8th September 2021 at 6:06 PM
ਵੱਖ-ਵੱਖ ਬੈਂਕਾਂ ਦੇ 72 ਏ.ਟੀ.ਐਮ. ਕਾਰਡ ਵੀ ਕੀਤੇ ਬਰਾਮਦ
ਇੱਕ ਇੱਕ ਪੈਸਾ ਕਰ ਕੇ ਜੋੜੀਆਂ ਬੱਚਤਾਂ ਨੂੰ ਬਚਾਉਣਾ ਹੀ ਦੂਭਰ ਹੋ ਗਿਆ ਹੈ। ਘਰਾਂ ਵਿੱਚ ਚੋਰ ਡਾਕੂ ਪੈ ਜਾਂਦੇ ਹਨ ਇਸ ਲਈ ਸੋਚਿਆ ਜਾਂਦਾ ਸੀ ਕਿ ਬੈਂਕ ਵਿੱਚ ਰੱਖ ਦਿਓ। ਬੈਂਕਾਂ ਵਿੱਚ ਰੱਖੀ ਰਕਮ ਦੀ ਵਰਤੋਂ ਲਈ ਲੋਕ ਆਮ ਤੌਰ ਤੇ ਏਟੀਐਮ ਕਾਰਡ ਜੇਬ ਵਿੱਚ ਰੱਖਦੇ ਹਨ। ਇਹਨਾਂ ਕਾਰਡਾਂ ਨੂੰ ਵੀ ਕੁਝ ਸ਼ਾਤਰ ਲੋਕ ਬੜੀ ਚਲਾਕੀ ਨਾਲ ਆਪਣੀ ਜੇਬ ਵਿਚ ਪਾ ਕੇ ਤੁਰਦੇ ਬਣਦੇ ਹਨ। ਇਹਨਾਂ ਸ਼ਾਤਰ ਲੋਕਾਂ ਦੇ ਹੀ ਇੱਕ ਗਿਰੋਹ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ ਖੰਨਾ ਪੁਲਿਸ ਨੇ।
ਖੰਨਾ ਦੇ ਸੀਨੀਅਰ ਪੁਲਿਸ ਕਪਤਾਨ ਸ਼੍ਰੀ ਗੁਰਸ਼ਰਨਦੀਪ ਸਿੰਘ ਗਰੇਵਾਲ ਪੀ.ਪੀ.ਐਸ ਨੇ ਇਸਦੀ ਜਾਣਕਾਰੀ ਬਾਕਾਇਦਾ ਪ੍ਰੈਸ ਕਾਨਫਰੰਸ ਕਰ ਕੇ ਦਿੱਤੀ।ਉਹਨਾਂ ਦੱਸਿਆ ਕਿ ਖੰਨਾ ਪੁਲਿਸ ਵੱਲੋ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਵਿੱਢੀ ਗਈ ਸਪੈਸ਼ਲ ਮੁਹਿੰਮ ਵਿੱਚ ਖੰਨਾ ਪੁਲਿਸ ਨੂੰ ਬੈਂਕ/ਏ.ਟੀ.ਐਮ. ਫਰਾਡ ਕਰਨ ਵਾਲੇ ਅੰਤਰਰਾਜੀ ਗਿਰੋਹ ਦੇ ਮੈਂਬਰਾਂ ਨੂੰ ਮਿਤੀ 7 ਸਤੰਬਰ 2021 ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਇਸ ਗਿਰੋਹ ਦੇ ਕੁਝ ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਵੇਰਵੇ ਮੁਤਾਬਿਕ ਜੇਰ ਸਰਕਰਦਗੀ ਸ਼੍ਰੀ ਮਨਪ੍ਰੀਤ ਸਿੰਘ, ਪੀ.ਪੀ.ਐਸ. ਪੁਲਿਸ ਕਪਤਾਨ (ਆਈ) ਖੰਨਾ, ਸ਼੍ਰੀ ਰਾਜਨਪ੍ਰਮਿੰਦਰ ਸਿੰਘ ਪੀ.ਪੀ.ਐੱਸ, ਉਪ ਪੁਲਿਸ ਕਪਤਾਨ ਖੰਨਾ, ਥਾਣੇਦਾਰ ਰਵਿੰਦਰ ਕੁਮਾਰ ਮੁੱਖ ਅਫਸਰ ਥਾਣਾ ਸਿਟੀ-1 ਖੰਨਾ ਦੇ ਸਹਾਇਕ ਥਾਣੇਦਾਰ ਜਗਤਾਰ ਸਿੰਘ ਸਮੇਤ ਪੁਲਿਸ ਪਾਰਟੀ ਵੱਲੋ ਇੱਕ ਖੂਫੀਆ ਜਾਣਕਾਰੀ ਪ੍ਰਾਪਤ ਹੋਈ ਕਿ ਪੰਜਾਬ, ਹਰਿਆਣਾ, ਦਿੱਲੀ, ਯੂ.ਪੀ. ਤੇ ਹੋਰ ਵੱੱਖ-ਵੱਖ ਰਾਜਾਂ ਦੇ ਭੋਲੇ ਭਾਲੇ ਲੋਕਾਂ/ਬਜ਼਼ੁਰਗਾਂ ਦੇ ਬੈਂਕ ਖਾਤਿਆ ਵਿੱਚ ਪੈਸੇ ਕੱਢਵਾ ਕੇ ਠੱਗੀ ਮਾਰਨ ਵਾਲੇ ਗਿਰੋਹ ਦੇ ਮੈਂਬਰ ਠੱਗੀ ਮਾਰਨ ਦੇ ਇਰਾਦੇ ਨਾਲ ਖੰਨਾ ਸ਼ਹਿਰ ਵਿੱਚ ਘੁੰਮ ਰਹੇ ਹਨ, ਜਿਸ ਤੇ ਕਾਰਵਾਈ ਕਰਦਿਆਂ ਖੰਨਾ ਵਿੱਚ ਹੀ ਰਤਨਹੇੜੀ ਫਾਟਕਾਂ ਨੇੜੇ ਦੌਰਾਨੇ ਗਸਤ ਦੋਸ਼ੀਆਂ 1) ਸੋਨੂੰ ਪੁੱਤਰ ਮਨੋਜ ਵਾਸੀ ਹੀਰਾਪੁਰ ਥਾਣਾ ਕੋਤਵਾਲੀ ਕਲਪੀ, ਜਿਲਾਂ ਜਲੂਨ, ਯੂ.ਪੀ. ਅਤੇ 2) ਭੂਰੇ ਪੁੱਤਰ ਸੁਮਿਤ ਨਰਾਇਣ ਵਾਸੀ ਕੰਨਝਾਰੀ, ਥਾਣਾ ਕਠਾਊਡ, ਜਿਲ੍ਹਾਂ ਜਲੂਨ, ਯੂ.ਪੀ. ਨੂੰ ਕਾਬੂ ਕਰਕੇ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ ਅਤੇ ਉਕਤ ਵਿਅਕਤੀਆ ਦੇ ਖਿਲਾਫ ਮੁੱਕਦਮਾ ਨੰਬਰ 138, ਮਿਤੀ 07।09।2021 ਅ/ਧ 420, 380 ਭ ਦੰ ਥਾਣਾ ਸਿਟੀ-1 ਖੰਨਾ, ਦਰਜ ਰਜਿਸਟਰ ਕੀਤਾ ਗਿਆ।
ਦੋਸ਼ੀ ਉੱਕਤਾਨ ਪਾਸੋਂ ਵੱਖ ਵੱਖ ਬੈਂਕਾਂ ਦੇ ਕੁੱਲ 72 ਏ.ਟੀ.ਐਮ. ਕਾਰਡ ਬ੍ਰਾਮਦ ਹੋਏ, ਜਿਨ੍ਹਾਂ ਦੀ ਡੂੰਘਾਈ ਨਾਲ ਪੁੱਛਗਿੱਛ ਕਰਨ 'ਤੇ ਇਹ ਗੱਲ ਸਾਹਮਣੇ ਆਈ ਕਿ ਦੋਸ਼ੀ ਉੱਕਤਾਨ ਭੋਲੇ ਭਾਲੇ ਤੇ ਬਜੁਰਗ ਲੋਕਾਂ ਦੇ ਏ.ਟੀ.ਐਮ. ਕਾਰਡ ਮੱਦਦ ਕਰਨ ਦੇ ਬਹਾਨੇ ਚਲਾਕੀ ਨਾਲ ਬਦਲ ਲੈਂਦੇ ਸੀ ਤੇ ਉਨ੍ਹਾਂ ਦੇ ਏ.ਟੀ.ਐਮ. ਕਾਰਡ ਨੰਬਰ ਦੇਖ ਲੈਂਦੇ ਸੀ ਅਤੇ ਬਾਅਦ ਵਿੱਚ ਉਨ੍ਹਾਂ ਦੇ ਖਾਤਿਆ ਵਿੱਚੋ ਵੱਖ-ਵੱਖ ਏ.ਟੀ.ਐਮ. ਰਾਹੀ ਕਾਨਪੂਰ, ਲੱਖਨਊ, ਦਿੱਲੀ, ਯੂ.ਪੀ. ਆਦਿ ਥਾਵਾਂ ਤੋਂ ਪੈਸੇ ਕਢਵਾ ਲੈਂਦੇ ਸੀ ਅਤੇ ਦੋਸ਼ੀ ਉਕਤਾਨ ਨੇ ਦੱਸਿਆ ਕਿ ਉਹ ਆਪਣੇ ਜਾਣਕਾਰਾਂ ਅਤੇ ਪਿੰਡ ਦੇ ਲੋਕਾਂ ਨੂੰ ਕੁੱਝ ਪੈਸੇ ਦਾ ਲਾਲਚ ਦੇ ਕੇ ਉਨ੍ਹਾਂ ਦੇ ਏ.ਟੀ.ਐਮ. ਕਾਰਡ ਲੈ ਲੈਂਦੇ ਸੀ ਅਤੇ ਉਨ੍ਹਾਂ ਦੇ ਬੈਂਕ ਖਾਤਿਆ ਵਿੱਚ ਕੁੱਝ ਪੈਸੇ ਜਮ੍ਹਾਂ ਕਰਵਾ ਕੇ, ਉਨ੍ਹਾਂ ਦੇ ਏ.ਟੀ.ਐਮ. ਕਾਰਡ ਰਾਹੀਂ ਏ.ਟੀ.ਐਮ. ਮਸ਼ੀਨਾਂ ਵਿੱਚੋ ਪੈਸੇ ਕਢਵਾਉਣ ਉਪਰੰਤ ਵੀ ਕੁੱਝ ਤਕਨੀਕੀ ਢੰਗਾਂ ਨਾਲ ਏ.ਟੀ.ਐਮ. ਦੀ ਟ੍ਰਾਜੈਕਸ਼ਨ ਫੇਲਡ ਕਰਵਾ ਲੈਂਦੇ ਸੀ ਅਤੇ ਫੇਰ ਫੇਲਡ ਹੋਈ ਟ੍ਰਾਂਜੈਕਸ਼ਨ ਦੇ ਸਬੰਧ ਵਿੱਚ ਬੈਂਕ ਨੂੰ ਆਨਲਾਇਨ ਕੰਪਲੇਟ ਪਾ ਕੇ ਪੈਸੇ ਰਿਫੰਡ ਕਰਵਾ ਕੇ ਬੈਂਕਾਂ ਨਾਲ ਵੀ ਠੱਗੀ ਮਾਰਦੇ ਸਨ, ਜਿਨ੍ਹਾਂ ਨੇ ਹੁਣ ਤੱਕ ਕਰੀਬ 10-20 ਲੱਖ ਰੁਪਏ ਦੀ ਠੱਗੀ ਮਾਰੀ ਹੈ। ਦੋਸ਼ੀ ਪਾਸੋਂ ਪੁੱਛਗਿੱਛ ਜਾਰੀ ਹੈ, ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਬ੍ਰਾਮਦਗੀ:
1) ਵੱਖ ਵੱਖ ਬੈਂਕਾਂ ਦੇ 72 ਏ.ਟੀ.ਐਮ ਕਾਰਡ। ਪਤਾ ਨਹੀਂ ਇਹਨਾਂ ਦੀ ਮਦਦ ਨਾਲ ਇਹਨਾਂ ਭੈੜੇ ਅਨਸਰਾਂ ਨੇ ਕਿਸ ਕਿਸ ਦੇ ਬੈਂਕ ਖਾਤੇ ਖਾਲੀ ਕੀਤੇ ਹੋਣਗੇ।
ਗ੍ਰਿਫਤਾਰ ਦੋਸ਼ੀ: ਫਿਲਹਾਲ ਇਸ ਗਿਰੋਹ ਦੇ ਦੋ ਮੈਂਬਰਾਂ ਨੂੰ ਹੀ ਕਾਬੂ ਕੀਤਾ ਜਾ ਸਕਿਆ ਪਰ ਇਹਨਾਂ ਕੋਲੋਂ ਹੋਣ ਵਾਲੀ ਪੁੱਛਗਿੱਛ ਵਿਚ ਕਈ ਅਹਿਮ ਖੁਲਾਸੇ ਹੋਣਗੇ। ਗ੍ਰਿਫਤਾਰ ਕੀਤੇ ਜਾਣ ਵਾਲਿਆਂ ਵਿੱਚ ਇੱਕ ਤਾਂ ਸੋਨੂੰ ਪੁੱਤਰ ਮਨੋਜ ਹੈ ਜੋ ਕਿ ਹੀਰਾਪੁਰ ਥਾਣਾ ਕੋਤਵਾਲੀ ਕਲਪੀ, ਜਿਲਾਂ ਜਲੂਨ, ਯੂ.ਪੀ. ਦਾ ਰਹਿਣ ਵਾਲਾ ਹੈ।
ਸੋਨੂ ਦਾ ਨਾਲ ਹੀ ਇਸਦਾ ਸਾਥੀ ਭੂਰੇ ਪੁੱਤਰ ਸੁਮਿਤ ਨਰਾਇਣ ਵੀ ਕਾਬੂ ਕੀਤਾ ਗਿਆ ਜੋ ਕਿ ਕੰਨਝਾਰੀ, ਥਾਣਾ ਕਠਾਊਡ, ਜਿਲ੍ਹਾਂ ਜਲੂਨ, ਯੂ.ਪੀ. ਦਾ ਰਹਿਣ ਵਾਲਾ ਹੈ।
1) ਵੱਖ ਵੱਖ ਬੈਂਕਾਂ ਦੇ 72 ਏ.ਟੀ.ਐਮ ਕਾਰਡ। ਪਤਾ ਨਹੀਂ ਇਹਨਾਂ ਦੀ ਮਦਦ ਨਾਲ ਇਹਨਾਂ ਭੈੜੇ ਅਨਸਰਾਂ ਨੇ ਕਿਸ ਕਿਸ ਦੇ ਬੈਂਕ ਖਾਤੇ ਖਾਲੀ ਕੀਤੇ ਹੋਣਗੇ।
ਗ੍ਰਿਫਤਾਰ ਦੋਸ਼ੀ: ਫਿਲਹਾਲ ਇਸ ਗਿਰੋਹ ਦੇ ਦੋ ਮੈਂਬਰਾਂ ਨੂੰ ਹੀ ਕਾਬੂ ਕੀਤਾ ਜਾ ਸਕਿਆ ਪਰ ਇਹਨਾਂ ਕੋਲੋਂ ਹੋਣ ਵਾਲੀ ਪੁੱਛਗਿੱਛ ਵਿਚ ਕਈ ਅਹਿਮ ਖੁਲਾਸੇ ਹੋਣਗੇ। ਗ੍ਰਿਫਤਾਰ ਕੀਤੇ ਜਾਣ ਵਾਲਿਆਂ ਵਿੱਚ ਇੱਕ ਤਾਂ ਸੋਨੂੰ ਪੁੱਤਰ ਮਨੋਜ ਹੈ ਜੋ ਕਿ ਹੀਰਾਪੁਰ ਥਾਣਾ ਕੋਤਵਾਲੀ ਕਲਪੀ, ਜਿਲਾਂ ਜਲੂਨ, ਯੂ.ਪੀ. ਦਾ ਰਹਿਣ ਵਾਲਾ ਹੈ।
ਸੋਨੂ ਦਾ ਨਾਲ ਹੀ ਇਸਦਾ ਸਾਥੀ ਭੂਰੇ ਪੁੱਤਰ ਸੁਮਿਤ ਨਰਾਇਣ ਵੀ ਕਾਬੂ ਕੀਤਾ ਗਿਆ ਜੋ ਕਿ ਕੰਨਝਾਰੀ, ਥਾਣਾ ਕਠਾਊਡ, ਜਿਲ੍ਹਾਂ ਜਲੂਨ, ਯੂ.ਪੀ. ਦਾ ਰਹਿਣ ਵਾਲਾ ਹੈ।
No comments:
Post a Comment