Showing posts with label Army. Show all posts
Showing posts with label Army. Show all posts

Sunday, June 25, 2023

ਭਾਰਤੀ ਫੌਜ ਦੇ ਮੁਖੀ ਜਨਰਲ ਸ੍ਰੀ ਮਨੋਜ ਪਾਂਡੇ ਸ੍ਰੀ ਹਰਿਮੰਦਿਰ ਸਾਹਿਬ ਵਿਖੇ

ਧਰਮ ਪਤਨੀ ਸ਼੍ਰੀਮਤੀ ਅਰਚਨਾ ਪਾਂਡੇ ਅਤੇ ਬ੍ਰਗੇਡੀਅਰ ਸੀਬੀਕੇ ਬੈਨਰਜੀ ਵੀ ਮੌਜੂਦ ਸਨ


ਅੰਮ੍ਰਿਤਸਰ
: 25 ਜੂਨ 2023: (ਪੰਜਾਬ ਸਕਰੀਨ ਬਿਊਰੋ)::

ਭਾਰਤੀ ਫੌਜ ਦੇ ਮੁਖੀ ਜਨਰਲ ਸ੍ਰੀ ਮਨੋਜ ਪਾਂਡੇ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਸ਼ਰਧਾ ਦਾ ਪ੍ਰਗਟਾਵਾ ਕੀਤਾ। ਇਸ ਸਮੇਂ ਉਨ੍ਹਾਂ ਦੀ ਧਰਮ ਪਤਨੀ ਸ੍ਰੀਮਤੀ ਅਰਚਨਾ ਪਾਂਡੇ ਅਤੇ ਬ੍ਰਗੇਡੀਅਰ ਸੀਬੀਕੇ ਬੈਨਰਜੀ ਵੀ ਮੌਜੂਦ ਸਨ। ਜਨਰਲ ਸ੍ਰੀ ਮਨੋਜ ਪਾਂਡੇ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਮੌਕੇ ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਸ. ਸ਼ਾਹਬਾਜ਼ ਸਿੰਘ ਅਤੇ ਸੂਚਨਾ ਅਧਿਕਾਰੀ ਸ. ਅੰਮ੍ਰਿਤਪਾਲ ਸਿੰਘ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਮਰਯਾਦਾ, ਸਿੱਖ ਪ੍ਰੰਪਰਾਵਾਂ ਅਤੇ ਇਥੇ ਸਥਿਤ ਅਸਥਾਨਾਂ ਦੇ ਇਤਿਹਾਸ ਤੋਂ ਜਾਣੂ ਕਰਵਾਇਆ। 

ਉਨ੍ਹਾਂ ਨੇ ਕੁਝ ਸਮੇਂ ਲਈ ਗੁਰਬਾਣੀ ਕੀਰਤਨ ਸਰਵਣ ਕੀਤਾ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਜਾ ਕੇ ਵੀ ਸ਼ਰਧਾ ਪ੍ਰਗਟਾਈ। ਇਸ ਦੌਰਾਨ ਫ਼ੌਜ ਮੁਖੀ ਨੂੰ ਸ਼੍ਰੋਮਣੀ ਕਮੇਟੀ ਦੇ ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਸ. ਹਰਜਾਪ ਸਿੰਘ ਸੁਲਤਾਨਵਿੰਡ, ਸ਼੍ਰੋਮਣੀ ਕਮੇਟੀ ਦੇ ਓਐਸਡੀ ਸ. ਸਤਬੀਰ ਸਿੰਘ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਸਤਨਾਮ ਸਿੰਘ ਮਾਂਗਾਸਰਾਏ ਨੇ ਸਾਂਝੇ ਤੌਰ ’ਤੇ ਸਨਮਾਨਿਤ ਕੀਤਾ। 

ਸਨਮਾਨ ਵਿਚ ਉਨ੍ਹਾਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ, ਲੋਈ ਅਤੇ ਧਾਰਮਿਕ ਪੁਸਤਕਾਂ ਦਿੱਤੀਆਂ ਗਈਆਂ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਨੇ ਫ਼ੌਜ ਮੁਖੀ ਦਾ ਧਿਆਨ ਕੁਝ ਸਿੱਖ ਮਸਲਿਆਂ ਵੱਲ ਵੀ ਦਿਵਾਇਆ।

ਫ਼ੌਜ ਦੇ ਮੁਖੀ ਜਨਰਲ ਸ੍ਰੀ ਮਨੋਜ ਪਾਂਡੇ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਮੌਕੇ ਦੀਆਂ ਆਪਣੀਆਂ ਭਾਵਨਾਵਾਂ ਨੂੰ ਯਾਤਰੂ ਕਿਤਾਬ ਵਿਚ ਦਰਜ਼ ਕਰਦਿਆਂ ਲਿਖਿਆ, “ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਅਤੇ ਪਰਮਾਤਮਾ ਦਾ ਅਸ਼ੀਰਵਾਦ ਲੈਣ ਦਾ ਸੁਭਾਗ ਪ੍ਰਾਪਤ ਹੋਇਆ। ਵਾਹਿਗੁਰੂ ਜੀ ਅੱਗੇ ਅਰਦਾਸ ਹੈ ਕਿ ਭਾਰਤੀ ਫ਼ੌਜ ਦੇ ਸਾਰੇ ਰੈਂਕਾਂ ਨੂੰ ਚੰਗੀ ਸਿਹਤ ਅਤੇ ਖੁਸ਼ੀਆਂ ਬਖ਼ਸ਼ਣ।”

ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਬੁਲਾਰਾ ਸ. ਹਰਭਜਨ ਸਿੰਘ ਵਕਤਾ, ਮੈਨੇਜਰ ਸ. ਨਿਸ਼ਾਨ ਸਿੰਘ, ਸ. ਬਿਕਰਮਜੀਤ ਸਿੰਘ ਝੰਗੀ, ਡੀਸੀਪੀ ਸ. ਪਰਮਿੰਦਰ ਸਿੰਘ ਭੰਡਾਲ, ਸੂਚਨਾ ਅਧਿਕਾਰੀ ਸ. ਜਤਿੰਦਰਪਾਲ ਸਿੰਘ ਅਤੇ ਹੋਰ ਮੌਜੂਦ ਸਨ। 

Sunday, May 08, 2022

ਅਥਰਵ ਫਾਊਂਡੇਸ਼ਨ ਨੇ ਸਾਬਕਾ ਸੈਨਿਕਾਂ ਦੀ ਭਲਾਈ ਲਈ 2 ਐਂਬੂਲੈਂਸਾਂ ਸੌਂਪੀਆਂ

Sunday 8th May 2022 at 12:53 AM                                      

 ਸ਼ਹੀਦ ਸੈਨਿਕਾਂ ਦੀਆਂ ਧੀਆਂ ਨੂੰ ਲੈਪਟਾਪ ਵੀ ਵੰਡੇ ਜਾਂਦੇ ਹਨ 


ਮੋਹਾਲੀ
: 7 ਮਈ 2022: (ਗੁਰਜੀਤ ਬਿੱਲਾ//ਪੰਜਾਬ ਸਕਰੀਨ)::
ਸਾਬਕਾ ਸੈਨਿਕਾਂ ਦੀ ਭਲਾਈ ਦੇ ਲਈ ਲਗਾਤਾਰ ਕੰਮ ਕਰਨ ਵਾਲੀ ਸੰਸਥਾ ਅਥਰਵ ਫਾਊਂਡੇਸ਼ਨ ਵੱਲੋਂ ਭਾਰਤ ਦੇ ਪੂਰਬ ਉੱਤਰੀ ਰਾਜਾਂ ਦੇ ਸਾਬਕਾ ਸੈਨਿਕਾਂ, ਸਾਬਕਾ ਸੈਨਿਕਾਂ ਅਤੇ ਸ਼ਹੀਦ ਸੈਨਿਕਾਂ ਦੇ ਪਰਿਵਾਰਾਂ ਦੀ ਭਲਾਈ ਲਈ ਐਂਬੂਲੈਂਸਾਂ ਦਾਨ ਕਰਨ ਦੀ ਸ਼ਲਾਘਾਯੋਗ ਪਹਿਲ ਕੀਤੀ ਗਈ ਹੈ। 
ਇਸ ਮੌਕ ਕਰਨਲ ਰਾਮ ਮੋਹਨ ਐਚ ਕਿਊ ਐਮ ਜੀ ਐਂਡ ਜੀ ਏਰੀਆ, ਕੈਪਟਨ ਰਾਘਵੇਂਦਰ ਐਸਐਸ 15th ਬਟਾਲੀਅਨ ਦਿ ਅਸਮ ਰੈਜੀਮੈਂਟ, ਕੈਪਟਨ ਵਿਵੇਕ ਸ਼ਿੰਦੇ 129 ਏਅਰ ਡਿਫੈਂਸ ਰੈਜੀਮੈਂਟ, ਕਰਨਲ (ਰਿਟਾਇਰਡ) ਪ੍ਰਭਾਤ ਕੁਮਾਰ ਕਪੂਰ ਅਤੇ ਵਿਨੈ ਜੈਨ ਮੈਨੇਜਿੰਗ ਡਾਇਰੈਕਟਰ ਵਿਟੀ ਗਰੁੱਪ ਇੰਸਟੀਟਿਊਟ ਵੀ ਮੌਜੂਦ ਸਨ। 
ਅਥਰਵ ਫਾਊਾਡੇਸ਼ਨ ਪਿਛਨੇ ਇੱਕ ਦਹਾਕੇ ਨਾਲੋਂ ਜਿਆਦਾ ਸਮੇਂ ਤੋਂ ਸੈਨਿਕਾਂ ਦੀ ਭਲਾਈ ਲਈ ਕਈ ਪ੍ਰੋਗਰਾਮਾਂ ਨਾਲ ਜੁੜੀ ਰਹੀ ਹੈ ਪਿਛਲੇ ਕੁਝ ਸਾਲਾਂ 'ਚ ਸੁਨੀਲ ਰਾਣੇ ਵੱਲੋਂ ਉੱਤਰ ਪੂਰਬ ਦੇ ਰਾਜਾਂ ਦੇ ਲਈ ਖਾਸ ਰੂਪ ਨਾਲ ਕਲਿਆਣਕਾਰੀ ਯੋਜਨਾਵਾਂ ਦੀ ਸ਼ੁਰੂਆਤ ਕੀਤੀ ਗਈ ਹੈ। 
ਸੁਨੀਲ ਰਾਣੇ ਨੇ ਕਿਹਾ ਕਿ ਅਥਰਵ ਫਾਊਂਡੇਸ਼ਨ ਵੱਲੋਂ ਸਮੇਂ ਸਮੇਂ 'ਤੇ ਦੇਸ਼ ਭਰ ਦੇ ਸ਼ਹੀਦ ਸੈਨਿਕਾਂ ਦੀਆਂ ਧੀਆਂ ਨੂੰ ਲੈਪਟਾਪ ਵੰਡੇ ਜਾਂਦੇ ਹਨ। ਅਥਰਵ ਫਾਊਾਡੇਸ਼ਨ ਨੇ ਆਉਣ ਵਾਲੇ ਸਮੇਂ 'ਚ ਅਸਮ, ਮੇਘਾਲਿਆ, ਤਿਰਪੁਰਾ ਅਤੇ ਮਿਜੋਰਮ ਜਿਹੇ ਰਾਜਾਂ 'ਚ ਚਾਰ ਹੋਰ ਐਂਬੂਲੈਂਸਾਂ ਦਾਨ ਕਰਨ ਦੀ ਯੋਜਨਾਂ ਬਣਾਈ ਹੈ। Saturday 7th May 2022 at 4:58 PM

Wednesday, August 12, 2020

ਵਾਤਾਵਰਣ ਦੀ ਸ਼ੁੱਧਤਾ ਲਈ ਨਾਨਕਸਰ ਸੰਪ੍ਰਦਾ ਵੱਲੋਂ ਰੁੱਖ ਲਗਾਉ ਮੁਹਿੰਮ ਆਰੰਭ

 Wednesday: 12th August 2020 at 2:40 pm
 ਸੰਤ ਬਾਬਾ ਲੱਖਾ ਸਿੰਘ ਦੀ ਪ੍ਰੇਰਨਾ ਸਦਕਾ ਫੌਜੀ ਅਧਿਕਾਰੀਆਂ ਨੇ ਵੀ ਲਾਏ ਪੌਦੇ 
ਲੁਧਿਆਣਾ: 12 ਅਗਸਤ 2020: (ਕਾਰਤਿਕਾ ਸਿੰਘ//ਪੰਜਾਬ ਸਕਰੀਨ)::
ਸਰਕਾਰਾਂ, ਸਿਆਸਤਾਂ ਅਤੇ ਬਹੁਕੌਮੀ ਕੰਪਨੀਆਂ ਭਾਵੇਂ ਆਏ ਦਿਨ ਹਰੇ ਭਰੇ ਰਸਤਿਆਂ ਨੂੰ ਰੁੰਡ ਮਰੁੰਡ ਕਰਨ ਤੇ ਉਤਾਰੂ ਹਨ ਪਰ ਇਸਦੇ ਬਾਵਜੂਦ ਧਾਰਮਿਕ ਸੰਗਠਨਾਂ ਨੇ ਪੌਦੇ ਲਾਉਣ ਵਾਲੇ ਉਪਰਾਲਿਆਂ ਵਿੱਚ ਖੜੋਤ ਨਹੀਂ ਆਉਣ ਦਿੱਤੀ। ਲੁਧਿਆਣਾ ਤੋਂ ਚੰਡੀਗੜ੍ਹ ਜਾਣ ਵਾਲੀ ਸੜਕ ਦੇ ਆਲੇ ਦੁਆਲੇ ਹੁਣ ਕੋਈ ਦਰਖਤ ਨਹੀਂ ਦਿੱਸਦਾ। ਇਹੀ ਹਾਲ ਬਹੁਤ ਸਾਰੀਆਂ ਹੋਰਨਾਂ ਸੜਕਾਂ ਦਾ ਵੀ ਹੋਇਆ ਅਤੇ ਹੋ ਰਿਹਾ ਹੈ। ਲੁਧਿਆਣਾ ਵਿੱਚ ਲੜਕੀਆਂ ਦੇ ਸਰਕਾਰੀ ਕਾਲਜ ਦੇ ਬਾਹਰ ਲੱਗੇ ਸਾਰੇ ਹੀ ਦਰਖਤ ਵੱਢ ਦਿੱਤੇ ਗਏ ਹਨ। ਆਉਣ ਵਾਲੇ ਸਮੇਂ ਵਿੱਚ ਜਦੋਂ ਆਕਸੀਜ਼ਨ ਨਹੀਂ ਮਿਲਣੀ ਤਾਂ ਪਾਣੀ ਵਾਂਗ ਉਸਦੀਆਂ ਵੀ ਬੋਤਲਾਂ ਵਿਕਿਆ ਕਰਨੀਆਂ ਹਨ। ਇਸ ਭਿਆਨਕ ਸਮੇਂ ਨੂੰ ਦਰਖਰ ਵੱਢਣ ਵਾਲੇ ਕਾਰੋਬਾਰੀ ਵੀ ਦੇਖ ਰਹੇ ਹਨ ਪਰ ਅਣਡਿੱਠ ਕਰ ਰਹੇ ਹਨ। ਇਸਦੇ ਨਾਲ ਧਾਰਮਿਕ ਬਿਰਤੀ ਵਾਲੇ ਸੰਤ ਮਹਾਤਮਾ ਇਸ ਨੂੰ ਦੇਖ ਰਹੇ ਹਨ ਕਿ ਸਮਾਂ ਕਿੰਨਾ ਭਿਆਨਕ ਆਉਣ ਵਾਲਾ ਹੈ। ਉਦੋਂ ਆਮ ਗਰੀਬਾਂ ਅਤੇ ਮੱਧ ਵਰਗੀਆਂ ਨੂੰ ਵੀ ਆਕਸੀਜ਼ਨ ਮੁਫ਼ਤ ਮਿਲ ਸਕੇ ਇਸ ਮਕਸਦ ਲਈ ਉਹਨਾਂ ਨੇ ਦਰਖਤ ਲਾਉਣ ਵਾਲੇ ਹੀਲੀ ਵਸੀਲੇ ਹੋਰ ਤੇਜ਼ ਕੀਤੇ ਹਨ। 
ਨਾਨਕਸਰ ਸੰਪਰਦਾ ਦੇ ਮੁੱਖੀ ਸੰਤ ਬਾਬਾ ਲੱਖਾ ਸਿੰਘ ਨੇ ਕਿਹਾ ਕਿ ਕੁਦਰਤੀ ਸਮਤੋਲ ਨੂੰ ਕਾਇਮ ਰੱਖਣ ਅਤੇ ਵਾਤਾਵਰਣ ਦੀ ਸ਼ੁੱਧਤਾ ਲਈ ਹਰ ਵਿਅਕਤੀ ਆਪੋ ਆਪਣੇ ਤੌਰ ਤੇ ਵੱਡੇ ਪੱਧਰ ਤੇ ਰੁੱਖ ਲਗਾਵੇ ਤਾਂ ਕਿ ਸਮੁੱਚੇ ਚੌਗਿਰਦੇ ਨੂੰ ਹਰਿਆ ਭਰਿਆ ਬਣਾਇਆ ਜਾ ਸਕੇ। ਮਿਲਟਰੀ ਕੈਂਪ ਬੱਦੋਵਾਲ ਵਿਖੇ ਫੌਜੀ ਅਧਿਕਾਰੀਆਂ ਦੇ ਨਿੱਘੇ ਸਹਿਯੋਗ ਨਾਲ ਆਰੰਭ ਕੀਤੀ ਗਈ ਰੁੱਖ ਲਗਾਉ ਵਾਤਾਵਰਨ ਬਚਾਉ ਦੀ ਮੁਹਿੰਮ  ਨੂੰ ਆਰੰਭ ਕਰਨ ਲਈ ਪੁੱਜੇ ਸੰਤ ਬਾਬਾ ਲੱਖਾ ਸਿੰਘ ਨੇ ਕਿਹਾ ਕਿ ਮਨੁੱਖ ਦੀ ਲਾਹਪ੍ਰਵਾਈ ਸਦਕਾ ਪ੍ਰਦੂਸ਼ਿਤ ਹੋ ਰਿਹਾ ਵਾਤਾਵਰਨ ਸਮੁੱਚੇ ਸੰਸਾਰ ਲਈ ਖਤਰੇ ਦੀ ਘੰਟੀ ਹੈ ਜਿਸ ਤੋ ਸੁਚੇਤ ਹੋਣ ਦੀ ਅਤਿਅੰਤ ਲੋੜ ਹੈ। 
ਉਹਨਾਂ ਨੇ ਕਰਨਲ ਕੁਲਦੀਪ ਸਿੰਘ ਧਾਲੀਵਾਲ ਦਾ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਸਾਡੀ ਇਸ ਮੁਹਿੰਮ ਨੂੰ ਸਫਲ ਕਰਨ ਵਿਚ ਜੋ ਨਿੱਘਾ ਸਹਿਯੋਗ ਉਨ੍ਹਾਂ ਦੀ ਅਗਵਾਈ ਹੇਠ ਫੌਜ ਦੇ ਅਧਿਕਾਰੀਆਂ ਅਤੇ ਜਵਾਨਾਂ ਨੇ ਦਿੱਤਾ ਹੈ ਉਹ ਆਪਣੇ ਆਪ ਵਿੱਚ ਇਕ ਮਿਸਾਲੀ ਕਾਰਜ ਹੈ। ਇਸ ਦੌਰਾਨ ਕਰਨਲ ਕਲਦੀਪ ਸਿੰਘ ਧਾਲੀਵਾਲ ਨੇ ਸੰਤ ਬਾਬਾ ਲੱਖਾ ਸਿੰਘ ਜੀ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੀ ਅਗਵਾਈ ਹੇਠ ਆਰੰਭ ਹੋਈ ਰੁੱਖ ਲਗਾਉਣ ਦੀ ਮੁਹਿੰਮ ਨੂੰ ਸਫਲ ਬਣਾਉਣ ਵਿੱਚ ਮਿਲਟਰੀ ਕੈਂਪ ਬੱਦੋਵਾਲ ਦੇ ਸਮੁੱਚੇ ਜਵਾਨ ਆਪਣਾ ਭਰਵਾ ਸਹਿਯੋਗ ਦੇਣਗੇ ਅਤੇ ਸਮੁੱਚੇ ਇਲਾਕੇ ਨੂੰ ਹਰਿਆ ਭਰਿਆ  ਬਣਾ ਕੇ ਵਾਤਾਵਰਨ ਦੀ ਸ਼ੁੱਧਤਾ ਅਤੇ ਸੰਭਾਲ ਕਰਨ ਦੀ ਅਪਣੀ ਭਰਪੂਰ ਕੋਸ਼ਿਸ਼ ਵੀ ਕਰਨਗੇ। 
ਇਸ ਤੋਂ ਪਹਿਲਾਂ ਮਿਲਟਰੀ ਕੈਂਪ ਬੱਦੋਵਾਲ ਵਿਖੇ ਸੰਤ ਬਾਬਾ ਲੱਖਾ ਸਿੰਘ ਤੇ.ਕਰਨਲ ਕੁਲਦੀਪ ਸਿੰਘ ਧਾਲੀਵਾਲ ਨੇ ਸਾਂਝੇ ਰੂਪ ਵਿੱਚ ਰੁੱਖ ਲਗਾ ਕੇ ਰੁੱਖ ਲਗਾਉਣ ਦੀ ਮੁਹਿੰਮ ਆਰੰਭ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਸਾਰਾਗੜ੍ਹੀ ਫਾਊਂਡੇਸ਼ਨ ਦੇ ਮੀਡੀਆ ਸਲਾਹਕਾਰ ਸ. ਰਣਜੀਤ ਸਿੰਘ ਖਾਲਸਾ, ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਸ.ਭੁਪਿੰਦਰ ਸਿੰਘ, ਸ.ਪ੍ਰਿਤਪਾਲ ਸਿੰਘ, ਸ.ਤਰਨਜੀਤ ਸਿੰਘ ਨਿਮਾਣਾ ਮੁੱਖ ਸੇਵਾਦਾਰ ਭਾਈ ਘਨ੍ਈਆ ਜੀ ਮਿਸ਼ਨ ਸੇਵਾ ਸੁਸਾਇਟੀ, ਗੁਰਪ੍ਰੀਤ ਸਿੰਘ ਪ੍ਰਿੰਸ,ਸੁਖਪ੍ਰੀਤ ਸਿੰਘ ਮਨੀ, ਮੇਜਰ ਆਸ਼ਾ ਕੂੰਤਲ, ਲੈਫਟੀਨੈਂਟ ਕਰਨਲ ਆਈ.ਐਸ ਪ੍ਰੋਹਿਤ, ਮੇਜਰ ਅਰਪਨਾ ਸਲਵਾਨ, ਸੂਬੇਦਾਰ ਮੇਜਰ ਦਲਬੀਰ ਸਿੰਘ ਸਮੇਤ ਕਈ  ਪ੍ਰਮੁੱਖ ਸਖਸ਼ੀਅਤਾਂ ਹਾਜ਼ਿਰ ਸਨ। ਹੁਣ ਦੇਖਣਾ ਇਹ ਹੈ ਕਿ ਰੁੱਖ ਲਾਉਣ ਦੀ ਮੁਹਿੰਮ ਹੋਰ ਤੇਜ਼ ਕਿਵੇਂ ਹੁੰਦੀ ਹੈ ਅਤੇ ਵਿਕਾਸ ਦੇ ਨਾਂਅ ਹੇਠ ਰੁੱਖ ਵੱਢੇ ਜਾਣ ਦੇ ਮੁੱਖਤਾ ਵਿਰੋਧੀ ਕਾਰੇ ਕਿਵੇਂ ਰੁਕਦੇ ਹਨ! ਅਖੌਤੀ ਵਿਕਾਸ ਦੇ ਨਾਮ ਹੇਠ ਰੁੱਖ ਵੱਢਣ  ਦੀਆਂ ਕਾਰੋਬਾਰੀ ਮੁਹਿੰਮਾਂ ਰੁੱਖ ਲਾਉਣ ਦੇ ਉਪਰਾਲਿਆਂ ਨੂੰ ਵੀ ਢਾਹ ਮਾਰ ਸਕਦੀਆਂ ਹਨ। 

Friday, August 09, 2019

ਰੱਖੜੀ ਮੌਕੇ ਆਮਦਨ ਕਰ ਵਿਭਾਗ ਵੱਲੋਂ ਫੌਜੀ ਜਵਾਨਾਂ ਲਈ ਵਿਸ਼ੇਸ਼ ਉਪਰਾਲਾ

Aug 9, 2019, 8:03 PM
ਫੌਜੀ ਜਵਾਨਾਂ ਲਈ ਭੇਜੀਆਂ ਲੱਖਾਂ ਰੱਖੜੀਆਂ ਅਤੇ ਵਧਾਈ ਕਾਰਡ

ਲੁਧਿਆਣਾ: 9 ਅਗਸਤ 2019:(ਪੰਜਾਬ ਸਕਰੀਨ ਬਿਊਰੋ)::
ਆਮਦਨ ਕਰ ਵਿਭਾਗ, ਲੁਧਿਆਣਾ ਵੱਲੋਂ ਸ਼ੁਰੂ ਕੀਤੇ ਗਏ ਵਿਸ਼ੇਸ਼ ਉਪਰਾਲੇ 'ਏਕ ਰਿਸ਼ਤਾ ਸਕੂਲ ਸੇ ਸਰਹੱਦ ਤੱਕ' ਤਹਿਤ ਅੱਜ ਦੇਸ਼ ਦੀ ਸੇਵਾ ਕਰਨ ਵਿੱਚ ਲੱਗੇ ਭਾਰਤੀ ਫੌਜ ਦੇ ਜਵਾਨਾਂ ਲਈ ਲੱਖਾਂ ਦੀ ਤਾਦਾਦ ਵਿੱਚ ਰੱਖੜੀਆਂ ਅਤੇ ਵਧਾਈ ਕਾਰਡ ਭੇਜੇ ਗਏ। ਉੱਤਰ ਭਾਰਤੀ ਰਾਜਾਂ ਪੰਜਾਬ, ਹਰਿਆਣਾ, ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਦੇ 2300 ਤੋਂ ਵਧੇਰੇ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਹੱਥੀਂ ਤਿਆਰ ਕੀਤੀਆਂ ਗਈਆਂ ਇਹਨਾਂ ਸੌਗਾਤਾਂ ਨੂੰ ਪੰਜਾਬ ਅਤੇ ਜੰਮੂ ਕਸ਼ਮੀਰ ਵਿੱਚ ਤਾਇਨਾਤ ਸੁਰੱਖਿਆ ਫੌਜਾਂ ਦੇ ਅਧਿਕਾਰੀਆਂ ਅਤੇ ਜਵਾਨਾਂ ਵਿੱਚ ਵੰਡਿਆ ਜਾਵੇਗਾ। 
ਇਸ ਸੰਬੰਧੀ ਵਿਸ਼ੇਸ਼ ਵਾਹਨਾਂ ਨੂੰ ਅੱਜ ਆਮਦਨ ਕਰ ਵਿਭਾਗ ਦੇ ਮੁੱਖ ਕਮਿਸ਼ਨਰ ਸ੍ਰੀ ਬੀ. ਕੇ. ਝਾਅ ਨੇ ਰਿਸ਼ੀ ਨਗਰ ਸਥਿਤ ਵਿਭਾਗ ਦੇ ਦਫ਼ਤਰ ਤੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ਵੱਡੀ ਗਿਣਤੀ ਵਿੱਚ ਵਿਦਿਆਰਥੀ, ਅਧਿਆਪਕ, ਆਮਦਨ ਕਰ ਅਧਿਕਾਰੀ, ਬਾਰ ਐਸੋਸੀਏਸ਼ਨਾਂ ਦੇ ਮੈਂਬਰ ਅਤੇ ਸਟਾਫ਼ ਹਾਜ਼ਰ ਸੀ। 

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਝਾਅ ਨੇ ਦੱਸਿਆ ਕਿ ਉਹਨਾਂ ਨੇ 24 ਜੁਲਾਈ, 2019 ਨੂੰ ਆਮਦਨ ਕਰ ਦਿਵਸ ਮਨਾਇਆ ਸੀ, ਜਿਸ ਦੌਰਾਨ ਵਿਭਾਗ ਦੇ ਅਧਿਕਾਰੀਆਂ, ਸਟਾਫ਼ ਅਤੇ ਬਾਰ ਐਸੋਸੀਏਸ਼ਨਾਂ ਦੇ ਮੈਬਰਾਂ ਨੇ ਵੱਡੀ ਗਿਣਤੀ ਵਿੱਚ ਸਕੂਲਾਂ ਦਾ ਦੌਰਾ ਕੀਤਾ ਸੀ ਅਤੇ ਪੌਦੇ ਲਗਾਏ ਸਨ। ਇਸ ਦੌਰਾਨ ਉਹਨਾਂ ਨੇ ਸਕੂਲ ਪ੍ਰਬੰਧਕਾਂ ਨੂੰ ਫੌਜੀ ਜਵਾਨਾਂ ਲਈ ਇਹ ਕਾਰਡ ਅਤੇ ਰੱਖੜੀਆਂ ਵਿਦਿਆਰਥੀਆਂ ਤੋਂ ਤਿਆਰ ਕਰਾਉਣ ਦੀ ਅਪੀਲ ਕੀਤੀ ਸੀ। ਇਸੇ ਅਪੀਲ 'ਤੇ ਅੱਜ 3.5 ਲੱਖ ਰੱਖੜੀਆਂ ਅਤੇ ਵਧਾਈ ਕਾਰਡ ਤਿਆਰ ਕਰਕੇ ਭੇਜੇ ਗਏ ਹਨ। 
ਸ੍ਰੀ ਝਾਅ ਨੇ ਕਿਹਾ ਕਿ ਸਾਨੂੰ ਆਪਣੇ ਬਹਾਦਰ ਫੌਜੀ ਭਰਾਵਾਂ 'ਤੇ ਮਾਣ ਹੈ ਕਿ ਉਹ ਆਪਣੀ ਜਾਨ ਨੂੰ ਖ਼ਤਰੇ ਵਿੱਚ ਪਾ ਕੇ ਸਾਡੇ ਦੇਸ਼ ਦੀ ਪ੍ਰਭੂਸੱਤਾ ਅਤੇ ਦੇਸ਼ ਵਾਸੀਆਂ ਨੂੰ ਬਚਾਉਣ ਲਈ ਲੜ ਰਹੇ ਹਨ। ਉਹ ਜਾਗਦੇ ਹਨ ਤਾਂ ਅਸੀਂ ਚੈਨ ਨਾਲ ਸੌਂਦੇ ਹਾਂ। ਉਹਨਾਂ ਕਿਹਾ ਕਿ ਇਸ ਉਪਰਾਲੇ ਨਾਲ ਨਿਸਚੇ ਹੀ ਵਿਦਿਆਰਥੀਆਂ ਵਿੱਚ ਰਾਸ਼ਟਰ ਪਿਆਰ ਦੀ ਭਾਵਨਾ ਦਾ ਵਿਕਾਸ ਹੋਵੇਗਾ। 
ਇਸ ਮੌਕੇ ਗੱਲਬਾਤ ਕਰਦਿਆਂ ਸਿੱਖ ਲਾਈਟ ਇੰਫੈਂਟਰੀ 103 ਇੰਫੈਂਟਰੀ ਬਟਾਲੀਅਨ ਦੇ ਕਰਨਲ ਕੇ. ਐੱਸ. ਮਾਥੁਰ ਨੇ ਕਿਹਾ ਕਿ ਉਹ ਆਮਦਨ ਕਰ ਵਿਭਾਗ ਵੱਲੋਂ ਦਿੱਤੇ ਜਾ ਰਹੇ ਇਸ ਪਿਆਰ ਦਾ ਬਹੁਤ ਸਤਿਕਾਰ ਕਰਦੇ ਹਨ। ਉਹਨਾਂ ਕਿਹਾ ਕਿ ਬੱਚਿਆਂ ਵੱਲੋਂ ਤਿਆਰ ਕੀਤੇ ਗਏ ਕਾਰਡ ਅਤੇ ਰੱਖੜੀਆਂ ਬਹੁਤ ਹੀ ਵਧੀਆ ਅਤੇ ਮਨ ਨੂੰ ਸਕੂਨ ਦੇਣ ਵਾਲੀਆਂ ਹਨ। ਇਸ ਨਾਲ ਫੌਜੀਆਂ ਦਾ ਮਾਨਸਿਕ ਅਤੇ ਨੈਤਿਕ ਵਿਕਾਸ ਹੋਵੇਗਾ। 

Tuesday, April 18, 2017

ਭਾਰਤੀ ਫੌਜ ਵਿੱਚ ਭਰਤੀ ਹੋਣ ਦੇ ਇਛੁੱਕ ਨੌਜਵਾਨਾਂ ਦੀ ਗਿਣਤੀ 30 ਫੀਸਦੀ ਵਧੀ

Date: 2017-04-18 17:15 GMT+05:30
ਲੁਧਿਆਣਾ ਵਿਖੇ ਚਾਰ ਜ਼ਿਲ੍ਹਿਆਂ ਦੀ ਭਰਤੀ ਰੈਲੀ ਸ਼ੁਰੂ
ਪਹਿਲੇ ਦਿਨ 1871 ਉਮੀਦਵਾਰਾਂ ਨੇ ਲਿਆ ਭਰਤੀ ਪ੍ਰਕਿਰਿਆ ਵਿੱਚ ਹਿੱਸਾ
ਨੌਜਵਾਨ, ਏਜੰਟਾਂ ਅਤੇ ਠੱਗਾਂ ਦੇ ਬਹਿਕਾਵੇ ਵਿੱਚ ਨਾ ਆਉਣ-ਬ੍ਰਿਗੇਡੀਅਰ ਸਮਿਆਲ
ਲੁਧਿਆਣਾ: 18 ਅਪ੍ਰੈਲ 2017: (ਪੰਜਾਬ ਸਕਰੀਨ ਬਿਊਰੋ)::
ਸਥਾਨਕ ਢੋਲੇਵਾਲ ਮਿਲਟਰੀ ਕੈਂਪ ਵਿਖੇ ਅੱਜ ਚਾਰ ਜ਼ਿਲ੍ਹਿਆਂ ਦੇ ਨੌਜਵਾਨਾਂ ਨੂੰ ਭਾਰਤੀ ਫੌਜ ਵਿੱਚ ਭਰਤੀ ਕਰਨ ਲਈ ਭਰਤੀ ਰੈਲੀ ਸ਼ੁਰੂੁ ਹੋਈ, ਜੋ ਕਿ 26 ਅਪ੍ਰੈੱਲ, 2017 ਤੱਕ ਚੱਲੇਗੀ। ਇਸ ਰੈਲੀ ਵਿੱਚ ਜ਼ਿਲ੍ਹਾ ਲੁਧਿਆਣਾ, ਮੋਗਾ, ਰੂਪਨਗਰ ਅਤੇ ਅਜੀਤਗੜ੍ਹ (ਮੋਹਾਲੀ) ਦੇ ਨੌਜਵਾਨ ਹਿੱਸਾ ਲੈ ਰਹੇ ਹਨ। 
ਰੈਲੀ ਦੇ ਪਹਿਲੇ ਦਿਨ ਮੁੱਖ ਮਹਿਮਾਨ ਵਜੋਂ ਬ੍ਰਿਗੇਡੀਅਰ ਜੇ. ਐੱਸ. ਸਮਿਆਲ, ਡਿਪਟੀ ਡਾਇਰੈਕਟਰ ਜਨਰਲ ਰਿਕਰੂਟਿੰਗ (ਪੰਜਾਬ ਅਤੇ ਜੰਮੂ ਕਸ਼ਮੀਰ) ਸ਼ਾਮਿਲ ਹੋਏ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਇਸ ਭਰਤੀ ਲਈ ਚਾਰ ਜ਼ਿਲ੍ਹਿਆਂ ਤੋਂ 20295 ਨੌਜਵਾਨਾਂ ਨੇ ਆਨਲਾਈਨ ਅਪਲਾਈ ਕੀਤਾ ਸੀ, ਜੋ ਇਹ ਗਿਣਤੀ ਪਿਛਲੇ ਸਾਲ ਨਾਲੋਂ 30 ਫੀਸਦੀ ਜਿਆਦਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਅੱਜ ਪਹਿਲੇ ਦਿਨ ਲਈ ਰਜਿਸਟਰਡ 2658 ਉਮੀਦਵਾਰਾਂ ਵਿੱਚੋਂ 1871 ਨੌਜਵਾਨਾਂ ਨੇ ਹਿੱਸਾ ਲਿਆ। 
ਉਨ੍ਹਾਂ ਕਿਹਾ ਕਿ ਜੋ ਉਮੀਦਵਾਰ ਸਰੀਰਕ ਸਮਰੱਥਾ ਪ੍ਰੀਖਿਆ ਵਿੱਚ ਪਾਸ ਹੋ ਰਹੇ ਹਨ, ਉਨ੍ਹਾਂ ਦੇ ਸਰੀਰ ਦੀ ਮਿਣਤੀ ਅਤੇ ਮੈਡੀਕਲ ਜਾਂਚ ਕਰਨ ਉਪਰੰਤ ਕਾਗਜ਼ਾਤ ਚੈੱਕ ਕੀਤੇ ਜਾ ਰਹੇ ਹਨ। ਸ਼ੱਕੀ ਉਮੀਦਵਾਰਾਂ ਦੇ ਮਾਹਿਰ ਡਾਕਟਰਾਂ ਵੱਲੋਂ ਡੋਪ ਟੈਸਟ ਵੀ ਕੀਤੇ ਜਾ ਰਹੇ ਹਨ। ਇਸ ਪੂਰੀ ਪ੍ਰਕਿਰਿਆ ਦੌਰਾਨ ਸਫ਼ਲ ਰਹਿਣ ਵਾਲੇ ਉਮੀਦਵਾਰਾਂ ਦੀ 28 ਮਈ, 2017 ਨੂੰ ਲਿਖ਼ਤੀ ਪ੍ਰੀਖਿਆ ਲਈ ਜਾਵੇਗੀ। ਮੈਰਿਟ ਵਿੱਚ ਆਉਣ ਵਾਲੇ ਉਮੀਦਵਾਰਾਂ ਨੂੰ ਫੌਜ ਦਾ ਹਿੱਸਾ ਬਣਾਉਣ ਤੋਂ ਪਹਿਲਾਂ ਸਿਖ਼ਲਾਈ ਲਈ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਭੇਜਿਆ ਜਾਵੇਗਾ। 
ਸ੍ਰੀ ਸਮਿਆਲ ਨੇ ਕਿਹਾ ਕਿ ਇਹ ਭਰਤੀ ਪ੍ਰਕਿਰਿਆ ਪੂਰੀ ਤਰ੍ਹਾਂ ਕੰਪਿੳੂਟਰਾਈਜ਼ਡ ਅਤੇ ਪਾਰਦਰਸ਼ਤਾ ਨਾਲ ਕੀਤੀ ਜਾ ਰਹੀ ਹੈ। ਜਿਸ ਦੀ ਨਿਗਰਾਨੀ ਫੌਜ ਦੇ ਅਲੱਗ-ਅਲੱਗ ਬੋਰਡਾਂ ਦੇ ਸੀਨੀਅਰ ਅਫ਼ਸਰਾਂ ਵੱਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਭਰਤੀ ਸੰਬੰਧੀ ਧੋਖੇਬਾਜ਼ ਏਜੰਟਾਂ ਅਤੇ ਠੱਗਾਂ ਦੇ ਬਹਿਕਾਵੇ ਵਿੱਚ ਨਾ ਆਉਣ ਅਤੇ ਭਾਰਤੀ ਫੌਜ ਦਾ ਹਿੱਸਾ ਬਣਨ ਲਈ ਪੂਰੇ ਦਿਲੋ ਜਾਨ ਨਾਲ ਕੋਸ਼ਿਸ਼ ਕਰਨ।
ਉਨ੍ਹਾਂ ਸਥਾਨਕ ਮਿਲਟਰੀ ਸਟੇਸ਼ਨ ਦੇ ਅਮਲੇ, ਡਿਪਟੀ ਕਮਿਸ਼ਨਰ, ਪੁਲਿਸ ਕਮਿਸ਼ਨਰ, ਕਮਿਸ਼ਨਰ ਨਗਰ ਨਿਗਮ, ਬਿਜਲੀ ਵਿਭਾਗ, ਸਿਹਤ ਵਿਭਾਗ ਅਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਦਿੱਤੇ ਜਾ ਰਹੇ ਸਹਿਯੋਗ ਲਈ ਧੰਨਵਾਦ ਕੀਤਾ। ਇਸ ਮੌਕੇ ਡਾਇਰੈਕਟਰ ਰਿਕਰੂਟਿੰਗ ਕਰਨਲ ਕਮਲ ਕਿਸ਼ੋਰ ਅਤੇ ਭਾਰਤੀ ਫੌਜ ਦੇ ਹੋਰ ਸੀਨੀਅਰ ਅਫ਼ਸਰ ਵੀ ਹਾਜ਼ਰ ਸਨ। 

Thursday, February 11, 2016

ਅਮਰ ਰਹਿਣਗੇ ਲਾਂਸ ਨਾਇਕ ਹਨੁਮਾਨਥੱਪਾ

ਦੇਸ਼ ਭਰ ਵਿੱਚ ਸੋਗ ਦੀ ਲਹਿਰ_ਅਹਿਮ ਸ਼ਖਸੀਅਤਾਂ ਨੇ ਪ੍ਰਗਟ ਕੀਤਾ ਦੁੱਖ 
ਨਵੀਂ ਦਿੱਲੀ ,11 ਫ਼ਰਵਰੀ 2016: (ਪੰਜਾਬ ਸਕਰੀਨ ਬਿਊਰੋ): 
ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਜਵਾਨ ਹਨੁਮਨਥਾਪਾ ਦਾ ਅੱਜ ਦੁਪਹਿਰ ਪੋਣੇ ਕੁ ਬਾਰਾਂ ਵਜੇ ਦੇਹਾਂਤ ਹੋ ਗਿਆ। ਲਾਂਸ ਨਾਇਕ ਹਨੁਮਾਨਥੱਪਾ ਦੇ ਦਿਹਾਂਤ ਨਾਲ ਦੇਸ਼ ਭਰ 'ਚ ਸੋਗ ਦੀ ਲਹਿਰ ਫੈ ਲ ਗਈ ਹੈ।  ਸੋਸ਼ਲ ਮੀਡੀਆ 'ਤੇ ਇਹ ਖਬਰ ਆਉਂਦਿਆਂ  ਹੀ ਲੋਕ ਉਦਾਸ ਹੋ ਗਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕਈ ਸਿਆਸੀ ਹਸਤੀਆਂ ਨੇ ਹਨੁਮਾਨਥੱਪਾ ਦੇ ਦਿਹਾਂਤ 'ਤੇ ਸੋਗ ਜਤਾਇਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਂਸ ਨਾਇਕ ਹਨੁਮਾਨਥੱਪਾ ਦੀ ਮੌਤ 'ਤੇ ਸੋਗ ਪ੍ਰਗਟਾਉਂਦੇ ਹੋਏ ਟਵੀਟ ਕਰ ਕੇ ਆਪਣੀ ਸੰਵੇਦਨਾਵਾਂ ਵਿਅਕਤ ਕੀਤੀਆਂ ਹਨ। ਉਨ੍ਹਾਂ ਨੇ ਕਿਹਾ ਕਿ ਹਨੁਮਾਨਥੱਪਾ ਦੀ ਮੌਤ 'ਤੇ ਉਨ੍ਹਾਂ ਨੂੰ ਬੇਹੱਦ ਦੁੱਖ ਹੈ। । ਪੂਰੇ ਦੇਸ਼ ਨੂੰ ਹਨੁਮਾਨਥੱਪਾ 'ਤੇ ਮਾਣ ਹੈ। ਉਥੇ ਹੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਹਨੁਮਾਨਥੱਪਾ ਦੇ ਦਿਹਾਂਤ 'ਤੇ ਸੋਗ ਜਤਾਇਆ ਹੈ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਤੇ ਆਪ ਨੇਤਾ ਕੁਮਾਰ ਵਿਸ਼ਵਾਸ ਨੇ ਵੀ ਆਪਣੀ ਸੰਵੇਦਨਾਵਾਂ ਵਿਅਕਤ ਕੀਤੀਆਂ। ਭਾਜਪਾ ਪ੍ਰਧਾਨ ਅਮਿੱਤ ਸ਼ਾਹ ਨੇ ਵੀ ਕਿਹਾ ਕਿ ਬਹਾਦਰ ਜਵਾਨ ਦੇ ਦਿਹਾਂਤ ਦਾ ਉਨ੍ਹਾਂ ਨੂੰ ਦੁੱਖ ਹੈ। ਲਾਂਸ ਨਾਇਕ ਹਨੁਮਾਨਥੱਪਾ ਦੇ ਅੰਤਮ ਦਰਸ਼ਨ ਲਈ ਦਿੱਲੀ ਦੇ ਬਰਾਰ ਸਕਵਾਇਰ 'ਤੇ ਉਨ੍ਹਾਂ ਦੀ ਮ੍ਰਿਤਕ ਦੇਹ ਰੱਖੀ ਜਾਵੇਗੀ। ਪੰਜਾਬ ਦੇ ਵੱਖ ਇਲਾਕਿਆਂ ਵਿੱਚ ਵੀ ਇਸ  ਦੇਹਾਂਤ ਤੋਂ ਬਾਅਦ ਉਦਾਸੀ ਛਾਈ ਰਹੀ। 

Tuesday, September 01, 2015

ਕਿਸੇ ਵੀ ਵੇਲੇ ਛਿੜ ਸਕਦੀ ਹੈ ਪਾਕਿਸਤਾਨ ਨਾਲ ਜੰਗ?

ਜਨਰਲ ਸੁਹਾਗ ਨੇ ਫੌਜ ਨੂੰ ਕਿਹਾ-ਛੋਟੀ ਜੰਗ ਲਈ ਤਿਆਰ ਰਹੋ 
ਨਵੀਂ ਦਿੱਲੀ:1 ਸਤੰਬਰ 2015: (ਪੰਜਾਬ ਸਕਰੀਨ ਬਿਊਰੋ):
ਬਾਰ ਬਾਰ ਘੁਸਪੈਠ, ਬਾਰ ਬਾਰ ਫਾਇਰਿੰਗ, ਬਾਰ ਬਾਰ ਜੰਗਬੰਦੀ ਦੀ ਉਲੰਘਣਾ....ਅਜਿਹਾ ਬੜਾ ਕੁਝ ਹੈ ਜਿਹੜਾ ਭਾਰਤ ਪਾਕਿਸਤਾਨ ਸਰਹੱਦ ਦਰਮਿਆਨ ਬਾਰੂਦ ਦੀ ਦੀਵਾਰ ਵਾਂਗ ਬਣਦਾ ਜਾ ਰਿਹਾ ਹੈ। ਇਸਦੇ ਨਾਲ ਨਾਲ ਸਿਆਸੀ ਆਗੂਆਂ ਦੇ ਗਰਮਾ ਗਰਮ ਬਿਆਨ ਅਤੇ ਦੋਹਾਂ ਦੇਸ਼ਾਂ ਦੇ ਕੁਝ ਕੁ ਲੋਕਾਂ ਦਰਮਿਆਨ ਵਧ ਰਹੀ ਨਫਰਤ ਕਿਸੇ ਵੀ ਵੇਲੇ ਜੰਗ ਦੇ ਰੂਪ ਵਿੱਚ ਸਾਹਮਣੇ ਆ ਸਕਦੀ ਹੈ। 
ਥਲ ਸੈਨਾ ਪ੍ਰਮੁੱਖ ਜਨਰਲ ਦਲਬੀਰ ਸਿੰਘ ਸੁਹਾਗ ਨੇ ਸਰਹੱਦ 'ਤੇ ਲਗਾਤਾਰ ਹੋ ਰਹੀ ਜੰਗ ਬੰਦੀ ਦੀ ਉਲੰਘਣਾ ਤੇ ਪਾਕਿਸਤਾਨ ਵਲੋਂ ਕੀਤੀ ਜਾ ਰਹੀ ਘੁਸਪੈਠ ਦੀਆਂ ਕੋਸ਼ਿਸ਼ਾਂ ਦੇ ਮੱਦੇਨਜਰ ਸੈਨਾ ਨੂੰ ਸੰਖੇਪ ਜੰਗਾਂ ਲਈ ਤਿਆਰ ਰਹਿਣ ਨੂੰ ਕਿਹਾ ਹੈ। ਜ਼ਿਕਰਯੋਗ ਹੈ ਕਿ ਆਰਮੀ ਚੀਫ 1965 ਦੀ ਜੰਗ 'ਤੇ ਹੋ ਰਹੇ ਸੈਮੀਨਾਰ ਦੇ ਮੌਕੇ 'ਤੇ ਤਿੰਨਾਂ ਸੈਨਾਵਾਂ ਨੂੰ ਸੰਬੋਧਨ ਕਰ ਰਹੇ ਸਨ। ਜੰਮੂ ਕਸ਼ਮੀਰ ਵਿੱਚ ਬੇਚੈਨੀ ਪੈਦਾ ਕਰਨ ਲਈ ਪਾਕਿਸਤਾਨ ਉੱਪਰ "ਨਵੇਂ ਨਵੇਂ ਢੰਗ ਤਰੀਕੇ" ਵਰਤਣ ਦਾ ਦੋਸ਼ ਲਾਉਂਦਿਆਂ ਉਹਨਾਂ ਸਾਫ਼ ਕਿਹਾ ਕਿ ਭਾਰਤ ਵੀ ਭਵਿੱਖ ਵਿੱਚ ਤੇਜ਼ ਅਤੇ ਛੋਟੀ ਜੰਗ ਲਈ ਤਿਆਰ ਰਹੇਗਾ। ਉਹਨਾਂ ਇਸਨੂੰ Swift and Short ਜੰਗ ਕਿਹਾ। ਉਨ੍ਹਾਂ ਨੇ ਕਿਹਾ ਕਿ ਉਹ ਜਾਣਦੇ ਹਨ ਕਿ ਭਵਿੱਖ 'ਚ ਹੋਣ ਵਾਲੀੇ ਛੋਟੀ ਜੰਗ ਦੀ ਚੇਤਾਵਨੀ ਲਈ ਸਮਾਂ ਬਹੁਤ ਹੀ ਘੱਟ ਹੋਵੇਗਾ। ਅਜਿਹੇ ਹਾਲਾਤ ਵਿੱਚ 'ਚ ਆਪਰੇਸ਼ਨਲ ਤਿਆਰੀਆਂ ਨੂੰ ਹਰ ਵਕਤ ਉਚ ਪੱਧਰੀ ਰੱਖਣਾ ਬੇਹੱਦ ਜ਼ਰੂਰੀ ਹੁੰਦਾ ਹੈ। ਅੱਜ ਦੇ ਹਾਲਾਤ ਵਿੱਚ ਜਿਹੜੀ ਰਣਨੀਤੀ ਅਪਨੀ ਜਾਂਦੀ ਹੈ ਉਸ ਲਈ ਇਸਦਾ ਧਿਆਨ ਰੱਖਣਾ ਬਹੁਤ ਹੀ ਅਹਿਮ ਹੁੰਦਾ ਹੈ। ਸਮਾਂ ਘੱਟ ਅਤੇ ਨਿਸ਼ਾਨੇ ਨਿਸਚਿਤ ਹੁੰਦੇ ਹਨ। ਇਸ ਸੈਮੀਨਾਰ ਵਿੱਚ ਰੱਖਿਆ ਮੰਤਰੀ ਮਨੋਹਰ ਪਰਿਕਰ ਵੀ ਮੌਜੂਦ ਸਨ।  ਉਨਾਂ 1965 ਦੀ ਜੰਗ ਵਾਲੀਆਂ ਯਾਦਾਂ ਸਾਂਝੀਆਂ ਕਰਦਿਆਂ ਉਸ ਸਮੇਂ ਦੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦੀ ਯਾਦ ਵੀ ਕਰਾਈ। 
ਖੈਰ ਹੁਣ ਦੇਖਣਾ ਇਹ ਹੈ ਕਿ ਅਜਿਹੇ ਜੰਗ ਵਾਲੇ ਹਾਲਾਤਾਂ ਵਿੱਚ ਉਹਨਾਂ ਸ਼ਕਤੀਆਂ ਦਾ ਕੀ ਬੰਗੇ ਜਿਹੜੀਆਂ ਦੋਹਾਂ ਮੁਲਕਾਂ ਦਰਮਿਆਨ ਪ੍ਰੇਮ ਪਿਆਰ ਵਾਲੇ ਫੁਲ ਖਿੜਾਉਣ ਲਈ ਸਰਗਰਮ ਹਨ।  

Saturday, August 29, 2015

ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਬੰਬ ਧਮਾਕਾ

ਬੰਬ ਧਮਾਕੇ ਦੌਰਾਨ 18 ਜਵਾਨ ਜ਼ਖਮੀ--ਸੱਤਾਂ ਦੀ ਹਾਲਤ ਗੰਭੀਰ  
ਸ੍ਰੀਨਗਰ: 29 ਅਗਸਤ 2015:(ਪੰਜਾਬ ਸਕਰੀਨ ਬਿਊਰੋ):
ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਬੰਬ ਧਮਾਕਾ ਹੋਣ ਮਗਰੋਂ ਸਨਸਨੀ ਵਰਗੇ ਹਾਲਾਤ ਹਨ। ਇਹ ਬੰਬ ਧਮਾਕਾ ਫ਼ੌਜ ਦੇ ਇੱਕ ਕੈਂਪ 'ਚ ਸ਼ਨੀਵਾਰ ਨੂੰ ਸਵੇਰੇ 8:45 ਵਜੇ ਹੋਇਆ। ਟਰੇਨਿੰਗ ਅਭਿਆਸਾਂ ਦੌਰਾਨ ਹੋਏ ਧਮਾਕੇ ਦਾ ਕਾਰਣ ਅਚਾਨਕ ਹੋਈ ਦੁਰਘਟਨਾ ਦੱਸਿਆ ਗਿਆ ਹੈ। ਦੁਰਘਟਨਾਵਸ਼ ਹੋਏ ਇਸ ਵਿਸਫੋਟ ਵਿੱਚ ਫ਼ੌਜ ਦੇ ਘੱਟ ਤੋਂ ਘੱਟ 18 ਜਵਾਨ ਜ਼ਖ਼ਮੀ ਹੋ ਗਏ, ਜਿਨ੍ਹਾਂ 'ਚੋਂ ਸੱਤ ਦੀ ਹਾਲਤ ਗੰਭੀਰ ਬਣੀ ਹੋਲੀ ਹੈ। ਫ਼ੌਜ ਦੇ ਇੱਕ ਅਧਿਕਾਰੀ ਕਰਨਲ ਐਨ ਐਨ ਜੋਸ਼ੀ ਨੇ ਦੱਸਿਆ ਕਿ ਪੁਲਵਾਮਾ ਦੇ ਅਵੰਤੀਪੁਰਾ ਖੇਤਰ 'ਚ ਕੋਰ ਬੈਟਲ ਸਕੂਲ (ਸੀਬੀਐਸ) 'ਚ ਹੋਏ ਵਿਸਫੋਟ 'ਚ ਘੱਟ ਤੋਂ ਘੱਟ 18 ਜਵਾਨ ਜ਼ਖ਼ਮੀ ਹੋਏ ਹਨ। ਉਨ੍ਹਾਂ ਨੇ ਦੱਸਿਆ ਕਿ 18 'ਚੋਂ 7 ਜਵਾਨ ਗੰਭੀਰ ਰੂਪ ਨਾਲ ਜ਼ਖ਼ਮੀ ਹਨ ਤੇ ਉਨ੍ਹਾਂ ਨੂੰ ਵਿਸ਼ੇਸ਼ ਇਲਾਜ ਲਈ ਹਵਾਈ ਰਸਤੇ ਤੋਂ ਬਦਾਮੀਬਾਗ ਛਾਉਣੀ ਸਥਿਤ 92 ਬੇਸ ਹਸਪਤਾਲ ਪਹੁੰਚਾਇਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਬਾਕੀ ਜ਼ਖ਼ਮੀਆਂ ਨੂੰ ਮੁੱਢਲਾ ਉਪਚਾਰ ਦਿੱਤਾ ਗਿਆ ਹੈ ਤੇ ਉਨ੍ਹਾਂ ਦੀ ਹਾਲਤ ਸਥਿਰ ਹੈ। ਅਧਿਕਾਰੀ ਨੇ ਕਿਹਾ ਕਿ ਫ਼ਿਲਹਾਲ ਇਹ ਪਤਾ ਨਹੀਂ ਲੱਗਾ ਹੈ ਕਿ ਵਿਸਫੋਟ ਕਿਵੇਂ ਹੋਇਆ। ਇਸ ਸਬੰਧੀ ਹੋਣ ਵਾਲੀ ਜਾਂਚ ਪੜਤਾਲ ਦੇ ਨਤੀਜਿਆਂ ਤੋਂ ਹੀ ਪਤਾ ਲੱਗ ਸਕੇਗਾ ਇਸ ਧਮਾਕੇ ਦਾ ਕਾਰਨ। ਕਰਨਲ ਜੋਸ਼ੀ ਦਾ ਕਹਿਣਾ ਹੈ ਕਿ ਧਮਾਕੇ ਦੀ ਜਾਂਚ ਲੈ ਧਮਾਕੇ ਸਮੇਂ ਦੇ ਹਾਲਾਤਾਂ ਅਤੇ ਤਥਾਂ ਨੂੰ ਪੂਰੀ ਤਰਾਂ ਪੜਤਾਲਿਆ ਜਾਵੇਗਾ। ਇਸ ਗੱਲ ਦਾ ਗੰਭੀਰਤਾ ਨਾਲ ਪਤਾ ਲਾਇਆ ਜਾਏਗਾ ਕਿ ਧਮਾਕੇ ਦਾ ਅਸਲੀ ਕਾਰਨ ਕੀ ਸੀ?

Thursday, May 21, 2015

ਫੌਜ 'ਚ ਭਰਤੀ ਹੋਣ ਲਈ ਸੈਮੀਨਾਰ ਦਾ ਆਯੋਜਨ

ਮੈਰੀਟੋਰੀਅਸ ਸਕੂਲ ਦੇ ਵਿਦਿਆਰਥੀਆਂ ਨੂੰ ਦਿੱਤੀ ਵਿਸਥਾਰ 'ਚ ਜਾਣਕਾਰੀ
ਲੁਧਿਆਣਾ, 21 ਮਈ 2015: (PRD//ਪੰਜਾਬ ਸਕਰੀਨ ਬਿਊਰੋ): 
ਜਿਸ ਪੰਜਾਬ ਬਾਰੇ ਕਾਂਗਰਸ ਪਾਰਟੀ ਦੇ ਇੱਕ ਕੇਂਦਰੀ ਲੀਡਰ ਨੇ ਆਖਿਆ ਸੀ ਕਿ ਪੰਜਾਬ ਦੇ ਨੌਜਵਾਨ ਨਸ਼ਿਆਂ ਨੇ ਖੋਖਲੇ ਕਰ ਦਿੱਤੇ ਹਨ ਇਸ ਲਈ ਹੁਣ ਇਹ ਫੌਜ ਵਿੱਚ ਭਰਤੀ ਹੋਣ ਦੇ ਕਾਬਲ ਹੀ ਨਹੀਂ ਰਹੇ। ਇਸ ਟਿੱਪਣੀ ਦੋ-ਚਾਰ ਸਾਲਾਂ ਮਗਰੋਂ ਹੀ ਪੰਜਾਬ ਦੇ ਨੌਜਵਾਨਾਂ ਨੂੰ ਫੌਜ ਵਿੱਚ ਭਰਤੀ ਹੋਣ ਲਈ ਪ੍ਰੇਰਣਾ ਦੇ ਵਿਸ਼ੇਸ਼ ਆਯੋਜਨ ਹੋਣ ਲੱਗ ਪਾਏ ਹਨ। ਪਹਿਲਾਂ ਗੁਰਦਸਪੂਰ ਵਿੱਚ ਫੌਜ ਦੀ ਪ੍ਰਦਰਸ਼ਨੀ ਲੱਗੀ ਅਤੇ ਹੁਣ ਲੁਧਿਆਣਾ ਵਿੱਚ ਇਸ ਮਕਸਦ ਲੈ ਇੱਕ ਸੈਮੀਨਾਰ ਕਰਾਇਆ ਗਿਆ। 
ਕਰਨਲ ਕੰਵਰਪ੍ਰੀਤ ਸਿੰਘ ਅਟਵਾਲ (ਰਿਟਾ:), ਜ਼ਿਲਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਲੁਧਿਆਣਾ ਵੱਲੋਂ ਸੀਨੀਅਰ ਸੈਕੰਡਰੀ ਰੈਜੀਡੈਂਸੀਅਲ ਸਕੂਲ ਫਾਰ ਮੈਰੀਟੋਰੀਅਸ ਸਟੂਡੈਂਟਸ ਲੁਧਿਆਣਾ ਦੇ ਵਿਦਿਆਰਥੀਆਂ ਨੂੰ ਇੱਕ ਸੈਮੀਨਾਰ ਆਯੋਜਤ ਕਰਕੇ ਭਾਰਤੀ ਫੌਜ਼ ’ਚ ਭਰਤੀ ਹੋਣ ਲਈ ਉਤਸ਼ਾਹਿਤ ਕੀਤਾ ਗਿਆ। ਅੱਜ ਦੇ ਸੈਮੀਨਾਰ ’ਚ ਤਕਰੀਬਨ 300 ਤੋਂ ਵੱਧ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ।
ਕਰਨਲ ਕੰਵਰਪ੍ਰੀਤ ਸਿੰਘ ਅਟਵਾਲ (ਰਿਟਾ:), ਨੇ ਭਾਰਤੀ ਆਰਮਡ ਫੋਰਸ, ਭਾਰਤੀ ਏਅਰ ਫੋਰਸ ਅਤੇ ਭਾਰਤੀ ਨੇਵੀ ਫੋਰਸ ਦੇ ਕੰਮਾਂ ਅਤੇ ਡਿਊਟੀਆਂ ਸਬੰਧੀ ਵਿਸਥਾਰ ਨਾਲ ਦੱਸਿਆ। ਉਹਨਾਂ ਵਿਦਿਆਰਥੀਆਂ ਨੂੰ ਦੱਸਿਆ ਕਿ ਉਹ ਭਾਰਤੀ ਫੌਜ਼ ਵਿੱਚ ਡਿਊਟੀ ਕਰਕੇ ਜਿੱਥੇ ਦੇਸ਼ ਦੀ ਸੇਵਾ ਕਰ ਸਕਣਗੇ, ਉਥੇ ਉਹਨਾਂ ਨੂੰ ਵਧੀਆ ਰੋਜ਼ਗਾਰ ਵੀ ਪ੍ਰਾਪਤ ਹੋਵੇਗਾ ਅਤੇ ਫੌਜ਼ ਵਿੱਚ ਮਿਲਣ ਵਾਲੀਆਂ ਸਹੂਲਤਾਂ ਤੇ ਵੀ ਚਾਨਣਾ ਪਾਇਆ। ਇਸ ਮੌਕੇ ਵਿਦਿਆਰਥੀਆਂ ਨੇ ਫੌਜ਼ ’ਚ ਭਰਤੀ ਹੋਣ ਨਾਲ ਸਬੰਧਤ ਕੁੱਝ ਸੁਆਲਾ ਦੇ ਜੁਆਬ ਵੀ ਪੁੱਛੇ  ਅਤੇ ਬਹੁਤ ਉਤਸਾਹਿਤ ਹੋਏ ਬੱਚਿਆਂ ਨੇ ਫੌਜ ਵਿੱਚ ਅਫ਼ਸਰ ਭਰਤੀ ਹੋਣ ਦੀ ਇੱਛਾ ਪ੍ਰਗਟ ਕੀਤੀ।
ਕਰਨਲ ਕੰਵਰਪ੍ਰੀਤ ਸਿੰਘ ਅਟਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਮੋਹਾਲੀ ਵਿਖੇ ਲੜਕੀਆਂ ਲਈ ਮਾਈ ਭਾਗੋ ਆਰਮਡ ਫੋਰਸ ਇੰਸਟੀਚਿਊਟ ਸਥਾਪਿਤ ਕਰ ਰਹੀ ਹੈ, ਜਿਸ ਵਿੱਚ ਹਰ ਸਾਲ 25 ਲੜਕੀਆਂ ਸਿੱਖਿਆ ਹਾਸਲ ਕਰ ਸਕਣਗੀਆਂ। ਉਹਨਾਂ ਦੱਸਿਆ ਕਿ ਇਸ ਇੰਸਟੀਚਿਊਟ ਵਿੱਚ ਲੜਕੀਆਂ ਨੂੰ ਗ੍ਰੈਜੂਏਸ਼ਨ ਤੱਕ ਦੀ ਮੁਫਤ ਸਿੱਖਿਆਂ ਦਿੱਤੀ ਜਾਵੇਗੀ ਅਤੇ ਇਸ ਦੇ ਨਾਲ ਹੀ ਫੌਜ਼ ਵਿੱਚ ਭਰਤੀ ਹੋਣ ਲਈ ਵੀ ਟ੍ਰੇਨਿੰਗ ਦਿੱਤੀ ਜਾਵੇਗੀ। 
ਸ੍ਰੀ ਅਨੂਪ ਪਾਸੀ ਪਿ੍ਰੰਸੀਪਲ ਮੈਰਟੋਰੀਅਸ ਸਕੂਲ ਲੁਧਿਆਣਾ ਨੇ ਸੈਮੀਨਾਰ ਨੂੰ ਸੰਬੋਧਨ ਕਰਦਿਆ ਕਿਹਾ ਕਿ ਬਹੁਤ ਸਾਰੇ ਵਿਦਿਆਰਥੀ ਭਾਰਤੀ ਫੌਂ ਵਿੱਚ ਭਰਤੀ ਹੋਣ ਦੇ ਚਾਹਵਾਨ ਹਨ, ਅਤੇ ਅਜਿਹੇ ਸੈਮੀਨਾਰ ਉਹਨਾਂ ਦੇ ਕੈਰੀਅਰ ਲਈ ਬਹੁਤ ਸਹਾਈ ਸਿੱਧ ਹੋਣਗੇ। 

Sunday, November 30, 2014

ਢੋਲੇਵਾਲ ਮਿਲਟਰੀ ਕੰਪਲੈਕਸ ਵਿਖੇ ਖੁਲ੍ਹੀ ਭਰਤੀ ਰੈਲੀ 7 ਤੋਂ

Sun, Nov 30, 2014 at 1:10 PM
ਜ਼ਿਲਾ ਲੁਧਿਆਣਾ ਦੇ ਨੌਜਵਾਨਾਂ ਨੂੰ 8 ਤੇ 9 ਦਸੰਬਰ ਨੂੰ ਜਾਰੀ ਹੋਣਗੇ ਟੋਕਨ
ਲੁਧਿਆਣਾ, 30 ਨਵੰਬਰ 2014: (ਪੰਜਾਬ ਸਕਰੀਨ ਬਿਓਰੋ):
ਜ਼ਿਲ੍ਹਾ ਲੁਧਿਆਣਾ, ਮੋਗਾ, ਰੂਪਨਗਰ ਅਤੇ ਅਜੀਤਗੜ• (ਮੋਹਾਲੀ) ਦੇ ਨੌਜਵਾਨਾਂ ਨੂੰ ਫੌਜ ਵਿੱਚ ਭਰਤੀ ਕਰਨ ਲਈ ਫੌਜ ਭਰਤੀ ਦਫ਼ਤਰ, ਢੋਲੇਵਾਲ ਕੰਪਲੈਕਸ, ਲੁਧਿਆਣਾ ਵੱਲੋਂ 7 ਤੋਂ 16 ਦਸੰਬਰ, 2014 ਤੱਕ ਖੁੱਲੀ ਭਰਤੀ ਰੈਲੀ ਕੀਤੀ ਜਾ ਰਹੀ ਹੈ, ਜਿਸ ਵਿੱਚ ਸਿਪਾਹੀ (ਜਨਰਲ ਡਿਊਟੀ), ਸਿਪਾਹੀ (ਕਲਰਕ/ਸਟੋਰ ਕੀਪਰ ਟੈਕਨੀਕਲ) ਅਤੇ ਸਿਪਾਹੀ ਤਕਨੀਕੀ ਅਸਾਮੀਆਂ ਲਈ ਭਰਤੀ ਕੀਤੀ ਜਾਵੇਗੀ। 


ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਰਿਕਰੂਟਮੈਂਟ ਅਫ਼ਸਰ ਸੂਬੇਦਾਰ ਮੇਜਰ ਸ੍ਰੀ ਸੀਸ਼ ਰਾਮ ਨੇ ਦੱਸਿਆ ਕਿ ਮਿਤੀ 7 ਦਸੰਬਰ ਨੂੰ ਜਿਲ੍ਹਾ ਅਜੀਤਗੜ੍ਹ (ਮੋਹਾਲੀ) ਦੇ ਨੌਜਵਾਨਾਂ ਨੂੰ ਅਤੇ ਆਊਟਸਾਈਡਰ ਸੈਕਸ਼ਨ ਦੇ ਨੌਜਵਾਨਾਂ ਨੂੰ ਟੋਕਨ ਜਾਰੀ ਕੀਤੇ ਜਾਣਗੇ, ਜਦਕਿ 8 ਜੁਲਾਈ ਨੂੰ ਜਿਲ੍ਹਾ ਲੁਧਿਆਣਾ ਦੀਆਂ ਤਹਿਸੀਲਾਂ ਲੁਧਿਆਣਾ ਦੱਖਣੀ, ਪੂਰਬੀ, ਪੱਛਮੀ, ਕੇਂਦਰੀ ਅਤੇ ਖੰਨਾ ਦੇ ਨੌਜਵਾਨਾਂ ਨੂੰ ਟੋਕਨ ਜਾਰੀ ਕੀਤੇ ਜਾਣਗੇ। ਇਸ ਤੋਂ ਇਲਾਵਾ 9 ਦਸੰਬਰ ਨੂੰ ਵੀ ਜਿਲ੍ਹਾ ਲੁਧਿਆਣਾ ਦੀਆਂ ਤਹਿਸੀਲਾਂ ਰਾਏਕੋਟ, ਪਾਇਲ, ਜਗਰਾਉਂ ਅਤੇ ਸਮਰਾਲਾ ਨੂੰ ਟੋਕਨ ਜਾਰੀ ਕੀਤੇ ਜਾਣਗੇ। ਮਿਤੀ 10 ਦਸੰਬਰ ਨੂੰ ਜ਼ਿਲ੍ਹਾ ਰੂਪਨਗਰ ਦੀਆਂ ਤਹਿਸੀਲਾਂ ਚਮਕੌਰ ਸਾਹਿਬ, ਨੰਗਲ ਅਤੇ ਨੂਰਪੁਰ ਬੇਦੀ ਨੂੰ ਟੋਕਨ ਜਾਰੀ ਕੀਤੇ ਜਾਣਗੇ। ਮਿਤੀ 11 ਦਸੰਬਰ ਨੂੰ ਜ਼ਿਲ੍ਹਾ ਰੂਪਨਗਰ ਦੀਆਂ ਤਹਿਸੀਲਾਂ ਸ੍ਰੀ ਆਨੰਦਪੁਰ ਸਾਹਿਬ ਅਤੇ ਰੂਪਨਗਰ ਨੂੰ। ਮਿਤੀ 12 ਦਸੰਬਰ ਨੂੰ ਜ਼ਿਲ੍ਹਾ ਮੋਗਾ ਦੀਆਂ ਤਹਿਸੀਲ ਮੋਗਾ, ਨਿਹਾਲ ਸਿੰਘ ਵਾਲਾ ਅਤੇ ਬੱਧਨੀ ਕਲਾਂ। ਮਿਤੀ 13 ਦਸੰਬਰ ਨੂੰ ਜ਼ਿਲ੍ਹਾ ਮੋਗਾ ਦੀਆਂ ਹੀ ਤਹਿਸੀਲਾਂ ਬਾਘਾਪੁਰਾਣਾ, ਧਰਮਕੋਟ ਅਤੇ ਚਾਰੇ ਜਿਲ੍ਹਿਆਂ  ਦੇ ਐਨ. ਸੀ. ਸੀ. ਦੇ 'ਸੀ' ਸਰਟੀਫਿਕੇਟ ਪ੍ਰਾਪਤ ਉਮੀਦਵਾਰਾਂ ਨੂੰ ਟੋਕਨ ਜਾਰੀ ਕੀਤੇ ਜਾਣਗੇ। ਮਿਤੀ 1 ਫਰਵਰੀ ਨੂੰ ਪਾਸ ਹੋਏ ਉਮੀਦਵਾਰਾਂ ਦੀ ਲਿਖ਼ਤੀ ਪ੍ਰੀਖਿਆ ਹੋਵੇਗੀ। 

Tuesday, October 14, 2014

ਕੈਪਟਨ ਹਰਜੀਤ ਸਿੰਘ ਝੱਜ ਦਾ ਫੌਜੀ ਸਨਮਾਨਾਂ ਨਾਲ ਅੰਤਿਮ ਸਸਕਾਰ

ਜੋ ਲੋਟ ਕੇ ਘਰ ਨ ਆਏ---ਜੋ ਲੋਟ ਕੇ ਘਰ ਨ ਆਏ....
ਸਪੀਕਰ ਅਟਵਾਲ, ਉਮੈਦਪੁਰੀ ਤੇ ਡਿਪਟੀ ਕਮਿਸ਼ਨਰ ਵੱਲੋਂ ਫੁੱਲ ਮਾਲਾਵਾਂ ਅਰਪਿਤ
ਸਾਹਨੇਵਾਲ/ਦੋਰਾਹਾ/ਲੁਧਿਆਣਾ: 13 ਅਕਤੂਬਰ 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ):ਫੌਜ ਦੀ ਜਿੰਦਗੀ ਕੋਈ ਸੌਖੀ ਨਹੀਂ ਹੁੰਦੀ। ਹਰ ਪਾਲ ਮੌਤ ਸਾਹਮਣੇ ਖੜੀ ਹੁੰਦੀ ਹੈ। ਸ਼ਾਂਤੀ ਦੇ ਸਮੇਂ ਵਿੱਚ ਵੀ ਖਤਰੇ ਘੱਟ ਨਹੀਂ ਹੁੰਦੇ। ਇਸ ਡਿਊਟੀ ਨੂੰ ਨਿਭਾਉਂਦੀਆਂ ਕਦੋਂ ਜਾਂ ਕੁਰਬਾਨ ਕਰਨੀ ਪੈ ਜਾਵੇ--ਕੁਝ ਨਹੀਂ ਕਿਹਾ ਜਾ ਸਕਦਾ।  
ਭਾਰਤੀ ਜਲ ਸੈਨਾ ਵਿੱਚ ਕਮਾਂਡਿੰਗ ਅਫ਼ਸਰ ਵਜੋਂ ਸੇਵਾਵਾਂ ਨਿਭਾਉਂਦਿਆਂ ਡਿਊਟੀ ਦੌਰਾਨ ਸਵਰਗਵਾਸ ਹੋਏ ਕੈਪਟਨ ਹਰਜੀਤ ਸਿੰਘ ਝੱਜ ਦਾ ਅੱਜ ਉਨ੍ਹਾਂ ਦੇ ਜੱਦੀ ਪਿੰਡ ਦੁੱਗਰੀ ਵਿਖੇ ਫੌਜੀ ਸਨਮਾਨਾਂ ਦੇ ਨਾਲ ਅੰਤਿਮ ਸਸਕਾਰ ਕਰ ਦਿੱਤਾ ਗਿਆ। ਉਹਨਾਂ ਦਾ ਬੀਤੇ ਦਿਨੀਂ ਚੇਨਈ ਵਿਖੇ ਦੇਹਾਂਤ ਹੋ ਗਿਆ ਸੀ ਤੇ ਉਹ 44 ਸਾਲਾਂ ਦੇ ਸਨ। ਉਹ ਆਪਣੇ ਪਿੱਛੇ ਪਤਨੀ ਰੁਪਿੰਦਰ ਕੌਰ ਝੱਜ ਅਤੇ ਦੋ ਪੁੱਤਰ ਕੀਰਤਰਥ ਅਤੇ ਜਸ਼ਨਜੀਤ ਛੱਡ ਗਏ ਹਨ।
ਉਹਨਾਂ ਦੀ ਮ੍ਰਿਤਕ ਦੇਹ ਨੂੰ ਅੱਜ ਸਵੇਰੇ ਵਿਸ਼ੇਸ਼ ਜਹਾਜ਼ ਰਾਹੀਂ ਹਵਾਈ ਅੱਡਾ ਹਲਵਾਰਾ ਵਿਖੇ ਲਿਆਂਦਾ ਗਿਆ, ਜਿਸ ਤੋਂ ਬਾਅਦ ਉਹਨਾਂ ਦੇ ਜੱਦੀ ਪਿੰਡ ਦੁਗਰੀ ਵਿਖੇ ਫੌਜੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ। ਮ੍ਰਿਤਕ ਦੇਹ 'ਤੇ ਪੰਜਾਬ ਵਿਧਾਨ ਸਭਾ ਦੇਸਪੀਕਰ ਡਾ. ਚਰਨਜੀਤ ਸਿੰਘ ਅਟਵਾਲ, ਅਧੀਨ ਸੇਵਾਵਾਂ ਬੋਰਡ ਦੇ ਚੇਅਰਮੈਨ ਸ੍ਰ. ਸੰਤਾ ਸਿੰਘ ਉਮੈਦਪੁਰੀ, ਡਿਪਟੀ ਕਮਿਸ਼ਨਰ ਸ੍ਰੀ ਰਜਤ ਅਗਰਵਾਲ, ਢੋਲੇਵਾਲ ਮਿਲਟਰੀ ਸਟੇਸ਼ਨ ਦੇ ਕਮਾਂਡਰ ਬ੍ਰਿਗੇਡੀਅਰ ਸ੍ਰੀ ਜਗਦੀਪ ਦਹੀਆ, ਭਾਰਤੀ ਜਲ ਸੈਨਾ ਦੇ ਹੈੱਡ ਕੁਆਰਟਰ ਤੋਂ ਡਾਇਰੈਕਟਰ ਤੇ ਕਮਾਂਡੋਰ ਫਿਲੀਪੋਸ ਅਤੇ ਹੋਰ ਪ੍ਰਮੁੱਖ ਸਖ਼ਸ਼ੀਅਤਾਂ ਨੇ ਫੁੱਲ ਮਾਲਾਵਾਂ ਅਤੇ ਦੁਸ਼ਾਲੇ ਭੇਟ ਕੀਤੇ।
ਜ਼ਿਕਰਯੋਗ ਹੈ ਕਿ ਸ੍ਰ. ਝੱਜ ਨੇ 1993 ਵਿੱਚ ਭਾਰਤੀ ਜਲ ਸੈਨਾ ਦੀ ਨੌਕਰੀ ਸ਼ੁਰੂ ਕੀਤੀ ਸੀ ਅਤੇ ਆਪਣੀ ਕਰੀਬ 22 ਸਾਲ ਦੇ ਸੇਵਾਕਾਲ ਦੌਰਾਨ ਉਨ੍ਹਾਂ  ਨੇ ਕਈ ਅਹਿਮ ਅਹੁਦਿਆਂ 'ਤੇ ਤਨਦੇਹੀ ਨਾਲ ਸੇਵਾ ਨਿਭਾਈ। ਇਥੇ ਇਹ ਵੀ ਦੱਸਣਯੋਗ ਹੈ ਕਿ ਭਾਰਤ ਨੇ ਸਾਲ 2013 ਵਿੱਚ ਹੀ ਅਮਰੀਕਾ ਤੋਂ ਅੱਠ 'ਪੀ81' ਜਹਾਜ਼ ਖਰੀਦੇ ਸਨ ਅਤੇ ਕੈਪਟਨ ਝੱਜ ਨੇ ਇਨ੍ਹਾਂ  ਜਹਾਜ਼ਾਂ ਨੂੰ ਚਲਾਉਣ ਦੀ ਵਿਸ਼ੇਸ਼ ਸਿਖ਼ਲਾਈ ਅਮਰੀਕਾ ਤੋਂ ਹੀ ਪ੍ਰਾਪਤ ਕੀਤੀ ਸੀ ਅਤੇ ਜਹਾਜ਼ ਖੁਦ ਚਲਾ ਕੇ ਭਾਰਤ ਲੈ ਕੇ ਆਏ ਸਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰੀ ਸਿੰਘ ਟੌਹੜਾ, ਕਰਮਜੀਤ ਸਿੰਘ ਭਗਤਣਾ, ਕੈਪਟਨ ਪੀ. ਐÎਸ. ਸਿੱਧੂ ਅਤੇ ਇਲਾਕੇ ਦੇ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ। ਇਸ ਦੁਖਦ ਮੌਕੇ ਇੱਕ ਪੁਰਾਣੇ ਯਾਦਗਾਰੀ ਗੀਤ ਦੀ ਇੱਕ ਲਾਈਨ---ਕੁਛ ਯਾਦ ਉਨਹੇਂ ਭੀ ਕਰ ਲੋ---ਜੋ ਲੌਟ ਕੇ ਘਰ ਨ ਆਏ---

Friday, February 22, 2013

ਪ੍ਰਦੇਸ਼ਿਕ ਸੈਨਾ 'ਚ ਮਿਲਰਗੰਜ਼ ਲੁਧਿਆਣਾ ਸਥਿਤ ਯੂਨਿਟ

ਭਰਤੀ ਰੈਲੀ12 ਮਾਰਚ ਤੋਂ 15 ਮਾਰਚ ਤੱਕ-ਐਲ.ਐਸ ਚੌਹਾਨ
                                                         Courtesy file photo
ਲੁਧਿਆਣਾ 22 ਫ਼ਰਵਰੀ: (ਗੋਗਨਾ): ਲੈਫ਼ਟੀਨੈਂਟ ਕਰਨਲ ਐਲ.ਐਸ ਚੌਹਾਨ ਨੇ ਦੱਸਿਆ ਕਿ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਯੂ.ਟੀ ਚੰਡੀਗੜ ਅਤੇ ਦਿੱਲੀ ਦੇ ਨੌਜਵਾਨਾਂ ਦੀ 103 ਇਨਫੈਟਰੀ ਬਟਾਲੀਅਨ (ਪ੍ਰਦੇਸ਼ਿਕ ਸੈਨਾ) ਸਿੱਖ ਲਾਈ ਵਿੱਚ ਸਿਪਾਹੀ (ਜਨਰਲ ਡਿਊਟੀ) ਅਤੇ ਸਿਪਾਹੀ (ਟ੍ਰੇਡਜ਼ਮੈਨ) ਦੀ ਭਰਤੀ ਰੈਲੀ ਜੀ.ਟੀ.ਰੋਡ ਮਿਲਰਗੰਜ਼ ਲੁਧਿਆਣਾ ਸਥਿਤ ਯੂਨਿਟ ਵਿਖੇ 12 ਮਾਰਚ ਤੋਂ 15 ਮਾਰਚ,2013 ਤੱਕ ਆਯੋਜਿਤ ਕੀਤੀ ਜਾ ਰਹੀ ਹੈ। 
 ਲੈਫ਼ਟੀਨੈਂਟ ਕਰਨਲ ਐਲ.ਐਸ ਚੌਹਾਨ ਨੇ ਇਸ ਸਬੰਧੀ ਵਿਸਥਾਰ-ਪੂਰਵਿਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ, ਜੰਮੂ-ਕਸ਼ਮੀਰ ਤੇ ਯੂ.ਟੀ.ਚੰਡੀਗੜ ਦੇ ਨੌਜਵਾਨਾਂ ਦੀ ਭਰਤੀ 12 ਮਾਰਚ ਨੂੰ ਅਤੇ ਹਰਿਆਣਾ, ਹਿਮਾਚਲ ਪ੍ਰਦੇਸ਼ ਤੇ ਦਿੱਲੀ ਦੇ ਉਮੀਦਵਾਰਾਂ ਦੀ ਭਰਤੀ 13 ਮਾਰਚ ਨੂੰ ਹੋਵੇਗੀ। ਉਹਨਾਂ ਦੱਸਿਆ ਕਿ 14 ਅਤੇ 15 ਮਾਰਚ ਨੂੰ ਚੁਣੇ ਗਏ ਉਮੀਦਵਾਰਾਂ ਦੇ ਦਸਤਾਵੇਜ਼ਾਂ ਦੀ ਜਾਂਚ-ਪੜਤਾਲ ਕੀਤੀ ਜਾਵੇਗੀ ਅਤੇ ਉਮੀਦਵਾਰਾਂ ਦਾ ਮੈਡੀਕਲ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਟ੍ਰੈਰੀਟੋਰੀਅਲ ਆਰਮੀ ਵਿੱਚ ਭਰਤੀ ਹੋਣ ਲਈ ਉਮੀਦਵਾਰ ਦੀ ਉਮਰ 18 ਤੋਂ 42 ਸਾਲ, ਭਾਰ ਘੱਟੋ-ਘੱਟ 50 ਕਿਲੋ ਗ੍ਰਾਮ, ਛਾਤੀ ਘੱਟੋ-ਘੱਟ 77-82 ਸੈਟੀਮੀਟਰ ਅਤੇ ਕੱਦ ਘੱਟੋ-ਘੱਟ 160 ਸੈਟੀਮੀਟਰ ਹੋਣਾ ਚਾਹੀਦਾ ਹੈ। ਉਹਨਾਂ ਦੱਸਿਆ ਕਿ ਸਿਪਾਹੀ ਜਨਰਲ ਡਿਊਟੀ ਲਈ ਉਮੀਦਵਾਰ ਨੇ ਘੱਟੋ-ਘੱਟ 45 ਫੀਸਦੀ ਅੰਕਾਂ ਨਾਲ 10ਵੀਂ ਪਾਸ ਕੀਤੀ ਹੋਵੇ, ਪ੍ਰੰਤੂ ਹਿਮਾਚਲ ਪ੍ਰਦੇਸ਼ ਦੇ ਲਾਹੁਲ, ਸਪਿਤੀ ਤੇ ਕੀਨਾਪੁਰ ਜਿਲਿਆਂ ਦੇ 8ਵੀਂ ਪਾਸ ਉਮੀਦਵਾਰ ਇਸ ਭਰਤੀ ਲਈ ਯੋਗ ਹੋਣਗੇ। ਉਹਨਾਂ ਦੱਸਿਆ ਕਿ ਕਲਰਕ ਦੀ ਆਸਾਮੀ ਲਈ ਉਮੀਦਵਾਰ ਨੇ ਅੰਗਰੇਜ਼ੀ ਵਿਸ਼ੇ ਸਮੇਤ ਆਰਟਸ, ਕਾਮਰਸ, ਵਿਗਿਆਨ ਵਿੱਚ ਘੱਟੋ-ਘੱਟ 50 ਫੀਸਦੀ ਅੰਕਾਂ ਨਾਲ 10+2 ਪ੍ਰੀਖਿਆ ਪਾਸ ਕੀਤੀ ਹੋਵੇ ਅਤੇ ਉਸਦੇ ਹਰ ਵਿਸ਼ੇ ਵਿੱਚੋਂ ਘੱਟੋ-ਘੱਟ 40 ਫ਼ੀਸਦੀ ਅੰਕ ਜ਼ਰੂਰ ਹੋਣ।ਉਹਨਾਂ ਦੱਸਿਆ ਕਿ ਟ੍ਰੇਡਜ਼ਮੈਨ ਦੀ ਆਸਾਮੀ ਲਈ ਕੇਵਲ 10ਵੀਂ ਪਾਸ ਉਮੀਦਵਾਰ ਯੋਗ ਹੋਣਗੇ। 
 ਸ੍ਰੀ ਚੌਹਾਨ ਨੇ ਦੱਸਿਆ ਕਿ ਉਮੀਦਵਾਰ ਆਪਣੀ ਵਿਦਿਅਕ ਯੋਗਤਾ ਸਬੰਧੀ ਗਜਟਿਡ ਅਫਸਰ ਤੋਂ ਤਸਦੀਕ ਸ਼ੁਦਾ ਫੋਟੋ ਕਾਪੀਆਂ ਸਮੇਤ ਸਰਟੀਫੀਕੇਟ, ਜ਼ਿਲ•ਾ ਮੈਜਿਸਟਰੇਟ/ਸਬ ਡਵੀਜ਼ਨਲ ਮੈਜਿਸਟਰੇਟ/ਤਹਿਸੀਲਦਾਰ ਵੱਲੋਂ ਜ਼ਾਰੀ ਕੀਤਾ ਰਿਹਾਇਸ਼ੀ ਸਰਟੀਫੀਕੇਟ, ਪਿੰਡ ਦੇ ਸਰਪੰਚ ਵੱਲੋਂ ਜ਼ਾਰੀ ਕੀਤਾ ਚਾਲ-ਚੱਲਣ ਸਰਟੀਫੀਕੇਟ ਅਤੇ 6 ਰੰਗਦਾਰ ਪਾਸਪੋਰਟ ਸਾਈਜ਼ ਫੋਟੋਆਂ ਅਤੇ ਹੋਰ ਲੋੜੀਂਦੇ ਸਰਟੀਫੀਕੇਟ ਨਾਲ ਲੈ ਕੇ ਆਉਣ। 
    ------------------------