Showing posts with label Book Release. Show all posts
Showing posts with label Book Release. Show all posts

Saturday, June 20, 2026

ਜਨਮਦਿਨ ਵਾਲੇ ਮੌਕੇ ਅਤੀਤ ਨੂੰ ਜਿਊਂਦਿਆਂ ਕਰਦੀ ਪੁਸਤਕ ਰਿਲੀਜ਼

ਧਰਮਪਾਲ ਉਪਾਸ਼ਕ ਦੀ ਪੁਸਤਕ ਰਿਲੀਜ਼ ਮੌਕੇ ਪੁੱਜੀਆਂ ਅਹਿਮ ਸ਼ਖਸੀਅਤਾਂ 


ਚੰਡੀਗੜ੍ਹ
:20 ਜੂਨ 2026: (ਮੀਡੀਆ ਲਿੰਕ32/ /ਪੰਜਾਬ ਸਕਰੀਨ ਡੈਸਕ)::

ਪ੍ਰਸਿੱਧ ਲੇਖਕ, ਪੱਤਰਕਾਰ ਅਤੇ ਕਿਰਤੀ ਸਮਾਜ ਦੀ ਅਗਵਾਈ ਕਰਨ ਵਾਲ਼ੇ ਧਰਮਪਾਲ ਉਪਾਸ਼ਕ ਦੀ ਦੂਜੀ ਕਾਵਿ-ਪੁਸਤਕ ‘ਮਰੇ ਖ਼ਤ ਨਹੀਂ ਲਿਖਿਆ ਕਰਦੇ’ ਦਾ ਲੋਕ ਅਰਪਣ ਸਮਾਰੋਹ ਅੱਜ ਚੰਡੀਗੜ੍ਹ ਪ੍ਰੈਸ ਕਲੱਬ ਵਿਖੇ ਹੋਇਆ। ਇਸ ਕਿਤਾਬ ਵਿੱਚ 34 ਕਾਵਿ ਰਚਨਾਵਾਂ ਹਨ। 

ਸ਼੍ਰੀ ਉਪਾਸ਼ਕ ਦੀ ਪਹਿਲੀ ਪੁਸਤਕ ‘ਗੁਮਸ਼ੁਦਾ ਪੈੜਾਂ’ 2001 ਵਿੱਚ ਛਪੀ ਸੀ। ਰਿਲੀਜ਼ ਸਮਾਰੋਹ ਵਿੱਚ ਲੇਖਕ ਧਰਮਪਾਲ ਉਪਾਸ਼ਕ ਤੋਂ ਇਲਾਵਾ ਉੱਘੇ ਲੇਖਕ ਅਤੇ ਚਿੰਤਕ ਡਾ. ਸੁਖਦੇਵ ਸਿੰਘ ਸਿਰਸਾ, ਸੀਨੀਅਰ ਪੱਤਰਕਾਰ ਸ਼ਾਮ ਸਿੰਘ ਅੰਗ-ਸੰਗ, ਮੁਲਾਜ਼ਮ ਆਗੂ ਹਾਕਮ ਸਿੰਘ ਅਤੇ ਰੰਗਮੰਚ ਨਿਰਦੇਸ਼ਕ ਸ਼ਬਦੀਸ਼ ਹਾਜ਼ਿਰ ਰਹੇ। 

ਸਮਾਗਮ ਵਿੱਚ ਆਇਆਂ ਦਾ ਸੁਆਗਤ ਕਰਦਿਆਂ ਲੇਖਕ ਦੀ ਧੀ ਪ੍ਰਸਿੱਧ ਰੰਗਮੰਚ ਅਦਾਕਾਰਾ ਅਨੀਤਾ ਸ਼ਬਦੀਸ਼ ਨੇ ਕਿਹਾ ਕਿ ਉਹਨਾਂ ਨੂੰ ਸਾਹਿਤ, ਕਲਾ ਅਤੇ ਸਭਿਆਚਾਰ ਦੀ ਗੂੜ੍ਹਤੀ ਪਿਤਾ ਕੋਲ਼ੋਂ ਹੀ ਮਿਲੀ। ਸ਼ਾਮ ਸਿੰਘ ਅੰਗ-ਸੰਗ ਨੇ ਲੇਖਕ ਨਾਲ਼ ਆਪਣੀ ਸਾਂਝ ਦੇ ਹਵਾਲੇ ਨਾਲ਼ ਕਿਹਾ ਕਿ ਉਹ ਇੱਕ ਵਿਲੱਖਣ ਸ਼ਖ਼ਸੀਅਤ ਹਨ। ਸਪਤਰਿਸ਼ੀ ਪਬਲੀਕੇਸ਼ਨ ਦੇ ਸੰਚਾਲਕ ਬਲਦੇਵ ਸਿੰਘ ਨੇ ਇੱਕ ਜੜਿਆ ਪੋਸਟਰ ਭੇਂਟ ਕੀਤਾ। ਅਵਨੂਰ ਦਾ ਗਾਇਆ ਗੀਤ ‘ਤੂੰ ਜੁਗ ਜੁਗ ਜੀਵੇਂ ਇਹ ਮੰਗਾਂ ਮੈਂ ਦੁਆਵਾਂ’ ਬਹੁਤ ਸਲਾਹਿਆ ਗਿਆ। 

ਪ੍ਰਸਿੱਧ ਗਾਇਕ ਸਿਕੰਦਰ ਸਲੀਮ ਨੇ ਸ਼ਬਦੀਸ਼ ਦਾ ਗੀਤ ‘ਭਾਵੇਂ ਬੁੱਲ੍ਹਾਂ ਤੇ ਤਾਲ਼ਾ ਏ ਗੀਤ ਮੇਰੇ ਬੋਲ਼ ਜਾਂਦੇ ਨੇ’ ਆਪਣੀ ਖ਼ੂਬਸੂਰਤ ਆਵਾਜ਼ ਵਿੱਚ ਸੁਣਾਇਆ। ਮੁਲਾਜ਼ਮ ਆਗੂ ਹਾਕਮ ਸਿੰਘ ਨੇ ਆਖਿਆ ਕਿ ਉਪਾਸ਼ਕ ਸਭ ਦੇ ਹਰਮਨ ਪਿਆਰੇ ਰਹੇ ਹਨ। 

ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਵਿਚਾਰਧਾਰਾ ਸਭ ਤੋਂ ਵੱਡੀ ਤਾਕ਼ਤ ਹੈ। ਧਰਮਪਾਲ ਉਪਾਸ਼ਕ ਦਾ ਸ਼ਾਂਤ ਸੁਭਾਅ ਉਹਨਾਂ ਨੂੰ ਊਰਜਾ ਪ੍ਰਦਾਨ ਕਰਦਾ ਹੈ। ਲੇਖਕ ਨੇ ਆਪਣੀ ਗੱਲ ਕਰਦਿਆਂ ਬਹੁਤ ਸਾਰੀਆਂ ਯਾਦਾਂ ਸਾਂਝੀਆਂ ਕੀਤੀਆਂ ਅਤੇ ਕਿਹਾ ਕਿ ਸੰਘਰਸ਼ ਨਵੇਂ ਸ਼ਬਦ ਘੜ ਕੇ ਕਾਵਿ ਸਿਰਜਣਾ ਕਰ ਜਾਂਦਾ ਹੈ। 

ਸ਼ਬਦੀਸ਼ ਨੇ ਧੰਨਵਾਦੀ ਸ਼ਬਦਾਂ ਵਿੱਚ ਕਿਹਾ ਕਿ ਲੇਖਕ ਬਦਲਦੇ ਹਾਲਾਤ ਦੀ ਕਵਿਤਾ ਲਿਖਣ ਵਿੱਚ ਸਮਰੱਥ ਹਨ। ਮੌਜੂਦ ਸ੍ਰੋਤਿਆਂ ਦੀ ਹਾਜ਼ਰੀ ਵਿੱਚ ਧਰਮਪਾਲ ਉਪਾਸ਼ਕ ਦੇ 83ਵੇਂ ਜਨਮਦਿਨ ਦਾ ਕੇਕ ਵੀ ਕੱਟਿਆ ਗਿਆ। 

ਇਸ ਮੌਕੇ ਦਵਿੰਦਰ ਦਮਨ, ਜਸਵੰਤ ਦਮਨ, ਅਰਵਿੰਦ ਰਟੌਲ, ਸੰਜੀਵਨ ਸਿੰਘ, ਰੰਜੀਵਨ ਸਿੰਘ, ਗੁਰਜੀਤ ਸਿੰਘ ਬਿੱਲਾ, ਰੈਕਟਰ ਕਥੂਰੀਆ, ਬਲਵਿੰਦਰ ਸਿੰਘ ਉੱਤਮ, ਕਾਰਤਿਕਾ ਸਿੰਘ, ਤਿਲਕ ਰਾਜ, ਗੁਰਪ੍ਰੀਤ ਖੋਖਰ ਆਦਿ ਮੌਜੂਦ ਰਹੇ। 

Monday, June 02, 2025

ਪ੍ਰਲੇਸ ਪੰਜਾਬ ਵੱਲੋਂ 'ਚਰਚਾ ਕੌਮਾਂਤਰੀ' ਦਾ ਪਲੇਠਾ ਅੰਕ ਲੋਕ ਅਰਪਿਤ ਕੀਤਾ

ਚਰਚਾ ਕੌਮਾਂਤਰੀ ਦੇ ਸੰਘਰਸ਼ਾਂ ਦੀ ਦਾਸਤਾਨ ਨੇ ਸਭਨਾਂ ਨੂੰ ਪ੍ਰਭਾਵਿਤ ਕੀਤਾ 


ਚੰਡੀਗੜ੍ਹ: 2 ਜੂਨ 2025: (ਕਾਰਤਿਕਾ ਕਲਿਆਣੀ ਸਿੰਘ//ਪੰਜਾਬ ਸਕਰੀਨ ਡੈਸਕ)::

ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਵੱਲੋਂ ਚੰਡੀਗੜ੍ਹ ਦੇ 36 ਸੈਕਟਰ ਵਿੱਚ ਸਥਿਤ ਪੀਪਲਜ਼ ਕਨਵੈਂਸ਼ਨ ਸੈਂਟਰ ਵਿਖੇ ਪੰਜਾਬੀ ਦੇ ਚੌਮਾਸਕੀ‌ ‘ਚਰਚਾ ਕੌਮਾਂਤਰੀ’ ਮੈਗਜ਼ੀਨ ਦਾ ਲੋਕ ਅਰਪਣ ਸਮਾਰੋਹ ਆਯੋਜਿਤ ਕੀਤਾ ਗਿਆ। ਇਸ ਸਮਾਰੋਹ ਦੀ ਪ੍ਰਧਾਨਗੀ ਉੱਘੇ ਇਤਿਹਾਸਕਾਰ ਡਾ. ਸੁਵਰਨ ਸਿੰਘ ਵਿਰਕ ਅਤੇ ਪੰਜਾਬੀ ਸਾਹਿਤਕਾਰ ਗੁਰਨਾਮ ਕੰਵਰ ਨੇ ਕੀਤੀ। 

ਇਸ ਸਮਾਰੋਹ ਦੀ ਸ਼ੁਰੂਆਤ ਵਿਚ ਸਰਬ ਭਾਰਤੀ ਪ੍ਰਗਤੀਸ਼ੀਲ ਲੇਖਕ ਸੰਘ ਦੇ ਕੌਮੀ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ‘ਚਰਚਾ ਕੌਮਾਂਤਰੀ’ ਮੈਗਜ਼ੀਨ ਦੇ ਪਿਛੋਕੜ ਬਾਰੇ ਦੱਸਦਿਆਂ ਕਿਹਾ ਕਿ ਇਹ ਮੈਗਜ਼ੀਨ ਪਹਿਲਾਂ ਇੰਗਲੈਂਡ ਵਾਸੀ ਪੰਜਾਬੀ ਸਾਹਿਤਕਾਰ ਦਰਸ਼ਨ ਸਿੰਘ ਢਿੱਲੋਂ ਦੁਆਰਾ ਸੰਪਾਦਿਤ ਕੀਤਾ ਜਾਂਦਾ ਸੀ ਪ੍ਰੰਤੂ ਹੁਣ ਇਹ ਮੈਗਜ਼ੀਨ ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਦੀ ਸਰਪਰਸਤੀ ਹੇਠ ਛਾਪਿਆ ਜਾਵੇਗਾ। 

ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਦੇ ਪ੍ਰਧਾਨ ਸੁਰਜੀਤ ਜੱਜ ਨੇ ਮੈਗਜ਼ੀਨ ਦੀ ਪ੍ਰਕਾਸ਼ਨਾ ਲਈ ਸਭ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਪ੍ਰਗਤੀਸ਼ੀਲ ਲੇਖਕ ਸੰਘ ਹਮੇਸ਼ਾ ਲੋਕ ਹਿੱਤਾਂ ਦੀ ਗੱਲ ਕਰਦਾ ਰਿਹਾ ਹੈ ਅਤੇ ਇਸੇ ਤਰ੍ਹਾਂ ਇਹ ਮੈਗਜ਼ੀਨ ਵੀ ਆਉਣ ਵਾਲੇ ਸਮੇਂ ਵਿੱਚ ਸਮਾਜ ਪੱਖੀ ਪ੍ਰਗਤੀਸ਼ੀਲ ਵਿਚਾਰਾਂ ਨੂੰ ਪੇਸ਼ ਕਰਨ ਦਾ ਜ਼ਰੀਆ ਬਣੇਗਾ। 

ਇਸ ਮੌਕੇ ‘ਚਰਚਾ ਕੌਮਾਂਤਰੀ’ ਮੈਗਜ਼ੀਨ ਦੇ ਸੰਪਾਦਕ ਅਤੇ ਪ੍ਰਗਤੀਸ਼ੀਲ ਲੇਖਕ ਸੰਘ, ਪੰਜਾਬ ਦੇ ਜਰਨਲ ਸਕੱਤਰ ਡਾ. ਕੁਲਦੀਪ ਸਿੰਘ ਦੀਪ ਨੇ ਮੈਗਜ਼ੀਨ ਦੀ ਰੂਪ ਰੇਖਾ ਬਾਰੇ ਦੱਸਦਿਆਂ ਕਿਹਾ ਕਿ ਇਹ ਮੈਗਜ਼ੀਨ ਬੇਸ਼ਕ ਸਿਰਜਣਾਤਮਕ ਅਤੇ ਆਲੋਚਨਾਤਮਕ ਸਾਹਿਤ ਵੀ ਪ੍ਰਕਾਸ਼ਿਤ ਕਰੇਗਾ ਪਰ ਇਸਦਾ ਮੁੱਖ ਫੋਕਸ ਕੌਮਾਂਤਰੀ, ਕੌਮੀ ਅਤੇ ਚਿੰਤਨੀ ਸਰੋਕਾਰਾਂ ਤੇ ਹੋਵੇਗਾ। 

ਡਾ. ਸਰਬਜੀਤ ਸਿੰਘ ਨੇ ਅਜੋਕੇ ਸਮੇਂ ਦੇ ਸੰਦਰਭ ਵਿੱਚ ‘ਚਰਚਾ ਕੌਮਾਂਤਰੀ’ ਮੈਗਜ਼ੀਨ ਦੀ ਮਹੱਤਤਾ ਨੂੰ ਸਪਸ਼ਟ ਕਰਦਿਆਂ ਕਿਹਾ ਕਿ ਲੋਕਾਂ ਦੇ ਹੱਕਾਂ ਦੀ ਆਵਾਜ਼ ਉਠਾਉਣ ਲਈ ਅਤੇ ਨੌਜਵਾਨ ਪੀੜ੍ਹੀ ਨੂੰ ਸਾਹਿਤ ਨਾਲ ਜੋੜਨ ਲਈ ਅਜਿਹੇ ਮੈਗਜ਼ੀਨਾਂ ਦੀ ਬਹੁਤ ਜਿਆਦਾ ਜਰੂਰਤ ਹੈ। 

ਇਸ ਮੌਕੇ ਚੰਡੀਗੜ੍ਹ ਦੇ ਲੇਖਕਾਂ, ਪਾਠਕਾਂ ਅਤੇ ਸਾਹਿਤ ਰਸੀਆਂ ਤੋਂ ਇਲਾਵਾ ਪੰਜਾਬ ਦੇ ਵੱਖ-ਵੱਖ ਕੋਨਿਆਂ ਤੋਂ ਆਏ ਬੁੱਧੀਜੀਵੀ ਚਿੰਤਕਾਂ, ਲੇਖਕਾਂ ਅਤੇ ਪ੍ਰਗਤੀਸ਼ੀਲ ਲੇਖਕ ਸੰਘ ਦੀਆਂ ਪੰਜਾਬ ਵਿੱਚ ਸਥਾਪਿਤ ਵੱਖ-ਵੱਖ ਇਕਾਈਆਂ ਦੇ ਮੈਂਬਰਾਂ ਨੇ ਆਪਣੀ ਭਰਪੂਰ ਹਾਜ਼ਰੀ ਲਵਾਈ।

Friday, February 09, 2024

ਕੋਟਨੀਸ ਐਕਿਊਪੰਚਰ ਹਸਪਤਾਲ ਵਿੱਚ ਵਿਸ਼ੇਸ਼ ਆਯੋਜਨ

 Friday 9th February 2024 at 17:36 PM

ਸਿੱਖਾਂ ਅਤੇ ਮੁਸਲਮਾਨਾਂ ਦੀ ਇਤਿਹਾਸਿਕ ਸਾਂਝ ਅਨਮੋਲ ਪੁਸਤਕ ਰਿਲੀਜ਼ 


ਲੁਧਿਆਣਾ: 9 ਫਰਵਰੀ 2024: (ਸ਼ੀਬਾ ਸਿੰਘ//ਪੰਜਾਬ ਸਕਰੀਨ ਡੈਸਕ)::

ਅੱਜ ਕੋਟਨੀਸ ਐਕਿਊਪੰਚਰ ਹਸਪਤਾਲ ਵਿੱਚ ਸਿੱਖਾਂ ਅਤੇ ਮੁਸਲਮਾਨਾਂ ਦੀ ਇਤਿਹਾਸਿਕ ਸਾਂਝ ਅਨਮੋਲ ਪੁਸਤਕ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਤੇ ਜਥੇਦਾਰ ਗਿਆਨੀ ਰਣਜੀਤ ਸਿੰਘ ਸ੍ਰੀ ਪਟਨਾ ਸਾਹਿਬ, ਸ਼੍ਰੀ ਪ੍ਰਿਤਪਾਲ ਪਾਲੀ ਪ੍ਰਧਾਨ ਦੁੱਖ ਨਿਵਾਰਨ ਸਾਹਿਬ, ਚੌਧਰੀ ਮਦਨ ਲਾਲ ਬੱਗਾ ਐਮ ਐਲ ਏ ਸ਼੍ਰੀਮਤੀ ਰਜਿੰਦਰ ਕੌਰ ਛੀਨਾ ਐਮ ਐਲ ਏ ਅਤੇ ਸਰਦਾਰ ਇਕਬਾਲ ਸਿੰਘ ਗਿੱਲ ਜਸਵੰਤ ਸਿੰਘ ਛਾਪਾ ਵੱਲੋਂ ਡਾ ਕੋਟਨੀਸ ਐਕਿਊਪੰਚਰ ਹਸਪਤਾਲ ਦੇ ਵਿਹੜੇ ਵਿੱਚ ਇਤਿਹਾਸਿਕ ਪੁਸਤਕ ਮੁਸਲਮਾਨਾਂ ਅਤੇ ਸਿੱਖਾਂ ਦਾ ਜੱਗ ਜਾਹਿਰ ਸਾਂਝ ਵਿਮੋਚਨ ਕੀਤਾ ਗਿਆ। 

ਇਸ ਮੌਕੇ ਤੇ ਡਾਕਟਰ ਇੰਦਰਜੀਤ ਸਿੰਘ ਜੀ ਨੇ ਕਿਹਾ ਇਸ ਪੁਸਤਕ ਨਾਲ ਅੰਤਰਰਾਸ਼ਟਰੀ ਪ੍ਰਸਿੱਧ ਅਲੀ ਰਾਜਪੁਰਾ ਸਟੇਟ ਅਵਾਰਡੀ ਜਿਨਾਂ ਨੇ ਪੰਜਾਬੀ ਭਾਸ਼ਾ ਸੱਭਿਆਚਾਰ ਅਤੇ ਸਿੱਖ ਇਤਿਹਾਸ ਨਾਲ ਸੰਬੰਧਿਤ ਡੇਢ ਦਰਜਨ ਤੋਂ ਵੱਧ ਕਿਤਾਬਾਂ ਲਿਖ ਕੇ ਪੰਜਾਬੀ ਸਿਹਤ ਦੀ ਅਮੀਰੀ ਵਿੱਚ ਨਿਗਰ ਵਾਧਾ ਕੀਤਾ ਹੈ ਲੋਕ ਕਥਾਵਾਂ ਦਾ ਬਾਦਸ਼ਾਹ ਕੁਲਦੀਪ ਮਾਣਕ ਕਵਿਸ਼ਰ ਜੋਗਾ ਸਿੰਘ ਜੋਗੀ ਪੰਜਾਬੀ ਗਾਇਕੀ ਦੇ ਸੱਤ ਸਮੁੰਦਰ ਗਦਰ ਇਤਿਹਾਸ ਕਲਪ ਦੀਆਂ ਰੂਹਾਂ ਮੇਰੇ ਅੰਗ ਸੰਗ ਵੱਡਾ ਘੱਲੂਘਾਰਾ ਸ਼ਹੀਦੀ ਸਾਕਾ ਆਦਿ ਕਿਤਾਬਾਂ ਨੂੰ ਪਾਠਕਾਂ ਵੱਲੋਂ ਹੁੰਗਾਰਾ ਮਿਲਿਆ। 

ਜ਼ਿਕਰਯੋਗ ਹੈ ਕਿ ਵੱਡਾ ਘੱਲੂਘਾਰਾ ਸ਼ਹੀਦੀ ਸਾਕਾ ਕਿਤਾਬ ਸੋ਼੍ਮਣੀ ਗੁਰੂਦੁਆਰਾ ਪ੍ਰਬੰਧ ਕਮੇਟੀ ਵੱਲੋਂ ਪ੍ਰਮਾਣਿਤ ਹੈ ਅਲੀ ਰਾਜਪੂਰਾ ਦੀਆਂ ਕਿਤਾਬਾਂ ਨੂੰ ਖੋਜਾਰਥੀ ਆਪਣੀ ਖੋਜ ਕਾਰਜ ਲਈ ਵਰਤਦੇ ਹਨ ਅੱਜ ਰਿਲੀਜ਼ ਕੀਤੀ ਗਈ ਕਿਤਾਬ ਸਿੱਖਾਂ ਤੇ ਮੁਸਲਮਾਨਾਂ ਦੀ ਇਤਿਹਾਸਿਕ ਸਾਂਝ ਇੱਕ ਮੂਲਵਾਨ ਦਸਤਾਵੇਜ ਹੈ ਜਿਸ ਨੂੰ ਲਿਖਣ ਲਈ ਅਲੀ ਰਾਜਪੁਰਾ ਨੇ ਲਗਭਗ ਚਾਰ ਸਾਲ ਖੋਜ ਕੀਤੀ। 

ਇਸ ਮੌਕੇ ਤੇ ਸਰਦਾਰ ਇਕਬਾਲ ਸਿੰਘ ਗਿੱਲ (ਆਈਪੀਐਸ) ਜਿਨਾਂ ਨੂੰ ਉਨਾਂ ਦੇ ਪਿਤਾ ਭਾਈ ਸਾਹਿਬ ਭਾਈ ਸ਼ੇਰ ਸਿੰਘ ਗਿੱਲ ਪਿੰਡ ਸੁਧਾਰ ਉਨਾਂ ਦੀ ਧਾਰਮਿਕ ਵਿਰਾਸਤ ਨੂੰ ਪੰਜਾਬ ਦੇ ਵਿੱਚ ਫਲਾਣ ਲਈ ਭਾਈਚਾਰਾ ਵਧਾਉਣ ਵਿੱਚ ਪੰਜਾਬ ਦੀ ਨਹੀਂ ਸਗੋਂ ਪੂਰੇ ਭਾਰਤ ਦੀ ਉਹ ਰਾਗੀ ਧਾਰਮਿਕ ਰਾਜਨੀਤਿਕ ਅਤੇ ਕਲਾ ਦੀ ਮੌਜੂਦਗੀ ਅੱਜ ਬਾਬੇ ਨਾਨਕ ਦੀ ਧਰਤੀ ਤੇ ਪਿਆਰ ਦਾ ਸੁਨੇਹਾ ਖੰਡੋਉਣ ਵਿੱਚ ਵਿਸ਼ੇਸ਼ ਯੋਗਦਾਨ ਹੈ ਅਸੀਂ ਇਹਨਾਂ ਦੇ ਹਮੇਸ਼ਾ ਰਿਣੀ ਰਹਾਂਗੇ। 

ਇਸ ਖਾਸ ਪੁਸਤਕ ਨੂੰ ਰਿਲੀਜ਼ ਕਾਰਨ ਵਾਲੇ ਇਸ ਯਾਦਗਾਰੀ ਮੌਕੇ ਤੇ ਇਮਾਮ ਜਨਾਬ ਮੁਹੰਮਦ ਉਸਮਾਨ ਨੇ ਕਿਹਾ ਕਿ ਇਸ ਕਿਤਾਬ ਵਿੱਚ ਅਲੀ ਜੀ ਨੇ ਬਹੁਤ ਸੁੰਦਰ ਸ਼ਬਦਾਂ ਵਿੱਚ ਸਿੱਖ ਇਤਿਹਾਸ ਵਿਚਲੀਆਂ ਭਾਈਚਾਰਕ ਸਾਂਝਾਂ ਨੂੰ ਪਾਠਕਾਂ ਅਤੇ ਸਮੂਹ ਸੰਗਤਾਂ ਸਾਹਮਣੇ ਲੈ ਕੇ ਆਂਦਾ ਹੈ। 

ਇਸ ਕਿਤਾਬ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨੀ ਕਾਲ ਤੋਂ ਲੈ ਕੇ ਦਸਮ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਤੱਕ ਜਿੱਥੇ ਕਿਤੇ ਗਏ। ਮੈਨੂੰ ਸਿੱਖਾ ਅਤੇ ਮੁਸਲਮਾਨਾਂ ਦੀਆਂ ਆਪਸੀ ਸਾਂਝਾਂ ਮੁਹੱਬਤ ਦੇ ਪ੍ਰਮਾਣ ਮਿਲੇ ਮੈਂ ਉਹਨਾਂ ਤੱਥਾਂ ਦੇ ਆਧਾਰ ਤੇ ਕਿਤਾਬ ਰਾਹੀਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਵੇਂ ਭਾਈ ਦੌਲਤਾ (ਸ੍ਰੀ ਗੁਰੂ ਜੀ ਨਾਨਕ ਦੇਵ ਜੀ) ਸੂਫੀ ਦੀਨ ਜੀ ਬੀਬੀ ਮੁਮਤਾਜ਼ ਜੀ,ਆਡਤ ਜੀ ਕਾਜੀ ਸਰਾਲ ਦੀਨ ਜੀ, ਨਵਾਬ ਸ਼ੇਰ ਮੁਹੰਮਦ ਖਾਨ ਗਿੰਨੀ ਖਾਂ ਨਬੀ ਖਾਂ ਆਫਰਦੀਨ ਜੀ ਪੀਰ ਬਾਬਾ ਬੁੱਧੂ ਸ਼ਾਹ ਜੀ ਸਮੇਤ ਅਨੇਕਾਂ ਹੋਰ ਸ਼ਖਸ਼ੀਅਤਾਂ ਦਾ ਬਿਰਤਾਂਤ ਸ਼ਾਮਲ ਹੈ। 

ਪੁਸਤਕ ਰਿਲੀਜ਼  ਦੀ ਖੁਸ਼ੀ ਨੂੰ ਸਾਂਝਿਆਂ ਕਰਦਿਆਂ ਚੌਧਰੀ ਮਦਨ ਲਾਲ ਬੱਗਾ ਐਮ ਐਲ ਏ ਅਤੇ ਰਜਿੰਦਰਪਾਲ ਕੌਰ ਛੀਨਾ  ਨੇ ਕਿਹਾ ਕਿ ਇਕਬਾਲ ਸਿੰਘ ਗਿੱਲ (ਆਈ ਪੀ ਐਸ) ਜਸਵੰਤ ਸਿੰਘ ਛਾਪਾ ਅਤੇ ਲੇਖਕ ਅਲੀ ਵਲੋਂ ਕਿਹਾ ਇਸ ਕਿਤਾਬ ਰਾਹੀਂ ਪੰਜਾਬ ਵਿੱਚ ਅਮਨ ਸ਼ਾਂਤੀ ਵਿਕਾਸ ਭਾਈ ਚਾਰੇ ਫ਼ੈਲਣ ਵਿੱਚ ਆਪ ਦੀ ਸਰਕਾਰ ਪੂਰਾ ਯੋਗਦਾਨ ਪਾਵੇਗੀ। 

ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਪਹੁੰਚੇ ਜਥੇਦਾਰ ਸਾਹਿਬ ਅਤੇ ਪ੍ਰਧਾਨ ਦੁੱਖ ਨਿਵਾਰਨ ਸਾਹਿਬ ਪ੍ਰਿਤਪਾਲ ਸਿੰਘ ਜੀ ਨੇ ਕਿਹਾ ਕਿ ਅਲੀ ਰਾਜਪੁਰਾ ਸਿੱਖ ਇਤਿਹਾਸ ਦੇ ਉਨ੍ਹਾਂ ਪੱਖਾਂ ਨੂੰ ਉਜਾਗਰ ਕਰ ਰਿਹਾ ਹੈ। ਜਿਨ੍ਹਾਂ ਬਾਰੇ ਅਜੋਕੇ ਸਮੇਂ ਦੌਰਾਨ ਲਿਖਿਆ ਜਾਣਾ ਅਤੀ ਜ਼ਰੂਰੀ ਹੈ।ਉਸੇ ਲੜੀ ਤਹਿਤ ਅੱਜ ਅਲੀ ਰਾਜਪੁਰਾ ਦੀ ਲਿੱਖੀ ਕਿਤਾਬ ਸਿੱਖਾਂ ਤੇ ਮੁਸਲਮਾਨਾਂ ਦੀ ਇਤਿਹਾਸਿਕ ਸਾਂਝ ਦਾ ਐਡੀਸ਼ਨ ਰਿਲੀਜ਼ ਕੀਤ ਗਿਆ ਹੈ। 

ਸਾਂਝੀਵਾਲਤਾ ਦਾ ਸੁਨੇਹਾ ਦੇਣ ਵਾਲੀ ਇਸ ਕਿਤਾਬ ਵਿਚ ਸਿੱਖਾਂ ਤੇ ਮੁਸਲਮਾਨਾਂ ਦੀਆਂ ਅਣਗਿਣਤ ਸਾਂਝਾ ਦਾ ਜ਼ਿਕਰ ਮਿਲਦਾ ਹੈ। ਜਦੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਧਰਤੀ ਉੱਤੇ ਪ੍ਰਵੇਸ਼ ਕੀਤਾ ਤਾਂ ਪ੍ਰਜਾ ਨੂੰ ਹੰਕਾਰ ਅਤੇ ਹੰਕਾਰ ਅਤੇ ਹਉਮੈ ਵਿਚ ਸੜਦਿਆਂ ਦੇਖਿਆ, ਸੰਸਾਰ ਦੇ ਭਲੇ ਲਈ ਪਹਿਲੀ ਸਾਂਝ ਭਾਈ ਮਰਦਾਨਾ ਜੀ ਨਾਲ ਪਾਈ ਅਤੇ ਧਰਮ ਪ੍ਰਚਾਰ ਲਈ ਤੁਰ ਪਏ। ਜਦੋਂ ਇਹ ਜੋਤ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਿੱਚ ਪ੍ਰਵੇਸ਼ ਹੋਈ ਤਾਂ ਪੀਰ ਬੁੱਧੂਸ਼ਾਹ ਜੀ ਨੇ ਗੁਰੂ ਜੀ ਕੋਲ ਜਾ ਕੇ ਇਸ ਸਾਂਝ ਵਿਚ ਹੋਰ ਵਾਧਾ ਕੀਤਾ। 

ਇਥੇ ਹੀ ਬਸ ਨਹੀਂ ਗਨੀ ਖਾਂ ਨਬੀ ਖਾਂ ਕਾਜੀ ਚਿਰਾਗਦੀਨ ਜੀ ਵਰਗੀਆਂ ਸਖਸ਼ੀਅਤਾਂ ਨੇ ਆਪਣਾ ਯੋਗਦਾਨ ਪਾਇਆ। ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਰਹਿੰਦ ਦੀ ਇੱਟ ਨਾਲ ਇੱਟ ਖੜਕਾਈ ਤਾਂ ਸਰਹਿੰਦ ਵਿਚਲੇ ਰੋਜ਼ਾ ਸ਼ਰੀਫ਼ ਨੂੰ ਮੁਹੱਬਤ ਦੀ ਨਜ਼ਰ ਨਾਲ ਵੇਖਿਆ ਪਰ ਕੋਈ ਨੁਕਸਾਨ ਨਹੀਂ ਪਹੁੰਚਾਇਆ। 

ਮੇਰੇ ਵੱਲੋਂ ਅਲੀ ਰਾਜਪੁਰਾ ਨੂੰ ਮੁਬਾਰਕਬਾਦ ਅਸੀਂ ਆਸ ਕਰਦੇ ਹਾਂ ਕਿ ਅਲੀ ਰਾਜਪੁਰਾ ਭਵਿੱਖ ਵਿੱਚ ਵੀ ਇਸ ਤਰ੍ਹਾਂ ਸਿੱਖ ਕੌਮ ਦੀ ਸੇਵਾ ਕਰਦੇ ਰਹੇਗਾ। ਇਸ ਮੌਕੇ ਤੇ ਸਮਾਜਿਕ ਸੁਧਾਰ ਮੁਖੀ ਸਰਦਾਰ ਵਰਿੰਦਰ ਢਿਵਾਣਾ ਜੀ ਨੇ ਕਿਹਾ ਇਹ ਕਿਤਾਬ ਪੰਜਾਬ ਦੀ ਜਨਤਾ ਨੂੰ ਸਮਾਜਿਕ ਸੁਰੱਖਿਆ ਦਾਸ ਸੁਨੇਹਾ ਦੇਵੇਗੀ। 

ਕੇਕੇ ਬਾਵਾ ਜੀ ਅਤੇ ਸਰਦਾਰ ਵੀਰ ਚੱਕਰ ਵਿਜੇਤਾ  ਕਰਨਲ ਹਰਬੰਸ ਸਿੰਘ ਕਾਲੋ ਜੀ ਨੇ ਕਿਹਾ ਇਸ ਮੌਕੇ ਤੇ ਫਿਲਮੀ ਅਦਾਕਾਰ ਸਰਬਜੀਤ ਕੌਰ ਮਾਂਗਟ, ਕਮਲ ਵਾਲੀਆ, ਅਨੰਤ ਗਿੱਲ, ਜਗਦੀਸ਼ ਸਧਾਣਾ, ਅਸ਼ਵਨੀ ਵਰਮਾ, ਸਰਦਾਰ ਰੇਸ਼ਮ ਨੱਤ, ਡਾਕਟਰ ਰਘਵੀਰ ਸਿੰਘ, ਮਨੀਸ਼ਾ, ਗਗਨ ਭਾਟੀਆ ਆਦਿ ਸ਼ਾਮਿਲ ਸਨ। 

ਇਸ ਮੌਕੇ ਤੇ ਆਏ ਮੁੱਖ ਮਹਿਮਾਨਾਂ ਹਸਪਤਾਲ ਦੀ ਪ੍ਰਬੰਧਕ ਕਮੇਟੀ ਜਗਦੀਸ਼ ਸਡਾਣਾ ਅਸ਼ਵਨੀ ਵਰਮਾ ਆਨੰਦ ਤਾਇਲ ਜੀ ਵੱਲੋਂ ਫੁੱਲਾਂ ਦੇ ਬੁੱਕੇ ਦੇ ਕੇ ਸਮਾਨਿਤ ਕੀਤਾ ਗਿਆ

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

Saturday, September 03, 2022

ਪ੍ਰੋ ਪ੍ਰਿਥੀਪਾਲ ਸਿੰਘ ਕਪੂਰ ਦੀ ਨਵੀਂ ਪੁਸਤਕ ਦਾ ਲੋਕ ਅਰਪਣ

Saturday 3rd September 2022 at 01:46 PM

ਬਹੁਤ ਹੀ ਵਿਲੱਖਣ ਹੈ-ਪੁਸਤਕ ਧਰਮ ਰੱਖਿਅਕ ਗੁਰੂ ਤੇਗ ਬਹਾਦਰ


ਲੁਧਿਆਣਾ
: 3 ਸਤੰਬਰ 2022: (ਪੰਜਾਬ ਸਕਰੀਨ ਬਿਊਰੋ):: 

ਗੁੱਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ਲੁਧਿਆਣਾ ਦੇ ਸੈਂਟਰ ਫਾਰ ਪੰਜਾਬ ਸਟੱਡੀਜ਼ ਨੇ  ਗੁੱਜਰਾਂਵਾਲਾ ਖਾਲਸਾ ਐਜੂਕੇਸ਼ਨਲ ਕੌਂਸਲ ਦੀ ਅਗਵਾਈ ਵਿੱਚ  ਪ੍ਰੋ ਪ੍ਰਿਥੀਪਾਲ ਸਿੰਘ ਕਪੂਰ ਸਾਬਕਾ ਪ੍ਰੋ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ  ਦੀ ਪੁਸਤਕ ਧਰਮ ਰੱਖਿਅਕ ਗੁਰੂ ਤੇਗ ਬਹਾਦਰ ਦਾ ਲੋਕ ਅਰਪਣ ਸਮਾਗਮ ਦਾ ਆਯੋਜਨ ਕੀਤਾ। ਇਹ ਪੁਸਤਕ ਉਨ੍ਹਾਂ ਨੇ  ਗੁਰੂ ਤੇਗ ਬਹਾਦਰ ਜੀ ਦੇ ਚਾਰ ਸੌ ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਤੀ ਹੈ। 

ਇਸ ਸਮਾਗਮ ਦਾ ਆਰੰਭ ਕਾਲਜ ਦੇ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਕਰਕੇ ਕੀਤਾ ਗਿਆ।  ਇਸ ਪੁਸਤਕ ਉੱਤੇ ਵਿਚਾਰ ਚਰਚਾ ਕਰਨ ਲਈ ਡਾ ਧਰਮ ਸਿੰਘ ਸਾਬਕਾ ਸੰਪਾਦਕ  ਇਨਸਾਈਕਲੋਪੀਡੀਆ ਆਫ਼ ਸਿੱਖਇਜ਼ਮ,  ਡਾ ਬਲਕਾਰ ਸਿੰਘ ਡਾਇਰੈਕਟਰ ਵਰਲਡ ਪੰਜਾਬੀ ਸੈਂਟਰ ਅਤੇ ਪ੍ਰੋਫੈਸਰ ਗੁਰਭਜਨ ਗਿੱਲ ਚੇਅਰਮੈਨ ਪੰਜਾਬੀ ਲੋਕ ਵਿਰਾਸਤ ਅਕੈਡਮੀ ਲੁਧਿਆਣਾ  ਨੇ ਸ਼ਿਰਕਤ ਕੀਤੀ। 

ਡਾ ਜਸਪਾਲ ਸਿੰਘ ਸਾਬਕਾ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਇਸ ਮੌਕੇ ਆਪਣਾ ਪ੍ਰਧਾਨਗੀ ਭਾਸ਼ਣ ਸਾਂਝਾ ਕੀਤਾ।  ਡਾ ਸ ਪ ਸਿੰਘ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਪ੍ਰਧਾਨ ਗੁੱਜਰਾਂਵਾਲਾ ਖਾਲਸਾ ਐਜੂਕੇਸ਼ਨਲ ਕੌਂਸਲ ਨੇ ਸਭ ਨੂੰ ਰਸਮੀ ਤੌਰ ਤੇ ਜੀ ਆਇਆਂ ਕਿਹਾ  ਤੇ ਪ੍ਰੋ ਪ੍ਰਿਥੀਪਾਲ ਸਿੰਘ ਕਪੂਰ ਨੂੰ ਇਸ ਪੁਸਤਕ ਦੀ ਸਿਰਜਣਾ ਲਈ ਵਧਾਈ ਦਿੱਤੀ। 

ਉਨ੍ਹਾਂ ਨੇ ਕਿਹਾ ਕਿ ਪ੍ਰੋ ਕਪੂਰ ਦੀ ਸਿੱਖ ਇਤਿਹਾਸ  ਨਾਲ ਸਬੰਧਤ  ਲਿਖਤਾਂ ਵਿੱਚ ਵੱਡੀ ਦੇਣ ਹੈ। ਪ੍ਰੋ ਬਲਕਾਰ ਸਿੰਘ ਨੇ ਇਸ ਪੁਸਤਕ ਵਿਚ ਗੁਰੂ ਸਾਹਿਬ ਜੀ ਦੇ ਜੀਵਨ ਅਤੇ ਸ਼ਹਾਦਤ ਨਾਲ ਜੁੜੇ ਮਹੱਤਵਪੂਰਨ ਪੱਖਾਂ ਉੱਤੇ ਵਿਚਾਰ ਚਰਚਾ ਕੀਤੀ। ਉਨ੍ਹਾਂ ਨੇ ਕਿਹਾ ਕਿ ਪ੍ਰੋ ਕਪੂਰ ਨੇ ਬੜੇ ਹੀ ਸੁਚੱਜੇ ਢੰਗ ਦੇ ਨਾਲ ਇਸ ਪੁਸਤਕ ਦੀ ਅਧਿਆਇ ਵੰਡ ਕਰਕੇ  ਗੁਰੂ ਸਾਹਿਬਾਨ ਦੇ ਜੀਵਨ ਇਤਿਹਾਸ ਨੂੰ ਲੜੀਦਾਰ ਰੂਪ ਵਿੱਚ ਪੇਸ਼ ਕੀਤਾ ਹੈ। ਪ੍ਰੋ ਗੁਰਭਜਨ ਗਿੱਲ ਨੇ ਇਸ ਮੌਕੇ ਤੇ ਕਿਹਾ ਕਿ  ਅਜਿਹੀਆਂ ਮੁੱਲਵਾਨ ਇਤਿਹਾਸਕ ਪੁਸਤਕਾਂ ਸਿੱਖ ਇਤਿਹਾਸ ਨੂੰ ਸਮਝਣ ਤੇ ਜਾਣਨ ਵਿੱਚ ਬਹੁਤ ਨਵੀਂ ਪੀੜ੍ਹੀ ਲਈ ਬਹੁਤ ਸਹਾਈ ਸਿੱਧ ਹੋਣਗੀਆਂ। 

ਡਾ ਜਸਪਾਲ ਸਿੰਘ ਨੇ ਆਪਣਾ ਪ੍ਰਧਾਨਗੀ ਭਾਸ਼ਣ ਸਾਂਝੇ ਕਰਦੇ ਹੋਏ ਕਿਹਾ ਕਿ  ਸਿੱਖ ਇਤਿਹਾਸ ਨੂੰ ਖੋਜਣ ਸਮਝਣ ਅਤੇ ਲਿਖਣ ਦੀ ਜੋ ਮੁਹਾਰਤ ਪ੍ਰੋ ਪ੍ਰਿਥੀਪਾਲ ਸਿੰਘ ਕੋਲ ਹੈ ਉਸ ਦਾ ਕੋਈ ਸਾਨੀ ਨਹੀਂ।  ਇਸ ਮੌਕੇ ਪ੍ਰੋ ਪ੍ਰਿਥੀਪਾਲ ਸਿੰਘ ਕਪੂਰ ਨੇ ਵੀ ਇਸ ਪੁਸਤਕ ਦੀ ਸਿਰਜਣਾ ਬਾਰੇ ਅਤੇ ਇਸ ਤੋਂ ਪਹਿਲਾਂ ਸਿੱਖ ਸਿਆਸਤਦਾਨਾਂ ਬਾਰੇ ਕੀਤੇ ਆਪਣੇ ਖੋਜਕਾਰਜ ਬਾਰੇ ਅਨੁਭਵ ਸਰੋਤਿਆਂ ਨਾਲ ਸਾਂਝੇ ਕੀਤੇ। 

ਸਾਬਕਾ ਡਿਪਟੀ ਸਪੀਕਰ ਲੋਕ ਸਭਾ ਸਰਦਾਰ ਚਰਨਜੀਤ ਸਿੰਘ ਅਟਵਾਲ ਨੇ ਵੀ ਉਚੇਚੇ ਤੌਰ ਤੇ ਇਸ ਪ੍ਰੋਗਰਾਮ ਚ ਸ਼ਿਰਕਤ ਕੀਤੀ। ਪ੍ਰੋਗਰਾਮ ਦੇ ਅਖੀਰ ਤੇ ਕਾਲਜ ਦੇ ਪ੍ਰਿੰਸੀਪਲ ਡਾ ਅਰਵਿੰਦਰ ਸਿੰਘ ਨੇ ਸਭ ਦਾ ਰਸਮੀ ਤੌਰ ਤੇ ਧੰਨਵਾਦ ਕੀਤਾ। ਇਸ ਮੌਕੇ ਪ੍ਰੋ ਮਨਜੀਤ ਸਿੰਘ ਛਾਬੜਾ ਡਾਇਰੈਕਟਰ-ਜੀਜੀਐਨ ਆਈਐਮਟੀ,  ਪ੍ਰਿੰਸੀਪਲ ਸ਼ਿਖਾ ਸਹਿਜਪਾਲ-ਜੀਜੀਐਨ ਕਾਲਜ ਆਫ ਫਾਰਮੇਸੀ,  ਜੀਜੀਐਨ ਪਬਲਿਕ ਸਕੂਲ ਦੇ ਪ੍ਰਿੰਸੀਪਲ ਗੁਨਮੀਤ ਕੌਰ  ਅਤੇ ਗੁੱਜਰਾਂਵਾਲਾ ਖਾਲਸਾ ਐਜੂਕੇਸ਼ਨਲ ਕੌਂਸਲ ਦੇ ਮੈਂਬਰ ਹਾਜ਼ਰ ਰਹੇ।  ਕੁਲ ਮਿਲਾ ਕੇ ਇਹ ਇੱਕ ਯਾਦਗਾਰੀ ਸਮਾਗਮ ਸੀ।

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ। 

Saturday, August 13, 2022

ਖਾਲਸਾ ਹੈਲਪ ਇੰਟਰਨੈਸ਼ਨਲ ਦੀ ਬੁੱਕਲੇਟ ਦੀ ਘੁੰਡ ਚੁਕਾਈ ਵੀ ਹੋਈ

 13th August 2022 at 04:02 PM

ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ’ਚ ਸ਼ਾਮਿਲ ਹੋਏ ਆਕਸੀਜਨ ਮੈਨ ਗੁਰਪ੍ਰੀਤ ਸਿੰਘ ਰੰਮੀ


ਨਵੀਂ ਦਿੱਲੀ
: 13 ਅਗਸਤ 2022: (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ)::

ਪੰਜਾਬ ’ਚ ਸਿੱਖ ਪਰਿਵਾਰਾਂ ਵੱਲੋਂ ਧਰਮ ਬਦਲੀ ਦੇ ਵੱਧਦੇ ਮਾਮਲਿਆਂ ’ਤੇ ਠੱਲ੍ਹ ਪਾਉਣ ਦੇ ਟੀਚੇ ਨਾਲ ‘‘ਧਰਮ ਜਾਗਰੂਕਤਾ ਲਹਿਰ’’ ਆਰੰਭ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਨੂੰ ਅੱਜ ਉਤਰ ਪ੍ਰਦੇਸ਼ ’ਚ ਵੱਡੀ ਮਜ਼ਬੂਤੀ ਉਸ ਵੇਲੇ ਪ੍ਰਦਾਨ ਹੋਈ ਜਦੋਂ ਖਾਲਸਾ ਹੈਲਪ ਇੰਟਰਨੈਸ਼ਨਲ ਦੇ ਪ੍ਰਧਾਨ ਅਤੇ ਦੁਨੀਆਂ ਭਰ ’ਚ ਆਕਸੀਜਨ ਮੈਨ ਦੇ ਨਾਂਅ ਤੋਂ ਮਸ਼ਹੂਰ ਹੋਏ ਇੰਦਰਾਪੁਰਮ ਗੁਰਦੁਆਰੇ ਦੇ ਪ੍ਰਧਾਨ ਤੇ ਗਾਜ਼ੀਆਬਾਦ ਦੀ ਅਤਿ ਪ੍ਰਭਾਵਸ਼ਾਲੀ ਸਿੱਖ ਸ਼ਖਸੀਅਤ ਸ. ਗੁਰਪ੍ਰੀਤ ਸਿੰਘ ਰੰਮੀ ਆਪਣੇ ਸੈਂਕੜੇ ਸਾਥੀਆਂ ਸਣੇ ਪਾਰਟੀ ’ਚ ਸ਼ਾਮਿਲ ਹੋ ਗਏ । ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਦੇ ਸਰਪ੍ਰਸਤ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਹਰਮੀਤ ਸਿੰਘ ਕਾਲਕਾ ਅਤੇ ਸ. ਐਮ.ਪੀ.ਐਸ. ਚੱਢਾ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਨੇ ਸਿਰੋਪਾਓ ਭੇਟ ਕਰਕੇ ਸ. ਗੁਰਪ੍ਰੀਤ ਸਿੰਘ ਰੰਮੀ ਨੂੰ ਆਪਣੀ ਪਾਰਟੀ ’ਚ ਰਸਮੀ ਤੌਰ ’ਤੇ ਸ਼ਾਮਿਲ ਕਰਦੇ ਹੋਏ ਉਨ੍ਹਾਂ ਨੂੰ ਪੱਛਮੀ ਉਤਰ ਪ੍ਰਦੇਸ਼ ’ਚ ਪਾਰਟੀ ਦਾ ਪ੍ਰਧਾਨ ਨਿਯੁਕਤ ਕੀਤਾ ਹੈ । ਇਸ ਮੌਕੇ ਖਾਲਸਾ ਹੈਲਪ ਇੰਟਰਨੈਸ਼ਨਲ ਦੀ ਇਕ ਬੁੱਕਲੇਟ ਦੀ ਘੁੰਡ ਚੁਕਾਈ ਵੀ ਕੀਤੀ ਗਈ ਜਿਸ ’ਚ ਇਸ ਸੰਸਥਾ ਵੱਲੋਂ ਅੱਜ ਤਕ ਕੀਤੇ ਗਏ ਸਮਾਜ ਭਲਾਈ ਦੇ ਕਾਰਜਾਂ ਦਾ ਵੇਰਵਾ ਹੈ । ਗਾਜ਼ੀਆਬਾਦ ਦੇ ਵਸੂੰਧਰਾ ’ਚ ਵਾਈਟ ਰੋਜ ਬੈਂਕਵੇਟ ਹਾਲ ’ਚ ਕਰਵਾਏ ਗਏ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਦੇ ‘‘ਪਾਰਟੀ ਮਿਲਣੀ ਸਮਾਰੋਹ’’ ’ਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸ. ਜਸਮੇਨ ਸਿੰਘ ਨੋਨੀ, ਦਿੱਲੀ ਕਮੇਟੀ ਮੈਂਬਰ ਸ. ਵਿਕਰਮ ਸਿੰਘ ਰੋਹਿਣੀ, ਸ. ਗੁਰਪ੍ਰੀਤ ਸਿੰਘ ਜੱਸਾ, ਸ. ਪਲਵਿੰਦਰ ਸਿੰਘ ਲੱਕੀ, ਸ. ਭੁਪਿੰਦਰ ਸਿੰਘ ਗਿੰਨੀ, ਸਾਬਕਾ ਮੈਂਬਰ ਸ. ਓਂਕਾਰ ਸਿੰਘ ਰਾਜਾ ਅਤੇ ਗਾਜ਼ੀਆਬਾਦ ਇਲਾਕੇ ਤੋਂ ਸੈਂਕੜੇ ਦੀ ਤਾਦਾਦ ’ਚ ਸਿੱਖ ਸੰਗਤਾਂ ਮੌਜ਼ੂਦ ਸਨ ।

ਇਸ ਮੌਕੇ ਸ. ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਪਿਛਲੇ ਸਾਲ ਜਦੋਂ ਕੋਰੋਨਾ ਦੀ ਦੂਜੀ ਲਹਿਰ ਦੌਰਾਨ ਦੇਸ਼ਭਰ ’ਚ ਆਕਸੀਜਨ ਦੀ ਭਾਰੀ ਕਿੱਲਤ ਹੋਈ ਉਦੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇੰਦਰਾਪੁਰਮ ਗੁਰਦੁਆਰੇ ਦੇ ਪ੍ਰਧਾਨ ਸ. ਗੁਰਪ੍ਰੀਤ ਸਿੰਘ ਰੰਮੀ ਨੇ ਬਿਨ੍ਹਾਂ ਕੋਈ ਭੇਦਭਾਵ ਦੇ ‘‘ਮੁਫ਼ਤ ਆਕਸੀਜਨ ਲੰਗਰ’’ ਦੀ ਸੇਵਾ ਪ੍ਰਮੁੱਖਤਾ ਨਾਲ ਨਿਭਾਈ ਜਿਸ ਨਾਲ ਹਜ਼ਾਰਾਂ ਲੋਕ ਬੇਵਕਤੀ ਮੌਤ ਦਾ ਸ਼ਿਕਾਰ ਹੋਣ ਤੋਂ ਬੱਚ ਸਕੇ । ਉਨ੍ਹਾਂ ਕਿਹਾ ਕਿ ਸ. ਰੰਮੀ ਨੇ ਜਾਨਲੇਵਾ ਬੀਮਾਰੀ ਤੋਂ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਮੁਫ਼ਤ ਆਕਸੀਜਨ ਸੇਵਾ ਕਰਕੇ ਨਾ ਸਿਰਫ ਗਾਜ਼ੀਆਬਾਦ ਦੇ ਲੋਕਾਂ ਦੀ ਸਹਾਇਤਾ ਕੀਤੀ ਬਲਕਿ ਦਿੱਲੀ, ਹਰਿਆਣਾ ਅਤੇ ਯੂ.ਪੀ. ਦੇ ਬਾਕੀ ਇਲਾਕਿਆਂ ਤੋਂ ਵੀ ਵੱਡੀ ਗਿਣਤੀ ’ਚ ਲੋੜਵੰਦ ਲੋਕਾਂ ਨੇ ਇੱਥੇ ਪੁੱਜ ਕੇ ਮੁਫ਼ਤ ਆਕਸੀਜਨ ਪ੍ਰਾਪਤ ਕੀਤੀ ਸੀ । ਸ. ਕਾਲਕਾ ਨੇ ਭਰੋਸਾ ਜਤਾਇਆ ਕਿ ਸ. ਰੰਮੀ ਅਤੇ ਉਨ੍ਹਾਂ ਦੇ ਸਾਥੀਆਂ ਦੇ ਨਾਲ ਆਉਣ ਨਾਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਦੀ ਪੱਛਮੀ ਉਤਰ ਪ੍ਰਦੇਸ਼ ’ਚ ਪਕੜ ਹੋਰ ਮਜ਼ਬੂਤ ਹੋਈ ਹੈ । ‘‘ਧਰਮ ਜਾਗਰੂਕਤਾ ਲਹਿਰ’’ ਦੇ ਤਹਿਤ ਯੂ.ਪੀ. ’ਚ ਸਿੱਖਾਂ ਦੇ ਮਸਲੇ ਹੱਲ ਕਰਾਉਣ ਅਤੇ ਸਿੱਖੀ ਦੇ ਪ੍ਰਚਾਰ-ਪ੍ਰਸਾਰ ਦੀ ਰਫਤਾਰ ਨੂੰ ਤੇਜ਼ੀ ਮਿਲੇਗੀ । ਉਨ੍ਹਾਂ ਕਿਹਾ ਸ. ਰੰਮੀ ਦੀ ਅਗਵਾਈ ’ਚ ਯੂ.ਪੀ. ’ਚ ਜਿਲ੍ਹਾ ਪੱਧਰ ’ਤੇ ਮੈਂਬਰਸ਼ਿਪ ਅਭਿਆਨ ਵੀ ਚਲਾਇਆ ਜਾਵੇਗਾ ਤੇ ਵੱਧ ਤੋਂ ਵੱਧ ਗਿਣਤੀ ’ਚ ਸਿੱਖ ਸੰਗਤਾਂ ਨੂੰ ਆਪਣੀ ਪਾਰਟੀ ਨਾਲ ਜੋੜਨ ਦਾ ਕੰਮ ਜਾਵੇਗਾ ।

ਜ਼ਿਕਰਯੋਗ ਹੈ ਕਿ ਕੋਰੋਨਾ ਦੀ ਦੂਜੀ ਲਹਿਰ ਦੌਰਾਨ ਮੁਫ਼ਤ ਆਕਸੀਜਨ ਦੀ ਸੇਵਾ ਕਰਨ ਵਾਲੇ ਸ. ਗੁਰਪ੍ਰੀਤ ਸਿੰਘ ਰੰਮੀ ਨੂੰ ਦੇਸ਼-ਵਿਦੇਸ਼ ਦੀਆਂ ਕਈ ਸੰਸਥਾਵਾਂ ਵੱਲੋਂ ਸਨਮਾਨਿਤ ਕੀਤਾ ਜਾ ਚੁੱਕਾ ਹੈ । ਸਿੱਖਾਂ ਤੋਂ ਇਲਾਵਾ ਹੋਰਨਾਂ ਧਰਮਾਂ ਦੇ ਲੋਕਾਂ ਦੇ ਮਨ ’ਚ ਵੀ ਇਨ੍ਹਾਂ ਪ੍ਰਤੀ ਆਦਰ ਸਤਿਕਾਰ ਹੈ ।

Monday, August 08, 2022

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਰ ਭਾਰਤੀ ਤੱਕ ਪਹੁੰਚ ਬਣਾਈ--ਮੀਨਾਕਸ਼ੀ ਲੇਖੀ

Sunday 7th August 2022 at 7:08 PM

ਆਮ ਆਦਮੀ ਦੇ ਜੀਵਨ ਪੱਧਰ ਨੂੰ ਉਪਰ ਚੁੱਕਣ ਲਈ ਵੀ ਅਣਥੱਕ ਯਤਨ ਕੀਤੇ: ਕੇਂਦਰੀ ਰਾਜ ਮੰਤਰੀ

ਐਨ.ਆਈ.ਡੀ ਫਾਊਂਡੇਸ਼ਨ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਲੋਕ ਪੱਖੀ ਸ਼ਾਸ਼ਨ ਅਤੇ ਸਿੱਖਾਂ ਨਾਲ ਉਨ੍ਹਾਂ ਦੇ ਸੁਹਿਰਦ ਸਬੰਧਾਂ ਨੂੰ ਉਜਾਗਰ ਕਰਨ ਵਾਲੀਆਂ ਕਿਤਾਬਾਂ ਦੀ ਆਸਟ੍ਰੇਲੀਆ ’ਚ ਘੁੰਢ ਚੁਕਾਈ

ਪ੍ਰਵਾਸੀ ਭਾਰਤੀਆਂ ਨੇ ਭਾਰਤ-ਆਸਟ੍ਰੇਲੀਆ ਸਬੰਧਾਂ ਨੂੰ ਇੱਕ ਨਵੇਂ ਪੱਧਰ ’ਤੇ ਲਿਜਾਣ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ: ਮਨਪ੍ਰੀਤ ਵੋਹਰਾ 


ਮੋਹਾਲੀ
: 7 ਅਗਸਤ 2022: (ਗੁਰਜੀਤ ਸਿੰਘ ਬਿੱਲਾ//ਪੰਜਾਬ ਸਕਰੀਨ)::
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਰਤ ਇੱਕ ਇਤਿਹਾਸਕ ਬਦਲਾਅ ਦੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ, ਜਿਨ੍ਹਾਂ ਨੇ ਹਰ ਆਮ ਆਦਮੀ ਤੱਕ ਪਹੁੰਚ ਬਣਾਉਣ ਲਈ ਵੱਖੋ ਵੱਖਰੀਆਂ ਪਾਲਿਸੀਆਂ ਦੇ ਮਾਧਿਅਮ ਰਾਹੀਂ ਦੂਰਅੰਦੇਸ਼ ਯਤਨ ਕੀਤੇ ਹਨ ਅਤੇ ਉਹ ਇਹ ਯਕੀਨੀ ਬਣਾਉਣ ਲਈ ਅਣਥੱਕ ਮਿਹਨਤ ਕਰ ਰਹੇ ਹਨ ਕਿ ਹਰ ਭਾਰਤੀ ਨੂੰ ਉਨ੍ਹਾਂ ਦੀ ਭਲਾਈ ਲਈ ਸਾਰੇ ਬੁਨਿਆਦੀ ਤੱਤ ਮਿਲਣ,ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੇਂਦਰੀ ਸੱਭਿਆਚਾਰ ਅਤੇ ਵਿਦੇਸ਼ ਰਾਜ ਮੰਤਰੀ ਸ਼੍ਰੀਮਤੀ ਮੀਨਾਕਸ਼ੀ ਲੇਖੀ ਨੇ ਕੀਤਾ। ਇਸ ਮੌਕੇ ਉਹ ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਵਿਖੇ ਐਨ.ਆਈ.ਡੀ ਫਾਊਂਡੇਸ਼ਨ ਵੱਲੋਂ ਭਾਈਚਾਰਕ ਸਾਂਝ, ਸਦਭਾਵਨਾ ਅਤੇ ਸਮੂਹਿਕ ਤਰੱਕੀ ਨੂੰ ਸਮਰਪਿਤ ਕਰਦਿਆਂ ਕਰਵਾਏ ’ਵਿਸ਼ਵ ਸਦਭਾਵਨਾ’ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਸਮਾਗਮ ਦੌਰਾਨ ਸ਼੍ਰੀਮਤੀ ਲੇਖੀ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਆਧਾਰਿਤ ਦੋ ਪੁਸਤਕਾਂ ਦੀ ਅੰਤਰਰਾਸ਼ਟਰੀ ਪੱਧਰ ’ਤੇ ਘੁੰਢ ਚੁਕਾਈ ਕੀਤੀ ਗਈ।

ਸਮਾਗਮ ਦੌਰਾਨ ਆਸਟ੍ਰੇਲੀਆ ਦੀਆਂ ਪ੍ਰਮੁੱਖ ਸਖ਼ਸ਼ੀਅਤਾਂ ਤੋਂ ਇਲਾਵਾ ਉਘੇ ਪ੍ਰਵਾਸੀ ਭਾਰਤੀ ਉਚੇਚੇ ਤੌਰ ’ਤੇ ਹਾਜ਼ਰ ਸਨ, ਜਿਨ੍ਹਾਂ ਬੁੱਧੀਜੀਵੀ, ਉਦਮੀ, ਕਾਰਪੋਰੇਟ ਆਗੂ, ਸਿੱਖਿਆ ਸ਼ਾਸ਼ਤਰੀਆਂ ਦੇ ਨਾਮ ਸ਼ਾਮਲ ਹਨ। ਇਸ ਮੌਕੇ ਆਸਟਰੇਲੀਆ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਸ੍ਰੀ ਮਨਪ੍ਰੀਤ ਵੋਹਰਾ, ਆਸਟ੍ਰੇਲੀਆ ਦੇ ਸੰਸਦ ਮੈਂਬਰ ਜੂਲੀਅਨ ਹਿੱਲ, ਵਿਕਟੋਰੀਆ ਲਈ ਸੈਨੇਟਰ ਸ਼੍ਰੀਮਤੀ ਲਿੰਡਾ ਵ੍ਹਾਈਟ, ਵਿਦੇਸ਼ ਮਾਮਲਿਆਂ ਦੇ ਮਾਨਯੋਗ ਸਹਾਇਕ ਮੰਤਰੀ ਟਿਮ ਵਾਟਸ, ਵਰਕਪਲੇਸ ਸੇਫਟੀ ਲਈ ਮੰਤਰੀ ਸ਼੍ਰੀ ਇੰਗ੍ਰਿਡ ਸਟਿੱਟ, ਊਰਜਾ, ਵਾਤਾਵਰਣ ਅਤੇ ਜਲਵਾਯੂ ਪਰਿਵਰਤਨ ਮੰਤਰੀ ਮਿਸ ਲਿਲੀ ਡੀ’ਐਮਬਰੋਸੀਓ, ਆਸਟ੍ਰੇਲੀਆਈ ਰਾਜਨੀਤਿਕ ਆਗੂ ਲਿਡੀਆ ਅਰਗੋਨਡੀਜ਼ੋ, ਆਸਟ੍ਰੇਲੀਆਈ ਸੰਸਦ ਮੈਂਬਰ ਅਤੇ ਚੀਫ਼ ਗਵਰਨਮੈਂਟ ਵਿਹਪ ਸ਼੍ਰੀਮਤੀ ਜੋਨ ਰਿਆਨ, ਹਿਊਮ ਸਿਟੀ ਦੇ ਏਟਕੇਨ ਵਾਰਡ ਦੇ ਕੌਂਸਲਰ ਸ੍ਰੀ ਜੋਸਫ ਹਾਵਲ ਅਤੇ ਐਨ.ਆਈ.ਡੀ ਫਾਊਂਡੇਸ਼ਨ ਦੇ ਮੁੱਖ ਸਰਪ੍ਰਸਤ ਅਤੇ ਚੰਡੀਗਡ਼੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਅਤੇ ਐਨ.ਆਈ.ਡੀ. ਫਾਊਂਡੇਸ਼ਨ ਦੀ ਸੰਸਥਾਪਕ ਪ੍ਰੋ. ਹਿਮਾਨੀ ਸੂਦ ਉਚੇਚੇ ਤੌਰ ’ਤੇ ਹਾਜ਼ਰ ਸਨ। ਆਸਟ੍ਰੇਲੀਆ ਦੇ ਉਘੇ ਬਿਜਨਸਮੈਨ ਰੁਪਿੰਦਰ ਸਿੰਘ ਬਰਾਡ਼ ਅਤੇ ਸਰਬਜੋਤ ਸਿੰਘ ਢਿੱਲੋਂ ਨੇ ਸਮਾਗਮ ਦੇ ਸੰਚਾਲਨ ’ਚ ਅਹਿਮ ਭੂਮਿਕਾ ਨਿਭਾਈ।  

ਵਿਸ਼ਵਵਿਆਪੀ ਸਦਭਾਵਨਾ ਅਤੇ ਭਾਈਚਾਰੇ ਦੀ ਭਾਵਨਾ ਦਾ ਜਸ਼ਨ ਮਨਾਉਂਦੇ ਹੋਏ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀਆਂ ਦੋ ਕਿਤਾਬਾਂ ਐਨ.ਆਈ.ਡੀ ਫਾਊਂਡੇਸ਼ਨ ਦੁਆਰਾ ਆਯੋਜਿਤ ’ਵਿਸ਼ਵ ਸਦਭਾਵਨਾ’ ਸਮਾਗਮ ਦੌਰਾਨ ਅੰਤਰਰਾਸ਼ਟਰੀ ਪੱਧਰ ’ਤੇ ਜਾਰੀ ਕੀਤੀਆਂ ਗਈਆਂ, ਜੋ ਉਨ੍ਹਾਂ ਦੇ ਵਿਲੱਖਣ, ਸੁਚੱਜੇ ਸ਼ਾਸਨ ਦੇ ਮਾਡਲ, ਮਨੁੱਖਤਾ ਅਤੇ ਖਾਸ ਕਰਕੇ ਭਾਰਤੀਆਂ ਪ੍ਰਤੀ ਉਨ੍ਹਾਂ ਦੇ ਪਿਆਰ ਅਤੇ ਸਨੇਹ ਨੂੰ ਦਰਸਾਉਂਦੀਆਂ ਹਨ। ਐਨ.ਆਈ.ਡੀ ਫਾਊਂਡੇਸ਼ਨ ਵੱਲੋਂ ਪ੍ਰਕਾਸ਼ਿਤ ਪੁਸਤਕ ’ਹਾਰਟਫੈਲਟ-ਦਿ ਲੈਗੇਸੀ ਆਫ਼ ਫੇਥ’ ਵੀ ਪ੍ਰਧਾਨ ਮੰਤਰੀ ਦੇ ਪੰਜਾਬੀਅਤ ਅਤੇ ਸਿੱਖ ਕੌਮ ਪ੍ਰਤੀ ਸਤਿਕਾਰ ਅਤੇ ਸ਼ਰਧਾ ਨੂੰ ਦਰਸਾਉਂਦੀ ਹੈ। ਅਮਰੀਕਾ ਦੇ ਪ੍ਰਸਿੱਧ ਓਨਕੋਲੋਜਿਸਟ ਡਾ. ਭਰਤ ਬਰਾਈ ਦੀ ਕਿਤਾਬ ‘ਮੋਦੀ:20: ਡ੍ਰੀਮਜ਼ ਮੀਟ ਡਿਲੀਵਰੀ’ ਬੁੱਧੀਜੀਵੀਆਂ ਅਤੇ ਖੇਤਰ ਦੇ ਮਾਹਿਰਾਂ ਦੇ ਕੁੱਝ ਅਧਿਆਵਾਂ ਦਾ ਸੰਗ੍ਰਹਿ ਹੈ, ਜੋ ਪਿਛਲੇ 20 ਸਾਲਾਂ ’ਚ ਗੁਜਰਾਤ ’ਚ ਇੱਕ ਵਿਲੱਖਣ ਸ਼ਾਸ਼ਨ ਮਾਡਲ ਅਤੇ ਸਮੁੱਚੇ ਰਾਸ਼ਟਰ ’ਚ ਬੇਮਿਸਾਲ ਤਬਦੀਲੀ ਦੀ ਵਿਸਤ੍ਰਿਤ ਖੋਜ ਪ੍ਰਦਾਨ ਕਰਦਾ ਹੈ। ਇਹ ਪੁਸਤਕ ਪ੍ਰਧਾਨ ਮੰਤਰੀ ਦੇ ਮਨੁੱਖਤਾ ਅਤੇ ਖਾਸ ਤੌਰ ’ਤੇ ਭਾਰਤੀਆਂ ਲਈ ਉਨ੍ਹਾਂ ਦੇ ਪਿਆਰ ਅਤੇ ਸੁਨੇਹ ਨੂੰ ਦਰਸਾਉਂਦੀਆਂ ਹਨ, ਚਾਹੇ ਉਹ ਕਿਸੇ ਖੇਤਰ ਜਾਂ ਧਰਮ ਨਾਲ ਸਬੰਧਿਤ ਹੋਵੇ।ਐਨ.ਆਈ.ਡੀ ਫਾਊਂਡੇਸ਼ਨ ਵੱਲੋਂ ਵਿਸ਼ਵ ਪੱਧਰ ’ਤੇ ਕਰਵਾਇਆ ਜਾਣ ਵਾਲਾ ਇਹ ਦੂਜਾ ਵਿਸ਼ਵ ਸਦਭਾਵਨਾ ਪ੍ਰੋਗਰਾਮ ਹੈ, ਇਸ ਤੋਂ ਪਹਿਲਾਂ ਇਸ ਸਾਲ ਜੂਨ ਮਹੀਨੇ ਵਿੱਚ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਵਿੱਚ ਵੀ ਵਿਸ਼ਵ ਸਦਭਾਵਨਾ ਪ੍ਰੋਗਰਾਮ ਕਰਵਾਇਆ ਗਿਆ ਸੀ, ਜਿਸ ਵਿੱਚ ਭਾਰਤ ਸਮੇਤ ਵਿਦੇਸ਼ਾਂ ਵਿੱਚ ਵਸਦੀਆਂ ਸਿੱਖ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ ਸੀ।

ਇਸ ਮੌਕੇ ਗੱਲਬਾਤ ਕਰਦਿਆਂ ਕੇਂਦਰੀ ਰਾਜ ਮੰਤਰੀ ਮੀਨਾਕਸ਼ੀ ਲੇਖੀ ਨੇ ਕਿਹਾ ਕਿ ਦੇਸ਼ ਨੂੰ ਵਿਸ਼ਵ ਦੇ ਸਿਖਰ ’ਤੇ ਲਿਜਾਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰੂਪ ’ਚ ਯੋਗ ਲੀਡਰ ਮਿਲਿਆ ਹੈ।ਉਨ੍ਹਾਂ ਕਿਹਾ ਹਰ ਇੱਕ ਸਮੇਂ ਵਿੱਚ ਭਾਰਤ ਨੂੰ ਤਬਦੀਲੀ ਦੀ ਲੋਡ਼ ਹੁੰਦੀ ਹੈ ਅਤੇ ਜੇਕਰ ਤੁਸੀਂ ਇਤਿਹਾਸ ਦਾ ਵਿਸ਼ਲੇਸ਼ਣ ਕਰੋ, ਤਾਂ ਤੁਹਾਨੂੰ ਪਤਾ ਲੱਗੇਗਾ ਕਿ ਕੋਈ ਮਹਾਨ ਵਿਅਕਤੀ ਆਉਂਦਾ ਹੈ ਅਤੇ ਲੋਡ਼ੀਂਦਾ ਬਦਲਾਅ ਲਿਆਉਂਦਾ ਹੈ। ਮਹਾਰਾਜਾ ਰਣਜੀਤ ਸਿੰਘ ਅਤੇ ਮਰਾਠਾ ਮਹਾਰਾਣੀ ਅਹਿਲਿਆ ਬਾਈ ਹੋਲਕਰ ਤੋਂ ਬਾਅਦ, ਜੇਕਰ ਕੋਈ ਇਹ ਵੱਡੀ ਤਬਦੀਲੀ ਲਿਆਉਣ ਦੇ ਸਮਰੱਥ ਹੈ, ਤਾਂ ਉਹ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਨ ਅਤੇ ਉਹ ਇਸ ਨੂੰ ਸਹੀ ਸਾਬਤ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ 1980 ਦੇ ਦਹਾਕੇ ਵਿੱਚ ਆਪਣੇ ਸ਼ੁਰੂਆਤੀ ਦਿਨਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਜਪਾ ਦੇ ਹੇਠਲੇ ਪੱਧਰ ਦੇ ਵਰਕਰ ਵਜੋਂ ਇਸ ਦੇਸ਼ ਦੇ ਲੋਕਾਂ ਬਾਰੇ ਬਹੁਤ ਜ਼ਿਆਦਾ ਸਮਝ ਪ੍ਰਾਪਤ ਕੀਤੀ ਹੈ।ਉਨ੍ਹਾਂ ਦੀਆਂ ਜ਼ਮੀਨੀ ਜਡ਼੍ਹਾਂ, ਉਨ੍ਹਾਂ ਦੀ ਹਮਦਰਦੀ ਅਤੇ ਦਿਆਲੂ ਆਤਮਾ ਅਤੇ ਦੂਰਅੰਦੇਸ਼ੀ ਦ੍ਰਿਸ਼ਟੀਕੋਣ ਨੇ ਇਹ ਯਕੀਨੀ ਬਣਾਇਆ ਕਿ ਉਹ ਇਸ ਦੇਸ਼ ਦੇ ਆਮ ਲੋਕਾਂ ਨੂੰ ਦਰਪੇਸ਼ ਬੁਨਿਆਦੀ ਸਮੱਸਿਆਵਾਂ ਨਾਲ ਸਬੰਧਤ ਹੋ ਸਕਦਾ ਹੈ। ਇਹੀ ਕਾਰਨ ਸੀ ਕਿ ਉਹ ਇਸ ਦੇਸ਼ ਵਿਚ ਲੋਡ਼ੀਂਦੀ ਤਬਦੀਲੀ ਲਿਆਉਣ ਵਿਚ ਕਾਮਯਾਬ ਹੋਏ।ਪਿਛਲੀਆਂ ਸਰਕਾਰਾਂ ਦੇ ਉਲਟ, ਉਸ ਨੂੰ ਇਹ ਸਮਝਣ ਵਿੱਚ 70 ਸਾਲ ਨਹੀਂ ਲੱਗੇ ਕਿ ਇਸ ਦੇਸ਼ ਦੇ ਆਮ ਨਾਗਰਿਕਾਂ ਨੂੰ ਪਖਾਨਿਆਂ ਦੀ ਲੋਡ਼ ਹੈ ਅਤੇ ਉਨ੍ਹਾਂ ਦੇ ਰਿਕਾਰਡ ਸਮੇਂ ਵਿੱਚ 20 ਕਰੋਡ਼ ਪਖਾਨੇ ਬਣਾਏ ਗਏ।
ਉਨ੍ਹਾਂ ਕਿਹਾ ਕਿ ਭਾਰਤ ਵਿੱਚ ਪ੍ਰਧਾਨ ਮੰਤਰੀ ਦੇ ਅਹੁਦੇ ’ਤੇ ਦਿੱਗਜ਼ ਅਰਥ ਸ਼ਾਸਤਰੀ ਰਹੇ ਹਨ, ਪਰ ਇਹ ਸਿਰਫ ਨਰਿੰਦਰ ਮੋਦੀ ਹੀ ਸੀ ਜਿਸ ਨੇ ਇਸ ਦੇਸ਼ ਦੇ ਗਰੀਬਾਂ ਨੂੰ ਰਸਮੀ ਅਰਥਵਿਵਸਥਾ ਵਿੱਚ ਸ਼ਾਮਲ ਕੀਤਾ, 4 ਮਹੀਨਿਆਂ ਵਿੱਚ 38 ਕਰੋਡ਼ ਬੈਂਕ ਖਾਤੇ ਖੋਲ੍ਹੇ, ਜਦੋਂ ਕਿ ਪਿਛਲੇ 70 ਸਾਲਾਂ ਵਿੱਚ 12 ਕਰੋਡ਼ ਖੋਲ੍ਹੇ ਗਏ ਸਨ।

ਪ੍ਰਧਾਨ ਮੰਤਰੀ ਮੋਦੀ ਦੇ ਘੱਟ ਗਿਣਤੀਆਂ ਖਾਸ ਕਰਕੇ ਸਿੱਖਾਂ ਪ੍ਰਤੀ ਪਿਆਰ ਦੀ ਗੱਲ ਕਰਦਿਆਂ ਸ੍ਰੀਮਤੀ ਲੇਖੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਪੰਜਾਬ ਲਈ ਭਾਜਪਾ ਦੇ ਜਨਰਲ ਸਕੱਤਰ ਵਜੋਂ ਸੇਵਾ ਨਿਭਾਉਂਦੇ ਹੋਏ ਇੱਕ ਸਿਆਸਤਦਾਨ ਵਜੋਂ ਆਪਣੇ ਸ਼ੁਰੂਆਤੀ ਦਿਨਾਂ ਤੋਂ ਹੀ ਸਿੱਖਾਂ ਅਤੇ ਪੰਜਾਬ ਦੇ ਬਹੁਤ ਨੇਡ਼ੇ ਰਹੇ ਹਨ।ਉਨ੍ਹਾਂ ਕਿਹਾ ਕਿ ਕਿ ਮੇਰੇ ਮੰਤਰਾਲੇ ਨੂੰ ਵੱਖ-ਵੱਖ ਸਿੱਖ ਸਮਾਰਕਾਂ ਵਿੱਚ ਪ੍ਰਸਾਦ ਸਕੀਮ ਦੇ ਤਹਿਤ ਵੱਖ-ਵੱਖ ਗੁਰਦੁਆਰਿਆਂ ਦੇ ਪੁਨਰ-ਉਥਾਨ, ਪੁਨਰ-ਨਿਰਮਾਣ ਅਤੇ ਪੁਨਰ ਨਿਰਮਾਣ ਲਈ ਪ੍ਰਧਾਨ ਮੰਤਰੀ ਦਫ਼ਤਰ ਤੋਂ ਸਿੱਧੇ ਆਦੇਸ਼ ਪ੍ਰਾਪਤ ਹੋਏ ਹਨ। ਚਾਹੇ ਉਹ ਸਿੱਖ ਟੂਰਿਸਟ ਸਰਕਟਾਂ ’ਤੇ ਕੰਮ ਹੋਵੇ ਜਿਸ ਵਿਚ 5 ਪਵਿੱਤਰ ਤਖ਼ਤਾਂ ਦੇ ਨਾਲ-ਨਾਲ ਦੂਜੇ ਸਰਕਟ ਆਨੰਦਪੁਰ ਸਾਹਿਬ, ਹਰਮਿੰਦਰ ਸਾਹਿਬ, ਫਤਹਿਗਡ਼੍ਹ ਸਾਹਿਬ ਅਤੇ ਬਠਿੰਡਾ ਨੂੰ ਜੋਡ਼ਨ ਵਾਲਾ ਕੰਮ ਹੋਵੇ ਜਾਂ ਪੰਜਾਬ ਵਿਚ ਹੁਸੈਨੀਵਾਲਾ ਵਿਖੇ ਰਾਸ਼ਟਰੀ ਸ਼ਹੀਦ ਸਮਾਰਕ ਦਾ ਕੰਮ ਹੋਵੇ।ਆਜ਼ਾਦੀ ਘੁਲਾਟੀਆਂ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ; 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਪੀਡ਼ਤਾਂ ਨੂੰ ਮੁਆਵਜ਼ਾ ਦੇਣਾ ਹੋਵੇ ਜਾਂ ਕਰਤਾਰਪੁਰ ਲਾਂਘਾ ਖੋਲ੍ਹਣਾ ਹੋਵੇ, ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਅਤੇ ਸਿੱਖਿਆਵਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ 15 ਹੋਰ ਭਾਸ਼ਾਵਾਂ ਵਿੱਚ ਗੁਰੂ ਨਾਨਕ ਬਾਣੀ ਦਾ ਅਨੁਵਾਦ ਹੋਵੇ ਜਾਂ ਪਾਕਿਸਤਾਨ ਵਿੱਚ ਸਿੱਖ ਵਿਰਸੇ ਦੀ ਰਾਖੀ ਹੋਵੇ ਜਾਂ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ 26 ਦਸੰਬਰ ਨੂੰ ਵੀਰ ਬਾਲ ਦਿਵਸ ਵਜੋਂ ਮਨਾਉਣ ਦਾ ਐਲਾਨ; ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਾਡੇ ਮਾਣਯੋਗ ਪ੍ਰਧਾਨ ਮੰਤਰੀ ਲਈ ਸਿੱਖਾਂ ਲਈ ਪਿਆਰ ਅਤੇ ਸਤਿਕਾਰ ਰਾਜਨੀਤੀ ਤੋਂ ਕਿਤੇ ਉੱਪਰ ਹੈ।  
 
ਆਸਟ੍ਰੇਲੀਆ ਵਿੱਚ ਭਾਰਤੀ ਹਾਈ ਕਮਿਸ਼ਨਰ ਮਨਪ੍ਰੀਤ ਵੋਹਰਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਆਸਟ੍ਰੇਲੀਆ ਵਿੱਚ ਨਾ ਸਿਰਫ਼ ਭਾਰਤੀ ਪ੍ਰਵਾਸੀਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ, ਸਗੋਂ ਦੋਵਾਂ ਭਾਈਚਾਰਿਆਂ ਦਰਮਿਆਨ ਰਿਸ਼ਤਾ ਵੀ ਪਹਿਲਾਂ ਨਾਲੋਂ ਮਜ਼ਬੂਤ ਹੋਇਆ ਹੈ।ਉਨ੍ਹਾਂ ਕਿਹਾ ਕਿ ਆਸਟ੍ਰੇਲੀਆ ’ਚ ਭਾਰਤੀ ਡਾਇਸਪੋਰਾ, ਸਧਾਰਨ ਪਿਛੋਕਡ਼ ਤੋਂ ਆਉਣ ਦੇ ਬਾਵਜੂਦ ਵੱਡੀ ਸਫਲਤਾ ਪ੍ਰਾਪਤ ਕਰਨ ਲਈ ਵਧਿਆ ਹੈ। ਆਸਟ੍ਰੇਲੀਆ ਲਈ ਉਹਨਾਂ ਦੇ ਯੋਗਦਾਨ ਨੂੰ ਸਮਾਜਿਕ, ਆਰਥਿਕ ਜਾਂ ਇੱਥੋਂ ਤੱਕ ਕਿ ਸੱਭਿਆਚਾਰਕ ਤੌਰ ’ਤੇ ਵੀ ਸਾਰਥਿਕ ਮੰਨਿਆ ਜਾਂਦਾ ਹੈ।ਉਨ੍ਹਾਂ ਕਿਹਾ ਕਿ ਪ੍ਰਵਾਸੀ ਭਾਰਤੀਆਂ ਨੇ ਭਾਰਤ-ਆਸਟ੍ਰੇਲੀਆ ਸਬੰਧਾਂ ਨੂੰ ਇੱਕ ਨਵੇਂ ਪੱਧਰ ’ਤੇ ਲਿਜਾਣ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ।ਉਨ੍ਹਾਂ ਭਾਰਤ ਦੇ 75ਵੇਂ ਸੁਤੰਤਰਤਾ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਆਜ਼ਾਦੀ ਦਿਵਸ ਭਾਰਤ-ਆਸਟ੍ਰੇਲੀਆ ਦੇ ਸੁਖਾਵੇਂ ਕੂਟਨੀਤਕ ਸਬੰਧਾਂ ਦੇ 75 ਸਾਲਾਂ ਨੂੰ ਵੀ ਦਰਸਾਉਂਦਾ ਹੈ।  

ਇਸ ਮੌਕੇ ਗੱਲਬਾਤ ਕਰਦਿਆਂ ਆਸਟ੍ਰੇਲੀਆ ਦੇ ਸੰਸਦ ਮੈਂਬਰ ਜੂਲੀਅਨ ਹਿੱਲ ਨੇ ਸਮਾਗਮ ਦੌਰਾਨ ਲਾਂਚ ਕੀਤੀਆਂ ਗਈਆਂ ਦੋਵਾਂ ਪੁਸਤਕਾਂ ਨੂੰ ਮਹੱਤਵਪੂਰਨ ਕਰਾਰ ਦਿੱਤਾ।ਦੋਵੇਂ ਪੁਸਤਕਾਂ ਸ਼੍ਰੀ ਨਰਿੰਦਰ ਮੋਦੀ ਅਤੇ ਭਾਰਤੀ ਲੋਕਾਂ ਦੀਆਂ ਪ੍ਰਾਪਤੀਆਂ ਨੂੰ ਉਜਾਗਰ ਕਰਦੀਆਂ ਹਨ, ਜੋ ਸਭ ਤੋਂ ਵੱਡਾ ਅਤੇ ਬਹੁ-ਸੱਭਿਆਚਾਰਕ ਲੋਕਤੰਤਰ ਹੈ।ਉਨ੍ਹਾਂ ਕਿਹਾ ਕਿ ਭਾਰਤੀ ਭਾਈਚਾਰੇ ਦੇ ਯੋਗਦਾਨ ਤੋਂ ਬਿਨਾਂ ਬਹੁ-ਸੱਭਿਆਚਾਰਕ ਆਸਟ੍ਰੇਲੀਆ ਦੀ ਕਲਪਨਾ ਕਰਨਾ ਅਸੰਭਵ ਹੈ।ਆਸਟ੍ਰੇਲੀਆ ਵਿਚ ਲਗਭਗ 7 ਲੱਖ ਭਾਰਤੀ ਰਹਿੰਦੇ ਹਨ ਜੋ ਕਿ ਆਸਟ੍ਰੇਲੀਆ ਦੇ ਹਿਸਾਬ ਨਾਲ ਵੱਡੀ ਗਿਣਤੀ ਹੈ। ਉਨ੍ਹਾਂ ਕਿਹਾ ਕਿ ਭਾਰਤੀਆਂ ਨੇ ਆਪਣੀ ਮਿਹਨਤ ਅਤੇ ਲਗਨ ਨਾਲ ਆਸਟ੍ਰੇਲੀਆ ’ਚ ਇੱਕ ਸਕਾਰਾਤਮਕ ਪ੍ਰਭਾਵ ਅਤੇ ਸੰਪਰਕ ਕਾਇਮ ਕੀਤਾ ਹੈ।ਸਿੱਖ ਭਾਈਚਾਰੇ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਸਿੱਖ ਭਾਈਚਾਰੇ ਅਤੇ ਸਿੱਖ ਵਲੰਟੀਅਰਾਂ ਨੇ ਵੱਖ-ਵੱਖ ਸਮਿਆਂ ਦੌਰਾਨ ਲੋਡ਼ਵੰਦਾਂ ਨੂੰ ਭੋਜਨ ਮੁਹੱਈਆ ਕਰਵਾਉਣ ਲਈ ਦੁਨੀਆਂ ਪੱਧਰ ’ਤੇ ਪ੍ਰਸ਼ੰਸਾ ਹਾਸਲ ਕੀਤੀ ਹੈ।ਉਨ੍ਹਾਂ ਕਿਹਾ ਕਿ ਪਿਛਲੇ ਸਮਿਆਂ ਵਿੱਚ ਭਾਰਤ ਆਸਟ੍ਰੇਲੀਆ ਰਾਸ਼ਟਰਮੰਡਲ ਅਤੇ ਕ੍ਰਿਕਟ ਦੇ ਖੇਤਰ ’ਚ ਆਪਸ ’ਚ ਜੁਡ਼ੇ ਹੋਏ ਸਨ, ਹੁਣ ਦੋਵੇਂ ਸੱਭਿਆਚਾਰਕ ਅਤੇ ਆਰਥਿਕ ਸਬੰਧ ਉੱਚ ਪੱਧਰ ’ਤੇ ਲਿਜਾਣ ਦੇ ਰਾਹ ’ਤੇ ਹਨ।

ਇਸ ਮੌਕੇ ਐਨ.ਆਈ.ਡੀ ਫਾਊਂਡੇਸ਼ਨ ਦੇ ਮੁੱਖ ਸਰਪ੍ਰਸਤ ਸ. ਸਤਨਾਮ ਸਿੰਘ ਸੰਧੂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਇੱਕ ਦੂਰਅੰਦੇਸ਼ ਨੇਤਾ, ਉੱਚ ਤਜ਼ਰਬੇਕਾਰ ਰਣਨੀਤੀਕਾਰ ਅਤੇ ਇੱਕ ਮਹਾਨ ਮਾਨਵਤਾਵਾਦੀ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਅਗਵਾਈ ਹੇਠ ਮੌਜੂਦਾ ਸਰਕਾਰ ਨੇ ਸਿੱਖ ਕੌਮ ਦੇ ਸੰਜ਼ੀਦਾ ਮਸਲਿਆਂ ਨੂੰ ਹੱਲ ਕਰਨ ਲਈ ਗੰਭੀਰਤਾ ਵਿਖਾਈ ਹੈ।ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੀ ਰਾਜਨੀਤਿਕ ਅਤੇ ਮਾਨਵਤਾਵਾਦੀ ਸੂਝ ਨੇ ਇਹ ਯਕੀਨੀ ਬਣਾਇਆ ਹੈ ਕਿ ਭਾਰਤ ਦੇ ’ਵਿਸ਼ਵ ਗੁਰੂ’ (ਵਿਸ਼ਵ ਨੇਤਾ) ਬਣਨ ਦੇ ਰਾਹ ਵਿੱਚ ਪ੍ਰਵਾਸੀ ਭਾਰਤੀਆਂ ਦੀ ਭੂਮਿਕਾ ਸੱਭ ਤੋਂ ਮਹੱਤਵਪੂਰਨ ਬਣ ਜਾਂਦੀ ਹੈ। ਕਿਸੇ ਵੀ ਦੇਸ਼ ਦੀ ਫੇਰੀ ’ਤੇ, ਪ੍ਰਧਾਨ ਮੰਤਰੀ ਹਮੇਸ਼ਾ ਆਪਣੇ ਭਾਰਤੀ ਭਾਈਚਾਰੇ ਦੀਆਂ ਸਮੱਸਿਆਵਾਂ ਜਾਂ ਮੁੱਦਿਆਂ ਨੂੰ ਹੱਲ ਕਰਨ ਲਈ ਗੰਭੀਰਤਾ ਵਿਖਾਉਂਦੇ ਹਨ।ਉਨ੍ਹਾਂ ਕਿਹਾ ਕਿ ਵਿਸ਼ਵ ਸਦਭਾਵਨਾ ਦੀ ਭਾਵਨਾ ਵਿਸ਼ਵ ਪੱਧਰ ’ਤੇ ਮਾਨਯੋਗ ਪ੍ਰਧਾਨ ਮੰਤਰੀ ਦੇ ਲੋਕਾਂ ਅਤੇ ਮਨੁੱਖਤਾ ਲਈ ਪਿਆਰ ਅਤੇ ਸਤਿਕਾਰ ਤੋਂ ਪੈਦਾ ਹੋਈ ਹੈ।ਉਨ੍ਹਾਂ ਦੱਸਿਆ ਕਿ ਜਿੱਥੇ ਪਹਿਲੀ ਕਿਤਾਬ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਚੰਗੇ ਸ਼ਾਸ਼ਨ ਮਾਡਲ ਨੂੰ ਦਰਸਾਉਂਦੀ ਹੈ ਉਥੇ ਹੀ ਦੂਜੀ ਕਿਤਾਬ ਪ੍ਰਧਾਨ ਮੰਤਰੀ ਵੱਲੋਂ ਸਿੱਖ ਕੌਮ ਦੀ ਚਡ਼੍ਹਦੀ ਕਲਾ ਲਈ ਕੀਤੀਆਂ ਪਹਿਲਕਦਮੀਆਂ ਨੂੰ ਬਿਆਨ ਕਰਦੀ ਹੈ।ਪ੍ਰਧਾਨ ਮੰਤਰੀ ਦੇ ਚੰਗੇ ਸ਼ਾਸ਼ਨ ਮਾਡਲ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਨਰੇਂਦਰ ਮੋਦੀ ਜੀ ਦੀ ਦੂਰਅੰਦੇਸ਼ ਦ੍ਰਿਸ਼ਟੀ ਸਦਕਾ ਭ੍ਰਿਸ਼ਟਾਚਾਰ ਅਤੇ ਪਰਵਾਰਵਾਦ ਦਾ ਕਲੰਕ ਦੇਸ਼ ਦੇ ਮੱਥੇ ਤੋਂ ਹਟਿਆ ਹੈ।

ਸ. ਸੰਧੂ ਨੇ ਕਿਹਾ ਕਿ ਐਨ.ਆਈ.ਡੀ. ਫਾਊਂਡੇਸ਼ਨ ਦੀ ਪੁਸਤਕ ‘ਹਾਰਟਫਲਟ  ਦਿ ਲੀਗੇਸੀ ਆਫ ਫੇਥ’ ਪ੍ਰਧਾਨ ਮੰਤਰੀ ਦੇ ਪੰਜਾਬੀਅਤ ਅਤੇ ਸਿੱਖ ਭਾਈਚਾਰੇ ਪ੍ਰਤੀ ਸਤਿਕਾਰ ਅਤੇ ਸਨੇਹ ਨੂੰ ਦਰਸਾਉਣ ਲਈ ਇੱਕ ਸੁਹਿਰਦ ਅਤੇ ਨਿਮਾਣਾ ਯਤਨ ਹੈ। ਉਨ੍ਹਾਂ ਕਿਹਾ ਕਿ ਇਹ ਪੁਸਤਕ ਸਿੱਖ ਜੀਵਨ ਦੇ ਪੰਜ ਸੱਭ ਤੋਂ ਮਹੱਤਵਪੂਰਨ ਸਿਧਾਂਤਾਂ ਸੱਚ, ਸੰਤੋਖ, ਦਇਆ, ਨਿਮਰਤਾ ਅਤੇ ਪਿਆਰ ’ਤੇ ਆਧਾਰਿਤ ਹੈ, ਜਿਨ੍ਹਾਂ ਨੂੰ ਪ੍ਰਧਾਨ ਮੰਤਰੀ ਦੇ ਪ੍ਰਸ਼ਾਸ਼ਕੀ ਮਾਡਲ ਵਿਚ ਵਿਆਪਕ ਤੌਰ ’ਤੇ ਮਹਿਸੂਸ ਕੀਤਾ ਜਾ ਸਕਦਾ ਹੈ। ਸਿੱਖ ਜੀਵਨ ਦੇ ਪੰਜ ਜ਼ਰੂਰੀ ਗੁਣਾਂ ਨੂੰ ਆਪਣਾ ਕੇਂਦਰ ਬਿੰਦੂ ਮੰਨਦੇ ਹੋਏ, ਇਹ ਪੁਸਤਕ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਵੱਲੋਂ ਸਿੱਖਾਂ ਅਤੇ ਪੰਜਾਬ ਦੇ ਹਿੱਤਾਂ ਲਈ ਕੀਤੀਆਂ ਗਈਆਂ ਵੱਖ-ਵੱਖ ਪਹਿਲਕਦਮੀਆਂ ਨੂੰ ਦਰਸਾਉਂਦੀ ਹੈ। ਕਿਤਾਬ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਇੱਕ ਸਿਆਸਤਦਾਨ ਵਜੋਂ ਆਪਣੇ ਸ਼ੁਰੂਆਤੀ ਦਿਨਾਂ ਵਿੱਚ ਸਿੱਖਾਂ ਅਤੇ ਪੰਜਾਬ ਨਾਲ ਨੇਡ਼ਲੇ ਸਬੰਧਾਂ ਦਾ ਵੇਰਵਾ ਦਿੱਤਾ ਗਿਆ ਹੈ, ਕਿਉਂਕਿ ਉਹ ਰਾਜਨੀਤੀ ਤੋਂ ਉੱਪਰ ਉੱਠ ਕੇ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ ਦਾ ਸਤਿਕਾਰ ਕਰਦੇ ਸਨ।ਉਨ੍ਹਾਂ ਕਿਹਾ ਕਿ ਸਿੱਖ ਗੁਰੂਆਂ ਅਤੇ ਸਿੱਖ ਕੌਮ ਪ੍ਰਤੀ ਉਨ੍ਹਾਂ ਦੇ ਸਨੇਹ ਸਦਕਾ ਸਰਕਾਰ ਨੇ ਕੌਮ ਦੀ ਭਲਾਈ ਅਤੇ ਹਿੱਤਾਂ ਲਈ ਕਈ ਇਤਿਹਾਸਕ ਫ਼ੈਸਲੇ ਲਏ ਹਨ।

ਵਿਸ਼ਵ ਸਦਭਾਵਨਾ ਸਮਾਗਮ ਵਿਸ਼ਵ ਭਰ ’ਚ ਵਸਦੇ ਪ੍ਰਵਾਸੀ ਭਾਰਤੀਆਂ ਦੇ ਹਿੱਤਾਂ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਕੀਤੀ ਬੇਮਿਸਾਲ ਯਤਨਾਂ ਅਤੇ ਉਨ੍ਹਾਂ ਦੇ ਚੰਗੇ ਸ਼ਾਸ਼ਨ ਮਾਡਲ ਦੇ ਨਾਲ-ਨਾਲ ਵਿਸ਼ਵਵਿਆਪੀ ਸਦਭਾਵਨਾ ਨੂੰ ਸਮਰਪਿਤ ਰਿਹਾ। ਵਰਨਣਯੋਗ ਹੈ ਕਿ ਐਨ.ਆਈ.ਡੀ ਫਾਊਂਡੇਸ਼ਨ ਰਾਸ਼ਟਰ ਨਿਰਮਾਣ ਲਈ ਅਣਥੱਕ ਕੰਮ ਕਰ ਰਹੀ ਹੈ। ਨਵੀਂ ਸਿੱਖਿਆ ਨੀਤੀ ਨੂੰ ਲਾਗੂ ਕਰਨ ਤੋਂ ਲੈ ਕੇ ਭਾਰਤੀ ਯੂਨੀਵਰਸਿਟੀਆਂ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਚੋਟੀ ਦੇ ਸਥਾਨਾਂ ’ਤੇ ਲਿਆਉਣ ਤੱਕ, ਫਾਊਂਡੇਸ਼ਨ ਨੇ ਆਪਣੀ ਸਥਾਪਨਾ ਤੋਂ ਲੈ ਕੇ ਹੁਣ ਤੱਕ ਕਈ ਫੈਸਲਾਕੁੰਨ ਯਤਨ ਕੀਤੇ ਹਨ।

ਖਬਰ ਦੇ ਨਾਲ ਦਿੱਤੀਆਂ ਤਸਵੀਰਾਂ ਵਿੱਚ ਆਸਟ੍ਰੇਲੀਆ ’ਚ ਵਿਸ਼ਵ ਸਦਭਾਵਨਾ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਮੋਦੀ ’ਤੇ ਆਧਾਰਿਤ ਪੁਸਤਕਾਂ ਜਾਰੀ ਕਰਦੇ ਕੇਂਦਰੀ ਰਾਜ ਮੰਤਰੀ ਸ਼੍ਰੀਮਤੀ ਮੀਨਾਕਸ਼ੀ ਲੇਖੀ, ਐਨ.ਆਈ.ਡੀ ਫਾਊਂਡੇਸ਼ਨ ਦੇ ਮੁੱਖ ਸਰਪ੍ਰਸਤ ਸ. ਸਤਨਾਮ ਸਿੰਘ ਸੰਧੂ, ਆਸਟਰੇਲੀਆ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਸ੍ਰੀ ਮਨਪ੍ਰੀਤ ਵੋਹਰਾ ਅਤੇ ਹੋਰ ਨਜ਼ਰ ਆ ਰਹੇ ਹਨ।