Showing posts with label Thalassemia. Show all posts
Showing posts with label Thalassemia. Show all posts

Thursday, May 09, 2024

ਪੰਜਾਬ ਵਿੱਚ ਹਨ ਬੀਟਾ ਥੈਲੇਸੀਮੀਆ (3.96%) ਦੇ ਕਰੀਬ 1.5 ਮਿਲੀਅਨ ਕੈਰੀਅਰ

ਬੀਟਾ ਥੈਲੇਸੀਮੀਆ ਮੇਜਰ ਵਾਲੇ ਅੰਦਾਜ਼ਨ 4700 ਮਰੀਜ਼ ਹਨ 

ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਵਿੱਚ ਸਥਿਤ ਇੱਕ ਸ਼ਾਨਦਾਰ ਸੰਸਥਾ ਹੈ ਡਾ. ਬੀ.ਆਰ. ਅੰਬੇਡਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼। ਇਸ ਸੰਸਥਾ ਵਿੱਚ ਇੱਕ ਯੁੱਧ ਦੇ ਸਬੰਧ ਵਿੱਚ ਦੋ ਦਿਨਾਂ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਬਹੁਤ ਸਾਰੀਆਂ ਮਹੱਤਵਪੂਰਨ ਚੀਜ਼ਾਂ ਹੋਈਆਂ। ਜੰਗ ਸ਼ਬਦ ਤੋਂ ਹੈਰਾਨ ਨਾ ਹੋਵੋ, ਇਹ ਜੰਗ ਥੈਲੇਸੀਮੀਆ ਦੀ ਜੰਗ ਹੈ ਅਤੇ ਦੁਨੀਆ ਦੇ ਕਈ ਹਿੱਸਿਆਂ ਵਿੱਚ ਲੜੀ ਜਾ ਰਹੀ ਹੈ। ਇਸ ਜੰਗ ਵਿੱਚ ਬਹੁਤ ਸਾਰੇ ਯੋਧੇ ਹਨ ਜੋ ਲਗਾਤਾਰ ਇਸ ਜੰਗ ਵਿੱਚ ਲੜ ਰਹੇ ਹਨ। ਇਸ ਜੰਗ ਦੇ ਯੋਧਿਆਂ ਨੂੰ ਵੀ ਇੱਥੇ ਸਨਮਾਨਿਤ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਦੀਆਂ ਚਾਲਾਂ ਬਾਰੇ ਜਾਣਕਾਰੀ ਵੀ ਦਿੱਤੀ ਜਾਂਦੀ ਹੈ। ਇਸ ਸਮਾਗਮ ਵਿੱਚ ਇੱਕ ਅਜਿਹੀ ਹੀ ਥੈਲੇਸੀਮੀਆ ਯੋਧਾ ਅਤੇ ਸਮਾਜ ਸੇਵੀ ਸ੍ਰੀਮਤੀ ਅਲਕਾ ਚੌਧਰੀ ਵੀ ਮੌਜੂਦ ਸਨ। 

ਥੈਲੇਸੀਮੀਆ ਨਾਲ ਇਸ ਲੜਾਈ ਦੇ ਦਾਇਰੇ ਅਤੇ ਮਹੱਤਵ ਨੂੰ ਹੋਰ ਵਧਾਉਂਦੇ ਹੋਏ ਇਸ ਮਹੱਤਵਪੂਰਨ ਸੰਸਥਾ ਨੇ 7-8 ਮਈ 2024 ਨੂੰ ਦੋ ਦਿਨਾਂ ਸਮਾਗਮ ਦੇ ਨਾਲ "ਵਿਸ਼ਵ ਥੈਲੇਸੀਮੀਆ ਦਿਵਸ 2024" ਮਨਾਇਆ। ਇਸ ਸਾਲ ਦਾ ਥੀਮ ਹੈ "ਜੀਵਨ ਨੂੰ ਸ਼ਕਤੀ ਪ੍ਰਦਾਨ ਕਰਨਾ, ਤਰੱਕੀ ਨੂੰ ਗਲੇ ਲਗਾਉਣਾ: ਸਾਰਿਆਂ ਲਈ ਬਰਾਬਰ ਅਤੇ ਪਹੁੰਚਯੋਗ ਥੈਲੇਸੀਮੀਆ ਇਲਾਜ। ਥੈਲੇਸੀਮੀਆ ਯੋਧਾ ਅਤੇ ਸਮਾਜਿਕ ਕਾਰਕੁਨ ਸ਼੍ਰੀਮਤੀ ਅਲਕਾ ਚੌਧਰੀ ਨੇ ਥੈਲੇਸੀਮੀਆ ਨਾਲ ਆਪਣੀ ਯਾਤਰਾ ਸਾਂਝੀ ਕੀਤੀ ਜੋ ਲਚਕੀਲੇਪਣ, ਹਿੰਮਤ ਅਤੇ ਉਮੀਦ ਦੀ ਇੱਕ ਰਹੀ ਹੈ। ਹਰ ਰੋਜ਼ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਬਾਵਜੂਦ, ਉਹ ਮੁਸਕਰਾਹਟ ਅਤੇ ਦ੍ਰਿੜ ਇਰਾਦੇ ਨਾਲ ਜ਼ਿੰਦਗੀ ਲੈਂਦੀ ਹੈ। ਆਪਣੇ ਜੀਵਨ ਅਨੁਭਵ ਦੁਆਰਾ, ਸ਼੍ਰੀਮਤੀ ਅਲਕਾ ਨੇ ਥੈਲੇਸੀਮੀਆ ਵਾਲੇ ਲੋਕਾਂ ਲਈ ਵਧੇਰੇ ਜਾਗਰੂਕਤਾ, ਸਹਾਇਤਾ ਅਤੇ ਸਮਝ ਲਈ ਵੀ ਬਹੁਤ ਸਪਸ਼ਟ ਤੌਰ 'ਤੇ ਵਕਾਲਤ ਕੀਤੀ। 

ਪ੍ਰੋਫੈਸਰ ਅਤੇ ਹੇਮਾਟੋਲੋਜੀ ਵਿਭਾਗ ਦੇ ਮੁਖੀ, ਪੀਜੀਆਈਐਮਆਰ, ਡਾ. ਰੀਨਾ ਦਾਸ ਨੂੰ ਐਮਬੀਬੀਐਸ ਦੇ ਵਿਦਿਆਰਥੀਆਂ ਲਈ ਗੈਸਟ ਲੈਕਚਰ ਲਈ ਵੀ ਸੱਦਾ ਦਿੱਤਾ ਗਿਆ ਸੀ। ਉਸਨੇ ਜੈਨੇਟਿਕ ਸਕ੍ਰੀਨਿੰਗ ਅਤੇ ਜਨਮ ਤੋਂ ਪਹਿਲਾਂ ਦੀ ਸਲਾਹ ਦੁਆਰਾ ਬਿਮਾਰੀ ਦੀ ਰੋਕਥਾਮ 'ਤੇ ਜ਼ੋਰ ਦਿੱਤਾ ਕਿਉਂਕਿ ਵੱਡੇ ਥੈਲੇਸੀਮੀਆ ਦਾ ਇਲਾਜ ਬਹੁਤ ਮਹਿੰਗਾ ਹੋ ਸਕਦਾ ਹੈ ਅਤੇ ਇਸ ਵਿੱਚ ਸਟੈਮ ਸੈੱਲ ਟ੍ਰਾਂਸਪਲਾਂਟੇਸ਼ਨ ਸ਼ਾਮਲ ਹੋ ਸਕਦਾ ਹੈ। ਇਸ ਲਈ, ਸਥਾਨਕ ਲੋਕਾਂ ਵਿੱਚ ਜਾਗਰੂਕਤਾ ਫੈਲਾਉਣਾ ਇੱਕ ਮਹੱਤਵਪੂਰਨ ਭੂਮਿਕਾ ਅਦਾ ਕਰਦਾ ਹੈ। 

ਸੰਸਥਾ ਦੇ ਡਾਇਰੈਕਟਰ ਪ੍ਰਿੰਸੀਪਲ ਅਤੇ ਇੱਕ ਸਮਰਪਿਤ ਨਿਯਮਤ ਖੂਨਦਾਨੀ ਖੁਦ ਡਾ. ਭਵਨੀਤ ਭਾਰਤੀ ਨੇ ਬਿਮਾਰੀ ਦਾ ਛੇਤੀ ਪਤਾ ਲਗਾਉਣ, ਸਿਹਤ ਸੰਭਾਲ ਵਿੱਚ ਨਿਰਪੱਖਤਾ ਅਤੇ ਸ਼ਮੂਲੀਅਤ, ਥੈਲੇਸੀਮੀਆ ਤੋਂ ਪ੍ਰਭਾਵਿਤ ਵਿਅਕਤੀਆਂ ਨੂੰ ਸ਼ਕਤੀ ਪ੍ਰਦਾਨ ਕਰਨ ਅਤੇ ਇਲਾਜ ਦੇ ਵਿਕਲਪਾਂ ਵਿੱਚ ਪ੍ਰਗਤੀ ਨੂੰ ਉਤਸ਼ਾਹਿਤ ਕਰਨ ਦੇ ਯਤਨਾਂ ਬਾਰੇ ਇੱਕ ਦਿਲਚਸਪ ਸੰਦੇਸ਼ ਵੀ ਦਿੱਤਾ। ਉਸ ਦੀ ਚੁੰਬਕੀ ਸ਼ਖਸੀਅਤ ਨੇ ਇਸ ਸਬੰਧ ਵਿਚ ਉਥੇ ਮੌਜੂਦ ਲੋਕਾਂ ਦੇ ਦਿਲਾਂ ਅਤੇ ਦਿਮਾਗਾਂ ਵਿਚ ਥੈਲੇਸੀਮੀਆ ਦੀਆਂ ਲਹਿਰਾਂ ਨੂੰ ਹੋਰ ਮਜ਼ਬੂਤ ਕੀਤਾ। 

ਆਲ ਇੰਡੀਆ ਇੰਸੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏਮਜ਼) ਦੇ ਪੈਥੋਲੋਜੀ ਵਿਭਾਗ ਦੇ ਪ੍ਰੋਫੈਸਰ ਡਾ. ਰਾਸ਼ੀ ਗਰਗ ਨੇ ਦੱਸਿਆ ਕਿ ਪੰਜਾਬ ਵਿੱਚ ਬੀਟਾ ਥੈਲੇਸੀਮੀਆ (3.96%) ਦੇ ਲਗਭਗ 1.5 ਮਿਲੀਅਨ ਕੈਰੀਅਰ ਹਨ, ਅਤੇ ਬੀਟਾ ਥੈਲੇਸੀਮੀਆ ਮੇਜਰ ਦੇ ਅੰਦਾਜ਼ਨ 4700 ਮਰੀਜ਼ ਹਨ। ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਸਥਿਤੀ ਕਿੰਨੀ ਗੰਭੀਰ ਹੈ। ਕਿੰਨੇ ਲੋਕ ਇਸ ਜੰਗ ਵਿੱਚ ਲੜ ਰਹੇ ਹਨ। ਇਸ ਦਾ ਕਿੰਨਾ ਕੁ ਪਰਿਵਾਰ ਦੁੱਖ ਝੱਲ ਰਿਹਾ ਹੈ। 

ਇਸੇ ਸਮਾਗਮ ਵਿੱਚ, ਡਾ. ਸਹਾਇਕ ਪ੍ਰੋਫੈਸਰ, ਪੈਥੋਲੋਜੀ ਵਿਭਾਗ. ਤਨੂਪ੍ਰਿਆ ਬਿੰਦਲ ਨੇ ਥੈਲੇਸੀਮੀਆ ਵਾਲੇ ਵੱਡੇ ਮਰੀਜ਼ਾਂ ਲਈ ਲੋੜੀਂਦੇ ਲਗਾਤਾਰ ਖੂਨ ਚੜ੍ਹਾਉਣ ਅਤੇ ਚੈਲੇਸ਼ਨ ਥੈਰੇਪੀ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਬਹੁਤ ਸਾਰੀਆਂ ਚੀਜ਼ਾਂ ਦਾ ਖੁਲਾਸਾ ਕੀਤਾ। ਉਨ੍ਹਾਂ ਸਾਰੇ ਥੈਲੇਸੀਮੀਆ ਦੇ ਮਰੀਜ਼ਾਂ ਲਈ ਖੂਨ ਦੀ ਉਪਲਬਧਤਾ, ਸਮਰੱਥਾ ਅਤੇ ਪਹੁੰਚ ਨੂੰ ਯਕੀਨੀ ਬਣਾਉਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ।

ਜੇ ਤੁਸੀਂ ਇਸ ਮਹੱਤਵਪੂਰਨ ਜੰਗੀ ਯੋਧਿਆਂ ਨਾਲ ਲੜਨਾ ਚਾਹੁੰਦੇ ਹੋ ਤਾਂ ਦੇਰੀ ਨਾ ਕਰੋ। ਅੱਗੇ ਆਓ। ਇਸ ਜੰਗ ਵਿੱਚ ਮਦਦਗਾਰ ਬਣ ਕੇ ਇਨ੍ਹਾਂ ਯੋਧਿਆਂ ਦੀ ਤਾਕਤ ਵਧਾਓ। ਇਹ ਸਭ ਪੂਰੀ ਸਮਝ ਦੀ ਜ਼ਿੰਮੇਵਾਰੀ ਹੈ ਨਾ ਕਿ ਸਿਰਫ ਸਰਕਾਰ ਦੀ। 

Friday, September 21, 2018

ਇਨਸਾਨ ਲਈ ਸਿਰਫ ਇਨਸਾਨੀ ਖੂਨ ਹੀ ਸਹੀ ਇਲਾਜ ਹੈ ਨਾ ਕਿ ਬੱਕਰੇ ਦਾ ਖੂਨ

ਥੈਲਾਸੀਮੀਕ ਬੱਚਿਆਂ ਲਈ PAU ਦੇ ਕਿਸਾਨ ਮੇਲੇ ਵਿੱਚ ਵਿਸ਼ੇਸ਼ ਖੂਨਦਾਨ ਕੈਂਪ
ਲੁਧਿਆਣਾ: 21 ਸਤੰਬਰ 2018: (ਪੰਜਾਬ ਸਕਰੀਨ ਟੀਮ):: Click here to See More Pics on Facebook
ਕਿਸਾਨ ਮੇਲਾ ਲਗਾਤਾਰ ਕਾਰੋਬਾਰੀ ਬੰਦਾ ਜਾ ਰਿਹਾ ਹੈ ਕਿਓਂਕਿ ਕਾਰੋਬਾਰ ਬਿਨਾ ਜ਼ਿੰਦਗੀ ਨਹੀਂ ਚੱਲਦੀ। ਇਸਦੇ ਬਾਵਜੂਦ ਪੀਏਯੂ ਇਸਨੂੰ ਮਿਸ਼ਨਰੀ ਰੱਖਣ ਦੀਆਂ ਕੋਸ਼ਿਸ਼ਾਂ ਵੀ ਪੂਰੇ ਜ਼ੋਰਸ਼ੋਰ ਨਾਲ ਕਰ ਰਹੀ ਹੈ। ਗੱਲ ਖੁਦਕੁਸ਼ੀਆਂ ਰੋਕਣ ਦੀ ਹੋਵੇ, ਚੰਗਾ ਸਾਹਿਤ ਪੜ੍ਹਨ ਦੀ ਜਾਂ ਫਿਰ ਵਹਿਮਾਂ ਭਰਮਾਂ ਅਤੇ ਅਡੰਬਰਾਂ ਦੇ ਜਾਲ ਤੋਂ ਮੁਕਤ ਹੋਣ ਦੀ--ਪੀਏਯੂ ਹਰ ਖੇਤਰ ਵਿੱਚ ਉਸਾਰੂ ਸੁਨੇਹਾ ਦੇ ਰਹੀ ਹੈ। ਪੀਏਯੂ ਤੋਂ ਪ੍ਰੇਰਨਾ ਲੈ ਕੇ ਬਹੁਤ ਸਾਰੀਆਂ ਐਨ ਜੀ ਓਜ਼ ਅਤੇ ਹੋਰ ਸੰਸਥਾਵਾਂ ਵੀ ਇੱਕ ਸਿਹਤਮੰਦ ਸਮਾਜ ਦੀ ਸਿਰਜਣਾ ਲਈ ਕਿਸਾਨ ਮੇਲੇ ਵਿੱਚ ਸਰਗਰਮ ਹੁੰਦੀਆਂ ਹਨ। 
ਅਜਿਹੀ ਹੀ ਇੱਕ ਸੰਸਥਾ ਹੈ ਸੋਸ਼ਲ ਵਰਕਰਜ਼ ਐਸੋਸੀਏਸ਼ਨ ਪੰਜਾਬ। ਇਸ ਵਲੋਂ ਅੱਜ ਵੀ ਪੰਜਾਬ ਯੂਨਵਰਸਿਟੀ ਦੇ ਕਿਸਾਨ ਮੇਲੇ ਦੌਰਾਨ ਥੈਲਾਸੀਮੀਕ ਬੱਚਿਆਂ ਲਈ ਖੂਨਦਾਨ ਕੈਂਪ ਜਾਰੀ ਰੱਖਿਆ ਗਿਆ। ਜ਼ਿਕਰਯੋਗ ਹੈ ਕਿ ਥੈਲਾਸੀਮੀਕ ਬੱਚਿਆਂ ਦੀ ਜ਼ਿੰਦਗੀ ਸਿਰਫ ਖੂਨ 'ਤੇ ਹੀ ਨਿਰਭਰ ਕਰਦੀ ਹੈ ਅਤੇ ਅਜੇ ਤੱਕ ਕੋਈ ਅਜਿਹਾ ਤਰੀਕਾ ਪੂਰੀ ਤਰਾਂ ਸਾਹਮਣੇ ਨਹੀਂ ਆਇਆ ਜਿਸ ਨਾਲ ਨਕਲੀ ਖੂਨ ਬਣਾਇਆ ਜਾ ਸਕੇ। ਸਿਰਫ ਇਨਸਾਨੀ ਖੂਨ ਦਾ ਦਾਨ ਹੀ ਇਹਨਾਂ ਬੱਚਿਆਂ ਨੂੰ  ਨਵੀਂ ਜ਼ਿੰਦਗੀ ਦੇਂਦਾ ਹੈ।ਕਿਸਾਨ ਮੇਲੇ ਵਿੱਚ ਆਉਂਦੇ ਬਹੁਤ ਸਾਰੇ ਜਵਾਨ ਮੁੰਡੇ ਕੁੜੀਆਂ ਇਸ ਪਾਸੇ ਆਕਰਸ਼ਿਤ ਹੋ ਕੇ ਆਪੋ ਆਪਣਾ ਖੂਨ ਦਾਨ ਕਰਦੇ ਹਨ। ਇਸ ਨਾਲ ਉਹਨਾਂ ਦੇ ਖੂਨ ਦੇ ਬਹੁਤ ਸਾਰੇ ਟੈਸਟ ਵੀ ਮੁਫ਼ਤ ਹੋ ਜਾਂਦੇ ਹਨ। 
ਇਸ ਸੰਗਠਨ ਵੱਲੋਂ ਇਹ 28ਵਾਂ  ਖੂਨਦਾਨ ਕੈਂਪ ਚੱਲ ਰਿਹਾ ਹੈ। ਇਹ ਕੈਂਪ ਕਲ ਮੇਲੇ ਦੇ ਪਹਿਲੇ ਦਿਨ ਸ਼ੁਰੂ ਕੀਤਾ ਗਿਆ ਸੀ ਅਤੇ ਭਲਕੇ ਮੇਲੇ ਦੇ ਅਖੀਰਲੇ ਦਿਨ ਵੀ ਜਾਰੀ ਰਹੇਗਾ। ਗੁਰਸ਼ਮਿੰਦਰ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀ ਦੇਖ ਰੇਖ ਹੇਠ ਚੱਲ ਰਹੇ ਇਸ ਖੂਨਦਾਨ ਕੈਂਪ ਵਿੱਚ ਲੋਕ ਵੱਧ ਚੜ੍ਹ ਕੇ ਖੂਨਦਾਨ ਲਈ ਅੱਗੇ ਆਏ। ਇਸ ਕੈਂਪ ਵਿੱਚ ਖੂਨਦਾਨ ਕਰਨ ਵਾਲਿਆਂ ਦੇ ਸਾਰੇ ਸਬੰਧਤ ਟੈਸਟ ਬਿਲਕੁਲ ਮੁਫ਼ਤ ਕੀਤੇ ਗਏ ਜਿਹਨਾਂ ਦੀ ਬਾਜ਼ਾਰੀ ਕੀਮਤ ਹਜ਼ਾਰਾਂ ਰੁਪਏ ਬਣਦੀ ਹੈ। ਇਸ ਕੈਂਪ ਦਾ ਉਦਘਾਟਨ ਡਾਕਟਰ ਬਲਬੀਰ ਸਿੰਘ ਸ਼ਾਹ ਅਤੇ ਵੀਰ ਚੱਕਰ ਵਿਜੇਤਾ ਰਿਟਾਇਰਡ ਕਰਨਲ ਹਰਬੰਤ ਸਿੰਘ ਕਾਹਲੋਂ ਹੁਰਾਂ ਨੇ ਸਾਂਝੇ ਤੌਰ ਤੇ ਕੀਤਾ। ਇਹ ਦੋਵੇਂ ਸ਼ਖਸੀਅਤਾਂ ਵੀ ਸਮਾਜ ਭਲਾਈ ਦੇ ਖੇਤਰ ਵਿੱਚ ਨਿਰੰਤਰ ਸਰਗਰਮ ਹਨ।
ਸੀਐਮਸੀ ਹਸਪਤਾਲ ਲੁਧਿਆਣਾ ਤੋਂ ਆਈ ਡਾਕਟਰ ਜ੍ਯੋਤਿਕਾ ਅਰੋੜਾ ਨੇ ਇਸ ਕੈਂਪ ਬਾਰੇ ਜਾਣਕਾਰੀ ਦੇਂਦਿਆਂ ਦੱਸਿਆ ਕਿ ਥੈਲਾਸੀਮਿਕ ਬੱਚਿਆਂ ਲਈ ਖੂਨ ਦੀ ਲੋੜ ਪੂਰੀ ਕਰਨਾ ਅੱਜ ਦੇ ਆਧੁਨਿਕ ਯੁਗ ਵਿੱਚ ਵੀ ਇੱਕ ਬਹੁਤ ਵੱਡੀ ਚੁਣੌਤੀ ਹੈ। ਉਹਨਾਂ ਕਿਹਾ ਕਿ ਕੈਂਪ ਦੇ ਪ੍ਰਬੰਧਕਾਂ ਨੇ ਲਗਾਤਾਰ ਖੂਨ ਇਕੱਤਰ ਕਰਕੇ ਇਸ ਨੇਕ ਮਕਸਦ ਵਿੱਚ ਬਹੁਤ ਸਹਾਇਤਾ ਕੀਤੀ ਹੈ। ਇਹ ਇੱਕ ਬਹੁਤ ਮਹਾਨ ਉਪਰਾਲਾ ਹੈ ਜਿਹੜਾ ਸਭਨਾਂ ਨੂੰ ਕਰਦੇ ਰਹਿਣਾ ਚਾਹੀਦਾ ਹੈ। ਇਸ ਮਕਸਦ ਲਈ ਸਭ ਨੂੰ ਅੱਗੇ ਆਉਣਾ ਚਾਹੀਦਾ ਹੈ। Click here to See More Pics on Facebook
ਥੈਲਾਸੀਮੀਕ ਬੱਚਿਆਂ ਨੂੰ ਬੱਕਰੇ ਦਾ ਖੂਨ ਦੇਣ ਦੀਆਂ ਯੋਜਨਾਵਾਂ ਬਾਰੇ ਪੁਛੇ ਗਏ ਇਕ ਸੁਆਲ ਦਾ ਜੁਆਬ ਦੇਂਦਿਆਂ ਉਹਨਾਂ ਕਿਹਾ ਕਿ ਆਯੁਰਵੈਦ ਵਾਲੇ ਹੀ ਆਪਣੇ ਇਸ ਸਿਧਾਂਤ ਬਾਰੇ ਚੰਗੀ ਤਰਾਂ ਦਸ ਸਕਦੇ ਹਨ ਜਿੱਥੋਂ ਤੱਕ ਸਾਨੂੰ ਪਤਾ ਹੈ ਉਹ ਇਹੀ ਹੈ ਕਿ ਇਨਸਾਨ ਲਈ ਸਿਰਫ ਇਨਸਾਨੀ ਖੂਨ ਹੀ ਇੱਕੋ ਇੱਕ ਸਹੀ ਇਲਾਜ ਹੈ। ਜ਼ਿਕਰਯੋਗ ਹੈ ਕਿ ਥੈਲਾਸੀਮੀਕ ਬੱਚਿਆਂ ਲਈ ਇੱਕ ਆਯੁਰਵੈਦਿਕ ਹਸਪਤਾਲ ਲੁਧਿਆਣਾ ਵਿੱਚ ਬਣ ਕੇ ਤਿਆਰ ਹੋ ਚੁੱਕਿਆ ਹੈ ਜਿਸ ਵਿੱਚ ਥੈਲਾਸੀਮੀਕ ਬੱਚਿਆਂ ਨੂੰ ਬੱਕਰੇ ਦਾ ਖੂਨ ਦਿੱਤਾ ਜਾਇਆ ਕਰੇਗਾ। ਦੂਸਰੇ ਪਾਸੇ ਐਲੋਪੈਥੀ ਵਾਲੇ ਇਸ ਸਿਧਾਂਤ ਨੂੰ ਮਾਣਤਾ ਨਹੀਂ ਦੇਂਦੇ। 
ਇਸ ਮੌਕੇ ਰਿਟਾਇਰਡ ਕਰਨਲ ਹਰਬੰਤ ਸਿੰਘ ਕਾਹਲੋਂ, ਡਾਕਟਰ ਬਲਬੀਰ ਸਿੰਘ ਸ਼ਾਹ, ਨਵਾਂ ਜ਼ਮਾਨਾ ਦੇ ਪੱਤਰਕਾਰ ਐਮ ਐਸ ਭਾਟੀਆ ਅਤੇ ਪੰਜਾਬ ਸਕਰੀਨ ਦੇ ਸੰਪਾਦਕ ਰੈਕਟਰ ਕਥੂਰੀਆ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਵੀ ਕੈਂਪ ਵਿੱਚ ਬਹੁਤ ਭੀੜ ਸੀ। 
ਇਸੇ ਦੌਰਾਨ ਡਾਕਟਰ ਬਲਬੀਰ ਸਿੰਘ ਸ਼ਾਹ ਨੇ ਮੀਡੀਆ ਨਾਲ ਗੈਰ ਰਸਮੀ ਗੱਲਬਾਤ ਦੌਰਾਨ ਕਿਹਾ ਕਿ ਪੰਜਾਬ ਅਜੇ ਵੀ ਸਿਹਤ ਦੇ ਮਾਮਲੇ ਵਿੱਚ ਅੱਗੇ ਹੈ। ਉਹਨਾਂ ਮੇਲੇ ਵਿੱਚ ਤੁਰੇ ਜਾਂਦੇ ਨੌਜਵਾਨ ਵੀ ਦਿਖਾਏ ਜਿਹਨਾਂ ਦੇ ਕੱਦਕਾਠ ਅਜੇ ਵੀ ਬਹੁਤ ਚੰਗੇ ਹਨ। ਉਹਨਾਂ ਮੇਲੇ ਵਿੱਚ ਨਾਮਧਾਰੀਆਂ ਦੇ ਸਟਾਲਾਂ/ਰੇਹੜੀਆਂ ਤੋਂ ਦੁੱਧ ਪੀਂਦੇ ਨੌਜਵਾਨ ਵੀ ਦਿਖਾਏ ਅਤੇ ਕਿਹਾ ਕਿ ਐਵੇਂ ਹੀ ਪੰਜਾਬੀਆਂ ਨੂੰ ਸ਼ਰਾਬੀ ਕਹਿ ਜਾਂ ਨਸ਼ਈ ਕਹਿ  ਕੇ ਬਦਨਾਮ ਨਹੀਂ ਕੀਤਾ ਜਾਣਾ ਚਾਹੀਦਾ। 
ਜ਼ਿਕਰਯੋਗ ਹੈ ਕਿ ਥੈਲਾਸੀਮੀਆ ਬਿਮਾਰੀ ਦੀ ਦਰ  ਨੂੰ ਜ਼ੀਰੋ%  'ਤੇ ਲਿਆਉਣ  ਲਾਇ ਡਾਕਟਰ ਸ਼ਾਹ ਨੇ ਇੱਕ ਯੋਜਨਾ ਬਾਦਲ ਸਰਕਾਰ ਨੂੰ ਵੀ ਭੇਜੀ ਸੀ ਅਤੇ ਬਾਅਦ ਵਿੱਚ ਕੈਪਟਨ ਸਰਕਾਰ ਨੂੰ ਵੀ। ਪਰ ਸਰਕਾਰਾਂ ਇਸ ਪਾਸੇ ਗੰਭੀਰ ਹੋਈਆਂ ਨਜ਼ਰ ਨਹੀਂ ਆਉਂਦੀਆਂ। ਡਾਕਟਰ ਸ਼ਾਹ ਦੀ ਇਸ ਯੋਜਨਾ ਬਾਰੇ ਜਲਦੀ ਹੀ ਇੱਕ ਵੱਖਰੀ ਪੋਸਟ ਵਿੱਚ ਵਿਸਥਾਰ ਨਾਲ ਦੱਸਿਆ ਜਾਏਗਾ। 

Monday, February 02, 2015

DYFI ਅਤੇ Zindgi Live ਵਲੋਂ ਲਾਇਆ ਗਿਆ ਸਾਂਝਾ ਖੂਨਦਾਨ ਕੈਂਪ

DYFI ਨੇ ਦੁਹਰਾਇਆ ਦੇਸ਼ ਅਤੇਲੋਕਾਂ ਦੀ ਰਾਖੀ ਦਾ ਸੰਕਲਪ
ਲੁਧਿਆਣਾ: 1 ਫਰਵਰੀ 2015: (ਕੈਮਰਾ ਕਾਰਤਿਕਾ ਸਿੰਘ-ਰਿਪੋਰਟ ਦਿਲਜੋਤ ਕੌਰ):
ਹੁਣ ਜਦੋਂ ਦੁਨੀਆ ਭਰ ਵਿੱਚ ਜੰਗੀ ਜਨੂੰਨ ਫਿਰ ਸਿਖਰਾਂ ਛੋਹ ਰਿਹਾ  ਹੈ ਅਤੇ ਦੁਨਿਆ ਦੇ ਵੱਖ ਵੱਖ  ਭਾਗਾਂ ਵਿੱਚ  ਸਿਰ ਕਲਮ ਕਰਨ ਦੇ ਵਰਤਾਰੇ ਜੋਰ ਫੜ ਰਹੇ ਹਨ ਉਦੋਂ ਸਾਡੇ ਸ਼ਹਿਰ ਲੁਧਿਆਣਾ ਦੀ ਹਾਲਤ ਵੀ ਕੋਈ ਬਹੁਤੀ ਵਧੀਆ ਨਹੀਂ। ਏਥੋਂ ਦੀਆਂ ਸੜਕਾਂ ਤੇ ਆਏ ਦਿਨ ਹੁੰਦੇ ਸੜਕ ਹਾਦਸੇ ਅਨਗਿਣਤ ਲੋਕਾਂ  ਪੀ ਕੇ ਅਨਗਿਣਤ ਘਰਾਂ ਉਜਾੜ ਚੁੱਕੇ ਹਨ। ਇਸ ਨਾਜ਼ੁਕ ਹਾਲਤ ਵਿੱਚ ਇੱਕ ਵਾਰ ਫਿਰ ਅੱਗੇ ਆਈ ਹੈ ਖੱਬੇ ਪੱਖੀ ਨੌਜਵਾਨਾਂ ਦੀ ਇਤਿਹਾਸਿਕ ਜੱਥੇਬੰਦੀ ਜਨਵਾਦੀ ਨੌਜਵਾਨ ਸਭਾ।  ਅੰਗ੍ਰੇਜ਼ੀ ਵਿੱਚ DYFI ਅਰਥਾਤ Democratic Youth Federation of India  ਸੰਗਠਨ ਨੇ ਖੂਨ ਕੈਂਪ ਲਗਾ ਕੇ ਯਾਦ ਕਰਾਇਆ ਕਿ ਅਸੀਂ ਦੇਸ਼ ਅਤੇ ਦੇਸ਼ ਦੇ ਲੋਕਾਂ ਦੀ ਰਾਖੀ ਲਈ ਅਜੇ ਵੀ ਉੱਸੇ ਜਜ਼ਬੇ ਨਾਲ ਭਰੇ ਹੋਏ ਹਾਂ ਜਿਸ ਨਾਲ ਅਸੀਂ ਵੱਖਵਾਦੀ ਲਹਿਰ ਦੌਰਾਨ ਲੋਕਾਂ ਨਾਲ ਖੜੋ ਕੇ ਸਟੈਂਡ  ਲਿਆ ਸੀ। ਇਸ ਖੂਨਦਾਨ ਕੈਂਪ ਦਾ ਆਯੋਜਨ ਬੱਚਿਆਂ ਨੂੰ ਨਵੀਂ ਜ਼ਿੰਦਗੀ ਦੇਣ ਵਾਲੇ ਸੰਗਠਨ ਜ਼ਿੰਦਗੀ ਲਾਈਵ ਨਾਲ ਮਿਲ ਕੇ ਕੀਤਾ ਗਿਆ ਸੀ।
ਇਸ ਮੌਕੇ ਉਚੇਚੇ ਤੌਰ ਤੇ ਪੁੱਜੇ ਹੋਏ ਇੱਕ ਸੀਨੀਅਰ ਪੱਤਰਕਾਰ ਅਤੇ ਇਸ ਸੰਗਠਨ ਦੇ ਬਹੁਤ ਹੀ ਪੁਰਾਣੇ ਅਤੇ ਸਰਗਰਮ ਰਹੇ ਕਾਰਕੁੰਨ ਰਮੇਸ਼ ਕੌਸ਼ਲ ਨੇ ਆਪਣੇ ਸ਼ਾਇਰਾਨਾ ਅੰਦਾਜ਼ ਵਿੱਚ ਲੋਕਾਂ ਨੂੰ ਯਕੀਨ ਦੁਆਇਆ ਕਿ ਘਬਰਾਓ ਨਾ ਭਰਨ ਦਾ ਮੌਸਮ ਫਿਰ ਆਏਗਾ ਕਿਓਂਕਿ ਅਸੀਂ ਅਜੇ ਵੀ ਤੁਹਾਡੇ ਨਾਲ ਹਾਂ।
ਇਸੇ ਤਰਾਂ  ਡਾਕਟਰ ਗੁਰਵਿੰਦਰ ਸਿੰਘ ਨੇ ਵੀ ਥੈਲੇਸੀਮਿਆ ਵਾਲੇ ਬੱਚਿਆਂ ਲਈ ਆਯੋਜਿਤ ਇਸ ਕੈਂਪ ਬਾਰੇ ਦੱਸਦਿਆਂ DYFI ਦੇ ਸੰਕਲਪ ਨੂੰ ਦੁਹਰਾਇਆ।  
ਜ਼ਿੰਦਗੀ ਲਾਈਵ ਸੰਗਠਨ ਦੇ ਪ੍ਰਮੁੱਖ ਸੰਚਾਲਕਾਂ ਵਿੱਚੋਂ ਇੱਕ ਅਸ਼ੋਕ ਮਰਵਾਹਾ ਨੇ ਥੈਲੇਸੀਮਿਆ ਬਿਮਾਰੀ ਨਾਲ ਪੀੜਿਤ ਬੱਚਿਆਂ ਦੀ ਹਾਲਤ ਬਾਰੇ ਅਤੇ ਉਹਨਾਂ ਦੇ ਨਵੇਂ ਜੀਵਨ ਲਈ ਕੀਤੇ ਜਾਂਦੇ ਉਪਰਾਲਿਆਂ ਬਾਰੇ ਦੱਸਿਆ।
ਇਸ ਗੰਭੀਰ ਬਿਮਾਰੀ ਦਾ ਸ਼ਿਕਾਰ ਬੱਚੇ ਅਤੇ ਉਹਨਾਂ ਦੇ ਮਾਤਾ ਪਿਤਾ ਵੀ ਇਸ ਮੌਕੇ ਵੱਡੀ ਗਿਣਤੀ ਵਿੱਚ ਮੌਜੂਦ ਸਨ। ਉਹਨਾਂ ਦੀ ਹਿੰਮਤ ਦੇਖ ਕੇ ਲੱਗਦਾ ਸੀ ਜਿਵੇਂ ਇਥੇ ਇੱਕੋ ਵੇਲੇ ਕਈ ਚਮਤਕਾਰ ਮੌਜੂਦ ਹਨ। ਇਹ ਛੋਟੇ ਛੋਟੇ ਬੱਚੇ ਮੌਤ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਸਿਰਫ ਲੜ ਹੀ ਨਹੀਂ ਰਹੇ ਬਲਕਿ ਜਿੱਤ ਵੀ ਰਹੇ ਹਨ। ਇਹਨਾਂ ਬੱਚਿਆਂ ਅਤੇ ਇਹਨਾਂ ਦੇ ਮਾਤਾ ਪਿਤਾ ਨੇ ਵੀ ਇਸ ਮੌਕੇ ਪੰਜਾਬ ਸਕਰੀਨ ਨੂੰ ਇਸ ਬਾਰੇ ਸੰਖੇਪ ਵਿੱਚ ਦੱਸਿਆ।
ਇਸ ਆਯੋਜਨ ਵਿੱਚ  DYFI ਦੇ ਸਥਾਨਕ ਪ੍ਰਧਾਨ ਹਰਿੰਦਰ ਹਨੀ,ਜਨਰਲ ਸਕੱਤਰ ਬਲਦੇਵ ਸਿੰਘ ਪਮਾਲ, ਸਤਨਾਮ ਸਿੰਘ ਵੜੈਚ, ਸੋਨੂੰ ਗੁਪਤਾ, ਜਸਵੀਰ ਸਿੰਘ, ਅਮਰ ਸਿੰਘ ਜੋਹਲਾਂ ਅਤੇ ਜਰਨੈਲ ਸਿੰਘ ਵੀ ਮੌਜੂਦ ਸਨ।

Monday, May 20, 2013

ਥੈਲੇਸੀਮੀਆ: ਜ਼ਿੰਦਗੀ ਹਰ ਕਦਮ ਇੱਕ ਨਈ ਜੰਗ ਹੈ---

ਖੂਨ ਦੀ ਇੱਕ ਇੱਕ ਬੂੰਦ ਆਸਰੇ ਜ਼ਿੰਦਗੀ ਜਿਊਣ ਵਾਲਿਆਂ ਦੱਸੀ ਜ਼ਿੰਦਗੀ ਦੀ ਜਾਚ 
ਸ਼ਮ੍ਹਾ ਰੌਸ਼ਨ ਕਰਦਿਆਂ 25 ਸਾਲਾਂ ਦਾ ਨੌਜਵਾਨ ਸੁੱਖ ਸੋਹਿਤ 
ਲੁਧਿਆਣਾ। ਐਤਵਾਰ 19 ਮਈ, 2013. ਥਾਂ ਸੀ ਪੰਜਾਬੀ ਭਵਨ ਦੇ ਐਨ ਨਾਲ ਲੱਗਦਾ ਗੁਰੂਨਾਨਕ ਭਵਨ। ਅੰਦਰ ਜਾਣ ਵਾਲੇ ਮੁੱਖ ਦਰਵਾਜ਼ੇ ਤੇ ਆਓ-ਭਗਤ ਲਈ ਖੜੇ ਜ਼ਿੰਦਗੀ ਲਾਈਵ ਸੰਸਥਾ ਦੇ ਮੈਂਬਰ ਅਤੇ ਅਹੁਦੇਦਾਰ ਬੜੀ ਹੀ ਨਿਮਰਤਾ ਅਤੇ  ਪ੍ਰੇਮ ਨਾਲ ਸਭਨੂੰ ਜੀ ਆਇਆਂ  ਆਖਦਿਆਂ ਜਲਦੀ ਜਲਦੀ ਆਪੋ ਆਪਣੀ ਸੀਟ ਤੇ ਪੁੱਜਣ ਲਈ ਆਖ ਰਹੇ ਸਨ। ਹਾਲ ਵਿੱਚ ਗੱਲ ਹੋਣੀ ਸੀ ਜ਼ਿੰਦਗੀ ਦੀ, ਜ਼ਿੰਦਗੀ ਦੇ ਖਤਰਨਾਕ ਰਸਤਿਆਂ ਦੀ, ਜ਼ਿੰਦਗੀ ਦੇ ਮੌਤ ਵਰਗੇ ਰੰਗਾਂ ਦੀ ਅਤੇ ਇਹਨਾਂ ਰੰਗਾਂ ਵਿੱਚ ਰੰਗੇ ਹੋਏ ਉਹਨਾਂ ਦੀਵਾਨਿਆਂ ਦੀ ਜਿਹੜੇ ਮੌਤ ਦੇ ਮੂੰਹ ਕੋਲ ਖੜੋ ਕੇ ਵੀ ਹੇਠ ਵਧਾ ਰਹੇ ਸਨ ਆਬ-ਏ-ਹਯਾਤ ਵੱਲ, ਸੰਜੀਵਨੀ ਵੱਲ---ਸਦੀਵੀ ਅੰਮ੍ਰਿਤ ਵੱਲ। । ਇਹ ਲੋਕ ਨਾ ਕਿਸੇ ਪਾਰਟੀ ਦੇ ਜਲਸੇ ਜਲੂਸ ਵਿੱਚ ਆਏ ਸਨ ਤੇ ਨਾ ਹੀ ਕਿਸੇ ਸ਼ੋਭਾ ਯਾਤਰਾ, ਰਥ ਯਾਤਰਾ ਜਾਂ ਨਗਰ ਕੀਰਤਨ ਵਿੱਚ। ਅਸਲ ਵਿੱਚ ਇਹ ਮਾਸੂਮ ਯੋਧਿਆਂ ਦਾ ਸਮਾਗਮ ਸੀ। ਕਈ ਤਾਂ ਇਹਨਾਂ ਚੋਂ ਬਿਲਕੁਲ ਨਨ੍ਹੇ ਮੁੰਨੇ ਵੀ ਕਹੇ ਜਾ ਸਕਦੇ ਹਨ।  ਪਰ ਇੱਕ ਜੰਗ ਉਹਨਾਂ ਦੇ ਗਲ ਆ ਪਈ ਸੀ। ਜ਼ਿੰਦਗੀ ਅਤੇ ਮੌਤ ਦੀ ਜੰਗ। ਉਘੇ ਸ਼ਾਇਰ ਡਾਕਟਰ ਜਗਤਾਰ ਦੇ ਸ਼ਬਦਾਂ ਮੁਤਾਬਿਕ---
ਹਰ ਮੋੜ ਤੇ ਸਲੀਬਾਂ, ਹਰ ਪੈਰ ਤੇ ਹਨੇਰਾ; 
ਫਿਰ ਵੀ ਅਸੀਂ ਰੁਕੇ ਨਾ, ਸਾਡਾ ਵੀ ਦੇਖ ਜੇਰਾ ! 
ਤੇ ਇਹ ਗੱਲ ਬਿਲਕੁਲ ਸਚ ਸੀ--ਹਰ ਸਾਹ ਤੇ ਮੂੰਹ ਅੱਡੀ ਖੜੀ ਮੌਤ। ਹਰ ਸਾਹ ਦਰਦ ਨਾਲ ਭਰਿਆ ਹੋਇਆ । ਹਰ ਸਾਹ ਇੱਕ ਚੁਨੌਤੀ। ਇਹ ਸਭ ਕੁਝ ਵਾਪਰ ਰਿਹਾ ਸੀ ਮਾਸੂਮ ਜਿੰਦਾਂ ਨਾਲ--ਉਹਨਾਂ ਨਾਲ ਜਿਹਨਾਂ ਬਾਰੇ ਕਿਹਾ ਜਾਂਦਾ ਹੈ---ਯੇ ਵੋ ਨਨ੍ਹੇ ਫੂਲ ਹੈਂ ਜੋ ਭਗਵਾਨ ਕੋ ਲਗਤੇ ਪਿਆਰੇ---ਪਰ ਜੇ ਕੋਈ ਰੱਬ ਹੈ ਤਾਂ ਪਤਾ ਨਹੀਂ ਇਹਨਾਂ  ਨੂੰ ਕਿਸ ਜੁਰਮ ਦੀ ਸਜ਼ਾ ਦੇ ਰਿਹਾ ਹੈ? ਖੂਨ ਦੀ ਇੱਕ ਇੱਕ ਬੂੰਦ ਨੂੰ ਤਰਸਦੀਆਂ ਏਹ ਰੱਬ ਵਰਗੀਆਂ ਜਿੰਦੜੀਆਂ ਹਰ ਰੋਜ਼ ਇੱਕ ਨਵੇਂ ਇਮਤਿਹਾਨ ਵਿੱਚੋਂ ਲੰਘਦੀਆਂ ਹਨ---ਪਰ ਨਾ ਕੋਈ ਸ਼ਿਕਵਾ, ਨਾ ਕੋਈ ਗਿਲਾ ਤੇ ਨਾ ਕੋਈ ਨਿਰਾਸ਼ਾ---ਚਿਹਰੇ ਤੇ ਹੁੰਦੀ ਹੈ ਇੱਕ ਨਵੀਂ ਦ੍ਰਿੜਤਾ---ਇੱਕ ਨਵਾਂ ਉਤਸ਼ਾਹ---ਮੌਤ ਨੂੰ ਮਖੌਲਾਂ ਕਰਨ ਦੀ ਹਿੰਮਤ---ਤੇ ਇੱਕ ਨਵੀਂ ਜਿੱਤ ਦੀ ਚਾਹਤ ਵਾਲੀ ਚਮਕ---ਪ੍ਰਸਿਧ ਸ਼ਾਇਰ ਜਨਾਬ ਕ੍ਰਿਸ਼ਨ ਬਿਹਾਰੀ ਨੂਰ ਹੁਰਾਂ ਨੇ ਤਾਂ ਕਿਹਾ ਸੀ---
ਜ਼ਿੰਦਗੀ ਸੇ ਬੜੀ ਸਜ਼ਾ ਹੀ ਨਹੀਂ; 
ਔਰ ਕਿਆ ਜੁਰਮ ਹੈ ਪਤਾ ਹੀ ਨਹੀਂ !
ਪਰ ਇਹਨਾਂ ਬੱਚਿਆਂ ਦੀ ਜ਼ੁਬਾਨ ਤੇ ਹੁੰਦੇ ਹਨ ਬੜੀ ਹਿੰਮਤ ਅਤੇ ਉਤਸ਼ਾਹ ਵਾਲੇ ਬੋਲ-----
ਜ਼ਿੰਦਗੀ ਹਰ ਕਦਮ--ਇੱਕ ਨਈ ਜੰਗ ਹੈ। 
ਇੱਕ ਦੂਜੇ ਦੀਆਂ ਬਾਹਵਾਂ 'ਚ ਬਾਹਵਾਂ ਪਾਈ ਇਹ ਬੜੇ ਹੀ ਯਕੀਨ ਨਾਲ ਗੀਤ ਦੀ ਅਗਲੀ ਲਾਈਨ ਬੋਲਦੇ ਹਨ-----
ਜੀਤ ਜਾਏਂਗੇ ਹਮ--ਤੂੰ ਅਗਰ ਸੰਗ ਹੈ--! 
ਜ਼ਿੰਦਗੀ ਦੇ ਹੱਕ ਵਿੱਚ ਮੌਤ ਨਾਲ ਮੱਥਾ ਲਾ ਕੇ ਲਗਾਤਾਰ ਥੈਲੇਸੀਮੀਆ ਨਾਲ ਸੰਘਰਸ਼ ਕਰ ਰਹੇ ਇਹਨਾਂ ਯੋਧਿਆਂ ਨੂੰ ਨਾ ਕਦੇ ਕੋਈ ਵੀਰ ਚੱਕਰ ਮਿਲਿਆ ਹੈ ਤੇ ਨਾ ਹੀ ਨਿੱਤ ਨਵੀਂ ਖੋਜ ਦੇ ਤਜਰਬਿਆਂ ਚੋਂ ਲੰਘਦਿਆਂ ਕੋਈ ਨੋਬਲ ਪ੍ਰਾਈਜ਼। ਇਹਨਾਂ ਬਹਾਦਰ ਬੱਚਿਆਂ ਨੂੰ ਲੋਕਾਂ ਸਾਹਮਣੇ ਲਿਆਉਣ ਵਾਲੀ ਸੰਸਥਾ ਜ਼ਿੰਦਗੀ ਲਾਈਵ ਟੀਮ ਦੇ ਮੈਂਬਰ ਵੀ ਇਹਨਾਂ ਵਾਂਗ ਕਿਸੇ ਉੱਚੀ ਸੁੱਚੀ ਸੋਚ ਦੇ ਰੰਗ ਵਿੱਚ ਰੱਤੇ ਹੋਏ ਹਨ। ਸਿਰਫ 18 ਮਹੀਨਿਆਂ ਦਾ ਛੋਟਾ ਜਿਹਾ ਸਮਾਂ ਤੇ ਕਾਫ਼ਿਲਾ ਤੁਰ ਪਿਆ ਥੈਲੇਸੀਮੀਆ ਨੂੰ ਹਰਾਉਣ। ਏਹ ਲੋਕ ਜਿਵੇਂ ਆਖ ਰਹੇ ਹੋਣ-ਹਮ  ਤੇਰੀ ਬੰਦਗੀ ਕਰੇਂ ਨ ਕਰੇਂ---ਤੇਰੇ ਬੰਦੋਂ ਸੇ ਪਿਆਰ ਕਰਤੇ ਹੈਂ---! 
ਕਿਸੇ ਵੇਲੇ ਨਿਦਾ ਫ਼ਾਜਲੀ ਨੇ ਕਿਹਾ ਸੀ--
ਘਰ ਸੇ ਮਸਜਿਦ ਹੈ ਅਗਰ ਦੂਰ ਚਲੋ ਯੂੰ ਕਰਲੇਂ-- 
ਕਿਸੀ ਰੋਤੇ ਹੁਏ ਬੱਚੇ ਕੋ ਹੰਸਾਇਆ ਜਾਏ !  ---ਬੜਾ ਹੰਗਾਮਾ ਹੋਇਆ ਸੀ ਇਸ ਸ਼ਿਅਰ ਤੇ ਪਰ ਇਥੇ ਸਾਰੇ ਹੀ ਮਗਨ ਸਨ ਇਹਨਾਂ ਬੱਚਿਆਂ ਦੀ ਮੁਸਕਾਨ ਨੂੰ ਸਦੀਵੀ ਬਣਾਉਣ ਲਈ।ਇਥੇ ਸਭ ਦਾ ਪੂਜਾ ਪਾਠ ਇਹੀ ਸੀ। ਸਭਦਾ ਮੰਦਿਰ ਗੁਰਦਵਾਰਾ ਵੀ ਇਹੀ ਸੀ--ਸਭਦਾ ਜਰੂਰੀ ਕੰਮ ਵੀ ਇਹੀ ਸੀ। ਇੱਕ ਦਿਨ ਲਈ ਨਹੀਂ ਹਰ ਰੋਜ਼।  
ਸਮਾਗਮ ਦੀ ਰਸਮੀ ਸ਼ੁਰੂਆਤ ਹੋਈ ਗਾਇਤਰੀ ਮੰਤਰ ਦੇ ਗਾਇਨ ਨਾਲ ਤੇ ਰੰਗਾਰੰਗ ਪ੍ਰੋਗਰਾਮ ਦੀ ਸ਼ੁਰੂਆਤ ਹੋਈ ਇਹਨਾਂ ਛੋਟੇ ਛੋਟੇ ਬੱਚਿਆਂ ਦੇ ਉਮੀਦਾਂ ਭਰੇ ਗੀਤ ਨਾਲ ਜਿਸ ਵਿੱਚ ਆਏ ਹੋਏ ਮਹਿਮਾਨਾਂ ਨੂੰ ਬਹੁਤ ਹੀ ਸਲੀਕੇ ਅਤੇ ਮਿਠਾਸ ਨਾਲ ਜੀ ਆਇਆਂ ਆਖਿਆ ਗਿਆ ਸੀ। 
ਇਸਤੋਂ ਬਾਅਦ ਸੀ ਐਮ ਸੀ ਦੇ ਡਾਕਟਰ ਐਮ ਜੋਸੇਫ਼ ਜੋਨ੍ਹ ਨੇ ਥੈਲੇਸੀਮੀਆ ਦੀਆਂ ਬਾਰੀਕੀਆਂ ਬਾਰੇ ਬੜੇ ਹੀ ਸਾਦਾ ਜਹੇ ਸ਼ਬਦਾਂ ਵਿੱਚ ਸਲਾਈਡ ਸ਼ੋ ਦੀ ਮਦਦ ਨਾਲ ਸਮਝਾਇਆ। ਸਟੇਜ ਤੋਂ ਬਾਰ ਬਾਰ ਦੱਸਿਆ ਗਿਆ ਕਿ ਜੇ ਇਹ ਗੰਭੀਰ ਬਿਮਾਰੀ ਹੋ ਜਾਏ ਤਾਂ ਲਗਾਤਾਰ 15 ਕੁ ਦਿਨਾਂ ਮਗਰੋਂ ਸਬੰਧਿਤ ਬੱਚੇ ਨੂੰ ਖੂਨ ਚੜ੍ਹਾਉਣਾ ਪੈਂਦਾ ਹੈ। ਇਸ ਖੂਨ ਨਾਲ ਹੀ ਮਿਲਦੀ ਹੈ ਉਸਨੂੰ ਇੱਕ ਨਵੀਂ ਜ਼ਿੰਦਗੀ। ਪਰ ਹਰ ਵਾਰ ਹਫਤੇ ਦੋ ਹਫਤੇ ਮਗਰੋਂ ਖੂਨ ਮਿਲਣਾ ਆਸਾਨ ਤਾਂ ਨਹੀਂ ਹੁੰਦਾ। ਖੂਨ ਮਿਲ ਵੀ ਜਾਏ ਤਾਂ ਕਈ ਹੋਰ ਸਾਈਡ ਇਫੈਕਟ। ਖੂਨ ਦੇ ਨਾਲ ਅੰਦਰ ਜਾਨ ਵਾਲਾ ਆਇਰਨ ਜਮਾ ਹੁੰਦਾ ਹੁੰਦਾ ਖਤਰਨਾਕ ਸਟੇਜ ਤੱਕ ਪੁੱਜ ਜਾਂਦਾ ਹੈ। ਇਸ ਜਮਾ ਹੋਏ ਆਇਰਨ ਨੂੰ ਕਢਣਾ ਇੱਕ ਵੱਖਰੀ ਸਮਸਿਆ। ਬਾਰ ਬਾਰ ਖੂਨ ਚੜ੍ਹਾਉਣ ਤੋਂ ਬਚਨ ਲਈ ਬੀ ਐਮ ਟੀ ਅਰਥਾਤ ਬੋਨ ਮੈਰੋ ਟ੍ਰਾਂਸਪਲਾਂਟ ਦੇ ਕੁਲ 15 ਕੇਸ ਡਾਕਟਰ ਜੋਨ੍ਹ ਦੀ ਅਗਵਾਈ ਹੇਠ ਹੋਏ ਤੇ ਇਹਨਾਂ ਵਿੱਚੋਂ 14 ਕਾਮਯਾਬ ਰਹੇ। ਇਹਨਾਂ ਬੱਚਿਆਂ ਨੂੰ ਹੁਣ ਬਾਰ ਬਾਰ ਬਲੱਡ ਟਰਾਂਸਫਿਊਜ਼ਨ ਦੀ ਕੋਈ ਲੋੜ ਨਹੀਂ ਰਹੀ। 
ਇਸੇ ਵਿਸ਼ੇ ਤੇ ਬੋਲਦਿਆਂ ਡਾਕਟਰ ਪਰਵੀਨ ਸੋਬਤੀ ਨੇ ਵੀ ਏਸ ਵਿਸ਼ੇ ਤੇ ਬਹੁਤ ਹੀ ਵਿਸਥਾਰ ਨਾਲ ਦੱਸਿਆ। ਇਸਦੇ ਨਾਲ ਹੀ ਬੀ ਐਮ ਟੀ ਦੇ ਮਾਮਲੇ 'ਚ ਆ ਰਹੀਆਂ ਔਕੜਾਂ ਬਾਰੇ ਵੀ ਗੱਲ ਕੀਤੀ। 
ਪੰਜਾਬ ਬੀਜੇਪੀ ਦੇ ਪ੍ਰਧਾਨ ਕਮਲ ਸ਼ਰਮਾ ਅਤੇ ਜ਼ਿਲਾ ਭਾਜਪਾ ਦੇ ਪ੍ਰਧਾਨ ਪ੍ਰਵੀਨ ਬਾਂਸਲ ਆਖਿਰ ਤੱਕ ਬੈਠੇ। ਸਿਰਫ ਬੈਠੇ ਹੀ ਨਹੀਂ ਇੱਕ ਗੱਲ ਨੂੰ ਪੂਰੇ ਧੀਆਂ ਨਾਲ ਸੁਣਦੇ ਰਹੇ---ਬੱਚਿਆਂ ਨੂੰ ਹੋਂਸਲਾ ਦੇਂਦੇ ਰਹੇ। ਸਿਆਸਤ ,ਚ ਸਰਗਰਮ ਉਘੇ ਆਗੂ ਮਦਨ ਲਾਲ ਬੱਗਾ ਨੇ ਵੀ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ। ਐਮ ਐਲ ਏ ਸਿਮਰਜੀਤ ਸਿੰਘ ਬੈਂਸ ਨੇ ਇਸ ਸ਼ੁਭ ਕੰਮ ਲਈ 51 ਹਜ਼ਾਰ ਰੁਪੇ ਦੇਣ ਦਾ ਐਲਾਨ ਵੀ ਕੀਤਾ। ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਕਮਲ ਸ਼ਰਮਾ ਨੇ ਦੁਸ਼ਿਅੰਤ ਕੁਮਾਰ ਦੀ ਸ਼ਾਇਰੀ ਚੋਂ ਦੋ ਸਤਰਾਂ ਸੁਣਾਈਆਂ---
ਸਿਰਫ ਹੰਗਾਮਾ ਖੜਾ ਕਰਨਾ ਮੇਰਾ ਮਕਸਦ ਨਹੀਂ;
ਮੇਰਾ ਮਕਸਦ ਤੋ ਹੈ ਯੇਹ ਸੂਰਤ ਬਦਲਨੀ ਚਾਹੀਏ!
ਮੇਰੇ ਸੀਨੇ ਮੇਂ ਨਹੀਂ ਤੋ ਤੇਰੇ ਸੀਨੇ ਮੇਂ ਸਹੀ; 
ਹੋ ਕਹੀਂ ਭੀ ਆਗ ਲੇਕਿਨ ਆਗ ਜਲਨੀ ਚਾਹੀਏ!
ਦਿਲਚਸਪ ਗੱਲ ਹੈ ਕਿ ਇਸ ਸੂਰਤ ਨੂੰ ਬਦਲਣ ਲਈ ਜ਼ਿੰਦਗੀ ਲਾਈਵ ਦੀ ਟੀਮ ਤਾਂ ਇੱਕ ਕਾਫ਼ਿਲਾ ਬਣਾ ਕੇ ਤੁਰ ਹੀ ਪਈ ਹੈ--ਲੋਕ ਵੀ ਨਾਲ ਆ ਰਹੇ ਹਨ---ਕਿੰਨਾ ਚੰਗਾ ਹੋਵੇ ਜੇ ਹਜ਼ਾਰਾਂ ਤਰ੍ਹਾਂ ਦੇ ਹੋਰ ਖਰਚੇ ਕਰਨ ਵਾਲੀ ਸਰਕਾਰ ਵੀ ਏਸ ਪਾਸੇ ਤੁਰੇ----ਹਰ ਦੋ ਹਫਤਿਆਂ ਮਗਰੋਂ ਜ਼ਿੰਦਗੀ ਨੂੰ ਖੂਨ ਦੇ ਆਸਰੇ ਅੱਗੇ ਤੋਰਨ ਵਾਲੇ ਇਸ ਸਿਲਸਿਲੇ ਨੂੰ ਬੀ ਐਮ ਟੀ ਰਾਹੀਂ ਪੂਰੀ ਤਰ੍ਹਾਂ ਖਤਮ ਕੀਤਾ ਜਾ ਸਕੇ। ਇਸ ਮਕਸਦ ਲਈ ਬਹੁਤ ਸਾਰੇ ਟੈਸਟ ਹੁੰਦੇ ਹਨ--ਇੱਕ ਥਾਂ ਤੋਂ ਦੂਜੀ ਥਾਂ ਜਾਣ ਦੇ ਖਰਚੇ ਹੁੰਦੇ ਹਨ-ਕਈ ਮਹਿੰਗੀਆਂ ਦਵਾਈਆਂ ਹੁੰਦੀਆਂ ਹਨ--ਅਤੇ ਇਸਦੇ ਨਾਲ ਨਾਲ ਕਈ ਹੋਰ ਖਰਚੇ---ਇਸ ਜੰਗ 'ਚ ਟੁੱਟ ਚੁੱਕੇ ਪਰਿਵਾਰਾਂ ਦੇ ਮੁੜ ਵਸੇਬੇ ਦਾ ਖਰਚਾ ਵੀ ਬਹੁਤ ਜ਼ਰੂਰੀ ਹੈ--ਅਜਿਹੇ ਕਈ ਕਦਮ ਚੁੱਕ ਕੇ ਅਸੀਂ ਪੈਦਾ ਕਰ ਸਕਦੇ ਹਾਂ ਕਈ ਸੁੱਖ ਸੋਹਿਤ। ਉਹੀ ਸੁੱਖ ਸੋਹਿਤ ਜਿਹੜਾ ਥੈਲੇਸੀਮੀਆ ਤੋਂ ਪੀੜਿਤ ਹੋਣ ਦੇ ਨਾਲ ਨਾਲ ਅੱਜ ਦੇਸ਼ ਦੇ ਰੱਖਿਆ ਵਿਭਾਗ ਵਿੱਚ ਇੱਕ ਸੀਨੀਅਰ ਅਹੁਦੇ ਤੇ ਕੰਮ ਕਰ ਰਿਹਾ ਹੈ। ਸੁੱਖ ਸੋਹਿਤ ਨੇ ਸਾਬਿਤ ਕੀਤਾ ਹੈ ਕਿ ਕਰਿਸ਼ਮੇ ਵੀ ਹੁੰਦੇ ਹਨ। ਹਿੰਮਤ ਕਰੇ ਇਨਸਾਨ ਤੋ ਕਿਆ ਕਾਮ ਹੈ ਮੁਸ਼ਕਿਲ। ਜਿੰਦਗੀ ਲਾਈਵ ਨੇ ਆਪਣੇ ਫੰਕਸ਼ਨ ਵਿੱਚ  ਮਿਸਾਲ ਬਣ ਕੇ ਉਭਰੇ ਇਸ ਨੌਜਵਾਨ ਨੂੰ ਸਨਮਾਨਿਤ ਵੀ ਕੀਤਾ। ਇਹੀ ਨਹੀਂ ਉਸਨੂੰ ਸ਼ਮ੍ਹਾ ਰੌਸ਼ਨ ਕਰਨ ਵਾਲਿਆਂ ਵਿੱਚ ਵੀ ਸ਼ਾਮਿਲ ਕੀਤਾ ਗਿਆ। ਸੁੱਖ ਸੋਹਿਤ ਦੇ ਬਹਾਦਰੀ ਭਰੇ ਸੰਘਰਸ਼ ਦੀ ਕਹਾਣੀ ਕਿਸੇ ਵੱਖਰੀ ਪੋਸਟ ਵਿੱਚ ਸ਼ੇਅਰ ਕੀਤੀ ਜਾ ਰਹੀ ਹੈ। --ਰੈਕਟਰ ਕਥੂਰੀਆ (ਸਹਿਯੋਗ-ਅਮਨ ਕੁਮਾਰ ਮਲਹੋਤਰਾ)ਪੰਜਾਬ ਸਕਰੀਨ