Monday, June 13, 2022

ਕੋਰੀਐਂਡਰ ਰੈਸਟੋਰੈਂਟ ਦੇ ਮਾਲਕਾਂ ਨੂੰ ਮਿਲਿਆ 'ਟਾਈਮਸ ਆਫ਼ ਇੰਡੀਆ ਐਵਾਰਡ'

13th June 2022 at 06:13 PM

ਫਿਲਮੀ ਅਦਾਕਾਰਾ ਤਿਸਕਾ ਚੋਪੜਾ ਨੇ ਪ੍ਰੋਗਰਾਮ ਦੌਰਾਨ ਸੌਂਪਿਆ ਐਵਾਰਡ

ਫਿਲਮੀ ਅਦਾਕਾਰਾ ਤਿਸਕਾ ਚੋਪੜਾ ਕੋਰੀਐਂਡਰ ਰੈਸਟੋਰੈਂਟ ਦੇ ਫਾਉਂਡਰ ਮਾਲਿਕ ਨੂੰ  ਐਵਾਰਡ ਦਿੰਦੇ ਹੋਏ

ਚੰਡੀਗੜ੍ਹ: 13 ਜੂਨ 2022: (ਗੁਰਜੀਤ ਬਿੱਲਾ//ਪੰਜਾਬ ਸਕਰੀਨ)::

ਵਿਦੇਸ਼ਾਂ ਵਿੱਚ ਬੈਠੇ ਭਾਰਤੀ ਲੋਕਾਂ ਦੇ ਲਈ ਪਸੰਦੀਦਾ ਸ਼ਾਕਾਹਾਰੀ ਅਤੇ ਮਾਸਾਹਾਰੀ ਭੋਜਨ ਦੀਆਂ ਅਨੋਖੀਆਂ ਕਿਸਮਾਂ ਤਿਆਰ ਕਰਨ ਵਿੱਚ ਮਾਹਿਰ ‘ਕੋਰੀਐਂਡਰ’ ਰੈਸਟੋਰੈਂਟ ਦੇ ਫਾਉਂਡਰ ਮਾਲਿਕ ਅਮਰਦੀਪ ਸਿੰਘ ਅਤੇ ਉਨ੍ਹਾਂ ਦੀ ਮਾਤਾ ਕੁਲਜੀਤ ਕੌਰ ਨੂੰ ‘ਮਾਈ ਐਫ.ਐਮ. ਐਕਸਲੈਂਸ ਐਵਾਰਡਜ਼ : 2022-23’ ਵਿੱਚ ‘ਟਾਈਮਸ ਆਫ਼ ਇੰਡੀਆ ਐਵਾਰਡ’ ਨਾਲ ਨਵਾਜਿਆ ਗਿਆ ਹੈ। ਮੋਹਾਲੀ ਦੇ ਬੈਸਟੈੱਕ ਸ਼ਾਪਿੰਗ ਮਾਲ ਸਥਿਤ ਉਕਤ ਰੈਸਟੋਰੈਂਟ ਦੇ ਮਾਲਿਕਾਂ ਨੂੰ ਇਹ ਐਵਾਰਡ ਇੱਕ ਪ੍ਰੋਗਰਾਮ ਦੌਰਾਨ ਫਿਲਮੀ ਅਦਾਕਾਰਾ ਤਿਸਕਾ ਚੋਪੜਾ ਵੱਲੋਂ ਦਿੱਤਾ ਗਿਆ। ਐਵਾਰਡ ਦੇਣ ਲਈ ਸੰਸਥਾ ਵੱਲੋਂ ਡਿਜ਼ੀਟਲ ਸਰਵੇਖਣ ਕਰਵਾਇਆ ਗਿਆ ਸੀ।

ਆਪਣੀ ਸ਼ਾਨਦਾਰ ਪ੍ਰਾਪਤੀ ਉਤੇ ਖੁਸ਼ੀ ਜ਼ਾਹਿਰ ਕਰਦਿਆਂ ਅਮਰਦੀਪ ਸਿੰਘ ਨੇ ਦੱਸਿਆ ਕਿ ਉਹ ਅਕਸਰ ਦੇਖਦੇ ਸਨ ਕਿ ਵਿਦੇਸ਼ਾਂ ਤੋਂ ਸਾਡੇ ਇੰਡੀਆ ਵਿੱਚ ਫਾਸਟ-ਫੂਡ ਬੜੀ ਤੇਜ਼ੀ ਨਾਲ ਦਾਖਿਲ ਹੋਇਆ ਅਤੇ ਅੱਜ ਸਾਡੇ ਪੰਜਾਬ ਦੇ ਲੋਕ ਉਹ ਵਿਦੇਸ਼ੀ ਫਾਸਟ ਫੂਡ ਨੂੰ ਬੜੀ ਸ਼ਿੱਦਤ ਨਾਲ ਖਾਣਾ ਪਸੰਦ ਕਰਦੇ ਹਨ। ਪ੍ਰੰਤੂ ਇਸ ਦੇ ਉਲਟ ਉਨ੍ਹਾਂ ਨੇ ਨਿਊਜ਼ੀਲੈਂਡ ਵਿੱਚ ਰਹਿੰਦਿਆਂ ਇਹ ਦੇਖਿਆ ਕਿ ਇੰਡੀਅਨ ਲੋਕ ਵਿਦੇਸ਼ਾਂ ਵਿੱਚ ਜਾ ਕੇ ਖਾਣਾ ਪਸੰਦ ਕਰਦੇ ਹਨ, ਉਹ ਖਾਣਾ ਇੰਡੀਆ ਵਿੱਚ ਨਹੀਂ ਪਹੁੰਚਿਆ ਜਦਕਿ ਵਿਦੇਸ਼ੀ ਰੈਸਟੋਰੈਂਟਾਂ ਵਿੱਚ ਖਾਣਾ ਖਾਣ ਜਾਂਦੇ ਇੰਡੀਅਨ ਲੋਕਾਂ ਦੀ ਚੁਆਇਸ ਹੁੰਦੀ ਸੀ ਕਿ ਅਜਿਹੇ ਵਿਦੇਸ਼ੀ ਖਾਣਿਆਂ ਦੇ ਰੈਸਟੋਰੈਂਟ ਇੰਡੀਆ ਵਿੱਚ ਵੀ ਖੁੱਲ੍ਹਣੇ ਚਾਹੀਦੇ ਹਨ। ਅਮਰਦੀਪ ਨੇ ਦੱਸਿਆ ਕਿ ਲੋਕਾਂ ਦੀ ਇਸ ਜ਼ਰੂਰਤ ਨੂੰ ਦੇਖਦਿਆਂ ਉਨ੍ਹਾਂ ਮਹਿਸੂਸ ਕੀਤਾ ਕਿ ਆਪਣੇ ਕੋਰੀਐਂਡਰ ਰੈਸਟੋਰੈਂਟ ਨੂੰ ਇੰਡੀਆ ਵਿੱਚ ਵੀ ਲਿਆ ਕੇ ਲੋਕਾਂ ਨੂੰ ਵਧੀਆ ਅਤੇ ਇੱਕ ਵੱਖਰੀ ਕਿਸਮ ਦੇ ਖਾਣੇ ਪਰੋਸੇ ਜਾਣ। ਆਪਣੇ ਪਿਤਾ ਦੇ ਸਪਨੇ ਨੂੰ ਪੂਰਾ ਕਰਨ ਲਈ ਮਾਤਾ ਕੁਲਜੀਤ ਕੌਰ ਦੀ ਮੱਦਦ ਨਾਲ ਬਣਾਏ ਇਸ ਰੈਸਟੋਰੈਂਟ ਨੂੰ ਚਲਾਉਣ ਵਿੱਚ ਉਨ੍ਹਾਂ ਦੀ ਭੈਣ ਜਸਵੀਨ ਕੌਰ ਪੂਰਾ ਸਹਿਯੋਗ ਦੇ ਰਹੇ ਹਨ। 

ਖਾਣ ਦੇ ਸ਼ੌਕੀਨ ਲੋਕਾਂ ਦੀ ਇੱਛਾ ਪੂਰੀ ਕਰਨ ਦੇ ਲਈ ਉਨ੍ਹਾਂ ਨੇ ਸਾਲ-2019 ਵਿੱਚ ਮੋਹਾਲੀ ਦੇ ਬੈਸਟੈੱਕ ਸ਼ਾਪਿੰਗ ਮਾਲ ਵਿੱਚ  ਕੋਰੀਐਂਡਰ ਰੈਸਟੋਰੈਂਟ ਖੋਲ੍ਹਿਆ ਜਿੱਥੇ ਕਿ ਖਾਣੇ ਦੇ ਸ਼ੌਕੀਨ ਲੋਕਾਂ ਨੂੰ ਅਨੋਖੇ ਢੰਗ ਨਾਲ ਤਿਆਰ ਕੀਤੇ ਵਧੀਆ ਸੁਆਦੀ ਖਾਣੇ ਪਰੋਸੇ ਜਾਂਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਬਹੁਤ ਜਲਦ ਉਹ ਮੁੰਬਈ ਅਤੇ ਪੂਨਾ ਵਿੱਚ ਵੀ ਕੋਰੀਐਂਡਰ ਖੋਲ੍ਹ ਰਹੇ ਹਨ।


No comments: