Saturday, August 18, 2018

ਜਲੰਧਰ ਦੇ ਪਿੰਡਾਂ 'ਚ ਵੀ ਛੇਤੀ ਹੀ ਪੰਚਕਰਮਾ ਸੈਂਟਰ ਖੋਹਲਣ ਦੀਆਂ ਤਿਆਰੀਆਂ

Aug 18, 2018, 4:08 PM
222 ਮਰੀਜ਼ਾਂ ਦਾ ਫਰੀ ਚੈਕਅੱਪ ਕਰ ਕੇ ਦਵਾਈਆਂ ਤਕਸੀਮ ਕੀਤੀਆਂ
ਜਲੰਧਰ: 18 ਅਗਸਤ 2018: (ਰਾਜਪਾਲ ਕੌਰ//ਪੰਜਾਬ ਸਕਰੀਨ)::
ਆਯੁਰਵੈਦ ਦਾ ਪ੍ਰਭਾਵ ਦਿਨੋ ਦਿਨ ਵੱਧ ਰਿਹਾ ਹੈ। ਛੇਤੀ ਹੀ ਜਲੰਧਰ ਦੇ ਪਿੰਡਾਂ ਵਿੱਚ ਸਰਕਾਰੀ ਤੌਰ ਤੇ ਪੰਚਕਰਮਾ ਸੈਂਟਰ ਖੋਹਲਣ ਦੀਆਂ ਵੀ ਤਿਆਰੀਆਂ ਹਨ। ਆਯੁਰਵੇਦ ਦੀ ਇਲਾਜ ਪ੍ਰਣਾਲੀ ਨਾਲ ਆਮ ਲੋਕਾਂ ਦੇ ਇਲਾਜ ਵਿੱਚ ਵੀ ਤੇਜ਼ੀ ਆ ਰਹੀ ਹੈ। 
ਡਾਇਰੈਕਟਰ ਆਯੂਰਵੇਦ ਡਾ.ਰਾਕੇਸ਼ ਸ਼ਰਮਾ ਦੇ ਹੁਕਮਾਂ ਮੁਤਾਬਿਕ ਅਤੇ ਜਿਲਾ ਆਯੁਰਵੈਦਿਕ ਅਫਸਰ ਡਾ.ਸੁਰਿੰਦਰ ਕਲਿਆਣ ਦੀ ਯੋਗ ਅਗਵਾਈ ਹੇਠ ਭਾਰਤ ਦੀ ਆਜ਼ਾਦੀ ਦੇ ਸ਼ਹੀਦਾਂ ਨੂੰ ਸਮਰਪਿਤ ਫਰੀ ਸ਼ੂਗਰ ਅਤੇ ਜ਼ਨਾਨਾ ਰੋਗਾਂ ਦਾ ਆਯੂਰਵੈਦਿਕ ਕੈਪ ਪੀ.ਐਚ.ਸੀ ਰੰਧਾਵਾ ਮਸੰਦਾਂ ਵਿਖੇ ਲਗਾਇਆ ਗਿਆ। ਕੈਂਪ ਦਾ ਉਦਘਾਟਨ ਐਸ.ਐਮ.ਓ ਕਰਤਾਰਪੁਰ ਡਾ.ਹਰਦੇਵ ਸਿੰਘ ਨੇ ਕੀਤਾ। ਕੈਂਪ ਦੀ ਸ਼ੁਰੂਆਤ ਮੌਕੇ ਪੂਰਵ ਪ੍ਰਧਾਨ ਮੰਤਰੀ ਭਾਰਤ ਰਤਨ ਸਵਰਗੀ ਸ਼੍ਰੀ ਅਟਲ ਬਿਹਾਰੀ ਵਾਜਪਾਈ ਨੂੰ ਸ਼ਰਧਾਂਜਲੀ ਦਿੱਤੀ ਗਈ। ਆਯੁਰਵੈਦਿਕ ਮੈਡੀਕਲ ਅਫਸਰ ਡਾ.ਹੇਮੰਤ ਮਲਹੋਤਰਾ, ਡਾ.ਰੁਪਾਲੀ ਕੋਹਲੀ ਅਤੇ ਉਪਵੈਦ ਅਮਿਤ ਸ਼ਰਮਾ ਦੀ ਟੀਮ ਨੇ 222 ਮਰੀਜ਼ਾਂ ਦਾ ਫਰੀ ਚੈਕਅੱਪ ਕਰ ਕੇ ਦਵਾਈਆਂ ਤਕਸੀਮ ਕੀਤੀਆਂ। ਡਾਬਰ ਇੰਡੀਆ ਦੇ ਸਹਿਯੋਗ ਨਾਲ 72 ਮਰੀਜ਼ਾਂ ਦੀ ਫਰੀ ਸ਼ੂਗਰ ਚੈੱਕ ਕੀਤੀ ਗਈ। ਇਸ ਮੌਕੇ ਸਮਾਜ ਸੇਵੀ ਮੈਡਮ ਰਾਜਪਾਲ ਕੌਰ, ਰਣਜੀਤ ਸਿੰਘ ਖਾਲਸਾ, ਜਰਨੈਲ ਸਿੰਘ, ਡਾ.ਪਰਮਦੀਪ ਵਾਲਿਆ, ਤਰਜਿੰਦਰ ਕੌਰ, ਰਘੁਬੀਰ ਕੌਰ, ਪ੍ਰਭਜੋਤ, ਉਰਮਿਲ ਗਿੱਲ, ਸੁਦਰਸ਼ਨ, ਨੀਤ, ਪਿੰਟੂ, ਮਨਦੀਪ, ਮੰਗੇਂਦਰ ਸਿੰਘ ਅਤੇ ਹੋਰ ਪਿੰਡ ਵਾਸੀ ਮੌਜੂਦ ਸੀ । ਪਿੰਡ ਆਗੂ ਐਨ.ਆਰ.ਆਈ ਰਣਜੀਤ ਸਿੰਘ ਖਾਲਸਾ ਅਤੇ ਜਰਨੈਲ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਰੋਜ਼ਾਨਾ ਦੂਰ ਦੂਰ ਤੋਂ 40 ਤੋਂ 50 ਮਰੀਜ ਕੇਵਲ ਆਯੁਰਵੇਦ ਚਿਕਿਤਸਾ ਲਈ ਇਥੇ ਪੂਜਦੇ ਹਨ ਅਤੇ ਜਿਸ ਲਈ ਡਾ.ਹੇਮੰਤ ਮਲਹੋਤਰਾ ਦੇ ਕੰਮ ਨੂੰ ਵੇਖਦੇ ਹੋਏ ਜਿਲਾ ਪਰਸ਼ਾਸਨ ਵਲੋਂ 15 ਅਗਸਤ 2017 ਵਿਚ ਸਨਮਾਨਿਤ ਵੀ ਕੀਤਾ ਗਿਆ ਸੀ। ਸਮੂਹ ਪਿੰਡ ਵਾਸੀਆਂ ਨੇ ਸਰਕਾਰ ਤੋਂ ਇਸ ਹਸਪਤਾਲ ਵਿਚ ਪੰਚਕਰਮਾ ਸੈਂਟਰ ਖੋਲਣ ਲਈ ਵੀ ਬੇਨਤੀ ਕੀਤੀ।

No comments: