Showing posts with label PSPCL. Show all posts
Showing posts with label PSPCL. Show all posts

Wednesday, October 11, 2023

ਖਰਾਬ ਮੀਟਰਾਂ ਨੂੰ 15 ਦਿਨਾਂ ਦੇ ਅੰਦਰ-ਅੰਦਰ ਬਦਲਿਆ ਜਾਵੇ

ਲੰਬਿਤ ਘਰੇਲੂ ਕੁਨੈਕਸ਼ਨ ਵੀ ਤੁਰੰਤ ਜਾਰੀ ਕਰਨ ਦੇ ਨਿਰਦੇਸ਼ 

ਇੰਜੀਨੀਅਰ ਦਲਜੀਤ ਇੰਦਰਪਾਲ ਸਿੰਘ ਗਰੇਵਾਲ ਵੱਲੋਂ ਢੰਡਾਰੀ ਕਲਾਂ ਅਤੇ ਲਲਤੋਂ ਫ਼ੀਡਰਾਂ ਦਾ ਦੌਰਾ 


ਲੁਧਿਆਣਾ
: 12 ਅਕਤੂਬਰ 2023: (ਪੰਜਾਬ ਸਕਰੀਨ ਬਿਊਰੋ)::

ਆਮ ਲੋਕਾਂ ਤੱਕ ਬਿਜਲੀ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਉਣ ਲਈ ਪੀਐਸਪੀਸੀਐਲ ਲਗਾਤਾਰ ਸਰਗਰਮ ਹੈ। ਇਸੇ ਮਕਸਦ ਲਈ ਇੰਜੀਨੀਅਰ ਦਲਜੀਤ ਇੰਦਰਪਾਲ ਸਿੰਘ ਗਰੇਵਾਲ, ਡਾਇਰੈਕਟਰ ਡਿਸਟ੍ਰੀਬਿਊਸ਼ਨ ਪੀਐਸਪੀਸੀਐਲ ਨੇ 220 ਕੇਵੀ ਸਬ ਸਟੇਸ਼ਨ ਢੰਡਾਰੀ ਕਲਾਂ ਅਤੇ 220 ਕੇਵੀ ਸਬਸਟੇਸ਼ਨ ਲਲਤੋਂ ਕਲਾਂ ਵਿਖੇ ਵਿਸ਼ੇਸ਼ ਦੌਰਾ ਕੀਤਾ। 

ਇਹ ਦੌਰਾ ਕਰ ਕੇ ਚੱਲ ਰਹੇ ਕੰਮਾਂ ਦਾ ਨਿਰੀਖਣ ਵੀ ਬੜੀ ਬਾਰੀਕੀ ਨਾਲ ਕੀਤਾ ਗਿਆ। ਜਿੱਥੇ 66 ਕੇਵੀ ਸਬਸਟੇਸ਼ਨਾਂ ਨੂੰ ਫੀਡ ਕਰਨ ਵਾਲੇ ਪੁਰਾਣੇ ਕੰਡਕਟਰ  ਨੂੰ ਨਵੇਂ ਐਚਟੀਐਲਐਸ ਕੰਡਕਟਰ ਨਾਲ ਬਦਲਣ ਦਾ ਕੰਮ ਚੱਲ ਰਿਹਾ ਹੈ। ਇਹ ਨਵਾਂ ਐਚਟੀਐਲਐਸ ਕੰਡਕਟਰ ਰਵਾਇਤੀ ਕੰਡਕਟਰ ਦੇ ਮੁਕਾਬਲੇ ਵੱਧ ਪਾਵਰ ਲੈ ਸਕਦਾ ਹੈ ਇਸ ਤਰ੍ਹਾਂ ਕੀਮਤੀ ਖਪਤਕਾਰਾਂ ਨੂੰ ਬਿਹਤਰ ਅਤੇ ਨਿਰਵਿਘਨ ਬਿਜਲੀ ਸਪਲਾਈ ਪ੍ਰਦਾਨ ਕਰਦਾ ਹੈ। 

ਡਾਇਰੈਕਟਰ ਡਿਸਟ੍ਰੀਬਿਊਸ਼ਨ ਨੇ ਸਾਰੇ ਨਿਗਰਾਨ ਇੰਜੀ. ਅਤੇ ਸੀਨੀਅਰ ਕਾਰਜਕਾਰੀ ਇੰਜੀਨੀਅਰ ਨਾਲ ਮੀਟਿੰਗ ਕੀਤੀ ਅਤੇ ਸਾਰੇ ਡਿਸਟ੍ਰੀਬਿਊਸ਼ਨ ਅਫਸਰਾਂ ਨੂੰ ਸਾਰੇ ਫੀਡਰਾਂ ਦੀ ਸਾਂਭ-ਸੰਭਾਲ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਵਾਰ-ਵਾਰ ਹੋ ਰਹੀਆਂ ਟਰਿੱਪਿੰਗ ਨੂੰ ਘੱਟ ਕੀਤਾ ਜਾ ਸਕੇ। 

ਉਨ੍ਹਾਂ ਖਰਾਬ ਮੀਟਰਾਂ ਨੂੰ 15 ਦਿਨਾਂ ਦੇ ਅੰਦਰ-ਅੰਦਰ ਬਦਲਣ ਅਤੇ ਲੰਬਿਤ ਘਰੇਲੂ ਕੁਨੈਕਸ਼ਨ ਤੁਰੰਤ ਜਾਰੀ ਕਰਨ ਦੇ ਵੀ ਨਿਰਦੇਸ਼ ਦਿੱਤੇ। ਇਸ ਨਾਲ ਨਿਸਚੇ ਹੀ ਹਾਲਤ ਸੁਧਰੇਗੀ ਅਤੇ ਲੋਕਾਂ ਦੀਆਂ ਸ਼ਿਕਾਇਤਾਂ ਦੂਰ ਹੋਣਗੀਆਂ। 

ਇਸਦੇ ਨਾਲ ਹੀ ਉਨ੍ਹਾਂ ਅਧਿਕਾਰੀਆਂ ਨੂੰ ਫੀਲਡ ਵਿੱਚ ਹੋ ਰਹੀਆਂ ਮਾੜੀਆਂ ਹਰਕਤਾਂ ਨੂੰ ਨੱਥ ਪਾਉਣ ਦੀ ਵੀ ਸਲਾਹ ਦਿੱਤੀ ਅਤੇ ਕੁਤਾਹੀ ਕਰਨ ਵਾਲੇ ਕਰਮਚਾਰੀਆਂ ਵਿਰੁੱਧ ਸਖਤ ਅਨੁਸ਼ਾਸਨੀ ਕਾਰਵਾਈ ਕਰਨ ਦੇ ਵੀ ਨਿਰਦੇਸ਼ ਦਿੱਤੇ। ਉਨਾਂ ਅੱਗੇ ਹਦਾਇਤ ਕੀਤੀ ਕਿ ਉਦਯੋਗਾਂ ਨਾਲ ਸਬੰਧਤ ਪੈੰਡਿਗ ਕੇਸਾਂ ਦਾ ਨਿਪਟਾਰਾ ਕੀਤਾ ਜਾਵੇ ਅਤੇ ਬਕਾਇਆ ਕੁਨੈਕਸ਼ਨਾਂ ਨੂੰ ਪਹਿਲ ਦੇ ਆਧਾਰ 'ਤੇ ਜਾਰੀ ਕੀਤਾ ਜਾਵੇ ਕਿਉਂਕਿ ਸੂਬੇ ਨੂੰ ਇਸ ਸੈਕਟਰ ਤੋਂ ਵੱਧ ਤੋਂ ਵੱਧ ਮਾਲੀਆ ਪ੍ਰਾਪਤ ਹੋ ਰਿਹਾ ਹੈ ਅਤੇ ਇਹ ਉਦਯੋਗਿਕ ਖੇਤਰ ਸੂਬੇ ਦੀ ਰੀੜ੍ਹ ਦੀ ਹੱਡੀ ਹੈ। ਇਹੀ ਸੈਕਟਰ  ਪੰਜਾਬ ਦੇ ਲੋਕਾਂ ਨੂੰ ਰੁਜ਼ਗਾਰ ਮੁਹੱਈਆ ਕਰਵਾ ਰਿਹਾ ਹੈ। ਇਸ ਲਈ ਇਸ ਖੇਤਰ ਦੀਆਂ ਮੁਸ਼ਕਲਾਂ ਅਤੇ ਔਕੜਾਂ ਦਾ ਹੱਲ ਫਿਲ ਦੇ ਅਧਾਰ 'ਤੇ ਬਹੁਤ ਜ਼ਰੂਰੀ ਹੈ। 

Wednesday, May 04, 2022

ਨਵੇਂ ਚੀਫ ਇੰਜੀਨੀਅਰ ਬਣੇ ਇੰਜ. ਹਰਜੀਤ ਸਿੰਘ ਗਿੱਲ ਨੇ ਅਹੁਦਾ ਸੰਭਾਲਿਆ

Wednesday: 4th May 2022 at 01:17 PM

ਕੇਂਦਰੀ ਜ਼ੋਨ ਲੁਧਿਆਣਾ ਦੇ ਨਵੇਂ ਚੀਫ ਇੰਜੀਨੀਅਰ ਬਣੇ ਹਨ ਇੰ. ਗਿੱਲ

ਲੁਧਿਆਣਾ: 4 ਮਈ 2022: (ਪੰਜਾਬ ਸਕਰੀਨ ਬਿਊਰੋ):: 

ਲੁਧਿਆਣਾ  ਇੰਜੀਨੀਅਰ ਹਰਜੀਤ ਸਿੰਘ ਗਿੱਲ ਵੱਲੋਂ ਅੱਜ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਲੁਧਿਆਣਾ ਕੇਂਦਰੀ ਜ਼ੋਨ ਡਿਸਟ੍ਰਬਿਊਸ਼ਨ ਦੇ ਬਤੌਰ ਚੀਫ ਇੰਜੀਨੀਅਰ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਗਿਆ। ਉਹ ਇਂਜ. ਜਸਵੀਰ ਸਿੰਘ ਦੀ ਜਗ੍ਹਾ ਲੈਣਗੇ, ਜਿਹੜੇ ਬੀਤੇ ਦਿਨੀਂ ਸੇਵਾਮੁਕਤ ਹੋਏ ਸਨ।
ਤੁਹਾਨੂੰ ਦੱਸ ਦਈਏ ਕਿ ਇੰਜ. ਹਰਜੀਤ ਸਿੰਘ ਗਿੱਲ ਕੋਲ ਵੱਖ-ਵੱਖ ਅਹੁਦਿਆਂ ਤੇ ਰਹਿ ਕੇ ਸੇਵਾ ਨਿਭਾਉਣ ਦਾ ਤਜਰਬਾ ਹੈ ਅਤੇ ਉਦਯੋਗਿਕ ਨਗਰੀ ਲੁਧਿਆਣਾ ਵਿਚ ਪੀਐਸਪੀਸੀਐਲ ਵੱਲੋਂ ਸ਼ਾਨਦਾਰ ਸੇਵਾਵਾਂ ਦੇ ਦੌਰ ਨੂੰ ਅੱਗੇ ਵਧਾਉਣ ਦੀ ਜ਼ਿੰਮੇਵਾਰੀ ਹੁਣ ਉਨ੍ਹਾਂ ਦੇ ਮੋਢਿਆਂ ਤੇ ਹੋਵੇਗੀ।
ਇੰਜ. ਹਰਜੀਤ ਸਿੰਘ ਗਿੱਲ ਦਾ ਜਨਮ 31-03-1967 ਨੂੰ  ਲੁਧਿਆਣਾ ਵਿਖੇ ਇੰਜ. ਸੁਖਵਿੰਦਰਜੀਤ ਸਿੰਘ ਗਿੱਲ ਦੇ ਘਰ  ਹੋਇਆ ਸੀ। ਜਿਨ੍ਹਾਂ ਨੇ ਸਾਲ 1988 ਵਿੱਚ ਗੁਰੂ ਨਾਨਕ ਇੰਜਨੀਅਰਿੰਗ ਕਾਲਜ ਲੁਧਿਆਣਾ ਤੋਂ ਇੰਜੀਨੀਅਰਿੰਗ ਦੀ ਪੜ੍ਹਾਈ ਪੂਰੀ ਕੀਤੀ ਸੀ ਅਤੇ 2 ਨਵੰਬਰ, 1989 ਵਿੱਚ ਬਤੌਰ ਅਸਿਸਟੈਂਟ ਇੰਜੀਨੀਅਰ ਪੀਐੱਸਪੀਸੀਐਲ ਵਿੱਚ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਦੌਰਾਨ ਉਹ ਜ਼ਿਆਦਾਤਰ ਓਪਰੇਸ਼ਨ, ਇਨਫੋਰਸਮੈਂਟ, ਬਿਲਿੰਗ, ਟੈਕਨੀਕਲ, ਆਡਿਟ ਅਤੇ ਕਮਰਸ਼ੀਅਲ ਵਿੰਗ ਵਿੱਚ ਹੀ ਤਾਇਨਾਤ ਰਹੇ। ਹੁਣ ਬਤੌਰ ਚੀਫ ਇੰਜੀਨੀਅਰ ਡਿਸਟ੍ਰੀਬਿਊਸ਼ਨ  ਲੁਧਿਆਣਾ ਕੇਂਦਰੀ ਜ਼ੋਨ ਦਾ ਅਹੁਦਾ ਸੰਭਾਲਣ ਤੋਂ ਬਾਅਦ ਉਨ੍ਹਾਂ ਦੀ ਜ਼ਿੰਮੇਵਾਰੀ ਨਿਰਵਿਘਨ ਬਿਜਲੀ ਸਪਲਾਈ ਦੇਣਾ, ਬਿਜਲੀ ਚੋਰੀ ਨੂੰ ਰੋਕਣਾ ਅਤੇ ਬੀਤੇ ਸਮੇਂ ਚਲਦੇ ਆ ਰਹੇ ਸ਼ਾਨਦਾਰ ਸੇਵਾਵਾਂ ਦੌਰ ਨੂੰ ਅੱਗੇ ਵਧਾਉਣਾ ਰਹੇਗੀ।    
ਇਸ ਮੌਕੇ ਉਨ੍ਹਾਂ ਨੇ ਪੀਐਸਪੀਸੀਐਲ ਦੇ ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ, ਇੰਜਨੀਅਰ ਬਲਦੇਵ ਸਿੰਘ ਸਰਾਂ ਅਤੇ ਡਾਇਰੈਕਟਰ ਡਿਸਟ੍ਰੀਬਿਊਸ਼ਨ ਇੰਜਨੀਅਰ ਡੀਪੀਐਸ ਗਰੇਵਾਲ ਦਾ ਧੰਨਵਾਦ ਪ੍ਰਗਟ ਕੀਤਾ, ਜਿਨ੍ਹਾਂ ਨੇ ਉਨ੍ਹਾਂ ਨੂੰ ਇਸ ਸੇਵਾ ਦੀ ਜ਼ਿੰਮੇਵਾਰੀ ਦਿੱਤੀ ਹੈ।

Tuesday, April 26, 2022

ਲੁਧਿਆਣਾ: ਹੁਣ ਬਿਜਲੀ ਕੱਟ ਘਟਣਗੇ-ਵਿਸ਼ੇਸ਼ ਪ੍ਰਬੰਧ ਕੀਤੇ ਗਏ

26th April 2022 at 03:36 PM

ਹੁਣ ਮਿਲ ਸਕਣਗੇ ਬਿਜਲੀ ਦੇ ਨਵੇਂ ਕੁਨੈਕਸ਼ਨ-ਤਕਨੀਕੀ ਸੰਕਟ ਹੋਇਆ ਦੂਰ

ਲੁਧਿਆਣਾ: 26 ਅਪ੍ਰੈਲ 2022: (ਪੰਜਾਬ ਸਕਰੀਨ ਬਿਊਰੋ):: 

ਮਾਨਯੋਗ ਡਾਇਰੈਕਟਰ ਵੰਡ ਇੰਜ਼: ਦਲਜੀਤ ਇੰਦਰਪਾਲ ਸਿੰਘ ਗਰੇਵਾਲ ਵੱਲੋ ਕੀਤੇ ਵਿਸ਼ੇਸ ਯਤਨਾਂ ਸਦਕਾ ਅਤੇ ਮਾਨਯੋਗ ਸੀ ਐਮ ਡੀ ਇੰਜ: ਬਲਦੇਵ ਸਿੰਘ ਸਰਾਂ ਦੀ ਰਹਿਨੁਮਾਈ ਅਧੀਨ 220 ਕੇਵੀ ਗਰਿੱਡ ਜਮਾਲਪੁਰ ਵਿਖੇ 7H18 ਕਰੋੜ ਰੂਪੈ ਦੀ ਲਾਗਤ ਨਾਲ ਪਾਵਰ ਟਰਾਸਫਾਰਮਰ 100 ਐਮਵੀਏ ਤੋ 160 ਐਮਵੀਏ ਨਾਲ ਅਗੂਮੈਟ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਉਪਰੋਕਤ ਗਰਿੱਡ  ਪਿਛਲੇ ਪੰਜ ਸਾਲ ਤੋ ਵੀ ਵੱਧ ਸਮੇ ਤੋ ੳਵਰ ਲੋਡ ਸੀ ਜਿਸ ਕਾਰਣ ਗਰਮੀਆ ਵਿਚ 66  ਕੇਵੀ ਨੂਰੇਵਾਲ, 66 ਕੇਵੀ ਟਰਾਸਪੋਰਟ ਨਗਰ ਅਤੇ 66 ਕੇਵੀ ਮਿਲਰ ਗੰਜ ਬਿਜਲੀ ਘਰਾਂ ਤੋ ਚੱਲਦੇ ਏਰੀਏ ਵਿਚ ਬਿਜਲੀ ਕੱਟ ਲਗਾਏ ਜਾ ਰਹੇ ਸਨ ਅਤੇ ਨਵੇ ਵੱਡੇ ਉਦਯੋਗਿਕ ਕੂਨੇਕਸ਼ਨ ਜਾਰੀ ਨਹੀ ਕੀਤੇ ਜਾ ਰਹੇ ਸਨ। ਇਸ ਟਰਾਸਫਾਰਮਰ ਦੇ ਅਗਮੈਟ ਹੋਣ ਨਾਲ ਇਹਨਾਂ ਕੱਟਾ ਤੋ ਛੁਟਕਾਰਾ ਮਿਲ ਜਾਵੇਗਾ ਅਤੇ ਨਵੇ ਕੂਨੈਕਸ਼ਨ ਵੀ ਦਿੱਤੇ ਜਾ ਸਕਣਗੇ।

ਇਸ ਨਾਲ ਲੱਗਭੱਗ 80 ਹਜਾਰ ਖਪਤਕਾਰ ਨੂੰ, ਫੋਕਲ ਪੁਆਇੰਟ ਮੰਡਲ ਅਧੀਨ ਜਿਵੇ ਕਿ ਸੈਕਟਰ 32, ਸੈਕਟਰ^38, ਸੈਕਟਰ 39, ਅਰਬਨ ਅਸਟੇਟ, ਜਮਾਲਪੁਰ, ਫੇਸ^2, ਅਤੇ ਸੀHਐਮHਸੀH ਮੰਡਲ ਅਧੀਨ ਪੈਦੇ 66 ਕੇਵੀ ਮਿਲਰ ਗੱਜ, 66 ਕੇਵੀ ਟਰਾਸਪੋਰਟ ਨਗਰ, 66 ਕੇਵੀ ੳਲਡ ਜੇਲ ਰੋਡ ਦੇ ਏਰੀਏ ਜਿਵੇ ਕਿ ਹੀਰਾ ਨਗਰ, ਮੋਹਰ ਸਿੰਘ ਨਗਰ, ਬੈਜਿਮੰਨ ਰੋਡ, ਮੋਤੀ ਨਗਰ, ਨਿਊ ਮੋਤੀ ਨਗਰ, ਹਰਚਰਨ ਨਗਰ, ਸਮਰਾਲਾ ਚੋਕ , ਗੱਜਾ ਜੈਨ ਕਲੋਨੀ ਆਦ ਨੂੰ ਵਧਿਆ ਕੁਆਲਟੀ ਦੀ ਸਪਲਾਈ ਮਿਲੇਗੀ।ਇਸ ਦੇ ਨਾਲ ਸੁੰਦਰ ਨਗਰ ਮੰਡਲ ਅਧੀਨ ਪੈਦੇ 66 ਕੇਵੀ ਸ$ਸ ਨੂਰੇਵਾਲ ਅਧੀਨ ਪੈਦੇ ੲ ੇਰੀਏ ਜਿਵੇ ਕਿ ਸੁੰਦਰ ਨਗਰ, ਮਾਧੋਪੁਰੀ, ਕਾਕੋਵਾਲ ਰੋਡ, ਨੂਰੇਵਾਲ ਰੋਡ, ਰਾਹ ੋ ਰੋਡ ਆਦ ਦੇ ਇਲਾਕਿਆ ਨੂੰ ਲੋਡ ਸ ੈਡਿੰਗ ਤੋ ਰਹਿਤ ਵਧੀਆ ਕੁਆਲਟੀ ਦੀ ਸਪਲਾਈ ਮਿਲੇਗੀ। 

ਟਰਾਸਫਾਰਮਰ ਬਦਲਣ ਦਾ ਕੰਮ 14 ਮਈ 2022 ਤੱਕ ਖਤਮ ਹੋਣ ਦੀ ਸੰਭਾਵਣਾ ਹੈ। ਇੰਜ ਜਗਦੇਵ ਸਿੰਘ ਹਾਂਸ , ਉਪ ਮੁੱਖ ਇੰਜੀਨੀਅਰ$ਵੰਡ, ਨਗਰ ਪੂਰਬੀ ਹਲਕਾ ਲੁਧਿਆਣਾ ਜੀ ਵੱਲੋ ਦੱਸਿਆ ਗਿਆ ਹੈ ਕਿ ਹਲਕੇ ਨੂੰ ਲੋਡ ਸੈਡਿੰਗ$ਪਾਵਰ ਕੱਟਾਂ ਤੋ ਬਚਣ ਲਈ ਇਸ ਟ$ਫ ਦਾ ਲੋਡ ਦੂਸਰੇ ਬਿਜਲੀ ਘਰਾਂ ਤੇ ਸਿਫਟ ਕਰ ਦਿੱਤਾ ਗਿਆ ਹੈ ਫਿਰ ਵੀ ਜੇਕਰ ਲੋਡ ਜਿਆਦਾ ਵੱਧਦਾ ਹੈ ਤਾ ਥੋੜੇ ਕੱਟ ਲਗਾਏ ਜਾ ਸਕਦੇ ਹਨ, ਉਹਨਾ ਵੱਲੋ ਇਸ ਸੰਬਧੀ ਲੋਕਾ ਤੋ ਸਹਿਯੋਗ ਦੀ ਮੰਗ ਵੀ ਕੀਤੀ ।ਮੁੱਖ ਇੰਜ:$ਸੰਚਾਲਣ, ਕੇਦਰੀ ਜ਼ੋਨ ਲੁਧਿਆਣਾ ਇੰਜ: ਜਸਵੀਰ ਸਿੰਘ ਭੁੱਲਰ ਅਤੇ ਉੱਪ ਮੁੱਖ ਇੰਜ: ਪੀHਐਸHਟੀHਸੀHਐਲH ਇੰਜ਼: ਰਛਵਿੰਦਰ ਸਿੰਘ ਗਰੇਵਾਲ ਵੱਲੋ ਦੱਸਿਆ ਗਿਆ ਹੈ ਕਿ ਇਹ ਕੰਮ ਸਮੇ ਸਿਰ ਪੂਰਾ ਕੀਤਾ ਜਾਵੇਗਾ। 

ਇਲਾਕੇ ਦੇ ਐਮ ਐਲ ਏH ਸਾਹਿਬਾਨ ਸ੍ਰੀ ਦਲਜੀਤ ਸਿੰਘ ਗਰੇਵਾਲ ਉਰਫ ਭੋਲਾ ਗਰੇਵਾਲ ਜੀ, ਸ੍ਰੀ ਅਸੋਕ ਕੁਮਾਰ ਪੱਪੀ ਪ੍ਰਾਸ਼ਰ ਜੀ, ਸ੍ਰੀ ਹਰਦੀਪ ਸਿੰਘ ਮੰੁਡੀਆਂ ਜੀ ਅਤੇ ਇਲਾਕੇ ਦੇ ਸਮੂਹ ਖਪਤਕਾਰਾ ਵੱਲੋ ਇਸ ਵਿਸੇ਼ਸ ਕਾਰਜ ਨੂੰ ਨੇਪਰੇ ਚੜਾਉਣ ਲਈ ਵਿਸੇਸ ਤੌਰ ਤੇ ਡਾਇਰੈਕਟਰ$ਵੰਡ ਇੰਜ਼: ਦਲਜੀਤ ਇੰਦਰਪਾਲ ਸਿੰਘ ਗਰੇਵਾਲ ਜੀ, ਸੀ ਐਮ ਡੀ ਇੰਜ਼: ਬਲਦੇਵ ਸਿੰਘ ਸਰਾਂ ਜੀ ਅਤੇ ਮੁੱਖ ਇੰਜੀਨੀਅਰ$ਸੰਚਾਲਣ ਜਸਵੀਰ ਸਿੰਘ ਭੁੱਲਰ, ਇੰਜ: ਜਗਦੇਵ ਸਿੰਘ ਹਾਂਸ, ਉੱਪ ਮੁੱਖ ਇੰਜ਼: ਅਤੇ ਐਕਸੀਅਨ 

ਇੰਜ:ਜਗਦੀਪ ਸਿੰਘ ਗਰਚਾ,ਇੰਜ਼: ਸੁਖਬੀਰ ਸਿੰਘ ਧੀਮਾਨ ਅਤੇ ਇੰਜ਼: ਜਗਮੋਹਨ ਸਿੰਘ ਝੰਡੂ ਦਾ ਧੰਨਵਾਦ ਕੀਤਾ ਗਿਆ। 


Thursday, March 31, 2022

NHAI ਵੱਲੋਂ ਫਲਾਈਓਵਰ ਨਿਰਮਾਣ ਦੌਰਾਨ ਅੰਡਰਗਰਾਊਂਡ ਸਪਲਾਈ ਡੈਮੇਜ

31st March 2022 at 4:48 PM

NHAI ਦੀ ਇਸ ਉਲੰਘਣਾ ਕਾਰਨ ਕਈ ਇਲਾਕਿਆਂ ਵਿੱਚ ਰਿਹਾ ਬਲੈਕਾਊਟ 


ਲੁਧਿਆਣਾ
: 31 ਮਾਰਚ 2022: (ਪੰਜਾਬ ਸਕਰੀਨ ਬਿਊਰੋ):: 

ਐੱਨ.ਐੱਚ.ਏ.ਆਈ ਵੱਲੋਂ ਫਲਾਈਓਵਰ ਦੇ ਨਿਰਮਾਣ ਦੌਰਾਨ ਅੰਡਰਗਰਾਊਂਡ ਸਪਲਾਈ ਕੇਬਲ ਡੈਮੇਜ ਕਰਨ ਕਰਕੇ ਕਈ ਇਲਾਕਿਆਂ ਚ ਬਿਜਲੀ ਸਪਲਾਈ ਹੋਈ ਸੀ ਪ੍ਰਭਾਵਿਤ। ਇਹ ਏਨੀ ਪ੍ਰਭਾਵਿਤ ਹੋਈ ਕਿ ਕਈ ਇਲਾਕਿਆਂ ਵਿੱਚ ਬਲੈਕ ਆਊਟ ਹੀ ਹੋ ਗਿਆ ਸੀ। ਇਹ ਸਨਸਨੀਖੇਜ਼ ਪ੍ਰਗਟਾਵਾ ਚੀਫ ਇੰਜੀਨੀਅਰ ਕੇਂਦਰੀ ਜ਼ੋਨ ਲੁਧਿਆਣਾ ਨੇ ਕੀਤਾ।

ਪਾਵਰ ਸਪਲਾਈ ਠੀਕ ਕਰਨ ਨੂੰ ਲੱਗਿਆ ਕਰੀਬ 14 ਘੰਟੇ ਦਾ ਸਮਾਂ। ਪੀਐੱਸਪੀਸੀਐੱਲ ਨੂੰ ਕਰੀਬ 26 ਲੱਖ ਰੁਪਏ ਦਾ ਜਿਹੜਾ ਘਾਟਾ ਪਿਆ ਉਹ ਅਲੱਗ। ਆਰਤੀ ਚੌਕ ਨੇੜੇ 66 ਕੇਵੀ ਅੰਡਰਗ੍ਰਾਊਂਡ ਲਾਈਨ ਉੱਪਰ ਨਾਜਾਇਜ਼ ਨਿਰਮਾਣ ਨੂੰ ਲੈ ਕੇ ਵੀ ਦਿੱਤੀ ਸੀ ਚਿਤਾਵਨੀ ਪਰ ਹਾਈ  ਵੇ ਅਥਾਰਿਟੀ ਨੇ ਨਹੀਂ ਦਿੱਤਾ ਇਸ ਪਾਸੇ ਵੀ ਕੋਈ ਧਿਆਨ।  

ਇਸ ਤਰ੍ਹਾਂ ਬਿਜਲੀ ਸਪਲਾਈ ਫੇਲ੍ਹ ਹੋਣ ਕਾਰਨ ਲੁਧਿਆਣਾ ਦੇ ਲੋਕ ਗਰਮੀਆਂ ਦੇ ਇਸ ਮੌਸਮ ਵਿੱਚ ਬੁਰੀ ਤਰ੍ਹਾਂ ਪ੍ਰੇਸ਼ਾਨ ਰਹੇ ਹਨ ਅਤੇ ਅਜੇ ਵੀ ਪ੍ਰੇਸ਼ਾਨ ਹਨ। ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਵੱਲੋਂ ਲੁਧਿਆਣਾ-ਫਿਰੋਜ਼ਪੁਰ ਰੋਡ ਤੇ ਕੀਤੇ ਜਾ ਰਹੇ ਫਲਾਈਓਵਰ ਦਾ ਨਿਰਮਾਣ ਦੌਰਾਨ ਸਬੰਧਤ ਕਾਰਜਕਾਰੀ ਏਜੰਸੀ ਵੱਲੋਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੀ ਅੰਡਰਗ੍ਰਾਊਂਡ ਸਪਲਾਈ ਕੇਬਲ ਨੂੰ ਡੈਮੇਜ ਕਰ ਦੇਣ ਕਾਰਨ ਜਿੱਥੇ ਕਰੀਬ ਚੌਦਾਂ ਘੰਟੇ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਬਿਜਲੀ ਸਪਲਾਈ ਪ੍ਰਭਾਵਿਤ ਰਹੀ। ਉੱਥੇ ਹੀ, ਕੇਬਲ ਅੰਡਰਗਰਾਊਂਡ ਹੋਣ ਕਾਰਨ ਪੀਐੱਸਪੀਸੀਐੱਲ ਦੇ ਅਧਿਕਾਰੀਆਂ ਨੂੰ ਫਾਲਟ ਲੱਭਣ ਅਤੇ ਉਸਨੂੰ ਠੀਕ ਕਰਨ ਲਈ ਕਰੀਬ 14 ਘੰਟੇ ਦਾ ਵਕਤ ਲੱਗ ਗਿਆ ਅਤੇ ਇਸ ਕਾਰਨ ਵਿਭਾਗ ਨੂੰ ਕਰੀਬ 26 ਲੱਖ ਰੁਪਏ ਦਾ ਨੁਕਸਾਨ ਵੀ ਝੱਲਣਾ ਪਿਆ ਹੈ।

ਲੁਧਿਆਣਾ ਕੇਂਦਰੀ ਜ਼ੋਨ ਦੇ ਚੀਫ ਇੰਜੀਨੀਅਰ ਇੰਜ. ਜਸਵੀਰ ਸਿੰਘ ਨੇ ਦੱਸਿਆ ਕਿ ਲੁਧਿਆਣਾ-ਫਿਰੋਜਪੁਰ ਰੋਡ ਨੈਸ਼ਨਲ ਹਾਈਵੇ ਉੱਪਰ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਵੱਲੋਂ ਫਲਾਈਓਵਰ ਦੀ ਉਸਾਰੀ ਕਰਵਾਈ ਜਾ ਰਹੀ ਹੈ । ਕੱਲ ਮਿਤੀ 30-3-2022 ਨੂੰ ਦੁਪਹਿਰ 2.45 ਵਜੇ ਫਲਾਈਓਵਰ ਦੀ ਉਸਾਰੀ ਕਰ ਰਹੀ ਏਜੰਸੀ ਵੱਲੋਂ ਫਲਾਈਓਵਰ ਦੇ ਪਿੱਲਰ ਨੰ. 87 ਦੇ ਨੇੜੇ 220 ਕੇਵੀ ਫਿਰੋਜਪੁਰ ਰੋਡ ਸਬ ਸਟੇਸ਼ਨ, ਲੁਧਿਆਣਾ ਤੋਂ 66 ਕੇਵੀ ਸ/ਸ ਪੀਏਯੂ, ਲੁਧਿਆਣਾ ਅਤੇ 66 ਕੇਵੀ ਸ/ਸ ਫੁਹਾਰਾ ਚੌਂਕ, ਲੁਧਿਆਣਾ ਨੂੰ ਜਾਂਦੀ 66 ਕੇਵੀ ਅੰਡਰਗਰਾਊਂਡ ਕੇਬਲ ਡੈਮੇਜ ਕਰ ਦਿੱਤੀ ਗਈ ਸੀ। ਜਿਸ ਨਾਲ 66 ਕੇਵੀ ਸ/ਸ ਪੀਏਯੂ, ਲੁਧਿਆਣਾ  ਅਤੇ 66 ਕੇਵੀ ਸ/ਸ ਫੁਹਾਰਾ ਚੌਂਕ, ਲੁਧਿਆਣਾ ਸਿੱਧੇ ਤੌਰ ਤੇ ਪ੍ਰਭਾਵਿਤ ਹੋਏ ਅਤੇ 66 ਕੇਵੀ ਸ/ਸ ਸਰਾਭਾ ਨਗਰ, ਲੁਧਿਆਣਾ ਅਤੇ 66 ਕੇਵੀ ਸ/ਸ ਡੀ.ਸੀ. ਕੰਪਲੈਕਸ, ਲੁਧਿਆਣਾ ਅਸਿੱਧੇ ਤੌਰ ਤੇ ਪ੍ਰਭਾਵਿਤ ਹੋਏ ਸਨ। ਜਿਸ ਨਾਲ ਇਨ੍ਹਾਂ 4 ਸਬ ਸਟੇਸ਼ਨਾਂ ਤੋਂ ਚਲਦੇ ਸਾਰੇ ਏਰੀਏ, ਜਿਵੇਂ ਕਿ ਡੀ.ਸੀ. ਕੰਪਲੈਕਸ, ਜਿਲ੍ਹਾ ਕਚਿਹਰੀਆਂ, ਫਿਰੋਜ ਗਾਂਧੀ ਮਾਰਕੀਟ, ਸਟਾਕ ਐਕਸਚੇਂਜ, ਪੀਏਯੂ ਵਗੈਰਾ ਵਿੱਚ ਬਲੈਕ ਆਊਟ ਹੋ ਗਿਆ ਸੀ। 

ਉਨ੍ਹਾਂ ਦੱਸਿਆ ਕਿ ਇਸ ਸਬੰਧੀ ਵਧੀਕ ਨਿਗਰਾਨ ਇੰਜ./ਪੀ ਅਤੇ ਐਮ ਸ਼ਹਿਰੀ ਮੰਡਲ, ਲੁਧਿਆਣਾ ਦੇ ਅਧੀਨ ਏ.ਓ./ਟੀ.ਐਲ., ਲੁਧਿਆਣਾ ਵੱਲੋਂ ਫਾਲਟ ਲੋਕੇਟ ਕਰਨ ਹਿਤ ਕਾਰਵਾਈ ਤੁਰੰਤ ਸ਼ੁਰੂ ਕਰ ਦਿੱਤੀ ਗਈ ਸੀ, ਪਰੰਤੂ ਕੇਬਲ ਅੰਡਰਗਾਊਂਡ ਹੋਣ ਕਾਰਨ ਅਤੇ ਭਾਰੀ ਟ੍ਰੈਫਿਕ ਹੋਣ ਕਾਰਨ ਫਾਲਟ ਲੱਭਣ ਵਿੱਚ ਭਾਰੀ ਜੱਦੋਜਹਿਦ ਕਰਨੀ ਪਈ ਅਤੇ ਮਿਤੀ 31-3-2022 ਨੂੰ ਸਵੇਰੇ 3 ਵੱਜ ਕੇ 28 ਮਿੰਟ ਤੇ ਸਪਲਾਈ ਬਹਾਲ ਕੀਤੀ ਜਾ ਸਕੀ । 

ਇੱਥੇ ਇਹ ਵਰਨਣਯੋਗ ਹੈ ਕਿ ਵਧੀਕ ਨਿਗਰਾਨ ਇੰਜ./ਪੀ ਅਤੇ ਐਮ ਸ਼ਹਿਰੀ ਮੰਡਲ, ਪੀਐਸਪੀਸੀਐਲ, ਲੁਧਿਆਣਾ ਦੁਆਰਾ ਮੀਮੋ ਨੰ. 1234 ਮਿਤੀ 23-5-2019 ਅਤੇ ਮੀਮੋ ਨੰ. 1214 ਮਿਤੀ 27-5-2020 ਰਾਹੀਂ ਪ੍ਰੋਜੈਕਟ ਡਾਇਰੈਕਟਰ/ਪੀ.ਆਈ.ਯੂ., ਐਨ.ਐਚ.ਏ.ਆਈ., 4-ਗੋਵਿੰਦ ਨਗਰ, ਪੱਖੋਵਾਲ ਰੋਡ, ਲੁਧਿਆਣਾ ਨੂੰ ਪੱਤਰ ਲਿਖ ਕੇ ਪਹਿਲਾਂ ਹੀ ਜਾਣੂ ਕਰਵਾ ਦਿੱਤਾ ਗਿਆ ਸੀ ਕਿ ਉਸਾਰੀ ਅਧੀਨ ਫਲਾਈਓਵਰ ਦੇ ਖੇਤਰ ਵਿੱਚ 66 ਕੇਵੀ ਅੰਡਰ ਗਰਾਊਂਡ ਕੇਬਲਾਂ ਪਾਈਆਂ ਹੋਈਆਂ ਹਨ, ਜਿਨ੍ਹਾਂ ਦੀ ਸੁਰੱਖਿਆ ਦਾ ਧਿਆਨ ਰੱਖਿਆ ਜਾਵੇ। ਪਰੰਤੂ ਐਨ.ਐਚ.ਏ.ਆਈ. ਵੱਲੋਂ ਇਨ੍ਹਾਂ ਹਦਾਇਤਾਂ ਨੂੰ ਅਣਗੌਲਿਆਂ ਕੀਤਾ ਗਿਆ ਅਤੇ ਉਪਰੋਕਤ ਅਨੁਸਾਰ 66 ਕੇਵੀ ਅੰਡਰਗਰਾਊਂਡ ਕੇਬਲ ਨੂੰ ਡੈਮੇਜ ਕਰ ਦਿੱਤਾ ਗਿਆ, ਜਿਸ ਨਾਲ ਜਿੱਥੇ ਇੱਕ ਪਾਸੇ ਖਪਤਕਾਰਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਓਥੇ ਦੂਜੇ ਪਾਸੇ ਪਾਵਰਕਾਮ ਦੇ ਅਧਿਕਾਰੀਆਂ ਦਾ ਸਮਾਂ ਅਜਾਈਂ ਗਿਆ ਅਤੇ ਪੀਐਸਪੀਸੀਐਲ ਦਾ ਕਰੀਬ 26 ਲੱਖ ਰੁਪਏ ਦਾ ਘਾਟਾ ਹੋਇਆ (ਜਿਨ੍ਹਾਂ ਵਿੱਚੋਂ ਵਿੱਚੋਂ 23.5 ਲੱਖ ਰੁਪਏ ਦਾ ਮਾਲੀਆ ਘਾਟਾ ਅਤੇ 2.5 ਲੱਖ ਰੁਪਏ ਕੇਬਲ ਰਿਪੇਅਰ ਕਰਨ ਤੇ ਲੱਗੇ)।  ਜਿਸ ਸਬੰਧੀ ਐਨ.ਐਚ.ਆਈ.ਏ. ਵਿਰੁੱਧ ਐਫ.ਆਈ.ਆਰ. ਦਰਜ ਕਰਵਾਉਣ ਸਬੰਧੀ ਕਾਰਵਾਈ ਪ੍ਰਗਤੀ ਅਧੀਨ ਹੈ । 

ਇਸ ਤੋਂ ਪਹਿਲਾਂ ਵੀ ਆਰਤੀ ਚੌਂਕ ਦੇ ਨੇੜੇ ਐਸ.ਕੇ. ਸੀਮੈਂਟ ਸਟੋਰ ਦੇ ਸਾਹਮਣੇ 66 ਕੇਵੀ ਅੰਡਰਗਰਾਊਂਡ ਲਾਈਨ, ਜੋ ਕਿ 66 ਕੇਵੀ ਸ/ਸ ਡੀ.ਸੀ. ਕੰਪਲੈਕਸ ਨੂੰ ਫੀਡ ਕਰਦੀ ਹੈ, ਉੱਪਰ ਵੀ ਐਨ.ਐਚ.ਏ.ਆਈ. ਵੱਲੋਂ ਹਦਾਇਤਾਂ ਦੀ ਉਲੰਘਣਾ ਕਰਦੇ ਹੋਏ, ਡਿਜਾਇਨ ਤੋਂ ਬਾਹਰ ਜਾ ਕੇ ਅੱਪਰੈਂਪ ਬਣਾ ਕੇ ਨਾਜਾਇਜ਼ ਕਬਜ਼ਾ ਕਰ ਲਿਆ ਗਿਆ ਸੀ ਅਤੇ ਕੇਬਲ ਨੂੰ ਪਿੱਲਰਾਂ ਹੇਠ ਦੱਬ ਦਿੱਤਾ ਗਿਆ। ਜਿਸ ਨਾਲ ਨੇੜ ਭਵਿੱਖ ਵਿੱਚ ਇਸ ਲਾਈਨ ਵਿੱਚ ਨੁਕਸ ਪੈਣ ਤੇ ਫਾਲਟ ਵਗੈਰਾ ਟਰੇਸ ਕਰਨਾ ਅਤੇ ਠੀਕ ਕਰਨਾ ਸੰਭਵ ਨਹੀਂ ਹੋਵੇਗਾ। ਜਿਸ ਨਾਲ ਸਾਰੇ ਏਰੀਏ ਵਿੱਚ ਬਲੈਕਆਊਟ ਹੋ ਸਕਦਾ ਹੈ ਅਤੇ ਜਰੂਰੀ ਸੇਵਾਵਾਂ ਪ੍ਰਭਾਵਿਤ ਹੋ ਸਕਦੀਆਂ ਹਨ। 

ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਇਹ ਸਬ ਸਟੇਸ਼ਨ ਬਹੁਤ ਹੀ ਮਹੱਤਵਪੂਰਣ ਖੇਤਰਾਂ ਜਿਵੇਂ ਕਿ ਜਿਲ੍ਹਾ ਕਚਿਹਰੀਆਂ ਕੰਪਲੈਕਸ, ਡਿਪਟੀ ਕਮਿਸ਼ਨਰ ਦਫਤਰ ਲੁਧਿਆਣਾ, ਪੁਲਿਸ ਕਮਿਸ਼ਨ ਦਫਤਰ ਵਗੈਰਾ ਨੂੰ ਬਿਜਲੀ ਸਪਲਾਈ ਮੁਹੱਈਆ ਕਰਵਾਉਂਦਾ ਹੈ ਅਤੇ ਇਸ ਇਲਾਕੇ ਨੂੰ ਬਿਜਲੀ ਸਪਲਾਈ ਦੇਣ ਸਬੰਧੀ ਕੋਈ ਹੋਰ ਬਦਲਵਾਂ ਪ੍ਰਬੰਧ ਉਪਲਬਧ ਨਹੀਂ ਹੈ। ਜਿਸ ਸਬੰਧੀ ਐਨ.ਐਚ.ਏ.ਆਈ. ਨਾਲ ਵਾਰ-ਵਾਰ ਮਾਮਲਾ ਉਠਾਉਣ ਦੇ ਬਾਵਜੂਦ ਉਨ੍ਹਾਂ ਵੱਲੋਂ ਆਪਣੇ ਖਰਚ ਤੇ ਇਹ ਲਾਈਨ ਸ਼ਿਫਟ ਨਹੀਂ ਕਰਵਾਈ ਗਈ ਅਤੇ ਸਾਫ ਤੌਰ ਤੇ ਇਨਕਾਰ ਕਰ ਦਿੱਤਾ ਗਿਆ ਹੈ । ਜਿਨ੍ਹਾਂ ਨੇ ਲੋਕ ਹਿੱਤ ਵਿਚ ਸਬੰਧਤ ਅਧਿਕਾਰੀਆਂ ਨੂੰ ਜਲਦੀ ਤੋਂ ਜਲਦੀ ਇਸ ਸੰਬੰਧ ਵਿਚ ਕਲਮ ਚੁੱਕਣ ਲਈ ਕਿਹਾ ਹੈ, ਜਿਹੜੇ ਹਾਲਾਤ ਕਾਨੂੰਨ ਤੇ ਵਿਵਸਥਾ ਦੀ ਸਥਿਤੀ ਵਿਗੜਨ ਦਾ ਵੀ ਕਈ ਵਾਰ ਕਾਰਨ ਬਣ ਜਾਂਦੇ ਹਨ।

Monday, October 18, 2021

ਬਿਜਲੀ ਬਿੱਲ ਮੁਆਫ ਕਰਨ ਦੇ ਵਾਅਦੇ ਤੇ ਅਮਲ ਸ਼ੁਰੂ

2 ਕਿਲੋਵਾਟ ਤੱਕ ਲੋਡ ਵਾਲਿਆਂ ਦੇ ਬਕਾਇਆ ਬਿਲ ਮੁਆਫ ਹੋਣ ਲੱਗੇ 


ਲੁਧਿਆਣਾ: 18 ਅਕਤੂਬਰ 2021: (ਕਾਰਤਿਕਾ ਸਿੰਘ//ਪੰਜਾਬ ਸਕਰੀਨ)::

ਸਮਾਜ ਦੇ ਕਮਜ਼ੋਰ ਵਰਗਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਮਾਣਯੋਗ ਮੁੱਖ ਮੰਤਰੀ ਸ ਚਰਨਜੀਤ ਸਿੰਘ ਚੰਨੀ ਜੀ ਦੀ ਯੋਗ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ 2 ਕਿਲੋਵਾਟ ਤੱਕ ਲੋਡ ਵਾਲੇ ਖਪਤਕਾਰਾਂ  ਦੇ ਬਕਾਇਆ ਬਿਜਲੀ ਬਿੱਲ ਮੁਆਫ ਕਰਨ ਲਈ ਚਲਾਈ ਸਕੀਮ ਦਰਗਰਮੀ ਨਾਲ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਇਸ ਸਕੀਮ ਦੇ ਤਹਿਤ ਅੱਜ ਲੁਧਿਆਣਾ ਪੂਰਬੀ ਸਰਕਲ ਅਧੀਨ ਪੈਂਦੇ ਮੰਡਲ ਦਫਤਰ ਨਗਰ ਕੇਂਦਰੀ ਲੁਧਿਆਣਾ ਵਿੱਚ ਡਾਇਰੈਕਟਰ/ਵੰਡ ਇੰਜੀ: ਡੀ ਪੀ ਐਸ ਗਰੇਵਾਲ, ਮੁੱਖ ਇੰਜੀ: ਭੁਪਿੰਦਰ ਖੋਸਲਾ, ਨਿਗਰਾਨ ਇੰਜੀ: ਜਗਦੇਵ ਸਿੰਘ ਹਾਂਸ ਦੀ ਰਹਿਨੁਮਾਈ ਹੇਠ ਕੈਂਪ ਲਗਾ ਕੇ ਵਿਸ਼ੇਸ਼ ਸ਼ੁਰੂਆਤ ਕੀਤੀ ਗਈ। ਇਸ ਮੌਕੇ ਨਿਗਰਾਨ ਇੰਜੀ: ਜਗਦੇਵ ਸਿੰਘ ਹਾਂਸ ਨੇ ਕਿਹਾ ਕਿ ਜਿਨਾਂ ਲੋਕਾਂ ਦੇ ਬਿਜਲੀ ਦੇ ਬਿੱਲਾਂ ਦੀ ਅਦਾਇਗੀ ਨਾ ਕਰਨ ਕਰਕੇ ਕੁਨੈਕਸ਼ਨ ਕੱਟੇ ਗਏ ਸਨ, ਉਨਾਂ ਦੀ ਚਿਰੋਕਣੀ ਮੰਗ ਨੂੰ ਸਰਕਾਰ ਵੱਲੋਂ ਪੂਰਾ ਕਰਦਿਆਂ ਬਕਾਇਆ ਰਾਸ਼ੀ ਮੁਆਫ਼ ਕੀਤੀ ਜਾਵੇਗੀ ਅਤੇ ਇਹ ਕੁਨੈਕਸ਼ਨ ਦੋਬਾਰਾ ਜੋੜੇ ਜਾਣਗੇ। ਇਸ ਮੌਕੇ ਸੀਨੀਅਰ ਕਾਰਜਕਾਰੀ ਇੰਜੀਨੀਅਰ ਸੁਕਰਨ  ਸਿੰਘ ਗਰੇਵਾਲ, ਐਸ ਡੀ ਓ  ਮਨਦੀਪ ਸਿੰਘ ਅਤੇ ਐਸ ਡੀ ਓ ਭੁਪਿੰਦਰ ਸਿੰਘ ਵੀ ਹਾਜ਼ਰ ਸਨ।

ਬਿਜਲੀ ਪੰਚਾਇਤ 20 ਨੂੰ

18th October 2021 at 03:47 PM

ਸਪਲਾਈ ਅਤੇ ਬਿੱਲਾਂ ਸੰਬੰਧੀ ਸ਼ਿਕਾਇਤਾਂ ਦੂਰ ਕੀਤੀਆਂ ਜਾਣਗੀਆਂ 

ਲੁਧਿਆਣਾ: 18 ਅਕਤੂਬਰ 2021: (ਪੰਜਾਬ ਸਕਰੀਨ ਬਿਊਰੋ):: 

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੀਆਂ ਹਦਾਇਤਾਂ ਅਨੁਸਾਰ ਖਪਤਕਾਰਾਂ ਦੀਆਂ ਬਿਜਲੀ ਸੀ ਸਪਲਾਈ ਅਤੇ ਹੋਰਨਾਂ ਸੰਬੰਧੀ ਮੁਸ਼ਕਲਾਂ//ਸ਼ਿਕਾਇਤਾਂ ਦੇ ਨਿਪਟਾਰੇ ਲਈ ਜ਼ੋਨਲ ਪੱਧਰ ਦੀ ਬਿਜਲੀ ਪੰਚਾਇਤ ਮਿਤੀ 20 ਅਕਤੂਬਰ 2021 ਦਿਨ ਬੁਧਵਾਰ ਨੂੰ ਹੋਣੀ ਹੈ। ਇਸਦਾ ਆਯੋਜਨ ਡਾਕਟਰ ਬੀ ਆਰ ਅੰਬੇਡਕਰ ਭਵਨ, ਮੰਡੀ ਮੁੱਲਾਂਪੁਰ ਵਿਖੇ ਦੁਪਹਿਰੇ ਦੋ ਵਜੇ ਤੋਂ ਸ਼ਾਮੀ ਪੰਜ ਵਜੇ ਤੱਕ ਕੀਤਾ ਜਾਣਾ ਹੈ। ਇਸ ਬਿਜਲੀ ਪੰਚਾਇਤ ਵਿਸ਼ੇਸ਼ ਤੌਰ ਤੇ ਇੰਜੀਨੀਅਰ ਭੁਪਿੰਦਰ ਖੋਸਲਾ ਚੀਫ ਇੰਜੀਨੀਅਰ ਵੰਡ ਕੇਂਦਰੀ ਜ਼ੋਨ ਲੁਧਿਆਣਾ ਅਤੇ ਇੰਜੀਨੀਅਰ ਅਨਿਲ ਕੁਮਾਰ ਸ਼ਰਮਾ ਨਿਗਰਾਨ ਇੰਜੀਨੀਅਰ ਸੰਚਾਲਨ ਹਲਕਾ ਸਬ ਅਰਬਨ ਲੁਧਿਆਣਾ ਉਚੇਚੇ ਤੌਰ ਤੇ ਪੁੱਜਣਗੇ। ਇਹਨਾਂ ਉੱਚ ਅਧਿਕਾਰੀਆਂ ਵੱਲੋਂ ਖਪਤਕਾਰਾਂ ਦੀਆਂ ਬਿਜਲੀ ਸੰਬੰਧੀ ਸ਼ਿਕਾਇਤਾਂ ਦੂਰ ਕੀਤੀਆਂ ਜਾਣਗੀਆਂ। ਇਸ ਮੌਕੇ ਬਿਜਲੀ ਦੀ ਸਪਲਾਈ, ਬਿਜਲੀ ਬਿੱਲਾਂ ਅਤੇ ਬਿਜਲੀ ਸੰਬੰਧੀ ਹਰ ਤਰ੍ਹਾਂ ਦੀਆਂ ਸਮੱਸਿਆਵਾਂ//ਸ਼ਿਕਾਇਤਾਂ ਸੁਣੀਆਂ ਜਾਣਗੀਆਂ। ਇਹਨਾਂ ਸ਼ਿਕਾਇਤਾਂ ਦਾ ਨਿਪਟਾਰਾ ਵੀ ਮੌਕੇ ਤੇ ਹੀ ਕੀਤਾ ਜਾਵੇਗਾ। ਇਸਤੋਂ ਇਲਾਵਾ ਇਸ ਮੌਕੇ ਤੇ 2 ਕਿਲੋਵਤ ਤੱਕ ਦੇ ਖਪਤਕਾਰਾਂ ਦੀ 29 ਸਤੰਬਰ 2021 ਤੱਕ ਦੇ ਬਿਜਲੀ ਬਿਜਲੀ ਬਿੱਲ ਦੀ ਬਕਾਇਆ ਖੜੀ ਰਕਮ ਨੂੰ ਮੁਆਫ ਕਰਨ ਦੇ ਫਾਰਮ ਵੀ ਭਰਵਾਏ ਜਾਣਗੇ। ਖਪਤਕਾਰਾਂ ਨੂੰ ਬੇਨਤੀ ਹੈ ਕਿ ਬਿੱਲ ਮੁਆਫੀ ਲਈ ਅਧਾਰ ਕਾਰਡ ਅਤੇ ਬਿੱਲ ਦੀ ਕਾਪੀ ਨਾਲ ਲੈ ਕੇ ਆਉਣਾ। ਇਹ ਜਾਣਕਾਰੀ ਅਤੇ ਹੁਕਮ ਅੱਜ ਇੰਜੀਨੀਅਰ ਧਰਮਪਾਲ ਵਧੀਕ ਨਿਗਰਾਨ ਇੰਜੀਨਿਅਰ ਪੀ ਐਸ ਪੀ ਸੀ ਐਲ ਸੰਚਾਲਨ ਮੰਡਲ ਅੱਡਾ ਦਾਖਾ ਨੇ ਦਿੱਤੀ। 

Thursday, March 20, 2014

ਪਾਵਰਕਾਮ ਦੀ ਕਾਰਗੁਜ਼ਾਰੀ ਖਿਲਾਫ ਲੋਕ ਰੋਹ ਹੋਰ ਤਿੱਖਾ

ਲੋਕਾਂ ਨੇ ਕੀਤਾ ਕਿਚਲੂ ਨਗਰ ਦਫਤਰ ਦਾ ਘੇਰਾਓ
ਲੁਧਿਆਣਾ: 20 ਮਾਰਚ 2014: (ਪੰਜਾਬ ਸਕਰੀਨ ਬਿਊਰੋ):
ਪਾਵਰਕਾਮ ਦੀ ਲਗਾਤਾਰ ਵਿਗੜ ਰਹੀ ਕਾਰਗੁਜ਼ਾਰੀ ਦੇ ਖਿਲਾਫ਼ ਲੋਕ ਰੋਹ ਦਿਨੋਦਿਨ ਤਿੱਖਾ ਹੁੰਦਾ ਜਾ ਰਿਹਾ ਹੈ। ਦਰਾਂ ਵਿੱਚ ਬਾਰ ਬਾਰ ਵਾਧਾ ਅਤੇ ਕੁਆਲਿਟੀ ਵਿੱਚ ਲਗਾਤਾਰ ਗਿਰਾਵਟ---ਇਹ ਸਿਲਸਿਲਾ ਲਗਾਤਾਰ ਜਾਰੀ ਹੈ। ਹਾਲਤ ਏਨੀ ਵਿਗੜ ਚੁੱਕੀ ਹੈ ਕਿ ਸੱਤਾਧਾਰੀ ਅਕਾਲੀ ਦਲ ਦੀ ਸਰਗਰਮ ਭਾਈਵਾਲ ਭਾਰਤੀ ਜਨਤਾ ਪਾਰਟੀ ਦੇ ਲੀਡਰ ਵੀ ਇਸ ਲੋਕ ਵਿਰੋਧੀ ਕਾਰਗੁਜ਼ਾਰੀ ਦੇ ਖਿਲਾਫ਼ ਕਈ ਵਾਰ ਰੋਸ ਪ੍ਰਗਟ ਕਰ ਚੁੱਕੇ ਹਨ। ਭਰਪੂਰ ਬਿਜਲੀ ਸਪਲਾਈ ਨਾ ਮਿਲਣ ਅਤੇ ਬਿਜਲੀ ਵਿਭਾਗ ਵਲੋਂ ਸ਼ੁਰੂ ਕੀਤੇ ਗਏ ਕੰਮ ਨੂੰ ਵਿਚਕਾਰ ਹੀ ਛੱਡ ਦਿੱਤੇ ਜਾਣ ਤੋਂ ਕਈ ਇਲਾਕੇ ਬੁਰੀ ਤਰਾਂ ਨਾਰਾਜ਼ ਹਨ।ਇਹਨਾਂ ਨਾਰਾਜ਼ ਇਲਾਕਿਆਂ ਵਿੱਚ ਮੇਹਰ ਸਿੰਘ ਨਗਰ, ਚਾਂਦ ਕਾਲੋਨੀ, ਡੇਅਰੀ ਕੰਪਲੈਕਸ ਅਤੇ ਹੈਬੋਵਾਲ ਖੁਰਦ ਦੇ ਇਲਾਕੇ ਵੀ ਹਨ। ਇਹਨਾਂ ਇਲਾਕਿਆਂ ਦੇ ਲੋਕਾਂ ਨੇ ਸਾਥੀ ਤੇਜਾ ਸਿੰਘ ਸੁਤੰਤਰ ਮੁਹੱਲਾ ਸੁਧਾਰ ਕਮੇਟੀ ਦੀ ਅਗਵਾਈ ਵਿਚ ਪਾਵਰਕਾਮ ਦੇ ਕਿਚਲੂ ਨਗਰ ਦਫਤਰ ਦਾ ਘੇਰਾਓ ਕਰਕੇ ਰੋਸ ਪ੍ਰਦਰਸ਼ਨ ਕੀਤਾ। ਇਲਾਕਾ ਨਿਵਾਸੀ ਸੁਰਜੀਤ ਸਿੰਘ, ਮਹਿੰਦਰ ਸਿੰਘ ਅਤੇ ਕਾਮਰੇਡ ਰਣਧੀਰ ਸਿੰਘ ਨੇ ਦੱਸਿਆ ਕਿ ਬਿਜਲੀ ਸਪਲਾਈ ਸਿਸਟਮ ਦੀ ਇੰਨੀ ਖਸਤਾ ਹਾਲਤ ਹੈ ਕਿ ਸਵੇਰ ਤੋਂ ਲੈ ਕੇ ਰਾਤ ਤੱਕ ਬਿਜਲੀ ਦੀ ਅੱਖ-ਮਿਚੋਲੀ ਦਾ ਖੇਲ ਜਾਰੀ ਰਹਿੰਦਾ ਹੈ। ਇਹੀ ਹਾਲ ਕੁੰਦਨ ਪੂਰੀ, ਨਿਊ ਕੁੰਦਨ ਪੁਰੀ, ਗੁਰੂ ਨਾਨਕ ਪੁਰਾ ਅਤੇ ਕੈਲਾਸ਼ ਸਿਨੇਮਾ ਚੋਂਕ ਦਾ ਹੈ। ਸੁਭਾਨੀ ਬਿਲਡਿੰਗ, ਲਕੜ ਬਾਜ਼ਾਰ ਅਤੇ ਮੋਚ ਪੂਰਾ ਵਿੱਚ ਵੀ ਇਹੀ ਹਾਲ ਹੈ। ਕਿਚਲੂ ਨਗਰ ਵਾਲੇ  ਇਲਾਕਾ ਨਿਵਾਸੀਆਂ ਨੇ ਇਸ ਗੱਲ ਨੂੰ ਲੈ ਕੇ ਵੀ ਰੋਸ ਜਤਾਇਆ ਕਿ ਕਦੇ ਘੱਟ ਤੇ ਕਦੇ ਜ਼ਿਆਦਾ ਵੋਲਟੇਜ ਕਾਰਨ ਉਨ੍ਹਾਂ ਦੇ ਘਰ ਦੇ ਬਿਜਲੀ ਯੰਤਰਾਂ ਦਾ ਕਈ ਵਾਰ ਨੁਕਸਾਨ ਹੋ ਚੁੱਕਾ ਹੈ। ਲੋਕਾਂ ਨੇ ਇਹ ਵੀ ਦੋਸ਼ ਲਗਾਇਆ ਕਿ ਸੰਬੰਧਤ ਐੱਸ. ਡੀ. ਓ. ਦੀ ਪਬਲਿਕ ਦੇ ਨਾਲ ਡੀਲਿੰਗ ਪੱਖਪਾਤ ਵਾਲੀ ਹੈ। ਨਿਯਮਾਂ ਮੁਤਾਬਕ ਚਾਹੀਦਾ ਤਾਂ ਇਹ ਹੈ ਕਿ ਜੋ ਕੰਮ ਪਹਿਲਾਂ ਸ਼ੁਰੂ ਹੋਇਆ, ਉਸ ਨੂੰ ਪੂਰਾ ਕੀਤਾ ਜਾਵੇ ਨਾ ਕਿ ਉਸ ਨੂੰ ਵਿਚਕਾਰ ਹੀ ਛੱਡ ਕੇ ਕਿਸੇ ਹੋਰ ਇਲਾਕੇ ਵਿਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਜਾਵੇ। ਪਾਵਰਕਾਮ ਦੀ ਨਿਕੰਮੀ ਕਾਰਗੁਜ਼ਾਰੀ ਦੇ ਖਿਲਾਫ ਰੋਸ ਜਤਾਉਂਦੇ ਹੋਏ ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਜਿਥੇ ਤਾਂ ਟਰਾਂਸਫਾਰਮਰਾਂ ਦੀ  ਜ਼ਰੂਰਤ ਹੀ ਨਹੀਂ ਉਥੇ ਤਾਂ ਟਰਾਂਸਫਾਰਮਰ ਰੱਖੇ ਹੋਏ ਹਨ ਤੇ ਜਿੱਥੇ ਇਹਨਾਂ ਦੀ ਲੋੜ ਹੈ ਉੱਥੇ ਇਹਨਾਂ ਦੀ ਕਦੇ ਯਾਦ ਹੀ ਨਹੀਂ ਆਉਂਦੀ। ਜੇ ਰੱਖ ਵੀ ਦਿੱਤੇ ਜਾਣ ਤਾਂ ਇਨ੍ਹਾਂ 'ਤੇ ਹਰ ਸਮੇਂ ਸੰਕਟ ਦਾ ਖਤਰਾ ਬਣਿਆ ਰਹਿੰਦਾ ਹੈ। ਲੋਕਾਂ ਨੇ ਦੱਸਿਆ ਕਿ ਇਸ ਸੰਬੰਧ ਵਿਚ ਕਈ ਵਾਰ ਐੱਸ. ਡੀ. ਓ. ਸਮੇਤ ਪਾਵਰਕਾਮ ਦੇ ਅਧਿਕਾਰੀਆਂ ਨੂੰ ਸੂਚਿਤ ਕਰ ਚੁੱਕੇ ਹਾਂ ਪਰ ਕੋਈ ਸੁਣਵਾਈ ਨਹੀਂ ਹੋ ਰਹੀ। ਇਲਾਕਾ ਨਿਵਾਸੀਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਪਾਵਰਕਾਮ ਨੇ ਸਮੱਸਿਆਵਾਂ ਦਾ ਬਿਨਾਂ ਕਿਸੇ ਦੇਰੀ ਦੇ ਨਿਪਟਾਰਾ ਨਾ ਕੀਤਾ ਤਾਂ ਫਿਰ ਚੀਫ ਇੰਜੀਨੀਅਰ ਦਫਤਰ ਦਾ ਘੇਰਾਓ ਕਰ ਕੇ ਤਿੱਖੇ ਸੰਘਰਸ਼ ਦਾ ਬਿਗੁਲ ਵਜਾ ਦਿੱਤਾ ਜਾਵੇਗਾ।  ਇਸ ਰੋਸ ਪ੍ਰਦਰਸ਼ਨ ਵਿਚ ਸਮੀਰ ਸ਼ਰਮਾ, ਬੀਰਾ ਖਾਨ, ਰਾਮ ਕਿਸ਼ਨ, ਕੁਲਵੰਤ ਸਿੰਘ, ਜਨਕ ਸਿੰਘ, ਪ੍ਰਦੀਪ ਕੁਮਾਰ, ਹਰਵਿੰਦਰ ਸਿੰਘ, ਰਾਜ ਕੁਮਾਰ ਅਤੇ ਬਲਵਿੰਦਰ ਸਿੰਘ ਸਮੇਤ ਵੱਡੀ ਸੰਖਿਆ ਵਿਚ ਇਲਾਕਾ ਨਿਵਾਸੀ ਹਾਜ਼ਰ ਸਨ। ਹੁਣ ਦੇਖਣਾ ਹੈ ਕਿ ਚੋਣਾਂ ਦੇ ਇਸ ਮੌਸਮ ਵਿੱਚ ਵੀ ਲੋਕਾਂ ਦੀ ਸੁਣਵਾਈ ਹੁੰਦੀ ਹੈ ਜਾਂ ਨਹੀਂ?
Related Links:

  BJP Slams PSPCL                                       Grewal Lashed Out at PSPCL

Monday, February 17, 2014

ਸੁੱਖਮਿੰਦਰਪਾਲ ਸਿੰਘ ਗਰੇਵਾਲ ਨੇ ਫਿਰ ਬਣਾਇਆ ਪਾਵਰਕੌਮ ਨੂੰ ਨਿਸ਼ਾਨਾ

Sun, Feb 16, 2014 at 8:46 PM
ਤਹਿਸ਼ੁਦਾ ਮਾਪਦੰਡਾਂ ਮੁਤਾਬਕ ਕੀਤੀ ਬਿਜਲੀ ਸਪਲਾਈ ਦੀ ਮੰਗ 
ਭਾਜਪਾ ਆਗੂ ਨੇ ਲਾਇਆ ਝੂਠੇ ਅੰਕੜੇ ਦੇਣ ਦਾ ਦੋਸ਼ 
ਨਾਲ ਹੀ ਕੀਤੀ ਖਪਤਕਾਰਾਂ ਨੂੰ ਮੁਆਵਜਾ ਤੁਰੰਤ ਅਦਾ ਕਰੇ 
ਸੀਨੀਅਰ ਭਾਜਪਾ ਆਗੂ ਅਤੇ ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ ਦੇ ਸਾਬਕਾ ਉੱਪ-ਚੇਅਰਮੈਨ, ਐਡਵੋਕੇਟ ਸੁੱਖਮਿੰਦਰਪਾਲ ਸਿੰਘ ਗਰੇਵਾਲ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦੱਲ ਅਤੇ ਭਾਜਪਾ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਸਦਕਾ ਦੇਸ਼ ਅਤੇ ਵਿਦੇਸ਼ ਤੋਂ ਵੱਡੇ ਵੱਡੇ ਉਦਯੋਗਿਕ ਘਰਾਣੇ ਪੰਜਾਬ ਵਿੱਚ ਨਿਵੇਸ਼ ਕਰਨ ਲਈ ਚਾਹਵਾਨ ਹਨ। ਉਹਨਾਂ ਕਿਹਾ ਕਿ ਇਸਦਾ ਸਿਹਰਾ ਸ੍ਰ. ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ, ਸ੍ਰ. ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦੱਲ ਅਤੇ ਉੱਪ-ਮੁੱਖ ਮੰਤਰੀ ਪੰਜਾਬ ਸਰਕਾਰ ਅਤੇ ਸ਼੍ਰੀ ਕਮਲ ਸ਼ਰਮਾਂ ਪ੍ਰਦੇਸ਼ ਭਾਜਪਾ ਪ੍ਰਧਾਨ ਨੂੰ ਜਾਂਦਾ ਹੈ ਜਿਨ੍ਹਾਂ ਦੇ ਯਤਨਾਂ ਸੱਦਕਾ ਨਿਵੇਸ਼ੀਆਂ ਨੇ ਪੰਜਾਬ ਵੱਲ ਰੁੱਖ ਮੋੜਿਆ ਹੈ। ਗਰੇਵਾਲ ਨੇ ਕਿਹਾ ਪਰ ਸਰਕਾਰ ਨੂੰ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਧਿਆਨ ਕਰਨਾ ਪਏਗਾ ਤਾਂ ਜੋ ਕਿ ਸ਼ਹਿਰੀ ਅਤੇ ਪੇਂਡੂ ਖੇਤਰ ਦੇ ਉਪਭੋਗਤਾਵਾਂ ਨੂੰ ਚੰਗੀਆਂ ਸੇਵਾਵਾਂ ਦਿੱਤੀਆਂ ਜਾ ਸਕਣ।  ਉਨ੍ਹਾ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਣਾਏ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ (ਪੀ.ਐਸ.ਈ.ਆਰ.ਸੀ) ਵੱਲੋਂ ਦਿੱਤੇ ਮਾਪਦੰਡਾ ਤੋਂ ਵੀ ਥੱਲੇ ਹੱਦ ਦਰਜੇ ਦੀਆਂ ਮਾੜੀਆਂ ਸੇਵਾਵਾ ਦੇ ਕੇ ਪਾਵਰਕੌਮ (ਪੀ.ਐੇਸ.ਪੀ.ਸੀ.ਐਲ) ਵੱਲੋਂ ਸਰਕਾਰ ਤੇ ਖਪਤਕਾਰਾਂ ਨਾਲ ਵੱਡੇ ਪੱਧਰ ਤੇ ਧੋਖਾ ਅਤੇ ਬੇਈਮਾਨੀਂ ਕੀਤੀ ਜਾ ਰਹੀ ਹੈ। ਪਾਵਰਕੌਮ ਲਿਖਤੀ ਸ਼ਰਤਾਂ ਮੁਤਾਬਕ ਖੱਪਤਕਾਰਾਂ ਨੂੰ ਨਿਰਵਿਘਨ ਬਿਜਲੀ ਦੀ ਸਪਲਾਈ ਤੇ ਬਿਜਲੀ ਫੇਲ ਹੋਣ ਤੇ ਮੁਆਵਜਾ ਨਹੀਂ ਦੇ ਰਿਹਾ, ਇਸ ਸਬੰਧੀ ਜਾਣਕਾਰੀ ਆਮ ਲੋਕਾਂ ਨੂੰ ਨਹੀਂ ਹੈ। ਗਰੇਵਾਲ ਨੇ ਕਿਹਾ ਕਿ ਮਿਆਰੀ ਸਪਲਾਈ ਲਈ ਆਪਣੇ ਸਪਲਾਈ ਕੋਡ ਵਿੱਚ ਪੀ.ਐਸ.ਈ.ਆਰ.ਸੀ ਲਿਖਤੀ ਤੌਰ ਤੇ ਸਪੱਸ਼ਟ ਹੈ ਕਿ ਖੱਪਤਕਾਰਾਂ ਦੀਆਂ ਸਮੱਸਿਆਵਾਂ ਅਤੇ ਸ਼ਿਕਾਇਤਾਂ ਨਿਧਾਰਤ ਸਮੇਂ ਵਿੱਚ ਠੀਕ ਕਰਦੇ ਹੋਏ ਵਧੀਆ ਸੇਵਾਵਾਂ ਦਿੱਤੀਆਂ ਜਾਣਾ ਜਰੂਰੀ ਹੈ, ਜਿਵੇਂ ਕਿ ਫਿਊਜ਼ ਉੱਡਣ ਤੋਂ ਬਾਦ ਲਗਾਉਣ ਦਾ ਸਮਾਂ, ਲਾਈਨ ਬ੍ਰੇਕ ਡਾਊਨ ਹੋਣ, ਅੰਡਰਗਰਾਊਂਡ ਕੇਬਲ ਤਾਰ ਬ੍ਰੇਕ ਡਾਊਨ ਹੋਣ, ਟਰਾਂਸਫਾਰਮਰ ਤੋਂ ਬਿਜਲੀ ਸਪਲਾਈ ਫੇਲ ਹੋਣ, ਟਰਾਂਸਫਾਰਮਰ ਫੇਲ ਹੋਣ, ਸਟ੍ਰੀਟ ਲਾਈਟਾਂ ਦੇ ਫੇਲ ਹੋਣ, ਸਮੇਂ ਤੋਂ ਵੱਧ ਸਮਾਂ ਸਪਲਾਈ ਬੰਦ ਹੋਣ, ਬਿਜਲੀ ਦਾ ਇੱਕ ਸਾਰ ਨਾ ਚੱਲਦੇ ਹੋਏ ਝਮੱਕੇ ਮਾਰਨੇਂ, ਮੀਟਰ ਸਬੰਧੀ ਕੰਪਲੇਟਾਂ, ਨਵੇਂ ਕੁਨੈਕਸ਼ਨ ਜਾਰੀ ਕਰਨ ਦਾ ਸਮਾਂ, ਲਾਈਨ ਬਦਲੀ ਕਰਕੇ ਦੂਸਰੀ ਲਾਈਨ ਤੋਂ ਬਿਜਲੀ ਚਾਲੂ ਕਰਨ ਦਾ ਸਮਾਂ, ਬਿਜਲੀ ਮੀਟਰ ਸ਼ਿੱਫਟ ਕਰਨ ਤੇ ਉਸਨੂੰ ਚਾਲੂ ਕਰਨ ਦਾ ਸਮਾਂ, ਹੋਰ ਸਰਵਿਸਾਂ, ਫੁੱਟਕਲ ਸ਼ਕਾਇਤਾਂ ਅਤੇ ਖਪਤਕਾਰਾਂ ਦੇ ਬਿਲਾਂ ਸਬੰਧੀ ਸ਼ਕਇਤਾਂ, ਬਿਜਲੀ ਦੀ ਮੁੜ ਬਹਾਲੀ ਆਦਿ ਨੂੰ ਸਮੇਂ ਅਨੁਸਾਰ ਨਿਯਮਬੱਧ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਪੀ.ਐੇਸ.ਪੀ.ਸੀ.ਐਲ ਪੰਜਾਬ ਸਰਕਾਰ ਨਾਲ ਹੋਏ ਰੈਗੂਲੇਸ਼ਨ ਉੱਪਰ ਖਰਾ ਨਹੀਂ ਉੱਤਰ ਰਿਹਾ ਅਤੇ ਮਾਪਦੰਡਾਂ ਤੋਂ ਪਰ੍ਹੇ ਝੂਠੇ ਅੰਕੜੇ ਪੀ.ਐਸ.ਈ.ਆਰ.ਸੀ ਨੂੰ ਦੇ ਕੇ ਆਪਣੀ ਜੁਆਬਦੇਹੀ ਅਤੇ ਲੋਕਾਂ ਨੂੰ ਮੁਆਵਜ਼ੇ ਦੇਣ ਤੋਂ ਬੱਚ ਰਿਹਾ ਹੈ।
ਗਰੇਵਾਲ ਨੇ ਦੱਸਿਆ ਕਿ ਪੀ.ਐਸ.ਪੀ.ਸੀ ਐਲ ਵੱਲੋਂ ਖੱਪਤਕਾਰਾਂ ਨੂੰ ਮੁਆਵਜਾ ਦੇਣ ਲਈ ਬਿਜਲੀ ਸਬੰਧੀ ਸ਼ਕਾਇਤਾਂ ਦੇ ਵੇਰਵੇ ਰੱਖਣੇ ਜਰੂਰੀ ਹਨ। ਉਨ੍ਹਾ ਦੱਸਿਆ ਕਿ ਚਾਹੇ ਇਹ ਜੁਬਾਨੀਂ ਸ਼ਕਾਇਤਾਂ ਹੋਣ, ਚਾਹੇ ਟੈਲੀਫੋਨ ਰਾਹੀਂ ਜਾਣਕਾਰੀ ਅਧਾਰਤ ਜਾਂ ਰਜਿਸਟਰ ਵਿਚ ਲਿਖਤੀ ਸ਼ਕਾਇਤਾਂ ਹੋਣ, ਉਸ ਬੰਦ ਸਪਲਾਈ ਅਤੇ ਵਿਘਨ ਸਬੰਧੀ ਪੀ.ਐਸ.ਪੀ.ਸੀ ਐਲ ਨੂੰ ਵੇਰਵੇ ਰੱਖਣੇ ਜਰੂਰੀ ਹਨ। ਜਿਸ ਅਧਾਰ ਤੇ ਉਸਨੇ ਖੱਪਤਕਾਰ ਨੂੰ ਮੁਆਵਜਾ ਦੇਣਾ ਹੈ। ਗਰੇਵਾਲ ਨੇ ਕਿਹਾ ਕਿ ਪੀ.ਐਸ.ਪੀ.ਸੀ ਐਲ ਲਈ ਬਿਜਲੀ ਦੀ ਸ਼ਕਾਇਤ ਅਤੇ ਨੁਕਸ ਦੂਰ ਕਰਕੇ ਸਪਲਾਈ ਮੁੜ ਚਾਲੂ ਕਰਨ ਦਾ ਸਮਾਂ ਵੀ ਨਿਸਚੱਤ ਕੀਤਾ ਹੋਇਆ ਹੈ। ਗਰੇਵਾਲ ਨੇ ਕਿਹਾ ਕਿ ਮਾਪਦੰਡ ਮੁਤਾਬਕ ਜੇਕਰ ਕਿਸੇ ਖਪਤਕਾਰ ਦਾ ਫਿਊਜ਼ ਵੀ ਉੱੜਦਾ ਹੈ ਤਾਂ ਉਹ ਚਾਹੇ ਪੇਂਡੂ ਖੇਤਰ ਹੋਵੇ, ਚਾਹੇ ਸ਼ਹਿਰੀ ਉਹ ੪ ਘੰਟੇ ਵਿੱਚ ਵਿੱਚ ਲਗਾਕੇ ਸਪਲਾਈ ਚਾਲੂ ਕਰਨੀਂ ਹੁੰਦੀ ਹੈ। ਜੇਕਰ ਮਿਥੇ ਸਮੇਂ ਵਿੱਚ ਸਪਲਾਈ ਨਹੀਂ ਚਾਲੂ ਹੁੰਦੀ ਤਾਂ ਸ਼ਰਤਾਂ ਅਧੀਨ ਪੀ.ਐਸ.ਪੀ.ਸੀ ਐਲ ਖੱਪਤਕਾਰਾਂ ਨੂੰ ਮੁਆਵਜੇ ਵਜੋਂ ਰਕਮ ਦੀ ਅਦਾਇਗੀ ਕਰਨੀ ਪਏਗੀ ਜੋ ਕਿ ਪਏ ਨੁੱਕਸ ਮੁਤਾਬਕ ੫੦ ਰੁਪਏ ਤੋਂ ਲੈ ਕੇ ੫੦੦੦ ਰੁਪਏ ਦੇ ਹਿਸਾਬ ਨਾਲ ਦੇਣੀ ਸ਼ਰਤਾਂ ਵਿੱਚ ਨਿਯਤ ਕੀਤੀ ਹੋਈ ਹੈ। ਉਨ੍ਹਾ ਕਿਹਾ ਕਿ ਇਹ ਰਕਮ ਪੀ.ਐਸ.ਪੀ.ਸੀ ਐਲ ਨੇ ਖੱਪਤਕਾਰਾਂ ਨੂੰ ਉਸਦੇ ਬਿੱਲ ਵਿਚ ਅਡਜੱਸਟ ਕਰਕੇ ਵਾਪਿਸ ਕੀਤੀ ਜਾਣੀ ਹੁੰਦੀ ਹੈ, ਜੋ ਕਿ "ਸਪਲਾਈ ਕੋਡ" ਦੇ ਸਫਾ ਨੰਬਰ ੫੮,੫੯ ਤੇ ੬੦ ਵਿਚ ਲਿਖਿਆ ਹੈ। 
ਗਰੇਵਾਲ ਨੇ ਸਪੱਸ਼ਟ ਕੀਤਾ ਕਿ ਪਰ ਇਹ ਮੁਆਵਜੇ ਦੇ ਪੈਸੇ ਪੀ.ਐਸ.ਪੀ.ਸੀ ਐਲ ਨੇ ਅਜੇ ਤੱਕ ਆਪਣੇ ਕਿਸੇ ਵੀ ਖੱਪਤਕਾਰ ਨੂੰ ਨਹੀਂ ਦਿੱਤਾ ਜੋ ਕਿ ਇਕ ਅਤਿ ਵੱਡਾ ਘੁਟਾਲਾ ਹੈ। ਉਨ੍ਹਾਂ ਕਿਹਾ ਕਿ ਮੁਆਵਜਾ ਦੇਣ ਤੋਂ ਬੱਚਣ ਲਈ ਆਪਣੀ ਏ.ਏ.ਆਰ ਸਲਾਨਾ ਰਿਪੋਰਟ ਪਾਵਰਕੌਮ ਨੇ ਜੋ ਰਿਪੋਰਟ ਬਿਜਲੀ ਰੈਗੂਲੇਟਰੀ ਕਮਿਸ਼ਨ ਨੂੰ ਸੌਂਪੀ ਗਈ ਹੈ ਉਸ ਵਿੱਚ ਸਾਲ ਭਰ ਵਿਚ ਬਿਜਲੀ ਫੇਲ ਹੋਣ ਸਬੰਧੀ ਪੰਜਾਬ ਦੇ ਲੋਕਾਂ ਵੱਲੋਂ ਕੇਵਲ ੨੪੬੨ ਸ਼ਕਾਇਤਾਂ ਦਰਸਾਈਆਂ ਗਈਆਂ ਹਨ। ਜੱਦ ਕਿ ਹਕੀਕਤ ਇਹ ਕਿ ਪੰਜਾਬ ਦੀ ਲੱਗਭਗ ੬੫ ਲੱਖ ਦੀ ਅਬਾਦੀ ਹੈ। ਰੋਜਾਨਾ ਹੀ ਪੰਜਾਬ ਭਰ ਤੋਂ ਤਕਰੀਬਨ ੧੦,੦੦੦ ਸ਼ਕਾਇਤਾ ਫਾਲਟ ਪੈਣ ਤੇ ਬਿਜਲੀ ਬੰਦ ਹੋਣ ਜਾਂ ਫੇਲ ਹੋਣ ਸਬੰਧੀ ਬਿਜਲੀ ਕਰਮਚਾਰੀਆਂ ਜਾਂ ਅਧਿਕਾਰੀਆਂ ਨੂੰ ਪ੍ਰਾਪਤ ਹੁੰਦੀਆਂ ਹਨ। ਗਰੇਵਾਲ ਨੇ ਦੋਸ਼ ਲਗਾਇਆ ਕਿ ਪਾਵਰਕੌਮ ਆਪਣੇ ਖੱਪਤਕਾਰਾ ਨੂੰ ਮੁਆਵਜਾ ਦੇਣ ਤੋਂ ਭੱਜ ਰਿਹਾ ਹੈ, ਗਲਤ ਰਿਪੋਰਟਿੰਗ ਕਰ ਰਿਹਾ ਜਿਸਤੇ ਗੌਰ ਕਰਨਾਂ ਅਤਿ ਜਰੂਰੀ ਹੈ। ਗਰੇਵਾਲ ਨੇ ਕਿਹਾ ਕਿ ਉਹ ਇਸ ਸਬੰਧੀ ਸਾਬਕਾ ਕੇਂਦਰੀ ਮੰਤਰੀ ਤੇ ਪੰਜਾਬ ਭਾਜਪਾ ਦੇ ਮਾਮਲਿਆਂ ਸਬੰਧੀ ਇੰਚਾਰਜ ਸ਼੍ਰੀ ਸ਼ਾਂਤਾ ਕੁਮਾਰ, ਕੌਮੀਂ ਭਾਜਪਾ ਸਕੱਤਰ ਤੇ ਪੰਜਾਬ ਦੇ ਮਾਮਲਿਆਂ ਸਬੰਧੀ ਉੱਪ ਇੰਚਾਰਜ ਸ਼੍ਰੀ ਸ਼ਿਆਮ ਝਾਝੂ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ, ਉੱਪ ਮੁੱਖ ਮੰਤਰੀ ਅਤੇ ਪੰਜਾਬ ਦੇ ਉਰਜਾ ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ, ਪ੍ਰਦੇਸ਼ ਭਾਜਪਾ ਪ੍ਰਧਾਨ ਸ਼੍ਰੀ ਕਮਲ ਸ਼ਰਮਾਂ ਅਤੇ ਭਾਜਪਾ ਵੱਲੋਂ ਮੁੱਖ ਮੰਤਰੀ ਪੰਜਾਬ ਦੇ ਸਿਆਸੀ ਸਲਾਹਕਾਰ ਸ਼੍ਰੀ ਤੀਖਸ਼ਣ ਸੂਦ ਨੂੰ ਪੱਤਰ ਲਿਖੇ ਸਨ, ਈਮੇਲ ਅਤੇ ਰਜਿਸਟਰਡ ਪੱਤਰ ਵੀ ਭੇਜੇ ਹਨ ਕਿ ਪੀ.ਐਸ.ਪੀ.ਸੀ ਐਲ. ਤਹਿਸ਼ੁਦਾ ਮਾਪਦੰਡਾਂ ਮੁਤਾਬਕ ਬਿਜਲੀ ਖਪਤਕਾਰਾਂ ਨੂੰ ਮੁਆਵਜਾ ਵੰਡੇ, ਆਪਣੀਆਂ ਸੇਵਾਵਾਂ ਦਾ ਸੁਧਾਰ ਕਰੇ ਤਾਂ ਜੋ ਅਕਾਲੀ-ਭਾਜਪਾ ਸਰਕਾਰ "ਰਾਜ ਨਹੀਂ ਸੇਵਾ" ਦੇ ਕਾਜ ਦਾ ਫਇਦਾ ਆਮ ਲੋਕਾਂ ਨੂੰ ਪਹੁੰਚੇ।                                      
                               

Tuesday, January 28, 2014

ਪੀ.ਐੇਸ.ਪੀ.ਸੀ.ਐਲ ਤਹਿਸ਼ੁਦਾ ਮਾਪਦੰਡਾਂ ਮੁਤਾਬਕ ਸਪਲਾਈ ਦੇਵੇ

Tue, Jan 28, 2014 at 4:29 PM
ਸਰਕਾਰ ਨੂੰ ਪੰ. ਰਾਜ ਪਾਵਰ ਕਾਰਪੋ. ਦੀ ਨਕੇਲ ਜਰੂਰ ਕਸਣੀ ਪਏਗੀ
 ਭਾਜਪਾ ਆਗੂ ਨੇ ਕੀਤੀ ਖਪਤਕਾਰਾਂ ਨੂੰ ਅਦਾਇਗੀਆਂ ਕਰਨ ਦੀ ਵੀ ਮੰਗ 
ਲੁਧਿਆਣਾ: 28 ਜਨਵਰੀ 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ): 
ਸੀਨੀਅਰ ਭਾਜਪਾ ਆਗੂ ਅਤੇ ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ ਦੇ ਸਾਬਕਾ ਉੱਪ-ਚੇਅਰਮੈਨ ਸੁੱਖਮਿੰਦਰਪਾਲ ਸਿੰਘ ਗਰੇਵਾਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦੱਲ ਅਤੇ ਭਾਜਪਾ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਸਦਕਾ ਦੇਸ਼ ਅਤੇ ਵਦੇਸ਼ ਤੋਂ ਵੱਡੇ ਵੱਡੇ ਉਦਯੋਗਿਕ ਘਰਾਣੇ ਪੰਜਾਬ ਵਿੱਚ ਨਿਵੇਸ਼ ਕਰਨ ਲਈ ਚਾਹਵਾਨ ਹਨ। ੳਨ੍ਹਾਂ ਕਿਹਾ ਕਿ ਇਸਦਾ ਸਿਹਰਾ ਸ੍ਰ. ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ, ਸ੍ਰ. ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦੱਲ ਅਤੇ ਉੱਪ-ਮੁੱਖ ਮੰਤਰੀ ਪੰਜਾਬ ਸਰਕਾਰ ਅਤੇ ਸ਼੍ਰੀ ਕਮਲ ਸ਼ਰਮਾਂ ਪ੍ਰਦੇਸ਼ ਭਾਜਪਾ ਪ੍ਰਧਾਨ ਨੂੰ ਜਾਂਦਾ ਹੈ ਜਿਨ੍ਹਾਂ ਦੇ ਯਤਨਾਂ ਸੱਦਕਾ ਨਿਵੇਸ਼ੀਆਂ ਨੇ ਪੰਜਾਬ ਵੱਲ ਰੁੱਖ ਕੀਤਾ ਹੈ। ਗਰੇਵਾਲ ਨੇ ਕਿਹਾ ਪਰ ਸਰਕਾਰ ਨੂੰ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੀ ਨਕੇਲ ਜਰੂਰ ਕਸਣੀ ਪਏਗੀ ਜੋ ਕਿ ਸ਼ਹਿਰੀ ਅਤੇ ਪੇਂਡੂ ਖੇਤਰ ਦੇ ਉਪਭੋਗਤਾਵਾਂ ਨੂੰ ਮਾੜੀਆਂ ਸੇਵਾਵਾਂ ਦੇ ਰਿਹਾ ਹੈ। ਉਨ੍ਹਾ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਣਾਏ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ( ਪੀ.ਐਸ.ਈ.ਆਰ.ਸੀ ) ਵੱਲੋਂ ਦਿੱਤੇ ਮਾਪਦੰਡਾ ਤੋਂ ਵੀ ਥੱਲੇ ਹੱਦ ਦਰਜੇ ਦੀਆਂ ਮਾੜੀਆਂ ਸੇਵਾਵਾ ਦੇ ਕੇ ਪੀ.ਐੇਸ.ਪੀ.ਸੀ.ਐਲ ਵੱਲੋਂ ਸਰਕਾਰ ਤੇ ਖਪਤਕਾਰਾਂ ਨਾਲ ਵੱਡੇ ਪੱਧਰ ਤੇ ਧੋਖਾ ਅਤੇ ਬੇਈਮਾਨੀਂ ਕੀਤੀ ਜਾ ਰਹੀ ਹੈ ਜਿਸਨੂੰ ਬਿਲਕੁੱਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਗਰੇਵਾਲ ਨੇ ਕਿਹਾ ਕਿ ਮਿਆਰੀ ਸਪਲਾਈ ਲਈ ਆਪਣੇ ਸਪਲਾਈ ਕੋਡ ਵਿੱਚ ਪੀ.ਐਸ.ਈ.ਆਰ.ਸੀ ਲਿਖਤੀ ਤੌਰ ਤੇ ਸਪੱਸ਼ਟ ਹੈ ਕਿ ਖੱਪਤਕਾਰਾਂ ਦੀਆਂ ਸਮੱਸਿਆਵਾਂ ਅਤੇ ਸ਼ਿਕਾਇਤਾਂ ਨਿਧਾਰਤ ਸਮੇਂ ਵਿੱਚ ਠੀਕ ਕਰਦੇ ਹੋਏ ਵਧੀਆ ਸੇਵਾਵਾਂ ਦਿੱਤੀਆਂ ਜਾਣਾ ਜਰੂਰੀ ਹੈ, ਜਿਵੇਂ ਕਿ ਫਿਊਜ਼ ਉੱਡਣ ਤੋਂ ਬਾਦ ਲਗਾਉਣ ਦਾ ਸਮਾਂ, ਲਾਈਨ ਬ੍ਰੇਕ ਡਾਊਨ ਹੋਣ, ਅੰਡਰਗਰਾਊਂਡ ਕੇਬਲ ਤਾਰ ਬ੍ਰੇਕ ਡਾਊਨ ਹੋਣ, ਟਰਾਂਸਫਾਰਮਰ ਤੋਂ ਬਿਜਲੀ ਸਪਲਾਈ ਫੇਲ ਹੋਣ, ਟਰਾਂਸਫਾਰਮਰ ਫੇਲ ਹੋਣ, ਸਟ੍ਰੀਟ ਲਾਈਟਾਂ ਦੇ ਫੇਲ ਹੋਣ, ਸਮੇਂ ਤੋਂ ਵੱਧ ਸਮਾਂ ਸਪਲਾਈ ਬੰਦ ਹੋਣ, ਬਿਜਲੀ ਦਾ ਇੱਕ ਸਾਰ ਨਾ ਚੱਲਦੇ ਹੋਏ ਝਮੱਕੇ ਮਾਰਨੇਂ, ਮੀਟਰ ਸਬੰਧੀ ਕੰਪਲੇਟਾਂ, ਨਵੇਂ ਕੁਨੈਕਸ਼ਨ ਜਾਰੀ ਕਰਨ ਦਾ ਸਮਾਂ, ਲਾਈਨ ਬਦਲੀ ਕਰਕੇ ਦੂਸਰੀ ਲਾਈਨ ਤੋਂ ਬਿਜਲੀ ਚਾਲੂ ਕਰਨ ਦਾ ਸਮਾਂ, ਬਿਜਲੀ ਮੀਟਰ ਸ਼ਿੱਫਟ ਕਰਨ ਤੇ ਉਸਨੂੰ ਚਾਲੂ ਕਰਨ ਦਾ ਸਮਾਂ, ਹੋਰ ਸਰਵਿਸਾਂ, ਫੁੱਟਕਲ ਸ਼ਕਾਇਤਾਂ ਅਤੇ ਖਪਤਕਾਰਾਂ ਦੇ ਬਿਲਾਂ ਸਬੰਧੀ ਸ਼ਕਇਤਾਂ, ਬਿਜਲੀ ਦੀ ਮੁੜ ਬਹਾਲੀ ਆਦਿ ਨੂੰ ਸਮੇਂ ਅਨੁਸਾਰ ਨਿਯਮਬੱਧ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਪੀ.ਐਸ.ਈ.ਆਰ.ਸੀ ਪੰਜਾਬ ਸਰਕਾਰ ਨਾਲ ਹੋਏ ਰੈਗੂਲੇਸ਼ਨ ਉੱਪਰ ਖਰਾ ਨਹੀਂ ੳੁੱਤਰ ਰਿਹਾ ਅਤੇ ਮਾਪਦੰਡਾਂ ਤੋਂ ਪਰ੍ਹੇ ਝੂਠੇ ਅੰਕੜੇ ਪੀ.ਐਸ.ਈ.ਆਰ.ਸੀ ਨੂੰ ਦੇ ਕੇ ਆਪਣੀ ਜੁਆਬਦੇਹੀ ਅਤੇ ਲੋਕਾਂ ਨੂੰ ਮੁਆਵਜ਼ੇ ਦੇਣ ਤੋਂ ਬੱਚ ਰਿਹਾ ਹੈ।
ਗਰੇਵਾਲ ਨੇ ਦੱਸਿਆ ਕਿ ਪੀ.ਐਸ.ਈ.ਆਰ.ਸੀ ਵੱਲੋਂ ਖੱਪਤਕਾਰਾਂ ਨੂੰ ਮੁਆਵਜਾ ਦੇਣ ਲਈ ਬਿਜਲੀ ਸਬੰਧੀ ਸ਼ਕਾਇਤਾਂ ਦੇ ਵੇਰਵੇ ਰੱਖਣੇ ਜਰੂਰੀ ਹਨ। ਉਨ੍ਹਾ ਦੱਸਿਆ ਕਿ ਚਾਹੇ ਇਹ ਜੁਬਾਨੀਂ ਸ਼ਕਾਇਤਾਂ ਹੋਣ, ਚਾਹੇ ਟੈਲੀਫੋਨ ਰਾਹੀਂ ਜਾਣਕਾਰੀ ਅਧਾਰਤ ਜਾਂ ਰਜਿਸਟਰ ਵਿਚ ਲਿਖਤੀ ਸ਼ਕਾਇਤਾਂ ਹੋਣ, ਉਸ ਬੰਦ ਸਪਲਾਈ ਅਤੇ ਵਿਘਨ ਸਬੰਧੀ ਪੀ.ਐਸ.ਈ.ਆਰ.ਸੀ ਨੂੰ ਵੇਰਵੇ ਰੱਖਣੇ ਜਰੂਰੀ ਹਨ। ਜਿਸ ਅਧਾਰ ਤੇ ਉਸਨੇ ਖੱਪਤਕਾਰ ਨੂੰ ਮੁਆਵਜਾ ਦੇਣਾ ਹੈ। ਗਰੇਵਾਲ ਨੇ ਕਿਹਾ ਕਿ ਪੀ.ਐਸ.ਈ.ਆਰ.ਸੀ ਲਈ ਬਿਜਲੀ ਦੀ ਸ਼ਕਾਇਤ ਅਤੇ ਨੁਕਸ ਦੂਰ ਕਰਕੇ ਸਪਲਾਈ ਮੁੜ ਚਾਲੂ ਕਰਨ ਦਾ ਸਮਾਂ ਵੀ ਨਿਸਚੱਤ ਕੀਤਾ ਹੋਇਆ ਹੈ। ਗਰੇਵਾਲ ਨੇ ਕਿਹਾ ਕਿ ਮਾਪਦੰਡ ਮੁਤਾਬਕ ਜੇਕਰ ਕਿਸੇ ਖਪਤਕਾਰ ਦਾ ਫਿਊਜ਼ ਵੀ ਉੱੜਦਾ ਹੈ ਤਾਂ ਉਹ ਚਾਹੇ ਪੇਂਡੂ ਖੇਤਰ ਹੋਵੇ, ਚਾਹੇ ਸ਼ਹਿਰੀ ਉਹ 4 ਘੰਟੇ ਵਿੱਚ ਵਿੱਚ ਲਗਾਕੇ ਸਪਲਾਈ ਚਾਲੂ ਕਰਨੀਂ ਹੁੰਦੀ ਹੈ। ਜੇਕਰ ਮਿਥੇ ਸਮੇਂ ਵਿੱਚ ਸਪਲਾਈ ਨਹੀਂ ਚਾਲੂ ਹੁੰਦੀ ਤਾਂ ਸ਼ਰਤਾਂ ਅਧੀਨ ਪੀ.ਐਸ.ਪੀ.ਸੀ ਐਲ ਖੱਪਤਕਾਰਾਂ ਨੂੰ ਮੁਆਵਜੇ ਵਜੋਂ ਰਕਮ ਦੀ ਅਦਾਇਗੀ ਕਰਨੀ ਪਏਗੀ ਜੋ ਕਿ ਪਏ ਨੁੱਕਸ ਮੁਤਾਬਕ 50 ਰੁਪਏ ਤੋਂ ਲੈ ਕੇ 5000 ਰੁਪਏ ਦੇ ਹਿਸਾਬ ਨਾਲ ਦੇਣੀ ਸ਼ਰਤਾਂ ਵਿੱਚ ਨਿਯਤ ਕੀਤੀ ਹੋਈ ਹੈ। ਉਨ੍ਹਾ ਕਿਹਾ ਕਿ ਇਹ ਰਕਮ ਪੀ.ਐਸ.ਪੀ.ਸੀ ਐਲ ਨੇ ਖੱਪਤਕਾਰਾਂ ਨੂੰ ਉਸਦੇ ਬਿੱਲ ਵਿਚ ਅਡਜੱਸਟ ਕਰਕੇ ਵਾਪਿਸ ਕੀਤੀ ਜਾਣੀ ਹੁੰਦੀ ਹੈ।
ਗਰੇਵਾਲ ਨੇ ਸਪੱਸ਼ਟ ਕੀਤਾ ਕਿ ਪਰ ਇਹ ਮੁਆਵਜੇ ਦੇ ਪੈਸੇ ਪੀ.ਐਸ.ਪੀ.ਸੀ ਐਲ ਨੇ ਅਜੇ ਤੱਕ ਆਪਣੇ ਕਿਸੇ ਵੀ ਖੱਪਤਕਾਰ ਨੂੰ ਨਹੀਂ ਦਿੱਤਾ ਜੋ ਕਿ ਇਕ ਅਤਿ ਵੱਡਾ ਘੁਟਾਲਾ ਹੈ। ਉਨ੍ਹਾਂ ਕਿਹਾ ਕਿ ਮੁਆਵਜਾ ਦੇਣ ਤੋਂ ਬੱਚਣ ਲਈ ਆਪਣੀ ਏ.ਏ.ਆਰ ਸਲਾਨਾ ਰਿਪੋਰਟ ਪਾਵਰਕੌਮ ਨੇ ਜੋ ਰਿਪੋਰਟ ਬਿਜਲੀ ਰੈਗੂਲੇਟਰੀ ਕਮਿਸ਼ਨ ਨੂੰ ਸੌਂਪੀ ਗਈ ਹ ੈਉਸ ਵਿੱਚ ਸਾਲ ਭਰ ਵਿਚ ਬਿਜਲੀ ਫੇਲ ਹੋਣ ਸਬੰਧੀ ਪੰਜਾਬ ਦੇ ਲੋਕਾਂ ਵੱਲੋਂ ਕੇਵਲ 2462 ਸ਼ਕਾਇਤਾਂ ਦਰਸਾਈਆਂ ਗਈਆਂ ਹਨ। ਜੱਦ ਕਿ ਹਕੀਕਤ ਇਹ ਕਿ ਪੰਜਾਬ ਦੀ ਲੱਗਭਗ 65 ਲੱਖ ਦੀ ਅਬਾਦੀ ਹੈ। ਰੋਜਾਨਾ ਹੀ ਪੰਜਾਬ ਭਰ ਤੋਂ ਤਕਰੀਬਨ 10,000 ਸ਼ਕਾਇਤਾ ਫਾਲਟ ਪੈਣ ਤੇ ਬਿਜਲੀ ਬੰਦ ਹੋਣ ਜਾਂ ਫੇਲ ਹੋਣ ਸਬੰਧੀ ਬਿਜਲੀ ਕਰਮਚਾਰੀਆਂ ਜਾਂ ਅਧਿਕਾਰੀਆਂ ਨੂੰ ਪ੍ਰਾਪਤ ਹੁੰਦੀਆਂ ਹਨ। ਗਰੇਵਾਲ ਨੇ ਦੋਸ਼ ਲਗਾਇਆ ਕਿ ਪਾਵਰਕੌਮ ਆਪਣੇ ਖੱਪਤਕਾਰਾ ਨੂੰ ਮੁਆਵਜਾ ਦੇਣ ਤੋਂ ਭੱਜ ਰਿਹਾ ਹੈ, ਗਲਤ ਰਿਪੋਰਟਿੰਗ ਕਰ ਰਿਹਾ ਜਿਸਤੇ ਗੌਰ ਕਰਨਾਂ ਅਤਿ ਜਰੂਰੀ ਹੈ। ਗਰੇਵਾਲ ਨੇ ਕਿਹਾ ਕਿ ਉਹ ਇਸ ਸਬੰਧੀ ਸਾਬਕਾ ਕੇਂਦਰੀ ਮੰਤਰੀ ਤੇ ਪੰਜਾਬ ਭਾਜਪਾ ਦੇ ਮਾਮਲਿਆਂ ਸਬੰਧੀ ਇੰਚਾਰਜ ਸ਼੍ਰੀ ਸ਼ਾਂਤਾ ਕੁਮਾਰ, ਕੌਮੀਂ ਭਾਜਪਾ ਸਕੱਤਰ ਤੇ ਪੰਜਾਬ ਦੇ ਮਾਮਲਿਆਂ ਸਬੰਧੀ ਉੱਪ ਇੰਚਾਰਜ ਸ਼੍ਰੀ ਸ਼ਿਆਮ ਝਾਝੂ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ, ਉੱਪ ਮੁੱਖ ਮੰਤਰੀ ਅਤੇ ਪੰਜਾਬ ਦੇ ਉਰਜਾ ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ, ਪ੍ਰਦੇਸ਼ ਭਾਜਪਾ ਪ੍ਰਧਾਨ ਸ਼੍ਰੀ ਕਮਲ ਸ਼ਰਮਾਂ ਅਤੇ ਭਾਜਪਾ ਵੱਲੋਂ ਮੁੱਖ ਮੰਤਰੀ ਪੰਜਾਬ ਦੇ ਸਿਆਸੀ ਸਲਾਹਕਾਰ ਸ਼੍ਰੀ ਤੀਖਸ਼ਣ ਸੂਦ ਨੂੰ ਪੱਤਰ ਭੇਜ ਕੇ ਮੰਗ ਕਰਨਗੇ ਕਿ ਪੀ.ਐਸ.ਪੀ.ਸੀ ਐਲ ਤਹਿਸ਼ੁਦਾ ਮਾਪਦੰਡਾਂ ਮੁਤਾਬਕ ਬਿਜਲੀ ਖਪਤਕਾਰਾਂ ਨੂੰ ਅਦਾਇਗੀਆਂ ਕਰੇ ਅਤੇ ਸੇਵਾਵਾਂ ਦਾ ਸੁਧਾਰ ਕਰੇ ਜੋ ਅਕਾਲੀ ਦੱਲ- ਭਾਜਪਾ ਸਰਕਾਰ ਦੇ ਖੱਪਤਕਾਰਾਂ ਅਤੇ ਉਦਯੋਗ ਪ੍ਰਤੀ “ਰਾਜ ਨਹੀਂ ਸੇਵਾ” ਦਾ ਉਪਰਾਲੇ ਦਾ ਫਇਦਾ ਆਮ ਲੋਕਾਂ ਨੂੰ ਹਾਸਲ ਹੋਵੇ।
ਪੀ.ਐੇਸ.ਪੀ.ਸੀ.ਐਲ ਤਹਿਸ਼ੁਦਾ ਮਾਪਦੰਡਾਂ ਮੁਤਾਬਕ ਸਪਲਾਈ ਦੇਵੇ