Monday, December 24, 2018

ਲੁਧਿਆਣਾ ਦੇ ਨਾਲੀ ਮੁਹੱਲਾ//ਦਮੋਰੀਆ ਪੁਲ ਇਲਾਕੇ 'ਚ ਫਾਇਰਿੰਗ

ਇਲਾਕੇ ਵਿੱਚ ਸਨਸਨੀ-ਜ਼ਖਮੀ ਜਿੰਮੀ ਹਸਪਤਾਲ ਵਿੱਚ
ਲੁਧਿਆਣਾ: 24 ਦਸੰਬਰ 2018:(ਪ੍ਰਦੀਪ ਸ਼ਰਮਾ//ਪੰਜਾਬ ਸਕਰੀਨ)::
ਅਮਨ ਕਾਨੂੰਨ ਦੀ ਵਿਗੜ ਰਹੀ ਸਥਿਤੀ ਦਿਨੋ ਦਿਨ ਨਾਜ਼ੁਕ ਹੁੰਦੀ ਜਾ ਰਹੀ ਹੈ। ਅੱਜ ਲੁਧਿਆਣਾ ਦੇ ਬੇਹੱਦ ਸੰਘਣੇ ਇਲਾਕੇ ਨਾਲਿ ਮੋਹੱਲਾ ਵਿੱਚ ਵੀ ਗੋਲੀਆਂ ਚੱਲੀਆਂ। ਇਹ ਇਲਾਕਾ ਦਮੋਰੀਆ ਪੁਲ ਦੇ ਐਨ ਨਾਲ ਲੱਗਦਾ ਹੈ। ਸਿਵਲ ਲਾਈਨਜ਼ ਵਰਗੇ ਪੋਸ਼ ਇਲਾਕੇ ਵੀ ਇਥੋਂ ਬਹੁਤ ਨੇੜੇ ਹਨ
ਮੁਢਲੀਆਂ ਰਿਪੋਰਟਾਂ ਮੁਤਾਬਿਕ ਲੁਧਿਆਣਾ ਦੇ ਦਮੋਰੀਆ ਪੁਲ ਦੇ ਨੇੜੇ ਛੋਟਾ ਲੱਲਾ ਨਾਮੀ ਗੈਂਗਸਟਰ ਵੱਲੋਂ 30 ਸਾਲਾਂ ਜਿੰਮੀ ਨਾਂਅ 'ਤੇ ਨੌਜਵਾਨ 'ਤੇ ਦਿਨ ਦਿਹਾਡ਼ੇ ਚਾਰ ਗੋਲੀਆਂ ਚਲਾਈਆਂ ਗਈਆਂ। ਜਿਹਨਾਂ 'ਚੋਂ ਇੱਕ ਗੋਲੀ ਜਿੰਮੀ ਦੀ ਗਰਦਨ ਅਤੇ ਠੋਡੀ ਨੂੰ ਛੂੰਹਦੀ ਹੋਈ ਚਲੀ ਗਈ। ਜ਼ਖਮੀ ਹਾਲਤ 'ਚ ਜਿੰਮੀ ਨੂੰ ਡੀ.ਐਮ.ਸੀ ਦਾਖਲ ਕਰਵਾਇਆ ਗਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਗੋਲੀ ਨਾਲ ਜ਼ਖਮੀ ਹੋਏ ਜਿੰਮੀ ਐਡ ਪਰਿਵਾਰਿਕ ਸੂਤਰਾਂ ਨੇ ਦੱਸਿਆ ਕਿ ਮਾਮਲਾ 22 ਹਜ਼ਾਰ ਰੁਪਏ ਦੀ ਖੋਹ ਤੋਂ ਵਿਗੜਿਆ। ਇਸਨੂੰ ਰੋਕਣ 'ਤੇ ਜਦੋਂ ਜਿੰਮੀ ਨੇ ਸਬੰਧਿਤ ਗੈਂਗਸਟਰ ਨੂੰ ਰੋਕਿਆ ਤਾਂ ਉਸਨੇ ਕਿਹਾ ਕਿ ਮੈਂ ਤੁਹਾਡੇ ਦਮੋਰੀਆ ਪੁਲ ਹੀ ਆਉਂਦਾ ਹਾਂ ਅਤੇ ਉੱਥੇ ਆ ਕੇ ਗੱਲ ਕਰਦੇ ਹਾਂ। ਗੋਲੀ ਨਸਲ ਜਖਮੀ ਹੋਏ ਜਿੰਮੀ ਦੇ ਮਾਮਾ ਨੇ ਦੱਸਿਆ ਕਿ ਜਿਊਂ ਹੀ ਮੇਰਾ ਭਾਣਜਾ ਉੱਥੇ ਪਹੁੰਚਿਆ ਤਾਂ ਉਹਨਾਂ ਨੇ ਗੋਲੀਆਂ ਚਲਾਉਣੀਆਂ  ਸ਼ੁਰੂ ਕਰ ਦਿੱਤੀਆਂ। ਜਦੋਂ ਸਾਡੀ ਟੀਮ ਨੇ ਘਟਨਾ ਵਾਲੀ ਥਾਂ 'ਤੇ ਦੇਖਿਆ ਤਾਂ ਉੱਥੇ ਸੋਢੇ ਵਾਲਿਆਂ ਖਾਲੀ ਬੋਤਲਾਂ ਵੀ ਨਜ਼ਰ ਆਈਆਂ। ਦਮੋਰੀਆ ਪੁਲ ਵਾਲੀ ਸੜਕ ਤੇ ਬਹੁਤ ਸਾਰਾ ਕਚ ਵੀ ਖਿਲਰਿਆ ਮਿਲਿਆ। 
ਜਿਸ ਲੜਕੇ ਤੋਂ ਪੈਸੇ ਖੋਹਣ ਦੀ ਘਟਨਾ ਵਾਪਰੀ ਦਸੀ ਜਾਂਦੀ ਹੈ ਉਸਦਾ ਨਾਮ ਮੋਹਨ ਹੈ। ਮੋਹਨ ਨੇ ਇਸਦੀ ਸ਼ਿਕਟ ਜਿੰਮੀ ਕੋਲ ਕੀਤੀ ਸੀ। ਭਾਰਤੀ ਜਨਤਾ ਪਾਰਟੀ ਐਸ ਸੀ ਮੋਰਚਾ ਪੰਜਾਬ ਦੇ ਸਕੱਤਰ ਵਰਿੰਦਰਪਾਲ ਗਾਗਟ ਨੇ ਇਸ ਘਟਨਾ ਦੀ ਤਿੱਖੀ ਨਿਖੇਧੀ ਕਰਦਿਆਂ ਕਿਹਾ ਕਿ ਅਮਨ ਕਾਨੂੰਨ ਦੀ ਹਾਲਤ ਦਿਨੋਦਿਨ ਵਿਗੜਦੀ ਜਾ ਰਹੀ ਹੈ। ਗੁੰਡਿਆਂ ਅਤੇ ਗੈਂਗਸਟਰਾਂ ਨੂੰ ਨੱਥ ਪਾਉਣ ਵਿੱਚ ਸਰਕਾਰ ਨਾਕਾਮ ਰਹੀ ਹੈ। ਜ਼ਿਕਰਯੋਗ ਹੈ  ਕਿ ਇਹ ਪਰਿਵਾਰ ਡਾਕਟਰ ਅੰਬੇਡਕਰ ਵਿਚਾਰ ਮੰਚ ਸੰਗਠਨ ਨਾਲ ਜੁੜਿਆ ਹੋਇਆ ਹੈ। ਹੁਣ ਦੇਖਣਾ ਹੈ ਕਿ ਇਸ ਮਾਮਲੇ ਵਿੱਚ ਪੁਲਿਸ ਕੀ ਕਾਰਵਾਈ ਕਰਦੀ ਹੈ। 

No comments: