Showing posts with label Ayurveda. Show all posts
Showing posts with label Ayurveda. Show all posts

Monday, June 15, 2026

ਕਵੀਰਾਜ ਸ਼੍ਰੀ ਵੇਣੀ ਪ੍ਰਸ਼ਾਦ ਦੀ ਕਲਾ ਅੱਜ ਵੀ ਜਿਊਂਦੀ ਜਾਗਦੀ ਹੈ

On 14th June 2026 Regarding Medical Camp at Dhanwantri Garden Ludhiana\

ਡਾ. ਵਿਸ਼ਵ ਵਿਜੇ ਸ਼ਰਮਾ ਅੱਜ ਵੀ ਅਣਗਿਣਤ ਮਰੀਜ਼ਾਂ ਦਾ ਇਲਾਜ ਕਰਦੇ ਹਨ 


ਲੁਧਿਆਣਾ
: 15 ਜੂਨ 2026: (ਮਨਪ੍ਰੀਤ ਸਿੰਘ//ਮੀਡੀਆ ਲਿੰਕ 32//ਪੰਜਾਬ ਸਕਰੀਨ ਡੈਸਕ)::

ਇਹ ਗੱਲ ਕੁਝ ਦਹਾਕੇ ਪੁਰਾਣੀ ਹੈ। ਪੰਜਾਬ ਵਿੱਚ ਕਤਲੋਗਾਰਤ ਦੀ ਅੱਗ ਦੇ ਬਾਵਜੂਦ ਸਹਿਣਸ਼ੀਲਤਾ ਬਣੀ ਹੋਈ ਸੀ। ਬਸਾਂ ਵਿੱਚੋਂ ਇੱਕ ਫਿਰਕੇ ਦੇ ਯਾਤਰੀਆਂ ਨੂੰ ਕੱਢ ਕੇ ਮਾਰਨ ਦੀਆਂ ਅਣਮਨੁੱਖੀ ਘਟਨਾਵਾਂ ਦੇ ਬਾਵਜੂਦ ਸਮਾਜ ਵਿੱਚ ਅਮਨ ਅਮਾਨ ਅਜੇ ਕਾਇਮ ਸੀ।  ਸਿਰਫ ਇਹੀ ਨਹੀਂ ਬਲਕਿ ਸ਼ਾਮਾਂ ਵੇਲੇ ਕੁਝ ਸਾਹਿਤਿਕ ਅਤੇ ਸੱਭਿਆਚਾਰਕ ਆਯੋਜਨ ਵੀ ਹੋਣ ਲੱਗ ਪਏ ਸਨ। ਪੀਏਯੂ ਦਾ ਸਟੂਡੈਂਟਸ ਹੋਮ ਕੁਝ ਦੂਰ ਪੈਂਦਾ ਸੀ ਇਸ ਲਈ ਇਹੋ ਜਿਹੇ ਕੁਝ ਪ੍ਰੋਗਰਾਮ ਉਦੋਂ ਪੁਰਾਣੀ ਕਚਹਿਰੀ ਚੌਂਕ ਨੇੜੇ ਸਥਿਤ ਐਕਸਟੈਨਸ਼ਨ ਲਾਇਬ੍ਰੇਰੀ ਵਿੱਚ ਵੀ ਹੋਇਆ ਕਰਦੇ ਸਨ। ਸਰਬ ਸਾਂਝੀਵਾਲਤਾ ਵਾਲੀ ਭਾਵਨਾ ਇਹਨਾਂ ਸਮਾਗਮ ਦੇ ਆਯੋਜਨਾਂ ਵਿੱਚ ਉਭਰ ਕੇ ਸਾਹਮਣੇ ਆਉਂਦੀ ਸੀ। 

ਮੰਚ ਸੰਚਾਲਨ ਮੌਕੇ ਹਿੰਦੀ ਪੰਜਾਬੀ ਅਤੇਰ ਉਰਦੂ ਦਾ ਰਲਵਾਂ ਮਿਲਵਾਂ ਰੰਗ ਵੀ ਮਹਿਸੂਸ ਹੁੰਦਾ ਸੀ। ਸਟੇਜ ਤੋਂ ਹੁੰਦੇ ਐਲਾਨਾਂ ਦੇ ਦਰਮਿਆਨ ਸ਼ਿਅਰੋ ਸ਼ਾਇਰੀ ਵਾਲਾ ਰੰਗ ਵੀ ਹੁੰਦਾ ਸੀ। ਹੁਣ ਵੀ ਸ਼ਾਇਦ ਅਜਿਹੇ ਪ੍ਰੋਗਰਾਮ ਹੁੰਦੇ ਹੋਣਗੇ ਪਰ ਮੈਨੂੰ ਕਾਫੀ ਸਮੇਂ ਤੋਂ ਪਤਾ ਨਹੀਂ ਲੱਗਿਆ। ਸ਼ਾਇਦ ਮੈਨੂੰ ਕਿਸੇ ਨੇ ਨਿਮੰਤ੍ਰਿਤ ਨਾ ਕੀਤਾ ਹੋਵੇ। 

ਮੈਂ ਅੱਜ ਜਿਸ ਪ੍ਰੋਗਰਾਮ ਦੀ ਯਾਦ ਸਾਂਝੀ ਕਰ ਰਿਹਾ ਹਾਂ ਉਸ ਵਿੱਚ ਉਹਨਾਂ ਵੇਲਿਆਂ ਵਿੱਚ ਪ੍ਰਸਿੱਧ ਲੇਖਕ ਅਤੇ ਬੁਧੀਜੀਵੀ ਡਾਕਟਰ ਗਿਆਨ ਸਿੰਘ ਮਾਨ ਵੀ ਸ਼ਾਮਲ ਸਨ ਜਿਹਨਾਂ ਦੀ ਪ੍ਰਸਿੱਧੀ ਇੱਕ ਤਾਂਤਰਿਕ ਵੱਜੋਂ ਵੀ ਅਸਮਾਨਾਂ 'ਤੇ ਸੀ।  ਇਹਨਾਂ ਸਮਾਗਮਾਂ ਵਿੱਚ ਨਾਰੀ ਸ਼ਕਤੀ ਵੀ ਵੱਧ ਚੜ੍ਹ ਕੇ ਸ਼ਾਮਲ ਹੋਈ ਹੁੰਦੀ ਸੀ। 

ਇਸ ਮੌਕੇ ਇੱਕ ਵੈਦ ਵੱਜੋਂ ਪ੍ਰਸਿੱਧ ਵੇਣੀ ਪ੍ਰਸਾਦ ਜੀ ਵੀ ਸਨ ਜਿਹਨਾਂ ਦੇ ਪਰਿਵਾਰ ਵੱਲੋਂ ਧਨਵੰਤਰੀ ਗਾਰਡਨ ਹੁਣ ਵੀ ਟੈਗੋਰ ਨਗਰ ਵਿੱਚ ਇੱਕ ਬਹੁਤ ਹੀ ਹਰਮਨਪਿਆਰੀ ਥਾਂ ਹੈ। ਸਰੀਰਕ ਅਤੇ ਮਾਨਸਿਕ ਬਿਮਾਰੀਆਂ  ਦੇ ਸਤਾਏ ਲੋਕ ਹੁਣ ਵੀ ਇਸ ਥਾਂ ਜ਼ਰੂਰ ਪਹੁੰਚਦੇ ਹਨ। ਇਲਾਜ ਤਾਂ ਬਹੁਤ ਸਾਰੀਆਂ ਬਿਮਾਰੀਆਂ ਦਾ ਹੁੰਦਾ ਹੈ ਪਰ ਸਾਹ ਅਤੇ ਦਮੇ ਦੇ ਰੋਗੀ ਬਹੁਤਾਤ ਵਿੱਚ ਹੁੰਦੇ ਹਨ - -ਕਈ ਵਾਰ ਇੱਕ ਦਿਨ ਵਾਲੇ ਨਿਸਚਿਤ ਕੈਂਪ ਵਿੱਚ ਕੁਝ ਹਜ਼ਾਰ ਮਰੀਜ਼। ਮਰੀਜ਼ ਆਈ ਜਾਂਦੇ ਅਤੇ ਡਾਕਟਰ ਸਾਹਿਬ ਆਪਣੇ ਸਹਾਇਕ ਅਤੇ ਮਿੱਤਰ ਬੱਸੀ ਸਾਹਿਬ ਨਾਲ ਉਹਨਾਂ ਨੂੰ ਦਵਾਈ ਵਾਲੀ ਪੁੜੀ ਜਾਂ ਦੋ ਤਿੰਨ ਕੈਪਸੂਲ ਵੀ ਦੇਈ ਜਾਂਦੇ ਅਤੇ ਅੱਖਾਂ ਮੀਤ ਕੇ ਨਾਲ ਦੀ ਨੱਕ ਕੋਈ ਮੰਤਰ ਜਿਹਾ ਵੀ ਪੜ੍ਹੀ ਜਾਂਦੇ........!  

ਮੈਂ ਪੁੱਛਿਆ ਵੀ ਕਿ ਇਹ ਕਿਹੜਾ ਮੰਤਰ ਹੈ ਜਿਹੜਾ ਤੁਸੀਂ ਆਪਣੀ ਆਵਾਜ਼ ਉੱਚੀ ਕੀਤੇ ਬਿਨਾ ਪੜ੍ਹਦੇ ਹੋ . .? ਉਹਨਾਂ ਮੇਰੇ ਸੁਆਲ ਨੂੰ ਮੁਸਕਰਾ ਕੇ ਟਾਲ ਦਿੱਤਾ........! ਜਦੋਂ ਮੈਂ ਪੁੱਛਿਆ ਕਿ ਤੁਸੀਂ ਕਿਸੇ ਦੀ ਬਿਮਾਰੀ ਵੀ ਨਹੀਂ ਪੁੱਛਦੇ ਸਿੱਧਾ ਉਸ ਨੂੰ ਦਵਾਈ ਹੀ ਫੜਾ ਦੇਂਦੇ ਹੋ ਤਾਂ ਉਦੋਂ ਵੀ ਉਹ ਸਿਰਫ ਮੁਸਕਰਾਏ ਪਰ ਉਹਨਾਂ ਦੇ ਨਾਲ ਖੜੋਤੇ ਜਨਾਬ ਐਮ ਪੀ ਬੱਸੀ ਕਿ ਇਹ ਖਾਸ ਦਵਾਈ ਡਾਕਟਰ ਸਾਹਿਬ ਦਾ ਇੱਕ ਬਹੁਤ ਪੁਰਾਣਾ ਅਤੇ ਖਾਸ ਰਾਜ਼ ਹੈ। ਬਲਕਿ ਇਹ ਕਹਿ ਲਓ ਕਿ ਇਹਨਾਂ ਦੇ ਪਿਤਾ ਮਾਣਯੋਗ ਕਵੀਰਾਜ ਵੇਣੀ ਪ੍ਰਸ਼ਾਦ ਜੀ ਦਾ ਰਾਜ਼ ਹੈ ਜਿਸ ਦਾ ਲਾਹਾ ਲੱਖਾਂ ਕਰੋੜਾਂ ਲੋਕਾਂ ਨੇ ਉਠਾਇਆ। ਅੱਜ ਵੀ ਡਾਕਟਰ ਵਿਸ਼ਵ ਵਿਜੇ ਸ਼ਰਮਾ ਹੁਰਾਂ ਕੋਲੋਂ ਦਵਾਈ ਲੈਣ ਲਈ ਕੁਝ ਹਜ਼ਾਰ ਮਰੀਜ਼ ਆਏ ਸਨ। ਜਨਾਬ ਐਮ ਪੀ ਬੱਸੀ ਡਾਕਟਰ ਵਿਸ਼ਵ ਵਿਜੇ ਸ਼ਰਮਾ ਦੇ ਗੁਆਂਢੀ ਵੀ ਹਨ ਅਤੇ ਬੈਂਕ ਵਿੱਚੋਂ ਰਿਟਾਇਰ ਹੋਏ ਹਨ। ਦੋਹਾਂ ਮਿੱਤਰਾਂ ਦਾ ਪ੍ਰੇਮ ਪਿਆਰ ਏਨਾ ਜ਼ਿਆਦਾ ਹੈ ਕਿ ਦੋਵੇਂ ਦਿਨ ਦਾ ਕਾਫੀ ਹਿੱਸਾ ਇਕੱਠੇ ਹੀ ਰਹਿੰਦੇ ਹਨ। ਬੱਸੀ ਸਾਹਿਬ ਡਾਕਟਰ ਸਾਹਿਬ ਦੇ ਮਰੀਜ਼ਾਂ ਨੂੰ ਦੇਖਦੇ ਹਨ ਅਤੇ ਉਂਣਦੇ ਇਲਾਜ ਵਿਚ ਡਾਕਟਰ ਸਾਹਿਬ ਦੇ ਸਹਾਇਕ ਦੀ ਭੂਮਿਕਾ ਬੜੀ ਜ਼ਿੰਮੇਦਾਰੀ ਨਾਲ ਨਿਭਾਉਂਦੇ ਹਨ। 

ਅਸਲ ਵਿੱਚ ਆਪਣੇ ਪਿਤਾ ਕਵੀਰਾਜ ਸ਼੍ਰੀ ਵੇਣੀ ਪ੍ਰਸ਼ਾਦ ਦੀ ਤਰ੍ਹਾਂ ਹੁਣ ਉਹਨਾਂ ਦੇ ਬੇਟੇ ਡਾਕਟਰ ਵਿਸ਼ਵ ਵਿਜੇ ਸ਼ਰਮਾ ਜੀ ਕੋਲ ਵੀ ਚਿਹਰਾ ਦੇਖਦਿਆਂ ਹੀ ਬਿਮਾਰੀ ਦਾ ਪਤਾ ਲਾ ਲੈਣ ਦੀ ਚਮਤਕਾਰੀ ਮੌਜੂਦ ਹੈ। ਲੋਕ ਉਹਨਾਂ ਨੂੰ ਅੰਤਰਜਾਮੀ ਆਖਦੇ ਹਨ। ਉਹ ਬਿਨਾ ਕੁਝ ਪੁੱਛਿਆਂ ਬੜੀ ਸਫਲਤਾ ਨਾਲ ਲੋਕਾਂ ਦਾ ਇਲਾਜ ਕਰਦੇ ਹਨ। ਉਹਨਾਂ ਕੋਲੋਂ ਲਈ ਸਿੱਖਿਆ ਦਿੱਖਿਆ ਹੁਣ ਵੀ ਵਧਫੁੱਲ ਰਹੀ ਹੈ। 

14 ਜੂਨ ਵਾਲੇ ਕੈਂਪ ਮੌਕੇ ਵੀ ਬਹੁਤ ਸਾਰੇ ਲੋਕਾਂ ਨੇ ਫਾਇਦਾ ਉਠਾਇਆ ਅਤੇ ਹੁਣ ਦੂਜਾ ਵਿਸ਼ੇਸ਼ ਕੈਂਪ 20 ਜੁਲਾਈ 2026 ਨੂੰ ਅਤੇ ਤੀਜਾ ਕੈਂਪ 23 ਨਵੰਬਰ ਤੋਂ 27 ਨਵੰਬਰ 2026 ਤੱਕ ਲਾਇਆ ਜਾਏਗਾ। 

Sunday, October 23, 2022

ਨੈਸ਼ਨਲ ਆਯੁਰਵੇਦਾ ਦਿਵਸ ਅਤੇ ਧਨਵੰਤਰੀ ਦਿਵਸ-2022 ਮਨਾਇਆ

23rd October 2022 at 3:37 PM WhatsApp

ਚੇਤਨ ਸਿੰਘ ਜੌੜਾਮਾਜਰਾ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ


*ਆਯੁਰਵੇਦ ਦੀ ਸਮਰੱਥਾ ਦੀ ਵਰਤੋਂ ਕਰਕੇ ਬਿਮਾਰੀਆਂ ਅਤੇ ਮੌਤ ਦਰ ਨੂੰ ਘਟਾਉਣਾ ਸਮੇਂ ਦੀ ਲੋੜ: ਸਿਹਤ ਮੰਤਰੀ

*ਆਯੁਰਵੇਦ, ਢੁਕਵੀਂ ਦਵਾਈ ਦੀ ਸਭ ਤੋਂ ਪੁਰਾਣੀ ਅਤੇ ਚੰਗੀ ਤਰ੍ਹਾਂ ਦਸਤਾਵੇਜ਼ੀ ਪ੍ਰਣਾਲੀ: ਡਾ. ਰਾਕੇਸ਼ ਸ਼ਰਮਾ

ਐਸ.ਏ.ਐਸ ਨਗਰ: 23 ਅਕਤੂਬਰ 2022: (ਕਾਰਤਿਕਾ ਸਿੰਘ//ਮੋਹਾਲੀ ਸਕਰੀਨ//ਪੰਜਾਬ ਸਕਰੀਨ)::

ਅੰਗਰੇਜ਼ੀ ਦਵਾਈਆਂ ਦੇ ਸਿਸਟਮ ਤੋਂ ਘਬਰਾ ਕੇ ਇਸ ਤੋਂ ਨਿਰਾਸ਼ ਹੋਣ ਵਾਲਿਆਂ ਦੀ ਗਿਣਤੀ ਵੀ ਤੇਜ਼ੀ ਨਾਲ ਵੱਧ ਰਹੀ ਹੈ। ਕਈ ਕਈ ਕਿਸਮ ਦੇ ਟੈਸਟ, ਫਿਰ ਕਈ ਕਈ ਕਿਸਮ ਦੀਆਂ ਰਿਐਕਸ਼ਨ ਅਤੇ ਮਹਿੰਗੀ ਇਲਾਜ ਪ੍ਰਣਾਲੀ ਤੋਂ ਚਿੰਤਤ ਹੋਏ ਲੋਕ ਇੱਕ ਵਾਰ ਫਿਰ ਹੋਮਿਓਪੈਥੀ ਅਤੇ ਅਯੁਰਵੈਦ ਵੱਲ ਮੁੜ ਰਹੇ ਹਨ।  ਵੱਧ ਰਹੀ ਗਿਣਤੀ ਨੂੰ ਦੇਖਦਿਆਂ ਅੱਜ ਮੋਹਾਲੀ ਵਿੱਚ ਧਨਵੰਤਰੀ ਦਿਵਸ ਮੌਕੇ ਵਿਸ਼ੇਸ਼ ਆਯੋਜਨ ਕੀਤਾ ਗਿਆ। ਇਸ ਦਿਵਸ ਨੂੰ ਆਯੁਰਵੇਦ ਦਿਵਸ ਵੀ  ਆਖਿਆ ਜਾਂਦਾ ਹੈ। ਇਸ ਵਿਚ ਮਾਹਰ ਡਾਕਟਰਾਂ ਦੇ ਨਾਲ ਨਾਲ ਸਿਹਤ ਮੰਤਰੀ ਅਤੇ ਹੋਰ ਸ਼ਖਸੀਅਤਾਂ ਵੀ ਸ਼ਾਮਲ ਹੋਈਆਂ। ਆਯੁਰਵੇਦ ਵਿਚ ਦਿਲਚਸਪੀ ਰੱਖਣ ਵਾਲੇ ਵੀ ਪੁੱਜੇ ਹੋਏ ਸਨ। 

ਇਸ ਮੌਕੇ ਇਹ ਵਿਸ਼ਵਾਸ ਬਹੁ ਗਿਣਤੀ ਨੇ ਜਤਾਇਆ ਕਿ ਆਯੁਰਵੇਦ ਦੀ ਸਮਰੱਥਾ ਦੀ ਵਰਤੋਂ ਕਰਕੇ ਬਿਮਾਰੀਆਂ ਅਤੇ ਮੌਤ ਦਰ ਨੂੰ ਘਟਾਉਣ ਲਈ ਆਯੁਰਵੇਦ ਨੂੰ ਉਤਸ਼ਾਹਿਤ ਕਰਨਾ ਸਮੇਂ ਦੀ ਜ਼ਰੂਰਤ ਹੈ, ਕਿਉਂਕਿ ਰੋਗਾਂ ਦੀ ਰੋਕਥਾਮ ਅਤੇ ਨਰੋਈ ਸਿਹਤ ਆਯੁਰਵੇਦ ਦਾ ਮੁੱਖ ਉਦੇਸ਼ ਹੈ। ਇਹ ਪ੍ਰਗਟਾਵਾ ਪੰਜਾਬ ਦੇ ਸਿਹਤ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਨੈਸ਼ਨਲ ਆਯੁਰਵੇਦਾ ਦਿਵਸ ਅਤੇ ਧਨਵੰਤਰੀ ਦਿਵਸ-2022 ਮੌਕੇ ਕੀਤਾ।  ਨਾਲ ਨਿਸਚੇ ਹੀ ਆਯੁਰਵੇਦ ਨੂੰ ਹੋਰ ਉਤਸ਼ਾਹ ਮਿਲੇਗਾ। 

ਜ਼ਿਕਰਯੋਗ ਹੈ ਕਿ ਧਨਵੰਤਰੀ ਦਿਵਸ ਜਿਸ ਨੂੰ ਸਰਕਾਰ ਨੇ ਰਾਸ਼ਟਰੀ ਆਯੁਰਵੇਦ ਦਿਵਸ ਵਜੋਂ ਘੋਸ਼ਿਤ ਕੀਤਾ ਹੈ। ਭਾਰਤ ਦਾ 7ਵਾਂ ਅਜਿਹਾ ਰਾਸ਼ਟਰੀ ਆਯੁਰਵੇਦ ਦਿਵਸ ਬੋਰਡ ਆਫ ਆਯੁਰਵੈਦਿਕ ਐਂਡ ਯੂਨਾਨੀ ਸਿਸਟਮ ਆਫ ਮੈਡੀਸਨ ਵੱਲੋਂ ਪੰਜਾਬ ਸਟੇਟ ਫੈਕਲਟੀ ਆਫ ਆਯੁਰਵੈਦਿਕ ਐਂਡ ਯੂਨਾਨੀ ਸਿਸਟਮ ਆਫ ਮੈਡੀਸਨ, ਗੁਰੂ ਰਵਿਦਾਸ ਆਯੁਰਵੇਦ ਯੂਨੀਵਰਸਿਟੀ, ਹੁਸ਼ਿਆਰਪੁਰ ਦੇ ਸਹਿਯੋਗ ਨਾਲ ਰਤਨ ਪ੍ਰੋਫੈਸ਼ਨਲ ਐਜੂਕੇਸ਼ਨਲ ਕਾਲਜ ਮੋਹਾਲੀ ਵਿਖੇ ਮਨਾਇਆ ਗਿਆ। ਇਸ ਮੌਕੇ ਸਿਹਤ ਅਤੇ ਪਰਿਵਾਰ ਭਲਾਈ, ਮੈਡੀਕਲ ਸਿੱਖਿਆ ਅਤੇ ਸਿਹਤ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਆਪਣੀ ਹਾਜ਼ਰੀ ਉਚੇਚ ਨਾਲ ਭਰੀ। ਉਹਨਾਂ ਆਯੁਰਵੇਦ ਨਾਲ ਸਬੰਧਤ ਬਹੁਤ ਸਾਰੀਆਂ ਸਾਰਥਕ ਗੱਲਾਂ ਵੀਆਖੀਆਂ। 

ਇਸ ਮੌਕੇ ਆਪਣੇ ਸੰਬੋਧਨ ਵਿਚ ਸਿਹਤ ਮੰਤਰੀ ਨੇ ਨਕਲੀ ਆਹਾਰ ਪਦਾਰਥਾਂ ਖਾਸ ਕਰਕੇ ਦੁੱਧ ਅਤੇ ਅਨਾਜ ਦੀ ਸਮੱਸਿਆ ਅਤੇ ਇਹ ਕਿਸ ਤਰ੍ਹਾਂ ਸਿਹਤ ਲਈ ਹਾਨੀਕਾਰਕ ਹਨ, ਬਾਰੇ ਚਰਚਾ ਕੀਤੀ।  ਉਨ੍ਹਾਂ ਨੇ ਵਧੀਆ ਗੁਣਵੱਤਾ ਵਾਲੇ ਫਲ ਅਤੇ ਸਬਜ਼ੀਆਂ ਦੀ ਉਪਲਬਧਤਾ ਲਈ ਫਸਲੀ ਵਿਭਿੰਨਤਾ 'ਤੇ ਜ਼ੋਰ ਦਿੱਤਾ।  ਉਨ੍ਹਾਂ ਦੱਸਿਆ ਕਿ ਇਹ ਸਰਕਾਰ  ਕੇਂਦਰ ਤੋਂ ਫੰਡ ਲਿਆਉਣ ਤੋਂ ਇਲਾਵਾ, ਰਾਜ ਨਾ ਸਿਰਫ ਆਯੁਰਵੇਦ, ਬਲਕਿ ਰਾਜ ਵਿੱਚ ਦਵਾਈਆਂ ਦੀਆਂ ਸਾਰੀਆਂ ਪ੍ਰਣਾਲੀਆਂ ਦੀ ਬਿਹਤਰੀ ਲਈ ਫੰਡਾਂ ਨੂੰ ਵੀ ਮਨਜ਼ੂਰੀ ਦੇਵੇਗਾ ਅਤੇ ਅਜਿਹੀ ਲਿਆਂਦੀ ਗਈ ਹਰ ਇੱਕ ਕਮਾਈ ਨੂੰ ਪਾਰਦਰਸ਼ੀ ਢੰਗ ਨਾਲ ਜਨਤਕ ਲਾਭ ਲਈ ਖਰਚਿਆ ਜਾਵੇਗਾ।

ਇਸ ਮੌਕੇ 'ਤੇ ਬੋਲਦਿਆਂ ਡਾ: ਸੰਜੀਵ ਗੋਇਲ ਨੇ ਸਾਰੇ ਪਤਵੰਤਿਆਂ ਦਾ ਸਵਾਗਤ ਕੀਤਾ ਅਤੇ ਰਾਸ਼ਟਰੀ ਆਯੂਰਵੇਦ ਦਿਵਸ ਦੇ ਵਿਚਾਰ ਬਾਰੇ ਦੱਸਿਆ ਅਤੇ ਇਸ ਸਾਲ ਦਾ ਥੀਮ "ਹਰ ਦਿਨ ਹਰ ਘਰ ਆਯੁਰਵੇਦ" ਹੈ ਅਤੇ ਸਕਾਰਾਤਮਕ ਸਿਹਤ ਦੀ ਸੰਭਾਲ ਲਈ ਆਯੁਰਵੈਦਿਕ ਪ੍ਰਣਾਲੀ ਦੀ ਵਰਤੋਂ 'ਤੇ ਜ਼ੋਰ ਦਿੱਤਾ। ਡਾ: ਰਾਕੇਸ਼ ਸ਼ਰਮਾ, ਜੋ ਕਿ ਐੱਨ.ਸੀ.ਆਈ.ਐੱਸ.ਐੱਮ. ਦੇ ਪ੍ਰਧਾਨ ਵਜੋਂ ਸ਼ਾਮਲ ਹੋਣ ਤੋਂ ਪਹਿਲਾਂ ਡਾਇਰੈਕਟਰ ਆਯੁਰਵੇਦ, ਪੰਜਾਬ ਵਜੋਂ ਵੀ ਕੰਮ ਕਰਦੇ ਸਨ, ਨੇ ਰਾਜ ਦੀਆਂ ਸਿਹਤ ਸੁਸਾਇਟੀਆਂ, ਆਯੂਸ਼, ਆਯੁਰਵੇਦ ਅਤੇ ਰਾਜ ਦੇ ਖਜ਼ਾਨੇ ਵਿੱਚ ਬਕਾਇਆ ਪਏ ਅਣਵਰਤੇ ਫੰਡਾਂ ਦੀ ਸਥਿਤੀ ਬਾਰੇ ਦੱਸਿਆ ਅਤੇ  ਕੈਬਨਿਟ ਮੰਤਰੀ ਨੂੰ  ਸਬੰਧਤਾਂ ਨੂੰ ਨਿਰਦੇਸ਼ ਦੇਣ ਦੀ ਬੇਨਤੀ ਕੀਤੀ। ਅਧਿਕਾਰੀਆਂ ਨੂੰ ਇਨ੍ਹਾਂ ਫੰਡਾਂ ਦੀ ਵਰਤੋਂ ਦੀ ਪ੍ਰਕਿਰਿਆਂ ਨੂੰ ਤੇਜ਼ ਕਰਨ ਲਈ, ਤਾਂ ਜੋ ਆਯੂਸ਼ ਮੰਤਰਾਲੇ ਤੋਂ ਹੋਰ ਫੰਡ ਵੀ ਲਿਆਂਦੇ ਜਾ ਸਕਣ। ਉਨ੍ਹਾਂ ਗੁਰੂ ਰਵਿਦਾਸ ਆਯੁਰਵੈਦ ਯੂਨੀਵਰਸਿਟੀ, ਹੁਸ਼ਿਆਰਪੁਰ ਦੇ ਕੈਂਪਸ ਵਿੱਚ ਇੱਕ ਆਯੁਰਵੈਦਿਕ ਕਾਲਜ ਸਥਾਪਤ ਕਰਨ ਦੀ ਵੀ ਬੇਨਤੀ ਕੀਤੀ। ਉਨ੍ਹਾਂ ਨੇ ਰੋਜ਼ਾਨਾ ਜੀਵਨ ਵਿੱਚ ਆਯੁਰਵੇਦ ਦੇ ਵੱਖ-ਵੱਖ ਸਿਹਤ ਪ੍ਰੋਤਸਾਹਨ, ਰੋਗ ਰੋਕੂ ਅਤੇ ਉਪਚਾਰਕ ਪਹਿਲੂਆਂ 'ਤੇ ਚਰਚਾ ਕੀਤੀ।

ਡਾ. ਭਵਨੀਤ ਭਾਰਤੀ ਨੇ ਦਵਾਈਆਂ ਦੀਆਂ ਸਾਰੀਆਂ ਪ੍ਰਣਾਲੀਆਂ ਦੇ ਏਕੀਕਰਨ ਜਾਂ ਵੱਡੇ ਪੱਧਰ 'ਤੇ ਲੋਕਾਂ ਦੀ ਬਿਹਤਰੀ 'ਤੇ ਜ਼ੋਰ ਦਿੱਤਾ।

ਇਸ ਮੌਕੇ ਸਿਹਤ ਮੰਤਰੀ ਨੇ 13 ਆਯੁਰਵੈਦਿਕ ਪ੍ਰੈਕਟੀਸ਼ਨਰਾਂ ਨੂੰ ਸਨਮਾਨਿਤ ਕੀਤਾ ਜਿਨ੍ਹਾਂ ਵਿੱਚ ਡਾ. ਸ਼ਸ਼ੀ ਭੂਸ਼ਣ, ਡਾ. ਸੰਜੀਵ ਸੂਦ, ਡਾ. ਕਮਲ ਭਾਰਤੀ, ਡਾ. ਰਣਬੀਰ ਸਿੰਘ ਕੰਗ, ਡਾ. ਮਨਿੰਦਰ ਕੌਰ ਮੀਨੂੰ ਗਾਂਧੀ, ਡਾ. ਸੁਭਾਸ਼ ਚੰਦਰ ਨਾਗਪਾਲ, ਡਾ. ਅਨੂ ਸ਼ਾਰਦਾ, ਡਾ. ਰਘੁਵੀਰ ਸਿੰਘ, ਡਾ: ਹੇਮੰਤ ਕੁਮਾਰ, ਡਾ: ਰੁਪਿੰਦਰਪ੍ਰੀਤ ਸਿੰਘ, ਡਾ: ਯਾਦਵਿੰਦਰ ਕੌਰ, ਡਾ: ਪਰਵੀਨ ਕੁਮਾਰ ਅਤੇ ਸ੍ਰੀ  ਸਤੀਸ਼ ਕੁਮਾਰ ਨੂੰ ਧਨਵੰਤਰੀ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ , ਜਿਨ੍ਹਾਂ ਨੇ ਸਾਲਾਂ ਤੋਂ ਸਮਰਪਿਤ ਯਤਨਾਂ ਨਾਲ ਆਯੁਰਵੇਦ ਦੀ ਸੇਵਾ ਕੀਤੀ ਹੈ।

ਅੰਤ ਵਿੱਚ ਡਾ.ਅਵਨੀਸ਼ ਕੁਮਾਰ ਨੇ ਸਮਾਗਮ ਵਿੱਚ ਹਾਜ਼ਰੀ ਭਰਨ ਲਈ ਸਮੂਹ ਪਤਵੰਤਿਆਂ ਅਤੇ ਪਤਵੰਤਿਆਂ ਦਾ ਧੰਨਵਾਦ ਕੀਤਾ।

ਇਸ ਮੌਕੇ ਡਾ. ਰਾਕੇਸ਼ ਸ਼ਰਮਾ, ਪ੍ਰਧਾਨ ਬੋਰਡ ਆਫ਼ ਐਥਿਕਸ ਐਂਡ ਰਜਿਸਟੇਸ਼ਨ, ਨੈਸ਼ਨਲ ਕਮਿਸ਼ਨ ਆਫ਼ ਇੰਡੀਆ, ਭਾਰਤ ਸਰਕਾਰ, ਨਵੀਂ ਦਿੱਲੀ, ਅਵਨੀਸ਼ ਕੁਮਾਰ, ਡਾਇਰੈਕਟਰ ਖੋਜ ਅਤੇ ਮੈਡੀਕਲ ਸਿੱਖਿਆ ਤੋਂ ਇਲਾਵਾ ਡਾ. ਪੁਨੀਤ ਗਿਰਧਰ, ਜੁਆਇੰਟ ਡਾਇਰੈਕਟਰ ਡੈਂਟਲ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ, ਵੈਦਿਆ ਅਨਿਲ ਭਾਰਦਵਾਜ, ਵਾਈਸ ਚੇਅਰਮੈਨ, ਬੋਰਡ ਆਫ਼ ਆਯੁਰਵੈਦਿਕ ਐਂਡ ਯੂਨਾਨੀ ਸਿਸਟਮ ਆਫ਼ ਮੈਡੀਸਨ, ਡਾ. ਭਵਨੀਤ ਭਾਰਤੀ, ਡਾਇਰੈਕਟਰ ਪ੍ਰਿੰਸੀਪਲ, ਬੀ.ਆਰ. ਮੈਡੀਕਲ ਕਾਲਜ ਮੋਹਾਲੀ, ਡਾ: ਸ਼ਸ਼ੀ ਭੂਸ਼ਣ, ਆਯੁਰਵੇਦ ਦੇ ਨਿਰਦੇਸ਼ਕ ਸ ਸੁੰਦਰ ਲਾਲ, ਚੇਅਰਮੈਨ, ਰਤਨ ਪ੍ਰੋਫੈਸ਼ਨਲ ਐਜੂਕੇਸ਼ਨਲ ਕਾਲਜ ਐੱਸ.ਏ.ਐੱਸ ਨਗਰ ਹਾਜ਼ਰ ਸਨ। ਇਸ ਤੋਂ ਇਲਾਵਾ ਸਮਾਗਮ ਵਿੱਚ ਰਾਜ ਦੇ ਆਯੁਰਵੈਦਿਕ ਮੈਡੀਕਲ ਅਫਸਰ, ਪ੍ਰਾਈਵੇਟ ਆਯੁਰਵੈਦਿਕ ਪ੍ਰੈਕਟੀਸ਼ਨਰ, ਵੱਖ-ਵੱਖ ਆਯੁਰਵੈਦਿਕ ਕਾਲਜਾਂ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਵੀ ਸ਼ਿਰਕਤ ਕੀਤੀ।

ਹੁਣ ਦੇਖਣਾ ਇਹ ਹੈ ਕਿ ਆਯੁਰਵੇਦ ਦਾ ਇਲਾਜ ਵੀ ਮਹਿੰਗਾ ਹੋਣ ਲੱਗ ਪਿਆ ਹੈ। ਇਸਨੂੰ ਸਸਤਾ ਕਰ ਕੇ ਆਮ ਜਨ ਸਾਧਾਰਨ ਤੱਕ ਪਹੁੰਚਾਉਣ ਲਈ ਕਿਹੜੇ ਕਦਮ ਚੁੱਕੇ ਜਾਂਦੇ ਹਨ?

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ। 

Tuesday, August 21, 2018

ਤੰਦਰੁਸਤ ਪੰਜਾਬ ਮੁਹਿੰਮ ਜਾਰੀ

Aug 21, 2018, 9:22 AM
ਦਵਾਈਆਂ ਬਣਾਉਣ ਲਈ ਕੰਮ ਆਉਣ ਵਾਲੇ ਪੌਦੇ ਵੰਡੇ 
ਜਲੰਧਰ: 20 ਅਗਸਤ 2018: (ਰਾਜਪਾਲ ਕੌਰ//ਪੰਜਾਬ ਸਕਰੀਨ)::
ਡਾਇਰੈਕਟਰ ਆਯੂਰਵੇਦ ਡਾ.ਰਾਕੇਸ਼ ਸ਼ਰਮਾ ਦੀਆਂ ਵਿਸ਼ੇਸ਼ ਕੋਸ਼ਿਸ਼ਾਂ ਸਦਕਾ ਜਿਲਾ ਆਯੁਰਵੈਦਿਕ ਅਫਸਰ ਡਾ.ਸੁਰਿੰਦਰ ਕਲਿਆਣ ਦੀ ਯੋਗ ਅਗਵਾਈ ਹੇਠ ਤੰਦਰੁਸਤ ਪੰਜਾਬ ਮੁਹਿੰਮ ਜਾਰੀ ਹੈ। ਇਸ ਮੁਹਿੰਮ ਅਧੀਨ ਹਰਿਆ ਭਰਿਆ ਪੰਜਾਬ ਬਣਾਉਣ ਲਈ ਸੁਪਰਿਟੈਂਡੈਂਟ ਸਵਿਤਾ ਰਾਣੀ ਵਲੋਂ ਜ਼ਿਲੇ ਦੀ ਹਰ ਆਯੁਰਵੈਦਿਕ ਡਿਸਪੈਂਸਰੀ ਅਤੇ ਪੀ.ਐਚ.ਸੀ ਨੂੰ ਪੰਜ ਪੰਜ ਅਜਿਹੇ ਪਾਊਏਡ ਵੰਡੇ ਗਏ ਜਿਹੜੇ ਵੱਖ ਵੱਖ ਕਿਸਮ ਦੀਆਂ ਦਵਾਈਆਂ ਬਣਾਉਣ ਦੇ ਕੰਮ ਆਉਂਦੇ ਹਨ। ਇਸ ਮੌਕੇ ਸਮੂਹ ਜ਼ਿਲਾ ਵਿਭਾਗ ਵਲੋਂ ਸਾਬਕਾ ਪਰਧਾਨਮੰਤਰੀ ਸਵਰਗੀ ਅਟਲ ਬਿਹਾਰੀ ਵਾਜਪਾਈ ਨੂੰ ਸ਼ਰਧਾਂਜਲੀ ਵੀ ਦਿਤੀ ਗਈ। ਜ਼ਿਲਾ ਦਫਤਰ ਵਲੋਂ ਡਾ.ਚੇਤਨ ਮਹਿਤਾ ਅਤੇ ਡਾ.ਸੁਨੀਲ ਕੁਮਾਰ ਦੀ ਅਗੁਵਾਈ ਹੇਠ ਚਰਕ ਸੰਹਿਤਾ ਤੇ ਕੁਇਜ਼ ਕੰਮਪੀਟੀਸ਼ਨ ਵੀ ਕਰਵਾਇਆ ਗਿਆ। ਜਿਸ ਵਿਚ ਮੰਚ ਸੰਚਾਲਨ ਡਾ.ਰੁਪਾਲੀ ਕੋਹਲੀ ਵਲੋਂ ਕੀਤਾ ਗਿਆ। ਇਸ ਵਿਚ ਡਾ.ਨੇਹਾ ਬਜਾਜ ਅਤੇ ਡਾ.ਕਾਮਿਨੀ ਦੀ ਟੀਮ ਜੇਤੂ ਰਹੀ। ਇਸ ਮੌਕੇ ਡਾ.ਮਨੂ, ਡਾ.ਸੁਮਨਪਰੀਤ, ਡਾ.ਅਨੀਤਾ, ਡਾ.ਆਕਾਂਕਸ਼ਾ, ਡਾ.ਰਿਤਿਕਾ, ਡਾ.ਗੁਰਪਰੀਤ, ਡਾ.ਹੇਮੰਤ ਮਲਹੋਤਰਾ, ਡਾ.ਨੀਰਜ, ਡਾ.ਸੁਖਦੇਵ ਅਤੇ ਡਾ.ਰਜਨੀ ਨੂੰ ਵੀ ਵਿਸ਼ੇਸ਼ ਤੌਰ ਤੇ ਭਾਗ ਲੈਣ ਲਈ ਸਨਮਾਨਿਤ ਕੀਤਾ ਗਿਆ। ਵਿਭਾਗ ਵਲੋਂ ਡਾ.ਸੁਮਨ, ਡਾ.ਨੀਟਾ ਅਹੂਜਾ, ਡਾ.ਰਾਜਿੰਦਰ, ਡਾ.ਅਮਿਤ ਸਿੱਧੂ, ਡਾ.ਯੋਗੇਸ਼, ਡਾ.ਪ੍ਰਿਯੰਕਾ, ਕਸਤੂਰੀ ਲਾਲ, ਸੁਨੀਲ ਕੁਮਾਰ ਆਦਿ ਹਾਜਿਰ ਸਨ।

Saturday, August 18, 2018

ਜਲੰਧਰ ਦੇ ਪਿੰਡਾਂ 'ਚ ਵੀ ਛੇਤੀ ਹੀ ਪੰਚਕਰਮਾ ਸੈਂਟਰ ਖੋਹਲਣ ਦੀਆਂ ਤਿਆਰੀਆਂ

Aug 18, 2018, 4:08 PM
222 ਮਰੀਜ਼ਾਂ ਦਾ ਫਰੀ ਚੈਕਅੱਪ ਕਰ ਕੇ ਦਵਾਈਆਂ ਤਕਸੀਮ ਕੀਤੀਆਂ
ਜਲੰਧਰ: 18 ਅਗਸਤ 2018: (ਰਾਜਪਾਲ ਕੌਰ//ਪੰਜਾਬ ਸਕਰੀਨ)::
ਆਯੁਰਵੈਦ ਦਾ ਪ੍ਰਭਾਵ ਦਿਨੋ ਦਿਨ ਵੱਧ ਰਿਹਾ ਹੈ। ਛੇਤੀ ਹੀ ਜਲੰਧਰ ਦੇ ਪਿੰਡਾਂ ਵਿੱਚ ਸਰਕਾਰੀ ਤੌਰ ਤੇ ਪੰਚਕਰਮਾ ਸੈਂਟਰ ਖੋਹਲਣ ਦੀਆਂ ਵੀ ਤਿਆਰੀਆਂ ਹਨ। ਆਯੁਰਵੇਦ ਦੀ ਇਲਾਜ ਪ੍ਰਣਾਲੀ ਨਾਲ ਆਮ ਲੋਕਾਂ ਦੇ ਇਲਾਜ ਵਿੱਚ ਵੀ ਤੇਜ਼ੀ ਆ ਰਹੀ ਹੈ। 
ਡਾਇਰੈਕਟਰ ਆਯੂਰਵੇਦ ਡਾ.ਰਾਕੇਸ਼ ਸ਼ਰਮਾ ਦੇ ਹੁਕਮਾਂ ਮੁਤਾਬਿਕ ਅਤੇ ਜਿਲਾ ਆਯੁਰਵੈਦਿਕ ਅਫਸਰ ਡਾ.ਸੁਰਿੰਦਰ ਕਲਿਆਣ ਦੀ ਯੋਗ ਅਗਵਾਈ ਹੇਠ ਭਾਰਤ ਦੀ ਆਜ਼ਾਦੀ ਦੇ ਸ਼ਹੀਦਾਂ ਨੂੰ ਸਮਰਪਿਤ ਫਰੀ ਸ਼ੂਗਰ ਅਤੇ ਜ਼ਨਾਨਾ ਰੋਗਾਂ ਦਾ ਆਯੂਰਵੈਦਿਕ ਕੈਪ ਪੀ.ਐਚ.ਸੀ ਰੰਧਾਵਾ ਮਸੰਦਾਂ ਵਿਖੇ ਲਗਾਇਆ ਗਿਆ। ਕੈਂਪ ਦਾ ਉਦਘਾਟਨ ਐਸ.ਐਮ.ਓ ਕਰਤਾਰਪੁਰ ਡਾ.ਹਰਦੇਵ ਸਿੰਘ ਨੇ ਕੀਤਾ। ਕੈਂਪ ਦੀ ਸ਼ੁਰੂਆਤ ਮੌਕੇ ਪੂਰਵ ਪ੍ਰਧਾਨ ਮੰਤਰੀ ਭਾਰਤ ਰਤਨ ਸਵਰਗੀ ਸ਼੍ਰੀ ਅਟਲ ਬਿਹਾਰੀ ਵਾਜਪਾਈ ਨੂੰ ਸ਼ਰਧਾਂਜਲੀ ਦਿੱਤੀ ਗਈ। ਆਯੁਰਵੈਦਿਕ ਮੈਡੀਕਲ ਅਫਸਰ ਡਾ.ਹੇਮੰਤ ਮਲਹੋਤਰਾ, ਡਾ.ਰੁਪਾਲੀ ਕੋਹਲੀ ਅਤੇ ਉਪਵੈਦ ਅਮਿਤ ਸ਼ਰਮਾ ਦੀ ਟੀਮ ਨੇ 222 ਮਰੀਜ਼ਾਂ ਦਾ ਫਰੀ ਚੈਕਅੱਪ ਕਰ ਕੇ ਦਵਾਈਆਂ ਤਕਸੀਮ ਕੀਤੀਆਂ। ਡਾਬਰ ਇੰਡੀਆ ਦੇ ਸਹਿਯੋਗ ਨਾਲ 72 ਮਰੀਜ਼ਾਂ ਦੀ ਫਰੀ ਸ਼ੂਗਰ ਚੈੱਕ ਕੀਤੀ ਗਈ। ਇਸ ਮੌਕੇ ਸਮਾਜ ਸੇਵੀ ਮੈਡਮ ਰਾਜਪਾਲ ਕੌਰ, ਰਣਜੀਤ ਸਿੰਘ ਖਾਲਸਾ, ਜਰਨੈਲ ਸਿੰਘ, ਡਾ.ਪਰਮਦੀਪ ਵਾਲਿਆ, ਤਰਜਿੰਦਰ ਕੌਰ, ਰਘੁਬੀਰ ਕੌਰ, ਪ੍ਰਭਜੋਤ, ਉਰਮਿਲ ਗਿੱਲ, ਸੁਦਰਸ਼ਨ, ਨੀਤ, ਪਿੰਟੂ, ਮਨਦੀਪ, ਮੰਗੇਂਦਰ ਸਿੰਘ ਅਤੇ ਹੋਰ ਪਿੰਡ ਵਾਸੀ ਮੌਜੂਦ ਸੀ । ਪਿੰਡ ਆਗੂ ਐਨ.ਆਰ.ਆਈ ਰਣਜੀਤ ਸਿੰਘ ਖਾਲਸਾ ਅਤੇ ਜਰਨੈਲ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਰੋਜ਼ਾਨਾ ਦੂਰ ਦੂਰ ਤੋਂ 40 ਤੋਂ 50 ਮਰੀਜ ਕੇਵਲ ਆਯੁਰਵੇਦ ਚਿਕਿਤਸਾ ਲਈ ਇਥੇ ਪੂਜਦੇ ਹਨ ਅਤੇ ਜਿਸ ਲਈ ਡਾ.ਹੇਮੰਤ ਮਲਹੋਤਰਾ ਦੇ ਕੰਮ ਨੂੰ ਵੇਖਦੇ ਹੋਏ ਜਿਲਾ ਪਰਸ਼ਾਸਨ ਵਲੋਂ 15 ਅਗਸਤ 2017 ਵਿਚ ਸਨਮਾਨਿਤ ਵੀ ਕੀਤਾ ਗਿਆ ਸੀ। ਸਮੂਹ ਪਿੰਡ ਵਾਸੀਆਂ ਨੇ ਸਰਕਾਰ ਤੋਂ ਇਸ ਹਸਪਤਾਲ ਵਿਚ ਪੰਚਕਰਮਾ ਸੈਂਟਰ ਖੋਲਣ ਲਈ ਵੀ ਬੇਨਤੀ ਕੀਤੀ।

Monday, July 02, 2018

ਪਿੰਡ ਭੋਡੀਪੂਰ ਵਿੱਚ ਆਯੁਰਵੈਦਿਕ ਮੈਡੀਕਲ ਅਤੇ ਯੋਗ ਕੈਂਪ ਲਗਾਇਆ

Jul 2, 2018, 5:18 PM
ਆਯੁਰਵੈਦਿਕ ਵਿਭਾਗ ਜਲੰਧਰ ਵਲੋਂ ਵਿਸ਼ੇਸ਼ ਉਪਰਾਲਾ
ਜਲੰਧਰ: 2 ਜੁਲਾਈ 2018: (ਰਾਜਪਾਲ ਕੌਰ//ਪੰਜਾਬ ਸਕਰੀਨ): 
ਅੰਗਰੇਜ਼ੀ ਦਵਾਈਆਂ ਦੇ ਸਾਈਡ ਇਫੈਕਟ ਤੋਂ ਤੰਗ ਆਏ ਲੋਕ ਬੜੀ ਤੇਜ਼ੀ ਨਾਲ ਬਦਲਵੇਂ ਡਾਕਟਰੀ ਸਿਸਟਮ ਵੱਲ ਮੁੜ ਰਹੇ ਹਨ। ਬਹੁਤ ਸਾਰੇ ਲੋਕ ਆਯੁਰਵੈਦਿਕ ਦਵਾਈਆਂ ਨੂੰ ਆਪਣਾ ਰਹੇ ਹਨ ਅਤੇ ਬਹੁਤ ਸਾਰੇ ਹੋਮਿਓਪੈਥੀ ਨੂੰ। ਹਾਲਾਂਕਿ ਇਹਨਾਂ ਦਵਾਈਆਂ ਵਿੱਚ ਤੁਰੰਤ ਐਕਸ਼ਨ ਅਤੇ ਨਿਸਚਿਤ ਬਰੈਂਡਿੰਗ ਨਹੀਂ ਹੁੰਦੀ ਫਿਰ ਵੀ ਇਹ ਦਵਾਈਆਂ ਹਰਮਨ ਪਿਆਰੀਆਂ ਹੋ ਰਹੀਆਂ ਹਨ।  ਯੋਗ ਸਾਧਨਾ ਦਾ ਅਭਿਆਸ ਵਿਅਕਤੀ ਨੂੰ ਜਲਦੀ ਹੀ ਤੰਦਰੁਸਤ ਬਣਾ ਦੇਂਦਾ ਹੈ। 
ਅੱਜ ਡਾਇਰੈਕਟਰ ਆਯੂਰਵੈਦ ਡਾ.ਰਕੇਸ਼ ਸ਼ਰਮਾ ਦੀਆਂ ਹਦਾਇਤਾਂ ਅਨੁਸਾਰ ਜ਼ਿਲਾ ਆਯੂਰਵੈਦਿਕ ਤੇ ਯੂਨਾਨੀ ਅਫ਼ਸਰ ਜਲੰਧਰ ਡਾ.ਸਮਰਾਟ ਵਿਕਰਮ ਸਹਗਲ ਦੀ ਯੋਗ ਅਗਵਾਈ ਹੇਠ ਆਯੂਰਵੈਦਿਕ ਵਿਭਾਗ ਜਲੰਧਰ ਵਲੋਂ ਲੋਕਹਿਤ ਲਈ ਪਿੰਡ ਭੋਡੀਪੂਰ ਵਿੱਚ ਆਯੁਰਵੈਦਿਕ ਮੈਡੀਕਲ ਅਤੇ ਯੋਗ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਡਾ.ਸਮਰਾਟ ਵਿਕਰਮ ਸਹਿਗਲ ਵਲੋਂ ਕੀਤਾ ਗਿਆ। । ਏ.ਐਮ.ਓ ਡਾ.ਸੁਖਦੇਵ ਰਤਨ ਵਲੋਂ ਕੈਂਪ ਦਾ ਸੰਚਾਲਨ ਕੀਤਾ ਗਿਆ। ਕੈਂਪ ਵਿੱਚ ਆਯੂਰਵੈਦਿਕ ਮੈਡੀਕਲ ਅਫਸਰਾਂ ਡਾ.ਸੁਖਦੇਵ, ਡਾ.ਹੇਮੰਤ ਮਲਹੋਤਰਾ , ਡਾ.ਯੋਗੇਸ਼, ਡਾ.ਸੋਨੀਆ, ਡਾ.ਸੁਮਨਪ੍ਰੀਤ, ਉਪਵੈਦ ਪਵਨਿਕ ਅਤੇ ਟਰੈਂਡ ਦਾਈ ਪਰਮਜੀਤ ਦੀ ਟੀਮ ਨੇ ਲਗਭਗ 550 ਮਰੀਜਾਂ ਦੀ ਜਾਂਚ ਕੀਤੀ ਅਤੇ ਮੁਫ਼ਤ ਦਵਾਈਆਂ ਵੀ ਵੰਡੀਆਂ। ਡਾ.ਸੁਮਨਪਰੀਤ ਵਲੋਂ ਲੋੜਵੰਡ ਮਰੀਜ਼ਾਂ ਨੂੰ ਯੋਗ ਆਸਨ ਵੀ ਸਿਖਾਏ ਗਏ। ਕੈਂਪ ਵਿੱਚ ਆਏ ਲੋਕਾਂ ਨੂੰ ਡਾ.ਸਮਰਾਟ ਨੇ ਆਯੁਰਵੈਦਿਕ ਇਲਾਜ, ਯੋਗ, ਸਵੱਛਤਾ ਅਪਨਾਉਣ ਅਤੇ ਨਸ਼ਿਆਂ ਦੇ ਬਾਈਕਾਟ  ਬਾਰੇ ਜਾਗਰੂਕ ਕੀਤਾ। ਪਿੰਡ ਦੀ ਪੰਚਾਇਤ ਨੇ ਆਯੂਰਵੈਦਿਕ ਵਿਭਾਗ ਦੇ ਇਸ ਉੱਦਮ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਡਾ.ਸਮਰਾਟ ਅਤੇ ਕੈਂਪ ਦੀ ਟੀਮ ਨੂੰ ਸਨਮਾਨਿਤ ਵੀ ਕੀਤਾ। ਇਸ ਮੌਕੇ ਸਰਪੰਚ ਕੁਲਵੰਤ ਕੌਰ, ਸਾਬਕਾ ਸਰਪੰਚ ਪਰਮਜੀਤ ਸਿੰਘ, ਸਾਬਕਾ ਸਰਪੰਚ ਸੋਹਣ ਰਾਮ, ਵੈਦ ਨਿਰਮਲਜੀਤ ਕੌਰ, ਲੰਬੜਦਾਰ ਤਰਸੇਮ ਸਿੰਘ, ਲੰਬੜਦਾਰ ਬਾਵਾ ਸਿੰਘ, ਗੁਰਨਾਮ ਸਿੰਘ ਅਤੇ ਦੀਵਾਨ ਸਿੰਘ ਧੀਮਾਨ ਹਾਜਿਰ ਸਨ।