Tuesday, August 21, 2018

ਤੰਦਰੁਸਤ ਪੰਜਾਬ ਮੁਹਿੰਮ ਜਾਰੀ

Aug 21, 2018, 9:22 AM
ਦਵਾਈਆਂ ਬਣਾਉਣ ਲਈ ਕੰਮ ਆਉਣ ਵਾਲੇ ਪੌਦੇ ਵੰਡੇ 
ਜਲੰਧਰ: 20 ਅਗਸਤ 2018: (ਰਾਜਪਾਲ ਕੌਰ//ਪੰਜਾਬ ਸਕਰੀਨ)::
ਡਾਇਰੈਕਟਰ ਆਯੂਰਵੇਦ ਡਾ.ਰਾਕੇਸ਼ ਸ਼ਰਮਾ ਦੀਆਂ ਵਿਸ਼ੇਸ਼ ਕੋਸ਼ਿਸ਼ਾਂ ਸਦਕਾ ਜਿਲਾ ਆਯੁਰਵੈਦਿਕ ਅਫਸਰ ਡਾ.ਸੁਰਿੰਦਰ ਕਲਿਆਣ ਦੀ ਯੋਗ ਅਗਵਾਈ ਹੇਠ ਤੰਦਰੁਸਤ ਪੰਜਾਬ ਮੁਹਿੰਮ ਜਾਰੀ ਹੈ। ਇਸ ਮੁਹਿੰਮ ਅਧੀਨ ਹਰਿਆ ਭਰਿਆ ਪੰਜਾਬ ਬਣਾਉਣ ਲਈ ਸੁਪਰਿਟੈਂਡੈਂਟ ਸਵਿਤਾ ਰਾਣੀ ਵਲੋਂ ਜ਼ਿਲੇ ਦੀ ਹਰ ਆਯੁਰਵੈਦਿਕ ਡਿਸਪੈਂਸਰੀ ਅਤੇ ਪੀ.ਐਚ.ਸੀ ਨੂੰ ਪੰਜ ਪੰਜ ਅਜਿਹੇ ਪਾਊਏਡ ਵੰਡੇ ਗਏ ਜਿਹੜੇ ਵੱਖ ਵੱਖ ਕਿਸਮ ਦੀਆਂ ਦਵਾਈਆਂ ਬਣਾਉਣ ਦੇ ਕੰਮ ਆਉਂਦੇ ਹਨ। ਇਸ ਮੌਕੇ ਸਮੂਹ ਜ਼ਿਲਾ ਵਿਭਾਗ ਵਲੋਂ ਸਾਬਕਾ ਪਰਧਾਨਮੰਤਰੀ ਸਵਰਗੀ ਅਟਲ ਬਿਹਾਰੀ ਵਾਜਪਾਈ ਨੂੰ ਸ਼ਰਧਾਂਜਲੀ ਵੀ ਦਿਤੀ ਗਈ। ਜ਼ਿਲਾ ਦਫਤਰ ਵਲੋਂ ਡਾ.ਚੇਤਨ ਮਹਿਤਾ ਅਤੇ ਡਾ.ਸੁਨੀਲ ਕੁਮਾਰ ਦੀ ਅਗੁਵਾਈ ਹੇਠ ਚਰਕ ਸੰਹਿਤਾ ਤੇ ਕੁਇਜ਼ ਕੰਮਪੀਟੀਸ਼ਨ ਵੀ ਕਰਵਾਇਆ ਗਿਆ। ਜਿਸ ਵਿਚ ਮੰਚ ਸੰਚਾਲਨ ਡਾ.ਰੁਪਾਲੀ ਕੋਹਲੀ ਵਲੋਂ ਕੀਤਾ ਗਿਆ। ਇਸ ਵਿਚ ਡਾ.ਨੇਹਾ ਬਜਾਜ ਅਤੇ ਡਾ.ਕਾਮਿਨੀ ਦੀ ਟੀਮ ਜੇਤੂ ਰਹੀ। ਇਸ ਮੌਕੇ ਡਾ.ਮਨੂ, ਡਾ.ਸੁਮਨਪਰੀਤ, ਡਾ.ਅਨੀਤਾ, ਡਾ.ਆਕਾਂਕਸ਼ਾ, ਡਾ.ਰਿਤਿਕਾ, ਡਾ.ਗੁਰਪਰੀਤ, ਡਾ.ਹੇਮੰਤ ਮਲਹੋਤਰਾ, ਡਾ.ਨੀਰਜ, ਡਾ.ਸੁਖਦੇਵ ਅਤੇ ਡਾ.ਰਜਨੀ ਨੂੰ ਵੀ ਵਿਸ਼ੇਸ਼ ਤੌਰ ਤੇ ਭਾਗ ਲੈਣ ਲਈ ਸਨਮਾਨਿਤ ਕੀਤਾ ਗਿਆ। ਵਿਭਾਗ ਵਲੋਂ ਡਾ.ਸੁਮਨ, ਡਾ.ਨੀਟਾ ਅਹੂਜਾ, ਡਾ.ਰਾਜਿੰਦਰ, ਡਾ.ਅਮਿਤ ਸਿੱਧੂ, ਡਾ.ਯੋਗੇਸ਼, ਡਾ.ਪ੍ਰਿਯੰਕਾ, ਕਸਤੂਰੀ ਲਾਲ, ਸੁਨੀਲ ਕੁਮਾਰ ਆਦਿ ਹਾਜਿਰ ਸਨ।

No comments: