੰਡੀਗੜ੍ਹ ਵਿਖੇ ਹੀ 2005 ਵਿਚ ਹੀ ਨਵੰਬਰ ਮਹੀਨੇ ਇਪਟਾ ਪੰਜਾਬ ਨੇ ਕੈਫੀ ਆਜ਼ਮੀ ਫਾਉਡੇਸ਼ਨ ਦੇ ਸਹਿਯੋਗ ਨਾਲ ਇਕ ਰੋਜ਼ਾ ਸਭਿਆਚਾਰਕ ਸ਼ਾਮ ਦਾ ਆਯੋਜਨ ਇਪਟਾ ਦਾ ਬਾਨੀ ਮੈਂਬਰ ਜਗਦੀਸ਼ ਫਰਿਆਦੀ, ਹਰਨਾਮ ਸਿੰਘ ਨਰੂਲਾ, ਸ਼੍ਰੀਮਤੀ ਸੁਰਿੰਦਰ ਕੌਰ, ਸ਼ੀਲ਼ਾ ਦੀਦੀ ਅਤੇ ਗੁਰਸ਼ਰਨ ਭਾਅ ਜੀ, ਡਾ. ਹਰਚਰਨ ਸਿੰਘ ਅਤੇ ਸੋਭਾ ਕੋਸਰ ਦੀ ਪ੍ਰਧਾਨਗੀ ਹੇਠ ਕੀਤੀ।ਸਾਲ 2005 ਨੂੰ ਲਖਨਊ (ਯੂ.ਪੀ.) ਵਿਖੇ 12ਵੀਂ ਕੌਮੀ ਕਾਨਫਰੰਸ ਵਿਖੇ, ਤ੍ਰਿਚੂਰ (ਕੇਰਲਾ) ਵਿਖੇ ਸਾਲ 2006 ਨੂੰ ਡਬਲਊ.ਵਾਈ.ਪੀ.ਐਸ.ਟੀ. ਅਧੀਨ ਸਭਿਆਚਾਰਕ ਸ਼ਾਮਾਂ ਵਿਚ, 2007 ਨੂੰ ਆਗਰਾ ਵਿਖੇ ਸ਼ਹੀਦ ਭਗਤ ਸਿੰਘ ਨੂੰ ਸਪਰਿਪਤ ਸਮਾਗਮ ਵਿਚ ਅਤੇ ਸਾਲ 2007 ਨੂੰ ਹੈਦਰਾਬਾਦ (ਆਂਧਰਾ ਪ੍ਰਦੇਸ਼) ਵਿਖੇ ਹੋਈ ਨੈਸ਼ਨਲ ਵਰਕਸ਼ਾਪ ਵਿਚ ਇਪਟਾ ਪੰਜਾਬ ਦੇ ਕਾਰਕੁੰਨਾਂ ਨੇ ਭਰਵੀ ਸ਼ਿਰਕਤ ਕੀਤੀ। For More Pics on Facebook please click here
ਇਪਟਾ ਦੀ ਰਾਸ਼ਟਰੀ ਕਾਨਫੰਰਸ ਜੋ 2012 ਵਿਚ 13ਵਾਂ ਤਿੰਨ ਰੋਜ਼ਾ ਰਾਸ਼ਟਰੀ ਸਭਿਆਚਾਰਕ ਮਹਾਂ-ਉਤਸਵ (ਜੋ ਭਿਲਾਈ, ਛੱਤੀਸਗੜ੍ਹ ਵਿਖੇ ਹੋਇਆ) ਜਿਸ ਵਿਚ ਭਾਰਤ ਭਰ ਤੋਂ 22 ਰਾਜਾਂ ਅਤੇ ਕੇਂਦਰ ਪ੍ਰਸ਼ਾਸ਼ਿਤ ਰਾਜਾਂ ਦੇ 2500 ਦੇ ਕਰੀਬ ਇਪਟਾ ਦੀ ਸੋਚ ਨਾਲ ਸਹਿਮਤ ਕਲਾਕਾਰ ਸ਼ਾਮਿਲ ਹੋਏ। ਇਸ ਮੌਕੇ ਇਪਟਾ ਪੰਜਾਬ ਦੇ 80 ਦੇ ਕਰੀਬ ਕਾਰਕੁਨਾਂ ਦੇ ਸ਼ਿਰਕਤ ਕਰਕੇ ਆਪਣੇ ਫਨ ਦਾ ਮੁਜ਼ਾਹਾ ਕੀਤਾ।ਸਾਲ 2013 ਵਿਚ 23 ਮਾਰਚ ਦੇ ਸ਼ਹੀਦਾਂ ਨੂੰ ਸਮਰਪਿਤ ਝਾਰਖੰਡ ਦੇ ਸ਼ਹਿਰ ਡਾਲਟਨਗੰਜ ਵਿਖੇ ਜੋ ਸਮਾਗਮ ਹੋਇਆ ਉਸ ਵਿਚ ਇਪਟਾ ਪੰਜਾਬ ਦੇ ਕਾਰਕੁਨਾਂ ਨੇ ਨਾਟਕਾਂ, ਕੋਰੀਓਗਾਫੀਆਂ ਤੇ ਓਪੇਰਿਆਂ ਰਾਹੀਂ ਹਾਜ਼ਰੀ ਲਗਵਾਈ।
ਸਤੰਬਰ 2013 ਵਿਚ ਇਪਟਾ, ਪੰਜਾਬ ਵੱਲੋਂ ਉਲੀਕੇ ਗਦਰ ਦੀ ਸ਼ਤਾਬਦੀ ਨੂੰ ਸਮਰਪਿਤ ਦੋ ਰੋਜ਼ਾ ਉਤਰ ਖੇਤਰੀ ਲੋਕ-ਹਿਤੈਸ਼ੀ ਉਤਸਵ ਦਾ ਅਯੋਜਨ ਸਤਿਗੂਰੁ ਜਗਜੀਤ ਸਿੰਘ ਜੀ ਦੇ ਅਸ਼ੀਰਵਾਦ ਤੇ ਇਪਟਾ ਆਰ.ਸੀ.ਐਫ. ਦੇ ਸਹਿਯੋਗ ਨਾਲ ਕੀਤਾ ਜਿਸ ਵਿਚ ਉਤਰ ਖੇਤਰ ਦੀਆਂ ਇਪਟਾ ਇਕਾਈਆਂ ਨੇ ਆਪਣੀਆਂ ਨਾਟ ਅਤੇ ਸਭਿਆਚਾਰਕ ਮੰਡਲੀਆ ਸਮੇਤ ਸ਼ਿਰਕਤ ਕੀਤੀ।ਦਸੰਬਰ 2013 ਇਪਟਾ ਵਿਚ ਦੇ ਬਾਨੀਆਂ ਵਿਚ ਸ਼ੁਮਾਰ ਫਿਲਮਾਂ ਅਤੇ ਰੰਗਮੰਚ ਦੇ ਮਹਾਨ ਅਭਿਨੇਤਾ ਪ੍ਰਿਥਵੀਰਾਜ ਕਪੂਰ ਨੂੰ ਸਮਰਪਿਤ ਉਨਾਂ ਦੇ ਜੱਦੀ ਪਿੰਡ ਲਸਾੜਾ (ਫਿਲੋਰ) ਵਿਖੇ ਇਕ ਰੋਜ਼ਾ ਲੋਕ-ਹਿਤੈਸ਼ੀ ਉਤਸਵ ਪ੍ਰਗਤੀ ਕਲਾ ਕੇਂਦਰ ਲਾਂਡਰਾ ਦੇ ਸਹਿਯੋਗ ਨਾਲ ਕਰਵਾਇਆ।ਜਿਸ ਵਿਚ ਪੰਜਾਬ ਦੀਆਂ ਇਪਟਾ ਇਕਾਈਆ ਆਪਣੀਆ ਨਾਟ ਅਤੇ ਸਭਿਆਚਾਰਕ ਮੰਡਲੀਆ ਸਮੇਤ ਸ਼ਾਮਿਲ ਹੋਇਆਂ।2014 ਵਿਚ ਇਪਟਾ ਦੀ ਮਾਲਵਾਂ ਇਕਾਈ ਨੇ ਮੋਗਾ ਵਿਖੇ ਰੰਗਕਰਮੀ ਅਤੇ ਫਿਲਮ ਅਦਾਕਾਰ ਸੈਮੂਅਲ ਜੌਨ ਨਾਲ ਮਿਲਣੀ ਦਾ ਪ੍ਰਬੰਧ ਕੀਤਾ, ਦੁਆਬਾ ਇਕਾਈ ਨੇ ਫਿਲੋਰ ਵਿਖੇ ਪੰਜਾਬ ਭਰ ਵਿਚ ਪੰਜਾਬੀ ਕਾਮੁਕ, ਲੱਚਰ, ਅਸ਼ਲੀਲ, ਹਿੰਸਕ ਅਤੇ ਨਸ਼ਿਆਂ ਨੂੰ ਉਤਸ਼ਾਹਿਤ ਕਰਦੇ ਕੁੱਝ ਟੀ.ਵੀ. ਚੈਨਲਾਂ, ਗੀਤਕਾਰਾਂ, ਗਾਇਕਾਂ ਅਤੇ ਮਿਊਜ਼ਕ ਕੰਪਨੀਆਂ ਗੀਤਾਂ ਤੋਂ ਸੁਚੇਤ ਕਰਨ ਲਈ ਵਿਚਾਰ-ਚਰਚਾ ਕਰਵਾਈ।2015 ਵਿਚ ਇਪਟਾ ਦੀ ਮਾਝਾ ਇਕਾਈ ਨੇ ਲੋਕ-ਹਿਤੈਸ਼ੀ ਉਤਸਵ ਦਾ ਅਯੋਜਨ ਪਿੰਡ ਰੂਪੋਵਾਲ ਵਿਖੇ ਕਰਵਾਈਆ।ਇਪਟਾ ਦੀਆਂ ਰਾਸ਼ਟਰੀ ਕਾਰਜਕਾਰਨੀ ਦੀ ਇਕੱਤਰਤਾਵਾਂ ਜੋ 2014 ਵਿਚ ਜੈਪੁਰ ਅਤੇ 2015 ਵਿਚ ਲਖਨਊ ਵਿਖੇ ਹੋਈਆਂ ਵਿਚ ਪ੍ਰਧਾਨ ਅਤੇ ਜਨਰਲ ਸਕੱਤਰ ਨੇ ਸ਼ਿਰਕਤ ਕੀਤੀ।ਸਭ ਸੂਬਿਆਂ ਦੇ ਜਨਰਲ ਸੱਕਤਰਾਂ ਨੇ ਆਪੋ-ਆਪਣੇ ਰਾਜਾਂ ਦੀਆ ਇਪਟਾ ਇਕਾਈਆਂ ਦੀ ਰਿਪੋਰਟ ਪੇਸ਼ ਕਰਨ ਦੇ ਨਾਲ ਨਾਲ ਇਪਟਾ ਦੀ ਕਾਰਜਸ਼ੈਲੀ ਵਿਚ ਸੁਧਾਰ ਲਿਆਉਣ ਲਈ ਸੁਝਾਅ ਦਿੱਤੇ। ਇਪਟਾ ਪੰਜਾਬ ਦੇ ਜਨਰਲ ਸੱਕਤਰ ਨੇ ਪੰਜਾਬ ਇਕਾਈ ਦੀ ਰਿਪੋਰਟ ਪੇਸ਼ ਕਰਦੇ ਕਿਹਾ ਕਿ ਜਦ ਇਪਟਾ ਹੌਂਦ ਵਿਚ ਆਈ ਸੀ ਉਦੋ ਵੀ ਮੁਸ਼ਕਲਾਂ ਸਨ ਪਰ ਅੱਜ ਚਣੌਤੀਆਂ ਪਹਿਲਾਂ ਨਾਲੋਂ ਗੰਭੀਰ ਹਨ। ਉਨ੍ਹਾਂ ਵਿਚੋ ਇਕ ਹੈ ਸਭਿਆਚਾਰਕ ਪ੍ਰਦੂਸ਼ਣ। ਕੁੱਝ ਚੈਨਲ ਆਪਣੇ ਨਿੱਜੀ ਅਤੇ ਆਰਥਿਕ ਸੁਆਰਥਾਂ ਦੀ ਖਾਤਿਰ ਅਮੀਰ ਭਾਰਤੀ ਵਿਰਸੇੇ ਤੇ ਸਭਿਆਚਾਰ ਦੀਆਂ ਧੱਜੀਆਂ ਉਡਾ ਰਹੇ ਹਨ। ਆਉਣ ਵਾਲੀਆ ਨਸਲਾਂ ਨੂੰ ਗਿਣੀ-ਮਿਥੀ ਸਾਜਿਸ਼ ਤਾਹਿਤ ਜ਼ਹਿਨੀ ਅਤੇ ਮਾਨਿਸਕ ਤੌਰ ’ਤੇ ਬਿਮਾਰ ਕਰ ਰਹੇ ਹਨ।ਸਭਿਆਚਾਰਕ ਪ੍ਰਦੂਸ਼ਣ ਵਿਰੁੱਧ ਇਪਟਾ ਵੱਲੋਂ ਰਾਸ਼ਟਰੀ ਪੱਧਰ ’ਤੇ ਅਵਾਜ਼ ਉਠਾਉਣ ਦਾ ਪੇਸ਼ ਕੀਤਾ ਗਿਆ ਮਤਾ ਸਰਬਸੰਮਤੀ ਨਾਲ ਪਾਸ ਹੋਇਆ।
ਨਵੰਬਰ 2015 ਨੂੰ ਰਾਜ ਪੱਧਰੀ ਲੋਕ-ਹਿਤੈਸ਼ੀ ਸਭਿਆਚਾਰਕ ਸ਼ਾਮ ਦੇ ਅਯੋਜਨ ਪ੍ਰੀਤ ਨਗਰ ਵਿਖੇ ਸਤਿਗੂਰੁ ਊਦੈ ਪ੍ਰਤਾਪ ਸਿੰਘ ਜੀ ਦੇ ਅਸ਼ੀਰਵਾਦ ਕਰਵਾਇਆ ਗਿਆ। ਜਿਸ ਵਿਚ ਇਪਟਾ,ਪੰਜਾਬ ਦੇ ਮੁੱਢਲੇ ਕਾਰਕੁੰਨਾ ਅਮਰਜੀਤ ਗੁਰਦਾਸਪੁਰੀ, ਸਵਰਣ ਸੰਧੂ, ਕੰਵਲਜੀਤ ਸੂਰੀ, ਪ੍ਰੀਤ ਮਾਨ, ਓਮਾ ਗੁਰਬਖਸ਼ ਸਿੰਘ, ਹਿਰਦੈਪਾਲ ਸਿੰਘ ਵੱਲੋਂ ਬਾਤਾਂ ਇਪਟਾ ਦੀਆਂ ਅਧੀਨ ਸੰਵਾਦ ਰਚਾਉਣ ਤੋਂ ਇਲਾਵਾ ਇਪਟਾ ਦੀ ਸੋਚ ਨੂੰ ਪ੍ਰਣਾਇਆਂ ਹੋਇਆਂ ਇਪਟਾ ਨਾਲ ਸਬੰਧਤ ਨਾਟ ਅਤੇ ਸਭਿਆਚਰਾਕ ਮੰਡਲੀਆਂ ਵੱਲੋਂ ਨਾਟਕ ਤੇ ਨੁਕੜ ਨਾਟਕ, ਕੋਰੀਓਗਾਰਫੀਆਂ ਅਤੇ ਲੋਕ ਗਾਇਕੀ ਦੀਆਂ ਪੇਸ਼ਕਾਰੀ ਕਰਨ ਤੋਂ ਇਲਾਵਾ ਇਪਟਾ ਦੇ ਇਤਿਹਾਸ ਅਤੇ ਮੌਜੂਦਾ ਸਰਗਰਮੀਆਂ ਨੂੰ ਸਮੇਟਦੀ ਪੁਸਤਕ ਨਾਟ-ਕਰਮੀ ਅਤੇ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਵੱਲੋਂ ਸੰਪਾਦਿਤ ਪੁਸਤਕ ਯਾਦਾਂ ਇਪਟਾ ਦੀਆਂ ਲੋਕ ਅਰਪਣ ਵੀ ਕੀਤੀ ਗਈ।ਇਹ ਪੁਸਤਕ ਪੰਜਾਬ ਸੰਗੀਤ ਨਾਟਕ ਅਕਾਦਮੀ ਦੁਆਰਾ ਛਪਵਾਈ। ਮਾਰਚ 2016 ਵਿਚ ਇਪਟਾ ਦੀ ਮਾਝਾ ਇਕਾਈ ਵੱਲੋਂ ਰੂਪੋਵਾਲ ਵਿਖੇ 23 ਮਾਰਚ ਦੇ ਸ਼ਹੀਦਾਂ ਦੀ ਯਾਦ ਵਿਚ ਨਾਟ-ਕਰਮੀ ਕਾਮਰੇਡ ਸ਼ਹੀਦ ਮੰਗਤ ਸਿੰਘ ਰੂਪੋਵਾਲੀ ਦੀ ਯਾਦ ਵਿਚ ਲੋਕ-ਹਿਤੈਸ਼ੀ ਸਭਿਆਚਾਰਕ ਸਮਾਗਮ ਦਾ ਅਯੋਜਨ ਕੀਤਾ ਗਿਆ।ਇਪਟਾ ਪੰਜਾਬ ਦੀ ਚੰਡੀਗੜ੍ਹ ਵਿਖੇ 17 ਸਤੰਬਰ 2016 ਸ਼ਨੀਚਰਵਾਰ ਨੂੰ ਸੂਬਾ ਕਾਨਫਰੰਸ ਦੇ ਅਯੋਜਨ ਕੀਤਾ। ਇਸਦੇ ਨਾਲ ਹੀ 23 ਮਾਰਚ ਦੇ ਸ਼ਹੀਦਾਂ ਦੀ ਯਾਦ ਵਿਚ ਨਾਟ-ਕਰਮੀ ਕਾਮਰੇਡ ਸ਼ਹੀਦ ਮੰਗਤ ਸਿੰਘ ਰੂਪੋਵਾਲੀ ਦੀ ਯਾਦ ਵਿਚ ਲੋਕ-ਹਿਤੈਸ਼ੀ ਸਭਿਆਚਾਰਕ ਸਮਾਗਮ ਦਾ ਅਯੋਜਨ ਤੋਂ ਇਲਾਵਾ ਇਪਟਾ ਦੀ 75 ਵੀਂ ਵਰ੍ਹੇਗੰਢ ਨੂੰ ਸਮਰਪਿਤ ਇਪਟਾ, ਪੰਜਾਬ ਵੱਲੋਂ ਅਜ਼ਾਦ ਰੰਗਮੰਚ ਦੇ ਸਹਿਯੋਗ ਨਾਲ ਫਗਵਾੜਾ ਵਿਖੇ, ਇਪਟਾ ਦੀ 75 ਵੀਂ ਵਰ੍ਹੇਗੰਢ ਨੂੰ ਹੀ ਸਮਰਪਿਤ ਰੰਗਮੰਚ ਦੀ ਬਰੀਕੀਆਂ ਦੀ ਸਖਲਾਈ ਦੇ ਲਈ ਕਾਰਜਸ਼ਾਲਾਂ ਦਾ ਦੀਨਾ ਨਗਰ, ਆਰ.ਸੀ.ਐਫ. ਕਪੂਰਥਲਾ ਅਤੇ ਮੋਗਾ ਵਿਖੇ ਨੋਰਾ ਰਿਚਰਡ, ਰੋਜ਼ਗਾਰ ਪ੍ਰਪਾਤੀ ਮੰਚ, ਕਪੂਰਥਲਾਂ ਤੋਂ ਲੋਕ ਕਲਾ ਮੰਚ ਅਤੇ ਇਪਟਾ ਆਰ.ਸੀ.ਐਫ ਦੇ ਸਹਿਯੋਗ ਨਾਲ ਪ੍ਰਬੰਧ ਕੀਤਾ।
ਇਸ ਮੌਕੇ ਇਪਟਾ ਪੰਜਾਬ ਇਕ ਪੰਜਾਬ ਪੱਧਰ ਦਾ ਸੋਵੀਨਾਰ ਕੱਢ ਰਹੀ ਹੈ।
No comments:
Post a Comment