Showing posts with label Minister. Show all posts
Showing posts with label Minister. Show all posts

Sunday, September 10, 2023

ਲੋਕ ਸੈਰ ਸਪਾਟਾ ਸਿਖਰ ਸੰਮੇਲਨ ਵਿਚ ਵੱਧ ਚੜ੍ਹ ਕੇ ਪੁੱਜਣ-ਅਨਮੋਲ ਗਗਨ ਮਾਨ

Sunday10th September 2023 at 6:40 PM

ਪਹਿਲੇ ਪੰਜਾਬ ਟੂਰਿਜ਼ਮ ਸਿਖਰ ਸੰਮੇਲਨ ਦੀਆਂ ਤਿਆਰੀਆਂ ਮੁਕੰਮਲ

ਪੰਜਾਬ ਦੇ ਸੈਰ ਸਪਾਟਾ ਸਿਖਰ ਸੰਮੇਲਨ ਨੂੰ ਲੈ ਕੇ ਦੇਸ਼ ਦੀ ਸੈਰ ਸਪਾਟਾ ਸਨਅਤ ਵਿਚ ਭਾਰੀ ਉਤਸ਼ਾਹ


ਸਾਹਿਬਜ਼ਾਦਾ ਅਜੀਤ ਸਿੰਘ ਨਗਰ: 10 ਸਤੰਬਰ, 2023: (ਕਾਰਤਿਕਾ ਸਿੰਘ//ਪੰਜਾਬ ਸਕਰੀਨ ਡੈਸਕ):: 

ਪੰਜਾਬ ਵਿੱਚ ਸੈਰ ਸਪਾਟੇ ਵਾਲੀਆਂ ਬਹੁਤ ਸਾਰੀਆਂ ਅਜਿਹੀਆਂ ਥਾਂਵਾਂ ਮੌਜੂਦ ਹਨ ਜਿਹਨਾਂ ਨੂੰ ਦੇਖ ਕੇ ਲੋਕ ਬਾਕੀਆਂ ਥਾਂਵਾਂ ਨੂੰ ਵੀ ਭੁੱਲ ਜਾਣ। ਪੰਜਾਬ ਦੇ ਜਿਹੜੇ ਲੋਕ ਵਧੇਰੇ ਖਰਚੇ ਕਰ ਕੇ ਮਹਿੰਗੀਆਂ ਥਾਂਵਾਂ ਦੇਖਣ ਨਹੀਂ ਜਾ ਸਕਦੇ ਉਹਨਾਂ ਨੂੰ ਇਹਨਾਂ ਥਾਂਵਾਂ ਤੇ ਜਾ ਕੇ ਹੀ ਪਤਾ ਲੱਗਦਾ ਹੈ ਕਿ ਇਹ ਥਾਂਵਾਂ ਵੀ ਕਿੰਨੀਆਂ ਦਿਲਕਸ਼ ਹਨ। ਕੁਦਰਤ ਦੀ ਨੇੜਤਾ ਦਾ ਅਹਿਸਾਸ ਕਰਾਉਣ ਵਾਲੀਆਂ ਇਹਨਾਂ ਬਹੁਤ ਸਾਰੀਆਂ ਥਾਂਵਾਂ ਦਾ ਪਤਾ ਆਮ ਲੋਕਾਂ ਨੂੰ ਹੁਣ ਕਿਤੇ ਜਾ ਕੇ ਉਹਨਾਂ ਯੂਟਿਊਬਰਾਂ ਅਤੇ ਸੁਤੰਤਰ ਵੀਡੀਓ ਪੱਤਰਕਾਰਾਂ ਦੀਆਂ ਪੋਸਟਾਂ ਤੋਂ ਲੱਗਿਆ ਹੈ ਜਿਨਾਂ ਨੂੰ ਦੂਰ ਦੁਰਾਡੇ ਘੁੰਮਣ ਦਾ ਵੀ ਸ਼ੌਂਕ ਹੁੰਦਾ ਹੈ ਅਤੇ ਆਪਣੇ ਸੂਬੇ ਦੀਆਂ ਥਾਂਵਾਂ ਦੇਖਣ ਦਾ ਵੀ। ਇਸ ਸਭ ਕੁਝ ਨੂੰ ਦੇਖਦਿਆਂ ਪੰਜਾਬ ਸਰਕਾਰ ਨੇ ਵੀ ਇਸ ਪਾਸੇ ਹੰਭਲਾ ਮਾਰਿਆ ਅਤੇ ਇਸ ਸਨਅਤ ਨੂੰ ਉਤਸ਼ਾਹਿਤ ਕਰਨ ਦੀ ਇੱਕ ਪੂਰੀ ਯੋਜਨਾ ਬਣਾਈ।  ਇਸ ਯੋਜਨਾਂ ਅਧੀਨ ਹੀ ਪੰਜਾਬ ਦੀ ਸੈਰ ਸਪਾਟਾ ਨੀਤੀ ਵਿੱਚ ਨਵੇਂ ਸਿਰਿਓਂ ਜਾਨ ਪਾਈ ਗਈ ਹੈ। ਪੰਜਾਬ ਦੇ ਸੰਤਾਪ ਗ੍ਰਸੇ ਦਹਾਕਿਆਂ ਦੌਰਾਨ ਲੋਕਾਂ ਇਸ ਪਾਸੇ ਰੂਚੀ ਹੀ ਖਤਮ ਹੋ ਗਈ ਲੱਗਦੀ ਸੀ। ਲੋਕ ਸ੍ਰੀ ਦਰਬਾਰ ਸਾਹਿਬ, ਦੁਰਗਿਆਣਾ ਮੰਦਰ ਅਤੇ ਦੇਵੀ ਤਲਾਬ ਮੰਦਰ ਵਰਗੇ ਧਾਰਮਿਕ ਅਸਥਾਨਾਂ ਤੱਕ ਹੀ ਸੀਮਿਤ ਜਿਹੇ ਹੋ ਕੇ ਰਹੀ ਗਏ ਸਨ। ਪੰਜਾਬ ਦੇ ਹੀ ਬਹੁਤ ਸਾਰੇ ਲੋਕਾਂ ਨੂੰ ਪੰਜਾਬ ਦੀਆਂ ਬਹੁਤ ਸਾਰੀਆਂ ਥਾਂਵਾਂ ਦਾ ਨਹੀਂ ਪਤਾ। 

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਵਿਚ ਕਰਵਾਏ ਜਾ ਰਹੇ ਪਹਿਲੇ ਪੰਜਾਬ ਟੂਰਿਜ਼ਮ ਸਮਿਟ ਅਤੇ  ਟਰੈਵਲ ਮਾਰਟ ਦੀਆਂ ਸਮੁੱਚੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਹਨਾਂ ਤਿਆਰੀਆਂ ਦਾ ਜਾਇਜ਼ਾ ਵੀ ਲਿਆ ਜਾ ਚੁੱਕਿਆ ਹੈ। ਇਸ ਸਬੰਧੀ ਹੀ ਮੰਤਰੀ ਪੱਧਰ ਤੇ ਸਭ ਕੁਝ ਬੜੀ ਨੀਝ ਨਾਲ ਦੇਖਿਆ ਗਿਆ। ਇਹਨਾਂ ਤਿਆਰੀਆਂ ਦੇ ਮੁਕੰਮਲ ਉਕਤ ਪ੍ਰਗਟਾਵਾ ਸੈਰ ਸਪਾਟਾ ਮੰਤਰੀ ਪੰਜਾਬ ਅਨਮੋਲ ਗਗਨ ਮਾਨ ਵਲੋਂ ਕੀਤਾ ਗਿਆ। ਸੈਰ ਸਪਾਟਾ ਸਿਖਰ ਸੰਮੇਲਨ ਪੰਜਾਬ ਦੇ ਲੋਕਾਂ ਨੂੰ ਉਹਨਾਂ ਖਾਸ ਥਾਂਵਾਂ ਬਾਰੇ ਵੀ ਦੱਸੇਗਾ ਜਿਹਨਾਂ ਦੀ ਇਤਿਹਾਸਿਕ ਅਹਿਮੀਅਤ ਵੀ ਹੈ ਅਤੇ ਭੂਗੋਲਿਕ ਵੀ। 

ਉਨ੍ਹਾਂ ਦੱਸਿਆ ਕਿ ਪੰਜਾਬ ਟੂਰਿਜ਼ਮ ਸਨਅਤ ਦੇ  ਇਸ ਸਿਖਰ ਸੰਮੇਲਨ ਨੂੰ ਲੈ ਕੇ ਦੇਸ਼ ਦੀ ਸੈਰ ਸਪਾਟਾ ਸਨਅਤ ਵਿਚ ਵੀ ਭਾਰੀ ਉਤਸ਼ਾਹ ਹੈ, ਜਿਸ ਨਾਲ ਸੂਬੇ ਨੂੰ ਭਵਿੱਖ ਵਿਚ ਵੱਡੇ ਪੱਧਰ ਤੇ ਆਰਥਿਕ ਲਾਭ ਹੋਵੇਗਾ। ਉਹਨਾਂ ਪੰਜਾਬ ਸਰਕਾਰ ਵੱਲੋਂ ਮਿਤੀ 11 ਸਤੰਬਰ ਤੋਂ 13 ਸਤੰਬਰ 2023 ਤੱਕ ਮੋਹਾਲੀ ਦੇ ਸੈਕਟਰ 82 ਸਥਿਤ ਐਮਿਟੀ ਯੂਨੀਵਰਸਿਟੀ ਵਿਖੇ ਕਰਵਾਏ ਜਾ ਰਹੇ ਇਸ ਬਹੁਪੱਖੀ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਉਪਰੰਤ ਮੀਡੀਆ ਨਾਲ ਮੁਲਾਕਾਤ ਦੌਰਾਨ ਇਹਨਾਂ ਗੱਲਾਂ ਦਾ ਪ੍ਰਗਟਾਵਾ ਕੀਤਾ।

ਪੰਜਾਬ ਰਾਜ ਵਿੱਚ ਸੈਰ ਸਪਾਟੇ ਨੂੰ ਪ੍ਰਫੁੱਲਤ ਕਰਨ ਦੇ ਮਕਸਦ ਨਾਲ ਆਪਣੀ ਕਿਸਮ ਦੇ ਇਸ ਪਹਿਲੇ ਸਿਖਰ ਸੰਮੇਲਨ  ਬਾਰੇ ਜਾਣਕਾਰੀ ਦਿੰਦਿਆਂ ਅਨਮੋਲ ਗਗਨ ਮਾਨ ਨੇ ਦੱਸਿਆ ਕਿ ਇਸ ਦਾ ਉਦਘਾਟਨ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ 11 ਸਤੰਬਰ 2023 ਨੂੰ ਸਵੇਰੇ 10:00 ਵਜੇ ਕਰਨਗੇ। ਇਸ ਤਰ੍ਹਾਂ ਇਹ ਦਿਨ ਆਪਣੇ ਆਪ ਵਿੱਚ ਇੱਕ ਨਵਾਂ ਇਤਿਹਾਸ ਰਚਣ ਵਾਲਾ ਦਿਨ ਵੀ ਬਣੇਗਾ। ਇਸ ਨਾਲ ਪੰਜਾਬ ਵਿਹਚਕ ਆਰਥਿਕ ਵਿਕਾਸ ਦੇ ਨਵੇਂ ਸੋਮੇ ਵੀ ਬਣਨਗੇ। 

ਉਨ੍ਹਾਂ ਦੱਸਿਆ ਕਿ ਇਸ ਸਿਖਰ ਸੰਮੇਲਨ ਦੇ ਪਹਿਲੇ ਦਿਨ ਉਦਘਾਟਨੀ ਸਮਾਰੋਹ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੈਰ ਸਪਾਟਾ ਖੇਤਰ ਅਤੇ ਸਨਅਤ ਤੇ ਆਧਾਰਿਤ ਟਰੈਵਲ ਮਾਰਟ ਦਾ ਉਦਘਾਟਨ ਵੀ ਕਰਨਗੇ। ਇਹ ਪੰਜਾਬ ਦੇ ਬਹੁਪੱਖੀ ਵਿਕਾਸ ਵਿੱਚ ਇੱਕ ਨਵੀਂ ਅਹਿਮੀਅਤ ਦਰਜ ਕਰਾਏਗਾ। 

ਇਸ ਹੋਣ ਵਾਲੇ ਉਦਘਾਟਨੀ ਸਮਾਰੋਹ ਬਾਰੇ ਜਾਣਕਾਰੀ ਦਿੰਦਿਆਂ ਸੈਰ ਸਪਾਟਾ ਮੰਤਰੀ ਨੇ ਦੱਸਿਆ ਕਿ ਇਸ ਸਿਖਰ ਸੰਮੇਲਨ ਵਿਚ ਸੈਰ ਸਪਾਟਾ ਉਦਯੋਗ ਨਾਲ ਜੁੜੀਆਂ 600 ਦੇ ਕਰੀਬ ਨਾਮੀ ਹਸਤੀਆਂ ਸ਼ਿਰਕਤ ਕਰਨਗੀਆਂ। ਇਹ ਦੇਸ਼ ਦੀਆਂ ਦੇਸ਼ ਦੀਆਂ ਉਹ ਅਹਿਮ ਹਸਤੀਆਂ ਹੋਣਗੀਆਂ ਜਿਹਨਾਂ ਨੇ ਇਸ ਪਾਸੇ ਬੇਹੱਦ ਯੋਗਦਾਨ ਦਿੱਤਾ ਹੈ। ਇਸ ਤੋਂ ਇਲਾਵਾ ਫ਼ਿਲਮ ਅਤੇ ਸੰਗੀਤ ਜਗਤ ਨਾਲ ਜੁੜੀਆਂ ਹਸਤੀਆਂ ਵੀ ਵੱਡੀ ਗਿਣਤੀ ਵਿਚ ਸ਼ਿਰਕਤ ਕਰਨਗੀਆਂ।

ਇਸ ਤੋਂ ਇਲਾਵਾ ਉਦਘਾਟਨੀ ਸਮਾਰੋਹ ਦੌਰਾਨ ਪੰਜਾਬ ਦੇ ਲੋਕ ਨਾਚਾਂ ਦੀ ਅਮੀਰ ਸਭਿਆਚਾਰਕ ਵਿਰਾਸਤ ਨੂੰ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਵਲੋਂ ਸੰਮੀ ਨਾਚ, ਲੁੱਡੀ, ਝੂਮਰ, ਭੰਗੜੇ ਰਾਹੀਂ ਪੇਸ਼ ਕੀਤਾ ਜਾਵੇਗਾ। ਇਸ ਤੋਂ ਇਲਾਵਾ ਡਾਕਟਰ ਨਿਵੇਦਿਤਾ ਅਤੇ ਭਾਈ ਅਵਤਾਰ ਸਿੰਘ ਬੋਦਲ ਵਲੋਂ ਸੰਗੀਤਕ ਪੇਸ਼ਕਾਰੀਆਂ ਵੀ ਕੀਤੀ ਜਾਵੇਗੀ।

ਅਨਮੋਲ ਗਗਨ ਮਾਨ ਨੇ ਪੰਜਾਬ ਵਾਸੀਆਂ ਨੂੰ  12 ਸਤੰਬਰ 2023 ਨੂੰ ਟਰੈਵਲ ਮਾਰਟ ਵਿਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ। ਜ਼ਿਕਰਯੋਗ ਹੈ ਕਿ ਇਸ ਦੇ ਸ਼ੁਭ ਆਰੰਭ ਨਾਲ ਪੰਜਾਬ ਦੇ ਆਰਥਿਕ, ਸਮਾਜਿਕ ਅਤੇ ਸੱਭਿਆਚਾਰਕ ਵਿਕਾਸ ਦੇ ਨਵੇਂ ਦਰਵਾਜ਼ੇ ਖੁੱਲ੍ਹਣਗੇ। 

ਇਸ ਉਦਘਾਟਨੀ ਸਮਾਰੋਹ ਤੋਂ ਬਾਅਦ ਪਲੈਨਰੀ ਸੈਸ਼ਨਾਂ ਦਾ ਆਯੋਜਨ ਕੀਤਾ ਜਾਵੇਗਾ। ਜਿਨ੍ਹਾਂ ਦਾ ਵਿਸ਼ਾ 'ਅੰਮ੍ਰਿਤਸਰ ਐਜ਼ ਏ ਵੈਡਿੰਗ ਡੈਸਟੀਨੇਸ਼ਨ', 'ਹੈਰੀਟੇਜ ਟੂਰਿਜ਼ਮ', 'ਈਕੋ ਐਂਡ ਫ਼ਾਰਮ ਟੂਰਿਜ਼ਮ', 'ਅੰਮ੍ਰਿਤਸਰ 'ਜ ਹਿੰਟਰਲੈਂਡ ਐਂਡ ਕਲੂਨਰੀ ਟੂਰਿਜ਼ਮ', 'ਵੈਲਨੈਸ ਟੂਰਿਜ਼ਮ ਅਤੇ ਮੀਡੀਆ ਤੇ ਐਂਟਰਟੇਨਮੈਂਟ ਟੂਰਿਜ਼ਮ, ਸ਼ਾਮਲ ਹਨ।

ਸੈਰ ਸਪਾਟਾ ਮੰਤਰੀ ਵਲੋਂ ਸਮਾਗਮ ਦੀਆਂ ਸਮੁੱਚੀਆਂ ਤਿਆਰੀਆਂ ਦਾ ਵੀ  ਜਾਇਜ਼ਾ ਲਿਆ ਗਿਆ ਅਤੇ ਪ੍ਰਬੰਧਾਂ ਤੇ ਸੰਤੁਸ਼ਟੀ ਜਾਹਰ ਕੀਤੀ ਗਈ। ਇਸ ਤਰ੍ਹਾਂ ਪੰਜਾਬ ਵਿਚ ਸੈਰ ਸਪਾਟਾ ਇੱਕ ਨਵੀਂ ਸੰਤ ਵੱਜੋਂ ਇੱਕ ਵਾਰ ਫੇਰ ਉਭਰ ਕੇ ਸਾਹਮਣੇ ਆਏਗਾ। ਇਸਦੇ ਨਾਲ ਹੀ ਇਸ ਸਨਅਤ ਨਾਲ ਜੁੜਨ ਵਾਲੇ ਸਭ ਛੋਟੇ ਵੱਡੇ ਲੋਕਾਂ ਨੂੰ ਜਿੱਥੇ ਆਰਥਿਕ  ਫਾਇਦੇ ਪੁੱਜਣਗੇ ਉੱਥੇ ਉਹਨਾਂ ਦੇ ਬੌਧਿਕ ਅਤੇ ਅਧਿਆਤਮਕ ਵਿਕਾਸ ਵਿੱਚ ਵੀ ਤੇਜ਼ੀ ਆਏਗੀ। ਲੋਕਾਂ ਦੇ ਸੱਭਿਆਚਾਰਕ ਵਟਾਂਦਰਿਆਂ ਨਾਲ ਮਨੁੱਖੀ ਅੰਤਰੰਗਤਾ ਅਤੇ ਭਾਈਚਾਰੇ ਵਿੱਚ ਵੀ ਮਜ਼ਬੂਤੀ ਮਿਲੇਗੀ। 

Tuesday, September 06, 2022

ਡੇਰਾ ਬਾਬਾ ਨਾਨਕ ਨੂੰ ਜਾਣ ਵਾਲੀਆਂ ਰੇਲਾਂ ਅੰਮ੍ਰਿਤਸਰ ਤੋਂ ਚਲਾਉਣ ਦੀ ਮੰਗ

6th September 2022 at 08:20 PM

ਕੁਲਦੀਪ ਸਿੰਘ ਧਾਲੀਵਾਲ ਵੱਲੋਂ ਕੇਂਦਰੀ ਰਾਜ ਮੰਤਰੀ ਦਰਸ਼ਨਾ ਵਿਕਰਮ ਜਰਦੋਸ਼ ਨਾਲ ਮੁਲਾਕਾਤ 

ਰਮਦਾਸ ਰੇਲਵੇ ਸਟੇਸ਼ਨ ਦੀ ਮੁੜ ਉਸਾਰੀ ਅਤੇ ਇਸਦਾ ਨਾਮ ਬਾਬਾ ਬੁੱਢਾ ਜੀ ਦੇ ਨਾਮ ਉੱਪਰ ਰੱਖਣ ਦੀ ਵੀ ਮੰਗ

ਕੇਂਦਰੀ ਰਾਜ ਰੇਲ ਮੰਤਰੀ ਵੱਲੋਂ ਇਸ ਸਬੰਧੀ ਜਲਦ ਕਦਮ ਚੁੱਕੇ ਜਾਣ ਦਾ ਭਰੋਸਾ

ਨਵੀਂ ਦਿੱਲੀ: 6 ਸਤੰਬਰ 2022: (ਪੰਜਾਬ ਸਕਰੀਨ ਡੈਸਕ)::

ਪੰਜਾਬ ਸਰਕਾਰ ਦੇ ਕੁਝ ਮੰਤਰੀ ਉਹਨਾਂ ਮੰਗਾਂ ਵੱਲ ਵੀ ਹੁਣ ਪੂਰੀ ਸਰਗਰਮੀ ਨਾਲ ਧਿਆਨ ਦੇ ਰਹੇ ਹਨ ਜਿਹੜੀਆਂ ਮੰਗਾਂ ਪੰਜਾਬ ਦੇ ਲੋਕਾਂ ਨਾਲ ਜਜ਼ਬਾਤੀ ਤੌਰ 'ਤੇ ਜੁੜੀਆਂ ਹੋਈਆਂ ਹਨ। ਇਹਨਾਂ ਵਿੱਚੋਂ ਹੀ ਇੱਕ ਮੰਗ ਪੰਜਾਬ ਦੇ ਬਹੁਤ ਹੀ ਖਾਸ  ਧਾਰਮਿਕ ਅਸਥਾਨ ਰਮਦਾਸ ਨਾਲ ਵੀ ਸਬੰਧਤ ਹੈ। ਇਥੇ ਰੇਲਵੇ ਸਟੇਸ਼ਨ ਦੀ ਮੁੜ ਉਸਾਰੀ ਦੀ ਮੰਗ ਵੀ ਉੱਠੀ ਹੈ ਅਤੇ ਨਾਲ ਹੀ ਇਹ ਮੰਗ ਵੀ ਕਿ ਨੇੜੇ ਹੀ ਪੈਂਦੇ ਰੇਲਵੇ ਸਟੇਸ਼ਨ ਦਾ ਨਾਮ ਬਾਬਾ ਬੁੱਢਾ ਜੀ ਦੇ ਨਾਮ ਤੇ ਹੋਏ। ਨਿਸਚੇ ਹੀ ਬਹੁਤ ਸਾਰੇ ਲੋਕ ਅਜਿਹਾ ਬਹੁਤ ਚਿਰ ਤੋਂ ਚਾਹੁੰਦੇ ਆ ਰਹੇ ਸਨ। ਹੁਣ ਇਸ ਮੰਗ ਨੂੰ ਕੇਂਦਰੀ ਰਾਜ ਰੇਲ ਮੰਤਰੀ ਕੋਲ ਉਠਾਇਆ ਹੈ ਪੰਜਾਬ ਦੇ ਪੇਂਡੂ ਵਿਕਾਸ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ। 

ਪੰਜਾਬ ਦੇ ਪੇਂਡੂ ਵਿਕਾਸ, ਪ੍ਰਵਾਸੀ ਭਾਰਤੀ ਮਾਮਲੇ ਅਤੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ੍ਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਅੱਜ ਰੇਲਵੇ ਤੇ ਟੈਕਸਟਾਈਲ ਬਾਰੇ ਕੇਂਦਰੀ ਰਾਜ ਮੰਤਰੀ ਸ਼੍ਰੀਮਤੀ ਦਰਸ਼ਨਾ ਵਿਕਰਮ ਜਰਦੋਸ਼ ਨਾਲ ਇਥੇ ਉਦਯੋਗ ਭਵਨ ਵਿਖੇ ਮੁਲਾਕਾਤ ਦੌਰਾਨ ਮੰਗ ਕੀਤੀ ਕਿ ਅੰਮ੍ਰਿਤਸਰ ਜ਼ਿਲ੍ਹੇ ਦੇ ਸਰਹੱਦੀ ਤੇ ਧਾਰਮਿਕ ਪੱਖ ਤੋਂ ਬਹੁਤ ਹੀ ਅਹਿਮ ਕਸਬਾ ਰਮਦਾਸ ਵਿਖੇ ਸਥਿਤ ਰੇਲਵੇ ਸਟੇਸ਼ਨ ਦੀ ਮੁੜ ਉਸਾਰੀ ਕੀਤੀ ਜਾਵੇ ਅਤੇ ਇਸ ਸਟੇਸ਼ਨ ਦਾ ਨਾਮ ਵੀ ਸ੍ਰੀ ਹਰਿਮੰਦਰ ਸਾਹਿਬ ਦੇ ਪਹਿਲੇ ਮੁੱਖ ਗ੍ਰੰਥੀ ਬਾਬਾ ਬੁੱਢਾ ਸਾਹਿਬ ਜੀ ਦੇ ਨਾਮ ਉੱਪਰ ਰੱਖਿਆ ਜਾਵੇ। 

ਉਨ੍ਹਾਂ ਕਿਹਾ ਕਿ ਬਾਬਾ ਬੁੱਢਾ ਜੀ ਦਾ ਪਰਲੋਕ ਗਮਨ ਅਸਥਾਨ ਹੋਣ ਕਾਰਨ ਇਸ ਇਤਿਹਾਸਕ ਕਸਬੇ ਵਿਖੇ ਅਤੇ ਨਾਲ ਲਗਦੇ ਖੇਤਰਾਂ ਵਿਚ ਬਾਬਾ ਬੁੱਢਾ ਸਾਹਿਬ ਜੀ ਦੀ ਯਾਦ ਵਿਚ ਕਈ ਇਤਿਹਾਸਕ ਗੁਰੂਦੁਆਰਾ ਸਾਹਿਬ ਸਥਿਤ ਹਨ, ਜਿਸ ਕਰਕੇ ਇਥੇ ਵੱਡੀ ਗਿਣਤੀ ਸ਼ਰਧਾਲੂ ਰੇਲਵੇ ਸੇਵਾ ਰਾਹੀਂ ਆਉਂਦੇ ਹਨ। 

ਸ੍ਰੀ ਧਾਲੀਵਾਲ ਨੇ ਕੇਂਦਰੀ ਰਾਜ ਮੰਤਰੀ ਸ਼੍ਰੀਮਤੀ ਜਰਦੋਸ਼ ਨੂੰ ਦੱਸਿਆ ਕਿ ਰਮਦਾਸ ਕਸਬੇ ਅਤੇ ਕਰਤਾਰਪੁਰ ਸਾਹਿਬ ਕੋਰੀਡੋਰ ਲਈ ਅੰਮ੍ਰਿਤਸਰ ਤੋਂ ਡੇਰਾ ਬਾਬਾ ਨਾਨਕ ਤੱਕ ਕੇਵਲ ਇਕ ਹੀ ਰੇਲਵੇ ਲਿੰਕ ਹੈ। ਉਨ੍ਹਾਂ ਦੱਸਿਆ ਕਿ ਰਮਦਾਸ ਕਸਬੇ ਦਾ ਰੇਲਵੇ ਸਟੇਸ਼ਨ ਆਜ਼ਾਦੀ ਤੋਂ ਪਹਿਲਾਂ ਦਾ ਬਣਿਆ ਹੋਇਆ ਹੈ ਅਤੇ ਇਸਦੀ ਹਾਲਤ ਹੁਣ ਬੇਹੱਦ ਖਰਾਬ ਹੋ ਚੁੱਕੀ ਹੈ। 

ਉਨ੍ਹਾਂ ਦੱਸਿਆ ਕਿ ਇਥੇ ਕੋਈ ਵੀ ਪਲੈਟਫਾਰਮ ਨਹੀਂ ਹੈ ਜਿਸ ਕਾਰਨ ਕਈ ਹਾਦਸੇ ਵਾਪਰ ਚੁੱਕੇ ਹਨ। ਉਨ੍ਹਾ ਕੇਂਦਰੀ ਮੰਤਰੀ ਨੂੰ ਜਾਣੂੰ ਕਰਵਾਇਆ ਕਿ ਇਸ ਤੋਂ ਇਲਾਵਾ ਵੱਡੀ ਗਿਣਤੀ ਵਿਦਿਆਰਥੀ, ਦੋਧੀ, ਮੁਲਾਜ਼ਮ ਤੇ ਹੋਰ ਯਾਤਰੀ ਇਸ ਰੇਲਵੇ ਸਹੂਲਤ ਦਾ ਆਸਰਾ ਲੈਂਦੇ ਹਨ ਅਤੇ ਇਹ ਰੇਲਵੇ ਲਾਈਨ ਗੁਰਦਾਸਪੁਰ ਤੇ ਅੰਮ੍ਰਿਤਸਰ ਜ਼ਿਲ੍ਹਿਆਂ ਦੇ ਲੋਕਾਂ ਲਈ ਬਹੁਤ ਅਹਿਮ ਹੈ। 

ਸਃ ਧਾਲੀਵਾਲ ਨੇ ਇਹ ਵੀ ਦੱਸਿਆ ਕਿ ਡੇਰਾ ਬਾਬਾ ਨਾਨਕ ਤੋਂ ਆਉਣ ਵਾਲੀਆਂ ਰੇਲਾਂ ਅੰਮ੍ਰਿਤਸਰ ਸ਼ਹਿਰ ਦੇ ਬਾਹਰ-ਬਾਹਰ ਵੇਰਕਾ ਸਟੇਸ਼ਨ ਤੋਂ ਹੀ ਵਾਪਸ ਪਰਤ ਜਾਂਦੀਆਂ ਹਨ ਜਿਸ ਕਰਕੇ ਸ਼ਹਿਰ ਆਉਣ ਵਾਲੇ ਯਾਤਰੀਆਂ ਅਤੇ ਇਲਾਜ ਲਈ ਆਉਣ ਵਾਲੇ ਮਰੀਜ਼ਾਂ ਨੂੰ ਵੱਡੀ ਮੁਸ਼ਕਿਲ ਆਉਂਦੀ ਹੈ । ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਰੇਲ ਗੱਡੀਆਂ ਨੂੰ ਵੇਰਕਾ ਦੀ ਥਾਂ ਤੋਂ ਅੰਮ੍ਰਿਤਸਰ ਸ਼ਹਿਰ ਦੇ ਰੇਲਵੇ ਸਟੇਸ਼ਨ ਤੋਂ ਚਲਾਇਆ ਜਾਵੇ। 

ਸ੍ਰੀ ਧਾਲੀਵਾਲ ਨੇ ਦੱਸਿਆ ਕਿ ਉਸਾਰੂ ਮਾਹੌਲ ਵਿਚ ਹੋਈ ਇਸ ਮੀਟਿੰਗ ਦੌਰਾਨ ਸ੍ਰੀਮਤੀ ਜਰਦੋਸ਼ ਵੱਲੋਂ ਇਸ ਸਬੰਧੀ ਜਲਦ ਹੀ ਕਦਮ ਚੁੱਕਣ ਦਾ ਭਰੋਸਾ ਦਿੱਤਾ ਗਿਆ ਹੈ। 

ਮੀਟਿੰਗ ਉਪਰੰਤ ਮੀਡੀਆ ਵੱਲੋਂ ਸੁਪਰੀਮ ਕੋਰਟ ਦੁਆਰਾ ਸਤਲੁਜ ਯਮੁਨਾ ਲਿੰਕ ਨਹਿਰ ਬਾਰੇ ਪੰਜਾਬ ਤੇ ਹਰਿਆਣਾ ਨੂੰ ਸਹਿਯੋਗ ਮੀਟਿੰਗ ਕਰਨ ਬਾਰੇ ਦਿੱਤੇ ਆਦੇਸ਼ਾਂ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਸ੍ਰੀ ਧਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਸਰਬ ਉੱਚ ਅਦਾਲਤ ਦਾ ਸਤਿਕਾਰ ਕਰਦੀ ਹੈ ਅਤੇ ਪੰਜਾਬ ਵੱਲੋਂ ਇਸ ਸਬੰਧੀ ਮੀਟਿੰਗ ਹੌਣ ਤੇ ਆਪਣਾ ਪੱਖ ਰੱਖਿਆ ਜਾਵੇਗਾ। ਉਨ੍ਹਾਂ ਨਾਲ ਹੀ ਕਿਹਾ ਕਿ ਉਹ ਪਹਿਲਾਂ ਵੀ ਸਪੱਸ਼ਟ ਕਰ ਚੁੱਕੇ ਹਨ ਕਿ ਪੰਜਾਬ ਪਾਸ ਹੋਰਨਾਂ ਸੂਬਿਆਂ ਨੂੰ ਦੇਣ ਲਈ ਵਾਧੂ ਪਾਣੀ ਨਹੀਂ ਹੈ ਅਤੇ ਸੂਬਾ ਖੁਦ ਜ਼ਮੀਨ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਨਾਲ ਜੂਝ ਰਿਹਾ ਹੈ।

Wednesday, August 03, 2022

ਪੰਜਾਬ ਦੇ ਚਿੱਤਰਕਾਰ ਗੁਰਦੀਪ ਸ਼ਰਮਾ ਦਾ ਸਨਮਾਨ

Wednesday 3rd August 2022 at 02:29 PM 

 ਸਨਮਾਨ ਕੀਤਾ ਉਤਰਾਖੰਡ ਦੇ ਕੈਬਨਿਟ ਮਨਿਸਟਰ ਸੱਤਪਾਲ ਮਹਾਰਾਜ ਨੇ 


ਚੰਡੀਗੜ੍ਹ
: 3 ਅਗਸਤ 2022: (ਗੁਰਜੀਤ ਬਿੱਲਾ//ਪੰਜਾਬ ਸਕਰੀਨ):: 

ਲਲਿਤ ਕਲਾ ਅਕਾਦਮੀ ਨਵੀਂ ਦਿੱਲੀ ਅਤੇ ਉਤਰਾਖੰਡ ਰਾਜ ਸਰਕਾਰ ਦੇ ਸਾਂਝੇ ਸਹਿਯੋਗ ਦੇ ਨਾਲ ਉਤਰਾਖੰਡ ਦੇ ਸਤਪੁਲੀ ਵਿੱਚ ਇੱਕ ਨੈਸ਼ਨਲ ਲੈਵਲ ਦੀ ਪੇਂਟਿੰਗ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਲਲਿਤ ਕਲਾ ਅਕਾਦਮੀ ਦੁਆਰਾ ਦੇਸ਼ ਦੀ ਹਰ ਹਰ ਸਟੇਟ  ਚੋਂ ਇੱਕ ਕਲਾਕਾਰ ਨੂੰ ਬੁਲਾਇਆ ਗਿਆ। ਲਲਿਤ ਕਲਾ ਅਕਾਦਮੀ ਵੱਲੋਂ ਇਸ ਵਰਕਸ਼ਾਪ ਵਿੱਚ ਹਿਸਾ ਲੈਣ ਲਈ ਪੰਜਾਬ ਵਿੱਚੋਂ ਚਿੱਤਰਕਾਰ ਗੁਰਦੀਪ ਸ਼ਰਮਾ ਨੂੰ ਚੁਣਿਆ ਗਿਆ।  

ਇਹ ਕਲਾ ਵਰਕਸ਼ਾਪ ਕਾਰਗਿਲ ਚ ਸ਼ਹੀਦ ਹੋਏ ਸੈਨਿਕਾਂ ਦੀ ਯਾਦ ਵਿੱਚ ਕਰਵਾਈ ਜਾ ਰਹੀ ਸੀ ਜਿੱਥੇ 7 ਦਿਨਾਂ ਵਿੱਚ ਹਰ ਕਲਾਕਾਰ ਨੇ 2 ਕਲਕ੍ਰਿਤਾ ਬਣਾਉਣੀਆਂ ਸਨ। ਇਸ ਦੌਰਾਨ ਚਿਤਰਕਾਰ ਗੁਰਦੀਪ ਸ਼ਰਮਾ ਵੱਲੋ ਕਾਰਗਿਲ ਦੀ ਜੰਗ ਵਿੱਚ ਸ਼ਹੀਦ ਹੋਏ ਕਰਨਲ ਮਨੋਜ ਕੁਮਾਰ ਪਾਂਡੇ ਦਾ ਚਿੱਤਰ ਬਣਾਇਆ ਗਿਆ। ਵਰਕਸ਼ਾਪ ਵੇਖਣ ਆਏ ਕਲਾ ਪ੍ਰੇਮੀਆਂ ਨੇ ਉਨ੍ਹਾਂ ਵੱਲੋਂ ਬਣਾਈਆਂ ਕਲਾਕ੍ਰਿਤੀਆਂ ਬਹੁਤ ਹੀ ਧਿਆਨ ਨਾਲ ਦੇਖੀਆਂ ਹਨ। ਕਲਾਕਾਰ ਦੀਆਂ ਬਣਾਈਆਂ ਇਹਨਾਂ ਤਸਵੀਰਾਂ ਦੀ ਬਹੁਤ ਹੀ ਪ੍ਰਸੰਸਾ ਹੋਈ। ਇਹਨਾਂ ਨੂੰ ਬਹੁਤ ਸਲਾਹਿਆ ਗਿਆ। 

ਇਸਦੇ ਨਾਲ ਹੀ ਉਨ੍ਹਾਂ ਨੇ ਸ਼ਹੀਦ ਊਧਮ ਸਿੰਘ ਜੀ ਦਾ ਚਿੱਤਰ ਬਣਾ ਕੇ ਉਹਨਾਂ ਦੇ ਸ਼ਹੀਦੀ ਦਿਵਸ ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਚਿੱਤਰਕਾਰ ਗੁਰਦੀਪ ਸ਼ਰਮਾ ਨਾਲ ਹੋਈ ਗੱਲਬਾਤ ਦੌਰਾਨ ਪਤਾ ਲੱਗਿਆ ਕਿ ਇਸ ਚਿੱਤਰਕਲਾ ਵਰਕਸ਼ਾਪ ਵਿੱਚ ਦੇਸ਼ ਭਰ ਦੇ ਵਿੱਚੋਂ ਲੱਗਭੱਗ 30 ਕਲਾਕਾਰਾਂ ਨੇ ਹਿੱਸਾ ਲਿਆ ਸੀ। ਚਿੱਤਰਕਲਾ ਦੇ ਸਮਾਪਨ ਸਮਾਰੋਹ ਦੌਰਾਨ ਉਤਰਾਖੰਡ ਦੇ ਕੈਬਨਿਟ ਮੰਤਰੀ ਸੱਤਪਾਲ ਮਹਾਰਾਜ ਉਚੇਚੇ ਤੌਰ ਤੇ ਕਲਾਕਾਰਾਂ ਦਾ ਸਨਮਾਨ ਕਰਨ ਵਾਸਤੇ ਹਾਜ਼ਰ ਹੋਏ। ਉਨ੍ਹਾਂ ਵੱਲੋਂ ਕਿਹਾ ਗਿਆ ਕਿ ਉਨ੍ਹਾਂ ਦੀ ਸਟੇਟ ਵਿਚ ਇਸ ਤਰ੍ਹਾਂ ਦੇ ਪ੍ਰੋਗਰਾਮ ਹੋਣ ਨਾਲ ਦੂਰ-ਦਰਾਜ ਦੇ ਪਹਾੜੀ ਇਲਾਕਿਆਂ ਵਿੱਚ ਵੀ ਕਲਾ ਦਾ ਬੀਜ ਬੀਜਿਆ ਗਿਆ ਹੈ। ਉਮੀਦ ਹੈ ਆਉਣ ਵਾਲੇ ਸਮੇਂ ਵਿੱਚ ਵੀ ਉਤਰਾਖੰਡ ਤੋਂ ਬਹੁਤ ਵੱਡੇ-ਵੱਡੇ ਚਿੱਤਰਕਾਰ ਉਭਰ ਕੇ ਸਾਹਮਣੇ ਆਉਣਗੇ ਤੇ ਨਾਲ ਹੀ ਉਨ੍ਹਾਂ ਕਿਹਾ ਕੀ ਇਹ ਚਿੱਤਰ 15 ਅਗਸਤ ਨੂੰ ਉਤਰਾਖੰਡ ਦੇ ਰਾਜ ਭਵਨ ਵਿਚ ਪ੍ਰਦਰਸ਼ਿਤ ਵੀ ਕੀਤੇ ਜਾਣਗੇ।

Saturday, July 30, 2022

ਡਾ: ਰਾਜ ਬਹਾਦਰ ਦੇ ਅਪਮਾਨ ਦਾ ਮੁੱਦਾ ਭਖਿਆ

Saturday 30th July 2022 at 3:18 PM

ਮਾਲਵਿੰਦਰ ਮਾਲੀ ਨੇ ਕੀਤੀ ਸਿਹਤ ਮੰਤਰੀ ਵਿਰੁੱਧ ਮੁਕਦਮੇ ਦੀ ਮੰਗ


ਲੁਧਿਆਣਾ
: 30 ਜੁਲਾਈ 2022: (ਪੰਜਾਬ ਸਕਰੀਨ ਬਿਊਰੋ)::
ਵਾਈਸ ਚਾਂਸਲਰ ਡਾਕਟਰ ਰਾਜ ਬਹਾਦਰ ਦੇ ਅਪਮਾਨ ਦਾ ਮਾਮਲਾ
ਤੇਜ਼ੀ ਨਾਲ ਭਖਦਾ ਜਾ ਰਿਹਾ ਹੈ। ਉਘੇ ਸਿਆਸੀ ਵਿਸ਼ਲੇਸ਼ਕ ਅਤੇ ਚਿੰਤਕ ਮਾਲਵਿੰਦਰ ਸਿੰਘ ਮਾਲੀ ਨੇ ਇਸ ਸਾਰੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸਿਹਤ ਮੰਤਰੀ ਦੇ ਵਿਰੁੱਧ ਸਮੂਹ ਡਾਕਟਰਾਂ ਨੂੰ ਲਾਮਬੰਦ ਹੋਣ ਦਾ ਸੱਦਾ ਦਿੱਤਾ ਹੈ। ਉਹਨਾਂ ਕਿਹਾ ਹੈ ਕਿ ਸਰੀਰ ਦਾ ਮਰਨਾ ਵੀ ਭਾਂਵੇ ਮੌਤ ਹੀ ਹੁੰਦੀ ਹੈ ਪਰ ਮਨੁੱਖ ਦੀ ਅਸਲ ਮੌਤ ਜ਼ਮੀਰ ਤੇ ਸਵੈਮਾਣ ਦਾ ਮਰ ਜਾਣ ਨਾਲ ਹੀ ਹੁੰਦੀ ਹੈ। ਡਾ: ਰਾਜ ਬਹਾਦਰ ਦਾ ਅਪਮਾਨ ਸਿਰਫ ਡਾਕਟਰ ਭਾਈਚਾਰੇ ਦਾ ਹੀ ਅਪਮਾਨ ਨਹੀ ਹੈ ਸਗੋਂ ਧਾੜਵੀ ਸੈਨਾ ਵੱਲੋਂ ਪੰਜਾਬੀਆਂ ਦੇ ਕੀਤੇ ਜਾ ਰਹੇ ਅਪਮਾਨ ਦਾ ਹੀ ਵਧਵਾਂ ਤੇ ਅੱਖੜ ਰੂਪ ਹੈ। ਪੰਜਾਬ ਦੇ ਅੱਧਪੜ ਸਿਹਤ ਮੰਤਰੀ ਜੋੜੇਮਾਜਰਾ ਵੱਲੋਂ ਸਿਹਤ ਖੇਤਰ ‘ਚ ਪੀੜ ਦੀ ਹੱਡੀ, ਸਪਾਈਨਲ ਕੋਰਡ ਦੀ ਸੰਸਾਰ ਭਰ ‘ਚ ਨਾਮਾਵਰ ਹਸਤੀ ਡਾ: ਰਾਜ ਬਹਾਦਰ ਨੂੰ ਸ਼ਰੇਆਮ ਬੇਇੱਜ਼ਤ ਕਰਨਾ ਤੇ ਇਸਦੀ ਵੀਡੀਓ ਬਣਾਕੇ ਪ੍ਰਚਾਰਨੀ ਕੋਈ ਛੋਟੀ ਤੇ ਆਮ ਗੱਲ ਨਹੀ ਹੈ ਪਰ ਡਾਕਟਰ ਭਾਈਚਾਰੇ ਵੱਲੋਂ ਇਸਨੂੰ ਸਵੈਮਾਨ ਦਾ ਮੁੱਦਾ ਬਣਾਉਣ ਤੋਂ ਝਿਜਕਣਾ ਵੀ ਨੈਤਿਕ ਗਿਰਾਵਟ ਦਾ ਹੀ ਸੰਕੇਤ ਹੈ। ਕਿਊਂਕਿ ਇਹ ਸੇਵਾ ਹੁਣ ਬਹੁਤਾ ਕਰਕੇ ਹੁਣ” ਪੈਸੇ ਕਮਾਉਣ ਲਈ ਡਾਕਟਰੀ” ਬਣਕੇ ਰਹਿ ਗਈ ਹੈ।
ਉਹਨਾਂ ਯਾਦ ਕਰਾਇਆ ਕਿ ਅੱਖਾਂ ਦੇ ਕੌਮਾਂਤਰੀ ਮਾਹਰ ਡਾ: ਦਲਜੀਤ ਸਿੰਘ ਅੰਮ੍ਰਿਤਸਰ ਨੂੰ ਵੀ ਪਹਿਲਾਂ ਕੇਜਰੀਵਾਲ ਨੇ ਸਿਆਸੀ ਤੌਰ ‘ਤੇ ਅਪਮਾਨਤ ਕਰਕੇ ਪਾਰਟੀ ਵਿੱਚੋਂ ਕੱਢਿਆ ਸੀ ਤੇ ਅਜਿਹਾ ਹੀ ਐਡਮਿਰਲ ਰਾਮ ਨਾਥ ਨਾਲ ਕੀਤਾ ਸੀ। ਸਿਹਤ ਮੰਤਰੀ ਦਾ ਅਸਤੀਫ਼ਾ ਤੇ ਸਰਕਾਰੀ ਡਿਊਟੀ ਦੌਰਾਨ ਅਪਮਾਨਤ ਕਰਨ ਦਾ ਮੁਕੱਦਮਾ ਦਰਜ ਕਰਨ ਦੀ ਮੰਗ ਮੁੱਖ ਮੁੱਦਾ ਬਣਾਉਣਾ ਚਾਹੀਦਾ ਤੇ ਇਸ ਲਈ ਸਮੂਹਕ ਅਸਤੀਫ਼ੇ ਤੇ ਹੜਤਾਲ ਵਰਗਾ ਘੋਲ ਰੂਪ ਅਪਣਾਉਣ ਦੀ ਜਰੂਰਤ ਹੈ।
ਹੋਰ ਵੀ ਚੰਗਾ ਹੁੰਦਾ ਜੇ ਡਾ: ਰਾਜ ਬਹਾਦਰ ਉਸ ਸਮੇਂ ਹੀ ਸਿਹਤ ਮੰਤਰੀ ਦੇ ਅਪਮਾਨ ਕਰਨ ਵਾਲੇ ਹੁਕਮ ਨੂੰ ਮੰਨਣ ਤੋਂ ਨਾਂਹ ਕਰ ਦਿੰਦੇ। ਹੁਣ ਵੀ ਉਹਨਾਂ ਨੇ ਅਸਤੀਫ਼ਾ ਦੇਕੇ ਵੀ ਆਪਣੇ , ਡਾਕਟਰ ਭਾਈਚਾਰੇ ਤੇ ਪੰਜਾਬੀਆਂ ਦੀ ਜ਼ਮੀਰ ਦੀ ਅਵਾਜ਼ ਨੂੰ ਬੁਲੰਦ ਕੀਤਾ ਹੈ। ਇਸ ਮਾਮਲੇ ਤੇ ਜਾਗਦੀ ਜ਼ਮੀਰ ਵਾਲੇ ਸਮੂਹ ਲੋਕਾਂ ਨੂੰ ਇੱਕਜੁੱਟ ਹੋ ਕੇ ਅੱਗੇ ਆਉਣਾ ਚਾਹੀਦਾ ਹੈ।

Tuesday, November 02, 2021

ਗੈਸਟ ਫੈਕਲਟੀ ਪ੍ਰੋਫੈਸਰਾਂ ਦੇ ਲੀਡਰਾਂ ਦੀ ਮੰਤਰੀ ਪ੍ਰਗਟ ਸਿੰਘ ਨਾਲ ਮੁਲਾਕਾਤ

Tuesday 2nd November 2021 at 05:31 PM WhatsApp

ਜਦੋਂ ਤੱਕ ਚਿੱਠੀ ਜਾਰੀ ਨਹੀਂ ਹੁੰਦੀ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ 


ਚੰਡੀਗੜ੍ਹ
: 2 ਨਵੰਬਰ 2021: (ਅੰਮ੍ਰਿਤਪਾਲ ਸਿੰਘ//ਪੰਜਾਬ ਸਕਰੀਨ)::  

ਅੱਜ ਪੰਜਾਬ ਭਵਨ ਚੰਡੀਗੜ ਵਿਖੇ  ਉੱਚੇਰੀ ਸਿੱਖਿਆ ਮੰਤਰੀ ਪਰਗਟ ਸਿੰਘ ਅਤੇ  ਸਿਖਿਆ ਸਕੱਤਰ ਕ੍ਰਿਸ਼ਨ ਕੁਮਾਰ  ਨਾਲ ਮੀਟਿੰਗ ਹੋਈ ਇਸ ਮੀਟਿੰਗ ਵਿਚ ਗੈਸਟ ਫੈਕਲਟੀ/ਪਾਰਟ  ਟਾਈਮ/ ਕੰਟਰੈਕਟ  ਅਧਾਰਿਤ ਸਰਕਾਰੀ ਕਾਲਜਾਂ ਵਿੱਚ ਕੰਮ ਕਰਦੇ ਸਹਾਇਕ ਪ੍ਰੋਫੈਸਰਾਂ ਦੇ ਭਵਿੱਖ ਨੂੰ ਲੈ ਕੇ  ਜੋ ਵੱਡਾ  ਖਤਰਾ ਖੜਾ ਹੋਇਆ ਹੈ ਉਸ ਸੰਬੰਧੀ ਵਿਸਥਾਰ ਸਹਿਤ ਚਰਚਾ ਹੋਈ ਅਤੇ ਇਸਦੇ ਅੰਤ ਵਿਚ ਉੱਚੇਰੀ ਸਿੱਖਿਆ ਮੰਤਰੀ ਪਰਗਟ ਸਿੰਘ ਅਤੇ ਸਿਖਿਆ ਕ੍ਰਿਸ਼ਨ ਕੁਮਾਰ ਦੁਆਰਾ ਸਹਾਇਕ ਪ੍ਰੋਫੈਸਰ ਯੂਨੀਅਨ ਨੂੰ ਇਹ ਵਿਸ਼ਵਾਸ ਦੁਆਇਆ ਗਿਆ ਕਿ ਬਹੁਤ ਜਲਦੀ ਉਨ੍ਹਾਂ ਦੀਆਂ ਨੌਕਰੀਆਂ ਨੂੰ ਸੁਰੱਖਿਆ ਕਰਨ ਸੰਬੰਧੀ ਇਕ ਪੱਤਰ ਜਾਰੀ ਕੀਤਾ ਜਾ ਰਿਹਾ ਹੈ। ਯੂਨੀਅਨ ਨੂੰ ਸਰਕਾਰ ਦੀ ਇਹ ਤਜਵੀਜ਼ ਸਵੀਕਾਰ ਹੈ ਪਰੰਤੂ ਇਸ ਦੇ ਨਾਲ ਯੂਨੀਅਨ ਨੇ ਇਹ  ਵੀ ਕਿਹਾ  ਕਿ ਜਿਨ੍ਹਾਂ ਚਿਰ ਇਹ ਪੱਤਰ  ਸਰਕਾਰ ਵੱਲੋਂ ਜਾਰੀ ਨਹੀਂ ਹੁੰਦਾ ਉਨ੍ਹਾਂ ਚਿਰ ਯੂਨੀਅਨ ਵਲੋਂ ਵਿੱਢਿਆ ਸੰਘਰਸ਼ ਅਤੇ ਧਰਨਾ ਪ੍ਰਦਰਸ਼ਨ ਇਸ ਪ੍ਰਕਾਰ ਹੀ ਜਾਰੀ ਰਹੇਗਾ। 

ਇੱਥੇ ਇਹ ਵਰਨਣ ਯੋਗ ਹੈ ਕਿ ਗੈਸਟ ਫੈਕਲਟੀ ਯੂਨੀਅਨ ਨੇ ਨਾ ਕੇਵਲ ਆਪਣੇ ਸਾਥੀਆਂ ਸਗੋਂ ਪਾਰਟ ਟਾਈਮ ਅਤੇ ਕੰਟਰੈਕਟ ਤੇ ਕੰਮ ਕਰ ਰਹੇ  ਸਹਾਇਕ ਪ੍ਰੋਫੈਸਰਾਂ ਦੀਆਂ ਨੌਕਰੀਆਂ ਨੂੰ ਸੁਰੱਖਿਅਤ ਕਰਨ ਲਈ ਵੱਡਾ ਯਤਨ ਕੀਤੇ ਹੈ। ਹੋਰ ਵੇਰਵੇ ਲਈ ਸੰਪਰਕ ਕਰ ਸਕਦੇ ਹੋ ਹਰਮਿੰਦਰ ਸਿੰਘ ਡਿੰਪਲ ਨਾਭਾ ਨਾਲ ਉਹਨਾਂ ਦੇ ਮੋਬਾਈਲ ਨੰਬਰ 99145-00505 ਤੇ ਡਾਇਲ ਕਰਕੇ। 

Wednesday, September 15, 2021

ਮੋਗਾ ਵਿਖੇ ਮਾਈ ਦੌਲਤਾਂ ਜੱਚਾ ਬੱਚਾ ਹਸਪਤਾਲ ਲੋਕਾਂ ਨੂੰ ਸਮਰਪਿਤ

 15th September 2021 at  06:42 PM

ਕਿਹਾ:ਪੰਜਾਬ 'ਚ ਮਿਲਦੀਆਂ ਸਿਹਤ ਸਹੂਲਤਾਂ ਮੁਕਾਬਲੇ ਦਿੱਲੀ ਮਾਡਲ ਫੇਲ

ਆਯੂਸ਼ ਹਸਪਤਾਲ ਵੀ ਦੋ ਮਹੀਨੇ ਵਿਚ ਚਾਲੂ ਹੋ ਜਾਵੇਗਾ-ਬਲਬੀਰ ਸਿੰਘ ਸਿੱਧੂ


ਚੰਡੀਗੜ
/ਮੋਗਾ: 15 ਸਤੰਬਰ 2021: (ਕਾਰਤਿਕਾ ਸਿੰਘ//ਪੰਜਾਬ ਸਕਰੀਨ)::

ਪੰਜਾਬ ਦੀਆਂ ਸਿਹਤ ਸੰਭਾਲ ਸਹੂਲਤਾਂ ਨੂੰ ਵਿਕਸਿਤ ਕਰਨ ਵਿਚ ਤੇਜ਼ੀ ਆ ਗਈ ਹੈ। ਸ਼ਾਇਦ ਇਸੇ ਲਈ ਸਿਹਤ ਮੰਤਰੀ ਦਾ ਕਹਿਣਾ ਹੈ ਕਿ ਪੰਜਾਬ ਦੀਆਂ ਸਿਹਤ ਸਹੂਲਤਾਂ ਸਾਹਮਣੇ ਦਿੱਲੀ ਮਾਡਲ ਫੇਲ ਹੋ ਗਿਆ ਹੈ। ਹੁਣ ਛੋਟੇ ਸ਼ਹਿਰਾਂ ਵਿਚਲੇ ਸੀਨੀਅਰ ਡਾਕਟਰ ਵੀ ਇਸ ਵੱਲ ਉਚੇਚ ਨਾਲ ਧਿਆਨ ਦੇਂਦੇ ਹਨ ਕਿ ਕੋਈ ਮਰੀਜ਼ ਇਲਾਜ ਤੋਂ ਵਾਂਝਿਆਂ ਨਾ ਰਹਿ ਜਾਵੇ। ਜਿਹਨਾਂ ਡਾਕਟਰਾਂ ਦੀਆਂ ਡਿਊਟੀਆਂ ਸਟਾਫ ਦੀ ਕਮੀ ਕਾਰਨ ਇੱਕ ਤੋਂ ਵਧੇਰੇ ਸੀਟਾਂ ਜਾਂ ਥਾਂਵਾਂ ਤੇ ਹਨ ਉਹ ਆਪਣੀਆਂ ਮੋਹਰਾਂ ਅਤੇ ਹੋਰ ਜ਼ਰੂਰੀ ਚੀਜ਼ਾਂ ਆਪਣੇ ਨਾਲ ਹੀ ਆਪਣੇ ਬੈਗ ਜਾਂ ਪਰਸ ਵਿਚ ਰੱਖਦੇ ਹਨ। ਸਰਕਾਰੀ ਹਸਪਤਾਲਾਂ ਦੇ ਡਾਕਟਰ ਨਾ ਸਿਰਫ ਪੜ੍ਹੇ ਲਿਖੇ ਹਨ ਬਲਕਿ ਮਰੀਜ਼ਾਂ ਨਾਲ ਹਮਦਰਦੀ ਰੱਖਣ ਵਾਲੇ ਵੀ ਹਨ।ਅਜਿਹੇ ਸੰਸਥਾਨਾਂ ਵਿੱਚ ਵਾਧਾ ਕਰਦਿਆਂ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਵੱਲੋਂ ਅੱਜ ਮੋਗਾ ਵਿਖੇ ਮਾਈ ਦੌਲਤਾਂ ਜੱਚਾ ਬੱਚਾ ਹਸਪਤਾਲ ਦਾ ਉਦਘਾਟਨ ਕੀਤਾ ਗਿਆ। 

ਇਸ ਮੌਕੇ ਇਸਦੀ ਲਾਗਤ ਅਤੇ ਸਹੂਲਤਾਂ ਬਾਰੇ ਚਾਨਣਾ ਪਾਉਂਦਿਆਂ ਸ. ਸਿੱਧੂ ਨੇ ਕਿਹਾ ਕਿ 50 ਬਿਸਤਰਿਆਂ ਦੀ ਸਮਰੱਥਾ ਵਾਲਾ ਮਾਈ ਦੌਲਤਾਂ ਜੱਚਾ ਬੱਚਾ ਹਸਪਤਾਲ 5.48 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ, ਜੋ ਕਿ ਹਰ ਤਰਾਂ ਦੀ ਸੁਵਿਧਾ ਨਾਲ ਲੈਸ ਹੈ। ਪੂਰੇ ਸੂਬੇ ਵਿਚ ਅਜਿਹੇ 29 ਹਸਪਤਾਲ ਮੁਕੰਮਲ ਕੀਤੇ ਜਾ ਚੁੱਕੇ ਹਨ ਜਦਕਿ 8 ਹਸਪਤਾਲਾਂ ਦਾ ਉਸਾਰੀ ਕਾਰਜ ਚਾਲੂ ਹੈ। 7 ਹੋਰ ਹਸਪਤਾਲ ਵੀ ਇਸ ਸਾਲ ਵਿੱਚ ਚਾਲੂ ਕਰ ਦਿੱਤੇ ਜਾਣਗੇ। 

ਪੇਂਡੂ ਇਲਾਕਿਆਂ ਵਿਚਲੀਆਂ ਸਿਹਤ ਸਹੂਲਤਾਂ ਵੱਲ ਉਚੇਚਾ ਧਿਆਨ ਦਿੱਤਾ ਜਾ ਰਿਹਾ ਹੈ। ਸ. ਸਿੱਧੂ ਨੇ ਕਿਹਾ ਕਿ ਲੋਕਾਂ ਖਾਸ ਕਰਕੇ ਰਾਜ ਦੇ ਪੇਂਡੂ ਖੇਤਰਾਂ ਵਿੱਚ ਰਹਿ ਰਹੇ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਐਮਸੀਐਚਜ਼ ਤੋਂ ਇਲਾਵਾ, ਹੈਲਥ ਵੈਲਨੈਸ ਸੈਂਟਰ ਸਥਾਪਤ ਕੀਤੇ ਜਾ ਰਹੇ ਹਨ। ਉਨਾਂ ਕਿਹਾ ਕਿ ਐਚਡਬਲਯੂਸੀਜ਼ ਦੇ ਸਫਲਤਾਪੂਰਵਕ ਕੰਮਕਾਜ ਨੂੰ ਵੇਖਦਿਆਂ ਇਨਾਂ ਕੇਂਦਰਾਂ ਦੀ ਗਿਣਤੀ ਵਧਾ ਕੇ 3,000 ਕਰ ਦਿੱਤੀ ਜਾਵੇਗੀ ਜੋ 31 ਮਾਰਚ, 2022 ਤੋਂ ਪਹਿਲਾਂ ਕਾਰਜਸ਼ੀਲ ਹੋ ਜਾਣਗੇ।

ਇਸਦੇ ਨਾਲ ਹੀ ਲੁੜੀਂਦੇ ਸਟਾਫ ਦੀ ਭਰਤੀ ਵੱਲ ਵੀ ਖਾਸ ਤੌਰ ਤੇ ਧਿਆਨ ਦਿੱਤਾ ਜਾ ਰਿਹਾ ਹੈ। ਸਿਹਤ ਵਿਭਾਗ ਵਿੱਚ ਕੀਤੀ ਗਈ ਭਰਤੀ ਬਾਰੇ ਵੇਰਵੇ ਸਾਂਝੇ ਕਰਦਿਆਂ ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸਾਢੇ ਚਾਰ ਸਾਲਾਂ ਦੌਰਾਨ 13000 ਤੋਂ ਵੱਧ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ ਦੀ ਭਰਤੀ ਕੀਤੀ ਹੈ। ਹਾਲਾਂਕਿ, ਮਾਹਰ ਡਾਕਟਰਾਂ ਅਤੇ ਸਿਹਤ ਕਰਮਚਾਰੀਆਂ ਦੀ ਭਰਤੀ ਅਜੇ ਵੀ ਜਾਰੀ ਹੈ। ਸਾਰੇ ਸਰਕਾਰੀ ਹਸਪਤਾਲਾਂ ਵਿੱਚ ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤ ਕਰਨ ਲਈ ਛੇਤੀ ਹੀ 600 ਹੋਰ ਡਾਕਟਰਾਂ ਦੀ ਭਰਤੀ ਕੀਤੀ ਜਾ ਰਹੀ ਹੈ।

ਕੋਵਿਡ ਵਾਲੀ ਮੁਸੀਬਤ ਦੇ ਦਿਨਾਂ ਦੀ ਗੱਲ ਕਰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਮਹਾਂਮਾਰੀ ਦੌਰਾਨ ਦਿੱਲੀ ਸਰਕਾਰ ਦਾ ਸਿਹਤ ਮਾਡਲ ਅਸਫਲ ਸਾਬਤ ਹੋਇਆ ਹੈ। ਦੂਜੇ ਰਾਜਾਂ ਦੇ 5500 ਕੋਰੋਨਾ ਮਰੀਜ਼ਾਂ ਦਾ ਪੰਜਾਬ ਵਿੱਚ ਇਲਾਜ ਕੀਤਾ ਗਿਆ, ਜਿਨਾਂ ਵਿੱਚੋਂ 80 ਫੀਸਦੀ ਦਿੱਲੀ ਦੇ ਸਨ ਜਿਨਾਂ ਨੂੰ ਰਾਸ਼ਟਰੀ ਰਾਜਧਾਨੀ ਵਿੱਚ ਇਲਾਜ ਸੇਵਾਵਾਂ ਨਹੀਂ ਮਿਲੀਆਂ। ਉਨਾਂ ਦਾਅਵਾ ਕੀਤਾ ਕਿ ਦਿੱਲੀ ਸਮੇਤ ਕੋਈ ਵੀ ਰਾਜ ਜਨਤਕ ਸਹੂਲਤਾਂ ਦੇ ਮਾਮਲੇ ਵਿੱਚ ਪੰਜਾਬ ਦੀ ਰੀਸ ਨਹੀਂ ਕਰ ਸਕਦਾ।

ਉਹਨਾਂ ਯਾਦ ਕਰਾਇਆ ਕਿ ਕਰੋਨਾ ਮਹਾਂਮਾਰੀ ਦੌਰਾਨ ਸਰਕਾਰੀ ਹਸਪਤਾਲਾਂ, ਡਾਕਟਰਾਂ ਅਤੇ ਹੋਰ ਸਟਾਫ ਵੱਲੋਂ ਨਿਭਾਈ ਡਿਊਟੀ ਬੇਹੱਦ ਪ੍ਰਸ਼ੰਸਾਜਨਕ ਰਹੀ। ਇਸਦੀ ਸ਼ਲਾਘਾ ਬਹੁਤ ਸਾਰੇ ਗੈਰ ਸਰਕਾਰੀ ਸੰਗਠਨਾਂ ਨੇ ਵੀ ਕੀਤੀ। ਉਹਨਾਂ ਕਿਹਾ ਕਿ ਮੋਗਾ ਵਿਖੇ ਉਸਾਰੀ ਅਧੀਨ ਆਯੂਸ਼ ਹਸਪਤਾਲ ਅਗਲੇ ਦੋ ਮਹੀਨੇ ਵਿੱਚ ਚਾਲੂ ਕਰ ਦਿੱਤਾ ਜਾਵੇਗਾ। ਇਸ ਨਾਲ ਆਯੂਸ਼ ਵਿੱਚ ਵਿਸ਼ਵਾਸ ਰੱਖਣ ਵਾਲਿਆਂ ਨੂੰ ਕਾਫੀ ਸਹੂਲਤ ਹੋਵੇਗੀ। 

ਇਸ ਮੌਕੇ ਹਲਕਾ ਵਿਧਾਇਕ ਡਾਕਟਰ ਹਰਜੋਤ ਕਮਲ, ਬਾਘਾਪੁਰਾਣਾ ਦੇ ਵਿਧਾਇਕ ਸ. ਦਰਸ਼ਨ ਸਿੰਘ ਬਰਾੜ, ਧਰਮਕੋਟ ਦੇ ਵਿਧਾਇਕ ਸ. ਸੁਖਜੀਤ ਸਿੰਘ ਕਾਕਾ ਲੋਹਗੜ, ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ, ਜਲਿਾ ਪੁਲਿਸ ਮੁਖੀ ਸ੍ਰੀ ਧਰੂਮਨ ਐੱਚ ਨਿੰਬਾਲੇ, ਨਗਰ ਨਿਗਮ ਦੀ ਮੇਅਰ ਸ੍ਰੀਮਤੀ ਨੀਤਿਕਾ ਭੱਲਾ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ੍ਰੀ ਵਿਨੋਦ ਬਾਂਸਲ, ਜ਼ਿਲਾ  ਯੋਜਨਾ ਕਮੇਟੀ ਦੇ ਚੇਅਰਮੈਨ ਸ੍ਰੀ ਇੰਦਰਜੀਤ ਸਿੰਘ ਬੀੜ ਚੜਿੱਕ, ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਡਾਇਰੈਕਟਰ ਡਾਕਟਰ ਓਮ ਪ੍ਰਕਾਸ਼ ਗੋਜਰਾ, ਮੰਤਰੀ ਦੇ ਰਾਜਸੀ ਸਕੱਤਰ ਸ੍ਰੀ ਹਰਕੇਸ਼ ਚੰਦ ਸ਼ਰਮਾ, ਸਿਵਲ ਸਰਜਨ ਡਾਕਟਰ ਅਮਰਜੀਤ ਕੌਰ ਬਾਜਵਾ ਅਤੇ ਹੋਰ ਹਾਜ਼ਰ ਸਨ।  

Thursday, July 15, 2021

ਸਰਕਾਰੀ ਸਕੂਲਾਂ ‘ਚ ਹੋਰ ਸਹੂਲਤਾਂ ਮੁਹੱਈਆ ਕਰਵਾਉਣ ਲੱਗੀ ਸਰਕਾਰ

Thursday 15th July 2021 at 5:11 pm

ਨਵੀਆਂ ਸਹੂਲਤਾਂ ਲਈ 6.43 ਕਰੋੜ ਰੁਪਏ ਮਨਜ਼ੂਰ: ਵਿਜੈ ਇੰਦਰ ਸਿੰਗਲਾ


832 ਸਰਕਾਰੀ ਸਕੂਲਾਂ ਦੇ ਸਮਾਰਟ ਕਲਾਸਰੂਮਾਂ ‘ਚ ਹੋਣਗੇ ਨਵੇਂ ਪੇਂਟ 

ਹੋਰ ਨਵੀਨੀਕਰਨ ਕਾਰਜਾਂ 'ਤੇ ਵੀ ਖ਼ਰਚੇ ਜਾਣਗੇ 73.38 ਲੱਖ ਰੁਪਏ: 

ਸਕੂਲ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਦਿਖਾਇਆ ਵਿਸ਼ੇਸ਼ ਉਤਸ਼ਾਹ 

ਚੰਡੀਗੜ੍ਹ: 15 ਜੁਲਾਈ 2021: (ਗੁਰਜੀਤ ਬਿੱਲਾ//ਪੰਜਾਬ ਸਕਰੀਨ)

ਸਕੂਲ ਸਿੱਖਿਆ ਮੰਤਰੀ ਪੰਜਾਬ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਬੁਨਿਆਦੀ ਢਾਂਚੇ ਵਿੱਚ ਸੁਧਾਰ ਲਿਆਉਣ ਲਈ ਲਗਾਤਾਰ ਲੋੜੀਂਦੇ ਫੰਡਾਂ ਦੀ ਵਿਵਸਥਾ ਯਕੀਨੀ ਬਣਾਈ ਜਾ ਰਹੀ ਹੈ। ਕੈਬਨਿਟ ਮੰਤਰੀ ਨੇ ਦੱਸਿਆ ਕਿ ਲਗਭਗ 13,000 ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲਾਂ ਵਿੱਚ ਤਬਦੀਲ ਕਰਨ ਤੋਂ ਇਲਾਵਾ, ਸੂਬਾ ਸਰਕਾਰ ਨੇ ਸਿੱਖਿਆ ਖੇਤਰ ਦੀਆਂ ਪ੍ਰਭਾਵਸ਼ਾਲੀ ਗਤੀਵਿਧੀਆਂ ਲਈ ਹੋਰ ਸਹੂਲਤਾਂ ਦੇਣ ਅਤੇ ਸਕੂਲਾਂ ਦੀ ਦਿੱਖ ਨੂੰ ਆਕਰਸ਼ਕ ਬਣਾਉਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਮਾਰਟ ਸਕੂਲ ਪ੍ਰਾਜੈਕਟ ਤਹਿਤ ਸੂਬੇ ਭਰ ਦੇ ਸਰਬੋਤਮ ਸਕੂਲਾਂ ਵਿੱਚ ਗੇਟਾਂ ਦੀ ਉਸਾਰੀ ਤੇ ਨਵੀਨੀਕਰਨ ਅਤੇ ਰਿਸੈਪਸ਼ਨ ਏਰੀਏ ਦੀ ਉਸਾਰੀ ਲਈ 6.43 ਕਰੋੜ ਰੁਪਏ ਦੀ ਰਾਸ਼ੀ ਦੀ ਗਰਾਂਟ ਨੂੰ ਮਨਜ਼ੂਰੀ ਦਿੱਤੀ ਗਈ ਹੈ।

ਸ੍ਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਹਾਲ ਹੀ ਵਿੱਚ ਨਵੇਂ ਸਮਾਰਟ ਕਲਾਸਰੂਮਾਂ ਲਈ 117 ਕਰੋੜ ਰੁਪਏ ਦਾ ਬਜਟ ਪਹਿਲਾਂ ਹੀ ਮਨਜ਼ੂਰ ਕੀਤਾ ਜਾ ਚੁੱਕਾ ਹੈ ਤੇ ਹੁਣ ਸਿੱਖਿਆ ਵਿਭਾਗ ਵੱਲੋਂ 832 ਸਰਕਾਰੀ ਸਕੂਲਾਂ ਦੇ ਸਮਾਰਟ ਕਲਾਸਰੂਮਾਂ ਦੇ ਪੇਂਟ ਅਤੇ ਹੋਰ ਨਵੀਨੀਕਰਨ ਕਾਰਜਾਂ ਲਈ 73.38 ਲੱਖ ਰੁਪਏ ਦੀ ਵਾਧੂ ਗ੍ਰਾਂਟ ਦੇਣ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਦੇ ਹੋਰ 14,853 ਕਲਾਸਰੂਮਾਂ ਵਿੱਚ ਇਸੇ ਤਰ੍ਹਾਂ ਦੇ ਕੰਮਾਂ ਲਈ ਵੀ ਜਲਦ ਹੀ 4.46 ਲੱਖ ਦੀ ਗਰਾਂਟ ਜਾਰੀ ਕੀਤੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਗ੍ਰਾਂਟਾਂ ਦੀ ਉਚਿਤ ਵਰਤੋਂ ਲਈ ਸਮੂਹ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਲੋੜੀਂਦੀਆਂ ਹਦਾਇਤਾਂ ਪਹਿਲਾਂ ਹੀ ਜਾਰੀ ਕਰ ਦਿੱਤੀਆਂ ਗਈਆਂ ਹਨ। ਸਿੱਖਿਆ ਵਿਭਾਗ ਵੱਲੋਂ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਸਮਾਰਟ ਕਲਾਸਰੂਮਾਂ ਦੇ ਦਰਵਾਜ਼ਿਆਂ ਅਤੇ ਖਿੜਕੀਆਂ 'ਤੇ ਪੇਂਟ ਅਤੇ ਪ੍ਰਾਜੈਕਟਰਾਂ ਦੀ ਸੁਰੱਖਿਆ ਸਬੰਧੀ ਲੋੜੀਂਦੇ ਕਾਰਜਾਂ ਨੂੰ ਯਕੀਨੀ ਬਣਾਉਣ।

ਸ੍ਰੀ ਸਿੰਗਲਾ ਨੇ ਦੱਸਿਆ ਕਿ ਸੂਬੇ ਭਰ ਵਿੱਚੋਂ  ਸਭ ਤੋਂ ਵਧੀਆ 735 ਸਰਕਾਰੀ ਸਕੂਲਾਂ ਦੀ ਚੋਣ ਕੀਤੀ ਗਈ ਹੈ ਅਤੇ ਇਨ੍ਹਾਂ ਸਕੂਲਾਂ ਵਿੱਚ ਰਿਸੈਪਸ਼ਨ ਏਰੀਏ ਦਾ ਨਿਰਮਾਣ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਰਿਸੈਪਸ਼ਨ ਏਰੀਏ ਦੀ ਵਰਤੋਂ ਮਾਪਿਆਂ ਤੇ ਹੋਰਨਾਂ ਵਿਅਕਤੀਆਂ ਲਈ ਆਓ-ਭਗਤ ਤੇ ਮੀਟਿੰਗ ਰੂਮ ਵਜੋਂ ਕੀਤੀ ਜਾਵੇਗੀ ਤਾਂ ਜੋ ਕਲਾਸਾਂ ਨੂੰ ਪ੍ਰੇਸ਼ਾਨ ਕੀਤੇ ਬਿਨਾਂ ਉਨ੍ਹਾਂ ਨੂੰ ਸਕੂਲ ਵਿੱਚ ਉਪਲਬਧ ਸਹੂਲਤਾਂ ਪ੍ਰਤੀ ਜਾਗਰੂਕ ਕੀਤਾ ਜਾ ਸਕੇ।

Thursday, August 08, 2019

ਸਿਹਤ ਮੰਤਰੀ ਵੱਲੋਂ ਸਿਵਲ ਹਸਪਤਾਲ ਲੁਧਿਆਣਾ ਅਤੇ ਰਾਏਕੋਟ ਦਾ ਅਚਨਚੇਤ ਦੌਰਾ

Aug 8, 2019, 8:30 PM
ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ਼ ਦੀ ਘਾਟ ਛੇਤੀ ਪੂਰੀ ਕਰਨ ਦਾ ਭਰੋਸਾ

ਲੁਧਿਆਣਾ: 8 ਅਗਸਤ 2019: (ਪੰਜਾਬ ਸਕਰੀਨ ਬਿਊਰੋ)::
ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਨੇ ਅੱਜ ਸਿਵਲ ਹਸਪਤਾਲ ਲੁਧਿਆਣਾ ਅਤੇ ਰਾਏਕੋਟ ਦਾ ਅਚਨਚੇਤ ਦੌਰਾ ਕੀਤਾ। ਇਸ ਦੌਰੇ ਦੌਰਾਨ ਜਿੱਥੇ ਉਹਨਾਂ ਹਸਪਤਾਲਾਂ ਵੱਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਸੇਵਾਵਾਂ ਦਾ ਜਾਇਜ਼ਾ ਲਿਆ ਉਥੇ ਹੀ ਹਸਪਤਾਲਾਂ ਦੀਆਂ ਬੁਨਿਆਦੀ ਲੋਡ਼ਾਂ ਨੂੰ ਵੀ ਸਮਝਣ ਦੀ ਕੋਸ਼ਿਸ਼ ਕੀਤੀ। ਉਹਨਾਂ ਮਰੀਜ਼ਾਂ ਨੂੰ ਦਰਪੇਸ਼ ਆ ਰਹੀਆਂ ਮੁਸ਼ਕਿਲਾਂ ਨੂੰ ਤੁਰੰਤ ਹੱਲ ਕਰਨ ਦੇ ਵੀ ਆਦੇਸ਼ ਦਿੱਤੇ। 
ਇਸ ਮੌਕੇ ਪੱਤਰਕਾਰਾਂ ਨਾਲ ਗੈਰ ਰਸਮੀਂ ਗੱਲਬਾਤ ਕਰਦਿਆਂ ਸ੍ਰ. ਸਿੱਧੂ ਨੇ ਕਿਹਾ ਕਿ ਸੂਬੇ ਵਿੱਚ ਆਯੂਸ਼ਮਾਨ ਭਾਰਤ-ਸਰਬੱਤ ਸਿਹਤ ਬੀਮਾ ਯੋਜਨਾ 20 ਅਗਸਤ ਤੋਂ ਲਾਗੂ ਹੋਣ ਜਾ ਰਹੀ ਹੈ, ਜਿਸ ਨਾਲ ਸੂਬੇ ਦੇ ਸਾਰੇ ਸਰਕਾਰੀ ਹਸਪਤਾਲਾਂ ਤੋਂ ਕਾਫੀ ਹੱਦ ਤੱਕ ਬੋਝ ਘੱਟ ਜਾਵੇਗਾ। ਉਹਨਾਂ  ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਯੋਜਨਾ ਤਹਿਤ ਸੂਬੇ ਭਰ ਦੇ ਸਰਬੋਤਮ 311 ਹਸਪਤਾਲਾਂ ਨਾਲ ਸਮਝੌਤਾ ਕਰਾਰਬੱਧ ਕੀਤਾ ਗਿਆ ਹੈ। ਯੋਜਨਾ ਲਾਗੂ ਹੋਣ ਨਾਲ ਇਹਨਾਂ ਹਸਪਤਾਲਾਂ ਵਿੱਚ ਮਰੀਜ਼ ਬਿਨਾਂ ਕਿਸੇ ਖਰਚੇ ਦੇ ਮੁਫ਼ਤ ਇਲਾਜ ਕਰਵਾ ਸਕਣਗੇ। 
ਉਹਨਾਂ ਕਿਹਾ ਕਿ ਪਿਛਲੀ ਸਰਕਾਰ ਨੇ 10 ਸਾਲਾਂ ਦੇ ਸਾਸ਼ਨ ਕਾਲ ਦੌਰਾਨ ਸੂਬੇ ਦੇ ਸਿਹਤ ਖੇਤਰ ਵਿੱਚ ਸੁਧਾਰ ਲਿਆਉਣ ਲਈ ਕੋਈ ਕੰਮ ਨਹੀਂ ਕੀਤਾ, ਜਿਸ ਕਾਰਨ ਸੂਬੇ ਦੀ ਸਿਹਤ ਵਿਵਸਥਾ ਪੂਰੀ ਤਰਾਂ ਲਡ਼ਖਡ਼ਾ ਗਈ ਸੀ। ਪਿਛਲੇ ਢਾਈ ਸਾਲਾਂ ਦੌਰਾਨ ਕੈਪਟਨ ਸਰਕਾਰ ਵੱਲੋਂ ਡਾਕਟਰਾਂ ਅਤੇ ਹੋਰ ਮੈਡੀਕਲ ਸਟਾਫ਼ ਦੀ ਵੱਡੇ ਪੱਧਰ 'ਤੇ ਭਰਤੀ ਕੀਤੀ ਗਈ ਹੈ, ਜਿਸ ਨਾਲ ਸਿਹਤ ਸਹੂਲਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਉਹਨਾਂ ਭਰੋਸਾ ਦਿੱਤਾ ਕਿ ਜਲਦ ਹੀ ਡਾਕਟਰਾਂ ਅਤੇ ਹੋਰ ਸਟਾਫ਼ ਦੀ ਵੱਡੇ ਪੱਧਰ 'ਤੇ ਭਰਤੀ ਕੀਤੀ ਜਾਵੇਗੀ। 
ਇਸ ਮੌਕੇ ਉਹਨਾਂ ਮਰੀਜ਼ਾਂ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਦੀਆਂ ਮੁਸ਼ਕਿਲਾਂ ਬਾਰੇ ਪੁੱਛਿਆ। ਜਿਸ ਉਪਰੰਤ ਉਹਨਾਂ ਨੇ ਸਿਵਲ ਸਰਜਨ ਡਾ. ਰਾਜੇਸ਼ ਕੁਮਾਰ ਬੱਗਾ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਅਵਿਨਾਸ਼ ਜਿੰਦਲ ਨੂੰ ਹਦਾਇਤ ਕੀਤੀ ਕਿ ਹਸਪਤਾਲ ਦੇ ਉਡੀਕ ਏਰੀਆ ਨੂੰ ਪੂਰੀ ਤਰਾਂ  ਵਾਤਾਨਕੂਲਿਤ ਕੀਤਾ ਜਾਵੇ ਤਾਂ ਜੋ ਆਉਣ ਵਾਲੇ ਮਰੀਜ਼ਾਂ ਨੂੰ ਪਰਚੀ ਆਦਿ ਕਟਵਾਉਣ ਲਈ ਪ੍ਰੇਸ਼ਾਨ ਨਾ ਹੋਣਾ ਪਵੇ। ਇਸੇ ਤਰਾਂ ਟੋਕਨ ਸਿਸਟਮ ਸ਼ੁਰੂ ਕਰਨ ਬਾਰੇ ਵੀ ਕਿਹਾ ਗਿਆ। 
ਉਹਨਾਂ ਦੱਸਿਆ ਕਿ ਸਿਵਲ ਹਸਪਤਾਲ ਲੁਧਿਆਣਾ ਸਮੇਤ ਸੂਬੇ ਦੇ ਕਿਸੇ ਵੀ ਸਰਕਾਰੀ ਹਸਪਤਾਲ ਵਿੱਚ ਖੂਨ ਦੀ ਕੋਈ ਵੀ ਕਮੀ ਨਹੀਂ ਹੈ। ਇਸ ਤੋਂ ਪਹਿਲਾਂ ਉਹਨਾਂ ਸਿਵਲ ਹਸਪਤਾਲ ਰਾਏਕੋਟ ਦਾ ਵੀ ਦੌਰਾ ਕੀਤਾ ਅਤੇ ਡਾਕਟਰਾਂ ਨੂੰ ਬਣਦੀਆਂ ਹਦਾਇਤਾਂ ਜਾਰੀ ਕੀਤੀਆਂ। ਇਸ ਮੌਕੇ ਉਹਨਾਂ ਨਾਲ ਵਿਧਾਇਕ ਸ੍ਰੀ ਸੁਰਿੰਦਰ ਡਾਬਰ, ਮੁੱਖ ਮੰਤਰੀ ਦੇ ਪ੍ਰਚਾਰ ਸਕੱਤਰ ਸ੍ਰੀ ਵਿਮਲ ਸੁੰਬਲੀ, ਪੰਜਾਬ ਹੋਮਿਓਪੈਥੀ ਕੌਂਸਲ ਦੇ ਚੇਅਰਮੈਨ ਡਾ. ਤਜਿੰਦਰਪਾਲ ਸਿੰਘ, ਮੰਤਰੀ ਦੇ ਸਿਆਸੀ ਸਕੱਤਰ ਸ੍ਰੀ ਹਰਕੇਸ਼ ਚੰਦ ਸ਼ਰਮਾ ਅਤੇ ਹੋਰ ਵੀ ਹਾਜ਼ਰ ਸਨ। 

Wednesday, July 03, 2019

ਹੱਜ ਯਾਤਰੀਆਂ ਲਈ ਪਹਿਲੀ ਉਡਾਣ

 ਉਦਘਾਟਨ ਮੌਕੇ ਮੁਖਤਾਰ ਅੱਬਾਸ ਨਕਵੀ ਵੀ ਪੁੱਜੇ 
ਨਵੀਂ ਦਿੱਲੀ: 3 ਜੁਲਾਈ 2019: (ਪੀਆਈਬੀ//ਪੰਜਾਬ ਸਕਰੀਨ)::

ਕੇਂਦਰੀ ਘੱਟਗਿਣਤੀਆਂ ਮਾਮਲੇ ਦੇ ਮੰਤਰੀ ਜਨਾਬ ਮੁਖਤਾਰ ਅੱਬਾਸ ਨਕਵੀ ਅੱਜ ਤਿੰਨ ਜੁਲਾਈ ਨੂੰ ਨਵੀਂ ਦਿੱਲੀ ਵਿੱਚ ਹੱਜ ਯਾਤਰੀਆਂ ਦੇ ਲਈ ਪਹਿਲੀ ਉਡਾਣ ਦੇ ਮੌਕੇ ਤੇ ਬਹੁਤ ਖੁਸ਼ ਨਜ਼ਰ ਆ ਰਹੇ ਹਨ। ਇਸ ਪਹਿਲੀ ਉਦਘਾਟਨੀ ਉਡਾਣ ਦੇ ਮੌਕੇ ਤੇ ਕਿ ਹੋਰ ਮਹੱਤਵਪੂਰਨ ਵਿਅਕਤੀ ਵੀ ਪਹੁੰਚੇ ਹੋਏ ਸਨ। ਇਸ ਮੌਕੇ ਮੁਸਲਿਮ ਸਮਾਜ ਵਿੱਚ ਬਹੁਤ ਖੁਸ਼ੀ ਪਾਈ ਗਈ। 

Thursday, September 22, 2016

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਦੋ ਰੋਜ਼ਾ ਕਿਸਾਨ ਮੇਲਾ ਸ਼ੁਰੂ

ਪੰਜਾਬ ਦੇ ਖੇਤੀ ਵਿਗਿਆਨੀ ਅਤੇ ਕਿਸਾਨ ਬਹੁਤ ਮਿਹਨਤੀ ਹਨ: ਬਦਨੌਰ
ਲੁਧਿਆਣਾ: 22 ਸਤੰਬਰ 2016: (ਪੰਜਾਬ ਸਕਰੀਨ ਬਿਊਰੋ):
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿਖੇ ਦੋ ਰੋਜ਼ਾ ਕਿਸਾਨ ਮੇਲਾ ਅੱਜ ਤੋਂ ਸ਼ੁਰੂ ਹੋਇਆ ਜਿਸ ਵਿੱਚ ਪੰਜਾਬ ਭਰ ਤੋਂ ਵੱਡੀ ਗਿਣਤੀ ਵਿੱਚ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੇ ਸ਼ਿਰਕਤ ਕੀਤੀ। ਇਸ ਕਿਸਾਨ ਮੇਲੇ ਵਿੱਚ ਸ਼੍ਰੀ ਵੀ ਪੀ ਸਿੰਘ ਬਦਨੌਰ, ਮਾਣਯੋਗ ਗਵਰਨਰ, ਪੰਜਾਬ ਅਤੇ ਚਾਂਸਲਰ ਪੀ ਏ ਯੂ ਮੁੱਖ ਮਹਿਮਾਨ ਵਜੋਂ ਅਤੇ ਜਥੇਦਾਰ ਤੋਤਾ ਸਿੰਘ, ਮਾਣਯੋਗ ਖੇਤੀਬਾੜੀ ਅਤੇ ਪ੍ਰਵਾਸੀ ਭਾਰਤੀ ਮਾਮਲੇ ਮੰਤਰੀ, ਪੰਜਾਬ ਵਿਸੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। 
ਕਿਸਾਨ ਮੇਲੇ ਦਾ ਉਦਘਾਟਨ ਕਰਦਿਆਂ ਸ਼੍ਰੀ ਬਦਨੌਰ ਨੇ ਕਿਹਾ ਕਿ ਪੀ ਏ ਯੂ ਵੱਲੋਂ ਕੀਤੀਆਂ ਜਾ ਰਹੀਆਂ ਖੇਤੀ ਖੋਜਾਂ ਨਾਲ ਨਾ-ਕੇਵਲ ਪੰਜਾਬ, ਸਗੋਂ ਸਮੁੱਚੇ ਦੇਸ਼ ਦੀ ਖੇਤੀਬਾੜੀ ਨੂੰ ਵਿਸ਼ੇਸ਼ ਹੁਲਾਰਾ ਮਿਲ ਰਿਹਾ ਹੈ। ਯੂਨੀਵਰਸਿਟੀ ਦੇ ਖੇਤੀ ਵਿਗਿਆਨੀਆਂ ਅਤੇ ਪੰਜਾਬ ਦੇ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਅਣਥੱਕ ਮਿਹਨਤ ਦੀ ਸ਼ਲਾਘਾ ਕਰਦਿਆਂ ਉਹਨਾਂ ਕਿਹਾ ਕਿ ਦੇ ਦੇ ਅੰਨ ਭੰਡਾਰ ਨੂੰ ਭਰਪੂਰ ਕਰਕੇ ਭੋਜਨ ਸੁਰੱਖਿਆ ਪ੍ਰਦਾਨ ਕਰਨ ਵਿੱਚ ਪੰਜਾਬ ਮੋਹਰੀ ਸੂਬਿਆਂ ਵਿੱਚੋਂ ਹੈ। ਚਿੱਟੀ ਮੱਖੀ ਦੀ ਰੋਕਥਾਮ ਵਿੱਚ ਯੂਨੀਵਰਸਿਟੀ ਮਾਹਿਰਾਂ ਵੱਲੋਂ ਨਿਭਾਈ ਅਹਿਮ ਭੂਮਿਕਾ ਦੀ ਤਾਰੀਫ਼ ਕਰਦਿਆਂ ਉਹਨਾਂ ਕਿਹਾ ਕਿ ਪੰਜਾਬ ਦੀ ਕਿਰਸਾਨੀ ਦੀਆਂ ਖੇਤੀ ਸਬੰਧਿਤ ਸਮੱਸਿਆਵਾਂ ਨੂੰ ਜਿੰਨੀ ਸੂਝ ਬੂਝ ਨਾਲ ਖੇਤੀ ਵਿਗਿਆਨੀ ਨਜਿੱਠਦੇ ਹਨ ਉਸੇ ਸਦਕਾ ਹੀ ਅੱਜ ਪੰਜਾਬ ਖੇਤੀ ਸੈਕਟਰ ਵਿੱਚ ਹੋਰਨਾਂ ਸੂਬਿਆਂ ਦੇ ਮੁਕਾਬਲਤਨ ਵਧੇਰੇ ਤਰੱਕੀ ਕਰ ਰਿਹਾ ਹੈ। ਯੂਨੀਵਰਸਿਟੀ ਵੱਲੋਂ ਕੀਤੀ ਜਾ ਰਹੀ ਖੇਤੀ ਖੋਜ ਨੂੰ ਹੋਰ ਹੁਲਾਰਾ ਦਿੱਤਾ ਜਾ ਸਕੇ ਇਸ ਲਈ ਉਹਨਾਂ ਨੇ ਮਾਣਯੋਗ ਖੇਤੀਬਾੜੀ ਮੰਤਰੀ ਪੰਜਾਬ ਨੂੰ ਇੱਕ ਯੋਜਨਾ ਬਣਾਉਣ ਲਈ ਵੀ ਕਿਹਾ ਤਾਂ ਜੋ ਵਿੱਤੀ ਸਹਾਇਤਾ ਲਈ ਕੇਂਦਰ ਸਰਕਾਰ ਨੂੰ ਪੇਸ਼ ਕੀਤੀ ਜਾ ਸਕੇ। ਇਸ ਮੌਕੇ ਉਹਨਾਂ ਨੇ ਪ੍ਰਧਾਨ ਮੰਤਰੀ ਵੱਲੋਂ ਚਲਾਏ ਸਵੱਛ ਭਾਰਤ ਮਿਸ਼ਨ ਦੇ ਤਹਿਤ ਆਪਣੇ ਆਲੇ ਦੁਆਲੇ ਨੂੰ ਸਾਫ਼ ਰੱਖਣ ਦੀ ਵੀ ਅਪੀਲ ਕੀਤੀ। 
ਇਸ ਮੌਕੇ ਜਥੇਦਾਰ ਤੋਤਾ ਸਿੰਘ ਨੇ ਖੇਤੀ ਜਿਣਸਾਂ ਦੇ ਮੌਜੂਦਾ ਮੰਡੀਕਰਨ ਪ੍ਰਣਾਲੀ ਜਿਸ ਸਦਕਾ ਖੇਤੀ ਲਾਗਤਾਂ ਨਿਤਾਪ੍ਰਤੀ ਵਧ ਰਹੀਆਂ ਹਨ ਅਤੇ ਆਮਦਨ ਘਟ ਰਹੀ ਹੈ, ਤੇ ਚਿੰਤਾ ਪ੍ਰਗਟ ਕੀਤੀ। ਉੱਤਰ ਪ੍ਰਦੇਸ਼ ਵਰਗੇ ਹੋਰਨਾਂ ਸੂਬਿਆਂ ਦੇ ਕਿਸਾਨਾਂ ਦੀ ਮਾੜੀ ਸਥਿਤੀ ਬਾਰੇ ਚਾਨਣਾ ਪਾਉਂਦਿਆਂ ਉਹਨਾਂ ਕਿਹਾ ਕਿ ਸਾਡੇ ਦੇਸ਼ ਦੀ ਅੱਧੀ ਤੋਂ ਵੱਧ ਅਬਾਦੀ ਆਪਣੇ ਜੀਵਨ ਨਿਰਬਾਹ ਲਈ ਖੇਤੀ ਤੇ ਅਧਾਰਿਤ ਹੈ। ਜਿਸ ਕਰਕੇ ਖੇਤੀ ਜਿਣਸਾਂ ਦੇ ਮੰਡੀਕਰਨ ਲਈ ਰਾਸ਼ਟਰੀ ਪੱਧਰ ਦੀ ਨੀਤੀ ਘੜਣੀ ਚਾਹੀਦੀ ਹੈ ਤਾਂ ਜੋ ਕਿਸਾਨਾਂ ਨੂੰ ਬੋਝ ਤੋਂ ਮੁਕਤ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਮੇਕ ਇਨ ਇੰਡੀਆ ਦੇ ਨਾਅਰੇ ਨਾਲ ਨਿਸ਼ਚੈ ਹੀ ਸਾਡੇ ਕਿਸਾਨਾਂ ਦੀ ਆਰਥਿਕ ਸਥਿਤੀ ਵਿੱਚ ਸੁਧਾਰ ਆਏਗਾ। 
ਇਸ ਮੌਕੇ ਡਾ. ਬਲਦੇਵ ਸਿੰਘ ਢਿੱਲੋਂ, ਵਾਈਸ ਚਾਂਸਲਰ ਪੀ ਏ ਯੂ ਨੇ ਕਿਸਾਨ ਮੇਲੇ ਵਿੱਚ ਹਾਜ਼ਰ ਪਤਵੰਤਿਆਂ, ਮਾਹਿਰਾਂ ਅਤੇ ਕਿਸਾਨਾਂ ਨੂੰ ਜੀ ਆਇਆਂ ਨੂੰ ਕਿਹਾ। ਉਹਨਾਂ ਕਿਹਾ ਕਿ ਇਕ ਕਿਸਾਨ ਹੋਣ ਦੇ ਨਾਤੇ ਸ਼੍ਰੀ ਬਦਨੌਰ ਵਾਤਾਵਰਨ ਦੀ ਸਾਂਭ-ਸੰਭਾਲ ਅਤੇ ਸਮਾਜ ਪ੍ਰਤੀ ਅਹਿਮ ਜਿੰਮੇਂਵਾਰੀਆਂ ਨਿਭਾਅ ਰਹੇ ਹਨ। ਚਿੱਟੀ ਮੱਖੀ ਦੀ ਰੋਕਥਾਮ ਵਿਚ ਉਹਨਾਂ ਨੇ ਪੀਏਯੂ ਮਾਹਿਰਾਂ, ਖੇਤੀਬਾੜੀ ਵਿਭਾਗ ਪੰਜਾਬ ਅਤੇ ਕਿਸਾਨਾਂ ਵੱਲੋਂ ਕੀਤੇ ਸਾਂਝੇ ਯਤਨਾਂ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਰਾਜ ਵਿੱਚ ਰਸਾਇਣਾਂ, ਖਾਦਾਂ ਅਤੇ ਪਾਣੀ ਦੀ ਅੰਧਾਧੁੰਦ ਵਰਤੋਂ ਵਿੱਚ ਬਹੁਤ ਕਮੀ ਆਈ ਹੈ ਜਿਸ ਦਾ ਸਿਹਰਾ ਕਿਸਾਨਾਂ ਨੂੰ ਜਾਂਦਾ ਹੈ। ਉਹਨਾਂ ਨੇ ਇਸ ਮੌਕੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਸਾੜਨ ਦੀ ਬਜਾਏ ਉਸਦੀ ਸੁਚੱਜੀ ਸਾਂਭ-ਸੰਭਾਲ ਦੀ ਅਪੀਲ ਕੀਤੀ। ਵਧੇਰੇ ਮੁਨਾਫ਼ੇ ਲਈ ਉਹਨਾਂ ਨੇ ਸਹਿਕਾਰੀ ਪੱਧਰ ਤੇ ਮੰਡੀਕਰਨ ਅਤੇ ਖੇਤ ਮਸ਼ੀਨਰੀ ਖਰੀਦਣ ਜਾਂ ਕਿਰਾਏ ਤੇ ਲੈਣ ਤੇ ਜ਼ੋਰ ਦਿੱਤਾ। 
ਇਸ ਮੌਕੇ ਡਾ: ਆਰ ਕੇ ਗੁੰਬਰ, ਨਿਰਦੇਸ਼ਕ ਖੋਜ ਪੀ ਏ ਯੂ ਨੇ ਯੂਨੀਵਰਸਿਟੀ ਵੱਲੋਂ ਕੀਤੇ ਜਾ ਰਹੇ ਖੇਤੀ ਖੋਜ ਕਾਰਜਾਂ ਤੇ ਚਾਨਣਾ ਪਾਉਂਦਿਆਂ ਕਿਹਾ ਕਿ ਦਾਲਾਂ ਅਤੇ ਤੇਲ ਬੀਜਾਂ ਦੀ ਮੰਡੀ ਵਿੱਚ ਵਧ ਰਹੀ  ਮੰਗ ਕਰਕੇ ਕਿਸਾਨਾਂ ਨੂੰ ਕੁਝ ਰਕਬਾ ਇਹਨਾਂ ਫ਼ਸਲਾਂ ਹੇਠ ਲਿਆਉਣਾ ਚਾਹੀਦਾ ਹੈ। ਉਹਨਾਂ ਨੇ ਕਿਸਾਨਾਂ ਨੂੰ ਯੂਨੀਵਰਸਿਟੀ ਵੱਲੋਂ ਵੱਖ-ਵੱਖ ਫ਼ਸਲਾਂ ਦੀਆਂ ਨਵੀਆਂ ਵਿਕਸਿਤ ਜਾਰੀ ਕੀਤੀਆਂ ਕਿਸਮਾਂ ਬਾਰੇ ਵੀ ਜਾਣਕਾਰੀ ਦਿੱਤੀ। 
ਇਸ ਮੌਕੇ ਡਾ. ਰਾਜਿੰਦਰ ਸਿੰਘ ਸਿੱਧੂ, ਨਿਰਦੇਸ਼ਕ ਪਸਾਰ ਸਿੱਖਿਆ ਨੇ ਕਿਸਾਨ ਮੇਲੇ ਵਿੱਚ ਆਏ ਪਤਵੰਤਿਆਂ, ਮਾਹਿਰਾਂ ਅਤੇ ਕਿਸਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੇਲੇ ਵਿੱਚ ਕਿਸਾਨਾਂ ਦੀ ਐਨੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਉਹਨਾਂ ਦੇ ਯੂਨੀਵਰਸਿਟੀ ਪ੍ਰਤੀ ਵਿਸਵਾਸ਼ ਦੀ ਜਿਉਂਦੀ ਜਾਗਦੀ ਮਿਸਾਲ ਹੈ। 
ਮੇਲੇ ਵਿੱਚ ਸ਼ਾਮਿਲ ਡਾ. ਓਮ ਗੌਰੀ ਦੱਤ ਸ਼ਰਮਾ ਡਿਪਟੀ ਡਾਇਰੈਕਟਰ ਜਨਰਲ, ਦੂਰਦਰਸ਼ਨ ਕੇਂਦਰ ਜਲੰਧਰ ਨੇ ਵੀ ਕਿਸਾਨਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਜਥੇਦਾਰ ਤੋਤਾ ਸਿੰਘ ਨੇ ਸ਼੍ਰੀ ਵੀ ਪੀ ਸਿੰਘ ਬਦਨੌਰ ਨੂੰ ਸ਼ਾਲ ਅਤੇ ਸਨਮਾਨ ਚਿੰਨ ਪ੍ਰਦਾਨ ਕੀਤਾ। 
ਇਸ ਮੌਕੇ ਡਾ.ਟੀ ਐਸ ਬਾਹਰਾਜ, ਸਾਬਕਾ ਸੀਨੀਅਰ ਝੋਨਾ ਬਰੀਡਰ, ਡਾ ਜਗਦੀਸ਼ ਕੁਮਾਰ ਅਰੋੜਾ, ਜ਼ਿਲਾ ਪਸਾਰ ਮਾਹਿਰ, ਐਫ ਏ ਐਸ ਸੀ ਫਾਜ਼ਿਲਕਾ, ਡਾ. ਵਿਜੇ ਕੁਮਾਰ, ਸੀਨੀਅਰ ਕੀਟ ਵਿਗਿਆਨੀ ਡਾ.ਜੀ ਐਸ ਮਾਨੇਸ਼ , ਸੀਨੀਅਰ ਖੋਜ ਇੰਜੀਨੀਅਰ ਫਾਰਮ ਮਸ਼ੀਨਰੀ, ਡਾ.ਐਮ ਐਸ ਭੁੱਲਰ, ਸੀਨੀਅਰ ਫ਼ਸਲ ਵਿਗਿਆਨੀ ਅਤੇ ਸ ਸੁਖਦੇਵ ਸਿੰਘ ਸਿੱਧੂ, ਡਿਪਟੀ ਡਾਇਰੈਕਟਰ ਐਗਰੀਕਲਚਰਲ (ਨਰਮਾ ਪਸਾਰ) ਨੂੰ ਰਾਜ ਵਿੱਚ ਚਿੱਟੀ ਮੱਖੀ ਦੀ ਰੋਕਥਾਮ ਵਿਚ ਪਾਏ ਅਹਿਮ ਯੋਗਦਾਨ ਕਰਕੇ ਸਨਮਾਨਿਤ ਕੀਤਾ ਗਿਆ। 
ਇਸ ਮੌਕੇ ਮੁੱਖ ਮਹਿਮਾਨ ਵੱਲੋਂ ਸ. ਅਮਰਜੀਤ ਸਿੰਘ ਪਿੰਡ ਬਹਿਰਾਮ ਸਹਿਸਤਾ, ਜ਼ਿਲਾ  ਜਲੰਧਰ, ਸ. ਹਾਕਮ ਸਿੰਘ ਪਿੰਡ ਮਾਹਿਲਾਂ, ਜ਼ਿਲਾ ਸੰਗਰੂਰ ਨੂੰ ਪਰਵਾਸੀ ਭਾਰਤੀ ਪੁਰਸਕਾਰ 2016, ਚੇਤਨ ਵਰਮਾ ਪਿੰਡ ਸਾਹੋਵਾਲ, ਜ਼ਿਲਾ ਗੁਰਦਾਸਪੁਰ ਨੂੰ ਸ ਸੁਰਜੀਤ ਸਿੰਘ ਢਿੱਲੋਂ ਪੁਰਸਕਾਰ 2016, ਸ.ਰਾਜਮੋਹਨ ਸਿੰਘ ਕਾਲੇਕਾ, ਪਿੰਡ ਬਿਸ਼ਨਪੁਰ ਛੰਨਾ, ਜ਼ਿਲਾ ਪਟਿਆਲਾ ਨੂੰ ਸ ਦੀਲਪ ਸਿੰਘ ਧਾਲੀਵਾਲ ਯਾਦਗਾਰੀ ਪੁਰਸਕਾਰ 2016 ਅਤੇ ਵਿਨੋਦ ਕੁਮਾਰੀ ਪਿੰਡ ਮੈਲੀ, ਜ਼ਿਲਾ ਹੁਸ਼ਿਆਰਪੁਰ ਨੂੰ ਸਰਦਾਰਨੀ ਜਗਬੀਰ ਕੌਰ ਯਾਦਗਾਰੀ ਪੁਰਸਕਾਰ 2016 ਨਾਲ ਸਨਮਾਨਿਤ ਕੀਤਾ ਗਿਆ । ਮੇਲੇ ਵਿੱਚ ਉਤਸ਼ਾਹ ਨਾਲ ਪਹੁੰਚੇ ਕਿਸਾਨਾਂ ਨੇ ਬੀਜ,  ਖੇਤੀ ਸਾਹਿਤ ਖਰੀਦਣ ਅਤੇ ਪ੍ਰਦਰਸ਼ਨੀਆਂ ਦੇਖਣ ਵਿੱਚ ਭਰਪੂਰ ਦਿਲਚਸਪੀ ਦਿਖਾਈ। ਮੇਲਾ ਕੱਲ੍ਹ ਦੂਜੇ ਦਿਨ ਵੀ ਜਾਰੀ ਰਹੇਗਾ। 

Sunday, April 10, 2016

ਸਿੰਚਾਈ ਮੰਤਰੀ ਢਿੱਲੋਂ ਵੱਲੋਂ ਸੀਵਰੇਜ ਪ੍ਰੋਜੈਕਟਾਂ ਦਾ ਨੀਂਹ ਪੱਥਰ

Date: 2016-04-10 15:53 GMT+05:30
ਸ਼ੰਕਰ ਕਲੋਨੀ ਤੇ ਭਾਮੀਆਂ ਖੁਰਦ ਦੇ ਲੋਕਾਂ ਵਿੱਚ ਖੁਸ਼ੀ ਦੀ ਲਹਿਰ  
3 ਕਰੋੜ ਰੁਪਏ ਦੀ ਲਾਗਤ ਨਾਲ ਮਿਲੇਗੀ ਲੋਕਾਂ ਨੂੰ ਮੁਢਲੀ ਸਹੂਲਤ 

ਲੁਧਿਆਣਾ, 10 ਅਪ੍ਰੈੱਲ 2016: (ਪੰਜਾਬ ਸਕਰੀਨ ਬਿਊਰੋ):
ਹਲਕਾ ਸਾਹਨੇਵਾਲ ਦੇ ਤਿੰਨ ਪਿੰਡਾਂ ਮੁੰਡੀਆਂ ਖੁਰਦ, ਭਾਮੀਆਂ ਕਲਾਂ ਅਤੇ ਭਾਮੀਆਂ ਖੁਰਦ ਨੂੰ ਨਗਰ ਨਿਗਮ ਦੀ ਤਰਜ਼ ’ਤੇ ਸੀਵਰੇਜ਼ ਸਹੂਲਤ ਮੁਹੱਈਆ ਕਰਵਾਉਣ ਦਾ ਨੀਂਹ ਪੱਥਰ ਰੱਖਣ ਦੇ ਕੁਝ ਦਿਨ ਬਾਅਦ ਹੀ ਆਪਣਾ ਵਾਅਦਾ ਪੂਰਾ ਕਰਦਿਆਂ ਹਲਕਾ ਵਿਧਾਇਕ ਅਤੇ ਸਿੰਚਾਈ ਮੰਤਰੀ ਸ੍ਰ. ਸ਼ਰਨਜੀਤ ਸਿੰਘ ਢਿੱਲੋਂ ਨੇ ਅੱਜ ਸਥਾਨਕ ਸ਼ੰਕਰ ਕਲੋਨੀ ਅਤੇ ਪਿੰਡ ਭਾਮੀਆਂ ਖੁਰਦ ਵਿਖੇ ਵੀ ਸੀਵਰੇਜ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ, ਜਿਸ ਨਾਲ ਇਲਾਕੇ ਦੇ ਲੋਕਾਂ ਵਿੱਚ ਭਾਰੀ ਖੁਸ਼ੀ ਅਤੇ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।
ਇਸ ਮੌਕੇ ਇਕੱਤਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰ. ਢਿੱਲੋਂ ਨੇ ਦੱਸਿਆ ਕਿ ਉਪਰੋਕਤ ਤਿੰਨਾਂ ਪਿੰਡਾਂ ਦੀ ਤਰ੍ਹਾਂ ਸ਼ੰਕਰ ਕਲੋਨੀ ਅਤੇ ਪਿੰਡ ਭਾਮੀਆਂ ਖੁਰਦ ਵਿੱਚ ਵੀ ਗਲੀਆਂ ਨਾਲੀਆਂ ਅਤੇ ਗੰਦੇ ਪਾਣੀ ਦੀ ਨਿਕਾਸੀ ਦਾ ਬਹੁਤ ਮੰਦਾ ਹਾਲ ਸੀ। ਸ਼ਹਿਰ ਦਾ ਹਿੱਸਾ ਹੋਣ ਪਰ ਨਗਰ ਨਿਗਮ ਦੀ ਹੱਦ ਤੋਂ ਬਾਹਰ ਹੋਣ ਕਾਰਨ ਇੰਨ੍ਹਾਂ ਪਿੰਡਾਂ ਵਿੱਚ ਨਗਰ ਨਿਗਮ ਦੀ ਤਰਜ਼ ’ਤੇ ਸੀਵਰੇਜ ਪਾਉਣ ਵਿੱਚ ਵੱਡੀ ਰੁਕਾਵਟ ਪੇਸ਼ ਆ ਰਹੀ ਸੀ। ਉਨ੍ਹਾਂ ਇਹ ਕੇਸ ਤਿਆਰ ਕਰਕੇ ਮਾਨਯੋਗ ਮੁੱਖ ਮੰਤਰੀ ਸ੍ਰ. ਪਰਕਾਸ਼ ਸਿੰਘ ਬਾਦਲ ਅਤੇ ਸਥਾਨਕ ਸਰਕਾਰਾਂ ਵਿਭਾਗ ਬਾਰੇ ਕੈਬਨਿਟ ਮੰਤਰੀ ਸ੍ਰੀ ਅਨਿਲ ਜੋਸ਼ੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਇਨ੍ਹਾਂ ਪਿੰਡਾਂ ਦੇ ਵਿਕਾਸ ਨੂੰ ਧਿਆਨ ਵਿੱਚ ਰੱਖਦਿਆਂ ਵਿਸ਼ੇਸ਼ ਫੰਡ ਜਾਰੀ ਕਰਕੇ ਇਹ ਕੰਮ ਸ਼ੁਰੂ ਕਰਵਾਇਆ ਹੈ।
ਸ੍ਰ. ਢਿੱਲੋਂ ਨੇ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਸ਼ੰਕਰ ਕਲੋਨੀ ਅਤੇ ਪਿੰਡ ਭਾਮੀਆਂ ਖੁਰਦ ਨੂੰ ਸੀਵਰੇਜ ਅਤੇ ਪੀਣ ਵਾਲੇ ਪਾਣੀ ਦੀ ਸਹੂਲਤ ਨਾਲ ਲੈੱਸ ਕੀਤਾ ਜਾਵੇਗਾ, ਜਿਸ ’ਤੇ ਕਰੀਬ 3 ਕਰੋੜ ਰੁਪਏ ਦਾ ਖ਼ਰਚਾ ਆਵੇਗਾ। ਇਹ ਪ੍ਰੋਜੈਕਟ ਅਗਲੇ ਚਾਰ ਮਹੀਨੇ ਵਿੱਚ ਬਿਲਕੁਲ ਤਿਆਰ ਹੋ ਜਾਵੇਗਾ। ਸ੍ਰ. ਢਿੱਲੋਂ ਨੇ ਕਿਹਾ ਕਿ ਇਸ ਪ੍ਰੋਜੈਕਟ ਨੂੰ ਤੈਅ ਸਮਾਂ ਸੀਮਾ ਵਿੱਚ ਮੁਕੰਮਲ ਕਰਾਉਣ ਲਈ ਉਨ੍ਹਾਂ ਨੇ ਮਹਿਕਮੇ ਦੇ ਸੇਵਾਮੁਕਤ ਕਾਰਜਕਾਰੀ ਇੰਜੀਨੀਅਰ ਸ੍ਰ. ਗੁਰਮੀਤ ਸਿੰਘ ਖੋਸਾ ਨੂੰ ਨੋਡਲ ਇੰਚਾਰਜ ਵਜੋਂ ਤਾਇਨਾਤ ਕਰਵਾਇਆ ਹੈ। ਜਦਕਿ ਸ਼ੰਕਰ ਕਲੋਨੀ ਅਤੇ ਗੁਰੂ ਰਾਮਦਾਸ ਨਗਰ ਵਿੱਚ ਪਾਣੀ ਵਾਲੀਆਂ ਟੈਂਕੀਆਂ ਪਹਿਲਾਂ ਹੀ ਬਣ ਕੇ ਤਿਆਰ ਹੋ ਚੁੱਕੀਆਂ ਹਨ।
ਸ੍ਰ. ਢਿੱਲੋਂ ਨੇ ਤਿੰਨਾਂ ਪਿੰਡਾਂ ਦੇ ਸਾਂਝੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੀਵਰੇਜ ਨਾਲ ਕੁਨੈਕਸ਼ਨ ਉਸ ਵੇਲੇ ਤੱਕ ਨਾ ਜੋੜਨ ਜਦੋਂ ਤੱਕ ਇਸਦਾ ਨਿਰਮਾਣ ਕਾਰਜ ਬਿਲਕੁਲ ਮੁਕੰਮਲ ਨਾ ਹੋ ਜਾਵੇ। ਇਸ ਤੋਂ ਇਲਾਵਾ ਸੀਵਰੇਜ ਵਿੱਚ ਬੇਲੋੜੀਆਂ ਵਸਤਾਂ ਅਤੇ ਗੋਹਾ ਵੀ ਸੁੱਟਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਐਲਾਨ ਕੀਤਾ ਕਿ ਵਾਇਆ ਪੋਲਟਰੀ ਫਾਰਮ ਵਾਲੀ 33 ਫੀਟ ਸੜਕ (ਨਗਰ ਨਿਗਮ ਦੀ ਹੱਦ ਤੱਕ) ਵੀ ਜਲਦ ਬਣਾ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਇਲਾਕੇ ਦੀਆਂ ਰਹਿੰਦੀਆਂ ਸਮੱਸਿਆਵਾਂ ਵੀ ਅਗਲੇ 6 ਮਹੀਨੇ ਵਿੱਚ ਪੂਰੀਆਂ ਕਰ ਦਿੱਤੀਆਂ ਜਾਣਗੀਆਂ। ਇਸ ਮੌਕੇ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਸੀ। ਇਸ ਮੌਕੇ ਸੀਨੀਅਰ ਯੂਥ ਅਕਾਲੀ ਆਗੂ ਸ੍ਰ. ਸਿਮਰਨਜੀਤ ਸਿੰਘ ਢਿੱਲੋਂ ਅਤੇ ਹੋਰ ਪ੍ਰਮੁੱਖ ਸਖ਼ਸ਼ੀਅਤਾਂ ਵੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

Sunday, August 16, 2015

ਖੇਤੀਬਾੜੀ ਮੰਤਰੀ ਤੋਤਾ ਸਿੰਘ ਨੇ ਲੁਧਿਆਣਾ 'ਚ ਲਹਿਰਾਇਆ ਤਿਰੰਗਾ


*ਲੋਕਾਂ ਨੂੰ ਆਪਸੀ ਭਾਈਚਾਰਾ, ਫਿਰਕੂ ਸਦਭਾਵਨਾ ਅਤੇ ਅਮਨ ਸ਼ਾਂਤੀ ਬਣਾਈ ਰੱਖਣ ਦਾ ਸੱਦਾ
*ਆਜ਼ਾਦੀ ਪ੍ਰਵਾਨਿਆਂ ਦੇ ਸੁਪਨੇ ਸਾਕਾਰ ਕਰਨ ਲਈ ਸਾਂਝੇ ਹੰਭਲੇ ਦੀ ਲੋੜ-ਤੋਤਾ ਸਿੰਘ
ਲੁਧਿਆਣਾ, 16 ਅਗਸਤ 2015: (ਪੰਜਾਬ ਸਕਰੀਨ ਬਿਊਰੋ):


ਲੁਧਿਆਣਾ ਵਿਖੇ ਜ਼ਿਲਾ ਪੱਧਰੀ 69ਵਾਂ ਆਜ਼ਾਦੀ ਦਿਵਸ ਸਥਾਨਕ ਗੁਰੂ ਨਾਨਕ ਸਟੇਡੀਅਮ ਵਿਖੇ ਬੜੇ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਪੰਜਾਬ ਸਰਕਾਰ ਦੇ ਖੇਤੀਬਾੜੀ ਮੰਤਰੀ ਸ੍ਰ. ਤੋਤਾ ਸਿੰਘ ਵੱਲੋਂ ਅਦਾ ਕੀਤੀ ਗਈ। ਜ਼ਿਲਾ ਵਾਸੀਆਂ ਦੇ ਨਾਂਅ ਆਪਣਾ ਸੰਦੇਸ਼ ਦਿੰਦਿਆਂ ਤੋਤਾ ਸਿੰਘ ਨੇ ਦੇਸ਼ ਵਾਸੀਆਂ ਨੂੰ ਸੱਦਾ ਦਿੱਤਾ ਕਿ ਇਸ ਮਹਾਨ ਦਿਨ 'ਤੇ ਆਪਸੀ ਭਾਈਚਾਰਾ, ਫਿਰਕੂ ਸਦਭਾਵਨਾ ਅਤੇ ਅਮਨ ਤੇ ਸ਼ਾਂਤੀ ਬਣਾਈ ਰੱਖੀ ਜਾਵੇ ਅਤੇ ਦੇਸ਼ ਭਗਤਾਂ ਵੱਲੋਂ ਆਜ਼ਾਦੀ ਦੀ ਪ੍ਰਾਪਤੀ ਅਤੇ ਬਹਾਲੀ ਲਈ ਪਾਏ ਪੂਰਨਿਆਂ 'ਤੇ ਚਲਦੇ ਹੋਏ ਆਪਣੇ ਫਰਜ਼ਾਂ ਪ੍ਰਤੀ ਸੁਚੇਤ ਹੋਈਏ ਅਤੇ ਦੇਸ਼ ਦੀ ਖੁਸ਼ਹਾਲੀ ਲਈ ਆਪਣਾ ਯੋਗਦਾਨ ਪਾਈਏ। ਉਨ੍ਹਾਂ ਕਿਹਾ ਕਿ ਆਜ਼ਾਦੀ ਦੇ ਪਰਵਾਨਿਆਂ ਵਲੋਂ ਸਮੇਂ-ਸਮੇਂ 'ਤੇ ਆਰੰਭੇ ਗਏ ਆਜ਼ਾਦੀ ਸੰਘਰਸ਼ਾਂ ਸਦਕਾ ਹੀ 15 ਅਗਸਤ 1947 ਨੂੰ ਸਾਡਾ ਦੇਸ਼ ਆਜ਼ਾਦ ਹੋਇਆ ਅਤੇ ਅਸੀਂ ਆਜ਼ਾਦ ਫਿਜ਼ਾ ਵਿਚ ਜ਼ਿੰਦਗੀ ਬਸਰ ਕਰ ਰਹੇ ਹਾਂ।
ਉਨ੍ਹਾਂ ਕਿਹਾ ਕਿ ਦੇਸ਼ ਦੇ ਮਹਾਨ ਆਗੂਆਂ ਦੇ ਸੁਪਨੇ ਸਾਕਾਰ ਕਰਨ ਲਈ ਸਾਂਝੇ ਹੰਭਲੇ ਦੀ ਲੋੜ ਹੈ ਅਤੇ ਪੰਜਾਬ ਸਰਕਾਰ ਵੱਲੋਂ ਸੂਬਾ ਵਾਸੀਆਂ ਦਾ ਜੀਵਨ ਪੱਧਰ ਉਚਾ ਚੁੱਕਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ, ਜਿਸ ਸਦਕਾ ਅੱਜ ਪੰਜਾਬ ਵਿਕਾਸ ਦੀਆਂ ਲੀਹਾਂ 'ਤੇ ਪੁੱਜਾ ਹੈ। ਉਨ੍ਹਾਂ ਕਿਹਾ ਕਿ ਜਿੱਥੇ ਹਰ ਪਾਸੇ ਸੜਕਾਂ ਦੇ ਜਾਲ ਵਿਛਾਏ ਗਏ ਹਨ, ਉਥੇ ਆਮ ਜਨਤਾ ਦੀਆਂ ਸ਼ਿਕਾਇਤਾਂ ਅਤੇ ਸਮੱਸਿਆਵਾਂ ਦੇ ਨਿਪਟਾਰੇ ਲਈ ਵੀ ਸੂਬਾ ਸਰਕਾਰ ਪੱਬਾਂ ਭਾਰ ਹੋ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਵਿਚ ਕਰੋੜਾਂ ਰੁਪਏ ਦੀ ਲਾਗਤ ਨਾਲ ਜਿੱਥੇ ਵਿਕਾਸ ਕਾਰਜ ਮੁਕੰਮਲ ਕਰ ਦਿੱਤੇ ਹਨ, ਉਥੇ ਸੂਬੇ ਦੀ ਨੁਹਾਰ ਬਦਲਣ ਲਈ ਹੋਰ ਵੀ ਵਿਕਾਸ ਪ੍ਰੋਜੈਕਟ ਸ਼ੁਰੂ ਕੀਤੇ ਜਾ ਰਹੇ ਹਨ। ਤੋਤਾ ਸਿੰਘ ਵੱਲੋਂ ਜਿੱਥੇ ਪੀ. ਟੀ. ਸ਼ੋਅ, ਲੇਜ਼ੀਅਮ ਅਤੇ ਸੱਭਿਆਚਾਰਕ ਪ੍ਰੋਗਰਾਮ ਵਿਚ ਹਿੱਸਾ ਲੈਣ ਵਾਲੇ ਗਰੁੱਪਾਂ ਨੂੰ 25-25 ਹਜ਼ਾਰ ਰੁਪਏ ਦੀ ਰਾਸ਼ੀ ਦਾ ਐਲਾਨ ਕੀਤਾ ਗਿਆ, ਉਥੇ ਉਨ੍ਹਾਂ ਸੱਭਿਆਚਾਰ ਪ੍ਰੋਗਰਾਮ ਵਿਚ ਹਿੱਸਾ ਲੈਣ ਵਾਲੇ ਸਕੂਲਾਂ ਲਈ 17 ਅਗਸਤ ਦੀ ਛੁੱਟੀ ਦਾ ਵੀ ਐਲਾਨ ਕੀਤਾ। ਪਰੇਡ ਦੇ ਨਿਰੀਖਣ ਦੌਰਾਨ ਡਿਪਟੀ ਕਮਿਸ਼ਨਰ ਸ਼੍ਰੀ ਰਜਤ ਅਗਰਵਾਲ ਅਤੇ ਪੁਲਿਸ ਕਮਿਸ਼ਨਰ ਲੁਧਿਆਣਾ ਸ੍ਰ. ਪਰਮਰਾਜ ਸਿੰਘ ਉਮਰਾਨੰਗਲ ਵੀ ਉਨ੍ਹਾਂ ਦੇ ਨਾਲ ਸਨ।
ਸਮਾਰੋਹ ਦੌਰਾਨ ਤੋਤਾ ਸਿੰਘ ਵੱਲੋਂ ਆਜ਼ਾਦੀ ਘੁਲਾਟੀਆਂ ਨੂੰ ਸਨਮਾਨਿਤ ਕਰਨ ਦੇ ਨਾਲ-ਨਾਲ ਵੱਖ-ਵੱਖ ਖੇਤਰਾਂ ਵਿਚ ਵਿਲੱਖਣ ਪ੍ਰਾਪਤੀ ਕਰਨ ਬਦਲੇ 32 ਵਿਅਕਤੀਆਂ ਨੂੰ ਪ੍ਰਸ਼ੰਸ਼ਾ ਪੱਤਰ ਵੀ ਵੰਡੇ ਗਏ। ਉਨ੍ਹਾਂ ਨੇ 5 ਅੰਗਹੀਣ ਵਿਅਕਤੀਆਂ ਨੂੰ ਟਰਾਈ ਸਾਈਕਲਾਂ ਅਤੇ 5 ਵਿਧਵਾ ਔਰਤਾਂ ਨੂੰ ਸਿਲਾਈ ਮਸ਼ੀਨਾਂ ਦੀ ਵੀ ਵੰਡ ਕੀਤੀ। ਇਸ ਮੌਕੇ ਪਰੇਡ ਕਮਾਂਡਰ ਏ. ਸੀ. ਪੀ. ਸ੍ਰ. ਜਸਕੀਰਤ ਸਿੰਘ ਪੀ. ਪੀ. ਐੱਸ. ਦੀ ਅਗਵਾਈ ਹੇਠ ਅਨੁਸ਼ਾਸ਼ਿਤ ਫੋਰਸ ਦੇ ਜਵਾਨ ਜਿਨ੍ਹਾਂ ਵਿਚ ਪੰਜਾਬ ਪੁਲਿਸ, ਹੋਮ ਗਾਰਡਜ਼, ਟਰੈਫਿਕ ਪੁਲਿਸ, ਐਨ.ਸੀ.ਸੀ., ਏਅਰ ਵਿੰਗ, ਸਕਾਊਟਸ ਤੇ ਗਾਈਡਜ਼ ਦੀਆਂ ਟੁਕੜੀਆਂ ਸ਼ਾਮਿਲ ਸਨ, ਨੇ ਮਾਰਚ ਪਾਸਟ ਕੀਤਾ ਅਤੇ ਮੁੱਖ ਮਹਿਮਾਨ ਨੂੰ ਸਲਾਮੀ ਦਿੱਤੀ। ਇਸ ਮੌਕੇ ਮਾਈ ਭਾਗੋ ਵਿਦਿਆ ਯੋਜਨਾ ਅਧੀਨ ਜ਼ਿਲਾ ਲੁਧਿਆਣਾ ਦੀਆਂ 30 ਲੜਕੀਆਂ ਨੂੰ ਸਾਈਕਲਾਂ ਦੀ ਵੰਡ ਵੀ ਕੀਤੀ ਗਈ। ਇਸ ਮੌਕੇ ਤੋਤਾ ਸਿੰਘ ਦੀ ਧਰਮਪਤਨੀ ਸ਼੍ਰੀਮਤੀ ਮੁਖਤਿਆਰ ਕੌਰ, ਸ੍ਰ. ਬਰਜਿੰਦਰ ਸਿੰਘ ਬਰਾੜ ਚੇਅਰਮੈਨ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ, ਪੰਜਾਬ ਯੋਜਨਾ ਬੋਰਡ ਦੇ ਉੱਪ ਚੇਅਰਮੈਨ ਸ੍ਰੀ ਰਾਜਿੰਦਰ ਭੰਡਾਰੀ, ਜ਼ਿਲਾ ਤੇ ਸ਼ੈਸ਼ਨ ਜੱਜ ਸ੍ਰ. ਕਰਮਜੀਤ ਸਿੰਘ ਕੰਗ, ਨਗਰ ਨਿਗਮ ਕਮਿਸ਼ਨਰ ਸ੍ਰ. ਜੀ. ਕੇ. ਸਿੰਘ ਧਾਲੀਵਾਲ, ਡਿਪਟੀ ਕਮਿਸ਼ਨਰ ਪੁਲਿਸ ਸ੍ਰੀ ਨਰਿੰਦਰ ਭਾਰਗਵ, ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰ. ਕੁਲਦੀਪ ਸਿੰਘ ਵੈਦ, ਮੇਅਰ ਸ੍ਰ. ਹਰਚਰਨ ਸਿੰਘ ਗੋਹਲਵੜੀਆ, ਸ੍ਰ. ਬਲਵਿੰਦਰ ਸਿੰਘ ਮੋਗਾ ਤੋਂ ਇਲਾਵਾ ਹੋਰ ਵੀ ਸਖ਼ਸ਼ੀਅਤਾਂ ਹਾਜ਼ਰ ਸਨ।

Wednesday, October 15, 2014

ਨਕਲੀ ਮਠਿਆਈਆਂ ਦੇ ਕਾਰੋਬਾਰ ਨੂੰ ਠੱਲ ਪਾਉਣ ਦਾ ਦਾਅਵਾ

Wed, Oct 15, 2014 at 6:28 PM
ਮੀਡੀਆ ਨਕਲੀ ਮਠਿਆਈਆਂ ਦੇ ਕਾਰੋਬਾਰ ਬਾਰੇ ਕੋਈ ਵੀ ਸੂਚਨਾ ਉਨ੍ਹਾਂ ਦੇ ਧਿਆਨ ਵਿੱਚ ਵਿੱਚ ਲਿਆਵੇ 
ਲੋਕਾਂ ਨੂੰ 'ਸਵੱਛ ਭਾਰਤ ਅਭਿਆਨ' ਨਾਲ ਜੁੜਨ ਦਾ ਸੱਦਾ
ਸਰਕਾਰੀ ਹਸਪਤਾਲਾਂ 'ਚ ਮੁਕੰਮਲ ਸਫਾਈ ਲਈ ਲੋਕ ਵੀ ਸਹਿਯੋਗ ਕਰਨ-ਜਿਆਣੀ
ਲੁਧਿਆਣਾ: 15 ਅਕਤੂਬਰ 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਪੰਜਾਬ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਕੈਬਨਿਟ ਮੰਤਰੀ ਸ੍ਰੀ ਸੁਰਜੀਤ ਕੁਮਾਰ ਜਿਆਣੀ ਨੇ ਦਾਅਵੇ ਨਾਲ ਕਿਹਾ ਹੈ ਕਿ ਬਹੁਤੇ ਹਸਪਤਾਲਾਂ ਦੇ ਮੁਕਾਬਲੇ ਸੂਬੇ ਦੇ ਸਰਕਾਰੀ ਹਸਪਤਾਲ ਸਾਫ਼ ਸੁਥਰੇ ਹਨ ਅਤੇ ਹਸਪਤਾਲਾਂ ਵਿੱਚ ਮੁਕੰਮਲ ਸਫਾਈ ਬਰਕਰਾਰ ਰੱਖਣ ਵਿੱਚ ਲੋਕਾਂ ਦਾ ਸਹਿਯੋਗ ਅਤਿ ਜ਼ਰੂਰੀ ਹੈ। ਅੱਜ ਸਥਾਨਕ ਅਪੋਲੋ ਹਸਪਤਾਲ ਵਿਖੇ 'ਵਿਸ਼ਵ ਹੱਥ ਧੋਣ ਦਿਵਸ' ਸੰਬੰਧੀ ਕਰਾਏ ਗਏ ਸੰਖੇਪ ਅਤੇ ਪ੍ਰਭਾਵਸ਼ਾਲੀ ਸਮਾਗਮ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਜਿਆਣੀ ਨੇ ਕਿਹਾ ਕਿ ਬਿਨਾ ਸ਼ੱਕ ਸੂਬੇ ਦੇ ਜਿਆਦਾਤਰ ਹਸਪਤਾਲ ਸਾਫ਼ ਸੁਥਰੇ ਹਨ ਅਤੇ ਬਹੁਤੇ ਹਸਪਤਾਲਾਂ ਨਾਲੋਂ ਚੰਗੇ ਹਨ। ਉਨ੍ਹਾਂ ਸਫਾਈ ਵਿਵਸਥਾ ਨੂੰ ਬਣਾਈ ਰੱਖਣ ਅਤੇ ਹੋਰ ਬੇਹਤਰ ਕਰਨ ਕਰਨ ਸੰਬੰਧੀ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਦਿਸ਼ਾ ਵਿੱਚ ਆਪਣੀ ਬਣਦੀ ਜਿੰਮੇਵਾਰੀ ਨਿਭਾਉਣ। 
ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਜ਼ਰੂਰੀ ਨਹੀਂ ਕਿ ਤਿਉਹਾਰਾਂ ਦੇ ਦਿਨਾਂ ਦੌਰਾਨ ਹੀ ਮਠਿਆਈ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਜਾਵੇ। ਵਿਭਾਗ ਵੱਲੋਂ ਇਹ ਕਵਾਇਦ ਲਗਾਤਾਰ ਜਾਰੀ ਰੱਖੀ ਹੋਈ ਹੈ। ਉਨ੍ਹਾਂ ਮੀਡੀਆ ਅਤੇ ਲੋਕਾਂ ਨੂੰ ਖੁੱਲਾ ਸੱਦਾ ਦਿੱਤਾ ਕਿ ਉਹ ਨਕਲੀ ਮਠਿਆਈਆਂ ਦੇ ਕਾਰੋਬਾਰ ਬਾਰੇ ਕੋਈ ਵੀ ਸੂਚਨਾ ਉਨ੍ਹਾਂ ਦੇ ਧਿਆਨ ਵਿੱਚ ਲਿਆਉਣ, ਉਹ ਜ਼ਰੂਰ ਬਣਦੀ ਕਾਰਵਾਈ ਕਰਨਗੇ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਨਕਲੀ ਮਠਿਆਈਆਂ ਦੇ ਕਾਰੋਬਾਰ ਨੂੰ ਕਾਫੀ ਹੱਦ ਤੱਕ ਨੱਥ ਪਾਈ ਹੋਈ ਹੈ। 
ਸਮਾਗਮ ਦੌਰਾਨ ਉਨ੍ਹਾਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਭਾਰਤ ਨੂੰ ਸਾਲ 2019 ਤੱਕ ਸਾਫ਼ ਸੁਥਰਾ ਅਤੇ ਸੁੰੰਦਰ ਬਣਾਉਣ ਦੇ ਸੰਕਲਪ ਨੂੰ ਦੁਹਰਾਉਂਦਿਆਂ ਸਾਰੇ ਦੇਸ਼ ਵਾਸੀਆਂ ਨੂੰ 'ਸਵੱਛ ਭਾਰਤ ਅਭਿਆਨ' ਨਾਲ ਜੁੜਨ ਦਾ ਸੱਦਾ ਦਿੱਤਾ ਕਿ ਉਹ ਇਸ ਮੁਹਿੰਮ ਦਾ ਹਿੱਸਾ ਬਣਨ ਅਤੇ ਇਸ ਦਿਸ਼ਾ ਵਿੱਚ ਸੁਚੱਜੇ ਕਾਰਜ ਕਰਨ। ਸ੍ਰੀ ਜਿਆਣੀ ਨੇ ਕਿਹਾ ਕਿ ੇ 'ਵਿਸ਼ਵ ਹੱਥ ਧੋਣ ਦਿਵਸ' ਨੂੰ ਸਹੀ ਅਰਥਾਂ ਵਿੱਚ ਤਾਂ ਹੀ ਸਹੀ ਤਰੀਕੇ ਨਾਲ ਮਨਾਇਆ ਜਾ ਸਕਦਾ ਹੈ ਕਿ ਜੇਕਰ ਅਸੀਂ ਨਿੱਤ ਦਿਨ ਦੇ ਕਾਰਜ ਵਿਹਾਰ ਵਿੱਚ ਇਸ ਗੱਲ ਦਾ ਧਿਆਨ ਰੱਖੀਏ ਕਿ ਅਸੀਂ ਲੋੜ ਸਮੇਂ ਜ਼ਰੂਰ ਹੱਥ ਸਾਫ਼ ਕਰਨੇ ਹਨ। ਜੇਕਰ ਹੱਥ ਸਾਫ਼ ਹੋਣਗੇ ਤਾਂ ਬਿਮਾਰੀ ਮਨੁੱਖ ਦੇ ਨੇੜੇ ਵੀ ਨਹੀਂ ਢੁੱਕ ਸਕਦੀ। ਉਨ੍ਹਾਂ ਆਪਣੇ ਭਾਸ਼ਣ ਦੌਰਾਨ ਹਾਜ਼ਰੀਨ ਨੂੰ ਅਪੀਲ ਕੀਤੀ ਕਿ ਉਹ ਨਿੱਤ ਦਿਨ ਬਦਲਦੀ ਜੀਵਨ ਸ਼ੈਲੀ ਅਤੇ ਪੱਧਰ ਤੋਂ ਉੱਪਰ ਉੱਠ ਕੇ ਕੁਦਰਤ ਨਾਲ ਇੱਕ ਮਿੱਕ ਹੋ ਕੇ ਚੱਲਣ ਦੀ ਚਾਹਤ ਵੀ ਰੱਖਣ। ਕੁਦਰਤ ਨਾਲ ਨੇੜਤਾ ਹੋਣ ਨਾਲ ਮਨੁੱਖ ਨਿਰੋਗ ਜੀਵਨ ਅਤੇ ਦੇਸ਼ ਦੀ ਬੁਨਿਆਦ ਬਣਾ ਸਕਦਾ ਹੈ। ਇਸ ਮੌਕੇ ਸਮਾਗਮ ਨੂੰ ਹਸਪਤਾਲ ਦੇ ਪ੍ਰਬੰਧਕੀ ਨਿਰਦੇਸ਼ਕ ਸ੍ਰ. ਜਗਦੀਪ ਸਿੰਘ ਅਤੇ ਹੋਰਾਂ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨਾਮਧਾਰੀ ਸੁਰਿੰਦਰ ਸਿੰਘ, ਸਿਵਲ ਸਰਜਨ ਡਾ. ਸੁਭਾਸ਼ ਬੱਤਾ, ਪੰਜਾਬ ਮੈਡੀਕਲ ਕੌਂਸਲ ਦੇ ਪ੍ਰਧਾਨ ਡਾ. ਡੀ. ਐੱਸ. ਗਰੇਵਾਲ ਅਤੇ ਹੋਰ ਪ੍ਰਮੱਖ ਸਖ਼ਸ਼ੀਅਤਾਂ ਵੀ ਹਾਜ਼ਰ ਸਨ।

Monday, September 22, 2014

ਜਥੇਦਾਰ ਤਲਵੰਡੀ ਵੱਲੋਂ ਮਿਲੇ ਆਸ਼ੀਰਵਾਦ ਨੂੰ ਜੀਵਨ ਦੀ ਪੂੰਜੀ ਦੱਸਿਆ-ਸ੍ਰ. ਮਜੀਠੀਆ ਨੇ

Mon, Sep 22, 2014 at 3:21 PM
ਪੰਥ, ਪੰਜਾਬ, ਪੰਜਾਬੀਅਤ ਦੀ ਚੜਦੀ ਕਲਾ 'ਚ ਜਥੇਦਾਰ ਤਲਵੰਡੀ ਦਾ ਯੋਗਦਾਨ ਲਾਮਿਸਾਲ-ਬਿਕਰਮ ਸਿੰਘ ਮਜੀਠੀਆ  
ਪਰਿਵਾਰ ਨਾਲ ਦੁੱਖ ਪ੍ਰਗਟ ਅਤੇ ਪੁਰਾਣੀਆਂ ਯਾਦਾਂ ਤਾਜ਼ਾ ਕੀਤੀਆਂ
ਰਾਏਕੋਟ/ਲੁਧਿਆਣਾ: 22 ਸਤੰਬਰ 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ): 
ਪੰਜਾਂ ਤੱਤਾਂ ਵਿੱਚ ਸਮਾ ਜਾਣ ਤੋਂ ਬਾਅਦ ਵੀ ਜੱਥੇਦਾਰ ਜਗਦੇਵ ਸਿੰਘ ਤਲਵੰਡੀ ਅਜੇ ਸਾਡੇ ਆਲੇ ਦੁਆਲੇ ਤੁਰਦੇ ਫਿਰਦੇ ਮਹਿਸੂਸ ਹੁੰਦੇ ਹਨ। ਉਹਨਾਂ ਦੇ ਤੁਰ ਜਾਣ ਮਗਰੋਂ ਉਹਨਾਂ ਦੀ ਮੌਜੂਦਗੀ ਬੜੀ ਸ਼ਿੱਦਤ ਨਾਲ ਮਹਿਸੂਸ ਹੋ ਰਹੀ ਹੈ। ਐਮਰਜੰਸੀ ਦਾ ਦੌਰ, ਬਲਿਊ ਸਟਾਰ ਓਪਰੇਸ਼ਨ ਦਾ ਦੌਰ, ਸੰਤ ਹਰਚੰਦ ਸਿੰਘ ਲੋਂਗੋਵਾਲ ਦੀ ਹੱਤਿਆ ਵਾਲਾ ਸਮਾਂ ਅਤੇ ਹੁਣ ਤੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਸ੍ਰੀ ਅਨੰਦਪੁਰ ਸਾਹਿਬ ਦਾ ਮਤਾ---ਇਹ ਸਭ ਕੁਝ ਉਹਨਾਂ ਨੂੰ ਬਾਰ ਬਾਰ ਯਾਦ ਕਰਵਾ ਰਿਹਾ ਹੈ। ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਵਾਲੇ ਲਗਾਤਾਰ ਪਹੁੰਚ ਰਹੇ ਹਨ। ਬੀਤੇ ਦਿਨੀਂ ਸਵਰਗ ਸੁਧਾਰ ਗਏ ਸੀਨੀਅਰ ਅਕਾਲੀ ਨੇਤਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸਾਬਕਾ ਪ੍ਰਧਾਨ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੇ ਪਰਿਵਾਰ ਨਾਲ ਦੁੱਖ ਦਾ ਇਜ਼ਹਾਰ ਕਰਨ ਲਈ ਪੰਜਾਬ ਸਰਕਾਰ ਦੇ ਮਾਲ ਅਤੇ ਸੂਚਨਾ ਅਤੇ ਲੋਕ ਸੰਪਰਕ ਵਿਭਾਗਾਂ ਦੇ ਕੈਬਨਿਟ ਮੰਤਰੀ ਸ੍ਰ. ਬਿਕਰਮ ਸਿੰਘ ਮਜੀਠੀਆ ਵਿਸ਼ੇਸ਼ ਤੌਰ 'ਤੇ ਪਿੰਡ ਤਲਵੰਡੀ ਰਾਏ ਵਿਖੇ ਪੁੱਜੇ। 
ਇਸ ਮੌਕੇ ਸ੍ਰ. ਮਜੀਠੀਆ ਨੇ ਮਾਤਾ ਮਹਿੰਦਰ ਕੌਰ (ਪਤਨੀ ਜਗਦੇਵ ਸਿੰਘ ਤਲਵੰਡੀ), ਜਥੇਦਾਰ ਜਗਦੇਵ ਸਿੰਘ ਤਲਵੰਡੀ ਦੇ ਛੋਟੇ ਸਪੁੱਤਰ ਅਤੇ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰ. ਜਗਜੀਤ ਸਿੰਘ ਤਲਵੰਡੀ ਨਾਲ ਬੈਠ ਕੇ ਜਥੇਦਾਰ ਤਲਵੰਡੀ ਦੀਆਂ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕੀਤਾ ਅਤੇ ਕਿਹਾ ਕਿ ਉਹ ਜਥੇਦਾਰ ਤਲਵੰਡੀ ਹੀ ਸਨ, ਜਿਨ੍ਹਾਂ ਦੀ ਨਿੱਘੀ ਗੋਦ ਅਤੇ ਕਿਰਿਆਸ਼ੀਲ ਪ੍ਰਤੀਨਿਧਤਾ ਸਦਕਾ ਸ਼੍ਰੋਮਣੀ ਅਕਾਲੀ ਦਲ ਆਪਣਾ ਨਾਮ ਇਤਿਹਾਸ ਦੇ ਪੰਨਿਆਂ 'ਤੇ ਸੁਨਹਿਰੀ ਅੱਖਰਾਂ ਵਿੱਚ ਲਿਖਵਾ ਚੁੱਕਿਆ ਹੈ। ਉਨ੍ਹਾਂ ਸਮੇਂ-ਸਮੇਂ 'ਤੇ ਜਥੇਦਾਰ ਤਲਵੰਡੀ ਵੱਲੋਂ ਮਿਲੇ ਆਸ਼ੀਰਵਾਦ ਨੂੰ ਆਪਣੇ ਜੀਵਨ ਦੀ ਪੂੰਜੀ ਦੱਸਦਿਆਂ ਆਪਣੇ ਆਪ ਨੂੰ ਕਰਮਾਂ ਵਾਲਾ ਕਿਹਾ। ਇਸ ਮੌਕੇ ਉਨ੍ਹਾਂ ਨੇ ਜਥੇਦਾਰ ਤਲਵੰਡੀ ਦੇ ਸੰਘਰਸ਼ਮਈ ਜੀਵਨ ਨਾਲ ਸੰਬੰਧਤ ਤਸਵੀਰਾਂ ਵੀ ਦੇਖੀਆਂ ਅਤੇ ਪਾਰਟੀ, ਪੰਥ ਅਤੇ ਪੰਜਾਬੀਅਤ ਨਾਲ ਜੁੜੀਆਂ ਯਾਦਾਂ ਨੂੰ ਤਾਜ਼ਾ ਕੀਤਾ। ਇਸ ਮੌਕੇ ਹਾਜ਼ਰ ਮੁੱਖ ਮੰਤਰੀ ਦੇ ਸਲਾਹਕਾਰ ਸ੍ਰ. ਮਹੇਸ਼ ਇੰਦਰ ਸਿੰਘ ਗਰੇਵਾਲ ਨੇ ਸ੍ਰ. ਮਜੀਠੀਆ ਅਤੇ ਹੋਰਾਂ ਨੂੰ ਪੰਜਾਬ ਦੇ ਪੁਰਾਣੇ ਸਿਆਸੀ ਘਟਨਾਕ੍ਰਮਾਂ ਤੋਂ ਜਾਣੂ ਕਰਾਇਆ ਅਤੇ ਦੱਸਿਆ ਕਿ ਜਥੇਦਾਰ ਤਲਵੰਡੀ ਦੀ ਪੰਥ, ਪੰਜਾਬ, ਪੰਜਾਬੀਅਤ ਅਤੇ ਪਾਰਟੀ ਨੂੰ ਬਹੁਤ ਵੱਡੀ ਦੇਣ ਹੈ। 
ਪਰਿਵਾਰ ਨੂੰ ਮਿਲਣ ਉਪਰੰਤ ਪੱਤਰਕਾਰਾਂ ਨਾਲ ਗੈਰ ਰਸਮੀਂ ਗੱਲਬਾਤ ਕਰਦਿਆਂ ਸ. ਬਿਕਰਮ ਸਿੰਘ ਮਜੀਠੀਆ ਨੇ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੇ ਅਕਾਲ ਚਲਾਣੇ 'ਤੇ ਗਹਿਰੇ ਦੁੱਖ ਤੇ ਅਫਸੋਸ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਆਖਿਆ ਕਿ ਜਥੇਦਾਰ ਤਲਵੰਡੀ ਆਪਣੀ ਸਮੁੱਚੀ ਜ਼ਿੰਦਗੀ ਦੌਰਾਨ ਖਾਲਸਾ ਪੰਥ ਦੀ ਬੁਲੰਦ ਆਵਾਜ਼ ਵਜੋਂ ਸਥਿਰ ਰਹੇ। ਉਹ ਪੰਥਕ ਕਦਰਾਂ ਕੀਮਤਾਂ ਪ੍ਰਤੀ ਦ੍ਰਿੜ, ਮਜ਼ਬੂਤ ਅਤੇ ਸਮਝੌਤਾ ਨਾ ਕਰਨ ਵਾਲੇ ਆਗੂ ਵਜੋਂ ਜਾਣੇ ਜਾਂਦੇ ਸਨ। ਜਥੇਦਾਰ ਤਲਵੰਡੀ ਦੀ ਜ਼ਿੰਦਗੀ ਤੇ ਸੰਘਰਸ਼ ਆਉਂਦੀਆਂ ਪੀੜੀਆਂ ਲਈ ਸੂਬੇ ਦੀ ਸੇਵਾ ਸੰਜੀਦਗੀ ਤੇ ਉਤਸ਼ਾਹ ਨਾਲ ਕਰਨ ਵਾਸਤੇ ਪ੍ਰੇਰਿਤ ਕਰਦੀ ਰਹੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰ. ਮਨਪ੍ਰੀਤ ਸਿੰਘ ਇਯਾਲੀ, ਸ੍ਰੀ ਐੱਸ. ਆਰ. ਕਲੇਰ, ਸ੍ਰ. ਦਰਸ਼ਨ ਸਿੰਘ ਸ਼ਿਵਾਲਿਕ (ਸਾਰੇ ਵਿਧਾਇਕ), ਅਧੀਨ ਸੇਵਾਵਾਂ ਬੋਰਡ ਦੇ ਚੇਅਰਮੈਨ ਸ੍ਰ. ਸੰਤਾ ਸਿੰਘ ਉਮੈਦਪੁਰੀ, ਡੀ. ਆਈ. ਜੀ. ਸ੍ਰ. ਗੁਰਿੰਦਰ ਸਿੰਘ ਢਿੱਲੋਂ, ਸਾਬਕਾ ਮੰਤਰੀ ਸ੍ਰ. ਬਿਕਰਮਜੀਤ ਸਿੰਘ ਖਾਲਸਾ, ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਨੀਰੂ ਕਤਿਆਲ ਗੁਪਤਾ, ਐੱਸ. ਡੀ. ਐੱਮ. ਰਾਏਕੋਟ ਮੈਡਮ ਸ਼ੇਨਾ ਅਗਰਵਾਲ, ਯੂਥ ਅਕਾਲੀ ਆਗੂ ਸ੍ਰ. ਜਗਤੇਸ਼ਵਰ ਸਿੰਘ ਤਲਵੰਡੀ, ਸ੍ਰ. ਮਨਪ੍ਰੀਤ ਸਿੰਘ ਤਲਵੰਡੀ ਮੈਂਬਰ ਜ਼ਿਲਾ ਪ੍ਰੀਸ਼ਦ, ਸਾਬਕਾ ਨਗਰ ਕੌਂਸਲ ਰਾਏਕੋਟ ਦੇ ਪ੍ਰਧਾਨ ਸ੍ਰ. ਅਮਨਦੀਪ ਸਿੰਘ ਗਿੱਲ, ਜਥੇਦਾਰ ਮੋਹਨ ਸਿੰਘ ਤਲਵੰਡੀ, ਸ੍ਰ. ਤਰਨਦੀਪ ਸਿੰਘ ਦੁੱਗਲ, ਸ੍ਰ. ਪਰਮਪ੍ਰੀਤ ਸਿੰਘ ਸਿੱਧੂ, ਸ੍ਰ. ਜੈ ਸਿੰਘ ਧੂਰਕੋਟ, ਸ੍ਰ. ਮਨਪ੍ਰੀਤ ਸਿੰਘ ਬੁੱਟਰ ਨੱਥੋਵਾਲ ਅਤੇ ਵੱਖ-ਵੱਖ ਖੇਤਰਾਂ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਹਾਜ਼ਰ ਸਨ।