Sunday: 24th July 2022 at 4:14 PM
3 ਬੀ 2 ਦੇ ਮੰਦਰ ‘ਚ ਪਈ ਤੀਆਂ ਦੀ ਧਮਾਲ
ਮੋਹਾਲੀ: 24 ਜੁਲਾਈ 2022: (ਗੁਰਜੀਤ ਬਿੱਲਾ//ਪੰਜਾਬ ਸਕਰੀਨ)::
ਤੀਆਂ ਤੀਜ ਦੀਆਂ ਇੱਕ ਅਜਿਹਾ ਤਿਓਹਾਰ ਹੈ ਜਿਹੜਾ ਸਾਡੀਆਂ ਤੋਂ ਮਨਾਇਆ ਜਾਂਦਾ ਹੈ। ਸਾਵਣ ਦੇ ਮਹੀਨੇ ਜਦੋਂ ਵਿਆਹੀਆਂ ਔਰਤਾਂ ਆਪਣੇ ਪੇਕੇ ਆ ਕੇ ਕੁਝ ਦਿਨ ਰਹਿੰਦੀਆਂ ਹਨ ਤਾਂ ਉਹ ਧਮਾਲ ਵੀ ਦੇਖਣ ਵਾਲਾ ਹੁੰਦਾ ਹੈ। ਬਹੁਤ ਹੀ ਵਿਗਿਆਨ ਅਧਾਰ ਹੈ ਕਿ ਵਿਆਹੀਆਂ ਔਰਤਾਂ ਨੂੰਸਾਵਨ ਦੇ ਮਹੀਨੇ ਪਤੀ ਤੋਂ ਦੂਰ ਕੀਤਾ ਜਾਂਦਾ ਹੈ। ਇਸ ਨਾਲ ਜਿੱਥੇ ਵਿਯੋਗ ਦੀ ਤੜਪ ਵੱਧ ਜਾਂਦੈ ਹੈ ਉੱਥੇ ਇਸਤਰੀ ਮਰਦ ਦੋਹਾਂ ਦੀ ਤੰਦਰੁਸਤੀ ਵੀ ਮਜ਼ਬੂਤ ਹੁੰਦੀ ਹੈ। ਇਸਦੇ ਨਾਲ ਪੇਕੇ ਵਾਲਿਆਂ ਨਾਲ ਦੁੱਖ ਸੁਖ ਸਾਂਝੇ ਕਰਨ ਦਾ ਮੌਕਾ ਵੀ ਮਿਲਦਾ ਹੈ ਅਤੇ ਆਪਣੀਆਂ ਪੁਰਾਣੀਆਂ ਸਹੇਲੀਆਂ ਨਾਲ ਮਿਲ ਬੈਠਣ ਦਾ ਸਮਾਂ ਵੀ। ਇਹ ਸਾਹਿਬ ਕੁਝ ਬਹੁਤ ਹੀ ਵਿਗਿਆਨਕ ਅਤੇ ਅਰਥਪੂਰਨ ਹੈ। ਇਹ ਗੱਲ ਵੱਖਰੀ ਹੈ ਕਿ ਅੱਜਕਲ੍ਹ ਦੀ ਪੀੜ੍ਹੀ ਨੂੰ ਇਹਨਾਂ ਗੱਲਾਂ ਦੇ ਡੂੰਘੇ ਰਹਿਤਾਂ ਦੀ ਸਮਝ ਨਹੀਂ ਰਹੀ। ਇਸ ਤੀਜ ਦੇ ਤਿਓਹਾਰ ਦੀ ਰਸਮ ਤਕਰੀਬਨ ਹਰ ਥਾਂ ਨਿਭਾਈ ਜਾਂਦੀ ਹੈ। ਵੂਮੈਨ ਵੈਲਫੇਅਰ ਐਸੋਸੀਏਸ਼ਨ 3 ਬੀ 2 ਵੱਲੋਂ ਵੀ "ਤੀਆਂ ਤੀਜ ਦੀਆਂ" ਵਾਲਾ ਤਿਓਹਾਰ ਬੜੀ ਧੂਮਧਾਮ ਅਤੇ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ। ਅਸਮਾਨਾਂ ਵੱਲ ਜਾਂਦੀ ਪੀਂਘ ਇਹਨਾਂ ਮੁਟਿਆਰਾਂ ਦੇ ਅੰਦਰਲੇ ਜੋਸ਼ ਅਤੇ ਉਤਸ਼ਾਹ ਦਾ ਪਤਾ ਦੇਂਦੀ ਹੈ।
ਮੋਹਾਲੀ ਵਿੱਚ ਫੇਜ਼ 3 ਬੀ2 ਦੇ ਹਨੂੰਮਾਨ ਮੰਦਰ ਵਿੱਚ ਹੋਏ ਤੀਜ ਦੇ ਇਸ ਪ੍ਰੋਗਰਾਮ ਵਿੱਚ ਵੀ ਭਾਰੀ ਗਿਣਤੀ ਵਿੱਚ ਔਰਤਾਂ ਨੇ ਹਿੱਸਾ ਲਿਆ। ਤੀਜ ‘ਚ ਗਿੱਧਾ, ਮਿਸ ਤੀਜ ਮੁਕਾਬਲਾ, ਸੋਲੋ, ਕੋਰੀਓਗ੍ਰਾਫੀ, ਵਿਰਾਸਤੀ ਗੀਤ ਤੇ ਬੋਲੀਆਂ ਸ਼ਾਮਲ ਸਨ। ਸੁਰਿੰਦਰ ਧਾਲੀਵਾਲ, ਪੁਸ਼ਪਿੰਦਰ ਥਿੰਦ, ਪਿੰਕੀ ਔਲਖ ਅਤੇ ਜਗਜੀਤ ਸਿੱਧੂ ਦੀ ਅਗਵਾਈ ਵਿੱਚ ਪਹਿਲਾਂ ਇੱਕ ਘੰਟਾ ਗਿੱਧੇ ਦੀਆਂ ਵੱਖ ਵੱਖ ਵੰਨਗੀਆਂ ਪੇਸ਼ ਕੀਤੀਆਂ ਗਈਆਂ।
ਇਸ ਮੌਕੇ ਨੂੰ ਚਾਰ ਚੰਨ ਲਾਉਣ ਲਈ ਵੱਖ ਵੱਖ ਮੁਕਾਬਲੇ ਵੀ ਹੋਏ। ਮਿਸ ਤੀਜ ਮੁਕਾਬਲੇ ਵਿੱਚ ਕਰਮਜੀਤ ਕੌਰ ਪਹਿਲੇ, ਸਿਮਰਤ ਗਿੱਲ ਦੂਜੇ ਅਤੇ ਰਜਨੀ ਤੀਜੇ ਸਥਾਨ ‘ਤੇ ਰਹੀ। ਇਸ ਮੌਕੇ ਪੰਜਾਬੀ ਅਖੌਤਾਂ, ਮੁਹਾਵਰੇ ਅਤੇ ਬੁਝਾਰਤਾਂ ਦੇ ਮੁਕਾਬਲਿਆਂ ਰਾਹੀਂ ਵੀ ਆਮ ਸੂਝ ਬੂਝ ਦੀ ਪਰਖ ਕੀਤੀ ਗਈ ਜੋ ਬਹੁਤ ਹੀ ਰੌਚਕ ਪ੍ਰੋਗਰਾਮ ਹੋ ਨਿੱਬੜਿਆ। ਐਸੋਸੀਏਸ਼ਨ ਵੱਲੋਂ ਵੱਖ ਵੱਖ ਵੰਨਗੀਆਂ ਵਿੱਚ ਜੇਤੂਆਂ ਦਾ ਸਨਮਾਨ ਵੀ ਕੀਤਾ ਗਿਆ।
ਇਸ ਸਭ ਕੁਝ ਤੋਂ ਬਾਅਦ ਫਿਰ ਵਾਰੀ ਆਈ ਗਿੱਧੇ ‘ਚ ਬੋਲੀਆਂ ਪਾ ਕੇ ਧਮਾਲਾਂ ਪਾਉਣ ਦੀ। ਸੁਰਿੰਦਰ ਧਾਲੀਵਾਲ ਨੇ ‘ਸਾਉਣ ਦਾ ਮਹੀਨਾ ਵੇ ਤੂੰ ਆਇਆ ਗੱਡੀ ਜੋੜ ਕੇ, ਮੈਂ ਨੀ ਸਹੁਰੇ ਜਾਣਾ ਲੈ ਜਾ ਖਾਲੀ ਗੱਡੀ ਮੋੜ ਕੇ‘..ਅਤੇ ਪਿੰਕੀ ਔਲਖ ਨੇ ”ਸਾਉਣ ਵੀਰ ਇਕੱਠੀਆਂ ਕਰੇ, ਭਾਦੋਂ ਚੰਦਰੀ ਵਿਛੋੜੇ ਪਾਵੇ..‘ਬੋਲੀਆਂ ਪਾ ਕੇ ਗਿੱਧੇ ਨੂੰ ਸਿਖਰ ‘ਤੇ ਪਹੁੰਚਾ ਦਿੱਤਾ।

No comments:
Post a Comment