Showing posts with label Murder. Show all posts
Showing posts with label Murder. Show all posts

Tuesday, September 02, 2025

ਕੈਬ ਡਰਾਈਵਰ ਅਗਵਾ ਅਤੇ ਕਤਲ ਮਾਮਲਾ:

Received on Tuesday 2nd September 2025 at 5:04 PM Regarding a big crime news 

 ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਤਿੰਨੋਂ ਦੋਸ਼ੀਆਂ ਨੂੰ ਕੀਤਾ ਗ੍ਰਿਫ਼ਤਾਰ  

*ਆਪਣੇ ਦੋ ਸਾਥੀਆਂ ਸਮੇਤ ਜੈਸ਼-ਏ-ਮੁਹੰਮਦ ਦਾ ਕਾਰਕੁਨ ਗ੍ਰਿਫ਼ਤਾਰ 

*ਪਿਸਤੌਲ ਅਤੇ ਚੋਰੀ ਹੋਈ ਗੱਡੀ ਵੀ ਬਰਾਮਦ

*ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਸਾਹਿਲ ਬਸ਼ੀਰ ਦਾ ਪਿਛੋਕੜ ਵੀ ਛਾਣਿਆ 

*ਜੰਮੂ-ਕਸ਼ਮੀਰ ਵਿੱਚ ਦਰਜ ਯੂਏਪੀਏ ਅਤੇ ਅਸਲਾ ਐਕਟ ਤਹਿਤ ਇੱਕ ਮਾਮਲੇ ਵਿੱਚ ਲੋੜੀਂਦਾ

* ਗ੍ਰਿਫ਼ਤਾਰ ਵਿਅਕਤੀਆਂ ਨੇ ਡਰਾਈਵਰ ਨੂੰ ਗੋਲੀ ਮਾਰਨ ਦਾ ਜੁਰਮ ਕਬੂਲਿਆ 

*ਲਾਸ਼ ਨੂੰ ਮੋਹਾਲੀ ਖੇਤਰ ਵਿੱਚ ਸੁੱਟਣ ਦਾ ਜੁਰਮ ਵੀ ਮੰਨਿਆ: ਡੀਆਈਜੀ ਹਰਚਰਨ ਸਿੰਘ ਭੁੱਲਰ

* ਗ੍ਰਿਫ਼ਤਾਰ ਵਿਅਕਤੀਆਂ ਦੇ ਖੁਲਾਸੇ ਮਗਰੋਂ ਪੁਲਿਸ ਵੱਲੋਂ ਲਾਸ਼ ਵੀ ਬਰਾਮਦ 

*ਪੁਲਿਸ ਟੀਮਾਂ ਨੇ ਮ੍ਰਿਤਕ ਅਨਿਲ ਕੁਮਾਰ ਦੀ ਲਾਸ਼ ਕੀਤੀ ਬਰਾਮਦ: ਐਸਐਸਪੀ ਹਰਮਨਦੀਪ ਹੰਸ


ਚੰਡੀਗੜ੍ਹ/ਐਸਏਐਸ ਨਗਰ: 2 ਸਤੰਬਰ 2025: (ਮੀਡੀਆ ਲਿੰਕ ਰਵਿੰਦਰ//ਪੰਜਾਬ ਸਕਰੀਨ ਡੈਸਕ)::

ਖਰੜ ਵਿੱਚ ਇੱਕ ਕੈਬ ਡਰਾਈਵਰ ਨੂੰ ਅਗਵਾ ਕਾਰਨ ਅਤੇ ਫਿਰ ਉਸਨੂੰ ਗੋਲੀ ਮਾਰ ਕੇ ਕਤਲ ਕਰ ਦਿੱਤੇ ਜਾਣ ਨੇ ਇੱਕ ਨਵੀਂ ਦਹਿਸ਼ਤ ਪੈਦਾ ਕਰ ਦਿੱਤੀ ਹੈ। ਕੈਬ ਡਰਾਈਵਰਾਂ ਨੂੰ  ਅਕਸਰ ਹਰ ਰੋਜ਼ ਅਣਜਾਣ ਵਿਅਕਤੀਆਂ ਨਾਲ ਵਾਹ ਪੈਂਦਾ ਹੈ ਅਤੇ ਕਈ ਵਾਰ ਜਾਣਾ ਵੀ ਅਣਜਾਣੇ ਰਾਹਾਂ ਤੋਂ ਅਣਜਾਣੀਆਂ ਮੰਜ਼ਲਾਂ ਵੱਲ ਹੀ ਪੈਂਦਾ ਹੈ। ਕਿਸੇ ਸਵਾਰੀ ਦੇ ਮੂੰਹ 'ਤੇ ਨਹੀਂ ਲਿਖਿਆ ਹੁੰਦਾ ਕਿ ਉਹ ਕੋਈ ਆਮ ਇਨਸਾਨ ਹੈ ਜਾਂ ਕੋਈ ਮੁਜਰਿਮ? ਖਰੜ ਵਿੱਚ ਸਵਾਰੀਆਂ ਬਣ ਕੇ ਕੈਬ ਵਿੱਚ ਬੈਠੇ ਤਿੰਨ ਵਿਅਕਤੀਆਂ ਨੇ ਡਰਾਈਵਰ ਨਾਲ ਕਿਸੇ ਗੱਲੋਂ ਬਹਿਸ ਵੀ ਕੀਤੀ , ਉਸ ਨੂੰ ਡਰਾਇਆ ਧਮਕਾਇਆ ਵੀ ਅਤੇ ਉਸਦੀ ਕਾਰ ਵੀ ਖੋਹ ਲਈ। ਇਸ ਤੋਂ ਬਾਅਦ ਉਸਨੂੰ ਗੋਲੀ ਮਾਰ ਕੇ ਉਸਦੀ ਲਾਸ਼ ਵੀ ਮੋਹਾਲੀ ਵਿਚ ਹੀ ਕਿਧਰੇ ਸੁੱਟ ਦਿੱਤੀ।  

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਿੱਢੀ ਮੁਹਿੰਮ ਦੌਰਾਨ, ਐਸਏਐਸ ਨਗਰ ਪੁਲਿਸ ਨੇ ਜੈਸ਼-ਏ-ਮੁਹੰਮਦ (ਜੇਈਐਮ) ਨਾਲ ਸਬੰਧਤ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕਰਦਿਆਂ ਕੈਬ ਡਰਾਈਵਰ ਅਨਿਲ ਕੁਮਾਰ ਦੇ ਅਗਵਾ ਅਤੇ ਕਤਲ ਮਾਮਲੇ ਵਿੱਚ ਜੰਮੂ-ਕਸ਼ਮੀਰ (ਜੰਮੂ-ਕਸ਼ਮੀਰ) ਦੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।

ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਸਾਹਿਲ ਬਸ਼ੀਰ (19) ਵਾਸੀ ਹੰਦਵਾੜਾ ਲੰਗੇਟ, ਕੁਪਵਾੜਾ, ਮੁਨੀਸ਼ ਸਿੰਘ ਉਰਫ਼ ਅੰਸ਼ (22) ਵਾਸੀ ਪਿੰਡ ਕੋਟਲੀ, ਡੋਡਾ ਅਤੇ ਐਜਾਜ਼ ਅਹਿਮਦ ਖਾਨ ਉਰਫ਼ ਵਸੀਮ (22) ਵਾਸੀ ਪਿੰਡ ਮੰਜਪੁਰਾ, ਕਲਾਮਾਬਾਦ ਵਜੋਂ ਹੋਈ ਹੈ।

ਪੁਲਿਸ ਟੀਮਾਂ ਨੇ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਚੋਰੀ ਕੀਤੀ ਗਈ ਚਿੱਟੇ ਰੰਗ ਦੀ ਮਾਰੂਤੀ ਸਵਿਫਟ ਡਿਜ਼ਾਇਰ (ਪੀਬੀ 01-ਡੀ-6299) ਅਤੇ ਵਾਰਦਾਤ ਵਿੱਚ ਵਰਤਿਆ ਗਿਆ .32 ਬੋਰ ਦਾ ਦੇਸੀ ਪਿਸਤੌਲ ਵੀ ਬਰਾਮਦ ਕੀਤਾ ਹੈ।

ਦੱਸਣਯੋਗ ਹੈ ਕਿ ਅਨਿਲ ਕੁਮਾਰ ਦੀ ਪਤਨੀ ਸੁਧਾ ਦੇਵੀ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਉਸਦਾ ਪਤੀ ਟੈਕਸੀ ਚਲਾਉਂਦਾ ਹੈ ਅਤੇ ਹਰ ਰੋਜ਼ ਦੀ ਤਰ੍ਹਾਂ ਸ਼ੁੱਕਰਵਾਰ ਨੂੰ ਸਵੇਰੇ ਲਗਭਗ 08:30 ਵਜੇ ਖਰੜ ਤੋਂ ਰੇਲਵੇ ਸਟੇਸ਼ਨ, ਚੰਡੀਗੜ੍ਹ ਜਾਣ ਲਈ ਘਰੋਂ ਨਿਕਲਿਆ। ਬਾਅਦ ਵਿੱਚ, ਉਹ ਲਗਾਤਾਰ ਆਪਣੇ ਪਤੀ ਨੂੰ ਫ਼ੋਨ ਕਰਦੀ ਰਹੀ ਪਰ ਉਸਦੇ ਪਤੀ ਦੇ ਦੋਵੇਂ ਮੋਬਾਈਲ ਫ਼ੋਨ ਬੰਦ ਆ ਰਹੇ ਸਨ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਨਵਾਂਗਾਓਂ, ਮੋਹਾਲੀ ਦੇ ਰਹਿਣ ਵਾਲੇ ਕੈਬ ਡਰਾਈਵਰ ਅਨਿਲ ਕੁਮਾਰ ਦੇ ਅਗਵਾ ਅਤੇ ਕਤਲ ਦੇ ਸਬੰਧ ਵਿੱਚ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਖਰੜ ਤੋਂ ਕੈਬ ਕਿਰਾਏ 'ਤੇ ਲੈਣ ਵਾਲੇ ਤਿੰਨ ਅਣਪਛਾਤੇ ਵਿਅਕਤੀਆਂ ਨੇ ਜ਼ਬਰਦਸਤੀ ਉਸਦੀ ਗੱਡੀ ਖੋਹ ਲਈ ਸੀ। ਇਸ ਜਾਣਕਾਰੀ ਦੇ ਆਧਾਰ ‘ਤੇ ਤੁਰੰਤ ਮਾਮਲਾ ਦਰਜ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਅਤੇ ਸੰਵੇਦਨਸ਼ੀਲਤਾ ਨੂੰ ਦੇਖਦਿਆਂ, ਕਈ ਪੁਲਿਸ ਟੀਮਾਂ ਦਾ ਗਠਨ ਕੀਤਾ ਗਿਆ ਅਤੇ ਤਰੁੰਤ ਕਾਰਵਾਈ ਕਰਦਿਆਂ ਤਿੰਨੋਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਡੀਜੀਪੀ ਨੇ ਕਿਹਾ ਕਿ ਗ੍ਰਿਫ਼ਤਾਰ ਮੁਲਜ਼ਮ ਸਾਹਿਲ ਬਸ਼ੀਰ ਜੰਮੂ-ਕਸ਼ਮੀਰ ਦੇ ਹੰਦਵਾੜਾ ਦੇ ਕਲਾਮਾਬਾਦ ਪੁਲਿਸ ਸਟੇਸ਼ਨ ਵਿੱਚ ਦਰਜ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ (ਯੂਏਪੀਏ) ਅਤੇ ਅਸਲਾ ਐਕਟ ਤਹਿਤ ਇਕ ਕੇਸ ਵਿੱਚ ਲੋੜੀਂਦਾ ਹੈ। ਉਨ੍ਹਾਂ ਦੱਸਿਆ ਕਿ ਉਸ ਦੇ ਭਰਾ ਸਾਜਦ ਅਹਿਮਦ ਸ਼ਾਹ ਨੂੰ ਪਹਿਲਾਂ ਜੈਸ਼-ਏ-ਮੁਹੰਮਦ ਨਾਲ ਜੁੜੇ ਹਥਿਆਰਾਂ ਅਤੇ ਸਮੱਗਰੀ ਦੇ ਜ਼ਖੀਰੇ ਨਾਲ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਦੋਵਾਂ ਦੀ ਪਛਾਣ ਜੈਸ਼-ਏ-ਮੁਹੰਮਦ ਦੇ ਓਵਰ-ਗਰਾਊਂਡ ਵਰਕਰਜ਼ (ਓਜੀਡਬਲਯੂਜ਼) ਵਜੋਂ ਹੋਈ ਹੈ।

ਇਸ ਆਪਰੇਸ਼ਨ ਬਾਰੇ ਜਾਣਕਾਰੀ ਦਿੰਦਿਆਂ, ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ (ਡੀਆਈਜੀ) ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਸ਼ਿਕਾਇਤ 'ਤੇ ਤਰੁੰਤ ਕਾਰਵਾਈ ਕਰਦਿਆਂ, ਐਸਪੀ ਸਿਟੀ ਸਿਰੀਵੇਨੇਲਾ, ਐਸਪੀ ਇਨਵੈਸਟੀਗੇਸ਼ਨ ਸੌਰਵ ਜਿੰਦਲ, ਡੀਐਸਪੀ ਸਿਟੀ-1 ਪ੍ਰਿਥਵੀ ਸਿੰਘ ਚਾਹਲ ਦੀ ਨਿਗਰਾਨੀ ਹੇਠ ਮੋਹਾਲੀ ਪੁਲਿਸ ਦੀਆਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ। ਇੰਚਾਰਜ ਸੀਆਈਏ ਸਟਾਫ ਹਰਮਿੰਦਰ ਸਿੰਘ ਅਤੇ ਐਸਐਚਓ ਪੁਲਿਸ ਸਟੇਸ਼ਨ ਨਵਾਂਗਾਓਂ ਸਤਨਾਮ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮਾਂ ਨੇ ਸਾਂਝੇ ਤੌਰ 'ਤੇ ਕਾਰਵਾਈ ਕੀਤੀ ਅਤੇ ਤਕਨੀਕੀ ਤੇ ਮਨੁੱਖੀ ਸਰੋਤਾਂ ਦੀ ਵਰਤੋਂ ਕਰਦਿਆਂ, ਦੋਸ਼ੀਆਂ ਨੂੰ ਬੱਸ ਸਟੈਂਡ, ਬਟਾਲਾ ਅਤੇ ਗੁਰਦਾਸਪੁਰ ਖੇਤਰਾਂ ਤੋਂ ਗ੍ਰਿਫ਼ਤਾਰ ਕੀਤਾ ਗਿਆ। 

ਡੀਆਈਜੀ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ, ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੇ ਕਬੂਲਿਆ ਕਿ ਉਨ੍ਹਾਂ ਨੇ ਝਗੜੇ ਤੋਂ ਬਾਅਦ ਡਰਾਈਵਰ ਨੂੰ ਗੋਲੀ ਮਾਰ ਦਿੱਤੀ ਸੀ ਅਤੇ ਬਾਅਦ ਵਿੱਚ ਲਾਸ਼ ਨੂੰ ਮੋਹਾਲੀ ਖੇਤਰ ਵਿੱਚ ਸੁੱਟ ਦਿੱਤਾ ਸੀ।

ਹੋਰ ਜਾਣਕਾਰੀ ਸਾਂਝੀ ਕਰਦਿਆਂ, ਸੀਨੀਅਰ ਸੁਪਰਡੈਂਟ ਆਫ਼ ਪੁਲਿਸ (ਐਸਐਸਪੀ) ਐਸਏਐਸ ਨਗਰ ਹਰਮਨਦੀਪ ਹੰਸ ਨੇ ਦੱਸਿਆ ਕਿ ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਪਤਾ ਲੱਗਿਆ ਹੈ ਕਿ ਉਨ੍ਹਾਂ ਨੇ ਖਰੜ ਤੋਂ ਚੰਡੀਗੜ੍ਹ ਰੇਲਵੇ ਸਟੇਸ਼ਨ ਜਾਣ ਦੇ ਬਹਾਨੇ ਕੈਬ ਬੁੱਕ ਕੀਤੀ ਸੀ, ਜਿਸ ਨੇ ਪਹਿਲਾਂ ਟੈਕਸੀ ਡਰਾਈਵਰ ਅਨਿਲ ਕੁਮਾਰ ਨੂੰ ਫੇਜ਼ 3ਬੀ2 ਮੋਹਾਲੀ ਰਾਹੀਂ ਏਅਰਪੋਰਟ ਰੋਡ ਜਾਣ ਲਈ ਕਿਹਾ ਸੀ। ਜਦੋਂ ਅਨਿਲ ਕੁਮਾਰ ਮੁਲਜ਼ਮਾਂ ਨੂੰ ਲੈ ਕੇ ਪਿੰਡ ਕੰਡਾਲਾ ਪਹੁੰਚਿਆਂ ਤਾਂ ਉਨ੍ਹਾਂ ਨੇ ਅਨਿਲ ਕੁਮਾਰ ਨੂੰ ਗੱਡੀ ਤੋਂ ਹੇਠਾਂ ਉਤਾਰਿਆ ਅਤੇ ਗੋਲੀ ਮਾਰ ਦਿੱਤੀ ਅਤੇ ਕਾਰ ਤੇ ਹੋਰ ਸਮਾਨ ਲੈ ਕੇ ਫਰਾਰ ਹੋ ਗਏ।

ਐਸਐਸਪੀ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੇ ਖੁਲਾਸੇ ਉਪਰੰਤ ਪੁਲਿਸ ਟੀਮਾਂ ਨੇ ਮ੍ਰਿਤਕ ਅਨਿਲ ਕੁਮਾਰ ਦੀ ਲਾਸ਼ ਬਰਾਮਦ ਕਰ ਲਈ। ਉਨ੍ਹਾਂ ਅੱਗੇ ਦੱਸਿਆ ਕਿ ਲਾਸ਼ ਦੇ ਨੇੜਿਓਂ ਤਿੰਨ ਗੋਲੀਆਂ ਦੇ ਖੋਲ ਵੀ ਬਰਾਮਦ ਹੋਏ।

ਇਸ ਸਬੰਧੀ ਪਹਿਲਾਂ, ਐਫਆਈਆਰ ਨੰ. 87 ਮਿਤੀ 31-08-2025 ਨੂੰ ਭਾਰਤੀ ਨਿਆਂ ਸੰਹਿਤਾ (ਬੀਐਨਐਸ) ਦੀ ਧਾਰਾ 127(6) ਤਹਿਤ ਥਾਣਾ ਨਵਾਂਗਾਓਂ ਵਿਖੇ ਦਰਜ ਕੀਤੀ ਗਈ ਸੀ। ਹੁਣ ਇਸ ਕੇਸ ਵਿੱਚ ਬੀਐਨਐਸ ਦੀਆਂ ਧਾਰਾਵਾਂ 140(3), 103 ਅਤੇ 304 ਅਤੇ ਅਸਲਾ ਐਕਟ ਦੀ ਧਾਰਾ 25 ਵੀ ਸ਼ਾਮਲ ਕੀਤੀਆਂ ਗਈਆਂ ਹਨ।

Saturday, June 28, 2025

ਸੜਕਾਂ 'ਤੇ ਖੂਨਖਰਾਬਾ ਕਰਦੇ ਫਿਰਦੇ ਕਾਤਲ ਟੋਲੇ ਬੇਖੌਫ ਕਿਓਂ?

 ਜਥੇਦਾਰ ਤਲਵੰਡੀ ਦੇ ਸਾਬਕਾ ਪੀਏ ਦਾ ਕਤਲ ਕਈ ਸਵਾਲ ਖੜ੍ਹੇ ਕਰਦਾ ਹੈ

ਦੁਗਰੀ ਰੋਡ ਲੁਧਿਆਣਾ: 28 ਜੂਨ 2025: (ਮੀਡੀਆ ਲਿੰਕ ਰਵਿੰਦਰ//ਪੰਜਾਬ ਸਕਰੀਨ ਡੈਸਕ)::

ਸੜਕਾਂ 'ਤੇ ਸ਼ਰੇਆਮ ਹਿੰਸਕ ਵਾਰਦਾਤਾਂ ਵੱਧ ਰਹੀਆਂ ਹਨ। ਸੜਕਾਂ ਤੇ ਖੂਨ ਖਰਾਬਾ ਕਰਦੇ ਫਿਰਦੇ ਇਹ ਟੋਲੇ ਬੜੀ ਬੇਖੌਫ਼ੀ ਨਾਲ ਹਿੰਸਕ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਲੁੱਟਾਂ ਖੋਹਾਂ ਦੇ ਨਾਲ ਨਾਲ ਕਤਲ ਵੀ ਵਧ ਰਹੇ ਹਨ। ਕਾਤਲ ਗਿਰੋਹ ਲਗਾਤਾਰ ਨਿਡਰ ਹਨ। ਖੂਨ-ਖਰਾਬਾ ਇੱਕ ਆਮ ਗੱਲ ਬਣ ਗਈ ਹੈ। ਹਿੰਸਾ ਅਤੇ ਕਤਲ ਨੂੰ ਆਪਣੀ ਜੀਵਨ ਸ਼ੈਲੀ ਬਣਾਉਣ ਵਾਲਿਆਂ ਨੂੰ ਸ਼ਾਇਦ ਲੱਗਦਾ ਹੈ ਕਿ ਉਨ੍ਹਾਂ ਇਥੇ ਪੁੱਛਣ ਵਾਲਾ ਕੋਈ ਨਹੀਂ ਹੈ। ਉਨ੍ਹਾਂ ਨੂੰ ਰੋਕਣ ਵਾਲਾ ਵੀ ਕੋਈ ਨਹੀਂ ਹੈ। ਜੱਗੂ ਭਗਵਾਨਪੁਰੀਆ ਦੀ ਮਾਂ ਦੇ ਕਤਲ ਦਾ ਮਾਮਲਾ ਅਜੇ ਤਾਜ਼ਾ ਹੀ ਸੀ ਜਦੋਂ ਲੁਧਿਆਣਾ ਵਿੱਚ ਵੀ ਸਾਬਕਾ ਸੰਸਦ ਮੈਂਬਰ ਅਤੇ ਸੀਨੀਅਰ ਅਕਾਲੀ ਆਗੂ ਜਗਦੇਵ ਸਿੰਘ ਤਲਵੰਡੀ ਦੇ ਪੀਏ ਨੂੰ ਸੜਕ ਦੇ ਵਿਚਕਾਰ ਤਲਵਾਰਾਂ ਨਾਲ ਵੱਢ ਦਿੱਤਾ ਗਿਆ ਸੀ। ਉੱਥੇ ਉਦੋਂ ਬਥੇਰੇ ਵੀ ਲੋਕ ਲੰਘ ਰਹੇ ਸਨ ਪਰ ਡਰ ਕਾਰਨ ਕੋਈ ਉਸਨੂੰ ਬਚਾਉਣ ਨਹੀਂ ਆਇਆ, ਹਾਂ, ਕੁਝ ਲੋਕ ਵੀਡੀਓ ਜ਼ਰੂਰੁ ਬਣਾਉਂਦੇ ਰਹੇ। ਇਹਨਾਂ ਲੋਕਾਂ ਨੇ ਸਿੱਧੂ ਮੂਸੇਵਾਲਾ ਦੇ ਕਤਲ ਵੇਲੇ ਵੀ ਵੀਡੀਓ ਬਣਾਈਆਂ ਸਨ। ਕਾਤਲਾਂ ਨੇ ਆਪਣੀ ਦੁਸ਼ਮਣੀ ਅਤੇ ਗੁੱਸੇ ਨੂੰ ਆਪਣੇ ਦਿਲ ਦੀ ਤਸੱਲੀ ਨਾਲ ਰੱਜ ਕੇ ਕੱਢ ਲਿਆ ਸੀ ਅਤੇ ਲੰਘਦੇ ਟੱਪਦੇ ਲੋਕ ਗੁੰਡਾਗਰਦੀ ਦਾ ਸ਼ਿਕਾਰ ਹੋਏ ਵਿਅਕਤੀ ਨੂੰ ਬਚਾਉਣ ਦਾ ਹੀਲਾ ਵਸੀਲਾ ਕਰਨ ਦੀ ਬਜਾਏ ਇਸਨੂੰ ਤਮਾਸ਼ਾ ਸਮਝ ਕੇ ਰਿਕਾਰਡ ਕਰ ਰਹੇ ਸਨ। ਵੀਡੀਓ ਬਣਾ ਰਹੇ ਸਨ। ਪੁਲਿਸ ਨੂੰ ਚਾਹੀਦਾ ਹੈ ਅਜਿਹੇ ਲੋਕਾਂ ਨੂੰ ਅਜਿਹੇ ਕੰਮਾਂ ਲਈ ਹੀ ਭਰਤੀ ਕਰ ਲਵੇ। ਇਹਨਾਂ ਦਾ ਸ਼ੌਂਕ ਪੂਰਾ ਹੁੰਦਾ ਰਹੇਗਾ ਅਤੇ ਇਸਦੇ ਨਾਲ ਹੀ ਸਮਾਜ ਅਤੇ ਕਾਨੂੰਨ ਨੂੰ ਕੁਝ ਲਾਹਾ ਵੀ ਮਿਲੇਗਾ। 

ਇਹ ਸਭ ਯਾਦ ਆਇਆ ਅਤੀਤ ਨੂੰ ਯਾਦ ਕਰਦਿਆਂ। ਲੁਧਿਆਣਾ ਵਿੱਚ ਬੜੇ ਖਾੜਕੂ ਸੁਭਾਅ ਦੇ ਇੱਕ ਸੀਨੀਅਰ ਅਕਾਲੀ ਆਗੂ ਹੁੰਦੇ ਸਨ ਜਥੇਦਾਰ ਜਗਦੇਵ ਸਿੰਘ ਤਲਵੰਡੀ। ਜਗਦੇਵ ਸਿੰਘ ਤਲਵੰਡੀ ਕਦੇ ਅਕਾਲੀ ਦਲ ਦੇ ਮੁਖੀ ਵੀ ਰਹੇ ਸਨ। ਉਹਨਾਂ ਦੀ ਹਾਂ ਜਾਂ ਨਾਂਹ ਕੌਮੀ ਸਿਆਸਤ 'ਤੇ ਅਸਰ ਪਾਉਂਦੀ ਸੀ। ਪੰਥ ਨੇ ਬੜੇ ਨਾਜ਼ੁਕ ਮੋੜ ਉਹਨਾਂ ਦੇ ਹੁੰਦੀਆਂ ਹੀ ਕੱਟੇ। 

ਉਨ੍ਹਾਂ ਨੂੰ ਨਾ ਸਿਰਫ਼ ਲੋਹ ਪੁਰਸ਼ ਕਿਹਾ ਜਾਂਦਾ ਸੀ, ਸਗੋਂ ਉਨ੍ਹਾਂ ਨੂੰ ਲੋਹ ਪੁਰਸ਼  ਮੰਨਿਆ ਵੀ ਜਾਂਦਾ ਸੀ। ਉਹ ਜ਼ਾਤੀ ਜ਼ਿੰਦਗੀ ਵਿੱਚ ਵੀ ਲੋਹ ਪੁਰਸ਼ ਵਾਂਗ ਹੀ ਵਿਚਰਦੇ ਸਨ। ਉਨ੍ਹਾਂ ਦੇ ਸਾਬਕਾ ਪੀਏ ਕੁਲਦੀਪ ਸਿੰਘ ਮੁੰਡੀਆਂ ਦਾ ਹੁਣ ਲੁਧਿਆਣਾ ਦੀ ਦੁਗਰੀ ਧਾਂਦਰਾ ਰੋਡ 'ਤੇ ਤਲਵਾਰਾਂ ਨਾਲ ਸ਼ਰੇਆਮ ਕਤਲ ਕਰ ਦਿੱਤਾ ਗਿਆ। 

ਬੜੀ ਹੀ ਬੇਰਹਿਮੀ ਨਾਲ ਹੋਏ ਇਸ ਕਤਲ ਨੇ ਪੂਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ ਹੈ। ਜਦੋਂ ਬਾਹੂਬਲੀਆਂ ਨੇ ਇਸ ਤਰ੍ਹਾਂ ਜਨਤਕ ਤੌਰ 'ਤੇ ਮੌਜੂਦ ਦੂਜੇ ਬਾਹੂਬਲੀਆਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਹੈ, ਤਾਂ ਜ਼ਰਾ ਸੋਚ ਕੇ ਦੇਖੋ ਕਿ ਡਰ ਕਾਰਨ ਆਮ ਲੋਕਾਂ ਦੀ ਕੀ ਹਾਲਤ ਹੁੰਦੀ ਹੋਵੇਗੀ। ਉਹੀ ਆਮ ਲੋਕ ਜਿਹਨਾਂ ਨੂੰ ਦਾਲ ਰੋਟੀ ਵਰਗੇ ਮਸਲਿਆਂ ਤੋਂ ਹੀ ਵਿਹਲ ਨਹੀਂ ਮਿਲਦੀ। ਅਕਾਲੀ ਆਗੂ ਜੱਥੇਦਾਰ ਤਲਵੰਡੀ ਦੇ ਪੀ ਏ ਰਹਿ ਚੁੱਕੇ ਕੁਲਦੀਪ ਸਿੰਘ ਨੂੰ ਕਾਰ ਸਵਾਰਾਂ ਨੇ ਉਸ ਵੇਲੇ ਮਗਰੋਂ ਆ ਕੇ ਘੇਰ ਲਿਆ ਜਦੋਂ ਉਹ ਧਾਂਦਰਾ ਰੋਡ ਵਾਲੇ ਆਪਣੇ ਫਾਰਮ ਹਾਊਸ ਤੋਂ ਆਪਣੇ ਘਰ ਮੁੰਡੀਆਂ ਵੱਲ ਪਰਤ ਰਿਹਾ ਸੀ। ਕੁਲਦੀਪ ਸਿੰਘ ਉਂਝ ਪ੍ਰਾਪਰਟੀ ਡੀਲਰ ਦਾ ਕਾਰੋਬਾਰ ਕਰਦਾ ਸੀ ਪਰ ਉਸ ਬਾਰੇ ਕੋਈ ਝਗੜਾ ਝਮੇਲਾ ਨਹੀਂ ਸੀ ਸੁਣਿਆ ਗਿਆ। 

ਉਸਦਾ ਪਿੱਛਾ ਕਰ ਰਹੇ ਗਰੁੱਪ ਨੇ ਉਸਨੂੰ ਘੇਰ ਲਿਆ ਅਤੇ ਉਸਤੇ ਹਮਲਾ ਵੀ ਕਰ ਦਿੱਤਾ। ਇਸ ਹਮਲੇ ਦੌਰਾਨ ਹੀ ਉਸਨੂੰ ਬਾਹਰ ਕੱਢ ਕੇ ਸੜਕ ਤੇ ਲੰਮਿਆਂ ਪਾ ਦਿੱਤਾ ਗਿਆ  ਅਤੇ ਕੁੱਟਮਾਰ ਸ਼ੁਰੂ ਕਰ ਦਿੱਤੀ ਗਈ। ਕੁੱਟਮਾਰ ਦੇ ਵਿੱਚ ਛੇਤੀ ਹੀ ਦੀ ਵਰਤੋਂ ਵੀ ਸ਼ੁਰੂ ਹੋ ਗਈ। ਜਦੋਂ ਤੱਕ ਮੌਤ ਨਹੀਂ ਹੋ ਗਈ ਉਦੋਂ ਤੱਕ ਤਲਵਾਰਾਂ ਦੇ ਵਾਰ ਜਾਰੀ ਰਹੇ। ਇਸ ਘਿਨਾਉਣੀ ਘਟਨਾ ਦੀ ਵੀਡੀਓ ਵੀ ਵਾਇਰਲ ਹੋ ਗਈ ਹੈ। ਕਿਹਾ ਜਾ ਰਿਹਾ ਹੈ ਕਿ ਇਹ ਇੱਕ ਰਾਹਗੀਰ ਦੁਆਰਾ ਬਣਾਈ ਗਈ ਸੀ।

ਸ਼ਾਇਦ ਕਿਸੇ ਨੇ ਸੁਰੱਖਿਆ ਪ੍ਰਬੰਧਾਂ ਵਿੱਚ ਏਨੀ ਗਿਰਾਵਟ ਦੀ ਕਲਪਨਾ ਵੀ ਨਹੀਂ ਕੀਤੀ ਹੋਵੇਗੀ ਕਿ ਮਹੱਤਵਪੂਰਨ ਵਿਅਕਤੀ ਨੂੰ ਇਸ ਤਰ੍ਹਾਂ ਸੜਕ ਤੇ ਜਾਨਵਰ ਵਾਂਗ ਵੱਢ ਦਿੱਤਾ ਜਾਵੇਗਾ। ਗੁੰਡਾ ਗਿਰੋਹ ਸੜਕਾਂ 'ਤੇ ਆਪਣਾ ਰਾਜ ਸਮਝਿਆ ਕਰਨਗੇ। ਸ਼ੁੱਕਰਵਾਰ ਦੇਰ ਰਾਤ ਪੰਜਾਬ ਦੇ ਲੁਧਿਆਣਾ ਦੀਆਂ ਸੜਕਾਂ 'ਤੇ ਦਿਲ ਦਹਿਲਾ ਦੇਣ ਵਾਲਾ ਅਤੇ ਇਹ ਭਿਆਨਕ ਦ੍ਰਿਸ਼ ਸੀ। ਪੁਲਿਸ ਸਟੇਸ਼ਨ ਵੀ ਨੇੜੇ ਹੈ ਪਰ ਕਾਤਲਾਂ ਨੂੰ ਸ਼ਾਇਦ ਕੋਈ ਡਰ ਨਹੀਂ ਸੀ। ਜਦੋਂ ਕੁਲਦੀਪ ਸਿੰਘ ਮੁੰਡੀਆਂ ਦਾ ਸੜਕ ਦੇ ਵਿਚਕਾਰ ਤਲਵਾਰਾਂ ਨਾਲ ਬੇਰਹਿਮੀ ਨਾਲ ਕਤਲ ਕੀਤਾ ਜਾ ਰਿਹਾ ਸੀ, ਤਾਂ ਉੱਥੋਂ ਲੰਘਣ ਵਾਲੇ ਲੋਕਾਂ ਦੀ ਗਿਣਤੀ ਵੀ ਕੋਈ ਘੱਟ ਨਹੀਂ ਸੀ। ਹੌਂਸਲਾ ਕਰ ਕੇ ਕੁਝ ਵਿਅਕਤੀ ਹਮਲਾਵਰਾਂ ਤੇ ਭਾਰੂ ਵੀ ਪੈ ਸਕਦੇ ਸਨ ਪਰ ਬੇਗਾਨੀ ਮੁਸੀਬਤ ਕੌਣ ਗੱਲ ਲਾਵੇ?

ਲਗਾਤਾਰ ਵਧ ਰਹੀਆਂ ਹਿੰਸਕ ਘਟਨਾਵਾਂ ਕਾਰਨ ਲੋਕ ਡਰੇ ਹੋਏ ਹਨ। ਉਹ ਜਾਂ ਤਾਂ ਅੱਖਾਂ ਮੀਟ ਕੇ ਮੂੰਹ ਧਿਆਨ ਆਪਣੇ ਰਾਹ ਨਿਕਲ ਜਾਂਦੇ ਹਨ ਜਾਂ ਫਿਰ ਸ਼ੌਂਕ ਸ਼ੌਂਕ ਵਿੱਚ ਵੀਡੀਓ ਬਣਾਉਣ ਲਗ ਪੈਂਦੇ ਹਨ। ਇਸ ਘਟਨਾ ਸਮੇਂ ਵੀ ਨੇੜੇ ਮੌਜੂਦ ਲੋਕ ਮਦਦ ਕਰਨ ਦੀ ਬਜਾਏ ਵੀਡੀਓ ਬਣਾਉਣ ਵਿੱਚ ਰੁੱਝੇ ਹੋਏ ਸਨ। 

ਜਿਵੇਂ ਕਿ ਅਕਸਰ ਹੁੰਦਾ ਹੈ, ਇਸ ਘਟਨਾ ਤੋਂ ਬਾਅਦ ਵੀ ਦੋਸ਼ੀ ਆਪਣੇ ਪੀੜਤ ਨੂੰ ਮਾਰਨ ਤੋਂ ਬਾਅਦ ਸਫਲਤਾਪੂਰਵਕ ਭੱਜ ਨਿਕਲੇ। ਇਸ ਵਾਰ ਵੀ ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਕੁਲਦੀਪ ਦੇ ਪਰਿਵਾਰ ਨੂੰ ਇਸ ਘਟਨਾ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ। ਦੋਸ਼ੀ ਜਲਦੀ ਹੀ ਫੜੇ ਵੀ ਜਾਣਗੇ। , ਪਰ ਗੁੰਡਾ ਗਿਰੋਹਾਂ ਦੀ ਦੀ ਇਸ ਬੇਖੌਫ਼ੀ ਅਤੇ ਦਹਿਸ਼ਤ ਦਾ ਕੀ ਹੋਵੇਗਾ ਜਿਹੜੀ ਅਜਿਹੀਆਂ ਵਾਰਦਾਤਾਂ ਕਾਰਨ ਲਗਾਤਾਰ ਵੱਧ ਰਹੀ ਹੈ। ਅਜਿਹੀਆਂ ਘਟਨਾਵਾਂ ਕਿਤੇ ਨਾ ਕਿਤੇ ਵਾਪਰਦੀਆਂ ਹੀ ਰਹਿੰਦੀਆਂ ਹਨ। ਪਾਰ ਸ਼ਹਿਰ, ਗਲੀ, ਮੁਹੱਲੇ ਅਤੇ ਸੜਕ ਦਾ ਨਾਮ ਹੀ ਬਦਲਦਾ ਹੈ। 

ਇਹ ਪੂਰੀ ਘਟਨਾ ਵੀ ਕੁਝ ਮਿੰਟਾਂ ਵਿੱਚ ਵਾਪਰੀ ਪਰ ਕਿਸੇ ਨੇ ਹਮਲੇ ਦਾ ਸ਼ਿਕਾਰ ਹੋਏ ਬਜ਼ੁਰਗ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ, ਜੋ ਪੁਲਿਸ ਨੂੰ ਦੋਸ਼ੀ ਦੀ ਪਛਾਣ ਕਰਨ ਵਿੱਚ ਮਦਦ ਕਰ ਰਹੀ ਹੈ। ਪਰ ਇਨ੍ਹਾਂ ਕੁਝ ਕਤਲਾਂ ਨੇ ਮਿੰਟ ਇਲਾਕੇ ਦੇ ਲੋਕਾਂ ਦੇ ਦਿਲਾਂ-ਦਿਮਾਗਾਂ ਵਿੱਚ ਅਜਿਹਾ ਡਰ ਛੱਡ ਦਿੱਤਾ ਹੈ ਜੋ ਜਲਦੀ ਦੂਰ ਨਹੀਂ ਹੋਵੇਗਾ।

ਥਾਣਾ ਸਦਰ ਦੀ ਐਸਐਚਓ ਮੈਡਮ ਅਵਨੀਤ ਕੌਰ ਨੇ ਕਿਹਾ ਕਿ ਕਤਲ ਦੇ ਪਿੱਛੇ ਦਾ ਕਾਰਨ ਫਿਲਹਾਲ ਸਪੱਸ਼ਟ ਨਹੀਂ ਹੈ। ਪਰ ਇਸੇ ਦੌਰਾਨ ਸੁਣੀ ਗਈ ਲੋਕ ਚਰਚਾ ਮੁਤਾਬਿਕ ਪਹਿਲੀ ਨਜ਼ਰ 'ਤੇ ਜ਼ਮੀਨੀ ਵਿਵਾਦ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ।

ਮ੍ਰਿਤਕ ਕੁਲਦੀਪ ਸਿੰਘ ਨੇ ਆਪਣੀ ਜਾਇਦਾਦ ਕਿਵੇਂ ਬਣਾਈ, ਇਸ ਦੇ ਵੇਰਵੇ ਵੀ ਸਮੇਂ-ਸਮੇਂ 'ਤੇ ਸਾਹਮਣੇ ਆਉਂਦੇ ਰਹਿਣਗੇ। ਮ੍ਰਿਤਕ ਕੁਲਦੀਪ ਸਿੰਘ ਦਾ ਪੂਰਾ ਪਰਿਵਾਰ ਲੰਬੇ ਸਮੇਂ ਤੋਂ ਕੈਨੇਡਾ ਵਿੱਚ ਹੈ। ਉਹ ਇੱਥੇ ਪੰਜਾਬ ਵਿੱਚ ਇਕੱਲਾ ਰਹਿੰਦਾ ਸੀ। ਕੈਨੇਡਾ ਵਿੱਚ ਉਸ ਦੇ ਰਿਸ਼ਤੇਦਾਰਾਂ ਨੂੰ ਇਸ ਘਟਨਾ ਬਾਰੇ ਸੂਚਿਤ ਕੀਤਾ ਗਿਆ ਹੈ।

ਪੁਲਿਸ ਅਨੁਸਾਰ ਕੁਲਦੀਪ ਕੁਝ ਸਮਾਂ ਕੈਨੇਡਾ ਵਿੱਚ ਰਹਿਣ ਤੋਂ ਬਾਅਦ ਵਾਪਸ ਆਇਆ ਸੀ ਅਤੇ ਲੁਧਿਆਣਾ ਵਿੱਚ ਇਕੱਲਾ ਰਹਿੰਦਾ ਸੀ। ਉਸਦਾ ਧਾਂਧਰਾ ਰੋਡ 'ਤੇ ਇੱਕ ਫਾਰਮ ਹਾਊਸ ਸੀ। ਇਸ ਦੇ ਨਾਲ ਹੀ ਉਹ ਜਾਇਦਾਦ ਦਾ ਕਾਰੋਬਾਰ ਵੀ ਕਰਦਾ ਸੀ। ਸੰਭਵ ਹੈ ਕਿ ਉਸਦੀ ਕਿਸੇ ਸੌਦੇ ਨੂੰ ਲੈ ਕੇ ਕਿਸੇ ਨਾਲ ਦੁਸ਼ਮਣੀ ਹੋਈ ਹੋਵੇ। 

ਕਤਲ ਦਾ ਅਸਲ ਕਾਰਨ ਪਰਿਵਾਰ ਦੇ ਭਾਰਤ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ। ਫਿਲਹਾਲ ਇਸ ਕਤਲ ਨੇ ਉਸਦੇ ਪਰਿਵਾਰ ਅਤੇ ਜਾਣਕਾਰਾਂ ਨੂੰ ਉਦਾਸ ਕਰ ਦਿੱਤਾ ਹੈ ਅਤੇ ਇਲਾਕੇ ਦੇ ਲੋਕਾਂ ਦੇ ਮਨਾਂ ਵਿੱਚ ਸਨਸਨੀ ਅਤੇ ਦਹਿਸ਼ਤ ਵੀ ਪੈਦਾ ਕਰ ਦਿੱਤੀ ਹੈ। ਲੋਕਾਂ ਦੇ ਮਨਾਂ ਵਿੱਚੋਂ ਡਰ ਨੂੰ ਦੂਰ ਕਰਨਾ ਵੀ ਪੁਲਿਸ ਲਈ ਇੱਕ ਚੁਣੌਤੀ ਬਣਿਆ ਰਹੇਗਾ।

Friday, July 07, 2023

ਲੁਧਿਆਣਾ ਵਿੱਚ ਤੀਹਰੇ ਕਤਲਕਾਂਡ ਨੇ ਫਿਰ ਉਠਾਏ ਕਈ ਸੁਆਲ

ਆਪੋ ਆਪਣੇ ਘਰਾਂ ਵਿੱਚ ਵੀ ਕਿਓਂ ਸੁਰਖਿਅਤ ਨਹੀਂ ਹਨ ਲੋਕ

ਲੁਧਿਆਣਾ: 7 ਜੁਲਾਈ 2023: (ਪੰਜਾਬ ਸਕਰੀਨ ਟੀਮ)::  

ਥਾਂ ਥਾਂ ਨਾਕੇ ਲਾਉਣ ਵਾਲੀ ਪੁਲਿਸ ਅਤੇ ਵੱਡੀਆਂ ਵੱਡੀਆਂ ਵਾਰਦਾਤਾਂ ਨੂੰ ਦੇਖਦਿਆਂ ਈ ਦੇਖਦਿਆਂ ਹੱਲ ਕਰ ਲੈਣ ਵਾਲੀ ਪੁਲਿਸ ਗਲੀ ਮੁਹੱਲਿਆਂ ਵਿਚ ਹੋਣ ਵਾਲੇ ਕਤਲਾਂ ਅਤੇ ਲੁੱਟਣ ਖੋਹਾਂ ਸਾਹਮਣੇ ਕਿਓਂ ਬੇਬਸ ਜਿਹੀ ਹੋ ਜਾਂਦੀ ਹੈ। ਹੁਣ ਨਵੀਂ ਵਾਰਦਾਤ ਦੀ ਖਬਰ ਆਈ ਹੈ ਸਲੇਮ ਟਾਬਰੀ ਨੇੜੇ ਪੈਂਦੇ ਇਲਾਕੇ ਜਨਕਪੁਰੀ//ਲਕਸ਼ਮੀ ਨਗਰ ਵਿੱਚੋਂ। ਇੱਕ ਘਰ ਵਿੱਚ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਨੂੰ ਬੜੀ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਕਤਲਾਂ ਤੋਂ ਬਾਅਦ ਕਾਤਲ ਫਰਾਰ ਵੀ ਹੋ ਗਏ। ਜਦੋਂ ਅਗਲੇ ਦਿਨ ਦੁੱਧ ਦੇਣ ਵਾਲਾ ਆਇਆ ਤਾਂ ਪਤਾ ਲੱਗਿਆ ਏਨੇ ਵੱਡੇ ਕਾਰੇ ਦਾ। ਜੇਕਰ ਦੁੱਧ ਵਾਲੇ ਦਾ ਵੀ ਰੁਟੀਨ ਨਾ ਹੁੰਦਾ ਤਾਂ ਸ਼ਾਇਦ ਉਦੋਂ ਨਤੱਕ ਇਹਨਾਂ ਕਤਲਾਂ ਦਾ ਪਤਾ ਨਾ ਲੱਗਦਾ ਜਦੋਂ ਲਾਸ਼ਾਂ ਦੀ ਬਦਬੂ ਬਾਹਰ ਨਾ ਆਉਂਦੀ। 

ਤੀਹਰੇ ਕਤਲਾਂ ਵਾਲੀ ਇਹ ਦਿਲ ਹਿਲਾ ਦੇਣ ਵਾਲੀ ਵਾਰਦਾਤ ਵਾਪਰੀ ਥਾਣਾ ਸਲੇਮ ਟਾਬਰੀ ਦੇ ਘੇਰੇ ਅੰਦਰ ਪੈਂਦੇ ਇਲਾਕੇ ਲਕਸ਼ਮੀ ਨਗਰ ਵਿੱਚ। ਇਕੋ ਪਰਿਵਾਰ ਦੇ ਤਿੰਨ ਜੀਆਂ ਦੇ ਕਤਲ ਕੀਤੇ ਜਾਣ ਦਾ ਮਾਮਲਾ ਉਦੋਂ ਸਾਹਮਣੇ ਆਇਆ ਹੈ ਜਦੋਂ ਅਗਲੇ ਦਿਨ ਸਵੇਰੇ ਦਸ ਵਜੇ ਦੁੱਧ ਵਾਲੇ ਨੇ ਦਰਵਾਜ਼ਾ ਖੜਕਾਇਆ ਪਰ ਦਰਵਾਜ਼ਾ ਨਹੀਂ ਖੁੱਲ੍ਹਿਆ। ਉਸਨੇ ਹੀ ਆਂਢੀਆਂ ਗੁਆਂਢੀਆਂ ਨੂੰ ਇਸ ਬਾਰੇ ਸੂਚਿਤ ਕੀਤਾ। ਜਦੋਂ ਦਰਵਾਜ਼ਾ ਤੋੜ ਕੇ ਦੇਖਿਆ ਗਿਆ ਤਾਂ ਉੱਥੇ ਤਿੰਨ ਲਾਸ਼ਾਂ ਪਈਆਂ ਸਨ, ਜਿਨ੍ਹਾਂ 'ਚੋਂ ਇਕ ਲਾਸ਼ ਔਰਤ ਦੀ ਸੀ। ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚ ਰਹੇ ਹਨ। ਮ੍ਰਿਤਕਾਂ ਦੀ ਉਮਰ 70 ਤੋਂ  90 ਸਾਲਾਂ ਦੇ ਦਰਮਿਆਨ ਬਣਦੀ  ਹੈ। ਦੋ ਲਾਸ਼ਾਂ ਬੈਡ ਤੇ ਪੈਣ ਸਨ ਅਤੇ ਇੱਕ ਥੱਲੇ ਫਰਸ਼ ਤੇ ਸੀ। ਮ੍ਰਿਤਕਾਂ ਵਿੱਚ ਹਨ ਘਰ ਦਾ ਮੁਖੀ ਚਮਨ ਲਾਲ, ਉਸਦੀ ਪਤਨੀ ਸੁਰਿੰਦਰ ਕੌਰ ਅਤੇ ਉਸਦੀ ਬਜ਼ੁਰਗ ਮਾਂ ਬਚਨ ਕੌਰ। 

ਇਹਨਾਂ ਤਿੰਨਾਂ ਕਤਲਾਂ ਨੇ ਇੱਕ ਵਾਰ ਫੇਰ ਇਹ ਗੱਲ ਇੱਕ ਚੁਣੌਤੀ ਵਾਂਗ ਸਾਹਮਣੇ ਲਿਆਂਦੀ ਹੈ ਕਿ ਸੰਘਣੇ ਮੁਹੱਲਿਆਂ ਵਿੱਚ ਵੱਸਦੇ ਰਸਦੇ ਘਰਾਂ ਵਿੱਚ ਨਾਲ ਰਹਿਣ ਵਾਲੇ ਵੀ ਸੁਰਖਿਅਤ ਕਿਓਂ ਨਹੀਂ ਹਨ? ਸਾਰੇ ਇਲਾਕਿਆਂ ਵਿੱਚ ਸੀਸੀਟੀਵੀ ਕੈਮਰੇ ਅਤੇ ਸਾਰੇ ਇਲਾਕਿਆਂ ਵਿਚ ਪੁਰਾਣੇ ਸਮਿਆਂ ਵਾਂਗ ਗੇਟ ਕਿਓਂ ਜ਼ਰੂਰੀ ਨਹੀਂ ਬਣਾਏ ਜਾਂਦੇ? ਹਰ ਆਉਣ ਜਾਣ ਵਾਲੇ ਦਾ ਰਿਕਾਰਡ ਕਿਓਂ ਨਹੀਂ ਨਹੀਂ ਰੱਖਿਆ ਜਾ ਸਕਦਾ। ਰਾਤ ਦੇ ਦਸ ਵਜੇ ਤੋਂ ਬਾਅਦ ਆਵਾਜਾਈ ਕਿਸੇ ਵਿਸ਼ੇਸ਼ ਕਾਰਨ ਹੀ।  ਜੇਕਰ ਕੋਈ ਬਾਹਰੋਂ
ਪੈਦਲ ਵੀ ਆਇਆ ਹੈ ਤਾਂ ਉਸ ਕੋਲ ਰੇਲ ਜਾਂ ਬਸ ਦੀ ਟਿਕਟ ਕੋਲ ਹੋਣਾ ਜ਼ਰੂਰੀ  ਬਣਾਈ ਜਾਵੇ। ਵੇਲੇ ਕੁਵੇਲੇ ਆਉਣ ਜਾਨ ਵਾਲਿਆਂ ਦਾ ਰਿਕਾਰਡ ਵੀ ਜ਼ਰੂਰੀ ਹੋਵੇ। ਜੇਕਰ ਪੁਲਿਸ ਅਤੇ ਇਲਾਕਿਆਂ ਦੇ ਲੋਕ ਰਲ ਕੇ ਚੱਲਣ ਤਾਂ ਅਜਿਹੀਆਂ ਵਾਰਦਾਤਾਂ ਨੂੰ ਰੋਕਣਾ ਕੋਈ ਮੁਸ਼ਕਲ ਕੰਮ ਨਹੀਂ। ਪਤਾ ਨਹੀਂ ਇਸ ਪਾਸੇ ਗੰਭੀਰਤਾ ਕਿਓਂ ਨਹੀਂ ਦਿਖਾਈ ਜਾਂਦੀ ਅਤੇ ਆਏ ਦਿਨ ਕੋਈ ਵੱਡੀ ਵਾਰਦਾਤ ਵਾਪਰ ਜਾਂਦੀ ਹੈ। 

Thursday, August 18, 2022

ਬਿਲਕਿਸ ਬਾਨੋ ਕਾਂਡ ਦੇ ਦੋਸ਼ੀਆਂ ਦੀ ਰਿਹਾਈ ਤੁਰੰਤ ਰੱਦ ਕੀਤੀ ਜਾਏ

Thursday 18th August 2022 at 05:38 PM

 ਇਸ ਬਾਰੇ ਸੋਚ ਕੇ ਮੇਰਾ ਹਿਰਦਾ ਵਲੂੰਧਰਿਆ ਜਾਂਦੈ:ਹਰਸਿਮਰਤ ਬਾਦਲ 


ਨਵੀਂ ਦਿੱਲੀ
: 18 ਅਗਸਤ 2022: (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ):: 
 

ਕਦਮ ਕਦਮ ਤੇ ਭਾਰਤੀ ਜਨਤਾ ਪਾਰਟੀ ਦਾ ਸਹਿਯੋਗੀ ਰਿਹਾ ਅਕਾਲੀ ਦਲ ਇੱਕ ਵਾਰ ਫੇਰ  ਬੀ ਜੇ ਪੀ ਨਾਲ ਨਾਰਾਜ਼ ਹੈ। ਅਕਾਲੀ ਦਲ ਨੇ ਪਹਿਲਾਂ ਖੇਤੀ ਕਾਨੂੰਨਾਂ ਦੇ ਮਾਮਲੇ 'ਤੇ ਬੀਜੇਪੀ ਨਾਲ ਆਪਣੀ ਨਾਰਾਜ਼ਗੀ ਅਤੇ ਅਸਹਿਮਤੀ ਦਾ ਪ੍ਰਗਟਾਵਾ ਕੀਤਾ ਸੀ ਅਤੇ ਹੁਣ ਬਿਲਕਿਸ ਬਾਨੋ ਦੇ ਮਾਮਲੇ ਤੇ ਆਪਣੀ ਨਾਰਾਜ਼ਗੀ ਜਤਾਈ ਹੈ। ਜਿਹਨਾਂ ਨੂੰ ਅਜੇ ਵੀ ਬਿਲਕੀਸ ਬਣੋ ਨਾਲ ਹੋਏ ਜ਼ੁਲਮਾਂ ਦਾ ਕੁਝ ਵੀ ਪਤਾ ਨਹੀਂ ਉਹਨਾਂ ਨੂੰ ਥੋੜਾ ਜਿਹਾ ਪਿੱਛੇ ਲਿਜਾਣਾ ਜ਼ਰੂਰੀ ਹੈ। 

ਲੋਕਪੱਖੀ ਕਾਰਕੁੰਨ ਜਸਪ੍ਰੀਤ ਕੌਰ ਸਮਤਾ ਦੱਸਦੀ ਹੈ ਕਿ 2002 ਦਾ ਸਾਲ ਸਿਰਫ਼ ਗੁਜਰਾਤ ਹੀ ਨਹੀਂ, ਸਮੁੱਚੇ ਭਾਰਤੀ ਉਪ ਮਹਾਂਦੀਪ ਦੇ ਇਤਿਹਾਸ 'ਚ ਮੁਸਲਿਮ ਘੱਟ ਗਿਣਤੀਆਂ ਦੇ ਨਰਸੰਹਾਰ ਦੇ ਸਾਲ ਵੱਜੋਂ ਲੰਬੇ ਸਮੇਂ ਤੱਕ ਜਾਣਿਆ ਜਾਂਦਾ ਰਹੇਗਾ। ਗੁਜਰਾਤ ਅੰਦਰ ਸਰਕਾਰੀ ਅੰਕੜਿਆਂ ਮੁਤਾਬਕ 1300 (ਜਦੋਂ ਕਿ ਹਕੀਕੀ ਗਿਣਤੀ ਇਸ ਤੋਂ ਕਿਤੇ ਵੱਧ ਹੈ) ਨੂੰ ਮਾਰਿਆ ਗਿਆ ਅਤੇ ਹਜ਼ਾਰਾਂ-ਹਜ਼ਾਰ ਦੀ ਗਿਣਤੀ 'ਚ ਮੁਸਲਮਾਨ ਜ਼ਖ਼ਮੀ ਹੋਏ। ਇਸ ਤਬਾਹਕਰੂ ਮੁਹਿੰਮ ਦੌਰਾਨ ਹੀ ਦਹੂਦ ਜ਼ਿਲਾ ਦੀ ਲਿਮਖੇੜਾ ਤਾਲੁਕਾ (ਬਲਾਕ) ਦੇ ਇਕ ਪਿੰਡ 'ਚ ਜਦੋਂ ਕਤਲੇਆਮ ਕੀਤਾ ਗਿਆ ਤਾਂ ਬਿਲਕਿਸ ਬਾਨੋ ਆਪਣੇ ਹੋਰ ਪਰਿਵਾਰਕ ਮੈਂਬਰਾਂ ਸਮੇਤ ਘਰ 'ਚੋਂ ਭੱਜ ਨਿਕਲੀ।

ਉਨ੍ਹਾਂ ਨੇ ਖੇਤ 'ਚ ਜਾ ਕੇ ਸ਼ਰਨ ਲਈ। ਖੇਤ ਚ ਲੁਕੇ ਹੋਣ ਦੇ ਦੌਰਾਨ ਹੀ ਹਥਿਆਰਾਂ ਨਾਲ ਲੈਸ 30-40 ਦੇ ਕਰੀਬ ਜਨੂੰਨੀ ਗਰੋਹ ਵੱਲੋਂ ਉਨ੍ਹਾਂ ਨੂੰ ਘੇਰ ਲਿਆ ਗਿਆ। ਬਿਲਕਿਸ ਉਸ ਸਮੇਂ 5 ਮਹੀਨਿਆਂ ਦੀ ਗਰਭਵਤੀ ਸੀ। ਉਸ ਨਾਲ ਉਸ ਦੀ ਤਿੰਨ ਸਾਲਾਂ ਦੀ ਬੱਚੀ ਸੁਲੇਹਾ ਸਮੇਤ ਮੌਜੂਦ ਸਭ ਮੈਂਬਰਾਂ ਨੂੰ ਫ਼ਿਰਕੂ ਗਰੋਹ ਵੱਲੋਂ ਕੋਹ-ਕੋਹ ਕੇ ਮਾਰ ਮੁਕਾਇਆ ਗਿਆ। ਬਿਲਕਿਸ ਬਾਨੋ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ। ਰਾਡ ਨਾਲ ਉਸ ਦੇ ਗਰਭ ਅੰਦਰਲੇ ਬੱਚੇ ਦਾ ਕਤਲ ਕਰ ਦਿੱਤਾ ਗਿਆ। ਉਸ ਦੀ ਬੇਤਹਾਸ਼ਾ ਕੁੱਟਮਾਰ ਕੀਤੀ ਗਈ ਅਤੇ ਇਹ ਸਮਝ ਕੇ ਉਹ ਮਰ ਚੁੱਕੀ ਹੈ, ਫਿਰਕੂ ਅਨਸਰ ਛੱਡ ਕੇ ਚਲੇ ਗਏ।

ਬਿਲਕਿਸ ਨੂੰ ਸਹਿਕਦੀ ਹੋਈ ਹਾਲਤ 'ਚ ਕੁੱਝ ਲੋਕਾਂ ਵਲੋਂ ਹਸਪਤਾਲ ਪਹੁੰਚਾਇਆ ਗਿਆ। ਜਿੱਥੇ ਇੱਕ ਅਰਸੇ ਬਾਅਦ ਉਹ ਸਰੀਰਕ ਤੌਰ 'ਤੇ ਠੀਕ ਹੋ ਗਈ ਪਰ ਮਾਨਸਿਕ ਤੌਰ 'ਤੇ ਹਮੇਸ਼ਾਂ-ਹਮੇਸ਼ਾਂ ਲਈ ਵਲੂੰਧਰੀ ਗਈ। ਉਹ ਅਤੇ ਉਸਦੇ ਪਤੀ ਰਸੂਲ ਵੱਲੋਂ ਇਨਸਾਫ ਲੈਣ ਲਈ ਜੱਦੋ-ਜਹਿਦ ਸ਼ੁਰੂ ਕੀਤੀ ਗਈ। ਇੱਕ ਸਾਲ ਬਾਅਦ ਜਾ ਕੇ ਮੁਸ਼ਕਿਲ ਨਾਲ ਐਫ.ਆਈ.ਆਰ. ਦਰਜ ਹੋਈ। 2004 'ਚ ਕੇਸ ਸ਼ੁਰੂ ਹੋਇਆ। 2008 'ਚ 11 ਦੋਸ਼ੀਆਂ ਨੂੰ ਸਮੂਹਿਕ ਬਲਾਤਕਾਰ, ਗਰਭ-ਹੱਤਿਆ, ਤਿੰਨ ਸਾਲਾ ਮਾਸੂਮ ਛੋਟੀ ਬੱਚੀ ਸਲੇਹਾ ਸਮੇਤ ਬਾਨੋ, ਕੁੱਲ 14 ਮੈਂਬਰਾਂ ਦੇ ਕਤਲ ਦਾ ਦੋਸ਼ੀ ਪਾਇਆ ਗਿਆ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ 7 ਪਰਿਵਾਰਕ ਮੈਂਬਰਾਂ ਦੀ ਲਾਸ਼ਾਂ ਹੀ ਮਿਲ ਸਕੀਆਂ। ਸੀ.ਬੀ.ਆਈ. ਅਦਾਲਤ ਵੱਲੋਂ 2008 'ਚ ਇਨ੍ਹਾਂ 11 ਦੋਸ਼ੀਆਂ ਨੂੰ ਤਾਉਮਰ ਕੈਦ ਦੀ ਸਜ਼ਾ ਸੁਣਾਈ। ਬੰਬੇ ਹਾਈ ਕੋਰਟ ਵੱਲੋਂ ਵੀ ਉਨ੍ਹਾਂ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਗਿਆ। ਇਹਨਾਂ ਦੀ ਰਿਹਾਈ ਨੇ ਹੁਣ ਕਈ ਨਵੇਂ ਵਿਵਾਦ ਛੇੜ ਦਿੱਤੇ ਹਨ। ਦੁਨੀਆ ਭਰ ਵਿਚ ਇਸਦੀ ਚਰਚਾ ਹੋ ਰਹੀ ਹੈ। ਸੋ ਅਕਾਲੀ ਦਲ ਵੀ ਇਹਨਾਂ ਰਿਹਾਈਆਂ ਦੇ ਸਖਤ ਖਿਲਾਫ ਹੈ।

ਬੀਬਾ ਹਰਸਿਮਰਤ ਕੌਰ ਬਾਦਲ ਨੇ ਗੁਜਰਾਤ ਅੰਦਰ ਗੋਧਰਾ ਕਾਂਡ ਉਪਰੰਤ ਅਣਮਨੁੱਖੀ ਕਾਰਨਾਮਾ ਕਰਣ ਵਾਲੇ 11 ਬਲਾਤਕਾਰੀਆਂ ਅਤੇ ਕਾਤਲਾਂ ਨੂੰ ਅਜ਼ਾਦੀ ਦਿਵਸ ਦੀ ਵਰ੍ਹੇਗੰਢ ਮੌਕੇ ਰਿਹਾਈ ਮਿਲਣਾ, ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਲਈ ਬੜਾ ਦੁਖਦਾਈ ਦਸਿਆ ਹੈ। ਉਨ੍ਹਾਂ ਕਿਹਾ ਕਿ ਸਮੂਹਿਕ ਬਲਾਤਕਾਰ ਦੀ ਸ਼ਿਕਾਰ ਹੋਈ ਬਿਕਲਿਸ ਬਾਨੋ ਬਾਰੇ ਸੋਚ ਕੇ ਮੇਰਾ ਹਿਰਦਾ ਵਲੂੰਧਰਿਆ ਜਾਂਦਾ ਹੈ, ਜੋ 2002 ਵਿੱਚ ਪਰਿਵਾਰ ਦੇ 14 ਮੈਂਬਰਾਂ ਦੇ ਹੋਏ ਕਤਲ ਦੇ ਸਦਮੇ ਨੂੰ ਹੰਢਾ ਰਹੀ ਹੈ। ਆਓ, ਅਸੀਂ 'ਨਾਰੀ ਸ਼ਕਤੀ' ਸ਼ਬਦ ਨੂੰ ਇਸ ਦੇ ਅਸਲ ਅਰਥਾਂ ਵਿੱਚ ਨਿਭਾਉਂਦੇ ਹੋਏ ਔਰਤਾਂ ਦੇ ਹੱਕ 'ਚ ਖੜ੍ਹੇ ਹੋਈਏ। ਇਹ ਮਾਫ਼ੀ ਤੁਰੰਤ ਰੱਦ ਕੀਤੇ ਜਾਣ ਦੀ ਲੋੜ ਹੈ। ਹੁਣ ਦੇਖਣਾ ਹੈ ਕਿ ਅਕਾਲੀ ਦਲ ਦੀ ਗੱਲ ਭਾਜਪਾ ਦੀ ਸੱਤਾ ਵਾਲੇ ਮੰਨਦੇ ਹਨ ਜਾਂ ਨਹੀਂ?

Wednesday, August 17, 2022

ਬਿਲਕਿਸ ਬਾਨੋ ਕੇਸ: ਤੁਸੀਂ ਦੇਸ਼ ਦੀਆਂ ਔਰਤਾਂ ਨੂੰ ਕੀ ਸੁਨੇਹਾ ਦੇ ਰਹੇ ਹੋ?

Wednesday 17th August 2022 at 06:35 PM

11 ਦੋਸ਼ੀਆਂ ਦੀ ਰਿਹਾਈ 'ਤੇ ਰਾਹੁਲ ਗਾਂਧੀ ਦਾ ਪੀਐਮ ਮੋਦੀ ਨੂੰ ਸਵਾਲ

ਲੋਕ ਪੱਖੀ ਮੀਡੀਆ ਵਿਚ ਲਗਾਤਾਰ ਹੋ ਰਹੀ ਹੈ ਬਿਲਕੁਲ ਦੇ ਗੁਨਾਹਗਾਰਾਂ ਨੂੰ ਰਿਹਾਅ ਕਰਨ ਦੀ ਚਰਚਾ 

ਨਵੀਂ ਦਿੱਲੀ: 17 ਅਗਸਤ 2022: (ਮਨਪ੍ਰੀਤ ਸਿੰਘ ਖਾਲਸਾ// ਪੰਜਾਬ ਸਕਰੀਨ):: 

ਬਿਲਕੁਲ ਬਾਨੋ ਨਾਲ ਬਲਾਤਕਾਰ ਕਰਨ, ਉਸਦੇ ਪਰਿਵਾਰਿਕ ਮੈਂਬਰਾਂ ਨੂੰ ਕਤਲ ਕਰਨ, ਤਿੰਨ ਸਾਲ ਦੀ ਉਮਰ ਦਾ ਵੀ ਲਿਹਾਜ਼ ਨਾ ਕਾਰਨ ਵਾਲੇ ਕਾਤਲਾਂ ਨੂੰ ਰਿਹਾਅ ਕਰਨ ਦੇ ਹੁਕਮਾਂ ਦੀ ਦੁਨੀਆ ਭਰ ਵਿਚ ਨਿਖੇਧੀ ਹੋ ਰਹੀ ਹੈ। ਅੰਦੋਲਨ ਖੜੇ ਹੋ ਰਹੇ ਹਨ ਜਿਹੜੇ ਇਸ ਸਰਕਾਰ ਦੀ ਜੁਆਬਦੇਹੀ ਸੁਨਿਸਚਿਤ ਕਰਨਗੇ। ਇਸ ਰਿਹਾਈ ਨੇ ਇਸ ਸੱਤਾ ਦੀ ਹੋਣੀ ਦਾ ਭਵਿੱਖ ਸਪਸ਼ਟ ਕਰ ਦਿੱਤਾ ਹੈ। ਰਿਟ ਪਟੀਸ਼ਨਾਂ  ਹੋ ਰਹੀਆਂ ਹਨ ਅਤੇ ਲੋਕ ਗੁੱਸੇ ਵਿਚ ਹਨ। 

ਸਰਕਾਰ ਵੱਲੋਂ ਚੁੱਕੇ ਜਾ ਰਹੇ ਕਦਮਾਂ ਅਤੇ ਹੋਰ ਕਾਰਵਾਈਆਂ ਦੇ ਖਿਲਾਫ ਕਾਂਗਰਸ ਪਾਰਟੀ ਵੀ ਹੁਣ ਲਗਾਤਾਰ ਆਪਣੀ ਸੁਰ ਤਿੱਖੀ ਕਰ ਰਹੀ ਹੈ। ਬਿਲਕਿਸ ਬਾਨੋ ਕੇਸ ਦੇ ਦੋਸ਼ੀਆਂ ਦੀ ਰਿਹਾਈ ਤੋਂ ਬਾਅਦ ਸਰਕਾਰ ਨੂੰ ਕਾਫੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਕੜੀ 'ਚ ਰਾਹੁਲ ਗਾਂਧੀ ਨੇ ਆਪਣੇ ਟਵੀਟ ਰਾਹੀਂ ਸਰਕਾਰ ਦੇ ਫੈਸਲੇ 'ਤੇ ਸਵਾਲ ਚੁੱਕੇ ਹਨ ਤੇ ਨਾਲ ਹੀ ਗੁਜਰਾਤ ਦੀ ਬਿਲਕਿਸ ਬਾਨੋ ਕੇਸ ਦੇ 11 ਬਲਾਤਕਾਰ ਅਤੇ ਕਤਲ ਦੇ ਦੋਸ਼ੀਆਂ ਦੀ ਰਿਹਾਈ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਵੀ ਸਾਧਿਆ ਹੈ। 

ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਪੂਰਾ ਦੇਸ਼ ਪ੍ਰਧਾਨ ਮੰਤਰੀ ਦੀ ਕਹਿਣੀ ਤੇ ਕਰਨੀ ਵਿੱਚ ਫਰਕ ਦੇਖ ਰਿਹਾ ਹੈ। ਉਨ੍ਹਾਂ ਕਿਹਾ ਜਦੋਂ ਬੀਤੇ ਸੋਮਵਾਰ ਨੂੰ ਆਜ਼ਾਦੀ ਦਿਵਸ ਦੇ ਮੌਕੇ 'ਤੇ ਲਾਲ ਕਿਲੇ ਦੀ ਫਸੀਲ ਤੋਂ ਰਾਸ਼ਟਰ ਦੇ ਨਾਮ ਆਪਣੇ ਸੰਬੋਧਨ 'ਚ ਪੀਐਮ ਨੇ ਕਿਹਾ ਸੀ ਕਿ ਔਰਤਾਂ ਦਾ ਸਨਮਾਨ ਹਿੰਦੁਸਤਾਨ ਦੀ ਤਰੱਕੀ ਲਈ ਅਹਿਮ ਥੰਮ੍ਹ ਹੈ ਤੇ ਨਾਲ ਹੀ ਉਨ੍ਹਾਂ ਨੇ 'ਨਾਰੀ ਸ਼ਕਤੀ' ਦਾ ਸਮਰਥਨ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ ਸੀ। 

ਇਸ 'ਤੇ ਰਾਹੁਲ ਗਾਂਧੀ ਨੇ ਟਵੀਟ ਕਰਕੇ ਪੀਐਮ ਤੇ ਸ਼ਬਦੀ ਹਮਲਾ ਕਰਦਿਆਂ ਲਿਖਿਆ, ''ਜਿਨ੍ਹਾਂ ਲੋਕਾਂ ਨੇ 5 ਮਹੀਨੇ ਦੀ ਗਰਭਵਤੀ ਔਰਤ ਨਾਲ ਬਲਾਤਕਾਰ ਕੀਤਾ ਅਤੇ ਉਸ ਦੀ 3 ਸਾਲ ਦੀ ਬੱਚੀ ਦਾ ਕਤਲ ਕੀਤਾ, ਉਨ੍ਹਾਂ ਨੂੰ 'ਆਜ਼ਾਦੀ ਕੇ ਅੰਮ੍ਰਿਤ ਮਹੋਤਸਵ' ਦੌਰਾਨ ਛੱਡ ਦਿੱਤਾ ਗਿਆ। ਤੁਸੀਂ ਔਰਤਾਂ ਨੂੰ ਕੀ ਸੰਦੇਸ਼ ਦੇ ਰਹੇ ਹੋ? ਪ੍ਰਧਾਨ ਮੰਤਰੀ, ਪੂਰਾ ਦੇਸ਼ ਤੁਹਾਡੀ ਕਹਿਣੀ ਅਤੇ ਕਰਨੀ ਵਿੱਚ ਫਰਕ ਦੇਖ ਰਿਹਾ ਹੈ।"

ਇਥੇ ਜ਼ਕਰਕਰਨਾ ਜ਼ਰੂਰੀ ਹੈ ਕਿ ਗੁਜਰਾਤ ਸਰਕਾਰ ਨੇ ਆਪਣੀ ਮਾਫੀ ਨੀਤੀ ਤਹਿਤ ਬਾਨੋ ਕੇਸ ਦੇ 11 ਦੋਸ਼ੀਆਂ ਨੂੰ ਰਿਹਾਅ ਕਰ ਦਿੱਤਾ ਹੈ। ਮੁੰਬਈ ਦੀ ਇੱਕ ਵਿਸ਼ੇਸ਼ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਅਦਾਲਤ ਨੇ 21 ਜਨਵਰੀ 2008 ਨੂੰ ਬਾਨੋ ਦੇ ਪਰਿਵਾਰ ਦੇ ਸੱਤ ਮੈਂਬਰਾਂ ਨਾਲ ਸਮੂਹਿਕ ਬਲਾਤਕਾਰ ਅਤੇ ਹੱਤਿਆ ਦੇ ਮਾਮਲੇ ਵਿੱਚ 11 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ।

Friday, July 15, 2022

ਸਿਵਲ ਹਸਪਤਾਲ ਵਿਚ ਕਤਲ ਕਰਨ ਵਾਲਿਆਂ ਤੇ ਪੁਲਿਸ ਦੀ ਤ੍ਰਿਛੀ ਨਜ਼ਰ

ਦੋ ਕਾਬੂ ਪੰਜ ਅਜੇ ਫਰਾਰ--ਛੇਤੀ ਆ ਜਾਣਗੇ ਸ਼ਿਕੰਜੇ ਵਿੱਚ 


ਲੁਧਿਆਣਾ
: 16 ਜੁਲਾਈ 2022: (ਪੰਜਾਬ ਸਕਰੀਨ ਡੈਸਕ)::

ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ
ਬੜੀ ਹੀ ਬੇਖੌਫ਼ੀ ਨਾਲ ਆ ਕੇ ਕਤਲ ਕਰਨ ਵਾਲਿਆਂ ਦੇ ਪੂਰੇ ਟੋਲੇ ਨੂੰ ਕਾਬੂ  ਪੁਲਿਸ  ਪੂਰੀ ਤਰ੍ਹਾਂ ਸਰਗਰਮ ਹੈ। ਦੋ ਗ੍ਰਿਫਤਾਰੀਆਂ ਹੋ ਵੀ ਗਈਆਂ ਹਨ ਅਤੇ ਬਾਕੀ ਪੰਜਾਂ  ਦੀ ਭਾਲ ਵੀ ਜਾਰੀ ਹੈ ਪਰ ਅਸਲ ਵਿਚ ਇਹ ਕੁਝ ਸਿਵਲ ਹਸਪਤਾਲ ਵਿਚ ਨਵਾਂ ਨਹੀਂ ਹੈ। ਇਥੋਂ ਦੀ ਪੁਲਿਸ ਚੌਂਕੀ ਦੀਆਂ ਪਤਾ ਨਹੀਂ ਕੀ  ਮਜਬੂਰੀਆਂ ਹਨ ਕਿ ਇਥੇ ਜੁਰਮ ਕਰਨ ਵਾਲਿਆਂ 'ਤੇ ਪੁਲਿਸ ਦਾ ਕੋਈ ਖੌਫ ਹੀ ਨਹੀਂ। ਇਥੋਂ ਦੀ ਪਾਰਕਿੰਗ ਵਾਲੇ ਨੂੰ ਵੀ  ਆਪਣੀ ਹਿਫਾਜ਼ਤ ਖੁਦ ਕਰਨੀ ਪੈਂਦੀ ਹੈ ਕਿਓਂਕਿ ਉਸਨੇ ਸਰਦੀਆਂ ਹੋਣ ਜਾਂ ਗਰਮੀਆਂ ਪੂਰੀ ਰਾਤ ਇਥੇ ਹੀ ਕੱਟਣੀ ਹੁੰਦੀ ਹੈ। ਮਾਹੌਲ ਦੀ ਬੇਖੌਫ਼ੀ ਇਹ ਹੈ ਕਿ ਗੁੰਡਾਗਰਦੀ ਕਰਨੀ ਵਾਲੇ ਰਾਤ ਤਾਂ ਰਾਤ ਦਿਨ ਦਿਹਾੜੇ ਵੀ ਆਪਣਾ ਬਾਹੂਬਲ ਦਿਖਾਉਣੋ ਬਾਜ਼ ਨਹੀਂ ਆਉਂਦੇ। 

ਸ਼ਾਇਦ ਇਹ ਕੁਝ ਉਸ ਸਿਸਟਮ ਦੀ ਘਾਟ ਹੈ ਜਿਸ ਅਧੀਨ ਕਾਨੂੰਨ ਨੂੰ ਹੱਥਾਂ ਵਿਚ ਲੈਣ ਵਾਲੇ ਵਿਅਕਤੀ ਨੂੰ ਪੁਲਿਸ ਤੁਰੰਤ ਨੱਪ  ਲਵੇ। ਪਾਰ ਅਜਿਹਾ ਹੁੰਦਾ ਹੀ ਨਹੀਂ। ਇਹ ਨਹੀਂ ਕਿ ਪੁਲਿਸ ਅਜਿਹਾ ਕਰ ਨਹੀਂ ਸਕਦੀ ਪਰ ਪੁਲਿਸ ਵਾਲੇ ਵੀ ਅਕਸਰ ਮਜਬੂਰ ਰਹਿੰਦੇ ਹਨ। ਸਿਵਲ ਹਸਪਤਾਲ ਹੋਣ ਕਾਰਨ ਇਥੇ ਅਕਸਰ ਝਗੜੇ ਵਾਲੇ ਮਾਮਲੇ ਵੀ ਜ਼ਿਆਦਾ ਆਉਂਦੇ ਹਨ ਅਤੇ ਝਗੜੇ ਵਾਲੇ ਮਾਮਲੇ ਵਿੱਚ ਕਿਸੇ ਨ ਕਿਸੇ ਧਿਰ ਦੇ ਪਿਛੇ ਕੋਈ ਨ ਕੋਈ ਵੱਡਾ ਬੰਦਾ ਵੀ ਜ਼ਰੂਰ ਹੁੰਦਾ ਹੈ।

ਪੁਲਿਸ ਵੀ ਕਈ ਵਾਰ ਪਰ ਤੋਲਦੀ ਮਹਿਸੂਸ ਹੁੰਦੀ ਹੈ ਕਿ ਚਲੋ ਦੇਖਦੇ ਹਾਂ ਕੌਣ ਹੈ ਜ਼ਿਆਦਾ ਵੱਡਾ ਬੰਦਾ। ਇਥੋਂ ਦੀ ਐਮਰਜੰਸੀ ਵਿਚ ਵੀਰਵਾਰ  ਰਾਤ ਨੂੰ ਹੋਏ ਕਤਲ ਨੇ ਹਸਪਤਾਲ ਵਿਚ ਗੁੰਡਾਗਰਦੀ ਦਾ ਮਾਮਲਾ ਇੱਕ ਵਾਰ ਫਿਰ ਸੁਰਖੀਆਂ ਵਿਚ ਲੈ ਆਂਦਾ ਹੈ। ਸਿਰਫ ਪੰਦਰਾਂ ਸਾਲਾਂ ਦਾ ਨਾਬਾਲਗ ਬੱਚਾ ਸ਼ਰਵਨ ਇਥੇ ਪੂਰੀ ਸੁਰਖਿਆ ਨਾ ਹੋਣ ਕਾਰਣ ਹਮਲਾਵਰਾਂ ਦਾ ਸ਼ਿਕਾਰ ਬਣ ਗਿਆ। ,

ਕਤਲ ਦਾ ਸ਼ਿਕਾਰ ਹੋਏ 15 ਸਾਲਾਂ ਦੀ ਉਮਰ ਦੇ ਲੜਕੇ ਦੀ ਵੀ ਦਰਦਭਰੀ ਕਹਾਣੀ ਹੈ। ਉਸਦੇ ਭਰਾ ਦਾ ਕਿਸੇ ਦੂਜੀ ਧਿਰ ਨਾਲ ਝਗੜਾ ਹੋਇਆ ਸੀ। ਜਦੋਂ ਉਹ ਪੁਲਿਸ ਕੋਲ ਗਿਆ ਤਾਂ ਪੁਲਿਸ ਨੇ ਕਿਹਾ ਜਾ ਪਹਿਲਾਂ ਮੈਡੀਕਲ ਕਰਵਾ ਕੇ ਲਿਆ। ਉਹ ਭਰਾ ਦਾ ਮੈਡੀਕਲ ਕਰਵਾਉਣ ਆਇਆ ਭਰਾ ਤੋਂ ਪਹਿਲਾਂ ਹੀ ਇਕੱਲਾ ਪਹੁੰਚ ਗਿਆ। ਏਨੇ ਵਿੱਚ ਹੀ ਹਮਲਾਵਰਾਂ ਨੇ ਉਸਦੇ ਪਿਛੇ ਪਿਛੇ ਆ ਕੇ ਉਸੇ ਨੂੰ ਹੀ ਦਬੋਚ ਲਿਆ। ਇਹ ਕੁਝ ਅਕਸਰ ਫ਼ਿਲਮਾਂ ਵਿਚ ਹੀ ਦਿੱਸਦਾ ਹੈ ਪਰ ਸਿਵਲ ਹਸਪਤਾਲ ਵਿਚ ਇਹ ਕੁਝ  ਸੱਚਮੁੱਚ ਹੋਇਆ। ਦਹਾਕਿਆਂ ਪਹਿਲਾਂ 1995 ਵਿਚ ਵੀ ਸਰਦੀਆਂ ਦੀ ਰਾਤ ਨੂੰ ਵੀ ਇਸੇ ਤਰ੍ਹਾਂ ਹੋਇਆ ਸੀ। ਹਮਲਾਵਰ ਵਾਰਡ ਵਿਚ ਦਾਖਲ ਕਿਸੇ ਮਰੀਜ਼ ਦਾ ਬੇਰਹਿਮੀ ਨਾਲ ਚਾਕੂ ਮਾਰ ਮਾਰ ਕੇ ਕਤਲ ਕਰ ਗਏ ਸਨ। ਮਾਮਲਾ ਰਫ਼ਾ ਦਫ਼ਾ ਹੋ ਗਿਆ ਸੀ ਕਿਓਂਕਿ ਦੋਹਾਂ ਧਿਰਾਂ ਨੇ ਥੋਹੜੇ ਜਿਹੜੇ ਸਮੇਂ ਵਿਚ ਸਮਝੌਤਾ ਕਰ ਲਿਆ ਸੀ। ਗੁੰਡਾਗਰਦੀ, ਕੁੱਟਮਾਰ ਅਤੇ ਪਲੋਸਣ ਮਗਰੋਂ ਸਮਝੌਤਾ ਆਮ ਜਿਹਾ ਵਰਤਾਰਾ ਬਣ ਗਿਆ ਹੈ। 

14 ਜੁਲਾਈ ਅਰਥਾਤ ਵੀਰਵਾਰ ਨੂੰ ਦੇਰ ਰਾਤ ਸਿਵਲ ਹਸਪਤਾਲ ਦੇ ਅੰਦਰ ਦਾਖ਼ਲ ਹੋਏ ਹਮਲਾਵਰਾਂ ਨੇ ਤੇਜ਼ਧਾਰ ਹਥਿਆਰ ਨਾਲ ਸੱਟਾਂ ਮਾਰ ਕੇ 15 ਸਾਲ ਦੇ ਲੜਕੇ ਦਾ ਕਤਲ ਕਰ ਦਿੱਤਾ। ਇਹ ਹਮਲਾ ਉਸ ਵੇਲੇ ਕੀਤਾ ਗਿਆ ਜਦੋਂ ਲੜਕਾ ਥਾਣਾ ਡਿਵੀਜ਼ਨ ਨੰਬਰ 7 ਦੇ ਇਲਾਕੇ ਵਿਚ ਹੋਏ ਝਗੜੇ ਦੇ ਇਕ ਮਾਮਲੇ ਵਿਚ ਆਪਣੇ ਦੋਸਤਾਂ ਨਾਲ ਮੈਡੀਕਲ ਕਰਵਾਉਣ ਲਈ ਆਇਆ ਸੀ। 

ਜਾਣਕਾਰੀ ਤੋਂ ਬਾਅਦ ਏਸੀਪੀ ਗੁਰਦੇਵ ਸਿੰਘ ਅਤੇ ਥਾਣਾ ਡਿਵੀਜ਼ਨ ਨੰਬਰ 2 ਦੀ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ ਤੇ ਤਫਤੀਸ਼ ਸ਼ੁਰੂ ਕੀਤੀ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਵੀਰਵਾਰ ਰਾਤ ਨੂੰ ਥਾਣਾ ਡਵੀਜ਼ਨ ਨੰਬਰ 7 ਦੇ ਇਲਾਕੇ ਵਿੱਚ ਦੋ ਧਿਰਾਂ ਵਿਚਕਾਰ ਝਗੜਾ ਹੋਇਆ। ਇਕ ਧਿਰ ਦੇ ਨਾਲ ਸ਼ਵਨ (15) ਮੈਡੀਕਲ ਕਰਵਾਉਣ ਲਈ ਸਿਵਲ ਹਸਪਾਲ ਆ ਗਿਆ, ਉਨ੍ਹਾਂ ਦੇ ਮਗਰ ਹੀ ਕੁਝ ਹੋਰ ਵਿਅਕਤੀ ਵੀ ਆ ਗਏ। ਸੂਤਰਾਂ ਮੁਤਾਬਕ ਹਮਲਾਵਰਾਂ ਚੋਂ ਕੁਝ ਨਬਾਲਗ ਵੀ ਸਨ। ਸਿਵਲ ਹਸਪਤਾਲ ਦੇ ਅੰਦਰ ਆਉਂਦੇ ਹੀ ਉਨ੍ਹਾਂ ਨੇ ਹਮਲਾ ਕਰ ਦਿੱਤਾ ਅਤੇ ਸਮਰ ਦੇ ਸਿਰ ,ਚਿਹਰੇ ਅਤੇ ਸਰੀਰ ਦੇ ਹੋਰ ਹਿੱਸਿਆਂ ਤੇ ਵਾਰ ਕੀਤੇ ।ਗੰਭੀਰ ਰੂਪ ਵਿੱਚ ਫੱਟੜ ਹੋਏ ਸਮਰ ਨੂੰ ਇਲਾਜ ਲਈ ਸੀਐਮਸੀ ਹਸਪਤਾਲ ਲਿਆਂਦਾ ਗਿਆ ,ਜਿੱਥੇ ਦੇਰ ਰਾਤ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਏਸੀਪੀ ਗੁਰਦੇਵ ਸਿੰਘ ਦੀ ਦੇਖਰੇਖ ਹੇਠ  ਥਾਣਾ ਡਿਵੀਜ਼ਨ ਨੰਬਰ ਦੋ ਦੀ ਪੁਲਿਸ ਇਸ ਮਾਮਲੇ ਵਿਚ ਐੱਫ ਆਈ ਆਰ ਦਰਜ ਕਰਕੇ ਐਕਸ਼ਨ ਵੀ ਸ਼ੁਰੂ ਕੀਤਾ। ਇਸਦੇ ਨਾਲ ਹੀ ਪੁਲਿਸ ਦੇ ਵੱਡੇ ਅਧਿਕਾਰੀ ਵੀ ਸਰਗਰਮੀ ਵਿਚ ਆਏ। ਹਮਲਾਵਰਾਂ ਨੇ ਪੁਲਿਸ ਦੀ ਨੱਕ ਵੱਢਣ ਵਿਚ ਕੋਈ ਕਸਰ ਨਹੀਂ ਸੀ ਛੱਡੇ। ਘੁੱਗ ਵੱਸਦੇ ਸ਼ਹਿਰ ਦੇ ਇਸ ਸੰਘਣੀ ਅਬਾਦੀ ਵਾਲੇ ਸਿਵਲ ਹਸਪਤਾਲ ਵਿਚ ਬੇਖੌਫ਼ੀ ਨਾਲ ਇੱਕ ਨਾਬਾਲਗ ਦਾ ਕਤਲ ਹੋ ਗਿਆ ਸੀ।  ਪੁਲਿਸ ਨੇ ਮੁਲਜ਼ਮਾਂ ਦੀ ਤਲਾਸ਼ 'ਚ ਛਾਪੇਮਾਰੀ ਸ਼ੁਰੂ ਕਰ ਦਿੱਤੀ। ਪੁਲਿਸ ਨੂੰ ਸਫਲਤਾ ਵੀ ਮਿਲੀ। 

ਜ਼ਿਕਰਯੋਗ ਹੈ ਕਿ ਕਤਲ ਦਾ ਸ਼ਿਕਾਰ ਹੋਇਆ ਸ਼ਵਨ ਕੁਮਾਰ ਆਪਣੇ ਭਰਾ ਸੁਮਿਤ ਦੇ ਨਾਲ ਸਿਵਲ ਹਸਪਤਾਲ ਵਿੱਚ ਇਲਾਜ ਲਈ ਆਇਆ ਹੋਇਆ ਸੀ। 
 
ਪੁਲੀਸ ਕਮਿਸ਼ਨਰ ਡਾ. ਕੌਸਤੁਭ ਸ਼ਰਮਾ ਨੇ ਘਟਨਾ ਬਾਰੇ ਦੱਸਿਆ ਕਿ ਈਡਬਲਿਊਐਸ ਕਲੋਨੀ ਵਿੱਚ ਦੋ ਗੁੱਟਾਂ ਵਿੱਚ ਲੜਾਈ ਹੋਈ ਸੀ, ਜਿਸ ਵਿੱਚ ਸਮਝੌਤਾ ਹੋ ਗਿਆ ਸੀ। ਇੱਕ ਧੜੇ ਦਾ ਇੱਕ ਲੜਕਾ ਮੁਲਾਹਿਜਾ ਕਰਵਾਉਣ ਲਈ ਸਿਵਲ ਹਸਪਤਾਲ ਪਹੁੰਚਿਆ। ਉਥੇ ਦੂਜੇ ਧੜੇ ਦੇ ਕੁਝ ਲੋਕ ਉਥੇ ਪਹੁੰਚ ਗਏ ਅਤੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਪੀੜਤ ਨੂੰ ਸੀਐਮਸੀ ਹਸਪਤਾਲ ਲਿਜਾਇਆ ਗਿਆ ਪਰ ਉੱਥੇ ਉਸ ਦੀ ਮੌਤ ਹੋ ਗਈ। 
 
ਪੁਲਿਸ ਨੇ ਇਸ ਘਟਨਾ ਲਈ 6 ਲੋਕਾਂ ਦੀ ਪਛਾਣ ਕਰ ਲਈ ਹੈ। ਇਨ੍ਹਾਂ 'ਚੋਂ ਦੋ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਬਾਕੀਆਂ ਦੀ ਭਾਲ ਜਾਰੀ ਹੈ। ਹਸਪਤਾਲ ਵਿੱਚ ਸੁਰੱਖਿਆ ਸਬੰਧੀ ਉਨ੍ਹਾਂ ਕਿਹਾ ਕਿ ਸਾਡੇ ਕੋਲ ਸਟਾਫ਼ ਦੀ ਕੁਝ ਕਮੀ ਹੈ, ਜਿਸ ਨੂੰ ਜਲਦੀ ਹੀ ਹੱਲ ਕਰ ਲਿਆ ਜਾਵੇਗਾ।

ਇਸੇ ਦੌਰਾਨ ਹਸਪਤਾਲ ਦੀ ਐਸਐਮਓ ਡਾ. ਅਮਰਜੀਤ ਕੌਰ ਨੇ ਦੱਸਿਆ ਕਿ ਦੇਰ ਰਾਤ ਇੱਕ ਨੌਜਵਾਨ ਨੂੰ ਜ਼ਖ਼ਮੀ ਹਾਲਤ ਵਿੱਚ ਸਿਵਲ ਹਸਪਤਾਲ ਦੀ ਐਮਰਜੈਂਸੀ ਵਿੱਚ ਲਿਆਂਦਾ ਗਿਆ। ਉਸ ਦੇ ਪਿੱਛੇ ਕਰੀਬ 4 ਲੋਕ ਆਏ ,ਜਿਨ੍ਹਾਂ ਕੋਲ ਹਥਿਆਰ ਸਨ ਅਤੇ ਉਨ੍ਹਾਂ ਨੇ ਨੌਜਵਾਨ 'ਤੇ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ। ਇਸ ਘਟਨਾ ਤੋਂ ਬਾਅਦ ਹਸਪਤਾਲ 'ਚ ਦਹਿਸ਼ਤ ਦਾ ਮਾਹੌਲ ਹੈ। ਇਸ ਘਟਨਾ ਬਾਰੇ ਲੁਧਿਆਣਾ ਪੁੱਜੇ ਮੰਤਰੀ ਡਾ. ਇੰਦਰਬੀਰ ਸਿੰਘ ਨਿੱਝਰ ਨੇ ਦਾਅਵਾ ਕੀਤਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਸੁਧਾਰਨ ਲਈ ਕੰਮ ਕਰ ਰਹੀ ਹੈ। ਅਪਰਾਧਿਕ ਤੱਤਾਂ 'ਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਹੁਣ ਦੇਖਣਾ ਹੈ ਕਿ ਸਿਵਲ ਹਸਪਤਾਲ ਦਾ ਮਾਹੌਲ ਕਿੰਨੀ ਜਲਦੀ ਸੁਰੱਖਿਅਤ ਮਾਹੌਲ ਬਣਦਾ ਹੈ?

Friday, October 15, 2021

ਜੇ ਕੋਈ ਹੋਰ ਅਜਿਹਾ ਕਰਨ ਆਇਆ ਤਾਂ ਉਸਦਾ ਵੀ ਸੋਧਾ ਲਾਇਆ ਜਾਏਗਾ

ਬੇਅਦਬੀ ਕਰਨ ਲਈ ਅਜਿਹੇ 20 ਵਿਅਕਤੀਆਂ ਨੇ ਕੀਤੀ ਹੈ ਘੁਸਪੈਠ? 


ਨਵੀਂ ਦਿੱਲੀ
//ਤਰਨਤਾਰਨ: 15 ਅਕਤੂਬਰ 2021: (ਗੁਰਦੇਵ ਸਿੰਘ ਬਾਠ//ਪੰਜਾਬ ਸਕਰੀਨ ਟੀਮ)::

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਬੇਅਦਬੀ ਕਰਨ ਵਾਲੇ ਦੇ ਕਤਲ ਦੀ ਘਟਨਾ ਨੇ ਇੱਕ ਵਾਰ ਫੇਰ ਫਿਰ ਸਿੰਘੂ ਮੋਰਚੇ ਤੇ ਮੌਜੂਦ ਧਰਨਾਕਾਰੀਆਂ ਵਿੱਚ ਲਕੀਰ ਗੂਹੜੀ ਕਰ ਦਿੱਤੀ ਹੈ।  ਸੰਯੁਕਤ ਕਿਸਾਨ ਮੋਰਚੇ ਨੇ ਸਪਸ਼ਟ ਆਖ ਦਿੱਤਾ ਹੈ ਕਿ ਨਾਂ ਤਾਂ ਸਿੰਘੂ ਬਾਰਡਰ ’ਤੇ ਕਤਲ ਹੋਏ ਵਿਅਕਤੀ ਨਾਲ ਸਾਡਾ ਕੋਈ ਸਬੰਧ ਹੈ ਅਤੇ ਨਾਂ ਹੀ ਉਸਦੇ ਕਾਤਲਾਂ ਨਾਲ।  ਇਸ ਦੇ ਨਾਲ ਹੀ ਮੋਰਚੇ ਨੇ ਇਸ ਸਾਰੀ ਘਟਨਾ ਪਿੱਛੇ ਕੋਈ ਸਾਜ਼ਿਸ਼ ਹੋਣ ਦਾ ਸ਼ੱਕ ਵੀ ਜ਼ਾਹਿਰ ਕੀਤਾ ਹੈ।

ਦੂਜੇ ਪਾਸੇ ਨਿਹੰਗਾਂ ਨੇ ਕਿਸੇ ਚੈਨਲ ਨਾਲ ਗੱਲ ਕਰਦਿਆਂ ਕਿਹਾ ਕਿ ਇਸ ਘਟਨਾ ਦਾ ਸਬੰਧ ਸਾਡੇ ਪਿਓ ਦੀ ਪੱਗ ਨਾਲ ਹੈ। ਅਸੀਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਹਾਂ। ਇਸ ਮੁੱਦੇ ਨੂੰ ਲੈ ਕੇ ਸਾਡਾ  ਕਿਸੇ ਧਰਨੇ ਮੋਰਚੇ ਨਾਲ ਕੋਈ ਸਮਝੌਤਾ ਨਹੀਂ ਹੋਣ ਲੱਗਾ। ਨਾਂ ਹੀ ਸਾਨੂੰ ਕਿਸੇ ਕੋਲੋਂ ਪੁੱਛਣ ਦੀ ਕੋਈ ਲੋੜ ਹੈ ਕਿ ਸਾਡੇ ਇਸ਼ਟ ਨਾਲ ਅਜਿਹਾ ਹੋਵੇ ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ? ਨਿਹੰਗਾਂ ਨੇ ਕਿਹਾ ਕਿ ਰਾਜੇਵਾਲ ਦਾ ਕੀ ਹੈ? ਨਾਂ ਉਸਦਾ ਇਥੇ ਕੋਈ ਲੰਗਰ ਲੱਗਿਆ ਹੈ ਤੇ ਨਾਂ ਹੀ ਕੋਈ ਹੋਰ ਬਿਸਤਰਾ। ਉਹ ਤਾਂ ਦੋ ਦਿਨ ਆਉਂਦਾ ਹੈ ਤੇ ਫਿਰ ਚਾਰ ਦਿਨ ਆਪਣੇ ਘਰ ਚਲਿਆ ਜਾਂਦਾ ਹੈ। ਉਸਨੂੰ ਕੀ ਪਤਾ ਇਥੋਂ ਦੀਆਂ ਮੁਸ਼ਕਲਾਂ ਦਾ? ਇਹਨਾਂ ਮੁਸ਼ਕਲਾਂ ਨੂੰ ਤਾਂ ਇਥੇ ਰਹਿਣ ਵਾਲੇ ਹੀ ਜਾਣਦੇ ਹਨ। ਇਥੇ ਅਸਲ ਵਿੱਚ ਸਭ ਕੁਝ ਸੰਗਤਾਂ ਦਾ ਹੀ ਹੈ। ਇਸੇ ਦੇ ਨਾਲ ਨਿਹੰਗਾਂ ਦੇ ਸਮਰਥਕਾਂ ਨੇ ਸੋਸ਼ਲ ਮੀਡੀਆ ਤੇ ਕੁਮੈਂਟ ਪਾਉਣੇ ਸ਼ੁਰੂ ਕਰ ਦਿੱਤੇ ਹਨ ਕਿ ਜੇ ਨਿਹੰਗ ਉੱਥੇ ਗਏ ਤਾਂ ਪੁਲਿਸ ਨੇ ਬਾਕੀ ਧਰਨਾਕਾਰੀਆਂ ਨੂੰ ਦੋ ਦਿਨਾਂ ਦੇ ਵਿੱਚ ਵਿੱਚ ਖਦੇੜ ਦੇਣਾ ਹੈ। ਇਸ ਨਾਲ ਹੀ ਕਾਮਰੇਡਾਂ ਅਤੇ ਸਿੰਘਾਂ ਵਿਚਲਾ ਟਕਰਾਓ ਵੀ ਹੋਰ ਤਿੱਖਾ ਹੋ ਰਿਹਾ ਹੈ। ਨਿਹੰਗਾਂ ਨੇ ਚੇਤਾਵਨੀ ਵੀ ਦਿੱਤੀ ਹੈ ਕਿ ਜੇ ਕੋਈ ਹੋਰ ਅਜਿਹਾ ਕਰਨ ਆਇਆ ਤਾਂ ਉਸਦਾ ਵੀ ਸੋਧਾ ਲਾਇਆ ਜਾਏਗਾ।  

ਜ਼ਿਕਰਯੋਗ ਹੈ ਕਿ ਸਿੰਘੂ ਬਾਰਡਰ ’ਤੇ ਸੰਯੁਕਤ ਕਿਸਾਨ ਮੋਰਚੇ ਦੇ ਮੰਚ ਨੇੜਿਓਂ ਸ਼ੁੱਕਰਵਾਰ ਸਵੇਰੇ ਇਕ ਨੌਜਵਾਨ ਦੀ ਕੱਟੀ-ਵੱਢੀ ਲਾਸ਼ ਮਿਲੀ ਸੀ। ਉਸ ਦੀ ਪਛਾਣ ਲਖਬੀਰ ਸਿੰਘ ਪੁੱਤਰ ਦਰਸ਼ਨ ਸਿੰਘ ਪਿੰਡ ਚੀਮਾ ਖੁਰਦ ਜ਼ਿਲ੍ਹਾ ਤਰਨ ਤਾਰਨ ਵਜੋਂ ਹੋਈ ਸੀ। ਇਸਦੀ ਜ਼ਿੰਮੇਵਾਰੀ ਕੁਝ ਨਿਹੰਗ ਸਿੰਘਾਂ ਨੇ ਬਾਕਾਇਦਾ ਸੋਸ਼ਲ ਮੀਡੀਆ ਤੇ ਵੀਡੀਓ ਪਾ ਕੇ ਵੀ ਲਈ ਲਈ। ਦੂਜੇ ਪਾਸੇ ਪੁਲਸ ਨੇ ਅਣਪਛਾਤਿਆਂ ਖਿਲਾਫ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ। 

ਇਸੇ ਦੌਰਾਨ ਇਸ ਕਤਲ ਲਈ ਖੁਦ ਨੂੰ ਜ਼ਿੰਮੇਵਾਰ ਦੱਸਣ ਵਾਲੇ ਇੱਕ ਨਿਹੰਗ ਸਿੰਘ ਸਰਬਜੀਤ ਸਿੰਘ ਭਾਊ ਨੇ ਖੁਦ ਪੁਲਿਸ ਸਾਹਮਣੇ ਆਤਮਸਮਰਪਣ ਵੀ ਕਰ ਦਿੱਤਾ ਹੈ। ਉਸਨੇ ਕਿਹਾ ਕਿ ਜਿਹੜਾ ਵੀ ਅਜਿਹੀ ਹਰਕਤ ਕਰੇਗਾ ਉਸਦਾ ਸੋਧ ਲਾਇਆ ਜਾਵੇਗਾ। ਜੇ ਹੋਰ ਲੋਕ ਆਉਣਗੇ ਤਾਂ ਉਹਨਾਂ ਦਾ ਵੀ ਇਹੀ ਹਾਲ ਹੋਵੇਗਾ। ਚੇਤੇ ਰਹੇ ਕਿ ਸੋਸ਼ਲ ਮੀਡੀਆ ’ਤੇ ਸਾਹਮਣੇ ਆਈਆਂ ਤਸਵੀਰਾਂ ਅਨੁਸਾਰ ਨੌਜਵਾਨ ਦੀ ਅੱਧ-ਨੰਗੀ ਲਾਸ਼ ਬੈਰੀਕੇਡ ਨਾਲ ਲਟਕਦੀ ਨਜ਼ਰ ਆ ਰਹੀ ਸੀ। ਦੱਸਿਆ ਜਾਂਦਾ ਹੈ ਕਿ ਉਸ ਨੂੰ ਨਿਹੰਗਾਂ ਨੇ ਸਰਬਲੋਹ ਗ੍ਰੰਥ ਦੀ ਕਥਿਤ ਬੇਅਦਬੀ ਨੂੰ ਲੈ ਕੇ ਮਾਰਿਆ। ਉਨ੍ਹਾਂ ਉਸ ਦਾ ਖੱਬਾ ਗੁੱਟ ਵੱਢ ਦਿੱਤਾ। ਫਿਰ ਮੰਚ ਤੱਕ ਲਿਆ ਕੇ ਹੱਥ ਬੰਨ੍ਹ ਕੇ ਪੁਲਸ ਦੇ ਬੈਰੀਕੇਡ ਨਾਲ ਟੰਗ ਦਿੱਤਾ। ਵੀਡੀਓ ਵਿਚ ਕੁਝ ਲੋਕ ਮੌਕੇ ’ਤੇ ਵੀ ਨਜ਼ਰ ਆ ਰਹੇ ਹਨ ਤੇ ਲਖਬੀਰ ਖੂਨ ਨਾਲ ਲਥਪਥ ਹੈ। ਲੋਕ ਬੁਰੀ ਤਰ੍ਹਾਂ ਜ਼ਖਮੀ ਪਏ ਉਸ ਵਿਅਕਤੀ ਤੋਂ ਉਸਦਾ ਨਾਂਅ-ਪਤਾ ਵੀ ਪੁੱਛ ਰਹੇ ਹਨ। ਘਟਨਾ ਤੋਂ ਬਾਅਦ ਸੈਂਕੜੇ ਕਿਸਾਨ ਉਥੇ ਇਕੱਠੇ ਹੋ ਗਏ ਤੇ ਕੁੰਡਲੀ ਦੇ ਥਾਣੇਦਾਰ ਰਵੀ ਕੁਮਾਰ ਵੀ ਪੁੱਜ ਗਏ। ਪੁਲਸ ਮੁਤਾਬਕ ਲਖਬੀਰ ਇੱਕ ਦਲਿਤ ਮਜ਼ਦੂਰ ਸੀ। ਇਸਤਰ੍ਹਾਂ ਹੁਣ ਦਲਿਤਾਂ ਦੀ ਤੀਜੀ ਧਿਰ ਵੀ ਇਸ ਕਤਲ ਦੇ ਮੁੱਦੇ ਨੂੰ ਲੈ ਕੇ ਆਪਣੇ ਰੋਸ ਦਾ ਪ੍ਰਗਟਾਵਾ ਕਰ ਸਕਦੀ ਹੈ। ਮਜ਼ਦੂਰ ਯੂਨੀਅਨਾਂ ਵੀ ਰੋਸ ਵਖਾਵਿਆਂ ਲਈ ਮੈਦਾਨ ਵਿੱਚ ਆ ਸਕਦੀਆਂ ਹਨ। 

ਤਰਨ ਤਾਰਨ ਤੋਂ ਗੁਰਦੇਵ ਸਿੰਘ ਬਾਠ ਨੇ ਆਪਣੀ ਰਿਪੋਰਟ ਵਿੱਚ ਦੱਸਿਆ ਹੈ ਕਿ ਡੀ ਐੱਸ ਪੀ ਤਰਨ ਤਾਰਨ ਸੁੱਚਾ ਸਿੰਘ ਬੱਲ ਨੇ ਦੱਸਿਆ ਕਿ ਲਖਬੀਰ ਨਸ਼ੇ ਤੇ ਸ਼ਰਾਬ ਦਾ ਆਦੀ ਸੀ। ਇਹਨਾਂ ਆਦਤਾਂ ਕਰਕੇ ਹੀ ਉਸ ਦੀ ਪਤਨੀ ਵੀ ਉਸ ਨੂੰ ਛੱਡ ਗਈ ਸੀ। ਉਸ ਦੀਆਂ 5, 7 ਤੇ 10 ਸਾਲ ਦੀਆਂ ਤਿੰਨ ਧੀਆਂ ਵੀ ਹਨ। 

ਪਿੰਡ ਵਾਲਿਆਂ ਮੁਤਾਬਕ ਉਹ ਸ਼ਰਾਬ ਦਾ ਵੀ ਆਦੀ ਸੀ ਅਤੇ ਹੋਰ ਨਸ਼ਿਆਂ ਦਾ ਵੀ ਪਰ ਉਸ ਨੇ ਪਿੰਡ ਵਿਚ ਕੋਈ ਮਾੜੀ ਘਟਨਾ ਨਹੀਂ ਕੀਤੀ ਸੀ। ਉਸਨੂੰ ਮੰਦਬੁੱਧੀ ਜਿਹਾ ਹੀ ਸਮਝਿਆ ਜਾਂਦਾ ਸੀ ਜਿਹੜਾ ਆਪਣੇ ਆਪ ਆਪਣੇ ਪਿੰਡੋਂ ਤਰਨਤਾਰਨ ਵੀ ਨਹੀਂ ਪੁੱਜ ਸਕਦਾ। ਆਪਣੇ ਪਿੰਡ ਜਦੋਂ ਉਹ ਨਜ਼ਰ ਆਇਆ ਤਾਂ ਉਦੋਂ ਵੀ ਉਸਦੇ ਭੈਣ ਨੇ ਗੁਆਂਢੀਆਂ ਘਰੋਂ ਉਸ ਨੂੰ ਪੰਜਾਹ ਰੁਪਏ ਲਿਆ ਕੇ ਦਿੱਤੇ। ਇਹ ਪੰਜਾਹ ਰੁਪਏ ਉਸਨੇ ਮੰਡੀ ਜਾ ਕੇ ਆੜਤੀਆਂ ਦੀ ਮਜ਼ਦੂਰੀ ਕਰਨ ਲਈ ਮੰਗੇ ਸਨ। ਇਸਤੋਂ ਬਾਅਦ ਉਹ ਸਿੰਘੂ ਬਾਰਡਰ ਕਿਵੇਂ ਪਹੁੰਚ ਗਿਆ ਇਹ ਇੱਕ ਡੂੰਘੇ ਭੇਦ ਵਾਲੀ ਗੱਲ ਹੈ। 

ਸੰਯੁਕਤ ਕਿਸਾਨ ਮੋਰਚੇ ਨੇ ਨੌਜਵਾਨ ਦੇ ਬੇਰਹਿਮੀ ਨਾਲ ਕੀਤੇ ਕਤਲ ਦੀ ਨਿੰਦਾ ਕੀਤੀ ਹੈ। ਮੋਰਚੇ ਨੇ ਸਪੱਸ਼ਟ ਕੀਤਾ ਹੈ ਕਿ ਨਿਹੰਗ ਜਥੇਬੰਦੀ ਜਾਂ ਮਿ੍ਰਤਕ ਵਿਅਕਤੀ ਦਾ ਸੰਯੁਕਤ ਕਿਸਾਨ ਮੋਰਚੇ ਨਾਲ ਕੋਈ ਸੰਬੰਧ ਨਹੀਂ ਹੈ। ਮੋਰਚਾ ਕਿਸੇ ਵੀ ਧਾਰਮਿਕ ਗ੍ਰੰਥ ਜਾਂ ਚਿੰਨ੍ਹ ਦੀ ਬੇਅਦਬੀ ਦੇ ਵਿਰੁੱਧ ਹੈ, ਪਰ ਕਿਸੇ ਵੀ ਵਿਅਕਤੀ ਜਾਂ ਸਮੂਹ ਨੂੰ ਕਾਨੂੰਨ ਆਪਣੇ ਹੱਥ ਵਿੱਚ ਲੈਣ ਦੀ ਇਜਾਜ਼ਤ ਨਹੀਂ ਹੈ। ਮੋਰਚੇ ਨੇ ਮੰਗ ਕੀਤੀ ਕਿ ਕਤਲ ਅਤੇ ਬੇਅਦਬੀ ਦੀ ਸਾਜ਼ਿਸ਼ ਦੇ ਦੋਸ਼ ਦੀ ਜਾਂਚ ਕਰਨ ਤੋਂ ਬਾਅਦ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਸਜ਼ਾ ਦਿੱਤੀ ਜਾਵੇ। ਮੋਰਚਾ ਕਿਸੇ ਵੀ ਕਾਨੂੰਨੀ ਕਾਰਵਾਈ ’ਚ ਪੁਲਸ ਅਤੇ ਪ੍ਰਸ਼ਾਸਨ ਦਾ ਸਾਥ ਦੇਵੇਗਾ। ਸੰਯੁਕਤ ਮੋਰਚੇ ਨੇ ਕਿਹਾ ਕਿ ਨਿਹੰਗਾਂ ਨਾਲ ਉਸ ਦਾ ਕੋਈ ਲੈਣਾ-ਦੇਣਾ ਨਹੀਂ। ਨਿਹੰਗਾਂ ਮੁਤਾਬਿਕ ਸੋਧੇ ਗਏ ਵਿਅਕਤੀ ਨੇ ਦੱਸਿਆ ਸੀ ਕਿ ਬੇਅਦਬੀ ਦੇ ਮਕਸਦ ਨਾਲ 20 ਵਿਅਕਤੀਆਂ ਨੂੰ ਪੈਸੇ ਦੇ ਕੇ ਭੇਜਿਆ ਗਿਆ ਸੀ। ਇਸ ਤਰ੍ਹਾਂ ਉਸਤੋਂ ਇਲਾਵਾ 19 ਹੋਰ ਹਨ। 

ਯੋਗੇਂਦਰ ਯਾਦਵ ਨੇ ਕਿਹਾ ਕਿ ਲਖਬੀਰ ਕੁਝ ਲੋਕਾਂ ਨਾਲ ਸਿੰਘੂ ਵਿਚ ਰਹਿ ਰਿਹਾ ਸੀ। ਰਾਤੀਂ ਬੇਅਦਬੀ ਨੂੰ ਲੈ ਕੇ ਬੋਲ-ਬੁਲਾਰਾ ਹੋ ਗਿਆ। ਮਾਮਲਾ ਪੁਲਸ ਕੋਲ ਲਿਜਾਣਾ ਚਾਹੀਦਾ ਸੀ, ਉਸ ਨੂੰ ਕਤਲ ਕਰਨਾ ਪੂਰੀ ਤਰ੍ਹਾਂ ਨਿਖੇਧੀਯੋਗ ਹੈ। ਭਾਜਪਾ ਦੇ ਆਗੂ ਅਮਿਤ ਮਾਲਵੀਆ ਨੇ ਕਤਲ ਲਈ ਰਾਕੇਸ਼ ਟਿਕੈਤ ਨੂੰ ਜ਼ਿੰਮੇਵਾਰ ਠਹਿਰਾਉਦਿਆਂ ਕਿਹਾ ਕਿ ਟਿਕੈਤ ਨੇ ਲਖੀਮਪੁਰ ਖੀਰੀ ਵਿਚ ਦੋ ਭਾਜਪਾ ਵਰਕਰਾਂ ਦੇ ਕਤਲਾਂ ਨੂੰ ਕਿਰਿਆ ਦੀ ਪ੍ਰਤੀਿਆ ਦੱਸਿਆ ਸੀ ਤੇ ਇਹ ਕਤਲ ਵੀ ਉਸੇ ਤਰ੍ਹਾਂ ਦਾ ਹੈ। ਐੱਸ ਸੀ ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਨੇ ਪੁਲਸ ਤੋਂ ਘਟਨਾ ਦੀ ਰਿਪੋਰਟ ਤਲਬ ਕੀਤੀ ਹੈ। ਮਾਮਲਾ ਉਹ ਰੰਗ ਵੀ ਫੜੇਗਾ। 

ਸੰਯੁਕਤ ਕਿਸਾਨ ਮੋਰਚੇ ਨੇ ਕਿਹਾ ਹੈ ਕਿ ਸਿੰਘੂ ਮੋਰਚੇ ਵਿੱਚ ਅੱਜ ਸਵੇਰੇ ਪੰਜਾਬ ਦੇ ਲਖਬੀਰ ਸਿੰਘ ਪੁੱਤਰ ਦਰਸ਼ਨ ਸਿੰਘ ਪਿੰਡ ਚੀਮਾ ਕਲਾਂ ਥਾਣਾ ਸਰਾਏ ਅਮਾਨਤ ਖਾਂ, ਜ਼ਿਲ੍ਹਾ ਤਰਨ ਤਾਰਨ ਦੇ ਬੇਰਹਿਮੀ ਨਾਲ ਕੀਤੇ ਕਤਲ ਦੀ ਮੋਰਚਾ ਨਿੰਦਾ ਕਰਦਾ ਹੈ।ਇਸੇ ਦੌਰਾਨ ਸੰਯੁਕਤ ਕਿਸਾਨ ਮੋਰਚੇ ਨੇ ਇਸ ਘਟਨਾ ਵਿਚ ਸਾਜ਼ਿਸ਼ ਹੋਣ ਦਾ ਸ਼ੱਕ ਵੀ ਜ਼ਾਹਿਰ ਕੀਤਾ। ਸੰਯੁਕਤ ਕਿਸਾਨ ਮੋਰਚਾ ਨੇ ਸਪੱਸ਼ਟ ਕੀਤਾ ਕਿ ਨਿਹੰਗ ਜਥੇਬੰਦੀ ਜਾਂ ਮ੍ਰਿਤਕ ਵਿਅਕਤੀ ਦਾ ਸੰਯੁਕਤ ਕਿਸਾਨ ਮੋਰਚੇ ਨਾਲ ਕੋਈ ਸਬੰਧ ਨਹੀਂ ਹੈ। ਮੋਰਚਾ ਕਿਸੇ ਵੀ ਧਾਰਮਿਕ ਗ੍ਰੰਥ ਜਾਂ ਚਿੰਨ੍ਹ ਦੀ ਬੇਅਦਬੀ ਦੇ ਵਿਰੁੱਧ ਹੈ ਪਰ ਕਿਸੇ ਵੀ ਵਿਅਕਤੀ ਜਾਂ ਸਮੂਹ ਨੂੰ ਕਾਨੂੰਨ ਆਪਣੇ ਹੱਥ ਵਿੱਚ ਲੈਣ ਦੀ ਇਜਾਜ਼ਤ ਨਹੀਂ ਹੈ। ਮੋਰਚੇ ਨੇ ਮੰਗ ਕੀਤੀ ਕਿ ਕਿ ਕਤਲ ਅਤੇ ਬੇਅਦਬੀ ਦੀ ਸਾਜ਼ਿਸ਼ ਦੇ ਦੋਸ਼ ਦੀ ਜਾਂਚ ਕਰਨ ਤੋਂ ਬਾਅਦ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਸਜ਼ਾ ਦਿੱਤੀ ਜਾਵੇ। ਸੰਯੁਕਤ ਕਿਸਾਨ ਮੋਰਚਾ ਕਿਸੇ ਵੀ ਕਾਨੂੰਨੀ ਕਾਰਵਾਈ ਵਿੱਚ ਪੁਲੀਸ ਅਤੇ ਪ੍ਰਸ਼ਾਸਨ ਦਾ ਸਾਥ ਦੇਵੇਗਾ।

ਪਿੰਡ ਦੇ ਸਰਪੰਚ ਅਤੇ ਮ੍ਰਿਤਕ ਦੇ ਪਰਿਵਾਰ ਸਮੇਤ ਪਿੰਡ ਦੇ ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਬੇਅਦਬੀ ਦੀ ਘਟਨਾ ਬੇਹੱਦ ਮੰਦਭਾਗੀ ਹੈ ਪਰ ਮਾਰੀਆਗਿਆ ਵਿਆ ਅਜਿਹਾ ਕਰਨਾ ਤਾਂ ਦੂਰ ਅਜਿਹਾ ਸੋਚ ਵੀ ਨਹੀਂ ਸਕਦਾ। ਇਹ ਬੰਦਾ ਆਪਣੇ ਆਪ ਪਿੰਡ ਦੀ ਜੂਹ ਤੋਂ ਜ਼ਿਆਦਾ ਬਾਹਰ ਵੀ ਨਹੀਂ ਜਾ ਸਕਦਾ ਸਿੰਘੂ ਮੋਰਚਾ ਤਾਂ ਬਹੁਤ ਦੂਰ ਦੀ ਗੱਲ ਹੈ। ਕਛਹਿਰਾ ਇਸ ਨੇ ਸਾਰੀ ਉਮਰ ਨਹੀਂ ਪਾਇਆ। ਇਸਨੂੰ ਲੈ ਕੇ ਕੌਣ ਗਿਆ? ਕੀ ਲਾਲਚ ਦਿੱਤਾ ਜਾਂ ਕੀ ਨਸ਼ਾ ਖੁਆਇਆ ਇਸਦੀ ਜਾਂਚ ਹੋਣੀ ਚਾਹੀਦੀ ਹੈ। ਜ਼ਰੂਰ ਇਸਦੇ ਪਿੱਛੇ ਕਿਸੇ ਤੀਜੇ ਦਾ ਹੱਥ ਹੈ। ਇਸ ਵਿਚਾਰੇ ਨੂੰ ਤਾਂ ਬਲਿ ਦਾ ਬੱਕਰਾ ਬਣਾ ਦਿੱਤਾ ਗਿਆ ਹੈ। ਇਹ ਜਿਊਂਦਾ ਬਚਿਆ ਰਹਿੰਦਾ ਤਾਂ ਜਾਂਚ ਪੜਤਾਲ ਦੌਰਾਨ ਉਹਨਾਂ ਅਸਲੀ ਬੰਦਿਆਂ ਤੱਕ ਵੀ ਪਹੁੰਚਿਆ ਜਾ ਸਕਦਾ ਸੀ ਜਿਹਨਾਂ ਨੇ ਇਸ ਨੂੰ ਵਰਤਿਆ।   

Thursday, September 23, 2021

ਮਾਮਲਾ ਵਿੱਕੀ ਮਿੱਡੂਖੇੜਾ ਦੇ ਕਤਲ ਦਾ

Thursday 23nd Sep 2021 at 5:03 PM

 ਇਸ ਕਤਲ ਦੇ ਤਾਰ ਅਰਮੀਨੀਆ ਬੈਠੇ ਲੱਕੀ ਪਡਿਆਲ ਨਾਲ ਜੁੜੇ 


ਮੋਹਾਲੀ
: 23 ਸਤੰਬਰ 2021: (ਮੋਹਾਲੀ ਸਕਰੀਨ ਬਿਊਰੋ)::
ਵਿੱਕੀ ਮਿੱਡੂਖੇੜਾ ਦਾ ਕਤਲ ਇੱਕ ਅਜਿਹੀ ਘਟਨਾ ਸੀ ਜਿਸ ਦੀ ਸਨਸਨੀ, ਜਿਸਦੀ ਦਹਿਸ਼ਤ, ਜਿਸਦੀ ਚਰਚਾ ਅੱਜ ਵੀ ਹੁੰਦੀ ਰਹਿੰਦੀ ਹੈ। ਜਿਸਤਰ੍ਹਾਂ ਇਸ ਕਤਲ ਦੀ ਲਾਈਵ ਵੀਡੀਓ ਮੀਡੀਆ ਤੇ ਦਿਖਾਈ ਦਿੱਤੀ ਉਹ ਆਪਣੇ ਆਪ ਵਿੱਚ ਇੱਕ ਜਿਹਾ ਅਹਿਸਾਸ ਸੀ ਜਿਹੜਾ ਅਤੀਤ ਦੀ ਯਾਦ ਤਾਜ਼ਾ ਕਰ ਰਹੀਆਂ ਸੀ। ਨਾਜ਼ੁਕ ਦਿਨਾਂ ਦੀ ਦੁਖਦ ਯਾਦ। ਹੁਣ ਰਿਪੋਰਟ ਆਈ ਹੈ ਕਿ ਇੱਥੇ ਸੈਕਟਰ 71 ਮੋਹਾਲੀ ਦੀ ਮਾਰਕੀਟ ਵਿੱਚ ਪ੍ਰਾਪਰਟੀ ਡੀਲਰ ਦੀ ਦੁਕਾਨ ਸਾਹਮਣੇ ਹੋਏ ਬਿਕਰਮਜੀਤ ਸਿੰਘ ਉਰਫ ਵਿੱਕੀ ਮਿੱਢੂਖੇੜਾ ਦੇ ਕਤਲ ਦੀਆਂ ਤਾਰਾਂ ਅਰਮੀਨੀਆ ਬੈਠੇ ਲੱਕੀ ਪਡਿਆਲ ਦੇ ਗਰੋਹ ਨਾਲ ਜੁੜੀਆਂ ਹਨ। 
ਇਹ ਖੁਲਾਸਾ ਕਰਦਿਆਂ ਅੱਜ ਸੀਨੀਅਰ ਪੁਲਿਸ ਕਪਤਾਨ ਜਿਲ੍ਹਾ ਐਸ.ਏ.ਐਸ. ਨਗਰ ਸ੍ਰੀ ਸਤਿੰਦਰ ਸਿੰਘ ਨੇ ਪ੍ਰੈੱਸ ਨੋਟ ਜਾਰੀ ਕਰ ਕੇ ਦੱਸਿਆ ਕਿ ਬਿਕਰਮਜੀਤ ਸਿੰਘ ਉਰਫ ਵਿੱਕੀ ਮਿੱਢੂਖੇੜਾ ਦੇ ਕਤਲ ਸਬੰਧੀ ਥਾਣਾ ਮਟੌਰ ਵਿਖੇ ਕੇਸ ਨੰਬਰ 168 ਦਰਜ ਕੀਤਾ ਗਿਆ ਸੀ। ਇਸ ਮਾਮਲੇ ਦੀ ਤਫ਼ਤੀਸ਼ ਆਈਪੀਐਸ ਐਸ.ਪੀ. (ਡੀ) ਹਰਮਨਦੀਪ ਸਿੰਘ ਹਾਂਸ, ਪੀ.ਪੀ.ਐਸ. ਸ੍ਰੀ ਗੁਰਚਰਨ ਸਿੰਘ, ਡੀ.ਐਸ.ਪੀ. (ਡੀ) ਐਸ.ਏ.ਐਸ. ਨਗਰ ਦੀ ਨਿਗਰਾਨੀ ਕੀਤੀ ਜਾ ਰਹੀ ਸੀ। ਤਫ਼ਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇਸ ਕਤਲ ਪਿੱਛੇ ਗੌਰਵ ਪਡਿਆਲ ਉਰਫ ਲੱਕੀ ਪਡਿਆਲ ਵਾਸੀ ਖੁੱਡਾ ਅਲੀਸ਼ੇਰ ਯੂ.ਟੀ. ਦਾ ਹੱਥ ਹੈ, ਜੋ ਹੁਣ ਅਰਮੀਨੀਆ ਵਿਖੇ ਰਹਿੰਦਾ ਹੈ। 
ਪੰਜਾਬ ਵਿੱਚ ਕਈ ਕੇਸਾਂ ਵਿੱਚ ਲੋੜੀਂਦਾ ਲੱਕੀ ਪਡਿਆਲ ਇਸ ਸਮੇਂ ਦਵਿੰਦਰ ਬੰਬੀਹਾ ਗਰੋਹ ਨੂੰ ਚਲਾ ਰਿਹਾ ਹੈ। 
ਐਸ.ਐਸ.ਪੀ. ਨੇ ਦੱਸਿਆ ਕਿ ਵਿੱਕੀ ਮਿੱਢੂਖੇੜਾ ਦੇ ਕਤਲ ਤੋਂ ਬਾਅਦ ਇਕ ਫੇਸਬੁੱਕ ਪੋਸਟ ਵਿੱਚ ਦਵਿੰਦਰ ਬੰਬੀਹਾ ਗਰੋਹ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਸੀ। ਤਫ਼ਤੀਸ਼ ਦੌਰਾਨ ਪਤਾ ਚੱਲਿਆ ਕਿ ਦਵਿੰਦਰ ਬੰਬੀਹਾ ਗਰੋਹ ਨੂੰ ਚਲਾ ਰਿਹਾ ਲੱਕੀ ਪਡਿਆਲ ਇਸ ਕਤਲ ਲਈ ਜ਼ਿੰਮੇਵਾਰੀ ਹੈ। ਉਨ੍ਹਾਂ ਦੱਸਿਆ ਕਿ ਤਫ਼ਤੀਸ਼ ਦੌਰਾਨ ਪਤਾ ਚੱਲਿਆ ਕਿ ਕੌਸ਼ਲ ਚੌਧਰੀ ਵਾਸੀ ਪਿੰਡ ਨਾਹਰਪੁਰ ਰੂਪਾ ਜ਼ਿਲ੍ਹਾ ਗੁਰੂ ਗਰਾਮ, ਜੋ ਹੁਣ ਕਰਨਾਲ ਜੇਲ੍ਹ ਵਿੱਚ ਬੰਦ ਹੈ, ਨੇ ਆਪਣੇ ਗਰੋਹ ਦੇ ਭਗੌੜੇ ਹੋਏ ਸਾਥੀਆਂ ਦਾ ਲੱਕੀ ਪਡਿਆਲ ਨਾਲ ਤਾਲਮੇਲ ਕਰਵਾਇਆ ਸੀ। ਲੱਕੀ ਪਡਿਆਲ ਨੇ ਹੀ 20 ਜੂਨ 2021 ਨੂੰ ਸੁਖਮੀਤ ਉਰਫ ਡਿਪਟੀ ਵਾਸੀ ਜਲੰਧਰ ਦਾ ਕਤਲ ਕੌਂਸਲ ਚੌਧਰੀ ਦੇ ਭਗੌੜੇ ਸਾਥੀ ਵਿਕਾਸ ਮਾਹਲੇ ਵਾਸੀ ਪਿੰਡ ਧਨਵਾਪੁਰ ਜ਼ਿਲ੍ਹਾ ਗੁਰੂਗਰਾਮ ਅਤੇ ਪੁਨੀਤ ਸ਼ਰਮਾ ਵਾਸੀ ਜਲੰਧਰ ਅਤੇ ਇਕ ਹੋਰ ਅਣਪਛਾਤੇ ਵਿਅਕਤੀ ਨਾਲ ਮਿਲ ਕੇ ਕਰਵਾਇਆ ਸੀ। ਇਸ ਸਬੰਧੀ ਵੀ ਮੁਕੱਦਮਾ ਥਾਣਾ ਡਿਵੀਜ਼ਨ ਨੰਬਰ 2 ਜਲੰਧਰ ਵਿੱਚ ਦਰਜ ਹੋਇਆ ਸੀ। ਇਸ ਕੇਸ ਵਿੱਚ ਕੌਸ਼ਲ ਚੌਧਰੀ ਨੂੰ ਪ੍ਰੋਡਕਸ਼ਨ ਵਰੰਟ ਉਤੇ ਲਿਆ ਕੇ ਜਲੰਧਰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ।
ਐਸ.ਐਸ.ਪੀ. ਸਤਿੰਦਰ ਸਿੰਘ ਨੇ ਦੱਸਿਆ ਕਿ ਗੌਰਵ ਪਡਿਆਲ ਉਰਫ ਲੱਕੀ ਨੇ ਹੀ ਵਿੱਕੀ ਮਿੱਢੂਖੇੜਾ ਦਾ ਕਤਲ ਕੌਸ਼ਲ ਚੌਧਰੀ ਨੇ ਮਨਡੋਲੀ ਜੇਲ੍ਹ ਵਿੱਚ ਬੰਦ ਅਮਿਤ ਡਾਗਰ ਦੀ ਮਦਦ ਨਾਲ ਸੱਜਣ ਉਰਫ ਭੋਲਾ ਵਾਸੀ ਬਿਸਾਨ ਜ਼ਿਲ੍ਹਾ ਝੱਜਰ (ਹਰਿਆਣਾ) ਅਤੇ ਅਨਿਲ ਉਰਫ ਲੱਠ ਵਾਸੀ ਕਕਰੋਲਾ ਦਵਾਰਕਾ ਦਿੱਲੀ ਰਾਹੀਂ ਸਾਜ਼ਿਸ਼ ਤਹਿਤ ਕਰਵਾਇਆ ਸੀ। ਉਨ੍ਹਾਂ ਦੱਸਿਆ ਕਿ ਕੌਸ਼ਲ ਚੌਧਰੀ ਅਤੇ ਅਮਿਤ ਡਾਗਰ ਦੋਵਾਂ ਦੇ ਪ੍ਰੋਡਕਸ਼ਨ ਵਾਰੰਟ ਜਾਰੀ ਕਰਵਾਏ ਗਏ ਸਨ ਅਤੇ ਇਸ ਕੇਸ ਵਿੱਚ ਕੌਸ਼ਲ ਚੌਧਰੀ ਨੂੰ ਪ੍ਰੋਡਕਸ਼ਨ ਵਰੰਟ ਉਤੇ ਲਿਆ ਕੇ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਅਤੇ ਉਹ ਇਸ ਸਮੇਂ ਪੁਲਿਸ ਰਿਮਾਂਡ ਉਤੇ ਹੈ। ਉਨ੍ਹਾਂ ਦੱਸਿਆ ਕਿ ਪੁੱਛ ਪੜਤਾਲ ਦੌਰਾਨ ਉਸ ਤੋਂ ਇਸ ਕੇਸ ਵਿੱਚ ਹੋਰ ਤੱਥ ਸਾਹਮਣੇ ਆਉਣ ਦੀ ਆਸ ਹੈ।

Saturday, August 07, 2021

ਵਿੱਕੀ ਮਿੱਡੂਖੇੜਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਦਵਿੰਦਰ ਬੰਬੀਹਾ ਗਰੁੱਪ ਨੇ

 ਫੇਸਬੁੱਕ ਤੇ ਪੋਸਟ ਪਾ ਕੇ ਲਈ ਕਤਲ ਦੀ ਜ਼ਿੰਮੇਵਾਰੀ 


ਮੋਹਾਲੀ: 7 ਅਗਸਤ 2021: (ਪੰਜਾਬ ਸਕਰੀਨ ਬਿਊਰੋ)::

ਮੋਹਾਲੀ ਵਿੱਚ 7 ਅਗਸਤ ਸ਼ਨੀਵਾਰ ਦੀ ਦੁਪਹਿਰ ਨੂੰ ਨੌਜਵਾਨ ਅਕਾਲੀ ਨੇਤਾ ਵਿੱਕੀ ਮਿੱਡੂਖੇੜਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਹਮਲਾਵਰ ਫਰਾਰ ਹੋਣ ਵਿਚ ਸਫਲ ਹੋ ਗਏ। ਕਤਲ ਦੀ ਜ਼ਿੰਮੇਵਾਰੀ ਦਵਿੰਦਰ ਬੰਬੀਹਾ ਗਰੁੱਪ ਨੇ ਲਈ ਹੈ।  ਇਸ ਮਕਸਦ ਦੀ ਇੱਕ ਪੋਸਟ ਬਾਕਾਇਦਾ ਫੇਸਬੁੱਕ ਤੇ ਵੀ ਪਾਈ ਗਈ ਹੈ। ਗੈਂਗਵਾਰ ਇੱਕ ਵਾਰ ਫੇਰ ਸੁਰਖੀਆਂ ਵਿੱਚ ਹੈ। ਮੋਹਾਲੀ ਦਾ ਸੁਰੱਖਿਆ ਤੰਤਰ ਬੁਰੀ ਤਰ੍ਹਾਂ ਨਾਕਾਮ ਹੋਇਆ ਲੱਗ ਰਿਹਾ ਹੈ। ਇੱਕ ਵਾਰ ਫੇਰ ਗੈਂਗਵਾਰ ਤੇਜ਼ ਹੋਣ ਦਾ ਖਦਸ਼ਾ ਹੈ। 

ਕਤਲ ਦੀ ਜ਼ਿੰਮੇਵਾਰੀ ਲੈਣ ਵਾਲਿਆਂ ਨੇ ਕਿਹਾ ਹੈ:

ਸੀ੍ ਅਕਾਲ ਜੀ ਸਹਾਇ 🙏🚩

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਹੁਣੇ ਕੁੱਝ ਸਮਾਂ ਪਹਿਲਾਂ ਵਿੱਕੀ ਮਿੱਡੂਖੇੜਾ (ਬੱਕਰੇ)ਦਾ ਕਤਲ ਹੋਇਆ ਇਹ ਕਤਲ ਦਵਿੰਦਰ ਬੰਬੀਹਾ ਗਰੁੱਪ ਵੱਲੋਂ ਕੀਤਾ ਗਿਆ ਹੈ, ਇਸ ਨੂੰ ਪਹਿਲਾ ਲੱਕੀ ਵੀਰ ਨੇ ਬਹੁਤ ਸਮਝਾਇਾ ਤੇ ਇਹ ਕਤਲ ਇਸ ਕਰਕੇ ਕੀਤਾ ਗਿਆ ਕਿਉਂਕਿ ਵਿੱਕੀ ਮਿੱਡੂਖੇੜਾ ਸਾਡੇ Anty Group ਲਾਰੇਸ਼ ਬਿਸ਼ਨੋਈ ਨੂੰ ਸਾਰੀ ਜਾਣਕਾਰੀ ਦਿੰਦਾ ਸੀ ਤੇ ਇਸ ਨੇ ਗੁਰਲਾਲ ਭਲਵਾਨ ਤੇ ਰਾਣਾ ਸਿੱਧੂ ਨੂੰ ਮਰਵਾਇਆ ਸੀ ਇਹ ਬੰਦਾ ਲਾਰੇਸ਼ ਬਿਸ਼ਨੋਈ ਨੂੰ ਕਲਾਕਾਰਾਂ ਤੇ ਵੱਡੇ ਬਿਜ਼ਨਸਮੈਨਾਂ ਦੇ ਨੰਬਰ ਦਿੰਦਾ ਸੀ ਤੇ ਉਹਨਾਂ ਤੋਂ ਪੈਸੇ ਵਸੂਲਣ ਦਾ ਕੰਮ ਕਰਦੇ ਸੀ , ਤੇ ਇਸੇ ਤਰਾਂ ਇਹਨਾਂ ਦੇ ਗਰੁੱਪ ਵੱਲੋਂ ਜੋ ਕਤਲ ਹੁੰਦਾ ਸੀ ਓਹਨੂੰ ਬੰਬੀਹਾ ਗਰੁੱਪ ਨਾਲ ਜੋੜ ਦਿੰਦੇ ਸੀ , ਇਸ ਕਰਕੇ ਸਾਨੂੰ ਇਹਨੂੰ ਮਾਰਨਾ ਪਿਆ ਤੇ ਜੇ ਅਸੀਂ ਨਜਾਇਜ ਮਾਰਨ ਲੱਗ ਗਏ ਤਾਂ ਰੋਜ ਓਹਨਾ ਦੇ ਪੋਸਟਰ ਲੱਗਣ ਜਿੰਨਾਂ ਨੂੰ ਅਸੀਂ ਮਾਰ ਸਕਦੇ ਆਂ ਪਰ ਅਸੀਂ ਕਿਸੇ ਵੀ ਨਿਰਦੋਸ਼ ਬੰਦੇ ਨੂੰ ਨਹੀਂ ਕੁੱਝ ਕਹਿਣਾ ਤੇ ਕੋਈ ਇਹਨਾਂ ਦਾ ਜਾ ਕਿਸੇ ਦਾ ਵੀ ਦੋਸਤ ਹੋ ਸਕਦਾ ਉਸ ਨੂੰ ਨਹੀਂ ਮਾਰਨਾ ਪਰ ਜੋ ਸਾਡੇ ਖਿਲਾਫ ਇਹਨਾਂ ਦਾ ਸਾਥ ਦਿਉਗਾ ਉਹਦਾ ਤਾਂ ਫਿਰ ਇਹੀ ਹਾਲ ਹੋਵੇਗਾ। 

 #Kaushal chaudhry gurgaon,#Tillu tajpuria delhi,#Neeraj bhwana delhi ਇਹ ਸਾਡੇ ਭਰਾ ਆ ਸਾਰੇ ਜੋ ਵੀ ਇਹਨਾਂ ਦਾ ਦੁਸ਼ਮਣ ਆ ਓਹ ਸਾਡਾ ਦੁਸ਼ਮਣ ਆਂ ਤੇ ਜੋ ਸਾਡਾ ਦੁਸ਼ਮਣ ਆ ਉਹ ਇਹਨਾਂ ਦਾ ਦੁਸ਼ਮਣ ਆ Just Wait & Watch 

ਵਿੱਕੀ ਮਿੱਡੂਖੇੜਾ ਨੇ ਆਪਣੀ ਇਹ ਫੋਟੋ ਫੇਸਬੁੱਕ ਤੇ
26 ਨਵੰਬਰ 2015 ਨੂੰ ਪੋਸਟ ਕੀਤੀ ਸੀ 
ਇਸ ਕਤਲ ਦੀ ਗੱਲ ਕਰਦਿਆਂ ਜ਼ਿਕਰਯੋਗ ਹੈ ਕਿ ਅੱਜ ਦੁਪਹਿਰ ਕੁ ਵੇਲੇ ਮੋਹਾਲੀ ਦੇ ਸੈਕਟਰ-71'ਚ ਕਮਿਊਨਿਟੀ ਸੈਂਟਰ ਦੇ ਕੋਲ ਵਾਪਰੀ ਇਹ ਖ਼ੌਫ਼ਨਾਕ ਇਹ ਘਟਨਾ ਸੀ ਸੀ ਟੀ ਵੀ 'ਚ ਕੈਦ ਹੋ ਗਈ ਸੀ। ਕਤਲ ਵਾਲੀ ਇਸ ਘਟਨਾ ਦੀ ਕੈਦ ਹੋਈ ਵੀਡੀਓ ਮੁਤਾਬਿਕ 4 ਬਦਮਾਸ਼ਾਂ ਨੇ ਮਿੱਡੂਖੇੜਾ 'ਤੇ 9 ਰੌਂਦ ਫਾਇਰਿੰਗ ਕੀਤੀ। ਘਟਨਾ ਤੋਂ ਬਾਅਦ ਦੋਸ਼ੀ ਫਰਾਰ ਹੋ ਗਏ। ਸੀ ਸੀ ਟੀ ਵੀ ਫੁਟੇਜ਼ ਮੁਤਾਬਕ 4 ਹਮਲਾਵਰ ਇੱਕ ਚਿੱਟੇ ਰੰਗ ਦੀ ਆਈ-20 ਕਾਰ 'ਚ ਆਏ। ਜਦ ਮਿੱਢੂਖੇੜਾ ਆਪਣੀ ਐੱਸ ਯੂ ਵੀ ਕਾਰ 'ਚ ਸਵਾਰ ਹੋਣ ਦੀ ਕੋਸ਼ਿਸ਼ ਵਿੱਚ ਸੀ। ਉਸ ਸਮੇਂ 2 ਬਦਮਾਸ਼ ਪਿਸਤੌਲ ਲੈ ਕੇ ਬੜੀ ਤੇਜ਼ੀ ਨਾਲ ਦੌੜਦੇ ਹੋਏ ਉਸ ਕੋਲ ਪਹੁੰਚੇ।  ਇੱਕ ਨੇ ਇੱਕ ਪਾਸਿਓਂ ਅਤੇ ਦੂਜੇ ਨੇ ਦੂਜੇ ਪਾਸਿਓਂ ਮਿੱਡੂ ਨੂੰ ਘੇਰ ਲਿਆ। ਗੋਲੀਆਂ ਦੀ ਵਾਛੜ ਦੇ ਬਾਵਜੂਦ ਮਿਡੂ ਨੇ ਆਪਣੇ ਬਚਾਅ ਲਈ ਦੌੜਨ ਦੀ ਸਫਲ ਕੋਸ਼ਿਸ਼ ਕੀਤੀ ਪਰ ਉਹ ਕਮਿਊਨਿਟੀ ਹਾਲ ਦੀ ਕੰਧ ਟੱਪਦਿਆਂ ਬੁਰੀ ਤਰ੍ਹਾਂ ਗੋਲੀਆਂ ਦਾ ਸ਼ਿਕਾਰ ਹੋ ਗਿਆ।  ਜਦ ਮਿੱਢੂਖੇੜਾ ਬਚਣ ਲਈ ਭੱਜਿਆ ਤਾਂ ਬਦਮਾਸ਼ਾਂ ਨੇ ਕਰੀਬ ਅੱਧਾ ਕਿਲੋਮੀਟਰ ਤੱਕ ਉਸ ਦਾ ਪਿੱਛਾ ਕੀਤਾ। ਇਸ ਦੌਰਾਨ ਉਨ੍ਹਾਂ 'ਤੇ ਲਗਾਤਾਰ ਫਾਇਰਿੰਗ ਕੀਤੀ, ਜਿਸ 'ਚ ਮਿੱਡੂ ਖੇੜਾ ਖੂਨ ਨਾਲ ਲੱਥਪੱਥ ਹੋ ਕੇ ਡਿੱਗ ਪਿਆ। ਜਦ ਪੁਲਸ ਪਹੁੰਚੀ, ਉਸ ਤੋਂ ਪਹਿਲਾਂ ਹਮਲਾਵਰ ਫਰਾਰ ਹੋ ਚੁੱਕੇ ਸਨ। ਖੂਨ ਨਾਲ ਲੱਥਪੱਥ ਵਿੱਕੀ ਨੂੰ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਕਰਾਰ ਦੇ ਦਿੱਤਾ। ਪੁਲਸ ਨੇ ਮੋਹਾਲੀ ਸਮੇਤ ਚੰਡੀਗੜ੍ਹ ਅਤੇ ਪੰਚਕੂਲਾ ਦੀਆਂ ਹੱਦਾਂ ਸੀਲ ਕਰ ਦਿੱਤੀਆਂ ਹਨ। ਪੁਲਸ ਨੇ ਸੀ ਸੀ ਟੀ ਵੀ ਫੁਟੇਜ਼ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀਆਂ। ਪੁਲਸ ਅਨੁਸਾਰ ਵਿੱਕੀ ਕੋਲ ਲਾਇਸੰਸੀ ਪਿਸਤੌਲ ਸੀ। ਘਟਨਾ ਸਮੇਂ ਉਹ ਕੱਢ ਤੱਕ ਨਹੀਂ ਸਕਿਆ, ਕਿਉਂਕਿ ਹਮਲਾਵਰਾਂ ਤਾਬੜਤੋੜ ਗੋਲੀਆਂ ਚਲਾ ਰਹੇ ਸਨ। ਵਿੱਕੀ ਜਦੋਂ ਕਾਰ ਦਾ ਦਰਵਾਜ਼ਾ ਖੋਲ੍ਹ ਕੇ ਅੰਦਰ ਬੈਠਣ ਲੱਗਾ ਤਾਂ ਹਮਲਾਵਰਾਂ ਨੇ ਉਸੀ ਵੇਲੇ ਉਸ ਉੱਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਹਮਲਾਵਰ ਨੇੜੇ ਹੀ ਖੜੀ ਆਪਣੀ ਕਰ ਵਿੱਚੋਂ ਉਤਰ ਕੇ ਭੱਜਦੇ ਹੋਏ ਆਏ ਦਿਖਾਈ ਦੇਂਦੇ ਹਨ। ਇਸਦੇ ਬਾਵਜੂਦ ਵਿੱਕੀ ਉਥੋਂ ਭੱਜਿਆ ਤਾਂ ਹਮਲਾਵਰਾਂ ਨੇ ਪਿੱਛਾ ਕਰਕੇ ਲਗਾਤਾਰ ਫਾਇਰਿੰਗ ਕੀਤੀ, ਜਿਸ ਕਾਰਨ ਵਿੱਕੀ ਨੂੰ ਆਪਣਾ ਪਿਸਤੌਲ ਕੱਢਣ ਦਾ ਵੀ ਮੌਕਾ ਨਹੀਂ ਮਿਲਿਆ। ਸ਼ਾਇਦ ਵਿੱਕੀ ਨੂੰ ਅਜਿਹੇ ਕਿਸੇ ਹਮਲੇ ਦਾ ਚਿਤਚੇਤਾ ਵੀ ਨਹੀਂ ਸੀ। ਦੂਜੇ ਪਾਸੇ ਹਮਲਾਵਰਾਂ ਨੇ ਪੂਰੀ ਰੇਕੀ ਵੀ ਕੀਤੀ ਹੋਈ ਸੀ ਕਿ ਵਿੱਕੀ ਕਦੋਂ ਕਦੋਂ ਇਕੱਲਾ ਹੁੰਦਾ ਹੈ। ਮਿ੍ਤਕ ਵਿੱਕੀ ਅਕਾਲੀ ਆਗੂ ਅਜੈ ਮਿੱਢੂਖੇੜਾ ਦਾ ਛੋਟਾ ਭਰਾ ਹੈ ਅਤੇ ਸੋਈ ਵਿਦਿਆਰਥੀ ਸੰਗਠਨ ਦਾ ਮੈਂਬਰ ਹੈ। ਅਜੈ ਮਿੱਢੂਖੇੜਾ ਨੇ ਹਾਲ ਹੀ 'ਚ ਨਗਰ ਨਿਗਮ ਚੋਣਾਂ 'ਚ ਸਾਬਕਾ ਮੇਅਰ ਕੁਲਵੰਤ ਸਿੰਘ ਦੇ ਲੜਕੇ ਖਿਲਾਫ਼ ਚੋਣ ਲੜੀ ਸੀ। ਵਿੱਕੀ ਦਾ ਇੱਕ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ। ਅਜੈ ਦਾ ਕਹਿਣਾ ਹੈ ਕਿ ਵਿੱਕੀ ਦੀ ਪੰਜਾਬ ਯੂਨੀਵਰਸਿਟੀ 'ਚ ਵੀ ਕੁਝ ਲੋਕਾਂ ਨਾਲ ਅਣਬਣ ਚੱਲ ਰਹੀ ਸੀ। ਪੁਲਸ ਇਸ ਪਹਿਲੂ ਤੋਂ ਵੀ ਜਾਂਚ ਕਰ ਰਹੀ ਹੈ।

ਜ਼ਿੰਮੇਵਾਰੀ ਲੈਣ ਵਾਲੇ ਦਵਿੰਦਰ ਬੰਬੀਹਾ ਗਰੁੱਪ ਆਪਣੀ ਜ਼ਿੰਮੇਵਾਰੀ ਵਾਲੇ ਦਾਅਵੇ ਦੇ ਅਖੀਰ ਵਿੱਚ ਕਿਹਾ ਹੈ ਔਰਤਾਂ ਦਾ ਸਨਮਾਨ ਕਰੋ, ਗਰੀਬਾਂ ਦੀ ਮਦਦ ਕਰੋ ਅਤੇ ਨਸ਼ਿਆਂ ਨੂੰ ਨਾਂਹ ਕਹੋ। 

ਇਥੇ ਉਸਦੇ ਪਿੰਡ ਮਿੱਡੂ ਖੇੜਾ ਦਾ ਜ਼ਿਕਰ ਵੀ ਕਰ ਲਿਆ ਜਾਈ ਤਾਂ ਕੋਈ ਮਾੜਾ ਨਹੀਂ। ਜ਼ਿਲਾ ਮੁਕਤਸਰ ਦੀ ਤਹਿਸੀਲ ਮਲੋਟਮੰਡੀ ਵਿੱਚ ਪੈਦਾ ਹੈ ਇਹ ਪਿੰਡ ਮਿੱਡੂ ਖੇੜਾ। ਮਲੋਟ ਤੋਂ ਕਰੀਬ 15 ਕਿਲੋਮੀਟਰ ਦੂਰ ਅਤੇ ਮੁਕਤਸਰ ਸਾਹਿਬ ਤੋਂ 64 ਕਿਲੋਮੀਟਰ ਦੂਰ। ਦੂਜੇ ਪਾਸੇ ਬੰਬੀਹਾ ਭਾਈ ਮੋਗਾ ਜ਼ਿਲੇ ਵਿਛਕ ਪੈਂਦਾ ਹੈ ਅਤੇ ਇਥੋਂ ਦਾ ਮੰਨਿਆ ਪ੍ਰਮੰਨਿਆ ਗੈਂਗਸਟਰ ਦੇਵਿੰਦਰ ਸ਼ੂਟਰ 25 ਸਾਲਾਂ ਦੀ ਉਮਰ ਵਿੱਚ ਇੱਕ ਪੁਲਿਸ ਮੁਕਾਬਲੇ ਵਿਚ ਮਾਰਿਆ ਗਿਆ ਸੀ। 

ਵਿੱਕੀ ਮਿੱਡੂਖੇੜਾ ਦੇ ਕਤਲ ਮਗਰੋਂ ਪੁਲਿਸ ਜਿੰਨੀ ਤੇਜ਼ੀ ਨਾਲ ਸਰਗਰਮ ਹੋਈ ਹੈ ਉਸ ਤੋਂ ਲੱਗਦਾ ਹੈ ਕਿਸੇ ਵੀ ਵੇਲੇ ਦਵਿੰਦਰ ਬੰਬੀਹਾ ਗਰੁੱਪ ਦੇ ਮੈਂਬਰਾਂ ਦੀਆਂ ਗ੍ਰਿਫਤਾਰੀਆਂ ਸੰਭਵ ਹਨ। 

Monday, July 29, 2019

ਬਿਹਾਰ ਵਿੱਚ ਪੱਤਰਕਾਰ ਪ੍ਰਦੀਪ ਮੰਡਲ ਦਾ ਗੋਲੀ ਮਾਰ ਕੇ ਕਤਲ

ਗੋਲੀਆਂ ਚਲਾਉਣ ਤੋਂ ਬਾਅਦ ਦੋਵੇਂ ਹਮਲਾਵਰ ਮੋਟਰਸਾਈਕਲ 'ਤੇ ਫਰਾਰ 
ਮਧੂਬਨੀ: 29 ਜੁਲਾਈ 2019: (ਪੰਜਾਬ ਸਕਰੀਨ ਬਿਊਰੋ)::
ਇੱਕ ਹੋਰ ਪੱਤਰਕਾਰ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਇਸ ਵਾਰ ਘਟਨਾ ਵਾਪਰੀ ਹੈ ਬਿਹਾਰ ਦੇ ਮਧੂਬਨੀ ਜ਼ਿਲੇ ਦੇ ਥਾਣਾ ਪੰਡੋਲ ਵਿੱਚ ਪੈਂਦੇ ਸਰਿਸਬ ਪਾਹੀ ਬਾਜ਼ਾਰ ਵਿੱਚ। ਇਹ ਵਾਰਦਾਤ ਐਤਵਾਰ ਅਤੇ ਸੋਮਵਾਰ ਦੀ ਦਰਮਿਆਨੀ ਰਾਤ ਨੂੰ ਵਾਪਰੀ। ਮੌਤ ਦਾ ਸ਼ਿਕਾਰ ਹੋਏ ਪੱਤਰਕਾਰ ਪ੍ਰਦੀਪ ਮੰਡਲ ਦੀ ਉਮਰ ਅਜੇ ਸਿਰਫ 36 ਸਾਲਾਂ ਦੀ ਸੀ ਅਤੇ ਉਹ ਇੱਕ ਕੌਮੀ ਪੱਧਰ ਦੇ ਅਖਬਾਰ ਲਈ ਸਟਰਿੰਗਰ ਵੱਜੋਂ ਕੰਮ ਕਰਦੇ ਸਨ।  ਇਸ ਕਤਲ ਨੇ ਇੱਕ ਵਾਰ ਫੇਰ ਮੀਡੀਆ ਦੀ ਚੁਣੌਤੀਆਂ ਭਰੀ ਸਥਿਤੀ ਨੂੰ ਸਾਹਮਣੇ ਲੈ ਆਂਦਾ ਹੈ। 
ਲੋਕਤੰਤਰ ਦੇ ਚੌਥੇ ਥੰਮ ਮੀਡੀਆ ਨੂੰ ਜਿੰਨੀਆਂ ਮਰਜ਼ੀ ਗਾਹਲਾਂ ਕੱਢ ਲਈਆਂ ਜਾਣ ਪਰ ਹਕੀਕਤ ਇਹੀ ਹੈ ਕਿ ਮੀਡੀਆ ਲਈ ਕੰਮ ਕਰਨ ਵਾਲੇ ਅਸਲੀ ਕਿਰਤੀ ਪੱਤਰਕਾਰ ਲਗਾਤਾਰ ਦਬਾਅ ਹੇਠ ਹਨ। ਬਹੁਤਿਆਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਕਿੰਨੇ ਘੰਟੇ ਕੰਮ ਕਰਨਾ ਪੈਣਾ ਹੈ। ਡੈਸਕ ਵਾਲਿਆਂ ਦੀ ਹਾਲਤ ਜ਼ਿਆਦਾ ਖਰਾਬ ਹੈ ਜਦਕਿ ਫੀਲਡ ਵਾਲਿਆਂ ਦੀਆਂ ਆਪਣੀਆਂ ਮਜਬੂਰੀਆਂ ਹਨ। ਜਦੋਂ ਕਿਸੇ ਪਤਰਕਾਰ ਨੂੰ ਕੋਈ ਵਿਸ਼ੇਸ਼ ਸਟੋਰੀ ਕਵਰ ਕਰਨ ਦੀ ਡਿਊਟੀ ਦਿੱਤੀ ਜਾਂਦੀ ਹੈ ਤਾਂ ਉਸ ਵੇਲੇ ਉਸਨੂੰ ਹਰ ਮਾਮਲੇ ਵਿੱਚ ਇਹ ਪਤਾ ਨਹੀਂ ਹੁੰਦਾ ਕਿ ਉਹ ਕਿੰਨੇ ਕੁ ਖਤਰਿਆਂ ਨੂੰ ਸਹੇੜਨ ਵਾਲਾ ਹੈ। ਸਿਰਫ ਕੁਝ ਕੁ ਮਾਮਲੇ ਹੁੰਦੇ ਹਨ ਜਿਹਨਾਂ ਦਾ ਉਸਨੂੰ ਅੰਦਾਜ਼ਾ ਲੱਗ ਸਕਦਾ ਹੁੰਦਾ ਹੈ। ਜੇ ਸਟੋਰੀ ਵਿੱਚੋਂ ਕੋਈ ਵੱਡਾ ਇਸ਼ਤਿਹਾਰੀ ਗੇਮ ਨਿਕਲਦੀ ਵੀ ਹੈ ਤਾਂ ਪੱਤਰਕਾਰ ਨੂੰ ਸਿਰਫ ਉਸਦੀ ਨਿਸਚਿਤ ਕਮਿਸ਼ਨ ਹੀ ਮਿਲਦੀ ਹੈ। ਇਸ ਫਾਇਦੇ ਦੇ ਨਾਲ ਨਾਲ ਉਸਨੂੰ ਕਦੋਂ ਕਿਸੇ ਦੀ ਗੋਲੀ ਦਾ ਸ਼ਿਕਾਰ ਹੋਣਾ ਪੈ ਜਾਵੇ ਇਹ ਉਸਨੂੰ ਖੁਦ ਵੀ ਪਤਾ ਨਹੀਂ ਹੁੰਦਾ। 
ਪੰਡਾਲ ਥਾਣੇ ਦੇ ਮੁਖੀ ਅਨੁਜ ਕੁਮਾਰ ਨੇ ਦੱਸਿਆ ਕਿ ਪ੍ਰਦੀਪ ਦੀ ਲਾਸ਼ ਦਾ ਪੋਸਟ ਮਾਰਟਮ ਜ਼ਿਲਾ ਸਦਰ ਹਸਪਤਾਲ ਵਿੱਚ ਕਰਾਇਆ ਗਿਆ ਹੈ ਅਤੇ ਪਹਿਲੀ ਨਜ਼ਰੇ ਇਹ ਮਾਮਲਾ ਕਿਸੇ ਪੁਰਾਣੀ ਰੰਜਿਸ਼ ਦਾ ਲੱਗਦਾ ਹੈ। 
ਗੋਲੀਆਂ ਚਲਾਉਣ ਮਗਰੋਂ ਦੋਵੇਂ ਹਮਲਾਵਰ ਫਰਾਰ ਹੋਣ ਵਿੱਚ ਸਫਲ ਹੋ ਗਏ। ਦੋਵੇਂ ਹਮਲਾਵਰ ਸਨ ਸੁਸ਼ੀਲ ਸ਼ਾਹ ਅਤੇ ਅਸ਼ੋਕ ਕਾਮਤ। ਦੋਹਾਂ ਦਾ ਪਿਛੋਕੜ ਵੀ ਮੁਜਰਿਮਾਨਾ ਰਿਕਾਰਡ ਵਾਲਾ ਹੈ। 
ਪੱਤਰਕਾਰਾਂ ਅਤੇ ਸਿਆਸੀ ਪਾਰਟੀਆਂ ਦੇ ਲੀਡਰਾਂ ਨੇ ਇਸ ਕਤਲ ਦੀ ਸਖਤ ਨਿਖੇਧੀ ਕੀਤੀ ਹੈ। ਬਿਹਾਰ ਦੀ ਪ੍ਰਮੁੱਖ ਸਿਆਸੀ ਪਾਰਟੀ ਰਾਸ਼ਟਰੀ ਜਨਤਾ ਦਲ ਨੇ ਨੇ ਵੀ ਇਸ ਕਤਲ 'ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਇਸ ਨੂੰ ਮੰਦਭਾਗਾ ਦੱਸਿਆ ਹੈ। ਆਰ ਜੇ ਡੀ ਦੇ ਐਮ ਐਲ ਏ ਅਤੇ ਬੁਲਾਰੇ ਸ਼ਕਤੀ ਸਿੰਘ ਯਾਦਵ ਨੇ ਕਿਹਾ ਕਿ ਇਸ ਕਤਲ ਤੋਂ ਸਾਫ ਜ਼ਾਹਿਰ ਹੈ ਕਿ ਬਿਹਾਰ ਦੀ ਅਮਨ ਕਾਨੂੰਨ  ਦੀ ਹਾਲਤ ਕਿੰਨੀ ਵਿਗੜ ਚੁੱਕੀ ਹੈ। ਉਹਨਾਂ ਕਿਹਾ ਕਿ ਕਾਤਲਾਂ ਨੂੰ ਛੇਤੀ ਤੋਂ ਛੇਤੀ ਗ੍ਰਿਫਤਾਰ ਕੀਤਾ ਜਾਏ।  
ਪੀਪਲਜ਼ ਮੀਡੀਆ ਲਿੰਕ ਨੇ ਵੀ ਇਸ ਕਤਲ ਦੀ ਤਿੱਖੀ ਨਿਖੇਧੀ ਕੀਤੀ ਹੈ। ਪੀਪਲਜ਼ ਮੀਡੀਆ ਲਿੰਕ ਨੇ ਕਿਹਾ ਕਿ ਆਏ ਦਿਨ ਪੱਤਰਕਾਰਾਂ 'ਤੇ ਵੱਧ ਰਹੇ ਹਮਲੇ ਇੱਕ ਖਤਰਨਾਕ ਸੰਕੇਤ ਹਨ। ਆਉਣ ਵਾਲਾ ਸਮਾਂ ਜ਼ਿਆਦਾ ਭਿਆਨਕ ਲੱਗ ਰਿਹਾ ਹੈ। ਇਸ ਸਾਰੀ ਸਥਿਤੀ ਨੂੰ ਦੇਖਦਿਆਂ ਪੱਤਰਕਾਰਾਂ ਨੂੰ ਜਲਦੀ ਤੋਂ ਜਲਦੀ ਇੱਕ ਜੁੱਟ ਹੋਣਾ ਚਾਹੀਦਾ ਹੈ। 

Sunday, July 07, 2019

ਡਾ. ਰਾਜੀਵ ਗੁਪਤਾ ਦਾ ਕਤਲ-ਕਾਰਣ ਪੁਰਾਣੀ ਰੰਜਿਸ਼ ਜਾਂ ਕੁਝ ਹੋਰ?

ਕਾਰ ਰੁਕਵਾ ਕੇ ਇੱਕ ਇੱਕ ਕਰਕੇ ਚਲਾਈਆਂ ਗੋਲੀਆਂ 
ਕਰਨਾਲ: 7 ਜੁਲਾਈ 2019: (ਪੰਜਾਬ ਸਕਰੀਨ ਬਿਊਰੋ):: 
ਅਮਨ ਕਾਨੂੰਨ ਦੀ ਹਾਲਤ ਨਿੱਘਰਦੀ ਜਾ ਰਹੀ ਹੈ। ਗੱਲ ਭਾਵੇਂ ਹਰਿਆਣਾ ਦੀ ਹੋਵੇ, ਭਾਵੇਂ, ਪੰਜਾਬ ਦੀ ਤੇ ਭਾਵੇਂ ਮਹਾਂਰਾਸ਼ਟਰ ਜਾਂ ਕਿਸੇ ਹੋਰ ਭਾਰਤੀ ਹਿੱਸੇ ਦੀ। ਸੜਕਾਂ 'ਤੇ ਬੇਖੌਫ ਵਿਚਰਦੇ ਗੁੰਡੇ ਜਿੱਥੇ ਦਿਲ ਕਰੇ ਆਪਣੀ ਗੁੰਡਾਗਰਦੀ ਦਿਖਾਉਂਦੇ ਹਨ ਅਤੇ ਸਾਫ ਬਚ ਨਿਕਲਦੇ ਹਨ। ਉਹਨਾਂ ਦੇ ਖਿਲਾਫ ਕਦੇ ਕੋਈ ਮਿਸਾਲੀ ਕਾਰਵਾਈ ਨਹੀਂ ਹੁੰਦੀ। ਨਤੀਜਾ ਇਹ ਕਿ ਹੁਣ ਆਮ ਸ਼ਰੀਫ ਨਾਗਰਿਕ ਭੈਅਭੀਤ ਹੈ। ਗੁੰਡਿਆਂ ਤੋਂ ਵੀ ਅਤੇ ਸਰਕਾਰ ਤੋਂ ਵੀ। ਅਮਨ ਕਾਨੂੰਨ ਸਿਰਫ ਦਾਅਵਿਆਂ ਵਿੱਚ ਹੀ ਰਹੀ ਗਿਆ ਹੈ। 
ਡਾਕਟਰ ਰਾਜੀਵ ਗੁਪਤਾ 'ਤੇ ਹੋਇਆ ਹਮਲਾ ਘਟੋਘੱਟ ਇਹੀ ਦੱਸਦਾ ਹੈ। ਅੰਮ੍ਰਿਤਧਾਰਾ  ਹਸਪਤਾਲ ਚਲਾਉਣ ਵਾਲੇ ਡਾਕਟਰ ਰਾਜੀਵ ਗੁਪਤਾ ਨੇ ਇਹ ਕਦੇ ਨਹੀਂ ਸੀ ਸੋਚਿਆ ਕਿ ਦੂਜਿਆਂ ਨੂੰ ਜ਼ਿੰਦਗੀ ਦੇਣ ਵਾਲੇ ਇਸ ਪਾਕ ਪਵਿੱਤਰ ਕਾਰੋਬਾਰ ਵਿੱਚ ਉਹਨਾਂ ਦੀ ਹੀ ਜਾਨ ਲੈ ਲਈ ਜਾਵੇਗੀ। 
ਜਦੋਂ ਡਾਕਟਰ ਰਾਜੀਵ ਗੁਪਤਾ ਦਾ ਡਰਾਈਵਰ ਸਾਹਿਲ ਉਹਨਾਂ ਨੂੰ ਲੈ ਕੇ ਅੰਮ੍ਰਿਤਧਾਰਾ  ਹਸਪਤਾਲ ਤੋਂ ਨਿਕਲਿਆ ਤਾਂ ਡਾਕਟਰ ਰਾਜੀਵ ਨੇ ਕਦੇ ਨਹੀਂ ਸੀ ਸੋਚਿਆ ਕਿ ਇਹ ਉਹਨਾਂ ਦੀ ਆਖ਼ਿਰੀ ਯਾਤਰਾ ਹੈ। ਹੁਣ ਉਹ ਕਦੇ ਵੀ ਆਪਣੇ ਇਸ ਹਸਪਤਾਲ ਵਿੱਚ ਵਾਪਿਸ ਨਹੀਂ ਆਉਣਗੇ। ਜਿਊਣ ਹੀ ਉਹਨਾਂ ਦੀ ਕਰ ਸੈਕਟਰ 16 ਨੇੜੇ ਦੇ ਪ੍ਰਸਿੱਧ ਚੋਂਕ ਯੈਲੋ ਸਪਾਇਰਜ਼ ਵਿੱਚ ਪੁੱਜੀ ਤਾਂ ਬਾਈਕ ਸਵਾਰ ਤਿੰਨ ਗੁੰਡੇ ਬਦਮਾਸ਼ਾਂ ਨੇ ਕਰ ਦਾ ਰਸਤਾ ਰੋਕ ਲਿਆ। ਜਿਊਂ ਹੀ ਕਾਰ ਰੁਕੀ ਤਾਂ ਬਦਮਾਸ਼ਾਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਕੁਝ ਗੋਲੀਆਂ ਕਾਰ 'ਤੇ ਲੱਗੀਆਂ ਅਤੇ ਕਾਰ ਦੀ ਮਜ਼ਬੂਤ ਚੱਦਰ ਦੇ ਪਾਰ ਵੀ ਹੋ ਗਈਆਂ। ਦੋ ਗੋਲੀਆਂ ਡਾਕਟਰ ਰਾਜੀਵ ਗੁਪਤਾ ਦੀ ਛਾਤੀ ਵਿੱਚ ਲੱਗੀਆਂ।  ਇਹੀ ਦੋ ਗੋਲੀਆਂ ਜਾਨਲੇਵਾ ਸਾਬਿਤ ਹੋਈਆਂ। 
ਗੰਭੀਰ ਹਾਲਤ ਵਿੱਚ ਉਹਨਾਂ ਨੂੰ ਉਹਨਾਂ ਦੇ ਹੀ ਦਸਪਤਾਲ ਵਿੱਚ ਲਿਜਾਇਆ ਗਿਆ। ਡਾਕਟਰਾਂ ਨੇ ਉਹਨਾਂ ਨੂੰ ਬਚਾਉਣ ਦੀ ਪੂਰੀ ਵਾਹ ਲਾਈ ਪਰ ਉਹਨਾਂ ਨੂੰ ਬਚਾਇਆ ਨਹੀਂ ਜਾ ਸਕਿਆ। ਰਾਤ ਨੂੰ 8 ਕੁ ਵਜੇ ਉਹਨਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਉਹਨਾਂ  ਦੀ ਉਮਰ 60 ਸਾਲਾਂ ਦੀ ਸੀ। 
ਡਾਕਟਰ ਰਾਜੀਵ ਗੁਪਤਾ ਕਰਨਾਲ ਦੇ ਹੀ ਜੰਮਪਲ ਸਨ ਅਤੇ ਉਹਨਾਂ ਨੇ ਕੁਰੂਕਸ਼ੇਤਰ ਯੂਨੀਵਰਸਿਟੀ ਤੋਂ ਪਰੀ-ਮੈਡੀਕਲ ਸਮੇਂ 87% ਨੰਬਰ ਲੈ ਕੇ ਇੱਕ ਨਵਾਂ ਰਿਕਾਰਡ ਕਾਇਮ ਕੀਤਾ ਸੀ।  ਲੰਮੇ ਸਮੇਂ ਤੱਕ ਲੋਕਾਂ ਦੇ ਦਿਲਾਂ ਤੇ ਰਾਜ ਕਰਦਿਆਂ ਡਾਕਟਰ ਰਾਜੀਵ ਗੁਪਤਾ ਨੇ ਇੱਕ ਵੱਖਰੀ ਥਾਂ ਬਣਾਈ ਉਹਨਾਂ ਦਾ ਹਸਪਤਾਲ 150 ਬਿਸਤਰਿਆਂ ਦਾ ਹਸਪਤਾਲ ਸੀ ਜਿੱਥੇ ਹਰ ਕਿਸਮ ਦਾ ਇਲਾਜ ਹੁੰਦਾ ਸੀ ਅਤੇ ਪੂਰੀਆਂ ਆਧੁਨਿਕ ਸਹੂਲਤਾਂ ਸਨ। 
ਹਮਲਾਵਰ ਕਿੰਨੇ ਬੇਖੌਫ ਸਨ ਇਸਦਾ ਪਤਾ ਇਸ ਗੱਲ ਤੋਂ ਹੀ ਲੱਗਦਾ ਸੀ ਕਿ ਉਹਨਾਂ ਨੇ ਬਾਕਾਇਦਾ ਆਪਣੇ ਬਾਈਕਾਂ ਤੋਂ ਉਤਰ ਕੇ ਇੱਕ ਇੱਕ ਕਰਕੇ ਗੋਲੀਆਂ ਚਲਾਈਆਂ। ਜਿਊਂ  ਹੀ ਗੋਲੀਆਂ ਚੱਲਣੀਆਂ ਸ਼ੁਰੂ ਹੋਈਆਂ ਤਾਂ ਡਰਾਈਵਰ ਫਟਾਫਟ ਕਰ ਦਾ ਦਰਵਾਜ਼ਾ ਖੋਹਲ ਕੇ ਬਾਹਰ ਨਿਕਲ ਗਿਆ ਅਤੇ ਇਸ  ਰੌਲਾ ਪਾਉਣ ਲਗਿਆ ਪਰ ਏਨੇ ਵਿੱਚ ਭਾਣਾ ਵਾਪਰ ਚੁੱਕਿਆ ਸੀ। ਹਮਲਾਵਰਾਂ ਨੇ ਕੁਝ ਹਵਾਈ ਫਾਇਰ ਵੀ ਕੀਤੇ ਅਤੇ ਬੜੇ ਹੀ ਆਰਾਮ ਨਾਲ ਫਰਾਰ ਹੋ ਗਏ। ਇਹ ਸਭ ਕੁਝ ਸ਼ਾਮ ਦੇ ਚਾਨਣ ਵਿੱਚ ਹੀ ਵਾਪਰਿਆ। ਪੁਲਿਸ ਅਤੇ ਹੋਰਨਾਂ ਏਜੰਸੀਆਂ ਦੀਆਂ ਟੀਮਾਂ ਨੇ ਫਟਾਫਟ ਹਸਪਤਾਲ 'ਤੇ ਵੀ ਸੁਰੱਖਿਆ ਤਾਇਨਾਤ ਕੀਤੀ ਅਤੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਐਡਖਣੀ ਸ਼ੁਰੂ ਕੀਤੀ। ਅਜੇ ਤੱਕ ਪਤਾ ਨਹੀਂ ਲੱਗ ਸਕਿਆ ਕਿ ਮਾਮਲਾ ਫਿਰੌਤੀ ਦਾ ਸੀ ਜਾਂ ਕਿਸੇ ਪੁਰਾਣੀ ਰੰਜਿਸ਼ ਦਾ?

Saturday, June 15, 2019

ਕਿਸ ਪਤਾਲ ਜਾਂ ਅਸਮਾਨ ਵਿੱਚ ਜਾ ਲੁੱਕੇ ਮਾਤਾ ਚੰਦ ਕੌਰ ਦੇ ਕਾਤਲ?

ਅਜੇ ਵੀ ਕਾਇਮ ਹਨ ਇਸ ਕਤਲ ਨਾਲ ਸੰਬੰਧਿਤ ਕੁੱਝ ਅਹਿਮ ਸਵਾਲ
ਜਲੰਧਰ//ਲੁਧਿਆਣਾ:  15 ਜੂਨ 2019: (ਪੰਜਾਬ ਸਕਰੀਨ ਬਿਊਰੋ):: 
ਕੇਸਰੀ ਟੀ ਵੀ ਵੱਲੋਂ ਦਿਖਾਈ ਗਈ ਵੀਡੀਓ ਦੀ ਮੁੱਖ ਤਸਵੀਰ 
ਸੁਰੱਖਿਆ ਗਾਰਡ ਕੇਸਰ ਸਿੰਘ ਲਾਡੀ
ਜੋ ਉਸ ਦਿਨ ਛੁੱਟੀ 'ਤੇ ਸੀ
 
ਨਾਮਧਾਰੀ  ਸਵਰਗੀ ਮੁਖੀ ਸਤਿਗੁਰੂ ਜਗਜੀਤ ਸਿੰਘ ਅਹਿੰਸਾ ਦੇ ਪੁਜਾਰੀ ਸਨ। ਉਹਨਾਂ ਦਾ ਹੁਕਮ ਸੀ ਕਿ ਜਦੋਂ ਉਹ ਦਰਖਤਾਂ ਹੇਠਾਂ ਆਰਾਮ ਕਰ ਰਹੇ ਹੋਣ ਜਾਂ ਕਿਸੇ ਨਾਲ ਗਲਬਾਤ ਕਰ ਰਹੇ ਹੋਣ ਤਾਂ ਉਦੋਂ ਵੀ ਰੌਲਾ ਪਾਉਣ ਵਾਲੇ ਪੰਛੀਆਂ ਨੂੰ ਉਡਾਉਣ ਲਈ ਨਾਂ ਤਾਂ ਕੋਈ ਵੱਟਾ ਨਾ ਮਾਰਿਆ ਜਾਏ ਅਤੇ ਨਾ ਹੀ ਕੋਈ ਹਵਾਈ ਫਾਇਰ ਕੀਤਾ ਜਾਏ। ਉਹਨਾਂ ਦੇ  ਹੁਕਮਾਂ ਮੁਤਾਬਿਕ ਹੀ ਇਸ ਮਕਸਦ ਲਈ ਉਦੋਂ ਉੱਥੇ ਮੌਜੂਦ ਸੇਵਕ ਛੋਟੇ ਛੋਟੇ ਸ਼ੀਸ਼ੇ ਆਪਣੇ ਕੋਲ ਰੱਖਦੇ ਸਨ ਜਿਹਨਾਂ ਦੀ ਲਿਸ਼ਕੌਰ ਨਾਲ ਪੰਛੀਆਂ ਨੂੰ ਉੱਥੋਂ ਉਡਾਇਆ ਜਾਂਦਾ ਸੀ। ਸਤਿਗੁਰਾਂ ਨੇ ਆਪਣੇ ਹੁਕਮਾਂ ਵਿੱਚ ਇਹ ਵੀ ਕਿਹਾ ਹੋਇਆ ਸੀ ਕਿ ਜੇ ਕਿਧਰੇ ਸੱਪ ਵੀ ਅਚਾਨਕ ਸਾਹਮਣੇ ਆ ਨਿਕਲੇ ਤਾਂ ਉਸਨੂੰ ਵੀ ਕੋਈ ਨੁਕਸਾਨ ਨਾ ਪਹੁੰਚਾਇਆ ਜਾਏ। ਸ੍ਰੀ ਭੈਣੀ ਸਾਹਿਬ ਦੀ ਨੇੜਤਾ ਵਾਲੇ ਵਾਤਾਵਰਨ ਵਿੱਚ ਹੀ ਵਾਲੇ ਬਹੁਤ ਸਾਰੇ ਸੇਵਕ ਅਜਿਹੀਆਂ ਬਹੁਤ ਸਾਰੀਆਂ ਗੱਲਾਂ ਜਾਣੂ ਹਨ। ਇਹੀ ਕਾਰਨ ਹੈ ਕਿ ਉਸ ਅਸਥਾਨ ਵਿੱਚ ਪੈਰ ਰੱਖਦਿਆਂ ਹੀ ਮਨ ਵਿਕਾਰਾਂ ਤੋਂ ਦੂਰ ਹੋ ਕੇ ਸ਼ਾਂਤ ਹੋਣ ਲੱਗਦਾ ਹੈ ਅਤੇ ਉਸਦੀ ਲਿਵ ਪਰਮਾਤਮਾ ਨਾਲ ਜੁੜਨ ਲੱਗ ਪੈਂਦੀ ਹੈ। ਹੈਰਾਨੀ ਦੀ ਗੱਲ ਹੈ ਕਿ ਇਸੇ ਥਾਂ 'ਤੇ ਹਿੰਸਾ ਦਾ ਜਿਹੜਾ ਭਾਣਾ ਵਰਤਿਆ ਉਹ ਸਭ ਕਿਵੇਂ ਹੋਇਆ? ਇਹੋ ਜਿਹੀ ਤਪੋਭੂਮੀ ਵਾਲੇ ਅਸਥਾਨ 'ਤੇ ਉਸ ਮਹਾਨ ਸ਼ਖ਼ਸੀਅਤ ਸਤਿਗੁਰੂ ਜਗਜੀਤ ਸਿੰਘ ਜੀ ਦੀ ਬੇਹੱਦ ਬਜ਼ੁਰਗ ਧਰਮਪਤਨੀ ਨੂੰ ਗੋਲੀਆਂ ਨਾਲ ਵਿੰਨ ਦਿੱਤਾ ਗਿਆ। ਉਹ ਵੀ ਜਦੋਂ ਉਹ ਇੱਕਲੇ ਸਨ। ਇਸ ਧਰਤੀ 'ਤੇ ਕਦੇ ਕੋਈ ਅਜਿਹਾ ਭਾਣਾ ਵੀ ਵਾਪਰੇਗਾ ਇਹ ਕਿਸੇ ਨੇ ਸੋਚਿਆ ਤੱਕ ਵੀ ਨਹੀਂ ਸੀ। 
ਦਿ ਟ੍ਰਿਬਿਊਨ ਅਖਬਾਰ ਵੱਲੋਂ ਦਿਖਾਇਆ ਗਿਆ ਸਕੈਚ 
ਨਾਮਧਾਰੀ  ਮੁਖੀ ਸਤਿਗੁਰੂ ਜਗਜੀਤ ਸਿੰਘ ਜੀ ਦੀ ਧਰਮਪਤਨੀ ਮਾਤਾ ਚੰਦ ਕੌਰ ਜੀ, ਜਿਨ੍ਹਾ ਦੀ ਅਪ੍ਰੈਲ 2016 ਵਿੱਚ ਸ੍ਰੀ ਭੈਣੀ ਸਾਹਿਬ ਦੇ ਧਾਰਮਿਕ ਸਥਾਨ ਤੇ ਦਿਨ ਦਿਹਾੜੇ ਹੱਤਿਆ ਕਰ ਦਿੱਤੀ ਗਈ ਸੀ, ਓਹਨਾਂ ਸੰਬੰਧੀ ਹਾਲੇ ਤੱਕ ਕੋਈ ਵੀ ਸੁਰਾਗ ਸਾਹਮਣੇ ਆਇਆ ਨਜ਼ਰ ਨਹੀਂ ਆਇਆ ਜਦਕਿ ਮਾਮਲਾ ਪੰਜਾਬ ਪੁਲਿਸ ਤੋਂ ਸੀ.ਬੀ.ਆਈ ਕੋਲ ਵੀ ਪਹੁੰਚ ਚੁੱਕਾ ਹੈ। ਕਾਤਿਲਾਂ  ਦੇ ਸਕੈਚ ਵੀ ਦੋ ਵਾਰ ਜਾਰੀ ਹੋ ਚੁੱਕੇ ਹਨ। ਇਸ ਦੇ ਨਾਲ ਹੀ ਵਰਤਮਾਨ ਸਮੇਂ ਨਾਮਧਾਰੀ ਪੰਥ ਦੇ ਵੰਡੇ ਹੋਏ ਦੋਨੋਂ ਧੜਿਆਂ ਦਾ ਆਪਸੀ ਆਰੋਪ ਪ੍ਰਤਿਆਰੋਪ ਦਾ ਸਿਲਸਿਲਾ ਵੀ ਜਾਰੀ ਹੈ। ਪਿਛਲੇ ਦਿਨੀਂ ਠਾਕੁਰ ਉਦੈ ਸਿੰਘ ਦੇ ਇੱਕ ਸਮਰਥਕ ਵਲੋਂ ਠਾਕੁਰ ਦਲੀਪ ਸਿੰਘ ਜੀ ਅਤੇ ਓਹਨਾਂ ਦੇ ਸਮਰਥਕਾਂ ਤੇ ਬੇਬੁਨਿਆਦ ਆਰੋਪ ਲਾਏ ਜਾਣ ਤੇ ਸੰਗਤ ਦੇ ਮਨ ਵਿੱਚ ਉਠ ਰਿਹਾ ਰੋਸ ਅਤੇ ਮਾਤਾ ਜੀ ਦੇ ਕੇਸ ਨਾਲ ਸੰਬੰਧਿਤ ਅਣ-ਸੁਲਝੇ ਸਵਾਲ ਫਿਰ ਤੋਂ ਸਾਹਮਣੇ ਆਏ। ਠਾਕੁਰ ਦਲੀਪ ਸਿੰਘ ਜੀ ਦੇ ਸਕੱਤਰ ਨਵਤੇਜ ਸਿੰਘ ਅਤੇ ਪੰਥਕ ਏਕਤਾ ਕਮੇਟੀ ਦੇ ਮੈਂਬਰ ਅਰਵਿੰਦਰ ਸਿੰਘ ਲਾਡੀ, ਸੂਬਾ ਦਰਸ਼ਨ ਸਿੰਘ, ਪਲਵਿੰਦਰ ਸਿੰਘ ਅਤੇ ਰਾਜਪਾਲ ਕੌਰ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਗੱਲ ਬਾਤ ਕਰਦਿਆਂ ਦੱਸਿਆ ਕਿ ਇਸ ਸਬੰਧੀ ਕਈ ਨੁਕਤੇ ਧਿਆਨ ਮੰਗਦੇ ਹਨ। ਜਿਸ ਥਾਂ ਇਹ ਵਾਰਦਾਤ ਹੋਈ ਉਹ ਥਾਂ ਭੈਣੀ ਸਾਹਿਬ ਦੀ ਕਿਲੇ ਵਰਗੀ ਚਾਰਦੀਵਾਰੀ ਵਾਲੇ ਸਥਾਨ 'ਤੇ ਹੈ ਜਿੱਥੇ ਤਕਰੀਬਨ 60-70 ਬੰਦਿਆਂ ਦੀ ਸਕਿਉਰਟੀ ਹਰ ਵੇਲੇ ਤੈਨਾਤ ਰਹਿੰਦੀ ਹੈ। ਇਸ ਥਾਂ 'ਤੇ ਠਾਕੁਰ ਉਦੈ ਸਿੰਘ ਜੀ ਦੇ ਹੁਕਮ ਤੋਂ ਬਿਨਾ ਚਿੜੀ ਵੀ ਪਰ ਨਹੀਂ ਮਾਰ ਸਕਦੀ, ਇਥੋਂ ਤੱਕ ਕਿ ਓਹਨਾਂ ਦੇ ਸਕੀ ਮਾਤਾ ਬੇਬੇ ਦਲੀਪ ਕੌਰ ਜੀ ਨੂੰ ਵੀ ਨਹੀਂ ਵੜਨ ਦਿੱਤਾ ਗਿਆ ਸੀ। ਫਿਰ ਅਜਿਹੀ ਥਾਂ 'ਤੇ ਉੱਥੇ ਦੋ ਮੋਟਰ ਸਾਈਕਲ ਸਵਾਰ ਹਥਿਆਰਬੰਦ ਹੋ ਕੇ ਕਿੱਦਾਂ ਅੰਦਰ ਆ ਗਏ ਅਤੇ ਫਿਰ ਮਹਾਨ ਹਸਤੀ ਮਾਤਾ ਚੰਦ ਕੌਰ ਜੀ ਨੂੰ ਗੋਲੀਆਂ ਮਾਰ ਕੇ ਵਾਪਸ ਕਿੱਦਾਂ ਚਲੇ ਗਏ? ਕੀ ਪ੍ਰਬੰਧਕਾਂ ਦੀ ਮਰਜ਼ੀ ਤੋਂ ਬਗੈਰ ਇੱਦਾਂ ਹੋਇਆ ਅਤੇ ਕੀ ਚੱਪੇ- ਚੱਪੇ ਤੇ ਲੱਗੇ ਸੀ.ਸੀ. ਟੀ. ਵੀ ਕੈਮਰਿਆਂ ਵਿੱਚ ਵੀ ਉਹ ਨਹੀਂ ਆਏ? 
ਹੋਰ ਸੋਚਣ ਵਾਲੀ ਗੱਲ ਇਹ ਵੀ ਹੈ ਕਿ ਓਸੇ ਦਿਨ ਓਹਨਾਂ ਦਾ ਨਿਜੀ ਡਰਾਈਵਰ ਅਤੇ ਬਾਡੀਗਾਰਡ ਕੇਸਰ ਸਿੰਘ ਲਾਡੀ ਕਿੱਥੇ ਚਲਾ ਗਿਆ ਸੀ ਜਿਹੜਾ ਕੀ ਪਿਛਲੇ ਗਿਆਰਾਂ ਸਾਲਾਂ ਤੋਂ ਇਸ ਜਿੰਮੇਵਾਰੀ ਨੂੰ ਨਿਭਾ ਰਿਹਾ ਸੀ। ਇਸ ਵਾਰਦਾਤ ਵੇਲੇ ਨਾਲ ਬੈਠੇ ਡਰਾਈਵਰ ਕਰਤਾਰ ਸਿੰਘ ਅਤੇ ਬੀਬੀ ਸੀਤੋ ਨੂੰ ਕੋਈ ਖਰੋਂਚ ਤੱਕ ਵੀ ਕਿਓਂ ਨਹੀਂ ਆਈ? ਨਾ ਹੀ ਪ੍ਰਸ਼ਾਸਨ ਨੇ ਇਹਨਾਂ ਤੋਂ ਸਖ਼ਤੀ ਨਾਲ ਪੁੱਛ ਪੜਤਾਲ ਕਰਨ ਦੀ ਕੋਸ਼ਿਸ਼ ਕੀਤੀ। ਪਿਛਲੇ ਸਾਢੇ ਤਿੰਨ ਸਾਲਾਂ ਵਿੱਚ ਇਹਨਾਂ ਵਿੱਚੋਂ ਕੋਈ ਵੀ ਬੰਦਾ ਆਖਿਰ ਕਿਓਂ ਨਹੀਂ ਫੜਿਆ ਜਾ ਸਕਿਆ। 
ਇਸ ਤੋਂ ਇਲਾਵਾ ਠਾਕੁਰ ਉਦੈ ਸਿੰਘ ਤੇ ਯੂ.ਕੇ. ਵਿਖੇ ਹੋਏ ਹਮਲੇ ਦਾ ਦੋਸ਼ ਠਾਕੁਰ ਦਲੀਪ ਸਿੰਘ ਜੀ ਤੇ ਲਾਏ ਜਾਣ ਵਾਲੀ ਗੱਲ ਨੂੰ ਸਪੱਸ਼ਟ ਕਰਦਿਆਂ ਦੱਸਿਆ ਕਿ ਨਾ ਤਾਂ ਪੁਲਿਸ ਵਲੋਂ, ਨਾ ਕੋਰਟ ਵਲੋਂ ਅਤੇ ਨਾ ਹੀ ਠਾਕੁਰ ਉਦੈ ਸਿੰਘ ਵਲੋਂ ਇੱਕ ਵਾਰ ਵੀ ਇਸ ਕੇਸ ਵਿੱਚ ਠਾਕੁਰ ਦਲੀਪ ਸਿੰਘ ਜੀ ਦਾ ਨਾਮ ਨਹੀਂ ਲਿਆ ਗਿਆ। ਇਸ ਤੋਂ ਇਲਾਵਾ ਹਰਜੀਤ ਸਿੰਘ ਤੂਰ ਵੱਲੋਂ ਹਮਲਾ ਕਰਨ ਦਾ ਸ਼ਰਮਸਾਰ ਹੋਣ ਵਾਲਾ ਕਾਰਨ ਦੱਸਣ ਤੇ ਅਤੇ ਅਖਬਾਰਾਂ ਦੀਆਂ ਸੁਰਖੀਆਂ ਵਿੱਚ ਆਉਣ ਤੇ ਠਾਕੁਰ ਦਲੀਪ ਸਿੰਘ ਜੀ ਵਲੋਂ ਇਸ ਗੱਲ ਦੀ ਨਿਖੇਧੀ ਕੀਤੀ ਗਈ ਸੀ ਅਤੇ ਆਪਣੇ ਭਰਾ ਉਦੈ ਸਿੰਘ ਨੂੰ ਬੇਕਸੂਰ ਦੱਸਦੇ ਹੋਏ ਦੁੱਖ ਦੀ ਘੜੀ ਵਿੱਚ ਓਹਨਾਂ ਦੇ ਨਾਲ ਖੜ੍ਹਨ ਦਾ ਵਾਇਦਾ ਵੀ ਕੀਤਾ ਸੀ । ਇਸ ਤਰ੍ਹਾਂ ਦੂਜੇ ਧਿਰ ਵਲੋਂ ਲਾਏ ਜਾਣ ਵਾਲੇ ਹੋਰ ਵੀ ਝੂਠੇ ਆਰੋਪਾਂ ਨੂੰ ਬੇਬੁਨਿਆਦ ਦੱਸਿਆ ਅਤੇ ਕਿਹਾ ਕਿ ਠਾਕੁਰ ਉਦੈ ਸਿੰਘ ਵੱਲੋਂ ਧੱਕੇ ਨਾਲ ਆਪਣੇ ਆਪ ਨੂੰ ਗੁਰੂ ਮਨਵਾਉਣ ਅਤੇ ਗੁਰੂ ਘਰ ਦੀ ਪ੍ਰਾਪਰਟੀ ਤੇ ਕਬਜੇ ਕਰਨ ਲਈ ਬੇਕਸੂਰ ਸੰਗਤ ਤੇ ਕਈ ਵਾਰ ਜਾਨਲੇਵਾ ਹਮਲੇ ਵੀ ਕਰਵਾਏ ਹਨ ਅਤੇ ਅਜੇ ਤੱਕ ਸਾਨੂੰ ਕੋਈ ਇਨਸਾਫ ਵੀ ਨਹੀਂ ਮਿਲਿਆ। ਪਰ ਹੁਣ ਸਾਡੇ ਗੁਰੂ ਮਾਤਾ ਚੰਦ ਕੌਰ ਜੀ ਦਾ ਇਨਸਾਫ ਸਾਨੂੰ ਜਰੂਰ ਮਿਲਣਾ ਚਾਹੀਦਾ ਹੈ।
        ਪੰਥਕ ਏਕਤਾ ਕਮੇਟੀ ਦੇ ਮੈਂਬਰਾਂ ਨੇ ਆਪਣੇ ਵਿਚਾਰਾਂ ਨੂੰ ਪ੍ਰਸ਼ਾਸ਼ਨ ਅੱਗੇ ਰੱਖਦੇ ਹੋਏ ਦੱਸਿਆ ਕਿ ਕੁੱਝ ਹੋਰ ਤੱਥਾਂ ਨੂੰ ਸਾਹਮਣੇ ਰੱਖ ਕੇ, ਇਹ ਮਾਮਲਾ ਸਪਸ਼ਟ ਰੂਪ ਵਿੱਚ ਗੱਦੀ ਅਤੇ ਪ੍ਰਾਪਰਟੀ ਉਪਰ ਕਬਜ਼ੇ ਦਾ ਹੈ। ਕਿਉਂਕਿ ਮਾਤਾ ਜੀ ਤੋਂ ਬਾਅਦ ਓਹਨਾਂ ਦੀ ਸਾਰੀ ਪ੍ਰੋਪਰਟੀ ਓਹਨਾਂ ਦੀ ਸਪੁੱਤਰੀ ਬੀਬਾ ਸਾਹਿਬ ਕੌਰ ਰਾਹੀਂ ਸੰਤ ਜਗਤਾਰ ਸਿੰਘ ਕੋਲ ਚਲੀ ਗਈ ਹੈ ਅਤੇ ਠਾਕੁਰ ਉਦੈ ਸਿੰਘ ਜੀ ਨੇ ਵੀ ਆਪਣੀ ਗੱਦੀ ਹੋਰ ਪੱਕੀ ਕਰਨ ਵੱਲ ਕਦਮ ਪੁੱਟਿਆ ਹੈ ਕਉਂਕਿ ਮਾਤਾ ਜੀ ਆਪਣੇ ਦੋਹਤੇ ਕਾਕਾ ਜੈ ਸਿੰਘ ਨੂੰ ਗੱਦੀ ਤੇ ਬਿਠਾਉਣਾ ਚਾਹੁੰਦੇ ਸਨ। ਇਸ ਲਈ ਸਾਨੂੰ ਪ੍ਰਸ਼ਾਸਨ ਤੋਂ ਪੂਰੀ ਆਸ ਹੈ ਕਿ ਸਾਡੇ ਸਵਾਲਾਂ ਅਤੇ ਕਾਰਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਮਾਤਾ ਚੰਦ ਕੌਰ ਜੀ ਨਾਲ ਜੁੜੇ ਅਣ ਸੁਲਝੇ ਤੱਥਾਂ ਨੂੰ ਜਰੂਰ ਸਾਹਮਣੇ ਲਿਆਂਦਾ ਜਾਵੇਗਾ। ਹੁਣ ਦੇਖਣਾ ਹੈ ਕਿ ਇਹ ਜਾਂਚ ਕਿੰਨੀ ਕੁ ਤੇਜ਼ੀ ਫੜਦਿਆਂ ਕਿੰਨੀ ਕੁ ਜਲਦੀ ਸਿਰੇ ਲੱਗਦੀ ਹੈ। 

Tuesday, July 31, 2018

ਰਿੰਕਲ ਕਤਲ ਕਾਂਡ: ਕੀ ਲਾਸ਼ ਨੂੰ ਹਥਿਆਰ ਬਣਾ ਕੇ ਮਿਲ ਜਾਏਗਾ ਇਨਸਾਫ?

ਪੁਲਿਸ ਨੇ ਲਾਸ਼ ਦੇ ਸੰਸਕਾਰ ਲਈ ਜਾਰੀ ਕੀਤਾ ਮੀਡੀਆ ਰਾਹੀਂ ਨੋਟਿਸ 
ਪੁਲਿਸ ਵੱਲੋਂ ਰਿੰਕਲ ਦੇ ਪਰਿਵਾਰ ਲਈ ਜਾਰੀ ਕੀਤੇ ਪੁਲਿਸ ਵਿਭਾਗ ਦੇ ਸੰਪਰਕ ਨੰਬਰ 
ਲੁਧਿਆਣਾ: 30 ਜੁਲਾਈ 2018: (ਪੰਜਾਬ ਸਕਰੀਨ ਬਿਊਰੋ)::
ਜੁਰਮ ਅਤੇ ਸਿਆਸਤ ਦਾ ਨਾਪਾਕ ਗਠਜੋੜ ਜਿੱਥੇ ਸਮਾਜ ਲਈ ਮੁਸੀਬਤਾਂ ਖੜੀਆਂ ਕਰਦਾ ਹੈ ਉੱਥੇ ਪੁਲਿਸ ਅਤੇ ਸਿਵਲ ਪਰਸ਼ਾਸਨ ਲਈ ਵੀ ਬੜੀਆਂ ਅਜੀਬੋ ਗਰੀਬ ਸਥਿਤੀਆਂ ਪੈਦਾ ਕਰ ਦੇਂਦਾ ਹੈ। ਮੁਜਰਿਮਾਂ ਨੂੰ ਮਿਲਦੀ ਸਿਆਸੀ ਪੁਸ਼ਤਪਨਾਹੀ ਉਹਨਾਂ ਨੂੰ ਇਸ ਤਰਾਂ ਮਹਿਸੂਸ ਕਰਾਉਂਦੀ ਹੈ ਜਿਵੇਂ ਇਸ ਦੁਨੀਆ ਦੇ ਬਾਦਸ਼ਾਹ ਉਹੀ ਹੋਣ। ਇਸ ਭਾਵਨਾ  ਵਿੱਚੋਂ ਹੀ ਪੈਦਾ ਹੁੰਦੀ ਹੈ ਆਪਣਾ ਲੋਹਾ ਮਨਵਾਉਣ ਵਾਲੀ ਜ਼ਿਦ ਅਤੇ ਇਸ ਜ਼ਿੱਦ ਵਿੱਚ ਕਤਲ ਵੀ ਅਕਸਰ ਹੋ ਜਾਂਦੇ ਹਨ। ਗੈਂਗਵਾਰ ਵੀ ਅਜਿਹੀ ਅੜੀ ਚੋਂ ਹੀ ਜਨਮ ਲੈਂਦੀ ਹੈ। ਕੁਝ ਅਜਿਹਾ ਹੀ ਮਾਮਲਾ ਲੱਗਦਾ ਹੈ ਨੌਜਵਾਨ ਰਿੰਕਲ ਦਾ ਕਤਲ। ਕਤਲ ਕਿਸ ਨੇ ਕੀਤਾ, ਕਿਵੇਂ ਕੀਤਾ, ਕਿਓਂ ਕੀਤਾ--ਅਜਿਹੇ ਸਾਰੇ ਸੁਆਲਾਂ ਦੇ ਜੁਆਬ ਪੁਲਿਸ ਆਪਣੇ ਢੰਗ ਤਰੀਕੇ ਨਾਲ ਲੱਭ ਰਹੀ ਹੈ ਕਿਓਂਕਿ ਹੋਰ ਕੋਈ ਤਰੀਕਾ ਸ਼ਾਇਦ ਕਾਰਗਰ ਵੀ ਨਹੀਂ ਹੋ ਸਕਦਾ। 
ਜਿਸ ਤੇ ਕਤਲ ਦਾ ਆਰੋਪ ਆ ਰਿਹਾ ਹੈ ਉਹ ਇਲਾਕਾ ਕੌਂਸਲਰ ਗੁਰਦੀਪ ਸਿੰਘ ਨੀਟੂ ਦਾ ਮੁੰਡਾ ਹੈ। ਗੁਰਦੀਪ ਸਿੰਘ ਨੀਟੂ ਬਹੁਤ ਸਮੇਂ ਤੱਕ ਭਾਜਪਾ ਦਾ ਬਹੁਤ ਹੀ ਨੇੜਲਾ  ਅਤੇ ਸਰਗਰਮ ਮੈਂਬਰ ਰਿਹਾ। ਇਲਾਕੇ ਦੇ ਲੋਕਾਂ ਲਈ ਉਸ ਨਾਲ ਮਿਲਣਾ ਅਤੇ ਆਪਣੇ ਕੰਮਾਂ ਨੂੰ ਕਰਵਾਉਣਾ ਕਦੇ ਵੀ ਮੁਸ਼ਕਿਲ ਨਹੀਂ ਰਿਹਾ। ਪਰ ਸਿਆਸੀ ਹਾਲਾਤ ਅਜਿਹੇ ਬਣੇ ਕਿ ਨੀਟੂ ਨੇ ਕਾਂਗਰਸ ਜੁਆਇਨ ਕਰ ਲਈ। ਕਾਂਗਰਸ ਵਿੱਚ ਸ਼ਾਮਲ ਹੋਣ ਦੀ ਖਬਰ ਬੀਜੇਪੀ ਦੇ ਸਾਬਕਾ ਮੰਤਰੀ ਸਤਪਾਲ ਗੁਸਾਈਂ ਦੀ ਵੀ ਆਈ ਸੀ। ਕਾਂਗਰਸੀ ਲੀਡਰਾਂ ਨਾਲ ਹੱਥ ਖੜੇ ਕਰਕੇ ਖਿਚਾਈ ਗਈ ਫੋਟੋ ਵੀ ਅਖਬਾਰਾਂ ਵਿੱਚ ਛਪੀ ਸੀ ਪਰ ਸਤਪਾਲ ਗੁਸਾਈਂ ਨੇ ਅਗਲੇ ਹੀ ਦਿਨ ਇਸਦਾ ਖੰਡਨ ਕਰ ਦਿੱਤਾ ਅਤੇ ਕਿਹਾ ਕਿ ਉਹ ਤਾਂ ਉਂਝ ਹੀ ਖਿਚਾਈ ਗਈ ਇੱਕ ਫੋਟੋ ਸੀ। 
ਇਸੇ ਦੌਰਾਨ ਗੁਰਦੀਪ ਨੀਟੂ ਕਾਂਗਰਸ ਵਿੱਚ ਖੁਲ ਕੇ ਸਰਗਰਮ ਹੋ ਗਏ। 
ਜਦੋਂ ਕਿਦਵਾਈ ਨਗਰ ਵਿੱਚ ਗੋਲੇ ਦੇ ਫੈਕਟਰੀ ਨੂੰ ਅੱਗ ਲੱਗੀ ਤਾਂ ਉਹ ਕੁਝ ਹਫਤਿਆਂ ਦਾ ਸਮਾਂ ਬੇਹੱਦ ਨਾਜ਼ੁਕ ਸੀ। ਹਰ ਪਾਸੇ ਕੈਮੀਕਲ ਦੀ ਬਦਬੂ। ਫੈਕਟਰੀ ਦੀ ਅੱਗ ਹੀ ਲਾਪਤਾ ਹੋ ਗਈਆਂ ਲਾਸ਼ਾਂ ਦਾ ਸੜਾਂਦ-ਕੁਲ ਮਿਲਾ ਕੇ ਬੜਾ ਭਿਆਨਕ ਸਮਾਂ ਸੀ। ਮੀਡੀਆ ਨੂੰ ਅਜਿਹੇ ਮੌਕੇ ਅਕਸਰ ਦਿਲ 'ਤੇ ਪੱਥਰ ਰੱਖ ਦੇਖਣੇ ਪੈਂਦੇ ਹਨ ਸੋ ਸਾਨੂੰ ਵੀ ਦੇਖਣੇ ਪਏ। ਉਸ ਵੇਲੇ ਗੁਰਦੀਪ ਨੀਟੂ ਨੇ ਹੀ ਪੀਣ ਵਾਲੇ ਪਾਣੀ, ਮੈਡੀਕਲ ਕੈਂਪ ਅਤੇ ਲੰਗਰ ਦਾ ਪਰਬੰਧ  ਕਰਾਇਆ। ਆਪਣੇ ਪਰਿਵਾਰਿਕ ਮੈਂਬਰਾਂ ਦੀਆਂ ਲਾਸ਼ਾਂ ਮਿਲਣ ਦੀ ਉਡੀਕ ਵੀ ਲਾਹ ਚੁੱਕੇ ਲੋਕਾਂ ਨੂੰ ਅੱਧੀ ਅੱਧੀ ਰਾਤ ਤੱਕ ਹੋਂਸਲਾ ਦਿੱਤਾ। ਇਹ ਸਭ ਕੁਝ ਦੱਸਦਾ ਸੀ ਕਿ ਗੁਰਦੀਪ ਨੀਟੂ ਲੋਕਾਂ ਵਿੱਚ ਕਿੰਨਾ ਹਰਮਨ ਪਿਆਰਾ ਹੈ। 
ਪਰ ਇਹਨਾਂ ਗੱਲਾਂ ਦਾ ਸਿਆਸੀ ਕਿੜਾਂ ਅਤੇ ਰੰਜਿਸ਼ਾਂ ਉੱਤੇ ਕੋਈ ਬਹੁਤ ਅਸਰ ਨਹੀਂ ਪੈਂਦਾ। ਇਹ ਅੰਦਰ ਹੀ ਅੰਦਰ ਬਣੀਆਂ ਰਹਿੰਦੀਆਂ ਹਨ। ਜਿੰਨੀ ਜਲਦੀ ਸਿਆਸੀ ਪਾਰਟੀਆਂ ਜਾਂ ਹੋਰ ਸੰਗਠਨ ਬਦਲ ਲਏ ਜਾਂਦੇ ਹਨ ਓਨੀ ਜਲਦੀ ਦਿਲਾਂ ਦੇ ਰਿਸ਼ਤੇ ਨਹੀਂ ਬਦਲਦੇ। ਇਹ ਰਿਸ਼ਤੇ ਭਾਵੇਂ ਪਰੇਮ ਪਿਆਰ ਵਾਲੇ ਹੋਣ 'ਤੇ ਭਾਵੇਂ ਨਫਰਤਾਂ ਵਾਲੇ ਅੰਦਰੋਂ ਅੰਦਰੀਂ ਵਧਦੇ ਫੁੱਲਦੇ ਰਹਿੰਦੇ ਹਨ। ਸਿਆਸਤ ਦੀ ਦੁਨੀਆ ਬੜੀ ਬੇਰਹਿਮ ਦੁਨੀਆ ਹੈ। ਸਮਾਂ ਮਿਲਦਿਆਂ ਹੀ ਅਜਿਹਾ ਵਾਰ ਕਰਦੀ ਹੈ ਕਿ ਵਾਰ ਹੋਣ ਤੋਂ ਬਾਅਦ ਹੀ ਪਤਾ ਲੱਗਦਾ ਹੈ ਕਿ ਮੁਸਕਰਾਉਂਦੇ ਹੋਏ ਚਿਹਰਿਆਂ ਪਿੱਛੇ ਕੀ ਲੁਕਿਆ ਹੋਇਆ ਸੀ। ਬੇਰੋਜ਼ਗਾਰੀ, ਨਸ਼ਾ ਅਨਪੜਤਾ, ਛੇਤੀ ਅਮੀਰ ਹੋਣ ਦੀ ਲਾਲਸਾ---ਬਹੁਤ ਸਾਰੇ ਅਜਿਹੇ ਕਾਰਨ ਹਨ ਜਿਹੜੇ ਨੌਜਵਾਨ ਵਰਗ ਨੂੰ ਸ਼ਾਰਟ ਕਟ ਕਮਾਈ ਵਾਲੇ ਰਸਤਿਆਂ ਵੱਲ ਲੈ ਜਾਂਦੇ ਹਨ। ਸਿਆਸੀ ਨੇੜਤਾ ਵੀ ਇੱਕ ਅਜਿਹਾ ਹੀ ਸ਼ਾਰਟਕੱਟ ਬਣ ਚੁੱਕਿਆ ਹੈ।  
ਬੀਜੇਪੀ ਸਮਰਥਕ ਗਿਣੇ ਜਾਂਦੇ ਰਿੰਕਲ ਦੇ ਪਰਿਵਾਰ ਨੂੰ ਉਸਦੇ ਕਤਲ ਦਾ ਸ਼ੱਕ ਪਹਿਲਾਂ ਹੀ ਸੀ। ਇਸ ਸਬੰਧੀ ਪੁਲਿਸ ਕੋਲ ਖਦਸ਼ਾ ਵੀ ਪਰ੍ਗਟਾਇਆ ਗਿਆ ਸੀ। ਪਰ ਫਿਰ ਵੀ ਕਤਲ ਹੋ ਗਿਆ। ਇਸ ਲਈ ਰਿੰਕਲ ਦੇ ਪਰਿਵਾਰ ਅਤੇ ਸਮਰਥਕਾਂ ਦਾ ਗੁੱਸੇ ਵਿੱਚ ਆਉਣਾ ਵੀ ਜਾਇਜ਼ ਸੀ। 
ਭਾਜਪਾ ਸਮਰੱਥਕ  ਦੱਸੇ ਜਾਂਦੇ ਰਿੰਕਲ ਖੇੜਾ ਦੇ ਕਤਲ ਨੂੰ 11 ਦਿਨ ਹੋ ਗਏ ਹਨ ਪਰ ਪੀੜਤ ਪਰਿਵਾਰ ਨੇ ਉਸਦੀ ਲਾਸ਼ ਦਾ ਅੰਤਿਮ ਅੰਸਕਾਰ ਨਹੀਂ ਕੀਤਾ ਹੈ। ਪਰਿਵਾਰ ਨੂੰ ਅਤੇ ਪਰਿਵਾਰ ਦੀ ਇਸ ਜ਼ਿੱਦ ਨੂੰ ਗੁਪਤ ਥਾਪੜੀ ਦੇਣ ਵਾਲਿਆਂ ਨੂੰ ਲੱਗਦਾ ਹੈ ਕਿ ਇਸ ਲਾਸ਼ ਨੂੰ ਹਥਿਆਰ ਬਣਾ ਕੇ ਸ਼ਾਇਦ ਜਲਦੀ ਇਨਸਾਫ ਮਿਲ ਸਕਦਾ ਹੈ। ਪੋਸਟ ਮਾਰਟਮ ਤੋਂ ਬਾਅਦ ਲਾਸ਼ ਡਾਕਟਰੀ ਪੱਖੋਂ ਜ਼ਿਆਦਾ ਗੰਭੀਰ ਹੋ ਗਈ ਹੈ। ਹਸਪਤਾਲ ਦੇ ਵਿਦਿਆਰਥੀ ਅਤੇ ਸਟਾਫ ਵੀ ਇਸਤੋਂ ਖਤਰਾ ਮਹਿਸੂਸ ਕਰ ਰਿਹਾ ਹੈ। ਪੁਲਿਸ ਨੇ ਜਿਹੜਾ ਨੋਟਿਸ ਇਸ ਲਾਸ਼ ਦੇ ਅੰਤਿਮ ਸੰਸਕਾਰ ਲਈ ਜਾਰੀ ਕੀਤਾ ਹੈ ਉਸਤੋਂ ਸਾਫ ਜ਼ਾਹਿਰ ਹੈ ਕਿ ਜਿਹੜਾ ਕੰਮ ਸਿਆਸੀ ਅਤੇ ਸਮਾਜਿਕ ਸੰਗਠਨਾਂ ਨੂੰ ਖੁਦ ਅੱਗੇ ਆ ਕੇ ਕਰਨਾ ਚਾਹੀਦਾ ਸੀ ਉਹ ਕੰਮ ਹੁਣ ਪੁਲਿਸ ਨੂੰ ਆਪਣੇ ਪੁਲਸੀਆ ਅੰਦਾਜ਼ ਨਾਲ ਹੀ ਕਰਨਾ ਪੈਣਾ ਹੈ। ਪੁਲਿਸ ਨੇ ਇਸ ਸਬੰਧੀ ਜਾਰੀ ਕੀਤੇ ਨੋਟਿਸ ਵਿੱਚ ਕੁਝ ਫੋਨ ਨੰਬਰ ਵੀ ਜਾਰੀ ਕੀਤੇ ਹਨ। 
ਰਿੰਕਲ ਦੇ ਪਰਿਵਾਰ ਵਾਲਿਆਂ ਦੀ ਅੱਜ ਪੁਲੀਸ ਨਾਲ ਕਈ ਘੰਟੇ ਮੀਟਿੰਗ ਵੀ ਹੋਈ ਜਿਸਦਾ ਕੋਈ ਸਿੱਟਾ ਨਹੀਂ ਨਿਕਲਿਆ। ਇਸ ਤੋਂ ਬਾਅਦ ਸ਼ਾਮ ਵੇਲੇ ਪੁਲੀਸ ਨੇ ਨੋਟਿਸ ਜਾਰੀ ਕਰ ਦਿੱਤਾ ਹੈ ਕਿ ਜੇਕਰ ਰਿੰਕਲ ਦੇ ਪਰਿਵਾਰ ਵਾਲੇ ਉਸਦਾ ਸਸਕਾਰ ਕਰਨਾ ਚਾਹੁੰਦੇ ਹਨ ਤਾਂ ਉਹ ਕਰ ਸਕਦੇ ਹਨ। ਜੇਕਰ ਅੰਤਿਮ ਸੰਸਕਾਰ ਨਾ ਕੀਤਾ ਗਿਆ ਤਾਂ 24 ਘੰਟਿਆਂ ਬਾਅਦ ਪੁਲੀਸ ਵੱਲੋਂ ਰੀਤੀ-ਰਿਵਾਜਾਂ ਨਾਲ ਉਸਦਾ ਸੰਸਕਾਰ ਕਰਵਾ ਦਿੱਤਾ ਜਾਵੇਗਾ। ਪੁਲੀਸ ਦਾ ਦਾਅਵਾ ਹੈ ਕਿ 11 ਦਿਨਾਂ ਤੋਂ ਰਿੰਕਲ ਦੀ ਲਾਸ਼ ਹਸਪਤਾਲ ਦੀ ਮੌਰਚਰੀ ਵਿੱਚ ਪਈ ਹੈ, ਜਿਸ ਦੀ ਬੇਅਦਬੀ ਹੋ ਰਹੀ ਹੈ। ਲਾਸ਼ ਦੀ ਬੇਕਦਰੀ ਨਿਸਚੇ ਹੀ ਸਾਡੇ ਸਮਾਜ ਵਿੱਚ ਬਹੁਤ ਮਾੜੀ ਗਿਣੀ ਜਾਂਦੀ ਹੈ। 
ਨੋਟਿਸ ਜਾਰੀ ਕਰਨ ਤੋਂ ਪਹਿਲਾਂ ਸੋਮਵਾਰ ਨੂੰ ਥਾਣਾ ਡਿਵੀਜ਼ਨ ਨੰਬਰ 2 ਵਿੱਚ ਪੁਲੀਸ ਦੇ ਉਚ ਅਧਿਕਾਰੀਆਂ ਨਾਲ ਪਰਿਵਾਰ ਦੀ ਦੋ ਘੰਟੇ ਮੀਟਿੰਗ ਚੱਲੀ, ਜੋ ਕਿਸੇ ਸਿਰੇ ਨਾ ਲੱਗੀ। ਪੁਲੀਸ ਅਧਿਕਾਰੀ ਲਗਾਤਾਰ ਪੀੜਤ ਪਰਿਵਾਰ ਨੂੰ ਮਨਾਉਣ ਵਿੱਚ ਲੱਗੇ ਰਹੇ ਕਿ ਉਹ ਰਿੰਕਲ ਦੀ ਲਾਸ਼ ਦਾ ਸਸਕਾਰ ਕਰ ਦੇਣ, ਪਰ ਪਰਿਵਾਰ ਇਸ ਗੱਲ ’ਤੇ ਅੜਿਆ ਹੋਇਆ ਹੈ ਕਿ ਪਹਿਲਾਂ ਕਾਂਗਰਸੀ ਕੌਂਸਲਰ ਗੁਰਦੀਪ ਸਿੰਘ ਨੀਟੂ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਉਸ ਤੋਂ ਬਾਅਦ ਹੀ ਰਿੰਕਲ ਦੀ ਲਾਸ਼ ਦਾ ਸਸਕਾਰ ਕੀਤਾ ਜਾਵੇਗਾ। ਪਰਿਵਾਰ ਵਾਲਿਆਂ ਨੇ ਪੁਲੀਸ ਅਧਿਕਾਰੀਆਂ ’ਤੇ ਦੋਸ਼ ਲਾਇਆ ਕਿ ਉਹ ਸਰਕਾਰ ਦਾ ਪੱਖ ਪੂਰ ਰਹੇ ਹਨ ਅਤੇ ਉਹਨਾਂ ’ਤੇ ਦਬਾਅ ਬਣਾ ਰਹੇ ਹਨ ਕਿ ਉਹ ਸੰਸਕਾਰ ਕਰਨ ਤੇ ਉਸ ਤੋਂ ਬਾਅਦ ਹੀ ਮੁਲਜ਼ਮਾਂ ਨੂੰ ਗਰਿਫਤਾਰ ਕੀਤਾ ਜਾਵੇਗਾ।
ਰਿੰਕਲ ਦੇ ਭਰਾ ਮਨੀ ਖੇੜਾ ਨੇ ਦੱਸਿਆ ਕਿ ਸੋਮਵਾਰ ਦੀ ਸਵੇਰ ਏਡੀਸੀਪੀ ਸੁਰਿੰਦਰ ਲਾਂਬਾ ਦੀ ਅਗਵਾਈ ’ਚ ਥਾਣਾ ਡਿਵੀਜ਼ਨ ਨੰਬਰ 2 ਵਿੱਚ ਉਹ ਪਰਿਵਾਰ ਸਮੇਤ ਗਏ ਸਨ। ਉੱਥੇ ਉਨ੍ਹਾਂ ਨੇ ਏਡੀਸੀਪੀ ਲਾਂਬਾ ਨੂੰ ਬਿਆਨ ਲਿਖੇ ਹੋਏ ਆਪਣੇ ਕੁਝ ਕਾਗਜ਼ ਦਿੱਤੇ ਅਤੇ ਕਾਂਗਰਸੀ ਕੌਂਸਲਰ ਨੀਟੂ ਤੇ ਹੋਰ ਮੁਲਜ਼ਮਾਂ ਨੂੰ ਜਲਦੀ ਗਰਿਫਤਾਰ ਕਰਨ ਦੀ ਮੰਗ ਕੀਤੀ। ਮਨੀ ਖੇੜਾ ਨੇ ਦੋਸ਼ ਲਾਇਆ ਕਿ ਪੁਲੀਸ ਅਧਿਕਾਰੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੀ ਬਜਾਏ ਉਹਨਾਂ ’ਤੇ ਰਿੰਕਲ ਦੀ ਲਾਸ਼ ਦਾ ਸਸਕਾਰ ਕਰਨ ਦਾ ਦਬਾਅ ਬਣਾਉਂਦੇ ਰਹੇ। ਦੋ ਘੰਟੇ ਉਹ ਇਹੀ ਕਹਿੰਦੇ ਰਹੇ ਕਿ ਉਹ ਰਿੰਕਲ ਦੀ ਲਾਸ਼ ਦਾ ਸਸਕਾਰ ਕਰ ਦੇਣ। ਮਨੀ ਖੇੜਾ ਨੇ ਦੱਸਿਆ ਕਿ ਮੀਟਿੰਗ ਦੌਰਾਨ ਉਨ੍ਹਾਂ ਨੇ ਪੁਲੀਸ ਅਧਿਕਾਰੀਆਂ ਨੂੰ ਸਾਫ਼ ਤੌਰ ’ਤੇ ਆਖ ਦਿੱਤਾ ਹੈ ਕਿ ਜਦੋਂ ਤੱਕ ਕੌਂਸਲਰ ਗੁਰਦੀਪ ਨੀਟੂ ਦੀ ਗਰਿਫਤਾਰੀ ਨਹੀਂ ਹੁੰਦੀ, ਉਦੋਂ ਤੱਕ ਸਸਕਾਰ ਨਹੀਂ ਕੀਤਾ ਜਾਵੇਗਾ। ਉਹਨਾਂ  ਕਿਹਾ ਕਿ ਪੁਲੀਸ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਮੰਗਲਵਾਰ ਨੂੰ ਉਹ ਜਗਰਾਉਂ ਪੁਲ ’ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦਾ ਪੁਤਲਾ ਫੂਕ ਪ੍ਰਦਰਸ਼ਨ ਕਰਨਗੇ। ਉਹਨਾਂ ਕਿਹਾ ਕਿ ਜਦੋਂ ਤੱਕ ਕੌਂਸਲਰ ਨੀਟੂ ਬਾਹਰ ਹੈ, ਉਦੋਂ ਤੱਕ ਉਸਦੀ ਤੇ ਪਰਿਵਾਰ ਵਾਲਿਆਂ ਦੀ ਜਾਨ ਨੂੰ ਖ਼ਤਰਾ ਬਣਿਆ ਰਹੇਗਾ।
ਇਸ ਮਾਮਲੇ ਵਿੱਚ ਪੁਲੀਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨੇ ਇਸ ਸਬੰਧੀ ਕਿਹਾ ਕਿ 11 ਦਿਨਾਂ ਤੋਂ ਲਾਸ਼ ਹਸਪਤਾਲ ਵਿੱਚ ਪਈ ਹੈ ਅਤੇ ਲਾਸ਼ ਦੀ ਬੇਕਦਰੀ ਹੋ ਰਹੀ ਹੈ। ਉਹਨਾਂ ਕਿਹਾ ਕਿ ਮੀਡੀਆ ਜ਼ਰੀਏ ਹੁਣ ਪਰਿਵਾਰ ਵਾਲਿਆਂ ਨੂੰ ਨੋਟਿਸ ਭੇਜਿਆ ਗਿਆ ਹੈ ਕਿ ਉਹ 24 ਘੰਟਿਆਂ ਵਿੱਚ ਸਸਕਾਰ ਕਰਨ ਅਤੇ ਅਜਿਹਾ ਨਾ ਕਰਨ ’ਤੇ ਪੁਲੀਸ ਖੁਦ ਸਸਕਾਰ ਕਰੇਗੀ। ਹੁਣ ਦੇਖਣਾ ਹੈ ਕਿ ਇਸ ਮਕਸਦ ਲਈ ਸਮਾਜਿਕ ਸੰਗਠਨ ਅਤੇ ਸਿਆਸੀ ਪਾਰਟੀਆਂ ਵੀ ਅੱਗੇ ਆਉਂਦੀਆਂ ਹਨ ਜਾਂ ਇਹ ਸਭ ਕੁਝ ਵੀ ਇਕੱਲੀ ਪੁਲਿਸ ਨੂੰ ਹੀ ਕਰਨਾ ਪੈਣਾ ਹੈ। 

Wednesday, July 25, 2018

ਗਊ ਤਸਕਰੀ ਦੇ ਨਾਂ ਤੇ ਰਕਬਰ ਦਾ ਕਤਲ ਇੱਕ ਸ਼ਰਮਨਾਕ ਤੇ ਮੁਜਰਮਾਨਾ ਕਾਰਾ

RSS ਵਲੋਂ ਸਮਾਜ ਨੂੰ ਫਿਰਕੂ ਲੀਹਾਂ ਤੇ ਵੰਡਣ ਦੀ ਸੋਚੀ ਸਮਝੀ ਸਾਜਿਸ਼- CPI
ਲੁਧਿਆਣਾ:  25 ਜੁਲਾਈ 2018: (ਐਮ ਐਸ ਭਾਟੀਆ//ਪੰਜਾਬ ਸਕਰੀਨ)::
ਰਾਜਸਥਾਨ ਦੇ ਸਹਿਰ ਅਲਵਰ ਵਿੱਚ ਰਕਬਰ ਨਾਂਅ ਦੇ ਵਿਅਕਤੀ ਨੂੰ ਭੀੜ ਵਲੋਂ ਇੱਨਾਂ ਕੁੱਟਿਆ ਗਿਆ ਕਿ ਉਸਦੀ ਮੌਤ ਹੋ ਗਈ। ਅੱਜ ਇੱਥੇ ਭਾਰਤੀ ਕਮਿਉਨਿਸਟ ਪਾਰਟੀ ਦੀ ਜਿਲਾ ਕਾਰਜਕਾਰਨੀ ਦੀ ਮੀਟਿੰਗ ਨੇ ਇਸ ਗੱਲ ਦਾ ਸਖਤ ਨੋਟਿਸ ਲਿਆ ਕਿ ਸਰਕਾਰ ਦੀ ਸ਼ਹਿ ਤੋਂ ਬਿਨਾਂ ਇਹ ਕਾਰੇ ਸੰਭਵ ਹੀ ਨਹੀਂ। ਭਾਜਪਾ ਦੇ ਲੋਕਲ ਐਮ ਐਲ ਏ ਤੇ ਸੂਬੇ ਦੀ ਪੁਲਿਸ ਦੇ ਰੋਲ ਦੀ ਵੀ ਨਿਖੇਧੀ ਕੀਤੀ ਗਈ। ਇੰਝ ਲਗਾਤਾਰ ਵਾਪਰ ਰਹੀਆਂ ਘਟਨਾਵਾਂ ਇੱਕ ਸੋਚੀ ਸਮਝੀ ਸਾਜਿਸ ਦਾ ਨਤੀਜਾ ਹਨ।  ਹਰ ਫ੍ਰੰਟ ਤੇ ਫੇਲ ਹੋਣ ਅਤੇ ਕੀਤੇ ਵਾਅਦੇ ਪੂਰੇ ਨਾ ਕਰ ਸਕਣ ਦੀ ਹਾਲਤ ਵਿੱਚ ਆਰ ਐਸ ਐਸ ਦੀ ਹੱਥਠੋਕੀ ਭਾਜਪਾ ਸਰਕਾਰ ਹੁਣ ਸਮਾਜ ਨੂੰ ਫਿਰਕੂ ਲੀਹਾਂ ਤੇ ਵੰਡਣ ਦੇ ਲਈ  ਹੁਣ ਅਤੀ ਘਿਨਾਉਣੇ ਤੇ ਸਰਮਨਾਕ ਕਾਰੇ ਕਰਨ ਤੇ ਤੁਲ ਗਈ ਹੈ।  ਦੇਸ ਦੇ ਲੋਕ ਹੁਣ ਸਮਝ ਚੁੱਕੇ ਹਨ ਤੇ ਆਉਣ ਵਾਲੀਆਂ 2019 ਦੀਆਂ ਚੋਣਾ ਵਿੱਚ   ਮੂੰਹ ਤੋੜਵਾਂ ਜਵਾਬ ਦੇਣਗੇ। ਇਸ ਬਾਬਤ ਪਾਰਟੀ ਵਲੋਂ ਅਗਸਤ ਵਿੱਚ ਪੰਦਰਵਾੜਾ ਮਨਾ ਕੇ ਜਨ ਸੰਪਰਕ ਮੁਹਿੰਮ ਚਲਾਈ ਜਾਏਗੀ। ਮੀਟਿੰਗ ਵਿੱਚ  ਕਾ: ਡੀ ਪੀ ਮੌੜ, ਡਾ: ਅਰੁਣ ਮਿੱਤਰਾ , ਕਾ: ਰਮੇਸ ਰਤਨ, ਕਾ: ਚਮਕੌਰ ਸਿੰਘ, ਕਾ: ਐਮ ਐਸ ਭਾਟੀਆ, ਕਾ: ਗੁਰਨਾਮ ਸਿੱਧੂ, , ਕਾ: ਗੁਲਜਾਰ ਗੋਰੀਅ ਹਾਜਰ ਸਨ, ਕਾ: ਕੁਲਵੰਤ ਸਿੰਘ, ਕਾ: ਕੇਵਲ ਸਿੰਘ ਬਨਵੈਤ, ਕਾ: ਮੇਵਾ ਸਿੰਘ, ਕਾ: ਭਗਵਾਨ ਸਿੰਘ, ਕਾ: ਰਾਮ ਪਰਤਾਪ, ਕਾ: ਵਿਜੈ ਕੁਮਾਰ, ਕਾ: ਭਰਪੂਰ ਸਿੰਘ, ਕਾ: ਅਵਤਾਰ ਗਿੱਲ, ਕਾ: ਜਗਦੀਸ ਬੌਬੀ, ਕਾ: ਦੀਪਕ ਕੁਮਾਰ, ਕਾ: ਐਸ ਪੀ ਸਿੰਘ, ਕਾ: ਬਲਦੇਵ ਕੋਹਲੀ, ਕਾ: ਨਿਰੰਜਨ ਸਿੰਘ, ਕਾ: ਜੀਤ ਕੁਮਾਰੀ,  ਕਾ: ਕੁਲਵੰਤ ਕੌਰ, ਕਾ: ਨਵਲ ਛਿੱਬੜ ਐਡਵੋਕੇਟ, ਕਾ: ਉ ਪੀ ਮਹਿਤਾ, ਪਿ੍ਰ: ਜਗਜੀਤ ਸਿੰਘ, ਕਾ: ਸੁਭਾਸ, ਕਾ: ਵਿਜੈ ਸਿਧਵਾਂ ਬੇਟ, ਕਾ: ਗੁਰਨਾਮ ਸਿੰਘ ਬਹਾਦਰਕੇ, ਕਾ: ਇਸਮਾੲਲ ਖਾਨ ਹਾਜਰ ਸਨ।    

Saturday, June 09, 2018

7.65 ਐੱਮ ਐੱਮ ਦੇ ਦੇਸੀ ਪਿਸਤੌਲ ਨਾਲ ਹੀ ਹੋਇਆ ਗੌਰੀ ਲੰਕੇਸ਼ ਦਾ ਕਤਲ

ਐੱਮ ਐੱਮ ਕੁਲਬੁਰਗੀ ਦੇ ਕਤਲ ਲਈ ਵੀ ਵਰਤਿਆ ਗਿਆ ਇਹੀ ਪਿਸਤੌਲ 
ਇਸ ਪਾਰਕ ਵਿੱਚ ਬਣਾਈ ਗਈ ਸੀ ਗੌਰੀ ਲੰਕੇਸ਼ ਦੇ ਕਤਲ ਦੀ ਸਾਜ਼ਿਸ਼ 
ਬੰਗਲੁਰੂ: 8 ਜੂਨ 2018:  (ਪੰਜਾਬ ਸਕਰੀਨ ਸਰਵਿਸ):: 
ਬਹੁਤ ਪਹਿਲਾਂ ਕਿਸੇ ਸ਼ਾਇਰ ਨੇ ਲਿਖਿਆ ਸੀ: 
ਖ਼ੁਦਾਯਾ ਖੈਰ ਹੋ ਕਾਤਿਲ ਕੀ ਮੇਰੇ;
ਸੁਨਾ ਯੇਹ ਹੈ ਕਿ ਖੰਜਰ ਬੋਲਤਾ ਹੈ!
ਸੀਨੀਅਰ ਪੱਤਰਕਾਰ ਗੌਰੀ ਲੰਕੇਸ਼ ਦੇ ਵਹਿਸ਼ੀਆਨਾ ਕਤਲ ਦੇ ਮਾਮਲੇ ਵਿੱਚ ਵੀ ਇਹੀ ਗੱਲ ਸਾਬਿਤ ਹੋ ਰਹੀ ਹੈ। ਖੰਜਰ ਬੋਲ ਰਿਹਾ ਹੈ। ਖੰਜਰ ਦੱਸ ਰਿਹਾ ਹੈ ਕਿ ਉਹ ਕਿੰਨਾਂ ਦੇ ਹੱਥਾਂ ਵਿੱਚ ਸੀ। ਇਹ ਖੰਜਰ ਇਹ ਵੀ ਦੱਸ ਰਿਹਾ ਹੈ ਜਿਹਨਾਂ ਹੱਥਾਂ ਨੇ ਉਸਨੂੰ ਹਥਿਆਰ ਬਣਾਇਆ ਉਹ ਹੱਥ ਕਿਹਨਾਂ ਲੋਕਾਂ ਦੇ ਸਨ। ਜਦੋਂ ਇਸ ਬੇਬਾਕ ਪੱਤਰਕਾਰ ਨੂੰ ਦਰਵਾਜ਼ਾ ਖੜਕਾ ਕੇ ਬਾਹਰ ਬੁਲਾਇਆ ਗਿਆ ਅਤੇ  ਫਿਰ ਦਰਵਾਜ਼ਾ ਖੁੱਲਦਿਆਂ ਹੀ ਅੰਨੇਵਾਹ ਗੋਲੀਆਂ ਚਲਾਇਆ ਗਈਆਂ ਉਹ ਇੱਕ ਵਹਿਸ਼ੀਆਨਾ ਘਟਨਾ ਸੀ। ਇਸ ਕਤਲ ਨੇ ਅਤਿਥੀ ਦੇਵੋ ਭਵ ਵਾਲੇ ਭਾਰਤੀ ਸਿਧਾਂਤ ਦੀਆਂ ਧੱਜੀਆਂ ਉਡਾ ਦਿੱਤੀਆਂ।  ਇਸ ਕਤਲ ਨੇ ਇਹ ਸਾਬਿਤ ਕਰ ਦਿੱਤਾ ਕਿ ਹੁਣ ਅਜਿਹੇ ਦਰਿੰਦਿਆਂ ਤੋਂ ਬਚਣ ਲਈ ਘਰਾਂ ਵਿੱਚ ਸ਼ਿਕਾਰੀ ਕਿਸਮ ਦੇ ਕੁੱਤੇ ਰੱਖਣ ਦੀ ਲੋੜ ਹੈ ਅਤੇ ਨਾਲ ਹੀ ਕੰਧਾਂ ਉੱਤੇ ਇਹ ਲਿਖਣ ਦੀ ਵੀ ਕਿ "ਕੁੱਤੋਂ  ਸੇ ਸਾਵਧਾਨ"
ਸੀਨੀਅਰ ਪੱਤਰਕਾਰ ਗੌਰੀ ਲੰਕੇਸ਼ ਦੇ ਕਤਲ ਦੇ ਮਾਮਲੇ 'ਚ ਫੋਰੈਂਸਿਕ ਲੈਬ ਦੀ ਰਿਪੋਰਟ 'ਚ ਹੁਣ ਜਿਹੜਾ ਅਹਿਮ ਖੁਲਾਸਾ ਹੋਇਆ ਹੈ ਉਸਨੇ ਬਹੁਤ ਸਾਰੀਆਂ ਸ਼ੰਕਾਵਾਂ ਸੱਚ ਸਾਬਿਤ ਕਰ ਦਿੱਤੀਆਂ ਹਨ। ਇਸ ਰਿਪੋਰਟ ਅਨੁਸਾਰ ਗੌਰੀ ਲੰਕੇਸ਼ ਦੇ ਕਤਲ 'ਚ ਉਸੇ ਹਥਿਆਰ ਦੀ ਵਰਤੋਂ ਕੀਤੀ ਗਈ, ਜਿਸ ਨਾਲ ਕਰਨਾਟਕ ਦੇ ਹੀ ਪਰਸਿੱਧ ਤਰਕਵਾਦੀ ਅਤੇ ਲੇਖਕ ਐੱਮ ਐੱਮ ਕਲਬੁਰਗੀ ਦਾ ਕਤਲ ਕੀਤਾ ਗਿਆ ਸੀ। ਗੌਰੀ ਲੰਕੇਸ਼ ਕਤਲ ਕਾਂਡ 'ਚ ਗਰਿਫਤਾਰ ਮੁੱਖ ਦੋਸ਼ੀ ਟੀ ਨਵੀਨ ਕੁਮਾਰ ਖ਼ਿਲਾਫ਼ ਦਾਖ਼ਲ ਚਾਰਜਸ਼ੀਟ ਨਾਲ ਲਾਈ ਗਈ ਫੋਰੈਂਸਿਕ ਲੈਬ ਰਿਪੋਰਟ 'ਚ ਇਹ ਖੁਲਾਸਾ ਹੋਇਆ ਹੈ। ਰਿਪੋਰਟ ਅਨੁਸਾਰ ਗੌਰੀ ਲੰਕੇਸ਼ ਅਤੇ ਐੱਮ ਐੱਮ ਕੁਲਬੁਰਗੀ ਦੇ ਕਤਲ 'ਚ 7.65 ਐੱਮ ਐੱਮ ਦੇ ਦੇਸੀ ਪਿਸਤੌਲ ਦੀ ਵਰਤੋਂ ਕੀਤੀ ਗਈ ਸੀ।
ਜ਼ਿਕਰਯੋਗ ਹੈ ਕਿ ਕਰਨਾਟਕ ਸਪੈਸ਼ਲ ਜਾਂਚ ਟੀਮ (ਸਿੱਟ) ਨੇ 21 ਮਈ ਨੂੰ ਦਾਵਨਗਿਰੀ ਜ਼ਿਲੇ ਤੋਂ ਇੱਕ ਦੋਸ਼ੀ ਅਮੋਲ ਕਾਲੇ ਨੂੰ ਗਰਿਫਤਾਰ ਕੀਤਾ ਸੀ, ਜਿਸ 'ਤੇ ਕਲਬੁਰਗੀ ਦੇ ਕਤਲ 'ਚ ਸ਼ਾਮਲ ਹੋਣ ਦਾ ਵੀ ਦੋਸ਼ ਹੈ। ਕਲਬੁਰਗੀ ਦੇ ਕਤਲ ਦੀ ਜਾਂਚ ਕਰ ਰਹੀ ਐੱਸ ਆਈ ਟੀ ਦਾ ਕਹਿਣਾ ਹੈ ਕਿ ਕਲਬੁਰਗੀ ਦਾ ਦਰਵਾਜ਼ਾ ਖੜਕਾਉਣ ਵਾਲੇ ਦੋ ਦੋਸ਼ੀਆਂ 'ਚ ਅਮੋਲ ਕਾਲੇ ਵੀ ਸ਼ਾਮਲ ਸੀ।
ਇਸ ਤੋਂ ਪਹਿਲਾਂ ਉਸ ਨੇ ਮੁੱਖ ਦੋਸ਼ੀ ਨਵੀਨ ਕੁਮਾਰ ਦਾ ਬਿਆਨ ਦਰਜ ਕੀਤਾ। ਨਵੀਨ ਕੁਮਾਰ ਦੀ ਪਤਨੀ ਦਾ ਬਿਆਨ ਵੀ ਲਿਆ ਗਿਆ। ਉਸ ਦੀ ਪਤਨੀ ਨੇ ਮੰਨਿਆ ਕਿ ਨਵੀਨ ਕੁਮਾਰ ਹਿੰਦੂਵਾਦੀ ਜਥੇਬੰਦੀ ਸਨਾਤਨ ਸੰਸਥਾ ਨਾਲ ਜੁੜਿਆ ਰਿਹਾ ਹੈ ਅਤੇ ਉਸ ਨੂੰ ਸਨਾਤਨ ਸੰਸਥਾ ਦੇ ਪ੍ਰੋਗਰਾਮਾਂ ਵਿੱਚ ਲੈ ਕੇ ਜਾਂਦਾ ਸੀ। ਨਵੀਨ ਦੀ ਪਤਨੀ ਨੇ ਆਪਣੇ ਬਿਆਨ 'ਚ ਕਿਹਾ ਕਿ ਗੌਰੀ ਲੰਕੇਸ਼ ਦੇ ਕਤਲ ਤੋਂ ਇੱਕ ਦਿਨ ਪਹਿਲਾਂ ਅਚਾਨਕ ਉਹ ਘਰ ਆਇਆ ਅਤੇ ਉਸ ਨੂੰ ਮੰਗਲੁਰੂ ਦੇ ਸਨਾਤਨ ਆਸ਼ਰਮ ਵਿੱਚ ਲੈ ਕੇ ਚਲਾ ਗਿਆ। 
ਜ਼ਿਕਰਯੋਗ ਹੈ ਕਿ ਗੌਰੀ ਲੰਕੇਸ਼ ਕਤਲ ਕੇਸ 'ਚ ਕਰਨਾਟਕ ਪੁਲਸ ਨੇ 20 ਮਈ ਨੂੰ ਚਾਰਜਸ਼ੀਟ ਦਾਖ਼ਲ ਕੀਤੀ ਸੀ, ਜਿਸ 'ਚ ਪੁਲਸ ਵੀ ਇਸ ਨਤੀਜੇ 'ਤੇ ਪਹੁੰਚੀ ਹੈ। ਹਿੰਦੂ ਧਰਮ ਦੀ ਆਲੋਚਨਾ ਦੇ ਚਲਦਿਆਂ ਹੀ ਗੌਰੀ ਲੰਕੇਸ਼ ਦਾ ਕਤਲ ਕੀਤਾ ਗਿਆ ਸੀ। ਚਾਰਜਸ਼ੀਟ 'ਚ ਨਵੀਨ ਕੁਮਾਰ ਨੂੰ ਮੁੱਖ ਦੋਸ਼ੀ ਬਣਾਇਆ ਗਿਆ ਹੈ। ਉਸ ਦੇ ਨਾਲ ਹੀ ਪਰਵੀਨ ਕੁਮਾਰ ਨੂੰ ਦੋਸ਼ੀ ਬਣਾਇਆ ਗਿਆ ਹੈ, ਜੋ ਫਿਲਹਾਲ ਫਰਾਰ ਹੈ। ਕਰੀਬ ਪੰਜ ਸੌ ਸਫ਼ਿਆਂ ਦੀ ਇਸ ਚਾਰਜਸ਼ੀਟ 'ਚ 100 ਵਿਅਕਤੀਆਂ ਦੇ ਨਾਂਅ ਬਤੌਰ ਗਵਾਹ ਦਰਜ ਹਨ। ਭਾਵੇਂ ਕਿ 600 ਸਫ਼ਿਆਂ ਦੀ ਇਸ ਚਾਰਜਸ਼ੀਟ ਦੇ 110 ਸਫ਼ੇ ਜਨਤਕ ਨਹੀਂ ਕੀਤੇ ਗਏ। ਜਾਣਕਾਰੀ ਅਨੁਸਾਰ ਗੌਰੀ ਲੰਕੇਸ਼ ਦੇ ਕਤਲ ਦੇ ਕਾਰਨਾਂ ਅਤੇ ਸਾਜ਼ਿਸ਼ ਦੀ ਜਾਣਕਾਰੀ ਇਨ੍ਹਾਂ ਇਸ 110 ਸਫ਼ਿਆਂ ਦੇ ਵਿੱਚ ਹੈ। ਇਸ ਤੋਂ ਇਲਾਵਾ ਮੁੱਖ ਦੋਸ਼ੀ ਨਵੀਨ ਕੁਮਾਰ ਦੇ ਬਿਆਨ ਨੂੰ ਵੀ ਜਨਤਕ ਨਹੀਂ ਕੀਤਾ ਗਿਆ। ਜਾਣਕਾਰੀ ਅਨੁਸਾਰ ਚਾਰਜਸ਼ੀਟ ਦੇ ਇਨ੍ਹਾਂ ਜਨਤਕ ਨਾ ਕੀਤੇ ਗਏ ਸਫ਼ਿਆਂ ਵਿੱਚ ਕਿਹਾ ਗਿਆ ਹੈ ਕਿ ਦੋਸ਼ੀ ਗੌਰੀ ਲੰਕੇਸ਼ ਵੱਲੋਂ ਪਰਕਾਸ਼ਤ ਹਫ਼ਤਾਵਾਰੀ ਅਖ਼ਬਾਰ 'ਟੈਬਾਲਾਈਡ' 'ਚ ਹਿੰਦੂ ਧਰਮ ਦੀ ਤਿੱਖੀ ਆਲੋਚਨਾ ਕਰਨ, ਹਿੰਦੂ ਦੇਵੀ-ਦੇਵਤਿਆਂ ਅਤੇ ਹਿੰਦੂ ਧਰਮ ਦੀ ਬੁਰਾਈ ਕੀਤੇ ਜਾਣ ਤੋਂ ਨਾਰਾਜ਼ ਸਨ। ਚਾਰਜਸ਼ੀਟ 'ਚ ਜੋ ਸਭ ਤੋਂ ਅਹਿਮ ਖੁਲਾਸਾ ਹੋਇਆ ਹੈ, ਉਹ ਇਹ ਹੈ ਕਿ ਨਵੀਨ ਕੁਮਾਰ ਗੋਰੀ ਲੰਕੇਸ਼ ਦੇ ਕਤਲ ਦੀ ਸਾਜ਼ਿਸ਼ ਵਿੱਚ ਸ਼ਾਮਲ ਸੀ ਅਤੇ ਪੂਰੀ ਸਾਜਿਸ਼ ਬੰਗਲੁਰੂ ਦੇ ਵਿਜੈ ਨਗਰ ਸਥਿਤ ਬੀ ਬੀ ਐੱਮ ਪੀ ਪਾਰਕ ਵਿੱਚ ਬੈਠ ਕੇ ਰਚੀ ਗਈ ਸੀ।
ਇਸਦੇ ਨਾਲ ਹੀ ਹੁਣ ਉਹਨਾਂ ਸੰਭਾਵਨਾਵਾਂ ਦਾ ਵੀ ਖ਼ਤਮ ਹੋ ਗਿਆ ਹੈ ਜਿਹਨਾਂ ਵਿੱਚ ਕਿਹਾ ਗਿਆ ਸੀ ਕਿ ਇਹ ਕਤਲ ਕਿਸੇ ਨਕਸਲੀ ਧਿਰ ਵੱਲੋਂ ਵੀ ਕੀਤਾ ਗਿਆ ਹੋ ਸਕਦਾ ਹੈ ਕਿਓਂਕਿ ਗੌਰੀ ਲੰਕੇਸ਼ ਉਹਨਾਂ ਨੂੰ ਮੁੱਖ ਧਾਰਾ ਵਿੱਚ ਲਿਆਉਣ ਦੀ ਕੋਸ਼ਿਸ਼ ਕਰ ਰਹੀ ਸੀ। 

Monday, October 23, 2017

ਮਾਤਾ ਚੰਦ ਕੌਰ ਜੀ ਦੇ ਕਾਤਲ ਫੜਨ ਦੇ ਵਾਸਤੇ ਰੋਸ ਮਾਰਚ “ਇੱਕ ਡਰਾਮਾ”- ਭੁਰਜੀ

ਇਹ "ਜਲੂਸ" ਸਰਕਾਰ ਅਤੇ ਜਾਂਚ ਏਜੰਸੀਆਂ ਨੂੰ ਗੁੰਮਰਾਹ ਕਰਨ ਲਈ
ਲੁਧਿਆਣਾ: 22 ਅਕਤੂਬਰ 2017: (ਪੰਜਾਬ ਸਕਰੀਨ ਬਿਊਰੋ):: 
ਠਾਕੁਰ ਉਦੈ ਸਿੰਘ 
ਠਾਕੁਰ ਦਲੀਪ ਸਿੰਘ 
ਨਾਮਧਾਰੀ ਇਤਿਹਾਸ ਵਿੱਚ ਬਹੁਤ ਸਾਰੀਆਂ ਅਮੀਰ ਵਿਰਾਸਤਾਂ ਦਾ ਜ਼ਿਕਰ ਹੈ। ਇੱਕ ਉਹ ਵੀ ਵੇਲਾ ਸੀ ਜਦੋਂ ਨਾਮਧਾਰੀ ਸੱਚ ਅਤੇ ਸਿਧਾਂਤ ਨਹੀਂ ਸਨ ਛੱਡਦੇ ਜਾਨ ਭਾਵੇਂ ਛੱਡਣੀ ਪੈ ਜਾਵੇ। ਗਾਂਵਾਂ ਕਤਲ ਕਰਨ ਵਾਲੇ ਬੁੱਚੜਾਂ ਨੂੰ ਸੋਧਣ  ਵਾਲੇ ਨਾਮਧਾਰੀ ਸਿੰਘ ਸੂਰਮੇ ਜਦੋਂ ਬਚ ਨਿਕਲੇ ਤਾਂ ਪੁਲਿਸ ਨੇ ਬੇਗੁਨਾਹਾਂ ਨੂੰ ਫੜਨਾ ਸ਼ੁਰੂ ਕਰ ਦਿੱਤਾ। ਐਕਸ਼ਨ ਏਨੀ ਫੁਰਤੀ ਵਾਲਾ ਸੀ ਕਿ ਅਸਲੀ ਕਾਤਲਾਂ ਦਾ ਕੁਝ ਵੀ ਪਤਾ ਹੀ ਨਹੀਂ ਸੀ ਲੱਗ ਰਿਹਾ। ਜਦੋਂ ਇਹ ਬੇਇਨਸਾਫ਼ੀ ਸ੍ਰੀ ਭੈਣੀ ਸਾਹਿਬ ਨੇ ਦੇਖੀ ਤਾਂ ਸਤਿਗੁਰਾਂ ਨੇ ਹੁਕਮ ਦਿੱਤਾ ਕਿ ਜਾਓ ਤੇ ਜਾ ਕੇ ਪੇਸ਼ ਹੋਵੋ। ਜੇ ਗਊਆਂ ਨੂੰ ਬਚਾਇਆ ਹੈ ਤਾਂ ਇਹਨਾਂ ਬੇਗੁਨਾਹਾਂ ਨੂੰ ਵੀ ਬਚਾਓ। ਗਊ ਦੇ ਕਾਤਲਾਂ ਨੂੰ ਸੋਧਣ ਦਾ ਪੁੰਨ ਕਮਾਇਆ ਹੈ ਤਾਂ ਹੁਣ ਬੇਗੁਨਾਹਾਂ ਨੂੰ ਸਜ਼ਾਵਾਂ ਦੁਆਉਣ ਦਾ ਪਾਪ ਨਾ ਕਮਾਓ। ਹੁਕਮ ਮੰਨਦਿਆਂ ਬੁੱਚੜਾਂ ਦੇ ਕਾਤਲ ਨਾਮਧਾਰੀ ਸਿੰਘ ਸੂਰਮੇ ਸਰਕਾਰੇ ਦਰਬਾਰੇ ਪੇਸ਼ ਹੋ ਗਏ। ਮੌਤ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਜਿਊਣ ਵਾਲੇ ਨਾਮਧਾਰੀਆਂ ਨੇ ਖੁਦ ਇਹਨਾਂ ਕਤਲਾਂ ਨੂੰ ਕਬੂਲ ਕੀਤਾ। ਬੇਗੁਨਾਹਾਂ ਨੂੰ ਮੁਕਤ ਕਰਵਾਇਆ। ਲੁਕਾਏ ਗਏ ਹਥਿਆਰ ਖੁਦ ਬਰਾਮਦ ਕਰਾਏ ਅਤੇ ਸਜ਼ਾਵਾਂ ਕਬੂਲ ਕੀਤੀਆਂ। 
....ਤੇ ਹੁਣ ਇੱਕ ਇਹ ਵੀ ਵੇਲਾ ਹੈ। ਨਾਮਧਾਰੀ ਹੈਡ ਕੁਆਟਰ ਭੈਣੀ ਸਾਹਿਬ ਵਿਖੇ ਦਿਨ ਦਿਹਾੜੇ ਗੁਰੂ ਮਾਂ ਦਾ ਕਤਲ ਹੋ ਜਾਂਦਾ ਹੈ ਅਤੇ ਭਾਰੀ ਸਕਿਓਰਿਟੀ ਪ੍ਰਬੰਧਾਂ ਦੇ ਬਾਵਜੂਦ ਨਾ ਤਾਂ ਕਾਤਲਾਂ ਦਾ ਪਤਾ ਲੱਗਦਾ ਹੈ ਅਤੇ ਨਾ ਹੀ ਕਿਸੇ ਚਸ਼ਮਦੀਦ ਦੀ ਜ਼ਮੀਰ ਜਾਗਦੀ ਹੈ। ਗੁਰ ਗੱਦੀ ਦੇ ਵਿਵਾਦ ਨੂੰ ਲੈ ਕੇ ਅਲੱਗ ਹੋਏ ਦੋ ਸੱਕੇ ਠਾਕੁਰ ਭਰਾ ਪੰਥ ਅਤੇ ਦੁਨੀਆ ਵਾਲੀ ਏਕਤਾ ਦੀ ਗੱਲ ਤਾਂ ਕਰਦੇ ਹਨ ਪਰ ਖੁਦ ਇੱਕ ਨਹੀਂ ਹੁੰਦੇ। ਆਪਣੀ ਕਹਿਣੀ ਨੂੰ ਕਰਨੀ ਵਾਲੀ ਮਿਸਾਲ ਵਿੱਚ ਨਹੀਂ ਬਦਲਦੇ। ਜਦੋਂ ਮਾਂ ਦੇ ਕਤਲ ਮਗਰੋਂ ਵੀ ਪੁੱਤਰਾਂ ਦੀ ਜ਼ਮੀਰ ਨਾ ਜਾਗੇ ਤਾਂ ਇਸਦਾ ਫਾਇਦਾ ਹਮੇਸ਼ਾਂ ਬਾਹਰਲੇ ਹੀ ਉਠਾਉਂਦੇ ਹਨ। ਹੁਣ ਵੀ ਉਠਾ ਰਹੇ ਹਨ। ਨਾਮਧਾਰੀਆਂ ਦਾ ਵੋਟ ਬੈਂਕ ਹੁਣ ਨਾਮਧਾਰੀਆਂ ਦੇ ਖਿਲਾਫ ਹੀ ਹਥਿਆਰ ਬਣ ਚੁੱਕਿਆ ਹੈ। ਇਸ ਮਕਸਦ ਲਈ  ਰੋਸ ਮਾਰਚ ਬਸ ਸ਼ਕਤੀ ਪ੍ਰਦਰਸ਼ਨ ਬਣ ਕੇ ਹੀ ਰਹਿ ਗਏ ਹਨ। ਇਹਨਾਂ ਦੋਹਾਂ ਦੇ ਸਮਰਥਕ ਵੀ ਇਹਨਾਂ ਨੂੰ ਨਾਂ ਤਾਂ ਏਕਤਾ ਲਈ ਮਜਬੂਰ ਕਰਦੇ ਹਨ ਅਤੇ ਨਾ ਹੀ ਮਾਤਾ ਚੰਦ ਕੌਰ ਦੇ ਕਾਤਲਾਂ ਦੀ ਭਾਲ ਲਈ ਮਜਬੂਰ ਕਰਦੇ ਹਨ। ਕਿਲੇਬੰਦੀ ਵਰਗੇ ਹੈਡ ਕੁਆਟਰ ਵਿੱਚ ਗੁਰੂ ਮਾਂ ਦਾ ਕਤਲ ਹੋ ਜਾਵੇ ਤੇ ਚਸ਼ਮਦੀਦਾਂ ਸਮੇਤ ਦੋਹਾਂ ਧੜਿਆਂ ਦੇ ਮੈਂਬਰ ਕਹਿਣ ਜੀ ਸਾਨੂੰ ਨਹੀਂ ਪਤਾ ਸਾਡੀ ਮਾਂ ਨੂੰ ਕੌਣ ਕਤਲ ਕਰ ਗਿਆ ਅਤੇ ਫਿਰ ਕਿੱਧਰ ਅਲੋਪ ਹੋ ਗਿਆ? ਪੁਲਿਸ ਜੀ ਤੁਸੀਂ ਲਭੋ! ਸਰਕਾਰ ਜੀ ਤੁਸੀਂ ਲਭੋ! ਸਾਨੂੰ ਕੁਝ ਨਹੀਂ ਪਤਾ; ਸਾਡੀ ਮਾਂ  ਦਾ ਕਾਤਲ ਕੌਣ? ਯਕੀਨ ਨਹੀਂ ਆਉਂਦਾ ਕਿ ਅਜਿਹੀ ਬੇਬਸੀ ਦੀ ਹਾਲਤ ਵਿੱਚ ਪਹੁੰਚੇ ਨਾਮਧਾਰੀਆਂ ਨੇ ਕਦੇ ਸਰਕਾਰ ਦੇ ਸਮਾਂਤਰ ਡਾਕ ਸਿਸਟਮ ਚਲਾਇਆ ਹੋਏਗਾ ਜਾਂ ਦੇਸ਼ ਅਤੇ ਦੁਨੀਆ ਦੇ ਇਤਿਹਾਸ ਵਿੱਚ ਸੁਨਹਿਰੀ ਪੰਨੇ ਲਿਖੇ ਹੋਣਗੇ। 
ਫਾਈਲ  ਫੋਟੋ:ਨਾਮਧਾਰੀ ਔਰਤਾਂ ਵੱਲੋਂ ਰੋਸ ਮਾਰਚ 8 ਮਾਰਚ 2017
ਇਸ ਸਾਰੀ ਸਥਿਤੀ ਬਾਰੇ ਇੱਕ ਵਾਰ ਫੇਰ ਸਾਹਮਣੇ ਆਈ ਹੈ ਨਾਮਧਾਰੀ ਪੰਥਕ ਏਕਤਾ ਐਕਸ਼ਨ ਕਮੇਟੀ ਵੱਲੋਂ ਦਿੱਤੇ ਗਏ ਇੱਕ ਬਿਆਨ ਨਾ।
ਇਸ ਕਮੇਟੀ ਨੇ ਭੈਣੀ ਸਾਹਿਬ ਵਾਲੀ ਧਿਰ ਵੱਲੋਂ ਕੱਢੇ ਗਏ ਰੋਸ ਮਾਰਚ ਨੂੰ "ਜਲੂਸ" ਦੱਸਦਿਆਂ ਇੱਕ ਡਰਾਮਾ ਆਖਿਆ ਹੈ। ਨਾਮਧਾਰੀ ਪੰਥਕ ਏਕਤਾ ਦੇ ਆਗੂ ਸ੍ਰ: ਬਚਿੱਤਰ ਸਿੰਘ ਭੁਰਜੀ ਨੇ ਪਿਛਲੇ ਦਿਨੀ ਅੱਸੂ ਦੇ ਮੇਲੇ ਸਮੇਂ ਮਾਤਾ ਚੰਦ ਕੌਰ ਜੀ ਦੇ ਕਾਤਲ ਫੜਨ ਲਈ ਜੋ ਜਲੂਸ ਭੈਣੀ ਸਾਹਿਬ ਦੀ ਕਬਜਾਧਾਰੀ ਕਮੇਟੀ ਵੱਲੋਂ ਕੱਢਿਆ ਗਿਆ ਸੀ। ਉਸ ਉਪਰ ਟਿੱਪਣੀ ਕਰਦੇ ਹੋਏ ਕਿਹਾ ਕਿ ਇਹ ਜਲੂਸ ਸਿਰਫ ਤੇ ਸਿਰਫ ਸਰਕਾਰ ਅਤੇ ਜਾਂਚ ਏਜੰਸੀਆਂ ਨੂੰ ਗੁੰਮਰਾਹ ਕਰਨ ਲਈ ਉਹਨਾਂ ਵੱਲੋਂ ਰਚਿਆ ਗਿਆ ਇੱਕ ਬਹੁਤ ਵੱਡਾ ਡਰਾਮਾ ਹੈ ਕਿਓਂਕਿ ਸਭ ਨੂੰ ਪਤਾ ਹੈ ਜਿਨ੍ਹਾਂ ਨੇ ਇਹ ਜਲੂਸ ਕੱਢਿਆ ਹੈ, ਉਹ ਆਪ ਹੀ ਮਾਤਾ ਜੀ ਦੇ ਬਹੁਤ ਵੱਡੇ ਵਿਰੋਧੀ ਸਨ ਅਤੇ ਉਹਨਾਂ ਨੂੰ ਹਰੇਕ ਤਰਾਂ ਨਾਲ ਤੰਗ ਕਰਦੇ ਸਨ। ਹੁਣ ਜਦ ਮਾਤਾ ਜੀ ਦੇ ਕਤਲ ਦੀ ਸੂਈ ਪੂਰੀ ਤਰਾਂ ਇਹਨਾਂ ਉਪਰ ਆ ਕੇ ਰੁਕ ਗਈ ਹੈ, ਕਬਜਾਧਾਰੀ ਇਸ ਨੂੰ ਕਿਸੇ ਹੋਰ ਪਾਸੇ ਕਰਨ ਲਈ ਇਹੋ ਜਿਹੇ ਜਲੂਸਾਂ ਦਾ ਸਹਾਰਾ ਲੈ ਰਹੇ ਹਨ।
ਸ੍ਰੀ ਭੁਰਜੀ ਨੇ ਕਿਹਾ ਕਿ ਇਸ ਤੋ ਪਹਿਲਾਂ ਵੀ ਕਾਬਿਜ਼ ਧਿਰ ਸਰਕਾਰੀ ਜਾਂਚ ਏਜੰਸੀਆਂ ਅਤੇ ਸੰਗਤ ਨੂੰ ਗੁੰਮਰਾਹ ਕਰਨ ਲਈ ਇਹੋ ਜਿਹੇ ਡਰਾਮੇ ਰੱਚਦੀ ਆ ਰਹੀ ਹੈ ਜਿਵੇ ਕਿ ਸਰਕਾਰ ਨੇ ਮਾਤਾ ਚੰਦ ਕੌਰ ਜੀ ਦੇ ਕਾਤਲ ਦਾ ਪਤਾ ਦੱਸਣ ਵਾਲੇ ਲਈ 10 ਲੱਖ ਦਾ ਇਨਾਮ ਰੱਖਿਆ ਸੀ। ਉਦੋਂ ਵੀ ਡਰ ਦੇ ਮਾਰੇ, ਸੱਚੇ ਹੋਣ ਲਈ ਇਹਨਾਂ ਨੇ ਆਪਣੇ ਵੱਲੋ 20 ਲੱਖ ਦਾ ਇੱਕ ਹੋਰ ਇਨਾਮ ਨਾਲ ਰੱਖ ਦਿੱਤਾ। ਮਾਤਾ ਜੀ ਦਾ ਕਤਲ ਉਹਨਾਂ ਦੀ ਜ਼ਮੀਨ ਜਾਇਦਾਦ ਤੇ ਕਬਜ਼ਾ ਕਰਨ ਲਈ ਇੱਕ ਬਹੁਤ ਵੱਡੀ ਸ਼ਾਜਿਸ਼ ਅਧੀਨ ਕਰਵਾਇਆ ਗਿਆ ਸੀ। ਪਰ ਇਸ ਵਾਰ ਰੋਸ ਮਾਰਚ ਦੀ ਸੱਚਾਈ ਕੁੱਝ ਹੋਰ ਸੀ। ਇਹ ਰੋਸ ਮਾਰਚ ਕਰਕੇ ਕਾਗਰਸ ਦੇ ਸਾਬਕਾ ਪ੍ਰਧਾਨ ਐਚ ਐਸ ਹੰਸਪਾਲ ਨੇ ਇੱਕ ਤੀਰ ਨਾਲ ਦੋ ਨਿਸ਼ਾਨੇ ਲਗਾਉਣ ਦੀ ਕੋਸ਼ਿਸ਼ ਕੀਤੀ। ਇੱਕ ਤਾਂ ਕੁਝ ਦਿਨ ਪਹਿਲਾਂ ਗੁਰਦਾਸਪੁਰ ਵਿਖੇ ਹੋਈ ਜ਼ਿਮਨੀ ਚੋਣਾਂ ਦੌਰਾਨ ਕਾਂਗਰਸ ਪਰਟੀ ਦੀ ਜਿੱਤ ਹੋਈ ਹੈ। ਇਹ ਰੋਸ ਮਾਰਚ ਕਰਕੇ ਜਿਥੇ ਹੰਸਪਾਲ ਨੇ ਆਪਣੇ ਸਾਥੀਆ ਸਮੇਤ ਇਸ ਜਿੱਤ ਦੀ ਖੁਸ਼ੀ ਮਨਾਈ ਹੈ, ਦੂਜਾ ਉਥੇ ਹੀ ਸਰਕਾਰ ਅਤੇ ਪ੍ਰਸ਼ਾਸ਼ਨ ਉਪਰ ਆਪਣਾ ਭਰਪੂਰ ਦਬਦਬਾ ਬਣਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਹੈ ਤਾਂ ਜੋ ਮਾਤਾ ਜੀ ਦੇ ਕਤਲ ਕੇਸ ਦੀ ਸੱਚਾਈ ਠੰਡੇ ਬਸਤੇ ਵਿੱਚ ਪਈ ਰਹੇ।
ਸਾਰਿਆਂ ਨੂੰ ਪਹਿਲੇ ਦਿਨ ਤੋਂ ਹੀ ਪਤਾ ਲੱਗ ਗਿਆ ਸੀ ਕਿ ਇੰਨੀ ਹਾਈ ਪ੍ਰੋਫਾਇਲ ਸਕਿਊਰਟੀ ਦੌਰਾਨ ਕੋਈ ਵੀ ਵੱਡੇ ਤੋਂ ਵੱਡਾ ਅਪਰਾਧੀ ਬਾਹਰੋਂ ਆ ਕੇ ਮਾਤਾ ਜੀ ਦਾ ਕਤਲ ਨਹੀ ਕਰ ਸਕਦਾ। ਉਹ ਮਾਤਾ ਜੀ ਜਿਨਾਂ ਨੇ ਆਪਣੀ ਸਾਰੀ ਉਮਰ ਬਿਨਾ ਕਿਸੇ ਭੇਦ-ਭਾਵ ਤੋ ਸੇਵਾ ਕਰਦਿਆ ਕੱਢ ਦਿੱਤੀ ਹੋਵੇ। ਅੱਜ ਅਸੀ ਕਾਬਿਜ਼ ਧਿਰ ਨੂੰ ਤਾੜਨਾ ਕਰਦੇ ਹਾਂ ਕਿ ਉਹ ਇਹੋ ਜਿਹੇ ਡਰਾਮੇ ਕਰਨੇ ਬੰਦ ਕਰਨ ਅਤੇ ਅਗਰ ਉਹ ਸੱਚ ਵਿੱਚ ਹੀ ਮਾਤਾ ਜੀ ਨੂੰ ਪਿਆਰ ਕਰਦੇ ਹਨ ਤਾਂ ਅਸਲ ਦੋਸ਼ੀਆਂ ਨੂੰ ਆਪ ਪੁਲਿਸ ਦੇ ਹਵਾਲੇ ਕਰਨ। ਇਹ ਹੀ ਉਹਨਾਂ ਵੱਲੋ ਮਾਤਾ ਜੀ ਨੁੰ ਸੱਚੀ ਸ਼ਰਧਾਂਜਲੀ ਹੋਵੇਗੀ।
ਇਸ ਮੌਕੇ ਉਪਰ ਨਵਤੇਜ ਸਿੰਘ, ਗੁਰਦੀਪ ਸਿੰਘ ਨਾਮਧਾਰੀ, ਹਰਵਿੰਦਰ ਸਿੰਘ ਨਾਮਧਾਰੀ, ਹਰਦੀਪ ਸਿੰਘ ਨਾਮਧਾਰੀ, ਰਜਵੰਤ ਸਿੰਘ, ਮਨਿੰਦਰ ਸਿੰਘ ਅਤੇ ਡਾ: ਰਾਜਿੰਦਰ ਸਿੰਘ ਹਾਜ਼ਰ ਸਨ।
ਜੇ ਨਾਮਧਾਰੀ ਸੰਪਰਦਾ ਆਪਣੇ ਸਤਿਗੁਰੂ ਰਾਮ ਸਿੰਘ ਜੀ ਦੇ ਵੇਲੇ ਦੀ ਵਿਰਾਸਤ ਅਤੇ ਪ੍ਰੰਪਰਾਵਾਂ ਨੂੰ ਨਾ ਸੰਭਾਲ ਸਕੀ ਤਾਂ ਫਿਰ ਭਵਿੱਖ ਖਤਰਿਆਂ ਵਿੱਚ ਹੈ। ਸਿਆਸਤਾਂ ਨੂੰ ਸਰਬਉੱਚ ਰੱਖਣ ਵਾਲਿਆਂ ਕੋਲੋਂ ਧਰਮ ਨਾ ਤਾਂ ਚੱਲਦੇ ਹਨ  ਅਤੇ ਨਾ ਹੀ ਬਚਦੇ ਹਨ।  ਓਹ ਵੀ ਸਿਆਸਤਾਂ ਦਾ ਹੀ ਸ਼ਿਕਾਰ ਹੋ ਜਾਂਦੇ ਹਨ।  
ਜਾਇਦਾਦਾਂ, ਅਮੀਰੀਆਂ, ਹਥਿਆਰਾਂ ਅਤੇ ਮਾਇਆ ਦੇ ਭਰੇ ਖਜ਼ਾਨਿਆਂ ਨੂੰ ਹੀ ਸਰਬ ਉੱਚ ਸ਼ਕਤੀ ਸਮਝ ਕੇ ਇਹਨਾਂ ਉੱਤੇ ਟੇਕ ਰੱਖਣ ਵਾਲਿਆਂ ਨੂੰ ਯਾਦ ਰੱਖਣਾ ਚਾਹੀਦਾ ਹੈ :
ਜੋ ਡੂਬੇਗੀ ਕਸ਼ਤੀ ਤੋਂ ਡੂਬੋਗੇ ਸਾਰੇ 
ਨ ਤੁਮ ਹੀ ਬਚੋਗੇ ਨਾ ਸਾਥੀ ਤੁਮ੍ਹਾਰੇ।