Tuesday, May 10, 2022

ਕੇਂਦਰ ਦੀ ਟੀਮ ਦਾ ਚੈਂਬਰ ਆਫ ਕਾਮਰਸ ਵੱਲੋਂ ਭਰਵਾਂ ਸਵਾਗਤ

ਸਨਅਤਕਾਰਾਂ ਨੂੰ ਨਿਰਯਾਤ ਲਈ ਉਤਸ਼ਾਹਿਤ ਕੀਤਾ

ਮੋਹਾਲੀ:10 ਮਈ 2022: (ਗੁਰਜੀਤ ਬਿੱਲਾ//ਪੰਜਾਬ ਸਕਰੀਨ)::

ਅੱਜ ਸ੍ਰੀ ਜਗਤ ਸਾਹ ਸਨਅਤੀ ਵਿਕਾਸ ਐਕਸਪੋਰਟ ਦੇ ਵਾਧੇ ਹਿੱਤ ਕੇਂਦਰ ਸਰਕਾਰ ਵੱਲੋਂ ਆਯੋਜਿਤ ਇੱਕ ਰੋਡ ਸ਼ੋ  ਲੈ ਕੇ ਮੁਹਾਲੀ ਚੈਂਬਰ ਆਫ ਇੰਡਸਟਰੀਜ ਅਤੇ ਕੋਮਰਸ ਵਿਖੇ ਪਹੁੰਚੇ । ਇਥੇ ਪਹੁੰਚ ਕੇ ਉਹਨਾਂ  ਅਤੇ ਉਨਾਂ ਦੀ ਸਮੁੱਚੀ ਟੀਮ ਨੇ ਸਹਿਰ ਦੇ ਸਨਅਤਕਾਰਾਂ ਨੂੰ ਆਪਣੇ ਪ੍ਰੋਡਕਟ ਨੂੰ ਨਿਰਯਾਤ ਕਰਨ ਲਈ ਉਤਸਾਹਤ ਕੀਤਾ ਨਾਲ ਹੀ ਇਸ ਸਬੰਧੀ ਵਧੇਰੇ ਜਾਣਕਾਰੀ ਵੀ ਦਿੱਤੀ।

ਉਨਾਂ ਨੇ ਸਨਅਤਕਾਰਾਂ ਨੂੰ ਦਰਪੇਸ਼ ਮੁਸ਼ਕਲਾਂ ਵੀ ਸੁਣੀਆਂ ਅਤੇ ਵਾਅਦਾ ਕੀਤਾ ਕਿ ਇਨਾਂ ਨੂੰ ਕੇਂਦਰ ਸਰਕਾਰ ਤੱਕ ਪਹੁੰਚਾਉਣਗੇ। ਇਸਦੇ ਨਾਲ ਹੀ ਉਨਾਂ ਨੇ ਸਨਤਕਾਰਾਂ ਨਾਲ ਵਾਅਦਾ ਕੀਤਾ ਕਿ ਜੇਕਰ ਕੋਈ ਵੀ ਮੁਸਕਲ ਹੋਵੇ ਤਾਂ ਉਹ ਅਤੇ ਉਨਾਂ ਦੀ ਸਮੁੱਚੀ ਟੀਮ ਹਾਜਰ ਰਹੇਗੀ। ਇਸ ਮੌਕੇ ਮੁਹਾਲੀ ਚੈਂਬਰ ਆਫ ਇੰਡਸਟਰੀਜ ਅਤੇ ਕੋਮਰਸ ਦੇ ਪ੍ਰਧਾਨ ਜਸਵੀਰ ਸਿੰਘ ਮਾਣਕੂ ਕੌਸਲਰ, ਕੰਵਰ ਹਰਬੀਰ ਸਿੰਘ ਢੀਡਸਾ ਮੀਤ ਪ੍ਰਧਾਨ, ਜਨਰਲ ਸੈਕਟਰੀ ਹਰਜੀਤ ਸਿੰਘ ਭਾਟੀਆ ਅਤੇ ਅਮਰਜੀਤ ਸਿੰਘ ਹਾਜਰ ਸਨ। ਮੁਹਾਲੀ ਚੈਂਬਰ ਆਫ ਇੰਡਸਟਰੀਜ ਅਤੇ ਕੋਮਰਸ ਨੇ ਜਗਤ ਸਾਹ ਜੀ ਅਤੇ ਉਹਨਾਂ ਦੀ ਟੀਮ ਦਾ ਤਹਿ ਦਿਲੋਂ ਧੰਨਵਾਦ ਕੀਤਾ। 

No comments: