Monday, May 22, 2023
ਵਿਧਾਇਕ ਛੀਨਾ ਵਲੋਂ ਹਲਕੇ ਦੇ ਉੱਘੇ ਉਦਯੋਗਪਤੀਆਂ ਨਾਲ ਮੀਟਿੰਗ
Tuesday, May 10, 2022
ਕੇਂਦਰ ਦੀ ਟੀਮ ਦਾ ਚੈਂਬਰ ਆਫ ਕਾਮਰਸ ਵੱਲੋਂ ਭਰਵਾਂ ਸਵਾਗਤ
ਸਨਅਤਕਾਰਾਂ ਨੂੰ ਨਿਰਯਾਤ ਲਈ ਉਤਸ਼ਾਹਿਤ ਕੀਤਾ
ਮੋਹਾਲੀ:10 ਮਈ 2022: (ਗੁਰਜੀਤ ਬਿੱਲਾ//ਪੰਜਾਬ ਸਕਰੀਨ)::
ਅੱਜ ਸ੍ਰੀ ਜਗਤ ਸਾਹ ਸਨਅਤੀ ਵਿਕਾਸ ਐਕਸਪੋਰਟ ਦੇ ਵਾਧੇ ਹਿੱਤ ਕੇਂਦਰ ਸਰਕਾਰ ਵੱਲੋਂ ਆਯੋਜਿਤ ਇੱਕ ਰੋਡ ਸ਼ੋ ਲੈ ਕੇ ਮੁਹਾਲੀ ਚੈਂਬਰ ਆਫ ਇੰਡਸਟਰੀਜ ਅਤੇ ਕੋਮਰਸ ਵਿਖੇ ਪਹੁੰਚੇ । ਇਥੇ ਪਹੁੰਚ ਕੇ ਉਹਨਾਂ ਅਤੇ ਉਨਾਂ ਦੀ ਸਮੁੱਚੀ ਟੀਮ ਨੇ ਸਹਿਰ ਦੇ ਸਨਅਤਕਾਰਾਂ ਨੂੰ ਆਪਣੇ ਪ੍ਰੋਡਕਟ ਨੂੰ ਨਿਰਯਾਤ ਕਰਨ ਲਈ ਉਤਸਾਹਤ ਕੀਤਾ ਨਾਲ ਹੀ ਇਸ ਸਬੰਧੀ ਵਧੇਰੇ ਜਾਣਕਾਰੀ ਵੀ ਦਿੱਤੀ।
ਉਨਾਂ ਨੇ ਸਨਅਤਕਾਰਾਂ ਨੂੰ ਦਰਪੇਸ਼ ਮੁਸ਼ਕਲਾਂ ਵੀ ਸੁਣੀਆਂ ਅਤੇ ਵਾਅਦਾ ਕੀਤਾ ਕਿ ਇਨਾਂ ਨੂੰ ਕੇਂਦਰ ਸਰਕਾਰ ਤੱਕ ਪਹੁੰਚਾਉਣਗੇ। ਇਸਦੇ ਨਾਲ ਹੀ ਉਨਾਂ ਨੇ ਸਨਤਕਾਰਾਂ ਨਾਲ ਵਾਅਦਾ ਕੀਤਾ ਕਿ ਜੇਕਰ ਕੋਈ ਵੀ ਮੁਸਕਲ ਹੋਵੇ ਤਾਂ ਉਹ ਅਤੇ ਉਨਾਂ ਦੀ ਸਮੁੱਚੀ ਟੀਮ ਹਾਜਰ ਰਹੇਗੀ। ਇਸ ਮੌਕੇ ਮੁਹਾਲੀ ਚੈਂਬਰ ਆਫ ਇੰਡਸਟਰੀਜ ਅਤੇ ਕੋਮਰਸ ਦੇ ਪ੍ਰਧਾਨ ਜਸਵੀਰ ਸਿੰਘ ਮਾਣਕੂ ਕੌਸਲਰ, ਕੰਵਰ ਹਰਬੀਰ ਸਿੰਘ ਢੀਡਸਾ ਮੀਤ ਪ੍ਰਧਾਨ, ਜਨਰਲ ਸੈਕਟਰੀ ਹਰਜੀਤ ਸਿੰਘ ਭਾਟੀਆ ਅਤੇ ਅਮਰਜੀਤ ਸਿੰਘ ਹਾਜਰ ਸਨ। ਮੁਹਾਲੀ ਚੈਂਬਰ ਆਫ ਇੰਡਸਟਰੀਜ ਅਤੇ ਕੋਮਰਸ ਨੇ ਜਗਤ ਸਾਹ ਜੀ ਅਤੇ ਉਹਨਾਂ ਦੀ ਟੀਮ ਦਾ ਤਹਿ ਦਿਲੋਂ ਧੰਨਵਾਦ ਕੀਤਾ।
Sunday, February 28, 2021
ਭਾਰਤ ਭੂਸ਼ਣ ਆਸ਼ੂ ਵੱਲੋਂ ਐਂਟੀ-ਸਮੋਗ ਮਸ਼ੀਨਾਂ ਦੇ ਪ੍ਰਦਰਸ਼ਨ ਦਾ ਨਿਰੀਖਣ
28th February 2021 at 6:27 PM
ਲੁਧਿਆਣਾ ਸ਼ਹਿਰ ਨੂੰ ਪ੍ਰਦੂਸ਼ਣ ਮੁਕਤ ਕਰਨ ਦਾ ਭਰੋਸਾ
![]() |
ਪ੍ਰਤੀਕਾਤਮਕ Pexelx Photo bzYogendra Singh |
ਲੁਧਿਆਣਾ ਵਿੱਚ ਵੱਧ ਰਹੇ ਹਵਾ ਪ੍ਰਦੂਸ਼ਣ ਦੇ ਪੱਧਰ ਨੂੰ ਘਟਾਉਣ ਦੇ ਯਤਨਾਂ ਤਹਿਤ ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਅੱਜ ਸਥਾਨਕ ਨਗਰ ਨਿਗਮ ਦੇ ਜੋਨ-ਡੀ ਦਫਤਰ ਵਿਖੇ ਐਂਟੀ-ਸਮੋਗ/ਡਸਟ ਮਸ਼ੀਨਾਂ ਦੇ ਪ੍ਰਦਰਸ਼ਨ ਦਾ ਨਿਰੀਖਣ ਕੀਤਾ। ਇਸ ਮੌਕੇ ਉਨ੍ਹਾਂ ਨਾਲ ਮੇਅਰ ਸ੍ਰੀ ਬਲਕਾਰ ਸਿੰਘ ਸੰਧੂ, ਨਿਗਮ ਕੌਸਲਰ ਸ੍ਰੀਮਤੀ ਮਮਤਾ ਆਸ਼ੂ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਸੰਦੀਪ ਕੁਮਾਰ, ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਸ੍ਰੀਮਤੀ ਸਵਾਤੀ ਟਿਵਾਣਾ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।
ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਦੱਸਿਆ ਕਿ ਵਸਨੀਕਾਂ ਨੂੰ ਸਾਫ ਅਤੇ ਤਾਜ਼ੀ ਹਵਾ ਮੁਹੱਈਆ ਕਰਾਉਣ ਲਈ ਸ਼ਹਿਰ ਦੇ ਕਈ ਇਲਾਕਿਆਂ ਵਿਚ ਅਜਿਹੀਆਂ ਐਂਟੀ-ਸਮੋਗ ਅਤੇ ਐਂਟੀ-ਡਸਟ ਮਸ਼ੀਨਾਂ ਲਗਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਹ ਮਸ਼ੀਨਾਂ ਨਗਰ ਨਿਗਮ ਲੁਧਿਆਣਾ ਵੱਲੋਂ ਨੈਸ਼ਨਲ ਕਲੀਨ ਏਅਰ ਪ੍ਰੋਗਰਾਮ (ਐਨ.ਸੀ.ਏ.ਪੀ.) ਅਧੀਨ ਖਰੀਦੀਆਂ ਜਾਣਗੀਆਂ ਅਤੇ ਜੋ ਧੂੜ ਅਤੇ ਪ੍ਰਦੂਸ਼ਣ ਪੈਦਾ ਕਰਨ ਵਾਲੇ ਕਣਾਂ ਦਾ ਸਫਾਇਆ ਕਰਨ ਵਿੱਚ ਸਹਾਈ ਸਿੱਧ ਹੋਣਗੀਆਂ।
ਉਨ੍ਹਾਂ ਦੱਸਿਆ ਕਿ ਅੱਜ ਦੋ ਵੱਖ-ਵੱਖ ਮਸ਼ੀਨਾਂ ਦਾ ਪ੍ਰਦਰਸ਼ਨ ਕੀਤਾ ਗਿਆ, ਜਿਸ ਵਿੱਚ ਇੱਕ ਇਲੈਕਟ੍ਰਿਕ ਵਾਹਨ 'ਤੇ ਲੱਗੀ ਹੋਈ ਹੈ ਅਤੇ ਦੂਜੀ ਇੱਕ ਮਹਿੰਦਰਾ ਬੋਲੇਰੋ ਗੱਡੀ 'ਤੇ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਮਸ਼ੀਨਾਂ ਨੂੰ ਵੱਖ-ਵੱਖ ਵਰਤੋਂ ਵਿਚ ਲਿਆਂਦਾ ਜਾ ਸਕਦਾ ਹੈ ਜਿਵੇਂ ਲੰਬੇ ਰੁੱਖਾਂ ਦੇ ਪੱਤਿਆਂ ਦੀ ਧੂੜ ਧੋਣ ਲਈ, ਹਵਾ ਵਿੱਚ ਫੈਲੀ ਧੂੜ ਅਤੇ ਪ੍ਰਦੂਸ਼ਣ ਪੈਦਾ ਕਰਨ ਵਾਲੇ ਕਣਾਂ ਨੂੰ ਖ਼ਤਮ ਕਰਨ ਆਦਿ ਲਈ।
ਭਾਰਤ ਭੂਸ਼ਣ ਆਸ਼ੂ ਨੇ ਕਿਹਾ ਬੇਸ਼ਕ ਲੁਧਿਆਣਾ ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਦੀ ਗੰਭੀਰ ਸਮੱਸਿਆ ਹੈ ਪਰ ਸਾਨੂੰ ਸਰਿਆਂ ਨੂੰ ਲੁਧਿਆਣਾ ਦੇ ਕਲੀਨ ਏਅਰ ਮਿਸ਼ਨ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਸਰਗਰਮ ਭੂਮਿਕਾ ਨਿਭਾਉਣੀ ਚਾਹੀਦੀ ਹੈ ਜੋ ਕਿ ਗੁਣਵੱਤਾ ਦੀ ਬਿਹਤਰੀ ਲਈ ਇੱਕ ਮਹਾਨ ਮਾਰਗ ਤਿਆਰ ਕਰੇਗੀ। ਉਨ੍ਹਾਂ ਕਿਹਾ ਕਿ ਸਾਫ ਹਵਾ ਨਾਲ ਸ਼ਹਿਰ ਦੇ ਨਾਗਰਿਕਾਂ ਦੀ ਸਿਹਤ ਅਤੇ ਜੀਵਨ 'ਤੇ ਸਕਾਰਾਤਮਕ ਪ੍ਰਭਾਵ ਪੈਂਦਾ ਹੈ.
ਅੱਜ ਦਾ ਪ੍ਰਦਰਸ਼ਨ ਸ਼ਹਿਰ ਦੇ ਹਵਾ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਨਾਲ ਜੁੜੇ ਮੁੱਦਿਆਂ ਅਤੇ ਨੈਸ਼ਨਲ ਕਲੀਨ ਏਅਰ ਪ੍ਰੋਗਰਾਮ (ਐਨ.ਸੀ.ਏ.ਪੀ.) ਦੇ ਵੱਖ-ਵੱਖ ਪਹਿਲੂਆਂ ਅਤੇ ਸਰਕਾਰ ਦੀ ਯੋਜਨਾ ਬਾਰੇ ਵਿਚਾਰ ਵਟਾਂਦਰੇ ਲਈ ਆਯੋਜਿਤ ਕੀਤਾ ਗਿਆ ਜਿਸਦੇ ਤਹਿਤ 15ਵੇਂ ਵਿੱਤ ਕਮਿਸ਼ਨ ਅਨੁਸਾਰ 42 ਮਿਲੀਅਨ ਤੋਂ ਜ਼ਿਆਦਾ ਸ਼ਹਿਰਾਂ ਦੀ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਲਿਆਉਣਾ ਹੈ।
ਉਨ੍ਹਾਂ ਭਾਗੀਦਾਰ ਵਿਭਾਗਾਂ ਨੂੰ ਦੱਸਿਆ ਕਿ ਲੁਧਿਆਣਾ ਪੰਜਾਬ ਰਾਜ ਦੇ ਨੌ ਗੈਰ ਪ੍ਰਾਪਤੀ ਵਾਲੇ ਸ਼ਹਿਰਾਂ ਵਿਚੋਂ ਇਕ ਹੈ ਅਤੇ ਏਅਰ ਕੁਆਲਿਟੀ ਮੈਨੇਜਮੈਂਟ ਪਲਾਨ ਅਤੇ ਕਾਰਜ ਯੋਜਨਾ ਅਨੁਸਾਰ ਲੋੜੀਂਦੀ ਕਾਰਵਾਈ ਪਹਿਲਾਂ ਹੀ ਸੀ.ਪੀ.ਸੀ.ਬੀ. ਦੁਆਰਾ ਮਨਜ਼ੂਰ ਕਰ ਲਈ ਗਈ ਹੈ।
ਕਾਰਜ ਯੋਜਨਾ ਵਿਚ ਵੱਖ-ਵੱਖ ਭਾਗੀਦਾਰਾਂ ਜਿਵੇਂ ਨਗਰ ਨਿਗਮ ਲੁਧਿਆਣਾ, ਟਰਾਂਸਪੋਰਟ ਵਿਭਾਗ, ਪੁਲਿਸ ਵਿਭਾਗ, ਜੰਗਲਾਤ ਵਿਭਾਗ, ਉਦਯੋਗ ਅਤੇ ਵਣਜ ਵਿਭਾਗ, ਲੋਕ ਨਿਰਮਾਣ ਵਿਭਾਗ, ਪੀ.ਐਸ.ਸੀ.ਐਸ.ਟੀ, ਖੇਤੀਬਾੜੀ ਵਿਭਾਗ, ਜ਼ਿਲ੍ਹਾ ਪ੍ਰਸ਼ਾਸਨ ਅਤੇ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਸ਼ਾਮਲ ਹਨ।
Friday, November 23, 2018
GADVASU ਵਿਖੇ ਰੁਜ਼ਗਾਰ ਅਤੇ ਉਦਮੀਪਨ ਸੰਬੰਧੀ ਕੌਮੀ ਵਰਕਸ਼ਾਪ ਸ਼ੁਰੂ
ਲੁਧਿਆਣਾ: 23 ਨਵੰਬਰ 2018: (ਪੰਜਾਬ ਸਕਰੀਨ ਟੀਮ):: ਹੋਰ ਤਸਵੀਰਾਂ ਫੇਸਬੁੱਕ 'ਤੇ ਦੇਖਣ ਲਈ ਇਥੇ ਕਲਿੱਕ ਕਰੋ
ਆਲ ਇੰਡੀਆ ਪ੍ਰੋਗਰੈਸਿਵ ਫੋਰਮ ਵਲੋਂ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਸਹਿਯੋਗ ਨਾਲ ਤਿੰਨ ਦਿਨਾਂ ਕਾਰਜਸ਼ਾਲਾ ਅੱਜ ਬੜੇ ਹੀ ਜੋਸ਼ੋ ਖਰੋਸ਼ ਨਾਲ ਸ਼ੁਰੂ ਹੋ ਗਈ। ਇਹ ਵਰਕਸ਼ਾਪ 23 ਤੋਂ 25 ਨਵੰਬਰ ਤੱਕ ਚੱਲੇਗੀ। ਇਸ ਕਾਰਜਸ਼ਾਲਾ ਦਾ ਵਿਸ਼ਾ ਹੈ "ਵਿਕਾਸ, ਰੁਜ਼ਗਾਰ ਅਤੇ ਉਦਮੀਪਨ’: ਉਭਰਦੇ ਯਥਾਰਥ"।
ਹੋਰ ਤਸਵੀਰਾਂ ਫੇਸਬੁੱਕ 'ਤੇ ਦੇਖਣ ਲਈ ਇਥੇ ਕਲਿੱਕ ਕਰੋ
ਇਸ ਕਾਰਜਸ਼ਾਲਾ ਵਿਚ 14 ਸੂਬਿਆਂ ਤੋਂ 120 ਡੈਲੀਗੇਟ ਹਿੱਸਾ ਲੈ ਰਹੇ ਹਨ, ਜਿਨ੍ਹਾਂ ਵਿਚ ਸਿੱਖਿਆ ਸ਼ਾਸਤਰੀ, ਉਦਮੀ ਵਿਗਿਆਨੀ, ਪੇਸ਼ੇਵਰ, ਪੱਤਰਕਾਰ, ਕਿਸਾਨ, ਔਰਤਾਂ ਅਤੇ ਅਧਿਆਪਕਾਂ ਦੇ ਨਾਲ ਵਿਦਿਆਰਥੀ ਵੀ ਸ਼ਾਮਿਲ ਹਨ। ਇਸ ਮੌਕੇ ਦੱਖਣੀ ਭਾਰਤ ਤੋਂ ਆਏ ਡੈਲੀਗੇਟ ਜ਼ਿਆਦਾ ਸਨ ਜਦਕਿ ਮਹਿਲਾਵਾਂ ਦੀ ਗਿਣਤੀ 25 ਫ਼ੀਸਦੀ ਦੱਸੀ ਗਈ। ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਰੁਜ਼ਗਾਰ ਅਤੇ ਉਦਮੀਪਨ ਸੰਬੰਧੀ ਆਉਂਦੀਆਂ ਚੁਣੌਤੀਆਂ ਅਤੇ ਉਨ੍ਹਾਂ ਦੇ ਹੱਲ ਤਲਾਸ਼ਣ ਸੰਬੰਧੀ ਯਤਨ ਹੈ।
ਹੋਰ ਤਸਵੀਰਾਂ ਫੇਸਬੁੱਕ 'ਤੇ ਦੇਖਣ ਲਈ ਇਥੇ ਕਲਿੱਕ ਕਰੋ
ਯੂਨੀਵਰਸਿਟੀ ਦੇ ਨਿਰਦੇਸ਼ਕ ਪਸਾਰ ਸਿੱਖਿਆ, ਡਾ. ਹਰੀਸ਼ ਕੁਮਾਰ ਵਰਮਾ ਇਸ ਕਾਰਜਸ਼ਾਲਾ ਦੇ ਉਦਘਾਟਨੀ ਸਮਾਗਮ ਦੇ ਮੁੱਖ ਮਹਿਮਾਨ ਸਨ।ਉਨ੍ਹਾਂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਵੈਟਨਰੀ ਯੂਨੀਵਰਸਿਟੀ ਵੀ ਰੁਜ਼ਗਾਰ ਅਤੇ ਉਦਮੀ ਖੇਤਰ ਵਿਚ ਯੋਗਦਾਨ ਪਾਉਂਦਿਆਂ ਹੋਇਆਂ ਪਸ਼ੂ ਪਾਲਣ ਕਿੱਤੇ, ਡੇਅਰੀ, ਬੱਕਰੀ, ਸੂਰ, ਪੋਲਟਰੀ, ਮੱਛੀ ਪਾਲਣ ਅਤੇ ਗੁਣਵੱਤਾ ਭਰਪੂਰ ਉਤਪਾਦ ਬਨਾਉਣ ਸੰਬੰਧੀ ਸਿਖਲਾਈ ਦੇ ਕੇ ਬੇਰੁਜ਼ਗਾਰਾਂ ਨੂੰ ਰੁਜ਼ਗਾਰਮੁਖੀ ਕਰਨ ਲਈ ਨਿੱਗਰ ਯੋਗਦਾਨ ਪਾ ਰਹੀ ਹੈ।
ਸ਼੍ਰੀ ਅਨਿਲ ਰਜੀਮਵਾਲੇ, ਜਨਰਲ ਸਕੱਤਰ, ਆਲ ਇੰਡੀਆ ਪ੍ਰੋਗਰੈਸਿਵ ਫੋਰਮ ਨੇ ਕਾਰਜਸ਼ਾਲਾ ਦੇ ਵਿਸ਼ੇ ’ਤੇ ਆਪਣਾ ਪਰਚਾ ਪੜਿਆ।ਆਏ ਹੋਏ ਡੈਲੀਗੇਟਾਂ ਦੀ ਜਾਣਕਾਰੀ ਲਈ ਯੂਨੀਵਰਸਿਟੀ ਵਲੋਂ ਇਕ ਬੜੀ ਸੁਚੱਜੀ ਪ੍ਰਦਰਸ਼ਨੀ ਵੀ ਲਗਾਈ ਗਈ ਸੀ। ਇਸ ਪਰਦਰਸ਼ਨੀ ਜਿੱਥੇ ਪਸ਼ੂਆਂ ਦੀ ਸਿਹਤ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ ਗਈ ਉੱਥੇ ਮੀਟ ਦੇ ਬਣੇ ਬਿਸਕੁਟਾਂ, ਮੀਟ ਵਾਲੇ ਕੁਰਕਰਿਆਂ ਅਤੇ ਮੀਟ ਤੋਂ ਬਣਾਏ ਜਾ ਸਕਣ ਵਾਲੇ ਹੋਰ ਪਦਾਰਥਾਂ ਬਾਰੇ ਵੀ ਦੱਸਿਆ ਗਿਆ। ਲੱਗਦਾ ਸੀ ਇਸ ਨਾਲ ਨੇੜ ਭਵਿੱਖ ਜਿਠਤੇਹ ਰਸੋਈ ਦਾ ਸੀਨ ਬਦਲੇਗਾ ਉੱਥੇ ਮਹਿਮਾਨ ਨਵਾਜ਼ੀ ਦਾ ਦਰਿਸ਼ ਵੀ ਬਿਲਕੁਲ ਹੀ ਹੋਰ ਨਜ਼ਰ ਆਏਗਾ। ਜ਼ਰਾ ਸੋਚੋ ਚਾਹ ਦੇ ਨਾਲ ਜਦੋਂ ਮੀਟ ਵਾਲੇ ਬਿਸਕੁਟ ਜਾਂ ਕੁਰਕੁਰੇ ਰੱਖੇ ਜਾਣਗੇ ਉਦੋਂ ਕਿਵੇਂ ਮਹਿਸੂਸ ਹੋਵੇਗਾ। ਇਸ ਮੌਕੇ ਤੇ ਪਰਸਿੱਧ ਸਨਅਤਕਾਰ ਅਤੇ ਸਰਗਰਮ ਅਕਾਲੀ ਆਗੂ ਜੇ ਐਸ ਕੁਲਾਰ, ਸਾਬਕਾ ਨਿਰਦੇਸ਼ਕ, ਉਦਮੀ ਸੰਗਠਨ ਨੇ ਕਿਹਾ ਕਿ ਉਦਯੋਗ ਇਸ ਵੇਲੇ ਦੋਰਾਹੇ ’ਤੇ ਖੜੇ ਹਨ। ਸਿੱਖਿਅਤ ਕਿਰਤੀ ਉਪਲਬਧ ਨਹੀਂ ਹਨ ਅਤੇ ਜੋ ਕੌਸ਼ਲ ਰੱਖਦੇ ਹਨ ਉਹ ਬਾਹਰਲੇ ਦੇਸ਼ਾਂ ਨੂੰ ਜਾ ਰਹੇ ਹਨ।
ਹੋਰ ਤਸਵੀਰਾਂ ਫੇਸਬੁੱਕ 'ਤੇ ਦੇਖਣ ਲਈ ਇਥੇ ਕਲਿੱਕ ਕਰੋ
ਡਾ. ਯੁਗਲ ਰੇਲੂ, ਸਕੱਤਰ, ਆਲ ਇੰਡੀਆ ਪ੍ਰੋਗਰੈਸਿਵ ਫੋਰਮ ਨੇ ਇਸ ਫੋਰਮ ਦੀਆਂ ਸਰਗਰਮੀਆਂ ਬਾਰੇ ਵਿਸਥਾਰ ਨਾਲ ਦੱਸਿਆ ਅਤੇ ਫੋਰਮ ਦੇ ਕਨਵੀਨਰ ਡਾ. ਰਮੇਸ਼ ਰਤਨ ਨੇ ਜਾਣਕਾਰੀ ਦਿੱਤੀ ਕਿ ਇਸ ਵਰਕਸ਼ਾਪ ਵਿਚ ਇਸ ਵੇਲੇ ਭਾਰਤ ਵਿਚ ਉਦਮੀਪਨ ਦਾ ਦਰਿਸ਼, ਟੈਕਸ ਅਤੇ ਕਾਨੂੰਨ ਢਾਂਚਾ, ਵੱਖੋ-ਵੱਖਰੇ ਕਿੱਤੇ, ਔਰਤਾਂ ਅਤੇ ਯੁਵਕਾਂ ਦਾ ਯੋਗਦਾਨ ਆਦਿ ਵਿਸ਼ਿਆਂ ’ਤੇ ਤਕਨੀਕੀ ਅਤੇ ਮਹੱਤਵਪੂਰਨ ਪਰਚੇ ਪੜੇ ਜਾਣਗੇ।
ਹੋਰ ਤਸਵੀਰਾਂ ਫੇਸਬੁੱਕ 'ਤੇ ਦੇਖਣ ਲਈ ਇਥੇ ਕਲਿੱਕ ਕਰੋ
ਯੂਨੀਵਰਸਿਟੀ ਦੇ ਉਪ-ਕੁਲਪਤੀ, ਡਾ. ਅਮਰਜੀਤ ਸਿੰਘ ਨੰਦਾ ਨੇ ਆਪਣੇ ਵਿਚਾਰ ਪਰਗਟਾਉਂਦਿਆਂ ਕਿਹਾ ਕਿ ਵੈਟਨਰੀ ਯੂਨੀਵਰਸਿਟੀ ਪਸਾਰ ਸਿੱਖਿਆਵਾਂ ਰਾਹੀਂ ਕਿਸਾਨਾਂ ਅਤੇ ਉਦਮੀਆਂ ਵਿਚ ਪਸ਼ੂ ਪਾਲਣ ਕਿੱਤਿਆਂ ਨੂੰ ਬਹੁਤ ਉਤਸ਼ਾਹਿਤ ਕਰ ਰਹੀ ਹੈ ਅਤੇ ਇਸ ਫੋਰਮ ਅਤੇ ਪਸਾਰ ਸਿੱਖਿਆ ਨਿਰਦੇਸ਼ਾਲੇ ਦੇ ਸਾਂਝੇ ਯਤਨਾਂ ਦੀ ਉਹ ਸ਼ਲਾਘਾ ਕਰਦੇ ਹਨ।
ਚਾਹ ਵਾਲੀ ਬਰੇਕ ਦੌਰਾਨ ਬਾਹਰੋਂ ਆਏ ਡੈਲਗੇਟਾਂ ਨੇ ਜਿੱਥੇ ਪਰਦਰਸ਼ਨੀ ਦੇਖੀ ਉੱਥੇ ਸਥਾਨਕ ਪਰ੍ਤੀਨਿਧਾਂ ਨਾਲ ਤਸਵੀਰਾਂ ਵੀ ਖਿਚਵਾਈਆਂ।
ਹੋਰ ਤਸਵੀਰਾਂ ਫੇਸਬੁੱਕ 'ਤੇ ਦੇਖਣ ਲਈ ਇਥੇ ਕਲਿੱਕ ਕਰੋ