Showing posts with label Agriculture. Show all posts
Showing posts with label Agriculture. Show all posts

Friday, July 14, 2023

ਪਾਬੰਦੀਸ਼ੁਦਾ ਕੀਟਨਾਸ਼ਕ ਵੇਚਣ ਵਾਲੀ ਕੰਪਨੀ ਆਈ ਖੇਤੀਬਾੜੀ ਵਿਭਾਗ ਦੇ ਅੜਿੱਕੇ

Friday 14th July 2023 at 7:21 PM
ਪੰਜਾਬ ਸਰਕਾਰ ਵਲੋਂ ਸਾਲ 2018 ਤੋਂ ਬੰਦ ਹੈ ਇਹ ਕੀਟਨਾਸ਼ਕ
ਇਸਦੇ ਬਾਵਜੂਦ ਕਿਸਾਨਾਂ ਨੂੰ ਮਹਿੰਗੇ ਭਾਅ ਵੇਚਿਆ ਜਾ ਰਹੀ ਸੀ ਇਹੀ ਕੀਟਨਾਸ਼ਕ 

ਲੁਧਿਆਣਾ: 14 ਜੁਲਾਈ 2023:(ਕਾਰਤਿਕਾ ਸਿੰਘ//ਪੰਜਾਬ ਸਕਰੀਨ ਡੈਸਕ)::
ਕਾਨੂੰਨ ਅਤੇ ਸਰਕਾਰਾਂ ਤੋਂ ਬੇਖੌਫ ਹੋਇਆ ਬਾਜ਼ਾਰ ਕਿਵੇਂ ਮਨਮਾਨੀਆਂ ਕਰਦਾ ਹੈ ਇਸਦਾ ਨਵਾਂ ਮਾਮਲਾ ਸਾਹਮਣੇ ਆਇਆ ਹੈ ਲੁਧਿਆਣਾ ਵਿੱਚ ਜਿਥੋਂ ਦੀ ਇੱਕ ਫਰਮ ਸਰਕਾਰੀ ਪਾਬੰਧੀ ਦੇ ਹੁਕਮਾਂ ਦੀਆਂ ਧੱਜੀਆਂ ਉਡਾਉਂਦੀ ਹੋਈ ਪਾਬੰਦੀਸ਼ੁਦਾ ਕੀਟਨਾਸ਼ਕ ਲਗਾਤਾਰ ਕਈ ਸਾਲਾਂ ਤੋਂ ਵੇਚਦੀ ਚਲੀ ਆ ਰਹੀ ਹੈ। 

ਸਰਕਾਰ ਦੀਆਂ ਸਖਤੀਆਂ ਦੇ ਬਾਵਜੂਦ ਨਕਲੀ ਅਤੇ ਪਾਬੰਦੀਸ਼ੁਦਾ ਉਤਪਾਦਨਾਂ ਦੀ ਵਿਕਰੀ ਕਰ ਕੇ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖੇਡਣ ਵਾਲੇ ਮੁਨਾਫ਼ੇਖੋਰ ਅਨਸਰ ਆਪਣੇ ਕਾਰਿਆਂ ਤੋਂ ਕਦੇ ਵੀ ਬਾਜ਼ ਨਹੀਂ ਆਉਂਦੇ। ਇਹਨਾਂ ਨੂੰ ਆਪਣੇ ਮੁਨਾਫ਼ੇ ਤੋਂ ਇਲਾਵਾ ਹੋਰ ਕੁਝ ਨਹੀਂ ਦਿੱਸਦਾ। ਇਸ ਮਕਸਦ ਲਈ ਇਹ ਦੇਸ਼, ਦੁਨੀਆ ਅਤੇ ਸਮਾਜ ਦਾ ਘਾਣ ਕਰਨ ਵਿੱਚ ਦਿਨ ਰਾਤ ਗਲਤਾਨ ਰਹਿੰਦੇ ਹਨ। ਹੁਣ ਨਵਾਂ ਮਾਮਲਾ ਸਾਹਮਣੇ ਆਇਆ ਹੈ ਲੁਧਿਆਣਾ ਵਿੱਚ ਜਿੱਥੇ ਪਾਬੰਦੀਸ਼ੁਦਾ ਕੀਟਨਾਸ਼ਕ ਵੇਚਣ ਵਾਲੀ ਫਾਰਮ ਖੇਤੀਬਾੜੀ ਵਿਭਾਗ ਦੇ ਅੜਿੱਕੇ ਆਈ ਹੈ। 

ਇਸ ਫਰਮ ਦੀ ਇਸ ਮੁਜਰਮਾਨਾ ਬੇਖੌਫ਼ੀ ਦਾ ਪਤਾ ਜਦੋਂ ਉੱਪਰ ਤੱਕ ਪਹੁੰਚਿਆ ਤਾਂ ਸਰਕਾਰ ਤੁਰੰਤ ਹਰਕਤ ਵਿੱਚ ਆਈ। ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਹੁਕਮਾਂ ਅਤੇ ਡਾਇਰੈਕਟਰ ਖੇਤੀਬਾੜੀ ਡਾ.ਗੁਰਵਿੰਦਰ ਸਿੰਘ ਦੇ  ਦਿਸ਼ਾ ਨਿਰਦੇਸ਼ਾਂ ਤਹਿਤ ਮੁੱਖ ਖੇਤੀਬਾੜੀ ਅਫਸਰ ਲੁਧਿਆਣਾ ਡਾ.ਨਰਿੰਦਰ ਸਿੰਘ ਬੈਨੀਪਾਲ ਦੀ ਅਗਵਾਈ ਵਿੱਚ ਬਣਾਈ ਗਈ ਟੀਮ ਵੱਲੋਂ ਬੜੇ ਹੋ ਯੋਜਨਾਬੱਧ ਤਰੀਕੇ ਨਾਲ ਵੱਡੀ ਕਾਰਵਾਈ ਕਰਦਿਆਂ ਪਾਬੰਦੀਸ਼ੁਦਾ ਕੀਟਨਾਸ਼ਕ ਦੀ ਵਿਕਰੀ ਕਰਨ ਵਾਲੀ ਕੰਪਨੀ ਨੂੰ ਕਾਬੂ ਕੀਤਾ ਗਿਆ ਹੈ। 

ਇਹ ਫਰਮ ਲੁਧਿਆਣਾ ਦੀ ਹੈ ਅਤੇ ਇਸਦੇ ਬਹੁਤ ਸਾਰੇ ਟਿਕਾਣਿਆਂ ਦਾ ਪਤਾ ਲਗਾ ਲਿਆ ਗਿਆ ਹੈ। ਮੈਸ: ਸੁਮਿਲ ਕੈਮੀਕਲ ਇੰਡਸਟਰੀਜ ਪ੍ਰਾਇਵੇਟ ਲਿਮਟਿਡ, ਬਲਰਾਜ ਕੰਪਲੈਕਸ-2, ਗੋਦਾਮ ਨੰਬਰ 2 ਼ਅਤੇ 3, ਜਰਖੜ ਰੋਡ, ਪਿੰਡ ਜਰਖੜ, ਜ਼ਿਲ੍ਹਾ ਲੁਧਿਆਣਾ ਸਬੰਧੀ ਸੂਚਨਾ ਮਿਲਣ ਤੇ ਕੰਪਨੀ ਦੇ ਵਿਕਰੀ ਕੇਂਦਰ-ਕਮ-ਗੁਦਾਮ ਦੀ ਚੈਕਿੰਗ ਵਿਭਾਗ ਦੇ ਅਧਿਕਾਰੀਆਂ ਵੱਲੋਂ ਕੀਤੀ ਗਈ ਅਤੇ ਕੀਟਨਾਸ਼ਕ ਵਿੱਚ ਗਲੀਫੋਸਫੇਟ ਦਾ ਅਮੋਨੀਅਮ ਸਾਲਟ 71 ਫ਼ੀਸਦੀ (Ammonium Salt of Glyposhate 71% S.G)ਪਾਇਆ ਗਿਆ ਜੋ ਕਿ ਪੰਜਾਬ ਰਾਜ ਅੰਦਰ ਪਾਬੰਦੀਸ਼ੁਦਾ ਹੈੈ। ਕੰਪਨੀ ਵੱਲੋਂ ਕਿਸਾਨਾਂ ਨੂੰ ਮਹਿੰਗੇ ਭਾਅ ਵੇਚੀ ਜਾ ਰਹੀ ਦਵਾਈ ਸਾਲ 2018 ਤੋਂ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਵੇਚਣ ਤੇ ਪੂਰਨ ਪਾਬੰਦੀ ਹੈ। ਸੋ ਕੰਪਨੀ ਦੇ ਜ਼ਿੰਮੇਵਾਰ ਵਿਅਕਤੀ ਸੁਕੇਤੂ ਦੋਸ਼ੀ, ਅਨਿਲ ਕੁਮਾਰ, ਹਜ਼ਾਰੀ ਲਾਲ ਜੈਨ, ਜਗਦੀਪ ਸਿੰਘ, ਵਿਨੋਦ ਸ਼ਾਹ ਅਤੇ ਬਿਮਲ ਦੀਪਕ ਸ਼ਾਹ ਖਿਲਾਫ ਇਨਸੈਕਟੀਸਾਈਡ ਐਕਟ 1968 ਅਧੀਨ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।

ਇਸ ਸਾਰੇ ਘਟਨਾਕ੍ਰਮ ਦੇ ਸੰਬੰਧ ਵਿੱਚ ਡਾਇਰੈਕਟਰ ਖੇਤੀਬਾੜੀ ਡਾ.ਗੁਰਵਿੰਦਰ ਸਿੰਘ ਨੇ ਕਿਹਾ ਕਿ ਕਿਸਾਨਾਂ ਦੇ ਹਿੱਤ ਦੀ ਰਾਖੀ ਲਈ ਵਿਭਾਗ ਵਚਨਬੱਧ ਹੈ ਅਤੇ ਉਹਨਾਂ ਸਖਤ ਚਿਤਾਵਨੀ ਦਿੰਦਿਆਂ ਕਿਹਾ ਕਿ ਕਿਸੇ ਵੀ ਕਿਸਮ ਦੀ ਅਣਗਹਿਲੀ ਅਤੇ ਕਾਨੂੰਨ ਦੀ ਬਰਖਿਲਾਫੀ ਬਰਦਾਸ਼ਤ ਨਹੀ ਕੀਤੀ ਜਾਵੇਗੀ। ਉਨ੍ਹਾਂ ਕਿਸਾਨ ਵੀਰਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਉਹ ਧਿਆਨ ਰੱਖਣ ਕਿ ਦਵਾਈਆਂ ਦੀ ਖਰੀਦ ਕਰਦੇ ਸਮੇਂ ਪੱਕਾ ਬਿਲ ਜ਼ਰੂਰ ਲੈਣ ਅਤੇ ਖੇਤੀਬਾੜੀ ਅਧਿਕਾਰੀਆਂ ਦੀ ਸਲਾਹ ਨਾਲ ਹੀ ਕੀਟਨਾਸ਼ਕਾਂ ਦੀ ਵਰਤੋਂ ਕਰਨ।

Thursday, November 05, 2020

ਰਾਏਕੋਟ ਵਿੱਚ ਵੀ ਜ਼ਬਰਦਸਤ ਚੱਕਾ ਜਾਮ-ਕਾਮਰੇਡ ਡੀ ਪੀ ਮੌੜ ਵੀ ਪੁੱਜੇ

 ਹਰ ਪਾਸੇ ਨਜ਼ਰ ਆ ਰਿਹਾ ਸੀ ਇਨਕਲਾਬੀ ਜੋਸ਼ 


ਲੁਧਿਆਣਾ
: 5 ਨਵੰਬਰ 2020: (ਐਮ ਐਸ ਭਾਟੀਆ//ਪ੍ਰਦੀਪ ਸ਼ਰਮਾ//ਮੀਡੀਆ ਲਿੰਕ ਰਵਿੰਦਰ//ਪੰਜਾਬ ਸਕਰੀਨ)::


ਖੇਤੀ ਬਾੜੀ ਦਾ ਸਾਰਾ ਕੰਮਕਾਜ ਕਿਸਾਨਾਂ ਕੋਲੋਂ ਖੋਹ ਕੇ ਕਾਰਪੋਰੇਟ ਦੇ ਹਵਾਲੇ ਕਰਨ ਵਾਲੇ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ ਚੱਕਾ ਜਾਮ ਦਾ ਸੱਦਾ ਸਾਰੇ ਦੇਸ਼ ਵਿੱਚ ਹੀ ਸੀ। ਸਾਡੀ ਟੀਮ ਲੁਧਿਆਣਾ ਤੋਂ ਰਾਏਕੋਟ  ਹੋਈ ਸ਼ੁਰੂ ਸ਼ੁਰੂ ਵਿੱਚ ਸੜਕਾਂ ਖਾਲੀ ਸਨ। ਲੱਗਦਾ ਸੀ ਇਹ ਸੱਦਾ ਪੰਜਾਬ ਵਿੱਚ ਵੀ ਫਲਾਪ ਹੋ ਰਿਹਾ ਹੈ ਪਰ ਪੌਣੇ ਕੁ ਬਾਰਾਂ ਵੱਜਦੇ ਹੀ ਕਿਸਾਨਾਂ ਦੇ ਜੱਥੇ ਅਤੇ ਉਹਨਾਂ ਦੇ ਸਮਰਥਕ ਸੜਕਾਂ ਤੇ ਨਜ਼ਰ ਆਉਣ ਲੱਗ ਪਏ। ਗਹੌਰ ਪਿੰਡ ਨੇੜੇ ਸਾਨੂੰ ਇਸ ਸਰਤੇ ਤੇ ਪਹਿਲਾ ਇਕੱਠ ਨਜ਼ਰ ਆਇਆ। ਰਿਲਾਇੰਸ ਦੇ ਪੈਟਰੋਲ ਪਨਮ ਸਾਹਮਣੇ ਕਿਸਾਨਾਂ ਦੇ ਜੱਥੇ ਬੜੇ ਹੀ ਸ਼ਾਂਤਮਈ ਢੰਗ ਨਾਲ ਡਟੇ ਹੋਏ ਸਨ।  ਸੜਕ ਦੇ ਇੱਕ ਪਾਸੇ ਬਾਕਾਇਦਾ ਟਰਾਲੀਆਂ ਖੜੀਆਂ ਕਰ ਕੇ ਰਸਤਾ ਰੋਕ ਦਿੱਤਾ ਗਿਆ ਸੀ। ਸੜਕ ਦਾ ਦੂਜਾ ਹਿੱਸਾ ਕੇਵਲ ਵਲੰਟੀਅਰਾਂ ਨੂੰ ਖੜੇ ਕਰ ਕੇ ਰੋਕਿਆ ਗਿਆ ਸੀ ਤਾਂਕਿ ਐਂਬੂਲੈਂਸ ਅਤੇ ਮੀਡੀਆ ਵਰਗੀਆਂ ਸੇਵਾਵਾਂ ਨੂੰ ਨਿਰਵਿਘਨ ਡਿਊਟੀ ਕਰਨ ਦਿਤੀ ਜਾਏ। 

ਇਸਤੋਂ ਬਾਅਦ ਭਨੋਹੜ ਪੰਜਾਬ ਵਿਖੇ ਬਹੁਤ ਹੀ ਭਰਵਾਂ ਇਕੱਠ ਸੀ। ਟਰਾਲੀਆਂ ਦੇ ਨਾਲ ਨਾਲ ਵੱਡੀ ਸਟੇਜ ਵੀ ਸੜਕ ਤੇ ਕਾਇਮ ਸੀ। ਜੋਸ਼ੀਲੀਆਂ ਵਾਰਾਂ ਵਰਗਾ ਗੀਤ ਸੰਗੀਤ ਚੱਲ ਰਿਹਾ ਸੀ। ਰਵਾਇਤੀ ਮੀਡੀਆ ਦੇ ਨਾਲ ਨਾਲ ਕਿਸਾਨਾਂ ਦੇ ਆਪੋ ਆਪਣੇ ਮੀਡੀਆ ਦਸਤੇ ਵੀ ਇੱਕ ਇੱਕ ਪਲ ਦੀ ਖਬਰ ਨੂੰ ਰਿਕਾਰਡ ਕਰ ਰਹੇ ਸਨ। ਜੇ ਕੋਈ ਇਸ ਪ੍ਰੋਗਰਾਮ ਵਿੱਚ ਸ਼ਰਾਰਤ ਕਰਨ ਦੀ ਸਾਜ਼ਿਸ਼ ਕਰਦਾ ਤਾਂ ਉਸਨੇ ਨਿਸਚੇ ਹੀ ਕਈ ਕਈ ਕੈਮਰਿਆਂ ਵਿੱਚ ਰਿਕਾਰਡ ਹੋ ਜਾਣਾ ਸੀ। ਇਸਦੇ ਨਾਲ ਚਾਹ ਦਾ ਅਟੁੱਟ ਲੰਗਰ ਵੀ ਵਰਤ ਰਿਹਾ ਸੀ। ਛੋਟੀ ਲਾਚੀ, ਵੱਡੀ ਲਾਚੀ, ਲੌਂਗ, ਮੁਲੱਠੀ ਅਤੇ ਸੌਂਫ ਵਰਗੀਆਂ ਹਨ। ਚੀਜ਼ਾਂ ਦਾ ਮਸਲਾ ਪਾ ਕੇ ਚਾਹ ਬਣਾਈ ਗਈ ਸੀ। ਵੱਡਾ ਪਤੀਲਾ ਖਤਮ ਹੋਣ ਤੇ ਆਉਂਦਾ ਤਾਂ ਨਾਲ ਹੀ ਹੋਰ ਚਾਹ ਅੱਗ ਤੇ ਧਰ ਦਿੱਤੀ ਜਾਂਦੀ। ਅੱਗ ਦਾ ਪ੍ਰਬੰਧ ਬਾਕਾਇਦਾ ਗੈਸ ਨਾਲ ਕੀਤਾ ਗਿਆ ਸੀ। ਕਿਸਾਨਾਂ ਅਤੇ ਰਿਟਾਇਰ ਕਿਸਮ ਦੇ ਵਿਅਕਤੀਆਂ ਦੇ ਕਈ ਕਈ ਝੁੰਡ ਮੋਦੀ ਸਰਕਾਰ ਦੀਆਂ ਨਿਖੇਧੀਆਂ ਕਰ ਰਹੇ ਸਨ। 

ਇਸ ਤੋਂ ਬਾਅਦ ਕਈ ਹੋਰ ਥਾਂਈ ਵੀ ਅਜਿਹੇ ਹੀ ਇਕੱਠ ਨਜ਼ਰ ਆਏ। ਹਲਵਾਰਾ ਵਾਲੇ ਟੋਲ ਟੈਕਸ ਤੇ ਕਿਸਾਨਾਂ ਦਾ ਜ਼ਬਰਦਸਤ ਨਾਕਾ ਸੀ। ਸਾਰੀਆਂ ਸੜਕਾਂ ਤੇ ਰੁਕਾਵਟਾਂ ਖੜੀਆਂ ਕੀਤੀਆਂ ਗਈਆਂ ਸਨ। ਸਪੀਕਰ ਦੇ ਨਾਲ ਨਾਲ ਸੀਸੀਟੀਵੀ ਵਾਲੇ ਕੈਮਰੇ ਵੀ ਵਰਤੇ ਜਾ ਰਹੇ ਸਨ। ਕਿਸਾਨਾਂ ਦੇ ਆਪੋ ਆਪਣੇ ਮੋਬਾਈਲ ਕੈਮਰੇ ਵੀ ਸਰਗਰਮ ਸਨ। ਮੀਡੀਆ ਦੇ ਇਕ ਤਰਫ ਜਾਂ ਵਿਕਾਊ ਹੋ ਜਾਣ  ਤੋਂ ਬਾਅਦ ਜਨਤਾ ਦੇ  ਬਹੁਤ ਸਾਰੇ ਵਰਗ  ਮੀਡੀਆ ਵਰਗੀਆਂ  ਡਿਊਟੀਆਂ ਵੀ ਖੁਦ ਨਿਭਾਉਣ ਲੱਗ ਪਏ ਹਨ। ਇਹਨਾਂ ਦੇ ਇਲਾਕਿਆਂ ਵਿੱਚ ਲੋਕ ਹੁਣ ਰਵਾਇਤੀ  ਟੀਵੀ ਚੈਨਲਾਂ ਦੀ ਬਜਾਏ ਇਹਨਾਂ ਦੇਸੀ ਮੀਡੀਆ ਗਰੁੱਪਾਂ ਦੀਆਂ ਖਬਰਾਂ ਤੇ ਜ਼ਿਆਦਾ ਯਕੀਨ ਕਰਨ ਲੱਗ ਪਏ ਹਨ।  ਹਲਵਾਰੇ ਤੋਂ ਕੁਝ ਉਰੇ ਹੀ ਪੁਲਿਸ ਵਾਲਿਆਂ ਨੇ ਵੀ ਸਾਨੂੰ ਸੁਚੇਤ ਕੀਤਾ ਕਿ ਜ਼ਰੂਰ ਜਾਣਾ ਹੈ ਤਾਂ ਆਪਣੇ ਰਿਸਕ ਤੇ ਜਾਓ। ਅੱਗੇ ਕਿਸਾਨ ਬੈਠੇ ਹਨ ਤੇ ਕਿਸੇ ਨੂੰ ਨਹੀਂ ਲੰਘਣ ਦੇਂਦੇ। 

ਪੂਰੇ ਰਸਤੇ ਵਿੱਚ ਇਸ ਅੰਦੋਲਨ ਦੀ ਕਵਰੇਜ ਕਰਦਿਆਂ ਅਜਿਹੀਆਂ ਦੇਸੀ ਮੀਡੀਆ ਟੋਲੀਆਂ ਕਈ ਥਾਂਈਂ ਸਰਗਰਮ ਨਜ਼ਰ ਆਈਆ ਜਿਹਨਾਂ ਦੇ ਹੱਥਾਂ ਵਿੱਚ ਬਾਕਾਇਦਾ ਪ੍ਰੋਫੈਸ਼ਨਲ ਕੈਮਰੇ ਅਤੇ ਸਟੈਂਡ ਸਨ। ਇਹ ਰਿਕਾਰਡ ਕੀਤੀਆਂ ਵੀਡੀਓ ਪਿੰਡ ਪਿੰਡ  ਫੈਲ ਰਹੀਆਂ ਹਨ। ਆਉਣ ਵਾਲੇ ਸਮੇਂ ਵਿੱਚ ਇਹਨਾਂ ਨੇ ਹੀ ਦਸਤਾਵੇਜ਼ੀ ਫ਼ਿਲਮਾਂ ਵਾਂਗ ਬਣ ਜਾਣਾ ਹੈ।

ਹਲਵਾਰੇ ਵਾਲਾ ਧਰਨਾ ਟੱਪਦਿਆਂ ਹੀ ਸਾਨੂੰ ਸਾਡੇ ਨਾਲ ਜਾ ਰਹੇ ਪੱਤਰਕਾਰ ਮਿੱਤਰ ਗੁਰਮੇਲ ਮੈਲਡੇ ਦੇ ਕੋਈ  ਵਾਕਫ਼ਕਾਰ ਨਿਰਭੈ ਸਿੰਘ ਹੁਰਾਂ ਨੇ ਆਵਾਜ਼ ਮਾਰ ਲਈ। ਉੱਥੇ ਉਹਨਾਂ ਆਪਣਾ ਸਰਪੰਚ ਢਾਬਾ ਬਣਾਇਆ ਹੋਇਆ ਹੈ ਜਿਹੜਾ ਪੂਰੀ ਤਰਾਂ ਵੈਸ਼ਨੋ ਹੈ। । ਬਹੁਤ ਹੀ ਸਨੇਹ ਨਾਲ ਉਹਨਾਂ ਚਾਹ ਪਿਆ ਕੇ ਹੀ ਭੇਜਿਆ। ਸਰਪੰਚ ਢਾਬੇ ਦੀ ਚਾਹ ਪੀ ਕੇ ਸਾਡੀ ਰਫਤਾਰ ਵੀ ਤੇਜ਼ ਹੋ ਗਈ। ਨਿਰਭੈ ਸਿੰਘ ਹੁਰਾਂ ਨੇ ਆਪਣੇ ਪਿੰਡ ਰਾਜੋਆਣਾ ਬਾਰੇ ਬਹੁਤ ਸਾਰੀਆਂ ਦਿਲਚਸਪ ਗੱਲਾਂ ਸੁਣਾਈਆਂ। ਉਹਨਾਂ ਦੀਆਂ ਗੱਲਾਂ  ਸੁਣ ਕੇ ਲੱਗਦਾ ਸੀ ਕਿ ਪਿੰਡਾਂ ਵਾਲਿਆਂ ਨੂੰ ਸ਼ਹਿਰਾਂ ਵਾਲਿਆਂ ਦੀ ਇੱਕ ਇੱਕ ਚਲਾਕੀ ਬਹੁਤ ਹੀ ਚੰਗੀ ਤਰਾਂ ਸਮਝ ਆਉਂਦੀ ਹੈ। 
ਕੁਝ ਦੇਰ ਮਗਰੋਂ ਹੀ ਅਸੀਂ ਰਾਏਕੋਟ ਚੌਂਕ ਵਾਲੇ ਧਰਨੇ ਤੇ ਵੀ ਪੁੱਜ ਗਏ। ਇਥੇ ਇਨਕਲਾਬੀ ਜਾਹੋ ਜਲਾਲ ਵਾਲੇ ਕਾਮਰੇਡ ਸੁਰਿੰਦਰ ਸਿੰਘ ਜਲਾਲਦੀਵਾਲ,  ਬਿਜਲੀ ਮਹਿਕਮੇ ਚੋਂ ਰਿਟਾਇਰ ਹੋਏ ਕਾਮਰੇਡ ਚਮਕੌਰ ਸਿੰਘ, ਆਸ਼ਾ ਵਰਕਰਾਂ ਦੀ ਆਗੂ ਜੀਤ ਕੌਰ ਦਾਦ ਅਤੇ ਕਈ ਹੋਰ ਸਨੇਹੀ ਸਰਗਰਮ ਨਜ਼ਰ ਆਏ। 


Friday, September 25, 2020

‘ਪੰਜਾਬ ਬੰਦ’ ਦੇ ਸੱਦੇ ਤਹਿਤ ਲੁਧਿਆਣਾ ਵਿੱਚ ਵੀ ਮੁਜ਼ਾਹਰੇ

Friday: 25th September 2020 at 2:25 PM

ਨਵੇਂ ਕਾਨੂੰਨ  ਸੂਬਿਆਂ/ਕੌਮਾਂ ਦੀ ਖੁਦਮੁਖਤਿਆਰੀ ਉੱਪਰ ਵੀ ਤਿੱਖਾ ਹਮਲਾ


ਲੁਧਿਆਣਾ
: 25 ਸਤੰਬਰ 2020: (ਐਮ ਐਸ ਭਾਟੀਆ//ਪ੍ਰਦੀਪ ਸ਼ਰਮਾ//ਪੰਜਾਬ ਸਕਰੀਨ)::

ਅੱਜ ਪੰਜਾਬ ਬੰਦ ਦੇ ਸੱਦੇ ਤਹਿਤ ਲੁਧਿਆਣੇ ਦੀਆਂ ਵੱਖ-ਵੱਖ ਜਨਤਕ ਜੱਥੇਬੰਦੀਆਂ ਨੇ ਡੀ.ਸੀ. ਦਫਤਰ ’ਤੇ ਰੋਸ ਮੁਜ਼ਾਹਰਾ ਕਰਕੇ ਨਵੇਂ ਖੇਤੀ, ਕਿਰਤ ਅਤੇ ਬਿਜਲੀ ਕਨੂੰਨਾਂ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ। ਜ਼ਿਲਾ ਸਕੱਤਰੇਤ ਮੂਹਰੇ ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ ਵੀ ਫੂਕਿਆ ਗਿਆ। ਇਲਾਕੇ ਵਿੱਚ ਪੈਦਲ ਮਾਰਚ ਵੀ ਕੱਢਿਆ ਗਿਆ। ਜੱਥੇਬੰਦੀਆਂ ਨੇ ਰੇਲਵੇ ਸਮੇਤ ਹੋਰ ਸਰਕਾਰੀ ਅਦਾਰਿਆਂ ਦੇ ਨਿੱਜੀਕਰਕਨ, ਨਵੀਂ ਸਿੱਖਿਆ ਨੀਤੀ, ਜਮਹੂਰੀ ਹੱਕਾਂ ਨੂੰ ਦਬਾਉਣ, ਜਮਹੂਰੀ ਹੱਕ ਕਾਰਕੁੰਨਾਂ\ਬੁੱਧੀਜੀਵੀਆਂ ਉੱਤੇ ਜ਼ਬਰ, ਤੇ ਹਾਕਮਾਂ ਦੀਆਂ ਹੋਰ ਲੋਕ ਦੋਖੀ ਨੀਤੀਆਂ ਖਿਲਾਫ਼ ਵੀ ਸਖ਼ਤ ਰੋਸ ਜ਼ਾਹਰ ਕੀਤਾ। ਡੀ.ਸੀ. ਲੁਧਿਆਣਾ ਰਾਹੀਂ ਭਾਰਤ ਸਰਕਾਰ ਨੂੰ ਮੰਗ ਪੱਤਰ ਭੇਜਿਆ ਗਿਆ ਹੈ। ਜੱਥੇਬੰਦੀਆਂ ਦਾ ਕਹਿਣਾ ਹੈ ਕਿ ਨਵੇਂ ਖੇਤੀ, ਕਿਰਤ ਅਤੇ ਬਿਜਲੀ ਕਨੂੰਨ ਸਰਕਾਰ ਭਾਵੇਂ ਲੋਕ ਭਲਾਈ ਦੇ ਨਾਂ ਉੱਤੇ ਲਿਆਂਦੇ ਗਏ ਹਨ ਪਰ ਅਸਲ ਵਿੱਚ ਇਹ ਘੋਰ ਲੋਕ ਦੋਖੀ ਕਨੂੰਨ ਹਨ ਜੋ ਦੇਸੀ-ਵਿਦੇਸ਼ੀ ਸਰਮਾਏਦਾਰਾਂ ਦੇ ਫਾਇਦੇ ਲਈ ਲਿਆਂਦੇ ਗਏ ਹਨ। ਜੱਥੇਬੰਦੀਆਂ ਨੇ ਇਹਨਾਂ ਕਾਨੂੰਨਾਂ ਨੂੰ ਮਜ਼ਦੂਰਾਂ, ਮੁਲਾਜ਼ਮਾਂ, ਗਰੀਬ ਕਿਸਾਨਾਂ, ਤੇ ਸਮਾਜ ਦੇ ਹੋਰ ਕਿਰਤੀ ਤਬਕਿਆਂ ਖਿਲਾਫ਼ ਅਤੇ ਸੂਬਿਆਂ\ਕੌਮਾਂ ਦੀ ਖੁਦਮੁਖਤਿਆਰੀ ਉੱਪਰ ਤਿੱਖਾ ਹਮਲਾ ਕਰਾਰ ਦਿੱਤਾ ਹੈ।

          ਮੁਜ਼ਾਹਰੇ ਨੂੰ ਟੈਕਸਟਾਈਲ-ਹੌਜ਼ਰੀ ਕਾਮਗਾਰ ਯੂਨੀਅਨ ਦੇ ਆਗੂ ਰਾਜਵਿੰਦਰ, ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨ ਦੇ ਹਰਜਿੰਦਰ ਸਿੰਘ, ਇਨਕਲਾਬੀ ਮਜ਼ਦੂਰ ਕੇਂਦਰ ਦੇ ਸੁਰਿੰਦਰ ਸਿੰਘ, ਨੌਜਵਾਨ ਭਾਰਤ ਸਭਾ ਦੇ ਨਵਜੋਤ, ਪਲਸ ਮੰਚ ਦੇ ਕਸਤੂਰੀ ਲਾਲ, ਜਮਹੂਰੀ ਅਧਿਕਾਰ ਸਭਾ ਦੇ ਪ੍ਰੋ. ਜਗਮੋਹਣ ਸਿੰਘ, ਕਾਰਖਾਨਾ ਮਜ਼ਦੂਰ ਯੂਨੀਅਨ ਦੇ ਲਖਵਿੰਦਰ, ਲੋਕ ਏਕਤਾ ਸੰਗਠਨ ਦੇ ਗੱਲਰ ਚੌਹਾਨ, ਡੈਮੋਕ੍ਰੇਟਿਕ ਟੀਚਰਜ ਫਰੰਟ ਦੇ ਦਲਜੀਤ ਸਿੰਘ, ਡੈਮੋਕ੍ਰੇਟਿਕ ਲੌਇਰਜ਼ ਐਸੋਸਿਏਸ਼ਨ ਦੇ ਕੁਲਦੀਪ ਸਿੰਘ, ਮਿਊਂਸੀਪਲ ਕਰਮਚਾਰੀ ਵੇਲਫੇਅਰ ਐਸੋਸਿਏਸ਼ਨ ਦੇ ਦੀਪਕ ਹਾਂਸ, ਡਾ. ਅੰਬੇਡਕਰ ਮਿਸ਼ਨ ਦੇ ਵਿਕਰਾਂਤ ਸਿੱਧੂ, ਮੈਡੀਕਲ ਪ੍ਰੈਕਟੀਸ਼ਨਰ ਐਸੋਸਿਏਸ਼ਨ ਦੇ ਸੁਰਜੀਤ ਸਿੰਘ, ਨੇਪਾਲੀ ਏਕਤਾ ਸਮਾਜ ਦੇ ਮਹੇਂਦਰ ਧਮਾਰੇ, ਪੰਜਾਬ ਰੋਡਵੇਜ ਇੰਪਲਾਈਜ ਯੂਨੀਅਨ (ਅਜ਼ਾਦ) ਦੇ ਅਮਰਜੀਤ ਸਿੰਘ ਆਦਿ ਨੇ ਸੰਬੋਧਿਤ ਕੀਤਾ।

Friday, December 06, 2019

ਆਸਟਰੇਲੀਅਨ ਕਿਸਾਨਾਂ ਨੇ ਕੀਤਾ ਪੀ.ਏ.ਯੂ. ਦਾ ਦੌਰਾ

Friday:Dec 6, 2019, 4:32 PM
ਖੇਤੀ ਸਿਖਲਾਈ ਦੌਰੇ ਵਿਚ ਲਗਭਗ 9 ਕਿਸਾਨਾਂ ਨੇ ਭਾਗ ਲਿਆ
ਲੁਧਿਆਣਾ: 6 ਦਸੰਬਰ 2019: (ਪੰਜਾਬ ਸਕਰੀਨ ਬਿਊਰੋ)::
ਅਸਟ੍ਰੇਲੀਆ ਤੋਂ ਆਏ ਹੋਏ ਕਿਸਾਨਾਂ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦਾ ਦੌਰਾ ਕੀਤਾ। ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਡਾ. ਤੇਜਿੰਦਰ ਸਿੰਘ ਰਿਆੜ, ਐਸੋਸੀਏਟ ਡਾਇਰੈਕਟਰ (ਸਕਿੱਲ ਡਿਵੈਲਪਮੈਂਟ) ਨੇ ਦੱਸਿਆ ਕਿ ਇਸ ਖੇਤੀ ਸਿਖਲਾਈ ਦੌਰੇ ਵਿਚ ਲਗਭਗ 9 ਕਿਸਾਨਾਂ ਨੇ ਭਾਗ ਲਿਆ ਅਤੇ ਆਏ ਹੋਏ ਵਿਦੇਸ਼ੀ ਕਿਸਾਨਾਂ ਨੇ ਯੂਨੀਵਰਸਿਟੀ ਦੇ ਵੱਖ-ਵੱਖ ਖੇਤੀ ਖੋਜ ਫਾਰਮ ਅਤੇ ਵਿਭਾਗਾਂ ਦਾ ਦੌਰਾ ਵੀ ਕੀਤਾ ਅਤੇ ਯੂਨੀਵਰਸਿਟੀ ਦੇ ਮਾਹਿਰਾਂ ਕੋਲੋਂ ਖੇਤੀ ਦੀਆਂ ਨਵੀਆਂ ਤਕਨੀਕਾਂ ਬਾਰੇ ਜਾਣਕਾਰੀ ਹਾਸਿਲ ਕੀਤੀ। ਇਸ ਮੌਕੇ ਤੇ ਡਾ. ਕਿਰਨ ਗਰੋਵਰ ਨੇ ਆਏ ਹੋਏ ਵਿਦੇਸ਼ੀ ਮਹਿਮਾਨਾਂ ਨੂੰ ਸਕਿੱਲ ਡਿਵੈਲਪਮੈਂਟ ਸੈਂਟਰ ਦੇ ਕੰਮ, ਲਗਣ ਵਾਲੀਆਂ ਟ੍ਰੇਨਿੰਗਾਂ ਅਤੇ ਸੈਂਟਰ ਸੰਬੰਧੀ ਹੋਰ ਗਤੀਵਿਧੀਆਂ ਬਾਰੇ ਜਾਣੂ ਕਰਵਾਇਆ। ਡਾ. ਲਵਲੀਸ਼ ਗਰਗ ਨੇ ਪੰਜਾਬ ਐਗਰੀ ਬਿਜ਼ਨਸ ਇੰਕੂਬੇਟਰਜ਼ (ਪਾਬੀ) ਪ੍ਰੋਜੈਕਟ ਦੀਆਂ ਵਿਸ਼ੇਸ਼ਤਾਵਾਂ ਬਾਰੇ ਚਾਨਣਾ ਪਾਇਆ। ਅੰਤ ਵਿਚ ਆਏ ਹੋਏ ਵਿਦੇਸ਼ੀ ਕਿਸਾਨਾਂ ਨੂੰ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਲੋਂ ਖੇਤੀ ਸਾਹਿਤ ਖੇਤਰ ਦੀਆਂ ਪ੍ਰਕਾਸ਼ਿਤ ਪੁਸਤਕਾਂ ਨਾਲ ਸਨਮਾਨਿਤ ਕੀਤਾ ਗਿਆ।

Tuesday, May 23, 2017

ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਕੀਤਾ ਗਾਡਵਾਸੂ ਵਿਗਿਆਨੀਆਂ ਦਾ ਸਨਮਾਣ

Tue, May 23, 2017 at 4:17 PM
 ਸ੍ਰੀਨਗਰ ਵਿਖੇ ਹੋਈ 24ਵੀਂ ਸਾਲਾਨਾ ਕਨਵੈਨਸ਼ਨ
ਲੁਧਿਆਣਾ: 23 ਮਈ 2017: (ਪੰਜਾਬ ਸਕਰੀਨ ਬਿਊਰੋ)::
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਵਿਗਿਆਨੀ ਡਾ. ਯਸ਼ਪਾਲ ਸਿੰਘ ਨੂੰ ਪਸ਼ੂਧਨ ਉਤਪਾਦਨ ਦੇ ਖੇਤਰ ਵਿਚ ਇਸ ਸੋਸਾਇਟੀ ਦੇ ਰਾਸ਼ਟਰੀ ਫੈਲੋ ਦੇ ਤੌਰ ਤੇ ਸਨਮਾਨ ਦੇ ਕੇ ਨਿਵਾਜਿਆ ਗਿਆ ਹੈ। ਇਹ ਸਨਮਾਨ ਉਨ੍ਹਾਂ ਨੂੰ ਜੰਮੂ ਅਤੇ ਕਸ਼ਮੀਰ ਦੇ ਮੁੱਖ ਮੰਤਰੀ ਸਾਹਿਬਾ ਮਹਿਬੂਬਾ ਮੁਫਤੀ ਵੱਲੋਂ ਪਸ਼ੂਧਨ ਸਾਧਨ ਪ੍ਰਬੰਧ ਦੀ 24ਵੀਂ ਸਾਲਾਨਾ ਕਨਵੈਨਸ਼ਨ ਵਿਚ ਸ੍ਰੀਨਗਰ ਵਿਖੇ ਦਿੱਤਾ ਗਿਆ। ਸ਼ੇਰ-ਏ-ਕਸ਼ਮੀਰ ਖੇਤੀਬਾੜੀ ਅਤੇ ਤਕਨਾਲੋਜੀ ਯੂਨੀਵਰਸਿਟੀ ਵਿਖੇ ਹੋਈ ਇਹ ਕਨਵੈਨਸ਼ਨ ’ਮੌਸਮੀ ਤਬਦੀਲੀ:ਭਾਰਤੀ ਸੰਦਰਭ ਵਿਚ ਚੁਣੌਤੀਆਂ ਅਤੇ ਪਸ਼ੂਧਨ ਉਤਪਾਦਨ ਪ੍ਰਬੰਧ’ ਵਿਸ਼ੇ ’ਤੇ ਕੀਤੀ ਗਈ ਸੀ।ਯੂਨੀਵਰਸਿਟੀ ਦੇ ਪਸ਼ੂਧਨ ਉਤਪਾਦਨ ਅਤੇ ਪ੍ਰਬੰਧ ਵਿਭਾਗ ਦੇ ਮੁਖੀ, ਡਾ. ਦਲਪਤ ਸਿੰਘ ਮਲਿਕ ਅਧਿਆਪਕਾਂ ਅਤੇ ਵਿਦਿਆਰਥੀਆਂ ਨਾਲ ਇਸ ਕਨਵੈਨਸ਼ਨ ਵਿਚ ਸ਼ਾਮਿਲ ਹੋਏ।ਡਾ. ਮਲਿਕ ਨੇ ਦੱਸਿਆ ਕਿ ਮੌਸਮੀ ਤਬਦੀਲੀਆਂ ਨਾਲ ਭੋਜਨ ਸੁਰੱਖਿਆ ਅਤੇ ਪਸ਼ੂ ਪ੍ਰਬੰਧਨ ਵਿਚ ਬੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਇਸੇ ਸਿਲਸਿਲੇ ਵਿਚ ਵੈਟਨਰੀ ਯੂਨੀਵਰਸਿਟੀ, ਲੁਧਿਆਣਾ ਨੂੰ ਭਾਰਤ ਸਰਕਾਰ ਵੱਲੋਂ ਮੌਸਮੀ ਤਬਦੀਲੀਆਂ ਦਾ ਪਸ਼ੂ ਪ੍ਰਬੰਧ, ਖੁਰਾਕ ਅਤੇ ਸਿਹਤ ਵਿਸ਼ੇ ’ਤੇ ਅਧਿਐਨ ਕਰਨ ਲਈ ਇਕ ਬੜਾ ਮਹੱਤਵਪੂਰਨ ਪ੍ਰਾਜੈਕਟ ਵੀ ਸੌਂਪਿਆ ਗਿਆ ਹੈ।ਉਨ੍ਹਾਂ ਜਾਣਕਾਰੀ ਦਿੱਤੀ ਕਿ ਇਹ ਕਨਵੈਨਸ਼ਨ ਵਿਗਿਆਨੀਆਂ ਨੂੰ ਮੌਸਮੀ ਤਬਦੀਲੀਆਂ ਦੀਆਂ ਚੁਣੌਤੀਆਂ ਦੇ ਹਾਣ ਦਾ ਬਨਾਉਣ ਲਈ ਬਹੁਤ ਵਧੀਆ ਮੰਚ ਸੀ।ਉਨ੍ਹਾਂ ਦੱਸਿਆ ਕਿ ਇਸ ਕਨਵੈਨਸ਼ਨ ਵਿਚੋਂ ਲਏ ਗਿਆਨ ਨੂੰ ਪੰਜਾਬ ਦੇ ਕਿਸਾਨਾਂ ਦੇ ਫਾਇਦੇ ਲਈ ਵਰਤੋਂ ਵਿਚ ਲਿਆਂਦਾ ਜਾਏਗਾ।ਡਾ. ਮਲਿਕ ਨੇ ਮੌਸਮੀ ਤਬਦੀਲੀਆਂ ਦੇ ਪ੍ਰਭਾਵਾਂ ਸੰਬੰਧੀ ਆਪਣਾ ਪਰਚਾ ਵੀ ਕਨਵੈਨਸ਼ਨ ਵਿਚ ਪੇਸ਼ ਕੀਤਾ।
ਇਸੇ ਵਿਭਾਗ ਦੇ ਡਾ. ਮਨਦੀਪ ਸਿੰਗਲਾ ਨੂੰ ਪਾਲਤੂ ਬੱਕਰਿਆਂ ਦੀ ਪ੍ਰਜਣਨ ਸਮਰੱਥਾ ਦਾ ਮੁਲਾਂਕਣ ਕਰਨ ਵਾਸਤੇ ’ਡਾ, ਬਿਦਾਰਕਰ ਮੌਖਿਕ ਪੇਸ਼ਕਾਰੀ’ ਸਨਮਾਨ ਨਾਲ ਨਿਵਾਜਿਆ ਗਿਆ।ਇਸ ਖੋਜ ਵਿਚ ਡਾ. ਅਮਿ੍ਰਤ ਸੈਣੀ, ਯਸ਼ਪਾਲ ਸਿੰਘ, ਅਜੀਤ ਕੁਮਾਰ, ਸੰਦੀਪ ਕਾਸਵਾਨ ਅਤੇ ਡਾ. ਪ੍ਰਕਾਸ਼ ਸਿੰਘ ਬਰਾੜ ਵੀ ਸ਼ਾਮਿਲ ਸਨ।ਪੀਐਚ,ਡੀ ਵਿਦਿਆਰਥੀ ਡਾ. ਅੰਕੁਸ਼ ਪਰੋਚ ਨੂੰ ’ਸ਼੍ਰੀ ਏ ਲਕਸ਼ਮਣ ਰਾਓ ਮੌਖਿਕ ਪੇਸ਼ਕਾਰੀ’ ਸਨਮਾਨ ਭੇਟ ਕੀਤਾ ਗਿਆ।ਡਾ. ਅੰਕੁਸ਼ ਨੂੰ ਮੁਰਗੀਆਂ ਦੀ ਵਿੱਠਾਂ ਦੇ ਪ੍ਰਬੰਧਨ ਸੰਬੰਧੀ ਖੋਜ ਕਰਨ ਲਈ ਇਹ ਸਨਮਾਨ ਪ੍ਰਾਪਤ ਹੋਇਆ।
ਵੈਟਨਰੀ ਸਾਇੰਸ ਕਾਲਜ ਦੇ ਡੀਨ, ਡਾ. ਪ੍ਰਕਾਸ਼ ਸਿੰਘ ਬਰਾੜ ਨੇ ਪਸ਼ੂਧਨ ਉਤਪਾਦਨ ਤੇ ਪ੍ਰਬੰਧਨ ਵਿਭਾਗ ਦੀ ਸਾਰੀ ਟੀਮ ਦੀ ਉਨ੍ਹਾਂ ਦੀਆਂ ਪ੍ਰਾਪਤੀਆਂ ਲਈ ਸ਼ਲਾਘਾ ਕੀਤੀ।

Tuesday, March 28, 2017

ਪੰਜਾਬ ਦੇ ਸਰਬਪੱਖੀ ਲਈ ਸਹਿਕਾਰੀ ਅਦਾਰਿਆਂ ਦੀ ਭੂਮਿਕਾ ਮਹੱਤਵਪੂਰਨ-ਗਿੱਲ

Tue, Mar 28, 2017 at 5:14 PM
ਮਾਰਕਫੈੱਡ ਪੰਜਾਬ ਵੱਲੋਂ ਵਿਸ਼ੇਸ਼ ਆਯੋਜਨ ਵਿੱਚ ਪੁੱਜੇ ਪ੍ਰੋ. ਗੁਰਭਜਨ ਗਿੱਲ 
ਲੁਧਿਆਣਾ: 28 ਮਾਰਚ 2017: (ਪੰਜਾਬ ਸਕਰੀਨ ਬਿਊਰੋ)::
ਪੰਜਾਬ ਦੇ ਸਰਬਪੱਖੀ ਖੇਤੀ ਵਿਕਾਸ ਲਈ ਸਹਿਕਾਰੀ ਅਦਾਰਿਆਂ ਦੀ ਭੂਮਿਕਾ ਬੜੀ ਮਹੱਤਵਪੂਰਨ ਹੈ ਅਤੇ ਭਵਿੱਖ ਦੀਆਂ ਬਹੁਮਖੀ ਸਮੱਸਿਆਵਾਂ ਨਾਲ ਨਜਿੱਠਣ ਲਈ ਸਾਨੂੰ ਗਿਆਨ ਵਿਗਿਆਨ ਖੋਜ, ਪਸਾਰ ਅਤੇ ਸਹਿਕਾਰੀ ਅਦਾਰਿਆਂ ਵਿਚਕਾਰ ਸਹਿਯੋਗ ਹੋਰ ਮਜ਼ਬੂਤ ਕਰਨਾ ਪਵੇਗਾ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਤਿੰਨ ਦਹਾਕੇ ਸੰਚਾਰ ਸੇਵਾ ਨਿਭਾ ਚੁੱਕੇ ਉੱਘੇ ਪੰਜਾਬੀ ਲੇਖਕ ਤੇ ਪੰਜਾਬੀ ਸਾਹਿਤ ਅਕਾਦਮੀ ਦੇ ਸਾਬਕਾ ਪ੍ਰਧਾਨ ਪ੍ਰੋ.ਗੁਰਭਜਨ ਸਿੰਘ ਗਿੱਲ ਨੇ ਅੱਜ ਮਾਰਕਫੈੱਡ ਪੰਜਾਬ ਵੱਲੋਂ ਪਿਛਲੇ ਇੱਕ ਸਾਲ ਤੋਂ ਚਲਾਏ ਜਾ ਰਹੇ ਟੀ.ਵੀ. ਤੇ ਰੇਡੀਓ ਪ੍ਰੋਗਰਾਮ ''ਸਾਡਾ ਸੋਹਣਾ ਪੰਜਾਬ'' ਵਿੱਚ ਸ਼ਾਮਿਲ ਹੋਣ ਆਏ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਸਹਿਕਾਰੀ ਤੇ ਸਰਕਾਰੀ ਵਿਕਾਸ ਅਦਾਰਿਆਂ ਦੇ ਪ੍ਰਤੀਨਿਧ ਵਿਗਿਆਨੀਆਂ ਤੇ ਅਧਿਕਾਰੀਆਂ ਨੂੰ ਕਿਹਾ ਕਿ ਪੰਜਾਬ ਨੂੰ ਮੁੜ ਪੱਕੇ ਪੈਰੀਂ ਕਰਨ ਲਈ ਸਮੂਹਕ ਵਿਕਾਸ ਕਾਰਜਾਂ ਨੂੰ ਓਥੇ ਓਥੇ ਪਹੁੰਚਾਉਣ ਦੀ ਲੋੜ ਹੈ ਜਿਥੇ ਹੁਣ ਤੀਕ ਇਹ ਗਿਆਨ ਜੋਤ ਨਹੀਂ ਪੁੱਜੀ। 
ਮਾਰਕਫੈੱਡ ਦੇ ਕਾਰਜਕਾਰੀ ਨਿਰਦੇਸ਼ਕ ਬਾਲ ਮੁਕੰਦ ਸ਼ਰਮਾ ਨੇ ਇਸ ਮੌਕੇ ਸਾਰੇ ਵਿਗਿਆਨੀਆਂ ਅਤੇ ਅਧਿਕਾਰੀਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਮਾਰਕਫੈੱਡ ਅਦਾਰੇ ਨੇ ਹਮੇਸ਼ਾਂ ਹੀ ਵਿਕਾਸ ਦੇ ਬਾਕੀ ਸੰਸਥਾਨਾਂ ਨਾਲ ਨੇੜਤਾ ਬਣਾ ਕੇ ਰੱਖੀ ਹੈ ਤਾਂ ਜੋ ਕਿਸਾਨ ਵੀਰਾਂ ਨੂੰ ਕੇਵਲ ਖਾਦਾਂ ਜਾਂ ਕੀਟਨਾਸ਼ਕ ਜ਼ਹਿਰਾਂ ਹੀ ਸਪਲਾਈ ਨਾ ਕੀਤੀਆਂ ਜਾਣ ਪਿਛਲੇ ਸਮੇਂ 'ਚ ਗੁੜ, ਸ਼ਹਿਦ, ਦਲੀਆ ਅਤੇ ਹੋਰ ਵਸਤਾਂ ਦੀ ਪ੍ਰੋਸੈਸਿੰਗ ਨੂੰ ਵੀ ਚੰਗਾ ਹੁੰਗਾਰਾ ਮਿਲਿਆ ਹੈ। 
ਮਾਰਕਫੈੱਡ ਵੱਲੋਂ ਤਿਆਰ ਕੀਤੇ ਦੂਰਦਰਸ਼ਨ  ਕੇਂਦਰ ਜਲੰਧਰ ਅਤੇ ਅਕਾਸ਼ਵਾਣੀ ਜਲੰਧਰ ਵੱਲੋਂ ਪ੍ਰਸਾਰਿਤ ਹੁੰਦੇ ਪ੍ਰੋਗਰਾਮ 'ਸਾਡਾ ਸੋਹਣਾ ਪੰਜਾਬ' ਵਿੱਚ ਅੱਜ ਕਣਕ ਦੀ ਸਾਂਭ-ਸੰਭਾਲ ਲਈ ਵੱਖ-ਵੱਖ ਢਾਂਚੇ ਵਿਸ਼ੇ ਬਾਰੇ ਸ਼੍ਰੀ ਸੁਰਿੰਦਰ ਮੋਹਨ ਮਹਿੰਦਰੂ (ਗੋਦਾਮ ਕਾਰਪੋਰੇਸ਼ਨ), ਸੁਰਜੀਤ ਸਿੰਘ (ਭੰਡਾਰਨ ਮਾਹਿਰ ਮਾਰਕਫੈੱਡ), ਕਣਕ ਦੀ ਕਟਾਈ ਲਈ ਕੰਬਾਈਨਾਂ ਦੀ ਮੁਰੰਮਤ, ਸਾਂਭ-ਸੰਭਾਲ ਤੇ ਯੋਗ ਵਰਤੋਂ ਬਾਰੇ ਡਾ.ਡੀ. ਆਰ. ਕਟਾਰੀਆ ਸੇਵਾ ਮੁਕਤ (ਸੰਯੁਕਤ ਡਾਇਰੈਕਟਰ ਖੇਤੀਬਾੜੀ) ਤੇ ਡਾ. ਮਹੇਸ਼ ਕੁਮਾਰ ਨਾਰੰਗ (ਪੀਏਯੂ, ਲੁਧਿਆਣਾ), ਪੱਕੀ ਕਣਕ ਨੂੰ ਅੱਗ ਲੱਗਣ ਤੋਂ ਕਿਵੇਂ ਬਚਾਈਏ (ਡਾ.ਮਨਮੋਹਨ ਕਾਲੀਆ ਸੰਯੁਕਤ ਡਾਇਰੈਕਟਰ ਇੰਜੀਨੀਅਰਿੰਗ, ਖੇਤੀਬਾੜੀ ਵਿਭਾਗ) ਤੇ ਡਾ.ਨਰੇਸ਼ ਕੁਮਾਰ ਛੁਨੇਜਾ (ਪੀਏਯੂ), ਖੇਤੀ ਕਰਜ਼ੇ ਦੀ ਯੋਗ ਵਰਤੋਂ (ਮੁਨੀਸ਼ਵਰ ਚੰਗਰ ਵਧੀਕ ਰਜਿਸਟਰਾਰ, ਸਹਿਕਾਰੀ ਸਭਾਵਾਂ ਤੇ ਡਾ.ਸੁਖਪਾਲ ਸਿੰਘ ਸ਼ਰਮਾ ਪੀਏਯੂ, ਲੁਧਿਆਣਾ) , ਵੱਧ ਆਮਦਨ ਲਈ ਜਿਨਸਾਂ ਦੀ ਪ੍ਰੋਸੈਸਿੰਗ (ਡਾ.ਮਨਦੀਪ ਸ਼ਰਮਾ ਪੀਏਯੂ ਤੇ ਵੀ.ਕੇ.ਨਾਗਪਾਲ ਮਾਰਕਫੈੱਡ) ਨੇ ਹਿੱਸਾ ਲਿਆ। ਇਸ ਪ੍ਰੋਗਰਾਮ ਦੇ ਨਿਰਮਾਤਾ, ਨਿਰਦੇਸ਼ਕ ਤੇ ਪੇਸ਼ਕਾਰ ਮਾਰਕਫੈੱਡ ਦੇ ਕਾਰਜਕਾਰੀ ਨਿਰਦੇਸ਼ਕ ਸ਼੍ਰੀ ਬਾਲ ਮੁਕੰਦ ਸ਼ਰਮਾ ਹਨ। ਇਸ ਪ੍ਰੋਗਰਾਮ ਦਾ ਪ੍ਰਸਾਰਨ ਦੂਰਦਰਸ਼ਨ ਕੇਂਦਰ ਜਲੰਧਰ ਅਤੇ ਅਕਾਸ਼ਵਾਣੀ ਜਲੰਧਰ ਤੋਂ ਹਰ ਸ਼ਨੀਵਾਰ ਸ਼ਾਮੀਂ 5.30 ਤੇ 6.45 ਵਜੇ ਤੱਕ ਪ੍ਰਸਾਰਿਤ ਕੀਤਾ ਜਾਂਦਾ ਹੈ। ਇਸ ਪ੍ਰੋਗਰਾਮ ਵਿੱਚ ਡਾ.ਜਸਵਿੰਦਰ ਭੱਲਾ ਵੀ ਖੇਤੀ ਖ਼ਬਰਨਾਮਾ ਪੇਸ਼ ਕਰਦੇ ਹਨ। ਅਗਾਂਹਵਧੂ ਕਿਸਾਨਾਂ ਨਾਲ ਮੁਲਾਕਾਤ ਸ.ਤੇਜਿੰਦਰ ਸਿੰਘ ਗਿੱਲ ਵੱਲੋਂ ਕੀਤੀ ਜਾਂਦੀ ਹੈ।       

Tuesday, February 28, 2017

PAU ਦੇ ਖੇਤੀਬਾੜੀ ਕਾਲਜ ਦੀ ਅਲੂਮਨੀ ਮੀਟ 2 ਮਾਰਚ ਨੂੰ


Tue, Feb 28, 2017 at 5:21 PM
ਪ੍ਰਧਾਨਗੀ HAU ਦੇ ਸਾਬਕਾ ਵਾਈਸ ਚਾਂਸਲਰ ਡਾ. ਡੀ ਆਰ ਭੁੰਬਲਾ ਵੱਲੋਂ 
ਲੁਧਿਆਣਾ: 28 ਫ਼ਰਵਰੀ 2017: (ਪੰਜਾਬ ਸਕਰੀਨ ਬਿਊਰੋ)::
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਖੇਤੀਬਾੜੀ ਕਾਲਜ ਦੀ ਅਲੂਮਨੀ ਮੀਟ 2-3 ਮਾਰਚ, 2017 ਨੂੰ ਹੋਣ ਜਾ ਰਹੀ ਹੈ ਜਿਸ ਵਿੱਚ ਦੇਸ਼ ਭਰ ਤੋਂ ਕਾਲਜ ਦੇ ਪੁਰਾਣੇ ਵਿਦਿਆਰਥੀ ਹਿੱਸਾ ਲੈਣਗੇ। ਇਸ ਅਲੂਮਨੀ ਮੀਟ ਦੀ ਪ੍ਰਧਾਨਗੀ ਯੂਨੀਵਰਸਿਟੀ ਦੇ ਪੁਰਾਣੇ ਵਿਦਿਆਰਥੀ ਅਤੇ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ, ਹਿਸਾਰ ਦੇ ਸਾਬਕਾ ਵਾਈਸ ਚਾਂਸਲਰ ਡਾ. ਡੀ ਆਰ ਭੁੰਬਲਾ ਦੁਆਰਾ ਕੀਤੀ ਜਾਵੇਗੀ। ਇਸ ਤੋਂ ਇਲਾਵਾ ਪੰਜਾਬ ਰਾਜ ਕਿਸਾਨ ਕਮਿਸ਼ਨ ਦੇ ਚੇਅਰਮੈਨ ਡਾ. ਜੀ ਐਸ ਕਾਲਕਟ, ਸੈਂਟਰਲ ਯੂਨੀਵਰਸਿਟੀ ਪੰਜਾਬ, ਬਠਿੰਡਾ ਦੇ ਚਾਂਸਲਰ ਡਾ ਐਸ ਐਸ ਜੌਹਲ, ਭਾਰਤੀ ਜੰਗਲਾਤ ਖੋਜ ਅਤੇ ਸਿੱਖਿਆ ਕੌਂਸਲ ਦੇ ਸਾਬਕਾ ਨਿਰਦੇਸ਼ਕ ਜਨਰਲ ਡਾ. ਅਸ਼ਵਨੀ ਕੁਮਾਰ ਅਤੇ ਪੀਏਯੂ ਦੇ ਸਾਬਕਾ ਵਾਈਸ ਚਾਂਸਲਰ ਵੀ ਇਸ ਅਲੂਮਨੀ ਮੀਟ ਵਿੱਚ ਸ਼ਾਮਲ ਹੋਣਗੇ। 
ਖੇਤੀਬਾੜੀ ਕਾਲਜ ਦੇ ਡੀਨ ਅਤੇ ਅਲੂਮਨੀ ਸੰਸਥਾ ਦੇ ਪ੍ਰਧਾਨ ਡਾ. ਐਸ ਐਸ ਧਾਲੀਵਾਲ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਅਲੂਮਨੀ ਮੀਟ ਦੌਰਾਨ ਪੀਏਯੂ ਵਿਦਿਆਰਥੀਆਂ ਦੁਆਰਾ ਸੱਭਿਆਚਾਰਕ ਪ੍ਰੋਗਰਾਮ ਅਤੇ ਖੇਡਾਂ ਦੀ ਪੇਸ਼ਕਾਰੀ ਕਰਵਾਈ ਜਾਵੇਗੀ ਅਤੇ ਨਾਲ ਹੀ ਪੁਰਾਣੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ । ਇਸ ਮੌਕੇ ਸੀਨੀਅਰ ਪੀਏਯੂ ਦੇ ਮਾਹਰ ਵਿਗਿਆਨੀਆਂ ਵੱਲੋਂ ਖੇਤੀਬਾੜੀ ਦੇ ਭਿੰਨ-ਭਿੰਨ ਪੱਖਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ । ਸੀਨੀਅਰ ਪਲਾਂਟ ਬਰੀਡਰ ਡਾ. ਨਵਤੇਜ ਬੈਂਸ 'ਫ਼ਸਲ ਸੁਧਾਰ', ਅਪਰ ਨਿਰਦੇਸ਼ਕ ਖੋਜ ਡਾ. ਐਸ ਐਸ ਕੁੱਕਲ 'ਕੁਦਰਤੀ ਸੋਮਾ ਪ੍ਰਬੰਧ', ਸਾਬਕਾ ਮੁਖੀ, ਫਾਰਮ ਮਸ਼ੀਨਰੀ ਪਾਵਰ ਇੰਜਨੀਅਰਿੰਗ ਜੀ ਐਸ ਮਨੇਸ 'ਫਾਰਮ ਮਸ਼ੀਨਰੀ' ਅਤੇ ਫੂਡ ਸਾਇੰਸ ਅਤੇ ਤਕਨਾਲੋਜੀ ਦੇ ਮੁਖੀ ਡਾ. ਅਮਰਜੀਤ ਕੌਰ 'ਭੋਜਨ ਉਦਯੋਗ ਅਤੇ ਪ੍ਰੋਸੈਸਿੰਗ' ਉਤੇ ਆਪਣੇ ਵਿਚਾਰ ਪੇਸ਼ ਕਰਨਗੇ।

Friday, February 03, 2017

PAU ਵਿਖੇ ਕਿਸਾਨ ਕਲੱਬ ਦੀ ਮਿਲਣੀ ਆਯੋਜਿਤ

Fri, Feb 3, 2017 at 5:03 PM
ਹਾੜ੍ਹੀ ਦੀਆਂ ਫ਼ਸਲਾਂ ਨੂੰ ਰੋਗਾਂ ਤੋਂ ਬਚਾਉਣ ਦੇ ਉਪਰਾਲੇ ਦੱਸੇ
ਲੁਧਿਆਣਾ: 3 ਫ਼ਰਵਰੀ 2017: (ਪੰਜਾਬ ਸਕਰੀਨ ਬਿਊਰੋ)::
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਕਿਸਾਨ ਕਲੱਬ ਦਾ ਮਹੀਨਾਵਾਰ ਮਿਲਣੀ-ਕਮ-ਸਿਖਲਾਈ ਕੈਂਪ ਆਯੋਜਿਤ ਕੀਤਾ ਗਿਆ । ਇਸ ਵਿੱਚ 413 ਮੈਂਬਰਾਂ ਨੇ ਭਾਗ ਲਿਆ ਜਿਹਨਾਂ ਵਿੱਚ 70 ਕਿਸਾਨ ਬੀਬੀਆਂ ਸ਼ਾਮਿਲ ਸਨ । ਇਸ ਮੌਕੇ ਪੌਦਾ ਰੋਗ ਵਿਗਿਆਨੀ ਡਾ. ਚੰਦਰ ਮੋਹਨ ਨੇ ਹਾੜ੍ਹੀ ਦੀਆਂ ਫ਼ਸਲਾਂ ਨੂੰ ਰੋਗਾਂ ਤੋਂ ਬਚਾਉਣ ਦੇ ਉਪਰਾਲੇ ਦੱਸੇ ਜਦਕਿ ਭੋਜਨ ਵਿਗਿਆਨ ਵਿਭਾਗ ਦੇ ਮੁਖੀ ਡਾ. ਅਮਰਜੀਤ ਕੌਰ ਨੇ ਭੋਜਨ ਪ੍ਰੋਸੈਸਿੰਗ ਸੰਬੰਧੀ ਜਾਣਕਾਰੀ ਦਿੱਤੀ। ਵਿਗਿਆਨੀ ਡਾ. ਸਲੇਸ਼ ਜਿੰਦਲ ਨੇ ਘਰੇਲੂ ਬਗੀਚੀ ਬਾਰੇ ਦੱਸਿਆ। ਇਸਤਰੀ ਵਿੰਗ ਦੇ ਕੋ-ਆਰਡੀਨੇਟਰ ਡਾ. ਰੁਪਿੰਦਰ ਕੌਰ ਤੂਰ ਨੇ ਦੱਸਿਆ ਕਿ ਕਲੱਬ ਵੱਲੋਂ ਔਰਤਾਂ ਦੀ ਭਾਈਵਾਲੀ ਵਧਾਉਣ ਸੰਬੰਧੀ ਅਨੇਕਾਂ ਯਤਨ ਕੀਤੇ ਜਾਂਦੇ ਹਨ। ਇਸ ਉਪਰੰਤ ਹਾਜ਼ਰ ਕਿਸਾਨਾਂ ਅਤੇ ਬੀਬੀਆਂ ਵੱਲੋਂ ਵੱਖ ਵੱਖ ਲੈਬਾਰਟਰੀਆਂ ਦਾ ਦੌਰਾ ਵੀ ਕੀਤਾ ਗਿਆ । ਇਸ ਮੌਕੇ ਸੰਚਾਰ ਕੇਂਦਰ ਵੱਲੋਂ ਇੱਕ ਪ੍ਰਕਾਸ਼ਨਾਵਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ। ਕਲੱਬ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਕਲੱਬ ਦੇ ਕੋ-ਆਰਡੀਨੇਟਰ ਡਾ. ਤੇਜਿੰਦਰ ਸਿੰਘ ਰਿਆੜ ਨੇ ਦਿੱਤੀ। 

Monday, January 30, 2017

PAU ਵਿਖੇ ਚੌਲ ਕ੍ਰਾਂਤੀ ਦੇ ਪਿਤਾਮਾ ਡਾ. ਗੁਰਦੇਵ ਸਿੰਘ ਖੁਸ਼

ਮੀਡੀਆ ਨਾਲ ਕਈ ਮੁੱਦਿਆਂ ਉੱਤੇ ਵਿਚਾਰ-ਚਰਚਾ
ਲੁਧਿਆਣਾ: 30 ਜਨਵਰੀ 2017: (ਪੰਜਾਬ ਸਕਰੀਨ ਬਿਊਰੋ); For More Pics Please Click Here
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਪੁਰਾਣੇ ਵਿਦਿਆਰਥੀ ਅਤੇ ਚੌਲ ਕ੍ਰਾਂਤੀ ਦੇ ਪਿਤਾਮਾ ਡਾ. ਗੁਰਦੇਵ ਸਿੰਘ ਖੁਸ਼ ਨੇ ਅੱਜ ਪੀਏਯੂ ਵਿਖੇ ਮੀਡੀਆ ਅਧਿਕਾਰੀਆਂ ਨਾਲ ਹੋਈ ਵਿਚਾਰ-ਚਰਚਾ ਦੌਰਾਨ ਗਲੋਬਲ ਵਾਰਮਿੰਗ ਅਤੇ ਮੌਸਮੀ ਬਦਲਾਅ ਸੰਬੰਧੀ ਗੱਲਬਾਤ ਕੀਤੀ। ਉਹਨਾਂ ਨੇ ਮੌਸਮੀ ਬਦਲਾਅ ਦੇ ਮੁੱਦੇ, ਝੋਨੇ ਥੱਲੇ ਰਕਬਾ ਘਟਾਉਣ, ਫ਼ਸਲੀ ਵਿਭਿੰਨਤਾ ਨੂੰ ਵਧਾਉਣ ਅਤੇ ਘੱਟ ਪਾਣੀ ਵਾਲੀਆਂ ਫ਼ਸਲਾਂ ਨੂੰ ਉਗਾਉਣ ਦੀ ਅਪੀਲ ਕੀਤੀ । ਉਹਨਾਂ ਨੇ ਕਿਸਾਨਾਂ ਨੂੰ ਚੌਲਾਂ ਵਿੱਚ ਜ਼ਿੰਕ ਅਤੇ ਆਇਰਨ ਦੀ ਕਮੀ ਨੂੰ ਦੂਰ ਕਰਨ ਲਈ ਬਾਇਓ ਤਕਨੀਕੀ ਸੰਦਾਂ ਦੀ ਵਰਤੋਂ ਕਰਨ ਦਾ ਮਸ਼ਵਰਾ ਦਿੱਤਾ। 
ਡਾ. ਖੁਸ਼, ਡਾ. ਗੁਰਦੇਵ ਸਿੰਘ ਖੁਸ਼ ਫਾਊਂਡੇਸ਼ਨ ਦਾ ਖੇਤੀਬਾੜੀ ਵਿਗਿਆਨ ਵਿੱਚ ਅਗੇਤੀਆਂ ਤਕਨੀਕਾਂ ਸੰਬੰਧੀ ਯੂਨੀਵਰਸਿਟੀ ਵਿਖੇ 31 ਜਨਵਰੀ ਨੂੰ ਹੋਣ ਵਾਲੇ ਸਲਾਨਾ ਸਮਾਗਮ ਵਿੱਚ ਹਿੱਸਾ ਲੈਣ ਯੂ ਐਸ ਏ ਤੋਂ ਪਹੁੰਚੇ ਹਨ। ਇਸ ਸਲਾਨਾ ਸਮਾਗਮ ਵਿੱਚ ਯੂਨੀਵਰਸਿਟੀ ਵਿਗਿਆਨੀਆਂ ਦੇ ਨਾਲ-ਨਾਲ 300 ਵਿਦਿਆਰਥੀ ਵੀ ਹਿੱਸਾ ਲੈ ਰਹੇ ਹਨ। ਇਸ ਮੌਕੇ ਪੰਜਾਬ ਰਾਜ ਕਿਸਾਨ ਕਮਿਸ਼ਨ ਦੇ ਚੇਅਰਮੈਨ ਡਾ. ਜੀ ਐਸ ਕਾਲਕਟ, ਪੀਏਯੂ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਅਤੇ ਖੇਤੀਬਾੜੀ ਕਮਿਸ਼ਨਰ, ਪੰਜਾਬ ਡਾ. ਬੀ ਐਸ ਸਿੱਧੂ ਵੀ ਹਾਜ਼ਰ ਸਨ। For More Pics Please Click Here
ਫਾਊਂਡੇਸ਼ਨ ਦੇ ਸੈਕਟਰੀ ਡਾ. ਡੀ ਐਸ ਬਰਾੜ ਨੇ ਡਾ. ਖੁਸ਼ ਦੇ ਜੀਵਨ ਅਤੇ ਪ੍ਰਾਪਤੀਆਂ ਬਾਰੇ ਦੱਸਦਿਆਂ ਕਿਹਾ ਕਿ ਡਾ. ਖੁਸ਼ ਭਾਰਤ ਵਿੱਚ ਚੌਲ ਕ੍ਰਾਂਤੀ ਨੂੰ ਲਿਆਉਣ ਵਾਲੇ ਪ੍ਰਮੁੱਖ ਵਿਅਕਤੀ ਹਨ । ਸਾਰੇ ਸੰਸਾਰ ਵਿੱਚ ਉਹਨਾਂ ਦੁਆਰਾ ਵਿਕਸਿਤ ਕੀਤੀਆਂ 35 ਚੌਲਾਂ ਦੀਆਂ ਕਿਸਮਾਂ ਦੀ ਕਾਸ਼ਤ ਕੀਤੀ ਜਾਂਦੀ ਹੈ । ਉਹਨਾਂ ਨੇ ਹਮੇਸ਼ਾਂ ਹੀ ਵਿਸ਼ਵ ਭੋਜਨ ਸੁਰੱਖਿਆ ਦੀਆਂ ਜ਼ਰੂਰਤਾਂ ਨੂੰ ਮੱਦੇਨਜ਼ਰ ਰੱਖਦਿਆਂ ਨਵੀਆਂ ਤਕਨੀਕਾਂ ਨੂੰ ਅਪਨਾਉਣ ਲਈ ਯਤਨ ਕੀਤੇ। ਡਾ. ਬਰਾੜ ਨੇ ਨਾਲ ਹੀ ਜਾਣਕਾਰੀ ਦਿੰਦਿਆਂ ਕਿਹਾ ਕਿ ਡਾ. ਖੁਸ਼ ਵਿਸ਼ਵ ਪ੍ਰਸਿੱਧ ਰਾਈਸ ਬਰੀਡਰ ਅਤੇ ਤੀਖਣ ਬੁੱਧੀ ਵਾਲੇ ਵਿਗਿਆਨੀ ਹਨ ਜਿਨ•ਾਂ ਨੇ ਕਈ ਸੰਸਾਰ ਪ੍ਰਸਿੱਧ ਵਿਗਿਆਨੀਆਂ ਨੂੰ ਸਿਖਲਾਈ ਵੀ ਪ੍ਰਦਾਨ ਕੀਤੀ ਹੈ । ਜਪਾਨ ਪ੍ਰਾਈਜ਼ (1987) ਅਤੇ ਵਰਲਡ ਫੂਡ ਪ੍ਰਾਈਜ਼ (1996) ਦੇ ਵਿਜੇਤਾ ਡਾ. ਖੁਸ਼ ਨੂੰ ਕਈ  ਰਾਸ਼ਟਰੀ ਅਤੇ ਅੰਤਰਰਾਸ਼ਟਰੀ ਯੂਨੀਵਰਸਿਟੀਆਂ ਡਾਕਟਰੇਟ ਡਿਗਰੀ ਨਾਲ ਸਨਮਾਨਿਤ ਕਰ ਚੁੱਕੀਆਂ ਹਨ। For More Pics Please Click Here
ਖੁਸ਼ ਫਾਊਂਡੇਸ਼ਨ ਦੀਆਂ ਗਤੀਵਿਧੀਆਂ ਅਤੇ ਪ੍ਰਾਪਤੀਆਂ ਉਪਰ ਚਾਨਣਾ ਪਾਉਂਦਿਆਂ ਡਾ. ਬਰਾੜ ਨੇ ਕਿਹਾ ਕਿ ਡਾ. ਖੁਸ਼ ਵੱਲੋਂ ਦਿੱਤੀ 3.5 ਕਰੋੜ ਦੀ ਵਿੱਤੀ ਮਦਦ ਨਾਲ 2010 ਵਿੱਚ ਸਥਾਪਿਤ ਕੀਤੀ ਗਈ ਇਹ ਫਾਊਂਡੇਸ਼ਨ ਪੀਏਯੂ ਖੇਤੀਬਾੜੀ ਖੋਜ ਅਤੇ ਖੇਤੀ ਵਿਕਾਸ ਦੇ ਪ੍ਰੋਗਰਾਮਾਂ ਲਈ ਹਮੇਸ਼ਾਂ ਸਹਾਈ ਸਿੱਧ ਹੁੰਦੀ ਹੈ । ਪੀਏਯੂ ਅਤੇ ਗਡਵਾਸੂ ਦੇ ਅੰਡਰ-ਗ੍ਰੈਜੂਏਟ ਵਿਦਿਆਰਥੀਆਂ ਨੂੰ ਵਜ਼ੀਫਾ, ਪੀਏਯੂ ਦੇ ਨੌਜਵਾਨ ਸਟਾਫ਼ ਅਤੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਲਈ ਟਰੈਵਲ ਗ੍ਰਾਂਟਸ, ਖੇਤੀਬਾੜੀ ਸੰਬੰਧਿਤ ਨਵੀਆਂ ਤਕਨੀਕਾਂ ਦੀ ਵਰਤੋਂ ਕਰਨ ਵਾਲੇ ਕਿਸਾਨਾਂ ਦਾ ਟੀਮ ਐਵਾਰਡ ਨਾਲ ਸਨਮਾਨ ਅਤੇ ਸੰਸਾਰ ਪ੍ਰਸਿੱਧ ਖੇਤੀਬਾੜੀ ਵਿਗਿਆਨੀਆਂ ਦੇ ਵਿਸ਼ੇਸ਼ ਭਾਸ਼ਣ ਕਰਵਾਉਣੇ ਇਸ ਫਾਊਂਡੇਸ਼ਨ ਦੇ ਮੁੱਖ ਉਦੇਸ਼ ਹਨ। ਹੁਣ ਤੱਕ ਕਈ ਵਿਦਿਆਰਥੀ, ਅਧਿਆਪਕ, ਕ੍ਰਿਸ਼ੀ ਵਿਗਿਆਨ ਕੇਂਦਰ, ਖੇਤੀਬਾੜੀ ਸੇਵਾ ਕੇਂਦਰ ਦੇ ਕਈ ਵਿਗਿਆਨੀ ਖੁਸ਼ ਫਾਊਂਡੇਸ਼ਨ ਤੋਂ ਐਵਾਰਡ ਪ੍ਰਾਪਤ ਕਰ ਚੁੱਕੇ ਹਨ । ਡਾ. ਬਰਾੜ ਨੇ ਦੱਸਿਆ ਕਿ ਇਸ ਫਾਊਂਡੇਸ਼ਨ ਵੱਲੋਂ ਹੋਣਹਾਰ ਵਿਦਿਆਰਥੀਆਂ ਨੂੰ ਵਿੱਤੀ ਸਹਾਇਤਾ ਵੀ ਹਮੇਸ਼ਾਂ ਪ੍ਰਦਾਨ ਕੀਤੀ ਜਾਵੇਗੀ।   For More Pics Please Click Here
ਪੰਜਾਬ ਰਾਜ ਕਿਸਾਨ ਕਮਿਸ਼ਨ ਦੇ ਚੇਅਰਮੈਨ ਡਾ. ਕਾਲਕਟ ਨੇ ਵੱਧ ਰਹੀਆਂ ਵਾਤਾਵਰਣਿਕ ਚੁਣੌਤੀਆਂ ਉਤੇ ਚਿੰਤਾ ਪ੍ਰਗਟਾਉਦਿਆਂ ਕਿਹਾ ਕਿ ਲੋਕਾਂ ਨੂੰ ਇਹਨਾਂ ਸਮੱਸਿਆਵਾਂ ਨਾਲ ਨਜਿੱਠਣ ਲਈ  ਜਾਗਰੂਕ ਹੋਣਾ ਪਵੇਗਾ ਅਤੇ ਅੱਗੇ ਆਉਣਾ ਪਵੇਗਾ।   For More Pics Please Click Here
ਪੀਏਯੂ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੀਏਯੂ ਵੱਲੋਂ ਵਿਕਸਿਤ ਕੀਤੀਆਂ ਚੌਲਾਂ ਦੀਆਂ ਕਿਸਮਾਂ ਪੀ ਆਰ-121, ਪੀ ਆਰ-124 ਅਤੇ ਪੀ ਆਰ 126 ਨੂੰ ਸੂਬੇ ਦੇ ਕਿਸਾਨਾਂ ਨੇ ਬਾਖੂਬੀ ਸਵੀਕਾਰ ਕੀਤਾ ਜਿਸ ਕਾਰਨ ਪਿਛਲੇ ਸਾਲ ਸੂਬੇ ਦੇ 50 ਪ੍ਰਤੀਸ਼ਤ ਖੇਤਰ ਵਿੱਚ ਪੀ ਆਰ 121 ਕਿਸਮ ਬੀਜੀ ਗਈ ਜਿਸ ਕਾਰਨ ਕਿਸਾਨਾਂ ਨੂੰ ਕਾਫ਼ੀ ਲਾਭ ਮਿਲਿਆ । ਇਸ ਦੇ ਨਾਲ ਹੀ ਯੂਨੀਵਰਸਿਟੀ ਕੁਦਰਤੀ ਸੋਮਿਆਂ ਨੂੰ ਬਚਾਉਣ ਲਈ ਲਗਾਤਾਰ ਯਤਨਸ਼ੀਲ ਹੈ ਅਤੇ ਆਪਣੀਆਂ ਖੋਜਾਂ ਨੂੰ ਉਹ ਦਿਸ਼ਾ ਦੇ ਰਹੀ ਹੈ ਜਿਸ ਨਾਲ ਕੁਦਰਤੀ ਸੋਮੇ ਵੀ ਬਚਣ ਅਤੇ ਖੇਤੀ ਰਸਾਇਣਾਂ ਦੀ ਵਰਤੋਂ ਵੀ ਘੱਟ ਹੋਵੇ। ਉਹਨਾਂ ਕਿਹਾ ਕਿ ਇਸ ਵਿੱਚ ਅਸੀਂ ਲਗਾਤਾਰ ਸਫਲ ਹੋ ਰਹੇ ਹਾਂ ਅਤੇ ਨਾਲ ਹੀ ਕਿਸਾਨਾਂ ਨੂੰ ਨਦੀਨ-ਨਾਸ਼ਕਾਂ ਦੀ ਘੱਟ ਤੋਂ ਘੱਟ ਵਰਤੋਂ ਕਰਨ ਦੀ ਅਪੀਲ ਵੀ ਕਰ ਰਹੀ ਹੈ।   For More Pics Please Click Here
ਅੰਤ ਵਿੱਚ ਯੂਨੀਵਰਸਿਟੀ ਦੇ ਅਪਰ ਨਿਰਦੇਸ਼ਕ ਸੰਚਾਰ ਡਾ. ਜਗਦੀਸ਼ ਕੌਰ ਨੇ ਆਏ ਹੋਏ ਪਤਵੰਤੇ ਸੱਜਣਾਂ ਅਤੇ ਮੀਡੀਆ ਕਰਮਚਾਰੀਆਂ ਦਾ ਧੰਨਵਾਦ ਕੀਤਾ।   For More Pics Please Click Here

Friday, October 21, 2016

ਪੀਏਯੂ ਵੱਲੋਂ ਬਾਇਓ ਕੰਟਰੋਲ ਤਕਨਾਲੋਜੀ ਸੰਬੰਧੀ ਖੇਤ ਦਿਵਸ ਆਯੋਜਿਤ

ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਮੁੱਖ ਮਹਿਮਾਨ ਵੱਜੋਂ ਪੁੱਜੇ 
ਲੁਧਿਆਣਾ: 20 ਅਕਤੂਬਰ 2016: (ਪੰਜਾਬ ਸਕਰੀਨ ਬਿਊਰੋ):
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਪਟਿਆਲਾ ਦੇ ਫਤਹਿਪੁਰ ਪਿੰਡ ਵਿਖੇ ਬਾਇਓ ਕੰਟਰੋਲ ਤਕਨਾਲੋਜੀ ਸੰਬੰਧੀ ਖੇਤ ਦਿਵਸ ਦਾ ਆਯੋਜਨ ਕੀਤਾ ਗਿਆ । ਇਹ ਖੇਤ ਦਿਵਸ ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ ਅਤੇ ਅਮਲੋਹ ਦੀ ਨਾਹਰ ਸ਼ੂਗਰ ਮਿੱਲ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ ਜਿਸ ਦਾ ਮੁੱਖ ਟੀਚਾ ਕੁਦਰਤੀ ਤੌਰ ਤੇ ਮੌਜੂਦ ਮਿੱਤਰ ਕੀੜਿਆਂ ਬਾਰੇ ਜਾਗਰੂਕਤਾ ਪੈਦਾ ਕਰਨਾ ਸੀ। ਇਸ ਮੌਕੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਹਨਾਂ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਬਾਇਓ ਕੰਟਰੋਲ ਤਕਨੀਕਾਂ ਨੂੰ ਅਪਨਾਉਣਾ ਸਮੇਂ ਦੀ ਮੁੱਖ ਮੰਗ ਹੈ। ਉਹਨਾਂ ਕਿਹਾ ਕਿ ਗੰਨੇ ਦੀ ਫ਼ਸਲ ਦੇ ਵਿੱਚ ਟ੍ਰਾਈਕੋਕਾਰਡ ਦੀ ਵਰਤੋਂ ਲਾਹੇਵੰਦ ਸਿੱਧ ਹੋ ਰਹੀ ਹੈ ਅਤੇ ਆਸ ਪ੍ਰਗਟਾਈ ਕਿ ਭਵਿੱਖ ਵਿੱਚ ਬਾਇਓ ਕੰਟਰੋਲ ਅਧੀਨ ਰਕਬਾ ਵਧੇਗਾ। ਯੂਨੀਵਰਸਿਟੀ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਰਾਜਿੰਦਰ ਸਿੰਘ ਸਿੱਧੂ ਨੇ 'ਜੀ ਆਇਆਂ' ਦੇ ਸ਼ਬਦ ਕਹੇ ਜਦਕਿ ਟ੍ਰਾਈਕੋਡਰਾਮਾ ਦੀ ਵਰਤੋਂ ਸੰਬੰਧੀ ਜਾਣਕਾਰੀ ਡਾ. ਐਸ ਕੇ ਜਲਾਲੀ ਨੇ ਦਿੱਤੀ। ਇਸੇ ਤਰਾਂ ਖੋਜ ਪ੍ਰੀਸ਼ਦ ਤੋਂ ਡਾ. ਡੀ ਬੀ ਆਹੂਜਾ ਨੇ ਲਾਈਟਟ੍ਰੈਪ, ਫੀਰੋਮੋਨਟ੍ਰੈਪ ਸੰਬੰਧੀ ਜਾਣਕਾਰੀ ਸਾਂਝੀ ਕੀਤੀ । ਡਾ. ਚੰਦੀਸ਼ ਬਲਾਲ ਨੇ ਇਸ ਸੰਬੰਧੀ ਸਿਖਲਾਈ ਪ੍ਰਾਪਤ ਕਰਨ ਲਈ ਕਿਸਾਨਾਂ ਨੂੰ ਅੱਗੇ ਆਉਣ ਲਈ ਕਿਹਾ। ਕੀਟ ਵਿਗਿਆਨ ਵਿਭਾਗ ਦੇ ਮੁਖੀ ਡਾ. ਰਣਜੀਤ ਸਿੰਘ ਗਿੱਲ ਨੇ ਧੰਨਵਾਦ ਦੇ ਸ਼ਬਦ ਕਹੇ।

Monday, October 17, 2016

ਮੈ ਵਿਗਿਆਨੀਆਂ ਨੂੰ 'ਰਿਸ਼ੀ' ਕਹਿ ਕੇ ਨਿਵਾਜਦਾ ਹਾਂ: ਗਿਰੀਰਾਜ ਸਿੰਘ

Mon, Oct 17, 2016 at 1:24 PM
ਪੀਏਯੂ ਦੇ ਖੇਤੀ ਵਿਗਿਆਨੀਆਂ ਨਾਲ ਕੀਤੀ ਉਚੇਚੀ ਮਿਲਣੀ 

ਲੁਧਿਆਣਾ: 17 ਅਕਤੂਬਰ 2016: (ਪੰਜਾਬ ਸਕਰੀਨ ਬਿਊਰੋ):
ਭਾਰਤ ਦੇ ਪ੍ਰਧਾਨ ਮੰਤਰੀ, ਸ਼੍ਰੀ ਨਰਿੰਦਰ ਮੋਦੀ ਦੀ 18 ਅਕਤੂਬਰ ਨੂੰ ਹੋਣ ਵਾਲੀ ਫੇਰੀ ਸੰਬੰਧੀ ਜਾਇਜਾ ਲੈਣ ਆਏ ਸੂਖ਼ਮ, ਲਘੂ ਅਤੇ ਮੱਧਮ ਉਦਮ ਮੰਤਰਾਲੇ ਐਮ ਐਸ ਐਮ ਈ ਭਾਰਤ ਸਰਕਾਰ ਦੇ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਅੱਜ ਇਥੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤੀ ਵਿਗਿਆਨੀਆਂ ਨਾਲ ਵਿਸੇਸ਼ ਮਿਲਣੀ ਕੀਤੀ। 
ਉਹਨਾਂ ਸਾਰੇ ਸਾਇੰਸਦਾਨਾਂ ਨੂੰ 'ਰਿਸ਼ੀ' ਆਖਦਿਆਂ ਆਪਣਾ ਸਤਿਕਾਰ ਪ੍ਰਗਟ ਕੀਤਾ ਅਤੇ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਕੇਵਲ ਪੰਜਾਬ ਨੂੰ ਹੀ ਨਹੀਂ ਬਲਕਿ ਦੇਸ਼ ਭਰ ਨੂੰ ਮਹੱਤਵਪੂਰਨ ਯੋਗਦਾਨ ਹੈ, ਜਿਸ ਨੇ ਹਰੀ ਕ੍ਰਾਂਤੀ ਦੀ ਸਫਲਤਾ ਵਿੱਚ ਵਿਸੇਸ਼ ਭੂਮਿਕਾ ਨਿਭਾਈ, ਪੰਜਾਬ ਦੇ ਕਿਸਾਨਾਂ ਨੂੰ ਤਰੱਕੀ ਦੇ ਰਾਹ ਤੋਰਿਆ ਅਤੇ ਪੰਜਾਬ ਦੀ ਖੇਤੀ ਭਾਰਤ ਭਰ ਵਿੱਚ ਮਾਡਲ ਬਣ ਕੇ ਉੱਭਰੀ। ਇਹ ਸਭ ਕੁਝ ਸਾਡੇ ਸਾਇੰਸਦਾਨਾਂ ਦੀ  ਅਣਥੱਕ ਮਿਹਨਤ ਸਦਕਾ ਹੋਇਆ, ਇਸੇ ਲਈ ਮੈਂ ਸਾਇੰਸਦਾਨਾਂ ਨੂੰ 'ਰਿਸ਼ੀ' ਕਹਿੰਦਾ ਹਾਂ। ਰਿਸ਼ੀ, ਜੋ ਨਿਰਸਵਾਰਥ ਹੋ ਕੇ ਇਕ ਸਾਧਨਾ ਵਿੱਚ ਲੀਨ ਰਹਿੰਦੇ ਹਨ। ਵੱਖ ਵੱਖ ਵਿਸ਼ਿਆਂ ਦੇ ਵਿਗਿਆਨੀਆਂ ਨਾਲ ਚਰਚਾ ਕਰਦਿਆਂ ਮੁੱਖ ਮਹਿਮਾਨ ਸ਼੍ਰੀ ਗਿਰੀਰਾਜ ਸਿੰਘ ਨੇ ਤੇਲ ਬੀਜਾਂ, ਮਧੂ ਮੱਖੀ ਪਾਲਣ, ਸੁਗੰਧੀ ਵਾਲੇ ਤੇਲਾਂ ਦਾ ਉਤਪਾਦਨ, ਪਸ਼ੂ ਪਾਲਣ ਅਤੇ ਖੇਤੀ ਨਾਲ ਜੁੜੇ ਹੋਰ ਛੋਟੇ ਧੰਦਿਆਂ ਵਿੱਚ ਵਿਸੇਸ਼ ਰੁਚੀ ਵਿਖਾਈ ਅਤੇ ਕਿਹਾ ਕਿ ਐਮ ਐਸ ਐਮ ਈ ਅਧੀਨ ਪੀਏਯੂ ਅਤੇ ਗਡਵਾਸੂ ਕੁੱਝ ਮਹੱਤਵਪੂਰਨ ਸੰਸਥਾਵਾਂ ਨਾਲ ਰਾਬਤਾ ਬਣਾ ਕੇ ਕ੍ਰਾਂਤੀ ਦੇ ਰਾਹ ਤੁਰ ਸਕਦੀਆਂ ਹਨ। ਉਹਨਾਂ ਇਸ ਲਈ ਆਪਣੇ ਮੰਤਰਾਲੇ ਵੱਲੋਂ ਭਰਪੂਰ ਸਹਿਯੋਗ ਦਾ ਭਰੋਸਾ ਵੀ ਦਿੱਤਾ। 
ਉਹਨਾਂ ਵਿਸੇਸ਼ ਜੋਰ ਦੇ ਕੇ ਕਿਹਾ ਕਿ ਅੱਜ ਭੋਜਨ ਸਭ ਨੂੰ ਚਾਹੀਦਾ ਹੈ ਪਰ ਖੇਤੀ ਕੋਈ ਨਹੀਂ ਕਰਨਾ ਚਾਹੁੰਦਾ, ਪਾਣੀ ਅਤੇ ਹਵਾ ਸਭ ਨੂੰ ਸ਼ੁੱਧ ਚਾਹੀਦਾ ਹੈ ਪਰ ਇਸ ਦਾ ਫਿਕਰ ਕੋਈ ਨਹੀਂ ਕਰਨਾ ਚਾਹੁੰਦਾ। ਇਸ ਲਈ ਵਿਗਿਆਨੀਆਂ ਦੀ ਜਿੰਮੇਂਵਾਰੀ ਹੋਰ ਵੱਧ ਜਾਂਦੀ ਹੈ। ਸਮੁੱਚੇ ਸਮਾਜ ਨੂੰ ਇਸ ਦਿਸ਼ਾ ਵੱਲ ਵਿਚਾਰਨ ਦੀ ਲੋੜ ਹੈ ਤਾਂ ਜੋ ਨੌਜਵਾਨ ਇਹਨਾਂ ਮੂਲ ਕਿੱਤਿਆਂ ਨਾਲ ਮੁੜ ਕੇ ਜੁੜ ਸਕਣ। 
ਇਸ ਮੌਕੇ ਪੀ ਏ ਯੂ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਪ੍ਰਾਪਤੀਆਂ ਅਤੇ ਟੀਚਿਆਂ ਉੱਪਰ ਚਾਨਣਾ ਪਾਉਂਦਿਆਂ ਇਸ ਵੱਲੋਂ ਤਿਆਰ ਕੀਤੀਆਂ ਫ਼ਸਲਾਂ ਦੀਆਂ ਕਿਸਮਾਂ, ਤਕਨੀਕਾਂ ਅਤੇ ਕੁਦਰਤੀ ਸਰੋਤਾਂ ਸੰਬੰਧੀ ਆਪਣੇ ਸਰੋਕਾਰਾਂ ਦੀ ਗੱਲ ਰੱਖੀ। ਡਾ: ਢਿੱਲੋਂ ਨੇ ਕਿਹਾ ਕਿ ਪੀਏਯੂ ਹਰੀ ਕ੍ਰਾਂਤੀ ਲਈ ਤਾਂ ਜਾਣੀ ਹੀ ਜਾਂਦੀ ਹੈ, ਇਸ ਦੇ ਨਾਲ ਨਾਲ ਪਰੰਪਰਿਕ ਅਤੇ ਰੱਖ ਰਖਾਓ ਦੀ ਖੇਤੀ ਨੂੰ ਧਿਆਨ ਵਿੱਚ ਰੱਖਦਿਆਂ ਵੀ ਇਸ ਨੇ ਆਪਣੇ  ਯਤਨ 1979 ਵਿੱਚ 'ਜ਼ੀਰੋ ਟਿੱਲੇਜ' ਵਰਗੀ ਤਕਨਾਲੋਜੀ ਦੇ ਕੇ ਸ਼ੁਰੂ ਕਰ ਦਿੱਤੇ ਸਨ। 2004 ਵਿੱਚ ਪੱਤਾ ਰੰਗ ਚਾਰਟ, 2007 ਵਿੱਚ ਲੈਜ਼ਰ ਲੈਂਡ ਸੁਹਾਗਾ ਅਤੇ 2015 ਵਿੱਚ ਹੈਪੀ ਸੀਡਰ ਵਰਗੀਆਂ ਤਕਨੀਕਾਂ ਨੇ ਕੁਦਰਤੀ ਸੋਮਿਆਂ ਦੀ ਸੰਭਾਲ ਵਿੱਚ ਵੱਡਾ ਮੋੜ ਪਾਇਆ ਹੈ। ਫ਼ਸਲਾਂ ਦੀਆਂ ਕਿਸਮਾਂ ਤਿਆਰ ਕਰਦਿਆਂ ਵੀ ਕੁਦਰਤੀ ਸਰੋਤਾਂ ਨੂੰ ਵਿਸੇਸ਼ ਧਿਆਨ ਵਿੱਚ ਰੱਖਿਆ ਜਾ ਰਿਹਾ ਹੈ ਅਤੇ ਘੱਟ ਸਮੇਂ ਵਿੱਚ ਪੱਕਣ ਵਾਲੀਆਂ ਕਿਸਮਾਂ ਤੇ ਖੋਜ ਲਗਾਤਾਰ ਕੇਂਦਰਿਤ ਹੈ। ਡਾ: ਢਿੱਲੋਂ ਨੇ ਪੀਏਯੂ ਵੱਲੋਂ ਤਿਆਰ ਬਾਇਓ ਖਾਦਾਂ, ਤੁਪਕਾ ਸਿੰਚਾਈ, ਪੌਦ ਸੁਰੱਖਿਆ ਤਕਨੀਕਾਂ ਤੋਂ ਜਾਣੂੰ ਕਰਵਾਇਆ ਅਤੇ ਖੇਤੀ ਸਹਾਇਕ ਧੰਦਿਆਂ ਬਾਰੇ ਦੱਸਦਿਆਂ ਕਿਹਾ ਕਿ ਅੱਜ ਪੰਜਾਬ ਵਿੱਚ 35 ਹਜ਼ਾਰ ਮਧੂ ਮੱਖੀ ਪਾਲਕ ਹਨ ਜੋ ਦੇਸ਼ ਦਾ 37 ਪ੍ਰਤੀਸ਼ਤ ਸ਼ਹਿਦ ਪੈਦਾ ਕਰ ਰਹੇ ਹਨ। ਇਸ ਮੌਕੇ ਸਹਾਇਕ ਧੰਦਿਆਂ ਦੇ ਨਾਲ ਨਾਲ ਸੇਲਰੀ, ਕਿਨੂੰ ਦੇ ਪੱਤਿਆਂ ਅਤੇ ਹਲਦੀ ਤੋਂ ਸੁਗੰਧੀ ਵਾਲੇ ਤੇਲਾਂ ਦੇ ਉਤਪਾਦਨ ਬਾਰੇ ਵਿਸੇਸ਼ ਚਰਚਾ ਹੋਈ। 
ਇਸ ਮਿਲਣੀ ਸਮਾਗਮ ਦੇ ਆਰੰਭ ਵਿੱਚ ਪੀਏਯੂ ਦੇ ਰਜਿਸਟਰਾਰ ਡਾ: ਪੀ ਕੇ ਖੰਨਾ ਨੇ ਕਿਹਾ ਕਿ ਸ਼੍ਰੀ ਗਿਰੀਰਾਜ ਵਰਗੇ ਜ਼ਹੀਨ ਕੇਂਦਰੀ ਮੰਤਰੀ ਦੇ ਆਉਣ ਤੇ ਅਸੀਂ ਮਾਣ ਮਹਿਸੂਸ ਕਰਦੇ ਹਾਂ ਜੋ ਇੰਨੀ ਗਹਿਰਾਈ ਵਿੱਚ ਦੇਸ਼ ਦੀ ਹਰ ਪੱਧਰ ਤੇ ਬਸਰ ਕਰਦੀ ਲੋਕਾਈ ਦਾ ਦਰਦ ਸਮਝਦੇ ਹਨ ਅਤੇ ਉਹਨਾਂ ਨੂੰ ਉੱਪਰ ਚੁੱਕਣ ਲਈ ਹਰ ਹੀਲੇ ਯਤਨਸ਼ੀਲ ਹਨ। ਮੁੱਖ ਮਹਿਮਾਨ ਨੂੰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਅਤੇ ਹੋਰ ਅਧਿਕਾਰੀਆਂ ਵੱਲੋਂ ਸ਼ਾਲ, ਮੋਮੈਂਟੋ ਅਤੇ ਪੁਸਤਕਾਂ ਦਾ ਸੈੱਟ ਦੇ ਸਨਮਾਨਿਤ ਕੀਤਾ ਗਿਆ। ਇਹ ਮਿਲਣੀ ਸਮ੍ਰਾਗਮ ਖੇਤੀ ਵਿਗਿਆਨੀਆਂ ਅਤੇ ਐਮ ਐਸ ਐਮ ਈ ਕੇਂਦਰੀ ਮੰਤਰਾਲੇ ਦਾ ਇੱਕ ਮਹੱਤਵਪੂਰਨ ਸੰਵਾਦ ਹੋ ਨਿਬੜਿਆ ਜਿਸ ਦੀ ਸਭ ਨੇ ਭਰਪੂਰ ਸ਼ਲਾਘਾ ਕੀਤੀ। 

Sunday, October 16, 2016

ਬਚਪਨ ਤੋਂ ਹੀ ਫੁਲਵਾੜੀ ਦੇ ਸ਼ੋਕ ਨੇ ਬਣਾ ਦਿਤਾ ਮਨਦੀਪ ਨੂੰ ਸਫਲ ਕਿਸਾਨ

Sat, Oct 15, 2016 at 5:04 PM
ਕਈ ਕੈਂਪਾਂ ਅਤੇ ਮੇਲਿਆਂ ਵਿੱਚ ਮਿਲ ਚੁੱਕੇ ਹਨ ਕਈ ਸਨਮਾਨ 
ਭਦੌੜ: 15 ਅਕਤੂਬਰ 2016: (ਵਿਜੈ ਜਿੰਦਲ//ਪੰਜਾਬ ਸਕਰੀਨ):
ਮਨਦੀਪ ਕੌਰ ਥਿੰਦ ਜਿਲ੍ਹਾ ਬਰਨਾਲਾ ਦੇ ਕਾਮਯਾਬ ਕਿਸਾਨਾ ਵਿਚੋ ਹਨ। ਮਨਦੀਪ ਕੌਰ ਬਚਪਨ ਤੌ ਹੀ ਵੱਖਰੀ ਸੋਚ ਰੱਖਦੀ ਸੀ। ਉਸਨੂੰ ਕੁਦਰਤ ਨਾਲ ਬਹੁਤ ਪਿਆਰ ਸੀ। ਨਿੱਕੀ ਹੁੰਦੀ ਉਹ ਆਪਣੇ ਘਰ ਦੇ ਵਿਹੜੇ ਵਿਚ ਫੁੱਲਾ ਦੇ ਬੂਟੇ ਲਗਾਊਦੀ ਹੁੰਦੀ ਸੀ। ਉਸਦੇ ਪਿਤਾ ਬਲਦੇਵ ਸਿੰਘ ਖੇਤੀਬਾੜੀ ਦੇ ਨਾਲ-ਨਾਲ ਨੌਕਰੀ ਵੀ ਕਰਦੇ ਸਨ। 

           ਮਨਦੀਪ ਆਪਣੇ ਪਿਤਾ ਨੂੰ ਹਮੇਸਾ ਕਹਿੰਦੀ ਹੁੰਦੀ ਸੀ ਕਿ ਉਹ ਵੀ ਖੇਤ ਜਾਣਾ ਚਾਹੁੰਦੀ ਹੈ ਪਰ ਉਸਦੇ ਪਿਤਾ ਨੇ ਉਸ ਨੂੰ ਪੜਾਈ ਵੱਲ ਧਿਆਨ ਦੇਣ ਲਈ ਕਿਹਾ। ਮਨਦੀਪ ਦੇ ਬਾਰ ਬਾਰ ਕਹਿਣ ਕਰਕੇ ਉਹਨਾਂ ਦੇ ਪਿਤਾ ਨੇ ਘਰ ਦੇ ਬਾਹਰ ਇਕ ਛੋਟਾ ਜਿਹਾ ਪਲਾਟ ਲੈ ਕੇ ਮਨਦੀਪ ਨੂੰ ਆਪਣਾ ਸ਼ੋਕ ਪੂਰਾ ਕਰਨ ਦਾ ਮੌਕਾ ਦਿੱਤਾ 17 ਫਰਵਰੀ 1982 ਵਿਚ ਜਨਮੀ ਮਨਦੀਪ ਕੌਰ ਦਾ ਜਦੋਂ ਵਿਆਹ ਰਜਿੰਦਰ ਸਿੰਘ ਥਿੰਦ ਨਾਲ ਹੋਇਆ ਤਾਂ ਉਹ 23 ਸਾਲ ਦੀ ਸੀ ਅਤੇ ਉਸਨੇ ਬੀ.ਏ ਅਤੇ ਐਨ.ਟੀ.ਟੀ ਮੁਕੰਮਲ ਕਰ ਲਈ ਸੀ। ਉਸਦੇ ਸਹੁਰਾ ਸਾਹਿਬ ਸਰਦਾਰ ਗੁਰਦਰਸ਼ਨ ਸਿੰਘ ਥਿੰਦ ਇਕ ਵਪਾਰੀ ਹੋਣ ਦੇ ਨਾਲ ਨਾਲ ਖੇਤੀਬਾੜੀ ਵੀ ਕਰਦੇ ਸਨ। ਉਹਨਾਂ ਦਾ ਘਰ ਉਹਨਾਂ ਦੀ ਜ਼ਮੀਨ ਦੇ ਵਿੱਚ ਸੀ। ਘਰ ਦੇ ਇਕ ਪਾਸੇ ਪੋਲਟਰੀ ਫਾਰਮ ਸੀ ਤੇ ਦੂਜੇ ਪਾਸੇ ਖੇਤ ਸੀ। ਮਨਦੀਪ ਨੇ ਵਿਆਹ ਤੌ ਬਾਅਦ ਆਪਦੇ ਸਹੁਰਾ ਸਾਹਿਬ ਨਾਲ ਆਪਣੇ ਦਿਲ ਦੀ ਗੱਲ ਸਾਂਝੀ ਕੀਤੀ। ਉਹਨਾਂ ਦੇ ਸਹੁਰਾ ਸਾਹਿਬ ਨੇ ਮਨਦੀਪ ਨੂੰ ਆਪਣੇ ਪੋਲਟਰੀ ਫਾਰਮ ਦੀ ਸਾਰੀ ਜਿੰਮੇਵਾਰੀ ਸ਼ੌਪ ਦਿੱਤੀ ਜਿਸਨੂੰ ਮਨਦੀਪ ਨੇ ਬਖੂਬੀ ਨਿਭਾਇਆ। ਇਸ ਸਾਰੇ ਕੰਮ ਵਿਚ ਉਹਨਾ ਦੇ ਪਤੀ ਰਜਿੰਦਰ ਸਿੰਘ ਨੇ ਬਖੂਬੀ ਸਾਥ ਦਿੱਤਾ। ਮਾਰਚ 2007 ਵਿਚ ਮਨਦੀਪ ਨੇ ਖੇਤੀਬਾੜੀ ਦੀ ਵਾਂਗਡੋਰ ਵੀ ਸੰਭਾਲ ਲਈ। ਉਸਨੇ ਕੁਦਰਤੀ ਤਰੀਕੇ ਨਾਲ ਕਣਕ ਤੇ ਦਾਲਾਂ ਬੀਜਣੀਆ ਸ਼ੁਰੂ ਕਰ ਦਿੱਤੀਆਂ ਤੇ ਉਸ ਤੋਂ ਅਗਲੇ ਸਾਲ ਉਸਨੇ ਕੁਦਰਤੀ ਤਰੀਕੇ ਨਾਲ ਸਬਜੀਆਂ ਵੀ ਬੀਜਣੀਆਂ ਸ਼ੁਰੂ ਕਰ ਦਿੱਤੀਆਂ ਜਿਸਦੀ ਚਰਚਾ ਸਾਰੇ ਸ਼ਹਿਰ ਵਿਚ ਹੋਣ ਲੱਗੀ। ਹੌਲੀ ਹੌਲੀ ਮਨਦੀਪ ਨੇ ਇਸ ਸ਼ੌਕ ਨੂੰ ਵਪਾਰ ਵਿਚ ਬਦਲ ਦਿੱਤਾ।ਉਸਨੇ ਆਪਣੇ ਸਹੁਰਾ ਸਾਹਿਬ ਦੀ ਜ਼ਮੀਨ ਉਤੇ ਮਾਹਿਲ ਫਾਰਮ ਅਤੇ ਨਰਸਰੀ ਨਾਮ ਦਾ ਕਾਰੋਬਾਰ ਸ਼ੁਰੂ ਕਰ ਦਿੱਤਾ ਮਨਦੀਪ ਨੂੰ ਬਹੁਤ ਸਾਰੇ ਮੇਲਿਆ, ਕੈਂਪਾ ਵਿਚ ਸਨਮਾਨਿਤ ਕੀਤਾ ਜਾ ਚੁਕਾ ਹੈ। ਮਨਦੀਪ ਨਾਲ ਗੱਲਬਾਤ ਤੌ ਪਤਾ ਲੱਗਿਆ ਹੈ ਕਿ ਉਹ ਇਸ ਕਾਰੋਬਾਰ ਨੂੰ ਬਹੁਤ ਉਚੇ ਪੱਧਰ ਤੇ ਕਰਨਾ ਚਾਹੁੰਦੇ ਹਨ। ਅਸੀ ਉਹਨਾਂ ਨੂੰ ਉਹਨਾਂ ਦੀਆਂ ਪ੍ਰਾਪਤੀਆਂ ਵਾਸਤੇ ਵਧਾਈ ਦਿੰਦੇ ਹਾਂ ਤੇ ਉਮੀਦ ਕਰਦੇ ਹਾਂ ਕਿ ਉਹ ਆਪਣੇ ਇਸ ਟੀਚੇ ਉਤੇ ਕਾਮਯਾਬ ਜ਼ਰੂਰ ਹੋਣਗੇ।

Friday, September 30, 2016

ਆਉਣ ਵਾਲੇ 24 ਘੰਟਿਆਂ ਦੇ ਮੌਸਮ ਦਾ ਹਾਲ

FORECAST  FOR  01.10.16
The weather is expected to remain partly cloudy over Ludhiana and its adjoining areas during the next 24 hours.
ਆਉਣ ਵਾਲੇ 24 ਘੰਟਿਆਂ ਦੌਰਾਨ ਲੁਧਿਆਣਾ ਅਤੇ ਇਸਦੇ ਨਾਲ ਲੱਗਦੇ ਭਾਗਾਂ ਵਿੱਚ ਟੁੱਟਵੀਂ ਬੱਦਲਵਾਈ ਬਣੇ ਰਹਿਣ ਦਾ ਅਨੁਮਾਨ ਹੈ। 
       The following observations were recorded today at the PAU Agromet Observatory: 

Minimum Temperature   (0730 hr)
26.0 0C
Maximum Temperature  (1430 hr)     
33.5 0C
Morning Relative Humidity (0730 hr)         
90 %
Evening Relative Humidity    (1430hr)   
61 %
Evaporation    (Ending  0830 Today)     
3.0 mm
Rainfall    Ending  1430 Today)     
0.0 mm
Day Length 
11 Hr 54 min


Tuesday, September 27, 2016

ਝੋਨੇ ਅਤੇ ਬਾਸਮਤੀ ਵਿੱਚ ਬੂਟਿਆਂ ਦੇ ਟਿੱਡਿਆਂ ਦੀ ਸੁਚੱਜੀ ਰੋਕਥਾਮ ਕਰੋ-ਪੀਏਯੂ ਮਾਹਿਰ

Tue, Sep 27, 2016 at 4:11 PM
ਇਹ ਟਿੱਡੇ ਤਣੇ ਦੇ ਮੁੱਢਾਂ ਕੋਲ ਹੀ ਰਸ ਚੂਸਦੇ ਹਨ ਅਤੇ ਦਿਖਾਈ ਨਹੀਂ ਦਿੰਦੇ

ਲੁਧਿਆਣਾ: 27 ਸਤੰਬਰ 2016: (ਪੰਜਾਬ ਸਕਰੀਨ ਬਿਊਰੋ):
ਕੀਟ ਵਿਗਿਆਨ ਵਿਭਾਗ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਸਾਇੰਸਦਾਨਾਂ ਨੇ ਝੋਨੇ ਅਤੇ ਬਾਸਮਤੀ ਦੇ ਖੇਤਾਂ ਵਿੱਚ ਸਰਵੇਖਣ ਦੌਰਾਨ ਕੁੱਝ ਕੁ ਖੇਤਾਂ ਵਿੱਚ ਬੂਟਿਆਂ ਦੇ ਟਿੱਡਿਆਂ ਦਾ ਹਮਲਾ ਪਾਇਆ। ਇੱਥੇ ਇਹ ਦੱਸਣ ਯੋਗ ਹੈ ਕਿ ਪੰਜਾਬ ਵਿੱਚ ਚਿੱਟੀ ਪਿੱਠ ਵਾਲਾ ਟਿੱਡਾ ਅਤੇ ਭੂਰਾ ਟਿੱਡਾ ਝੋਨੇ ਦੀ ਫ਼ਸਲ ਦਾ ਨੁਕਸਾਨ ਕਰਦੇ ਹਨ। ਇਹ ਟਿੱਡੇ ਤਣੇ ਦੇ ਮੁੱਢਾਂ ਕੋਲ ਹੀ ਰਸ ਚੂਸਦੇ ਹਨ ਅਤੇ ਅਕਸਰ ਦਿਖਾਈ ਨਹੀਂ ਦਿੰਦੇ। ਬੱਚੇ (Nymphs) ਅਤੇ ਬਾਲਗ (1dults) ਟਿੱਡੇ ਬੂਟਿਆਂ ਦਾ ਰਸ ਚੂਸਦੇ ਹਨ। ਸਿੱਟੇ ਵਜੋਂ, ਬੂਟੇ ਦੇ ਪੱਤੇ ਉਪਰਲੇ ਸਿਰਿਆਂ ਵਲੋਂ ਪੀਲੇ ਪੈਣੇ ਸ਼ੁਰੂ ਹੋ ਜਾਂਦੇ ਹਨ ਅਤੇ ਹੌਲੀ-ਹੋਲੀ ਸਾਰਾ ਬੂਟਾ ਹੀ ਸੁੱਕ ਕੇ ਝੁਲਸ ਜਾਂਦਾ ਹੈ। ਕਈ ਵਾਰ ਹਮਲੇ ਵਾਲੇ ਪੱਤਿਆਂ 'ਤੇ ਕਾਲੀ ਉੱਲ਼ੀ ਵੀ ਲੱਗ ਜਾਂਦੀ ਹੈ। ਜਦੋਂ ਹਮਲੇ ਵਾਲਾ ਬੂਟਾ ਸੁੱਕ ਦੇ ਟੁੱਟ ਜਾਂਦਾ ਹੈ ਤਾਂ ਟਿੱਡੇ ਲਾਗਲੇ ਨਰੋਏ ਬੂਟਿਆਂ ਤੇ ਚਲੇ ਜਾਂਦੇ ਹਨ ਅਤੇ  ਇਸ ਤਰ•ਾਂ ਬੂਟੇ ਦੌਗੀਆਂ/ ਧੌੜੀਆਂ ਵਿੱਚ ਸੁੱਕਣੇ ਸ਼ੁਰੂ ਹੋ ਜਾਂਦੇ ਹਨ। ਹਮਲੇ ਦੀ ਅਜਿਹੀ ਹਾਲਤ ਨੂੰ 'ਟਿੱਡੇ ਦਾ ਸਾੜ' ਕਹਿੰਦੇ ਹਨ। ਹਮਲਾ ਵੱਧਣ ਨਾਲ ਇਨ•ਾਂ ਦੌਗੀਆਂ/ ਧੌੜੀਆਂ ਦੇ ਘੇਰਿਆਂ ਦੇ ਅਕਾਰ ਵੀ ਵੱਧਦੇ ਰਹਿੰਦੇ ਹਨ ਅਤੇ ਜੇ ਕੀੜੇ ਦੀ ਰੋਕਥਾਮ ਨਾ ਹੋਵੇ ਤਾਂ ਕਈ ਵਾਰ ਹੌਲੀ-ਹੌਲੀ ਸਾਰਾ ਖੇਤ ਹੀ ਹਮਲੇ ਹੇਠ ਆ ਜਾਂਦਾ ਹੈ।  
ਕੀਟ ਵਿਗਿਆਨ ਵਿਭਾਗ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਮੁਖੀ ਅਨੁਸਾਰ ਇਨ•ਾਂ ਟਿੱਡਿਆਂ ਦੇ ਨੁਕਸਾਨ ਤੋਂ ਬਚਣ ਲਈ ਫਸਲ ਉਤੇ ਇਨ•ਾਂ ਦੀ ਹੋਂਦ ਨੂੰ ਸਮੇਂ ਸਿਰ ਵੇਖਦੇ ਰਹਿਣਾ ਜ਼ਰੂਰੀ ਹੈ। ਸਰਵੇਖਣ ਲਈ ਕੁੱਝ ਕੁ ਬੂਟਿਆਂ ਨੂੰ ਟੇਢੇ ਕਰਕੇ 2-3 ਵਾਰ ਹਲਕਾ-ਹਲਕਾ ਥਾਪੜ• ਕੇ ਝਾੜੋ। ਜੇ 5 ਜਾਂ ਵੱਧ ਟਿੱਡੇ ਪ੍ਰਤੀ ਬੂਟਾ ਪਾਣੀ ਉੱਤੇ ਤਰਦੇ ਦਿਖਾਈ ਦੇਣ ਤਾਂ 40 ਮਿ.ਲਿ. ਕੌਨਫੀਡੋਰ 200 ਐਸ. ਐਲ./ ਕਰੋਕੋਡਾਈਲ 17.8 ਈ. ਸੀ. (ਇਮਿਡਾਕਲੋਪਰਿਡ)/ ਜਾਂ 800 ਮਿ.ਲਿ. ਏਕਾਲਕਸ/ ਕੁਇਨਗਾਰਡ/ ਕੁਇਨਲਮਾਸ 25 ਈ ਸੀ (ਕੁਇਨਲਫਾਸ) ਜਾਂ ਇਕ ਲਿਟਰ ਕੋਰੋਬਾਨ/ ਡਰਸਬਾਨ 20 ਈ. ਸੀ. (ਕਲੋਰਪਾਈਰੀਫਾਸ) ਨੂੰ 100 ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ  ਛਿੜਕੋ। ਚੰਗੇ ਨਤੀਜਿਆਂ ਲਈ ਕੀਟਨਾਸ਼ਕਾਂ ਦਾ ਛਿੜਕਾਅ ਬੂਟੇ ਦੇ ਮੁੱਢ ਵੱਲ ਕਰਕੇ ਕਰੋ।
ਸਿੰਥੈਟਿਕ ਪਰਿਥਰਾਇਡ ਜ਼ਹਿਰਾਂ (ਜਿਵੇਂ ਕਿ ਸਾਈਪਰਮੈਥਰਿਨ, ਲੈਂਮਡਾ ਸਿਆਲੋਥਰਿਨ, ਡੈਲਟਾ ਮੈਥਰਿਨ ਆਦਿ) ਦੀ ਵਰਤੋਂ ਇਨ•ਾਂ ਬੂਟਿਆਂ ਦੇ ਟਿੱਡਿਆਂ ਦੀ ਗਿਣਤੀ ਵਧਾਉਂਦੀ ਹੈ ਇਸ ਲਈ ਝੋਨੇ ਦੀ ਫਸਲ ਉਪਰ ਇਨ•ਾਂ ਜ਼ਹਿਰਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ।

Friday, September 23, 2016

PAU: ਸਾਨੂੰ ਸਹਾਇਕ ਧੰਦਿਆਂ ਵੱਲ ਜ਼ਰੂਰ ਤੁਰਨਾ ਪਵੇਗਾ--VC ਡਾ. ਢਿੱਲੋਂ

ਕਿਸਾਨ ਮੇਲੇ ਦੇ ਦੂਜੇ ਦਿਨ ਜੇਤੂ ਕਿਸਾਨਾਂ ਨੂੰ ਇਨਾਮ ਵੰਡੇ ਗਏ
ਲੁਧਿਆਣਾ: 23 ਸਤੰਬਰ 2016: (ਪੰਜਾਬ ਸਕਰੀਨ ਬਿਊਰੋ):
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਦੋ ਰੋਜ਼ਾ ਕਿਸਾਨ ਮੇਲਾ ਅੱਜ ਸਮਾਪਤ ਹੋਇਆ ਜਿਸ ਵਿੱਚ ਚੌਧਰੀ ਚਰਨ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ ਡਾ.ਐਸ ਐਸ ਸੀਵਾਚ  ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਜਦ ਕਿ ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੇ ਕੀਤੀ। 
ਵੱਡੀ ਗਿਣਤੀ ਵਿੱਚ ਹਾਜ਼ਰ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਡਾ: ਸੀਵਾਚ ਨੇ ਕਿਹਾ ਕਿ ਹਰਿਆਣਾ ਪੰਜਾਬ ਦਾ ਛੋਟਾ ਭਰਾ ਹੋਣ ਦੇ ਨਾਤੇ ਪੰਜਾਬ ਦੀਆਂ ਵਿਕਸਤ ਤਕਨੀਕਾਂ, ਤਕਨਾਲੋਜੀਆਂ ਨੂੰ ਅਪਣਾਉਣ ਲਈ ਹਮੇਸ਼ਾਂ ਤੱਤਪਰ ਰਹਿੰਦਾ ਹੈ। ਉਹਨਾਂ ਯੂਨੀਵਰਸਿਟੀ ਦੀਆਂ ਤਕਨੀਕਾਂ ਅਤੇ ਤਕਨਾਲੋਜੀਆਂ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਦੋਹਾਂ ਯੂਨੀਵਰਸਿਟੀਆਂ ਅਤੇ ਸੂਬਿਆਂ ਵਿੱਚ ਦੋਪਾਸੜੇ ਸਹਿਯੋਗ ਦੀਆਂ ਬੇਅੰਤ ਸੰਭਾਵਨਾਵਾਂ ਹਨ। ਇਸ ਸਹਿਯੋਗ ਦਾ ਲਾਭ ਦੋਹਾਂ ਯੂਨੀਵਰਸਿਟੀਆਂ ਨੂੰ ਪਹੁੰਚੇਗਾ। ਉਹਨਾਂ ਉੱਚ ਸਿੱਖਿਆ ਹਾਸਿਲ ਕਰ ਰਹੇ ਵਿਦਿਆਰਥੀਆਂ ਦੇ ਅਦਾਨ-ਪ੍ਰਦਾਨ ਦੀ ਮਿਸਾਲ ਪੇਸ਼ ਕਰਦਿਆਂ ਕਿਹਾ ਕਿ ਇਸ ਨਾਲ ਖੋਜ ਕਾਰਜਾਂ ਨੂੰ ਮਜ਼ਬੂਤੀ ਮਿਲੀ ਹੈ ਅਤੇ ਹਿਮਾਚਲ ਪ੍ਰਦੇਸ਼ ਦੀਆਂ ਯੂਨੀਵਰਸਿਟੀਆਂ ਵੀ ਭਾਗੀਦਾਰ ਬਣਨੀਆਂ ਚਾਹੁੰਦੀਆਂ ਹਨ। 
ਇਸ ਮੌਕੇ ਡਾ.ਢਿੱਲੋਂ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਸੰਬੋਧਨ ਕਰਦਿਆਂ ਕਿਹਾ ਕਿ ਸੂਚਨਾ ਨੂੰ ਕਿਸਾਨਾਂ ਤੀਕ ਪਹੁੰਚਾਉਣ ਲਈ ਅਨੇਕਾਂ ਉਪਰਾਲੇ ਯੂਨੀਵਰਸਿਟੀ ਵੱਲੋਂ ਕੀਤੇ ਜਾਂਦੇ ਹਨ ਜਿਸ ਵਿੱਚੋਂ ਕਿਸਾਨ ਮੇਲੇ ਆਪਣੀ ਵਿਲੱਖਣ ਪਹਿਚਾਣ ਰੱਖਦੇ ਹਨ। ਮੇਲਿਆਂ ਦੌਰਾਨ ਕਿਸਾਨਾਂ ਅਤੇ ਵਿਗਿਆਨੀਆਂ ਦਾ ਵਿਚਾਰ ਵਟਾਂਦਰਾ ਹੋਣਾ ਨਵੀਆਂ ਖੋਜਾਂ ਨੂੰ ਸੇਧਾਂ ਦੇਣ ਦਾ ਕੰਮ ਕਰਦਾ ਹੈ। ਡਾ. ਢਿੱਲੋਂ ਨੇ ਕਿਹਾ ਕਿ ਪੰਜਾਬ ਵਿੱਚ ਜੋਤਾਂ ਛੋਟੀਆਂ ਹੋ ਰਹੀਆਂ ਹਨ ਅਤੇ ਲਾਗਤਾਂ ਤੇ ਵੱਧ ਖਰਚਾ ਆ ਰਿਹਾ ਹੈ, ਇਸ ਲਈ ਸਾਨੂੰ ਸਹਾਇਕ ਧੰਦਿਆਂ ਵੱਲ ਜ਼ਰੂਰ ਤੁਰਨਾ ਪਵੇਗਾ। ਉਹਨਾਂ ਕਿਸਾਨ ਵੀਰਾਂ ਨੂੰ ਲੇਖਾ ਜੋਖਾ ਰੱਖਣ ਲਈ ਕਿਹਾ ਅਤੇ ਅਪੀਲ ਕੀਤੀ ਕਿ ਝਾੜ ਵੱਲ ਨਾ ਵੇਖਿਆ ਜਾਵੇ ਸਗੋਂ ਕੁੱਲ ਮੁਨਾਫ਼ਾ ਦੇਖਿਆ ਜਾਵੇ। ਉਹਨਾਂ ਕਿਸਾਨਾਂ ਨੂੰ ਮੰਡੀਕਰਨ ਅਤੇ ਮਸ਼ੀਨਰੀ ਦੀ ਵਰਤੋਂ ਲਈ ਸਹਿਕਾਰੀ ਪੱਧਰ ਤੇ ਇਕੱਠੇ ਹੋਣ ਲਈ ਕਿਹਾ। ਡਾ. ਢਿੱਲੋਂ ਨੇ ਖੇਤੀ ਵਿਭਿੰਨਤਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਾਨੂੰ ਆਪਣੇ ਖਾਣ ਲਈ ਸਬਜ਼ੀਆਂ, ਦਾਲਾਂ ਨੂੰ ਇੱਕ ਕਨਾਲ ਦੇ ਰਕਬੇ ਵਿੱਚ ਜ਼ਰੂਰ ਲਗਾਉਣਾ ਚਾਹੀਦਾ ਹੈ, ਇਸ ਨਾਲ ਡੇਢ ਲੱਖ ਏਕੜ ਰਕਬਾ ਸਬਜ਼ੀਆਂ ਅਧੀਨ ਆ ਜਾਵੇਗਾ। ਉਹਨਾਂ ਨਦੀਨਾਂ ਦੀ ਵਰਤੋਂ ਸੰਜਮ ਨਾਲ ਕਰਨ ਦੀ ਅਪੀਲ ਕੀਤੀ ਅਤੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਪੁਰਜ਼ੋਰ ਅਪੀਲ ਕੀਤੀ। 
ਇਸ ਤੋਂ ਪਹਿਲਾਂ ਜੀ ਆਇਆਂ ਦੇ ਸ਼ਬਦ ਬੋਲਦਿਆਂ ਯੂਨੀਵਰਸਿਟੀ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਰਾਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਯੂਨੀਵਰਸਿਟੀ ਦੀਆਂ ਖੋਜਾਂ ਦੀ ਪਰਖ਼  ਕਿਸਾਨਾਂ ਦੇ ਖੇਤਾਂ ਵਿੱਚ ਜਾ ਕੇ ਤੋਂ ਬਾਅਦ ਹੀ ਹੁੰਦੀ ਹੈ। ਉਹਨਾਂ ਖੇਤੀ ਨੂੰ ਵਿਗਿਆਨਕ ਲੀਹਾਂ ਤੇ ਤੋਰਨ ਲਈ ਪੰਜਾਬ ਸੂਬੇ ਦੇ 18 ਜ਼ਿਲਿ•ਆਂ ਵਿੱਚ ਸਥਾਪਿਤ ਕ੍ਰਿਸ਼ੀ ਵਿਗਿਆਨ ਕੇਂਦਰਾਂ ਨਾਲ ਜੁੜਨ ਲਈ ਕਿਹਾ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਯੂਨੀਵਰਸਿਟੀ ਵੱਲੋਂ ਤਿਆਰ ਸਾਹਿਤ ਨੂੰ ਜ਼ਰੂਰ ਪੜ•ਨ ਤਾਂ ਜੋ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਤੇ ਅਮਲ ਕੀਤਾ ਜਾ ਸਕੇ। 
ਯੂਨੀਵਰਸਿਟੀ ਵੱਲੋਂ ਕੀਤੇ ਜਾ ਰਹੇ ਖੋਜ ਕਾਰਜਾਂ ਬਾਰੇ ਜਾਣਕਾਰੀ ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ ਡਾ: ਆਰ ਕੇ ਗੁੰਬਰ ਨੇ ਦਿੱਤੀ। ਉਹਨਾਂ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਕਣਕ ਦੀਆਂ ਨਵੀਆਂ ਦੋ ਕਿਸਮਾਂ ਪੀ ਬੀ ਡਬਲਯੂ 726 ਅਤੇ ਪੀ ਬੀ ਡਬਲਯੂ 677 ਦੀ ਸਿਫਾਰਸ਼ ਕੀਤੀ ਗਈ ਹੈ ਜੋ ਕਿ ਪੀਲੀ ਕੁੰਗੀ ਦਾ ਟਾਕਰਾ ਕਰਨ ਦੇ ਸਮਰੱਥ ਕਿਸਮਾਂ ਹਨ। ਇਸੇ ਤਰ•ਾਂ ਯੂਨੀਵਰਸਿਟੀ ਵੱਲੋਂ ਕਿਨੂੰ, ਸਰ•ੋਂ, ਮਟਰਾਂ, ਬੈਂਗਣ ਆਦਿ ਫ਼ਸਲਾਂ ਦੀਆਂ ਕਿਸਮਾਂ ਵੀ ਜਾਰੀ ਕੀਤੀਆਂ ਗਈਆਂ ਹਨ। ਉਹਨਾਂ ਯੂਨੀਵਰਸਿਟੀ ਵੱਲੋਂ ਤਿਆਰ ਕੀਤੀਆਂ ਨਵੀਆਂ ਸਿਫਾਰਸ਼ ਤਕਨੀਕਾਂ, ਤਕਨਾਲੋਜੀਆਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ। 
ਇਸ ਮੌਕੇ ਯੂਨੀਵਰਸਿਟੀ ਦੀਆਂ ਪ੍ਰਕਾਸ਼ਨਾਵਾਂ ਵੀ ਮੁੱਖ ਮਹਿਮਾਨ ਵੱਲੋਂ ਜਾਰੀ ਕੀਤੀਆਂ ਗਈਆਂ। ਅੰਤ ਵਿੱਚ ਧੰਨਵਾਦ ਦੇ ਸ਼ਬਦ ਯੂਨੀਵਰਸਿਟੀ ਦੇ ਅਪਰ ਨਿਰਦੇਸ਼ਕ ਪਸਾਰ ਸਿੱਖਿਆ ਡਾ ਪੁਸ਼ਪਿੰਦਰ ਸਿੰਘ ਔਲਖ ਨੇ ਕਹੇ। 
ਮੇਲੇ ਦੌਰਾਨ ਕਰਵਾਏ ਗਏ ਜਿਣਸਾਂ ਦੇ ਮੁਕਾਬਲਿਆਂ ਵਿੱਚ ਭਿੰਡੀ ਦੀ ਕਾਸ਼ਤ ਲਈ ਇਨਾਮ ਮਲਕੀਤ ਸਿੰਘ, ਕਰੇਲੇ ਵਿੱਚ ਫਤਹਿਗੜ• ਸਾਹਿਬ ਦੇ ਸਿਕੰਦਰ ਸਿੰਘ, ਮਿਰਚਾਂ ਵਿੱਚ ਕਪੂਰਥਲਾ ਦੇ ਨਸੀਰਾਬਾਦ ਦੇ ਸੁਖਦੇਵ ਸਿੰਘ, ਰਾਮ ਤੋਰੀ ਵਿੱਚ ਸਧਾਣਾਂ (ਬਠਿੰਡਾ) ਦੇ ਸਤਬੀਰ ਸਿੰਘ, ਬੈਂਗਣਾਂ ਵਿੱਚ  ਹਰੂਵਾਲ (ਗੁਰਦਾਸਪੁਰ) ਦੇ ਹਰਦੇਵ ਸਿੰਘ,ਘੀਆ ਕੱਦੂ ਵਿੱਚ ਸੰਦੌੜ (ਸੰਗਰੂਰ) ਦੇ ਤੀਰਥ ਸਿੰਘ, ਖੀਰੇ ਵਿੱਚ ਰੰਗੀਆਂ (ਸੰਗਰੂਰ) ਦੇ ਸੁਖਵਿੰਦਰ ਸਿੰਘ, ਪਿਆਜ਼ ਲਈ ਸੰਦੌੜ (ਸੰਗਰੂਰ) ਦੇ ਤੀਰਥ ਸਿੰਘ ਨੇ ਪ੍ਰਾਪਤ ਕੀਤਾ। ਇਸੇ ਤਰ•ਾਂ ਮਾਲਟੇ ਲਈ ਪਹਿਲਾ ਸਥਾਨ ਝੋਟਿਆਂਵਾਲੀ (ਫਾਜਿਲਕਾ) ਦੇ ਪਰਮਿੰਦਰ ਕੁਮਾਰ ਨੇ, ਅਰਬੀ ਵਿੱਚ ਨਾਗਰਾ (ਸੰਗਰੂਰ) ਦੇ ਮਨਜੀਤ ਸਿੰਘ ਘੁਮਾਣ, ਨਿੰਬੂ ਵਿੱਚ ਸਲਾਬਤਪੁਰਾ (ਬਠਿੰਡਾ) ਦੇ ਸੁਖਦੇਵ ਸਿੰਘ, ਆਂਵਲਾ ਵਿੱਚ ਨਾਗਰਾ (ਸੰਗਰੂਰ) ਦੇ ਕੁਲਵਿੰਦਰ ਸਿੰਘ ਨੇ ਪ੍ਰਾਪਤ ਕੀਤਾ ਜਦ ਕਿ ਜਰਬਰਾ ਲਈ ਜ਼ਿਲ•ਾ ਦੇ (ਸੰਗਰੂਰ) ਦੇ ਅਵਤਾਰ ਸਿੰਘ ਅਤੇ ਗੁਲਾਬ ਵਿੱਚ ਸਲਾਬਤਪੁਰਾ (ਬਠਿੰਡਾ) ਦੇ ਨਛੱਤਰ ਸਿੰਘ ਨੇ ਹਾਸਿਲ ਕੀਤਾ। ਮੱਕੀ ਵਿੱਚ ਪਹਿਲਾ ਸਥਾਨ ਰੋਪੜ ਦੇ ਦਰਸ਼ਨ ਲਾਲ, ਗੰਨੇ ਵਿੱਚ (ਸੰਗਰੂਰ) ਦੇ ਸੰਦੀਪ ਸਿੰਘ, ਮੂੰਗਫਲੀ ਵਿੱਚ (ਹੁਸ਼ਿਆਰਪੁਰ) ਦੇ ਮੁਖਤਿਆਰ ਸਿੰਘ ਨੇ ਹਾਸਿਲ ਕੀਤਾ। 
ਇਸੇ ਤਰ•ਾਂ ਬੀਬੀਆਂ  ਵੱਲੋਂ ਤਿਆਰ ਉਤਪਾਦਾਂ ਦੇ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਚਰਨਜੀਤ ਕੌਰ ਨੇ ਪ੍ਰਾਪਤ ਕੀਤਾ ਜਦ ਕਿ ਡਰਾਇੰਗ ਦੇ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਰੂਹਾਨੀਅਤ ਕੌਰ ਨੇ ਪ੍ਰਾਪਤ ਕੀਤਾ। 


Thursday, September 15, 2016

ਖ਼ੁਦਕੁਸ਼ੀ ਤੋਂ ਸੰਘਰਸ਼ਾਂ ਅਤੇ ਸਫਲਤਾ ਵੱਲ ਲਿਆਉਂਦੇ ਕਿਸਾਨ ਮੇਲੇ

ਕਿਰਤ ਅਤੇ ਮਨੁੱਖੀ ਰਿਸ਼ਤਿਆਂ ਵਿੱਚ ਨੇੜਤਾ ਲਿਆਉਣ ਵਾਲੇ ਆਯੋਜਨ 
ਲੁਧਿਆਣਾ: 14 ਸਤੰਬਰ 2016; (ਕਾਰਤਿਕਾ ਸਿੰਘ//ਪੰਜਾਬ ਸਕਰੀਨ):
ਕਿਸਾਨ ਮੇਲਾ ਅਸਲ ਵਿੱਚ ਇੱਕ ਪਰਿਵਾਰ ਵਾਂਗ ਮਹਿਸੂਸ  ਹੁੰਦਾ ਹੈ ਉਹਨਾਂ ਸਾਰੀਆਂ ਪਰਿਵਾਰਿਕ ਰਵਾਇਤਾਂ ਨੂੰ ਯਾਦ ਕਰਾਉਂਦਾ ਹੋਇਆ ਜਿਹੜੀਆਂ ਵਿਕਾਸ ਦੀ ਤੇਜ਼ ਰਫ਼ਤਾਰੀ ਵਿੱਚ ਸਾਨੂੰ ਅਕਸਰ  ਭੁੱਲ ਭੁਲਾ ਜਾਂਦੀਆਂ ਹਨ। ਇਥੇ ਆਉਣ ਵਾਲੇ ਕਿਸਾਨ ਅਤੇ ਪੀ ਏ ਯੂ ਤੋਂ ਸਿਖਲਾਈ ਲੈ ਕੇ ਆਪਣੇ ਪੈਰਾਂ 'ਤੇ ਖੜੇ ਹੋਏ ਲੋਕ ਆਪਣੇ ਘਰਾਂ ਵਿੱਚ-ਆਪਣੇ ਸੀਮਿਤ ਸਾਧਨਾਂ ਨਾਲ ਬਣਾਈਆਂ ਵੱਖ ਵੱਖ ਤਰਾਂ ਦੀਆਂ ਚੀਜ਼ਾਂ ਲੈ ਕੇ ਜਦੋਂ ਕਿਸਾਨ ਮੇਲੇ ਵਿੱਚ ਆਪੋ ਆਪਣੇ ਸਟਾਲ 'ਤੇ ਮਿਲਦੇ ਹਨ ਤਾਂ ਓਹ ਆਪਣੇ ਬਣਾਏ ਉਤਪਾਦਨ ਅਤੇ ਆਪਣੀ ਨਿੱਕੀ ਜਿਹੀ ਕੰਪਨੀ ਦੇ ਖੁਦ ਹੀ ਮਾਲਕ ਹੁੰਦੇ ਹਨ। ਖੁਦ ਹੀ ਐਮਡੀ ਅਤੇ ਖੁਦ ਹੀ ਸੀਈਓ। ਉਹ ਆਪਣੀ ਕੰਪਨੀ ਦੇ ਚਪੜਾਸੀ ਵੀ ਖੁਦ ਹੀ ਹੁੰਦੇ ਹਨ। ਇਸ ਲਈ ਉਹਨਾਂ ਦੀਆਂ ਚੀਜ਼ਾਂ ਵਿੱਚ ਸ਼ੁੱਧਤਾ ਆਮ ਤੌਰ ਤੇ ਜ਼ਿਆਦਾ ਹੁੰਦੀ ਹੈ। ਇਹਨਾਂ ਨੂੰ ਪਤਾ ਹੁੰਦਾ ਹੈ ਕਿ ਕੋਈ ਗਲਤ ਚੀਜ਼ ਨਹੀਂ ਦੇਣੀ ਕਿਓਂਕਿ ਆਪਣੇ ਕਿਸਾਨ ਭੈਣਾਂ ਭਰਾਵਾਂ ਨਾਲ ਮੁਲਾਕਾਤ ਬਹੁਤ ਛੇਤੀ ਹੀ ਦੋਬਾਰਾ ਹੋ ਜਾਣੀ ਹੈ। ਲਾਗਲੇ ਪਿੰਡ ਵਿੱਚ, ਅਗਲੇ ਕਿਸਾਨ ਮੇਲੇ ਮੌਕੇ ਜਾਂ ਫਿਰ ਪੀਏਯੂ ਵਿੱਚ। ਇਹਨਾਂ ਉਤਪਾਦਨਾਂ ਦੀ ਸਫਲਤਾ ਲਈ ਅਕਸਰ ਸਾਰਾ ਪਰਿਵਾਰ ਜਤਨਸ਼ੀਲ ਹੁੰਦਾ ਹੈ।
ਇਹਨਾਂ ਦੇ ਨਿੱਕੇ ਵੱਡੇ ਸੁਪਨੇ ਇਹਨਾਂ ਦੀ ਆਮਦਨ ਨਾਲ ਜੁੜੇ ਹੁੰਦੇ ਹਨ। ਇਹਨਾਂ ਨੇ ਕੋਈ ਮਹਿਲ ਨਹੀਂ ਪਾਉਣੇ ਹੁੰਦੇ, ਆਲੀਸ਼ਾਨ ਹਵੇਲੀਆਂ ਵੀ ਨਹੀਂ ਬਣਾਉਣੀਆਂ ਹੁੰਦੀਆਂ,  ਸਿਰਫ ਆਪਣੀ ਲਾਗਤ ਅਤੇ ਥੋਹੜਾ ਬਹੁਤ ਮੁਨਾਫ਼ਾ ਕਮਾਉਣਾ ਹੁੰਦਾ ਹੈ ਜਿਹੜਾ ਕਿ ਇਹਨਾਂ ਦਾ ਹੱਕ ਵੀ ਬਣਦਾ ਹੈ। ਇਹਨਾਂ ਨੇ ਵੱਡੀਆਂ ਅਖਵਾਉਣ ਵਾਲੀਆਂ ਫਰਮਾਂ ਵਾਂਗ ਮਾਰਚ  ਮਹੀਨੇ ਵਿੱਚ ਬਣਾਈ ਚੀਜ਼ ਦੇ ਲੇਬਲ ਉੱਤੇ ਛੇ ਛੇ ਮਹੀਨੇ ਦੀ ਅਕਤੂਬਰ ਮਹੀਨੇ ਵਾਲੀ ਐਡਵਾਂਸ ਤਾਰੀਖ ਵੀ ਨਹੀਂ ਪਾਉਣੀ ਹੁੰਦੀ। ਇਹਨਾਂ ਮੇਲਿਆਂ ਵਿੱਚ ਆਚਾਰ, ਮੁਰੱਬੇ, ਸ਼ਹਿਦ, ਹਲਦੀ, ਰਸੋਈ 'ਚ ਵਰਤੇ ਜਾਂਦੇ ਮਸਾਲੇ, ਡੱਬਾਬੰਦ ਜੂਸ, ਘਰੇਲੂ ਦਵਾਈਆਂ ਵੱਜੋਂ ਵਰਤੇ ਜਾ ਸਕਣ ਵਾਲੇ ਦੇਸੀ ਚੂਰਨ ਅਤੇ ਹੋਰ ਬਹੁਤ ਕੁਝ ਹੁੰਦਾ ਹੈ। ਇਹਨਾਂ ਉਤਪਾਦਨਾਂ ਦਾ ਰੰਗ ਦੇਖ ਕੇ ਹੀ ਇਹਨਾਂ ਦੀ ਤਾਜ਼ਗੀ ਦਾ ਪਤਾ ਲੱਗਦਾ ਹੈ। ਸੁਆਦ ਚਖਾਉਣ ਲਈ ਵਿਬਕਾਇਦਾ ਅਲੱਗ ਪ੍ਰਬੰਧ ਹੁੰਦਾ ਹੈ। 
ਕਿਸਾਨ ਮੇਲਿਆਂ ਵਿੱਚ ਆਪਣੇ ਉਤਪਾਦਨ ਲਿਆਉਂਦੇ ਕਿਸਾਨਾਂ ਖਾਸ ਕਰਕੇ ਔਰਤਾਂ ਅਤੇ ਕੁੜੀਆਂ ਦੀ ਸਫਲਤਾ ਪਿਛੇ ਪੀਏਯੂ ਦੀ ਦੂਰ ਅੰਦੇਸ਼ੀ ਵਾਲੀ ਇੱਕ ਸੋਚ ਉੱਤੇ ਆਧਾਰਿਤ ਯੋਜਨਾ ਕੰਮ ਕਰ ਰਹੀ ਹੈ। ਖੁਦਕੁਸ਼ੀਆਂ ਕਰ ਰਹੇ ਕਿਸਾਨ ਵਰਗ ਦੀ ਆਰਥਿਕ ਕਮਜ਼ੋਰੀ ਨੂੰ ਜੜ੍ਹੋਂ ਪੁੱਟ ਰਹੀ ਹੈ। ਇਸ ਮਕਸਦ ਲਈ ਸਮਰਪਿਤ ਸ਼ਖਸੀਅਤਾਂ ਵਿੱਚੋਂ ਇੱਕ ਨਾਮ ਮੈਡਮ ਪਰਮਪਾਲ ਕੌਰ ਸਹੋਤਾ ਦਾ ਵੀ ਹੈ। ਪੀਏਯੂ ਦੇ ਮਾਈਕਰੋ ਬਾਇਓਲੋਜੀ ਵਿਭਾਗ ਦੀ ਪ੍ਰੋਫੈਸਰ ਅਤੇ ਮੁਖੀ ਮੈਡਮ ਸਹੋਤਾ ਆਪਣੇ ਦਫਤਰ ਵਿੱਚ ਬੜੇ ਹੀ ਰਿਜ਼ਰਵ ਸੁਭਾਅ ਵਾਲੀ ਪ੍ਰੋਫੈਸਰ ਹੁੰਦੀ ਹੈ ਮੇਲੇ ਵਿੱਚ ਪਹੁੰਚਦਿਆਂ ਹੀ ਨਜ਼ਰ ਆਉਣ ਲੱਗਦਾ ਹੈ ਉਹਨਾਂ ਦੇ ਸਫਲ ਕਾਰੋਬਾਰੀ ਵਾਲਾ ਸਰੂਪ। ਪੀਏਯੂ ਦੇ ਉਤਪਾਦਨਾਂ ਨੂੰ ਵੱਧ ਤੋਂ ਵੱਧ ਵੇਚਣਾ ਅਤੇ ਉਹ ਵੀ ਝੂਠ ਮਾਰੇ ਬਿਨਾ। ਕਿਹੜੇ ਬੀਜ ਨਾਲ ਕਿੰਨਾ ਕੁ ਵੱਧ ਝਾੜ ਮਿਲੇਗਾ, ਕਿਸ ਚੀਜ਼ ਨਾਲ ਕਿਸਾਨ ਨੂੰ ਕੀ ਕੀ ਫਾਇਦਾ ਹੋਵੇਗਾ ਇਹ ਸਭ ਉਹਨਾਂ ਨੂੰ ਜ਼ੁਬਾਨੀ ਯਾਦ ਹੁੰਦਾ ਹੈ। 
ਕਿਸਾਨ ਮੇਲਿਆਂ ਦੌਰਾਨ ਪੀਏਯੂ ਦੀਆਂ ਸਿਫਾਰਸ਼ਾਂ ਅਤੇ ਉਤਪਾਦਨਾਂ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣਾ ਹੀ ਉਹਨਾਂ ਦਾ ਇੱਕੋ ਇੱਕ ਮਕਸਦ ਹੁੰਦਾ ਹੈ।  ਫਰੀਦਕੋਟ ਵਾਲੇ ਕਿਸਾਨ ਮੇਲੇ ਇੱਕ ਦਿਲਚਸਪ ਗੱਲ ਸੀ ਨੌਜਵਾਨ ਵਰਗ ਦਾ ਮੇਲੇ ਵਿੱਚ ਵੱਧ ਚੜ੍ਹ ਕੇ ਆਉਣਾ। ਇਹਨਾਂ ਮੁੰਡੇ ਕੁੜੀਆਂ ਦੇ ਸੁਆਲ ਬਹੁਤ ਡੂੰਘੇ ਹੁੰਦੇ। ਜੁਆਬ ਸੁਣਨ ਲੱਗਿਆਂ ਇਹ ਪੂਰੇ ਧਿਆਨ ਨਾਲ ਪੂਰਾ ਵੇਰਵਾ ਪੁੱਛਦੇ।  

Wednesday, September 07, 2016

ਪੀਲੀ ਕੁੰਗੀ ਕਣਕ ਦੀ ਬਿਮਾਰੀ ਹੈ ਜੋ ਕਿ ਝੋਨੇ ਉੱਤੇ ਹਮਲਾ ਨਹੀਂ ਕਰਦੀ

Wed, Sep 7, 2016 at 5:23 PM
ਕਿਸਾਨੀ ਦੀ ਰਾਖੀ ਲਈ ਲਗਾਤਾਰ ਸਾਵਧਾਨ ਹੈ PAU 
PAU: ਸਤੰਬਰ ਦਾ ਪਹਿਲਾ ਕਿਸਾਨ ਮੇਲਾ 9 ਸਤੰਬਰ ਨੂੰ ਬੱਲੋਵਾਲ ਸੌਂਖੜੀ ਵਿਖੇ
ਲੁਧਿਆਣਾ: 7 ਸਤੰਬਰ 2016: (ਪੰਜਾਬ ਸਕਰੀਨ ਬਿਊਰੋ):
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕਿਸਾਨੀ ਦੇ ਵਿਗਿਆਨਕ ਅਤੇ ਆਰਥਿਕ ਵਿਕਾਸ ਲਈ ਸਰਗਰਮੀਆਂ ਨਿਰੰਤਰ ਜਾਰੀ ਹਨ। ਕਿਸਾਨ ਮੇਲੇ, ਪ੍ਰਦਰਸ਼ਨੀਆਂ ਅਤੇ ਖੋਜ ਰਿਪੋਰਟਾਂ ਦੇ ਸੰਚਾਰ ਦਾ ਆਯੋਜਨ ਲਗਾਤਾਰ ਜਾਰੀ ਹਨ। ਇਹਨਾਂ ਵਿੱਚ ਮਾਹਰਾਂ ਦੀ ਮੌਜੂਦਗੀ ਅਤੇ ਉਹਨਾਂ ਦੇ ਗਿਆਨ ਦਾ ਭੰਡਾਰ ਕਿਸਾਨ ਦੀਆਂ ਬਰੂਹਾਂ ਤੱਕ ਪਹੁੰਚ ਜਾਂਦਾ ਹੈ। ਪਿੰਡ ਪਿੰਡ ਜਾ ਕੇ ਕਿਸਾਨ ਮੇਲਿਆਂ ਵਰਗੇ ਆਯੋਜਨ ਕਰਨ ਲਈ ਪੀਏਯੂ ਨਿਸਚੇ ਹੀ ਵਧਾਈ ਦੀ ਪਾਤਰ ਹੈ। ਅਜਿਹੇ ਆਯੋਜਨਾਂ ਦਾ ਜ਼ਬਰਦਸਤ ਆਰੰਭ ਇਸ ਵਾਰ ਸਤੰਬਰ ਮਹੀਨੇ ਤੋਂ ਹੋ ਰਿਹਾ ਹੈ। ਪਹਿਲਾ ਮੇਲਾ 9 ਸਤੰਬਰ ਨੂੰ ਲੱਗਣਾ ਹੈ ਜਿਸਨੂੰ ਕਿਸਾਨ ਮੇਲਿਆਂ ਆਉਣ ਦੀ ਦਸਤਕ ਵੀ ਕਿਹਾ ਜਾ ਸਕਦਾ ਹੈ। ਇਹਨਾਂ ਦਾ ਪੂਰਾ ਫਾਇਦਾ ਉਠਾਉਣ ਲਈ ਪੀ ਏ ਯੂ ਦੇ ਸੰਪਰਕ ਵਿੱਚ ਰਹੋ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਸਤੰਬਰ ਮਹੀਨੇ ਦੌਰਾਨ ਕਿਸਾਨ ਮੇਲੇ ਆਯੋਜਿਤ ਕੀਤੇ ਜਾਂਦੇ ਹਨ । ਇਸ ਲੜੀ ਤਹਿਤ ਪਹਿਲਾ ਕਿਸਾਨ ਮੇਲਾ ਬੱਲੋਵਾਲ ਸੌਂਖੜੀ ਵਿਖੇ 9 ਸਤੰਬਰ ਨੂੰ ਆਯੋਜਿਤ ਕੀਤਾ ਜਾ ਰਿਹਾ ਹੈ । ਇਸ ਕਿਸਾਨ ਮੇਲੇ ਵਿੱਚ ਯੂਨੀਵਰਸਿਟੀ ਪ੍ਰਬੰਧਕੀ ਬੋਰਡ ਦੇ ਮੈਂਬਰ ਡਾ. ਸਤਬੀਰ ਸਿੰਘ ਗੋਸਲ ਅਤੇ ਜ਼ਿਲੇ ਦੇ ਡਿਪਟੀ ਕਮਿਸ਼ਨਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ। ਇਸ ਮੇਲੇ ਦਾ ਉਦੇਸ਼ 'ਪੀ ਏ ਯੂ ਖੇਤੀ ਸਿਫ਼ਾਰਸ਼ਾਂ, ਫ਼ਸਲਾਂ ਲਈ ਵਰਦਾਨ ਵਿਗਿਆਨਕ ਖੇਤੀ ਨਾਲ ਹੀ ਸਫ਼ਲ ਹੋਣ ਕਿਸਾਨ' ਰੱਖਿਆ ਗਿਆ ਹੈ। ਇਸ ਮੇਲੇ ਵਿੱਚ ਸ਼ਾਮਲ ਹੋਣ ਲਈ ਸਾਰਿਆਂ ਨੂੰ ਖੁਲ੍ਹਾ ਸੱਦਾ ਦਿੱਤਾ ਜਾਂਦਾ ਹੈ। ਮੇਲੇ ਦੌਰਾਨ ਵੱਖ ਵੱਖ ਵਿਭਾਗਾਂ ਵੱਲੋਂ ਪ੍ਰਭਾਵਸ਼ਾਲੀ ਪ੍ਰਦਰਸ਼ਨੀਆਂ ਲਗਾਈਆਂ ਜਾਣਗੀਆਂ ਅਤੇ ਕਿਸਾਨ ਵੀਰ ਸੁਧਰੇ ਬੀਜ ਅਤੇ ਖੇਤੀ ਸਾਹਿਤ ਪ੍ਰਾਪਤ ਕਰ ਸਕਣਗੇ।
ਝੋਨੇ ਨੂੰ ਲੱਗਣ ਵਾਲੀ ਬਿਮਾਰੀ ਪੀਲੀ ਕੁੰਗੀ ਨਹੀਂ, ਝੂਠੀ ਕਾਂਗਿਆਰੀ: ਪੀ ਏ ਯੂ 
ਲੁਧਿਆਣਾ: 7 ਸਤੰਬਰ 2016: (ਪੰਜਾਬ ਸਕਰੀਨ ਬਿਊਰੋ):
ਹਾਲ ਹੀ ਅਖ਼ਬਾਰਾਂ ਵਿੱਚ ਛਪੀਆਂ ਖਬਰਾਂ ''ਝੋਨੇ ਉਤੇ ਪੀਲੀ ਕੁੰਗੀ ਦਾ ਹਮਲਾ'' ਦੇ ਸੰਬੰਧ ਵਿੱਚ ਜਾਣਕਾਰੀ ਦਿੰਦਿਆਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਪੌਦਾ ਰੋਗ ਵਿਭਾਗ ਦੇ ਮੁੱਖੀ ਡਾ. ਪਰਵਿੰਦਰ ਸਿੰਘ ਸੇਖੋਂ ਨੇ ਇਹ ਗੱਲ ਸਾਫ ਕੀਤੀ ਕਿ ਅਸਲ ਵਿੱਚ ਇਹ ਬਿਮਾਰੀ ਝੋਨੇ ਦੀ ਝੂਠੀ ਕਾਂਗਿਆਰੀ ਹੈ। ਪੀਲੀ ਕੁੰਗੀ ਕਣਕ ਦੀ ਇੱਕ ਮਹੱਤਵਪੂਰਣ ਬਿਮਾਰੀ ਹੈ ਜੋ ਕਿ ਝੋਨੇ ਉੱਤੇ ਹਮਲਾ ਨਹੀਂ ਕਰਦੀ।
ਝੂਠੀ ਕਾਂਗਿਆਰੀ ਬਾਰੇ ਹੋਰ ਜਾਣਕਾਰੀ ਦਿੰਦਿਆਂ ਡਾ. ਸੇਖੋਂ ਨੇ ਦੱਸਿਆ ਕਿ ਇਸ ਬਿਮਾਰੀ ਨਾਲ ਝੋਨੇ ਦੀਆਂ ਮੁੰਜ਼ਰਾਂ ਵਿੱਚ ਕੁਝ ਕੁ ਦਾਣੇ ਮੋਟੇ ਹੋ ਕੇ ਉੱਲੀ ਦੇ ਕਣਾਂ ਨਾਲ ਭਰ ਜਾਂਦੇ ਹਨ ਜੋ ਕਿ ਗੂੜੇ ਪੀਲੇ ਰੰਗ ਦੇ ਹੁੰਦੇ ਹਨ । ਇਹ ਬਿਮਾਰੀ ਆਮ ਤੌਰ ਤੇ ਮੁੰਜ਼ਰਾਂ ਨਿਕਲਣ ਸਮੇਂ ਝੋਨੇ ਤੇ ਹਮਲਾ ਕਰਦੀ ਹੈ। ਜੇਕਰ ਮੌਸਮ ਵਿੱਚ ਜ਼ਿਆਦਾ ਨਮੀਂ, ਬੱਦਲਵਾਈ ਅਤੇ ਹਲਕੀ ਬੂੰਦਾਬਾਂਦੀ ਹੋਵੇ ਤਾਂ ਇਹ ਰੋਗ ਜਲਦੀ ਫੈਲਦਾ ਹੈ। ਉਹਨਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਜੇਕਰ ਫਸਲ ਵਿੱਚ ਇਹ ਨਿਸ਼ਾਨੀਆਂ ਦਿਖਾਈ ਦਿੰਦੀਆਂ ਹਨ ਤਾਂ ਹੁਣ ਛਿੜਕਾਅ ਦੀ ਲੋੜ ਨਹੀਂ। ਪਰ ਲੇਟ ਬੀਜੀ ਫਸਲ ਜੋ ਕਿ ਮੁੰਜ਼ਰਾਂ ਨਿਕਲਣ ਦੀ ਹਾਲਤ ਵਿੱਚ ਹੈ ਉਥੇ ਸਿਫਾਰਿਸ਼ ਕੀਤੀਆਂ ਉਲੀਨਾਸ਼ਕਾਂ ਦਾ ਛਿੜਕਾਅ ਕਰਨਾ ਚਾਹੀਦਾ ਹੈ। ਯੂਨੀਵਰਸਿਟੀ ਵੱਲੋਂ ਇਸ ਬਿਮਾਰੀ ਦੀ ਰੋਕਥਾਮ ਲਈ 500 ਗ੍ਰਾਮ ਕੋਸਾਈਡ 46 ਤਾਕਤ ਨੂੰ 200 ਲਿਟਰ ਪਾਣੀ ਪ੍ਰਤੀ ਏਕੜ ਦੇ ਹਿਸਾਬ ਨਾਲ ਘੋਲ ਕੇ ਛਿੜਕਾਅ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਅਤੇ 10 ਦਿਨਾਂ ਬਾਅਦ ਦੂਜਾ ਛਿੜਕਾਅ ਟਿਲਟ 25 ਤਾਕਤ 200 ਮਿ.ਲਿ. ਨੂੰ 200 ਲਿਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਦੁਹਰਾਓ। ਵਧੇਰੇ ਜਾਣਕਾਰੀ ਲਈ ਡਾ. ਸੇਖੋਂ ਨੂੰ 0161-2401960 ਐਕਸਟੈਸ਼ਨ 319 ਤੇ ਸੰਪਰਕ ਕਰੋ। 

Thursday, September 01, 2016

ਖੇਤੀ ਦੇ ਸਹਾਇਕ ਧੰਦਿਆਂ ਵੱਲ ਵਿਸ਼ੇਸ਼ ਤਵੱਜੋ ਦੀ ਮੁਹਿੰਮ

 ਹਰ ਸੂਬੇ ਦੀਆਂ ਲੋੜਾਂ ਮੁਤਾਬਿਕ ਦੇਵੇਗੀ ਚੰਗੇ ਨਤੀਜੇ 
ਚੰਡੀਗੜ੍ਹ//ਲੁਧਿਆਣਾ:: 2 ਸਤੰਬਰ 2016: (ਪੰਜਾਬ ਸਕਰੀਨ ਬਿਊਰੋ): 
ਕਿਸਾਨਾਂ ਦੀਆਂ ਖੁਦਕੁਸ਼ੀਆਂ ਤੋਂ ਬਾਅਦ ਹੁਣ ਖੇਤੀ ਉੱਤਮ ਨਹੀਂ ਅਖਵਾਉਂਦੀ। ਇਸ ਲਈ ਖੇਤੀ ਦੇ ਨਾਲ ਨਾਲ ਸਹਾਇਕ ਧੰਦਿਆਂ ਵਾਲੇ ਪਾਸੇ ਰੁਝਾਣ ਲਗਾਤਾਰ ਵੱਧ ਰਿਹਾ ਹੈ। ਸੂਬੇ ਵਿਚ ਖੇਤੀ ਤੇ ਸਹਾਇਕ ਧੰਦਿਆਂ ਵਿਚ ਉਤਪਾਦਕਤਾ ਵਧਾਉਣ ਦੇ ਮੰਤਵ ਨਾਲ ਪੰਜਾਬ ਸਰਕਾਰ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੇ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ (ਗਡਵਾਸੂ) ਤੇ ਹੋਰ ਪ੍ਰਮੁੱਖ ਵਿਦਿਅਕ ਸੰਸਥਾਵਾਂ ਨੂੰ ਖੋਜ ਅਧਾਰਿਤ ਪ੍ਰਾਜੈਕਟਾਂ ਵੱਲ ਵਿਸ਼ੇਸ਼ ਤਵੱਜੋ ਦੇਣ ਲਈ ਕਿਹਾ ਗਿਆ ਹੈ। ਕਿਸਾਨ ਪਰਿਵਾਰ ਅਤੇ ਹੋਰ ਲੋਕ ਇਸ ਪਾਸੇ ਆਕਰਸ਼ਿਤ ਵੀ ਹੋ ਰਹੇ ਹਨ। 
ਇਸ ਸੰਬੰਧੀ ਫੈਸਲਾ ਕੌਮੀ ਕ੍ਰਿਸ਼ੀ ਵਿਕਾਸ ਯੋਜਨਾ ਸੰਬੰਧੀ ਸੂਬਾ ਪੱਧਰੀ ਪ੍ਰਵਾਨਗੀ ਕਮੇਟੀ ਦੀ ਮੁੱਖ ਸਕੱਤਰ ਸ੍ਰੀ ਸਰਵੇਸ਼ ਕੌਸ਼ਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਲਿਆ ਗਿਆ। ਇਸ ਯੋਜਨਾ ਦਾ ਮੁੱਖ ਮੰਤਵ ਖੇਤੀ ਤੇ ਸਹਾਇਕ ਧੰਦਿਆਂ ਵਿਚ ਜਨਤਕ ਨਿਵੇਸ਼ ਨੂੰ ਪ੍ਰਫੁੱਲਤ ਕਰਨ ਦੇ ਨਾਲ-ਨਾਲ ਹਰ ਸੂਬੇ ਦੀਆਂ ਲੋੜਾਂ ਮੁਤਾਬਿਕ ਖੇਤੀ ਤੇ ਸਹਾਇਕ ਯੋਜਨਾਵਾਂ ਨੂੰ ਲਾਗੂ ਕਰਨਾ ਹੈ। ਇਸ ਨਾਲ ਨਿਸਚੇ ਹੀ ਕਿਸਾਨ ਆਰਥਿਕਤਾ ਵੀ ਸੁਧਰ ਸਕੇਗੀ। 
ਇਸ ਮੀਟਿੰਗ ਦੌਰਾਨ ਖੇਤੀ ਤੇ ਹੋਰ ਸਹਾਇਕ ਧੰਦਿਆਂ ਸੰਬੰਧੀ 440 ਕਰੋੜ ਰੁਪਏ ਦੇ ਪ੍ਰਸਤਾਵਾਂ ਬਾਰੇ ਚਰਚਾ ਹੋਈ ਤੇ ਇਹ ਜਾਣਕਾਰੀ ਦਿੱਤੀ ਗਈ ਕਿ ਇਸ ਵਿੱਤੀ ਵਰ੍ਹੇ ਲਈ 413.71 ਕਰੋੜ ਰੁਪਏ ਸੰਬੰਧਿਤ ਵਿਭਾਗਾਂ ਤੇ ਨੋਡਲ ਏਜੰਸੀਆਂ ਨੂੰ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ। ਮੁੱਖ ਸਕੱਤਰ ਵੱਲੋਂ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਉਹ ਇਸ ਯੋਜਨਾ ਤਹਿਤ ਪਿਛਲੇ ਵਿੱਤੀ ਸਾਲ ਦੌਰਾਨ ਜਾਰੀ ਗਰਾਂਟਾਂ ਦੇ ਵਰਤੋਂ ਸਰਟੀਫੀਕੇਟ ਤੁਰੰਤ ਭੇਜੇ ਜਾਣ ਤਾਂ ਜੋ ਕੇਂਦਰ ਸਰਕਾਰ ਕੋਲੋਂ ਫੰਡ ਨਿਰਵਿਘਨ ਪ੍ਰਾਪਤ ਕੀਤੇ ਜਾ ਸਕਣ। ਮੀਟਿੰਗ ਦੌਰਾਨ ਪ੍ਰਵਾਨ ਕੀਤੇ ਪ੍ਰਾਜੈਕਟਾਂ ਤਹਿਤ ਮੁੱਖ ਤੌਰ 'ਤੇ 33.55 ਕਰੋੜ ਰੁਪਏ ਦੀ ਲਾਗਤ ਨਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੇ ਗਡਵਾਸੂ ਵਿਖੇ 2 ਹੁਨਰ ਵਿਕਾਸ ਕੇਂਦਰ ਸਥਾਪਿਤ ਕੀਤੇ ਜਾਣਗੇ। 
ਮੁੱਖ ਸਕੱਤਰ ਵੱਲੋਂ ਖੇਤੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਕਿਸਾਨਾਂ ਨੂੰ ਗੁਣਵੱਤਾ ਵਾਲੇ ਬੀਜ ਮੁਹੱਈਆ ਕਰਵਾਉਣ 'ਤੇ ਜ਼ੋਰ ਦਿੰਦਿਆਂÎ ਕਿਹਾ ਗਿਆ ਕਿ ਸੀਡ ਸਰਟੀਫੀਕੇਸ਼ ਅਥਾਰਟੀ ਵੱਲੋਂ ਪਰਖੇ ਬੀਜਾਂ ਨੂੰ ਦੁਬਾਰਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਅਤਿ-ਆਧੁਨਿਕ ਪ੍ਰਯੋਗਸ਼ਾਲਾ ਵਿਚ ਪਰਖਿਆ ਜਾਵੇ। ਇਸ ਤੋਂ ਇਲਾਵਾ ਝੋਨੇ ਹੇਠੋਂ ਰਕਬੇ ਨੂੰ ਦਾਲਾਂ ਤੇ ਤੇਲ ਵਾਲੇ ਬੀਜਾਂ ਦੀ ਖੇਤੀ ਹੇਠ ਤਬਦੀਲ ਕਰਨ ਸੰਬੰਧੀ ਯੋਜਨਾਬੰਦੀ ਨੂੰ ਹੋਰ ਅਸਰਦਾਰ ਤਰੀਕੇ ਨਾਲ ਲਾਗੂ ਕਰਨ ਦੀ ਹਦਾਇਤ ਕੀਤੀ ਗਈ।
ਮੁੱਖ ਸਕੱਤਰ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਯੂਨੀਵਰਸਿਟੀਆਂ ਤੇ ਖੇਤੀ ਵਿਭਾਗ ਵਿਚਕਾਰ ਬਿਹਤਰ ਤਾਲਮੇਲ ਪੈਦਾ ਕਰਨ ਤਾਂ ਜੋ ਕਿਸਾਨਾਂ ਨੂੰ ਸੁਚੱਜੀ ਅਗਵਾਈ ਪ੍ਰਦਾਨ ਕੀਤੀ ਜਾ ਸਕੇ। 
ਖੇਤੀ ਵਿਚ ਜਿਹੜੇ ਮੁੱਖ ਪ੍ਰਾਜੈਕਟਾਂ ਬਾਰੇ ਵਿਚਾਰ ਚਰਚਾ ਕੀਤੀ ਗਈ, ਉਸ ਵਿਚ ਕਣਕ ਪ੍ਰਤੀ ਹੈਕਟੇਅਰ ਪੈਦਾਵਾਰ ਵਧਾਉਣਾ, ਕੀਟ ਤੇ ਨਦੀਨਨਾਸ਼ਕਾਂ ਦੀ ਸੁਚੱਜੀ ਵੰਡ, ਖਾਦਾਂ ਦੀ ਸਹੀ ਵਰਤੋਂ ਬਾਰੇ ਕਿਸਾਨਾਂ ਨੂੰ ਜਾਗਰੂਕ ਕਰਨਾ, ਪਰਾਲੀ ਤੇ ਹੋਰ ਰਹਿੰਦ-ਖੂੰਹਦ ਨੂੰ ਖੇਤਾਂ ਵਿਚ ਸਾੜਨ ਤੋਂ ਰੋਕਣ ਲਈ ਨਵੀਨਤਮ ਤਕਨੀਕ ਵਿਕਸਤ ਕਰਨਾ ਸ਼ਾਮਿਲ ਹੈ। 
ਉਨ੍ਹਾਂ ਕਿਹਾ ਕਿ ਜ਼ਮੀਨ ਦੀ ਚੰਗੀ ਸਿਹਤ ਲਈ ਜ਼ਰੂਰੀ ਹੈ ਕਿ ਬਾਇਓ ਖਾਦਾਂ ਦੀ ਸਹੀ ਵਰਤੋਂ ਕੀਤੀ ਜਾਵੇ। 
ਆਰਗੈਨਿਕ ਪੈਦਾਵਾਰ ਦੀ ਸਹੀ ਸਾਂਭ-ਸੰਭਾਲ ਲਈ ਸਟੋਰੇਜ ਸਟਰੱਕਚਰ ਸਿਸਟਮ Ñਲਈ 90 ਕਰੋੜ ਰੁਪਏ ਵੀ ਮਨਜ਼ੂਰ ਕੀਤੇ ਗਏ ਹਨ। ਇਸ ਤੋਂ ਇਲਾਵਾ ਆਧੁਨਿਕ ਸੀਡ ਸਟੋਰੇਜ ਸਹੂਲਤ, ਗੰਨੇ ਦੀ ਕਟਾਈ ਲਈ ਤਕਨੀਕ, ਮੱਕੀ ਦੇ ਵੱਧ ਝਾੜ ਦੇਣ ਵਾਲੇ ਬੀਜਾਂ ਦਾ ਵਿਕਾਸ ਤੇ ਟਿਸ਼ੂ ਕਲਚਰ ਨੂੰ ਵਿਕਸਿਤ ਕਰਨ ਸੰਬੰਧੀ ਵੀ ਪ੍ਰਾਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਗਡਵਾਸੂ ਲਈ ਦੁੱਧ ਪੈਦਾਵਾਰ ਵਧਾਉਣ ਲਈ 95 ਕਰੋੜ ਰੁਪਏ ਦੇ ਪ੍ਰਾਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। 
ਇਨ੍ਹਾਂ ਪ੍ਰਾਜੈਕਟਾਂ ਵਿਚ ਆਂਡਿਆਂ ਦੀ ਸਾਂਭ-ਸੰਭਾਲ ਆਦਿ ਵੀ ਸ਼ਾਮਿਲ ਹੈ। ਮੀਟਿੰਗ ਦੌਰਾਨ ਮੁੱਖ ਤੌਰ 'ਤੇ ਵਧੀਕ ਮੁੱਖ ਸਕੱਤਰ ਵਿਕਾਸ ਡਾ. ਐੱਨ.ਐੱਸ. ਕਲਸੀ, ਡਾ. ਏ.ਜੇ.ਵੀ. ਪ੍ਰਸ਼ਾਦ ਸੰਯੁਕਤ ਸਕੱਤਰ ਪਸ਼ੂ ਪਾਲਣ ਕੇਂਦਰ ਸਰਕਾਰ, ਏ ਨੀਰਜਾ ਸੰਯੁਕਤ ਸਕੱਤਰ ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ, ਮਨਦੀਪ ਸਿੰਘ ਸੰਧੂ ਵਿੱਤ ਕਮਿਸ਼ਨਰ ਪਸ਼ੂ ਪਾਲਣ, ਏ.ਵੇਣੂ ਪ੍ਰਸ਼ਾਦ ਪ੍ਰਮੁੱਖ ਸਕੱਤਰ ਊਰਜਾ, ਸੁਖਵਿੰਦਰ ਸਿੰਘ ਵਿਸ਼ੇਸ਼ ਸਕੱਤਰ ਵਿੱਤ ਤੋਂ ਇਲਾਵਾ ਯੂਨੀਵਰਸਿਟੀਆਂ ਦੇ ਉੱਚ ਅਧਿਕਾਰੀ ਸ਼ਾਮਿਲ ਸਨ।

Tuesday, August 30, 2016

PAU ਖੇਤੀ ਮੌਸਮ ਸਲਾਹਕਾਰ ਬੁਲੇਟਨ

Tue, Aug 30, 2016 at 4:56 PM
ਕਿਤੇ-ਕਿਤੇ ਹਲਕੀ ਤੋਂ ਦਰਮਿਆਨੀ ਬਾਰਿਸ਼/ਛਿੱਟੇ ਪੈਣ ਦਾ ਅਨੁਮਾਨ
ਲੁਧਿਆਣਾ: 30 ਅਗਸਤ 2016: (ਪੰਜਾਬ ਸਕਰੀਨ ਬਿਊਰੋ)::
ਆਉਣ ਵਾਲੇ ਦਿਨਾਂ ਦੌਰਾਨ ਕਿਤੇ-ਕਿਤੇ ਹਲਕੀ ਤੋਂ ਦਰਮਿਆਨੀ ਬਾਰਿਸ਼/ਛਿੱਟੇ ਪੈਣ ਦਾ ਅਨੁਮਾਨ ਹੈੈ। ਇਹਨਾਂ  ਦਿਨਾਂ ਵਿੱਚ ਵੱਧ ਤੋਂ ਵੱਧ ਤਾਪਮਾਨ 30-35 ਅਤੇ ਘੱਟ ਤੋਂ ਘੱਟ ਤਾਪਮਾਨ 22-26 ਡਿਗਰੀ ਸੈਂਟੀਗਰੇਡ ਰਹਿਣ ਦਾ ਅਨੁਮਾਨ ਹੈ। ਇਨ੍ਹਾਂ ਦਿਨਾਂ ਵਿੱਚ ਹਵਾ ਵਿੱਚ ਵੱਧ ਤੋਂ ਵੱਧ ਨਮੀ 64-86% ਅਤੇ ਘੱਟ ਤੋਂ ਘੱਟ ਨਮੀ 37-49% ਤੱਕ ਰਹਿਣ ਦਾ ਅਨੁਮਾਨ ਹੈ।
ਜੇਕਰ 10 ਪ੍ਰਤੀਸ਼ਤ ਝੋਨੇ ਦੇ ਪੱਤੇ, ਪੱਤਾ ਲਪੇਟ ਸੁੰਡੀ ਦੇ ਹਮਲੇ ਤੋਂ ਪ੍ਰਭਾਵਿਤ ਹੋਣ ਤਾਂ 20 ਮਿ. ਲੀ. ਫੇਮ 480 ਤਾਕਤ ਜਾਂ 170 ਗ੍ਰਾਮ ਮੌਰਟਰ 75 ਤਾਕਤ ਜਾਂ 350 ਮਿ. ਲੀ. ਮਾਰਕਟ੍ਰਾਈਐਜ਼ੋ/ਸੂਟਾਥਿਆਨ 40 ਤਾਕਤ ਜਾਂ 1 ਲਿਟਰ ਕੋਰੋਬਾਨ /ਡਰਮਟ/ਫੋਰਸ 20 ਤਾਕਤ ਜਾਂ 560 ਮਿ. ਲੀ. ਮੋਨੋਸਿਲ 36 ਤਾਕਤ ਦਾ 100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਛਿੜਕਾਅ ਕਰੋ।ਤਣੇ ਦੇ ਗੜੂੰਏਂ: ਜਦ ਖੇਤ ਵਿੱਚ 5 ਪ੍ਰਤੀਸ਼ਤ ਤੋ ਵੱਧ ਸੱੁਕੀਆਂ ਗੋਭਾ ਨਜ਼ਰ ਆਉਣ ਤਾਂ ਫਸਲ ਤੇ 20 ਮਿਲੀਲਿਟਰ ਫੇਮ 480 ਐਸ ਸੀ ਜਾਂ 170 ਗ੍ਰਾਮ ਮੌਰਟਰ 75 ਐਸ ਜੀ ਜਾਂ 350 ਮਿਲੀਲਿਟਰ ਸੁਟਾਥੀਆਨ 40 ਈ ਸੀ ਜਾਂ 560 ਮਿਲੀਲਿਟਰ ਮੋਨੋਸਿਲ 36 ਐਸ ਐਲ ਜਾਂ ਇੱਕ ਲਿਟਰ ਕੋਰੋਬਾਨ /ਲੀਥਲ/ਡਰਮਟ/ਕਲਾਸਿਕ/ਫੋਰਸ 20 ਈ ਸੀ ਨੂੰ 100 ਲਿਟਰ ਪਾਣੀ ਵਿੱਚ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ।ਝੋਨੇ ਤੇ ਤਣੇ ਦੁਆਲੇ ਝੁਲਸ ਰੋਗ (ਸ਼ੀਥ ਬਲਾਈਟ) ਦੀ ਰੋਕਥਾਮ ਲਈ 200 ਮਿ.ਲਿ. ਐਮੀਸਟਾਰ ਟੌਪ 325 ਤਾਕਤ ਜਾਂ ਟਿਲਟ / ਬੰਪਰ 25 ਤਾਕਤ ਜਾਂ ਫੌਲੀਕਰ/ ੳਰੀਅਸ 25 ਤਾਕਤ ਜਾਂ ਮੋਨਸਰਨ 250 ਤਾਕਤ ਜਾਂ 80 ਗ੍ਰਾਮ ਨਟੀਵੋ-75 ਤਾਕਤ ਜਾਂ 320 ਮਿ.ਲਿ. ਲਸਚਰ 37.5 ਤਾਕਤ ਜਾਂ 200 ਗ੍ਰਾਮ ਬਾਵਿਸਟਨ 50 ਤਾਕਤ ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ।ਛਿੜਕਾਅ ਬੂਟਿਆਂ ਦੇ ਮੁੱਢਾਂ ਵੱਲ ਕਰੋ ਅਤੇ ਲੋੜ ਪੈਣ ਤੇ 15 ਦਿਨ ਦੇ ਵਕਫੇ ਤੇ ਦੋਬਾਰਾ ਕਰੋ।ਝੋਨੇ ਦੀ ਫਸਲ ਨੂੰ ਝੂਠੀ ਕਾਂਗਿਆਰੀ ਤੋਂ ਬਚਾਉਣ ਲਈ 500 ਗ੍ਰਾਮ ਕੋਕਸਾਈਡ ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਗੋਭ ਵਿੱਚ ਆਉਣ ਸਮੇਂ ਛਿੜਕੋ ਅਤੇ 10 ਦਿਨਾਂ ਬਾਅਦ 200 ਮਿਲੀਲਿਟਰ ਟਿਲਟ ਪਾਣੀ ਵਿੱਚ ਘੋਲ ਕੇ ਦੁਬਾਰਾ ਛਿੜਕਾਅ ਕਰ ਦਿਉ। 
ਬਾਸਮਤੀ ਵਿੱਚ ਤਣੇ ਦੇ ਗੜੂੰਏਂ ਦੀ ਗੰਭੀਰ ਸਮੱਸਿਆ ਹੈ। ਇਸ ਦੇ ਬਚਾਅ ਲਈ ਉਪਰੋਕਤ ਦਵਾਈਆਂ ਤੋਂ ਇਲਾਵਾ ਫਰਟੇਰਾ 4 ਕਿਲੋਗ੍ਰਾਮ ਜਾਂ ਪਦਾਨ/ਕੈਲਡਾਨ/ਕਰੀਟਾਪ/ਸਨਵੈਕਸ/ਨਿਦਾਨ/ਮਾਰਕਟੈਪ/ਮਿਫਟੈਪ 4 ਜੀ 10 ਕਿਲੋਗ੍ਰਾਮ ਜਾਂ ਰੀਜੈਂਟ/ਮੌਰਟੈਲ/ਮਿਫਪਰੋ ਜੀ/ਮਹਾਂਵੀਰ ਜੀ ਆਰ 0.3 ਜੀ 6 ਕਿਲੋਗ੍ਰਾਮ ਜਾਂ ਫੌਰਾਟੌਕਸ 10 ਜੀ 5 ਕਿਲੋਗ੍ਰਾਮ ਜਾਂ ਡਰਸਬਾਨ 10 ਜੀ 4 ਕਿਲੋਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਵਰਤਣ ਨਾਲ ਤਣੇ ਦੇ ਗੜੂੰਏ ਦੀ ਰੋਕਥਾਮ ਨਾਲ ਪੱਤਾ ਲਪੇਟ ਸੁੰਡੀ ਦੀ ਵੀ ਰੋਕਥਾਮ ਹੋ ਜਾਂਦੀ ਹੈ। 
ਨਰਮੇ ਵਿੱਚ ਚਿੱਟੀ ਮੱਖੀ ਦਾ ਹਮਲਾ ਦੇਖਣ ਲਈ ਸਵੇਰੇ 10 ਵਜੇ ਤੋਂ ਪਹਿਲਾਂ ਖੇਤਾਂ ਦਾ ਮੁਆਇਨਾ ਕਰੋ। ਜੇਕਰ ਖੇਤਾਂ ਵਿੱਚ ਇਸ ਦਾ ਹਮਲਾ 6 ਚਿੱਟੀਆਂ ਮੱਖੀਆਂ ਪ੍ਰਤੀ ਪੱਤਾ ਨਜ਼ਰ ਆਉਣ ਤਾਂ 200 ਗ੍ਰਾਮ ਕਰੇਜ਼ /ਪੋਲੋ 50 ਤਾਕਤ ਜਾਂ 600 ਮਿ. ਲੀ. ਮਾਰਕਟਰਾਈਜੋ/ ਸੂਟਾਥੀਆਨ 40 ਤਾਕਤ ਜਾਂ 800 ਮਿਲੀ. ਫੋਸਮਾਈਟ/ ਈ-ਮਾਈਟ / ਵੋਲਥੀਆਨ 50 ਤਾਕਤ ਜਾਂ 200 ਮਿ. ਲੀ. ਓਬੇਰੋਨ 240 ਤਾਕਤ ਜਾਂ 500 ਮਿਲੀ ਲਿਟਰ ਲਾਨੋ ਜਾਂ 80 ਗ੍ਰਾਮ ਉਲਾਲਾ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ। ਜੇਕਰ ਹਰੇ ਤੇਲੇ ਦੇ ਹਮਲੇ ਕਾਰਨ 50 ਪ੍ਰਤੀਸ਼ਤ ਬੂਟਿਆਂ ਦੇ ਪੱਤੇ ਕਿਨਾਰਿਆਂ ਤੋਂ ਪੀਲੇ ਪੈ ਜਾਣ ਤਾਂ 80 ਗ੍ਰਾਮ ਉਲਾਲਾ 50 ਤਾਕਤ ਜਾਂ 40 ਗ੍ਰਾਮ ਐਕਟਾਰਾ ਸੁਪਰ/ ਦੋਤਾਰਾ/ ਥੋਮਸਨ 25 ਤਾਕਤ ਜਾਂ 40 ਮਿ. ਲੀ. ਕੌਨਫੀਡੌਰ/ ਕੌਨਫੀਡੈਂਸ/ ਇਮੀਡਾਸਿਲ/ ਮਾਰਕਡੋਰ ਨੂੰ 125-150 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਛਿੜਕਾਅ ਕਰੋ। ਨਰਮੇ ਤੇ ਪੈਰਾਵਿਲਟ ਦੀਆਂ ਮੁਢਲੀਆਂ ਨਿਸ਼ਾਨੀਆਂ ਦੇਖਦੇ ਸਾਰ ਹੀ ਇਨ੍ਹਾਂ ਬੂਟਿਆਂ ਤੇ ਕੋਬਾਲਟ ਕਲੋਰਾਈਡ 1ਗ੍ਰਾਮ ਨੂੰ 100 ਲੀਟਰ ਪਾਣੀ ਪ੍ਰਤੀ ਏਕੜ ਛਿੜਕਾਅ ਕਰੋ। ਦੇਸੀ ਕਪਾਹ ਵਿੱਚ ਟੀਂਡੇ ਦੀਆਂ ਸੁੰਡੀਆਂ ਦੀ ਰੋਕਥਾਮ ਲਈ ਛਿੜਕਾਅ, ਜਦੋਂ 25 ਪ੍ਰਤੀਸ਼ਤ ਬੂਟਿਆਂ ਤੇ ਫੁੱਲ-ਡੋਡੀ ਆ ਜਾਵੇ ਤਾਂ, ਸ਼ੁਰੂ ਕਰ ਦਿਉ ਅਤੇ ਅਗਲੇ ਛਿੜਕਾਅ 10 ਦਿਨਾਂ ਦੇ ਫਰਕ ਨਾਲ ਆਖਰੀ ਚੁਗਾਈ ਤੋਂ 2 ਹਫਤੇ ਪਹਿਲਾਂ ਤੱਕ ਕਰੋ। ਬੀ ਟੀ ਰਹਿਤ ਨਰਮੇ ਉਪਰ ਟੀਂਡੇ ਦੀਆਂ ਸੁੰਡੀਆਂ ਦੀ ਰੋਕਥਾਮ ਲਈ ਛਿੜਕਾਅ ਉਦੋਂ ਕਰੋ ਜਦੋ ਤਾਜੀ ਕਿਰੀ ਫੁੱਲ-ਡੋਡੀ ਵਿੱਚ ਨੁਕਸਾਨ 5 ਪ੍ਰਤੀਸ਼ਤ ਤੋਂ ਜ਼ਿਆਦਾ ਹੋਵੇ। ਛਿੜਕਾਅ ਲਈ ਸਿਫਾਰਸ਼ ਕੀਤੀਆਂ ਕੀਟਨਾਸ਼ਕਾਂ 800 ਮਿਲੀਲਿਟਰ ਕੁਇਨਲਫਾਸ 25 ਈ ਸੀ ਜਾਂ 500 ਮਿਲੀਲਿਟਰ ਪ੍ਰੋਫੈਨੋਫਾਸ 50 ਈ ਸੀ ਜਾਂ 160  ਮਿਲੀਲਿਟਰ ਡੈਲਟਾਮੈਥਰੀਨ 2.8 ਈ ਸੀ ਜਾਂ 2 ਲਿਟਰ ਕਲੋਰਪਾਈਰੀਫਾਸ 20 ਈ ਸੀ ਜਾਂ 60 ਮਿਲੀਲਿਟਰ ਸਪਾਈਨੋਸੈਡ 48 ਐਸ ਸੀ ਜਾਂ 200 ਮਿਲੀਲਿਟਰ ਇੰਡੌਕਸਾਕਾਰਬ 15 ਐਸ ਸੀ ਜਾਂ 60 ਮਿਲੀਲਿਟਰ ਕਲੋਰੈਨਟਰਾਨੀਲੀਪਰੋਲ 18.5 ਐਸ ਐਲ ਨੂੰ 125-150 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ।
ਇਹ ਮੌਸਮ ਮਿਰਚਾਂ ਦੇ ਫਲ ਗਲਣ ਅਤੇ ਟਾਹਣੀਆਂ ਦੇ ਸੋਕੇ ਰੋਗ ਲਈ ਅਨੁਕੂਲ ਹੈ, ਇਸ ਰੋਗ ਤੋਂ ਬਚਾਅ ਲਈ 750 ਗ੍ਰਾਮ ਬਲਾਈਟੌਕਸ ਜਾਂ ਇੰਡੋਫਿਲ ਐਮ-45 ਨੂੰ 250 ਲਿਟਰ ਪਾਣੀ ਵਿੱਚ ਘੋਲ ਕੇ 10 ਦਿਨ੍ਹਾਂ ਦੇ ਵਕਫੇ ਤੇ ਸਾਫ ਮੌਸਮ ਵਿੱਚ ਛਿੜਕਾਅ ਕਰੋ। ਬੈਗਣਾਂ ਦੇ ਸ਼ਾਖਾਂ ਅਤੇ ਫ਼ਲ ਦੇ ਗੜੂੰਏ ਦੀ ਰੋਕਥਾਮ ਲਈ 100 ਮਿ. ਲਿ. ਸੁਮੀਸੀਡੀਨ 20 ਈ ਸੀ ਜਾਂ 200 ਮਿਲੀਲਿਟਰ ਰਿਪਕਾਰਡ 10 ਈ ਸੀ ਜਾਂ 160 ਮਿਲੀਲਿਟਰ ਡੈਸਿਸ 2.8 ਈ ਸੀ ਜਾਂ 800 ਮਿਲੀਲਿਟਰ ਇਕਾਲਕਸ 25 ਈ ਸੀ ਜਾਂ 500 ਮਿਲੀਲਿਟਰ ਟ੍ਰਾਈਜ਼ੋਫਾਸ 40 ਈ ਸੀ ਨੂੰ 100 ਤੋਂ 125 ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ। ਲੋੜ ਅਨੁਸਾਰ 3-4 ਛਿੜਕਾਅ 14 ਦਿਨਾਂ ਦੇ ਵਕਫ਼ੇ ਨਾਲ ਕੀਟਨਾਸ਼ਕ ਅਦਲ-ਬਦਲ ਕੇ ਕਰੋ। 
ਇਹ ਸਮ੍ਹਾਂ ਫਲਾਂ ਦੇ ਸਦਾਬਹਾਰ ਬੂਟੇ ਲਗਾਉਣ ਲਈ ਢੁਕਵਾਂ ਹੈ।ਕਿਨੂੰ ਤੇ ਫਲਾਂ ਦੇ ਕੇਰੇ ਨੂੰ ਰੋਕਣ ਲਈ ਜ਼ੀਰਮ 27 ਐਸ ਸੀ (1250 ਮਿ.ਲੀ.) ਜਾਂ ਪ੍ਰੋਪੀਕੋਨਾਜ਼ੋਲ 25 ਈ ਸੀ (500 ਮਿ.ਲੀ.) ਜਾਂ ਬਾਵਿਸਟਨ 50 ਡਬਲਯੂ ਪੀ (500 ਗ੍ਰਾਮ) ਨੂੰ 500 ਲਿਟਰ ਪਾਣੀ ਪ੍ਰਤੀ ਏਕੜ ਘੋਲ ਕੇ ਛਿੜਕਾਅ ਕਰੋ।ਨਿੰਬੂ ਜਾਤੀ ਦੇ ਬਾਗਾਂ ਵਿੱਚ ਗੂੰਦੀਆ ਰੋਗ ਦੀ ਰੋਕਖਾਮ ਲਈ 25 ਗਾ੍ਰਮ ਰਿਡੋਮਿਲ ਗੋਲਡ ਪ੍ਰਤੀ ਪੌਦਾ 10 ਲਿਟਰ ਪਾਣੀ ਵਿੱਚ ਘੋਲ ਕੇ ਗੜੁਚ ਕਰੋ ਜਾਂ 2.5 ਗਾ੍ਰਮ ਏਲੀਅਟ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕੀਤਾ ਜਾ ਸਕਦਾ ਹੈ। ਬਰਸਾਤਾਂ ਦੇ ਮੌਸਮ ਵਿਚ ਬਾਗਾਂ ਵਿਚ ਨਦੀਨਾਂ ਦੀ ਭਰਮਾਰ ਨੂੰ ਕਾਬੂ ਕਰਨ ਲਈ 1.6 ਲਿਟਰ ਗਲਾਈਸੇਲ 41 ਤਾਕਤ ਜਾਂ ਗਰੈਮੈਕਸੋਨ 24 ਤਾਕਤ ਦਾ 200 ਲਿਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰੋ । ਨਦੀਨ-ਨਾਸ਼ਕਾਂ ਨੂੰ ਫ਼ਲਦਾਰ ਪੌਦਿਆਂ ਉਪਰ ਪੈਣ ਤੋਂ ਬਚਾਉ।  

PAU ਦੇ ਕ੍ਰਿਸ਼ੀ ਵਿਗਿਆਨ ਕੇਂਦਰ ਹੁਸ਼ਿਆਰਪੁਰ ਵੱਲੋਂ ਵਿਸ਼ੇਸ਼ ਆਯੋਜਨ


Tue, Aug 30, 2016 at 4:36 PM
ਮੂੰਗਫਲੀ ਸੰਬੰਧੀ ਕਿਸਾਨ ਦਿਵਸ ਮਨਾਇਆ 
ਲੁਧਿਆਣਾ: 30 ਅਗਸਤ 2016: (ਪੰਜਾਬ ਸਕਰੀਨ ਬਿਊਰੋ)::
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਹੁਸ਼ਿਆਰਪੁਰ ਵਿਖੇ ਸਥਿਤ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਜ਼ਿਲੇ ਦੇ ਫਾਰਮ ਸਲਾਹਕਾਰ ਕੇਂਦਰ ਦੇ ਸਹਿਯੋਗ ਨਾਲ ਇਕ ਖੇਤ ਦਿਵਸ ਦਾ ਆਯੋਜਨ ਕੀਤਾ ਗਿਆ। ਇਹ ਖੇਤ ਦਿਵਸ ਭੁੰਗਾ ਬਲਾਕ ਦੇ ਮਸਤੀਵਾਲ ਪਿੰਡ ਵਿਖੇ ਆਯੋਜਿਤ ਕੀਤਾ ਗਿਆ। ਇਸ ਮੌਕੇ ਅਪਰ ਨਿਰਦੇਸ਼ਕ ਪਸਾਰ ਸਿੱਖਿਆ ਡਾ. ਗੁਰਮੀਤ ਸਿੰਘ ਬੁੱਟਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਹਨਾਂ ਇਸ ਮੌਕੇ ਸੰਬੋਧਨ ਕਰਦਿਆਂ ਡਾ. ਬੁੱਟਰ ਨੇ ਕਿਹਾ ਕਿ ਹੁਸ਼ਿਆਰਪੁਰ ਜ਼ਿਲਾ ਪੰਜਾਬ ਵਿੱਚ ਮੂੰਗਫਲੀ ਦੀ ਸਭ ਤੋਂ ਜ਼ਿਆਦਾ ਕਾਸ਼ਤ ਕਰਨ ਦਾ ਮਾਣ ਰੱਖਦਾ ਹੈ । ਇਸ ਜ਼ਿਲੇ ਵਿੱਚ 1400 ਹੈਕਟੇਅਰ ਦੇ ਕਰੀਬ ਰਕਬਾ ਮੂੰਗਫਲੀ ਅਧੀਨ ਹੈ। ਉਹਨਾਂ ਹਾਜ਼ਰ ਕਿਸਾਨਾਂ ਨੂੰ ਸਰਵਪੱਖੀ ਨਿਊਟ੍ਰੀਐਂਟ ਮੈਨੇਜਮੈਂਟ, ਰਸਾਇਣਾਂ ਦੀ ਸੰਕੋਚਵੀਂ ਵਰਤੋਂ ਅਤੇ ਮਿੱਟੀ ਪਰਖ ਕਰਵਾਉਣ ਦੇ ਲਈ ਕਿਹਾ। ਉਹਨਾਂ ਕਿਸਾਨਾਂ ਨੂੰ ਵੱਧ ਤੋਂ ਵੱਧ ਕੇਂਦਰਾਂ ਨਾਲ ਜੁਡ਼ਨ ਲਈ ਕਿਹਾ। ਇਸ ਮੌਕੇ ਤੇਲ ਬੀਜ ਸੈਕਸ਼ਨ ਤੋਂ ਡਾ. ਸੁਰਿੰਦਰ ਕੌਰ ਸੰਧੂ ਅਤੇ ਡਾ. ਵਰਿੰਦਰ ਸਿਡਾਨਾ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਵਿਗਿਆਨੀ ਗੁਰਪ੍ਰਤਾਪ ਸਿੰਘ ਨੇ ਕਣਕ ਦੀ ਚੰਗੀ ਕਾਸ਼ਤ ਸੰਬੰਧੀ ਜਾਣਕਾਰੀ ਦਿੱਤੀ ਜਦਕਿ ਡਾ. ਮਨਿੰਦਰ ਸਿੰਘ ਬੌਂਸ ਨੇ ਕੀਡ਼ਿਆਂ ਦੇ ਪ੍ਰਬੰਧਾਂ ਸੰਬੰਧੀ ਚਾਨਣਾ ਪਾਇਆ।
ਇਸ ਮੌਕੇ ਉਘੀ ਸਹਿਕਾਰੀ ਸੰਸਥਾ 'ਫੈਪਰੋ' ਨੇ ਵੀ ਭਾਗ ਲਿਆ ਗਿਆ ਅਤੇ ਪ੍ਰਧਾਨ ਸ. ਦਵਿੰਦਰ ਸਿੰਘ ਨੇ ਧੰਨਵਾਦ ਦੇ ਸ਼ਬਦ ਕਹੇ। ਇਸ ਮੌਕੇ ਇਕ ਖੇਤੀ ਪ੍ਰਦਰਸ਼ਨੀ ਦਾ ਵੀ ਆਯੋਜਨ ਕੀਤਾ ਗਿਆ।