ਸਹਿਯੋਗੀਆਂ ਕੋਲੋਂ 73 ਯੂਨਿਟ ਖੁਨ ਇਕੱਤਰ ਹੋਇਆ
ਮੋਹਾਲੀ: 8 ਸਤੰਬਰ 2021: (ਗੁਰਜੀਤ ਬਿੱਲਾ//ਪੰਜਾਬ ਸਕਰੀਨ)::
ਅੱਜ ਡਿਸਟ੍ਰਿਕ 321-F, ਰੀਜਨ 6 ਦੇ ਪੰਜ ਕਲੱਬ ਲਾਇਨਜ਼ ਕਲੱਬ ਮੁਹਾਲੀ ਐਸ ਏ ਐਸ ਨਗਰ, ਲਾਇਨਜ ਕਲੱਬ ਚੰਡੀਗੜ੍ਹ ਸੈਂਟਰਲ, ਲਾਇਨਜ ਕਲੱਬ ਚੰਡੀਗੜ੍ਹ ਹੋਸਟ, ਲਾਇਨਜ ਕਲੱਬ ਮੋਹਾਲੀ ਸੁਪਰੀਮ, ਲਾਇਨਜ ਕਲੱਬ ਜੀਰਕਪੁਰ ਗ੍ਰੇਟਰ ਦੇ ਰਿਜਨ ਚੇਅਰਪਰਸਨ ਹਰੀਸ਼ ਗੋਇਲ ਅਤੇ ਜੋਨ ਚੇਅਰਪਰਸਨ ਲਾਇਨ ਜਸਵਿੰਦਰ ਸਿੰਘ ਦੀ ਅਗਵਾਈ ਹੇਠ ਪਿੰਡ ਮੋਲੀ ਬੈਦਵਾਨ, ਸੈਕਟਰ 80 ਦੇ ਗੁਰੂਦਵਾਰਾ ਸਿੰਘ ਸ਼ਹੀਦਾਂ ਵਿੱਖੇ ਪਿੰਡ ਦੇ ਸਰਪੰਚ ਬੀ. ਕੇ. ਗੋਇਲ ਜੀ ਅਤੇ ਗ੍ਰਾਮ ਪੰਚਾਇਤ ਮੋਲੀ ਬੈਦਵਾਨ ਦੇ ਸਹਿਯੋਗ ਨਾਲ।
ਜਿਸ ਵਿੱਚ ਪੀ. ਜੀ. ਆਈ. ਦੀ ਟੀਮ ਦੇ ਸਹਿਯੋਗ ਨਾਲ 73 ਯੂਨਿਟ ਖੁਨਦਾਨ ਕਰਨ ਵਾਲ਼ਿਆਂ ਦਾ ਸਹਿਯੋਗ ਪ੍ਰਾਪਤ ਹੋਇਆ।
ਇਸ ਮੌਕੇ ਖ਼ਾਸ ਤੋਰ ਤੇ ਵਾਇਸ ਡਿਸਟ੍ਰੀਕ ਗਵਰਨਰ 1, ਐਮ. ਜੇ. ਐਫ. ਲਾਇਨ ਲਲਿਤ ਬਹਿਲ , ਸਾਰੇ ਕਲੱਬਾਂ ਦੇ ਪੀ. ਐਸ. ਟੀ., ਮੈਂਬਰ ਸਾਹਿਬਾਨ, ਪੀ. ਜੀ. ਆਈ. ਤੋਂ ਡਾਕਟਰ ਸਾਹਿਬਾਨ ਦੀ ਟੀਮ ਅਤੇ ਵਿਸ਼ੇਸ਼ ਤੋਰ ਤੇ ਪਿੰਡ ਦੇ ਸਰਪੰਚ ਬਾਲ ਕ੍ਰਿਸ਼ਨ ਗੋਇਲ ਜੀ ਅਤੇ ਉਹਨਾਂ ਦੇ ਸਹਿਯੋਗੀ ਮਨੁੱਖਤਾ ਦੀ ਸੇਵਾ ਲਈ ਉੱਥੇ ਮੌਜੂਦ ਸਨ।
ਲਾਇਨਜ ਕਲੱਬ , ਡੋਨਰਸ ਅਤੇ ਪਿੰਡ ਵਾਸਿਆਂ ਦਾ ਮਾਨ ਵਧਾਉਣ ਅਤੇ ਅਸ਼ੀਰਵਾਦ ਦੇਣ ਲਈ ਮੋਹਾਲੀ ਸ਼ਹਿਰ ਦੇ ਮੇਅਰ ਸ. ਅਮਰਜੀਤ ਸਿੰਘ ਜੀਤੀ ਸਿਧੂ , ਸੀਨੀਅਰ ਡਿਪਟੀ ਮੇਯਰ ਸ. ਸੋਮਲ ਅਤੇ ਡਿਪਟੀ ਮੇਅਰ ਸ. ਕੁਲਜੀਤ ਸਿੰਘ ਬੇਦੀ ਜੀ ਨੇ ਵਿਸ਼ੇਸ਼ ਤੋਰ ਤੇ ਸ਼ਿਰਕਤ ਕੀਤੀ ।
ਇਸ ਮੌਕੇ ਸੂਰੀਆ ਕੌਣ ਦੇ ਡਾਇਰੈਕਟਰ ਸ੍ਰੀ ਹਰਪਾਲ ਸਿੰਘ, ਮੁੱਖ ਮਹਿਮਾਨ ਦਾ ਲਾਇਨਜ਼ ਕਲੱਬ ਮੋਹਾਲੀ ਦੀ 31,000/- ਰ: ਦੀ ਮਾਲੀ ਸਹਾਇਤਾ ਕਰਨ ਤੇ ਉਨ੍ਹਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।
ਪਿੰਡ ਦੇ ਸਰਪੰਚ ਅਤੇ ਕਲੱਬ ਦੇ ਮੈਂਬਰਾਂ ਵੱਲੋਂ ਮਿਲ ਕੇ ਕੈਂਪ ਵਿੱਚ ਖੁਨਦਾਨ ਕਰਨ ਵਾਲ਼ਿਆਂ ਅਤੇ ਸਹਿਯੋਗੀਆਂ ਲਈ ਰਿਫਰੈਸ਼ਮੈਂਟ ਅਤੇ ਲੰਗਰ ਦਾ ਪ੍ਰਬੰਧ ਕੀਤਾ ਗਿਆ।
ਕਲੱਬ ਦੇ ਪ੍ਰਧਾਨ ਹਰਿੰਦਰ ਪਾਲ ਸਿੰਘ ਹੈਰੀ ਵੱਲੋਂ ਆਈ ਹੋਈ ਮੈਡੀਕਲ ਟੀਮ, ਪਿੰਡ ਦੇ ਸਰਪੰਚ , ਮਹਿਮਾਨਾਂ ਅਤੇ ਕਲੱਬ ਦੇ ਮੈਂਬਰਾਂ ਵੱਲੋਂ ਦਿੱਤੇ ਗਏ ਸਹਿਯੋਗ ਦਾ ਧੰਨਵਾਦ ਕੀਤਾ ਗਿਆ ਅਤੇ ਸਭਨਾਂ ਨੂੰ ਸਨਮਾਨਿਤ ਕਰਕੇ ਸਭਨਾਂ ਦਾ ਮਾਨ ਵੀ ਵਧਾਇਆ ਗਿਆ। ਲਾਇਨਜ਼ ਕਲੱਬ ਮੋਹਾਲੀ ਦੇ ਖਜ਼ਾਨਚੀ ਅਮਨਦੀਪ ਸਿੰਘ ਗੁਲਾਟੀ ਵੀ ਇਸ ਆਯੋਜਨ ਦੀ ਸਫਲਤਾ ਲਈ ਸਰਗਰਮ ਰਹੇ।
No comments:
Post a Comment