Apr 20, 2019, 6:51 PM
ਥਾਣਾ ਸਿੱਧਵਾਂ ਬੇਟ ਵਿੱਚ ਦੋ ਵੱਖ ਵੱਖ ਮੁਕੱਦਮੇਂ ਦਰਜ
ਲੁਧਿਆਣਾ: 20 ਅਪਰੈਲ 2019: (ਪੰਜਾਬ ਸਕਰੀਨ ਟੀਮ)::
ਸ੍ਰੀ ਵਰਿੰਦਰ ਸਿੰੰਘ ਬਰਾੜ, ਪੀ.ਪੀ.ਐਸ,ਐਸ.ਐਸ.ਪੀ,ਲੁਧਿਆਣਾ(ਦਿਹਾ ਤੀ) ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲੋਕ ਸਭਾ ਚੋਣਾਂ-2019 ਦੇ ਮੱਦੇ ਨਜਰ ਪੁਲਿਸ ਜਿਲ੍ਹਾ ਲੁਧਿਆਣਾ (ਦਿਹਾਤੀ) ਵਿਖੇ ਚਲਾਈ ਗਈ ਵਿਸ਼ੇਸ਼ ਮੁਹਿੰਮ ਦੌਰਾਨ ਸ੍ਰੀ ਰੁਪਿੰਦਰ ਕੁਮਾਰ ਭਾਰਦਵਾਜ, ਪੀ.ਪੀ.ਐਸ, ਪੁਲਿਸ ਕਪਤਾਨ (ਜਾਂਚ),ਲੁਧਿ: (ਦਿਹਾਤੀ) ਦੇ ਦਿਸ਼ਾ-ਨਿਰਦੇਸ਼ਾਂ ਤੇ ਸ੍ਰੀ ਦਿਲਬਾਗ ਸਿੰਘ, ਪੀ.ਪੀ.ਐਸ, ਉਪ ਕਪਤਾਨ ਪੁਲਿਸ(ਜਾਂਚ), ਲੁਧਿਆਣਾ(ਦਿਹਾਤੀ) ਦੀ ਅਗਵਾਈ ਹੇਠ ਇੰਸਪੈਕਟਰ ਇਕਬਾਲ ਹੁਸੈਨ, ਇੰਚਾਰਜ ਸੀ.ਆਈ.ਏ ਸਟਾਫ ਜਗਰਾਂਉ ਅਤੇ ਇੰਸਪੈਕਟਰ ਨਵਦੀਪ ਸਿੰਘ ਇੰਚਾਰਜ ਨਾਰਕੋਟਿਕ ਸੈੱਲ, ਲੁਧਿ(ਦਿਹਾਤੀ) ਸਮੇਤ ਐਕਸਾਈਜ ਇੰਸਪੈਕਟਰ ਇੰਦਰਪਾਲ ਸਿੰਘ ਦੇ ਸ਼ੱਕੀ ਪੁਰਸ਼ਾ ਦੀ ਚੈਕਿੰਗ ਦੇ ਸਬੰਧ ਵਿੱਚ ਪੁਲਿਸ ਫੋਰਸ ਦੀਆਂ ਵੱਖ-ਵੱਖ ਪਾਰਟੀਆਂ ਬਣਾਕੇ ਥਾਣਾ ਸਿੱਧਵਾਂ ਬੇਟ ਦੇ ਏਰੀਏ ਵਿੱਚ ਸਰਚ ਕੀਤੀ ਗਈ। ਸਰਚ ਦੌਰਾਨ ਹੌਲਦਾਰ ਮੇਜਰ ਸਿੰਘ ਵੱਲੋਂ ਪਿੰਡ ਸ਼ੇਰੇਵਾਲ ਦੇ ਸਾਹਮਣੇ ਦਰਿਆ ਸਤਲੁਜ ਦੇ ਅੰਦਰ ਜਮੀਨ ਵਿੱਚ ਟੋਏ ਪੁੱਟ ਕੇ ਡਿੱਗੀਆਂ ਬਣਾਕੇ ਉਹਨਾਂ ਵਿੱਚ ਮੋਮਜਾਮੇ ਦੀਆਂ ਤਿਰਪਾਲਾਂ ਵਿਛਾਕੇ ਨਾ-ਮਲੂਮ ਵਿਆਕਤੀਆਂ ਵੱਲੋਂ ਨਜਾਇਜ ਸ਼ਰਾਬ ਕਸ਼ੀਦ ਕਰਨ ਲਈ ਰੱਖੀ 11,000 ਕਿਲੋ ਲਾਹਣ ਅਤੇ ਹੌਲਦਾਰ ਗੀਤਇੰਦਰਪਾਲ ਸਿੰਘ ਨੇ 13,000 ਕਿਲੋਗ੍ਰਾਮ ਲਾਹਣ (ਕੁੱਲ 24,000 ਕਿਲੋਗ੍ਰਾਮ) ਬਰਾਮਦ ਕਰਕੇ ਨਾ-ਮਲੂਮ ਵਿਆਕਤੀਆਂ ਖਿਲਾਫ ਹੇਠ ਲਿਖੇ ਅਨੁਸਾਰ ਆਬਕਾਰੀ ਐਕਟ ਅਧੀਨ ਮੁਕੱਦਮੇ ਦਰਜ ਕੀਤੇ ਗਏ ਹਨ। ਇਹ ਦੋਵੇਂ ਮੁਕੱਦਮੇਂ ਆਬਕਾਰੀ ਐਕਟ ਅਧੀਨ ਥਾਣਾ ਸਿੱਧਵਾਂ ਬੇਟ ਵਿੱਚ ਦਰਜ ਕੀਤੇ ਗਏ ਹਨ।
No comments:
Post a Comment