Thursday, December 19, 2024

ਪੱਛਮ ਦੀ ਅੰਨੀ ਨਕਲ ਤੋਂ ਬਾਅਦ ਫਿਰ ਯੋਗ ਸਾਧਨਾ ਅਤੇ ਮੈਡੀਟੇਸ਼ਨ ਵੱਲ ਮੋੜਾ

From Dr. Meena Sharma on Saturday 14th December 2024 at 12:38 Regarding Meditation

🙏ਮੋਹਾਲੀ ਵਿੱਚ ਦੇਖੋ ਮੈਡੀਟੇਸ਼ਨ ਪ੍ਰੋਗਰਾਮ ਅਤੇ ਇਸਦੇ ਜਾਦੂਈ ਅਸਰ 🙏

ਡਾ. ਮੀਨਾ ਸ਼ਰਮਾ ਵੱਲੋਂ ਸਿਹਤਮੰਦ ਜੀਵਨ-ਜਾਚ ਲਈ ਵਿਸ਼ੇਸ਼ ਕੈਂਪ 22 ਨੂੰ 


ਮੋਹਾਲੀ
: 18 ਦਸੰਬਰ 2024: (ਕਾਰਤਿਕਾ ਕਲਿਆਣੀ ਸਿੰਘ//ਪੰਜਾਬ ਸਕਰੀਨ ਡੈਸਕ)::

ਪੱਛਮੀ ਹਵਾਵਾਂ ਦੇ ਵਹਿਣ ਵਿੱਚ ਅੰਨੇਵਾਹ ਵਹਿ ਤੁਰੇ ਸਾਡੇ ਸਮਾਜ ਨੇ ਵੀ ਉਹ ਮੁਸੀਬਤਾਂ ਸਹੇੜੀਆਂ ਜਿਹੜੀਆਂ ਪੱਛਮੀ ਸਭਿਅਤਾ ਵਾਲਿਆਂ ਨੇ ਸਹੇੜੀਆਂ ਹੋਈਆਂ ਸਨ। ਇਹ ਗੱਲ ਕਿਸੇ ਚਮਤਕਾਰ ਤੋਂ ਘੱਟ ਨਹੀਂ ਕਿ ਉਹਨਾਂ ਨੇ ਅੰਨੀ ਐਸ਼ਪ੍ਰਸਤੀ ਵਾਲਾ ਜੀਵਨ ਦੇਖ ਕੇ ਭਾਰਤੀ ਸੱਭਿਆਚਾਰ ਦੀ ਸ਼ਰਨ ਵਿੱਚ ਆਉਣ ਨੂੰ ਪਹਿਲ ਦਿੱਤੀ ਹੈ।  ਏਧਰਲੇ ਲਾਈਫ ਸਟਾਈਲ ਅਤੇ ਓਧਰਲੇ ਲਾਈਫ ਸਟਾਈਲ ਵਿੱਚਲਾ ਅੰਤਰ ਸੰਨ 1970 ਵਿੱਚ ਆਈ ਫਿਲਮ "ਪੂਰਬ ਔਰ ਪਸ਼ਚਿਮ" ਫਿਲਮ ਵਿੱਚ ਵੀ ਬਹੁਤ ਚੰਗੀ ਤਰ੍ਹਾਂ ਦਿਖਾਇਆ ਗਿਆ ਸੀ। ਮਨੋਜ ਕੁਮਾਰ ਵਾਲੀ ਇਸ ਫਿਲਮ ਦੇ ਗੀਤ ਵੀ ਬਹੁਤ ਵਿਸ਼ੇਸ਼ ਸਨ। ਪ੍ਰਾਣ, ਪ੍ਰੇਮਨਾਥ,ਅਸ਼ੋਕ ਕੁਮਾਰ, ਪ੍ਰੇਮ ਚੋਪੜਾ ਅਤੇ ਸਾਇਰਾ ਬਾਨੋ ਨੇ ਵੀ ਆਪੋ ਆਪਣੀਆਂ ਭੂਮਿਕਾਵਾਂ ਵਿੱਚ ਜਾਂ ਪਾਈ ਹੋਈ ਸੀ। ਇਸ ਫਿਲਮ ਨੇ ਉਦੋਂ ਇਕੱਲੇ ਭਾਰਤ ਵਿੱਚ ਹੀ 45 ਮਿਲੀਅਨ ਰੁਪਿਆਂ ਦੀ ਕਮਾਈ ਕੀਤੀ ਸੀ। ਵਿਦੇਸ਼ਾਂ ਵਿਚ ਇਹ ਕਮਾਈ ਹੋਰ ਵੀ ਜ਼ਿਆਦਾ ਸੀ। 

ਇਸ ਤੋਂ ਬਾਅਦ ਸੰਨ 1978  ਵਿੱਚ ਆਈ ਫਿਲਮ "ਦੇਸ ਪਰਦੇਸ" ਵਿੱਚ ਵੀ। ਆਪਣੇ ਦੇਸ਼ ਭਾਰਤ ਨੂੰ ਛੱਡ ਕੇ ਕਿਸੇ ਵੀ ਤਰ੍ਹਾਂ ਵਿਦੇਸ਼ਸਨ ਵੱਲ ਜਾਣ ਦੀ ਦੌੜ ਅਤੇ ਫਿਰ ਉਥੇ ਪਹੁੰਚ ਕੇ ਉਥੋਂ ਦੀਆਂ ਮੁਸ਼ਕਲਾਂ ਦਾ ਬਹੁਤ ਦਿਲਚਸਪ ਵਰਨਣ ਹੈ। ਫਿਲਮ ਦੇ ਗੀਤ ਵੀ ਬਹੁਤ ਹਿੱਟ ਹੋਏ ਸਨ। ਦੇਵਾਨੰਦ,  ਮੁਨੀਮ, ਪ੍ਰਾਣ, ਅਮਜਦ ਖਾਨ, ਗਜਾਨਨ ਜਾਗੀਰਦਾਰ, ਅਜੀਤ, ਪ੍ਰੇਮ ਚੋਪੜਾ, ਏ ਕੇ ਹੰਗਲ, ਇੰਦਰਾਣੀ ਮੁਖਰਜੀ, ਬਿੰਦੂ, ਸ਼੍ਰੀ ਰਾਮ ਲਾਗੂ, ਮਹਿਮੂਦ ਆਦਿ ਸਭਨਾਂ ਨੇ ਹੀ ਬਹੁਤ ਚੰਗਾ ਕੰਮ ਕੀਤਾ ਸੀ। ਇਸ ਫਿਲਮ ਫਰ ਗੀਤ ਵੀ ਬਹੁਤ ਹਿੱਟ ਹੋਏ ਸਨ। 

ਇਸੇ ਤਰ੍ਹਾਂ ਸੰਨ 1997 ਵਿੱਚ ਸੁਭਾਸ਼ ਘਈ ਦੀ ਇੱਕ ਫਿਲਮ ਆਈ ਸੀ-ਪਰਦੇਸ। ਇਸ ਵਿੱਚ ਮਹਿਮਾ ਚੌਧਰੀ, ਸ਼ਾਹਰੁਖ ਖਾਨ, ਅਮਰੀਸ਼ ਪੁਰੀ, ਆਲੋਕ ਨਾਥ, ਅਪੂਰਵ ਅਗਨੀਹੋਤਰੀ ਅਤੇ ਹਿਮਾਨੀ ਸ਼ਿਵਪੁਰੀ ਨੇ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ ਸੀ। ਇਸ ਦੇ ਗੀਤ ਸੰਗੀਤ ਵੀ ਕਮਾਲ ਦਾ ਰਿਹਾ। ਇਸ ਗੀਤ ਸੰਗੀਤ ਵਿੱਚ ਇੱਕ ਕਵਾਲੀ ਵੀ ਸੀ--ਨਹੀਂ ਹੋਨਾ ਥਾਂ --ਨਹੀਂ ਹੋਨਾ ਥਾ ਲੇਕਿਨ ਹੋ ਗਿਆ---ਹੋ ਗਿਆ ਹੈ ਮੁਝੇ ਪਿਆਰ! 

ਰਿਸ਼ਤਿਆਂ ਨਾਤਿਆਂ ਵਿੱਚ ਖੁੱਲ੍ਹ ਕੇ ਸਾਹਮਣੇ ਆ ਰਹੀਆਂ ਸਾਰੀਆਂ ਖਰਾਬੀਆਂ ਉਸ ਫਿਲਮ ਨੇ ਉਦੋਂ ਹੀ ਦਿਖਾ ਦਿੱਤੀਆਂ ਸਨ ਜਿਹੜੀਆਂ ਹੁਣ ਸਾਡੇ ਸਾਹਮਣੇ ਵੱਡੀ ਪੱਧਰ ਤੇ ਆ ਰਹੀਆਂ ਹਨ। ਫਿਲਮ ਮੀਡੀਆ ਨੇ ਸਾਡੇ ਸਮਾਜ ਨੂੰ ਸਮੇਂ ਸਮੇਂ ਬੜੀ ਸ਼ਿੱਦਤ ਨਾਲ ਸੁਚੇਤ ਵੀ ਕੀਤਾ ਪਾਰ ਅਸੀਂ ਨਹੀਂ ਸਮਝੇ।  

ਹੁਣ ਨਾ ਰਿਸ਼ਤੇ ਬਚੇ , ਨਾ ਹੀ ਧੰਨ ਦੌਲਤ ਅਤੇ ਹੀ ਸਿਹਤ ਅਤੇ ਸਕੂਨ। ਨਸ਼ਿਆਂ ਨੇ ਸਾਡੀ ਜ਼ਿੰਦਗੀ ਵਿੱਚ ਬੜੀ ਮਜ਼ਬੂਤੀ ਨਾਲ ਘੁਸਪੈਠ ਕੀਤੀ। ਬੱਚੇ ਅਕਸਰ ਉਦੋਂ ਵਤਨ ਪਹੁੰਚਦੇ ਹਨ ਜਦੋਂ ਮਾਂ ਪਿਓ ਉਹਨਾਂ ਨੂੰ ਮਿਲਣ ਲਈ ਤਰਸਦੇ ਇਸ ਦੁਨੀਆ ਤੋਂ ਹੀ ਤੁਰ ਜਾਂਦੇ ਹਨ। ਡੱਬਾ ਬੰਦ ਭੋਜਨ ਨੇ ਸਾਡੇ ਕੋਲੋਂ ਸਦਾ ਤਾਜ਼ਾ ਭੋਜਨ ਵੀ ਖੋਹ ਲਿਆ ਹੈ। ਮੱਕੀ ਦੀ ਰੋਟੀ ਅਤੇ ਸਰੋਂ ਦਾ ਸਾਗ ਬੜੀ ਦੂਰੀ ਵਾਲੀ ਪਹੁੰਚ ਤੇ ਜਾ ਚੁੱਕੇ ਹਨ। ਬਰਗਰ, ਨੂਡਲ, ਮੈਗੀ ਨੇ ਸਿਹਤ ਦੇ ਮਾਮਲੇ ਵਿੱਚ ਬਹੁਤ ਸਾਰੇ ਵਕਾਰ ਪੈਦਾ ਕਰ ਦਿੱਤੇ ਹਨ। ਨਸ਼ਿਆਂ ਦੀ ਆਦਤ ਨੇ ਸਾਡੀ ਸਾਰੀ ਕੁਦਰਤ ਨੀਂਦ ਖੋਹ ਲਈ  ਹੈ। 

ਝੂਠੇ ਜਿਹੇ ਇਸ ਵਿਕਾਸ ਨੇ ਸਾਡੇ ਕੋਲੋਂ ਸਾਰੇ ਸੱਚੇ ਸੁਖ ਰਾਮ ਖੋਹ ਲਏ ਹਨ। ਪਰਿਵਾਰਾਂ ਸਿਰ ਚੜ੍ਹੇ ਕਰਜ਼ਿਆਂ ਨਣੁ ਲਾਹੁਣ ਲਈ ਵਿਦੇਸ਼ਾਂ ਦੀ ਧਰਤੀ ਤੇ ਜਾਣ ਦੇ ਚਾਅ ਕਿਸੇ ਮ੍ਰਿਗ ਤ੍ਰਿਸ਼ਨਾਂ ਤੋਂ ਘੱਟ ਨਹੀਂ ਸਨ। ਡਾਕਟਰ ਸੁਰਜੀਤ ਪਾਤਰ ਸਾਹਿਬ ਅੱਜ ਫਿਰ  ਆ ਰਹੇ ਹਨ। ਉਹਨਾਂ ਕਈ ਦਹਾਕੇ ਪਹਿਲਾਂ ਲਿਖਿਆ ਸੀ:

ਜੋ ਬਦੇਸਾਂ 'ਚ ਰੁਲਦੇ ਨੇ ਰੋਟੀ ਲਈ; ਉਹ ਜਦੋਂ ਦੇਸ ਪਰਤਣਗੇ ਆਪਣੇ ਕਦੀ!

ਜਾਂ ਤਾਂ ਸੇਕਣਗੇ-ਮਾਂ ਦੇ ਸਿਵੇ ਦੀ ਅਗਨ; ਤੇ ਜਾਂ ਕਬਰਾਂ ਦੇ ਰੁੱਖ ਹੇਠ ਜਾ ਬਹਿਣਗੇ!

ਜਿਹੜੇ ਸਾਨੂੰ ਬੜੇ ਸੁਖੀ ਜਾਪਦੇ ਨੇ ਉਹਨਾਂ ਦੇ ਦੁੱਖਾਂ ਨੂੰ ਦੇਖਣ ਦੀ ਵੀ ਕੋਸ਼ਿਸ਼ ਕਰੋ। ਬਸ ਉਹ ਜ਼ਿਆਦਾ ਬੋਲਦੇ ਵੀ ਨਹੀਂ ਅਤੇ ਸਭਨਾਂ ਦੇ ਸਾਹਮਣੇ ਰੋਂਦੇ ਵੀ ਨਹੀਂ। ਉਹ ਵੀ ਹੁਣ ਤਨ ਮਨ ਦੇ ਸੁੱਖ ਲਈ ਭਾਰਤੀ ਸੰਸਕ੍ਰਿਤੀ ਵੱਲ ਬੜੀਆਂ ਉਮੀਦਾਂ ਨਾਲ ਦੇਖ ਰਹੇ ਨੇ। ਇਹਨਾਂ ਸਭਨਾਂ ਦੇ ਦਿਲਾਂ ਵਿੱਚ ਭਾਰਤ ਵੱਲ ਦੇਖਦਿਆਂ ਹੀ ਆਸ ਦੀ ਕਿਰਨ ਪੈਦਾ ਹੋ ਰਹੀ ਹੈ। ਡਾ. ਮੀਨਾ ਸ਼ਰਮਾ ਨੇ ਅਜਿਹੇ ਸਭਨਾਂ ਦੁਖੀ ਲੋਕਾਂ ਲਈ ਇੱਕ ਦਿਨ ਦੇ ਵਿਸ਼ੇਸ਼ ਮੈਡੀਟੇਸ਼ਨ ਕੈਂਪ ਦਾ ਐਲਾਨ ਕੀਤਾ ਹੈ। 

ਇੱਕ ਦਿਨ ਦਾ ਇਹ ਮੈਡੀਟੇਸ਼ਨ ਪ੍ਰੋਗਰਾਮ ਬਹੁਤ ਕੁਝ ਦੇ ਸਕਦਾ ਹੈ ਪਰ ਕੈਂਪ ਵਿਚ ਪਹੁੰਚਣਾ ਬਹੁਤ ਜ਼ਰੂਰੀ ਹੈ। ਡਾ. ਮੀਨਾ ਸ਼ਰਮਾ ਦੱਸਦੇ ਹਨ-ਮੈਡੀਟੇਸ਼ਨ ਜੀਵਨ ਨੂੰ ਸੰਤੁਲਿਤ ਅਤੇ ਸ਼ਾਂਤੀ ਨਾਲ ਭਰਪੂਰ ਬਣਾਉਣ ਲਈ ਇੱਕ ਸ਼ਕਤੀਸ਼ਾਲੀ ਮਾਧਿਅਮ ਹੈ। ਅੱਜ ਦੇ ਤਣਾਅ ਭਰੇ ਜੀਵਨ ਵਿੱਚ, ਮਾਨਸਿਕ ਸ਼ਾਂਤੀ ਅਤੇ ਅਧਿਆਤਮਿਕ ਸੰਤੁਲਨ ਦੀ ਜ਼ਰੂਰਤ ਪਹਿਲਾਂ ਨਾਲੋਂ ਵੱਧ ਹੈ। ਇਸੇ ਉਦੇਸ਼ ਨੂੰ ਮੁੱਖ ਰੱਖਦੇ ਹੋਏ ਇਹ ਇੱਕ ਰੋਜ਼ਾ ਮੈਡੀਟੇਸ਼ਨ ਪ੍ਰੋਗਰਾਮ ਲਗਾਇਆ ਜਾ ਰਿਹਾ ਹੈ। 

ਕੈਂਪ ਦਾ ਸਥਾਨ ਹੋਵੇਗਾ ਸ਼੍ਰੀ ਵੈਂਕਟੇਸ਼ ਮੰਦਿਰ, ਬਾਂਕੇ ਬਿਹਾਰੀ ਧਾਮ, ਟੀਡੀਆਈ, ਸੈਕਟਰ 74ਏ, ਮੋਹਾਲੀ। ਇਸ ਦੇ ਆਯੋਜਨ ਦੀ ਤਾਰੀਖ ਹੈ  22 ਦਸੰਬਰ 2024 ਅਤੇ ਕੈਂਪ ਦਾ  ਸਮਾਂ ਰਹੇਗਾ  ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ।  

ਇਸ ਕੈਂਪ ਮੌਕੇ ਜਿਹਨਾਂ ਗੱਲਾਂ ਤੇ ਮੁਖ ਤੌਰ ਤੇ ਧਿਆਨ ਕੇਂਦਰਿਤ ਰਹੇਗਾ ਉਹ ਮੁੱਖ ਗਤੀਵਿਧੀਆਂ ਇਸ ਪ੍ਰਕਾਰ ਹੋਣਗੀਆਂ:

*ਮੈਡੀਟੇਸ਼ਨ ਸੈਸ਼ਨ (Meditation Session): ਦੀ ਜਾਚ ਸਿਖਾਉਣ ਵਾਲੇ ਗੁਰ ਦੇ ਅਧੀਨ ਧਿਆਨ ਨੂੰ ਕੇਂਦਰਿਤ ਕਰਨਾ ਸਿਖਾਇਆ ਜਾਏਗਾ। 

*ਸਾਹ ਲੈਣ ਦੀਆਂ ਤਕਨੀਕਾਂ (breathing  techniques) ਵੀ ਬੜੇ ਉਚੇਚ ਨਾਲ ਸਿਖਾਈਆਂ ਜਾਣਗੀਆਂ। ਸਾਹ ਲੈਣ ਦੇ ਵਿਗਿਆਨਕ ਤਰੀਕੇ ਸਿਖਾਏ ਜਾਣਗੇ। ਜਿਸ ਨੂੰ ਇਹ ਤਰੀਕੇ ਆ ਗਏ ਉਸ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਬਿਨਾ ਕਿਸੇ ਦਵਾਈ ਦੇ ਦੂਰ ਹੋ ਜਾਣਗੀਆਂ।  

*ਮਾਈਂਡਫੁਲਨੈੱਸ ਪ੍ਰੈਕਟਿਸ (mindfulness practice):ਇਸ ਵਿੱਚ ਤਨ ਦੇ ਨਾਲ ਨਾਲ ਮਾਈਂਡ ਦਿਸਣ ਸ਼ਕਤੀਆਂ ਨੂੰ ਜਾਗ੍ਰਿਤ ਕਰ ਕੇ ਸ਼ਖ਼ਸੀਅਤ ਵਿੱਚ ਨਵਾਂ ਨਿਖਾਰ ਲਿਆਂਦਾ ਜਾਏਗਾ। 

👉ਕੈਂਪ ਵਿੱਚ ਜਾਣ ਲਈ ਰਜਿਸਟ੍ਰੇਸ਼ਨ ਅਤੇ ਹੋਰ ਜਾਣਕਾਰੀ ਲਈ ਸੰਪਰਕ ਕਰੋ: ਡਾ: ਮੀਨਾ ਸ਼ਰਮਾ ਨਾਲ ਉਹਨਾਂ ਦਾ ਮੋਬਾਈਲ ਨੰਬਰ ਇਸ ਪ੍ਰਕਾਰ ਹੈ +91 96460-05543

  Acupoint Wellness Center  ਗੋਬਿੰਦ ਐਨਕਲੇਵ ਗ੍ਰੀਨਜ਼ ਸੈਕਟਰ 117, ਮੋਹਾਲੀ

No comments: