Showing posts with label Cyber Cell. Show all posts
Showing posts with label Cyber Cell. Show all posts

Monday, May 13, 2024

ਕਿਸੇ ਵੀ ਹਾਲਤ 'ਚ 100 ਮਿੰਟਾਂ 'ਚ ਸ਼ਿਕਾਇਤ ਦਾ ਨਿਪਟਾਰਾ ਕੀਤਾ ਜਾਵੇਗਾ

 Monday 13th May 2024 at 6:15 PM

ਸ਼ਿਕਾਇਤਾਂ ਦੇ ਨਿਪਟਾਰੇ ਵਿੱਚ ਨਵੀਂ ਰਫ਼ਤਾਰ ਲਿਆਉਣ ਦਾ ਦਾਅਵਾ


ਐਸ.ਏ.ਐਸ.ਨਗਰ
: (ਮੋਹਾਲੀ):13 ਮਈ 2024: (ਕਾਰਤਿਕਾ ਕਲਿਆਣੀ ਸਿੰਘ//ਪੰਜਾਬ ਸਕਰੀਨ ਡੈਸਕ)::

ਲੋਕ ਅਕਸਰ ਸ਼ਿਕਾਇਤ ਕਰਦੇ ਹਨ ਕਿ ਉਨ੍ਹਾਂ ਦੀਆਂ ਸ਼ਿਕਾਇਤਾਂ ਦਾ ਜਲਦੀ ਹੱਲ ਨਹੀਂ ਹੁੰਦਾ। ਹੁਣ ਸਰਕਾਰ ਅਤੇ ਪ੍ਰਸ਼ਾਸਨ ਨੇ ਇਸ ਦਿਸ਼ਾ ਵਿੱਚ ਅਹਿਮ ਕਦਮ ਚੁੱਕੇ ਹਨ। ਮਈ ਟੈਕਨਾਲੋਜੀ ਦੇ ਮੁਤਾਬਕ ਕਿਸੇ ਵੀ ਹਾਲਤ 'ਚ 100 ਮਿੰਟਾਂ 'ਚ ਸ਼ਿਕਾਇਤ ਦਾ ਨਿਪਟਾਰਾ ਕੀਤਾ ਜਾਵੇਗਾ। ਇਹ ਜਾਣਕਾਰੀ ਏ.ਡੀ.ਸੀ.ਕਮ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਵੀ ਐਸ ਤਿੜਕੇ ਨੇ ਦਿੱਤੀ। ਇਸ ਨੂੰ ਲੈ ਕੇ ਲੋਕਾਂ 'ਚ ਭਾਰੀ ਉਤਸ਼ਾਹ ਹੈ। ਇਹ ਇੱਕ ਐਪ ਦੇ ਰੂਪ ਵਿੱਚ ਆਮ ਲੋਕਾਂ ਦੀ ਪਹੁੰਚ ਵਿੱਚ ਹੈ। ਐਸ ਏ ਐਸ ਨਗਰ ਚ ਸੀਵਿਜਿਲ 'ਤੇ 66 ਸ਼ਿਕਾਇਤਾਂ ਮਿਲੀਆਂ ਤਾਂ ਪ੍ਰਸ਼ਾਸਨ ਨੇ ਇਹਨਾਂ ਦਾ ਨਿਪਟਾਰਾ ਬਹੁਤ ਤੇਜ਼ੀ ਨਾਲ ਕੀਤਾ। ਏ ਡੀ ਸੀ ਵਿਰਾਜ ਐਸ ਤਿੜਕੇ ਨੇ ਕਿਹਾ ਕਿ ਪ੍ਰਸ਼ਾਸਨ ਨੇ ਸਮੇਂ ਸਿਰ ਇਹਨਾਂ ਦਾ ਨਿਪਟਾਰਾ ਕਰ ਕੇ ਲੋਕਾਂ ਦੀਆਂ  ਕੀਤੀਆਂ। ਇਸ ਨਾਲ ਲੋਕਾਂ ਦਾ ਮਨੋਬਲ ਵੀ ਵਧੇਗਾ। 

ਉਹਨਾਂ ਦਸਿਆ ਕਿ  66 ਸ਼ਿਕਾਇਤਾਂ ਵਿੱਚੋਂ 42 ਸਹੀ ਪਾਈਆਂ ਗਈਆਂ ਸਨ :ਅਜਿਹੀਆਂ ਸ਼ਿਕਾਈਆਂ ਦੇ ਨਿਪਟਾਰੇ ਲਈ ਸ਼ਿਕਾਇਤ ਨਿਗਰਾਨੀ ਸੈੱਲ 24x7 ਅਰਥਾਤ 24 ਘੰਟੇ ਸੱਤੇ ਦਿਨ ਕੰਮ ਕਰ ਰਿਹਾ ਹੈ। ਇਹ ਵਿਸ਼ੇਸ਼ ਸੈਲ ਲਗਾਤਾਰ ਸਰਗਰਮੀ ਨਾਲ ਕੰਮ ਕਰ ਰਿਹਾ ਹੈ। 

ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਵਿਰਾਜ ਐਸ ਤਿੜਕੇ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 24x7 ਵਾਲਾ ਜਿਹੜਾ ਸ਼ਿਕਾਇਤ ਨਿਗਰਾਨੀ ਸੈੱਲ ਸਥਾਪਿਤ ਕੀਤਾ ਗਿਆ ਹੈ ਉੱਥੇ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਸਬੰਧੀ ਵੱਖ-ਵੱਖ ਸੰਚਾਰ ਸਾਧਨਾਂ ਰਾਹੀਂ ਪ੍ਰਾਪਤ ਹੋਈਆਂ ਸ਼ਿਕਾਇਤਾਂ ਦਾ ਸਮੇਂ ਸਿਰ ਨਿਪਟਾਰਾ ਕੀਤਾ ਜਾ ਰਿਹਾ ਹੈ। 

ਏ ਡੀ ਈ ਓ ਨੇ ਅੱਗੇ ਦੱਸਿਆ ਕਿ ਸ਼ਿਕਾਇਤ ਸੈੱਲ ਨੂੰ ਹੁਣ ਤੱਕ ਭਾਰਤੀ ਚੋਣ ਕਮਿਸ਼ਨ (ਈ ਸੀ ਆਈ) ਦੁਆਰਾ ਵਿਕਸਤ ਕੀਤੇ ਗਏ ਸੀ ਵਿਜਿਲ ਐਪ ਰਾਹੀਂ ਹੁਣ ਤੱਕ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਨਾਲ ਸਬੰਧਤ 66 ਸ਼ਿਕਾਇਤਾਂ ਮਿਲੀਆਂ ਹਨ। ਉਨ੍ਹਾਂ ਕਿਹਾ ਕਿ 23 ਸ਼ਿਕਾਇਤਾਂ ਵੱਖ-ਵੱਖ ਕਾਰਨਾਂ (ਸਹੀ ਨਾ ਪਾਈਆਂ ਜਾਣ ਕਾਰਨ) ਕਰਕੇ ਰੱਦ ਹੋਈਆਂ ਸਨ ਜਦਕਿ ਬਾਕੀ 42 ਸ਼ਿਕਾਇਤਾਂ ਸਹੀ ਪਾਈਆਂ ਗਈਆਂ ਸਨ ਅਤੇ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਨਿਰਧਾਰਤ 100 ਮਿੰਟ ਦੀ ਸਮਾਂ ਸੀਮਾ ਦੇ ਅੰਦਰ ਨਿਪਟਾਈਆਂ ਗਈਆਂ ਹਨ ਜਦਕਿ ਇੱਕ ਸ਼ਿਕਾਇਤਾਂ ਦੇ ਮਾਮਲੇ ਵਿਹੁੱਚ ਕੰਮ ਅਜੇ ਜਾਰੀ ਹੈ। 

ਉਨ੍ਹਾਂ ਕਿਹਾ ਕਿ ਜਦੋਂ ਵੀ ਸੀ ਵਿਜਿਲ ਐਪ 'ਤੇ ਕੋਈ ਸ਼ਿਕਾਇਤ ਮਿਲਦੀ ਹੈ, ਤਾਂ ਫਲਾਇੰਗ ਸਕੁਐਡ ਟੀਮਾਂ ਨੂੰ ਸ਼ਿਕਾਇਤ ਮਿਲਣ ਦੇ ਪੰਜ ਮਿੰਟਾਂ ਦੇ ਅੰਦਰ-ਅੰਦਰ ਸੌਂਪ ਦਿੱਤੀ ਜਾਂਦੀ ਹੈ, ਜਿਸ ਤੋਂ ਬਾਅਦ ਟੀਮ ਨੂੰ 15 ਮਿੰਟਾਂ ਦੇ ਅੰਦਰ ਉਥੇ ਪਹੁੰਚਣਾ ਪੈਂਦਾ ਹੈ। ਇਸ ਤਰ੍ਹਾਂ 30 ਮਿੰਟਾਂ ਦੇ ਅੰਦਰ-ਅੰਦਰ ਸ਼ਿਕਾਇਤ ਦੀ ਜਾਂਚ ਕਰਕੇ ਅਗਲੇਰੀ ਕਾਰਵਾਈ ਲਈ ਹਲਕੇ ਦੇ ਸਹਾਇਕ ਰਿਟਰਨਿੰਗ ਅਫ਼ਸਰ ਨੂੰ ਰਿਪੋਰਟ ਭੇਜ ਦਿੱਤੀ ਜਾਂਦੀ ਹੈ। 

ਏ ਆਰ ਓ ਨੇ ਅਗਲੇ 50 ਮਿੰਟਾਂ ਵਿੱਚ ਸ਼ਿਕਾਇਤ 'ਤੇ ਕਾਰਵਾਈ ਕਰਨੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਸਿਰਫ਼ 100 ਮਿੰਟਾਂ ਵਿੱਚ ਸ਼ਿਕਾਇਤ ਦਾ ਪੂਰੀ ਤਰ੍ਹਾਂ ਨਿਪਟਾਰਾ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਹ ਐਪ ਗੂਗਲ ਪਲੇਅ ਸਟੋਰ 'ਤੇ ਉਪਲਬਧ ਹੈ ਅਤੇ ਇਸ ਐਪ ਨਾਲ ਨਾਗਰਿਕ ਆਦਰਸ਼ ਚੋਣ ਜ਼ਾਬਤੇ ਦੀ ਕਿਸੇ ਵੀ ਤਰ੍ਹਾਂ ਦੀ ਉਲੰਘਣਾ ਸਬੰਧੀ ਫੋਟੋਆਂ ਅਤੇ ਵੀਡੀਓ ਨੂੰ ਸਥਾਨ ਆਧਾਰਿਤ ਵੇਰਵਿਆਂ ਨਾਲ ਮੌਕੇ ਤੋਂ ਅਪਲੋਡ ਕਰ ਸਕਦੇ ਹਨ। 

ਜਦੋਂ ਸ਼ਿਕਾਇਤ ਕਰਨ ਵਾਲੇ ਲੋਕ ਕੋਈ ਤਸਵੀਰ ਜਾਂ ਵੀਡੀਓ ਅਪਲੋਡ ਕਰਦੇ ਹਨ, ਉਡਣ ਦਸਤੇ ਅਤੇ ਸਹਾਇਕ ਰਿਟਰਨਿੰਗ ਅਫਸਰਾਂ ਦੁਆਰਾ ਤੁਰੰਤ ਕਾਰਵਾਈ ਸ਼ੁਰੂ ਕੀਤੀ ਜਾਂਦੀ ਹੈ। ਵਧੀਕ ਜ਼ਿਲ੍ਹਾ ਚੋਣ ਅਫ਼ਸਰ ਨੇ ਇਹ ਵੀ ਦੱਸਿਆ ਕਿ ਇਹਨਾਂ ਸ਼ਿਕਾਇਤਾਂ ਦੇ ਹੱਲ ਲਈ ਔਸਤ ਸਮਾਂ 43.26 ਮਿੰਟ ਰਿਹਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕ ਸਭਾ ਚੋਣਾਂ ਨੂੰ ਆਜ਼ਾਦ, ਨਿਰਪੱਖ, ਪਾਰਦਰਸ਼ੀ ਅਤੇ ਸ਼ਾਂਤਮਈ ਢੰਗ ਨਾਲ ਕਰਵਾਉਣ ਲਈ ਆਦਰਸ਼ ਚੋਣ ਜ਼ਾਬਤੇ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ।

Thursday, July 22, 2021

ਸਾਈਬਰ ਸਪੇਸ ਦੀ ਵਧੇਰੇ ਵਰਤੋਂ ਨਾਲ ਹੋ ਰਿਹੈ ਸਾਈਬਰ ਜ਼ੁਰਮਾਂ ਵਿੱਚ ਵਾਧਾ

 20-July, 2021 15:07 IST

ਨੈਸ਼ਨਲ ਸਾਈਬਰ ਕ੍ਰਾਈਮ ਰਿਪੋਰਟਿੰਗ ਪੋਰਟਲ ਤੋਂ ਮਿਲ ਸਕਦੀ ਹੈ ਮਦਦ 

ਨਵੀਂ ਦਿੱਲੀ: 20 ਜੁਲਾਈ 2021 (ਪੀਆਈਬੀ//ਪੰਜਾਬ ਸਕਰੀਨ)::

ਜ਼ਿੰਦਗੀ ਬਹੁਤ ਬਦਲ ਚੁੱਕੀ ਹੈ। ਤਕਨੀਕੀ ਵਿਕਾਸ ਨੇ ਜਿੱਥੇ ਬਹੁਤ ਸਾਰੀਆਂ ਸਹੂਲਤਾਂ ਦਿੱਤੀਆਂ ਹਨ, ਬਹੁਤ ਸਾਰੇ ਸੁੱਖ ਦਿੱਤੇ ਹਨ ਉੱਥੇ ਬਹੁਤ ਸਾਰੀਆਂ ਮੁਸੀਬਤਾਂ ਵੀ ਸਾਡੇ ਗਲੇ ਪੈ ਗਈਆਂ ਹਨ। ਅੱਜ ਕਲ ਆਮ ਤੌਰ ਤੇ ਡਿਜੀਟਲ ਲੈਣ ਦੇਣ ਹੁੰਦਾ ਹੈ। ਇਸ ਡਿਜੀਟਲ ਲੈਣ ਦੇਣ ਵਿੱਚ ਜੇ ਅਚਾਨਕ ਪਤਾ ਲੱਗੇ ਕਿ ਬੈਂਕ ਵਾਲਾ ਖਾਤਾ ਹੀ ਖਾਲੀ ਹੋ ਗਿਆ ਹੈ ਤਾਂ ਅੰਦਾਜ਼ਾ ਲਗਾਓ ਕਿ ਕਿੰਨਾ ਵੱਡਾ ਸੰਕਟ ਖੜਾ ਹੋ ਜਾਂਦਾ ਹੈ। ਸਾਈਬਰ ਕ੍ਰਾਈਮ ਹੁਣ ਆਮ ਹੁੰਦਾ ਜਾ ਰਿਹਾ ਹੈ। ਪੁਲਿਸ ਵਿਭਾਗ ਵਿੱਚ ਇਸ ਬਾਰੇ ਅਲੱਗ ਮਹਿਕਮੇ ਵੀ ਅਲੱਗ ਹਨ ਪਰ ਫਿਰ ਵੀ ਇਹ ਸਮੱਸਿਆ ਗੰਭੀਰ ਬਣੀ ਹੋਈ ਹੈ। 

ਅਸਲ ਵਿੱਚ ਇਹ ਹੱਲ ਸਾਹਮਣੇ ਆਈ ਹੈ ਕਿ ਸਾਈਬਰ ਸਪੇਸ ਦੀ ਵਧੇਰੇ ਵਰਤੋਂ ਨਾਲ ਸਾਈਬਰ ਜ਼ੁਰਮਾਂ ਦੀ ਗਿਣਤੀ, ਵਿੱਤੀ ਧੋਖਾਧੜੀ ਅਤੇ ਔਰਤਾਂ ਨਾਲ ਸੰਬੰਧਿਤ ਜੁ਼ਰਮਾਂ ਸਮੇਤ ਵੀ ਵੱਧ ਰਹੀ ਹੈ। ਭਾਰਤ ਦੇ ਸੰਵਿਧਾਨ ਦੀ 7ਵੀਂ ਸੂਚੀ ਅਨੁਸਾਰ "ਪੁਲਿਸ ਅਤੇ ਜਨਤਕ ਵਿਵਸਥਾ" ਸੂਬੇ ਦੇ ਵਿਸ਼ੇ ਹਨ । ਸੂਬੇ/ਕੇਂਦਰ ਸ਼ਾਸਤ ਪ੍ਰਦੇਸ਼ ਮੁੱਖ ਤੌਰ ਤੇ ਆਪਣੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਰਾਹੀਂ ਸਾਈਬਰ ਜੁ਼ਰਮਾਂ ਸਮੇਤ ਜ਼ੁਰਮਾਂ ਨੂੰ ਰੋਕਣ , ਭਾਲ ਕਰਨ , ਜਾਂਚ ਕਰਨ ਅਤੇ ਉਹਨਾਂ ਖਿਲਾਫ ਮੁਕੱਦਮਾ ਚਲਾਉਣ ਲਈ ਜਿ਼ੰਮੇਵਾਰ ਹਨ। ਐੱਲ ਈ ਏਜ਼ ਉਲੰਘਣਾ ਕਰਨ ਵਾਲਿਆਂ ਖਿਲਾਫ ਕਾਨੂੰਨੀ ਵਿਵਸਥਾਵਾਂ ਅਨੁਸਾਰ ਕਾਨੂੰਨੀ ਕਾਰਵਾਈ ਕਰਦੀ ਹੈ। ਕੇਂਦਰ ਸਰਕਾਰ ਐਡਵਾਇਜ਼ਰੀਜ਼ ਅਤੇ ਆਪਣੀ ਸਮਰੱਥਾ ਉਸਾਰੀ ਲਈ ਵੱਖ ਵੱਖ ਸਕੀਮਾਂ ਤਹਿਤ ਵਿੱਤੀ ਸਹਾਇਤਾ ਰਾਹੀਂ ਸੂਬਾ ਸਰਕਾਰਾਂ ਦੀਆਂ ਪਹਿਲਕਦਮੀਆਂ ਨੂੰ ਵਧਾਉਂਦੀ ਹੈ। ਇਸ ਨਾਲ ਨਿਸਚੇ ਹੀ  ਚੰਗੇ ਨਤੀਜੇ ਵੀ ਸਾਹਮਣੇ ਆਉਣਗੇ। 

ਮਿਸਾਲ ਵੱਜੋਂ ਗ੍ਰਹਿ ਮਾਮਲਿਆਂ ਨਾਲ ਸਬੰਧਤ ਮੰਤਰਾਲਾ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਸਾਈਬਰ ਕ੍ਰਾਈਮ ਪ੍ਰੀਵੈਂਸ਼ਨ ਅਗੇਂਸਟ ਵੁਮਨ ਐਂਡ ਚਿਲਡਰਨ (ਸੀ ਸੀ ਪੀ ਡਬਲਯੁ ਸੀ) ਸਕੀਮ ਤਹਿਤ ਉਹਨਾਂ ਦੇ ਯਤਨਾਂ ਦੀ ਸਹਾਇਤਾ ਲਈ ਸਾਈਬਰ ਫੋਰੈਂਸਿਕ ਕੰਮ ਸਿਖਲਾਈ ਲੈਬਾਰਟਰੀਆਂ , ਸਿਖਲਾਈ ਅਤੇ ਜੂਨੀਅਰ ਸਾਈਬਰ ਕੰਸਲਟੈਂਟਸ ਲਈ ਵਿੱਤੀ ਸਹਾਇਤਾ ਮੁਹੱਈਆ ਕਰਦਾ ਹੈ। ਇਸ ਤਰ੍ਹਾਂ 18 ਸੂਬਿਆਂ ਵਿੱਚ ਸਾਈਬਰ ਫੋਰੈਂਸਿਕ ਕੰਮ ਸਿਖਲਾਈ ਲੈਬਾਰਟਰੀਆਂ ਸ਼ੁਰੂ ਕੀਤੀਆਂ ਗਈਆਂ ਹਨ। ਕੇਂਦਰ ਸਰਕਾਰ ਨੇ ਸਾਈਬਰ ਜੁਰਮਾਂ ਬਾਰੇ ਜਾਗਰੂਕਤਾ ਫੈਲਾਉਣ, ਚੇਤਾਵਨੀਆਂ/ਐਡਵਾਇਜ਼ਰੀਆਂ ਜਾਰੀ ਕਰਨ, ਕਾਨੂੰਨ ਲਾਗੂ ਕਰਨ ਵਾਲੇ ਕਰਮਚਾਰੀਆਂ / ਪ੍ਰੋਸੀਕਿਊਟਰਜ਼/ਅਦਾਲਤੀ ਅਧਿਕਾਰੀ , ਸਾਈਬਰ ਫੋਰੈਂਸਿਕ ਸਹੂਲਤਾਂ ਨੂੰ ਸੁਧਾਰਨ ਲਈ ਜਾਗਰੂਕਤਾ ਫੈਲਾਉਣ ਲਈ ਕਈ ਕਦਮ ਚੁੱਕੇ ਹਨ।

ਏਸੇ ਤਰ੍ਹਾਂ ਸਰਕਾਰ ਨੇ ਐੱਨ ਈ ਏਜ਼ ਨੂੰ ਵਿਆਪਕ ਅਤੇ ਤਾਲਮੇਲ ਢੰਗ ਨਾਲ ਸਾਈਬਰ ਜ਼ੁਰਮਾਂ ਨਾਲ ਨਜਿੱਠਣ ਲਈ ਇੰਡੀਅਨ ਸਾਈਬਰ ਕ੍ਰਾਈਮ ਕੋਆਰਡੀਨੇਟਰ ਸੈਂਟਰ ਸਥਾਪਿਤ ਕਰਕੇ ਇੱਕ ਰੂਪ ਰੇਖਾ ਅਤੇ ਵਾਤਾਵਰਣ ਪ੍ਰਣਾਲੀ ਮੁਹੱਈਆ ਕੀਤੀ ਹੈ । ਸਰਕਾਰ ਨੇ ਜਨਤਾ ਨੂੰ ਸਭ ਤਰ੍ਹਾਂ ਦੇ ਸਾਈਬਰ ਜ਼ੁਰਮਾਂ ਦੀਆਂ ਘਟਨਾਵਾਂ ਬਾਰੇ ਰਿਪੋਰਟ ਦਰਜ ਕਰਾਉਣ ਲਈ ਨੈਸ਼ਨਲ ਸਾਈਬਰ ਕ੍ਰਾਈਮ ਰਿਪੋਰਟਿੰਗ ਪੋਰਟਲ ਵੀ www.cybercrime.gov.in ਲਾਂਚ ਕੀਤਾ ਹੋਇਆ ਹੈ ਜਿਸ ਵਿੱਚ ਔਰਤਾਂ ਅਤੇ ਬੱਚਿਆਂ ਵਿਰੁੱਧ ਸਾਈਬਰ ਜ਼ੁਰਮਾਂ ਤੇ ਵਿਸ਼ੇਸ਼ ਧਿਆਨ ਕੇਂਦਰਿਤ ਕੀਤਾ ਗਿਆ ਹੈ। ਆਨਲਾਈਨ ਸਾਈਬਰ ਸਿ਼ਕਾਇਤਾਂ ਦਰਜ ਕਰਾਉਣ ਲਈ ਸਹਾਇਤਾ ਦੇਣ ਲਈ ਇੱਕ ਟੋਲ ਫ੍ਰੀ ਨੰਬਰ 155260 ਦਾ ਸੰਚਾਲਨ ਕੀਤਾ ਹੈ। ਵਿੱਤੀ ਧੋਖਾਧੜੀ ਬਾਰੇ ਤੁਰੰਤ ਰਿਪੋਰਟ ਦਰਜ ਕਰਾਉਣ ਲਈ ਸਿਟੀਜ਼ਨ ਫਾਇਨਾਂਸਿ਼ਅਲ ਸਾਈਬਰ ਫਰੋਡ ਰਿਪੋਰਟਿੰਗ ਅਤੇ ਮੈਨੇਜਮੈਂਟ ਸਿਸਟਮ ਮੋਡਿਊਲ ਲਾਂਚ ਕੀਤਾ ਗਿਆ ਹੈ ਤਾਂ ਜੋ ਧੋਖਾਧੜੀ ਕਰਨ ਵਾਲਿਆਂ ਵੱਲੋਂ ਸਾਈਬਰ ਜ਼ੁਰਮਾਂ ਰਾਹੀਂ ਫੰਡ ਨੂੰ ਕਢਾਉਣ ਤੋਂ ਰੋਕਿਆ ਜਾ ਸਕੇ।

ਇਹ ਜਾਣਕਾਰੀ ਗ੍ਰਹਿ ਮਾਮਲਿਆਂ ਦੇ ਰਾਜ ਮੰਤਰੀ ਸ਼੍ਰੀ ਅਜੈ ਕੁਮਾਰ ਮਿਸ਼ਰਾ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ ਹੈ। ਇਸ ਜਾਣਕਾਰੀ ਵਿੱਚ ਕਾਫੀ ਕੁਝ ਹੈ ਪਰ ਇਸਦੇ ਬਾਵਜੂਦ ਇਹਨਾਂ ਜੁਰਮਾਂ ਦੀ ਰੋਕਥਾਮ ਵਾਲੇ ਰਸਤਿਆਂ ਤੇ ਤੁਰਦਿਆਂ ਬਹੁਤ ਕੁਝ ਹੋਰ ਵੀ ਪਤਾ ਲੱਗਣਾ ਹੈ। ਤਜਰਬੇ ਨਾਲ ਨਵੀਆਂ ਥਿਊਰੀਆਂ ਵੀ ਨਿਕਲਣਗੀਆਂ। ਉਦੋਂ ਤੱਕ ਜ਼ਰੂਰੀ ਹੈ ਕਿ ਪੂਰਾ ਸੰਭਲ ਰੱਖਿਆ ਜਾਵੇ। ਆਪਣੇ ਖਾਤੇ ਨੰਬਰ ਅਤੇ ਓਟੀਪੀ ਵਗੈਰਾ ਜਣੇ ਖਣੇ ਨੂੰ ਨਾ ਦੱਸੇ ਜਾਣ। 

*******************

ਆਰ ਕੇ / ਪੀ ਕੇ / ਡੀ ਡੀ ਡੀ / ਏ ਵਾਈ / 350

Saturday, April 20, 2019

ਚੋਣ ਜੰਗ ਦੇ ਦੌਰ ਵਿੱਚ 24 ਹਜ਼ਾਰ ਕਿੱਲੋ ਲਾਹਣ ਬਰਾਮਦ

Apr 20, 2019, 6:51 PM
ਥਾਣਾ ਸਿੱਧਵਾਂ ਬੇਟ ਵਿੱਚ ਦੋ ਵੱਖ ਵੱਖ ਮੁਕੱਦਮੇਂ ਦਰਜ
ਲੁਧਿਆਣਾ: 20 ਅਪਰੈਲ 2019: (ਪੰਜਾਬ ਸਕਰੀਨ ਟੀਮ):: 
ਸ੍ਰੀ ਵਰਿੰਦਰ ਸਿੰੰਘ ਬਰਾੜ, ਪੀ.ਪੀ.ਐਸ,ਐਸ.ਐਸ.ਪੀ,ਲੁਧਿਆਣਾ(ਦਿਹਾਤੀ) ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲੋਕ ਸਭਾ ਚੋਣਾਂ-2019 ਦੇ ਮੱਦੇ ਨਜਰ ਪੁਲਿਸ ਜਿਲ੍ਹਾ ਲੁਧਿਆਣਾ (ਦਿਹਾਤੀ) ਵਿਖੇ ਚਲਾਈ ਗਈ ਵਿਸ਼ੇਸ਼ ਮੁਹਿੰਮ ਦੌਰਾਨ ਸ੍ਰੀ ਰੁਪਿੰਦਰ ਕੁਮਾਰ ਭਾਰਦਵਾਜ, ਪੀ.ਪੀ.ਐਸ, ਪੁਲਿਸ ਕਪਤਾਨ (ਜਾਂਚ),ਲੁਧਿ: (ਦਿਹਾਤੀ) ਦੇ ਦਿਸ਼ਾ-ਨਿਰਦੇਸ਼ਾਂ ਤੇ ਸ੍ਰੀ ਦਿਲਬਾਗ ਸਿੰਘ, ਪੀ.ਪੀ.ਐਸ, ਉਪ ਕਪਤਾਨ ਪੁਲਿਸ(ਜਾਂਚ), ਲੁਧਿਆਣਾ(ਦਿਹਾਤੀ) ਦੀ ਅਗਵਾਈ ਹੇਠ ਇੰਸਪੈਕਟਰ ਇਕਬਾਲ ਹੁਸੈਨ, ਇੰਚਾਰਜ ਸੀ.ਆਈ.ਏ ਸਟਾਫ ਜਗਰਾਂਉ ਅਤੇ ਇੰਸਪੈਕਟਰ ਨਵਦੀਪ ਸਿੰਘ ਇੰਚਾਰਜ ਨਾਰਕੋਟਿਕ ਸੈੱਲ, ਲੁਧਿ(ਦਿਹਾਤੀ) ਸਮੇਤ ਐਕਸਾਈਜ ਇੰਸਪੈਕਟਰ ਇੰਦਰਪਾਲ ਸਿੰਘ ਦੇ ਸ਼ੱਕੀ ਪੁਰਸ਼ਾ ਦੀ ਚੈਕਿੰਗ ਦੇ ਸਬੰਧ ਵਿੱਚ ਪੁਲਿਸ ਫੋਰਸ ਦੀਆਂ ਵੱਖ-ਵੱਖ ਪਾਰਟੀਆਂ ਬਣਾਕੇ ਥਾਣਾ ਸਿੱਧਵਾਂ ਬੇਟ ਦੇ ਏਰੀਏ ਵਿੱਚ ਸਰਚ ਕੀਤੀ ਗਈ। ਸਰਚ ਦੌਰਾਨ ਹੌਲਦਾਰ ਮੇਜਰ ਸਿੰਘ ਵੱਲੋਂ ਪਿੰਡ ਸ਼ੇਰੇਵਾਲ ਦੇ ਸਾਹਮਣੇ ਦਰਿਆ ਸਤਲੁਜ ਦੇ ਅੰਦਰ ਜਮੀਨ ਵਿੱਚ ਟੋਏ ਪੁੱਟ ਕੇ ਡਿੱਗੀਆਂ ਬਣਾਕੇ ਉਹਨਾਂ ਵਿੱਚ ਮੋਮਜਾਮੇ ਦੀਆਂ ਤਿਰਪਾਲਾਂ ਵਿਛਾਕੇ ਨਾ-ਮਲੂਮ ਵਿਆਕਤੀਆਂ ਵੱਲੋਂ ਨਜਾਇਜ ਸ਼ਰਾਬ ਕਸ਼ੀਦ ਕਰਨ ਲਈ ਰੱਖੀ 11,000 ਕਿਲੋ ਲਾਹਣ ਅਤੇ ਹੌਲਦਾਰ ਗੀਤਇੰਦਰਪਾਲ ਸਿੰਘ ਨੇ 13,000 ਕਿਲੋਗ੍ਰਾਮ ਲਾਹਣ (ਕੁੱਲ 24,000 ਕਿਲੋਗ੍ਰਾਮ) ਬਰਾਮਦ ਕਰਕੇ ਨਾ-ਮਲੂਮ ਵਿਆਕਤੀਆਂ ਖਿਲਾਫ ਹੇਠ ਲਿਖੇ ਅਨੁਸਾਰ ਆਬਕਾਰੀ ਐਕਟ ਅਧੀਨ ਮੁਕੱਦਮੇ ਦਰਜ ਕੀਤੇ ਗਏ ਹਨ। ਇਹ ਦੋਵੇਂ ਮੁਕੱਦਮੇਂ ਆਬਕਾਰੀ ਐਕਟ ਅਧੀਨ  ਥਾਣਾ ਸਿੱਧਵਾਂ ਬੇਟ ਵਿੱਚ ਦਰਜ ਕੀਤੇ ਗਏ ਹਨ।