Showing posts with label Kulwant Singh. Show all posts
Showing posts with label Kulwant Singh. Show all posts

Monday, March 28, 2022

ਮੈਂ ਤੁਹਾਡੇ ਵੱਲੋਂ ਦਿੱਤੀ ਵੱਡੀ ਜਿੱਤ ਲਈ ਹਮੇਸ਼ਾਂ ਤੁਹਾਡਾ ਰਿਣੀ ਰਹਾਂਗਾ-ਕੁਲਵੰਤ

 Monday: 28th March 2022 at 03:56 PM

ਸੁਖਦੇਵ ਪਟਵਾਰੀ ਦੀ ਅਗਵਾਈ 'ਚ ਹੋਇਆ ਸੁਆਗਤੀ ਸਮਾਰੋਹ 

ਵੱਡੀ ਗਿਣਤੀ 'ਚ ਇਕੱਤਰ ਹੋਏ ਲੋਕਾਂ ਨੇ ਕੁਲਵੰਤ ਸਿੰਘ ਦਾ ਕੀਤਾ ਨਿੱਘਾ ਸੁਆਗਤ

ਮੋਹਾਲੀ: 28 ਮਾਰਚ 2022: (ਗੁਰਜੀਤ ਬਿੱਲਾ//ਪੰਜਾਬ ਸਕਰੀਨ):: 

ਆਮ ਆਦਮੀ ਪਾਰਟੀ ਦੇ ਵਿਧਾਇਕ ਸ. ਕੁਲਵੰਤ ਸਿੰਘ ਵੱਲੋਂ ਅੱਜ ਸੈਕਟਰ 70 ਵਿੱਚ ਲੋਕਾਂ ਦਾ ਧੰਨਵਾਦ ਕਰਨ ਲਈ ਕੀਤੇ ਧੰਨਵਾਦੀ ਦੌਰੇ ਨੂੰ ਲੋਕਾਂ ਨੇ ਭਾਰੀ ਉਤਸ਼ਾਹ ਨਾਲ ਜੀ ਆਇਆਂ ਕਿਹਾ।

ਸੈਕਟਰ 70 ਦੇ ਕੌਂਸਲਰ ਸ. ਸੁਖਦੇਵ ਸਿੰਘ ਪਟਵਾਰੀ ਦੀ ਅਗਵਾਈ ਵਿੱਚ ਸੈਕਟਰ 70 ਦੀਆਂ ਵੱਖ ਵੱਖ ਸੋਸਾਇਟੀਆਂ, ਫਲੈਟਾਂ ਤੇ ਕੋਠੀਆਂ ਦੀਆਂ ਐਸ਼ੋਸ਼ੀਏਸ਼ਨਾਂ ਦੇ ਨੁੰਮਾਇੰਦਿਆਂ ਨੇ ਚੁਣੇ ਵਿਧਾਇਕ ਦਾ ਬੁੱਕੇ ਦੇ ਕੇ ਸਨਮਾਨ ਕੀਤਾ।

ਇਸ ਮੌਕੇ ਇਕੱਤਰ ਹੋਏ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕੁਲਵੰਤ ਸਿੰਘ ਨੇ ਕਿਹਾ ਕਿ ਉਹ ਸਾਰੇ ਵੋਟਰਾਂ ਦਾ ਕੋਟਿ ਕੋਟਿ ਧੰਨਵਾਦ ਕਰਦੇ ਹਨ ਜਿਨ੍ਹਾਂ ਨੇ ਏਨੀ ਮਿਹਨਤ ਕਰਕੇ ਉਨ੍ਹਾਂ ਨੂੰ ਭਾਰੀ ਜਿੱਤ ਦਿਵਾਈ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕ ਹਿੱਤਾਂ ਲਈ ਨੀਤੀਆਂ ਬਣਾਉਣ ਲ਼ਗੀ ਹੋਈ ਹੈ ਇਸ ਦੇ ਨਤੀਜੇ ਇੱਕ ਮਹੀਨੇ ਦੇ ਵਿੱਚ ਹੀ ਆਣੇ ਸ਼ੁਰੂ ਹੋ ਜਾਣਗੇ। ਉਨ੍ਹਾਂ ਕਿਹਾ ਕਿ ਉਹ ਹਰ ਰੋਜ਼ ਸੈਕਟਰ 79 ਵਿਖੇ ਦਫਤਰ ਵਿੱਚ ਬੈਠਦੇ ਹਨ ਤੇ ਕੋਈ ਵੀ ਵੈਲਫੇਅਰ ਐਸ਼ੋਸੀਏਸ਼ਨ, ਜਥੇਬੰਦੀ ਜਾਂ ਵਿਅਕਤੀ ਉਨ੍ਹਾਂ ਨੂੰ ਮਿਲ ਸਕਦਾ ਹੈ ਅਤੇ ਉਹ ਹਰ ਵੇਲੇ ਲੋਂਕਾਂ ਦੇ ਕੰਮਾਂ ਨੂੰ ਪਹਿਲ ਦੇਣਗੇ। ਸੈਕਟਰ 70 ਦੇ ਲੋਕਾਂ ਦੀਆਂ ਮੰਗਾਂ ਬਾਰੇ ਉਨ੍ਹਾਂ ਕਿਹਾ ਕਿ ਉਹ ਹਰ ਹਾਲਤ ‘ਚ ਇਨ੍ਹਾਂ ਮੰਗਾਂ ਨੂੰ ਪੂਰਾ ਕਰਾਉਣ ਲਈ ਜ਼ੋਰ ਲਗਾਉਣਗੇ। ਉਨ੍ਹਾਂ ਲੋਕਾਂ ਵੱਲੋਂ ਵੱਡੀ ਗਿਣਤੀ ਵਿੱਚ ਵੋਟਾਂ ਪਾਉਣ ਲਈ ਉਨ੍ਹਾਂ ਦਾ ਮੁੜ ਧੰਨਵਾਦ ਕੀਤਾ। 

ਇਸ ਮੌਕੇ ਬੋਲਦਿਆਂ ਸੈਕਟਰ 70 ਦੇ ਕੌਂਸਲਰ ਸ. ਸੁਖਦੇਵ ਸਿੰਘ ਪਟਵਾਰੀ ਨੇ ਕਿਹਾ ਕਿ ਸ. ਕੁਲਵੰਤ ਸਿੰਘ ਨੂੰ ਲੋਕਾਂ ਨੇ ਚੁਣ ਕੇ ਦਿਖਾ ਦਿੱਤਾ ਕਿ ਉਹ ਭ੍ਰਿਸ਼ਟਾਚਾਰ, ਪਰਿਵਾਰਵਾਦ ਤੇ ਸਰਕਾਰੀ ਗੁੰਡਾਗਰਦੀ ਦੇ ਵਿਰੁੱਧ ਹਨ। ਉਨ੍ਹਾਂ ਕਿਹਾ ਕਿ ਸ. ਕੁਲਵੰਤ ਸਿੰਘ ਨੇ 10 ਸਾਲ ਨਗਰ ਨਿਗਮ ਤੇ ਨਗਰ ਕੌਂਸਲ ‘ਚ ਰਹਿੰਦਿਆਂ ਇਹ ਸਾਬਿਤ ਕਰ ਦਿੱਤਾ ਸੀ ਕਿ ਉਨ੍ਹਾਂ ਦਾ ਸਰੋਕਾਰ ਵਿਕਾਸ ਨਾਲ ਹੈ। ਉਨ੍ਹਾਂ ਕਿਹਾ ਕਿ ਸੈਕਟਰ 70 ਦੇ ਤਿੰਨ ਮਸਲੇ ਗੰਭੀਰ ਹਨ ਤੇ ਜਲਦੀ ਹੱਲ ਕਰਨ  ਦੀ ਮੰਗ ਕਰਦੇ ਹਨ। ਪਹਿਲਾ ਪਿੰਡ ਮਟੌਰ ਤੇ ਐਮ ਆਈ ਜੀ ਸੁਪਰ ਦੇ ਵਿਚਕਾਰ ਲਗਦੇ ਖਾਲੀ ਥਾਂ, ਜੋ ਹਰ ਵੇਲੇ ਗੰਦਗੀ ਨਾਲ ਭਰਿਆ ਰਹਿੰਦਾ ਹੈ, ਉੱਥੇ ਸਟੇਡੀਅਮ ਬਣਾਇਆ ਜਾਵੇ। ਐਲ ਆਈ ਜੀ ਤੇ ਐਮ ਆਈ ਜੀ ਸੁਪਰ ਦੇ ਵਿਚਕਾਰ ਸੋਸਾਇਟੀ ਦੇ ਪਲਾਟ ਨੂੰ ਰੱਦ ਕਰਵਾ ਕੇ ਇੱਥੇ ਪਾਰਕ ਜਾਂ ਡਿਸਪੈਂਸਰੀ ਬਣਾਈ ਜਾਵੇ ਅਤੇ ਸੈਕਟਰ 70 ਦੇ ਗੁਰਦਵਾਰਾ ਮਾਤਾ ਸੁੰਦਰੀ ਕਾਰਨ ਐਰੋਸਿਟੀ ਰੋਡ ਉੱਪਰ ਪੈਂਦੇ ਕੂਹਣੀ ਮੋੜ ਨੂੰ ਸਿੱਧਾ ਕਰਵਾਇਆ ਜਾਵੇ। ਹਲਕਾ ਵਿਧਾਇਕ ਨੇ ਮੌਕੇ ‘ਤੇ ਹੀ ਕਿਹਾ ਕਿ ਉਹ ਜਲਦੀ ਹੀ ਗਮਾਡਾ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਇਨ੍ਹਾਂ ਮਸਲਿਆਂ ਨੂੰ ਹੱਲ ਕਰਵਾਉਣਗੇ। ਇਸ ਮੌਕੇ ਸਾਬਕਾ ਕੌਂਸਲਰ ਸ੍ਰੀ ਆਰਪੀ ਸ਼ਰਮਾ, ਸ੍. ਹਰਪਾਲ ਸਿੰਘ ਚੰਨਾ ਨੇ ਵੀ ਲੋਕਾਂ ਨੂੰ ਸੰਬੋਧਨ ਕੀਤਾ।

ਇਸ ਤੋਂ ਪਹਿਲਾਂ ਲੋਕਾਂ ਨੇ ਸ. ਕੁਲਵੰਤ ਸਿੰਘ ਦਾ ਸੈਕਟਰ 70 ਵਿਖੇ ਧੰਨਵਾਦ ਕਰਨ ਆਉਣ ‘ਤੇ ਬੁੱਕੇ ਦੇ ਕੇ ਸਨਮਾਨ ਕੀਤਾ ਗਿਆ। 2501 ਤੋਂ 2642 ਤੱਕ ਕੋਠੀਆਂ ਤੋ ਪ੍ਰੇਮ ਸਿੰਘ, ਪ੍ਰਿੰਸੀਪਲ ਨਿਰਮਲ ਸਿੱਘ,ਮਲਾਗਰ ਸਿੰਘ,ਐਚ ਆਈ ਜੀ ਤੋਂ ਪੀ ਐਸ ਮਾਨ, ਭੁਪਿੰਦਰ ਸਿੰਘ, ਬੇਅੰਤ ਸਿੰਘ, SCLਸੋਸਾਇਟੀ  ਤੋਂ ਮਨਜੀਤ ਸਿੰਘ, ਕੰਵਰ ਸਿੰਘ ਗਿੱਲ, ਇੰਦਰਜੀਤ ਸਿੰਘ, ਨਾਹਰ ਸਿੰਘ ਤੇ ਉਜਾਗਰ ਸਿੰਘ, LIG ਤੋਂ ਦਲੀਪ ਸਿੰਘ, ਅਸ਼ੋਕ ਕੁਮਾਰ, ਮਨਜੀਤ ਸਿੰਘ, ਸੰਤੋਖ ਸਿੰਘ ਤੇ ਪਵਨ ਕੁਮਾਰ, ਪਵਿੱਤਰ ਸਿੰਘ,10-12 ਮਰਲਾ ਕੋਠੀਆਂ ਤੋਂ ਸੁਰਜੀਤ ਸਿੰਘ, ਤੇਜਿੰਦਰ ਸਿੰਘ ਸ਼ੇਰਗ਼ਿਲ, MIG (Ind) ਤੋਂ ਹਰਮੇਲ ਸਿੰਘ,ਬਹਾਦਰ ਸਿੰਘ, ਸਿਕੰਦਰ ਸਿੰਘ ਤੇ ਬਿਪਨਜੀਤ ਸਿੰਘ, Mundi Complex ਤੋਂ ਆਰ ਐਸ ਵਾਲੀਆ, ਜੀਵਨ ਸਿੰਘ,ਬਲਦੇਵ ਸਿੰਘ, ਪਾਰਕ ਪਾਲਜ਼ ਗਰੁੱਪ ਤੋਂ ਲਖਵਿੰਦਰ ਸਿੰਘ ਭਾਰਤ ਦਰਸ਼ਨ, ਮਹਾਂਦੇਵ ਸਿੰਘ, ਇੰਦਰਪਾਲ ਸਿੰਘ ਚੁੱਘ,ਅਤੇ ਟੀਮ, ਕੋਠੀਆਂ 1 ਤੋਂ 237  ਤੋਂ ਕੁਲਵੀਰ ਸਿੰਘ ਤੇ ਬੀ ਐਸ ਰਾਜੂ, ਰਿਸ਼ੀ ਅਪਾਰਟਮੈਂਟਸ ਤੋਂ ਕਮਲਜੀਤ ਕੌਰ, ਪਰਮਜੀਤ ਸਿੰਘ ਚੀਮਾ, ਸਤਪਾਲ ਸਿੰਘ ਘੁੰਮਣ, ਸ਼ਰਨਜੀਤ ਸਿੰਘ, ਕਮਲਜੀਤ ਸ਼ਿੰਮੀ, ਸੁਖਵਿੰਦਰ ਕੌਰ, ਗੁਰੂ ਤੇਗ ਬਹਾਦਰ ਕੰਪਲੈਕਸ ਤੋਂ ਅਮਰੀਕ ਸਿੰਘ, ਗੁਰਮੀਤ ਸਿੰਘ ਸਰਾਓ ਤੇ ਗੁਰਪ੍ਰੀਤ ਸਿੰਘ, MIG (S) ਤੋਂ ਆਰ ਪੀ ਕੰਬੋਜ, ਆਰ ਕੇ ਗੁਪਤਾ ,ਅਮਰ ਸਿੰਘ ਧਾਲੀਵਾਲ, ਮਨਜੀਤ ਸਿੰਘ,ਦਲੀਪ ਸਿੰਘ,ਸੀਮਾ, ਸ਼ੋਭਾ ਗੌਰੀਆ, ਨਰਿੰਦਰ ਕੌਰ, ਗੁਰਮੀਤ ਕੌਰ,  ਐਮ ਆਈ ਜੀ ਇੰਡੀ. ਤੋਂ ਰਜਿੰਦਰ ਕੁਮਾਰ ਅਰੋੜਾ, ਮਲਕੀਤ ਸਿੰਘ ਆਦਿ ਸਨ। 

Wednesday, March 02, 2022

ਮਹਾਂਸ਼ਿਵਰਾਤਰੀ ਦੇ ਤਿਉਹਾਰ ਮੌਕੇ ਮੋਹਾਲੀ ਦੇ ਮੰਦਰਾਂ ਵਿੱਚ ਵੀ ਰੌਣਕਾਂ

1st March 2022 at 9:02 PM 

ਸਾਬਕਾ ਮੇਅਰ ਕੁਲਵੰਤ ਸਿੰਘ ਨੇ ਵੀ ਮੰਦਰਾਂ ’ਚ ਲਗਵਾਈ ਹਾਜ਼ਰੀ


ਮੋਹਾਲੀ
: 1 ਮਾਰਚ 2022: (ਗੁਰਜੀਤ ਬਿੱਲਾ//ਪੰਜਾਬ ਸਕਰੀਨ)::

ਮਹਾਸ਼ਿਵਰਾਤਰੀ ਦਾ ਪਾਵਨ ਤਿਓਹਾਰ ਦੇਸ਼ ਦੁਨੀਆ ਵਿੱਚ ਬੜੀ ਹੀ ਸ਼ਰਧਾ ਨਾਲ ਮਨਾਇਆ ਗਿਆ। ਮੰਦਰਾਂ ਵਿੱਚ ਭੀੜਾਂ ਰਹੀਆਂ ਅਤੇ ਲੰਗਰ ਵੀ ਥਾਂ ਥਾਂ ਤੇ ਲਗਾਏ ਗਏ। ਮੋਹਾਲੀ ਵਿੱਚ ਵੀ ਸਾਰਾ ਮਾਹੌਲ ਸ਼ਿਵਮਈ ਬਣਿਆ ਹੋਇਆ ਸੀ। ਸ਼ਿਵ ਭਗਵਾਨ ਜਿੱਥੇ ਅਮੀਰ ਗਰੀਬ, ਦੇਵਤੇ ਅਤੇ ਰਾਖਸ਼ਸ ਇੱਕੋ ਵੇਲੇ ਜਾ ਸਕਦੇ ਹਨ। ਜਿੱਥੇ ਹਰ ਦੁੱਖ ਦਾ ਦਾਰੂ। ਜਿੱਥੇ ਜਾ ਕੇ ਲੋਕਾਂ ਦੀ ਭਲਿਆ ਲਈ ਜ਼ਹਿਰ ਤੱਕ ਪੀਣ ਦੀ ਪ੍ਰੇਰਨਾ ਮਿਲਦੀ ਹੈ। ਉਸ ਭਗਵਾਨ ਸ਼ਿਵ ਦੀ ਅਰਾਧਨਾ ਕਰਨ ਲਈ ਮੋਹਾਲੀ ਦੇ ਸਾਬਕਾ ਮੇਅਰ ਕੁਲਵੰਤ ਸਿੰਘ ਵੀ ਉਚੇਚ ਨਾਲ ਪੁੱਜੇ। 

ਸਾਡਾ ਭਾਰਤ ਦੇਸ਼ ਭਿੰਨਤਾਵਾਂ ਭਰਿਆ ਦੇਸ਼ ਹੈ ਜਿੱਥੇ ਕਿ ਵੱਖ-ਵੱਖ ਧਰਮਾਂ ਤੇ ਮਜ਼ਹਬਾਂ ਦੇ ਲੋਕ ਰਹਿੰਦੇ ਹਨ ਅਤੇ ਸਾਰੇ ਹੀ ਧਰਮਾਂ-ਮਜ਼ਹਬਾਂ ਦੇ ਲੋਕਾਂ ਵੱਲੋਂ ਹਰੇਕ ਤਿਉਹਾਰ ਨੂੰ ਬਡ਼ੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਜੋ ਕਿ ਸਾਡੀਆਂ ਭਾਈਚਾਰਕ ਤੰਦਾਂ ਮਜ਼ਬੂਤ ਕਰਨ ਵਿੱਚ ਸਹਾਈ ਹੁੰਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਨਗਰ ਨਿਗਮ ਮੋਹਾਲੀ ਦੇ ਸਾਬਕਾ ਮੇਅਰ ਅਤੇ ਵਿਧਾਨ ਸਭਾ ਹਲਕਾ ਮੋਹਾਲੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਵੰਤ ਸਿੰਘ ਨੇ ਅੱਜ ਮਹਾਂਸ਼ਿਵਰਾਤਰੀ ਦੇ ਪਵਿੱਤਰ  ਤਿਉਹਾਰ ਮੌਕੇ ਮੋਹਾਲੀ ਸ਼ਹਿਰ ਸਥਿਤ ਵੱਖ-ਵੱਖ ਮੰਦਰਾਂ ਵਿੱਚ ਮੱਥਾ ਟੇਕਣ ਉਪਰੰਤ ਗੱਲਬਾਤ ਕਰਦਿਆਂ ਕੀਤਾ।

ਉਨ੍ਹਾਂ ਨੇ ਮਹਾਂਸ਼ਿਵਰਾਤਰੀ ਦੇ ਪਵਿੱਤਰ ਤਿਉਹਾਰ ਦੀ ਹਲਕਾ ਮੋਹਾਲੀ ਸਮੇਤ ਸਮੁੱਚੇ ਪੰਜਾਬੀਆਂ ਨੂੰ ਵਧਾਈ ਵੀ ਦਿੱਤੀ ਅਤੇ ਅਪੀਲ ਕੀਤੀ ਕਿ ਇਸੇ ਪ੍ਰਕਾਰ ਆਪਸੀ ਭਾਈਚਾਰਾ ਬਣਾਈ ਰੱਖਣ।

ਨਿਗਮ ਮੋਹਾਲੀ ਅਧੀਨ ਆਉਂਦੇ ਪਿੰਡ ਮਟੌਰ ਸਥਿਤ ਪ੍ਰਾਚੀਨ ਸ਼ਿਵ ਮੰਦਰ (ਬਾਬਾ ਬਾਲ ਭਾਰਤੀ ਜੀ) ਵਿਖੇ ਪਹੁੰਚਣ ’ਤੇ ਮੰਦਰ ਦੇ ਪ੍ਰਧਾਨ ਮੇਵਾ ਸਿੰਘ, ਵਾਈਸ ਪ੍ਰਧਾਨ ਤਰਲੋਚਨ ਸਿੰਘ, ਕੈਸ਼ੀਅਰ ਮਲਕੀਤ ਸਿੰਘ, ਮੈਂਬਰ ਡਾ. ਬਾਲ, ਨੰਬਰਦਾਰ ਸੁਰਿੰਦਰਪਾਲ ਸਿੰਘ ਬੱਬੂ, ਜਸਪਾਲ ਸਿੰਘ, ਰਣਦੀਪ ਸਿੰਘ, ਮਹਿਲਾ ਮੰਡਲ ਕਮੇਟੀ ਦੀ ਪ੍ਰਧਾਨ ਬੀਬੀ ਰਾਣੋ, ਦਿਆਵੰਤੀ ਅਤੇ ਫੇਜ਼ 6 ਸਥਿਤ ਸ੍ਰੀ ਦੁਰਗਾ ਮੰਦਰ ਵਿਖੇ ਪ੍ਰਧਾਨ ਅਤੇ ਸਾਬਕਾ ਨਿਗਮ ਕੌਂਸਲਰ ਆਰ.ਪੀ. ਸ਼ਰਮਾ ਸਮੇਤ ਸੁਰੇਸ਼ ਕੁਮਾਰ ਗੋਇਲ, ਸੱਤ ਨਰਾਇਣ ਅਤੇ ਮਹਿਲਾ ਮੰਡਲ ਦੀ ਸਮੁੱਚੀ ਟੀਮ ਵੱਲੋਂ ਕੁਲਵੰਤ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਉਨ੍ਹਾਂ ਦੀ ਚੋਣਾਂ ਵਿੱਚ ਜਿੱਤ ਲਈ ਕਾਮਨਾ ਵੀ ਕੀਤੀ ਗਈ।

Tuesday, February 18, 2014

ਕਰਾਈਮ ਰਿਪੋਰਟਰ ਕੁਲਵੰਤ ਸਿੰਘ ਨੂੰ ਸਦਮਾ

ਪੂਜਨੀਕ ਮਾਤਾ ਕਰਤਾਰ ਕੌਰ ਨਹੀਂ ਰਹੇ 
ਲੁਧਿਆਣਾ , 17 ਫਰਵਰੀ (ਸਤਪਾਲ ਸੋਨੀ//ਪੰਜਾਬ ਸਕਰੀਨ):
ਪੰਜਾਬ ਕੇਸਰੀ ਗਰੁਪ ਦੇ  ਕਰਾਈਮ ਰਿਪੋਰਟਰ ਕੁਲਵੰਤ ਸਿੰਘ ਅਤੇ ਐਡਵੋਕੇਟ ਮਨਮੋਹਨ ਸਿੰਘ ਜੀ ਦੇ ਪੂਜਨੀਕ ਮਾਤਾ ਕਰਤਾਰ ਕੌਰ ਜੀ ਜੋ ਪਿੱਛਲੇ ਕਈ ਸਾਲਾਂ ਤੋਂ ਕੈਂਸਰ ਤੋਂ ਪੀੜਿਤ ਸਨ ਦਾ ਸੋਮਵਾਰ ਨੂੰ ਦੇਹਾਂਤ। ਉਹ ਅੱਜ ਕੱਲ ਆਪਣੇ ਵੱਡੇ ਬੇਟੇ ਕੋਲ ਭਾਈ ਰਣਧੀਰ ਸਿੰਘ ਨਗਰ ਵਿੱਚ ਰਹਿ ਰਹੇ ਸਨ ਜਿਥੇ ਉਨ੍ਹਾਂ ਨੇ ਅੱਜ ਆਪਣੇ ਆਖਿਰੀ ਸਾਹ ਲਏ । ਪਤੀ ਦਾ ਦੇਹਾਂਤ  ਹੋਣ ਤੋਂ ਬਾਅਦ ਉਹਨਾਂ ਨੇ ਆਪਣੀ ਔਲਾਦ ਨੂੰ ਮੁਸ਼ਕਿਲਾਂ ਦੇ ਬਾਵਜੂਦ ਬਹੁਤ ਹੀ ਚੰਗੀ ਪਰਵਰਿਸ਼ ਦਿੱਤੀ ਅਤੇ ਸਮਾਜ ਸੇਵਾ ਵਾਲੇ ਰਾਹ ਤੋਰਿਆ। ਇਹੀ ਕਾਰਣ ਸੀ ਕੀ ਉਹਨਾਂ  ਦੇ ਇਹ ਦੋਵੇਂ ਬੇਟੇ ਆਪੋ ਆਪਣੇ ਖੇਤਰਾਂ ਵਿੱਚ ਖਤਰੇ ਮੁੱਲ ਲੈ ਕੇ ਵੀ ਹੱਕ ਸਚ ਦੀ ਆਵਾਜ਼ ਬੁਲੰਦ ਕਰਨ ਤੋਂ ਕਦੇ ਪਿਛੇ ਨਹੀਂ ਹਟੇ। ਮਾਤਾ ਕਰਤਾਰ ਕੌਰ ਦੀ ਮੌਤ ਨਾਲ ਇੱਕਲੇ ਸਾਡੇ ਮਿੱਤਰ ਕੁਲਵੰਤ ਸਿੰਘ ਨੂੰ ਹੀ ਨਹੀਂ ਸਾਨੂੰ ਸਾਰਿਆਂ ਨੂੰ ਡੂੰਘਾ ਸਦਮਾ ਪੁੱਜਿਆ ਹੈ। ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਮਾਤਾ ਕਰਤਾਰ ਕੌਰ  ਜੀ ਦੇ ਪਰਿਵਾਰਿਕ ਮੈਂਬਰਾਂ ਨੂੰ ਬਹਾਨਾ ਮੰਨਣ ਦਾ ਬਲ ਬਖਸ਼ੇ ਅਤੇ ਉਹਨਾਂ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਸਥਾਨ ਦੇਵੇ। ਮਾਤਾ ਕਰਤਾਰ ਕੌਰ ਦਾ ਅੰਤਿਮ ਸੰਸਕਾਰ ਮੰਗਲਵਾਰ ਮਿਤੀ 18-02-2014 ਦੁਪਿਹਰ 12.00 ਵੱਜੇ ਮਾਡਲ ਟਾਊਨ ਐਕਸਟੇਂਸ਼ਨ ਦੇ ਸ਼ਮਸ਼ਾਨ ਘਾਟ ਵਿਖੇ ਕੀਤਾ ਜਾਵੇਗਾ।
ਇਸ ਦੁੱਖ ਦੀ ਘੜੀ ਵਿੱਚ ਕਈ ਸਮਾਜਿਕ ਸੰਗਠਨਾਂ, ਸਿਆਸੀ ਲੀਡਰਾਂ,ਪੱਤਰਕਾਰ ਭਾਈਚਾਰੇ ਅਤੇ ਹੋਰਨਾਂ ਜੱਥੇਬੰਦੀਆਂ ਨੇ ਪਰਿਵਾਰ ਨਾਲ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ ।