Tuesday 9th August 2022 at 7:16 PM
ਸਿੱਖਿਆ ਦੇ ਕਈ ਸੁਨਹਿਰੀ ਮੌਕੇ ਮੁਹਈਆ ਕਰਦਾ ਹੈ ਇਹ ਸੰਸਥਾਨ
ਮੋਹਾਲੀ: 9 ਅਗਸਤ 2022: (ਗੁਰਜੀਤ ਸਿੰਘ ਬਿੱਲਾ//ਐਜੂਕੇਸ਼ਨ ਸਕਰੀਨ//ਪੰਜਾਬ ਸਕਰੀਨ):
ਚੰਡੀਗੜ੍ਹ ਇੰਜੀਨਿਅਰਿੰਗ ਕਾਲਜ (ਸੀਜੀਸੀ) ਲਾਂਡਰਾ ਨੇ ਆਈਸੀਟੀ ਅਕੈਡਮੀ, ਚੇਨੱਈ ਵੱਲੋਂ ਆਯੋਜਿਤ ਕੀਤੇ ਲਰਨਥਾੱਨ ਵਿੱਚ ਪਹਿਲਾ ਸਥਾਨ ਹਾਸਲ ਕਰ ਕੇ ਰਾਜ ਪੱਧਰੀ ਜਿੱਤ ਹਾਸਲ ਕੀਤੀ ਹੈ। ਉੱਚ ਸਿੱਖਿਆ ਦੇ ਵਿਦਿਆਰਥੀਆਂ ਲਈ ਉਨ੍ਹਾਂ ਦੇ ਬੁਨਿਆਦੀ ਆਈਟੀ ਹੁਨਰਾਂ ਨੂੰ ਔਨਲਾਈਨ ਕਰਨ ਦੇ ਉਦੇਸ਼ ਨਾਲ ਲਰਨਥਾੱਨ ਇੱਕ ਸਵੈ ਸਿੱਖਣ ਪਹਿਲ ਹੈ ਜਿਸ ਵਿੱਚ ਸੀਜੀਸੀ ਨੇ 200 ਵਿਦਿਆਰਥੀਆਂ ਦੀ ਸਿੱਖਿਆ ਨੂੰ ਪੂਰਾ ਕਰ ਕੇ ਆਪਣੇ ਪ੍ਰਤੀਯੋਗੀਆਂ ਨੂੰ ਪਛਾੜਿਆ ਹੈ। ਭਾਰਤ ਸਰਕਾਰ, ਰਾਜ ਸਰਕਾਰ ਅਤੇ ਉਦਯੋਗ ਦੀ ਪਹਿਲਕਦਮੀਂ ਦੇ ਆਧਾਰ ‘ਤੇ ਪਬਲਿਕ ਪ੍ਰਾਈਵੇਟ ਸਾਂਝੇਦਾਰੀ ਤਹਿਤ ਆਈਸੀਟੀ ਅਕੈਡਮੀ ਦਾ ਗਠਨ ਕੀਤਾ ਗਿਆ ਹੈ।ਇਸ ਦਾ ਉਦੇਸ਼ ਲਰਨਥਾੱਨ ਵਰਗੇ ਉਪਰਾਲਿਆਂ ਦੇ ਜ਼ਰੀਏ ਉਦਯੋਗ ਅਤੇ ਰੋਜ਼ਗਾਰ ਲਈ ਤਿਆਰ ਵਿਿਦਆਰਥੀਆਂ ਅਤੇ ਅਗਲੀ ਪੀੜ੍ਹੀ ਦੇ ਅਧਿਆਪਕਾਂ ਦੇ ਹੁਨਰ ਨੂੰ ਆਨਲਾਈਨ ਸਿਖਲਾਈ ਨਾਲ ਹੋਰ ਵਿਕਸਿਤ ਕਰਨਾ ਹੈ ਤਾਂ ਜੋ ਕਵਾਲਟੀ ਫੋਕਸ ਸਕਿੱਲ ਡਿਵਲੈਪਮੈਂਟ ਦੇ ਮਾਧਿਅਮ ਨਾਲ ਉਨ੍ਹਾਂ ਦੀ ਸਮਰਥਾ ਨੂੰ ਸਹੀ ਢੰਗ ਨਾਲ ਵਰਤੋਂ ਵਿੱਚ ਲਿਆਂਦਾ ਜਾ ਸਕੇ।
ਭਾਰਤ ਕੋਲ ਦੁਨੀਆ ਦੀ ਸਭ ਤੋਂ ਘੱਟ ਉਮਰ ਵਰਗ ਦੇ ਕਰਮਚਾਰੀ ਹੋਣ ਦਾ ਵਿਲੱਖਣ ਫਾਇਦਾ ਹੈ ਭਾਵੇਂ ਇਸ ਸਾਲ ਜਨਵਰੀ ਦੇ ਆਰੰਭ ਵਿੱਚ ਜਾਰੀ ਕੀਤੀ ਗਈ ਇੰਡੀਆ ਸਕਿੱਲ ਰਿਪੋਰਟ ਅਨੁਸਾਰ ਸਿਰਫ 49.5 ਫੀਸਦੀ ਗ੍ਰੈਜੁਏਟ ਰੁਜ਼ਗਾਰਯੋਗ ਪਾਏ ਗਏ ਸਨ। ਸੀਜੀਸੀ ਲਾਂਡਰਾ ਦਾ ਮੁੱਢ ਤੋਂ ਹੀ ਇਹ ਮਕਸਦ ਰਿਹਾ ਹੈ ਕਿ ਆਪਣੇ ਵਿਿਦਆਰਥੀਆਂ ਨੂੰ ਕਸਟਮਾਈਜ਼ਡ ਅਤੇ ਲਰਨਿੰਗ ਮੌਕੇ ਪ੍ਰਦਾਨ ਕਰਕੇ ਉਨ੍ਹਾਂ ਨੂੰ ਰੁਜ਼ਗਾਰ ਦੇ ਕਾਬਲ ਬਣਨ ਵਿੱਚ ਮਦਦ ਕਰਨ ਤਾਂ ਜੋ ਉਹ ਦੇਸ਼ ਦੇ ਉਦਯੋਗਿਕ ਖੇਤਰ ਵਿੱਚ ਆਪਣਾ ਯੋਗਦਾਨ ਪਾ ਸਕਣ। ਇਹ ਖੋਜ ਰਿਪੋਰਟਾਂ ਅਜਿਹੇ ਮੌਕਿਆਂ ਦੁਆਰਾ ਦੇਸ਼ ਦੇ ਵਿਿਦਆਰਥੀਆਂ ਦੇ ਹੁਨਰ ਵੱਲ ਆਪਣਾ ਧਿਆਨ ਕੇਂਦਰਿਤ ਕਰਕੇ ਉਨ੍ਹਾਂ ਦੀ ਮਹੱਤਤਾ ਤੇ ਚਾਨਣਾ ਪਾਉਂਦੀਆਂ ਹਨ।
ਸੀਜੀਸੀ ਲਾਂਡਰਾ ਲਰਨਥਾੱਨ, ਸਮਾਰਟ ਇੰਡੀਆ ਹੈਕਾਥਾੱਨ ਅਤੇ ਉਦਯੋਗ ਜਗਤ ਦੇ ਲੋਕਾਂ ਨਾਲ ਇੰਟਰਐਕਟਿਵ ਸੈਸ਼ਨਾਂ ਵਿੱਚ ਭਾਗੀਦਾਰੀ ਜ਼ਰੀਏ ਉਦਯੋਗਿਕ ਅਤੇ ਅਕਾਦਮਿਕ ਪਾੜੇ ਨੂੰ ਪੂਰਾ ਕਰਨ ਵਿੱਚ ਸਭ ਤੋਂ ਅੱਗੇ ਹੈ।ਇਸ ਦੇ ਨਾਲ ਹੀ ਅਦਾਰੇ ਨੇ ਆਈਸੀਟੀ ਸਣੇ ਏਡਬਲਿਊਐੱਸ, ਆਈਬੀਐੱਮ, ਇਨਫੋਸਿਸ ਵਰਗੇ ਵਿਸ਼ਵੀ ਬ੍ਰਾਂਡਾਂ ਨਾਲ ਸਮਝੌਤਿਆਂ 'ਤੇ ਹਸਤਾਖਰ ਕਰਕੇ ਵਿਿਦਆਰਥੀਆਂ ਨੂੰ ਉੱਚ ਸਿਖਲਾਈ ਦੇਣ ਅਤੇ ਉਨ੍ਹਾਂ ਨੂੰ ਹੁਨਰਮੰਦ ਬਣਾਉਣ ਦੇ ਉਦੇਸ਼ ਨੂੰ ਪੂਰਾ ਕਰ ਰਹੇ ਹਨ।

No comments:
Post a Comment