Friday 22nd July 2022 at 4:21 PM
ਉਦਘਾਟਨ ਕੀਤਾ ਸੀ ਲੈਫਟੀਨੈਂਟ ਕਰਨਲ ਕੈਲਾਸ਼ ਬਾਂਸਲ
ਮੋਹਾਲੀ: 22 ਜੁਲਾਈ 2022: (ਪੰਜਾਬ ਸਕਰੀਨ ਬਿਊਰੋ)::
ਚੰਡੀਗੜ੍ਹ ਗਰੁੱਪ ਆਫ ਕਾਲਜਿਜ਼ (ਸੀਜੀਸੀ) ਲਾਂਡਰਾ ਵਿਖੇ ਇੱਕ ਹਫਤੇ ਤੋਂ ਲਗਾਤਾਰ ਚੱਲ ਰਹੇ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ (ਐਫਡੀਪੀ) ਦੀ ਅੱਜ ਸਫਲਤਾਪੂਰਵਕ ਸਮਾਪਤੀ ਕੀਤੀ ਗਈ। ਇਸ ਸਲਾਨਾ ਸਮਾਗਮ ਦਾ ਉਦਘਾਟਨ ਲੈਫਟੀਨੈਂਟ ਕਰਨਲ ਕੈਲਾਸ਼ ਬਾਂਸਲ ਡਾਇਰੈਕਟਰ ਮਾਰਗਦਰਸ਼ਨ ਸੈੱਲ, ਏਆਈਸੀਟੀਈ, ਨਵੀਂ ਦਿੱਲੀ ਵੱਲੋਂ ਕੀਤਾ ਗਿਆ ਸੀ। ਇਸ ਪ੍ਰੋਗਰਾਮ ਵਿੱਚ ਇੰਜੀਨੀਅਰਿੰਗ, ਪ੍ਰਬੰਧਨ, ਬਾਇਓਟੈਕਨਾਲੋਜੀ, ਫਾਰਮੇਸੀ, ਹੋਟਲ ਮੈਨੇਜਮੈਂਟ ਸਣੇ ਅਦਾਰੇ ਦੇ ਸਾਰੇ ਵਿਭਾਗਾਂ ਦੇ 100 ਤੋਂ ਵੱਧ ਫੈਕਲਟੀ ਮੈਂਬਰਾਂ ਨੇ ਸ਼ਮੂਲੀਅਤ ਕੀਤੀ ਅਤੇ ਇਸ ਖਾਸ ਸਮਾਗਮ ਨੂੰ ਚਾਰ ਚੰਨ ਲਾਏ।
"ਨਵੀਂ ਸਿੱਖਿਆ ਪ੍ਰਣਾਲੀ ਲਈ ਨਵੀਨਤਾ, ਚੁਣੌਤੀਆਂ ਅਤੇ ਤਿਆਰੀ’’ (ਇਨੋਵੇਸ਼ਨਸ, ਚੈਲੰਜਜ਼ ਐਂਡ ਪ੍ਰਪੇਅਰਡਨੈੱਸ ਫਾਰ ਦ ਨਿਊ ਐਜੂਕੇਸ਼ਨ ਸਿਸਟਮ) ਐਫਡੀਪੀ ਪ੍ਰੋਗਰਾਮ ਦਾ ਮੁੱਖ ਵਿਸ਼ਾ ਰਿਹਾ। ਇੱਕ ਹਫਤੇ ਤੋਂ ਚੱਲਦੇ ਇਸ ਪ੍ਰੋਗਰਾਮ ਦੇ ਬਹੁਪੱਖੀ ਉਦੇਸ਼ ਰਹੇ। ਜਿਨ੍ਹਾਂ ਵਿੱਚੋਂ ਮੁੱਖ ਉਦੇਸ਼ ਆਪਣੇ ਫੈਕਲਟੀ ਮੈਂਬਰਾਂ ਨੂੰ ਪ੍ਰਭਾਵਸ਼ਾਲੀ ਸਿੱਖਿਅਕਾਂ ਦੇ ਤੌਰ ਤੇ ਉਨ੍ਹਾਂ ਦੀ ਯੋਗਤਾ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰਨਾ ਸੀ, ਜਿਸ ਨਾਲ ਉਹ ਅੱਗੇ ਚੱਲ ਕੇ ਆਪਣੇ ਵਿਿਦਆਰਥੀਆਂ ਨੂੰ ਇੱਕ ਉੱਚ ਪ੍ਰਤੀਯੋਗੀ ਅਤੇ ਗਤੀਸ਼ੀਲ ਸਿੱਖਿਆ ਪ੍ਰਣਾਲੀ ਹੇਠ ਇੱਕ ਠੋਸ ਕੈਰੀਅਰ ਬਣਾਉਣ ਲਈ ਉਨ੍ਹਾਂ ਦੀਆਂ ਯੋਗਤਾਵਾਂ ਦੀ ਵਰਤੋਂ ਲਈ ਮਦਦ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ।ਇਸ ਪ੍ਰੋਗਰਾਮ ਦਾ ਦੂਜਾ ਉਦੇਸ਼ ਫੈਕਲਟੀ ਮੈਂਬਰਾਂ ਨੂੰ ਪ੍ਰਸ਼ਾਸਕਾਂ, ਸਲਾਹਕਾਰਾਂ , ਕੋਚਾਂ, ਖੋਜਕਰਤਾਵਾਂ ਵਜੋਂ ਉਨ੍ਹਾਂ ਦੀ ਵਾਧੂ ਭੂਮਿਕਾ ਅਤੇ ਜ਼ਿੰਮੇਵਾਰੀਆਂ ਬਾਰੇ ਜਾਗਰੂਕ ਕਰਨਾ ਸੀ। ਇਸ ਦੇ ਨਾਲ ਹੀ ਇਹ ਪ੍ਰੋਗਰਾਮ ਸੀਜੀਸੀ ਫੈਕਲਟੀ ਲਈ ਸਿੱਖਿਆ ਖੇਤਰ ਵਿੱਚ ਤਬਦੀਲੀਆਂ ਅਤੇ ਨਵੀਨਤਮ ਵਿਕਾਸ ਬਾਰੇ ਵਿਚਾਰ ਵਟਾਂਦਰਾ ਕਰਨ, ਉਨ੍ਹਾਂ ਨਾਲ ਗੱਲਬਾਤ ਕਰਨ, ਸਿੱਖਣ ਅਤੇ ਉਨ੍ਹਾਂ ਦੀ ਸਮਝ ਨੂੰ ਵਧਾਉਣ ਲਈ ਇੱਕ ਉਪਯੋਗੀ ਪਲੇਟਫਾਰਮ ਸਾਬਤ ਹੋਇਆ ਹੈ ਜੋ ਉਨ੍ਹਾਂ ਦੇ ਭਵਿੱਖ ਉੱਤੇ ਮਹੱਤਵਪੂਰਣ ਪ੍ਰਭਾਵ ਪਾਵੇਗਾ।
ਸੀਜੀਸੀ ਪ੍ਰਬੰਧਨ ਤੋਂ ਮਾਹਰ ਬੁਲਾਰਿਆਂ ਨੇ ਆਪਣੀ ਇਤਿਹਾਸਿਕ ਮੌਜੂਦਗੀ ਨਾਲ ਪ੍ਰੋਗਰਾਮ ਨੂੰ ਹੋਰ ਵੀ ਯਾਦਗਾਰੀ ਬਣਾਇਆ। ਇਸ ਖਾਸ ਸਮਾਗਮ ਵਿੱਚ ਸ਼ਿਰਕਤ ਕੀਤੀ ਜਿਨ੍ਹਾਂ ਵਿੱਚੋਂ ਡਾ ਸੰਜੇ ਕੌਸ਼ਿਕ, ਪ੍ਰੋਫੈਸਲ ਯੂਬੀਐਸ, ਪੰਜਾਬ ਯੂਨੀਵਰਸਿਟੀ , ਡਾ ਪੀਵੀ ਰਾਓ, ਸੀਨੀਅਰ ਸਲਾਹਕਾਰ, ਐੱਮਜੀਐੱਸਆਈਪੀਏ, ਚੰਡੀਗੜ੍ਹ, ਲੈਫਟੀਨੈਂਟ ਜਨਰਲ ਕੇ ਜੇ ਸਿੰਘ, ਪੀਵੀਐੱਸਐੱਮ, ਏਵੀਐੱਸਐੱਮ ਐਂਡ ਬਾਰ (ਵੈਟਰਨ), ਪ੍ਰੋਫੈਸਰ (ਡਾ.) ਜੀ.ਡੀ.ਸ਼ਰਮਾ ਸਾਬਕਾ ਚੇਅਰਮੈਨ ਯੋਗਾ ਵਿਭਾਗ ਐਚ.ਪੀ.ਯੂ ਅਤੇ ਰਜਿਸਟਰਾਰ ਅਤੇ ਪਤੰਜਲੀ ਹਰਿਦੁਆਰ ਯੂਨੀਵਰਸਿਟੀ ਦੇ ਡੀਨ ਅਕਾਦਮਿਕ, ਆਦਿ ਸਨ। ਐੱਫਡੀਪੀ ਵਿੱਚ ਹਿੱਸਾ ਲੈਣ ਵਾਲੇ ਅੰਤਰਰਾਸ਼ਟਰੀ ਬੁਲਾਰਿਆਂ ਵਿੱਚ ਮਿਸਟਰ ਟ੍ਰਿਸਟਨ ਹਾਰਡਿੰਗ, ਪ੍ਰੋਗਰਾਮ ਕੋਆਰਡੀਨੇਟਰ ਅਤੇ ਲੈਕਚਰਾਰ ਇੰਟਰਨੈਸ਼ਨਲ ਕਾਲਜ ਆਫ ਹੋਟਲ ਮੈਨੇਜਮੈਂਟ ਐਡੀਲੇਡ, ਆਸਟੇ੍ਰਲੀਆ, ਡਾ ਚਾਰਲੀਟੋ ਪੇਨੀਲਾ ਕੈਡਾਗ, ਪ੍ਰੈਜ਼ੀਡੈਂਟ, ਕੈਮਰੀਨਸ ਸੁਰ ਪੌਲੀਟੈਕਨਿਕ, ਫਿਲੀਪੀਨਜ਼ ਅਤੇ ਡਾ ਐਂਡਰੀ ਕੋਰਨੀਲੈਂਕੋ, ਐੱਚ ੳ ਡੀ ਐਜੂਕੇਸ਼ਨ, ਮੈਨੇਜਮੈਂਟ ਐਕਸਪ੍ਰਟੀਜ਼ ਐਂਡ ਰਿਸਰਚ ਸੈਂਟਰ, ਮਾਸਕੋ, ਰੂਸ ਆਦਿ ਸਨ।
No comments:
Post a Comment