Showing posts with label Gang. Show all posts
Showing posts with label Gang. Show all posts

Wednesday, May 25, 2022

ਗੈਂਗਸਟਰ ਲਵਜੀਤ ਸਿੰਘ ਉੱਰਫ ਲਵ 4 ਸਾਥੀਆ ਸਮੇਤ ਗ੍ਰਿਫਤਾਰ

25th May 2022 at 6:54 PM

ਗੈਂਗਸਟਰ ਲਖਵੀਰ ਸਿੰਘ ਉੱਰਫ ਲੰਡੇ ਦਾ ਸਾਥੀ ਹੈ ਲਵਜੀਤ 

ਆਟੋਮੈਟਿਕ 7 ਪਿਸਟਲਾਂ, ਇੱਕ ਮੈਗਜ਼ੀਨ ਏ.ਕੇ.-47, 45 ਜ਼ਿੰਦਾ ਕਾਰਤੂਸਾਂ  ਸਮੇਤ 2 ਗੱਡੀਆਂ ਵੀ  ਬ੍ਰਾਮਦ
     
ਐਸ.ਏ.ਐਸ. ਨਗਰ: 25 ਮਈ 2022: (ਮੋਹਾਲੀ ਸਕਰੀਨ//ਪੰਜਾਬ ਸਕਰੀਨ):: 
ਗੈਂਗਸਟਰਾਂ ਵਾਲੀ ਚੁਣੌਤੀ ਅਜੇ ਵੀ ਕਾਇਮ ਹੈ ਪਰ ਇਸ ਨਾਲ ਸਿਝਦੀਆਂ ਪੁਲਿਸ ਨੂੰ ਇੱਕ ਵੱਡੀ ਪ੍ਰਾਪਤੀ ਹੋਈ ਹੈ। ਇਸਦਾ ਵੇਰਵਾ ਪੁਲਿਸ ਨੇ ਖੁਦ ਮੀਡੀਆ ਨੂੰ ਦਿੱਤਾ। ਸ਼੍ਰੀ ਵਿਵੇਕ ਸ਼ੀਲ ਸੋਨੀ ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐਸ.ਏ.ਐਸ ਨਗਰ ਨੇ ਅੱਜ ਮੀਡੀਆ ਨੂੰ ਦੱਸਿਆ  ਕਿ ਮੋਹਾਲੀ ਪੁਲਿਸ ਵੱਲੋ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਮੁਤਾਬਿਕ ਸ਼੍ਰੀ ਮਨਪ੍ਰੀਤ ਸਿੰਘ ਐਸ.ਪੀ (ਦਿਹਾਤੀ) ਦੀ ਰਹਿਨੁਮਾਈ ਹੇਠ ਇੰਸਪੈਕਟਰ ਸ਼ਿਵ ਕੁਮਾਰ ਇੰਚਾਰਜ ਸੀ.ਆਈ.ਏ ਸਟਾਫ ਮੋਹਾਲੀ ਦੀ ਟੀਮ ਵੱਲੋ ਗੈਂਗਸਟਰ ਲਖਵੀਰ ਸਿੰਘ ਉੱਰਫ ਲੰਡੇ ਦਾ ਸਾਥੀ ਗੈਂਗਸਟਰ ਲਵਜੀਤ ਸਿੰਘ ਉੱਰਫ ਲਵ ਆਪਣੇ 4 ਸਾਥੀਆ ਸਮੇਤ ਗ੍ਰਿਫਤਾਰ ਕੀਤਾ ਹੈ ਜੋ ਇਹ ਗੈਂਗ ਫਿਰੋਤੀਆ, ਕਤਲ ਅਤੇ ਲੁੱਟਾ ਖੋਹਾ ਦੀਆ ਸੰਗੀਨ ਵਾਰਦਾਤਾ ਨੂੰ ਅੰਜਾਮ ਦਿੰਦੇ ਸਨ। ਪੁਲਿਸ ਨੇ ਗੁਪਤ ਸੂਚਨਾ  ਦੇ ਅਧਾਰ ਤੇ ਮੁਕੱਦਮਾ ਨੰ 104 ਮਿਤੀ 25.05.2022 ਅ/ਧ 399,402 ਆਈ.ਪੀ.ਸੀ. ਅਤੇ  ਆਰਮਜ਼ ਐਕਟ ਧਾਣਾ ਸਦਰ  ਖਰੜ ਵਿੱਚ ਦਰਜ  ਕਰਕੇ ਭਾਰੀ ਮਾਤਰਾ ਵਿੱਚ ਹਥਿਆਰ, 2 ਗੱਡੀਆਂ ਬ੍ਰਾਮਦ ਕੀਤੀਆਂ ਗਈਆਂ ਹਨ। ਇਸ ਸੰਬੰਧੀ ਇੱਕ ਪ੍ਰੈਸ ਨ ਵੀ ਜਾਰੀ ਕੀਤਾ ਗਿਆ। 
ਮੁੱਢਲੀ ਤਫਤੀਸ਼ ਦੌਰਾਨ ਇਨ੍ਹਾਂ ਦੋਸ਼ੀਆਂ ਨੇ ਮੰਨਿਆ ਹੈ ਕਿ ਇਨ੍ਹਾਂ ਦੇ ਉਪਰ ਪਹਿਲਾਂ ਵੀ ਅਪਰਾਧਿਕ ਮਾਮਲੇ ਦਰਜ ਹਨ ਅਤੇ ਨਾਮੀ ਗੈਂਗਸਟਰ ਲਖਵੀਰ ਸਿੰਘ ਉਰਫ ਲੰਡਾ ਦੇ ਲਈ ਫਰੋਤੀ ਮੰਗਣ, ਕਤਲ ਆਦਿ ਕਰਨ ਦਾ ਕੰਮ ਵੀ ਕਰਦੇ ਹਨ। ਜਿਨ੍ਹਾਂ ਨੇ ਇਹ ਮੰਨਿਆ ਕਿ ਇਨ੍ਹਾ ਵਾਰਦਾਤਾ ਨੂੰ ਅੰਜਾਮ ਦੇਣ ਲਈ ਜੋ ਹਥਿਆਰ ਵਰਤੇ ਜਾਂਦੇ ਹਨ ਉਹ ਲਖਵੀਰ ਸਿੰਘ ਉਰਫ ਲੰਡਾ ਵੱਲੋਂ ਹੀ ਮੁਹੱਇਆ ਕਰਵਾਏ ਗਏ ਹਨ। ਇਨ੍ਹਾਂ ਵੱਲੋਂ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਹੈ ਜਿਵੇ ਕਿ :-
ਇਸ ਗੈਂਗ ਵੱਲੋ ਮਿਤੀ 20-04-2022 ਨੂੰ ਪਿੰਡ ਖਾਲੜਾ ਵਿਖੇ ਫਿਰੋਤੀ ਲੈਣ ਲਈ ਲਖਵੀਰ ਸਿੰਘ ਲੰਡਾ ਦੇ ਕਹਿਣ ਤੇ ਗੋਲੀਆ ਚਲਾਈਆ ਗਈਆ ਸਨ। ਮਿਤੀ 28-04-2022 ਥਾਣਾ ਸਮਰਾਲਾ ਵਿੱਚ ਪੈਂਦੇ ਪਿੰਡ ਦਿਆਲਪੁਰ ਵਿਖੇ ਫਿਰੋਤੀ ਲੈਣ ਲਈ ਗੋਲੀਆ ਚਲਾ ਕੇ ਆਏ ਸਨ। ਜਿਸ ਸਬੰਧੀ ਮੁਕੱਦਮਾ ਨੰਬਰ 72 ਮਿਤੀ 28.04.2022 ਅ/ਧ 336,427 ਆਈ.ਪੀ.ਸੀ. 25 ਅਸਲਾ ਐਕਟ ਥਾਣਾ ਸਮਰਾਲਾ ਵਿਖੇ ਦਰਜ ਰਜਿਸਟਰ ਹੈ। ਮਿਤੀ 15-05-2022 ਨੂੰ ਪਿੰਡ ਮੁਕਸ਼ਕਾਬਾਦ ਥਾਣਾ ਸਮਰਾਲਾ ਵਿੱਚ ਇੱਕ ਵਿਅਕਤੀ ਦੇ ਪੱਟ ਵਿੱਚ ਗੋਲੀਆ ਮਾਰ ਕੇ ਆਏ ਸੀ। ਜਿਸ ਸਬੰਧੀ ਇਹਨਾ ਦੇ ਖਿਲਾਫ ਮੁਕੱਦਮਾ ਨੰ: 90 ਮਿਤੀ 15.05.2022 ਅ/ਧ 307,148,149 ਆਈ.ਪੀ.ਸੀ ਅਤੇ 25 ਅਸਲਾ ਐਕਟ ਥਾਣਾ ਸਮਰਾਲਾ ਦਰਜ ਰਜਿਸਟਰ ਹੈ।
ਇਨ੍ਹਾਂ ਦੋਸੀਆਂ ਵੱਲੋਂ ਕੁਝ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਣਾ ਸੀ ਜਿਵੇ ਕਿ ਜ਼ਿਲ੍ਹਾ ਤਰਨਤਾਰਨ ਅਤੇ ਸ਼ਾਹਕੋਟ ਏਰੀਏ ਵਿੱਚ ਲਖਵੀਰ ਸਿੰਘ ਉੱਰਫ ਲੰਡੇ ਗੈਂਗਸਟਰ ਵੱਲੋਂ ਕਤਲ ਕਰਵਾਉਣਾ ਸੀ।
ਬੈਂਕ ਲੁੱਟਣ ਦੀ ਤਿਆਰੀ ਵਿੱਚ ਸਨ:- ਅੱਜ ਮਿਤੀ 25-05-2022 ਨੂੰ ਜ਼ਿਲ੍ਹਾ ਐਸ.ਏ.ਐਸ ਨਗਰ ਦੇ ਕਿਸੇ ਬੈਂਕ ਨੂੰ ਹਥਿਆਰਾ ਦੀ ਨੋਕ ਤੇ ਲੁੱਟਣ ਦੀ ਤਿਆਰੀ ਵਿੱਚ ਸਨ।
ਗ੍ਰਿਫਤਾਰ ਦੋਸ਼ੀਆਂ ਦਾ ਵੇਰਵਾ 1) ਲਵਜੀਤ ਸਿੰਘ ਉਰਫ ਲਵ ਪੁੱਤਰ ਦਿਲਬਾਗ ਸਿੰਘ ਵਾਸੀ ਨੇੜੇ ਆਟਾ ਚੱਕੀ ਪਿੰਡ ਗੰਡੀਵਿੰਡ ਧੱਤਲ ਥਾਣਾ ਚੋਹਲਾ ਸਾਹਿਬ ਜਿਲ੍ਹਾ ਤਰਨ ਤਾਰਨ, 2) ਅਕਾਸਦੀਪ ਸਿੰਘ ਪੁੱਤਰ ਦਵਿੰਦਰ ਸਿੰਘ ਵਾਸੀ ਨੇੜੇ ਸਤਲੁਜ ਪੈਲੇਸ ਪਿੰਡ ਹਰੀਕੇ ਪਤੱਣ ਥਾਣਾ ਹਰੀਕੇ ਜਿਲ੍ਹਾ ਤਰਨ ਤਾਰਨ, 3) ਗੁਰਜੰਟ ਸਿੰਘ ਪੁੱਤਰ ਦਵਿੰਦਰ ਸਿੰਘ ਵਾਸੀ ਨੇੜੇ ਗੁਰੁਦੁਆਰਾ ਸਾਹਿਬ ਪਿੰਡ ਸਾਹਪੁਰ ਥਾਣਾ ਅਮਲੋਹ ਜਿਲ੍ਹਾ ਫਤਿਹਗੜ ਸਾਹਿਬ, 4)  ਪਰਮਵੀਰ ਸਿੰਘ ਪੁੱਤਰ ਕੇਵਲ ਸਿੰਘ ਵਾਸੀ ਪਿੰਡ ਗਹਿਲੇਵਾਲ ਥਾਣਾ ਸਮਰਾਲਾ ਜਿਲ੍ਹਾ ਲੁਧਿਆਣਾ, 5) ਸੁਨੀਲ ਕੁਮਾਰ ਉਰਫ ਬੱਚੀ ਪੁੱਤਰ ਦਲਬੀਰ ਸਿੰਘ ਵਾਸੀ ਨੇੜੇ ਕੋਲਡ ਸਟੋਰ ਹਿੰਮਤ ਨਗਰ ਸਮਰਾਲਾ ਥਾਣਾ ਸਮਰਾਲਾ ਜਿਲ੍ਹਾ ਲੁਧਿਆਣਾ
ਇਸ ਮੌਕੇ ਕੀਤੀ ਬ੍ਰਾਮਦਗੀ 7 ਪਿਸਟਲ ਸਮੇਤ 7 ਮੈਗਜੀਨ, 1 ਮੈਗਜੀਨ ਏ.ਕੇ.-47, 45 ਜਿੰਦਾ ਕਾਰਤੂਸ, ਇੱਕ ਗੱਡੀ ਬਲ਼ੇਰੋ ਨੰਬਰੀ ਪੀ.ਬੀ. 11 ਬੀ.ਐਫ. 9009,  ਇੱਕ ਗੱਡੀ ਟਾਟਾ ਸਫਾਰੀ ਨੰਬਰੀ ਪੀ.ਬੀ. 11 ਬੀ.ਈ. 7731,  ਨਕਦੀ ਕੈਸ਼ ਭਾਰਤੀ ਕਰੰਸੀ :- 3,200 ਸ਼ਾਮਿਲ ਹੈ।
ਕ੍ਰਿਮੀਨਲ ਹਿਸਟਰੀ ਇਸ ਪ੍ਰਕਾਰ ਹੈ
1) ਲਵਜੀਤ ਸਿੰਘ ਉੱਰਫ ਲਵ ਦੇ ਖਿਲਾਫ ਪਹਿਲਾਂ ਪੰਜ ਮੁੱਕਦਮੇ ਵੱਖ ਵੱਖ ਧਾਰਾਵਾ 392,307 ਆਈ.ਪੀ.ਸੀ., 25 ਆਰਮਜ਼ ਐਕਟ ਅਤੇ ਐਕਸਟੋਰਸ਼ਨ ਦੇ ਪੰਜਾਬ ਦੇ ਵੱਖ ਵੱਖ ਥਾਣਿਆ ਵਿੱਚ ਦਰਜ ਹਨ। ਉਮਰ ਕਰੀਬ 21 ਸਾਲ
2) ਅਕਾਸ਼ਦੀਪ ਸਿੰਘ ਦੇ ਖਿਲਾਫ ਪਹਿਲਾ ਦੋ ਮੁੱਕਦਮੇ 307 ਆਈ.ਪੀ.ਸੀ., 25 ਆਰਮਜ਼ ਐਕਟ ਦੇ ਪੰਜਾਬ ਦੇ ਵੱਖ ਵੱਖ ਥਾਣਿਆ ਵਿੱਚ ਦਰਜ ਹਨ। ਉਮਰ ਕਰੀਬ 21 ਸਾਲ
3) ਗੁਰਜੰਟ ਸਿੰਘ ਦੇ ਖਿਲਾਫ ਪਹਿਲਾ ਦੋ ਮੁੱਕਦਮੇ 307 ਆਈ.ਪੀ.ਸੀ., 25 ਆਰਮਜ਼ ਐਕਟ ਦੇ ਥਾਣਾ ਸਮਰਾਲਾ ਜ਼ਿਲ੍ਹਾ  ਲੁਧਿਆਣਾ ਵਿੱਚ ਦਰਜ ਹਨ।ਉਮਰ ਕਰੀਬ 20 ਸਾਲ
4) ਪਰਮਵੀਰ ਸਿੰਘ ਦੇ ਖਿਲਾਫ ਪਹਿਲਾ ਦੋ ਮੁੱਕਦਮੇ 307 ਆਈ.ਪੀ.ਸੀ., 25 ਆਰਮਜ਼ ਐਕਟ ਦੇ ਥਾਣਾ ਸਮਰਾਲਾ ਜ਼ਿਲ੍ਹਾ  ਲੁਧਿਆਣਾ ਵਿੱਚ ਦਰਜ ਹਨ।ਉਮਰ ਕਰੀਬ 19 ਸਾਲ
5) ਸੁਨੀਲ ਕੁਮਾਰ ਉਰਫ ਬੱਚੀ ਦੇ ਖਿਲਾਫ ਪਹਿਲਾ ਪੰਜ ਮੁੱਕਦਮੇ 326,307 ਆਈ.ਪੀ.ਸੀ., 25 ਆਰਮਜ਼ ਐਕਟ ਅਤੇ ਐਨ.ਡੀ.ਪੀ.ਐਸ. ਐਕਟ ਦੇ ਪੰਜਾਬ ਦੇ ਵੱਖ ਵੱਖ ਥਾਣਿਆ ਵਿੱਚ ਦਰਜ ਹਨ। ਉਮਰ ਕਰੀਬ 22 ਸਾਲ

Wednesday, September 08, 2021

ਖੰਨਾ ਪੁਲਿਸ ਵੱਲੋਂ ਬੈਂਕ/ਏ.ਟੀ.ਐਮ. ਫਰਾਡ ਕਰਨ ਵਾਲਾ ਅੰਤਰਰਾਜੀ ਗਿਰੋਹ ਕਾਬੂ

8th September 2021 at 6:06 PM

 ਵੱਖ-ਵੱਖ ਬੈਂਕਾਂ ਦੇ 72 ਏ.ਟੀ.ਐਮ. ਕਾਰਡ ਵੀ ਕੀਤੇ ਬਰਾਮਦ 


ਖੰਨਾ
/ਲੁਧਿਆਣਾ: 08 ਸਤੰਬਰ 2021:(ਲੁਧਿਆਣਾ ਸਕਰੀਨ ਬਿਊਰੋ):: 

ਇੱਕ ਇੱਕ ਪੈਸਾ ਕਰ ਕੇ ਜੋੜੀਆਂ ਬੱਚਤਾਂ ਨੂੰ ਬਚਾਉਣਾ ਹੀ ਦੂਭਰ ਹੋ ਗਿਆ ਹੈ। ਘਰਾਂ ਵਿੱਚ ਚੋਰ ਡਾਕੂ ਪੈ ਜਾਂਦੇ ਹਨ ਇਸ ਲਈ ਸੋਚਿਆ ਜਾਂਦਾ ਸੀ ਕਿ ਬੈਂਕ ਵਿੱਚ ਰੱਖ ਦਿਓ। ਬੈਂਕਾਂ ਵਿੱਚ ਰੱਖੀ ਰਕਮ ਦੀ ਵਰਤੋਂ ਲਈ ਲੋਕ ਆਮ ਤੌਰ ਤੇ ਏਟੀਐਮ ਕਾਰਡ ਜੇਬ ਵਿੱਚ ਰੱਖਦੇ ਹਨ। ਇਹਨਾਂ ਕਾਰਡਾਂ ਨੂੰ ਵੀ ਕੁਝ ਸ਼ਾਤਰ ਲੋਕ ਬੜੀ ਚਲਾਕੀ ਨਾਲ ਆਪਣੀ ਜੇਬ ਵਿਚ ਪਾ ਕੇ ਤੁਰਦੇ ਬਣਦੇ ਹਨ। ਇਹਨਾਂ ਸ਼ਾਤਰ ਲੋਕਾਂ ਦੇ ਹੀ ਇੱਕ ਗਿਰੋਹ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ ਖੰਨਾ ਪੁਲਿਸ ਨੇ। 
ਖੰਨਾ ਦੇ ਸੀਨੀਅਰ ਪੁਲਿਸ ਕਪਤਾਨ ਸ਼੍ਰੀ ਗੁਰਸ਼ਰਨਦੀਪ ਸਿੰਘ ਗਰੇਵਾਲ ਪੀ.ਪੀ.ਐਸ ਨੇ ਇਸਦੀ ਜਾਣਕਾਰੀ ਬਾਕਾਇਦਾ ਪ੍ਰੈਸ ਕਾਨਫਰੰਸ ਕਰ ਕੇ ਦਿੱਤੀ।ਉਹਨਾਂ ਦੱਸਿਆ ਕਿ ਖੰਨਾ ਪੁਲਿਸ ਵੱਲੋ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਵਿੱਢੀ ਗਈ ਸਪੈਸ਼ਲ ਮੁਹਿੰਮ ਵਿੱਚ ਖੰਨਾ ਪੁਲਿਸ ਨੂੰ ਬੈਂਕ/ਏ.ਟੀ.ਐਮ. ਫਰਾਡ ਕਰਨ ਵਾਲੇ ਅੰਤਰਰਾਜੀ ਗਿਰੋਹ ਦੇ ਮੈਂਬਰਾਂ ਨੂੰ ਮਿਤੀ 7 ਸਤੰਬਰ 2021 ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਇਸ ਗਿਰੋਹ ਦੇ ਕੁਝ ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। 
ਵੇਰਵੇ ਮੁਤਾਬਿਕ ਜੇਰ ਸਰਕਰਦਗੀ ਸ਼੍ਰੀ ਮਨਪ੍ਰੀਤ ਸਿੰਘ, ਪੀ.ਪੀ.ਐਸ. ਪੁਲਿਸ ਕਪਤਾਨ (ਆਈ) ਖੰਨਾ, ਸ਼੍ਰੀ ਰਾਜਨਪ੍ਰਮਿੰਦਰ ਸਿੰਘ ਪੀ.ਪੀ.ਐੱਸ, ਉਪ ਪੁਲਿਸ ਕਪਤਾਨ ਖੰਨਾ, ਥਾਣੇਦਾਰ ਰਵਿੰਦਰ ਕੁਮਾਰ ਮੁੱਖ ਅਫਸਰ ਥਾਣਾ ਸਿਟੀ-1 ਖੰਨਾ ਦੇ ਸਹਾਇਕ ਥਾਣੇਦਾਰ ਜਗਤਾਰ ਸਿੰਘ ਸਮੇਤ ਪੁਲਿਸ ਪਾਰਟੀ ਵੱਲੋ ਇੱਕ ਖੂਫੀਆ ਜਾਣਕਾਰੀ ਪ੍ਰਾਪਤ ਹੋਈ ਕਿ ਪੰਜਾਬ, ਹਰਿਆਣਾ, ਦਿੱਲੀ, ਯੂ.ਪੀ. ਤੇ ਹੋਰ ਵੱੱਖ-ਵੱਖ ਰਾਜਾਂ ਦੇ ਭੋਲੇ ਭਾਲੇ ਲੋਕਾਂ/ਬਜ਼਼ੁਰਗਾਂ ਦੇ ਬੈਂਕ ਖਾਤਿਆ ਵਿੱਚ ਪੈਸੇ ਕੱਢਵਾ ਕੇ ਠੱਗੀ ਮਾਰਨ ਵਾਲੇ ਗਿਰੋਹ ਦੇ ਮੈਂਬਰ ਠੱਗੀ ਮਾਰਨ ਦੇ ਇਰਾਦੇ ਨਾਲ ਖੰਨਾ ਸ਼ਹਿਰ ਵਿੱਚ ਘੁੰਮ ਰਹੇ ਹਨ, ਜਿਸ ਤੇ ਕਾਰਵਾਈ ਕਰਦਿਆਂ ਖੰਨਾ ਵਿੱਚ ਹੀ ਰਤਨਹੇੜੀ ਫਾਟਕਾਂ ਨੇੜੇ ਦੌਰਾਨੇ ਗਸਤ ਦੋਸ਼ੀਆਂ 1) ਸੋਨੂੰ ਪੁੱਤਰ ਮਨੋਜ ਵਾਸੀ ਹੀਰਾਪੁਰ ਥਾਣਾ ਕੋਤਵਾਲੀ ਕਲਪੀ, ਜਿਲਾਂ ਜਲੂਨ, ਯੂ.ਪੀ. ਅਤੇ 2) ਭੂਰੇ ਪੁੱਤਰ ਸੁਮਿਤ ਨਰਾਇਣ ਵਾਸੀ ਕੰਨਝਾਰੀ, ਥਾਣਾ ਕਠਾਊਡ, ਜਿਲ੍ਹਾਂ ਜਲੂਨ, ਯੂ.ਪੀ. ਨੂੰ ਕਾਬੂ ਕਰਕੇ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ ਅਤੇ ਉਕਤ ਵਿਅਕਤੀਆ ਦੇ ਖਿਲਾਫ ਮੁੱਕਦਮਾ ਨੰਬਰ 138, ਮਿਤੀ 07।09।2021 ਅ/ਧ 420, 380 ਭ ਦੰ ਥਾਣਾ ਸਿਟੀ-1 ਖੰਨਾ, ਦਰਜ ਰਜਿਸਟਰ ਕੀਤਾ ਗਿਆ। 
ਦੋਸ਼ੀ ਉੱਕਤਾਨ ਪਾਸੋਂ ਵੱਖ ਵੱਖ ਬੈਂਕਾਂ ਦੇ ਕੁੱਲ 72 ਏ.ਟੀ.ਐਮ. ਕਾਰਡ ਬ੍ਰਾਮਦ ਹੋਏ, ਜਿਨ੍ਹਾਂ ਦੀ ਡੂੰਘਾਈ ਨਾਲ ਪੁੱਛਗਿੱਛ ਕਰਨ 'ਤੇ ਇਹ ਗੱਲ ਸਾਹਮਣੇ ਆਈ ਕਿ ਦੋਸ਼ੀ ਉੱਕਤਾਨ ਭੋਲੇ ਭਾਲੇ ਤੇ ਬਜੁਰਗ ਲੋਕਾਂ ਦੇ ਏ.ਟੀ.ਐਮ. ਕਾਰਡ ਮੱਦਦ ਕਰਨ ਦੇ ਬਹਾਨੇ ਚਲਾਕੀ ਨਾਲ ਬਦਲ ਲੈਂਦੇ ਸੀ ਤੇ ਉਨ੍ਹਾਂ ਦੇ ਏ.ਟੀ.ਐਮ. ਕਾਰਡ ਨੰਬਰ ਦੇਖ ਲੈਂਦੇ ਸੀ ਅਤੇ ਬਾਅਦ ਵਿੱਚ ਉਨ੍ਹਾਂ ਦੇ ਖਾਤਿਆ ਵਿੱਚੋ ਵੱਖ-ਵੱਖ ਏ.ਟੀ.ਐਮ. ਰਾਹੀ ਕਾਨਪੂਰ, ਲੱਖਨਊ, ਦਿੱਲੀ, ਯੂ.ਪੀ. ਆਦਿ ਥਾਵਾਂ ਤੋਂ ਪੈਸੇ ਕਢਵਾ ਲੈਂਦੇ ਸੀ ਅਤੇ ਦੋਸ਼ੀ ਉਕਤਾਨ ਨੇ ਦੱਸਿਆ ਕਿ ਉਹ ਆਪਣੇ ਜਾਣਕਾਰਾਂ ਅਤੇ ਪਿੰਡ ਦੇ ਲੋਕਾਂ ਨੂੰ ਕੁੱਝ ਪੈਸੇ ਦਾ ਲਾਲਚ ਦੇ ਕੇ ਉਨ੍ਹਾਂ ਦੇ ਏ.ਟੀ.ਐਮ. ਕਾਰਡ ਲੈ ਲੈਂਦੇ ਸੀ ਅਤੇ ਉਨ੍ਹਾਂ ਦੇ ਬੈਂਕ ਖਾਤਿਆ ਵਿੱਚ ਕੁੱਝ ਪੈਸੇ ਜਮ੍ਹਾਂ ਕਰਵਾ ਕੇ, ਉਨ੍ਹਾਂ ਦੇ ਏ.ਟੀ.ਐਮ. ਕਾਰਡ ਰਾਹੀਂ ਏ.ਟੀ.ਐਮ. ਮਸ਼ੀਨਾਂ ਵਿੱਚੋ ਪੈਸੇ ਕਢਵਾਉਣ ਉਪਰੰਤ ਵੀ ਕੁੱਝ ਤਕਨੀਕੀ ਢੰਗਾਂ ਨਾਲ ਏ.ਟੀ.ਐਮ. ਦੀ ਟ੍ਰਾਜੈਕਸ਼ਨ ਫੇਲਡ ਕਰਵਾ ਲੈਂਦੇ ਸੀ ਅਤੇ ਫੇਰ ਫੇਲਡ ਹੋਈ ਟ੍ਰਾਂਜੈਕਸ਼ਨ ਦੇ ਸਬੰਧ ਵਿੱਚ ਬੈਂਕ ਨੂੰ ਆਨਲਾਇਨ ਕੰਪਲੇਟ ਪਾ ਕੇ ਪੈਸੇ ਰਿਫੰਡ ਕਰਵਾ ਕੇ ਬੈਂਕਾਂ ਨਾਲ ਵੀ ਠੱਗੀ ਮਾਰਦੇ ਸਨ, ਜਿਨ੍ਹਾਂ ਨੇ ਹੁਣ ਤੱਕ ਕਰੀਬ 10-20 ਲੱਖ ਰੁਪਏ ਦੀ ਠੱਗੀ ਮਾਰੀ ਹੈ। ਦੋਸ਼ੀ ਪਾਸੋਂ ਪੁੱਛਗਿੱਛ ਜਾਰੀ ਹੈ, ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

ਬ੍ਰਾਮਦਗੀ:
1) ਵੱਖ ਵੱਖ ਬੈਂਕਾਂ ਦੇ 72 ਏ.ਟੀ.ਐਮ ਕਾਰਡ। ਪਤਾ ਨਹੀਂ ਇਹਨਾਂ ਦੀ ਮਦਦ ਨਾਲ ਇਹਨਾਂ ਭੈੜੇ ਅਨਸਰਾਂ ਨੇ ਕਿਸ ਕਿਸ ਦੇ ਬੈਂਕ ਖਾਤੇ ਖਾਲੀ ਕੀਤੇ ਹੋਣਗੇ। 

ਗ੍ਰਿਫਤਾਰ ਦੋਸ਼ੀ: ਫਿਲਹਾਲ ਇਸ ਗਿਰੋਹ ਦੇ ਦੋ ਮੈਂਬਰਾਂ ਨੂੰ ਹੀ ਕਾਬੂ ਕੀਤਾ ਜਾ ਸਕਿਆ ਪਰ ਇਹਨਾਂ ਕੋਲੋਂ ਹੋਣ ਵਾਲੀ ਪੁੱਛਗਿੱਛ ਵਿਚ ਕਈ ਅਹਿਮ ਖੁਲਾਸੇ ਹੋਣਗੇ। ਗ੍ਰਿਫਤਾਰ ਕੀਤੇ ਜਾਣ ਵਾਲਿਆਂ ਵਿੱਚ ਇੱਕ ਤਾਂ ਸੋਨੂੰ ਪੁੱਤਰ ਮਨੋਜ ਹੈ ਜੋ ਕਿ ਹੀਰਾਪੁਰ ਥਾਣਾ ਕੋਤਵਾਲੀ ਕਲਪੀ, ਜਿਲਾਂ ਜਲੂਨ, ਯੂ.ਪੀ. ਦਾ ਰਹਿਣ ਵਾਲਾ ਹੈ। 
ਸੋਨੂ ਦਾ ਨਾਲ ਹੀ ਇਸਦਾ ਸਾਥੀ ਭੂਰੇ ਪੁੱਤਰ ਸੁਮਿਤ ਨਰਾਇਣ ਵੀ ਕਾਬੂ ਕੀਤਾ ਗਿਆ ਜੋ ਕਿ ਕੰਨਝਾਰੀ, ਥਾਣਾ ਕਠਾਊਡ, ਜਿਲ੍ਹਾਂ ਜਲੂਨ, ਯੂ.ਪੀ. ਦਾ ਰਹਿਣ ਵਾਲਾ ਹੈ। 

Friday, January 26, 2018

ਵਿੱਕੀ ਗੌਂਡਰ ਅਤੇ ਉਸਦਾ ਸਾਥੀ ਪ੍ਰੇਮਾ ਲਾਹੌਰੀਆ ਪੁਲਿਸ ਮੁਕਾਬਲੇ ਵਿੱਚ ਹਲਾਕ

ਤੀਜੇ ਸਾਥੀ ਨੇ ਹਸਪਤਾਲ ਜਾ ਕੇ ਇਲਾਜ ਦੌਰਾਨ ਦਮ ਤੋੜਿਆ 
ਅਬੋਹਰ: 26 ਜਨਵਰੀ 2018: (ਪੰਜਾਬ ਸਕਰੀਨ ਬਿਊਰੋ):: 
ਸੁੱਖਾ ਵੀ ਸੁਰਖੀਆਂ ਵਿੱਚ ਸੀ  
ਸੁੱਖਾ ਕਾਹਲਵਾਂ ਦੀ ਲਾਸ਼ 
ਨਾਭਾ ਜੇਲ੍ਹ 'ਚੋਂ ਫ਼ਰਾਰ ਹੋਏ ਗੈਂਗਸਟਰ ਵਿੱਕੀ ਗੌਂਡਰ ਨੂੰ ਅਜ ਦੇਰ ਸ਼ਾਮ ਅਬੋਹਰ ਨੇੜੇ ਪੁਲਿਸ ਮੁਕਾਬਲੇ 'ਚ ਉਸਦੇ ਇਕ ਸਾਥੀ ਸਮੇਤ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਮਾਰੇ ਗਏ ਦੋਵੇਂ ਗੈਂਗਸਟਰ ਇਨਾਮੀ ਅਪਰਾਧੀ ਸਨ ਅਤੇ ਚਿਰਾਂ ਤੋਂ ਮੀਡੀਆ ਦੀਆਂ ਸੁਰਖੀਆਂ ਵਿੱਚ ਸਨ। ਬਾਅਦ ਵਿੱਚ ਹਸਪਤਾਲ ਵਿੱਚ ਦਾਖਲ ਉਹਨਾਂ ਦੇ ਤੀਜੇ ਸਾਥੀ ਦੀ ਵੀ ਮੌਤ ਹੋ ਗਈ। 
ਇਸ ਸਬੰਧੀ ਜਿੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਸ਼ਲ ਮੀਡੀਆ ਰਾਹੀਂ ਟਵੀਟ ਕਰਕੇ ਪੁਲਿਸ ਨੂੰ ਵਧਾਈ ਦਿੱਤੀ ਹੈ ਉੱਥੇ ਵਿੱਕੀ ਗੌਂਡਰ ਦੇ ਹਮਾਇਤੀਆਂ ਨੇ ਇਸ ਮੁਕਾਬਲੇ ਨੂੰ ਇੱਕ ਨਾ ਪੂਰਾ ਹੋ ਸਕਣ ਵਾਲਾ ਘਾਟਾ ਆਖਿਆ ਹੈ। 
ਵਿੱਕੀ ਦੀ ਇਹ ਫੋਟੋ ਦ ਟ੍ਰਿਬਿਊਨ ਚੋਂ ਧੰਨਵਾਦ ਸਹਿਤ 
ਜ਼ਿਕਰਯੋਗ ਹੈ ਕਿ ਪੰਜਾਬ ਦੇ ਗੈਂਗ ਅੱਜਕਲ੍ਹ ਫ਼ਿਲਮੀ ਕਹਾਣੀਆਂ ਨੂੰ ਵੀ ਮਾਤ ਪਾ ਰਹੇ ਸਨ। ਜੇਲ੍ਹਾਂ ਵਿੱਚੋਂ ਮੋਬਾਈਲ ਫੋਨਾਂ ਨਾਲ ਵੀ ਇਹ ਗੈਂਗ ਸੰਚਾਲਿਤ ਹੁੰਦੇ। ਪੰਜਾਬ ਵਿੱਚ ਖਾੜਕੂਵਾਦ ਦੀ ਦਹਿਸ਼ਤ ਖਤਮ ਹੋਈ ਤਾਂ ਛੇਤੀ ਹੀ ਗੈਂਗ ਵਾਰ ਵਾਲੀ ਦਹਿਸ਼ਤ ਨੇ ਸਿਰ ਚੁੱਕ ਲਿਆ। ਵੱਖ ਵੱਖ ਗਿਰੋਹ ਬਣ ਗਏ। ਹਥਿਆਰਾਂ ਦੀ ਵਰਤੋਂ ਫਿਰ ਆਮ ਹੋਣ ਲੱਗ ਪਈ। ਕਤਲਾਂ ਦਾ ਸਿਲਸਿਲਾ ਆਮ ਹੋ ਗਿਆ। ਸੋਸ਼ਲ ਮੀਡੀਆ ਰਹਿਣ ਧਮਕੀਆਂ ਦਿੱਤੀਆਂ। ਸੋਸ਼ਲ ਮੀਡੀਆ ਰਾਹੀਂ ਧਮਕੀਆਂ ਦਿੱਤੀਆਂ ਜਾਂਦੀਆਂ। 
ਗਿਰੋਹਾਂ ਦੀ ਦਹਿਸ਼ਤ ਉਸ ਵੇਲੇ ਸਿਖਰਾਂ 'ਤੇ ਪੁੱਜ ਗਈ ਜਦੋਂ ਅਮ੍ਰਿਤਸਰ ਵਿੱਚ ਛੇਹਰਟਾ ਨੇੜੇ ਇੱਕ ਏ ਐਸ ਆਈ ਨੇ ਆਪਣੀ ਧੀ ਨੂੰ ਛੇੜਨ ਦਾ ਵਿਰੋਧ ਕੀਤਾ ਤਾਂ ਦਿਨ ਦਿਹਾੜੇ ਉਸ  ਏ ਐਸ ਆਈ ਦਾ ਵੀ ਕਤਲ ਕਰ ਦਿੱਤਾ ਗਿਆ। ਮੀਡੀਆ ਵਿੱਚ ਸਾਫ ਆਇਆ ਕਿ ਕਾਤਲ ਰਣਜੀਤ ਰਾਣਾ ਨੇ ਬੜੀ ਬੇਰਹਿਮੀ ਨਾਲ ਉਸ ਏ ਐਸ ਆਈ ਨੂੰ ਮਾਰਿਆ ਅਤੇ ਗੋਲੀਆਂ ਚਲਾਉਣ ਲੱਗਿਆਂ ਆਪਣੀ ਸੱਤਾਧਾਰੀ ਪਾਰਟੀ ਦਾ ਨਾਮ ਲੈ ਕੇ ਨਾਅਰੇ ਵੀ ਲਾਏ। ਹਿਰਦਾ ਵਲੂੰਧਰਨ ਵਾਲੀ ਗੱਲ ਇਹ ਵੀ ਸੀ ਕਿ ਉਸ ਥਾਣੇ ਦਾ ਉਸ ਵੇਲੇ ਦਾ ਮੁਖੀ ਇਸ ਸਾਰੇ ਘਟਨਾਕ੍ਰਮ ਨੂੰ ਮੂਕ ਦਰਸ਼ਕ ਬਣ ਕੇ ਦੇਖਦਾ ਰਿਹਾ। ਹੋਲੀ ਹੋਲੀ ਗੁੰਡਾਗਰਦੀ ਵਾਲੀ ਦਹਿਸ਼ਤ ਦਾ ਇਹ ਸਿਲਸਿਲਾ ਵਧਦਾ ਚਲਾ ਗਿਆ। 
ਲੋਕਾਂ ਦੀ ਗੱਲ ਨਾ ਪੁਲਿਸ ਸੁਣਦੀ ਸੀ ਅਤੇ ਨਾ ਹੀ ਬਾਹੂਬਲੀ। ਤੰਗ ਆ ਕੇ ਲੋਕ ਇਹਨਾਂ ਗਿਰੋਹਾਂ ਕੋਲੋਂ ਹੀ ਆਸਰਾ ਮੰਗਣ ਲੱਗੇ। "ਕਮਜ਼ੋਰਾਂ" ਨੂੰ ਬਚਾਉਣ ਜਾਂ ਮਦਦ ਦੇਣ ਦੇ ਇਸ ਰੁਝਾਨ ਵਿੱਚ ਰੁਪਿੰਦਰ ਗਾਂਧੀ ਵਰਗੇ ਚੇਹਰੇ ਵੀ ਸਾਹਮਣੇ ਆਏ ਜਿਸ 'ਤੇ ਫ਼ਿਲਮਾਂ ਬਣੀਆਂ। ਸੁੱਖਾ ਕਾਹਲੋਂ ਉਰਫ ਸੁੱਖਾ ਕਾਹਲਵਾਂ ਦਾ ਨਾਮ ਜਦੋਂ ਕਿਸੇ ਵਿਰੋਧੀ ਧਿਰ ਵੱਲੋਂ ਰੰਜਿਸ਼ ਅਧੀਨ ਪੁਲਿਸ ਕੋਲ ਲਿਖਵਾ ਦਿੱਤਾ ਗਿਆ ਤਾਂ ਪਰਚਾ ਦਰਜ ਹੋ ਗਿਆ। ਇਥੇ 150 ਏਕੜ ਜ਼ਮੀਨ ਦੇ ਮਾਲਕ ਸੁੱਖਾ ਕਾਹਲੋਂ ਨੇ ਆਪਣੇ ਮਾਤਾ ਪਿਤਾ ਕੋਲ ਛੇਤੀ ਹੀ ਅਮਰੀਕਾ ਚਲੇ ਜਾਣਾ ਸੀ। ਪਰ ਇਸ ਪੁਲਿਸ ਕਾਰਵਾਈ ਨਾਲ ਉਸਦੇ ਸਾਰੇ ਸੁਪਨੇ ਟੁੱਟ ਗਏ। ਇਸ ਸੁੱਖਾ ਕਾਹਲਵਾਂ ਨੂੰ ਪੁਲਿਸ ਹਿਰਾਸਤ ਵਿੱਚ ਅਚਾਨਕ ਹਮਲਾ ਕਰਕੇ ਕਤਲ ਕੀਤਾ ਵਿੱਕੀ ਗੌਂਡਰ ਦੇ ਗਿਰੋਹ ਨੇ।
ਇਸਦਾ ਬਦਲਾ ਲੈਣ ਲਈ ਸੁੱਖਾ ਦੇ ਸਮਰਥਕ ਕਈ ਵਾਰ ਧਮਕੀਆਂ ਦੇ ਚੁੱਕੇ ਸਨ। ਆਖਿਰ ਵਿੱਕੀ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ। ਮੁਕਾਬਲੇ ਵਿਚ ਉਸਦੇ ਇੱਕ ਹੋਰ ਸਾਥੀ ਪ੍ਰੇਮ ਲਹੌਰੀਆਂ ਦੀ ਵੀ ਮੌਤ ਹੋਈ ਅਤੇ ਇਹਨਾਂ ਦਾ ਤੀਜਾ ਸਾਥੀ ਹਸਪਤਾਲ ਵਿੱਚ ਇਲਾਜ ਦੌਰਾਨ ਦਮ ਤੋੜ ਗਿਆ।  ਵਿੱਕੀ ਦੀ ਮੌਤ ਨਾਲ ਸਿਆਸੀ ਪੁਸ਼ਤ ਪਨਾਹੀ ਦੇ ਸਿੱਟੇ ਵੱਜੋਂ ਪੈਦਾ ਹੋਈ ਗੈਂਗਾਂ ਵਾਲੀ ਦਹਿਸ਼ਤ ਦੇ ਯੁਗ ਦਾ ਇੱਕ ਅੰਤ ਹੋ ਗਿਆ ਹੈ। ਅਜੇ ਕਿੰਨੇ ਬਾਕੀ ਹਨ-ਕੁਝ ਨਹੀਂ ਕਿਹਾ ਜਾ ਸਕਦਾ। ਜਦੋਂ ਤੱਕ ਇਹਨਾਂ ਦੀ ਪਿੱਠ ਥਾਪੜਣ ਵਾਲੇ ਅਨਸਰ ਅਤੇ ਆਮ ਲੋਕਾਂ ਨਾਲ ਵਧੀਕੀਆਂ ਕਰਨ ਕਰਾਉਣ ਵਾਲੇ ਮੌਜੂਦ ਹਨ ਉਦੋਂ ਤੱਕ ਇਸ ਦਹਿਸ਼ਤ ਤੋਂ ਮੁਕਤੀ ਆਸਾਨ ਨਹੀਂ ਲੱਗਦੀ। ਆਓ ਦੁਆ ਕਰੀਏ ਕਿ ਅਮਨ, ਸ਼ਾਂਤੀ ਅਤੇ ਇਨਸਾਫ ਦਾ ਯੁਗ ਛੇਤੀ ਸਥਾਪਤ ਹੋਵੇ। 

Thursday, August 11, 2016

....'ਤੇ ਹੁਣ ਪੰਜਾਬੀਆਂ ਦੇ ਸਿਰ ਗੁੰਡਾਗਰਦੀ ਵਾਲੀ ਦਹਿਸ਼ਤ ਦੀ ਤਲਵਾਰ

ਖਤਰਨਾਕ ਹੈ ਚੋਣਾਂ ਦੇ ਨੇੜੇ ਅਜਿਹੀ ਦਹਿਸ਼ਤ ਵਾਲਾ ਮਾਹੌਲ 
ਤਰਨ ਤਾਰਨ: 10 ਅਗਸਤ 2016: (ਪੰਜਾਬ ਸਕਰੀਨ ਬਿਊਰੋ):
ਆਮ ਲੋਕਾਂ--ਖਾਸ ਕਰ ਪੰਜਾਬ ਦੇ ਲੋਕਾਂ ਸਰ ਲਟਕਦੀ ਤਲਵਾਰ ਸ਼ਾਇਦ ਉਹਨਾਂ ਦਾ ਨਸੀਬ ਬਣ ਗਈ ਹੈ। ਕਦੇ ਵਿਦੇਸ਼ੀਆਂ ਦੇ ਹਮਲੇ, ਕਦੇ ਪੁਲਿਸ ਦੀ ਦਹਿਸ਼ਤ, ਕਦੇ ਅੱਤਵਾਦ-ਖਾੜਕੂਵਾਦ ਤੇ ਹੁਣ ਗੁੰਡਾਗਰਦੀ ਵਾਲੀ ਦਹਿਸ਼ਤ। ਪੁਲਿਸ ਵਿਚਾਰੀ ਕਿ ਕਰ ਸਕਦੀ ਹੈ ਜਦੋਂ ਉਸਦੇ ਹੱਥ ਬੰਨੇ ਹੋਣ ਅਤੇ ਬਦਮਾਸ਼ਾਂ ਨੂੰ ਉਹਨਾਂ ਦੇ ਸਿਆਸੀ ਆਕਾ ਲਗਾਤਾਰ ਥਾਪੜੀ ਦੇ ਰਹੇ ਹੋਣ। ਤਰਨਤਾਰਨ ਵਿੱਚ ਹੋਇਆ ਹਿੰਸਕ ਟਕਰਾਓ ਇਸੇ ਨਵੀਂ ਦਹਿਸ਼ਤ ਦੀ ਹੀ ਇੱਕ ਕੜੀ ਹੈ।
ਤਰਨ ਤਾਰਨ ਦੇ ਪਿੰਡ ਬਾਠ ਕੋਲ ਮੰਗਲਵਾਰ ਅੱਧੀ ਰਾਤ ਨੂੰ ਹੋਈ ਗੈਂਗਵਾਰ ਵਿੱਚ ਇੱਕ ਬਦਮਾਸ਼ ਮਾਰਿਆ ਗਿਆ, ਜਦਕਿ ਦੂਜਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਮਾਰੇ ਗਏ ਬਦਮਾਸ਼ ਦੀ ਸ਼ਨਾਖਤ ਦਿਲਬਾਗ ਸਿੰਘ ਮੱਤੀ ਵਜੋਂ ਹੋਈ ਹੈ, ਜੋ ਕਿ ਕੁਝ ਦਿਨ ਪਹਿਲਾਂ ਹੀ ਪੱਟੀ ਜੇਲ੍ਹ 'ਚੋਂ ਜ਼ਮਾਨਤ 'ਤੇ ਰਿਹਾਅ ਹੋ ਕੇ ਆਇਆ ਸੀ। ਦੋਹਾਂ ਪਾਸਿਆਂ ਤੋਂ ਕੋਈ 117 ਗੋਲੀਆਂ ਚਲਾਈਆਂ ਗਈਆਂ, ਜਿਸ ਨਾਲ ਦਿਲਬਾਗ ਸਿੰਘ ਬੁਰੀ ਤਰ੍ਹਾਂ ਵਿੰਨ੍ਹਿਆ ਗਿਆ ਅਤੇ ਉਸ ਦਾ ਸਾਥੀ ਅੰਕੁਰ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਬਾਕੀ ਬਦਮਾਸ਼ ਫਰਾਰ ਹੋ ਗਏ। ਸੀਨੀਅਰ ਪੁਲਸ ਅਧਿਕਾਰੀ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ। ਦਿਲਚਸਪ ਗੱਲ ਹੈ ਕਿ ਫੇਸਬੁੱਲ ਵਰਗੇ ਸੋਸ਼ਲ ਮੀਡੀਆ ਉੱਤੇ ਇਹਨਾਂ ਗਿਰੋਹਾਂ ਦੀਆਂ ਧਮਕੀਆਂ ਦਾ ਸਿਲਸਿਲਾ ਜਾਰੀ ਹੈ। ਜਦੋਂ ਸਿਆਸੀ ਲੀਡਰ ਬਾਊਂਸਰਾਂ ਅਤੇ ਗਾਰਡਾਂ ਦੇ ਬਹਾਨੇ ਬਦਮਾਸ਼ਾਂ ਨੂੰ ਪਾਲਣਾ ਸ਼ੁਰੂ ਕਰ ਦੇਣ ਉਦੋਂ ਅਜਿਹੀਆਂ ਵਾਰਦਾਤਾਂ ਆਮ ਵਰਤਾਰਾ ਬਣ ਜਾਂਦੀਆਂ ਹਨ। 
ਥਾਂ ਥਾਂ ਤੇ ਪੁਲਿਸ ਦੀ ਮੌਜੂਦਗੀ ਵਾਲੇ ਪੰਜਾਬ ਵਿੱਚ ਅਜਿਹੇ ਗਿਰੋਹ ਬਿਨਾ ਕਿਸੇ ਸ਼ਹਿ ਤੋਂ ਚੱਲ ਹੀ ਨਹੀਂ ਸਕਦੇ। ਜਾਣਕਾਰੀ ਮੁਤਾਬਕ ਤਰਨ ਤਾਰਨ 'ਚ ਕੱਲ੍ਹ ਦੇਰ ਰਾਤ ਕਰੀਬ 12 ਵਜੇ ਤਰਨ ਤਾਰਨ-ਖਡੂਰ ਸਾਹਿਬ ਰੋਡ 'ਤੇ ਇਹ ਗੈਂਗਵਾਰ ਹੋਈ, ਇਸ ਦੌਰਾਨ 100 ਤੋਂ ਵੱਧ ਗੋਲੀਆਂ ਚੱਲੀਆਂ। ਗੋਲੀਬਾਰੀ ਦੌਰਾਨ ਪੱਟੀ ਦੇ ਰਹਿਣ ਵਾਲੇ ਦਿਲਬਾਗ ਸਿੰਘ ਦੀ ਮੌਤ ਹੋਈ ਹੈ, ਜਦਕਿ ਉਸ ਦਾ ਸਾਥੀ ਅੰਕੁਰ ਬੁਰੀ ਤਰ੍ਹਾਂ ਜ਼ਖਮੀ ਹੋਇਆ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਸ ਦੇ ਉੱਚ ਅਧਿਕਾਰੀ ਮੌਕੇ 'ਤੇ ਪਹੁੰਚੇ।ਇਸ ਤੋਂ ਬਾਅਦ ਇਸ ਗੈਂਗਵਾਰ 'ਚ ਮਾਰੇ ਗਏ ਗੈਂਗਸਟਰ ਦੀ ਲਾਸ਼ ਨੂੰ ਕਬਜ਼ੇ ਲੈ ਲਿਆ ਗਿਆ ਅਤੇ ਦੂਸਰੇ ਨੂੰ ਇਲਾਜ ਲਈ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਸੇ ਦੌਰਾਨ ਬਦਲਾ ਲੈਣ ਦੀਆਂ ਧਮਕੀਆਂ ਜਾਰੀ ਹਨ। 
ਫ਼ਿਲਮੀ ਕਹਾਣੀਆਂ ਨੂੰ ਸੱਚਮੁੱਚ ਦੀ ਜ਼ਿੰਦਗੀ ਵਿੱਚ ਦੁਹਰਾਉਂਦੇ ਜਿਨ੍ਹਾਂ ਦੋ ਗਿਰੋਹਾਂ 'ਚ ਇਹ ਜੰਗ ਹੋਈ ਹੈ ਉਹ ਦੋਵੇਂ ਧਿਰਾਂ ਬਿੱਛੂ ਗੈਂਗ ਅਤੇ ਸੋਨੂ ਕੰਗਲਾ ਨਾਲ ਸੰਬੰਧਤ ਦੱਸੀਆਂ ਜਾ ਰਹੀਆਂ ਹਨ। ਪੁਲਸ ਮੁਤਾਬਿਕ ਰਾਤ ਵੇਲੇ ਹੋਈ ਇਸ ਗੈਂਗਵਾਰ ਵਿੱਚ ਦੋਹਾਂ ਧਿਰਾਂ ਵਲੋਂ ਕਰੀਬ 117 ਗੋਲੀਆਂ ਚਲਾਈਆਂ ਗਈਆਂ, ਪੁਲਸ ਵਲੋਂ ਜਿਹੜੀ ਫਾਰਚੂਨਰ ਗੱਡੀ ਮੌਕੇ ਤੋਂ ਬਰਾਮਦ ਕੀਤੀ ਗਈ ਹੈ, ਉਸ ਦਾ ਬਾਹਰੀ ਹਿੱਸਾ ਗੋਲੀਆਂ ਨਾਲ ਬੁਰੀ ਤਰ੍ਹਾਂ ਵਿੰਨ੍ਹਿਆ ਹੋਇਆ ਹੈ। ਇਸੇ ਗੱਡੀ ਵਿੱਚ ਹੀ ਦਿਲਬਾਗ ਅਤੇ ਉਸ ਦਾ ਸਾਥੀ ਅੰਕੁਰ ਸਵਾਰ ਸਨ। ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਅੰਕੁਰ ਕਤਲ ਕੇਸ ਵਿੱਚ ਪੱਟੀ ਜੇਲ੍ਹ 'ਚ ਬੰਦ ਸੀ ਅਤੇ ਕੁੱਝ ਦਿਨ ਪਹਿਲਾਂ ਹੀ ਜ਼ਮਾਨਤ 'ਤੇ ਬਾਹਰ ਆਇਆ ਸੀ। ਸ਼ਾਇਦ ਬਾਹਰ ਉਸਦੇ ਦੁਸ਼ਮਣ ਉਸਦੀ ਉਡੀਕ ਵਿੱਚ ਹੀ ਸਨ। 
ਮੌਕੇ 'ਤੇ ਪਹੁੰਚੇ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਤੋਂ ਬਾਅਦ ਇਹ ਪਤਾ ਲਗਾਇਆ ਜਾ ਸਕੇਗਾ ਕੇ ਆਖਰ ਇਸ ਗੈਂਗਵਾਰ ਪਿੱਛੇ ਅਸਲ ਕਾਰਨ ਕੀ ਸਨ ਤੇ ਇਸ ਨੂੰ ਕਿਹੜੇ ਗੈਂਗਸਟਰ ਵੱਲੋਂ ਅੰਜਾਮ ਦਿੱਤਾ ਗਿਆ। ਇਹ ਜਾਂਚ ਅਤੇ ਇਸਦੇ ਨਤੀਜੇ ਕਦੋਂ ਸਾਹਮਣੇ ਆਉਣਗੇ ਇਹ ਤਾਂ ਬਾਅਦ ਦੀ ਗੱਲ ਹੈ ਪਾਰ ਪੰਜਾਬ ਦੀ ਹਵਾ ਵਿੱਚ ਸਹਿਮ ਵੱਧ ਰਿਹਾ ਹੈ। 
ਇਸ ਬਾਰੇ ਜ਼ਿਲ੍ਹਾ ਤਰਨ ਤਾਰਨ ਦੇ ਐੱਸ.ਐੱਸ.ਪੀ ਮਨਮੋਹਨ ਕੁਮਾਰ ਸ਼ਰਮਾ, ਐੱਸ.ਪੀ ਜਗਮੋਹਣ ਸਿੰਘ ਅਤੇ ਹੋਰ ਉੱਚ ਅਧਿਕਾਰੀ ਜਾਂਚ ਵਿਚ ਜੁੱਟ ਗਏ ਹਨ। ਇਸਦੇ ਨਾਲ ਹੀ ਮ੍ਰਿਤਕ ਵਿਅਕਤੀ ਦੀ ਲਾਸ਼ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਤਰਨ ਤਾਰਨ ਵਿਖੇ ਭੇਜ ਦਿੱਤੀ ਗਈ ਹੈ। ਇਸ ਸੰਬੰਧੀ ਦਿਲਬਾਗ ਦੇ ਭਰਾ ਹਰਪਾਲ ਸਿੰਘ ਪੁੱਤਰ ਹਰਜੀਤ ਸਿੰਘ ਨੇ ਦੱਸਿਆ ਕਿ ਦਿਲਬਾਗ ਸਿੰਘ ਸ਼ਾਦੀਸ਼ੁਦਾ ਹੈ ਅਤੇ ਇਸ ਦੀ ਇੱਕ ਲੜਕੀ ਵੀ ਹੈ। 
ਉਸ ਨੇ ਦੱਸਿਆ ਕਿ ਉਹ ਪਹਿਲਾਂ ਵੀ ਕਤਲ ਦੇ ਕੇਸ ਵਿਚ ਜੇਲ੍ਹ ਕੱਟ ਕੇ ਕੁਝ ਦਿਨ ਪਹਿਲਾਂ ਹੀ ਬਰੀ ਹੋ ਕੇ ਬਾਹਰ ਆਇਆ ਹੈ, ਜਿਸ ਦੀ ਅੱਜ ਭੇਦਭਰੀ ਹਾਲਤ ਵਿਚ ਮੌਤ ਹੋ ਗਈ ਹੈ। ਇਸ ਸੰਬੰਧੀ ਤਫਤੀਸ਼ੀ ਅਫਸਰ ਐੱਸ.ਪੀ ਜਗਮੋਹਨ ਸਿੰਘ ਨੇ ਦੱਸਿਆ ਕਿ ਘਟਨਾ ਸੰਬੰਧੀ ਸੂਚਨਾ ਰਾਤ 12 ਵਜੇ ਮਿਲੀ ਸੀ ਅਤੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਚੱਲ ਰਹੀ ਹੈ।
ਉਹਨਾ ਕਿਹਾ ਕਿ ਮਾਹਿਰ ਅਧਿਕਾਰੀਆਂ ਨੂੰ ਸੂਚਿਤ ਕੀਤਾ ਹੈ ਜੋ ਜਾਂਚ ਤੋਂ ਬਾਅਦ ਦੱਸਣਗੇ ਕਿ ਕਿੰਨੀਆਂ ਗੋਲੀਆਂ ਇਸ ਵਾਰਦਾਤ ਵਿਚ ਚੱਲੀਆਂ ਹਨ। ਉਹਨਾ ਕਿਹਾ ਕਿ ਇਹ ਘਟਨਾ ਗੈਂਗਵਾਰ ਹੈ ਜਾਂ ਨਹੀਂ, ਇਸ ਬਾਰੇ ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕੇਗਾ। ਜਦੋਂ ਚੋਣਾਂ ਸਰ 'ਤੇ ਹਨ ਉਦੋਂ ਅਜਿਹੇ ਸਹਿਮ ਦਾ ਫੈਲਣਾ ਨਿਸਚੇ ਹੀ ਆਮ ਲੋਕਾਂ ਨੂੰ ਵੋਟਾਂ ਦੌਰਾਨ ਆਪਣੀ ਮਰਜ਼ੀ ਕਰਨ ਤੋਂ ਰੋਕੇਗਾ। ਦਹਿਸ਼ਤ ਦਾ ਮਾਹੌਲ ਲੋਕਾਂ ਨੂੰ ਭੰਬਲਭੂਸੇ ਪਾਵੇਗਾ। 

Sunday, September 06, 2015

11 ਸਤੰਬਰ ਨੂੰ ਸਿਨੇਮਿਆਂ ਦਾ ਸਿੰਗਾਰ ਬਣੇਗੀ ਰੁਪਿੰਦਰ ਗਾਂਧੀ ਦ ਗੈਂਗਸਟਰ

ਪੰਜਾਬੀ ਸਿਨੇਮਾ ਲਈ ਨਵੇਂ ਰਾਹ ਖੋਲ੍ਹੇਗੀ ਇਹ ਫਿਲਮ: ਦਲਜੀਤ ਸਿੰਘ
ਇਹ ਫਿਲਮ ਖੜ੍ਹਾ ਕਰੇਗੀ ਦਰਸਕਾਂ ਦੇ ਮਨ ਵਿੱਚ ਸਵਾਲ: ਤਰਨ ਮਾਨ
ਲੁਧਿਆਣਾ: 5 ਸਤੰਬਰ 2015: (ਰੈਕਟਰ ਕਥੂਰੀਆ//ਪੰਜਾਬ ਸਕਰੀਨ): 
ਜਦੋਂ ਸ਼ਰਾਫਤ ਹਾਰ ਜਾਂਦੀ ਹੈ ਤਾਂ ਭਾਵਨਾ ਪੈਦਾ ਹੁੰਦੀ ਹੈ ਸ਼ਰਾਫਤ ਛੋੜ ਦੀ ਮੈਨੇ। ਸਮਾਜ ਵਿੱਚ ਕਈ ਵਾਰ ਅਜਿਹੇ ਹਾਲਾਤ ਪੈਦਾ ਹੁੰਦੇ ਹਨ ਕਿ ਸ਼ਰਾਫਤ ਛੱਡ ਕੇ ਡੰਡਾ ਫੜਨਾ ਹੀ ਇੱਕੋ ਇੱਕ ਹੀਲੇ ਵਸੀਲਾ ਰਹਿ ਜਾਂਦਾ ਹੈ। ਬਦਮਾਸ਼ੀ ਦੇ ਖਿਲਾਫ਼ ਖੜਾ ਹੋਣ ਵਾਲਾ ਕਦੇ "ਭਾਈ" ਬਣ ਜਾਂਦਾ ਹੈ, ਕਦੇ "ਦਾਦਾ" ਅਤੇ "ਜੱਗਾ"। ਹਿੰਦੀ ਫਿਲਮਾਂ ਵਿੱਚ ਸਮਾਜ ਦੀਆਂ ਕੋੜੀਆਂ ਹਕੀਕਤਾਂ ਦਾ ਚਿਤਰਣ ਬੜੀ ਵਾਰ ਹੋਇਆ ਹੈ ਪਰ ਪੰਜਾਬੀ ਫਿਲਮਾਂ ਵਿੱਚ ਘੱਟ। ਐਲਾਨੀਆਂ ਢੰਗ ਨਾਲ ਇਸ ਨੂੰ ਲੈ ਕੇ ਆਈ ਹੈ ਦਲਜੀਤ ਸਿੰਘ ਅਤੇ ਤਰਨ ਮਾਨ ਦੀ ਟੀਮ। ਫਿਲਮ ਅਜੇ ਨਹੀਂ ਦੇਖੀ ਇਸ ਲਈ ਕੁਝ ਕਹਿਣਾ ਉਚਿਤ ਨਹੀਂ ਪਰ ਨਾਮ ਦੱਸਦਾ ਹੈ ਕਿ ਇਹ ਫਿਲਮ ਗੁੰਡਾਗਰਦੀ ਦੇ ਮੁਕਾਬਲੇ ਵਿੱਚ ਖੜੇ ਹੋਏ ਬਹਾਦਰ ਲੋਕਾਂ ਦੇ ਸੁਨੇਹੇ ਨੂੰ ਲੋਕਾਂ ਤੱਕ ਲੈ ਕੇ ਆ ਰਹੀ ਹੈ। ਬੱਬੂ ਮਾਨ ਦੇ ਹਿੱਟ ਹੋਏ ਗੀਤ--ਚੱਕ ਲੋ ਰਿਵਾਲਵਰ ਰਫਲਾਂ ਕਿ ਬਦਲਾ ਲੈਣਾ ਏ ਵਾਲੇ ਸੰਦੇਸ਼ ਨੂੰ ਅੱਗੇ ਤੋਰਨ ਵਿੱਚ ਇਹ ਫਿਲਮ ਮਦਦ ਕਰਦੀ ਜਾਪਦੀ ਹੈ। ਲਗਾਤਾਰ ਵਧ ਰਹੀਆਂ ਬੇਇਨਸਾਫੀਆਂ ਦੇ ਦੌਰ ਵਿੱਚ ਇਸ ਰਸਤੇ ਤੋਂ ਬਚ ਕੇ ਤੁਰਨ ਦਾ ਕੋਈ ਹੋਰ ਰਸਤਾ ਹੈ ਵੀ ਨਹੀਂ। 
ਇੱਕ ਕਾਂਗਰਸੀ ਪਰਿਵਾਰ ਵਿੱਚ 2 ਅਕਤੂਬਰ ਨੂੰ ਜਨਮੇ ਰੁਪਿੰਦਰ ਦਾ ਨਾਮ ਘਰ ਦੇ ਮੁਖੀ ਨੇ ਗਾਂਧੀ ਰੱਖਿਆ।  ਉਸ ਦਿਨ ਮਹਾਤਮਾ ਗਾਂਧੀ ਜੀ ਦਾ ਜਨਮ ਦਿਨ ਜੁ ਸੀ। "ਬਿਧ ਮਾਤਾ" ਨੇ ਇਹ ਦੇਖ ਕੇ ਮੁਸਕਰਾਹਟ ਛੱਡੀ ਹੋਣੀ ਹੈ-ਲੈ ਮੈਂ ਦੇਖਦੀ ਆਂ ਇਹ ਕਿਵੇਂ ਬਣਦੈ ਗਾਂਧੀ। ਹਾਲਾਤ ਅਤੇ ਸਮਾਜ ਨੇ ਇਸ ਗਾਂਧੀ ਦੇ ਹੱਥ ਕਦੋਂ ਬੰਦੂਕ ਫੜਾ ਦਿੱਤੀ ਕਿਸੇ ਨੂੰ ਪਤਾ ਨ ਲੱਗਿਆ। ਲੋਕਾਂ ਦੇ ਦਰਦ ਨੂੰ ਆਪਣਾ ਸਮਝਦਾ ਇਹ ਗਾਂਧੀ ਕਿਸੇ ਸਿਆਸੀ ਵਿਚਾਰਧਾਰਾ ਨਾਲ ਸਬੰਧਿਤ ਹੁੰਦਾ ਤਾਂ ਸ਼ਾਇਦ ਮਾਓਵਾਦੀ ਅਖਵਾ ਰਿਹਾ ਹੁੰਦਾ। ਵਿਚਾਰਾਂ ਤੋਂ ਬਿਨਾ ਚੁੱਕੀ ਬੰਦੂਕ ਨੇ ਉਸਨੂੰ  ਗੈਂਗਸਟਰ ਬਣਾ ਦਿੱਤਾ। ਜੱਗਾ ਡਾਕੂ ਵੀ ਸ਼ਾਇਦ ਇਹਨਾਂ ਹਾਲਾਤਾਂ ਦੀ ਉਪਜ ਹੋਵੇਗਾ। ਰੁਪਿੰਦਰ ਦੀ ਸ਼ਖਸੀਅਤ ਬੜੀ ਹਰਮਨ ਪਿਆਰੀ ਸੀ। ਉਸਦੇ ਪ੍ਰਸੰਸਕਾਂ ਨੇ ਉਸ ਦੇ ਨਾਮ ਨਾਲ ਸਟੂਡੈਂਟਸ ਯੂਨੀਅਨ ਬਣਾਈ ਤਾਂ ਉਹ ਵਿਸ਼ਾਲ ਹੁੰਦੀ ਚਲੀ ਗਈ।  ਗਾਂਧੀ ਗਰੁੱਪ ਆਫ਼ ਸਟੂਡੈਂਟਸ ਯੂਨੀਅਨ ਨਾਲ ਤਿੰਨ ਲੱਖ ਤੋਂ ਵਧੇਰੇ ਵਿਦਿਆਰਥੀ ਚੰਡੀਗੜ੍ਹ ਅਤੇ ਪੰਜਾਬ ਵਿੱਚ ਜੁੜੇ ਹੋਏ ਹਨ। 
ਇੱਕ ਫੁੱਟਬਾਲ ਦਾ ਖਿਡਾਰੀ ਸਰਪੰਚ ਬਣਨ  ਦੇ ਨਾਲ ਨਾਲ ਬੰਦੂਕ ਕਿਓਂ ਚੁੱਕਦਾ ਹੈ ਇਸਦਾ ਜੁਆਬ ਸਮਾਜ ਨੂੰ ਦੇਣਾ ਚਾਹੀਦਾ ਹੈ? ਉਸਦੀ ਹਰਮਨ ਪਿਆਰਤਾ ਦੱਸਦੀ ਹੈ ਕਿ ਅੱਜ ਦੇ ਹਾਲਾਤ ਵਿੱਚ ਲੋਕ ਕਿਸ ਨੂੰ ਆਪਣਾ ਨਾਇਕ ਬਣਾਉਣਾ ਪਸੰਦ ਕਰਦੇ ਹਨ? ਕਤਲ ਹੋਣ ਤੋਂ 12 ਵਰ੍ਹਿਆਂ ਬਾਅਦ ਵੀ ਜੇ ਉਹ ਸ਼ਖਸ ਲੋਕਾਂ ਦੇ ਦਿਲਾਂ ਵਿੱਚ ਜਿਊਂਦਾ ਹੈ ਅਤੇ ਉਸ ਉੱਪਰ ਫਿਲਮ ਬਣਦੀ ਹੈ ਤਾਂ ਸੋਚਣਾ ਸਮਾਜ ਦੇ ਠੇਕੇਦਾਰਾਂ ਦਾ ਕੰਮ ਹੈ ਕਿ ਅਸੀਂ ਜੇ ਅਜਿਹੇ ਲੋਕ ਨਾਇਕਾਂ ਵੱਲ ਆਕਰਸ਼ਿਤ ਹਾਂ ਤਾਂ ਕਿਓਂ?  ਜਦੋਂ ਤੱਕ ਬੇਇਨਸਾਫੀਆਂ ਜਾਰੀ ਰਹਿਣਗੀਆਂ ਉਦੋਂ ਤੱਕ ਅਜਿਹੇ ਨਾਇਕ ਵੀ ਪੈਦਾ ਹੁੰਦੇ ਰਹਿਣਗੇ।  ਸਮਾਜ ਦੀ ਨਿੰਦਾ ਨਿਖੇਧੀ ਨਾਲ ਉਹਨਾਂ ਨੂੰ ਕੋਈ ਫਰਕ ਨਹੀਂ ਪੈਣਾ। 
11 ਸਤੰਬਰ ਨੂੰ ਸਿਨੇਮਿਆਂ ਦਾ ਸਿੰਗਾਰ ਬਨਣ ਜਾ ਰਹੀ ਪੰਜਾਬੀ ਫਿਲਮ ਰੁਪਿੰਦਰ ਗਾਂਧੀ-ਦ ਗੈਂਗਸਟਰ ਦੀ ਸਮੁੱਚੀ ਟੀਮ ਅੱਜ ਇੱਥੇ ਪੱਤਰਕਾਰਾਂ ਦੇ ਰੂ-ਬ-ਰੂ ਹੋਈ ਨੌਜਵਾਨ ਨਿਰਦੇਸ.ਕ ਤਰਨ ਮਾਨ ਦੇ ਨਿਰਦੇਸ.ਨ ਹੇਠ ਬਣੀ ਇਸ ਫਿਲਮ ਦੇ ਪ੍ਰੋਡਿਊਸਰ ਦਲਜੀਤ ਸਿੰਘ ਬੋਲਾ, ਰਵਨੀਤ ਚਹਿਲ ਅਤੇ ਤਰਨਵੀਰ ਸਿੰਘ ਹਨ ਜਦਕਿ ਇਸ ਦੀ ਕਹਾਣੀ ਖੁਦ ਤਰਨ ਮਾਨ ਨੇ ਹੀ ਲਿਖੀ ਹੈ। ਫਿਲਮ ਵਿੱਚ ਮੁੱਖ ਭੂਮਿਕਾ ਦੇਵ ਖਰੋੜ ਅਤੇ ਕੂਲ ਸਿੱਧੂ ਨੇ ਨਿਭਾਈ ਹੈ।
ਫਿਲਮ ਦੇ ਸਬੰਧ ਵਿੱਚ ਗੱਲਬਾਤ ਕਰਦਿਆਂ ਤਰਨ ਮਾਨ ਨੇ ਕਿਹਾ ਕਿ ਫਿਲਮ ਦੇ ਨਾਮ ਤੋਂ ਹੀ ਸਪੱਸਟ ਹੈ ਕਿ ਇਹ ਫਿਲਮ ਦਰਸਕਾਂ ਲਈ ਇੱਕ ਸਵਾਲ ਖੜ੍ਹਾ ਕਰੇਗੀ ਅਤੇ ਉਨ੍ਹਾਂ ਨੇ ਖੁਦ ਹੀ ਫਿਲਮ ਦੇਖਣ ਤੋਂ ਬਾਅਦ ਫੈਸਲਾ ਲੈਣਾ ਹੈ ਕਿ ਫਿਲਮ ਵਿੱਚ ਆਖਿਰ ਕੀ ਦਿਖਾਇਆ ਗਿਆ ਹੈ । ਉਨ੍ਹਾਂ ਕਿਹਾ ਕਿ ਫਿਲਮ ਵਿੱਚ ਦਿਖਾਏ ਹਰ ਸੀਨ ਨੂੰ ਇਸ ਹੱਦ ਤੱਕ ਕਲਾ ਦਾ ਇੱਕ ਨਮੂਨਾ ਬਣਾਇਆ ਗਿਆ ਹੈ ਜਿਸ ਨੂੰ ਹਰ ਇੱਕ ਦਰਸਕ ਗਹਿਰਾਈ ਨਾਲ ਦੇਖ ਕੇ ਫਿਲਮ ਦੀ ਅਸਲੀਅਤ ਨੂੰ ਜਾਨਣ ਦੀ ਕੋਸ਼ਿਸ਼ ਕਰਨ ਵਿੱਚ ਸਫਲ ਹੋਵੇਗਾ ।
ਉਨ੍ਹਾਂ ਕਿਹਾ ਕਿ ਡਰੀਮ ਰਿਅਲਟੀ ਮੂਵੀਜ ਦੀ ਪ੍ਰੋਡਕਸਨ ਇਹ ਫਿਲਮ ਪੰਜਾਬ ਦੇ ਖੰਨਾ ਇਲਾਕੇ ਨਾਲ ਸਬੰਧਤ ਇੱਕ ਪਿੰਡ ਦੇ ਸਰਪੰਚ ਰੁਪਿੰਦਰ ਸਿੰਘ ਗਾਂਧੀ ਦੀ ਸੱਚੀ ਕਹਾਣੀ ਤੇ ਅਧਾਰਿਤ ਹੈ, ਜਿਹੜਾ ਕਿ ਇੱਕ ਚੰਗਾ ਖਿਡਾਰੀ ਹੋਣ ਦੇ ਨਾਲ ਨਾਲ ਇੱਕ ਹੋਸਲੇ ਵਾਲਾ ਨੇਤਾ ਅਤੇ ਕਮਜੋਰ ਅਤੇ ਜਰੂਰਤਮੰਦ ਲੋਕਾਂ ਲਈ ਆਪਣੇ ਸੁਪਨੇ  ਵੀ ਤਿਆਗ ਦੇਣ ਵਾਲਾ ਸੀ। ਉਨ੍ਹਾਂ ਕਿਹਾ ਕਿ ਫਿਲਮ ਵਿੱਚ ਅਨੇਕਾਂ ਹੀ ਨੈਗੇਟਿਵ ਅਤੇ ਪੌਜੇਟਿਵ ਪੱਖ ਦੇਖਣ ਵਾਲੇ ਹਨ। ਹੁਣ ਦੇਖਣਾ ਹੈ ਕਿ ਫਿਲਮ ਦੇਖ ਕੇ ਕਿੰਨੇ ਕੁ ਲੋਕ ਰੁਪਿੰਦਰ ਗਾਂਧੀ ਦੇ ਰਸਤੇ ਤੇ ਤੁਰਦੇ ਹਨ ਅਤੇ ਕਿੰਨੇ ਕੁ ਇਸ ਰਸਤੇ ਤੋਂ ਬਿਨਾ ਕੋਈ ਹੋਰ ਰਾਹ ਲਭਦੇ ਹਨ?