Saturday, July 23, 2022

ਅਮਰ ਹਸਪਤਾਲ ਵੱਲੋਂ ਰਿਆਇਤੀ ਦਰਾਂ 'ਤੇ ਸਿਹਤ ਸਹੂਲਤਾਂ ਦੇਣ ਦੀ ਪੇਸ਼ਕਸ਼

 1 ਤੋਂ 31 ਤੱਕ ਹਸਪਤਾਲ ਇੱਕ ਮੈਗਾ ਮੈਡੀਕਲ ਕੈਂਪ ਵੀ ਲੱਗੇਗਾ 

ਮੋਹਾਲੀ: 23 ਜੁਲਾਈ 2022:(ਗੁਰਜੀਤ ਬਿੱਲਾ//ਪੰਜਾਬ ਸਕਰੀਨ)::

ਬਾਰਿਸ਼ਾਂ ਦਾ ਮੌਸਮ ਗਰਮੀ ਤੋਂ ਰਾਹਤ ਵੀ ਲਿਆਉਂਦਾ ਹੈ ਪਰ ਇਸਦੇ ਨਾਲ ਹੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਵੀ ਅਕਸਰ ਫੇਲ ਜਾਂਦੀਆਂ ਹਨ। ਕਈ ਵਾਰ ਕਰੋਪੀ ਏਨੀ ਜ਼ਿਆਦਾ ਹੁੰਦੀ ਹੈ ਕਿ ਹਸਪਤਾਲਾਂ ਵਿੱਚ ਲਾਈਨਾਂ ਲੱਗ ਜਾਂਦੀਆਂ ਹਨ। ਇਹਨਾਂ ਮੁਸ਼ਕਲਾਂ ਨੂੰ ਦੇਖਦਿਆਂ ਇਲਾਕੇ ਦੇ ਲੋਕਾਂ ਨੂੰ ਰਾਹਤ ਦੇਣ ਲਈ ਜਿਹੜੇ ਸਿਹਤ ਸੰਸਥਾਨ ਅਤੇ ਅਦਾਰੇ ਅੱਗੇ ਆਏ ਹਨ ਉਹਨਾਂ ਵਿੱਚ ਇੱਕ ਸਰਗਰਮ ਹਸਪਤਾਲ ਵੀ ਹੈ। 

ਸ਼ਹਿਰ ਦੇ ਸੈਕਟਰ 70 ਸਥਿਤ ਅਮਰ ਹਸਪਤਾਲ ਪ੍ਰਬੰਧਕਾਂ ਨੇ ਅੱਜ ਆਪਣੇ ਡਾਕਟਰਾਂ ਨਾਲ ਮੀਟਿੰਗ ਕੀਤੀ, ਜਿਸ ਵਿੱਚ ਉਹਨਾਂ ਨੇ ਅਜੋਕੇ ਸਮੇਂ ਵਿੱਚ ਡਾਇਰੀਆ ਅਤੇ ਡੇਂਗੂ ਮਲੇਰੀਆ ਦੇ ਵੱਧ ਰਹੇ ਕੇਸਾਂ ਨੂੰ ਦੇਖਣ ਅਤੇ ਇਸ ਬਿਮਾਰੀ ਤੋਂ ਬਚਣ ਲਈ ਸਾਵਧਾਨੀਆਂ ਵਰਤਣ ਬਾਰੇ ਵਿਚਾਰ ਵਟਾਂਦਰਾ ਕੀਤਾ। ਹਸਪਤਾਲ ਪ੍ਰਬੰਧਕਾਂ ਨੇ ਦੱਸਿਆ ਕਿ ਸਾਡੇ ਕੋਲ ਹਰ ਤਰ੍ਹਾਂ ਦੀਆਂ ਬਿਮਾਰੀਆਂ ਦੇ ਇਲਾਜ ਲਈ ਡਾਕਟਰਾਂ ਦੀ ਵਿਸ਼ੇਸ਼ ਟੀਮ ਅਤੇ ਸਹੂਲਤਾਂ ਮੌਜੂਦ ਹਨ। ਪਿਛਲੇ ਸਾਲ ਵੀ ਹਸਪਤਾਲ ਵੱਲੋਂ ਡੇਂਗੂ ਮਲੇਰੀਆ ਦੇ 200 ਤੋਂ ਵੱਧ ਮਰੀਜ਼ ਪੂਰੀ ਤਰ੍ਹਾਂ ਠੀਕ ਹੋ ਗਏ ਸਨ।

ਇਸ ਦੇ ਨਾਲ ਹੀ ਹਸਪਤਾਲ ਦੇ ਸੀਈਓ ਡਾ. ਸੰਕਲਪ ਕੌਸ਼ਲ ਨੇ ਇਹ ਵੀ ਦੱਸਿਆ ਕਿ ਆਉਣ ਵਾਲੇ ਅਗਸਤ ਮਹੀਨੇ ਦੀ ਮਿਤੀ 1 ਤੋਂ 31 ਤੱਕ ਹਸਪਤਾਲ ਇੱਕ ਮੈਗਾ ਮੈਡੀਕਲ ਕੈਂਪ ਸ਼ੁਰੂ ਕਰਨ ਜਾ ਰਿਹਾ ਹੈ, ਜਿਸ ਵਿੱਚ ਹਰ ਬਿਮਾਰੀਆਂ ਸਰਜਰੀ ਅਤੇ ਲੈਬ ਟੈਸਟ ਵਿਸ਼ੇਸ਼ ਰਿਆਇਤੀ ਦਰ 'ਤੇ ਕੀਤੇ ਜਾਣਗੇ। ਇਸ ਦੌਰਾਨ ਹਸਪਤਾਲ ਪ੍ਰਬੰਧਕਾਂ ਨੇ ਵੀ ਆਪਣੀਆਂ ਸਮਾਜਿਕ ਜ਼ਿੰਮੇਵਾਰੀਆਂ ਨਿਭਾਉਣ ਲਈ ਵਚਨਬੱਧਤਾ ਪ੍ਰਗਟਾਈ।

No comments: