ਵੱਖ ਵੱਖ ਬੈਂਕਾਂ ਦੇ ਛੇ ATM ਕਾਰਡ ਵੀ ਬਰਾਮਦ
ਲੁਧਿਆਣਾ: 19 ਸਤੰਬਰ 2017: (ਪੰਜਾਬ ਸਕਰੀਨ ਬਿਊਰੋ)::
ਲਗਾਤਾਰ ਵੱਧ ਰਹੇ ਆਰਥਿਕ ਅਪਰਾਧਾਂ ਅਤੇ ਲੁੱਟਾਂ ਖੋਹਾਂ ਨੇ ਲੋਕਾਂ ਦੀ ਬਸ ਕਰਾਈ ਪਈ ਹੈ। ਅਨਪੜ੍ਹ ਤੋਂ ਲੈ ਕੇ ਚੰਗੇ ਲਿਖੇ ਵੀ ਅਜਿਹੇ ਸ਼ਾਤਰ ਅਨਸਰਾਂ ਤੋਂ ਮਾਰ ਖਾ ਰਹੇ ਹਨ। ਅਜਿਹੇ ਸਮਾਜ ਵਿਰੋਧੀ ਅਨਸਰਾਂ ਉੱਤੇ ਸ਼ਿਕੰਜਾ ਕੱਸਦਿਆਂ ਪੁਲਿਸ ਨੇ ਇੱਕ ਖਤਰਨਾਕ ਗਿਰੋਹ ਕਾਬੂ ਕੀਤਾ ਹੈ। ਇਹ ਸ਼ਾਤਰ ਵਿਅਕਤੀ ਆਮ ਲੋਕਾਂ ਨੂੰ ਏਟੀਐਮ ਮਸ਼ੀਨਾਂ ਵਿੱਚੋਂ ਪੈਸੇ ਕਢਵਾਉਣ ਦੀ ਮਦਦ ਕਰਨ ਦੇ ਬਹਾਨੇ ਉਹਨਾਂ ਦਾ ਅਸਲੀ ਏਟੀਐਮ ਕਾਰਡ ਹੀ ਲੈ ਜਾਂਦੇ ਸਨ।
ਲੁਧਿਆਣਾ ਪੁਲਿਸ ਕਮਿਸ਼ਨਰੇਟ ਵੱਲੋ ਲੁੱਟਾਂ-ਖੋਹਾਂ ਕਰਨ ਅਤੇ ਏ.ਟੀ.ਐਮ ਕਾਰਡ ਬਦਲ ਕੇ ਪੈਸੇ ਕਢਵਾਉਣ ਵਾਲਿਆਂ ਦੇ ਖਿਲਾਫ ਚਲਾਈ ਵਿਸ਼ੇਸ ਮੁਹਿੰਮ ਤਹਿਤ ਇੰਸਪੈਕਟਰ ਪ੍ਰੇਮ ਸਿੰਘ ਇੰਚਾਰਜ ਐਸ.ਟੀ.ਯੂ ਲੁਧਿਆਣਾ ਦੀ ਪੁਲਿਸ ਪਾਰਟੀ ਨੇ ਲੁਧਿਆਣਾ ਸਹਿਰ ਵਿੱਚ ਅਤੇ ਵੱਖ ਵੱਖ ਏਰੀਆ ਵਿੱਚ ਏ.ਟੀ.ਐਮਾ ਕਾਰਡ ਬਦਲ ਕੇ ਪੈਸੇ ਕਢਵਾਉਣ ਵਾਲਿਆਂ ਦੇ ਖਿਲਾਫ ਮੁੱਕਦਮਾ ਨੰਬਰ 203 ਮਿਤੀ 18-9-2017 ਨੂੰ 420,379 ਭਾਰਤੀ ਦੰਡ ਥਾਣਾ ਡਵੀਜਨ ਨੰਬਰ 06 ਲੁਧਿਆਣਾ ਦਰਜ ਕਰਕੇ ਹੇਠ ਲਿਖੇ ਵਿਆਕਤੀਆ ਨੂੰ ਗ੍ਰਿਫਤਾਰ ਕੀਤਾ ਹੈ ਕਿ ਸ਼ਹਿਰ ਵਿੱਚ ਪ੍ਰਵਾਸੀ ਮਜ਼ਦੂਰਾਂ ਤੇ ਹੋਰ ਰਾਹਗੀਰਾ ਨੂੰ ਏ.ਟੀ.ਐਮ ਦੇ ਬਾਹਰ ਖੜੇ ਹੋ ਕੇ ਮਦਦ ਦਾ ਬਹਾਨਾ ਲਾ ਕੇ ਉਹਨਾਂ ਪਾਸੋਂ ਚਲਾਕੀ ਨਾਲ ਏ.ਟੀ.ਐਮ ਬਦਲ ਕੇ ਕਿਸੇ ਹੋਰ ਏ.ਟੀ.ਐਮ ਵਿੱਚ ਜਾ ਕੇ ਪੈਸੇ ਕਢਵਾ ਲੈਂਦੇ ਸਨ। ਇਹਨਾਂ ਸ਼ਾਤਰ ਅਨਸਰਾਂ ਨੇ ਲੁਧਿਆਣਾ ਸਹਿਰ ਦੇ ਵੱਖ ਵੱਖ ਇਲਾਕਿਆਂ ਜਿਵੇ ਸਿਮਲਾਪੁਰੀ, ਕੰਗਣਵਾਲ , ਫੋਕਲ ਪੁਆਇੰਟ ਏਰੀਆ ਵਿੱਚ ਕੁੱਲ 25-30 ਵਾਰਦਾਤਾਂ ਕੀਤੀਆ ਹਨ। ਇਹਨਾਂ ਪਾਸੋਂ ਕੁੱਲ 6 ਏ.ਟੀ.ਐਮ ਵੱਖ ਵੱਖ ਬੈਂਕਾਂ ਦੇ ਬ੍ਰਾਮਦ ਹੋ ਚੁੱਕੇ ਹਨ। ਵਾਰਦਾਤਾਂ ਵਿੱਚ ਵਰਤਿਆ ਮੋਟਰਸਾਇਕਲ ਵੀ ਬ੍ਰਾਮਦ ਹੋ ਚੁੱਕਾ ਹੈ। ਇਸ ਤੋ ਇਲਾਵਾ ਗ੍ਰਿਫਤਾਰ ਦੋਸ਼ੀਆਂ ਤੋਂ ਪੁੱਛਗਿੱਛ ਜਾਰੀ ਹੈ ਅਤੇ ਹੋਰ ਵੱਡੀ ਬ੍ਰਾਮਦਗੀ ਹੋਣ ਦੀ ਆਸ ਹੈ। ਇਹ ਦੋਸ਼ੀਆਨ ਕਰੀਬ 5 ਮਹੀਨੇ ਤੋ ਵਾਰਦਾਤਾਂ ਕਰਦੇ ਆ ਰਹੇ ਹਨ ਪਰ ਕਾਬੂ ਨਹੀ ਆਏ ਸਨ। ਇਹ ਪਹਿਲੀ ਵਾਰੀ ਫੜੇ ਗਏ ਹਨ। ਇਹਨਾਂ ਦੋਸ਼ੀਆਂ ਦਾ ਸਾਥੀ ਅੰਕੁਸ਼ ਕੁਮਾਰ ਉਰਫ ਕਾਲੀ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ ਹੈ ਜਿਸਨੂੰ ਜਲਦੀ ਹੀ ਗ੍ਰਿਫਤਾਰ ਕੀਤਾ ਜਾਵੇਗਾ।
ਗ੍ਰਿਫਤਾਰ ਦੋਸੀਆ ਦੇ ਨਾਮ
1 ਅਰੁਨ ਜੈਨ ਉਰਫ ਲੂਸੀ ਪੁੱਤਰ ਸ਼ਤੀਸ ਜੈਨ ਵਾਸੀ ਗਲੀ ਨੰਬਰ 08 ਮਹੱਲਾ ਵਿਜੈ ਇੰਦਰ ਨਗਰ ਡਾਬਾ ਰੋਡ ਲੁਧਿਆਣਾ
2 ਰਾਜਨ ਜੈੱਨ ਉਰਫ ਬੱਬੂ ਪੁੱਤਰ ਸ਼ਤੀਸ ਜੈਨ ਵਾਸੀ ਗਲੀ ਨੰਬਰ 08 ਮਹੱਲਾ ਵਿਜੈ ਇੰਦਰ ਨਗਰ ਡਾਬਾ ਰੋਡ ਲੁਧਿਆਣਾ
3 ਅੰਕੁਸ ਕੁਮਾਰ ਉਰਫ ਕਾਲੀ ਪੁੱਤਰ ਪ੍ਰਦੀਪ ਕੁਮਾਰ ਵਾਸੀ ਗਲੀ ਨੰਬਰ 11//15 ਮੁਹੱਲਾ ਗੁਰਪਾਲ ਨਗਰ ਡਾਬਾ ਰੋਡ ਨੇੜੇ ਅਮਨ ਸੀਮੈਂਟ ਸਟੋਰ ਥਾਣਾ ਡਾਬਾ ਲੁਧਿਆਣਾ (ਫਰਾਰ)
ਵਾਰਦਾਤ ਦਾ ਤਰੀਕਾ:-ਉਕਤਾਨ ਦੋਸੀ ਏ.ਟੀ.ਐਮਾ ਦੇ ਬਾਹਰ ਖੜੇ ਹੰਦੇ ਹਨ ਤੇ ਭੋਲੇ ਭਾਲੇ ਲੋਕਾ ਨੂੰ ਮਦਦ ਕਰਨ ਦਾ ਬਹਾਨਾ ਬਨਾ ਕੇ ਉਹਨਾ ਤੋ ਚਲਾਕੀ ਨਾਲ ਏ.ਟੀ.ਐਮ ਕਾਰਡ ਲੈ ਲੇਂਦੇ ਹਨ ਅਤੇ ਬਾਅਦ ਵਿੱਚ ਏ.ਟੀ.ਐਮ ਧੋਖੇ ਨਾਲ ਬਦਲ ਕੇ ਉਹਨਾਂ ਨੂੰ ਡੱਮੀ ਏ.ਟੀ.ਐਮ ਵਾਪਿਸ ਕਰ ਦਿੰਦੇ ਸਨ ਅਤੇ ਅਸਲ ਏ.ਟੀ.ਐਮ ਦਾ ਗਲਤ ਇਸਤੇਮਾਲ ਕਰਦੇ ਹੋਏ ਲੋਕਾਂ ਦੇ ਖਾਤਿਆ ਵਿੱਚੋ ਕਿਸੇ ਹੋਰ ਏ.ਟੀ.ਐਮ ਤੇ ਜਾ ਕੇ ਧੋਖੇ ਨਾਲ ਪੈਸੇ ਕਢਵਾ ਲੈਂਦੇ ਸਨ ਤੇ ਧੋਖੇ ਨਾਲ ਬਦਲਿਆ ਹੋਇਆ ਏ.ਟੀ.ਐਮ ਕਾਰਡ ਕਿਸੇ ਹੋਰ ਏ.ਟੀ.ਐਮ ਵਿੱਚ ਪੈਸੇ ਕਢਵਾਉਣ ਵਾਲੇ ਵਿਕਤੀਆਵਿਅਕਤੀਆਂ ਨਾਲ ਬਦਲ ਲੈਂਦੇ ਸਨ।
ਬ੍ਰਾਮਦਗੀ:- ਕੁੱਲ 6 ਏ.ਟੀ.ਐਮ ਕਾਰਡ ਵੱਖ ਵੱਖ ਬੈਂਕਾਂ ਦੇ
1 ਮੋਟਰਸਾਇਕਲ ਹਾਂਡਾ ਸ਼ਾਇਨ
5 ਹਜਾਰ ਰੁਪਏ ਕਰੰਸੀ ਨੋਟ
ਗ੍ਰਿਫਤਾਰੀ ਦੀ ਜਗਾ :-ਦੋਰਾਨੇ ਨਾਕਾਬੰਦੀ ਦੋਸੀਆ ਨੂੰ ਓਸਵਾਲ ਹਸਪਤਾਲ ਵੱਲੋ ਆਉਂਦਿਆਂ ਨੂੰ ਚੀਮਾ ਚੋਂਕ ਤੋ ਮਿਤੀ 18-9-17 ਨੂੰ ਗ੍ਰਿਫਤਾਰ ਕੀਤਾ ਗਿਆ ਹੈ।
No comments:
Post a Comment