Showing posts with label BSNL. Show all posts
Showing posts with label BSNL. Show all posts

Tuesday, July 24, 2018

Ludhiana BSNL ਮੁਲਾਜ਼ਮਾਂ ਦੀ ਤਿੰਨ ਰੋਜ਼ਾ ਭੁੱਖ ਹੜਤਾਲ ਸ਼ੁਰੂ

26 ਜੁਲਾਈ ਤੱਕ ਚੱਲੇਗੀ ਭੁੱਖ ਹੜਤਾਲ
ਲੁਧਿਆਣਾ: 24 ਜੁਲਾਈ 2018: (ਪੰਜਾਬ ਸਕਰੀਨ ਬਿਊਰੋ)::
ਭਾਰਤ ਸੰਚਾਰ ਨਿਗਮ ਲਿਮਟਿਡ ਨਾਲ ਸਬੰਧਤ ਵੱਖ ਵੱਖ ਜਥੇਬੰਦੀਆਂ ਵੱਲੋਂ ਮੰਗਾਂ ਦੇ ਹੱਕ ਵਿੱਚ ਸ਼ੁਰੂ ਕੀਤੀ ਤਿੰਨ ਰੋਜ਼ਾ ਭੁੱਖ ਹੜਤਾਲ ਅੱਜ ਤੋਂ ਸ਼ੁਰੂ ਹੋ ਗਈ ਹੈ, ਜੋ 26 ਜੁਲਾਈ ਤੱਕ ਚੱਲੇਗੀ। ਭਾਰਤ ਸੰਚਾਰ ਨਿਗਮ ਲਿਮਟਿਡ ਦੇ ਮੁਲਾਜ਼ਮ ਕਈ ਵਾਰ ਸੰਘਰਸ਼ ਕਰ ਚੁੱਕੇ ਹਨ। 
ਹੁਣ ਨਵੇਂ ਸੰਘਰਸ਼ ਲਈ ਇਹਨਾਂ ਦਾ ਅੱਜ ਪਹਿਲਾ ਦਿਨ ਸੀ। ਅੱਜ ਪਹਿਲੇ ਦਿਨ ਮੁਲਾਜ਼ਮਾਂ ਦੇ 20 ਮੈਂਬਰੀ ਜਥੇ ਨੇ ਭਾਰਤ ਨਗਰ ਚੌਕ ਸਥਿਤ ਜਨਰਲ ਮੈਨੇਜਰ ਦਫ਼ਤਰ ਦੇ ਬਾਹਰ ਭੁੱਖ ਹੜਤਾਲ ਸ਼ੁਰੂ ਕੀਤੀ। ਇਸ ਮੌਕੇ ਵੱਖ ਵੱਖ ਜਥੇਬੰਦੀਆਂ ਨਾਲ ਸਬੰਧਿਤ ਆਗੂਆਂ ਨੇ ਸੰਬੋਧਨ ਕਰਦਿਆਂ ਸਰਕਾਰ ਤੋਂ ਮੰਗ ਕੀਤੀ ਕਿ ਉਹ 1 ਜਨਵਰੀ 2017 ਤੋਂ ਪੈਂਡਿੰਗ ਪਈ ਤਨਖਾਹ ਸਕੇਲਾਂ ਸੋਧਣ ਦੀ ਮੰਗ ਨੂੰ ਤੁਰੰਤ ਪੂਰਾ ਕਰੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਚਾਰ ਜੀ ਸਪੈਕਟ੍ਰਮ ਭਾਰਤ ਸੰਚਾਰ ਨਿਗਮ ਲਿਮਟਿਡ ਨੂੰ ਵੀ ਅਲਾਟ ਕੀਤਾ ਜਾਵੇ ਕਿਉਂਕਿ ਅਜਿਹਾ ਨਾ ਹੋਣ ਕਾਰਨ ਬੀਐੱਸਐੱਨਐੱਲ ਨੂੰ ਘਾਟਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਬੀਐੱਸਐੱਨਐੱਲ ਦੇ ਸੇਵਾ ਮੁਕਤ ਮੁਲਾਜ਼ਮਾਂ ਨੂੰ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਵਾਂਗ ਪੈਨਸ਼ਨ ਦਿੱਤੀ ਜਾਵੇ। ਪੈਨਸ਼ਨ ਸੋਧਾਂ ਵੀ 1 ਜਨਵਰੀ 2017 ਤੋਂ ਬਕਾਇਆ ਹਨ।
ਇਕੱਠ ਨੂੰ ਸੰਬੋਧਨ ਕਰਦਿਆਂ ਅੱਜ ਮੁਲਾਜ਼ਮ ਆਗੂ ਜਸਵੀਰ ਸਿੰਘ, ਗੁਰਪ੍ਰੀਤ ਸਿੰਘ, ਕਾਮਰੇਡ ਸੁਰਜੀਤ ਸਿੰਘ, ਹਰਿੰਦਰ ਸਿੰਘ, ਕਮਲਜੀਤ ਸਿੰਘ ਸ਼ੰਕਰ, ਕਾਮਰੇਡ ਅਵਤਾਰ ਸਿੰਘ ਝਾਂਡੇ, ਦਰਸ਼ਨ ਸਿੰਘ, ਕਾਮਰੇਡ ਰਜਿੰਦਰ ਸਿੰਘ, ਸਿਕੰਦਰ ਸਿੰਘ, ਵਿਜੇ ਰੈਨਾ, ਨੰਦ ਕਿਸ਼ੋਰ ਸਮੇਤ ਕਈ ਆਗੂ ਭੁੱਖ ਹੜਤਾਲ ’ਤੇ ਬੈਠੇ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇ ਕੇਂਦਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ ਉਹ ਸੰਘਰਸ਼ ਹੋਰ ਤੇਜ਼ ਕਰਨਗੇ।

Saturday, November 18, 2017

ਲੁਧਿਆਣਾ ਵਿੱਚ BSNL ਦੀਆਂ ਅੰਡਰਗਰਾਊਂਡ ਤਾਰਾਂ ਚੋਰੀ

ਫਿਰੋਜ਼ਪੁਰ ਰੋਡ 'ਤੇ ਮਿੰਨੀ ਸਕੱਤਰੇਤ ਦੀ ਦੀਵਾਰ ਦੇ ਨਾਲ ਹੋਈ ਵਾਰਦਾਤ 
ਲੁਧਿਆਣਾ: 18 ਨਵੰਬਰ 2017: (ਪੰਜਾਬ ਸਕਰੀਨ ਬਿਊਰੋ):: 
ਮੰਗਲਵਾਰ 14 ਨਵੰਬਰ ਦੀ ਸ਼ਾਮ ਨੂੰ ਜਦੋਂ ਅਚਾਨਕ ਹੀ ਚਾਰ ਕੁ ਵਜੇ ਸਾਰਾ ਅਸਮਾਨ ਦਮ ਘੋਟੂ ਖਤਰਨਾਕ ਧੂਏਂ ਨਾਲ ਭਰ ਗਿਆ ਅਤੇ ਸਾਹ ਲੈਣਾ ਵੀ ਔਖਾ ਲੱਗਣ ਲੱਗਿਆ ਤਾਂ ਚੋਰਾਂ ਨੇ  ਇਸਨੂੰ ਸੁਨਹਿਰੀ ਮੌਕਾ ਸਮਝਿਆ। ਉਹਨਾਂ ਨੇ 14-15 ਨਵੰਬਰ ਦੀ ਰਾਤ ਨੂੰ ਭਾਰਤ ਸੰਚਾਰ ਨਿਗਮ ਦੀਆਂ ਅੰਡਰਗਰਾਊਂਡ ਤਾਰਾਂ ਹੀ ਚੋਰੀ ਕਰ ਲਈਆਂ। ਇਹ ਸਭ ਕੁਝ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਦਫਤਰ ਦੇ ਬਾਹਰ ਫਿਰੋਜ਼ਪੁਰ ਸੜਕ 'ਤੇ ਹੋਇਆ। ਇਥੇ ਨਾਲ ਲੱਗਦੀ ਇਮਾਰਤ ਵਿੱਚ ਡੀ ਸੀ ਦਫਤਰ ਵੀ ਮੌਜੂਦ ਹੈ ਅਤੇ ਕਈ  ਹੋਰ ਅਦਾਰੇ ਵੀ ਹਨ। ਇਥੋਂ ਕੁਝ ਦੂਰ ਹੀ ਭਾਰਤ ਨਗਰ ਚੋਂਕ ਵਿੱਚ ਹੀ ਭਾਰਤ ਸੰਚਾਰ ਨਿਗਮ ਦਾ ਦਫਤਰ ਵੀ ਮੌਜੂਦ ਹੈ। ਇਹ ਸਭ ਕੁਝ ਮਿੰਨੀ ਸਕੱਤਰੇਤ ਦੀ ਦੀਵਾਰ ਦੇ ਨਾਲ ਲੱਗਦੀ ਸਰਵਿਸ ਲੇਨ 'ਤੇ ਹੋਇਆ। ਜਿਥੋਂ ਲੁਧਿਆਣਾ ਫਿਰੋਜ਼ਪੁਰ ਸੜਕ ਲੰਘਦੀ ਹੈ। ਪੁਲਿਸ ਥਾਣਾ ਡਵੀਯਨ ਨੰਬਰ 5 ਵਿੱਚ ਇਹ ਕੇਸ ਦਰਜ ਹੈ।  ਲਓ ਦੇਖੋ ਘਟਨਾ ਵਾਲੀ ਥਾਂ ਤੋਂ ਇੱਕ ਕੈਮਰਾ ਰਿਪੋਰਟ--

Friday, August 23, 2013

ਬੀ. ਐੱਸ. ਐੱਨ. ਐੱਲ. ਦੇ ਮੁਲਾਜ਼ਮਾਂ ਦਾ ਸੰਘਰਸ਼ ਜਾਰੀ

ਮੰਗਾਂ ਨਾ ਮੰਨੀਆਂ ਗਈਆਂ ਤਾਂ ਤੇਜ਼ ਹੋ ਸਕਦਾ ਹੈ ਸੰਘਰਸ਼ 
ਲੁਧਿਆਣਾ:ਭਾਰਤ ਸੰਚਾਰ ਨਿਗਮ ਲਿਮਟਿਡ ਦੇ ਮੁਲਾਜਮਾਂ ਵੱਲੋਂ ਕੌਮੀ ਪਧਰ ਤੇ ਆਏ ਸੰਘਰਸ਼ ਦੇ ਸੜਦੇ ਨੂੰ ਪੰਜਾਬ ਭਰ 'ਚ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ।ਲੁਧਿਆਣਾ ਵਿੱਚ ਕਾਮਰੇਡ ਬਲਵਿੰਦਰ ਸਿੰਘ ਦੀ ਅਗਵਾਈ ਹੇਠ ਬੀ ਐਸ ਐਨ ਐਲ ਮੁਲਾਜਮਾਂ ਨੇ ਆਪਣੀ ਹੜਤਾਲ ਦੇ ਦੂਜੇ ਦਿਨ ਵੀ ਮੈਨੇਜਮੈਂਟ ਅਤੇ ਸਰਕਾਰ ਦੇ ਖਿਲਾਫ਼ ਜੋਸ਼ੀਲੀ ਨਾਅਰੇਬਾਜ਼ੀ ਕੀਤੀ। ਮੁਲਾਜ਼ਮ ਆਗੂਆਂ ਨੇ ਆਪਣੀਆਂ ਮੰਗਾਂ ਬਾਰੇ ਵਿਸਥਾਰ ਨਾਲ ਦੱਸਿਆ ਅਤੇ ਸਪਸ਼ਟ ਕੀਤਾ ਕਿ ਮੰਗਾਂ ਪੂਰੀਆਂ ਕਰਵਾਏ ਬਿਨਾ ਓਹ ਸੰਘਰਸ਼ਾਂ ਦਾ ਇਹ ਹੱਕੀ ਸਿਲਸਿਲਾ ਬੰਦ ਨਹੀਂ ਕਰਨਗੇ।
ਸੰਗਰੂਰ: ਜ਼ਿਲਾ ਸੰਗਰੂਰ ਵਿੱਚ ਵੀ ਬੀ. ਐੱਸ. ਐੱਨ. ਐੱਲ. ਮੁਲਾਜਮਾਂ ਦੇ ਸਾਂਝੇ ਮੋਰਚੇ ਵੱਲੋਂ ਦਿੱਤੇ ਤਿੰਨ ਰੋਜ਼ਾ ਧਰਨੇ ਦੇ ਦੂਜੇ ਦਿਨ ਬੀ. ਐੱਸ. ਐੱਨ. ਐੱਲ. ਦੇ ਦਫ਼ਤਰ ਸਾਹਮਣੇ ਭਰਵਾਂ ਧਰਨਾ ਦਿੱਤਾ ਗਿਆ। ਇਸ ਧਰਨੇ ਵਿੱਚ ਸਮੂਹ ਮੁਲਾਜਮਾਂ ਨੇ ਵਧ ਚੜ੍ਹ ਕੇ ਭਾਗ ਲਿਆ। ਇਸ ਧਰਨੇ ਨੂੰ ਬੀ. ਐੱਸ. ਐੱਨ. ਐੱਲ. ਇੰਪਲਾਈਜ਼ ਯੂਨੀਅਨ ਦੇ ਜ਼ਿਲਾ ਸਕੱਤਰ ਰਮੇਸ਼ਵਰ ਦਾਸ ਤੇ ਜ਼ਿਲਾ ਪ੍ਰਧਾਨ ਰਣਜੀਤ ਸਿੰਘ ਧਾਲੀਵਾਲ ਨੇ ਸੰਬੋਧਨ ਕੀਤਾ। ਇਹਨਾਂ ਮੁਲਾਜ਼ਮ ਆਗੂਆਂ ਨੇ ਕਿਹਾ ਕਿ ਸਰਕਾਰ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਸੰਬੰਧੀ ਸਰਕਾਰ ਟਾਲ-ਮਟੋਲ ਦੀ ਨੀਤੀ ਅਪਣਾ ਰਹੀ ਹੈ। ਇਹਨਾਂ ਆਗੂਆਂ ਨੇ ਮੁਲਾਜ਼ਮ ਵਿਰੋਧੀ ਨੀਤੀਆਂ ਖਿਲਾਫ਼ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਮੁਲਾਜ਼ਮਾਂ ਦੀਆਂ ਤਰੱਕੀਆਂ ਅਤੇ ਤਨਖਾਹਾਂ ਵਿਚ ਅਹਿਮ ਤਰੁੱਟੀਆਂ ਜਿਵੇਂ ਐੱਲ. ਟੀ. ਸੀ., ਮੈਡੀਕਲ ਭੱਤਾ, ਬੋਨਸ ਅਤੇ ਬੀ. ਐੱਸ. ਐੱਨ. ਐੱਲ. ਵਿਚ ਭਰਤੀ ਹੋਏ ਮੁਲਾਜ਼ਮਾਂ ਲਈ ਪੈਨਸ਼ਨ, ਪੰਜ ਦਿਨਾਂ ਦਾ ਹਫ਼ਤਾ ਆਦਿ ਕਾਫੀ ਦੇਰ ਤੋਂ ਲਟਕ ਰਹੀਆਂ ਹਨ ਜੇ ਹੁਣ ਵੀ ਇਹਨਾਂ ਨੂੰ ਨਾ ਮੰਨਿਆ ਗਿਆ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ ਅਤੇ ਕੇਂਦਰੀ ਯੂਨੀਅਨ ਦੇ ਸੱਦੇ 'ਤੇ ਕਿਸੇ ਵੀ ਸਮੇਂ ਕਿਸੇ ਵੀ ਜੋਸ਼ੀਲੇ ਸੰਘਰਸ਼ ਦਾ ਐਲਾਨ ਕੀਤਾ ਜਾ ਸਕਦਾ ਹੈ। ਜੇ ਕੇਂਦਰੀ ਲੀਡਰਸ਼ਿਪ ਵੱਲੋਂ ਅਜਿਹਾ ਐਲਾਨ ਕੀਤਾ ਜਾਂਦਾ ਹੈ ਤਾਂ ਉਸਨੂੰ ਪੂਰਾ ਕਰਨ ਵਿਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਸਰ ਨਹੀਂ ਛੱਡੀ ਜਾਵੇਗੀ। ਮੁਲਾਜਮਾਂ ਨੇ ਲੰਮੇ ਸੰਘਰਸ਼ਾਂ ਲੈ ਆਪਣੀ ਕਮਰ ਕਸ ਲਈ ਹੈ। ਇਸ ਧਰਨੇ ਨੂੰ ਮਲੇਰਕੋਟਲਾ ਇਕਾਈ ਦੇ ਬ੍ਰਾਂਚ ਸਕੱਤਰ ਗੁਰਮੀਤ ਸਿੰਘ, ਸੁਨਾਮ ਇਕਾਈ ਦੇ ਪ੍ਰਧਾਨ ਗੁਰਜੰਟ ਸਿੰਘ, ਬਰਨਾਲਾ ਇਕਾਈ ਦੇ ਪ੍ਰਧਾਨ ਸੁਰਿੰਦਰ ਕੁਮਾਰ, ਧੂਰੀ ਸ਼ਾਖਾ ਦੇ ਬਰਾਂਚ ਸਕੱਤਰ ਰੇਸ਼ਮ ਸਿੰਘ ਨੇ ਵੀ ਸੰਬੋਧਨ ਕੀਤਾ।
-----------------------

ਨਹੀਂ ਰਹੀ ਪੰਜਾਬ ਸਕਰੀਨ ਦੀ ਸਰਗਰਮ ਸੰਚਾਲਿਕਾ ਕਲਿਆਣ ਕੌਰ