Showing posts with label Special. Show all posts
Showing posts with label Special. Show all posts

Saturday, August 27, 2022

ਅਵਤਾਰ ਸਿੰਘ ਹਿੱਤ ਵਾਲੀ ਜਾਂਚ ਪੜਤਾਲ ਕਮੇਟੀ ਖੁਦ ਵਿਵਾਦਾਂ ਦੇ ਘੇਰੇ 'ਚ ਉਲਝੀ

Saturday 26th August 2022 at 05:19 

ਮਾਮਲਾ ਜੱਥੇ. ਰਣਜੀਤ ਸਿੰਘ ਗਹੌਰ ਤੇ ਡਾ.ਗੁਰਵਿੰਦਰ ਸਿੰਘ ਸਮਰਾ ਦਰਮਿਆਨ ਚੱਲ ਰਹੇ ਵਿਵਾਦ  ਦਾ 

ਜਾਂਚ ਕਮੇਟੀ 'ਚ  ਬਤੌਰ ਮੈਂਬਰ ਵੱਜੋਂ ਸ਼ਾਮਲ ਕਰਨ ਤੇ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜੱਥੇ. ਰਘਬੀਰ ਸਿੰਘ ਨੇ  ਆਪਣੀ ਅਗਿਆਨਤਾ ਪ੍ਰਗਟਾਈ

ਅਵਤਾਰ ਸਿੰਘ ਹਿੱਤ ਨੇ ਤਖ਼ਤ ਸਾਹਿਬਾਨ ਦੀ ਸਰਬ ਉੱਚਤਾ,ਧਾਰਮਿਕ ਪ੍ਰਤੀਸ਼ਠਾ ਅਤੇ ਮਾਣ ਮਰਿਆਦਾ ਨੂੰ ਢਾਹ ਲਾਈ - ਗਿਆਨੀ ਰਘਬੀਰ ਸਿੰਘ

ਲੁਧਿਆਣਾ: 27 ਅਗਸਤ 2022: (ਆਰ.ਐਸ.ਖਾਲਸਾ//ਪੰਜਾਬ ਸਕਰੀਨ)::

ਤਖ਼ਤ ਸ਼੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜੱਥੇਦਾਰ ਗਿਆਨੀ ਰਣਜੀਤ ਸਿੰਘ ਗਹੌਰ ਤੇ ਡਾ.ਗੁਰਵਿੰਦਰ ਸਿੰਘ ਸਮਰਾ ਦਰਮਿਆਨ ਤਖ਼ਤ ਸਾਹਿਬ ਨੂੰ ਭੇਟ ਕੀਤੀਆਂ ਗਈਆਂ ਬੇਸ਼ਕੀਮਤੀ ਵਸਤਾਂ ਦੇ ਮਾਮਲੇ ਵਿੱਚ ਹੋਈ ਵੱਡੀ ਧਾਂਦਲੀ ਨੂੰ ਲੈ ਕੇ ਦੋਹਾਂ ਦਰਮਿਆਨ ਚੱਲ ਰਹੇ ਆਪਸੀ ਵਾਦ ਵਿਵਾਦ ਨੂੰ ਹੱਲ ਕਰਵਾਉਣ  ਅਤੇ ਪੂਰੇ ਮਾਮਲੇ ਦੀ ਜਾਂਚ ਪੜਤਾਲ ਕਰਵਾਉਣ ਲਈ ਪ੍ਰਬੰਧਕ ਕਮੇਟੀ ਤਖ਼ਤ ਸ਼੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਮੌਜੂਦਾ ਪ੍ਰਧਾਨ ਅਵਤਾਰ ਸਿੰਘ ਹਿੱਤ ਵੱਲੋ ਗਠਿਤ ਕੀਤੀ ਗਈ  ਹਾਈ ਪਾਵਰ ਕਮੇਟੀ ਵਿੱਚ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜੱਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੂੰ ਬਤੌਰ ਮੈਬਰ ਨਿਯੁਕਤ ਕਰਨ ਦੇ ਫੈਸਲੇ ਨੇ ਇੱਕ ਵਾਰ ਮੁੜ ਸਿੱਖ ਸਿਆਸਤ ਨੂੰ ਗਰਮਾ ਦਿੱਤਾ ਹੈ ਅਤੇ ਉਕਤ ਜਾਂਚ ਪੜਤਾਲ ਕਮੇਟੀ ਵਿੱਚ ਸ਼ਾਮਲ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜੱਥੇਦਾਰ ਗਿਆਨੀ ਰਘਬੀਰ ਸਿੰਘ ਨੇ ਸਿੱਧੇ ਰੂਪ ਵਿੱਚ ਪ੍ਰਬੰਧਕ ਕਮੇਟੀ ਤਖ਼ਤ ਸ਼੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਪ੍ਰਧਾਨ ਅਵਤਾਰ ਸਿੰਘ ਹਿੱਤ ਦੇ ਫੈਸਲੇ ਨੂੰ ਹਾਸੋਹੀਣਾ ਕਰਾਰ ਦਿੱਤਾ।ਅੱਜ ਉਕਤ ਮੁੱਦੇ ਸਬੰਧੀ ਲੁਧਿਆਣਾ ਵਿਖੇ ਕੁੱਝ ਚੌਣਵੇ ਪੱਤਰਕਾਰਾਂ ਦੇ ਸਾਹਮਣੇ ਆਪਣਾ ਪ੍ਰਤੀਕਰਮ ਪ੍ਰਗਟ ਕਰਦਿਆਂ ਜੱਥੇਦਾਰ ਰਘਬੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਸਬੰਧੀ ਕੋਈ ਵੀ ਜਾਣਕਾਰੀ ਨਹੀਂ ਹੈ,ਕਿਉ ਕਿ ਨਾਂਹ ਤਾਂ ਉਨ੍ਹਾਂ ਨੂੰ ਤਖ਼ਤ ਸ਼੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋ  ਕੋਈ ਲਿਖਤੀ ਪੱਤਰ ਮਿਲਿਆ ਹੈ ਅਤੇ ਨਾਂਹ ਹੀ ਕੋਈ  ਸ਼ੰਦੇਸ਼(ਫੋਨ ਰਾਹੀਂ) ਪ੍ਰਾਪਤ ਹੋਇਆ ਹੈ। ਜਦੋ ਪੱਤਰਕਾਰਾਂ ਵੱਲੋ ਜੱਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਪ੍ਰਬੰਧਕ ਕਮੇਟੀ ਤਖ਼ਤ ਸ਼੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਮੌਜੂਦਾ ਪ੍ਰਧਾਨ ਅਵਤਾਰ ਸਿੰਘ ਹਿੱਤ ਵੱਲੋ ਮਿਤੀ 18/8/2022 ਨੂੰ ਆਪਣੇ ਦਸਤਖਤ ਹੇਠ ਜਾਰੀ ਕੀਤੇ ਪੱਤਰ ਦੀ ਕਾਪੀ ਨੂੰ ਦਿਖਾਈ ਅਤੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਕੀ ਅਵਤਾਰ ਸਿੰਘ ਹਿੱਤ  ਵੱਲੋ ਬਣਾਈ ਗਈ ਉਕਤ ਪੰਜ ਮੈਬਰੀ ਜਾਂਚ ਪੜਤਾਲ ਕਮੇਟੀ ਅੰਦਰ ਆਪ ਜੀ ਨੂੰ ਬਤੌਰ ਕਮੇਟੀ ਚੇਅਰਮੈਨ, ਕਨਵੀਨਰ ਬਣਾਉਣ ਦੀ ਥਾਂ ਇੱਕ ਆਮ ਮੈਬਰ ਦੇ ਰੂਪ ਵੱਜੋਂ ਨਿਯੁਕਤ ਕੀਤਾ ਗਿਆ ਹੈ ਤਾਂ ਇਸ ਸਬੰਧੀ ਉਨ੍ਹਾਂ ਨੇ ਆਪਣੀ ਹੈਰਾਨਗੀ ਪ੍ਰਗਟ ਕਰਦਿਆਂ ਸ਼ਪੱਸ਼ਟ ਰੂਪ ਵਿੱਚ ਕਿਹਾ  ਕਿ ਇੱਕ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਕਿਸ ਆਧਾਰ ਤੇ  ਪੰਥ ਦੇ ਪ੍ਰਮੁੱਖ ਤਖ਼ਤ ਸਾਹਿਬ ਦੇ ਜੱਥੇਦਾਰ ਨੂੰ ਸਭ ਕਮੇਟੀ (ਜਾਂਚ ਪੜਤਾਲ) ਦਾ ਮੈਂਬਰ ਨਿਯੁਕਤ ਕਰ ਸਕਦਾ ਹੈ ? ਜੋ ਕੀ ਸਿੱਧੇ ਰੂਪ ਵਿੱਚ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਸਮੇਤ ਬਾਕੀ ਦੇ ਸਮੂਹ ਤਖ਼ਤ ਸਾਹਿਬਾਨ ਦੀ ਸਰਬ ਉੱਚਤਾ ,ਧਾਰਮਿਕ ਪ੍ਰਤੀਸ਼ਠਾ ਅਤੇ ਮਾਣ ਮਰਿਆਦਾ ਨੂੰ ਢਾਹ ਲਗਾਉਣ ਵਾਲਾ ਫੈਸਲਾ ਹੈ। ਜਿਸ ਨੂੰ ਅਸੀਂ ਕਿਸੇ ਵੀ ਕੀਮਤ ਤੇ ਸਹਿਣ ਨਹੀਂ ਕਰਾਂਗੇ ਅਤੇ ਇਸ ਸਬੰਧੀ ਜਲਦੀ ਦੂਜੇ ਤਖ਼ਤ ਸਾਹਿਬਾਨ ਦੇ ਜੱਥੇਦਾਰਾਂ ਨਾਲ ਵਿਚਾਰਾਂ ਵਟਾਂਦਰਾ ਕੀਤਾ ਜਾਵੇਗਾ। ਹੁਣ ਦੇਖਣ ਵਾਲੀ ਗੱਲ ਹੈ ਕਿ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜੱਥੇਦਾਰ ਗਿਆਨੀ ਰਘਬੀਰ ਸਿੰਘ ਉਕਤ ਮਾਮਲੇ ਪ੍ਰਤੀ ਪ੍ਰਬੰਧਕ ਕਮੇਟੀ ਪਟਨਾ ਸਾਹਿਬ ਦੇ ਪ੍ਰਧਾਨ ਅਵਤਾਰ ਸਿੰਘ ਹਿੱਤ ਪ੍ਰਤੀ ਕੀ ਦਲੇਰਾਨਾ ਫੈਸਲਾ ਲੈਦੇ ਹਨ? 

Thursday, April 21, 2022

ਆਈਸਕ੍ਰੀਮ ਕੈਫੇ '3 NOT 3' ਦਾ ਉਦਘਾਟਨ

 ਉਦਘਾਟਨ ਕੀਤਾ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੇ ਰਿਬਨ ਕੱਟ ਕੇ 


ਚੰਡੀਗੜ੍ਹ
: 21 ਅਪ੍ਰੈਲ 2022:  (ਗੁਰਜੀਤ ਬਿੱਲਾ//ਪੰਜਾਬ ਸਕਰੀਨ)::

ਸਥਾਨਕ ਸ਼ਹਿਰ ਦੇ ਸੈਕਟਰ 35 ਵਿੱਚ ਸਥਿਤ ਐਸ.ਸੀ.ਓ. 432.  ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਵੱਲੋਂ ਅੱਜ ਨਵੇਂ ਖੁੱਲ੍ਹੇ ਆਈਸ ਕਰੀਮ ਕੈਫੇ ਦਾ ਰਸਮੀ ਉਦਘਾਟਨ ਕੀਤਾ ਗਿਆ। ਇਹ ਇੱਕ ਖੁਸ਼ੀ ਵਾਲਾ ਮੌਕਾ ਸੀ ਜਿਹੜਾ ਸਭਨਾਂ ਨੂੰ ਉਤਸ਼ਾਹ ਦੇ ਰਿਹਾ ਸੀ। 

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਫੇ ਮਾਲਕਾਂ ਅੰਕੁਸ਼ ਗੋਇਲ ਅਤੇ ਨੀਟੂ ਗੋਇਲ ਨੇ ਦੱਸਿਆ ਕਿ ਸ਼ੋਅਰੂਮ ਦਾ ਉਦਘਾਟਨ ਕਰਨ ਲਈ ਸੈਕਟਰ 18 ਸਥਿਤ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਸਕੂਲ ਲਾਇਨਜ਼ ਸਕੂਲ ਆਫ ਡੈਫ ਐਂਡ ਡੰਬ ਚਿਲਡਰਨ ਦੇ ਬੱਚਿਆਂ ਨੂੰ ਬੁਲਾਇਆ ਗਿਆ ਸੀ।  ਇਹ ਬਹੁਤ ਹੀ ਖੁਸ਼ੀਆਂ ਭਰੇ ਸਾਂਝੇ ਕੀਤੇ ਜਾਣ ਵਾਲੇ ਪਲ ਸਨ।  ਉਦਘਾਟਨ ਤੋਂ ਬਾਅਦ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਕੈਫੇ ਵਿੱਚ ਤਿਆਰ ਕੀਤੀ ਵਿਸ਼ੇਸ਼ ਕਿਸਮ ਦੀ ਆਈਸਕ੍ਰੀਮ ਵੀ ਪਰੋਸੀ ਗਈ।

ਆਈਸਕ੍ਰੀਮ ਕੈਫੇ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਟ੍ਰਾਈਸਿਟੀ ਵਿੱਚ ਇਹ ਆਪਣੀ ਕਿਸਮ ਦਾ ਪਹਿਲਾ ਕੈਫੇ ਹੈ ਜਿੱਥੇ ਜ਼ਿਆਦਾਤਰ ਕਿਸਮਾਂ ਦੀਆਂ ਆਈਸਕ੍ਰੀਮਾਂ ਤਿਆਰ ਕੀਤੀਆਂ ਜਾਂਦੀਆਂ ਹਨ।  NIC ਦੀ ਕੁਦਰਤੀ ਆਈਸ ਕਰੀਮ ਵੀ ਇੱਥੇ ਉਪਲਬਧ ਹੈ।  ਇੱਥੇ ਇਹ ਨੋਟ ਕਰਨਾ ਮਹੱਤਵਪੂਰਨ ਹੈ ਕਿ ਗੁਣਵੱਤਾ ਵਾਲੇ ਉਤਪਾਦਾਂ ਅਤੇ ਤਾਜ਼ੇ ਫਲਾਂ ਦੀ ਵਰਤੋਂ ਗਾਹਕਾਂ ਦੀ ਸਿਹਤ ਲਈ ਵਿਸ਼ੇਸ਼ ਧਿਆਨ ਨਾਲ ਕੀਤੀ ਜਾਂਦੀ ਹੈ।  ਨਾਈਟ੍ਰੋਜਨ ਆਈਸਕ੍ਰੀਮ ਦੀ ਵਰਤੋਂ ਬਿਲਕੁਲ ਨਹੀਂ ਕੀਤੀ ਜਾਂਦੀ। ਫ੍ਰੀਜ਼ਿੰਗ ਪੈਨ ਅਤੇ ਕੋਲਡ ਸਟੋਨ ਆਈਸ ਕਰੀਮ ਅਤੇ ਸ਼ੇਕ  '3 NOT 3' ਆਈਸਕਰੀਮ ਕੈਫੇ ਦੇ ਮੁੱਖ ਆਕਰਸ਼ਣ ਹਨ।

ਸੁਖਵਿੰਦਰ ਸਿੰਘ ਬੇਦੀ ਜਨਰਲ ਸਕੱਤਰ ਮੁਹਾਲੀ ਸੀਨੀਅਰ ਸਿਟੀਜ਼ਨਜ਼ ਐਸੋਸੀਏਸ਼ਨ, ਐਮ.ਐਸ.  ਸਾਹਨੀ, ਰਵਜੋਤ ਸਿੰਘ ਅਤੇ ਲਾਇਨਜ਼ ਕਲੱਬ ਦੇ ਪ੍ਰਧਾਨ ਹਰਿੰਦਰ ਪਾਲ ਸਿੰਘ ਹੈਰੀ ਵੀ ਉਥੇ ਮੌਜੂਦ ਸਨ। ਅੰਤ ਵਿੱਚ ਕੈਫੇ ਦੇ ਮਾਲਕਾਂ ਨੇ ਆਏ ਹੋਏ ਸਾਰੇ ਮਹਿਮਾਨਾਂ ਅਤੇ ਪੱਤਰਕਾਰਾਂ ਦਾ ਧੰਨਵਾਦ ਕੀਤਾ।


Tuesday, July 17, 2018

ਮੈਡੀਕਲ ਕਾਲਜਾਂ 'ਚ ਦਾਖਲੇ ਲਈ 59 ਵਿਦਿਆਰਥੀ ਕਈ ਕਈ ਥਾਂ ਦਾਅਵੇਦਾਰ

Tue, Jul 17, 2018 at 8:29 PM
ਹਰ ਸਾਲ ਮੈਡੀਕਲ ਦਾਖਲੇ ਦੇ ਮਾਮਲੇ ਜਾਂਦੇ ਹਨ ਅਦਾਲਤਾਂ ਵਿੱਚ
ਲੁਧਿਆਣਾ: 17 ਜੁਲਾਈ 2018: (ਉੱਤਮ ਕੁਮਾਰ ਰਾਠੌਰ//ਪੰਜਾਬ ਸਕਰੀਨ)::
ਪੰਜਾਬ ਦੇ ਮੈਡੀਕਲ ਕਾਲਜਾਂ 'ਚ ਚੁਣੇ ਹੋਏ ਵਿਦਿਆਰਥੀਆਂ ਦੇ ਦਾਖਲੇ ਸ਼ੁਰੂ ਹੋ ਚੁਕੇ ਹਨ। ਇਸੇ ਦੌਰਾਨ ਇਕ ਅਜਿਹੀ ਲਿਸਟ ਸਾਹਮਣੇ ਆਈ ਹੈ ਜਿਸ 'ਚ ਤਕਰੀਬਨ 5 ਦਰਜਨ ਵਿਦਿਆਰਥੀ ਪੰਜਾਬ 'ਚ ਵੀ ਦਾਖਲੇ ਦੇ ਚਾਹਵਾਨ  ਬਣੇ ਹੋਏ ਹੈ ਜਿਹੜੇ ਦੁੱਜੇ ਸੂਬਿਆਂ 'ਚ ਵੀ ਦਾਅਵੇਦਾਰ ਨੇ। 
ਜਿਕਰਯੋਗ ਹੈ ਕਿ ਇਕ ਉਮੀਦਵਾਰ ਇਕ ਸਮੇ 'ਚ ਇਕ ਹੀ ਸੂਬੇ ਦਾ ਬੋਨਾਫਾਇਡ ਨਿਵਾਸੀ ਹੋ ਸਕਦਾ ਹੈ। 
ਪਰ ਜੇਕਰ ਚੁਣੇ ਹੋਏ  ਵਿਦਿਆਰਥੀਆਂ ਦੀ ਲਿਸਟ ਤੇ ਇਕ ਝਾਤੀ ਮਾਰੀਏ ਤਾਂ ਉਹਨਾਂ  'ਚ ਕਈ ਦਾਖਲੇ ਦੇ ਚਾਹਵਾਨ ਪੰਜਾਬ ਨਾਲ ਹੋਰਨਾਂ ਸੂਬਿਆਂ ਦੇ ਵੀ ਬੋਨਾਫਾਇਡ ਨਿਵਾਸੀ ਹਨ ਤੇ ਦੂਜੇ ਸੂਬੇ ਦੀ ਚੋਣ ਸੂਚੀ ਵਿਚ ਵੀ ਉਹਨਾਂ ਦੇ ਨਾਮ ਹਨ। 
ਪੰਜਾਬ ਸਰਕਾਰ ਦੇ ਨਿਯਮਾਂ ਮੁਤਾਬਕ ਬੋਨਾਫਾਇਡ ਰੇਜ਼ੀਡੈਂਟ ਦਾ ਸਰਟੀਫ਼ਿਕੇਟ ਪ੍ਰਾਪਤ ਕਰਨ ਲਈ ਇਹ ਸਾਬਿਤ ਕਰਨ ਦੀ ਲੋੜ ਹੁੰਦੀ ਹੈ ਕਿ ਉਸਨੇ ਪਹਿਲਾਂ ਕੋਈ (ਬੋਨਾਫਾਇਡ ਰੇਜ਼ੀਡੈਂਟ) ਸਰਟੀਫਿਕੇਟ ਪ੍ਰਾਪਤ ਨਹੀਂ ਕੀਤਾ ਹੈ। 
ਕੀ ਕਹਿੰਦੇ ਨੇ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਦੇ ਵਾਇਸ ਚਾਂਸਲਰ'
ਇਸ ਬਾਰੇ ਜਦੋ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ ਰਾਜ ਬਹਾਦੁਰ ਨਾਲ ਸੰਪਰਕ ਕੀਤਾ  ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਇਸ ਬਾਰੇ 59 ਕੈਂਡੀਡੇਟਸ ਸੰਬੰਧੀ ਸ਼ਿਕਾਇਤ ਮਿਲੀ ਹੈ, ਪਰ ਉਹਨਾਂ ਸਪਸ਼ਟ ਕੀਤਾ  ਕਿ ਇਸ ਵਿਚ ਚਾਰ ਸ਼੍ਰੇਣੀਆਂ ਦੇ ਲੋਕ ਹਨ ਉਨ੍ਹਾਂ ਮੁਤਾਬਕ 9 ਵਿਧਿਆਰਥੀ ਛੋਟ ਸ਼੍ਰੇਣੀ ਦੇ ਹਨ, 8-9 ਵਿਦਿਆਰਥੀ ਆਲ ਇੰਡੀਆ ਕੋਟੇ ਅਧੀਨ ਹਨ, ਤਕਰੀਬਨ ਏਨੇ ਕੁ ਹੀ ਘੱਟ ਗਿਣਤੀ ਕੋਟੇ ਤਹਿਤ ਹਨ
ਤੇ ਬਾਕੀ 29-30 ਕੈਂਡੀਡੇਟਸ ਬੀਡੀਐਸ ਦੇ ਹਨ,ਤੇ ਜੇਕਰ ਨਿਯਮਾਂ ਅਨੁਰੂਪ ਸੂਬੇ 'ਚੋ ਬੀਡੀਐਸ ਦੀਆਂ ਸੀਟਾਂ ਖਾਲੀ ਰਹਿ ਜਾਂਦੀਆਂ ਹਨ ਤਾਂ ਦੂਜੇ ਸੂਬਿਆਂ ਦੇ ਲੋਕ ਨੂੰ ਦਾਖਲਾ ਦਿੱਤਾ ਜਾ ਸਕਦਾ ਹੈ। 
"ਪ੍ਰਾਸਪੈਕਟਸ 'ਚ  ਹੀ ਹਨ ਆਪਸੀ  ਵਿਰੋਧੀ ਸ਼ਰਤਾਂ"
ਬਾਬਾ ਫਰੀਦ ਯੂਨੀਵਰਸਿਟੀ ਦੇ ਪਰੋਸਪੈਕਟਸ ਅਨੁਸਾਰ ਕੈਂਡੀਡੇਟ ਪੰਜਾਬ ਦਾ ਬੋਨਾਫਾਇਡ ਰੇਜ਼ੀਡੈਂਟ ਹੋਣਾ ਚਾਹੀਦਾ ਹੈ ਤੇ ਉਸਨੇ ਪੰਜਾਬ ਤੋਂ ਹੀ ਗਿਆਰਵੀਂ ਤੇ ਬਾਰਵੀਂ ਦੀ ਪ੍ਰੀਖਿਆ ਪਾਸ ਕੀਤੀ ਹੋਣੀ ਚਾਹੀਦੀ ਹੈ। 
ਜਦੋ ਇਸ ਬਾਰੇ ਡਾ ਰਾਜਬਹਾਦੁਰ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਜਿਹੜੇ ਵਿਧਿਆਰਥੀ  ਨੇ ਪੰਜਾਬ 'ਚ 5 ਸਾਲ ਪੜ੍ਹਾਈ ਕੀਤੀ ਹੋਵੇ, ਜਾ ਇਸ ਪ੍ਰੀਖਿਆ ਦੀ ਤਿਆਰੀ ਵਜੋਂ ਪੰਜਾਬ 'ਚ 2 ਸਾਲ ਪੜ੍ਹਾਈ ਕੀਤੀ ਹੋਵੇ ਉਸ ਵਿਦਿਆਰਥੀ  ਤੇ ਇਹ ਸ਼ਰਤ ਲਾਗੂ ਨਹੀਂ ਹੁੰਦੀ। 

"ਇਸ ਲਈ ਮਾਮਲੇ ਅਦਾਲਤਾਂ 'ਚ ਜਾ ਰਹੇ ਨੇ'
ਇਸ ਬਾਰੇ ਬੋਲਦੇ ਹੋਏ ਆਲ ਇੰਡੀਆ ਮੈਡੀਕਲ ਐਸੋਸ਼ੀਏਸ਼ਨ ਸੇ ਸਾਬਕਾ ਉਪ-ਪ੍ਰਧਾਨ ਡਾ ਓ ਪੀ ਐਸ ਕਾਂਡੇ ਕਹਿੰਦੇ ਹਨ ਕਿ ਇਕ ਪਾਸੇ ਟਾ ਪੰਜਾਬ ਬੋਨਾਫਾਇਡ ਰੇਜ਼ੀਡੈਂਟ ਸਰਟੀਫਿਕੇਟ ਦੇ ਨਾਲ ਗਿਆਰਵੀਂ ਤੇ ਬਾਰਵੀਂ ਦੀ ਪੜ੍ਹਾਈ ਪੰਜਾਬ ਤੋਂ ਕੀਤੀ ਹੋਣ ਦੀ ਸ਼ਰਤ ਹੈ, ਦੂਜੇ ਪਾਸੇ ਇਸੇ ਪ੍ਰੋਸਪੇਕਟਸ 'ਚ ਇਸ ਸ਼ਰਤ ਤੋਂ ਢਿੱਲ ਦਿੱਤੀ ਹੋਈ ਹੈ, ਇਸ ਲਈ ਲੋਕਾਂ ਵਿਚ ਇਸ ਤਰ੍ਹਾਂ ਸਵਾਲ ਖੜੇ ਹੋਣਾ ਲਾਜ਼ਮੀ ਹੈ, ਇਹੀ ਕਾਰਨ ਹੈ ਕਿ ਹਰ ਸਾਲ ਮੈਡੀਕਲ ਦਾਖਲੇ ਦੇ  ਮਾਮਲੇ ਅਦਾਲਤਾਂ ਵਿੱਚ ਜਾਂਦੇ ਹਨ

ਦੋ ਥਾਂ ਬੋਨਾਫਾਈਡ ਰੈਜ਼ੀਡੈਂਟ ਸਰਟੀਫਿਕੇਟ ਪ੍ਰਾਪਤ ਕਰਨ ਗ਼ਲਤ ਹੈ
ਡਾ ਕਾਂਡੇ ਨੇ ਕਿਹਾ ਜੇਕਰ ਕੋਈ ਬੰਦਾ ਇਕ ਸੂਬੇ ਦਾ ਬੋਨਾਫਾਇਡ ਰੇਜ਼ੀਡੈਂਟ ਸਰਟੀਫਿਕੇਟ ਹੋਣ ਦਾ ਪੁੱਤਰ ਪੇਸ਼ ਕਰਦਾ ਹੈ ਅਤੇ ਉਸੇ ਬੰਦੇ ਦਾ ਨਾਂ ਦੂਜੇ ਸੂਬੇ ਵਿਚ ਵੀ ਬੋਨਾਫਾਈਡ ਰੇਜ਼ੀਡੈਂਟ ਵਜੋਂ ਦਰਜ਼ ਹੈ ਤਾਂ ਉਸਨੇ ਨਿਯਮਾਂ ਨੂੰ ਤੋੜ ਕੇ ਕਿਸੇ ਇਕ ਥਾਂ ਤੋਂ ਗ਼ਲਤ ਪ੍ਰਮਾਣ ਪੱਤਰ ਬਣਾਇਆ ਹੈ ਜੋ ਕਿ ਕਨੂੰਨੀ ਤੌਰ ਤੇ ਜ਼ੁਰਮ ਹੈ

ਪੰਜਾਬ ਦੇ ਬੋਨਾਫਾਈਡ ਰੇਜ਼ੀਡੈਂਟ ਨਾਲ ਧੱਕਾ ਹੈ
ਡਾਕਟਰ ਕਾਂਡੇ ਨੇ ਕਿਹਾ ਕਿ ਇਸਤੋਂ ਇਲਾਵਾ ਇਸ ਤਰ੍ਹਾਂ ਦੇ ਗ਼ਲਤ ਸਰਟੀਫਿਕੇਟ ਪੇਸ਼ ਕਰਨ ਵਾਲਾ ਘਟੋ ਘਟ ਦੋ ਸੂਬਿਆਂ 'ਚ ਸੀਟ ਲੈਣ ਲਈ ਦਾਵਾ ਪੇਸ਼ ਕਰਦਾ ਹੈ, ਜੇਕਰ ਕੋਈ ਦੂਜੇ ਸੂਬੇ ਵਿਚ ਗ਼ਲਤ ਸਰਟੀਫਿਕੇਟ ਦੇ ਅਧਾਰ ਤੇ ਸੀਟ ਲੈ ਲੈਂਦਾ ਹੈ ਤਾਂ ਉਹ ਉਸ ਸੂਬੇ ਦੇ ਬੋਨਾਫਾਈਡ ਰੇਜ਼ੀਡੈਂਟ ਨਾਲ ਧੱਕਾ ਕਰਦਾ ਹੈ

ਸਰਟੀਫਿਕੇਟ ਦੀ ਪੜਤਾਲ ਹੋਣੀ ਚਾਹੀਦੀ- ਆਈ ਐਮ ਏ ਪ੍ਰਧਾਨ
ਇੰਡੀਅਨ ਮੈਡੀਕਲ ਐਸੋਸ਼ੀਏਸ਼ਨ ਦੇ ਪ੍ਰਧਾਨ ਜਿਤੇਂਦਰ ਕਾਂਸਲ ਨੇ ਕਿਹਾ ਕਿ ਇਕ ਬੰਦਾ ਇਕ ਸਮੇ ਦੋ ਅਲੱਗ ਅਲੱਗ ਸੂਬਿਆਂ ਦਾ ਬੋਨਾਫਾਇਡ ਰੈਜ਼ੀਡੈਂਟ ਨਹੀਂ ਹੋ ਸਕਦਾ, ਜੇਕਰ ਇਸ ਤਰ੍ਹਾਂ ਦੀਆਂ ਗੱਲਾਂ ਹੋ ਰਹਿਆ ਨੇ ਤਾਂ ਸਾਰੇ ਸਰਟੀਫਿਕੇਟਸ ਦੀ ਨਿਯਮਾਂ ਅਨੁਸਾਰ ਪੜਤਾਲ ਹੋਣੀ ਚਾਹੀਦੀ ਹੈ

Sunday, September 10, 2017

ਖੁਦਕੁਸ਼ੀਆਂ ਅਤੇ ਰੋਕਥਾਮ ਬਾਰੇ PAU ਵੱਲੋਂ ਸਨਸਨੀਖੇਜ਼ ਖੁਲਾਸੇ

ਖੁਦਕੁਸ਼ੀਆਂ ਰੋਕਣ ਦੇ ਵਿਸ਼ਵ ਦਿਵਸ ਮੌਕੇ 'ਉਤਸ਼ਾਹ' ਦੀ ਲਹਿਰ ਲਾਂਚ 

ਲੁਧਿਆਣਾ: 10 ਸਤੰਬਰ 2017: (ਪੰਜਾਬ ਸਕਰੀਨ ਬਿਊਰੋ):: 

ਜਦ ਜਦ ਵੀ ਪੰਜਾਬ 'ਤੇ ਸੰਕਟ ਆਇਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਰਾਂ ਅਤੇ ਵਿਗਿਆਨੀਆਂ ਨੇ ਆਪਣੀ ਜ਼ਿੰਮੇਵਾਰੀ ਨੂੰ ਇਕ ਜ਼ਰੂਰੀ ਫਰਜ਼ ਵਾਂਗ ਨਿਭਾਇਆ। ਭਾਵੇਂ ਪੰਜਾਬ ਵੀ ਵਿੱਚ ਕਿਸੇ ਜ਼ਮਾਨੇ ਵਿੱਚ ਲਿਆਂਦੇ ਗਏ ਹੜ੍ਹਾਂ ਦਾ ਮਾਮਲਾ ਸੀ ਅਤੇ ਭਾਵੇਂ ਚਿੱਟੀ ਮੱਖੀ ਜਾਂ ਪੂੰਜੀਵਾਦੀ ਦੌਰ ਦੇ ਮਾਇਆਜਾਲ ਵਾਲੇ ਬਲਿਊ ਵੇਲ੍ਹ ਦੇ ਆਤਮਘਾਤੀ ਵਰਤਾਰੇ ਦਾ ਹਮਲਾ; ਪੀਏਯੂ ਨੇ ਨਿਡਰਤਾ ਅਤੇ ਨਿਰਪੱਖਤਾ ਨਾਲ ਸੱਚ ਦੀ ਆਵਾਜ਼ ਬੁਲੰਦ ਕੀਤੀ। ਅੱਜ ਜਦੋਂ ਦੁਨੀਆ ਵਿੱਚ ਖੁਦਕੁਸ਼ੀਆਂ ਨੂੰ ਰੋਕਣ ਸਬੰਧੀ ਵਿਸ਼ੇਸ਼ ਦਿਵਸ ਮਨਾਇਆ ਜਾ ਰਿਹਾ ਸੀ ਉਦੋਂ ਵੀ ਪੀਏਯੂ ਨੇ ਪੰਜਾਬ ਵਿੱਚ ਗੰਭੀਰ ਬਣ ਚੁੱਕੀ ਇਸ ਸਮੱਸਿਆ ਬਾਰੇ ਜ਼ਮੀਨੀ ਹਕੀਕਤਾਂ ਵਾਲੇ ਅਹਿਮ ਪ੍ਰਗਟਾਵੇ ਕੀਤੇ। ਮੰਚ ਤੋਂ ਦੱਸਿਆ ਗਿਆ ਕਿ ਜੇ ਸੱਤ ਵਿਅਕਤੀ ਖੁਦਕੁਸ਼ੀਆਂ ਦੀ ਕੋਸ਼ਿਸ਼ ਕਰਦੇ ਹਨ ਤਾਂ ਰਿਪੋਰਟ ਸਿਰਫ ਮਰਨ ਵਾਲੇ ਇੱਕ ਵਿਅਕਤੀ ਦੀ ਹੀ ਆਉਂਦੀ ਹੈ। ਬਾਕੀ ਜਿਊਂਦੇ ਬਚ ਗਏ ਛੇ ਵਿਅਕਤੀਆਂ ਦਾ ਜ਼ਿਕਰ ਹੀ ਨਹੀਂ ਕੀਤਾ ਜਾਂਦਾ। ਅੱਜ ਦੇ ਸਮਾਗਮ ਵਿੱਚ ਜਿੱਥੇ ਜੇਤੂ ਕਲਮਕਾਰਾਂ ਨੂੰ ਸਨਮਾਨਿਤ ਕੀਤਾ ਗਿਆ ਉੱਥੇ ਖੁਦਕੁਸ਼ੀਆਂ ਦੇ ਮਸਲੇ ਬਾਰੇ ਗੰਭੀਰਤਾ ਨਾਲ ਕੀਤੇ ਗਏ ਸਰਵੇਖਣਾਂ ਦਾ ਨਿਚੋੜ ਵੀ ਦਸਿਆ ਗਿਆ। ਇਹ ਸਰਵੇਖਣ ਘਰਾਂ ਜਾਂ ਏਅਰ ਕੰਡੀਸ਼ੰਡ ਦਫਤਰਾਂ ਵਿੱਚ ਬੈਠ ਕੇ ਸੈਂਪਲਾਂ ਜਾਂ ਹੋਰ ਤਕਨੀਕਾਂ ਨਾਲ ਤਿਆਰ ਨਹੀਂ ਸਨ ਕੀਤੇ ਗਏ।।  ਖੁਦਕੁਸ਼ੀਆਂ ਦੀ ਮਾਰ ਦਾ ਸ਼ਿਕਾਰ ਹੋਣ ਵਾਲੇ ਵਿਅਕਤੀਆਂ ਅਤੇ ਉਹਨਾਂ ਦੇ ਪਰਿਵਾਰਾਂ ਨਾਲ ਨੇੜਿਓਂ ਜਾ ਕੇ ਮੁਲਾਕਾਤਾਂ ਕੀਤੀਆਂ ਗਈਆਂ ਸਨ। ਇੱਕ ਇੱਕ ਵਿਅਕਤੀ ਨਾਲ ਮਿਲ ਕੇ ਉਸਦੇ ਮਨ ਨੂੰ ਟੋਹਿਆ ਗਿਆ ਸੀ। ਜਿਹਨਾਂ ਪਿੰਡਾਂ ਵਿੱਚ ਖੁਦਕੁਸ਼ੀਆਂ ਮਗਰੋਂ ਵੀ ਏਕੇ ਅਤੇ ਪ੍ਰੇਮ ਦੀ ਭਾਵਨਾ ਨਹੀਂ ਜਾਗੀ ਉਹਨਾਂ ਦਾ ਵੀ ਪਤਾ ਲਗਾਇਆ ਗਿਆ ਸੀ ਅਤੇ ਜਿਹਨਾਂ ਨੇ ਇਸ ਵਰਤਾਰੇ ਦਾ ਮੂੰਹ ਤੋੜ ਜੁਆਬ ਦੇਣ ਲਈ ਮਨੁੱਖਤਾ ਵਾਲੀ ਭਾਵਨਾ ਅਤੇ ਸਰੱਬਤ ਦੇ ਭਲੇ ਵਾਲੀ ਭਾਵਨਾ ਨੂੰ ਸੁਰਜੀਤ ਕਰ ਲਿਆ ਸੀ ਉਹਨਾਂ ਪਿੰਡਾਂ ਦਾ ਵੀ ਪਤਾ ਲਗਾਇਆ ਗਿਆ। ਸਰਵੇਖਣਾਂ ਵਿੱਚ ਹਰ ਪੱਖ ਦੀ ਬਾਰੀਕੀ ਦਾ ਪੂਰਾ ਧਿਆਨ ਰੱਖਿਆ ਗਿਆ। 
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਪੱਤਰਕਾਰੀ, ਭਾਸ਼ਾਵਾਂ ਅਤੇ ਸਭਿਆਚਾਰ ਵਿਭਾਗ ਵੱਲੋਂ ਚਲਾਏ ਜਾ ਰਹੇ ਪ੍ਰੋਜੈਕਟ 'ਉਤਸ਼ਾਹ' ਅਧੀਨ ਅੱਜ ਇਥੇ ਖੁਦਕੁਸ਼ੀਆਂ ਰੋਕਣ ਸੰਬੰਧੀ ਵਿਸ਼ਵ ਦਿਵਸ ਮਨਾਇਆ ਗਿਆ। ਵੱਖ-ਵੱਖ ਸਕੂਲਾਂ, ਕਾਲਜਾਂ ਅਤੇ ਹੋਰ ਅਦਾਰਿਆਂ ਤੋਂ ਆਏ ਵਿਦਿਆਰਥੀ, ਮਾਪਿਆਂ, ਅਧਿਆਪਕਾਂ, ਪ੍ਰਿੰਸੀਪਲਾਂ ਦੀ ਵੱਡੀ ਹਾਜ਼ਰੀ ਨਾਲ ਖਚਾਖਚ ਭਰੇ ਪਾਲ ਆਡੀਟੋਰੀਅਮ ਵਿੱਚ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ। 
ਇਸ ਸਮਾਗਮ ਦੇ ਮੁੱਖ ਮਹਿਮਾਨ ਸ਼ਿਰੋਮਣੀ ਪੰਜਾਬੀ ਕਵੀ ਅਤੇ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਡਾ. ਸੁਰਜੀਤ ਪਾਤਰ ਨੇ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਜਿਥੇ ਹੁਣ ਤੱਕ ਕਿਸਾਨਾਂ ਦੀਆਂ ਖੇਤੀ ਸਮੱਸਿਆਵਾਂ ਨੂੰ ਨਜਿੱਠਦਿਆਂ ਉਹਨਾਂ ਦੀ ਆਰਥਿਕ ਖੁਸ਼ਹਾਲੀ ਦਾ ਰਾਹ ਖੋਲਿਆ ਹੈ ਉਥੇ ਹੁਣ ਇਹ ਯੂਨੀਵਰਸਿਟੀ ਨਵੇਂ ਬੀਜਾਂ ਦੇ ਨਾਲ-ਨਾਲ ਕਿਸਾਨਾਂ ਦੀ ਮਾਨਸਿਕ ਸਿਹਤ ਸੰਭਾਲ ਸੰਬੰਧੀ  ਨਵੇਂ ਸ਼ਬਦਾਂ ਦੀ ਵੀ ਖੋਜ ਵਿੱਚ ਜੁਟ ਗਈ ਹੈ। ਡਾ. ਪਾਤਰ ਨੇ ਕਿਹਾ ਕਿ ਅਸਲ ਵਿੱਚ ਅਸੀਂ ਸ਼ਬਦਾਂ ਦੇ ਹੀ ਸਿਰਜੇ ਹੋਏ ਹਾਂ। ਸਾਡੇ ਸ਼ਬਦਾਂ ਦੀ ਚੋਣ ਲਾਜ਼ਮੀ ਤੌਰ ਤੇ ਸਾਡੇ ਜੀਵਨ-ਜਾਚ ਨੂੰ ਪ੍ਰਭਾਵਿਤ ਕਰਦੀ ਹੈ। ਉਹਨਾਂ ਕਿਹਾ ਕਿ ਇਸ ਵਿੱਚ ਲੇਖਕਾਂ ਨੂੰ ਵੀ ਭਰਪੂਰ ਯੋਗਦਾਨ ਪਾਉਣ ਲਈ ਅੱਗੇ ਆਉਣਾ ਚਾਹੀਦਾ ਹੈ। ਜਿਸ ਧੁਰੇ ਤੇ ਅਸੀਂ ਖੜੇ ਹਾਂ ਉਸ ਵਰਗ ਦੀਆਂ ਮੁਸ਼ਕਿਲਾਂ ਤੋਂ ਸਾਨੂੰ ਜ਼ਰੂਰ ਜਾਣੂੰ ਹੋਣਾ ਚਾਹੀਦਾ ਹੈ ਤਾਂ ਕਿ ਇਸ ਮਾੜੇ ਰੁਝਾਨ ਨੂੰ ਠੱਲ ਪਾਈ ਜਾ ਸਕੇ। 
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੇ ਇਸ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਪੰਜਾਬ ਵਿੱਚ ਖੁਦਕੁਸ਼ੀਆਂ ਕਰਨ ਦੇ ਰੁਝਾਨ ਨੂੰ ਰੋਕਣ ਲਈ ਸਾਰੇ ਪੰਜਾਬ ਵਿੱਚ 'ਉਤਸ਼ਾਹ' ਦੀ ਲਹਿਰ ਚਲਾਉਣ ਦਾ ਸੱਦਾ ਦਿੱਤਾ। ਪੰਜਾਬ ਭਰ ਤੋਂ ਪੁੱਜੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਤਾ-ਪਿਤਾ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਡਾ: ਢਿੱਲੋਂ ਨੇ ਅਪੀਲ ਕੀਤੀ ਕਿ ਹਰ ਪਿੰਡ ਦੇ ਸੂਝਵਾਨ ਨੌਜਵਾਨਾਂ ਨੂੰ ਆਪਸੀ ਭਾਈਚਾਰੇ ਨੂੰ ਮਜ਼ਬੂਤ ਕਰਨ ਅਤੇ ਚੜ•ਦੀ ਕਲਾ ਦਾ ਮਾਹੌਲ ਸਿਰਜਣ ਲਈ ਅੱਗੇ ਆਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜੀਵਨ ਹੈ ਹੀ ਸੁੱਖਾਂ ਅਤੇ ਦੁੱਖਾਂ ਦਾ ਸੁਮੇਲ। ਕਿਰਤ ਕਰਨ, ਸਾਂਝੀਵਾਲਤਾ ਅਤੇ ਇਕ ਦੂਜੇ ਦੇ ਦੁੱਖ ਸੁੱਖ ਵਿੱਚ ਖੜਨ ਨਾਲ ਹੀ ਸਮਾਜ ਵਿੱਚ ਅਜਿਹੀਆਂ ਅਣਹੋਣੀਆਂ ਨੂੰ ਵਾਪਰਨ ਤੋਂ ਰੋਕਿਆ ਜਾ ਸਕਦਾ ਹੈ। ਡਾ: ਢਿੱਲੋਂ ਨੇ ਅਪੀਲ ਕੀਤੀ ਕਿ ਬੇਲੋੜੇ ਖਰਚਿਆਂ ਨੂੰ ਘਟਾ ਕੇ ਸਾਦਗੀ ਭਰਿਆ ਜੀਵਨ ਜਿਊਣ ਵਿੱਚ ਮਾਣ ਮਹਿਸੂਸ ਕਰਨਾ ਚਾਹੀਦਾ ਹੈ। ਡਾ. ਢਿੱਲੋਂ ਨੇ ਸਬਰ, ਸੰਤੋਖ, ਅਨੁਸ਼ਾਸਨ, ਸਖਤ ਮਿਹਨਤ ਪਰਿਵਾਰਕ ਭਾਈਚਾਰੇ ਦੀ ਮਹੱਤਤਾ ਬਾਰੇ ਗੱਲ ਕਰਦਿਆਂ ਕਿਹਾ ਕਿ ਸਾਨੂੰ ਪਰਿਵਾਰ ਵਿੱਚ ਅਤੇ ਆਲੇ ਦੁਆਲੇ ਦੇ ਮਨੁੱਖਾਂ ਬਾਰੇ ਸੰਵੇਦਨਸ਼ੀਲ ਹੋਣ ਦੀ ਲੋੜ ਹੈ। ਉਹਨਾਂ ਦੱਸਿਆ ਕਿ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਰਾਜ ਦੇ ਵੱਖ-ਵੱਖ ਕ੍ਰਿਸ਼ੀ ਵਿਗਿਆਨ ਕੇਂਦਰਾਂ ਉੱਪਰ ਮਾਨਸਿਕ ਸਿਹਤ ਇਸ ਕੋਸ਼ਿਸ਼ ਨੂੰ ਜਾਰੀ ਰੱਖਿਆ ਜਾਵੇਗਾ ਅਤੇ ਇਹ 'ਉਤਸ਼ਾਹ' ਦੀ ਲਹਿਰ ਅਧੀਨ ਉਹਨਾਂ ਲੋਕਾਂ ਨੂੰ ਮੁੱਢਲੀ ਮਾਨਸਿਕ ਸਿਹਤ ਸੇਵਾ ਦੇਣ ਦੀ ਕੋਸ਼ਿਸ਼ ਕੀਤੀ ਜਾਵੇਗੀ ਜੋ ਮਾਨਸਿਕ ਸੰਕਟਾਂ ਵਿੱਚ ਘਿਰੇ ਹੋਏ ਹਨ। 
ਬੇਸਿਕ ਸਾਇੰਸਜ ਕਾਲਜ ਦੇ ਡੀਨ ਡਾ: ਗੁਰਿੰਦਰ ਕੌਰ ਸੰਘਾ ਨੇ ਆਏ ਮਹਿਮਾਨਾਂ ਦਾ ਸੁਆਗਤ ਕਰਦਿਆਂ ਦੱਸਿਆ ਕਿ ਅੱਜ ਦੇ ਇਸ ਦਿਵਸ ਲਈ ਸਾਡੇ ਕੋਲ 873 ਬੱਚਿਆਂ ਅਤੇ ਨੌਜਵਾਨਾਂ ਨੇ ਵੱਖ-ਵੱਖ ਸਾਹਿਤਕ ਮੁਕਾਬਲਿਆਂ ਵਿੱਚ ਭਾਗ ਲਿਆ। ਪੰਜਾਬ ਭਰ ਦੇ 19 ਜ਼ਿਲਿਆਂ ਦੇ 69 ਸਕੂਲਾਂ, ਕਾਲਜਾਂ ਵੱਲੋਂ ਐਂਟਰੀਆਂ ਰਾਹੀਂ ਲੇਖ, ਕਵਿਤਾਵਾਂ ਆਦਿ ਪ੍ਰਾਪਤ ਕੀਤੇ ਗਏ। 
ਇਸ ਮੌਕੇ ਪੰਜਾਬ ਪੁਲਿਸ ਅਕੈਡਮੀ ਦੇ ਸਾਬਕਾ ਡੀਨ ਡਾ: ਦਵਿੰਦਰਜੀਤ ਸਿੰਘ ਨੇ ਖੁਦਕੁਸ਼ੀਆਂ ਦੇ ਮਨੋਵਿਗਿਆਨ ਪੱਖਾਂ ਤੇ ਚਾਨਣਾ ਪਾਇਆ। ਪੱਤਰਕਰੀ ਦੇ ਪ੍ਰੋਫੈਸਰ ਡਾ: ਸਰਬਜੀਤ ਸਿੰਘ ਨੇ ਖੁਦਕੁਸ਼ੀਆਂ ਰੋਕਣ ਵਿੱਚ ਸਮਾਜ ਦੀ ਭੂਮਿਕਾ ਤੇ ਗੱਲ ਕੀਤੀ। ਉਹਨਾਂ ਕਿਹਾ ਕਿ ਸਾਨੂੰ ਮੁਸ਼ਕਿਲਾਂ ਨਾਲ ਜੂਝਣਾ ਸਿੱਖਣਾ ਅਤੇ ਸਿਖਾਉਣਾ ਚਾਹੀਦਾ ਹੈ। ਮੁਸ਼ਕਿਲਾਂ ਅਸਲ ਵਿੱਚ ਸਾਨੂੰ ਮਜ਼ਬੂਤ ਬਣਾਉਂਦੀਆਂ ਹਨ। ਡਾ: ਜਤਿੰਦਰ ਕੌਰ ਗੁਲਾਟੀ, ਡੀਨ, ਕਾਲਜ ਆਫ ਹੋਮ ਸਾਇੰਸ ਨੇ ਤਣਾਅ ਤੋਂ ਮੁਕਤੀ ਪਾਉਣ ਦ ਤਰੀਕ ਸਾਂਝੇ ਕੀਤੇ ਗਏ। ਅਰਥ ਸ਼ਾਸਤਰ ਵਿਭਾਗ ਦੇ ਡਾ: ਸੁਖਪਾਲ ਸਿੰਘ ਨੇ ਖੁਦਕੁਸ਼ੀਆਂ  ਦੇ ਪ੍ਰਕੋਪ ਅਤੇ ਕਾਰਨਾਂ ਸੰਬੰਧੀ ਵੇਰਵੇ ਸਹਿਤ ਅੰਕੜੇ ਸਾਂਝੇ ਕੀਤੇ।
ਇਸ ਮੌਕੇ ਸਾਰੇ ਹਾਜ਼ਰ ਪਤਵੰਤਿਆਂ ਵੱਲੋਂ ਸਾਦਗੀ ਭਰੇ, ਨਸ਼ਾ ਰਹਿਤ ਜੀਵਨ ਅਤੇ ਭਾਈਚਾਰਕ ਸਾਂਝ ਵਧਾਉਣ ਦਾ ਪ੍ਰਣ ਵੀ ਲਿਆ ਗਿਆ। ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਇੱਕ ਨੁੱਕੜ ਨਾਟਕ ਪੇਸ਼ ਕੀਤਾ ਗਿਆ ਜਿਸ ਦੀ ਬਹੁਤ ਸ਼ਲਾਘਾ ਹੋਈ। ਦੋ ਛੋਟੀਆਂ ਫਿਲਮਾਂ 'ਚੱਪਲ' ਅਤੇ 'ਪੰਡ' ਦੇ ਅੰਸ਼ ਵੀ ਦਿਖਾਏ ਗਏ। ਇਸ ਮੌਕੇ ਸ਼੍ਰੀਮਤੀ ਪਰਮਜੀਤ ਕੌਰ ਢਿੱਲੋਂ, ਸ਼੍ਰੀਮਤੀ ਭੁਪਿੰਦਰ ਪਾਤਰ, ਡਾ: ਅਮਰਜੀਤ ਸਿੰਘ ਅਤੇ ਡਾ: ਐਮ ਐਸ ਵਿਸ਼ੇਸ਼ ਰੂਪ ਵਿੱਚ ਹਾਜ਼ਰ ਸਨ।
ਡਾ: ਜਗਦੀਸ਼ ਕੌਰ, ਅਪਰ ਨਿਰਦੇਸ਼ਕ ਸੰਚਾਰ ਨੇ ਪਤਵੰਤਿਆਂ ਦਾ ਧੰਨਵਾਦ ਕੀਤਾ।  ਇਸ ਮੌਕੇ ਤੇ ਖੁਦਕੁਸ਼ੀਆਂ  ਰੋਕਣ ਸੰਬੰਧੀ ਪੋਸਟਰਾਂ ਦੀ ਨੁਮਾਇਸ਼ ਵਿਸ਼ੇਸ਼ ਖਿੱਚ ਦਾ ਕੇਂਦਰ ਬਣੀ ਰਹੀ। 

Saturday, July 01, 2017

ਇਤਿਹਾਸਕ ਤਬਦੀਲੀ ਲਿਆਉਣ ਵਾਲਾ ਜੀ ਐੱਸ ਟੀ ਲਾਗੂ

ਸੰਸਦ ਦੇ ਕੇਂਦਰੀ ਹਾਲ ਵਿੱਚ ਹੋਇਆ ਵਿਸ਼ੇਸ਼ ਸਮਾਗਮ 
ਸੰਸਦ ਦਾ ਕੇਂਦਰੀ ਹਾਲ: ਨਵੀਂ ਦਿੱਲੀ: 30 ਜੂਨ ਅਤੇ 1 ਜੁਲਾਈ ਦੀ ਅੱਧੀ ਰਾਤ: (ਪੰਜਾਬ ਸਕਰੀਨ ਬਿਊਰੋ):: 
ਵਿਵਾਦਾਂ 'ਚ ਘਿਰਿਆ ਜੀਐਸਟੀ ਅੱਧੀ ਰਾਤ ਵੇਲੇ ਲਾਗੂ ਕਰ ਦਿੱਤਾ ਗਿਆ। ਇਸ ਮੌਕੇ ਦੇਸ਼ ਭਰ ਵਿੱਚ ਹੋ ਰਹੇ ਰੋਸ ਵਖਾਵਿਆਂ ਅਤੇ ਵਿਰੋਧੀ ਧਿਰ ਦੇ ਵਾਕਆਊਟ ਨੂੰ ਵੀ ਨਜ਼ਰ ਅੰਦਾਜ਼ ਕਰ ਦਿੱਤਾ ਗਿਆ। ਦੇਸ਼ ਵਿੱਚ ਅਸਿੱਧੀ ਕਰ ਪ੍ਰਣਾਲੀ 'ਚ ਇਤਿਹਾਸਕ ਤਬਦੀਲੀ ਲਿਆਉਣ ਵਾਲਾ ਇਕਸਾਰ ਵਸਤੂ ਅਤੇ ਸੇਵਾ ਕਰ ਟੈਕਸ ਜੀ ਐੱਸ ਟੀ 30 ਜੂਨ ਦੀ ਅੱਧੀ ਰਾਤ ਨੂੰ ਦੇਸ਼ ਭਰ ਵਿੱਚ ਲਾਗੂ ਹੋ ਗਿਆ ਹੈ। ਸੰਸਦ ਦੇ ਸੈਂਟਰਲ ਹਾਲ ਵਿੱਚ ਸੱਦੇ ਗਏ ਵਿਸ਼ੇਸ਼ ਸਮਾਗਮ ਦੌਰਾਨ ਜੀ ਐੱਸ ਟੀ ਨੂੰ ਲਾਗੂ ਕੀਤਾ ਗਿਆ। ਰਾਸ਼ਟਰਪਤੀ ਪ੍ਰਣਬ ਮੁਖਰਜੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੀ ਐੱਸ ਟੀ ਨੂੰ ਲਾਂਚ ਕੀਤਾ। ਇਸ ਪ੍ਰੋਗਰਾਮ ਵਿੱਚ ਐੱਨ ਡੀ ਏ ਦੇ ਸਾਂਸਦ ਮੈਂਬਰਾਂ, ਰਾਜ ਸਭਾ ਮੈਂਬਰਾਂ, ਕਈ ਸੂਬਿਆਂ ਦੇ ਮੁੱਖ ਮੰਤਰੀਆਂ ਅਤੇ ਵਿੱਤ ਮੰਤਰੀਆਂ ਨੇ ਹਿੱਸਾ ਲਿਆ। ਇਸ ਪ੍ਰੋਗਰਾਮ ਵਿੱਚ ਕੇਂਦਰੀ ਖ਼ਜ਼ਾਨਾ ਮੰਤਰੀ ਅਰੁਣ ਜੇਤਲੀ ਕੇਂਦਰ ਬਿੰਦੂ ਬਣੇ ਰਹੇ। ਕਾਂਗਰਸ, ਅੰਨਾ ਡੀ ਐਮ ਕੇ, ਖੱਬੀਆਂ ਪਾਰਟੀਆਂ ਅਤੇ ਤ੍ਰਿਣਮੂਲ ਕਾਂਗਰਸ ਨੇ ਇਸ ਵਿਸ਼ੇਸ਼ ਸਮਾਗਮ ਦਾ ਬਾਈਕਾਟ ਕੀਤਾ। ਜੀ ਐੱਸ ਟੀ 70 ਸਾਲ ਬਾਅਦ ਸਭ ਤੋਂ ਵੱਡਾ ਟੈਕਸ ਸੁਧਾਰ ਮੰਨਿਆ ਜਾ ਰਿਹਾ ਹੈ। ਜੀ ਐੱਸ ਟੀ ਦੇ ਵਿਰੋਧ ਵਿੱਚ ਸ਼ੁੱਕਰਵਾਰ ਨੂੰ ਮੱਧ ਪ੍ਰਦੇਸ਼ ਬੰਦ ਰਿਹਾ ਹੈ। ਇਸ ਤੋਂ ਪਹਿਲਾਂ ਕਾਂਗਰਸ ਦੇ ਸੀਨੀਅਰ ਆਗੂ ਸਤਿਵ੍ਰਤ ਚਤੁਰਵੇਦੀ ਨੇ ਐਲਾਨ ਕੀਤਾ ਸੀ ਕਿ ਉਨ੍ਹਾਂ ਦੇ ਪਾਰਟੀ ਦੇ ਸੰਸਦ ਮੈਂਬਰ ਇਸ ਵਿਸ਼ੇਸ਼ ਸਮਾਗਮ ਵਿੱਚ ਹਿੱਸਾ ਨਹੀਂ ਲੈਣਗੇ ਅਤੇ ਉਨ੍ਹਾਂ ਦੀ ਪਾਰਟੀ ਇਸ ਸਮਾਗਮ ਦਾ ਬਾਈਕਾਟ ਕਰੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਇਸ ਸਮਾਗਮ ਤੋਂ ਦੂਰੀ ਬਣਾਏ ਰੱਖਣ ਦਾ ਫ਼ੈਸਲਾ ਲਿਆ ਹੈ। ਸੂਤਰਾਂ ਮੁਤਾਬਕ ਕਾਂਗਰਸ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇ ਆਜ਼ਾਦੀ ਦੀ ਅੱਧੀ ਰਾਤ 14 ਅਗਸਤ 1947 ਨੂੰ ਸੰਸਦ ਦੇ ਕੇਂਦਰੀ ਹਾਲ ਵਿੱਚ ਦਿੱਤੇ ਗਏ ਇਤਿਹਾਸਕ ਭਾਸ਼ਣ ਦੇ ਮਹੱਤਵ ਨੂੰ ਘੱਟ ਨਹੀਂ ਕਰਨਾ ਚਾਹੁੰਦੀ। ਮੋਦੀ ਸਰਕਾਰ ਨੇ ਇਸੇ ਤਰਜ਼ 'ਤੇ 30 ਜੂਨ ਦੀ ਅੱਧੀ ਰਾਤ ਨੂੰ ਜੀ ਐੱਸ ਟੀ ਲਾਗੂ ਕਰਨ ਲਈ ਵਿਸ਼ੇਸ਼ ਮੀਟਿੰਗ ਬੁਲਾਈ ਹੈ। ਜੀ ਐੱਸ ਟੀ ਨੂੰ ਲਾਗੂ ਕਰਨ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਸ਼ੇਸ਼ ਭਾਸ਼ਣ ਦਿੱਤਾ ਅਤੇ ਉਨ੍ਹਾਂ ਨੇ ਜੀ ਐੱਸ ਟੀ ਦੀਆਂ ਖੂਬੀਆਂ ਗਿਣਾਈਆਂ ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਜੀ ਐੱਸ ਟੀ ਸਭ ਤੋਂ ਵੱਡਾ ਟੈਕਸ ਸੁਧਾਰ ਹੈ। ਇਸੇ ਦਰਮਿਆਨ ਸੀ ਪੀ ਐਮ ਦੇ ਜਨਰਲ ਸਕੱਤਰ ਸੀਤਾ ਯੈਚੁਰੀ ਨੇ ਕਿਹਾ ਕਿ ਜੀ ਐੱਸ ਟੀ ਲਾਗੂ ਕਰਨ ਵਿੱਚ ਸਰਕਾਰ ਜਲਦਬਾਜ਼ੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਪਹਿਲਾਂ ਵਿਰੋਧੀ ਧਿਰ ਵਜੋਂ ਜੀ ਐੱਸ ਟੀ ਦਾ ਵਿਰੋਧ ਕਰਦੀ ਆ ਰਹੀ ਹੈ, ਪਰ ਇਸ ਨੂੰ ਲਾਗੂ ਕਰਨ ਵਿੱਚ ਜਲਦਬਾਜ਼ੀ ਕਰ ਰਹੀ ਹੈ। ਤ੍ਰਿਮੂਲ ਕਾਂਗਰਸ ਦੀ ਆਗੂ ਮਮਤਾ ਬੈਨਰਜੀ ਨੇ ਕਿਹਾ ਹੈ ਕਿ ਸਰਕਾਰ ਜੀ ਐੱਸ ਟੀ ਨੂੰ ਲਾਗੂ ਕਰਨ ਵਿੱਚ ਗ਼ੈਰ-ਜ਼ਰੂਰੀ ਜਲਦਬਾਜ਼ੀ ਕਰ ਰਹੀ ਹੈ। ਸੀ ਪੀ ਐਮ ਦੇ ਆਗੂ ਡੀ. ਰਾਜਾ ਨੇ ਕਿਹਾ ਹੈ ਕਿ ਜੀ ਐੱਸ ਟੀ ਦੇ ਵਿਰੋਧ ਵਿੱਚ ਦੇਸ਼ ਭਰ ਵਿੱਚ ਅੰਦੋਲਨ ਹੋ ਰਿਹਾ ਹੈ। ਇਸ ਲਈ ਖੱਬੀਆਂ ਪਾਰਟੀਆਂ ਇਸ ਜਸ਼ਨ ਵਿੱਚ ਸ਼ਾਮਲ ਨਹੀਂ ਹੋਣਗੀਆਂ। ਉਨ੍ਹਾਂ ਕਿਹਾ ਕਿ ਟੈਕਸ ਪ੍ਰਣਾਲੀ ਨੂੰ ਲਾਗੂ ਕਰਨ ਤੋਂ ਪਹਿਲਾਂ ਲੋਕਾਂ ਦੇ ਸ਼ੰਕੇ ਦੂਰ ਕੀਤੇ ਜਾਣੇ ਚਾਹੀਦੇ ਹਨ। ਓਧਰ ਕਾਂਗਰਸ ਦੇ ਲੋਕ ਸਭਾ ਵਿੱਚ ਆਗੂ ਮਲਿਕ ਅਰਜੁਨ ਖੜਗੇ ਅਤੇ ਰਾਜ ਸਭਾ ਵਿਰੋਧੀ ਧਿਰ ਦੇ ਆਗੂ ਗੁਲਾਮ ਨਬੀ ਆਜ਼ਾਦ ਨੇ ਸੰਸਦ ਦੇ ਕੇਂਦਰੀ ਹਾਲ ਵਿੱਚ ਜੀ ਐੱਸ ਟੀ ਪ੍ਰੋਗਰਾਮ ਕੀਤੇ ਜਾਣ ਬਾਰੇ ਸਖ਼ਤ ਇਤਰਾਜ਼ ਪ੍ਰਗਟ ਕੀਤਾ ਹੈ। ਖੜਗੇ ਨੇ ਕਿਹਾ ਹੈ ਕਿ ਯੂ ਪੀ ਏ ਸਰਕਾਰ ਨੇ ਮਨਰੇਗਾ, ਸਿੱਖਿਆ ਦਾ ਅਧਿਕਾਰ, ਸੂਚਨਾ ਦਾ ਅਧਿਕਾਰ ਵਰਗੇ ਇਤਿਹਾਸਕ ਕਾਨੂੰਨ ਬਣਾਏ ਹਨ, ਪਰ ਯੂ ਪੀ ਏ ਸਰਕਾਰ ਨੇ ਇਨ੍ਹਾਂ ਕਾਨੂੰਨਾਂ ਨੂੰ ਲਾਗੂ ਕਰਨ ਵੇਲੇ ਸੰਸਦ ਕੇਂਦਰੀ ਹਾਲ ਵਿੱਚ ਕੋਈ ਜਸ਼ਨ ਨਹੀਂ ਮਨਾਏ। ਗੁਲਾਮ ਨਬੀ ਆਜ਼ਾਦ ਨੇ ਕਿਹਾ ਹੈ ਕਿ ਭਾਰਤ ਵਿੱਚ ਅੱਧੀ ਰਾਤ ਨੂੰ ਕੇਵਲ ਤਿੰਨ ਜਸ਼ਨ ਮਨਾਏ ਗਏ ਹਨ। ਇਨ੍ਹਾਂ ਵਿੱਚ 1947 ਵਿੱਚ ਦੇਸ਼ ਦੀ ਆਜ਼ਾਦੀ, 1972 ਵਿੱਚ ਆਜ਼ਾਦੀ ਦੀ ਸਿਲਵਰ ਜੁਬਲੀ ਅਤੇ 1997 ਵਿੱਚ ਗੋਲਡਨ ਜੁਬਲੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਤਿੰਨਾਂ ਜਸ਼ਨਾਂ ਨਾਲ ਭਾਜਪਾ ਦਾ ਕੋਈ ਨਾਤਾ ਨਹੀਂ ਰਿਹਾ ਹੈ, ਕਿਉਂਕਿ ਭਾਜਪਾ ਨੇ ਆਜ਼ਾਦੀ ਦੇ ਅੰਦੋਲਨ ਵਿੱਚ ਕੋਈ ਹਿੱਸਾ ਨਹੀਂ ਲਿਆ ਸੀ। ਕਾਬਿਲ-ਏ-ਜ਼ਿਕਰ ਹੈ ਕਿ ਇਸ ਦੇ ਵਿਰੋਧ ਵਿੱਚ ਦੇਸ਼ ਭਰ ਦੇ ਵਪਾਰੀ ਵਰਗ ਨੇ ਜ਼ੋਰਦਾਰ ਰੋਸ ਵਖਾਵੇ ਅਤੇ ਬੰਦ ਕੀਤੇ। ਇਸ ਦੌਰਾਨ ਦੇਸ਼ ਭਰ ਦੇ ਵਪਾਰੀਆਂ ਵੱਲੋਂ ਜੀਐਸਟੀ ਖ਼ਿਲਾਫ਼ ਜ਼ੋਰਦਾਰ ਅੰਦੋਲਨ ਕੀਤਾ ਜਾ ਰਿਹਾ ਹੈ। ਉਤਰ ਪ੍ਰਦੇਸ਼ ਦੇ ਵਪਾਰੀਆਂ ਨੇ ‘ਕਾਹਲੀ’ ਨਾਲ ਜੀਐਸਟੀ ਲਾਗੂ ਕਰਨ ਦਾ ਦੋਸ਼ ਲਾਉਂਦਿਆਂ ਆਪਣੀਆਂ ਦੁਕਾਨਾਂ ਤੇ ਦੂਜੇ ਅਦਾਰੇ ਬੰਦ ਰੱਖੇ ਤੇ ਇਕ ਥਾਈਂ ਰੇਲ ਵੀ ਰੋਕੀ ਗਈ। ਮੱਧ ਪ੍ਰਦੇਸ਼ ਤੇ ਪੱਛਮੀ ਬੰਗਾਲ ਦੇ ਮੁੱਖ ਸ਼ਹਿਰਾਂ ਵਿੱਚ ਵੀ ਅੱਜ ਕਾਰੋਬਾਰੀ ਅਦਾਰੇ ਬੰਦ ਰਹੇ। ਕਈ ਥਾਈਂ ਵਪਾਰੀਆਂ ਨੇ ਰੋਸ ਮਾਰਚ ਵੀ ਕੱਢੇ ਤੇ ਧਰਨੇ ਦਿੱਤੇ। ਤਾਮਲਿਨਾਡੂ ਤੇ ਹੋਰ ਕਈ ਸੂਬਿਆਂ ਤੋਂ ਵੀ ਅਜਿਹੀਆਂ ਖ਼ਬਰਾਂ ਪੁੱਜੀਆਂ ਹਨ। ਹੁਣ ਦੇਖਣਾ ਹੈ ਕਿ ਸਰਕਾਰ ਵਪਾਰੀ ਵਰਗ ਦੇ ਗੁੱਸੇ ਨੂੰ ਕਿਵੇਂ ਸ਼ਾਂਤ ਕਰਦੀ ਹੈ।

Tuesday, August 30, 2016

ਅਣੂ ਦਾ ਅਗਾਮੀ ਵਿਸ਼ੇਸ਼ ਅੰਕ ਬਾਲ ਰਚਿਤ ਬਾਲ ਸਾਹਿਤ ਹੋਵੇਗਾ

Tue, Aug 30, 2016 at 12:36 PM
ਇਸ ਵਿੱਚ ਹੋਵੇਗਾ ਕੇਵਲ ਬੱਚਿਆ ਵੱਲੋਂ ਰਚਿਆ ਗਿਆ ਸਾਹਿਤ
ਲੁਧਿਆਣਾ: 30 ਅਗਸਤ 2016: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਅਣੂ ਦਾ ਇੱਕ ਆਪਣਾ ਇਤਿਹਾਸ ਹੈ। ਜਦੋਂ  ਪੰਜਾਬੀ ਪਰਚੇ ਆਰਥਿਕ ਕਾਰਨਾਂ ਕਰਕੇ ਬੰਦ ਹੋ ਰਹੇ ਸਨ, ਜਦੋਂ ਬਹੁਤ ਸਾਰੇ ਪਰਚਿਆਂ ਨੇ ਦਹਿਸ਼ਤ ਕਾਰਨ ਆਪਣਾ ਪ੍ਰਕਾਸ਼ਨ ਬੰਦ ਕਰ ਦਿੱਤਾ ਸੀ, ਜਦੋਂ ਬਹੁਤ ਸਾਰੀਆਂ ਪੱਤ੍ਰਿਕਾਵਾਂ ਨੇ ਖੁਦ ਹੀ ਖੁਦ ਨੂੰ ਨਵੀਂ ਤਕਨੀਕ ਦੇ ਸਾਹਮਣੇ ਹਾਰਿਆ ਹੋਇਆ ਮਹਿਸੂਸ ਕਰਕੇ ਦਮ ਤੋੜ ਦਿੱਤਾ ਸੀ ਉਦੋਂ ਵੀ ਅਣੂ ਜਾਰੀ ਰਿਹਾ। ਇਹ ਬਾਜ਼ ਵਾਂਗ ਹਨੇਰੀਆਂ ਵਿੱਚ ਵੀ ਹਵਾਵਾਂ 'ਤੇ ਸਵਾਰ ਹੋ ਕੇ ਹਵਾ ਦਾ ਰੁੱਖ ਬਦਲਣ ਦੀਆਂ ਕੋਸ਼ਿਸ਼ਾਂ ਕਰਦਾ ਰਿਹਾ। ਫਿਰਕੂ ਦਹਿਸ਼ਤ ਅਤੇ ਸਰਕਾਰੀ ਵਧੀਕੀਆਂ ਦਾ ਵਿਰੋਧ ਆਪਣੇ ਕਲਾਤਮਕ ਢੰਗ ਨਾਲ ਕਰਦਾ ਰਿਹਾ। ਚਾਰ ਦਹਾਕਿਆਂ ਤੋਂ ਵਧੇਰੇ ਸਮਾਂ ਪ੍ਰਕਾਸ਼ਨ ਕਰਕੇ ਵੀ ਕਦੇ ਸਰਕਾਰ ਕੋਲੋਂ ਇਸ਼ਤਿਹਾਰ ਨਹੀਂ ਮੰਗਿਆ, ਪ੍ਰੈਸ ਵਾਲਾ ਕਾਰਡ ਨਹੀਂ ਮੰਗਿਆ, ਕਿਸੇ ਕੋਲੋਂ ਚੰਦਾ ਤੱਕ ਵੀ ਨਹੀਂ ਮੰਗਿਆ।   ਮਸਤ ਚਾਲੇ ਚਲਦਾ ਅਣੂ ਲਗਾਤਾਰ ਅਨਮੋਲ ਰਚਨਾਵਾਂ ਨਾਲ ਪੰਜਾਬੀ ਸਾਹਿਤ ਨੂੰ ਅਮੀਰ ਕਰ ਰਿਹਾ ਹੈ। ਨਾ ਕਾਹੂ ਸੇ ਦੋਸਤੀ ਨਾ ਕਾਹੂ ਸੇ ਬੈਰ ਵਾਲੀ ਕਹਾਵਤ ਤੋਂ ਵੀ ਉੱਪਰ ਉੱਠ ਕੇ ਕੇਵਲ ਆਮ ਲੋਕਾਂ ਨਾਲ ਪ੍ਰਤੀਬੱਧਤਾ ਨਿਭਾਉਣ ਵਾਲਾ ਅਣੂ ਹਰ ਵਾਰ ਪਾਠਕਾਂ ਨੂੰ ਕੁਝ ਨਵਾਂ ਦੇ ਕੇ ਜਾਂਦਾ ਹੈ। ਇਸ ਵਾਰ ਤਿਆਰੀ ਹੈ ਬਾਲ ਸਾਹਿਤ ਬਾਰੇ ਵਿਸ਼ੇਸ਼ ਅੰਕ ਦੀ। 
ਪਿਛਲੇ 45 ਸਾਲਾਂ ਤੋਂ ਲਗਾਤਾਰ ਪ੍ਰਕਾਸ਼ਿਤ ਹੋ ਰਹੀ ਮਿੰਨੀ ਪੱਤਿ੍ਰਕਾ ਅਣੂ ਦਾ ਅਗਾਮੀ ਵਿਸ਼ੇਸ਼ ਅੰਕ ‘ਬਾਲ ਰਚਿਤ ਬਾਲ ਸਾਹਿਤ’ ਹੋਵੇਗਾ। ਅਣੂ ਦੇ ਸੰਪਾਦਕ ਸ੍ਰੀ ਸੁਰਿੰਦਰ ਕੈਲੇ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਇਸ ਵਿਸ਼ੇਸ਼ ਅੰਕ ਦੀ ਵਿਸ਼ੇਸ਼ਤਾ ਇਹ ਹੋਵੇਗੀ ਕਿ ਇਸ ਵਿਚ ਕੇਵਲ ਬੱਚਿਆ ਦੁਆਰਾ ਰਚਿਆ ਗਿਆ ਸਾਹਿਤ ਜਿਵੇਂ ਕਹਾਣੀਆਂ, ਕਵਿਤਾਵਾਂ, ਲੇਖ, ਗਲਬਾਤ ਆਦਿ ਹੋਵੇਗੀ। ਉਮੀਦ ਕਰਨੀ ਬਣਦੀ ਹੈ ਕਿ ਇਸ ਵਿਸ਼ੇਸ਼ ਅੰਕ ਵਾਲੇ ਉਪਰਾਲੇ ਨਾਲ ਬਾਲ ਲਿਖਾਰੀਆਂ ਦੀ ਇੱਕ ਨਵੀਂ ਪੀੜ੍ਹੀ ਪੈਦਾ ਹੋਵੇਗੀ ਜਿਹੜੀ ਬਾਲ ਮਨਾਂ ਦੇ ਦਰਦ, ਬਾਲ ਮਨਾਂ ਦੀਆਂ ਉਮੰਗਾਂ ਅਤੇ ਬਾਲ ਮਨਾਂ ਦੇ ਨਿਸ਼ਾਨਿਆਂ  ਨੂੰ ਵਡੀ ਉਮਰ ਵਿੱਚ ਬਣੇ ਬਾਲ ਲਿਖਾਰੀਆਂ ਨਾਲੋਂ ਜ਼ਿਆਦਾ ਸਮਝਦੀ ਹੋਵੇਗੀ। ਅਣੂ ਦੇ ਇਸ ਉੱਦਮ ਨੂੰ ਸਲਾਮ।  ਰਚਨਾਵਾਂ ਸੰਪਾਦਕ ਅਣੂ, 234, ਐਫ਼, ਸ਼ਹੀਦ ਭਗਤ ਸਿੰਘ ਨਗਰ, ਪੱਖੋਵਾਲ ਰੋਡ, ਲੁਧਿਆਣਾ-141013 ਦੇ ਪਤੇ ’ਤੇ ਭੇਜੀਆਂ ਜਾਣ।

Sunday, August 14, 2016

ਟੁੱਟ ਰਹੇ ਘਰਾਂ ਨੂੰ ਬਚਾਉਣ ਦਾ ਸਫਲ ਸੁਨੇਹਾ ਫਿਲਮ ਨੰਨ੍ਹਾ ਫਰਿਸ਼ਤਾ

 ਪ੍ਰਸਿੱਧ ਸ਼ਖਸੀਅਤਾਂ ਨੇ ਕੀਤੀ ਸਪੈਸ਼ਲ ਸ਼ੋਅ ਵਿੱਚ ਉਚੇਚੀ ਸ਼ਿਰਕਤ 
ਲੁਧਿਆਣਾ: 13 ਅਗਸਤ 2016: (ਪੰਜਾਬ ਸਕਰੀਨ ਬਿਊਰੋ):
ਪੂੰਜੀਵਾਦ ਦੇ ਬੁਰਾਈਆਂ ਭਰੇ ਸਿਸਟਮ ਨਾਲ ਤਕਰੀਬਨ ਹਰ ਕਿਸੇ ਦੇ ਮਨ ਅੰਦਰ ਸਿਰਫ ਮੁਨਾਫ਼ਾ ਅਤੇ ਮੁਨਾਫ਼ਾ-ਬਸ ਇਹੀ ਭਾਰੂ ਹੋ ਗਿਆ।  ਪੈਸਾ ਹੀ ਦੀਨ ਅਤੇ ਪੈਸਾ ਹੀ ਭਗਵਾਨ ਹੋ ਗਿਆ। ਇਸ ਸਵਾਰਥਾਂ ਭਰੀ ਸੋਚ ਨੇ ਬਹੁਤ ਸਾਰੀਆਂ ਤਬਾਹੀਆਂ ਲਿਆਂਦੀਆਂ ਜਿਹਨਾਂ ਨੇ ਪ੍ਰੇਮ, ਪਿਆਰ, ਰਿਸ਼ਤੇ ਨਾਤੇ, ਜਜ਼ਬਾਤ ਅਤੇ ਭਾਵੁਕਤਾ ਸਭ ਕੁਝ ਖਤਮ ਕਰ ਦਿੱਤਾ। ਇਸ ਨਾਲ ਘਰਾਂ ਦੇ ਘਰ ਟੁੱਟੇ। ਪਰਿਵਾਰ ਵੰਡੇ ਗਏ-ਸਮਾਜ ਵੰਡੇ ਗਏ। ਇਹਨਾਂ ਟੁੱਟ ਰਹੇ ਪਰਿਵਾਰਾਂ ਦਾ ਦਰਦ ਹੋਰ ਤਾਂ ਕਿਸੇ ਤੱਕ ਨਾ ਪਹੁੰਚਿਆ ਪਰ ਘਰਾਂ ਵਿਚਲੇ ਨੰਨ੍ਹੇਂ ਮੁੰਨੇ ਬੱਚਿਆਂ ਨੇ ਬੜੀ ਸ਼ਿੱਦਤ ਨਾਲ ਇਸ ਨੂੰ ਮਹਿਸੂਸ ਕੀਤਾ। ਇਸ ਸ਼ਿੱਦਤ ਨੇ ਹੀ ਕੀਤੀ ਟੁੱਟ ਰਹੇ ਘਰਾਂ ਅਤੇ ਪਰਿਵਾਰਾਂ ਨੂੰ  ਬਚਾਉਣ ਦੀ ਚਮਤਕਾਰੀ ਪਹਿਲ।  ਇਹ ਸਭ ਕੁਝ ਦਰਸਾਇਆ ਗਿਆ ਹੈ ਫਿਲਮ ਨੰਨ੍ਹਾ ਫਰਿਸ਼ਤਾ ਵਿੱਚ। 
ਇੱਕ ਨੰਨ੍ਹਾ ਫਰਿਸ਼ਤਾ ਫਿਲਮ ਆਈ ਸੀ ਸਨ 1969 ਵਿੱਚ  ਵਿੱਚ ਸੀ।  ਵਿਜੇ ਇੰਟਰਨੈਸ਼ਨਲ ਦੀ ਇਸ ਫਿਲਮ ਵਿੱਚ ਬਹੁਤ ਹੀ ਯਾਦਗਾਰੀ ਕੰਮ ਕੀਤਾ ਸੀ---ਪ੍ਰਾਣ, ਅਜੀਤ, ਅਨਵਰ ਹੁਸੈਨ, ਬਲਰਾਜ ਸਾਹਨੀ, ਜਾਨੀ ਵਾਕਰ, ਕੁਕਰੀ, ਪਦਮਿਨੀ, ਬੇਬੀ ਰਾਣੀ ਅਤੇ ਕਈ ਹੋਰ ਕਲਾਕਾਰਾਂ ਨੇ। ਉਸ ਫਿਲਮ ਵਿੱਚ ਵੀ ਜਿਹੜੇ ਸੁਨੇਹੇ ਸਨ ਉਹਨਾਂ ਵਿੱਚ ਇੱਕ ਇਹ ਵੀ ਸੀ। ਦਹਾਕਿਆਂ ਪਹਿਲਾਂ ਆਈ ਇਹ ਫਿਲਮ ਲੋਕਾਂ ਨੂੰ ਭੁੱਲ ਭਲਾ ਗਈ ਅਤੇ ਸਮਾਜ ਨੇ ਜਿਹੜੀ ਤਰੱਕੀ ਕੀਤੀ ਉਸ ਵਿੱਚ ਪਰਿਵਾਰਾਂ ਦੇ ਝਗੜੇ ਅਤੇ ਵਖਰੇਵੇਂ ਵੱਧ ਗਏ। ਪੂੰਜੀਵਾਦ ਦੀਆਂ ਬੁਰਾਈਆਂ ਦੇ ਸਿੱਟੇ ਵੱਜੋਂ ਬਾਕੀ ਬਚਿਆ ਸਿਰਫ ਸਵਾਰਥ ਅਤੇ ਪੈਸੇ ਦਾ ਲਾਲਚ। ਹਰ ਰਿਸ਼ਤਾ, ਹਰ ਜਜ਼ਬਾਤ, ਹਰ ਅਹਿਸਾਸ ਖਰੀਦਣ ਦੀ ਸ਼ਰਮਨਾਕ ਕੋਸ਼ਿਸ਼ ਕੀਤੀ ਇਸ ਸਿਸਟਮ ਨੇ। ਇਹਨਾਂ ਨਵੇਂ ਹਾਲਾਤਾਂ ਨੂੰ ਮੁਖ ਰੱਖ ਕੇ ਹੀ ਬਣਾਈ ਗਈ ਨਵੀਂ ਫਿਲਮ ਨੰਨ੍ਹਾ ਫਰਿਸ਼ਤਾ। ਨਿਰਮਾਤਾ ਅਮਨ ਸੈਣੀ ਅਤੇ ਪੂਨਮ ਸ਼ਰਮਾ ਦੀ ਇਸ ਫਿਲਮ ਦੇ ਡਾਇਲਾਗ, ਸਕਰੀਨ ਪਲੇ ਅਤੇ ਨਿਰਦੇਸ਼ਨ ਦੀ ਜ਼ਿੰਮੇਵਾਰੀ ਨਿਭਾਈ ਹੈ ਭਗਵੰਤ ਸਿੰਘ ਕੰਗ ਨੇ। ਕਹਾਣੀ ਲਿਖਣ ਦੇ ਨਾਲ ਨਾਲ ਪਲੇ ਬੈਕ ਗੀਤ ਗਾਇਆ ਹੈ ਅਸ਼ੋਕ ਧੀਰ ਨੇ। ਰੋਹਣ ਸੈਣੀ ਨੇ ਨੰਨ੍ਹੇ ਫਰਿਸ਼ਤੇ ਦਾ ਰੋਲ ਬਹੁਤ ਹੀ ਖੂਬਸੂਰਤੀ ਨਾਲ  ਨਿਭਾਇਆ ਹੈ। ਸ਼ਾਇਦ ਬਾਕੀ ਸਭਨਾਂ ਤੋਂ ਜ਼ਿਆਦਾ ਜਾਨਦਾਰ। ਫਿਲਮ ਵਿੱਚ ਜਨਾਬ ਦਰਸ਼ਨ ਅਰੋੜਾ ਹੁਰਾਂ ਦੀ ਅਗਵਾਈ ਵਾਲੀ ਸਿਟੀਜ਼ਨ ਕੌਂਸਿਲ ਦੀ ਭੂਮਿਕਾ ਦਰਸਾ ਕੇ ਸਮਾਜਿਕ ਸੰਗਠਨਾਂ ਨੂੰ ਕੁਝ ਸਿਹਤਮੰਦ ਕੰਮ ਕਰਨ ਦਾ ਸ਼ਾਨਦਾਰ ਸੁਨੇਹਾ ਵੀ ਦਿੱਤਾ ਗਿਆ ਹੈ। ਜਗਦੀਪ ਸੰਧੂ, ਸਾਨੀਆ ਸਿੰਘ, ਸਿਦਕਪ੍ਰੀਤ ਅਤੇ ਏ ਪੀ ਮਲਿਕ ਨੇ ਵੀ ਯਾਦਗਾਰੀ ਭੂਮਿਕਾ ਨਿਭਾਈ। ਮੰਚ ਸੰਚਾਲਨ ਪ੍ਰਸਿੱਧ ਐਂਕਰ ਕਮਲੇਸ਼ ਗੁਪਤਾ ਨੇ ਆਪਣੇ ਜਾਣੇ ਪਛਾਣੇ ਸ਼ਾਇਰਾਨਾ ਅੰਦਾਜ਼ ਨਾਲ ਕੀਤਾ ਜਿਸਦਾ ਅਸਰ ਹਰ ਵਾਰ ਜਾਦੂਈ ਹੁੰਦਾ ਹੈ।  

Sunday, October 25, 2015

ਹੈਵਨਲੀ ਪੈਲੇਸ ਪਹੁੰਚ ਕੇ ਜਾਗਦੀ ਹੈ ਅੰਤਲੀ ਉਮਰ ਦੀ ਅਸਲੀ ਤਾਕ਼ਤ

ਜਿੱਥੇ ਬੁਢਾਪਾ ਬੇਬਸੀ ਭਰਿਆ ਅੰਤ ਨਹੀਂ ਬਲਕਿ ਇੱਕ ਨਵੀਂ ਸ਼ੁਰੁਆਤ ਬਣਦਾ ਹੈ 
ਦੋਰਾਹਾ (ਲੁਧਿਆਣਾ): 24 ਅਕਤੂਬਰ 2015: (ਰੈਕਟਰ ਕਥੂਰੀਆ):

ਜਦੋਂ ਵਿਅਕਤੀ ਬਜੁਰਗ ਹੁੰਦਾ ਹੈ ਤਾਂ ਬਹੁਤ ਕੁਝ ਉਸਦੇ ਬਾਹਰ ਵਾਪਰਦਾ ਹੈ ਜਿਹੜਾ ਉਸਦੇ ਸਰੀਰ ਤੋਂ ਦੇਖਿਆ ਜਾ ਸਕਦਾ ਹੈ ਪਰ ਬਹੁਤ ਕੁਝ ਉਸਦੇ ਅੰਦਰ ਵੀ ਵਾਪਰਦਾ ਹੈ ਜਿਸਨੂੰ ਦੇਖਣਾ ਆਸਾਨ ਨਹੀਂ ਹੁੰਦਾ। ਇਸ ਅਸੰਭਵ ਵਰਗੇ ਕੰਮ ਨੂੰ ਆਸਾਨ ਬਣਾਇਆ ਜਾਂਦਾ ਹੈ ਦੋਰਾਹਾ ਨੇੜੇ ਸਥਿਤ ਹੈਵਨਲੀ ਪੈਲੇਸ ਵਿੱਚ। ਉਹ ਥਾਂ ਜਿੱਥੇ ਉਮਰ ਦੇ ਆਖਰੀ ਪੜਾਅ ਵਿੱਚ ਜਾ ਕੇ ਹੁੰਦੀ ਹੈ ਇੱਕ ਨਵੀਂ ਸ਼ੁਰੁਆਤ। ਜਦੋਂ ਮਨ ਦਾ ਅਨੁਭਵ ਕੁਝ ਨਵਾਂ ਕਰਨਾ ਲੋਚਦਾ ਹੈ ਪਰ ਸਮਾਜ ਆਖਦਾ ਹੈ ਹੁਣ ਇਹ ਸਠਿਆ ਗਿਆ ਹੈ। ਸੱਤਰਾ-ਬਹੱਤਰਾ ਹੋ ਗਿਆ ਹੈ। ਘਰ ਦੇ ਬੱਚੇ ਆਖਦੇ ਹਨ ਇਹਨਾਂ ਪੁਰਾਣੇ ਲੋਕਾਂ ਨੂੰ ਕੀ ਪਤਾ ਅੱਜ ਦਾ ਯੁਗ ਕੀ ਹੁੰਦਾ ਹੈ।  ਉਦੋਂ ਆਲੀਸ਼ਾਨ ਮਹਿਲਾਂ ਵਰਗੇ ਘਰ ਖਾਣ ਨੂੰ ਆਉਂਦੇ ਹਨ ਜਦੋਂ ਉਹਨਾਂ ਘਰਾਂ ਵਿੱਚ ਸਭ ਕੁਝ ਹੁੰਦਾ ਹੈ ਪਰ ਉਹਨਾਂ ਬਜੁਰਗਾਂ ਨਾਲ ਗੱਲ ਕਰਨ ਵਾਲਾ ਕੋਈ ਨਹੀਂ ਹੁੰਦਾ। ਓਹ ਆਪਣੀਆਂ ਗਲਤੀਆਂ, ਆਪਣੀਆਂ ਪ੍ਰਾਪਤੀਆਂ ਅਤੇ ਅਨੁਭਵਾਂ ਬਾਰੇ ਇਕੱਤਰ ਕੀਤੀ ਦੌਲਤ ਵੰਡਣਾ ਚਾਹੁੰਦੇ ਹਨ ਪਰ ਉਸ ਅਨਮੋਲ ਦੌਲਤ ਨੂੰ ਕਬਾੜ ਸਮਝ ਕੇ ਦੁਰਕਾਰ ਦਿੱਤਾ ਜਾਂਦਾ ਹੈ। ਸਾਰੀ ਉਮਰ ਆਪਣੇ ਬੱਚਿਆਂ ਨੂੰ ਉਂਗਲੀ ਫੜ ਕੇ ਤੁਰਨਾ ਸਿਖਾਉਣ ਵਾਲੇ ਜਦੋਂ ਖੁਦ ਤੁਰਨੋ ਆਰੀ ਹੁੰਦੇ ਨੇ ਤਾਂ ਮਸਾਂ ਕੋਈ ਸਹਾਰਾ ਮਿਲਦਾ ਹੈ ਉਹ ਵੀ ਕਿਸੇ ਸੋਟੀ ਦਾ ਤੇ ਕਿਆ ਵਾਰ ਉਹ ਵੀ ਨਹੀਂ। ਬੇਬਸੀ ਅਤੇ ਮਜਬੂਰੀ ਵਾਲੀ ਇਸ ਅਵਸਥਾ ਨੂੰ ਇੱਕ ਨਵੀਂ ਤਾਕਤ ਵਿੱਚ ਬਦਲਿਆ ਹੈ ਜਨਾਬ ਅਨਿਲ ਮੋਂਗਾ ਨੇ ਦੋਰਾਹਾ ਨੇੜੇ ਹੈਵਨਲੀ ਪੈਲੇਸ ਬਣਾ ਕੇ। ਮੈਂ ਪੈਸੇ ਦੀ ਵਰਤੋਂ ਅਤੇ ਕੁਵਰਤੋਂ ਬੜੇ ਮਾਮਲਿਆਂ ਵਿੱਚ ਦੇਖੀ ਹੈ ਪਰ ਅਜਿਹੀ ਸੁਚੱਜੀ ਵਰਤੋਂ ਸ਼ਾਇਦ ਪਹਿਲੀ ਵਾਰ। 
ਇਥੇ ਪਹੁੰਚ ਕੇ ਪਤਾ ਲੱਗਦਾ ਹੈ ਕਿ ਬੁਢਾਪਾ ਉਹ ਅਵਸਥਾ ਹੈ ਜਿਸ ਵਿੱਚ ਸਾਰੀ ਜ਼ਿੰਦਗੀ ਦੇ ਅਨੁਭਵਾਂ ਦਾ ਨਿਚੋੜ ਜਮਾ ਹੋਇਆ ਹੁੰਦਾ ਹੈ। ਜੇ ਇਹ ਅੰਮ੍ਰਿਤ ਕਿਸੇ ਨੂੰ ਨਸੀਬ ਹੋ ਜਾਵੇ ਤਾਂ ਉਹ ਦੁਨੀਆ ਲਈ ਇੱਕ ਨਵਾਂ ਰਾਹ ਦਸੇਰਾ ਬਣ ਜਾਂਦਾ ਹੈ। ਇਥੇ ਆ ਕੇ ਮਿਲਦਾ ਹੈ ਉਹ ਗੁਰ ਜਿਸ ਨਾਲ ਪਤਾ ਲੱਗਦਾ ਹੈ ਜਦੋਂ ਗੋਡਿਆਂ ਦੀ ਤਾਕਤ, ਮੋਢਿਆਂ ਦੀ ਤਾਕਤ, ਸਰੀਰ ਦੀ ਤਾਕਤ ਜੁਆਬ ਦੇ ਜਾਂਦੀ ਹੈ ਉਦੋਂ ਜ਼ਿੰਦਗੀ ਦੀ ਸਭ ਤੋਂ ਵੱਡੀ ਅਤੇ ਉੱਚੀ ਛਲਾਂਗ ਕਿਵੇਂ ਲਾਈ ਜਾਂਦੀ ਹੈ। 

ਕਿਸੇ ਵੇਲੇ ਪ੍ਰੋਫੈਸਰ ਰਣਧੀਰ ਸਿੰਘ ਚੰਦ ਹੁਰਾਂ ਨੇ ਲਿਖਿਆ ਸੀ--
ਇੱਕ ਬਿੰਦੂ ਫੈਲ ਕੇ ਦਾਇਰੇ ਬਰਾਬਰ ਹੋ ਗਿਆ,
ਤੇਰਾ ਗਮ ਕਤਰੇ ਜਿਹਾ ਸੀ, ਹੁਣ ਸਮੁੰਦਰ ਹੋ ਗਿਆ !
ਇਹ ਆਲੀਸ਼ਾਨ ਰਹਿਣ ਸਹਿਣ ਵਾਲਾ ਕੁਦਰਤ ਮਾਹੌਲ ਦੱਸਦਾ ਹੈ ਕਿ ਇਥੇ ਆਏ ਇੱਕਲੇ ਇੱਕਲੇ ਵਿਅਕਤੀ ਜਾਂ ਜੋੜੇ ਦਾ ਪਰਿਵਾਰ ਹੁਣ ਕਿੰਨਾ ਵੱਡਾ ਹੋ ਗਿਆ ਹੈ। ਇਥੇ ਆ ਕੇ ਪਤਾ ਲੱਗਦਾ ਹੈ ਜਦੋਂ ਲੋਕ ਬੇਬਸੀ ਵਿੱਚ ਮੌਤ ਨੂੰ ਤਰਸਦੇ ਹਨ ਉਦੋਂ ਜ਼ਿੰਦਗੀ ਦੇ ਰੰਗਾਂ ਨੂੰ ਮਾਣਦਿਆਂ ਕਿਸ ਤਰਾਂ ਮੌਤ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਉਸ ਵਿੱਚ ਵੀ ਜ਼ਿੰਦਗੀ ਲਭੀ ਜਾਂਦੀ ਹੈ।
  
ਅੱਜ ਜਦੋਂ ਮੈਂ ਇੱਕ ਅਚਾਨਕ ਬਣੇ ਪ੍ਰੋਗਰਾਮ ਦੌਰਾਨ ਇਹਨਾਂ  ਬਜੁਰਗਾਂ ਦੀਆਂ ਰੰਗਾਰੰਗ ਆਈਟਮਾਂ ਦੇਖੀਆਂ ਤਾਂ ਪਤਾ ਲੱਗਿਆ ਕਿ ਅਲ੍ਹੜ ਨਦੀਆਂ ਵਰਗੇ ਜਵਾਨੀ ਦੇ ਜੋਸ਼ ਨੂੰ ਕੀ ਪਤਾ ਕਿ ਇਥੇ ਤਾਂ ਸਮੁੰਦਰਾਂ ਦੀ ਡੂੰਘਾਈ ਹੈ ਅਤੇ ਸਮੁੰਦਰਾਂ ਵਾਲੇ ਜਵਾਰਭਾਟੇ ਵੀ। ਇਹਨਾਂ ਸਮੁੰਦਰਾਂ ਵਿੱਚ ਕਈ ਨਦੀਆਂ ਵਿੱਚ ਕਈ ਨਦੀਆਂ ਸਮਾਈਆਂ ਹੋਈਆਂ ਹਨ। ਇਹਨਾਂ ਸਮੁੰਦਰਾਂ ਵਿੱਚ ਉਤਰਨਾ ਆਸਾਨ ਨਹੀਂ ਬਲਕਿ ਜੇ ਕੋਈ ਸਫਲਤਾ ਨਾਲ ਗੋਤਾ ਲਾ ਲਵੇ ਤਾਂ ਉਸਨੂੰ ਮਿਲ ਸਕਦਾ ਹੈ ਅਨਮੋਲ ਖਜ਼ਾਨਾ।

ਬੇਲਨ ਬ੍ਰਿਗੇਡ ਦੀ ਸੁਪਰੀਮੋ ਅਨੀਤਾ ਸ਼ਰਮਾ ਆਪਣੀ ਟੀਮ ਸਮੇਤ ਉਚੇਚੇ ਤੌਰ ਤੇ ਸਮਾਂ ਕਢ ਕੇ ਇਹਨਾਂ ਬਜੁਰਗਾਂ ਦਾ ਆਸ਼ੀਰਵਾਦ ਲੈਣ ਲਈ ਪੁੱਜੀ ਉਹਨਾਂ ਦੀ ਟੀਮ ਵਿੱਚ ਸ਼ਾਮਿਲ ਦਿਲਜੋਤ ਸ਼ੀਬਾ ਅਤੇ ਕਾਰਤਿਕਾ ਸ਼ੈਲੀ ਵੀ ਉਹਨਾਂ ਦੇ ਨਾਲ ਸਨ।ਉਹਨਾਂ ਇਸ ਸਾਰੇ ਕੰਪਲੈਕਸ ਨੂੰ ਨੇੜਿਓਂ ਹੋ ਕੇ ਦੇਖਿਆ ਅਤੇ ਇਸਦੇ ਸੰਚਾਲਕ ਸ਼੍ਰੀ ਅਨਿਲ ਮੋਂਗਾ ਨੂੰ ਇਸ ਸ਼ਾਨਦਾਰ ਉਪਰਾਲੇ ਲਈ ਵਧਾਈ ਦਿੱਤੀ। ਇਸ ਮੌਕੇ ਆਏ ਹੋਏ ਸਨ ਦੂਰਦਰਸ਼ਨ  ਕੇਂਦਰ ਜਲੰਧਰ ਦੇ ਡਾਇਰੈਕਟਰ ਸ਼੍ਰੀ ਓਮ ਗੌਰੀ ਦੱਤ ਸ਼ਰਮਾ ਜਿਹਨਾਂ ਨੇ ਜੇਤੂਆਂ ਨੂੰ ਸਨਮਾਨਿਤ ਕੀਤਾ ਅਤੇ ਲੰਮੇ ਸਮੇਂ ਤਕ ਉਹਨਾਂ ਨਾਲ ਦਿਲ ਦੀਆਂ ਗੱਲਾਂ ਵੀ ਕੀਤੀਆਂ। ਇਹ ਦਿਲਕਸ਼ ਅਸਥਾਨ 14 ਏਕੜ ਤੋਂ ਵੀ ਵਧ ਇਲਾਕੇ ਵਿੱਚ ਬਣਿਆ ਹੋਇਆ ਹੈ।  ਇਸ ਵਿੱਚ 70 ਹਜ਼ਾਰ ਗਜ ਘਾਹ ਦਾ ਮੈਦਾਨ ਹੈਂ।  ਇਸ ਦੇ 400 ਕਮਰੇ ਫਾਈਵ ਸਟਾਰ ਸਹੂਲਤਾਂ ਨਾਲ ਸੁਸਜਿਤ ਹਨ। ਅੰਦਰ ਆਉਣ ਲਈ ਇੱਕੋ ਵਿਸ਼ਾਲ ਦਰਵਾਜ਼ਾ ਹੈ ਜਿਹੜਾ ਆਪਣੀ ਦਿੱਖ ਤੋਂ ਹੀ ਦੱਸਦਾ ਹੈ ਕੀ ਇਹ ਕੋਈ ਸਾਧਾਰਣ ਥਾਂ ਨਹੀਂ ਬਲਕਿ ਕੋਈ ਮਹਿਲ ਹੈ ਜਿਸ ਵਿੱਚ ਇਨਸਾਨੀਅਤ ਦੀ ਪੂਜਾ ਉਸਦੇ ਸੇਵਾ ਸੰਭਾਲ ਕਰਕੇ ਹੁੰਦੀ ਹੈ।  ਸੁਰੱਖਿਆ ਦੇ ਪੱਖੋਂ ਦਿਨਰਾਤ ਮੁਸਤੈਦ ਗਾਰਡਾਂ ਦੀ ਟੀਮ ਅਤੇ 24 ਘੰਟੇ ਐਕਟਿਵ ਰਹਿਣ ਵਾਲੇ ਕਲੋਜ਼ ਸਰਕਟ ਟੀਵੀ ਵਾਲੇ ਕੈਮਰੇ ਪੂਰੀ ਨਜਰ ਰੱਖਦੇ ਹਨ। ਕੁਲ ਮਿਲਾ ਕੇ ਇੱਕ ਉਹ ਥਾਂ ਜਿੱਥੇ ਜਾ ਕੇ ਉਮਰ ਦੇ ਅੰਤਲੇ ਦੌਰ ਵਿੱਚ ਵਿਅਕਤੀ ਖੁਦ ਨੂੰ ਰਾਜਾ ਜਾਂ ਰਾਣੀ ਵਾਂਗ ਮਹਿਸੂਸ ਕਰਦਾ ਹੈ। ਇਸ ਕੰਪਲੈਕਸ ਵਿੱਚ ਆਡੀਟੋਰੀਅਮ ਹੈ, ਸਿਨੇਮਾ ਹਾਲ ਹੈ, ਖੇਡਾਂ ਵਾਲਾ ਕਲੱਬ ਹੈ, ਰੈਗੂਲਰ ਚੈਕਅਪ ਲਈ ਇੱਕ ਵਿਸ਼ੇਸ਼ ਐਮ ਆਈ ਰੂਮ ਹੈ। ਮੈਡੀਟੇਸ਼ਨ, ਯੋਗਾ ਅਤੇ ਸਤਸੰਗ ਲਈ 10 ਹਜ਼ਾਰ ਵਰਗ ਫੁਟ ਵਿੱਚ ਫੈਲਿਆ ਇੱਕ ਵਿਸ਼ੇਸ਼ ਹਾਲ ਹੈ। ਕਿਸੇ ਦਾ ਬਾਹਰ ਦੀ ਸਿਰ ਲੈਦਿਲ ਕਰੇ ਤਾਂ ਸ਼ਟਲ ਸੇਵਾ ਵੀ ਹੈ ਅਤੇ ਜੇ ਕਿਸੇ ਦੇ ਪਰਿਵਾਰ ਦਾ ਕੋਈ ਮੈਂਬਰ ਮਿਲਣ ਲਈ ਆਉਣਾ ਚਾਹੇ ਤਾਂ ਉਸ ਦੇ ਲਈ ਖਾਸ ਪ੍ਰਬੰਧ ਕੀਤਾ ਜਾਂਦਾ ਹੈ। ਅਖੀਰ ਵਿੱਚ ਏਨਾ ਹੀ ਕਿ ਇਥੇ ਪਹੁੰਚ ਕੇ ਦਿਲ ਕਰਦਾ ਹੈ ਕਦੋਂ ਬਜੁਰਗ ਹੋ ਕੇ ਕਿਵੇਂ ਇਥੇ ਪਹੁੰਚਿਆ ਜਾਵੇ। ਇੱਕ ਸਵਰਗ  ਦਾ ਅਹਿਸਾਸ ਜਿਊਂਦੇ ਜੀਅ ਮਾਣਿਆ ਜਾ ਸਕਦਾ ਹੈ। 

Wednesday, April 22, 2015

BJGVJ: ਬੜੇ ਦਿਲਚਸਪ ਅੰਦਾਜ਼ ਨਾਲ ਜਗਾਈ ਵਿਗਿਆਨ ਦੀ ਜੋਤ

Updated on 27th April 2015 at 10:30 PM
ਡਾਕਟਰ ਨੀਲਮ ਗੁਲਾਟੀ ਸ਼ਰਮਾ ਨੇ ਦਿੱਤਾ ਸਭ ਨੂੰ ਅੱਗੇ ਆਉਣ ਦਾ ਸੱਦਾ 
ਲੁਧਿਆਣਾ: 22 ਅਪ੍ਰੈਲ 2015: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਅੱਜ ਧਰਤੀ ਦਿਵਸ ਸੀ। ਲੁਧਿਆਣਾ ਵਿੱਚ ਵੀ ਕਈ ਸਮਾਗਮ ਹੋਏ। ਸਿਹਤ ਦੀ ਖਰਾਬੀ ਕਾਰਣ ਸਾਰਿਆਂ ਵਿੱਚ ਨਹੀਂ ਪੁੱਜਿਆ ਜਾ ਸਕਿਆ। ਜਦੋਂ ਲੁਧਿਆਣਾ ਦੇ ਸਰਗੋਧਾ ਸਕੂਲ ਵਿਖੇ ਪੁੱਜਿਆ ਤਾਂ ਉੱਥੇ ਬੜੀ ਗੰਭੀਰ ਚਰਚਾ ਬੜੀ ਹੀ ਸਾਦਗੀ ਅਤੇ ਸਹਿਜਤਾ ਨਾਲ ਹੋ ਰਹੀ ਸੀ। ਬੱਚਿਆਂ ਦੇ ਮਨਾਂ ਅਤੇ ਦਿਲ ਦਿਮਾਗ ਨੂੰ ਵਿਗਿਆਨ ਦੀਆਂ ਨਜ਼ਰ ਆਉਂਦੀਆਂ ਹਕੀਕਤਾਂ ਨਾਲ ਰੌਸ਼ਨ ਕੀਤਾ ਜਾ ਰਿਹਾ ਸੀ। ਡਾਕਟਰ ਅਰੁਣ ਮਿੱਤਰਾ, ਐਮ ਐਸ ਭਾਟੀਆ, ਮੇਜਰ ਸ਼ੇਰ ਸਿੰਘ ਔਲਖ, ਗੁਰਚਰਨ ਕੌਰ ਕੋਚਰ ਅਤੇ ਕਈ ਹੋਰ ਸਰਗਰਮ ਕਾਰਕੁਨਾਂ ਦੀ ਦੇਖ ਰੇਖ ਹੇਠ ਹੋਏ ਇਸ ਸਮਾਗਮ ਵਿੱਚ ਮੁੱਖ ਮਹਿਮਾਣ ਸਨ। ਵਿਗਿਆਨ ਦੀ ਰੌਸ਼ਨੀ ਕਰਨ ਵਾਲਾ ਇਹ ਚਿਰਾਗ ਉਹਨਾਂ ਹਨੇਰੀਆਂ ਸਾਹਮਣੇ ਜਗਾਉਣ ਦੀ ਇੱਕ ਸਾਰਥਕ ਕੋਸ਼ਿਸ਼ ਸੀ ਜਿਹੜੀਆਂ ਮਨੁੱਖੀ ਮਨਾਂ ਨੂੰ ਵਹਿਮਾਂ, ਭਰਮਾਂ ਅਤੇ ਅੰਧ ਵਿਸ਼ਵਾਸਾਂ ਦੀਆਂ ਘੁੰਮਣਘੇਰੀਆਂ ਵਿੱਚ ਫਸਾ ਕੇ ਸੰਘਰਸ਼ਾਂ ਅਤੇ ਹਿੰਮਤ ਵਾਲੇ ਰਾਹਾਂ ਤੋਂ ਦੂਰ ਕਰਨ ਦੀ ਸਾਜਿਸ਼ ਰਚ ਰਹੀਆਂ ਹਨ। ਇਸ ਮੌਕੇ ਤੇ POS (PSCST) ਦੀ ਡਾਇਰੈਕਟਰ ਨੀਲਮ ਗੁਲਾਟੀ ਸ਼ਰਮਾ ਵੀ ਮੌਜੂਦ ਸਨ।
ਵਿਗਿਆਨ ਨੇ ਸਿੱਖਿਆ ਦੇਣ ਦੇ ਨਾਲ ਨਾਲ ਵਹਿਮਾਂ ਭਰਮਾਂ ਤੋਂ ਹਟ ਕੇ ਧਰਤੀ ਦੇ ਹੋਂਦ ਵਿੱਚ ਆਉਣ ਤੋਂ ਹੁਣ ਤੱਕ ਹੋਈਆਂ ਅਨੇਕਾਂ ਕ੍ਰਿਆਵਾਂ ਦੇ ਬਾਰੇ ਅਧਿਐਨ ਕਰਕੇ ਮੁਲਾਂਕਣ ਕਰਨ ਦੀ ਸਮਰੱਥਾ ਪ੍ਰਦਾਨ ਕੀਤੀ । ਚਾਰਲਸ ਡਾਰਵਿਨ ਨੇ ਖੋਜਬੀਨ  ਕਰਕੇ ਸਿਧਾਂਤਕ ਰੂਪ ਵਿੱਚ ਇਸ ਗੱਲ  ਸਾਬਿਤ ਕੀਤਾ ਕਿ ਜੀਵ ਪ੍ਰਣਾਲੀ ਹੌਲੀ ਹੌਲੀ ਵਿਕਸਿਤ ਹੋਈ  ਨਾਂ ਕਿ ਇੱਕ ਦਮ ਕਿਸੇ ਅਗਿਆਤ ਸ਼ਕਤੀ ਵੱਲੋਂ ਰਚੀ ਗਈ। ਇਸ ਪ੍ਰੀਕ੍ਰਿਆ ਵਿੱਚ ਲੱਖਾਂ ਸਾਲ ਲੱਗੇ ਹਨ। ਸੈਂਕੜੇ ਸਾਲ ਪਹਿਲਾਂ ਪ੍ਰਸਿੱਧ ਵਿਗਿਆਨੀ ਗਲੀਲਿਉ ਅਤੇ ਕੌਪਰਨਿੱਕਸ ਵਰਗੇ ਅਨੇਕਾਂ ਵਿਗਿਆਨੀਆਂ ਨੇ ਤਸੀਹੇ ਸਹਿ ਕੇ ਪ੍ਰਚਲਿਤ ਧਾਰਨਾਵਾਂ  ਚੁਣੌਤੀਆਂ ਦੇ ਕੇ ਸਿੱਧ ਕੀਤਾ ਕਿ ਧਰਤੀ ਚਪਟੀ ਨਹੀਂ ਸਗੋਂ ਗੋਲ  ਅਤੇ ਇਹ ਸੂਰਜ ਦੇ ਦੁਆਲੇ ਘੁੰਮਦੀ । ਇਹ ਵਿਚਾਰ ਭਾਰਤ ਜਨ ਵਿਗਿਆਨ ਜੱਥਾ ਦੇ ਜਨਰਲ ਸਕੱਤਰ ਡਾ: ਅਰੁਣ ਮਿੱਤਰਾ ਨੇ ਇਥੇ ਸਰਗੋਧਾ ਖਾਲਸਾ ਗਰਲਜ ਸੀਨੀਅਰ ਸੈਕੰਡਰੀ ਸਕੂਲ  ਵਿੱਚ  ਕੌਮੀ ਵਿਗਿਆਨ ਦਿਵਸ  ਸਮਰਪਿਤ ਵਿਵ ਧਰਤੀ ਦਿਵਸ ਦੇ ਮੌਕੇ ਤੇ ਪੰਜਾਬ ਰਾਜ ਸਾਇੰਸ ਅਤੇ ਤਕਨਾਲੋਜੀ ਪ੍ਰੀਦ ਦੀ ਸਰਪ੍ਰਸਤੀ ਹੇਠ ਭਾਰਤ ਜਨ ਗਿਆਨ ਵਿਗਿਆਨ ਜੱਥਾ ਵਲੋਂ ਅੰਤਰ ਸਕੂਲੀ ਭਾਣ ਮੁਕਾਬਲੇ ਦਾ ਉਦਘਾਟਣ ਕਰਨ ਮੋਕੇ ਆਯੋਜਿਤ ਕੀਤੇ ਗਏ ਸੈਮੀਨਾਰ ਦੌਰਾਨ ਬੋਲਦਿਆਂ ਪ੍ਰਗਟ ਕੀਤੇ। 
ਉਨਾਂ ਨੇ ਕਿਹਾ ਕਿ ਜਿਥੇ ਭੌਤਿਕ ਅਤੇ ਕੁਦਰਤੀ ਘਟਨਾਵਾਂ ਬਾਰੇ ਖੋਜਬੀਨ ਹੋਈ ਉਥੇ ਨਾਲ ਹੀ ਸਮਾਜਿਕ ਪ੍ਰੀਵਰਤਨਾਂ ਬਾਰੇ ਵੀ ਸਮਾਜੀ ਵਿਗਿਆਨੀਆਂ ਤੇ ਖੋਜ ਭਰਪੂਰ ਅਧਿਐਨ ਕੀਤੇ। ਇਨ੍ਹਾਂ ਮੁਤਾਬਿਕ ਸਾ ਪਤਾ ਲੱਗਿਆ ਕਿ ਮੱਨੁਖ ਜਾਤੀ ਅਰੀਕਨ ਮਹਾਂਦੀਪ ਵਿੱਚ ਲੱਗਭੱਗ 50000 ਸਾਲ ਪਹਿਲਾਂ ਹੋਂਦ ਵਿੱਚ ਆਈ ਅਤੇ ਉਥੋਂ ਸਾਰੀ ਦੁਨੀਆਂ ਵਿੱਚ ਫੈਲ ਗਈ। ਮਨੁੱਖ ਨੇ ਆਪਣੀ ਮਿਹਨਤ ਸਦਕਾ ਵਿਕਾਸ ਕੀਤਾ ਜੋ ਕਿ ਗੁਫਾਵਾਂ ਤੋਂ ੁਰੂ ਹੋ ਕੇ ਮੋਜੂਦਾ ਸਥਿੱਤੀ ਵਿੱਚ ਪਹੁੰਚਿਆ। ੁਰੂ ਵਿੱਚ ਮਨੁੱਖ ਕੁਦਰਤ ਵਿੱਚ ਵਾਪਰ ਰਹੀਆਂ ਘਟਨਾਵਾਂ ਜਿਵੇਂ ਮਖ਼ਹ, ਝੱਖੜ, ਭੂਚਾਲ ਜਾਂ ਅੱਗ ਲੱਗਣ ਆਦਿ  ਕਿਸੇ ਦੈਵੀ ਕਤੀ ਕਾਰਣ ਹੋ ਰਹੀਆਂ ਸਮਝਦਾ ਸੀ। ਪਰ ਵਿਗਿਆਨ ਨੇ ਇਸ ਗੱਲ ਬਾਰੇ ਜਾਣਕਾਰੀ ਦਿੱਤੀ ਕਿ ਕੁਦਰਤ ਦੇ ਆਪਣੇ ਨਿਯਮ ਹਨ ਅਤੇ ਇਨ੍ਹਾਂ ਘਟਨਾਵਾਂ ਦਾ ਕਾਰਣ ਵੀ ਉਨ੍ਹਾਂ ਨਿਯਮਾਂ ਵਿੱਚ ਛੁਪਿਆ । ਇਨ੍ਹਾਂ ਖੋਜਾਂ ਤੋਂ ਹੀ ਸਾ ਸਮਾਜ ਵਿੱਚ ਫੈਲੀ ਨਾਂਬਰਾਬਰੀ ਦਾ ਕਾਰਣ ਵੀ ਪਤਾ ਲੱਗਿਆ। ਵਿਗਿਆਨਿਕ ਸੋਚ ਤੇ ਅਡਿੱਗ ਰਹਿਣ ਤੇ ਮਜਬੂਤ ਇਰਾਦੇ ਨਾਲ ਅੱਗੇ ਵੱਧਣ ਦੀ ਪ੍ਰੇਰਨਾ ਸਾ ਹੀਦੇਸ਼ਆਮ ਭਗਤ ਸਿੰਘ ਤੋਂ ਮਿਲਦੀ  ਜਿਨ੍ਹਾਂ ਨੇ ਹਾਦਤ ਤੋਂ ਕੁੱਝ ਸਮਾਂ ਪਹਿਲਾਂ ਆਪਣੇ ਲੇਖਾਂ ਵਿੱਚ ਨਾਂ ਕੇਵਲ ਬਰਤਾਨਵੀ ਸਰਕਾਰ ਦੇ ਅੱਗੇ ਝੁੱਕਣ ਤੋਂ ਨਾਂਹ ਕੀਤੀ ਬਲਕਿ ਕਿਸੇ ਦੈਵੀ ਕਤੀ ਤੋਂ ਮਨ ਦੀ ਸਾਂਤੀ ਦੀ ਪ੍ਰਾਪਤੀ ਤੋਂ ਵੀ ਇਨਕਾਰ ਕੀਤਾ। ਉਨ੍ਹਾਂ ਕਿਹਾ ਕਿ ਮਰਨ ਤੋਂ ਬਾਅਦ ਸਾਡਾ ਸਰੀਰ ਪੰਜ ਤੱਤਾਂ ਵਿੱਚ ਮਿਲ ਜਾਂਦਾ  ਅਤੇ ਪੁਨਰ ਜਨਮ ਜਾਂ ਸਵਰਗਸ਼ਨਰਕ ਵਰਗੀ ਕੋਈ ਚੀ ਨਹਖ਼ , ਕੇਵਲ ਕਿਸੇ ਵਿਅਕਤੀ ਦੇ ਵਿਚਾਰ ਅਤੇ ਉਸ ਦੇ ਕੰਮ ਹੀ ਉਸ ਦੀ ਪਛਾਣ ਬਣ ਕੇ ਰਹਿ ਜਾਂਦੇ ਹਨ।
ਡਾ: ਨੀਲਮ ਗੁਲਾਟੀ ਰਮਾਸ਼ਨਿਰਦੇਕ ਪੰਜਾਬ ਰਾਜ ਸਾਇੰਸ ਅਤੇ ਤਕਨਾਲੋਜੀ ਨੇ ਕਿਹਾ ਕਿ ਭਾਰਤ ਜਨ ਗਿਆਨ ਵਿਗਿਆਨ ਜੱਥਾ ਵਾਤਾਵਰਣ ਦੀ ਸੰਭਾਲ ਬਾਰੇ ਚੱਲ ਰਹੇ ਪਰੋਗਰਾਮਾਂ ਵਿੱਚ ਮੂਹਰਲੀਆਂ ਕਿਤਾਰਾਂ ਵਿੱਚ । ਉਨ੍ਹਾਂ ਕਿਹਾ ਕਿ ਬੱਚਿਆਂ ਵਿੱਚ ਸਕੂਲੀ ਸਿਲੇਬਸ ਤੋਂ ਇਲਾਵਾ ਹੋਰ ਕੁੱਝ ਪੜਨ ਦੀ ਆਦਤ ਘੱਟ ਰਹੀ । ਉਨ੍ਹਾਂ ਕਿਹਾ ਕਿ ਸਮਾਜੀ ਵਰਤਾਰੇ ਬਾਰੇ ਬੱਚਿਆਂ  ਖੋਜ ਭਰਪੂਰ ਸਵਾਲ ਉਠਾਣੇ ਚਾਹੀਦੇ ਹਨ। ਜਿ+ਾ ਸਾਇੰਸ ਸੁਪਰਵਾਦੀਜਰ ਸ੍ਰੀ ਪ੍ਰਦੀਪ ਕਪੂਰ ਨੇ ਕਿਹਾ ਕਿ ਬੱਚਿਆਂ  ਆਪਣੇ ਜਨਮ ਦਿਨ ਤੇ ਮੋਮਬੱਤੀਆਂ ਜਗਾਉਣ ਦੀ ਜਗਾ ਪੇੜ ਲਗਾਣੇ ਚਾਹੀਦੇ ਹਨ। ਜੱਥਾ ਦੇ ਮੀਤਸ਼ਪ੍ਰਧਾਨ ਸ੍ਰੀ ਰਣਜੀਤ ਸਿੰਘ ਨੇ ਕੂਇਜ ਦਾ ਆਯੋਜਨ ਕੀਤਾ। ਸ੍ਰੀਮਤੀ ਗੁਰਚਰਨ ਕੌਰ ਕੋਚਰ, ਸ੍ਰੀਮਤੀ ਬਲਵਿੰਦਰ ਕੌਰ ਅਤੇ ਸ੍ਰੀ ਰਣਜੀਤ ਸਿੰਘ ਤੇ ਆਧਾਰਤ ਜੱਜਾਂ ਤੇ ਪੈਨਲ ਨੇ ਭਾਣ ਮੁਕਾਬਲੇ ਦੇ ਨਤੀਜੇ ਤਿਆਰ ਕੀਤੇ। ਸ੍ਰੀਮਤੀ ਰਵਨੀਤ ਕੌਰ ਨੇ ਨਤੀਜੇ ਤਿਆਰ ਕਰਨ ਵਿੱਚ ਜੱਜਾਂ ਦੀ ਸਹਾਇਤਾ ਕੀਤੀ।
ਸਕੂਲਾਂ ਦੇ 100 ਬੱਚੇ ਅਤੇ ਅਧਿਆਪਕ ਸਮਾਗਮ ਵਿੱਚ ਾਮਿਲ ਹੋਏ ਦਸ ਬੱਚਿਆਂ ਨੇ ਭਾਣ ਪ੍ਰਤੀਯੋਗਤਾ ਵਿੱਚ ਹਿੱਸਾ ਲਿਆ। ਐਸ ਕੇ ਐਸ ਕੇ ਐਜੁਕੇਨਲ ਇੰਨਸਟੀਚਿਊਟ ਦੀ ਪ੍ਰਨੀਤ ਕੌਰ ਪ੍ਰਥਮ, ਸਿੱਖ ਮਿਨਰੀ ਸਕੂਲ ਤੋਂ ਪ੍ਰਭਜੋਤ ਕੌਰ ਅਤੇ ਸਿਮਰਨਜੀਤ ਕੌਰ ਦੂਜੇ ਅਤੇ ਤੀਜੇ ਸਥਾਨ ਤੇ ਰਹੀਆਂ। ਸਰਗੋਧਾ ਖਾਲਸਾ ਮਾਡਰਨ ਸਕੂਲ ਦੀ ਵਿਦਿਆਰਥਣਾ ਚੰਦਾ ਦੇਵੀ ਅਤੇ ਕਲਗੀਧਰ ਗਰਲਜ ਸੀ਼ਸੈ਼ਸਕੂਲ ਤੋਂ ਪ੍ਰੀਤੀ  ਹੋਸਲਾ ਅਫਜਾਈ ਪੁਰਸਕਾਰ ਦਿੱਤਾ ਗਿਆ।
ਸਾਰਿਆਂ ਦਾ ਧੰਨਵਾਦ ਕਰਦੇ ਹੋਏ ਜੱਥਾ ਦੇ ਪ੍ਰਧਾਨ ਮੇਜਰ (ਰਿਟਾ) ਸ਼ੇਰ ਸਿੰਘ ਔਲਖ ਨੇ ਕਿਹਾ ਕਿ ਜੱਥਾ 1992 ਤੋਂ ਵਾਤਾਵਰਣ ਦੀ ਸੰਭਾਲ ਬਾਰੇ ਜਾਗਰੂਕਤਾ ਵਿੱਚ ਆਹਿਮ ਰੋਲ ਅਦਾ ਕਰਦਾ ਰਿਹਾ  ਅਤੇ ਅੱਗੇ ਤੋਂ ਵੀ ਕਰਦਾ ਰਹੇਗਾ। ਉਹਨ੍ਹਾਂ ਨੇ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਕੰਵਲਜੀਤ ਕੌਰ ਅਤੇ ਬਾਕੀ ਸਟਾ ਵਲੋਂ ਪ੍ਰੋਗਰਾਮ  ਬਹੁਤ ਹੀ ਸੁਚੱਜੇ ਢੰਗ ਨਾਲ ਆਯੋਜਿਤ ਕਰਨ ਲਈ ਕੀਤੇ ਸਹਿਯੋਗ ਲਈ ਉਨ੍ਹਾਂ ਦਾ ਉਚੇਚੇ ਤੌਰ ਤੇ ਧੰਨਵਾਦ ਕੀਤਾ। ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਕੰਵਲਜੀਤ ਕੌਰ ਨੇ ਸਾਰਿਆਂ  ਜੀ ਆਇਆਂ ਆਖਿਆ। ਜੱਥਾ ਦੇ ਜਥੇਬੰਦਕ ਸਕਤੱਰ ਸ੍ਰੀ ਐਮ਼ਐਸ਼ਭਾਟੀਆ ਨੇ ਪ੍ਰੋਗਰਾਮ ਦਾ ਸੰਚਾਲਨ ਕੀਤਾ। ਹੋਰਨਾਂ ਤੋਂ ਇਲਾਵਾ ਇਸ ਸਮਾਗਮ ਵਿੱਚ ਸ੍ਰੀਮਤੀ ਕੁਸੁਮ ਲਤਾ ਨੈਸ਼ਨਲ ਅਵਾਰਡੀ ਸ੍ਰੀ ਪ੍ਰਦੀਪ ਸ਼ਰਮਾ,  ਸ੍ਰੀ ਅਮ੍ਰਿਤਪਾਲ ਸਿੰਘ ਤੇ ਸ੍ਰੀ ਸੋਹਨ ਸਿੰਘ ਨੇ ਸੰਬੋਧਨ ਕੀਤਾ।

ਵਿਦਿਆਰਥੀਆਂ ਨੂੰ ਵਹਿਮਾਂ ਭਰਮਾਂ ਨੂੰ ਛੱਡ ਕੇ ਵਿਗਿਆਨਿਕ ਸੋਚ ਅਪਨਾਉਣ ਦਾ ਸੱਦਾ ਦੇਣ ਵਾਲੇ ਇਸ ਸਮਾਗਮ ਮਗਰੋਂ ਪੰਜਾਬ ਸਕਰੀਨ ਨਾਲ ਗੱਲਬਾਤ ਕਰਦਿਆਂ ਡਾਇਰੈਕਟਰ ਨੀਲਮ ਗੁਲਾਟੀ ਸ਼ਰਮਾ ਦੱਸਿਆ ਕਿ  ਸਾਡਾ  ਵਿਭਾਗ ਵਿਗਿਆਨ ਦੀ ਰੌਸ਼ਨੀ ਫੈਲਾਉਣ ਦੇ ਮਕਸਦ ਲਈ ਹਰ ਸੰਭਵ ਸਹਾਇਤਾ ਅਤੇ ਸਹਿਯੋਗ ਦੇਂਦਾ ਹੈ। 

Monday, October 06, 2014

7 ਅਤੇ 8 ਨੂੰ ਮੀਟ ਅਤੇ ਅੰਡੇ ਦਾ ਕਾਰੋਬਾਰ ਬੰਦ ਰੱਖਣ ਦੇ ਹੁਕਮ

Mon, Oct 6, 2014 at 6:08 PM
ਭਗਵਾਨ ਵਾਲਮੀਕ ਜੀ ਦੇ ਜਨਮ ਦਿਵਸ ਮੌਕੇ ਵਿਸ਼ੇਸ਼ ਹੁਕਮ ਜਾਰੀ
ਲੁਧਿਆਣਾ: 6 ਅਕਤੂਬਰ 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ):

ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸ੍ਰੀ ਪ੍ਰਮੋਦ ਬਾਨ ਨੇ ਜ਼ਾਬਤਾ ਫੌਜਦਾਰੀ ਸੰਘਤਾ 1973 (1974 ਦਾ ਐਕਟ 2) ਦੀ ਧਾਰਾ 144 ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਮਿਤੀ 7 ਅਤੇ 8 ਅਕਤੂਬਰ, 2014 ਨੂੰ ਭਗਵਾਨ ਵਾਲਮੀਕ ਜੀ ਦੇ ਜਨਮ ਦਿਵਸ ਨੂੰ ਧਿਆਨ ਵਿੱਚ ਰੱਖਦਿਆਂ ਪੁਲਿਸ ਕਮਿਸ਼ਨਰੇਟ, ਲੁਧਿਆਣਾ ਦੇ ਇਲਾਕੇ ਵਿੱਚ ਮੀਟ ਅਤੇ ਅੰਡੇ ਦੀਆਂ ਦੁਕਾਨਾਂ, ਰੇਹੜੀਆਂ ਅਤੇ ਬੁੱਚੜਖਾਨੇ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹਨ। ਇਸ ਦਿਨ ਹੋਟਲ, ਢਾਬਿਆਂ 'ਤੇ ਮੀਟ ਅਤੇ ਅੰਡੇ ਬਣਾਉਣ 'ਤੇ ਮੁਕੰਮਲ ਪਾਬੰਦੀ ਰਹੇਗੀ। ਉਨ੍ਹਾਂ ਦੱਸਿਆ ਕਿ ਇਸ ਦਿਨ ਜੀਵ ਹੱਤਿਆ ਕਰਨ ਨਾਲ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚ ਸਕਦੀ ਹੈ ਅਤੇ ਸ਼ਰਾਰਤੀ ਅਨਸਰਾਂ ਵੱਲੋਂ ਇਸ ਦਾ ਨਜਾਇਜ਼ ਫਾਇਦਾ ਉਠਾਇਆ ਜਾ ਸਕਦਾ ਹੈ।

Saturday, October 04, 2014

ਨਵਾਬ ਕਪੂਰ ਸਿੰਘ ਅਤੇ ਸ. ਜੱਸਾ ਸਿੰਘ ਆਹਲੂਵਾਲੀਆ ਦੀ ਯਾਦ ਵਿਚ:

 Sat, Oct 4, 2014 at 10:28 AM
ਸਲਾਨਾ ਸਮਾਗਮ 20 ਅਕਤੂਬਰ ਨੂੰ 
ਅੰਮ੍ਰਿਤਸਰ: 4 ਅਕਤੂਬਰ 2014: (ਪੰਜਾਬ ਸਕਰੀਨ ਬਿਊਰੋ):
ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ 96 ਕਰੋੜੀ ਚੱਲਦਾ ਵਹੀਰ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਨਵਾਬ ਕਪੂਰ ਸਿੰਘ ਅਤੇ ਸ. ਜੱਸਾ ਸਿੰਘ ਆਹਲੂਵਾਲੀਆ ਦੀ ਯਾਦ ਨੂੰ ਸਮਰਪਿਤ ਵਿਸ਼ੇਸ਼ ਸਮਾਗਮ 20 ਅਕਤੂਬਰ ਨੂੰ ਸਥਾਨਕ ਗੁਰਦੁਅਰਾ ਬੁਰਜ ਅਕਾਲੀ ਫੂਲਾ ਸਿੰਘ ਵਿਖੇ ਬਾਬਾ ਬਲਬੀਰ ਸਿੰਘ ਦੀ ਦੇਖ-ਰੇਖ ਹੇਠ ਕਰਵਾਇਆ ਜਾਵੇਗਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਇਹ ਸਮਾਗਮ ਕੌਮ ਦੇ ਦੋਹਾਂ ਮਹਾਨ ਯੋਧੇ ਜਰਨੈਲਾਂ ਦੀ 7 ਅਕਤੂਬਰ ਨੂੰ ਆ ਰਹੀ ਬਰਸੀ ਨੂੰ ਸਮਰਪਿਤ ਹੋਵੇਗਾ। ਸ. ਬੇਦੀ ਅਨੁਸਾਰ ਇਸ ਸਮਾਗਮ ਵਿਚ ਨਿਹੰਗ ਸਿੰਘ ਦਲਾਂ ਤੋਂ ਇਲਾਵਾ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਸ਼ਖ਼ਸੀਅਤਾਂ ਉਚੇਚੇ ਤੌਰ 'ਤੇ ਪਹੁੰਚਣਗੀਆਂ। 
ਉਨ੍ਹਾਂ ਦੱਸਿਆ ਕਿ ਇਸ ਸਮਾਗਮ ਵਿਚ ਜਿਥੇ ਸਿੱਖ ਕੌਮ ਦੇ ਪ੍ਰਸਿੱਧ ਰਾਗੀ ਜਥਿਆਂ ਵੱਲੋਂ ਇਲਾਹੀ ਗੁਰਬਾਣੀ ਦਾ ਕੀਰਤਨ ਕੀਤਾ ਜਾਵੇਗਾ, ਉਥੇ ਉੱਚ ਕੋਟੀ ਦੇ ਢਾਡੀ-ਕਵੀਸ਼ਰ ਜਥਿਆਂ ਅਤੇ ਕਥਾਵਾਚਕਾਂ ਵੱਲੋਂ ਦੋਹਾਂ ਸੂਰਮਿਆਂ ਨੂੰ ਯਾਦ ਕਰਦਿਆਂ ਉਨ੍ਹਾਂ ਦੀ ਪੰਥਕ ਦੇਣ ਨੂੰ ਸੰਗਤਾਂ ਵਿਚ ਪ੍ਰਚਾਰਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਸਮਾਗਮ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਦੀ ਅਗਵਾਈ ਵਿਚ ਹਰ ਸਾਲ ਕਰਵਾਇਆ ਜਾਂਦਾ ਹੈ, ਜਿਸ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਹਾਜਰੀਆਂ ਭਰਦੀਆਂ ਹਨ। ਉਨ੍ਹਾਂ ਕਿਹਾ ਕਿ ਸਿੱਖ ਕੌਮ ਵਡਭਾਗੀ ਹੈ, ਜਿਸ ਨੂੰ ਨਵਾਬ ਕਪੂਰ ਸਿੰਘ ਅਤੇ ਸੁਲਤਾਨ-ਉਲ-ਕੌਮ ਸ. ਜੱਸਾ ਸਿੰਘ ਆਹਲੂਵਾਲੀਏ ਵਰਗੇ ਮਹਾਨ ਯੋਧੇ ਜਰਨੈਲਾਂ ਤੇ ਪੰਥ ਸੇਵਕਾਂ ਦੀ ਰਹਿਨੁਮਾਈ ਮਿਲੀ ਹੈ।

Tuesday, December 17, 2013

ਮੁਲਾਜਮ ਭਲਾਈ ਸਕੀਮ ਤਹਿਤ SGPC ਦੇ 7 ਸੇਵਾ ਮੁਕਤ ਅਧਿਕਾਰੀ ਸਨਮਾਨਿਤ

Tue, Dec 17, 2013 at 5:27 PM
ਵਿਸ਼ੇਸ਼ ਭਲਾਈ ਫੰਡ 'ਚੋਂ  ਦਿੱਤੇ 21-21 ਹਜ਼ਾਰ ਰੁਪਏ 
ਅੰਮ੍ਰਿਤਸਰ  17 ਦਸੰਬਰ 2013: (ਕਿੰਗ//ਕੁਲਵਿੰਦਰ ਸਿੰਘ//ਪੰਜਾਬ ਸਕਰੀਨ):
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ’ਚ ਸੇਵਾ ਮੁਕਤ 7 ਮੁਲਾਜਮਾਂ ਦਾ ਸਥਾਨਕ ਭਾਈ ਗੁਰਦਾਸ ਹਾਲ ਨੇੜੇ ਕੋਤਵਾਲੀ ਅੰਮ੍ਰਿਤਸਰ ਵਿਖੇ ਮੁਲਾਜਮ ਭਲਾਈ ਸਕੀਮ ਤਹਿਤ ਵਿਸ਼ੇਸ਼ ਸਨਮਾਨ ਕੀਤਾ ਗਿਆ।
ਸ਼੍ਰੋਮਣੀ ਕਮੇਟੀ ਦੇ ਸੇਵਾ ਮੁਕਤ ਅਧਿਕਾਰੀ ਸ.ਤਰਲੋਚਨ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ, ਸ. ਗੁਰਦਿੱਤ ਸਿੰਘ ਇੰਚਾਰਜ (ਟਰੱਸਟ), ਸ.ਸੁਰਿੰਦਰਪਾਲ ਸਿੰਘ ਇੰਚਾਰਜ (ਖਰੀਦ ਵਿਭਾਗ) ਸ.ਸੁਖਬੀਰ  ਸਿੰਘ ਮੂਲੇਚੱਕ ਸੁਪ੍ਰਿਟੈਂਡੈਂਟ (ਪ), ਸ. ਜੋਗਿੰਦਰ ਸਿੰਘ ਖ਼ਾਲਸਾ ਸੁਪਰਵਾਇਜਰ (ਫਲਾਇੰਗ),ਸ. ਮੰਗਲ ਸਿੰਘ ਮੀਤ ਮੈਨੇਜਰ ਤੇ ਸ. ਸੁੱਖਵਿੰਦਰਜੀਤ ਸਿੰਘ ਪੱਟੀ (ਗੁ:ਇੰ:) ਨੂੰ 21-21 ਹਜਾਰ ਰੁਪਏ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ, ਸਨਮਾਨ ਚਿੰਨ, ਸਨਮਾਨ ਪੱਤਰ, ਲੋਈ ਤੇ ਸਿਰੋਪਾਓ ਨਾਲ ਸ.ਦਲਮੇਘ ਸਿੰਘ ਖੱਟੜਾ,ਸ. ਰੂਪ ਸਿੰਘ,ਸ.ਸਤਿਬੀਰ ਸਿੰਘ ਤੇ ਸ.ਮਨਜੀਤ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ, ਸ.ਦਿਲਜੀਤ ਸਿੰਘ ਬੇਦੀ, ਸ.ਮਹਿੰਦਰ ਸਿੰਘ ਆਹਲੀ ਐਡੀ:ਸਕੱਤਰ ਵੱਲੋਂ ਸਾਂਝੇ ਰੂਪ ’ਚ ਸਨਮਾਨਤ ਕੀਤਾ ਗਿਆ।
ਸ. ਸਤਿਬੀਰ ਸਿੰਘ ਸਕੱਤਰ ਪ੍ਰਚਾਰ ਨੇ ਮੰਚ ਦੀ ਸੇਵਾ ਨਿਭਾਉਂਦਿਆਂ ਮੁਲਾਜਮ ਭਲਾਈ ਸਕੀਮ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆ ਦੱਸਿਆ ਕਿ ਲਗਭਗ ਪਿਛਲੇ 26 ਵਰ੍ਹਿਆਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ’ਚ ਸੇਵਾ ਨਿਭਾ ਰਹੇ ਕਰਮਚਾਰੀਆਂ, ਅਧਿਕਾਰੀਆਂ ਵੱਲੋਂ ਆਪਣੇ ਤੌਰ ਤੇ ਬਣਾਈ ਮੁਲਾਜਮ ਭਲਾਈ ਸਕੀਮ ਤਹਿਤ ਕਮੇਟੀ ਬਣਾਈ ਗਈ ਹੈ। ਇਸ ਸਕੀਮ ਦਾ ਹਿੱਸਾ ਬਣੇ ਮੁਲਾਜਮਾਂ ਵਿੱਚੋ ਹੁਣ ਤੱਕ 130 ਅਧਿਕਾਰੀ, ਕਰਮਚਾਰੀ ਸੇਵਾ ਮੁਕਤ ਹੋਣ ਤੇ ਬਣਦਾ ਲਾਭ ਪ੍ਰਾਪਤ ਕਰ ਚੁੱਕੇ ਹਨ। ਸ਼੍ਰੋਮਣੀ ਕਮੇਟੀ ਦੇ ਜਿਹੜੇ ਅਧਿਕਾਰੀ, ਕਰਮਚਾਰੀ ਇਸ ਸਕੀਮ ਦਾ ਹਿੱਸਾ ਹਨ ਉਹਨਾਂ ਦਾ ਸਮੇਂ ਮੁਤਾਬਿਕ ਹਰੇਕ ਮਹੀਨੇ 100/-ਰੁਪਏ ਤਨਖਾਹ ਵਿੱਚੋਂ ਕੱਟ ਕੇ ਇਸ ਫੰਡ ਵਿੱਚ ਜਮਾਂ ਕੀਤਾ ਜਾਂਦਾ ਹੈ ਤੇ ਸੇਵਾ ਮੁਕਤ ਹੋਣ ਸਮੇਂ ਮੁਲਾਜਮ ਨੂੰ ਬਣਦਾ ਮਾਣ ਸਨਮਾਨ ਦਿੱਤਾ ਜਾਂਦਾ ਹੈ।
ਇਸ ਮੌਕੇ ਸ.ਦਲਮੇਘ ਸਿੰਘ ਖੱਟੜਾ, ਸ. ਰੂਪ ਸਿੰਘ ਤੇ ਸ.ਮਨਜੀਤ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਹਰੇਕ ਮੁਲਾਜਮ ਨੂੰ ਸੇਵਾ ਭਾਵਨਾ ਤੇ ਨਿਮਰਤਾ ’ਚ ਰਹਿ ਕੇ ਆਪਣੀ ਡਿਊਟੀ ਕਰਨੀ ਚਾਹੀਦੀ ਹੈ। ਜਿਹੜੇ ਵੀਰ ਮੁਲਾਜਮਤ ਤੋਂ ਸੇਵਾ ਮੁਕਤ ਹੋ ਚੁੱਕੇ ਹਨ ਉਹਨਾਂ ਨੇ ਆਪਣੀ ਜਿੰਦਗੀ ਦਾ ਲੰਮਾ ਸਮਾਂ ਸ਼੍ਰੋਮਣੀ ਕਮੇਟੀ ਦੀ ਸਰਵਿਸ ਕਰਦਿਆਂ ਇਥੇ ਗੁਜਾਰਿਆ ਹੈ। ਮੈਂ ਇਹਨਾਂ ਸਾਰਿਆਂ ਨੂੰ ਵਧਾਈ ਦਿੰਦੇ ਹੋਏ ਪ੍ਰਮਾਤਮਾਂ ਅੱਗੇ ਅਰਦਾਸ ਕਰਦੇ ਹਾਂ ਕਿ ਇਹ ਖੁਸ਼ ਰਹਿਣ ਤੇ ਆਪਣਾ ਜੀਵਨ ਵਧੀਆ ਨਿਭਾ ਸਕਣ।
 ਇਸ ਮੌਕੇ ਮੀਤ ਸਕੱਤਰ ਸ. ਗੁਰਚਰਨ ਸਿੰਘ ਘਰਿੰਡਾ,ਸ.ਅੰਗਰੇਜ ਸਿੰਘ,ਸ.ਬਿਜੈ ਸਿੰਘ ਤੇ ਸ.ਸੰਤੋਖ ਸਿੰਘ,ਸ. ਜਗਜੀਤ ਸਿੰਘ, ਪਬਲੀਸਿਟੀ ਵਿਭਾਗ ਦੇ ਇੰਚਾਰਜ ਸ.ਕੁਲਵਿੰਦਰ ਸਿੰਘ ਰਮਦਾਸ, ਸੁਪ੍ਰਿੰਟੈਂਡੈਂਟ ਸ਼੍ਰੋਮਣੀ ਕਮੇਟੀ ਸ. ਹਰਮਿੰਦਰ ਸਿੰਘ ਮੂਧਲ ਤੇ ਸ.ਹਰਜਿੰਦਰ ਸਿੰਘ ਕੈਰੋਂਵਾਲ (ਪ੍ਰ) ਸ. ਹਰਿੰਦਰਪਾਲ ਸਿੰਘ ਚੀਫ ਅਕਾਉਟੈਂਟ, ਸ. ਬੇਅੰਤ ਸਿੰਘ ਤੇ ਸ.ਜਤਿੰਦਰ ਸਿੰਘ ਐਡੀ: ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਇੰਚਾਰਜ ਸ.ਨਿਰਵੈਲ ਸਿੰਘ, ਸ.ਗੁਰਚਰਨ ਸਿੰਘ, ਸ.ਤਰਵਿੰਦਰ ਸਿੰਘ, ਪ੍ਰੋ. ਸੁਖਦੇਵ ਸਿੰਘ, ਸ. ਅਮਰਜੀਤ ਸਿੰਘ, ਸ.ਕਰਮਬੀਰ ਸਿੰਘ,ਸ. ਗੁਰਿੰਦਰ ਸਿੰਘ,ਸ. ਗੁਰਬਚਨ ਸਿੰਘ, ਸ.ਪਰਮਦੀਪ ਸਿੰਘ ਤੇ ਸ. ਜਸਵਿੰਦਰਪਾਲ ਸਿੰਘ ਨਿੱਜੀ ਸਹਾਇਕ ਜਥੇ. ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਇਲਾਵਾ ਸ਼੍ਰੋਮਣੀ ਕਮੇਟੀ, ਧਰਮ ਪ੍ਰਚਾਰ ਕਮੇਟੀ ਦੇ ਮੁਲਾਜਮ ਹਾਜਰ ਸਨ।

ਨੋਟ:- ਤਸਵੀਰ ਈ-ਮੇਲ ਕੀਤੀ ਗਈ ਹੈ।

ਨੰ:3316/17-12-13                           (ਕੁਲਵਿੰਦਰ ਸਿੰਘ)
98148-98254 

Tuesday, September 10, 2013

Sexual Grooming.....ਏਹੋ ਹਮਾਰਾ ਜੀਵਣਾ//Kulwant Singh Dhesi

Tue, Sep 10, 2013 at 4:09 PM
ਨਜ਼ਰ ਚੁਰਾ ਕਰ ਗੁਜ਼ਰ ਰਹੇ ਹੋ ਗੁਜ਼ਰ ਜਾਓ;           -ਕੁਲਵੰਤ ਸਿੰਘ ਢੇਸੀ ਦੀ ਕਲਮ ਤੋਂ ਵਿਸ਼ੇਸ਼ 
ਮੈਂ ਤੋਂ ਆਈਨਾ ਹੂੰ ਮੇਰੀ ਅਪਨੀ ਜ਼ਿੰਮੇਦਾਰੀ ਹੈ !
ਮੁਸਲਮਾਨਾਂ ਵਲੋਂ ਸਿੱਖ ਧੀਆਂ ਤੇ ਕੀਤੇ ਜਾ ਰਹੇ ਹਮਲਿਆਂ ਦਾ ਸਕੈਂਡਲ 
ਬੀ ਬੀ ਸੀ ਵਲੋਂ ਕਰ ਦਿੱਤਾ ਗਿਆ ਜੱਗ ਜਾਹਰ 
Art Work Courtesy 
Kulwantsinghdhesi@hotmail.com
ਕੌਮਾਂਤਰੀ ਪ੍ਰਸਿੱਧੀ ਵਾਲੇ ਮੀਡੀਏ ਬੀ ਬੀ ਸੀ ਵਲੋਂ ਤਿੰਨ ਸਤੰਬਰ ਨੂੰ ਆਪਣੇ ਪ੍ਰੋਗ੍ਰਾਮ ‘ਇਨਸਾਈਡ ਆਊਟ’ ਵਿਚ ਇੱਕ ਸਨਸਨੀ ਖੇਜ਼ ਡਾਕੂਮੈਂਟਰੀ ਜਾਰੀ ਕੀਤੀ ਗਈ, ਜਿਸ ਵਿਚ ਬਰਤਾਨੀਆਂ ਵਿਚ ਕੁਝ ਮੁਸਲਮਾਨ ਲੜਕਿਆਂ ਵਲੋਂ ਮਾਸੂਮ ਸਿੱਖ ਲੜਕੀਆਂ ਦੇ ਜਿਸਮਾਨੀ ਸੋਸ਼ਣ ਦਾ ਬੜਾ ਹੀ ਵਹਿਸ਼ੀ ਕੇਸ ਸਾਹਮਣੇ ਆਇਆ ਹੈ। ਇਸ ਰਿਪੋਰਟ ਦੀ ਪਿੱਠਭੂਮੀ ਵਿਚ ਸਿੱਖ ਅਵੇਅਰਨੈਸ ਸੁਸਾਇਟੀ ਦੇ ਆਗੂ ਸ: ਮੋਹਣ ਸਿੰਘ ਨੇ ਅਹਿਮ ਭੂਮਿਕਾ ਨਿਭਾਈ ਹੈ। ਸਿੱਖ ਅਵੇਅਰਨੈਸ ਸੁਸਾਇਟੀ ਵਲੋਂ ਪਿਛਲੇ ਇੱਕ ਦਹਾਕੇ ਤੋਂ ਕਰੜੀ ਮਿਹਨਤ ਕੀਤੀ ਗਈ ਹੈ ਕਿ ਉਹ ਦੁਨੀਆਂ ਦੇ ਸਾਹਮਣੇ ਇਨਸਾਨੀਅਤ ਤੋਂ ਗਿਰੇ ਹੋਏ ਉਹਨਾਂ ਕਮੀਨੇ ਅਤੇ ਦਰਿੰਦੇ ਲੋਕਾਂ ਦੀ ਸੱਚਾਈ ਲਿਆ ਸਕਣ ਜੋ ਕਿ ਮਾਸੂਮ ਸਿੱਖ ਬੱਚੀਆਂ ਨੂੰ ਧੋਖੇ ਨਾਲ ਆਪਣੇ ਜਾਲ ਵਿਚ ਫਸਾਉਂਦੇ ਹਨ ਅਤੇ ਫਿਰ ਉਹਨਾਂ ਨੂੰ ਬਲੈਕ ਮੇਲ ਕਰਕੇ ਦੇਹ ਵਪਾਰ ਕਰਵਾਉਂਦੇ ਹਨ। ਇਸ ਤਰਾਂ ਦਾ ਸ਼ੋਸ਼ਣ ਭਾਵੇਂ ਹੋਰ ਪੱਧਰ ਤੇ ਵੀ ਹੋ ਰਿਹਾ ਹੈ ਪਰ ਪਾਕਿਤਾਨੀ ਮੁਸਲਮਾਨ ਮੁੰਡੇ ਸਿੱਖ ਬੱਚੀਆਂ ਵਿਸ਼ੇਸ਼ ਕਰਕੇ ਆਪਣਾਂ ਨਿਸ਼ਾਨਾਂ ਬਣਾਉਂਦੇ ਹਨ।
ਬੀ ਬੀ ਸੀ ਵਲੋਂ ਚਾਰ ਕੇਸਾਂ ਦਾ ਖੁਲਾਸਾ ਕਲਪਿਤ ਨਾਮ ਦੇ ਕੇ ਦਿੱਤਾ ਗਿਆ ਹੈ—
ਇਸ ਭਿਅੰਕਰ ਸਾਜਸ਼ ਵਿਚ ਰਾਖਸ਼ੀ ਬਿਰਤੀ ਦੇ ਲੋਕ ਨੌਂ ਤੋਂ ਸੋਲਾਂ ਸਾਲ ਦੀਆਂ ਨਬਾਲਗ ਬੱਚੀਆਂ ਨੂੰ ਆਪਣਾ ਨਿਸ਼ਾਨਾਂ ਬਣਾਉਂਦੇ ਹਨ।
ਪਹਿਲਾ ਕੇਸ ਜਸਵਿੰਦਰ ਨਾਮ ਦੀ ਲੜਕੀ ਦਾ ਦਿੱਤਾ ਗਿਆ ਜਿਸ ਨੂੰ ਕਿ ਇੱਕ ਮੁਸਲਮਾਨ ਮੁੰਡਾ ਆਪਣੇ ਜਾਅਲੀ ਪਿਆਰ ਦੇ ਜਾਲ ਵਿਚ ਫਸਾ ਲੈਂਦਾ ਹੈ। ਇਹ ਮੁੰਡਾ ਕੜਾ ਅਤੇ ਖੰਡਾ ਪਹਿਨਦਾ ਸੀ ਤਾਂ ਕਿ ਕੁੜੀ ਨੂੰ ਸਿੱਖ ਹੋਣ ਦਾ ਭੁਲੇਖਾ ਦਿੱਤਾ ਜਾ ਸਕੇ। ਇਸ ਲੜਕੀ ਨੂੰ ਆਪਣੇ ਜਾਲ ਵਿਚ ਫਸਾ ਕੇ ਉਹ ਮਹਿੰਗੇ ਤੋਹਫੇ ਦੇਣ ਲੱਗਦਾ ਹੈ। ਉਸ ਨੇ ਕੁੜੀ ਨੂੰ ਫੋਨ ਵੀ ਲੈ ਕੇ ਦਿੱਤਾ ਤਾਂ ਕਿ ਲਗਾਤਾਰ ਉਸ ਨੂੰ ਗੁਮਰਾਹ ਕਰ ਸਕੇ। ਉਸ ਦੇ ਜਾਲ ਵਿਚ ਫਸ ਕੇ ਇਹ ਕੁੜੀ ਸਕੂਲੋਂ ਬਾਹਰ ਰਹਿਣ ਲੱਗ ਪਈ ਅਤੇ ਮਾਨਸਕ ਤੌਰ ਤੇ ਉਸ ਦੀ ਪਰਿਵਾਰ ਤੋਂ ਵੀ ਦੂਰੀ ਵਧਦੀ ਗਈ। ਫਿਰ ਇੱਕ ਦਿਨ ਮੁੰਡੇ ਨੇ ਕੁੜੀ ਨੂੰ ਹੋਟਲ ਵਿਚ ਲਿਜਾ ਕੇ ਡਰਿੰਕ ਵਿਚ ਕੋਈ ਐਸੀ ਦਵਾ ਪਿਲਾ ਦਿੱਤੀ ਕਿ ਪੀਂਦਿਆਂ ਸਾਰ ਹੀ ਉਹ ਬੇਹੋਸ਼ ਹੋ ਗਈ। ਅਗਲੀ ਸਵੇਰ ਜਦੋਂ ਕੁੜੀ ਨੂੰ ਜਾਗ ਆਈ ਤਾਂ ਉਹ ਨਿਰਵਸਤਰ ਸੀ। ਕੁੜੀ ਨੂੰ ਬੇਹੋਸ਼ ਕਰਕੇ ਉਸ ਦੀਆਂ ਗੰਦੀਆਂ ਤਸਵੀਰਾਂ ਲਈਆਂ ਗਈਆਂ ਅਤੇ ਉਸ ਨੂੰ ਕਈ ਬੰਦਿਆਂ ਨਾਲ ਸੈਕਸ ਕਰਦੀ ਦਿਖਾਇਆ ਗਿਆ। ਹੁਣ ਉਸ ਨੇ ਕੁੜੀ ਨੂੰ ਇਹਨਾਂ ਤਸਵੀਰਾਂ ਦੇ ਅਧਾਰ ਤੇ ਬਲੈਕ ਮੇਲ ਕਰਨਾਂ ਸ਼ੁਰੂ ਕਰ ਦਿੱਤਾ ਅਤੇ ਉਹ ਮਾਸੂਮ ਕੁੜੀ ਉਸ ਕਮੀਨੇ ਦੇ ਇਸ਼ਾਰਿਆਂ ਤੇ ਚੱਲਣ ਲਈ ਮਜ਼ਬੂਰ ਹੋ ਗਈ। ਉਹ ਕੁੜੀ ਨੂੰ ਧਮਕੀਆਂ ਦਿੰਦਾ ਸੀ ਕਿ ਜੇਕਰ ਉਸ ਨੇ ਬਗਾਵਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਉਸ ਦੀਆਂ ਗੰਦੀਆਂ ਤਸਵੀਰਾਂ ਉਸ ਦੇ ਬਾਪ ਨੂੰ ਦਿਖਾ ਦਵੇਗਾ। ਕਰੀਬ ਡੇੜ ਸਾਲ ਡਰਦੀ ਹੋਈ ਕੁੜੀ ਨਰਕ ਭੋਗਣ ਲਈ ਮਜ਼ਬੂਰ ਹੋ ਗਈ। ਵਧੇਰੇ ਦੁੱਖ ਵਾਲੀ ਗੱਲ ਇਹ ਸੀ ਕਿ ਉਹ ਆਪਣਾਂ ਦੁੱਖ ਆਪਣੇ ਮਾਪਿਆਂ ਨਾਲ ਵੀ ਸਾਂਝਾ ਕਰਨ ਤੋਂ ਮਜ਼ਬੂਰ ਸੀ ਕਿਓਂਕਿ ਰਾਜ਼ ਦੇ ਖੁਲਦਿਆਂ ਹੀ ਉਹਨਾਂ ਨੇ ਕੁੜੀ ਤੇ ਦੋਸ਼ ਲਾਉਣਾਂ ਸੀ ਕਿ ਸਾਰਾ ਕਸੂਰ ਹੀ ਉਸ ਦਾ ਹੈ ਜੋ ਕਿ ਉਸ ਨੇ ਆਪਣੇ ਸਬੰਧ ਕਿਸੇ ਮੁੰਡੇ ਨਾਲ ਬਣਾਏ ਸਨ। ਇਸ ਡਰ ਕਾਰਨ ਹੀ ਜਸਵਿੰਦਰ ਨੇ ਆਪਣਾ ਰਾਜ਼ ਆਪਣੇ ਸੀਨੇ ਵਿਚ ਦਫਨ ਕਰ ਲਿਆ ਅਤੇ ਉਹ ਨਰਕ ਵਿਚ ਫਸੀ ਹੋਈ ਹਰ ਰੋਝ ਹੀ ਤਿਲ ਤਿਲ ਕਰਕੇ ਮਰਨ ਲੱਗੀ। ਇਸ ਸਬੰਧ ਵਿਚ ਅਹਿਮ ਗੱਲ ਹੈ ਕਿ ਜਿਹਨਾਂ ਪਰਿਵਾਰਾਂ ਵਿਚ ਮਾਪੇ ਸਖਤ ਸੁਭਾਅ ਦੇ ਹੁੰਦੇ ਹਨ ਉਹਨਾਂ ਵਿਚ ਬੱਚੇ ਆਪਣੀਆਂ ਕਮਜ਼ੋਰੀਆਂ ਅਤੇ ਦੁੱਖਾਂ ਨੂੰ ਸਾਂਝਿਆਂ ਕਰਨ ਤੋਂ ਬਹੁਤ ਡਰਦੇ ਹਨ ਅਤੇ ਜਦੋਂ ਐਸੇ ਰਾਜ਼ ਖੁਲ੍ਹਦੇ ਵੀ ਹਨ ਤਾਂ ਸਾਡੇ ਲੋਕ ਖਾਨਦਾਨ ਦੀ ਇਜ਼ਤ ਦੇ ਮਖੌਟੇ ਕਾਰਨ ਪੁਲਿਸ ਦੀ ਮੱਦਤ ਲੈ ਕੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੀ ਹਿੰਮਤ ਨਹੀਂ ਕਰਦੇ ਅਤੇ ਨਾਂ ਹੀ ਬੱਚਿਆਂ ਦਾ ਲੋੜੀਂਦਾ ਸਾਥ ਦਿੰਦੇ ਹਨ ਸੋ ਇਸ ਬਿਪਤਾ ਵਿਚ ਫਸੀਆਂ ਬੱਚੀਆਂ ਨੂੰ ਬੇਹੱਦ ਜ਼ੁਲਮ ਸਹਾਰਦਿਆਂ ਘੁੱਟ ਘੁੱਟ ਕੇ ਮਰਨਾਂ ਪੈਂਦਾ ਹੈ। ਪਰਿਵਾਰ ਅਤੇ ਖਾਨਦਾਨ ਦੀ ਇੱਜ਼ਤ ਦੇ ਮਖੌਟੇ ਵਿਚ ਸੰਗੀਨ ਦੋਸ਼ੀ ਬਚ ਕੇ ਨਿਕਲ ਜਾਂਦੇ ਹਨ। ਕਈ ਵੇਰਾਂ ਤਾਂ ਮਾਸੂਮ ਬੱਚੀਆਂ ਹਮੇਸ਼ਾਂ ਹਮੇਸ਼ਾਂ ਲਈ ਆਪਣੇ ਮਾਪਿਆਂ ਤੋਂ ਵਿਛੜ ਜਾਂਦੀਆਂ ਹਨ।
ਅਗਲਾ ਕੇਸ ਪ੍ਰੀਤ ਨਾਮ ਦੀ ਬੱਚੀ ਦਾ ਹੈ। ਪ੍ਰੀਤ ਨੂੰ ਇੱਕ ਮੁਸਲਮਾਨ ਮੁੰਡਾ ਨਗਰ ਕੀਰਤਨ ਵਿਚ ਮਿਲਦਾ ਹੈ ਅਤੇ ਹੱਥ ਵਿਚ ਪਹਿਨੇ ਹੋਏ ਕੜੇ ਅਤੇ ਸਿਮਰਨੇ ਕਾਰਨ ਉਹ ਕੁੜੀ ਨੂੰ ਸਿੱਖ ਹੋਣ ਦਾ ਧੋਖਾ ਦੇਣ ਵਿਚ ਸਫਲ ਹੋ ਜਾਂਦਾ ਹੈ। ਪਿਆਰ ਦਾ ਢੋਂਗ ਰਚਾਉਣ ਮਗਰੋਂ ਇਹ ਵੀ ਕੁੜੀ ਨੂੰ ਮਹਿੰਗੇ ਤੋਹਫੇ ਦੇਣ ਲੱਗਦਾ ਹੈ। ਇਸ ਨੇ ਵੀ ਆਪਣੇ ਪਿਆਰ ਦੇ ਜਾਲ ਵਿਚ ਫਸਾ ਕੇ ਕੁੜੀ ਦੀਆਂ ਐਸੀਆਂ ਤਸਵੀਰਾਂ ਖਿੱਚ ਲਈਆਂ ਜੋ ਕਿ ਉਸ ਨੂੰ ਬਲੈਕ ਮੇਲ ਕਰਨ ਵਿਚ ਸਹਾਈ ਹੋ ਸਕਣ। ਇਸ ਮੁਸਲਮਾਨ ਦੀ ਵਹਿਸ਼ਤ ਦਾ ਸਿਖਰ ਉਦੋਂ ਹੋ ਗਿਆ ਜਦੋਂ ਉਸ ਨੇ ਕੁੜੀ ਨੂੰ ਮਜ਼ਬੂਰ ਕਰਕੇ ਵੇਸਵਾਗਿਰੀ ਦਾ ਧੰਦਾ ਕਰਵਾਉਣਾਂ ਸ਼ੁਰੂ ਕਰ ਦਿੱਤਾ। ਹਰ ਵੇਰ ਉਹ ਕੁੜੀ ਨੂੰ ਕਹਿੰਦਾ ਕਿ ਉਹ ਬਸ ਇੱਕ ਹੋਰ ਗਾਹਕ ਭੁਗਤਾ ਦੇਵੇ ਤਾਂ ਉਹ ਉਸ ਨੂੰ ਆਪਣੇ ਜਾਲ ਵਿਚੋਂ ਅਜ਼ਾਦ ਕਰ ਦੇਵੇਗਾ। ਇਸ ਤਰਾਂ ਇਹ ਬਦਨਸੀਬ ਬੱਚੀ ਇਸ ਪਾਪੀ ਬਿਰਤੀ ਦੇ ਜਾਲ ਵਿਚ ਫਸ ਕੇ ਹੀ ਰਹਿ ਗਈ।

ਇੱਕ ਹੋਰ ਲੜਕੀ ਜੋ ਲੰਡਨ ਦੀ ਰਹਿਣ ਵਾਲੀ ਸੀ ਜਦੋਂ ਉਸ ਦੇ ਮਾਪਿਆਂ ਨੂੰ ਉਸ ਦੇ ਦੁਖਾਂਤ ਦਾ ਪਤਾ ਲੱਗਾ ਤਾਂ ਉਹਨਾਂ ਨੇ ਲੰਡਨ ਤੋਂ 120 ਮੀਲ ਦੂਰ ਉੱਤਰ ਵਿਚ ਰਹਿਣਾਂ ਸ਼ੁਰੂ ਕਰ ਦਿੱਤਾ ਪਰ ਕਮੀਨਿਆਂ ਲੋਕਾਂ ਨੇ ਉਹਨਾਂ ਦਾ ਪਿੱਛਾ ਨਾ ਛੱਡਿਆ। ਉਹ ਬੱਚੀ ਦੀ ਪਛਾਣ ਤੋਂ ਉਸ ਦਾ ਪਿੱਛਾ ਕਰਦੇ ਰਹੇ। ਮਾਪਿਆਂ ਨੇ ਪੁਲਿਸ ਕੋਲ ਇਸ ਕੇਸ ਦੀ ਸ਼ਿਕਾਇਤ ਵੀ ਕੀਤੀ ਪਰ ਪੁਲਿਸ ਨੇ ਕੱਖ ਵੀ ਨਾਂ ਕੀਤਾ। 16 ਸਾਲਾ ਕੁਲਵੰਤ ਨਾਮ ਦੀ ਲੜਕੀ ਦੇ ਸਬੰਧ ਵਿਚ ਤਾਂ ਸਿੱਖ ਅਵੇਅਰਨੈਸ ਸੁਸਾਇਟੀ ਨੇ ਪੁਲਿਸ ਨੂੰ ਮੁਜ਼ਰਮ ਦਾ ਨਾਮ, ਕਾਰ ਰਜਿਸਟਰੇਸ਼ਨ ਅਤੇ ਘਰ ਦਾ ਐਡਰਸ ਵਗੈਰਾ ਖੁਦ ਮਿਹਨਤ ਕਰਕੇ ਦਿੱਤਾ ਤਾਂ ਜਾ ਕੇ ਪੁਲਿਸ ਕੁਝ ਹਰਕਤ ਵਿਚ ਆਈ। ਕਿਹਾ ਜਾਂਦਾ ਹੈ ਕਿ ਭਾਈਚਾਰਕ ਤਣਾਓ ਨੂੰ ਦੇਖਦਿਆਂ ਹੋਇਆਂ ਪੁਲਿਸ ਕੁਝ ਵੀ ਨਹੀਂ ਕਰਦੀ ਅਤੇ ਇਹਨਾਂ ਕੇਸਾਂ ਦੀ ਸੱਚਾਈ ਅਤੇ ਜ਼ੁਲਮ ਦੀ ਇੰਤਹਾ ਨੂੰ ਦੇਖ ਜਾਣ ਕੇ ਵੀ ਮੂਕ ਦਰਸ਼ਕ ਬਣੀ ਰਹਿੰਦੀ ਹੈ।

ਅੇਸੇ ਹੀ ਇੱਕ ਹੋਰ ਕੇਸ ਵਿਚ ਇੱਕ ਐਸੀ ਲੜਕੀ ਨੂੰ ਦਿਖਾਇਆ ਗਿਆ ਜੋ ਕਿ ਨਰਕੀ ਯਾਦਾਂ ਤੋਂ ਦੂਰ ਜਾ ਕੇ ਅਮਰੀਕਾ ਵਿਚ ਰਹਿ ਰਹੀ ਸੀ। ਬੇਹੱਦ ਪੀੜਾ ਸਮੇਂ ਲੋੜ ਹੁੰਦੀ ਹੈ ਕਿ ਬੱਚਿਆਂ ਨੂੰ ਮਾਂ ਬਾਪ ਅਤੇ ਪਰਿਵਾਰ ਦੀ ਹਿਮਾਇਤ ਅਤੇ ਪਿਆਰ ਮਿਲੇ ਜਦ ਕਿ ਆਪਣੇ ਘਰ ਪਰਿਵਾਰ ਤੋਂ ਦੂਰ ਉਹ ਆਪਣੇ ਪਿਛੋਕੜ ਤੋਂ ਖਹਿੜਾ ਛੁਡਾਊਣ ਲਈ ਇਕੱਲੇ ਇਕਹਿਰੇ ਜੱਦੋ ਜਹਿਦ ਕਰਦੇ ਰਹਿੰਦੇ ਹਨ। ਇਹ ਕੁਕਰਮ ਕਰਨ ਵਾਲੇ ਮੁਸਲਮਾਨ ਮੁੰਡਿਆਂ ਦੀਆਂ ਸਾਜਸ਼ਾਂ ਕਰੀਬ ਇੱਕੋ ਜਹੀਆਂ ਹੀ ਹਨ। ਪਹਿਲਾਂ ਉਹ ਝੂਠੇ ਭੇਖ ਨਾਲ ਕੁੜੀਆਂ ਨੂੰ ਆਪਣੇ ਜਾਲ ਵਿਚ ਫਸਾਉਂਦੇ ਹਨ ਅਤੇ ਫਿਰ ਉਹ ਉਹਨਾਂ ਦੀਆਂ ਗਲਤ ਤਸਵੀਰਾਂ ਖਿੱਚ ਕੇ ਉਹਨਾਂ ਨੂੰ ਹਰ ਤਰਾਂ ਦਾ ਕੁਕਰਮ ਕਰਨ ਲਈ ਮਜ਼ਬੂਰ ਕਰਦੇ ਬਲੈਕ ਮੇਲ ਕਰਨ ਲੱਗਦੇ ਹਨ।
ਇਸ ਡਾਕੂਮੈਂਟਰੀ ਵਿਚ ਮੁਸਲਮ ਕਾਊਂਸਲ ਆਫ ਗਰੇਟ ਬ੍ਰਿਟੇਨ ਦੇ ਆਗੂ ਇਬਰਾਹਿਮ ਮੋਗਰਾ ਨੇ ਬੇਸ਼ੱਕ ਇਸ ਕੁਕਰਮ ਨੂੰ ਭੰਡਿਆ ਹੈ ਪਰ ਉਹ ਇਸ ਗੱਲ ਨਾਲ ਸਹਿਮਤ ਨਹੀਂ ਹੈ ਕਿ ਇਸ ਕੁਕਰਮ ਵਿਚ ਪਾਕਿਸਤਾਨੀ ਪਿਛੋਕੜ ਦੇ ਮੁਸਲਮਾਨ ਮੁੰਡੇ ਪ੍ਰਮੁਖ ਤੌਰ ਤੇ ਸਰਗਰਮ ਹਨ। ਮੋਗਰਾ ਮੁਤਾਬਿਕ ਇਹ ਕੇਸ ਦੋਸ਼ਾਂ ਤੇ ਅਧਾਰਤ ਹਨ ਜਿਹਨਾਂ ਦਾ ਕੋਈ ਸਬੂਤ ਨਹੀਂ ਹੈ।

ਇੱਕ ਪਾਕਿਸਤਾਨੀ ਮੁਸਲਮਾਨ ਮੁਜ਼ਰਮ (ਉਸ ਮੁਤਾਬਕ ਹੁਣ ਉਸ ਨੇ ਇਹ ਪਾਪ ਕਰਨਾਂ ਛੱਡ ਦਿੱਤਾ ਹੈ)  ਨੇ ਲਾਪਰਵਾਹੀ ਦੀ ਸੁਰ ਵਿਚ ਮੰਨਿਆਂ ਹੈ ਕਿ ਉਹ ਜਾਣ ਬੁੱਝ ਕੇ ਸਿਰਫ ਸਿੱਖ ਕੁੜੀਆਂ ਨੂੰ ਹੀ ਨਿਸ਼ਾਨਾਂ ਬਣਾਉਂਦੇ ਹਨ ਕਿਓਂਕਿ ਉਹ ਮਾਪਿਆਂ ਨੂੰ ਨਹੀਂ ਦੱਸਦੀਆਂ ।
ਇਸ ਸਾਜਸ਼ ਵਿਚ ਫਸੀਆਂ ਬੱਚੀਆਂ ਆਪਣੇ ਆਪ ਨੂੰ ਨਫਰਤ ਕਰਨ ਲੱਗ ਪੈਂਦੀਆਂ ਹਨ ਅਤੇ ਆਤਮਘਾਤ ਕਰਨ ਬਾਰੇ ਸੋਚਣ ਲੱਗਦੀਆਂ ਹਨ। ਬੇਸ਼ਕ ਇਸ ਭਿਅੰਕਰ ਕੇਸ ਬਾਰੇ ਅਜੇ ਕੋਈ ਅੰਕੜੇ ਹਾਸਲ ਨਹੀਂ ਹਨ ਪਰ ਸਿੱਖ ਅਵੇਅਰਨੈਸ ਸੁਸਾਇਟੀ ਦੇ ਸ: ਮੋਹਣ ਸਿੰਘ ਮੁਤਾਬਕ ਬੱਚੀਆਂ ਅਤੇ ਮਾਪੇ ਲਗਾਤਾਰ ਫੂਨ ਕਰ ਰਹੇ ਹਨ ਜਿਹਨਾਂ ਨੂੰ ਕਿ ਇਸ ਮਹਾਂਮਾਰੀ ਤੋਂ ਬਚਾਉਣ ਦੀ ਤਤਕਾਲ ਲੋੜ ਹੈ। ਇਸ ਦੇ ਨਾਲ ਹੀ ਗੱਲ ਬਹੁਤ ਮਹੱਤਵ ਪੂਰਨ ਹੈ ਕਿ ਧੀਆਂ ਭੈਣਾਂ ਦੀ ਇੱਜ਼ਤ ਦੇ ਸਵਾਲ ਤੇ ਪੰਜਾਬੀਆਂ ਦਾ ਲੱਜ ਪਾਲ ਇਤਹਾਸ ਅਨੇਕਾਂ ਭਾਈਚਾਰਕ ਵਿਸਫੋਟ ਆਪਣੀ ਹਿੱਕ ਵਿਚ ਸਾਂਭੀ ਬੈਠਾਂ ਹੈ। ਅੱਜ ਵੀ ਉਸ ਧਾਰਨਾਂ ਦੇ ਪੰਜਾਬੀਆਂ ਦੀ ਸਾਡੇ ਸਮਾਜ ਵਿਚ ਘਾਟ ਨਹੀਂ ਹੈ। ਸਿੱਖਾਂ ਦਾ ਸੁਨਹਿਰੀ ਇਤਹਾਸ ਹੈ ਕਿ ਉਹਨਾਂ ਨੇ ਜਰਵਾਣਿਆਂ ਵਲੋਂ ਕਮਜ਼ੋਰ ਹਿੰਦੂਆਂ ਦੀ ਰੋਲੀ ਜਾ ਰਹੀ ਪਤੱ ਨੂੰ ਬਚਾਇਆ ਅਤੇ ਅਠਾਰਵੀਂ ਸਦੀ ਵਿਚ ਹਜ਼ਾਰਾਂ ਹਿੰਦੂ ਧੀਆਂ ਦੀ ਰਖਿਆ ਕਰਕੇ ਉਹਨਾਂ ਨੂੰ ਘਰੋ ਘਰੀ ਪਹੁੰਚਾਇਆ । ਗੁਰੂ ਦੇ ਇਹਨਾਂ ਮਹਾਨ ਸਿੱਖਾਂ ਨੇ ਅੱਤ ਟਕਰਾਓ ਦੇ ਸਮੇਂ ਵੀ ਜਰਵਾਣਿਆਂ ਦੀਆਂ ਅਬਲਾਵਾਂ ਨੂੰ ਆਪਣਾਂ ਨਿਸ਼ਾਨਾ ਨਹੀਂ ਬਣਾਇਆ ਸਗੋਂ ਆਪਣੀਆਂ ਹੀ ਧੀਆਂ ਭੈਣਾਂ ਵਾਂਗ ਉਹਨਾਂ ਦੀ ਇੱਜ਼ਤ ਕਰਦੇ ਰਹੇ। ਅੱਜ ਜਦ ਕਿ ਸਿਰ ਫਿਰੇ ਮੁਸਲਮਾਨ ਲੋਕ ਸਿੱਖਾਂ ਦੀ ਅਸਮਤ ਤੇ ਹਮਲੇ ਕਰ ਰਹੇ ਹਨ ਤਾਂ ਸਾਡੇ ਨੌਜਵਾਨਾਂ ਦੇ ਵੀ ਲਹੂ ਖੌਲ ਰਹੇ ਹਨ । ਇਸ ਸਾਲ ਦੇ ਸ਼ੁਰੂ ਵਿਚ ਲੈਸਟਰ ਦੇ ਕਰੀ ਰੈਸਟੋਰੈਂਟ ਤੇ ਵੀ ਕਥਿਤ ਤੌਰ ਤੇ ਇਸੇ ਕਰਕੇ ਹਮਲਾ ਕੀਤਾ ਗਿਆ ਸੀ ਕਿਓਂਕਿ ਇਸ ਰੈਸਟੋਰੈਂਟ ਦੇ ਫਲੈਟ ਵਿਚ ਇੱਕ ਸੋਲਾਂ ਸਾਲਾਂ ਦੀ ਸਿੱਖ ਬੱਚੀ ਦੀ ਇੱਜ਼ਤ ਤੇ ਹਮਲਾ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਕਿ ਸਾਡੇ ਸਮਾਜ ਵਿਚ ਅੰਦਰੋਂ ਅੰਦਰੀ ਖੌਲਦੀ ਬਦਲੇ ਦੀ ਅੱਗ ਭਾਂਬੜ ਬਣ ਕੇ ਬਾਹਰ ਆਵੇ ਤਾਂ ਮੁਸਲਮ ਭਾਈਚਾਰੇ ਦੇ ਆਗੂਆਂ ਨੂੰ ਚਾਹੀਦਾ ਹੈ ਕਿ ਉਹ ਬੀ ਬੀ ਸੀ ਵਲੋਂ ਲੋਕਾਂ ਰੂਬਰੂ ਲਿਆਂਦੇ ਸੱਚ ਤੋਂ ਮੁਨਕਰ ਨਾਂ ਹੋਣ ਅਤੇ ਆਪਣੇ ਸਿਰ ਫਿਰੇ ਅਨਸਰਾਂ ਨੂੰ ਨੱਥ ਪਾਉਣ। ਸਿੱਖ ਭਾਈਚਾਰੇ ਨੂੰ ਸਿੱਖ ਵੈਲਫੇਅਰ ਸੁਸਾਇਟੀ ਅਤੇ ਉਹਨਾਂ ਸਾਰੇ ਨੌਜਵਾਨਾਂ ਦੇ ਮਗਰ ਢਾਲ ਬਣ ਕੇ ਖੜ੍ਹੇ ਹੋ ਜਾਣਾਂ ਚਾਹੀਦਾ ਹੈ ਜੋ ਕਿ ਆਪਣੀਆਂ ਧੀਆਂ ਦੀ ਰਾਖੀ ਲਈ ਸਿਰ ਤਲੀ ਤੇ ਰੱਖ ਕੇ ਦਿਨ ਰਾਤ ਇੱਕ ਕਰ ਰਹੇ ਹਨ।
                                                                      #######