Showing posts with label Blood donations. Show all posts
Showing posts with label Blood donations. Show all posts

Sunday, August 18, 2024

ਵਿਸ਼ਵ ਫੋਟੋਗ੍ਰਾਫੀ ਦਿਵਸ ਨੂੰ ਸਮਰਪਿਤ ਵਿਸ਼ੇਸ਼ ਸਮਾਗਮ

 ਐਤਵਾਰ 18 ਅਗਸਤ 2024 ਸ਼ਾਮ 3:55 ਵਜੇ

ਫੋਟੋਗ੍ਰਾਫਰਾਂ ਨੇ ਲਗਾਇਆ ਖੂਨਦਾਨ ਅਤੇ ਮੈਡੀਕਲ ਚੈਕਅੱਪ ਕੈਂਪ

ਚੰਡੀਗੜ੍ਹ ਫੋਟੋਗ੍ਰਾਫਰਜ਼ ਐਸੋਸੀਏਸ਼ਨ, ਮਾਨਵ ਕਲਿਆਣ ਪਰੀਸਰ, ਈਵੋਕ ਬਿਲਡਰ ਅਤੇ ਕੁਮਾਰ ਬ੍ਰਦਰਜ਼ ਅਤੇ ਯੂਨੀਮਾਰਕ ਫਾਰਮਾ ਇੰਡੀਆ ਲਿਮਟਿਡ ਨੇ ਸਾਂਝੇ ਤੌਰ 'ਤੇ ਸੈਕਟਰ-22 ਸਥਿਤ ਕਮਿਊਨਿਟੀ ਸੈਂਟਰ ਵਿਖੇ ਪ੍ਰੋਗਰਾਮ ਕਰਵਾਇਆ।


ਮੋਹਾਲੀ
: 18 ਅਗਸਤ 2024: (ਕਾਰਤਿਕਾ ਕਲਿਆਣੀ ਸਿੰਘ//ਪੰਜਾਬ ਸਕਰੀਨ ਡੈਸਕ )::

ਫੋਟੋਗ੍ਰਾਫੀ ਦਾ ਇਤਿਹਾਸ ਭਾਵੇਂ ਬਹੁਤ ਪੁਰਾਣਾ ਹੈ, ਪਰ ਮੀਡੀਆ ਨਾਲ ਫੋਟੋਗ੍ਰਾਫੀ ਦਾ ਰਿਸ਼ਤਾ ਵੀ ਹੁਣ ਨਵਾਂ ਨਹੀਂ ਰਿਹਾ। ਅੱਜ ਦਾ ਮੀਡੀਆ ਫੋਟੋਆਂ ਜਾਂ ਵੀਡੀਓ ਤੋਂ ਬਿਨਾਂ ਅਧੂਰਾ ਹੈ। ਮੀਡੀਆ ਨਾਲ ਇਸ ਕੈਮਰੇ ਦੀ ਡਿਊਟੀ ਦੌਰਾਨ ਪੱਤਰਕਾਰਾਂ ਨੂੰ ਕਈ ਖਤਰਿਆਂ ਦਾ ਸਾਹਮਣਾ ਕਰਨਾ ਪਿਆ ਪਰ ਪੱਤਰਕਾਰਾਂ ਨੇ ਆਪਣੀ ਜਾਨ ਜੋਖ਼ਮ ਵਿੱਚ ਪਾ ਕੇ ਵੀ ਇਨ੍ਹਾਂ ਚੁਣੌਤੀਆਂ ਨੂੰ ਸਵੀਕਾਰ ਕੀਤਾ। ਕੈਮਰੇ ਨਾਲ ਜੁੜੇ ਜੀਵਨ ਦੇ ਇਸ ਦੌਰ ਨੂੰ ਯਾਦ ਕਰਦਿਆਂ ਫੋਟੋ ਜਰਨਲਿਸਟਾਂ ਨੇ ਮੈਡੀਕਲ ਚੈਕਅੱਪ ਕੈਂਪ ਵੀ ਲਗਾਇਆ ਅਤੇ ਖੂਨਦਾਨ ਵੀ ਕੀਤਾ। ਇੱਥੇ ਇਹ ਦੁਹਰਾਉਣਾ ਜ਼ਰੂਰੀ ਹੈ ਕਿ ਇਹ ਸਭ ਕੁਝ ਵਿਸ਼ਵ ਫੋਟੋਗ੍ਰਾਫੀ ਦਿਵਸ ਦੇ ਸਬੰਧ ਵਿੱਚ ਕੀਤਾ ਗਿਆ ਸੀ।

ਚੰਡੀਗੜ੍ਹ ਫੋਟੋਗ੍ਰਾਫਰਜ਼ ਐਸੋਸੀਏਸ਼ਨ, ਮਾਨਵ ਕਲਿਆਣ ਪਰੀਸਰ, ਈਵੋਕ ਬਿਲਡਰ ਐਂਡ ਕੁਮਾਰ ਬ੍ਰਦਰਜ਼ ਅਤੇ ਯੂਨੀਮਾਰਕ ਫਾਰਮਾ ਇੰਡੀਆ ਲਿਮਟਿਡ ਨੇ ਸਾਂਝੇ ਤੌਰ 'ਤੇ ਵਿਸ਼ਵ ਫੋਟੋਗ੍ਰਾਫੀ ਦਿਵਸ ਨੂੰ ਸਮਰਪਿਤ ਕਮਿਊਨਿਟੀ ਸੈਂਟਰ, ਸੈਕਟਰ 22, ਚੰਡੀਗੜ੍ਹ ਵਿਖੇ ਖੂਨਦਾਨ ਅਤੇ ਮੈਡੀਕਲ ਜਾਂਚ ਕੈਂਪ ਲਗਾਇਆ। ਇਸ ਮੌਕੇ ਵਾਰਡ ਨੰਬਰ 22 ਦੀ ਕੌਂਸਲਰ ਅੰਜੂ ਕਤਿਆਲ ਅਤੇ ਵਾਰਡ ਨੰਬਰ 17 ਦੇ ਕੌਂਸਲਰ ਦਮਨਪ੍ਰੀਤ ਸਿੰਘ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਐਸੋਸੀਏਸ਼ਨ ਦੇ ਪ੍ਰਧਾਨ ਗੁਰਚਰਨ ਸਿੰਘ ਅਤੇ ਸਮੂਹ ਮੈਂਬਰਾਂ ਨੇ ਕੈਂਪ ਵਿੱਚ ਖੂਨਦਾਨ ਕੀਤਾ ਅਤੇ ਲੋਕਾਂ ਨੂੰ ਇਸ ਕਾਰਜ ਲਈ ਅੱਗੇ ਆਉਣ ਦਾ ਸੱਦਾ ਦਿੱਤਾ।

ਇਸ ਮੌਕੇ ਹਾਜ਼ਰ ਸਾਰੇ ਫੋਟੋਗ੍ਰਾਫਰਾਂ ਨੇ ਵਿਸ਼ਵ ਫੋਟੋਗ੍ਰਾਫੀ ਦਿਵਸ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਆਪਣੇ ਅਨੁਭਵ ਸਾਂਝੇ ਕੀਤੇ। ਕੈਂਪ ਵਿੱਚ ਪਹੁੰਚੇ ਮਹਿਮਾਨਾਂ ਵੱਲੋਂ ਸਮੂਹ ਖੂਨਦਾਨੀਆਂ ਦੀ ਸ਼ਲਾਘਾ ਕੀਤੀ ਗਈ ਅਤੇ ਹੋਰਨਾਂ ਨੂੰ ਵੀ ਸਮਾਜ ਸੇਵਾ ਵਿੱਚ ਯੋਗਦਾਨ ਪਾਉਣ ਲਈ ਕਿਹਾ ਗਿਆ। ਐਸੋਸੀਏਸ਼ਨ ਦੇ ਪ੍ਰਧਾਨ ਗੁਰਚਰਨ ਸਿੰਘ ਅਤੇ ਚੇਅਰਮੈਨ ਨਰੇਸ਼ ਸ਼ਰਮਾ ਨੇ ਸਮੂਹ ਖ਼ੂਨਦਾਨੀਆਂ ਨੂੰ ਸਨਮਾਨਿਤ ਕੀਤਾ ਅਤੇ ਪਤਵੰਤਿਆਂ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤੇ | ਇਸ ਮੌਕੇ ਮੈਡੀਸਨ, ਆਰਥੋਪੈਡਿਕਸ, ਸਕਿਨ, ਈ.ਐਨ.ਟੀ., ਹੋਮਿਓਪੈਥੀ, ਆਯੁਰਵੇਦ, ਨੈਚਰੋਪੈਥੀ, ਐਕਯੂਪ੍ਰੈਸ਼ਰ, ਗਾਇਨੀ ਅਤੇ ਫਿਜ਼ੀਓਥੈਰੇਪੀ ਦੇ ਮਾਹਿਰ ਡਾਕਟਰਾਂ ਵੱਲੋਂ ਲੋਕਾਂ ਦੀ ਜਾਂਚ ਕੀਤੀ ਗਈ ਅਤੇ ਲੋੜ ਅਨੁਸਾਰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ਚੰਡੀਗੜ੍ਹ ਫੋਟੋਗ੍ਰਾਫਰਜ਼ ਐਸੋਸੀਏਸ਼ਨ ਅਤੇ ਮਾਨਵ ਕਲਿਆਣ ਕੰਪਲੈਕਸ ਦੇ ਸਮੂਹ ਮੈਂਬਰਾਂ ਦੇ ਨਾਲ-ਨਾਲ ਵੱਖ-ਵੱਖ ਸੰਸਥਾਵਾਂ ਨਾਲ ਜੁੜੇ ਫੋਟੋਗ੍ਰਾਫਰਾਂ ਨੇ ਵੀ ਸ਼ਿਰਕਤ ਕੀਤੀ।

ਜ਼ਿਕਰਯੋਗ ਹੈ ਕਿ ਵਿਸ਼ਵ ਫੋਟੋਗ੍ਰਾਫੀ ਦਿਵਸ ਹਰ ਸਾਲ 19 ਅਗਸਤ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਦਾ ਉਦੇਸ਼ ਫੋਟੋਗ੍ਰਾਫੀ ਦੀ ਕਲਾ ਅਤੇ ਵਿਗਿਆਨ ਦਾ ਸਨਮਾਨ ਕਰਨਾ ਅਤੇ ਫੋਟੋਗ੍ਰਾਫ਼ਰਾਂ ਦੇ ਯੋਗਦਾਨ ਦੀ ਸ਼ਲਾਘਾ ਕਰਨਾ ਹੈ। ਇਸ ਦਿਨ ਦੇ ਜਸ਼ਨ ਦੀ ਸ਼ੁਰੂਆਤ ਫਰਾਂਸ ਦੁਆਰਾ 1839 ਵਿੱਚ ਕੀਤੀ ਗਈ ਇੱਕ ਮਹੱਤਵਪੂਰਨ ਘੋਸ਼ਣਾ ਨਾਲ ਹੋਈ, ਜਦੋਂ ਉਹਨਾਂ ਨੇ ਦੁਨੀਆ ਨਾਲ ਡੈਗੁਏਰੀਓਟਾਈਪ ਪ੍ਰਕਿਰਿਆ ਨੂੰ ਸਾਂਝਾ ਕੀਤਾ, ਜੋ ਕਿ ਫੋਟੋਗ੍ਰਾਫੀ ਦਾ ਪਹਿਲਾ ਵਿਹਾਰਕ ਤਰੀਕਾ ਸੀ।

ਫੋਟੋਗ੍ਰਾਫੀ ਨਾ ਸਿਰਫ ਇੱਕ ਕਲਾ ਮਾਧਿਅਮ ਹੈ, ਪਰ ਇਹ ਇਤਿਹਾਸਕ ਅਤੇ ਨਿੱਜੀ ਪਲਾਂ ਨੂੰ ਕੈਪਚਰ ਕਰਨ ਦਾ ਇੱਕ ਤਰੀਕਾ ਵੀ ਹੈ। ਅੱਜਕੱਲ੍ਹ, ਡਿਜੀਟਲ ਫੋਟੋਗ੍ਰਾਫੀ ਦੇ ਵਿਕਾਸ ਨੇ ਇਸਨੂੰ ਵਧੇਰੇ ਪਹੁੰਚਯੋਗ ਬਣਾ ਦਿੱਤਾ ਹੈ, ਇਸ ਨੂੰ ਵਧੇਰੇ ਪ੍ਰਸਿੱਧ ਬਣਾਉਂਦੇ ਹੋਏ। 

Monday, February 26, 2024

ਆਰਕੇ ਫਿਟਨੈਸ ਅਤੇ ਸਲਿਮਿੰਗ ਸਟੂਡੀਓ ਨੇ ਕੀਤਾ ਵਿਸ਼ੇਸ਼ ਆਯੋਜਨ

 25th February 2024 at19:05 AKAS WA 

ਖੂਨਦਾਨ ਕੈਂਪ 'ਚ ਮੁਫ਼ਤ ਡਾਕਟਰੀ ਜਾਂਚ ਤੇ ਸਮਾਜ ਸੇਵਾ ਕੀਤੀ 


ਲੁਧਿਆਣਾ
: 25 ਫਰਵਰੀ 2024: (ਮੀਡੀਆ ਲਿੰਕ//ਲੁਧਿਆਣਾ ਸਕਰੀਨ ਡੈਸਕ//ਪੰਜਾਬ ਸਕਰੀਨ)
::

ਲੁਧਿਆਣਾ ਦੇ ਥਰੀਕੇ ਸੂਆ ਰੋਡ 'ਤੇ ਇੱਕ ਨਵੇਂ ਅਤੇ ਸਿਹਤਮੰਦ ਸਮਾਜ ਦਾ ਨਿਰਮਾਣ ਕਈ ਸਾਲਾਂ ਤੋਂ ਚੱਲ ਰਿਹਾ ਹੈ। ਇੱਥੇ ਇੱਕ ਅਜਿਹਾ ਨਵਾਂ  ਨੌਜਵਾਨ ਵਰਗ ਬਣਾਇਆ ਜਾ ਰਿਹਾ ਹੈ ਜੋ ਨਸ਼ੇ ਵਰਗੀ ਬੁਰਾਈ ਤੋਂ ਕੋਹਾਂ ਦੂਰ ਹੈ। ਇਸ ਮੰਤਵ ਲਈ, ਆਰਕੇ ਫਿਟਨੈਸ ਅਤੇ ਸਲਿਮਿੰਗ ਸਟੂਡੀਓ ਨੇ ਅੱਜ ਆਪਣੇ ਕੈਂਪਸ ਵਿੱਚ ਇੱਕ ਮੁਫਤ ਮੈਡੀਕਲ ਜਾਂਚ ਅਤੇ ਖੂਨਦਾਨ ਕੈਂਪ ਦਾ ਆਯੋਜਨ ਕੀਤਾ। ਅਜਿਹਾ ਕਰਨ ਨਾਲ ਸਮਾਜ ਦੀ ਸਿਹਤ ਲਈ ਸ਼ਲਾਘਾਯੋਗ ਕਦਮ ਚੁੱਕਿਆ ਗਿਆ ਹੈ ਜਿਸਦੇ ਬਹੁਤ ਹੀ ਚੰਗੇ ਨਤੀਜੇ ਵੀ ਸਾਹਮਣੇ ਆਉਣਗੇ। ਇਸ ਸਾਰੇ ਆਯੋਜਨ ਵਿੱਚ ਸਿਹਤ ਅਤੇ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਲਈ ਸਮਰਪਿਤ ਉੱਘੇ ਡਾਕਟਰੀ ਪੇਸ਼ੇਵਰਾਂ ਅਤੇ ਵਲੰਟੀਅਰਾਂ ਦਾ ਸਰਗਰਮ ਸਮਰਥਨ ਦੇਖਿਆ ਗਿਆ। ਇਸ ਮੈਡੀਕਲ ਜਾਂਚ ਕੈਂਪ ਵਿੱਚ ਨਾਮਵਰ ਮਾਹਿਰਾਂ ਦੀ ਮੌਜੂਦਗੀ ਵੀ ਖਾਸ ਤੌਰ 'ਤੇ ਜ਼ਿਕਰਯੋਗ ਸੀ। 

ਇਸ ਕੈਂਪ ਵਿੱਚ ਲੁਧਿਆਣਾ ਦੇ ਮਾਲ ਰੋਡ ਸਥਿਤ ਫੋਰਟਿਸ ਹਸਪਤਾਲ ਵਿੱਚ ਔਰਤ ਨੇ ਸ਼ਿਰਕਤ ਕੀਤੀ। ਪੈਥੋਲੋਜਿਸਟ ਅਤੇ ਸੀਨੀਅਰ ਸਲਾਹਕਾਰ ਡਾ. ਆਰਤੀ ਗੁਪਤਾ ਤੁਲੀ ਨੇ 58 ਮਹਿਲਾ ਮਰੀਜ਼ਾਂ ਦੀ ਜਾਂਚ ਕੀਤੀ। ਇਸੇ ਤਰ੍ਹਾਂ ਡਾ. ਅਮਿਤ ਤੁਲੀ, ਸੀਨੀਅਰ ਸਲਾਹਕਾਰ ਯੂਰੋਲੋਜੀ ਵਿਭਾਗ, ਅਯਕਾਈ ਹਸਪਤਾਲ, ਲੁਧਿਆਣਾ ਨੇ ਵੱਖ-ਵੱਖ ਸਮੱਸਿਆਵਾਂ ਵਾਲੇ 28 ਮਰੀਜ਼ਾਂ ਦੀ ਜਾਂਚ ਕੀਤੀ।

ਫੋਰਟਿਸ ਹਸਪਤਾਲ, ਮਾਲ ਰੋਡ, ਲੁਧਿਆਣਾ ਵਿਖੇ ਗੈਰ-ਇਨਵੈਸਿਵ ਕਾਰਡੀਓਲੋਜੀ ਦੇ ਐਸੋਸੀਏਟ ਕੰਸਲਟੈਂਟ ਡਾ. ਮਾਨਵ ਵਢੇਰਾ** ਦੁਆਰਾ 80 ਕਾਰਡੀਓ ਮਰੀਜ਼ਾਂ ਦੀ ਜਾਂਚ ਕੀਤੀ ਗਈ। ਤਰੁਸਰੀ ਫਿਜ਼ੀਓਥੈਰੇਪੀ ਕਲੀਨਿਕ ਦੇ ਫਿਜ਼ੀਓਥੈਰੇਪਿਸਟ ਡਾ. ਅਤੇ ਤਰੁਸਰੀ ਫਿਜ਼ੀਓਥੈਰੇਪੀ ਕਲੀਨਿਕ ਤੋਂ ਡਾ. ਮੁਲਈ ਨੇ ਵੀ ਵੱਖ-ਵੱਖ ਸਿਹਤ ਸਮੱਸਿਆਵਾਂ ਵਾਲੇ 57 ਮਰੀਜ਼ਾਂ ਦੀ ਜਾਂਚ ਕੀਤੀ।

ਇਸ ਤੋਂ ਇਲਾਵਾ, ਖੂਨਦਾਨ ਕੈਂਪ ਦਾ ਆਯੋਜਨ ਵਾਹਿਗੁਰੂ ਬਲੱਡ ਡੋਨੇਸ਼ਨ ਐਨਜੀਓ ਦੇ ਸਹਿਯੋਗ ਨਾਲ ਕੀਤਾ ਗਿਆ ਸੀ, ਜਿਸਦਾ ਉਦੇਸ਼ ਬਲੱਡ ਬੈਂਕਾਂ ਨੂੰ ਭਰਨਾ ਅਤੇ ਜਾਨਾਂ ਬਚਾਉਣਾ ਹੈ। ਕੈਂਪ ਦੌਰਾਨ 20 ਯੂਨਿਟ ਖੂਨ ਇਕੱਤਰ ਕੀਤਾ ਗਿਆ।

ਕੈਂਪ ਦੌਰਾਨ ਵੱਡੀ ਗਿਣਤੀ ਵਿਚ ਖੂਨ ਇਕੱਠਾ ਕਰਨ ਦੇ ਨਾਲ, ਇਸ ਨੇਕ ਕੰਮ ਪ੍ਰਤੀ ਨਿਵਾਸੀਆਂ ਦੀ ਪਰਉਪਕਾਰੀ ਭਾਵਨਾ ਅਤੇ ਏਕਤਾ ਨੂੰ ਦਰਸਾਉਂਦੇ ਹੋਏ ਇਸ ਸਮਾਗਮ ਨੂੰ ਭਾਈਚਾਰੇ ਤੋਂ ਭਾਰੀ ਸਮਰਥਨ ਪ੍ਰਾਪਤ ਹੋਇਆ।

ਡਾ: ਅਮਰਜੀਤ ਕੌਰ, ਹੈੱਡ ਆਰ.ਕੇ. ਫਿਟਨੈਸ ਅਤੇ ਸਲਿਮਿੰਗ ਸਟੂਡੀਓ, ਸਾਰੇ ਭਾਗੀਦਾਰਾਂ, ਵਲੰਟੀਅਰਾਂ ਅਤੇ ਮੈਡੀਕਲ ਪੇਸ਼ੇਵਰਾਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਹੈ ਜਿਨ੍ਹਾਂ ਨੇ ਇਸ ਪਹਿਲਕਦਮੀ ਨੂੰ ਸ਼ਾਨਦਾਰ ਸਫ਼ਲ ਬਣਾਉਣ ਵਿੱਚ ਯੋਗਦਾਨ ਪਾਇਆ। ਅਜਿਹੇ ਯਤਨ ਇੱਕ ਸਿਹਤਮੰਦ ਅਤੇ ਵਧੇਰੇ ਹਮਦਰਦ ਸਮਾਜ ਨੂੰ ਉਤਸ਼ਾਹਿਤ ਕਰਨ ਵਿੱਚ ਸਮੂਹਿਕ ਯਤਨਾਂ ਦੀ ਮਹੱਤਤਾ ਨੂੰ ਰੇਖਾਂਕਿਤ ਕਰਦੇ ਹਨ।

ਅੱਜ ਦੇ ਮੈਡੀਕਲ ਕੈਂਪ ਦਾ ਬਹੁਤ ਸਾਰੇ ਸਥਾਨਕ ਲੋਕਾਂ ਨੇ ਫਾਇਦਾ ਉਠਾਇਆ। ਅਜਿਹੇ ਹੋਰ ਕੈਂਪ ਅਜਿਹੇ ਪੇਂਡੂ ਖੇਤਰਾਂ ਵਿੱਚ ਵੀ ਅਕਸਰ ਹੋਣੇ ਚਾਹੀਦੇ ਹਨ। 

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

Saturday, September 11, 2021

ਕਲੱਬਾਂ ਵੱਲੋਂ ਰਲ ਕੇ ਖੁਨਦਾਨ ਕੈਂਪ ਦਾ ਉਪਰਾਲਾ ਕੀਤਾ ਗਿਆ

 ਸਹਿਯੋਗੀਆਂ ਕੋਲੋਂ 73 ਯੂਨਿਟ ਖੁਨ ਇਕੱਤਰ ਹੋਇਆ 


ਮੋਹਾਲੀ
: 8 ਸਤੰਬਰ 2021: (ਗੁਰਜੀਤ ਬਿੱਲਾ//ਪੰਜਾਬ ਸਕਰੀਨ)::

ਅੱਜ ਡਿਸਟ੍ਰਿਕ 321-F, ਰੀਜਨ 6 ਦੇ ਪੰਜ ਕਲੱਬ ਲਾਇਨਜ਼ ਕਲੱਬ ਮੁਹਾਲੀ ਐਸ ਏ ਐਸ ਨਗਰ,  ਲਾਇਨਜ ਕਲੱਬ ਚੰਡੀਗੜ੍ਹ ਸੈਂਟਰਲ, ਲਾਇਨਜ ਕਲੱਬ ਚੰਡੀਗੜ੍ਹ ਹੋਸਟ, ਲਾਇਨਜ ਕਲੱਬ ਮੋਹਾਲੀ ਸੁਪਰੀਮ, ਲਾਇਨਜ ਕਲੱਬ ਜੀਰਕਪੁਰ ਗ੍ਰੇਟਰ ਦੇ ਰਿਜਨ ਚੇਅਰਪਰਸਨ ਹਰੀਸ਼ ਗੋਇਲ ਅਤੇ ਜੋਨ ਚੇਅਰਪਰਸਨ ਲਾਇਨ ਜਸਵਿੰਦਰ ਸਿੰਘ ਦੀ ਅਗਵਾਈ ਹੇਠ ਪਿੰਡ ਮੋਲੀ ਬੈਦਵਾਨ, ਸੈਕਟਰ 80 ਦੇ ਗੁਰੂਦਵਾਰਾ ਸਿੰਘ ਸ਼ਹੀਦਾਂ ਵਿੱਖੇ ਪਿੰਡ ਦੇ ਸਰਪੰਚ ਬੀ. ਕੇ. ਗੋਇਲ ਜੀ ਅਤੇ ਗ੍ਰਾਮ ਪੰਚਾਇਤ ਮੋਲੀ ਬੈਦਵਾਨ ਦੇ ਸਹਿਯੋਗ ਨਾਲ। 

ਜਿਸ ਵਿੱਚ ਪੀ. ਜੀ. ਆਈ. ਦੀ ਟੀਮ ਦੇ ਸਹਿਯੋਗ ਨਾਲ 73 ਯੂਨਿਟ ਖੁਨਦਾਨ ਕਰਨ ਵਾਲ਼ਿਆਂ ਦਾ ਸਹਿਯੋਗ ਪ੍ਰਾਪਤ ਹੋਇਆ।

ਇਸ ਮੌਕੇ ਖ਼ਾਸ ਤੋਰ ਤੇ ਵਾਇਸ ਡਿਸਟ੍ਰੀਕ ਗਵਰਨਰ 1, ਐਮ. ਜੇ. ਐਫ. ਲਾਇਨ ਲਲਿਤ ਬਹਿਲ , ਸਾਰੇ ਕਲੱਬਾਂ ਦੇ ਪੀ. ਐਸ. ਟੀ., ਮੈਂਬਰ ਸਾਹਿਬਾਨ, ਪੀ. ਜੀ. ਆਈ. ਤੋਂ ਡਾਕਟਰ ਸਾਹਿਬਾਨ ਦੀ ਟੀਮ ਅਤੇ ਵਿਸ਼ੇਸ਼ ਤੋਰ ਤੇ ਪਿੰਡ ਦੇ ਸਰਪੰਚ ਬਾਲ ਕ੍ਰਿਸ਼ਨ ਗੋਇਲ ਜੀ ਅਤੇ ਉਹਨਾਂ ਦੇ ਸਹਿਯੋਗੀ ਮਨੁੱਖਤਾ ਦੀ ਸੇਵਾ ਲਈ ਉੱਥੇ ਮੌਜੂਦ ਸਨ।

ਲਾਇਨਜ ਕਲੱਬ , ਡੋਨਰਸ ਅਤੇ ਪਿੰਡ ਵਾਸਿਆਂ ਦਾ ਮਾਨ ਵਧਾਉਣ ਅਤੇ ਅਸ਼ੀਰਵਾਦ ਦੇਣ ਲਈ ਮੋਹਾਲੀ ਸ਼ਹਿਰ ਦੇ ਮੇਅਰ  ਸ. ਅਮਰਜੀਤ ਸਿੰਘ ਜੀਤੀ ਸਿਧੂ , ਸੀਨੀਅਰ ਡਿਪਟੀ ਮੇਯਰ ਸ. ਸੋਮਲ ਅਤੇ ਡਿਪਟੀ ਮੇਅਰ ਸ. ਕੁਲਜੀਤ ਸਿੰਘ ਬੇਦੀ ਜੀ ਨੇ ਵਿਸ਼ੇਸ਼ ਤੋਰ ਤੇ ਸ਼ਿਰਕਤ ਕੀਤੀ ।

ਇਸ ਮੌਕੇ  ਸੂਰੀਆ ਕੌਣ ਦੇ ਡਾਇਰੈਕਟਰ ਸ੍ਰੀ ਹਰਪਾਲ ਸਿੰਘ, ਮੁੱਖ ਮਹਿਮਾਨ ਦਾ ਲਾਇਨਜ਼ ਕਲੱਬ ਮੋਹਾਲੀ ਦੀ 31,000/- ਰ: ਦੀ ਮਾਲੀ ਸਹਾਇਤਾ ਕਰਨ ਤੇ ਉਨ੍ਹਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। 

ਪਿੰਡ ਦੇ ਸਰਪੰਚ ਅਤੇ ਕਲੱਬ ਦੇ ਮੈਂਬਰਾਂ ਵੱਲੋਂ ਮਿਲ ਕੇ ਕੈਂਪ ਵਿੱਚ ਖੁਨਦਾਨ ਕਰਨ ਵਾਲ਼ਿਆਂ ਅਤੇ ਸਹਿਯੋਗੀਆਂ ਲਈ ਰਿਫਰੈਸ਼ਮੈਂਟ ਅਤੇ ਲੰਗਰ ਦਾ ਪ੍ਰਬੰਧ ਕੀਤਾ ਗਿਆ। 

ਕਲੱਬ ਦੇ ਪ੍ਰਧਾਨ ਹਰਿੰਦਰ ਪਾਲ ਸਿੰਘ ਹੈਰੀ ਵੱਲੋਂ ਆਈ ਹੋਈ ਮੈਡੀਕਲ ਟੀਮ, ਪਿੰਡ ਦੇ ਸਰਪੰਚ , ਮਹਿਮਾਨਾਂ ਅਤੇ ਕਲੱਬ ਦੇ ਮੈਂਬਰਾਂ ਵੱਲੋਂ ਦਿੱਤੇ ਗਏ ਸਹਿਯੋਗ ਦਾ ਧੰਨਵਾਦ ਕੀਤਾ ਗਿਆ ਅਤੇ ਸਭਨਾਂ ਨੂੰ ਸਨਮਾਨਿਤ ਕਰਕੇ ਸਭਨਾਂ ਦਾ ਮਾਨ ਵੀ ਵਧਾਇਆ ਗਿਆ। ਲਾਇਨਜ਼ ਕਲੱਬ ਮੋਹਾਲੀ ਦੇ ਖਜ਼ਾਨਚੀ ਅਮਨਦੀਪ ਸਿੰਘ ਗੁਲਾਟੀ ਵੀ ਇਸ ਆਯੋਜਨ ਦੀ ਸਫਲਤਾ ਲਈ ਸਰਗਰਮ ਰਹੇ। 

Friday, September 21, 2018

ਇਨਸਾਨ ਲਈ ਸਿਰਫ ਇਨਸਾਨੀ ਖੂਨ ਹੀ ਸਹੀ ਇਲਾਜ ਹੈ ਨਾ ਕਿ ਬੱਕਰੇ ਦਾ ਖੂਨ

ਥੈਲਾਸੀਮੀਕ ਬੱਚਿਆਂ ਲਈ PAU ਦੇ ਕਿਸਾਨ ਮੇਲੇ ਵਿੱਚ ਵਿਸ਼ੇਸ਼ ਖੂਨਦਾਨ ਕੈਂਪ
ਲੁਧਿਆਣਾ: 21 ਸਤੰਬਰ 2018: (ਪੰਜਾਬ ਸਕਰੀਨ ਟੀਮ):: Click here to See More Pics on Facebook
ਕਿਸਾਨ ਮੇਲਾ ਲਗਾਤਾਰ ਕਾਰੋਬਾਰੀ ਬੰਦਾ ਜਾ ਰਿਹਾ ਹੈ ਕਿਓਂਕਿ ਕਾਰੋਬਾਰ ਬਿਨਾ ਜ਼ਿੰਦਗੀ ਨਹੀਂ ਚੱਲਦੀ। ਇਸਦੇ ਬਾਵਜੂਦ ਪੀਏਯੂ ਇਸਨੂੰ ਮਿਸ਼ਨਰੀ ਰੱਖਣ ਦੀਆਂ ਕੋਸ਼ਿਸ਼ਾਂ ਵੀ ਪੂਰੇ ਜ਼ੋਰਸ਼ੋਰ ਨਾਲ ਕਰ ਰਹੀ ਹੈ। ਗੱਲ ਖੁਦਕੁਸ਼ੀਆਂ ਰੋਕਣ ਦੀ ਹੋਵੇ, ਚੰਗਾ ਸਾਹਿਤ ਪੜ੍ਹਨ ਦੀ ਜਾਂ ਫਿਰ ਵਹਿਮਾਂ ਭਰਮਾਂ ਅਤੇ ਅਡੰਬਰਾਂ ਦੇ ਜਾਲ ਤੋਂ ਮੁਕਤ ਹੋਣ ਦੀ--ਪੀਏਯੂ ਹਰ ਖੇਤਰ ਵਿੱਚ ਉਸਾਰੂ ਸੁਨੇਹਾ ਦੇ ਰਹੀ ਹੈ। ਪੀਏਯੂ ਤੋਂ ਪ੍ਰੇਰਨਾ ਲੈ ਕੇ ਬਹੁਤ ਸਾਰੀਆਂ ਐਨ ਜੀ ਓਜ਼ ਅਤੇ ਹੋਰ ਸੰਸਥਾਵਾਂ ਵੀ ਇੱਕ ਸਿਹਤਮੰਦ ਸਮਾਜ ਦੀ ਸਿਰਜਣਾ ਲਈ ਕਿਸਾਨ ਮੇਲੇ ਵਿੱਚ ਸਰਗਰਮ ਹੁੰਦੀਆਂ ਹਨ। 
ਅਜਿਹੀ ਹੀ ਇੱਕ ਸੰਸਥਾ ਹੈ ਸੋਸ਼ਲ ਵਰਕਰਜ਼ ਐਸੋਸੀਏਸ਼ਨ ਪੰਜਾਬ। ਇਸ ਵਲੋਂ ਅੱਜ ਵੀ ਪੰਜਾਬ ਯੂਨਵਰਸਿਟੀ ਦੇ ਕਿਸਾਨ ਮੇਲੇ ਦੌਰਾਨ ਥੈਲਾਸੀਮੀਕ ਬੱਚਿਆਂ ਲਈ ਖੂਨਦਾਨ ਕੈਂਪ ਜਾਰੀ ਰੱਖਿਆ ਗਿਆ। ਜ਼ਿਕਰਯੋਗ ਹੈ ਕਿ ਥੈਲਾਸੀਮੀਕ ਬੱਚਿਆਂ ਦੀ ਜ਼ਿੰਦਗੀ ਸਿਰਫ ਖੂਨ 'ਤੇ ਹੀ ਨਿਰਭਰ ਕਰਦੀ ਹੈ ਅਤੇ ਅਜੇ ਤੱਕ ਕੋਈ ਅਜਿਹਾ ਤਰੀਕਾ ਪੂਰੀ ਤਰਾਂ ਸਾਹਮਣੇ ਨਹੀਂ ਆਇਆ ਜਿਸ ਨਾਲ ਨਕਲੀ ਖੂਨ ਬਣਾਇਆ ਜਾ ਸਕੇ। ਸਿਰਫ ਇਨਸਾਨੀ ਖੂਨ ਦਾ ਦਾਨ ਹੀ ਇਹਨਾਂ ਬੱਚਿਆਂ ਨੂੰ  ਨਵੀਂ ਜ਼ਿੰਦਗੀ ਦੇਂਦਾ ਹੈ।ਕਿਸਾਨ ਮੇਲੇ ਵਿੱਚ ਆਉਂਦੇ ਬਹੁਤ ਸਾਰੇ ਜਵਾਨ ਮੁੰਡੇ ਕੁੜੀਆਂ ਇਸ ਪਾਸੇ ਆਕਰਸ਼ਿਤ ਹੋ ਕੇ ਆਪੋ ਆਪਣਾ ਖੂਨ ਦਾਨ ਕਰਦੇ ਹਨ। ਇਸ ਨਾਲ ਉਹਨਾਂ ਦੇ ਖੂਨ ਦੇ ਬਹੁਤ ਸਾਰੇ ਟੈਸਟ ਵੀ ਮੁਫ਼ਤ ਹੋ ਜਾਂਦੇ ਹਨ। 
ਇਸ ਸੰਗਠਨ ਵੱਲੋਂ ਇਹ 28ਵਾਂ  ਖੂਨਦਾਨ ਕੈਂਪ ਚੱਲ ਰਿਹਾ ਹੈ। ਇਹ ਕੈਂਪ ਕਲ ਮੇਲੇ ਦੇ ਪਹਿਲੇ ਦਿਨ ਸ਼ੁਰੂ ਕੀਤਾ ਗਿਆ ਸੀ ਅਤੇ ਭਲਕੇ ਮੇਲੇ ਦੇ ਅਖੀਰਲੇ ਦਿਨ ਵੀ ਜਾਰੀ ਰਹੇਗਾ। ਗੁਰਸ਼ਮਿੰਦਰ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀ ਦੇਖ ਰੇਖ ਹੇਠ ਚੱਲ ਰਹੇ ਇਸ ਖੂਨਦਾਨ ਕੈਂਪ ਵਿੱਚ ਲੋਕ ਵੱਧ ਚੜ੍ਹ ਕੇ ਖੂਨਦਾਨ ਲਈ ਅੱਗੇ ਆਏ। ਇਸ ਕੈਂਪ ਵਿੱਚ ਖੂਨਦਾਨ ਕਰਨ ਵਾਲਿਆਂ ਦੇ ਸਾਰੇ ਸਬੰਧਤ ਟੈਸਟ ਬਿਲਕੁਲ ਮੁਫ਼ਤ ਕੀਤੇ ਗਏ ਜਿਹਨਾਂ ਦੀ ਬਾਜ਼ਾਰੀ ਕੀਮਤ ਹਜ਼ਾਰਾਂ ਰੁਪਏ ਬਣਦੀ ਹੈ। ਇਸ ਕੈਂਪ ਦਾ ਉਦਘਾਟਨ ਡਾਕਟਰ ਬਲਬੀਰ ਸਿੰਘ ਸ਼ਾਹ ਅਤੇ ਵੀਰ ਚੱਕਰ ਵਿਜੇਤਾ ਰਿਟਾਇਰਡ ਕਰਨਲ ਹਰਬੰਤ ਸਿੰਘ ਕਾਹਲੋਂ ਹੁਰਾਂ ਨੇ ਸਾਂਝੇ ਤੌਰ ਤੇ ਕੀਤਾ। ਇਹ ਦੋਵੇਂ ਸ਼ਖਸੀਅਤਾਂ ਵੀ ਸਮਾਜ ਭਲਾਈ ਦੇ ਖੇਤਰ ਵਿੱਚ ਨਿਰੰਤਰ ਸਰਗਰਮ ਹਨ।
ਸੀਐਮਸੀ ਹਸਪਤਾਲ ਲੁਧਿਆਣਾ ਤੋਂ ਆਈ ਡਾਕਟਰ ਜ੍ਯੋਤਿਕਾ ਅਰੋੜਾ ਨੇ ਇਸ ਕੈਂਪ ਬਾਰੇ ਜਾਣਕਾਰੀ ਦੇਂਦਿਆਂ ਦੱਸਿਆ ਕਿ ਥੈਲਾਸੀਮਿਕ ਬੱਚਿਆਂ ਲਈ ਖੂਨ ਦੀ ਲੋੜ ਪੂਰੀ ਕਰਨਾ ਅੱਜ ਦੇ ਆਧੁਨਿਕ ਯੁਗ ਵਿੱਚ ਵੀ ਇੱਕ ਬਹੁਤ ਵੱਡੀ ਚੁਣੌਤੀ ਹੈ। ਉਹਨਾਂ ਕਿਹਾ ਕਿ ਕੈਂਪ ਦੇ ਪ੍ਰਬੰਧਕਾਂ ਨੇ ਲਗਾਤਾਰ ਖੂਨ ਇਕੱਤਰ ਕਰਕੇ ਇਸ ਨੇਕ ਮਕਸਦ ਵਿੱਚ ਬਹੁਤ ਸਹਾਇਤਾ ਕੀਤੀ ਹੈ। ਇਹ ਇੱਕ ਬਹੁਤ ਮਹਾਨ ਉਪਰਾਲਾ ਹੈ ਜਿਹੜਾ ਸਭਨਾਂ ਨੂੰ ਕਰਦੇ ਰਹਿਣਾ ਚਾਹੀਦਾ ਹੈ। ਇਸ ਮਕਸਦ ਲਈ ਸਭ ਨੂੰ ਅੱਗੇ ਆਉਣਾ ਚਾਹੀਦਾ ਹੈ। Click here to See More Pics on Facebook
ਥੈਲਾਸੀਮੀਕ ਬੱਚਿਆਂ ਨੂੰ ਬੱਕਰੇ ਦਾ ਖੂਨ ਦੇਣ ਦੀਆਂ ਯੋਜਨਾਵਾਂ ਬਾਰੇ ਪੁਛੇ ਗਏ ਇਕ ਸੁਆਲ ਦਾ ਜੁਆਬ ਦੇਂਦਿਆਂ ਉਹਨਾਂ ਕਿਹਾ ਕਿ ਆਯੁਰਵੈਦ ਵਾਲੇ ਹੀ ਆਪਣੇ ਇਸ ਸਿਧਾਂਤ ਬਾਰੇ ਚੰਗੀ ਤਰਾਂ ਦਸ ਸਕਦੇ ਹਨ ਜਿੱਥੋਂ ਤੱਕ ਸਾਨੂੰ ਪਤਾ ਹੈ ਉਹ ਇਹੀ ਹੈ ਕਿ ਇਨਸਾਨ ਲਈ ਸਿਰਫ ਇਨਸਾਨੀ ਖੂਨ ਹੀ ਇੱਕੋ ਇੱਕ ਸਹੀ ਇਲਾਜ ਹੈ। ਜ਼ਿਕਰਯੋਗ ਹੈ ਕਿ ਥੈਲਾਸੀਮੀਕ ਬੱਚਿਆਂ ਲਈ ਇੱਕ ਆਯੁਰਵੈਦਿਕ ਹਸਪਤਾਲ ਲੁਧਿਆਣਾ ਵਿੱਚ ਬਣ ਕੇ ਤਿਆਰ ਹੋ ਚੁੱਕਿਆ ਹੈ ਜਿਸ ਵਿੱਚ ਥੈਲਾਸੀਮੀਕ ਬੱਚਿਆਂ ਨੂੰ ਬੱਕਰੇ ਦਾ ਖੂਨ ਦਿੱਤਾ ਜਾਇਆ ਕਰੇਗਾ। ਦੂਸਰੇ ਪਾਸੇ ਐਲੋਪੈਥੀ ਵਾਲੇ ਇਸ ਸਿਧਾਂਤ ਨੂੰ ਮਾਣਤਾ ਨਹੀਂ ਦੇਂਦੇ। 
ਇਸ ਮੌਕੇ ਰਿਟਾਇਰਡ ਕਰਨਲ ਹਰਬੰਤ ਸਿੰਘ ਕਾਹਲੋਂ, ਡਾਕਟਰ ਬਲਬੀਰ ਸਿੰਘ ਸ਼ਾਹ, ਨਵਾਂ ਜ਼ਮਾਨਾ ਦੇ ਪੱਤਰਕਾਰ ਐਮ ਐਸ ਭਾਟੀਆ ਅਤੇ ਪੰਜਾਬ ਸਕਰੀਨ ਦੇ ਸੰਪਾਦਕ ਰੈਕਟਰ ਕਥੂਰੀਆ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਵੀ ਕੈਂਪ ਵਿੱਚ ਬਹੁਤ ਭੀੜ ਸੀ। 
ਇਸੇ ਦੌਰਾਨ ਡਾਕਟਰ ਬਲਬੀਰ ਸਿੰਘ ਸ਼ਾਹ ਨੇ ਮੀਡੀਆ ਨਾਲ ਗੈਰ ਰਸਮੀ ਗੱਲਬਾਤ ਦੌਰਾਨ ਕਿਹਾ ਕਿ ਪੰਜਾਬ ਅਜੇ ਵੀ ਸਿਹਤ ਦੇ ਮਾਮਲੇ ਵਿੱਚ ਅੱਗੇ ਹੈ। ਉਹਨਾਂ ਮੇਲੇ ਵਿੱਚ ਤੁਰੇ ਜਾਂਦੇ ਨੌਜਵਾਨ ਵੀ ਦਿਖਾਏ ਜਿਹਨਾਂ ਦੇ ਕੱਦਕਾਠ ਅਜੇ ਵੀ ਬਹੁਤ ਚੰਗੇ ਹਨ। ਉਹਨਾਂ ਮੇਲੇ ਵਿੱਚ ਨਾਮਧਾਰੀਆਂ ਦੇ ਸਟਾਲਾਂ/ਰੇਹੜੀਆਂ ਤੋਂ ਦੁੱਧ ਪੀਂਦੇ ਨੌਜਵਾਨ ਵੀ ਦਿਖਾਏ ਅਤੇ ਕਿਹਾ ਕਿ ਐਵੇਂ ਹੀ ਪੰਜਾਬੀਆਂ ਨੂੰ ਸ਼ਰਾਬੀ ਕਹਿ ਜਾਂ ਨਸ਼ਈ ਕਹਿ  ਕੇ ਬਦਨਾਮ ਨਹੀਂ ਕੀਤਾ ਜਾਣਾ ਚਾਹੀਦਾ। 
ਜ਼ਿਕਰਯੋਗ ਹੈ ਕਿ ਥੈਲਾਸੀਮੀਆ ਬਿਮਾਰੀ ਦੀ ਦਰ  ਨੂੰ ਜ਼ੀਰੋ%  'ਤੇ ਲਿਆਉਣ  ਲਾਇ ਡਾਕਟਰ ਸ਼ਾਹ ਨੇ ਇੱਕ ਯੋਜਨਾ ਬਾਦਲ ਸਰਕਾਰ ਨੂੰ ਵੀ ਭੇਜੀ ਸੀ ਅਤੇ ਬਾਅਦ ਵਿੱਚ ਕੈਪਟਨ ਸਰਕਾਰ ਨੂੰ ਵੀ। ਪਰ ਸਰਕਾਰਾਂ ਇਸ ਪਾਸੇ ਗੰਭੀਰ ਹੋਈਆਂ ਨਜ਼ਰ ਨਹੀਂ ਆਉਂਦੀਆਂ। ਡਾਕਟਰ ਸ਼ਾਹ ਦੀ ਇਸ ਯੋਜਨਾ ਬਾਰੇ ਜਲਦੀ ਹੀ ਇੱਕ ਵੱਖਰੀ ਪੋਸਟ ਵਿੱਚ ਵਿਸਥਾਰ ਨਾਲ ਦੱਸਿਆ ਜਾਏਗਾ। 

Tuesday, September 04, 2018

ਪੌਦੇ ਲਗਾਉਣ ਮਗਰੋਂ ਖੂਨ ਦਾਨ ਵਿੱਚ ਵੀ LIC ਦਾ ਅਹਿਮ ਯੋਗਦਾਨ

101 ਯੂਨਿਟ ਖੂਨਦਾਨ ਕਰਕੇ  ਦਿੱਤੀ ਕਈਆਂ ਨੂੰ ਨਵੀਂ ਜ਼ਿੰਦਗੀ 
ਲੁਧਿਆਣਾ: 4 ਸਤੰਬਰ 2018: (ਪੰਜਾਬ ਸਕਰੀਨ ਟੀਮ)::
ਭਾਰਤੀ ਜੀਵਨ ਬੀਮਾ ਨਿਗਮ ਦੀ 62ਵੀਂ ਮਾਣਯੋਗ ਵਰ੍ਹੇਗੰਢ ਨੂੰ ਬੜੇ ਹੀ ਜੋਸ਼ੋਖਰੋਸ਼ ਮਨਾਉਂਦਿਆਂ ਹੋਇਆਂ ਅੱਜ ਐਲ ਆਈ ਸੀ ਦੇ ਡਵੀਯਨਲ ਦਫਤਰ ਦੁਗਰੀ ਵਿੱਚ ਖੂਨਦਾਨ ਕੈਂਪ ਲਗਾਇਆ ਗਿਆ। ਇਸ ਮੌਕੇ ਤੇ ਇਸ ਡਵੀਯਨਲ ਦੇ ਸੀਨੀਅਰ ਡਵੀਯਨਲ ਮੈਨੇਜਰ ਐਲ ਸੇ ਪੀਪਲ ਨੇ ਦੱਸਿਆ ਕਿ ਐਲ ਆਈ ਸੀ ਨੇ ਇਹਨਾਂ 62 ਸਾਲਾਂ ਵਿੱਚ ਜੀਵਨ ਬੀਮੇ ਦਾ ਸੁਨੇਹਾ ਘਰ ਘਰ ਪਹੁੰਚਾਉਣ ਅਤੇ ਲੋਕਾਂ ਦਾ ਪੈਸੇ ਲੋਕਾਂ ਦੀ ਭਲਿਆ ਲਈ ਲਗਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਉਹਨਾਂ ਕਿਹਾ ਕਿ ਸ਼੍ਰੀ ਪੀਪਲ ਨੇ ਇਹ ਵੀ ਕਿਹਾ ਕਿ ਪਿਛਲੇ 18 ਸਾਲਾਂ ਤੋਂ ਜੀਵਨ ਬੀਮਾ ਦੇ ਖੇਤਰ ਵਿੱਚ ਬਹੁਤ ਸਾਰੀਆਂ ਪ੍ਰਾਈਵੇਟ ਕੰਪਨੀਆਂ ਆਉਣ ਦੇ ਬਾਵਜੂਦ ਵੀ ਐਲ ਆਈ ਸੀ ਨੇ ਚੰਗਾ ਨਾਮਣਾ ਖੱਟਿਆ ਹੈ ਅਤੇ ਆਰਥਿਕ ਖੇਤਰ ਵਿੱਚ ਆਪਣੀ ਉਚਾਈ ਵਾਲੀ ਰਫਤਾਰ ਦਸ ਗਰਾਫ ਕਾਇਮ ਰੱਖਿਆ ਹੈ। ਅੱਜ ਐਲ ਆਈ ਸੀ ਕੋਲ 29 ਕਰੋੜ ਤੋਂ ਵੀ ਵੱਧ ਪਾਲਸੀ ਧਾਰਕ ਹਨ। ,ਇਸਦੇ ਨਾਲ ਹੀ 25 ਲੱਖ ਕਰੋੜ ਤੋਂ ਵੀ ਵੱਧ ਲਾਈਫ ਫ਼ੰਡ ਅਤੇ 28 ਲੱਖ ਕਰੋੜ ਤੋਂ ਵੀ ਜ਼ਿਆਦਾ ਸੰਪਤੀਆਂ ਹਨ। ਐਲ ਆਈ ਸੀ ਵੱਲੋਂ ਪਾਲਸੀਆਂ ਦੇ ਭੁਗਤਾਨ ਅਤੇ ਲੋਕਾਂ ਦੀ ਮੁਸੀਬਤ ਵੇਲੇ ਉਹਨਾਂ ਦੇ ਕੰਮ ਆਉਣ ਵਾਲਾ ਰਿਕਾਰਡ ਵੀ ਬਹੁਤ ਚੰਗਾ ਹੈ। ਇਹਨਾਂ ਸਾਰੇ ਉੱਦਮ ਉਪਰਾਲਿਆਂ ਨੂੰ ਕਾਇਮ ਰੱਖਦਿਆਂ ਐਲ ਆਈ ਸੀ ਨੇ ਅੱਜ ਆਪਣੇ ਖੂਨਦਾਨ ਕੈਂਪ ਦੌਰਾਨ 62 ਯੂਨਿਟਾਂ ਦੇ ਨਿਸ਼ਾਨੇ ਨੂੰ ਪੂਰਾ ਕਰਦਿਆਂ 101 ਯੂਨਿਟ ਖੂਨ ਇਕੱਤਰ ਕਰਕੇ ਸਿਵਲ ਹਸਪਤਾਲ ਲੁਧਿਆਣਾ ਨੂੰ ਦਿੱਤਾ। 
ਇਸ ਖੂਨਦਾਨ ਕੈਂਪ ਵਿੱਚ ਐਲ ਆਈ ਸੀ ਦੇ ਕਰਮਚਾਰੀਆਂ, ਅਧਿਕਾਰੀਆਂ, ਆਮ ਨਾਗਰਿਕਾਂ ਅਤੇ ਹੋਰਨਾਂ ਨੇ ਵੀ ਹਿੱਸਾ ਲਿਆ। 

Monday, February 02, 2015

DYFI ਅਤੇ Zindgi Live ਵਲੋਂ ਲਾਇਆ ਗਿਆ ਸਾਂਝਾ ਖੂਨਦਾਨ ਕੈਂਪ

DYFI ਨੇ ਦੁਹਰਾਇਆ ਦੇਸ਼ ਅਤੇਲੋਕਾਂ ਦੀ ਰਾਖੀ ਦਾ ਸੰਕਲਪ
ਲੁਧਿਆਣਾ: 1 ਫਰਵਰੀ 2015: (ਕੈਮਰਾ ਕਾਰਤਿਕਾ ਸਿੰਘ-ਰਿਪੋਰਟ ਦਿਲਜੋਤ ਕੌਰ):
ਹੁਣ ਜਦੋਂ ਦੁਨੀਆ ਭਰ ਵਿੱਚ ਜੰਗੀ ਜਨੂੰਨ ਫਿਰ ਸਿਖਰਾਂ ਛੋਹ ਰਿਹਾ  ਹੈ ਅਤੇ ਦੁਨਿਆ ਦੇ ਵੱਖ ਵੱਖ  ਭਾਗਾਂ ਵਿੱਚ  ਸਿਰ ਕਲਮ ਕਰਨ ਦੇ ਵਰਤਾਰੇ ਜੋਰ ਫੜ ਰਹੇ ਹਨ ਉਦੋਂ ਸਾਡੇ ਸ਼ਹਿਰ ਲੁਧਿਆਣਾ ਦੀ ਹਾਲਤ ਵੀ ਕੋਈ ਬਹੁਤੀ ਵਧੀਆ ਨਹੀਂ। ਏਥੋਂ ਦੀਆਂ ਸੜਕਾਂ ਤੇ ਆਏ ਦਿਨ ਹੁੰਦੇ ਸੜਕ ਹਾਦਸੇ ਅਨਗਿਣਤ ਲੋਕਾਂ  ਪੀ ਕੇ ਅਨਗਿਣਤ ਘਰਾਂ ਉਜਾੜ ਚੁੱਕੇ ਹਨ। ਇਸ ਨਾਜ਼ੁਕ ਹਾਲਤ ਵਿੱਚ ਇੱਕ ਵਾਰ ਫਿਰ ਅੱਗੇ ਆਈ ਹੈ ਖੱਬੇ ਪੱਖੀ ਨੌਜਵਾਨਾਂ ਦੀ ਇਤਿਹਾਸਿਕ ਜੱਥੇਬੰਦੀ ਜਨਵਾਦੀ ਨੌਜਵਾਨ ਸਭਾ।  ਅੰਗ੍ਰੇਜ਼ੀ ਵਿੱਚ DYFI ਅਰਥਾਤ Democratic Youth Federation of India  ਸੰਗਠਨ ਨੇ ਖੂਨ ਕੈਂਪ ਲਗਾ ਕੇ ਯਾਦ ਕਰਾਇਆ ਕਿ ਅਸੀਂ ਦੇਸ਼ ਅਤੇ ਦੇਸ਼ ਦੇ ਲੋਕਾਂ ਦੀ ਰਾਖੀ ਲਈ ਅਜੇ ਵੀ ਉੱਸੇ ਜਜ਼ਬੇ ਨਾਲ ਭਰੇ ਹੋਏ ਹਾਂ ਜਿਸ ਨਾਲ ਅਸੀਂ ਵੱਖਵਾਦੀ ਲਹਿਰ ਦੌਰਾਨ ਲੋਕਾਂ ਨਾਲ ਖੜੋ ਕੇ ਸਟੈਂਡ  ਲਿਆ ਸੀ। ਇਸ ਖੂਨਦਾਨ ਕੈਂਪ ਦਾ ਆਯੋਜਨ ਬੱਚਿਆਂ ਨੂੰ ਨਵੀਂ ਜ਼ਿੰਦਗੀ ਦੇਣ ਵਾਲੇ ਸੰਗਠਨ ਜ਼ਿੰਦਗੀ ਲਾਈਵ ਨਾਲ ਮਿਲ ਕੇ ਕੀਤਾ ਗਿਆ ਸੀ।
ਇਸ ਮੌਕੇ ਉਚੇਚੇ ਤੌਰ ਤੇ ਪੁੱਜੇ ਹੋਏ ਇੱਕ ਸੀਨੀਅਰ ਪੱਤਰਕਾਰ ਅਤੇ ਇਸ ਸੰਗਠਨ ਦੇ ਬਹੁਤ ਹੀ ਪੁਰਾਣੇ ਅਤੇ ਸਰਗਰਮ ਰਹੇ ਕਾਰਕੁੰਨ ਰਮੇਸ਼ ਕੌਸ਼ਲ ਨੇ ਆਪਣੇ ਸ਼ਾਇਰਾਨਾ ਅੰਦਾਜ਼ ਵਿੱਚ ਲੋਕਾਂ ਨੂੰ ਯਕੀਨ ਦੁਆਇਆ ਕਿ ਘਬਰਾਓ ਨਾ ਭਰਨ ਦਾ ਮੌਸਮ ਫਿਰ ਆਏਗਾ ਕਿਓਂਕਿ ਅਸੀਂ ਅਜੇ ਵੀ ਤੁਹਾਡੇ ਨਾਲ ਹਾਂ।
ਇਸੇ ਤਰਾਂ  ਡਾਕਟਰ ਗੁਰਵਿੰਦਰ ਸਿੰਘ ਨੇ ਵੀ ਥੈਲੇਸੀਮਿਆ ਵਾਲੇ ਬੱਚਿਆਂ ਲਈ ਆਯੋਜਿਤ ਇਸ ਕੈਂਪ ਬਾਰੇ ਦੱਸਦਿਆਂ DYFI ਦੇ ਸੰਕਲਪ ਨੂੰ ਦੁਹਰਾਇਆ।  
ਜ਼ਿੰਦਗੀ ਲਾਈਵ ਸੰਗਠਨ ਦੇ ਪ੍ਰਮੁੱਖ ਸੰਚਾਲਕਾਂ ਵਿੱਚੋਂ ਇੱਕ ਅਸ਼ੋਕ ਮਰਵਾਹਾ ਨੇ ਥੈਲੇਸੀਮਿਆ ਬਿਮਾਰੀ ਨਾਲ ਪੀੜਿਤ ਬੱਚਿਆਂ ਦੀ ਹਾਲਤ ਬਾਰੇ ਅਤੇ ਉਹਨਾਂ ਦੇ ਨਵੇਂ ਜੀਵਨ ਲਈ ਕੀਤੇ ਜਾਂਦੇ ਉਪਰਾਲਿਆਂ ਬਾਰੇ ਦੱਸਿਆ।
ਇਸ ਗੰਭੀਰ ਬਿਮਾਰੀ ਦਾ ਸ਼ਿਕਾਰ ਬੱਚੇ ਅਤੇ ਉਹਨਾਂ ਦੇ ਮਾਤਾ ਪਿਤਾ ਵੀ ਇਸ ਮੌਕੇ ਵੱਡੀ ਗਿਣਤੀ ਵਿੱਚ ਮੌਜੂਦ ਸਨ। ਉਹਨਾਂ ਦੀ ਹਿੰਮਤ ਦੇਖ ਕੇ ਲੱਗਦਾ ਸੀ ਜਿਵੇਂ ਇਥੇ ਇੱਕੋ ਵੇਲੇ ਕਈ ਚਮਤਕਾਰ ਮੌਜੂਦ ਹਨ। ਇਹ ਛੋਟੇ ਛੋਟੇ ਬੱਚੇ ਮੌਤ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਸਿਰਫ ਲੜ ਹੀ ਨਹੀਂ ਰਹੇ ਬਲਕਿ ਜਿੱਤ ਵੀ ਰਹੇ ਹਨ। ਇਹਨਾਂ ਬੱਚਿਆਂ ਅਤੇ ਇਹਨਾਂ ਦੇ ਮਾਤਾ ਪਿਤਾ ਨੇ ਵੀ ਇਸ ਮੌਕੇ ਪੰਜਾਬ ਸਕਰੀਨ ਨੂੰ ਇਸ ਬਾਰੇ ਸੰਖੇਪ ਵਿੱਚ ਦੱਸਿਆ।
ਇਸ ਆਯੋਜਨ ਵਿੱਚ  DYFI ਦੇ ਸਥਾਨਕ ਪ੍ਰਧਾਨ ਹਰਿੰਦਰ ਹਨੀ,ਜਨਰਲ ਸਕੱਤਰ ਬਲਦੇਵ ਸਿੰਘ ਪਮਾਲ, ਸਤਨਾਮ ਸਿੰਘ ਵੜੈਚ, ਸੋਨੂੰ ਗੁਪਤਾ, ਜਸਵੀਰ ਸਿੰਘ, ਅਮਰ ਸਿੰਘ ਜੋਹਲਾਂ ਅਤੇ ਜਰਨੈਲ ਸਿੰਘ ਵੀ ਮੌਜੂਦ ਸਨ।

Sunday, September 21, 2014

ਭਾਈ ਘਨਈਆ ਜੀ ਦੀ ਸੋਚ ਨੂੰ ਸਮਰਪਿਤ 115ਵਾਂ ਮਹਾਨ ਖੂਨਦਾਨ ਕੈਂਪ

ਭਾਈ ਘਨਈਆ ਜੀ ਮਿਸ਼ਨ ਸੇਵਾ ਸੁਸਾਇਟੀ ਵੱਲੋਂ ਕੀਤਾ ਗਿਆ ਵਿਸ਼ੇਸ਼ ਆਯੋਜਨ 
ਹਜਾਰਾਂ ਲੋਕਾਂ ਕੀਤਾ ਖੂਨਦਾਨ-ਮੇਅਰ ਸਾਹਿਬ ਨੇ ਕੀਤੀ ਨਵੀਂ ਮਿਸਾਲ ਕਾਇਮ
ਲੁਧਿਆਣਾ: 21 ਸਤਬੰਰ 2014:(ਸਤ ਪਾਲ ਸੋਨੀ//ਪੰਜਾਬ ਸਕਰੀਨ):
ਭਾਈ ਘਨਈਆ ਜੀ ਮਿਸ਼ਨ ਸੇਵਾ ਸੁਸਾਇਟੀ ਵੱਲੋਂ ਅੱਜ ਸਥਾਨਿਕ ਅੰਬੈਸੀ ਪੈਲੇਸ ਵਿੱਚ ਭਾਈ ਘਨਈਆ ਜੀ ਦੀ ਸੋਚ ਨੂੰ ਸਮਰਪਿਤ ਲਗਾਏ ਗਏ ਮਹਾਨ ਖੂਨਦਾਨ ਕੈਂਪ ਵਿੱਚ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਖੂਨਦਾਨ ਦੇਕੇ ਭਾਈ ਘਨਈਆ ਜੀ ਦੀ ਸੋਚ ਨੂੰ ਅਪਨਾਉਣ ਦਾ ਸਾਰਥਕ ਯਤਨ ਕੀਤਾ। ਨਾਨਕਸਰ ਸੰਪਰਦਾਇ ਦੇ ਸੰਤ ਜਸਵੰਤ ਸਿੰਘ ਸਮਰਾਲਾ ਚੌਕ ਵੱਲੋਂ ਕੀਤੀ ਅਰਦਾਸ ਨਾਲ ਸ਼ੁਰੂ ਹੋਇਆ ਖੂਨਦਾਨ ਕੈਂਪ ਦਾ ਉਦਘਾਟਨ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਕੀਤਾ। ਇਸ ਕੈਂਪ ਵਿੱਚ ਵੱਖ-ਵੱਖ ਹਸਪਤਾਲਾਂ ਦੀਆਂ 8 ਮੈਡੀਕਲ ਟੀਮਾਂ ਨੇ ਖੂਨਦਾਨੀਆਂ ਪਾਸੋਂ ਖੂਨ ਇੱਕਠਾ ਕੀਤਾ। ਇਸ ਕੈਂਪ ਦੀ ਸਰਪ੍ਰਸਤੀ ਕਰਨ ਵਾਲੇ ਮਹੰਤ ਕਾਹਨ ਸਿੰਘ ਜੀ ਟਿਕਾਣਾ ਭਾਈ ਜਗਤਾ ਜੀ ਗੋਨਿਆਣਾ ਮੰਡੀ ਵਾਲਿਆਂ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਇਸ ਤਰਾਂ ਦੇ ਕੈਂਪ ਲਗਾ ਮਨੁੱਖਤਾ ਦੀ ਸੇਵਾ ਕਰਨਾ ਗੁਰੂ ਨਾਨਕ ਦੇ ਅਨੁਆਈ ਅਤੇ ਭਾਈ ਘਨਈਆ ਜੀ ਦੀ ਸੋਚ 'ਤੇ ਪਹਿਰਾ ਦੇਣ ਵਾਲੇ ਲੋਕਾਂ ਦੇ ਜਿੰਮੇ ਆਇਆ ਹੈ। ਇਸ ਖੂਨਦਾਨ ਕੈਂਪ ਵਿੱਚ ਮਹਾਨਗਰ ਦੇ ਮੇਅਰ ਦੇ 2 ਸਾਲ ਪੂਰੇ ਹੋਣ ਜਾ ਰਹੇ ਹਨ ਉਨ੍ਹਾਂ ਨੇ ਇਸ ਮੌਕੇ ਖੂਨਦਾਨ ਦੇ ਕੇ ਨਵੀਂ ਮਿਸਾਲ ਕਾਇਮ ਕੀਤੀ। ਇਸ ਖੂਨਦਾਨ ਕੈਂਪ ਵਿੱਚ ਸੁਪਰੀਡੈਂਟ ਦੇ ਸੀਨੀਅਰ ਵਕੀਲ ਹਰਵਿੰਦਰ ਸਿੰਘ ਫੂਲਕਾ, ਐਮ.ਐਲ.ਏ ਭਾਰਤ ਭੂਸ਼ਣ ਆਸ਼ੂ, ਲੁਧਿਆਣਾ ਦੇ ਸ਼ਹਿਰੀ ਪ੍ਰਧਾਨ ਮਦਨ ਲਾਲ ਬੱਗਾ, ਹਰਭਜਨ ਸਿੰਘ ਡੰਗ, ਸੀਨੀਅਰ ਬੀ.ਜੀ.ਪੀ ਨੇਤਾ ਰਜਿੰਦਰ ਭੰਡਾਰੀ, ਕਾਂਗਰਸੀ ਆਗੂ ਕੁਲਵੰਤ ਸਿੰਘ ਸਿੱਧੂ, ਬੀਬੀ ਸੁਰਿੰਦਰ ਕੌਰ ਦਿਆਲ ਐਸ.ਐਸ.ਬੋਰਡ, ਕੰਵਲਇੰਦਰ ਸਿੰਘ ਠੇਕੇਦਾਰ ਮੈਂਬਰ, ਐਸ.ਜੀ.ਪੀ.ਸੀ ਜਤਿੰਦਰਪਾਲ ਸਿੰਘ ਸਲੂਜਾ ਅਕਾਲੀ ਆਗੂ, ਗੁਰਿੰਦਰਪਾਲ ਸਿੰਘ ਪੱਪੂ, ਚਰਨਜੀਤ ਸਿੰਘ ਮੈਂਬਰ ਐਸ.ਜੀ.ਪੀ.ਸੀ ਮੈਂਬਰਾਂ ਨੇ ਸ਼ਿਰਕਤ ਕੀਤੀ। ਇਸ ਦੀ ਜਿੰਨੀ ਵੀ ਪ੍ਰਸੰਸਾ ਕੀਤੀ ਜਾਵੇ ਥੋਹੜੀ ਹੈ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਇਸ ਸਮੇਂ ਸੰਬੋਧਨ ਕਰਦਿਆਂ ਕਿਹਾ ਕਿ ਭਾਈ ਘਨਈਆ ਜੀ ਵੱਲੋਂ ਪਾਈ ਪਿਰਤ ਜੋ 1704 ਵਿੱਚ ਆਨੰਦਪੁਰ ਸਾਹਿਬ ਦੀ ਧਰਤੀ 'ਤੇ ਮਨੁੱਖਤਾ ਦੀ ਖਾਤਰ ਹੋਏ ਜੰਗ ਯੁੱਧ ਵਿੱਚ ਆਪਣੇ ਪਰਾਏ ਨੂੰ ਪਾਸੇ ਛੱਡ ਜਖਮੀ ਅਤੇ ਪਿਆਸੇ ਮਨੁੱਖਾ ਨੂੰ ਪਾਣੀ ਪਿਲਾ ਅਤੇ ਜਖਮਾਂ 'ਤੇ ਮਰਹਮ ਲਗਾ ਸੇਵਾ ਨਿਭਾਈ ਸੀ ਜਿਸ ਤੋਂ ਸੇਧ ਲੈ ਕੇ 155 ਸਾਲ ਬਾਅਦ ਸੰਸਾਰ ਪੱਧਰ ਦੀ ਮਨੁੱਖਤਾ ਦੀ ਸੇਵਾ ਕਰਨ ਵਾਲੀ ਰੈਡਕਰਾਸ ਸੁਸਾਇਟੀ ਹੌਦ ਵਿੱਚ ਆਈ ਸੀ। ਅੱਜ ਉਸੇ ਸੋਚ ਨੂੰ ਸਮਰਪਿਤ ਹੋ ਇਹ ਸੁਸਾਇਟੀ ਮਨੁੱਖਤਾ ਦੀ ਸੇਵਾ ਖਾਤਰ ਅਜਿਹੇ ਕੈਂਪ ਲਗਾ ਭਾਈ ਘਨਈਆ ਜੀ ਦੀ ਸੋਚ ਨੂੰ ਅੱਗੇ ਵਧਾ ਰਹੀ ਹੈ ਜਿਸ ਲਈ ਇਹ ਸੁਸਾਇਟੀ ਵਧਾਈ ਦੀ ਪਾਤਰ ਹੈ। ਇਸ ਸੁਸਾਇਟੀ ਦੇ ਮੁੱਖ ਸੇਵਾਦਾਰ ਤਰਨਜੀਤ ਸਿੰਘ ਨਿਮਾਣਾ ਨੇ ਕਿਹਾ ਕਿ ਸਰਬੱਤ ਦੇ ਭਲੇ ਨੂੰ ਅਮਲੀਯਾਮਾ ਪਹਿਨਾਉਣ ਵਾਲੀ ਸਖਸ਼ੀਅਤ ਭਾਈ ਘਨਈਆ ਜੀ ਦੀ ਮਨੁੱਖਤਾ ਲਈ ਕੀਤੀ ਸੇਵਾ ਦੀ ਕਾਰਜਸ਼ੈਲੀ ਤੋਂ ਪ੍ਰਭਾਵਿਤ ਹੋ ਇਸ ਸੁਸਾਇਟੀ ਨੇ ਮਨੁੱਖਤਾ ਦੀ ਸੇਵਾ ਲਈ ਇਹ ਸਮਾਜਿਕ ਸੇਵਾ ਦੇ ਕੰਮ ਕਰਨੇ ਆਰੰਭੇ ਹਨ ਜੋ ਨਿਰੰਤਰ ਜਾਰੀ ਹਨ ਭਾਵੇਂ ਸੰਸਾਰ ਪੱਧਰ 'ਤੇ ਮਨੁੱਖੀ ਹੱਕਾਂ ਦੀ ਗੱਲ ਕਰਨ ਵਾਲੀ ਰੈਡਕਰਾਸ ਸੁਸਾਇਟੀ ਦਾ ਨਾਂ ਤਾਂ ਮਨੁੱਖਤਾ ਦੀ ਸੇਵਾ ਲਈ ਲਿਆ ਜਾਂਦਾ ਹੈ ਪਰ ਇਸ ਸੁਸਾਇਟੀ ਦੇ ਬਾਨੀ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਅਨਿਨ ਸੇਵਕ ਭਾਈ ਘਨਈਆ ਜੀ ਦਾ ਨਾਂ ਸੰਸਾਰ ਪੱਧਰ 'ਤੇ ਮਨੁੱਖਤਾ ਪ੍ਰਤੀ ਦਿੱਤੀ ਵੱਡਮੁੱਲੀ ਦੇਣ ਅਤੇ ਸੇਵਾ ਦੇ ਸਿਧਾਂਤ ਨੂੰ ਸਾਰੇ ਸੰਸਾਰ ਵਿੱਚ ਪ੍ਰਚਾਰਨ ਲਈ ਇਹ ਸੁਸਾਇਟੀ ਯਤਨਸ਼ੀਲ ਹੈ। ਇਸ ਮੋਕੇ ਬਲਜੀਤ ਸਿੰਘ ਛੱਤਵਾਲ, ਪਰਵਿੰਦਰ ਸਿੰਘ ਗਿੰਦਰਾ ਨੇ ਦੱਸਿਆ ਕਿ ਅਜਿਹੇ ਕੈਂਪ ਆਉਣ ਵਾਲੇ  ਸਮੇਂ ਵਿੱਚ ਵੀ ਮਨੁੱਖਤਾ ਦੀ ਭਲਾਈ ਲਈ ਲਗਾਏ ਜਾਂਦੇ ਰਹਿਣਗੇ। ਇਸ ਮੌਕੇ ਵੱਖ-ਵੱਖ ਹਸਪਤਾਲਾਂ ਦੀਆਂ 8 ਟੀਮਾਂ ਜਿਨ੍ਹਾਂ ਵਿੱਚ ਡੀ.ਐਮ.ਸੀ, ਸੀ.ਐਮ.ਸੀ, ਸਿਵਲ ਹਸਪਤਾਲ, ਰੈਡ ਕਰਾਸ ਸੁਸਾਇਟੀ, ਗੁਰੂ ਤੇਗ ਬਹਾਦਰ ਹਸਪਤਾਲ, ਕ੍ਰਿਸ਼ਨਾ ਹਸਪਤਾਲ, ਦੀਪ ਹਸਪਤਾਲ ਅਤੇ ਐਸ.ਜੀ.ਪੀ.ਸੀ ਦੇ ਪ੍ਰਬੰਧ ਹੇਠ ਚੱਲ ਰਹੇ ਗੁਰੂ ਰਾਮਦਾਸ ਹਸਪਤਾਲ ਅੰਮ੍ਰਿਤਸਰ ਦੀਆਂ ਟੀਮਾਂ ਨੇ ਖੂਨਦਾਨੀਆਂ ਪਾਸੋਂ ਖੂਨ ਇੱਕਠਾ ਕੀਤਾ ਅਤੇ 1080 ਯੂਨਿਟ ਖੂਨ ਦੁੱਖੀ ਦੁਖਿਆਰਿਆਂ ਲਈ ਇਸ ਕੈਂਪ ਵਿੱਚ ਇੱਕਠਾ ਹੋਇਆ। ਇਸ ਖੂਨਦਾਨ ਕੈਂਪ ਵਿੱਚ ਬੀਬੀਆਂ ਦੇ ਵਿੱਚ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਵੱਡੀ ਗਿਣਤੀ ਵਿੱਚ ਬੀਬੀ ਸੁਖਵਿੰਦਰ ਕੌਰ ਸੁੱਖੀ ਦੀ ਅਗਵਾਈ ਵਿੱਚ ਬੀਬੀਆਂ ਨੇ ਖੂਨ ਦਾਨ ਕਰ ਨਵੀਂ ਪ੍ਰਿਤ ਪਾਈ। ਇਸ ਮੌਕੇ ਕੁਲਦੀਪ ਸਿੰਘ ਲਾਂਬਾਂ, ਜਗਜੀਤ ਸਿੰਘ ਅਹੂਜਾ, ਹਰਪਾਲ ਸਿੰਘ ਨਿਮਾਣਾ, ਪ੍ਰੋ: ਗੁਰਮੀਤ ਸਿੰਘ, ਇੰਦਰਪਾਲ ਸਿੰਘ ਬਿੰਦਰਾ, ਜਸਵਿੰਦਰ ਸਿੰਘ ਧਾਲੀਵਾਲ, ਕੁਲਜੀਤ ਸਿੰਘ ਖੁਰਾਣਾ, ਗੁਰਇੰਦਰ ਸਿੰਘ ਸੋਨੂੰ, ਰਮਨਦੀਪ ਸਿੰਘ, ਸਰਬਜੀਤ ਸਿੰਘ ਰਾਜਪਾਲ, ਸੁਖਮਿੰਦਰ ਸਿੰਘ ਕੈਰੋਂ, ਇੰਦਰਜੀਤ ਸਿੰਘ ਡਿੰਪਲ, ਪਰਵਿੰਦਰ ਸਿੰਘ ਬੱਤਰਾ ਐਡਵੋਕੇਟ, ਅੰਮ੍ਰਿਤਪਾਲ ਸਿੰਘ ਡੀ.ਸੈਂਟ, ਚੰਨਪ੍ਰੀਤ ਸਿੰਘ ਐਡਵੋਕੇਟ, ਭੁਪਿੰਦਰ ਸਿੰਘ ਲਾਲੀ, ਚਰਨਜੀਤ ਸਿੰਘ ਚੰਨਾ, ਜਸਵਿੰਦਰ ਕੁਮਾਰ ਗੁੰਬਰ, ਰੁਪਿੰਦਰ ਸਿੰਘ ਗੁਜਰਾਲ, ਭੁਪਿੰਦਰ ਸਿੰਘ ਬੋਬੀ, ਗੁਰਸਾਹਿਬ ਸਿੰਘ, ਜਸਕਰਨ ਸਿੰਘ, ਬਲਜਿੰਦਰ ਸਿੰਘ ਗੋਲੂ ਦਾਖਾ, ਬਲਬੀਰ ਸਿੰਘ ਦਾਖਾ, ਮਨਜੀਤ ਸਿੰਘ ਬੁਟਾਰੀ, ਦਲਵਿੰਦਰ ਸਿੰਘ ਆਸ਼ੂ, ਦਵਿੰਦਰ ਸਿਘ ਮਾਨ ਆਦਿ ਹਾਜਰ ਸਨ। 

ਕੈਪਸ਼ਨ- ਭਾਈ ਘਨਈਆ ਜੀ ਮਿਸ਼ਨ ਸੁਸਾਇਟੀ ਵੱਲੋਂ 115ਵਾਂ ਖੂਨਦਾਨ ਕੈਂਪ ਮੌਕੇ ਸ਼ਾਮਿਲ ਮਹੰਤ ਕਾਹਨ ਸਿੰਘ, ਵਿਧਾਇਕ ਮਨਪ੍ਰੀਤ ਸਿੰਘ ਇਯਾਲੀ, ਸੰਸਥਾ ਦੇ ਮੁੱਖ ਸੇਵਾਦਾਰ ਤਰਨਜੀਤ ਸਿੰਘ ਨਿਮਾਣਾ ਅਤੇ ਹੋਰ ਦਿਖਾਈ ਦੇ ਰਹੇ ਹਨ।

Sunday, July 22, 2012

ਨਾ ਕੋ ਬੈਰੀ ਨਾਹਿ ਬਿਗਾਨਾ ਸਗਲ ਸੰਗ ਹਮ ਕੋ ਬਨ ਆਈ

ਰਮਜਾਨ ਦੇ ਪਵਿੱਤਰ ਮਹੀਨੇ ਦੀ ਵਿਲੱਖਣ ਸ਼ੁਰੂਆਤ
ਸਰਬੱਤ ਦਾ ਭਲਾ ਸੰਸਥਾ ਵੱਲੋਂ ਖੂਨਦਾਨ ਕੈਂਪਾਂ ਦਾ ਆਰੰਭ  
 ਪਿਛਲੇ ਕੁਝ ਹੀ ਸਮੇਂ ਵਿਚ ਆਪਣੇ ਸਮਾਜਿਕ ਕਾਰਜਾਂ ਅਤੇ ਲੋਕ ਭਲਾਈ ਦੀ ਸੋਚ ਰੱਖਣ ਵਾਲੀ ਸਰਬੱਤ ਦਾ ਭਲਾ ਸੰਸਥਾ ਜੋ ਦੁਨੀਆ ਭਰ ਦੇ ਨਾ ਕਿ ਸਿੱਖ ਭਾਈਚਾਰੇ ਸਮਾਜ ਦੇ ਚਿੰਤਕਾਂ ਤੇ ਵਿਚਾਰਕਾ ਦੇ ਦਿਲਾਂ ਵਿਚ ਖਾਸ ਜਗ੍ਹਾ ਬਣਾ ਚੁੱਕੀ ਹੈ।
 ਸਰਬੱਤ ਦਾ ਭਲਾ ਸੰਸਥਾ ਜੋ ਕਿ ਯੂ.ਏ.ਈ. ਸਿੱਖ ਅਤੇ ਪੰਜਾਬੀ ਭਾਈਚਾਰੇ ਵੱਲੌਂ ਬਣਾਈ ਹੈ। ਜੋ ਕਿ ਇੰਡੀਅਨ ਕਾਸਟੇਬਲ ਅਤੇ ਦੁਬਈ ਅਤੇ ਕਮਿਊਨਿਟੀ ਡਵੈਲਮੈਂਟ ਅਥਾਰਿਟੀ ਦੁਬਈ ਦੁਆਰਾ ਪ੍ਰਮਾਣਿਤ ਹੈ।
ਗੁਰਬਾਣੀ ਦੇ ਮੁਖਵਾਕ "ਨਾ ਕੋਈ ਬੈਰੀ ਨਹੀਂ ਬਿਗਾਨਾ ਸਗਲ ਸੰਗ ਹਮ ਕੋ ਬਨ ਆਈ£" ਅਨੁਸਾਰ ਜਾਤ ਪਾਤ ਅਤੇ ਬਿਨ੍ਹਾਂ ਭੇਦ-ਭਾਵ ਤੋਂ ਉਪਰ ਉਠ ਕੇ ਰਮਜਾਨ ਦੇ ਮਹੀਨੇ ਦੀ ਸ਼ੁਰੂਆਤ ਦਾ ਇਕ ਵਿਲੱਖਣ ਤਰੀਕਾ ਅਪਣਾਇਆ ਹੈ। ਖੂਨਦਾਨ ਕੈਂਪ ਲਗਾ ਕੇ ਸਰਬਤ ਦਾ ਭਲਾ ਸੰਸਥਾ ਆਪਣੇ ਵੱਲੋਂ ਕੀਤੇ ਵਾਅਦੇ ਅਨੁਸਾਰ ਇਹ ਚਾਰ ਖੂਨਦਾਨ ਕੈਂਪਾਂ ਵਿਚੋਂ ਪਹਿਲਾਂ ਖੂਨਦਾਨ ਕੈਂਫ ਹੈ, ਜੋ ਸੰਸਥਾ ਦੇ ਕੋਰ ਕਮੇਟੀ  ਮੈਂਬਰ ਸ੍ਰ. ਜਗਜੀਤ ਸਿੰਘ ਗੋਰੀ ਦੇ ਗ੍ਰਹਿ ਵਿ ਚ ਲਗਾਇਆ ਗਿਆ ਹੈ।
 ਸੰਸਥਾ ਦੇ ਖੂਨਦਾਨ ਕੈਂਪਾਂ ਦੇ ਇੰਚਾਰਜ ਸ੍ਰ. ਜਗਜੀਤ ਸਿੰਘ ਗੋਰੀ ਜੀ ਅਸੀ ਅਨੁਸਾਰ ਇਸ ਸਮੇਂ ਦੁਬਈ ਵਿਚ ਖੁਨ ਦੀ ਬਹੁਤ ਜਰੂਰਤ ਹੈ ਜੋ ਕਿ ਥੈਲਸਮੀਆਂ ਨਾਂ ਦੀ ਬਿਮਾਰੀ ਨਾਲ ਜੂਝ ਰਹੇ ਬੱਚਿਆਂ ਨੂੰ ਦਿੱਤਾ ਜਾਵੇਗਾ। ਮੁਸਲਮਾਨ ਵੀਰਾਂ ਦੇ ਰੋਜੇ ਰੱਖਣ ਕਾਰਨ ਖੁਨ ਦੀ ਕਮੀ ਆ ਜਾਂਦੀ ਹੈ। ਸਿੱਖ ਭਾਈਚਾਰਾ ਇਸ ਮੌਕੇ ਖੂਨਦਾਨ ਕੈਂਪ ਲਗਾ ਕੇ ਇਹ ਕਮੀ ਪੂਰੀ ਕਰੇਗਾ ਅਤੇ ਮੁਸਲਮਾਨ ਵੀਰਾਂ ਦੀ ਮਦਦ ਕਰੇਗਾ।ਸੰਸਥਾ ਦੇ ਸੋਸ਼ਲ ਵਿੰਗ ਦੇ ਮੁੱਖੀ ਪ੍ਰਭਦੀਪ ਸਿੰਘ ਅਨੁਸਾਰ ਇਸ ਪਹਿਲੇ ਖੂਨਦਾਨ ਕੈਂਪ ਵਿਚ ਖੁਨ ਦੇਣ ਵਾਲਿਆਂ ਦੀ ਗਿਣਤੀ ੧੭੦ ਦੇ ਕਰੀਬ ਸੀ ਅਤੇ ਪੰਜ ਘੰਟੇ ਚਲੇ ਇਸ ਕੈਂਫ ਵਿਚ ੧੨੦ ਡੋਨਰ ਹੀ ਖੂਨਦਾਨ ਕਰ ਸਕੇ ਅਤੇ ਦੁਬਈ ਹੈਲਥ ਅਥਾਰਟੀ ਦੀ ਉਮੀਦ ਤੇ ਪੂਰੇ ਉਤਰੇ। ਸੰਸਥਾ ਵੱਲੋਂ ਆਉਣ ਵਾਲੇ ਇਨਾਂ ਵਿਚ ਤਿੰਨ ਹੋਰ ਕੈਂਪ ੨ ਅਗਸਤ, ੯ ਅਗਸਤ ਤੇ ੨੭ ਅਗਸਤ ਨੂੰ ਲਗਾਏ ਜਾਣਗੇ। ਇਸ ਮੋਕੇ ਸ੍ਰ. ਅਮਨਜੀਤ ਸਿੰਘ ਸ੍ਰ. ਜਗਜੀਤ ਸਿੰਘ ਗੋਰੀ, ਸ੍ਰ. ਮਨਜਿੰਦਰ ਸਿੰਘ, ਸ੍ਰ. ਗੁਰਦੇਵ ਸਿੰਘ ਸ੍ਰ. ਜਤਿੰਦਰ ਸਿੰਘ, ਸ੍ਰ. ਜਗਰੂਪ ਸਿੰਘ, ਸ੍ਰ. ਬਲਜਿੰਦਰ ਸਿੰਘ, ਡਾ. ਚਰਨਦੀਪ ਕੌਰ, ਗਗਨਦੀਪ ਸਿੰਘ ਸ੍ਰ. ਸੁਰਿੰਦਰ ਸਿੰਘ, ਸ੍ਰ. ਰਨਦੀਪ ਸਿੰਘ ਆਦਿ ਸੰਸਥਾ ਮੈਂਬਰ ਹਾਜ਼ਿਰ ਸਨ