Friday 5th August 2022 at 7:19 PM
ਦੇਸ਼ ਭਰ ’ਚੋਂ ਹਾਸਲ ਕੀਤਾ 29ਵਾਂ ਸਥਾਨ
*ਸੀਯੂ ਵਿਖੇ ਕੈਂਪਸ ਪਲੇਸਮੈਂਟ ਦੌਰਾਨ ਪੰਜਾਬ ਦੇ 1008 ਵਿਦਿਆਰਥੀ ਚੋਟੀ ਦੀਆਂ ਕੰਪਨੀਆਂ ’ਚ ਨੌਕਰੀਆਂ ਹਾਸਲ ਕਰਨ ’ਚ ਰਹੇ ਕਾਮਯਾਬ
*ਚੰਡੀਗੜ੍ਹ ਯੂਨੀਵਰਸਿਟੀ ਨੇ ਮੋਗਾ ਵਿਖੇ ਰਾਸ਼ਟਰੀ ਪੱਧਰ ਦੀ ਪ੍ਰਵੇਸ਼-ਕਮ-ਸਕਾਲਰਸਪਿ ਪ੍ਰੀਖਿਆ ਸੀ.ਯੂ. ਸੀ.ਈ.ਟੀ 2022 ਦਾ ਦੂਜੇ ਪਡ਼ਾਅ ਕੀਤਾ ਜਾਰੀ
ਮੋਹਾਲੀ: 5 ਅਗਸਤ 2022: (ਗੁਰਜੀਤ ਸਿੰਘ ਬਿੱਲਾ//ਐਜੂਕੇਸ਼ਨ ਸਕਰੀਨ//ਪੰਜਾਬ ਸਕਰੀਨ)::
ਆਪਣੇ ਨਵੀਨਤਮ ਅਕਾਦਮਿਕ ਮਾਡਲ, ਖੋਜ, ਅੰਤਰਰਾਸ਼ਟਰੀ ਅਤੇ ਉਦਯੋਗਿਕ ਗਠਜੋੜਾਂ ਦੇ ਨਾਲ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਨੇ ਬੀਤੇ ਦਿਨੀ ਕੇਂਦਰੀ ਸਿੱਖਿਆ ਮੰਤਰਾਲੇ ਵੱਲੋਂ ਸਾਲ 2022 ਲਈ ਜਾਰੀ ਕੀਤੀ ਨਿਰਫ਼ (ਐਨ.ਆਈ.ਆਰ.ਐਫ਼) ਰੈਕਿੰਗ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਯੂਨੀਵਰਸਿਟੀ ਪੱਧਰ ’ਤੇ ਦੇਸ਼ ਭਰ ਵਿਚੋਂ 29ਵਾਂ ਸਥਾਨ ਪ੍ਰਾਪਤ ਕੀਤਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਡਾ. ਆਰ. ਐਸ ਬਾਵਾ ਨੇ ਕੀਤਾ। ਇਸ ਸਮੇਂ ਉਹ 45 ਕਰੋੜ ਰੁਪਏ ਦੀ ਸਕਾਲਰਸ਼ਿਪ ਨਾਲ ਯੂਨੀਵਰਸਿਟੀ ਦੀ ਰਾਸ਼ਟਰੀ ਪੱਧਰ ਦੀ ਪ੍ਰਵੇਸ਼-ਕਮ-ਸਕਾਲਰਸ਼ਿਪ ਪ੍ਰੀਖਿਆ ਸੀ.ਯੂ. ਸੀ.ਈ.ਟੀ 2022 ਦੇ ਦੂਜੇ ਪੜਾਅ ਦਾ ਉਦਘਾਟਨ ਕਰਨ ਲਈ ਮੋਗਾ ਵਿਖੇ ਆਯੋਜਿਤ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ।
ਮੀਡੀਆ ਨਾਲ ਗੱਲਬਾਤ ਕਰਦਿਆਂ ਡਾ. ਬਾਵਾ ਨੇ ਦੱਸਿਆ ਕਿ ਹਾਲ ’ਚ ਕਿਊ.ਐਸ ਵਿਸ਼ਵ ਯੂਨੀਵਰਸਿਟੀ ਦਰਜਾਬੰਦੀ ’ਚ ਸ਼ੁਮਾਰ ਹੋਣ ਤੋਂ ਬਾਅਦ ’ਚ ਐਨ.ਆਰ.ਆਈ.ਐਫ਼ ਰੈਕਿੰਗ ’ਚ ਸ਼ਾਨਦਾਰ ਪ੍ਰਦਰਸ਼ਨ ਕਰਨਾ ’ਵਰਸਿਟੀ ਦੀ ਵੱਡੀ ਪ੍ਰਾਪਤੀ ਸਮਝੀ ਗਈ ਹੈ। ਯੂਨੀਵਰਸਿਟੀ ਵਰਗ ਦੀ ਰੈਕਿੰਗ ’ਚ ਚੰਡੀਗੜ੍ਹ ਯੂਨੀਵਰਸਿਟੀ ਨੇ ਪੰਜਾਬ ਦੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਵਿਚੋਂ ਪਹਿਲਾ ਸਥਾਨ ਜਦਕਿ ਟ੍ਰਾਈਸਿਟੀ ਸਮੇਤ ਸੂਬੇ ਦੀਆਂ ਸਰਕਾਰੀ ਅਤੇ ਗ਼ੈਰ-ਸਰਕਾਰੀ ’ਵਰਸਿਟੀਆਂ ਵਿਚੋਂ ਦੂਜਾ ਸਥਾਨ ਹਾਸਲ ਕੀਤਾ ਹੈ। ਉਨ੍ਹਾਂ ਦੱਸਿਆ ਕਿ ਓਵਰਆਲ ਵਰਗ ਅਧੀਨ ਜਾਰੀ ਹੋਈ ਦਰਜਾਬੰਦੀ ’ਚ ਦੇਸ਼ ਵਿਆਪੀ ਪੱਧਰ ’ਤੇ ਚੋਟੀ ਦੀਆਂ 50 ਯੂਨੀਵਰਸਿਟੀਆਂ ’ਚ ਸ਼ੁਮਾਰ ਹੁੰਦਿਆਂ ਸੀਯੂ ਨੇ 48ਵਾਂ ਸਥਾਨ ਹਾਸਲ ਕੀਤਾ ਹੈ। ਜਿਸ ਦੇ ਅੰਤਰਗਤ ’ਵਰਸਿਟੀ ਸੂਬੇ ਦੀਆਂ ਪ੍ਰਾਈਵੇਟ ਸੰਸਥਾਵਾਂ ਵਿਚੋਂ ਪਹਿਲੇ ਸਥਾਨ ’ਤੇ ਰਹੀ ਹੈ ਜਦਕਿ ਟ੍ਰਾਈਸਿਟੀ ਸਮੇਤ ਪੰਜਾਬ ਦੀਆਂ ਸਰਕਾਰੀ ਅਤੇ ਗ਼ੈਰ ਸਰਕਾਰੀ ਯੂਨੀਵਰਸਿਟੀਆਂ ਵਿਚੋਂ ਚੌਥੇ ਸਥਾਨ ’ਤੇ ਰਹੀ ਹੈ।
ਪਲੇਸਮੈਂਟ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਡਾ. ਬਾਵਾ ਨੇ ਦੱਸਿਆ ਕਿ ਚੰਡੀਗਡ਼੍ਹ ਯੂਨੀਵਰਸਿਟੀ ਨੇ ਇੱਕ ਵਾਰ ਫਿਰ ਕੈਂਪਸ ਪਲੇਸਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਬੈਚ 2022 ਪਲੇਸਮੈਂਟ ਡਰਾਈਵ ਦੌਰਾਨ 900 ਤੋਂ ਵੱਧ ਪ੍ਰਮੁੱਖ ਬਹੁ-ਰਾਸ਼ਟਰੀ ਕੰਪਨੀਆਂ ਨੇ ਕੈਂਪਸ ਦਾ ਦੌਰਾ ਕੀਤਾ, ਜੋ ਕਿ ਉੱਤਰੀ ਭਾਰਤ ਵਿੱਚ ਸਭ ਤੋਂ ਵੱਧ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਬੈਚ 2022 ਦੇ ਵਿਦਿਆਰਥੀਆਂ ਨੂੰ 9500 ਤੋਂ ਵੱਧ ਪਲੇਸਮੈਂਟ ਆਫਰ ਦਿੱਤੇ ਜਾ ਚੁੱਕੇ ਹਨ।
ਆਪਣੇ ਨਵੀਨਤਮ ਅਕਾਦਮਿਕ ਮਾਡਲ, ਖੋਜ, ਅੰਤਰਰਾਸ਼ਟਰੀ ਅਤੇ ਉਦਯੋਗਿਕ ਤਾਲਮੇਲਾਂ, 150 ਤੋਂ ਵੱਧ ਵਿਸ਼ਵ ਪੱਧਰ ’ਤੇ ਮਾਨਤਾ ਪ੍ਰਾਪਤ ਕੋਰਸਾਂ ਦੇ ਨਾਲ, ਚੰਡੀਗਡ਼੍ਹ ਯੂਨੀਵਰਸਿਟੀ ਚੋਟੀ ਦੀਆਂ ਬਹੁ-ਰਾਸ਼ਟਰੀ ਕੰਪਨੀਆਂ ਦੀ ਪਹਿਲੀ ਪਸੰਦ ਬਣ ਗਈ ਹੈ। ਕੋਵਿਡ-19 ਮਹਾਂਮਾਰੀ ਨੇ ਨੌਕਰੀਆਂ ਨੂੰ ਬਹੁਤ ਪ੍ਰਭਾਵਿਤ ਕੀਤਾ, ਪਰ ਇਸਦੇ ਬਾਵਜੂਦ, ਇਸ ਸਾਲ ਹੁਣ ਤੱਕ 900 ਤੋਂ ਵੱਧ ਕੰਪਨੀਆਂ ਚੰਡੀਗਡ਼੍ਹ ਯੂਨੀਵਰਸਿਟੀ ਦੀ ਪਲੇਸਮੈਂਟ ਡਰਾਈਵ ਵਿੱਚ ਸ਼ਾਮਲ ਹੋ ਚੁੱਕੀਆਂ ਹਨ। ਡਾ. ਬਾਵਾ ਨੇ ਦੱਸਿਆ ਕਿ ਬੈਚ 2022 ਦੇ ਵਿਦਿਆਰਥੀਆਂ ਨੂੰ 9500 ਤੋਂ ਵੱਧ ਪਲੇਸਮੈਂਟ ਦੀਆਂ ਪੇਸ਼ਕਸ਼ਾਂ ਚੋਟੀ ਦੀਆਂ ਮਲਟੀਨੈਸ਼ਨਲ ਕੰਪਨੀਆਂ ਵੱਲੋਂ ਦਿੱਤੀਆਂ ਗਈਆਂ ਹਨ, ਜਿਨ੍ਹਾਂ ਦਾ ਸਭ ਤੋਂ ਵੱਧ ਪੈਕੇਜ 1.70 ਕਰੋਡ਼ ਰੁਪਏ ਹੈ।
ਡਾ. ਬਾਵਾ ਨੇ ਦੱਸਿਆ ਕਿ ਇਸ ਸਾਲ ਕੈਂਪਸ ਪਲੇਸਮੈਂਟ ਵਿੱਚ ਨੌਕਰੀਆਂ ਪ੍ਰਾਪਤ ਕਰਨ ਵਾਲੇ 1008 ਵਿਦਿਆਰਥੀ ਪੰਜਾਬ ਨਾਲ ਸਬੰਧਤ ਹਨ। ਜੇਕਰ ਮਾਲਵੇ ਖੇਤਰ ਦੀ ਗੱਲ ਕੀਤੀ ਜਾਵੇ ਤਾਂ ਇਕੱਲੇ ਮਾਲਵੇ ਖੇਤਰ ਤੋਂ 389 ਵਿਦਿਆਰਥੀ ਨਾਮੀ ਕੰਪਨੀਆਂ ’ਚ ਪਲੇਸਮੈਂਟ ਹਾਸਲ ਕਰਨ ’ਚ ਕਾਮਯਾਬ ਰਹੇ ਹਨ ਜਦਕਿ ਪਲੇਸਮੈਂਟ ਹਾਸਲ ਕਰਨ ਵਾਲੇ 389 ਵਿਦਿਆਰਥੀਆਂ ਵਿਚੋਂ 104 ਲੜਕੀਆਂ ਹਨ। ਖੁਸ਼ੀ ਦੀ ਗੱਲ ਹੈ ਕਿ ਇਕੱਲੇ ਮੋਗੇ ਤੋਂ 63 ਵਿਦਿਆਰਥੀਆਂ ਨੇ ਪਲੇਸਮੈਂਟ ਹਾਸਲ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਵਿੱਚ ਕੰਪਿਊਟਰ ਸਾਇੰਸ ਇੰਜਨੀਅਰਿੰਗ ਤਹਿਤ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ ਦੀ ਪੜਾਈ ਕਰ ਰਹੀ ਮੋਗਾ ਦੀ ਨੇਹਾ ਨੂੰ 5 ਚੋਟੀ ਦੀਆਂ ਕੰਪਨੀਆਂ ਵੱਲੋਂ ਪਲੇਸਮੈਂਟ ਆਫਰ ਪ੍ਰਾਪਤ ਹੋਏ ਹਨ, ਜਿਨ੍ਹਾਂ ਵਿੱਚ ਕਾਗਨੀਜ਼ੈਂਟ, ਵਿਪਰੋ, ਕਿੰਡਰੀਲ, ਐਕਸੈਂਚਰ ਅਤੇ ਹਾਈਰੇਡੀਅਸ ਟੈਕਨਾਲੋਜੀ ਸ਼ਾਮਲ ਹਨ। ਜਦੋਂ ਕਿ ਕੰਪਿਊਟਰ ਸਾਇੰਸ ਇੰਜਨੀਅਰਿੰਗ ਦੀ ਇਕ ਹੋਰ ਵਿਦਿਆਰਥਣ ਸੋਨੀਆ ਨੇ ਚਾਰ ਕੰਪਨੀਆਂ, ਡੈਲ ਟੈਕਨਾਲੋਜੀਜ਼, ਡੀਐਕਸਸੀ ਟੈਕਨਾਲੋਜੀ, ਨੋਕੀਆ ਅਤੇ ਕੈਪਜੇਮਿਨੀ ਤੋਂ ਪਲੇਸਮੈਂਟ ਪੇਸ਼ਕਸ਼ਾਂ ਪ੍ਰਾਪਤ ਕੀਤੀਆਂ ਹਨ।
ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਯੂਨੀਵਰਸਿਟੀ ਕਿਊ.ਐਸ ਵਿਸ਼ਵ ਯੂਨੀਵਰਸਿਟੀ ਰੈਂਕਿੰਗਜ਼ ਵਿੱਚ ਥਾਂ ਬਣਾਉਣ ਵਾਲੀ ਸਭ ਤੋਂ ਛੋਟੀ ਯੂਨੀਵਰਸਿਟੀ ਬਣ ਗਈ ਹੈ, ਜੋ ਕਿ ਸਾਲ-2023 ਲਈ ਵਿਸ਼ਵ ਯੂਨੀਵਰਸਿਟੀ ਰੈਂਕਿੰਗਜ਼ ਵਿੱਚ ਦੁਨੀਆ ਭਰ ਦੀਆਂ ਚੋਟੀ ਦੀਆਂ 800 ਸੰਸਥਾਵਾਂ ਵਿੱਚੋਂ ਇੱਕ ਹੈ। ਆਪਣੀ ਸ਼ੁਰੂਆਤ ਦੇ ਸਿਰਫ਼ 10 ਸਾਲਾਂ ਦੇ ਅੰਦਰ ਹੀ, ਇਸ ਰੈਂਕਿੰਗ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਦੇਸ਼ ਭਰ ਦੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਵਿੱਚੋਂ ਤੀਜਾ ਸਥਾਨ ਹਾਸਲ ਕੀਤਾ, ਜਦੋਂ ਕਿ ਸਰਕਾਰੀ ਅਤੇ ਗੈਰ-ਸਰਕਾਰੀ ਅਦਾਰਿਆਂ ਵਿੱਚੋਂ ਕੁੱਲ ਮਿਲਾ ਕੇ 21ਵਾਂ ਰੈਂਕ ਹਾਸਲ ਕੀਤਾ, ਇਸ ਰੈਂਕਿੰਗ ਵਿੱਚ ਦਰਜਾਬੰਦੀ ਕਰਨ ਵਾਲੀ ਪੰਜਾਬ ਦੀ ਪਹਿਲੀ ਯੂਨੀਵਰਸਿਟੀ ਬਣ ਗਈ।
ਖੋਜ ਅਤੇ ਉਦਯੋਗ ਦੇ ਖੇਤਰ ’ਚ ਯੂਨੀਵਰਸਿਟੀ ਦੀ ਗੱਲ ਕਰੀਏ ਤਾਂ ਚੰਡੀਗਡ਼੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਫੈਕਲਟੀ ਨੇ ਪਿਛਲੇ 4 ਸਾਲਾਂ ’ਚ ਇੰਜੀਨੀਅਰਿੰਗ, ਆਈ.ਟੀ., ਸਾਇੰਸ ਅਤੇ ਸਿਹਤ ਸੰਭਾਲ ਦੇ ਖੇਤਰ ’ਚ 1800 ਤੋਂ ਵੱਧ ਪੇਟੈਂਟ ਫਾਈਲ ਕੀਤੇ ਹਨ, ਜਿਨ੍ਹਾਂ ’ਚੋਂ 104 ਪੇਟੈਂਟ ਪੰਜਾਬ ਦੇ ਵਿਦਿਆਰਥੀਆਂ ਦੇ ਹਨ . ਡਾ. ਬਾਵਾ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਖੋਜ ਪ੍ਰਤੀ ਉਤਸ਼ਾਹਿਤ ਕਰਨ ਲਈ ਇਸ ਸਾਲ 12 ਕਰੋਡ਼ ਰੁਪਏ ਦਾ ਵਿਸ਼ੇਸ਼ ਬਜਟ ਰਾਖਵਾਂ ਰੱਖਿਆ ਗਿਆ ਹੈ। ਕੈਂਪਸ ਵਿੱਚ 30 ਤੋਂ ਵੱਧ ਸਿਖਲਾਈ ਅਤੇ ਖੋਜ ਕੇਂਦਰ ਹਨ, ਜਿੱਥੇ ਵਿਦਿਆਰਥੀਆਂ ਨੂੰ ਸਿਖਲਾਈ ਅਤੇ ਅਨੁਭਵ ਪ੍ਰਦਾਨ ਕਰਕੇ ਉਦਯੋਗ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਤਿਆਰ ਕੀਤਾ ਜਾਂਦਾ ਹੈ।
ਡਾ. ਬਾਵਾ ਨੇ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਨੇ ਦੂਰਅੰਦੇਸ਼ ਖੇਡ ਨੀਤੀ ਅਪਣਾਕੇ ਅਤੇ ਲਾਗੂ ਕਰਕੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀਆਂ ਦੀ ਅਗਲੀ ਪੀਡ਼੍ਹੀ ਦੇ ਨਿਰਮਾਣ ਵਿੱਚ ਫੈਸਲਾਕੁੰਨ ਭੂਮਿਕਾ ਨਿਭਾਈ ਹੈ। ਸਾਲ 2020-21 ਦੌਰਾਨ, ਯੂਨੀਵਰਸਿਟੀ ਦੇ ਐਥਲੀਟਾਂ ਨੇ ਓਲੰਪਿਕ ਅਤੇ ਏਸ਼ੀਅਨ ਚੈਂਪੀਅਨਸਪਿਾਂ ਸਮੇਤ ਸਭ ਤੋਂ ਵੱਡੇ ਖੇਡ ਮੁਕਾਬਲਿਆਂ ਵਿੱਚ ਦੇਸ਼ ਦੀ ਨੁਮਾਇੰਦਗੀ ਕਰਕੇ ਅੰਤਰਰਾਸ਼ਟਰੀ ਪ੍ਰਸਿੱਧੀ ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਅਕਾਦਮਿਕ ਸਾਲ ਵਿੱਚ ਯੂਨੀਵਰਸਿਟੀ ਦੇ ਐਥਲੀਟਾਂ ਵੱਲੋਂ ਰਾਸ਼ਟਰੀ, ਅੰਤਰਰਾਸ਼ਟਰੀ ਅਤੇ ਰਾਜ ਪੱਧਰ ’ਤੇ ਜਿੱਤੇ ਗਏ ਕੁੱਲ 133 ਤਮਗਿਆਂ ਵਿੱਚੋਂ 23 ਤਗਮੇ ਹਰਿਆਣਾ ਦੇ ਐਥਲੀਟਾਂ ਨੇ ਜਿੱਤੇ ਹਨ, ਜਿਨ੍ਹਾਂ ਵਿੱਚ 2 ਅੰਤਰਰਾਸ਼ਟਰੀ, 8 ਰਾਸ਼ਟਰੀ ਅਤੇ 13 ਆਲ ਇੰਡੀਆ ਇੰਟਰ ਯੂਨੀਵਰਸਿਟੀ ਪੱਧਰ ’ਤੇ ਸ਼ਾਮਲ ਹਨ।
ਡਾ. ਬਾਵਾ ਨੇ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਪੰਜਾਬ ਦੇ ਨੌਜਵਾਨ ਵਿਦਿਆਰਥੀ ਯੂਨੀਵਰਸਿਟੀ ਦੇ ਟੈਕਨਾਲੋਜੀ ਬਿਜ਼ਨਸ ਇਨਕਿਊਬੇਟਰ ਵਿੱਚ ਆਪਣਾ ਸਟਾਰਟ-ਅੱਪ ਸਥਾਪਤ ਕਰਕੇ ਬਹੁਤ ਯੋਗਦਾਨ ਪਾ ਰਹੇ ਹਨ। ਸੀਯੂ-ਟੀ.ਬੀ.ਆਈ ਵਿੱਚ ਕੁੱਲ 114 ਸਟਾਰਟ-ਅੱਪਾਂ ਵਿੱਚੋਂ, 31 ਪੰਜਾਬ ਦੇ ਵਿਦਿਆਰਥੀਆਂ ਦੁਆਰਾ ਸਥਾਪਤ ਕੀਤੇ ਗਏ ਹਨ। ਯੂਨੀਵਰਸਿਟੀ ਨੇ ਆਪਣੇ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਸਿੱਖਿਆ ਅਤੇ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ 80 ਦੇਸ਼ਾਂ ਦੀਆਂ 450 ਚੋਟੀ ਦੀਆਂ ਯੂਨੀਵਰਸਿਟੀਆਂ ਨਾਲ ਸਮਝੌਤਾ ਕੀਤਾ ਹੈ।
ਸੀ.ਯੂ ਸੀ.ਈ.ਟੀ-2022 ਦੇ ਦੂਜੇ ਪੜਾਅ ਦੀ ਸ਼ੁਰੂਆਤ ਕਰਦਿਆਂ ਡਾ: ਬਾਵਾ ਨੇ ਕਿਹਾ ਕਿ ਚੰਡੀਗਡ਼੍ਹ ਯੂਨੀਵਰਸਿਟੀ ਸਾਲ 2022 ਲਈ ਸੀ.ਯੂ ਸੀ.ਈ.ਟੀ -2022 ਪ੍ਰੋਗਰਾਮ ਤਹਿਤ ਦੇਸ਼ ਭਰ ਦੇ ਵਿਦਿਆਰਥੀਆਂ ਨੂੰ 45 ਕਰੋੜ ਰੁਪਏ ਦੇ ਵਜ਼ੀਫੇ ਪ੍ਰਦਾਨ ਕਰੇਗੀ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਦੀ ਸੀਯੂ ਸੀ.ਈ.ਟੀ -2022 ਦੀ ਪ੍ਰਵੇਸ਼ ਪ੍ਰੀਖਿਆ ਤਹਿਤ ਵਿਦਿਆਰਥੀਆਂ ਨੂੰ 100 ਫੀਸਦੀ ਤੱਕ ਵਜ਼ੀਫ਼ਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇੰਜਨੀਅਰਿੰਗ, ਐਮ.ਬੀ.ਏ., ਲਾਅ, ਫਾਰਮੇਸੀ ਅਤੇ ਐਗਰੀਕਲਚਰ ਕੋਰਸਾਂ ਵਿੱਚ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਲਈ ਇਹ ਪ੍ਰੀਖਿਆ ਦੇਣੀ ਲਾਜ਼ਮੀ ਹੋਵੇਗੀ ਅਤੇ ਦੇਸ਼ ਭਰ ਦੇ ਵਿਦਿਆਰਥੀ ਵੈੱਬਸਾਈਟ https://cucet.cuchd.in ’ਤੇ ਪ੍ਰੀਖਿਆ ਲਈ ਅਪਲਾਈ ਕਰ ਸਕਦੇ ਹਨ।

No comments:
Post a Comment