Oct 2, 2018, 5:42 PM
ਲੁਧਿਆਣਾ ਪੁਲਿਸ ਦੀ ਮੁਸਤੈਦੀ ਕੰਮ ਆਈ: ਮੁਸਤਕੀਮ ਅਹਿਰਾਰੀ
![]() |
| ਏਡੀਸੀਪੀ - 1 ਗੁਰਪ੍ਰੀਤ ਸਿੰਘ ਸਿਕੰਦ , ਏਡੀਸੀਪੀ ਸੈਂਟਰਲ ਬਰਿਆਮ ਸਿੰਘ ਦਾ ਧੰਨਵਾਦ ਕਰਦੇ ਨਾਇਬ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਅਤੇ ਮੁਸਤਕੀਮ ਅਹਿਰਾਰੀ |
ਲੁਧਿਆਣਾ: 2 ਅਕਤੂਬਰ 2018: (ਪੰਜਾਬ ਸਕਰੀਨ ਬਿਊਰੋ)::
18 ਮਾਰਚ ਦੀ ਰਾਤ ਨੂੰ ਮੰਨਾ ਸਿੰਘ ਕੋਠੀ ਦੇ ਸਾਹਮਣੇ ਜੀਟੀ ਰੋਡ ਬੁੱਢਾ ਦਰਿਆ ਦੇ ਕੋਲ ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਦੇ ਸਕੱਤਰ ਮੁਹੰਮਦ ਮੁਸਤਕੀਮ ਦੇ ਨਾਲ ਲੁੱਟ-ਖੋਹ ਕਰਨ ਵਾਲੇ ਲੁਟੇਰੇ ਅਖੀਰ ਲੁਧਿਆਣਾ ਪੁਲਿਸ ਦੀ ਮੁਸਤੈਦੀ ਨਾਲ ਗ੍ਰਿਫਤਾਰ ਕਰ ਲਏ ਗਏ। ਇਹ ਜਾਣਕਾਰੀ ਅੱਜ ਇੱਥੇ ਪੁਲਿਸ ਕਮਿਸ਼ਨਰ ਦਫ਼ਤਰ 'ਚ ਬੁਲਾਈ ਗਈ ਪੱਤਰਕਾਰ ਸੰਮੇਲਨ 'ਚ ਏਡੀਸੀਪੀ-1 ਸ਼੍ਰੀ ਗੁਰਪ੍ਰੀਤ ਸਿੰਘ ਸਿਕੰਦ ਨੇ ਦਿੱਤੀ। ਇਸ ਮੌਕੇ 'ਤੇ ਏਸੀਪੀ ਸੈਂਟਰਲ ਬਰਿਆਮ ਸਿੰਘ, ਨਾਇਬ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ, ਮੁਹੰਮਦ ਮੁਸਤਕੀਮ ਵੀ ਮੌਜੂਦ ਸਨ। ਇਸ ਮੌਕੇ 'ਤੇ ਮੁਸਤਕੀਮ ਨੇ ਦੱਸਿਆ ਕਿ 18 ਮਾਰਚ 2018 ਰਾਤ ਨੂੰ ਜਦੋਂ ਉਹ ਜਾਮਾ ਮਸਜਿਦ ਤੋਂ ਆਪਣੇ ਨਿਵਾਸ ਸ਼ਿਵਪੁਰੀ ਜਾ ਰਹੇ ਸਨ ਤਾਂ ਬੁੱਢਾ ਦਰਿਆ ਦੇ ਕੋਲ ਦੋ ਲੁਟੇਰੀਆਂ ਨੇ ਰੋਕ ਕੇ ਗਰਦਨ 'ਤੇ ਦਾਤ ਰੱਖ ਕੇ 2 ਮੋਬਾਇਲ ਅਤੇ 10 ਹਜਾਰ ਦੇ ਕਰੀਬ ਨਗਦੀ ਲੁੱਟੀ ਅਤੇ ਜਦੋਂ ਇੱਕ ਕਾਰ ਆਉਂਦੀ ਨਜ਼ਰ ਆਈ ਤਾਂ ਲੁਟੇਰੇ ਮੈਨੂੰ ਛੱਡ ਕੇ ਭੱਜ ਗਏ ਲੇਕਿਨ ਜਿਵੇਂ ਹੀ ਸੜਕ ਸੁੰਨਸਾਨ ਹੋਈ ਤਾਂ ਲੁਟੇਰੇ ਮੁੜ ਤੋਂ ਮੇਰੀ ਵੱਲ ਵਾਪਸ ਆਉਣ ਲੱਗੇ ਤਾਂ ਮੈਂ ਆਪਣੀ ਲਾਇਸੇਂਸੀ ਪਿਸਟਲ ਨਾਲ ਹਵਾਈ ਫਾਇਰ ਕੀਤਾ ਤਾਂ ਲੁਟੇਰੇ ਉੱਥੋ ਭੱਜ ਗਏ। ਮੁਸਤਕੀਮ ਨੇ ਦੱਸਿਆ ਕਿ ਪੁਲਿਸ ਲਗਾਤਾਰ ਲੁਟੇਰੀਆਂ ਦੀ ਭਾਲ 'ਚ ਲੱਗੀ ਹੋਈ ਸੀ। ਲੁਧਿਆਣਾ ਪੁਲਿਸ ਵੱਲੋਂ ਇਸ ਕੇਸ ਨੂੰ ਹੱਲ ਕਰਣ ਲਈ ਅੱਜ ਜਾਮਾ ਮਸਜਿਦ ਵੱਲੋਂ ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿਲ ਅਤੇ ਉਹਨਾਂ ਦੀ ਪੂਰੀ ਟੀਮ ਦਾ ਧੰਨਵਾਦ ਵੀ ਕੀਤਾ। ਮੁਹੰਮਦ ਮੁਸਤਕੀਮ ਨੇ ਪੁਲਿਸ ਦੇ ਆਲਾ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਉਹਨਾਂ ਦੇ ਨਾਲ ਲੁੱਟ-ਖੋਹ ਕਰਣ ਵਾਲੇ ਅਤੇ ਮੇਰੇ 'ਤੇ ਜਾਨਲੇਵਾ ਹਮਲਾ ਕਰਣ ਵਾਲੇ ਲੁਟੇਰੀਆਂ 'ਤੇ ਚੋਰੀ ਦੇ ਨਾਲ-ਨਾਲ ਜਾਨਲੇਵਾ ਹਮਲਾ ਕਰਨ ਦੀ ਧਾਰਾ 307 ਵੀ ਲਗਾਈ ਜਾਵੇ।

No comments:
Post a Comment