ਆਮ ਵਾਪਰਦੇ ਜੁਰਮਾਂ 'ਤੇ ਫਿਰ ਕੱਸਿਆ ਪੁਲਿਸ ਨੇ ਸ਼ਿਕੰਜਾ
ਚੋਂਕੀ ਰਘੂਨਾਥ ਦੀ ਪੁਲਿਸ ਨੇ ਕੰਮ ਕਾਰ ਕਰਕੇ ਘਰਾਂ ਨੂੰ ਜਾਂਦੇ ਪ੍ਰਵਾਸੀ ਮਜ਼ਦੂਰਾਂ ਤੋਂ ਮੋਬਾਇਲ ਖੋਹਣ ਵਾਲੇ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਕਾਬੂ ਕੀਤੇ ਗਏ ਦੋਸ਼ੀ ਤੋਂ ਪੁਛਗਿਛ ਦੋਰਾਨ੍ਹ ਵੱਖ ਵੱਖ ਕੰਪਨੀਆਂ ਦੇ 5 ਮੋਬਾਇਲ ਵੀ ਬਰਾਮਦ ਕੀਤੇ ਗਏ ਹਨ। ਇਸ ਕਿਸਮ ਦੀ ਲੁੱਟ ਦਾ ਵਰਤਾਰਾ ਪਿਛਲੇ ਕਾਫੀ ਅਰਸੇ ਤੋਂ ਆਮ ਹੁੰਦਾ ਜਾ ਰਿਹਾ ਹੈ। ਇਹਨਾਂ ਵਾਰਦਾਤਾਂ ਦੇ ਨਾਲ ਨਾਲ ਪੁਲਿਸ ਦੀ ਸਖਤੀ ਵੀ ਲਗਾਤਾਰ ਵੱਧ ਰਹੀ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਚੋਂਕੀ ਇੰਚਾਰਜ਼ ਸਬ ਇੰਸਪੈਕਟਰ ਜਸਪਾਲ ਸਿੰਘ ਨੇ ਦੱਸਿਆ ਕਿ ਬਾੜੇਵਾਲ ਰੋਡ ਤੇ ਆਸ਼ਾਪੁਰੀ ਚੋਂਕ ਵਿਖੇ ਨਾਕਾ ਲਗਾਇਆ ਗਿਆ ਸੀ। ਇਸ ਦੋਰਾਨ੍ਹ ਮੁੱਖਬਰ ਨੇ ਸੂਚਨਾ ਦਿੱਤੀ ਕਿ ਬਾੜੇਵਾਲ ਸੂਏ ਤੇ ਸਥਿਤ ਸ਼ਮਸ਼ਾਨਘਾਟ ਨੇੜੇ ਉਕਤ ਦੋਸ਼ੀ ਖੋਹ ਕੀਤੇ ਮੋਬਾਇਲ ਵੇਚਣ ਲਈ ਖਰੀਦਦਾਰ ਦੀ ਉਡੀਕ ਵਿੱਚ ਖੜਾ ਹੈ। ਜਦ ਏਐਸਆਈ ਪਰਮਜੀਤ ਸਿੰਘ, ਹੈਡ ਕਾਂਸਟੇਬਲ ਕਰਨ ਪ੍ਰਤਾਪ ਸਿੰਘ, ਹੈਡ ਕਾਂਸਟੇਬਲ ਤਜਿੰਦਰ ਸਿੰਘ ਅਤੇ ਕਾਂਸਟੇਬਲ ਇਕਬਾਲ ਸਿੰਘ ਦੀ ਪੁਲਿਸ ਪਾਰਟੀ ਨੇ ਮੋਕੇ ਤੇ ਪਹੁੰਚ ਕੇ ਉਸਦੀ ਤਲਾਸ਼ੀ ਲਈ ਤਾਂ ਉਸ ਪਾਸੋਂ ਇਕ ਵੀਵੋ ਕੰਪਨੀ ਦਾ ਮੋਬਾਇਲ ਬਰਾਮਦ ਹੋਇਆ। ਬਰਾਮਦ ਮੋਬਾਇਲ ਸੰਬੰਧੀ ਪੁਛੇ ਜਾਣ ਤੇ ਉਹ ਕੋਈ ਸਪੱਸ਼ਟ ਜਵਾਬ ਨਾ ਦੇ ਸਕਿਆ | ਜਿਸ ਕਾਰਨ੍ਹ ਉਸਨੂੰ ਗਿ੍ਫ਼ਤਾਰ ਕਰ ਪੁੱਛਗਿਛ ਕੀਤੀ ਗਈ ਤਾਂ ਉਸ ਪਾਸੋਂ 4 ਹੋਰ ਮੋਬਾਇਲ ਬਰਾਮਦ ਕੀਤੇ ਗਏ |
ਸਬ ਇੰਸਪੈਕਟਰ ਜਸਪਾਲ ਸਿੰਘ ਨੇ ਦੱਿਆ ਕਿ ਫੜੇ ਗਏ ਨੋਜਵਾਨ੍ਹ ਦੀ ਪਹਿਚਾਣ ਅਯਾਲੀ ਖੁਰਦ ਦੇ ਰਹਿਣ ਵਾਲੇ ਪੰਕਜ ਕੁਮਾਰ ਦੇ ਤੋਰ ਤੇ ਹੋਈ ਹੈ।
ਉਨ੍ਹਾਂ ਦੱਸਿਆ ਕਿ ਦੋਸ਼ੀ ਪੰਕਜ ਕੁਮਾਰ ਨਸ਼ੇ ਦੀ ਤੋੜ ਪੂਰੀ ਕਰਨ੍ਹ ਲਈ ਪ੍ਰਵਾਸੀ ਮਜ਼ਦੂਰਾਂ ਤੋਂ ਹੀ ਮੋਬਾਇਲਾਂ ਦੀ ਲੁੱਟ ਖੋਹ ਕਰਦਾ ਸੀ ਤੇ ਅੱਗੇ ਸਸਤੇ ਭਾਅ ਵੇਚ ਦਿੰਦਾ ਸੀ | ਉਨ੍ਹਾਂ ਦੱਸਿਆ ਕਿ ਦੋਸ਼ੀ ਪਾਸੋਂ ਵੀਵੋ ਕੰਪਨੀ ਦੇ 2, ਰੈਡਮੀ ਕੰਪਨੀ ਦਾ 1, ਸੈਮਸੰਗ ਕੰਪਨੀ ਦਾ 1 ਅਤੇ ਐਲਵਾਈਐਫ਼ ਕੰਪਨੀ ਦਾ 1 ਮੋਬਾਇਲ ਬਰਾਮਦ ਕੀਤਾ ਗਿਆ ਹੈ | ਦੋਸ਼ੀ ਨੂੰ ਮਾਣਯੋਗ ਵੁਰਣਦੀਪ ਚੋਪੜਾ ਦੀ ਅਦਾਲਤ ਚ ਪੇਸ਼ ਕਰ ਇਕ ਦਿਨ੍ਹ ਦਾ ਪੁਲਿਸ ਰਿਮਾਂਡ ਹਾਸਿਲ ਕਰ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਸਨੇ ਹੋਰ ਕਿੰਨੇ ਮੋਬਾਇਲ ਖੋਹੇ ਹਨ ਅਤੇ ਅੱਗੇ ਕਿਸਨੂੰ ਵੇਚੇ ਹਨ।
No comments:
Post a Comment