Monday, October 18, 2021

ਬਿਜਲੀ ਬਿੱਲ ਮੁਆਫ ਕਰਨ ਦੇ ਵਾਅਦੇ ਤੇ ਅਮਲ ਸ਼ੁਰੂ

2 ਕਿਲੋਵਾਟ ਤੱਕ ਲੋਡ ਵਾਲਿਆਂ ਦੇ ਬਕਾਇਆ ਬਿਲ ਮੁਆਫ ਹੋਣ ਲੱਗੇ 


ਲੁਧਿਆਣਾ: 18 ਅਕਤੂਬਰ 2021: (ਕਾਰਤਿਕਾ ਸਿੰਘ//ਪੰਜਾਬ ਸਕਰੀਨ)::

ਸਮਾਜ ਦੇ ਕਮਜ਼ੋਰ ਵਰਗਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਮਾਣਯੋਗ ਮੁੱਖ ਮੰਤਰੀ ਸ ਚਰਨਜੀਤ ਸਿੰਘ ਚੰਨੀ ਜੀ ਦੀ ਯੋਗ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ 2 ਕਿਲੋਵਾਟ ਤੱਕ ਲੋਡ ਵਾਲੇ ਖਪਤਕਾਰਾਂ  ਦੇ ਬਕਾਇਆ ਬਿਜਲੀ ਬਿੱਲ ਮੁਆਫ ਕਰਨ ਲਈ ਚਲਾਈ ਸਕੀਮ ਦਰਗਰਮੀ ਨਾਲ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਇਸ ਸਕੀਮ ਦੇ ਤਹਿਤ ਅੱਜ ਲੁਧਿਆਣਾ ਪੂਰਬੀ ਸਰਕਲ ਅਧੀਨ ਪੈਂਦੇ ਮੰਡਲ ਦਫਤਰ ਨਗਰ ਕੇਂਦਰੀ ਲੁਧਿਆਣਾ ਵਿੱਚ ਡਾਇਰੈਕਟਰ/ਵੰਡ ਇੰਜੀ: ਡੀ ਪੀ ਐਸ ਗਰੇਵਾਲ, ਮੁੱਖ ਇੰਜੀ: ਭੁਪਿੰਦਰ ਖੋਸਲਾ, ਨਿਗਰਾਨ ਇੰਜੀ: ਜਗਦੇਵ ਸਿੰਘ ਹਾਂਸ ਦੀ ਰਹਿਨੁਮਾਈ ਹੇਠ ਕੈਂਪ ਲਗਾ ਕੇ ਵਿਸ਼ੇਸ਼ ਸ਼ੁਰੂਆਤ ਕੀਤੀ ਗਈ। ਇਸ ਮੌਕੇ ਨਿਗਰਾਨ ਇੰਜੀ: ਜਗਦੇਵ ਸਿੰਘ ਹਾਂਸ ਨੇ ਕਿਹਾ ਕਿ ਜਿਨਾਂ ਲੋਕਾਂ ਦੇ ਬਿਜਲੀ ਦੇ ਬਿੱਲਾਂ ਦੀ ਅਦਾਇਗੀ ਨਾ ਕਰਨ ਕਰਕੇ ਕੁਨੈਕਸ਼ਨ ਕੱਟੇ ਗਏ ਸਨ, ਉਨਾਂ ਦੀ ਚਿਰੋਕਣੀ ਮੰਗ ਨੂੰ ਸਰਕਾਰ ਵੱਲੋਂ ਪੂਰਾ ਕਰਦਿਆਂ ਬਕਾਇਆ ਰਾਸ਼ੀ ਮੁਆਫ਼ ਕੀਤੀ ਜਾਵੇਗੀ ਅਤੇ ਇਹ ਕੁਨੈਕਸ਼ਨ ਦੋਬਾਰਾ ਜੋੜੇ ਜਾਣਗੇ। ਇਸ ਮੌਕੇ ਸੀਨੀਅਰ ਕਾਰਜਕਾਰੀ ਇੰਜੀਨੀਅਰ ਸੁਕਰਨ  ਸਿੰਘ ਗਰੇਵਾਲ, ਐਸ ਡੀ ਓ  ਮਨਦੀਪ ਸਿੰਘ ਅਤੇ ਐਸ ਡੀ ਓ ਭੁਪਿੰਦਰ ਸਿੰਘ ਵੀ ਹਾਜ਼ਰ ਸਨ।

No comments: