Showing posts with label CU. Show all posts
Showing posts with label CU. Show all posts

Wednesday, August 10, 2022

CU ਦੇ ਵਿਦਿਆਰਥੀਆਂ ਨੇ ਪਲੇਸਮੈਂਟ ਖੇਤਰ ਵਿੱਚ ਕੀਤੇ ਰਿਕਾਰਡ ਕਾਇਮ

900 ਤੋਂ ਵੱਧ ਬਹੁਕੌਮੀ ਕੰਪਨੀਆਂ ਵੱਲੋਂ 9500 ਤੋਂ ਵੱਧ ਸਟੂਡੈਂਟਸ ਨੂੰ ਆਫਰ 

ਮੋਹਾਲੀ: 9 ਅਗਸਤ 2022: (ਗੁਰਜੀਤ ਸਿੰਘ ਬਿੱਲਾ//ਪੰਜਾਬ ਸਕਰੀਨ)::

ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀ ਪਲੇਸਮੈਂਟ, ਖੇਡਾਂਸੱਭਿਆਚਾਰਕ ਗਤੀਵਿਧੀਆਂਖੋਜ ਅਤੇ ਨਵੀਨਤਾ ਵਿੱਚ ਉੱਚੇ ਰਿਕਾਰਡ ਕਾਇਮ ਕਰ ਰਹੇ ਹਨ।  ਯੂਨੀਵਰਸਿਟੀ ਵਿੱਚ ਬੈਚ 2022 ਦੇ ਕੈਂਪਸ ਪਲੇਸਮੈਂਟ ਵਿੱਚ 900 ਤੋਂ ਵੱਧ ਬਹੁ-ਰਾਸ਼ਟਰੀ ਕੰਪਨੀਆਂ ਨੇ 9500 ਤੋਂ ਵੱਧ ਵਿਦਿਆਰਥੀਆਂ ਨੂੰ ਪਲੇਸਮੈਂਟ ਦੀਆਂ ਪੇਸ਼ਕਸ਼ਾਂ ਦਿੱਤੀਆਂ ਹਨ।  ਯੂਨੀਵਰਸਿਟੀ ਵਿੱਚ ਕੰਪਿਊਟਰ ਸਾਇੰਸ ਇੰਜਨੀਅਰਿੰਗ ਦੀ ਵਿਦਿਆਰਥਣ ਪਾਰੁਲ ਮਨਹਾਸ ਨੂੰ ਕੰਪਿਊਟਰ ਸਾਫਟਵੇਅਰ ਕੰਪਨੀ ਨੂਟੈਨਿਕਸ ਟੈਕਨਾਲੋਜੀ ਇੰਡੀਆ ਪ੍ਰਾਈਵੇਟ ਲਿਮਟਿਡ ਤੋਂ ਪਲੇਸਮੈਂਟ ਦੀ ਪੇਸ਼ਕਸ਼ ਮਿਲੀ ਹੈ।  ਵਰਣਨਯੋਗ ਹੈ ਕਿ ਪਾਰੁਲ ਪਠਾਨਕੋਟ ਦੀ ਰਹਿਣ ਵਾਲੀ ਹੈਜਿਸ ਨੂੰ 29 ਲੱਖ ਰੁਪਏ ਦੇ ਸਭ ਤੋਂ ਵੱਧ ਸਾਲਾਨਾ ਪੈਕੇਜ 'ਤੇ ਨੌਕਰੀ ਦੀ ਪੇਸ਼ਕਸ਼ ਕੀਤੀ ਗਈ ਹੈ।  ਆਪਣੀ ਸਫਲਤਾ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਾਰੁਲ ਨੇ ਕਿਹਾ ਕਿ ਯੂਨੀਵਰਸਿਟੀ ਕੋਰਸ ਦੀ ਸ਼ੁਰੂਆਤ ਤੋਂ ਹੀ ਉਦਯੋਗ ਦੀਆਂ ਲੋੜਾਂ ਅਨੁਸਾਰ ਪ੍ਰੀ-ਪਲੇਸਮੈਂਟ ਸਿਖਲਾਈ ਪ੍ਰਦਾਨ ਕਰਕੇ ਵਿਦਿਆਰਥੀਆਂ ਨੂੰ ਪਲੇਸਮੈਂਟ ਲਈ ਤਿਆਰ ਕਰਦੀ ਹੈ।  ਨਤੀਜੇ ਵਜੋਂਮੈਨੂੰ ਆਕਰਸ਼ਕ ਪੈਕੇਜ 'ਤੇ ਚੋਟੀ ਦੀ ਕੰਪਨੀ ਤੋਂ ਪਲੇਸਮੈਂਟ ਦੀ ਪੇਸ਼ਕਸ਼ ਮਿਲੀ ਹੈ।

ਇਸ ਤੋਂ ਇਲਾਵਾ ਯੂਨੀਵਰਸਿਟੀ ਵਿੱਚ ਕੰਪਿਊਟਰ ਸਾਇੰਸ ਇੰਜਨੀਅਰਿੰਗ ਦੀ ਇੱਕ ਹੋਰ ਵਿਦਿਆਰਥਣ ਅਰਸ਼ੀਆ ਸ਼ਰਮਾ ਨੂੰ 3 ਬਹੁਰਾਸ਼ਟਰੀ ਕੰਪਨੀਆਂ ਵੱਲੋਂ ਪਲੇਸਮੈਂਟ ਆਫਰ ਮਿਲੇ ਹਨਜਿਨ੍ਹਾਂ ਵਿੱਚ ਨੋਕੀਆਕ੍ਰਿਟੀਕਲ ਸੋਲਿਊਸ਼ਨ ਅਤੇ ਮੈਨੇਜਮੈਂਟ ਕੰਸਲਟਿੰਗ ਕੰਪਨੀ ਜ਼ੈੱਡ.ਐਸ.  ਜ਼ਿਕਰਯੋਗ ਹੈ ਕਿ ਅਰਸ਼ੀਆ ਪਠਾਨਕੋਟ ਦੀ ਰਹਿਣ ਵਾਲੀ ਹੈਜਿਸ ਨੂੰ 14 ਲੱਖ ਰੁਪਏ ਦੇ ਸਾਲਾਨਾ ਪੈਕੇਜ 'ਤੇ ਮਲਟੀਪਲ ਪਲੇਸਮੈਂਟ ਆਫਰ ਮਿਲੇ ਹਨ।

ਫੋਟੋ ਕੈਪਸ਼ਨ: ਚੰਡੀਗੜ੍ਹ ਯੂਨੀਵਰਸਿਟੀ ਦੇ ਸਥਾਨਕ ਵਿਦਿਆਰਥੀ ਪਠਾਨਕੋਟ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ।

Friday, August 05, 2022

ਕੌਮੀ ਰੈਕਿੰਗ ਨਿਰਫ਼-2022 ’ਚ ਚੰਡੀਗੜ੍ਹ ਯੂਨੀਵਰਸਿਟੀ ਦਾ ਸ਼ਾਨਦਾਰ ਪ੍ਰਦਰਸ਼ਨ

Friday 5th August 2022 at 7:19 PM

 ਦੇਸ਼ ਭਰ ’ਚੋਂ ਹਾਸਲ ਕੀਤਾ 29ਵਾਂ ਸਥਾਨ 


*ਸੀਯੂ ਵਿਖੇ ਕੈਂਪਸ ਪਲੇਸਮੈਂਟ ਦੌਰਾਨ ਪੰਜਾਬ ਦੇ 1008 ਵਿਦਿਆਰਥੀ ਚੋਟੀ ਦੀਆਂ ਕੰਪਨੀਆਂ ’ਚ ਨੌਕਰੀਆਂ ਹਾਸਲ ਕਰਨ ’ਚ ਰਹੇ ਕਾਮਯਾਬ 

*ਚੰਡੀਗੜ੍ਹ ਯੂਨੀਵਰਸਿਟੀ ਨੇ ਮੋਗਾ ਵਿਖੇ ਰਾਸ਼ਟਰੀ ਪੱਧਰ ਦੀ ਪ੍ਰਵੇਸ਼-ਕਮ-ਸਕਾਲਰਸਪਿ ਪ੍ਰੀਖਿਆ ਸੀ.ਯੂ. ਸੀ.ਈ.ਟੀ 2022 ਦਾ ਦੂਜੇ ਪਡ਼ਾਅ ਕੀਤਾ ਜਾਰੀ

ਮੋਹਾਲੀ: 5 ਅਗਸਤ 2022: (ਗੁਰਜੀਤ ਸਿੰਘ ਬਿੱਲਾ//ਐਜੂਕੇਸ਼ਨ ਸਕਰੀਨ//ਪੰਜਾਬ ਸਕਰੀਨ)::

ਆਪਣੇ ਨਵੀਨਤਮ ਅਕਾਦਮਿਕ ਮਾਡਲ, ਖੋਜ, ਅੰਤਰਰਾਸ਼ਟਰੀ ਅਤੇ ਉਦਯੋਗਿਕ ਗਠਜੋੜਾਂ ਦੇ ਨਾਲ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਨੇ ਬੀਤੇ ਦਿਨੀ ਕੇਂਦਰੀ ਸਿੱਖਿਆ ਮੰਤਰਾਲੇ ਵੱਲੋਂ ਸਾਲ 2022 ਲਈ ਜਾਰੀ ਕੀਤੀ ਨਿਰਫ਼ (ਐਨ.ਆਈ.ਆਰ.ਐਫ਼) ਰੈਕਿੰਗ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਯੂਨੀਵਰਸਿਟੀ ਪੱਧਰ ’ਤੇ ਦੇਸ਼ ਭਰ ਵਿਚੋਂ 29ਵਾਂ ਸਥਾਨ ਪ੍ਰਾਪਤ ਕੀਤਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਡਾ. ਆਰ. ਐਸ ਬਾਵਾ ਨੇ ਕੀਤਾ। ਇਸ ਸਮੇਂ ਉਹ 45 ਕਰੋੜ ਰੁਪਏ ਦੀ ਸਕਾਲਰਸ਼ਿਪ ਨਾਲ ਯੂਨੀਵਰਸਿਟੀ ਦੀ ਰਾਸ਼ਟਰੀ ਪੱਧਰ ਦੀ ਪ੍ਰਵੇਸ਼-ਕਮ-ਸਕਾਲਰਸ਼ਿਪ ਪ੍ਰੀਖਿਆ ਸੀ.ਯੂ. ਸੀ.ਈ.ਟੀ 2022 ਦੇ ਦੂਜੇ ਪੜਾਅ ਦਾ ਉਦਘਾਟਨ ਕਰਨ ਲਈ ਮੋਗਾ ਵਿਖੇ ਆਯੋਜਿਤ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ।

ਮੀਡੀਆ ਨਾਲ ਗੱਲਬਾਤ ਕਰਦਿਆਂ ਡਾ. ਬਾਵਾ ਨੇ ਦੱਸਿਆ ਕਿ ਹਾਲ ’ਚ ਕਿਊ.ਐਸ ਵਿਸ਼ਵ ਯੂਨੀਵਰਸਿਟੀ ਦਰਜਾਬੰਦੀ ’ਚ ਸ਼ੁਮਾਰ ਹੋਣ ਤੋਂ ਬਾਅਦ ’ਚ ਐਨ.ਆਰ.ਆਈ.ਐਫ਼ ਰੈਕਿੰਗ ’ਚ ਸ਼ਾਨਦਾਰ ਪ੍ਰਦਰਸ਼ਨ ਕਰਨਾ ’ਵਰਸਿਟੀ ਦੀ ਵੱਡੀ ਪ੍ਰਾਪਤੀ ਸਮਝੀ ਗਈ ਹੈ। ਯੂਨੀਵਰਸਿਟੀ ਵਰਗ ਦੀ ਰੈਕਿੰਗ ’ਚ ਚੰਡੀਗੜ੍ਹ ਯੂਨੀਵਰਸਿਟੀ ਨੇ ਪੰਜਾਬ ਦੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਵਿਚੋਂ ਪਹਿਲਾ ਸਥਾਨ ਜਦਕਿ ਟ੍ਰਾਈਸਿਟੀ ਸਮੇਤ ਸੂਬੇ ਦੀਆਂ ਸਰਕਾਰੀ ਅਤੇ ਗ਼ੈਰ-ਸਰਕਾਰੀ ’ਵਰਸਿਟੀਆਂ ਵਿਚੋਂ ਦੂਜਾ ਸਥਾਨ ਹਾਸਲ ਕੀਤਾ ਹੈ। ਉਨ੍ਹਾਂ ਦੱਸਿਆ ਕਿ ਓਵਰਆਲ ਵਰਗ ਅਧੀਨ ਜਾਰੀ ਹੋਈ ਦਰਜਾਬੰਦੀ ’ਚ ਦੇਸ਼ ਵਿਆਪੀ ਪੱਧਰ ’ਤੇ ਚੋਟੀ ਦੀਆਂ 50 ਯੂਨੀਵਰਸਿਟੀਆਂ ’ਚ ਸ਼ੁਮਾਰ ਹੁੰਦਿਆਂ ਸੀਯੂ ਨੇ 48ਵਾਂ ਸਥਾਨ ਹਾਸਲ ਕੀਤਾ ਹੈ। ਜਿਸ ਦੇ ਅੰਤਰਗਤ ’ਵਰਸਿਟੀ ਸੂਬੇ ਦੀਆਂ ਪ੍ਰਾਈਵੇਟ ਸੰਸਥਾਵਾਂ ਵਿਚੋਂ ਪਹਿਲੇ ਸਥਾਨ ’ਤੇ ਰਹੀ ਹੈ ਜਦਕਿ ਟ੍ਰਾਈਸਿਟੀ ਸਮੇਤ ਪੰਜਾਬ ਦੀਆਂ ਸਰਕਾਰੀ ਅਤੇ ਗ਼ੈਰ ਸਰਕਾਰੀ ਯੂਨੀਵਰਸਿਟੀਆਂ ਵਿਚੋਂ ਚੌਥੇ ਸਥਾਨ ’ਤੇ ਰਹੀ ਹੈ।

ਪਲੇਸਮੈਂਟ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਡਾ. ਬਾਵਾ ਨੇ ਦੱਸਿਆ ਕਿ ਚੰਡੀਗਡ਼੍ਹ ਯੂਨੀਵਰਸਿਟੀ ਨੇ ਇੱਕ ਵਾਰ ਫਿਰ ਕੈਂਪਸ ਪਲੇਸਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਬੈਚ 2022 ਪਲੇਸਮੈਂਟ ਡਰਾਈਵ ਦੌਰਾਨ 900 ਤੋਂ ਵੱਧ ਪ੍ਰਮੁੱਖ ਬਹੁ-ਰਾਸ਼ਟਰੀ ਕੰਪਨੀਆਂ ਨੇ ਕੈਂਪਸ ਦਾ ਦੌਰਾ ਕੀਤਾ, ਜੋ ਕਿ ਉੱਤਰੀ ਭਾਰਤ ਵਿੱਚ ਸਭ ਤੋਂ ਵੱਧ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਬੈਚ 2022 ਦੇ ਵਿਦਿਆਰਥੀਆਂ ਨੂੰ 9500 ਤੋਂ ਵੱਧ ਪਲੇਸਮੈਂਟ ਆਫਰ ਦਿੱਤੇ ਜਾ ਚੁੱਕੇ ਹਨ।

ਆਪਣੇ ਨਵੀਨਤਮ ਅਕਾਦਮਿਕ ਮਾਡਲ, ਖੋਜ, ਅੰਤਰਰਾਸ਼ਟਰੀ ਅਤੇ ਉਦਯੋਗਿਕ ਤਾਲਮੇਲਾਂ, 150 ਤੋਂ ਵੱਧ ਵਿਸ਼ਵ ਪੱਧਰ ’ਤੇ ਮਾਨਤਾ ਪ੍ਰਾਪਤ ਕੋਰਸਾਂ ਦੇ ਨਾਲ, ਚੰਡੀਗਡ਼੍ਹ ਯੂਨੀਵਰਸਿਟੀ ਚੋਟੀ ਦੀਆਂ ਬਹੁ-ਰਾਸ਼ਟਰੀ ਕੰਪਨੀਆਂ ਦੀ ਪਹਿਲੀ ਪਸੰਦ ਬਣ ਗਈ ਹੈ। ਕੋਵਿਡ-19 ਮਹਾਂਮਾਰੀ ਨੇ ਨੌਕਰੀਆਂ ਨੂੰ ਬਹੁਤ ਪ੍ਰਭਾਵਿਤ ਕੀਤਾ, ਪਰ ਇਸਦੇ ਬਾਵਜੂਦ, ਇਸ ਸਾਲ ਹੁਣ ਤੱਕ 900 ਤੋਂ ਵੱਧ ਕੰਪਨੀਆਂ ਚੰਡੀਗਡ਼੍ਹ ਯੂਨੀਵਰਸਿਟੀ ਦੀ ਪਲੇਸਮੈਂਟ ਡਰਾਈਵ ਵਿੱਚ ਸ਼ਾਮਲ ਹੋ ਚੁੱਕੀਆਂ ਹਨ। ਡਾ. ਬਾਵਾ ਨੇ ਦੱਸਿਆ ਕਿ ਬੈਚ 2022 ਦੇ ਵਿਦਿਆਰਥੀਆਂ ਨੂੰ 9500 ਤੋਂ ਵੱਧ ਪਲੇਸਮੈਂਟ ਦੀਆਂ ਪੇਸ਼ਕਸ਼ਾਂ ਚੋਟੀ ਦੀਆਂ ਮਲਟੀਨੈਸ਼ਨਲ ਕੰਪਨੀਆਂ ਵੱਲੋਂ ਦਿੱਤੀਆਂ ਗਈਆਂ ਹਨ, ਜਿਨ੍ਹਾਂ ਦਾ ਸਭ ਤੋਂ ਵੱਧ ਪੈਕੇਜ 1.70 ਕਰੋਡ਼ ਰੁਪਏ ਹੈ।

ਡਾ. ਬਾਵਾ ਨੇ ਦੱਸਿਆ ਕਿ ਇਸ ਸਾਲ ਕੈਂਪਸ ਪਲੇਸਮੈਂਟ ਵਿੱਚ ਨੌਕਰੀਆਂ ਪ੍ਰਾਪਤ ਕਰਨ ਵਾਲੇ 1008 ਵਿਦਿਆਰਥੀ ਪੰਜਾਬ ਨਾਲ ਸਬੰਧਤ ਹਨ। ਜੇਕਰ ਮਾਲਵੇ ਖੇਤਰ ਦੀ ਗੱਲ ਕੀਤੀ ਜਾਵੇ ਤਾਂ ਇਕੱਲੇ ਮਾਲਵੇ ਖੇਤਰ ਤੋਂ 389 ਵਿਦਿਆਰਥੀ ਨਾਮੀ ਕੰਪਨੀਆਂ ’ਚ ਪਲੇਸਮੈਂਟ ਹਾਸਲ ਕਰਨ ’ਚ ਕਾਮਯਾਬ ਰਹੇ ਹਨ ਜਦਕਿ ਪਲੇਸਮੈਂਟ ਹਾਸਲ ਕਰਨ ਵਾਲੇ 389 ਵਿਦਿਆਰਥੀਆਂ ਵਿਚੋਂ 104 ਲੜਕੀਆਂ ਹਨ। ਖੁਸ਼ੀ ਦੀ ਗੱਲ ਹੈ ਕਿ ਇਕੱਲੇ ਮੋਗੇ ਤੋਂ 63 ਵਿਦਿਆਰਥੀਆਂ ਨੇ ਪਲੇਸਮੈਂਟ ਹਾਸਲ ਕੀਤੀ ਹੈ।

ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਵਿੱਚ ਕੰਪਿਊਟਰ ਸਾਇੰਸ ਇੰਜਨੀਅਰਿੰਗ ਤਹਿਤ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ ਦੀ ਪੜਾਈ ਕਰ ਰਹੀ ਮੋਗਾ ਦੀ ਨੇਹਾ ਨੂੰ 5 ਚੋਟੀ ਦੀਆਂ ਕੰਪਨੀਆਂ ਵੱਲੋਂ ਪਲੇਸਮੈਂਟ ਆਫਰ ਪ੍ਰਾਪਤ ਹੋਏ ਹਨ, ਜਿਨ੍ਹਾਂ ਵਿੱਚ ਕਾਗਨੀਜ਼ੈਂਟ, ਵਿਪਰੋ, ਕਿੰਡਰੀਲ, ਐਕਸੈਂਚਰ ਅਤੇ ਹਾਈਰੇਡੀਅਸ ਟੈਕਨਾਲੋਜੀ ਸ਼ਾਮਲ ਹਨ। ਜਦੋਂ ਕਿ ਕੰਪਿਊਟਰ ਸਾਇੰਸ ਇੰਜਨੀਅਰਿੰਗ ਦੀ ਇਕ ਹੋਰ ਵਿਦਿਆਰਥਣ ਸੋਨੀਆ ਨੇ ਚਾਰ ਕੰਪਨੀਆਂ, ਡੈਲ ਟੈਕਨਾਲੋਜੀਜ਼, ਡੀਐਕਸਸੀ ਟੈਕਨਾਲੋਜੀ, ਨੋਕੀਆ ਅਤੇ ਕੈਪਜੇਮਿਨੀ ਤੋਂ ਪਲੇਸਮੈਂਟ ਪੇਸ਼ਕਸ਼ਾਂ ਪ੍ਰਾਪਤ ਕੀਤੀਆਂ ਹਨ।

ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਯੂਨੀਵਰਸਿਟੀ ਕਿਊ.ਐਸ ਵਿਸ਼ਵ ਯੂਨੀਵਰਸਿਟੀ ਰੈਂਕਿੰਗਜ਼ ਵਿੱਚ ਥਾਂ ਬਣਾਉਣ ਵਾਲੀ ਸਭ ਤੋਂ ਛੋਟੀ ਯੂਨੀਵਰਸਿਟੀ ਬਣ ਗਈ ਹੈ, ਜੋ ਕਿ ਸਾਲ-2023 ਲਈ ਵਿਸ਼ਵ ਯੂਨੀਵਰਸਿਟੀ ਰੈਂਕਿੰਗਜ਼ ਵਿੱਚ ਦੁਨੀਆ ਭਰ ਦੀਆਂ ਚੋਟੀ ਦੀਆਂ 800 ਸੰਸਥਾਵਾਂ ਵਿੱਚੋਂ ਇੱਕ ਹੈ। ਆਪਣੀ ਸ਼ੁਰੂਆਤ ਦੇ ਸਿਰਫ਼ 10 ਸਾਲਾਂ ਦੇ ਅੰਦਰ ਹੀ, ਇਸ ਰੈਂਕਿੰਗ ਵਿੱਚ ਚੰਡੀਗੜ੍ਹ  ਯੂਨੀਵਰਸਿਟੀ ਦੇਸ਼ ਭਰ ਦੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਵਿੱਚੋਂ ਤੀਜਾ ਸਥਾਨ ਹਾਸਲ ਕੀਤਾ, ਜਦੋਂ ਕਿ ਸਰਕਾਰੀ ਅਤੇ ਗੈਰ-ਸਰਕਾਰੀ ਅਦਾਰਿਆਂ ਵਿੱਚੋਂ ਕੁੱਲ ਮਿਲਾ ਕੇ 21ਵਾਂ ਰੈਂਕ ਹਾਸਲ ਕੀਤਾ, ਇਸ ਰੈਂਕਿੰਗ ਵਿੱਚ ਦਰਜਾਬੰਦੀ ਕਰਨ ਵਾਲੀ ਪੰਜਾਬ ਦੀ ਪਹਿਲੀ ਯੂਨੀਵਰਸਿਟੀ ਬਣ ਗਈ।

ਖੋਜ ਅਤੇ ਉਦਯੋਗ ਦੇ ਖੇਤਰ ’ਚ ਯੂਨੀਵਰਸਿਟੀ ਦੀ ਗੱਲ ਕਰੀਏ ਤਾਂ ਚੰਡੀਗਡ਼੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਫੈਕਲਟੀ ਨੇ ਪਿਛਲੇ 4 ਸਾਲਾਂ ’ਚ ਇੰਜੀਨੀਅਰਿੰਗ, ਆਈ.ਟੀ., ਸਾਇੰਸ ਅਤੇ ਸਿਹਤ ਸੰਭਾਲ ਦੇ ਖੇਤਰ ’ਚ 1800 ਤੋਂ ਵੱਧ ਪੇਟੈਂਟ ਫਾਈਲ ਕੀਤੇ ਹਨ, ਜਿਨ੍ਹਾਂ ’ਚੋਂ 104 ਪੇਟੈਂਟ ਪੰਜਾਬ ਦੇ ਵਿਦਿਆਰਥੀਆਂ ਦੇ ਹਨ . ਡਾ. ਬਾਵਾ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਖੋਜ ਪ੍ਰਤੀ ਉਤਸ਼ਾਹਿਤ ਕਰਨ ਲਈ ਇਸ ਸਾਲ 12 ਕਰੋਡ਼ ਰੁਪਏ ਦਾ ਵਿਸ਼ੇਸ਼ ਬਜਟ ਰਾਖਵਾਂ ਰੱਖਿਆ ਗਿਆ ਹੈ। ਕੈਂਪਸ ਵਿੱਚ 30 ਤੋਂ ਵੱਧ ਸਿਖਲਾਈ ਅਤੇ ਖੋਜ ਕੇਂਦਰ ਹਨ, ਜਿੱਥੇ ਵਿਦਿਆਰਥੀਆਂ ਨੂੰ ਸਿਖਲਾਈ ਅਤੇ ਅਨੁਭਵ ਪ੍ਰਦਾਨ ਕਰਕੇ ਉਦਯੋਗ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਤਿਆਰ ਕੀਤਾ ਜਾਂਦਾ ਹੈ।

ਡਾ. ਬਾਵਾ ਨੇ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਨੇ ਦੂਰਅੰਦੇਸ਼ ਖੇਡ ਨੀਤੀ ਅਪਣਾਕੇ ਅਤੇ ਲਾਗੂ ਕਰਕੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀਆਂ ਦੀ ਅਗਲੀ ਪੀਡ਼੍ਹੀ ਦੇ ਨਿਰਮਾਣ ਵਿੱਚ ਫੈਸਲਾਕੁੰਨ ਭੂਮਿਕਾ ਨਿਭਾਈ ਹੈ। ਸਾਲ 2020-21 ਦੌਰਾਨ, ਯੂਨੀਵਰਸਿਟੀ ਦੇ ਐਥਲੀਟਾਂ ਨੇ ਓਲੰਪਿਕ ਅਤੇ ਏਸ਼ੀਅਨ ਚੈਂਪੀਅਨਸਪਿਾਂ ਸਮੇਤ ਸਭ ਤੋਂ ਵੱਡੇ ਖੇਡ ਮੁਕਾਬਲਿਆਂ ਵਿੱਚ ਦੇਸ਼ ਦੀ ਨੁਮਾਇੰਦਗੀ ਕਰਕੇ ਅੰਤਰਰਾਸ਼ਟਰੀ ਪ੍ਰਸਿੱਧੀ ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਅਕਾਦਮਿਕ ਸਾਲ ਵਿੱਚ ਯੂਨੀਵਰਸਿਟੀ ਦੇ ਐਥਲੀਟਾਂ ਵੱਲੋਂ ਰਾਸ਼ਟਰੀ, ਅੰਤਰਰਾਸ਼ਟਰੀ ਅਤੇ ਰਾਜ ਪੱਧਰ ’ਤੇ ਜਿੱਤੇ ਗਏ ਕੁੱਲ 133 ਤਮਗਿਆਂ ਵਿੱਚੋਂ 23 ਤਗਮੇ ਹਰਿਆਣਾ ਦੇ ਐਥਲੀਟਾਂ ਨੇ ਜਿੱਤੇ ਹਨ, ਜਿਨ੍ਹਾਂ ਵਿੱਚ 2 ਅੰਤਰਰਾਸ਼ਟਰੀ, 8 ਰਾਸ਼ਟਰੀ ਅਤੇ 13 ਆਲ ਇੰਡੀਆ ਇੰਟਰ ਯੂਨੀਵਰਸਿਟੀ ਪੱਧਰ ’ਤੇ ਸ਼ਾਮਲ ਹਨ।

ਡਾ. ਬਾਵਾ ਨੇ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਪੰਜਾਬ ਦੇ ਨੌਜਵਾਨ ਵਿਦਿਆਰਥੀ ਯੂਨੀਵਰਸਿਟੀ ਦੇ ਟੈਕਨਾਲੋਜੀ ਬਿਜ਼ਨਸ ਇਨਕਿਊਬੇਟਰ ਵਿੱਚ ਆਪਣਾ ਸਟਾਰਟ-ਅੱਪ ਸਥਾਪਤ ਕਰਕੇ ਬਹੁਤ ਯੋਗਦਾਨ ਪਾ ਰਹੇ ਹਨ। ਸੀਯੂ-ਟੀ.ਬੀ.ਆਈ ਵਿੱਚ ਕੁੱਲ 114 ਸਟਾਰਟ-ਅੱਪਾਂ ਵਿੱਚੋਂ, 31 ਪੰਜਾਬ ਦੇ ਵਿਦਿਆਰਥੀਆਂ ਦੁਆਰਾ ਸਥਾਪਤ ਕੀਤੇ ਗਏ ਹਨ। ਯੂਨੀਵਰਸਿਟੀ ਨੇ ਆਪਣੇ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਸਿੱਖਿਆ ਅਤੇ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ 80 ਦੇਸ਼ਾਂ ਦੀਆਂ 450 ਚੋਟੀ ਦੀਆਂ ਯੂਨੀਵਰਸਿਟੀਆਂ ਨਾਲ ਸਮਝੌਤਾ ਕੀਤਾ ਹੈ।

ਸੀ.ਯੂ ਸੀ.ਈ.ਟੀ-2022 ਦੇ ਦੂਜੇ ਪੜਾਅ ਦੀ ਸ਼ੁਰੂਆਤ ਕਰਦਿਆਂ ਡਾ: ਬਾਵਾ ਨੇ ਕਿਹਾ ਕਿ ਚੰਡੀਗਡ਼੍ਹ ਯੂਨੀਵਰਸਿਟੀ ਸਾਲ 2022 ਲਈ ਸੀ.ਯੂ ਸੀ.ਈ.ਟੀ -2022 ਪ੍ਰੋਗਰਾਮ ਤਹਿਤ ਦੇਸ਼ ਭਰ ਦੇ ਵਿਦਿਆਰਥੀਆਂ ਨੂੰ 45 ਕਰੋੜ ਰੁਪਏ ਦੇ ਵਜ਼ੀਫੇ ਪ੍ਰਦਾਨ ਕਰੇਗੀ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਦੀ ਸੀਯੂ ਸੀ.ਈ.ਟੀ -2022 ਦੀ ਪ੍ਰਵੇਸ਼ ਪ੍ਰੀਖਿਆ ਤਹਿਤ ਵਿਦਿਆਰਥੀਆਂ ਨੂੰ 100 ਫੀਸਦੀ ਤੱਕ ਵਜ਼ੀਫ਼ਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇੰਜਨੀਅਰਿੰਗ, ਐਮ.ਬੀ.ਏ., ਲਾਅ, ਫਾਰਮੇਸੀ ਅਤੇ ਐਗਰੀਕਲਚਰ ਕੋਰਸਾਂ ਵਿੱਚ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਲਈ ਇਹ ਪ੍ਰੀਖਿਆ ਦੇਣੀ ਲਾਜ਼ਮੀ ਹੋਵੇਗੀ ਅਤੇ ਦੇਸ਼ ਭਰ ਦੇ ਵਿਦਿਆਰਥੀ ਵੈੱਬਸਾਈਟ https://cucet.cuchd.in ’ਤੇ ਪ੍ਰੀਖਿਆ ਲਈ ਅਪਲਾਈ ਕਰ ਸਕਦੇ ਹਨ।


Monday, June 09, 2014

CU ਨੇ ਲੁਧਿਆਣੇ ’ਚ ਖੋਲਿਆ ਆਪਣਾ ਨਵਾਂ ਖੇਤਰੀ ਦਫ਼ਤਰ

 Mon, Jun 9, 2014 at 3:33 PM
ਵਿਦਿਅਕ ਖੇਤਰ ਵਿੱਚ ਲੁਧਿਆਣਾ ਲਈ ਇੱਕ ਹੋਰ ਅਹਿਮ ਪ੍ਰਾਪਤੀ 
ਚੰਡੀਗੜ ਯੂਨੀਵਰਸਿਟੀ ਘੜੂੰਆਂ ਨੇ ਵਿਦਿਆਰਥੀਆਂ ਦੀ ਸਹੂਲਤ ਲਈ ਕੀਤੇ ਅਹਿਮ ਐਲਾਨ   
ਵੱਖਵੱਖ ਵਜ਼ੀਫ਼ਾ ਯੋਜਨਾਵਾਂ ਤਹਿਤ ਹੋਣਹਾਰ ਵਿਦਿਆਰਥੀਆਂ ਨੂੰ 100 ਫੀਸਦੀ ਤੱਕ ਸਕਾਲਰਸ਼ਿਪ ਦੇਣ ਦਾ ਵੀ ਐਲਾਨ
ਚੰਡੀਗੜ ’ਵਰਸਿਟੀ ਘੜੂੰਆਂ ਦੇ ਉਪ-ਕੁਲਪਤੀ ਡਾ. ਆਰ. ਐੱਸ. ਬਾਵਾ ਲੁਧਿਆਣਾ ਵਿਖੇ ’ਵਰਸਿਟੀ ਦੇ ਨਵੇਂ ਖੇਤਰੀ ਦਫ਼ਤਰ  ਦਾ ਉਦਘਾਟਨ ਕਰਦੇ ਹੋਏ
ਲੁਧਿਆਣਾ: 9 ਜੂਨ 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
 ਮੈਂ ਹਰ  ਸਹਾਇਤਾ ਲਈ ਹਰ ਵੇਲੇ ਹਾਜ਼ਰ ਰਹਾਂਗਾ- ਡਾ. ਬਾਵਾ 

ਲੁਧਿਆਣਾ ਦੇ ਵਿਦਿਅਕ ਖੇਤਰ ਵਿੱਚ ਅੱਜ ਦਾ ਦਿਨ ਇੱਕ ਇਤਿਹਾਸਿਕ ਦਿਨ ਸੀ। ਅੱਜ ਫਿਰ ਸਾਬਿਤ ਹੋਇਆ ਕਿ ਲੁਧਿਆਣਾ ਵਿਦਿਅਕ ਮਾਮਲੇ ਵਿੱਚ ਲਗਾਤਾਰ ਪੁਲਾਂਘਾਂ ਪੁੱਟ  ਰਿਹਾ ਹੈ।ਅੱਜ ਅੰਤਰਰਾਸ਼ਟਰੀ ਪੱਧਰ ਦੀ ਉਚੇਰੀ ਸਿੱਖਿਆ ਲਈ ਚੰਡੀਗੜ ਟ੍ਰਾਈਸਿਟੀ ਦਾ ਖੇਤਰ ਉੱਤਰੀ ਭਾਰਤ ਦੇ ਵਿਦਿਆਰਥੀਆਂ ਲਈ ਮੁੱਖ ਆਕਰਸ਼ਣ ਬਣਦਾ ਜਾ ਰਿਹਾ ਹੈ। ਇਹੋ ਕਾਰਨ ਹੈ ਕਿ ਲੁਧਿਆਣਾ ਤੇ ਇਸਦੇ ਨੇੜਲੇ ਇਲਾਕਿਆਂ ਨਾਲ ਸਬੰਧਿਤ ਵਿਦਿਆਰਥੀ ਮਿਆਰੀ ਪ੍ਰੋਫੈਸ਼ਨਲ ਸਿੱਖਿਆ ਤੇ ਟ੍ਰਾਈਸਿਟੀ ’ਚ ਇੰਡਸਟਰੀ ਦੀ ਭਾਰੀ ਮੌਜੂਦਗੀ ਨੂੰ ਵੇਖਦਿਆਂ ਪੰਜਾਬ ’ਵਰਸਿਟੀ ਤੋਂ ਬਾਅਦ ਚੰਡੀਗੜ ’ਵਰਸਿਟੀ ਘੜੂੰਆਂ ਨੂੰ ਵਿਸ਼ੇਸ਼ ਤਰਜੀਹ ਦੇ ਰਹੇ ਹਨ। ਇਨਾਂ ਵਿਚਾਰਾਂ ਦਾ ਪ੍ਰਗਵਾਵਾ ਚੰਡੀਗੜ ’ਵਰਸਿਟੀ ਘੜੂੰਆਂ ਦੇ ਵਾਈਸ ਚਾਂਸਲਰ  ਡਾ. ਆਰ. ਐਸ. ਬਾਵਾ ਨੇ ਅੱਜ ਇੱਥੇ ਲੁਧਿਆਣਾ ਵਿਖੇ ਬੁਲਾਈ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ। ਡਾ. ਬਾਵਾ ਅੱਜ ਇੱਥੇ ਚੰਡੀਗੜ ’ਵਰਸਿਟੀ ਵੱਲੋਂ ਮਾਡਲ ਟਾਊਨ ਐਕਸਟੈਸ਼ਨ ਮਾਰਕੀਟ ਵਿਖੇ ਵਿਦਿਆਰਥੀਆਂ ਦੀ ਸਹੂਲਤ ਲਈ ਖੋਲੇ ’ਵਰਸਿਟੀ ਦੇ ਨਵੇਂ ਖੇਤਰੀ ਦਫ਼ਤਰ ਦਾ ਉਦਘਾਟਨ ਕਰਨ ਲਈ ਪੁੱਜੇ ਸਨ। ਇਸ ਦੌਰਾਨ ਪੱਤਰਕਾਰਾਂ ਨੂੰ ਸੰਬੋਧਿਤ ਹੁੰਦਿਆਂ ਡਾ. ਬਾਵਾ ਨੇ ਆਖਿਆ ਕਿ ਇਸ ਸਮੇਂ ਚੰਡੀਗੜ ’ਵਰਸਿਟੀ ’ਚ ਲੁਧਿਆਣਾ ਖੇਤਰ ਨਾਲ ਸਬੰਧਿਤ 900 ਤੋਂ ਉੱਪਰ ਵਿਦਿਆਰਥੀ  ਸਿੱਖਿਆ ਹਾਸਲ ਕਰ ਰਹੇ ਹਨ। ਇਨਾਂ ਵਿਦਿਆਰਥੀਆਂ ਦੀ ਚਿਰੋਕੀ ਮੰਗ ਤੇ ਸਹੂਲਤ ਨੂੰ ਧਿਆਨ ’ਚ  ਰੱਖਦਿਆਂ ’ਵਰਸਿਟੀ ਨੇ ਲੁਧਿਆਣਾ ਵਿਖੇ ਆਪਣਾ ਖੇਤਰੀ ਦਫ਼ਤਰ ਖੋਲਿਆ ਹੈ। ਉਨਾਂ ਕਿਹਾ ਕਿ ਇਸ ਖੇਤਰੀ ਦਫ਼ਤਰ ’ਚ ਵਿਦਿਆਰਥੀਆਂ ਨੂੰ ’ਵਰਸਿਟੀ ਨਾਲ ਜੁੜੀ ਹਰ ਪ੍ਰਕਾਰ ਦੀ ਸਹੂਲਤ ਮੁਹੱਈਆ ਕਰਵਾਈ ਗਈ ਹੈ ਤੇ ’ਵਰਸਿਟੀ ਵੱਲੋਂ ਇੱਥੇ ਉੱਚ-ਕੋਟੀ ਦੇ ਕੈਰੀਅਰ ਕੌਂਸਿਗ ਦੇ ਮਾਹਿਰ ਨਿਯੁਕਤ ਕੀਤੇ ਗਏ ਹਨ, ਜੋ ਨਵੇਂ ਦਾਖ਼ਲ ਹੋਣ ਵਾਲੇ ਵਿਦਿਆਰਥੀਆਂ ਨੂੰ ਉਨਾਂ ਦੀ ਕਾਬਲੀਅਤ ਤੇ ਰੁਚੀ ਦੇ ਮੁਤਾਬਕ ਸਹੀ ਵਿਸ਼ਿਆਂ ਦੀ ਚੋਣ ਕਰਨ ’ਚ ਢੁੱਕਵੀਂ ਸਲਾਹ ਦੇਣਗੇ। ਇਸ ਤੋਂ ਇਲਾਵਾ ਵਿਦਿਆਰਥੀਆਂ ਦੇ ਮਾਪੇ ਵੀ ਇਸ ਦਫ਼ਤਰ ਰਾਹੀਂ ਆਪਣੇ ਬੱਚਿਆਂ ਦੀ ਕਾਰਗੁਜ਼ਾਰੀ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰ ਸਕਣਗੇ।  
ਡਾ. ਬਾਵਾ ਨੇ ਇਸ ਮੌਕੇ ਆਖਿਆ ਕਿ ਇਸ ਵਾਰ ਬਾਰਵੀਂ ਦੇ ਨਤੀਜਿਆਂ ’ਚ ਲੁਧਿਆਣੇ ਦੇ ਵਿਦਿਆਰਥੀਆਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ। ਚੰਡੀਗੜ ’ਵਰਸਿਟੀ ਨੇ ਬਾਰਵੀਂ ਦੀ ਪ੍ਰੀਖਿਆ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਇਨਾਂ ਹੋਣਹਾਰ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਵੱਲ ਪ੍ਰੋਤਸਾਹਿਤ ਕਰਨ ਲਈ ਵੱਖਵੱਖ ਵਜ਼ੀਫ਼ਾ ਯੋਜਨਾਵਾਂ ਤਹਿਤ 100 ਫੀਸਦੀ ਤੱਕ ਸਕਾਲਰਸ਼ਿਪ ਦੇਣ ਦਾ ਫੈਸਲਾ ਕੀਤਾ ਹੈ। ਇਨਾਂ ਵਜ਼ੀਫ਼ਾ ਯੋਜਨਾਵਾਂ ਤਹਿਤ ’ਵਰਸਿਟੀ ਵੱਲੋਂ ਡਿਗਰੀ ਪੱਧਰ ਦੇ ਵੱਖ-ਵੱਖ ਇੰਜੀਨੀਅਰਿੰਗ ਕੋਰਸਾਂ ’ਚ 300 ਵਿਦਿਆਰਥੀਆਂ ਨੂੰ 150 ਸੀਟਾਂ ਉੱਤੇ 100 ਫੀਸਦੀ ਤੇ ਦੂਜੀਆਂ 150 ਸੀਟਾਂ 75 ਫੀਸਦੀ ਸਕਾਲਰਸ਼ਿਪ ਪ੍ਰਦਾਨ ਕੀਤੀ ਜਾਵੇਗੀ। ਇਸੇ ਤਰਾਂ ਮੈਨੇਜਮੈਂਟ ਦੇ ਵਿਦਿਆਰਥੀਆਂ ਨੂੰ ਕੈਟ ਤੇ ਸੀਮੈਟ ਦੇ ਆਧਾਰ ’ਤੇ ਜਦਕਿ ਹੋਟਲ ਮੈਨੇਜਮੈਂਟ, ਐਨੀਮੇਸ਼ਨ ਐਂਡ ਮਲਟੀਮੀਡੀਆ, ਆਰਕੀਟੈਕਟ ਤੇ ਬਾਇਓਟੈਕਨਾਲੌਜੀ  ਜਿਹੇ ਗ਼ੈਰ-ਇੰਜੀਨੀਅਰਿੰਗ  ਵਿਸ਼ਿਆਂ ’ਚ 75 ਪ੍ਰਤੀਸ਼ਤ ਤੇ 90 ਪ੍ਰਤੀਸ਼ਤ ਤੋਂ ਉੱਪਰ ਅੰਕ ਹਾਸਲ ਕਰਨ ਵਾਲੇ ਵਿਦਿਆਰਥੀਆਂ ਲਈ ਵਿਸ਼ੇਸ਼ ਤੌਰ ’ਤੇ 10 ਤੋਂ 75 ਫੀਸਦੀ ਤੱਕ ਦੇ ਵਜ਼ੀਫ਼ਿਆਂ ਦਾ ਘੋਸ਼ਣਾ ਕੀਤੀ ਹੈ। ਇਸ ਤੋਂ ਇਲਾਵਾ ’ਵਰਸਿਟੀ ਵੱਲੋਂ ਹੋਰ ਵੱਖਵੱਖ ਸਕੀਮਾਂ ਤਹਿਤ ਵੀ ਵਿਭਿੰਨ ਵਜ਼ੀਫ਼ਾ ਯੋਜਨਾਵਾਂ ਤਹਿਤ 100 ਫੀਸਦੀ ਤੱਕ ਮਾਲੀ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ। 
ਉਪ-ਕੁਲਪਤੀ ਨੇ ਦੱਸਿਆ ਕਿ ਇੰਜੀਨੀਅਰਿੰਗ, ਮੈਨੇਜਮੈਂਟ ਤੇ ਹੋਰ ਵੱਖਵੱਖ ਵਿਸ਼ਿਆਂ ਲਈ ਦਿੱਤੇ ਜਾਣ ਵਾਲੇ ਇਨਾਂ ਵਜ਼ੀਫ਼ਿਆਂ ’ਤੇ ’ਵਰਸਿਟੀ ਹਰ ਸਾਲ 9 ਕਰੋੜ ਰੁਪਏ ਤੋਂ ਵੱਧ ਦੀ ਰਕਮ ਖ਼ਰਚ ਕਰੇਗੀ। ਦੇਸ਼ ਭਰ ਦੀਆਂ ਪ੍ਰਾਈਵੇਟ ਯੂਨੀਵਰਸਿਟੀਆਂ ’ਚੋਂ ਇਹ ਪਹਿਲੀ ਸੰਸਥਾ ਹੈ, ਜਿਸਨੇ ਏਨੇ ਵੱਡੇ ਪੱਧਰ ’ਤੇ ਹੋਣਹਾਰ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਪ੍ਰਦਾਨ ਕਰਨ ਦਾ ਬੀੜਾ ਚੁੱਕਿਆ ਹੈ। ਡਾ. ਬਾਵਾ ਨੇ ਕਿਹਾ ਕਿ ਇਸ ਵਜ਼ੀਫ਼ਾ ਯੋਜਨਾ ਤਹਿਤ ਹਰੇਕ ਵਿਦਿਆਰਥੀ ਨੂੰ ਪੂਰੇ ਕੋਰਸ ਦੌਰਾਨ ਤਿੰਨ ਲੱਖ ਤੋਂ ਵੱਧ ਦੀ ਰਕਮ ਵਜ਼ੀਫ਼ੇ ਦੇ ਰੂਪ ’ਚ ਮਿਲੇਗੀ। ਇਸ ਸਕਾਲਰਸ਼ਿਪ ਸਕੀਮ ਅਧੀਨ ਦਾਖ਼ਲਾ ਲੈਣ ਦੇ ਇਛੁੱਕ ਵਿਦਿਆਰਥੀ 25 ਜੂਨ ਤੱਕ ’ਵਰਸਿਟੀ ਦੀ ਵੈੱਬਸਾਈਟ www.chandigarhuniversity.ac.in ਉੱਤੇ ਆਨਲਾਈਨ ਰਜਿਸਟ੍ਰੇਸ਼ਨ ਕਰਵਾ ਕੇ ਸੁਨਹਿਰੀ ਮੌਕੇ ਦਾ ਫ਼ਾਇਦਾ ਲੈ ਸਕਦੇ ਹਨ। 

ਚੰਡੀਗੜ ’ਵਰਸਿਟੀ ਦੀਆਂ ਵਿਸ਼ਵਪੱਧਰੀ ਉਪਲਬਧੀਆਂ ਬਾਰੇ ਜਾਣਕਾਰੀ ਦਿੰਦਿਆਂ ਉਪ-ਕੁਲਪਤੀ ਨੇ ਆਖਿਆ ਕਿ ਪ੍ਰਸਿੱਧ ਅੰਤਰਰਾਸ਼ਟਰੀ ਸੰਸਥਾ ‘ਵਰਲਡ ਕੰਸਲਟਿੰਗ ਐਂਡ ਰਿਸਰਚ ਕਾਰਪੋਰੇਸ਼ਨ’ ਨੇ ਚੰਡੀਗੜ ’ਵਰਸਿਟੀ ਘੜੂੰਆਂ ਨੂੰ ਏਸ਼ੀਆ ਦੀ ਤੇਜ਼ ਵਿਕਾਸਸ਼ੀਲ ਸੰਸਥਾ ਐਲਾਨਿਆ ਹੈ। ਉਨਾਂ ਕਿਹਾ ਕਿ ’ਵਰਸਿਟੀ ਨੇ ਜਿੱਥੇ ਆਈ. ਆਈ. ਟੀ. ਵਰਗੇ ਵਕਾਰੀ ਅਦਾਰਿਆਂ ਦੇ ਉੱਚ ਕੋਟੀ ਦੇ ਸਿੱਖਿਆ ਮਾਡਲ ਦੇ ਅਨੁਸਾਰ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ ਤੇ ਅਤਿਆਧੁਨਿਕ ਖੋਜ ਵਿਕਾਸ ਕੇਂਦਰਾਂ ਦੀ ਸਥਾਪਨਾ ਕੀਤੀ ਹੈ, ਉੱਥੇ ਹੀ ਇੰਡਸਟਰੀ ਨਾਲ ਆਪਣੇ ਮਜ਼ਬੂਤ ਸਬੰਧਾਂ ਦੀ ਬਦੌਲਤ ਥੋੜੇ ਸਮੇਂ ਵਿਚ ਹੀ ਆਈ. ਬੀ. ਐਮ, ਓ. ਐੱਨ. ਜੀ. ਸੀ., ਵਿਪਰੋ, ਓਰੈਕਲ ਤੇ ਟੈੱਕ ਮਹਿੰਦਰਾ ਜਿਹੀਆਂ ਚੋਟੀ ਦੀਆਂ ਬਹੁਕੌਮੀ ਕੰਪਨੀਆਂ ਦੇ ਨਾਲਨਾਲ ਮਾਈਕਰੋਸਾਫਟ ਦਾ ਉੱਤਰੀ ਭਾਰਤ ਦਾ ਪਹਿਲਾ ਵਕਾਰੀ ਖੋਜ ਕੇਂਦਰ ਸਥਾਪਤ ਕਰਨ ’ਚ ਵੀ ਸਫਲਤਾ ਹਾਸਲ ਕੀਤੀ ਹੈ।
ਉਪਕੁਲਪਤੀ ਨੇ ਆਖਿਆ ਕਿ ਚੰਡੀਗੜ ਯੂਨੀਵਰਸਿਟੀ ਦੇ ਵਿਦਿਆਰਥੀ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ’ਤੇ ਵੀ ਵੱਡੀਆਂ ਮੱਲਾਂ ਮਾਰ ਰਹੇ ਹਨ। ’ਵਰਸਿਟੀ ਦੇ ਵਿਦਿਆਰਥੀਆਂ ਨੇ ਆਪਣੀ ਖੋਜ ਕਾਬਲੀਅਤ ਦਾ ਪ੍ਰਦਰਸ਼ਨ ਕਰਦੇ ਹੋਏ ਲਗਾਤਾਰ ਦੂਜੇ ਸਾਲ ਏਸ਼ੀਆ ’ਚ ਆਪਣਾ ਦਬਦਬਾ ਕਾਇਮ ਰੱਖਿਆ ਹੈ। ਪਿਛਲੇ ਸਾਲ ਨਾਸਾ ਵੱਲੋਂ ਅਮਰੀਕਾ ’ਚ ਕਰਵਾਈ ਗਈ 20ਵੀਂ ਮੂਨਬੱਘੀ ਦੌੜ  ’ਚ ’ਵਰਸਿਟੀ ਨੂੰ ਏਸ਼ੀਆ ’ਚੋਂ ਪਹਿਲਾ ਸਥਾਨ ਮਿਲਿਆ ਤੇ ਇਸ ਸਾਲ ਅਮਰੀਕਨ ਸੋਸਾਇਟੀ ਆਫ ਮਕੈਨੀਕਲ ਇੰਜੀਨੀਅਰਿੰਗ ਵੱਲੋਂ ਯੂਨੀਵਰਸਿਟੀ ਆਫ ਸੈਂਟਰਲ ਫਲੋਰੀਡਾ ਵਿਖੇ ਮਨੁੱਖੀ ਸ਼ਕਤੀ ਨਾਲ ਚੱਲਣ ਵਾਲੇ ਵਾਹਨ ਦੇ ਅੰਤਰਰਾਸ਼ਟਰੀ ਖੋਜ ਮੁਕਾਬਲੇ ’ਚ ਵੀ ’ਵਰਸਿਟੀ ਦੇ ਪ੍ਰੋਜੈਕਟ ‘ਫਤਿਹ’ ਦੀ ਟੀਮ ਏਸ਼ੀਆ ਦੀਆਂ ਸਾਰੀਆਂ ਵਕਾਰੀ ਸੰਸਥਾਵਾਂ ਦੇ ਮੁਕਾਬਲੇ ਅੱਵਲ ਰਹੀ। ਇਸ ਤੋਂ ਇਲਾਵਾ ਆਈ. ਆਈ. ਟੀ. ਦਿੱਲੀ ਵਿਖੇ ਹੋਏ ਰਾਸ਼ਟਰੀ ਖੋਜ ਮੁਕਾਬਲੇ ’ਚ ਵੀ ’ਵਰਸਿਟੀ ਦੇ ਪ੍ਰੋਜੈਕਟ ‘ਪ੍ਰੋਟੋਨ’ ਦੇ ਡਿਜ਼ਾਈਨ ਨੂੰ ਪੂਰੇ ਭਾਰਤ ਦਾ ਸਰਵੋਤਮ ਡਿਜ਼ਾਈਨ ਕਰਾਰ ਦਿੱਤਾ ਗਿਆ ਹੈ।
 ਡਾ. ਬਾਵਾ ਨੇ ਦੱਸਿਆ ਕਿ ਚੰਡੀਗੜ ’ਵਰਸਿਟੀ ਘੜੂੰਆਂ ਨੇ ਕੈਂਪਸ ਪਲੇਸਮੈਂਟ ਪੱਖੋਂ ਵੀ ਵੱਖਰੀ ਮਿਸਾਲ ਕਾਇਮ ਕੀਤੀ ਹੈ। ਉਨਾਂ ਦੱਸਿਆ ਕਿ 2014 ਬੈਚ ਦੇ ਵਿਦਿਆਰਥੀਆਂ ਲਈ ਹੁਣ ਤੱਕ ਇੰਜੀਨੀਅਰਿੰਗ ਦੀਆਂ 144, ਹੋਟਲ ਮੈਨੇਜਮੈਂਟ ਦੀਆਂ 54 ਤੇ ਐਮ. ਬੀ. ਏ. ਦੀਆਂ 102 ਬਹੁਕੌਮੀ ਕੰਪਨੀਆਂ ਕੈਂਪਸ ਪਲੇਸਮੈਂਟ ਲਈ ’ਵਰਸਿਟੀ ਵਿਖੇ ਆਪਣੀ ਹਾਜ਼ਰੀ ਲਵਾ ਚੁੱਕੀਆਂ ਹਨ, ਜਿਨਾਂ ਵੱਲੋਂ ’ਵਰਸਿਟੀ ਦੇ ਚੁਣੇ ਗਏ ਵਿਦਿਆਰਥੀਆਂ ਨੂੰ ਸਭ ਤੋਂ ਵੱਧ 24 ਲੱਖ ਸਾਲਾਨਾ ਤੱਕ ਦੇ ਤਨਖਾਹ ਪੈਕੇਜ ਦੀ ਪੇਸ਼ਕਸ਼ ਕੀਤੀ ਗਈ ਹੈ। ਉਨਾਂ ਦੱਸਿਆ ਕਿ ’ਵਰਸਿਟੀ ਨੇ ਪੈਟਰੋਲੀਅਮ, ਆਟੋਮੋਬਾਇਲ, ਕੈਮੀਕਲ, ਐਨੀਮੇਸ਼ਨ ਐਂਡ ਮਲਟੀਮੀਡੀਆ, ਬਿੱਗ ਡਾਟਾ, ਸਾਈਬਰ ਸਕਿਓਰਟੀ ਤੇ ਕਲਾਊਡ ਕੰਪਿਊਟਿੰਗ ਜਿਹੇ ਨਵੀਨ ਤਕਨਾਲੌਜੀ ’ਤੇ ਆਧਾਰਿਤ ਭਵਿੱਖਮੁਖੀ ਕੋਰਸ ਸ਼ੁਰੂ ਕਰਕੇ ਪ੍ਰੋਫੈਸ਼ਨਲ ਤੇ ਤਕਨੀਕੀ ਸਿੱਖਿਆ ਦੇ ਖੇਤਰ ’ਚ ਨਵੇਂ ਯੁੱਗ ਦੀ ਸ਼ੁਰੂਆਤ ਕੀਤੀ ਹੈ। ਉਨਾਂ ਕਿਹਾ ਕਿ ’ਵਰਸਿਟੀ ਦੇ ਇਨਾਂ ਮਿਆਰੀ ਪ੍ਰਬੰਧਾਂ ਦੀ ਬਦੌਲਤ ਹੀ ਇੱਥੇ ਪੜਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਬਾਰਾਂ ਹਜ਼ਾਰ ਦੇ ਅੰਕੜੇ ਨੂੰ ਪਾਰ ਚੁੱਕੀ ਹੈ।   ਇਸ ਮੌਕੇ ਹੋਰਨਾਂ ਤੋਂ ਇਲਾਵਾ ਯੂਨੀਵਰਸਟੀ ਸਕੂਲ ਆਫ ਬਿਜ਼ਨਸ ਦੇ ਡਾਇਰੈਕਟਰ ਡਾ. ਪੀ. ਪੀ. ਸਿੰਘ ਵੀ ਮੌਜੂਦ ਸਨ।