Showing posts with label Sohana. Show all posts
Showing posts with label Sohana. Show all posts

Friday, November 29, 2024

ਗਾਇਕਾ ਅਸੀਸ ਕੌਰ ਦਾ ਨਵਾਂ ਧਾਰਮਿਕ ਗੀਤ ‘ਜਨਮ ਦਿਨ ਮੁਬਾਰਕ’ ਰਿਲੀਜ਼

Sent By Gurjit Billa on Friday 29th November 2024 at 5:54 PM Regarding Singer Asees Kaur's New Album 

ਗੀਤ ਰਿਲੀਜ਼ ਕੀਤਾ ਪ੍ਰਬੰਧਕ ਕਮੇਟੀ ਗੁਰਦੁਆਰਾ ਸਿੰਘ ਸਭਾ ਸ਼ਹੀਦਾਂ, ਸੋਹਾਣਾ ਨੇ  

ਐੱਸ.ਏ.ਐੱਸ. ਨਗਰ (ਮੋਹਾਲੀ): 29 ਨਵੰਬਰ 2024: (ਗੁਰਜੀਤ ਬਿੱਲਾ//ਪੰਜਾਬ ਸਕਰੀਨ ਡੈਸਕ)::

ਇਥੋਂ  ਨੇੜਲੇ ਪਿੰਡ ਸੋਹਾਣਾ ਦੇ ਇਤਿਹਾਸਿਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੀ ਪ੍ਰਬੰਧਕ ਕਮੇਟੀ ਵਲੋਂ ਧੰਨ ਧੰਨ ਅਮਰ ਸ਼ਹੀਦ ਜੱਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ  ਵਿਸ਼ੇਸ਼ ਸੰਗੀਤਕ ਐਲਬਮ ਸਾਹਮਣੇ ਲਿਆਂਦੀ ਗਈ। ਇਸ ਧਾਰਮਿਕ ਐਲਬਮ ਵਿੱਚ ਵੀ ਧਾਰਮਿਕ ਗੀਤ ਹਨ। ਇਸ ਧਾਰਮਿਕ  ਪਹਿਲਾਂ ਵੀ ਅਸੀਸ ਕੌਰ ਦੀਆਂ ਧਾਰਮਿਕ ਰਿਲੀਜ਼ ਹੁੰਦੀਆਂ ਰਹੀਆਂ ਹਨ। 

ਇਸ ਵਾਰ ਗਾਇਕਾ ਅਸੀਸ ਕੌਰ ਦਾ ਧਾਰਮਿਕ ਗੀਤ ‘ਜਨਮ ਦਿਨ ਮੁਬਾਰਕ’ ਅਸੀਸ ਰੀਕਾਰਡਸ ਵਲੋਂ ਰੀਲਿਜ਼ ਕੀਤਾ ਗਿਆ। ਇਸ ਧਾਰਮਿਕ ਗੀਤ ਦਾ ਲੇਖਣ, ਧੁੰਨ ਅਤੇ ਗਾਇਨ ਅਸੀਸ ਕੌਰ ਵੱਲੋਂ ਆਪ ਕੀਤਾ ਗਿਆ ਹੈ। ਗੀਤ ਦਾ ਸੰਗੀਤ ਮਿਸਟਰ ਡਾਪ ਵੱਲੋਂ ਦਿੱਤਾ ਗਿਆ ਹੈ ਅਤੇ ਇਸ ਗੀਤ ਦੇ ਵੀਡੀਓ ਡਾਇਰੈਕਟਰ ਬੌਬੀ ਬਾਜਵਾ ਹਨ। 

ਅਸੀਸ ਰਿਕਾਰਡਜ਼ ਵੱਲੋਂ ਰੀਲੀਜ਼ ਇਸ ਗੀਤ ਦੀ ਸ਼ੂਟਿੰਗ ਵੀ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਹੀ ਹੋਈ ਹੈ। ਇਸ ਗੀਤ ਦੇ ਨਿਰਮਾਤਾ ਅਤੇ ਪ੍ਰੇਰਣਾ ਸਰੋਤ ਉੱਘੇ ਸਮਾਜ ਸੇਵੀ ਸ੍ਰ. ਸਰਵਜੀਤ ਸਿੰਘ ਹਨ। ਇਸ ਗੀਤ ਦੀ  ਪ੍ਰੋਡਕਸ਼ਨ ਧੀਰਜ ਰਾਜਪੁਤ ਨੇ ਕੀਤੀ ਹੈ। ਇਸ ਗੀਤ ਦੇ ਕਾਸਟਿਊਮ ਡੀਜਾਇਨ ਉੱਘੀ ਡਿਜ਼ਾਇਨਰ ਗੁਨੀਤ ਕੌਰ ਵੱਲੋਂ ਕੀਤੇ ਗਏ ਹਨ। ਇਸ ਗੀਤ ਵਿੱਚ ਧੰਨ ਧੰਨ ਅਮਰ ਸ਼ਹੀਦ ਜੱਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਦੇ ਜਨਮ ਦਿਨ ਦੀਆਂ ਮੁਬਾਰਕਾਂ ਦਿੰਦੇ ਹੋਏ ਸਿੰਘ ਸ਼ਹੀਦ ਬਾਬਾ ਜੀ ਦੀ ਮਹਾਨਤਾ ਬਾਰੇ ਬਹੁਤ ਹੀ ਸੁੰਦਰ  ਢੰਗ ਨਾਲ ਦਰਸਾਇਆ ਗਿਆ ਹੈ। ਇਹ ਗੀਤ ਯੂ-ਟਿਊਬ ਲਿੰਕ ਅਸੀਸ ਰਿਕਾਰਡਜ਼’ ਤੇ ਦੇਖਿਆ ਜਾ ਸਕਦਾ ਹੈ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਸੀਸ ਕੌਰ ਵੱਲੋਂ ਧੰਨ ਧੰਨ ਅਮਰ ਸ਼ਹੀਦ ਜੱਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਦੇ ਸਤਿਕਾਰ ਵਿੱਚ ਧਾਰਮਿਕ ਗੀਤ ‘ਸਿੰਘ ਸ਼ਹੀਦ ਬਾਬਾ ਜੀ ਦਾ ਜੈਕਾਰਾ’ , ‘ਸਿੰਘ ਸ਼ਹੀਦਾਂ ਦਾ ਡੇਰਾ’, ‘ਥੋਡਾ ਸੋਹਣਾ ਹੈ ਦਰਬਾਰ’, ‘ਪਿਆਰ ਬੇਸ਼ੁਮਾਰ’,‘ਪਾਵਨ ਸਿੰਘ ਸ਼ਹੀਦਾਂ ਦਾ ਅਸਥਾਨ’, ‘ਹੰਸਾਲੀ ਵਾਲੇ ਸੰਤਾਂ ਦੇ ਬੱਚਨ’ ਤੋਂ ਇਲਾਵਾ ਗੁਰੂ ਸਾਹਿਬਾਨ ਅਤੇ ਸਾਹਿਬਜ਼ਾਦਿਆਂ ਦੀ ਉਪਮਾ ਵਿੱਚ ਗਾਏ ਗੀਤਾਂ ਨੂੰ ਸੰਗਤਾਂ ਵਲੋਂ ਬਹੁਤ ਪਿਆਰ ਅਤੇ ਸਤਿਕਾਰ ਦਿੱਤਾ ਗਿਆ ਹੈ।

ਵਰਨਣਯੋਗ ਹੈ ਕਿ ਅਸੀਸ ਕੌਰ ਨੂੰ ਸਮਾਜ ਦੀਆਂ ਵੱਡੀਆਂ ਅਤੇ ਸਨਮਾਨਯੋਗ ਸਮਾਜਿਕ ਜਥੇਬੰਦੀਆਂ ਅਤੇ ਪੰਜਾਬ ਸਰਕਾਰ ਵੱਲੋਂ ਉਨਾਂ ਦੀਆਂ ਸਮਾਜਿਕ ਸੇਵਾਵਾਂ ਲਈ ਕਈ ਵਾਰ ਸਨਮਾਨਿਤ ਕੀਤਾ ਗਿਆ ਹੈ।

ਇਸ ਮੌਕੇ ਤੇ ਅਸੀਸ ਕੌਰ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਅੱਜ ਉਹ ਜਿਸ ਮੁਕਾਮ ਤੇ ਹੈ ਉਹ ਉਸ ਨੂੰ ਧੰਨ ਧੰਨ ਅਮਰ ਸ਼ਹੀਦ ਜੱਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਦੇ ਇਸ ਸ਼ਹੀਦੀ ਅਸਥਾਨ ਦੀ ਬਦੌਲਤ ਹੀ ਪ੍ਰਾਪਤ ਹੋਇਆ ਹੈ। 

ਉਨਾਂ ਕਿਹਾ ਕਿ ਭਵਿੱਖ ਵਿੱਚ ਵੀ ਉਹ ਇਸੇ ਤਰਾਂ ਹੀ ਆਪਣੇ ਧਾਰਮਿਕ ਗੀਤਾਂ ਰਾਹੀਂ ਸੰਗਤ ਅਤੇ ਨੌਜਵਾਨ ਪੀੜੀ ਨੂੰ ਸ਼ਾਂਤੀ, ਅਮਨ ਅਤੇ ਰੱਬੀ ਪਿਆਰ ਦਾ ਸੰਦੇਸ਼ ਦਿੰਦੀ ਰਹੇਗੀ। 

Sunday, October 23, 2022

ਨੈਸ਼ਨਲ ਆਯੁਰਵੇਦਾ ਦਿਵਸ ਅਤੇ ਧਨਵੰਤਰੀ ਦਿਵਸ-2022 ਮਨਾਇਆ

23rd October 2022 at 3:37 PM WhatsApp

ਚੇਤਨ ਸਿੰਘ ਜੌੜਾਮਾਜਰਾ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ


*ਆਯੁਰਵੇਦ ਦੀ ਸਮਰੱਥਾ ਦੀ ਵਰਤੋਂ ਕਰਕੇ ਬਿਮਾਰੀਆਂ ਅਤੇ ਮੌਤ ਦਰ ਨੂੰ ਘਟਾਉਣਾ ਸਮੇਂ ਦੀ ਲੋੜ: ਸਿਹਤ ਮੰਤਰੀ

*ਆਯੁਰਵੇਦ, ਢੁਕਵੀਂ ਦਵਾਈ ਦੀ ਸਭ ਤੋਂ ਪੁਰਾਣੀ ਅਤੇ ਚੰਗੀ ਤਰ੍ਹਾਂ ਦਸਤਾਵੇਜ਼ੀ ਪ੍ਰਣਾਲੀ: ਡਾ. ਰਾਕੇਸ਼ ਸ਼ਰਮਾ

ਐਸ.ਏ.ਐਸ ਨਗਰ: 23 ਅਕਤੂਬਰ 2022: (ਕਾਰਤਿਕਾ ਸਿੰਘ//ਮੋਹਾਲੀ ਸਕਰੀਨ//ਪੰਜਾਬ ਸਕਰੀਨ)::

ਅੰਗਰੇਜ਼ੀ ਦਵਾਈਆਂ ਦੇ ਸਿਸਟਮ ਤੋਂ ਘਬਰਾ ਕੇ ਇਸ ਤੋਂ ਨਿਰਾਸ਼ ਹੋਣ ਵਾਲਿਆਂ ਦੀ ਗਿਣਤੀ ਵੀ ਤੇਜ਼ੀ ਨਾਲ ਵੱਧ ਰਹੀ ਹੈ। ਕਈ ਕਈ ਕਿਸਮ ਦੇ ਟੈਸਟ, ਫਿਰ ਕਈ ਕਈ ਕਿਸਮ ਦੀਆਂ ਰਿਐਕਸ਼ਨ ਅਤੇ ਮਹਿੰਗੀ ਇਲਾਜ ਪ੍ਰਣਾਲੀ ਤੋਂ ਚਿੰਤਤ ਹੋਏ ਲੋਕ ਇੱਕ ਵਾਰ ਫਿਰ ਹੋਮਿਓਪੈਥੀ ਅਤੇ ਅਯੁਰਵੈਦ ਵੱਲ ਮੁੜ ਰਹੇ ਹਨ।  ਵੱਧ ਰਹੀ ਗਿਣਤੀ ਨੂੰ ਦੇਖਦਿਆਂ ਅੱਜ ਮੋਹਾਲੀ ਵਿੱਚ ਧਨਵੰਤਰੀ ਦਿਵਸ ਮੌਕੇ ਵਿਸ਼ੇਸ਼ ਆਯੋਜਨ ਕੀਤਾ ਗਿਆ। ਇਸ ਦਿਵਸ ਨੂੰ ਆਯੁਰਵੇਦ ਦਿਵਸ ਵੀ  ਆਖਿਆ ਜਾਂਦਾ ਹੈ। ਇਸ ਵਿਚ ਮਾਹਰ ਡਾਕਟਰਾਂ ਦੇ ਨਾਲ ਨਾਲ ਸਿਹਤ ਮੰਤਰੀ ਅਤੇ ਹੋਰ ਸ਼ਖਸੀਅਤਾਂ ਵੀ ਸ਼ਾਮਲ ਹੋਈਆਂ। ਆਯੁਰਵੇਦ ਵਿਚ ਦਿਲਚਸਪੀ ਰੱਖਣ ਵਾਲੇ ਵੀ ਪੁੱਜੇ ਹੋਏ ਸਨ। 

ਇਸ ਮੌਕੇ ਇਹ ਵਿਸ਼ਵਾਸ ਬਹੁ ਗਿਣਤੀ ਨੇ ਜਤਾਇਆ ਕਿ ਆਯੁਰਵੇਦ ਦੀ ਸਮਰੱਥਾ ਦੀ ਵਰਤੋਂ ਕਰਕੇ ਬਿਮਾਰੀਆਂ ਅਤੇ ਮੌਤ ਦਰ ਨੂੰ ਘਟਾਉਣ ਲਈ ਆਯੁਰਵੇਦ ਨੂੰ ਉਤਸ਼ਾਹਿਤ ਕਰਨਾ ਸਮੇਂ ਦੀ ਜ਼ਰੂਰਤ ਹੈ, ਕਿਉਂਕਿ ਰੋਗਾਂ ਦੀ ਰੋਕਥਾਮ ਅਤੇ ਨਰੋਈ ਸਿਹਤ ਆਯੁਰਵੇਦ ਦਾ ਮੁੱਖ ਉਦੇਸ਼ ਹੈ। ਇਹ ਪ੍ਰਗਟਾਵਾ ਪੰਜਾਬ ਦੇ ਸਿਹਤ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਨੈਸ਼ਨਲ ਆਯੁਰਵੇਦਾ ਦਿਵਸ ਅਤੇ ਧਨਵੰਤਰੀ ਦਿਵਸ-2022 ਮੌਕੇ ਕੀਤਾ।  ਨਾਲ ਨਿਸਚੇ ਹੀ ਆਯੁਰਵੇਦ ਨੂੰ ਹੋਰ ਉਤਸ਼ਾਹ ਮਿਲੇਗਾ। 

ਜ਼ਿਕਰਯੋਗ ਹੈ ਕਿ ਧਨਵੰਤਰੀ ਦਿਵਸ ਜਿਸ ਨੂੰ ਸਰਕਾਰ ਨੇ ਰਾਸ਼ਟਰੀ ਆਯੁਰਵੇਦ ਦਿਵਸ ਵਜੋਂ ਘੋਸ਼ਿਤ ਕੀਤਾ ਹੈ। ਭਾਰਤ ਦਾ 7ਵਾਂ ਅਜਿਹਾ ਰਾਸ਼ਟਰੀ ਆਯੁਰਵੇਦ ਦਿਵਸ ਬੋਰਡ ਆਫ ਆਯੁਰਵੈਦਿਕ ਐਂਡ ਯੂਨਾਨੀ ਸਿਸਟਮ ਆਫ ਮੈਡੀਸਨ ਵੱਲੋਂ ਪੰਜਾਬ ਸਟੇਟ ਫੈਕਲਟੀ ਆਫ ਆਯੁਰਵੈਦਿਕ ਐਂਡ ਯੂਨਾਨੀ ਸਿਸਟਮ ਆਫ ਮੈਡੀਸਨ, ਗੁਰੂ ਰਵਿਦਾਸ ਆਯੁਰਵੇਦ ਯੂਨੀਵਰਸਿਟੀ, ਹੁਸ਼ਿਆਰਪੁਰ ਦੇ ਸਹਿਯੋਗ ਨਾਲ ਰਤਨ ਪ੍ਰੋਫੈਸ਼ਨਲ ਐਜੂਕੇਸ਼ਨਲ ਕਾਲਜ ਮੋਹਾਲੀ ਵਿਖੇ ਮਨਾਇਆ ਗਿਆ। ਇਸ ਮੌਕੇ ਸਿਹਤ ਅਤੇ ਪਰਿਵਾਰ ਭਲਾਈ, ਮੈਡੀਕਲ ਸਿੱਖਿਆ ਅਤੇ ਸਿਹਤ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਆਪਣੀ ਹਾਜ਼ਰੀ ਉਚੇਚ ਨਾਲ ਭਰੀ। ਉਹਨਾਂ ਆਯੁਰਵੇਦ ਨਾਲ ਸਬੰਧਤ ਬਹੁਤ ਸਾਰੀਆਂ ਸਾਰਥਕ ਗੱਲਾਂ ਵੀਆਖੀਆਂ। 

ਇਸ ਮੌਕੇ ਆਪਣੇ ਸੰਬੋਧਨ ਵਿਚ ਸਿਹਤ ਮੰਤਰੀ ਨੇ ਨਕਲੀ ਆਹਾਰ ਪਦਾਰਥਾਂ ਖਾਸ ਕਰਕੇ ਦੁੱਧ ਅਤੇ ਅਨਾਜ ਦੀ ਸਮੱਸਿਆ ਅਤੇ ਇਹ ਕਿਸ ਤਰ੍ਹਾਂ ਸਿਹਤ ਲਈ ਹਾਨੀਕਾਰਕ ਹਨ, ਬਾਰੇ ਚਰਚਾ ਕੀਤੀ।  ਉਨ੍ਹਾਂ ਨੇ ਵਧੀਆ ਗੁਣਵੱਤਾ ਵਾਲੇ ਫਲ ਅਤੇ ਸਬਜ਼ੀਆਂ ਦੀ ਉਪਲਬਧਤਾ ਲਈ ਫਸਲੀ ਵਿਭਿੰਨਤਾ 'ਤੇ ਜ਼ੋਰ ਦਿੱਤਾ।  ਉਨ੍ਹਾਂ ਦੱਸਿਆ ਕਿ ਇਹ ਸਰਕਾਰ  ਕੇਂਦਰ ਤੋਂ ਫੰਡ ਲਿਆਉਣ ਤੋਂ ਇਲਾਵਾ, ਰਾਜ ਨਾ ਸਿਰਫ ਆਯੁਰਵੇਦ, ਬਲਕਿ ਰਾਜ ਵਿੱਚ ਦਵਾਈਆਂ ਦੀਆਂ ਸਾਰੀਆਂ ਪ੍ਰਣਾਲੀਆਂ ਦੀ ਬਿਹਤਰੀ ਲਈ ਫੰਡਾਂ ਨੂੰ ਵੀ ਮਨਜ਼ੂਰੀ ਦੇਵੇਗਾ ਅਤੇ ਅਜਿਹੀ ਲਿਆਂਦੀ ਗਈ ਹਰ ਇੱਕ ਕਮਾਈ ਨੂੰ ਪਾਰਦਰਸ਼ੀ ਢੰਗ ਨਾਲ ਜਨਤਕ ਲਾਭ ਲਈ ਖਰਚਿਆ ਜਾਵੇਗਾ।

ਇਸ ਮੌਕੇ 'ਤੇ ਬੋਲਦਿਆਂ ਡਾ: ਸੰਜੀਵ ਗੋਇਲ ਨੇ ਸਾਰੇ ਪਤਵੰਤਿਆਂ ਦਾ ਸਵਾਗਤ ਕੀਤਾ ਅਤੇ ਰਾਸ਼ਟਰੀ ਆਯੂਰਵੇਦ ਦਿਵਸ ਦੇ ਵਿਚਾਰ ਬਾਰੇ ਦੱਸਿਆ ਅਤੇ ਇਸ ਸਾਲ ਦਾ ਥੀਮ "ਹਰ ਦਿਨ ਹਰ ਘਰ ਆਯੁਰਵੇਦ" ਹੈ ਅਤੇ ਸਕਾਰਾਤਮਕ ਸਿਹਤ ਦੀ ਸੰਭਾਲ ਲਈ ਆਯੁਰਵੈਦਿਕ ਪ੍ਰਣਾਲੀ ਦੀ ਵਰਤੋਂ 'ਤੇ ਜ਼ੋਰ ਦਿੱਤਾ। ਡਾ: ਰਾਕੇਸ਼ ਸ਼ਰਮਾ, ਜੋ ਕਿ ਐੱਨ.ਸੀ.ਆਈ.ਐੱਸ.ਐੱਮ. ਦੇ ਪ੍ਰਧਾਨ ਵਜੋਂ ਸ਼ਾਮਲ ਹੋਣ ਤੋਂ ਪਹਿਲਾਂ ਡਾਇਰੈਕਟਰ ਆਯੁਰਵੇਦ, ਪੰਜਾਬ ਵਜੋਂ ਵੀ ਕੰਮ ਕਰਦੇ ਸਨ, ਨੇ ਰਾਜ ਦੀਆਂ ਸਿਹਤ ਸੁਸਾਇਟੀਆਂ, ਆਯੂਸ਼, ਆਯੁਰਵੇਦ ਅਤੇ ਰਾਜ ਦੇ ਖਜ਼ਾਨੇ ਵਿੱਚ ਬਕਾਇਆ ਪਏ ਅਣਵਰਤੇ ਫੰਡਾਂ ਦੀ ਸਥਿਤੀ ਬਾਰੇ ਦੱਸਿਆ ਅਤੇ  ਕੈਬਨਿਟ ਮੰਤਰੀ ਨੂੰ  ਸਬੰਧਤਾਂ ਨੂੰ ਨਿਰਦੇਸ਼ ਦੇਣ ਦੀ ਬੇਨਤੀ ਕੀਤੀ। ਅਧਿਕਾਰੀਆਂ ਨੂੰ ਇਨ੍ਹਾਂ ਫੰਡਾਂ ਦੀ ਵਰਤੋਂ ਦੀ ਪ੍ਰਕਿਰਿਆਂ ਨੂੰ ਤੇਜ਼ ਕਰਨ ਲਈ, ਤਾਂ ਜੋ ਆਯੂਸ਼ ਮੰਤਰਾਲੇ ਤੋਂ ਹੋਰ ਫੰਡ ਵੀ ਲਿਆਂਦੇ ਜਾ ਸਕਣ। ਉਨ੍ਹਾਂ ਗੁਰੂ ਰਵਿਦਾਸ ਆਯੁਰਵੈਦ ਯੂਨੀਵਰਸਿਟੀ, ਹੁਸ਼ਿਆਰਪੁਰ ਦੇ ਕੈਂਪਸ ਵਿੱਚ ਇੱਕ ਆਯੁਰਵੈਦਿਕ ਕਾਲਜ ਸਥਾਪਤ ਕਰਨ ਦੀ ਵੀ ਬੇਨਤੀ ਕੀਤੀ। ਉਨ੍ਹਾਂ ਨੇ ਰੋਜ਼ਾਨਾ ਜੀਵਨ ਵਿੱਚ ਆਯੁਰਵੇਦ ਦੇ ਵੱਖ-ਵੱਖ ਸਿਹਤ ਪ੍ਰੋਤਸਾਹਨ, ਰੋਗ ਰੋਕੂ ਅਤੇ ਉਪਚਾਰਕ ਪਹਿਲੂਆਂ 'ਤੇ ਚਰਚਾ ਕੀਤੀ।

ਡਾ. ਭਵਨੀਤ ਭਾਰਤੀ ਨੇ ਦਵਾਈਆਂ ਦੀਆਂ ਸਾਰੀਆਂ ਪ੍ਰਣਾਲੀਆਂ ਦੇ ਏਕੀਕਰਨ ਜਾਂ ਵੱਡੇ ਪੱਧਰ 'ਤੇ ਲੋਕਾਂ ਦੀ ਬਿਹਤਰੀ 'ਤੇ ਜ਼ੋਰ ਦਿੱਤਾ।

ਇਸ ਮੌਕੇ ਸਿਹਤ ਮੰਤਰੀ ਨੇ 13 ਆਯੁਰਵੈਦਿਕ ਪ੍ਰੈਕਟੀਸ਼ਨਰਾਂ ਨੂੰ ਸਨਮਾਨਿਤ ਕੀਤਾ ਜਿਨ੍ਹਾਂ ਵਿੱਚ ਡਾ. ਸ਼ਸ਼ੀ ਭੂਸ਼ਣ, ਡਾ. ਸੰਜੀਵ ਸੂਦ, ਡਾ. ਕਮਲ ਭਾਰਤੀ, ਡਾ. ਰਣਬੀਰ ਸਿੰਘ ਕੰਗ, ਡਾ. ਮਨਿੰਦਰ ਕੌਰ ਮੀਨੂੰ ਗਾਂਧੀ, ਡਾ. ਸੁਭਾਸ਼ ਚੰਦਰ ਨਾਗਪਾਲ, ਡਾ. ਅਨੂ ਸ਼ਾਰਦਾ, ਡਾ. ਰਘੁਵੀਰ ਸਿੰਘ, ਡਾ: ਹੇਮੰਤ ਕੁਮਾਰ, ਡਾ: ਰੁਪਿੰਦਰਪ੍ਰੀਤ ਸਿੰਘ, ਡਾ: ਯਾਦਵਿੰਦਰ ਕੌਰ, ਡਾ: ਪਰਵੀਨ ਕੁਮਾਰ ਅਤੇ ਸ੍ਰੀ  ਸਤੀਸ਼ ਕੁਮਾਰ ਨੂੰ ਧਨਵੰਤਰੀ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ , ਜਿਨ੍ਹਾਂ ਨੇ ਸਾਲਾਂ ਤੋਂ ਸਮਰਪਿਤ ਯਤਨਾਂ ਨਾਲ ਆਯੁਰਵੇਦ ਦੀ ਸੇਵਾ ਕੀਤੀ ਹੈ।

ਅੰਤ ਵਿੱਚ ਡਾ.ਅਵਨੀਸ਼ ਕੁਮਾਰ ਨੇ ਸਮਾਗਮ ਵਿੱਚ ਹਾਜ਼ਰੀ ਭਰਨ ਲਈ ਸਮੂਹ ਪਤਵੰਤਿਆਂ ਅਤੇ ਪਤਵੰਤਿਆਂ ਦਾ ਧੰਨਵਾਦ ਕੀਤਾ।

ਇਸ ਮੌਕੇ ਡਾ. ਰਾਕੇਸ਼ ਸ਼ਰਮਾ, ਪ੍ਰਧਾਨ ਬੋਰਡ ਆਫ਼ ਐਥਿਕਸ ਐਂਡ ਰਜਿਸਟੇਸ਼ਨ, ਨੈਸ਼ਨਲ ਕਮਿਸ਼ਨ ਆਫ਼ ਇੰਡੀਆ, ਭਾਰਤ ਸਰਕਾਰ, ਨਵੀਂ ਦਿੱਲੀ, ਅਵਨੀਸ਼ ਕੁਮਾਰ, ਡਾਇਰੈਕਟਰ ਖੋਜ ਅਤੇ ਮੈਡੀਕਲ ਸਿੱਖਿਆ ਤੋਂ ਇਲਾਵਾ ਡਾ. ਪੁਨੀਤ ਗਿਰਧਰ, ਜੁਆਇੰਟ ਡਾਇਰੈਕਟਰ ਡੈਂਟਲ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ, ਵੈਦਿਆ ਅਨਿਲ ਭਾਰਦਵਾਜ, ਵਾਈਸ ਚੇਅਰਮੈਨ, ਬੋਰਡ ਆਫ਼ ਆਯੁਰਵੈਦਿਕ ਐਂਡ ਯੂਨਾਨੀ ਸਿਸਟਮ ਆਫ਼ ਮੈਡੀਸਨ, ਡਾ. ਭਵਨੀਤ ਭਾਰਤੀ, ਡਾਇਰੈਕਟਰ ਪ੍ਰਿੰਸੀਪਲ, ਬੀ.ਆਰ. ਮੈਡੀਕਲ ਕਾਲਜ ਮੋਹਾਲੀ, ਡਾ: ਸ਼ਸ਼ੀ ਭੂਸ਼ਣ, ਆਯੁਰਵੇਦ ਦੇ ਨਿਰਦੇਸ਼ਕ ਸ ਸੁੰਦਰ ਲਾਲ, ਚੇਅਰਮੈਨ, ਰਤਨ ਪ੍ਰੋਫੈਸ਼ਨਲ ਐਜੂਕੇਸ਼ਨਲ ਕਾਲਜ ਐੱਸ.ਏ.ਐੱਸ ਨਗਰ ਹਾਜ਼ਰ ਸਨ। ਇਸ ਤੋਂ ਇਲਾਵਾ ਸਮਾਗਮ ਵਿੱਚ ਰਾਜ ਦੇ ਆਯੁਰਵੈਦਿਕ ਮੈਡੀਕਲ ਅਫਸਰ, ਪ੍ਰਾਈਵੇਟ ਆਯੁਰਵੈਦਿਕ ਪ੍ਰੈਕਟੀਸ਼ਨਰ, ਵੱਖ-ਵੱਖ ਆਯੁਰਵੈਦਿਕ ਕਾਲਜਾਂ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਵੀ ਸ਼ਿਰਕਤ ਕੀਤੀ।

ਹੁਣ ਦੇਖਣਾ ਇਹ ਹੈ ਕਿ ਆਯੁਰਵੇਦ ਦਾ ਇਲਾਜ ਵੀ ਮਹਿੰਗਾ ਹੋਣ ਲੱਗ ਪਿਆ ਹੈ। ਇਸਨੂੰ ਸਸਤਾ ਕਰ ਕੇ ਆਮ ਜਨ ਸਾਧਾਰਨ ਤੱਕ ਪਹੁੰਚਾਉਣ ਲਈ ਕਿਹੜੇ ਕਦਮ ਚੁੱਕੇ ਜਾਂਦੇ ਹਨ?

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ। 

Tuesday, March 08, 2022

ਸੋਹਾਣਾ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ

8th March 2022 at 05:16 PM 

ਸਮਾਗਮ ਹੋਇਆ ਸਰਕਾਰੀ ਸੀਨੀਅਰ ਸੈਕੰਡਰੀ ਕੰਨਿਆ ਸਕੂਲ ਵਿੱਚ 

 ਐਸ.ਏ.ਐਸ ਨਗਰ: 8 ਮਾਰਚ 2022: (ਕਾਰਤਿਕਾ ਸਿੰਘ//ਪੰਜਾਬ ਸਕਰੀਨ)::

ਅੱਜ ਵਧੀਕ ਡਾਇਰੈਕਟਰ ਜਨਰਲ, ਕਮਿਊਨਿਟੀ ਅਫੇਅਰ ਡਿਵੀਜ਼ਨ, ਪੰਜਾਬ ਅਤੇ ਸੀਨੀਅਰ ਕਪਤਾਨ ਪੁਲਿਸ ਐਸ.ਏ.ਐਸ ਨਗਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸ੍ਰੀ ਰਵਿੰਦਰਪਾਲ ਸਿੰਘ ਸੰਧੂ (ਪੀ.ਪੀ.ਐਸ ) ਕਪਤਾਨ ਪੁਲਿਸ (ਸਥਾਨਕ)-ਕਮ- ਜ਼ਿਲ੍ਹਾ ਕਮਿਊਨਿਟੀ ਪੁਲਿਸਿੰਗ ਅਫਸਰ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਸਾਂਝ ਕੇਂਦਰ ਵੱਲੋ ਸਰਕਾਰੀ ਸੀਨੀਅਰ ਸੈਕੰਡਰੀ ਕੰਨਿਆ ਸਕੂਲ, ਸੋਹਾਣਾ ਦੀਆਂ ਵਿਦਿਆਰਥਣਾਂ ਨਾਲ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ । 

ਇਸ ਦੌਰਾਨ ਡਾਕਟਰਾਂ ਵੱਲੋਂ ਸਕੂਲ ਦੀਆਂ ਵਿਦਿਆਰਥਣਾਂ ਨੂੰ ਗਾਇਨੀ ਸੰਬੰਧੀ ਸਮੱਸਿਆਵਾਂ ਬਾਰੇ, ਕੁਪੋਸ਼ਣ ਦੀ ਰੋਕਥਾਮ ਬਾਰੇ ਜਾਗਰੂਕ ਕੀਤਾ ਗਿਆ ਅਤੇ ਨਾਲ ਹੀ ਵਿਦਿਆਰਥਣਾਂ ਵੱਲੋਂ ਪੁੱਛੇ ਗਏ ਉਹਨਾਂ ਦੇ ਸਵਾਲਾਂ ਦਾ ਜਵਾਬ ਦਿੱਤਾ ਗਿਆ | ਪ੍ਰੋਗਰਾਮ ਵਿੱਚ ਹਾਜਰ ਸਾਰਿਆਂ ਨੇ ਪ੍ਰਣ ਲਿਆ ਕਿ “ਅਸੀ ਚੰਗਾ ਖਾਵਾਂਗੇ, ਚੰਗਾ ਸੋਚਾਂਗੇ, ਅਪਣੀ ਸਿਹਤ ਦਾ ਧਿਆਨ ਰੱਖਾਂਗੇ ਅਤੇ ਇੱਕ ਦੂਜੇ ਨਾਲ ਮਿਲ ਕੇ ਅੱਗੇ ਵਧਾਂਗੇ”। ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਜਿਲ੍ਹਾ ਸਾਂਝ ਸੌਫਟਵੇਅਰ ਟ੍ਰੇਨਰ ਏ. ਐਸ. ਆਈ ਦਵਿੰਦਰ ਸਿੰਘ ਨੇਗੀ, ਮਹਿਲਾ ਹੈਡ ਕਾਂਸਟੇਬਲ ਰਵਨੀਤ ਕੌਰ, ਸਕੂਲ ਦੀ ਪ੍ਰਿੰਸੀਪਲ ਮੈਡਮ ਊਸ਼ਾ ਮਹਾਜਨ ਅਤੇ ਸਟਾਫ ਨੇ ਪੂਰਾ ਸਹਿਯੋਗ ਦਿੱਤਾ। 

ਇਸ ਮੌਕੇ ਜ਼ਿਲ੍ਹਾ ਸਾਂਝ ਕੇਂਦਰ ਇੰਚਾਰਜ ਐੱਸ.ਆਈ ਖੁਸ਼ਪ੍ਰੀਤ ਕੌਰ, ਡਾ. ਮੀਨੂੰ ਗਾਂਧੀ ਜਨਰਲ ਸਕੱਤਰ, ਨੈਸ਼ਨਲ ਇੰਟੀਗ੍ਰੇਟਿਡ ਮੈਡੀਕਲ ਐਸੋਸਿਏਸ਼ਨ ਮੋਹਾਲੀ, ਡਾ. ਮੀਨਾ, ਐਮ. ਡੀ ਗਾਇਨੀਕੋਲੋਜਿਸਟ, ਪ੍ਰੀਤ ਹਸਪਤਾਲ ਮੋਹਾਲੀ ਵਿਸ਼ੇਸ ਤੌਰ ਤੇ ਹਾਜ਼ਰ ਸਨ।

Saturday, July 10, 2021

ਹਰਭਜਨ ਮਾਨ ਦੇ ਸੋਹਾਣਾ ਪਹੁੰਚਣ ਨਾਲ ਕਿਸਾਨੀ ਸੰਘਰਸ਼ ਵਿੱਚ ਨਵਾਂ ਜੋਸ਼

 Friday: 9th July 2021 at 6:36 pm

 ਹੁਣ ਹਿੱਟ ਹੋਣ ਲੱਗੇ ਹਰਭਜਨ ਮਾਨ ਦੀ ਗਾਇਕੀ ਵਾਲੇ ਕਿਸਾਨੀ ਗੀਤ ਵੀ 

ਮੋਹਾਲੀ
:  9 ਜੁਲਾਈ 2021: (ਗੁਰਜੀਤ ਬਿੱਲਾ//ਮੋਹਾਲੀ ਸਕਰੀਨ//ਪੰਜਾਬ ਸਕਰੀਨ)::
ਪਿੰਡ ਸੋਹਾਣਾ ਸਥਿਤ ਗੁਰਦੁਆਰਾ ਸਿੰਘ ਸ਼ਹੀਦਾਂ ਦੀ ਦਰਸ਼ਨੀ ਡਿਊਢੀ ਨੇੜੇ ਖੇਤੀ ਕਾਨੂੰਨਾਂ ਖਿਲਾਫ਼ ਦੇਸ਼ ਵਿਆਪੀ ਕਿਸਾਨ ਸੰਘਰਸ਼ ਦੀ ਹਮਾਇਤ ਵਾਲੇ ਭੁੱਖ ਹੜਤਾਲੀ ਕੈਂਪ ਵਿੱਚ ਕਿਸਾਨੀ ਸੰਘਰਸ਼ ਨੂੰ ਅੱਜ ਉਸ ਸਮੇਂ ਜ਼ਬਰਦਸਤ ਹੁੰਗਾਰਾ ਮਿਲਿਆ ਜਦੋਂ ਪ੍ਰਸਿੱਧ ਪੰਜਾਬੀ ਗਾਇਕ ਅਤੇ ਫ਼ਿਲਮ ਡਾਇਰੈਕਟਰ ਹਰਭਜਨ ਮਾਨ ਵੀ ਇਸ ਵਿੱਚ ਸ਼ਿਰਕਤ ਕਰਨ ਲਈ ਉਚੇਚ ਨਾਲ ਪਹੁੰਚੇ। ਉਨ੍ਹਾਂ ਨੇ ‘ਮੁਡ਼ਦੇ ਨੀਂ ਲਏ ਬਿਨਾ ਹੱਕ ਦਿੱਲੀਏ, ਕੱਢ ਕੇ ਮੁਡ਼ਾਂਗੇ ਤੇਰਾ ਸ਼ੱਕ ਦਿੱਲੀਏ’ ਗੀਤ ਗਾ ਕੇ ਜਿੱਥੇ ਕਿਸਾਨਾਂ ਵਿੱਚ ਨਵਾਂ ਜੋਸ਼ ਭਰਿਆ ਉਥੇ ਹੀ ਉਨ੍ਹਾਂ ਨੇ ਦਿੱਲੀ ਵਿਚਲੀ ਮੋਦੀ ਸਰਕਾਰ ਨੂੰ ਚੁਣੌਤੀ ਵੀ ਦਿੱਤੀ।
ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੀ ਦਰਸ਼ਨੀ ਡਿਊਢੀ ਦੇ ਨੇਡ਼ੇ ਪੁਆਧ ਇਲਾਕਾ (ਮੋਹਾਲੀ) ਦੇ ਸਹਿਯੋਗ ਨਾਲ ਚੱਲ ਰਹੀ ਲਗਾਤਾਰ ਭੁੱਖ ਹਡ਼ਤਾਲੀ ਕੈਂਪ ਵਿੱਚ ਅੱਜ ਪਿੰਡ ਸੁੱਖਗਡ਼੍ਹ ਤੋਂ ਹਰਪ੍ਰੀਤ ਸਿੰਘ ਟਿੰਕਾ, ਦੀਦਾਰ ਸਿੰਘ, ਨਛੱਤਰ ਸਿੰਰ, ਜਸਵੀਰ ਸਿੰਘ, ਬਲਬੀਰ ਸਿੰਘ, ਅਮਨਪ੍ਰੀਤ ਸਿੰਘ, ਬੰਤ ਸਿੰਘ, ਹਰਿੰਦਰ ਸਿੰਘ ਨੰਬਰਦਾਰ ਭੁੱਖ ਹਡ਼ਤਾਲ ’ਤੇ ਬੈਠੇ।
ਇਸ ਮੌਕੇ ਗੱਲਬਾਤ ਕਰਦਿਆਂ ਹਰਭਜਨ ਮਾਨ ਨੇ ਕਿਹਾ ਕਿ ਉਹ ਰੋਜ਼ਾਨਾ ਮੋਹਾਲੀ, ਚੰਡੀਗਡ਼੍ਹ ਅਤੇ ਪੰਚਕੂਲਾ ਦੇ ਚੌਂਕਾਂ ਵਿੱਚ ਖਡ਼੍ਹੇ ਬੱਚਿਆਂ, ਨੌਜਵਾਨਾਂ ਤੇ ਬਜ਼ੁਰਗਾਂ ਨੂੰ ਕਿਸਾਨੀ ਝੰਡੇ ਫਡ਼ ਕੇ ਅਤੇ ਪਿਛਲੇ ਇੱਕ ਮਹੀਨੇ ਤੋਂ ਇਥੇ ਪਿੰਡ ਸੋਹਾਣਾ ਵਿਖੇ ਚੱਲ ਰਹੀ ਲਡ਼ੀਵਾਰ ਭੁੱਖ ਹਡ਼ਤਾਲ ਨੂੰ ਦੇਖਦੇ ਆ ਰਹੇ ਸਨ। ਕਿਸਾਨੀ ਸੰਘਰਸ਼ ਪ੍ਰਤੀ ਇੰਨਾ ਜੋਸ਼ ਦੇਖਦਿਆਂ ਉਨ੍ਹਾਂ ਦੀ ਵੀ ਇੱਛਾ ਬਣੀ ਕਿ ਉਹ ਵੀ ਇਸ ਭੁੱਖ ਹਡ਼ਤਾਲੀ ਕੈਂਪ ਵਿੱਚ ਪਹੁੰਚ ਕੇ ਆਪਣਾ ਸਮਰਥਨ ਦੇਣਗੇ। ਉਨ੍ਹਾਂ ਕਿਹਾ ਕਿ ਹੁਣ ਤਾਂ ਅਮਰੀਕਾ ਵਰਗੇ ਦੇਸ਼ ਵਿੱਚੋਂ ਵੀ ਅਵਾਜ਼ ਉੱਠ ਚੁੱਕੀ ਹੈ ਕਿ ਇੰਡੀਆ ਵਿੱਚ ਖੇਤੀ ਕਾਨੂੰਨਾਂ ਖਿਲਾਫ਼ ਪਿਛਲੇ ਲਗਾਤਾਰ 7 ਮਹੀਨਿਆਂ ਤੋਂ ਸ਼ਾਂਤਮਈ ਢੰਗ ਨਾਲ ਚੱਲ ਰਹੇ ਕਿਸਾਨੀ ਸੰਘਰਸ਼ ਵਰਗੀ ਮਿਸਾਲ ਦੁਨੀਆਂ ਵਿੱਚ ਕਿਧਰੇ ਨਹੀਂ ਮਿਲਦੀ। ਉਨ੍ਹਾਂ ਕਿਹਾ ਕਿ ਦਿੱਲੀ ਦੇ ਬਾਰਡਰਾਂ ’ਤੇ ਚੱਲ ਰਹੇ ਸ਼ਾਂਤਮਈ ਕਿਸਾਨ ਅੰਦੋਲਨ ਦੀ ਮਿਸਾਲ ਇਸ ਗੱਲ ਤੋਂ ਵੀ ਮਿਲਦੀ ਹੈ ਕਿ ਜਿੱਥੇ ਧਰਨਾਕਾਰੀ ਕਿਸਾਨ ਆਪਣੇ ਉੱਤੇ ਡੰਡੇ ਬਰਸਾਉਣ ਵਾਲੀ ਪੁਲਿਸ ਨੂੰ ਪਾਣੀ ਪਿਲਾਉਂਦੇ ਹੋਣ ਅਤੇ ਰੋਟੀ ਖੁਆਉਂਦੇ ਹੋਣ। ਗਾਇਕ ਮਾਨ ਨੇ ਕਿਹਾ ਕਿ ਜਦੋਂ ਕਿਸਾਨ ਸੰਘਰਸ਼ ਜਾਰੀ ਰਹੇਗਾ, ਉਦੋਂ ਤੱਕ ਗਾਇਕ ਤੇ ਹੋਰ ਕਲਾਕਾਰ ਵੀ ਕਿਸਾਨਾਂ ਦੇ ਨਾਲ ਅੰਦੋਲਨ ਵਿੱਚ ਡੱਟ ਕੇ ਖਡ਼੍ਹਦੇ ਰਹਿਣਗੇ। ਇਸ ਮੌਕੇ ਪਰਵਿੰਦਰ ਸਿੰਘ ਸੋਹਾਣਾ, ਅਮਰਜੀਤ ਸਿੰਘ ਨਰੈਣ, ਦਵਿੰਦਰ ਸਿੰਘ ਬੌਬੀ, ਹਰਵਿੰਦਰ ਸਿੰਘ ਨੰਬਰਦਾਰ ਆਦਿ ਵੀ ਹਾਜ਼ਰ ਸਨ।
ਇਸ ਮੌਕੇ ਪੁਸਤਕ ਵੀ ਰਿਲੀਜ਼ ਹੋਈ 

ਹੱਕ ਸੱਚ ਦੀ ਅਵਾਜ਼ ਕਿਸਾਨੀ ਅੰਦੋਲਨ ਪੁਸਤਕ ਵੀ ਰਿਲੀਜ਼
ਕਿਸਾਨਾਂ ਦੇ ਮੋਰਚੇ ਤੋਂ ਆਮ ਲੋਕ ਏਨੇ ਪ੍ਰਭਾਵਿਤ ਹਨ ਕਿ ਉਹਨਾਂ ਵਿੱਚ ਬਹੁਤ ਲੇਖਕ ਬਣ ਗਏ ਹਨ, ਸ਼ਾਇਰ ਬਣ ਗਏ ਹਨ, ਪੱਤਰਕਾਰ ਬਣ ਗਏ ਹਨ, ਆਰਟਿਸਟ ਬਣ ਗਏ ਹਨ ਅਤੇ ਬੜੀ ਹੀ ਚੰਗੀ ਤਰ੍ਹਾਂ ਨਾਲ ਕੰਮ ਕਰ ਰਹੇ ਹਨ ਜਿਵੇਂ ਜਨਮਾਂ ਜਨਮਾਂਤਰਾਂ ਤੋਂ ਸਿੱਖੇ ਸਿਖਾਏ ਆਏ ਹੋਣ।  ਇਹ ਸਭ ਸੰਭਵ ਹੋਇਆ ਹੈ ਦਿਲ ਦੇ ਉਸ ਦਰਦ ਨੀਲ ਜਿਹੜਾ ਕਿਸਾਨ ਮੋਰਚੇ ਦੀਆਂ ਔਖੀਆਂ ਦੇਖ ਕੇ ਪੈਦਾ ਹੁੰਦਾ ਹੈ। ਅਜਿਹੇ ਸੰਵੇਦਨਸ਼ੀਲ ਲੋਕਾਂ ਵਿੱਚੋਂ ਹੀ ਇੱਕ ਹੈ ਲੇਖਿਕਾ ਪ੍ਰਭਜੋਤ ਕੌਰ ਢਿੱਲੋਂ। ਭੁੱਖ ਹੜਤਾਲੀ ਕੈਂਪ ਵਿੱਚ ਪਹੁੰਚੇ ਪੰਜਾਬੀ ਗਾਇਕ ਹਰਭਜਨ ਮਾਨ ਨੇ ਪ੍ਰਭਜੋਤ ਕੌਰ ਢਿੱਲੋਂ ਦੀ ਲਿਖੀ ਚੌਥੀ ਪੁਸਤਕ ‘ਹੱਕ ਸੱਚ ਦੀ ਅਵਾਜ਼ ਕਿਸਾਨੀ ਅੰਦੋਲਨ’ ਵੀ ਰਿਲੀਜ਼ ਕੀਤੀ। ਗਾਇਕ ਮਾਨ ਨੇ ਪ੍ਰਭਜੋਤ ਕੌਰ ਢਿੱਲੋਂ ਨੂੰ ਪੁਸਤਕ ਲਈ ਵਧਾਈ ਵੀ ਦਿੱਤੀ ਅਤੇ ਸ਼ਲਾਘਾ ਕਰਦਿਆਂ ਕਿਹਾ ਕਿ ਕਿਸਾਨੀ ਮਸਲੇ ਨਾਲ ਜੁੜੀ ਇਹ ਪੁਸਤਕ ਕਿਸਾਨਾਂ ਲਈ ਹੋਰ ਵੀ ਹੌਂਸਲਾ ਅਫ਼ਜਾਈ ਕਰੇਗੀ।  ਵਾਲੇ ਸਮੇਂ ਦਾ ਇੱਕ ਇਤਿਹਾਸ ਲਿਖਿਆ ਜਾ ਰਿਹਾ ਹੈ। ਸਰਕਾਰਾਂ ਦਰਬਾਰਾਂ ਤੋਂ ਬਹੁਤ ਹੀ ਵੱਖਰਿਆਂ ਤੇ ਬਹੁਤ ਹੀ ਉੱਚੀਆਂ ਰਹਿ ਕੇ ਇਹ ਨਵੇਂ ਕਲਮਕਾਰ ਜੋ ਲਿਖ ਰਹੇ ਹਨ ਇਹਨਾਂ ਨੇ ਹੀ ਦੱਸ ਪਾਉਣੀ ਹੈ ਅਸਲ ਵਿੱਚ ਕਿ ਵਾਪਰਦਾ ਰਿਹਾ। ਸਰਕਾਰੀ ਪ੍ਰਚਾਰ ਨੂੰ ਇਹਨਾਂ ਨੇ ਨਾਕਾਮ ਕਰਨਾ ਹੈ। ਹਰਭਜਨ ਮਾਨ ਨੇ ਇਸ ਉਤਸ਼ਾਹ ਨੂੰ ਹੋਰ ਹੁਲਾਰਾ ਦਿੱਤਾ ਹੈ। ਇਸ ਪੁਸਤਕ ਰਿਲੀਜ਼ ਬਾਰੇ ਕਾਰਤਿਕਾ ਸਿੰਘ ਦੀ ਵੱਖਰੀ ਪੋਸਟ ਵਿੱਚ ਦੇਖ ਸਕਦੇ ਹੋ ਹੋਰ ਵੇਰਵਾ ਅਤੇ ਤਸਵੀਰਾਂ ਵੀ। ਤਕਰੀਬਨ ਦੋ ਦਹਾਕਿਆਂ ਤੋਂ ਲਿਖ ਰਹੀ ਹੈ ਪ੍ਰਭਜੋਤ ਕੌਰ ਢਿੱਲੋਂ ਸਮਾਜਿਕ ਜਾਗ੍ਰਤੀ ਲਈ।