Friday, October 01, 2021

ਅੰਗ ਦਾਨ ਰਜਿਸਟਰੇਸ਼ਨ ਕੈਂਪ ਲਗਾਇਆ ਗਿਆ

1st October 2021 at 3:47 PM

ਦਸ਼ਮੇਸ਼ ਹਿਉਮੈਨਿਟੀ ਟਰੱਸਟ ਅਤੇ PGI ਦੀ ਟੀਮ ਨਾਲ ਲਾਇਆ ਸਾਂਝਾ ਕੈਂਪ 

ਮੋਹਾਲੀ: 1 ਅਕਤੂਬਰ 2021: (ਗੁਰਜੀਤ ਬਿੱਲਾ//ਪੰਜਾਬ ਸਕਰੀਨ)::

ਸਪੋਰਟਸ ਕੰਪਲੈਕਸ ਸੈਕਟਰ-78 ਵਿਖੇ ਪ੍ਬੰਧਕ ਕਮੇਟੀ ਗੁਰੂਦੁਆਰਾ ਸਿੰਘ ਸ਼ਹੀਦਾਂ ਸੋਹਾਣਾ, ਦਸ਼ਮੇਸ਼ ਹਿਉਮੈਨਿਟੀ ਟਰੱਸਟ ਅਤੇ ਪੀ. ਜੀ. ਆਈ. ਦੀ ਟੀਮ ਨਾਲ ਮਿਲ ਕੇ ਮਨੁੱਖਤਾ ਦੀ ਸੇਵਾ ਨੂੰ ਮੁੱਖ ਰੱਖਦੇ ਹੋਏ ਅੰਗ ਦਾਨ ਮਹਾਂਦਾਨ ਰਜਿਸਟਰੇਸ਼ਨ ਕੈਂਪ ਲਗਾਇਆ ਗਿਆ। 

ਬੁਲਾਰੇ ਅਮਨਦੀਪ ਸਿੰਘ ਨੇ ਦਸਿਆ ਕਿ ਇਸ ਉਪਰੰਤ 50+ ਦਾਨੀ ਸਜਣਾਂ ਨੇ ਅੰਗ ਦਾਨ ਮਹਾਂਦਾਨ ਕੈਂਪ ਵਿੱਚ ਆਪਣੀ ਰਜਿਸਟਰੇਸ਼ਨ ਕਰਵਾਈ।

ਇਸ ਮੌਕੇ ਪੰਜਾਬ ਰਾਜ ਮਹਿਲਾ ਕਮੀਸ਼ਨ ਦੇ ਮੁੱਖੀੇ ਮੈਡਮ ਮਨੀਸ਼ਾ ਗੁਲਾਟੀ  ਅਤੇ ਪਰਸ਼ੋਤਮ ਲਾਲ ਖ਼ਲੀਫ਼ਾ ਡਾਇਰੈਕਟਰ ਪੀ.ਆਰ.ਟੀ.ਸੀ. ਮੁੱਖ ਮਹਿਮਾਨ ਵਜੋਂ ਹਾਜ਼ਿਰ ਸਨ। ਮੈਡਮ ਮਨੀਸ਼ਾ ਗੁਲਾਟੀ ਨੇ ਅੰਗ ਦਾਨ ਕਰਨ ਦੀ ਆਪਣੀ ਇੱਛਾ ਜ਼ਾਹਿਰ ਕੀਤੀ ਅਤੇ ਸਭ ਤੋਂ ਪਹਿਲਾਂ ਅੰਗਦਾਨ ਦਾ ਫਾਰਮ ਭਰਕੇ ਇੱਕ ਪ੍ਰੇਰਨਾ ਦਾ ਸਰੋਤ ਬਣੇ।

ਮੈਡਮ ਮਨੀਸ਼ਾ ਗੁਲਾਟੀ ਨੇ ਕਿਹਾ ਕਿ ਦਸ਼ਮੇਸ਼ ਹਿਉਮੈਨਿਟੀ ਟਰੱਸਟ ਦਾ ਮੁੱਖ ਮੰਤਵ ਸ: ਸਰਵਜੀਤ ਸਿੰਘ ਜੀ ਦੀ ਆਗਵਾਈ ਵਿੱਚ ਸਮੂਹ ਮਾਨਵਤਾ ਦੇ ਭਲੇ ਲਈ ਜ਼ਰੂਰਤਮੰਦਾਂ ਨੂੰ ਖੂਨਦਾਨ ਕਰਨਾ, ਪਲੇਟਲੈਟਸ ਦੇਣੇ, ਬੋਨ ਮੈਰੋ ਦੇ ਕੈਂਪ ਲਗਾਉਣੇ , ਸੜਕ ਦੁਰਘਟਨਾਵਾਂ ਵਿੱਚ ਫੌਰੀ ਤੌਰ ਤੇ ਮਦਦ ਪਹੁੰਚਾਉਣੀ, ਘਰੇਲੂ ਲੌੜਵੰਦ ਮਰੀਜਾਂ ਦੀ ਘਰ ਜਾ ਕੇ ਮਲ੍ਹਮ ਪੱਟੀ ਕਰਨੀ, ਅਪਾਹਿਜਾਂ ਨੂੰ ਨਵੀਂ ਜਿੰਦਗੀ ਜਿਉਣ ਦੇ ਯੋਗ ਬਣਾਉਣਾ ਹੈ। 

ਇਸ ਮੋਕੇ ਟਰੱਸਟ ਦੇ ਸਮੂਹ ਮੈਂਬਰ ਅਤੇ ਹੋਰ ਕਈ ਪਤਵੰਤੇ ਸਜੱਣ ਹਾਜ਼ਿਰ ਸਨ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਅਤੇ ਖੂਨਦਾਨ ਕਰਨ ਲਈ ਟਰੱਸਟ ਦੇ ਸੰਪਰਕ ਨੰਬਰ 9915991990, 9915661660 ਤੇ ਸੰਪਰਕ ਕੀਤਾ ਜਾ ਸਕਦਾ ਹੈ।

No comments: