Sun, Feb 12, 2017 at 6:08 PM
ਝਾਰਖੰਡ ਤੋਂ ਸਸਤੇ ਭਾਅ ਅਫੀਮ ਲਿਆ ਕੇ ਮਹਿੰਗੇ ਮੁੱਲ ਤੇ ਵੇਚਦਾ ਸੀ
ਸ਼੍ਰੀ ਜਤਿੰਦਰ ਸਿੰਘ ਅੋਲਖ,ਆਈ.ਪੀ.ਐਸ.ਕਮਿਸ਼ਨਰ ਆਫ ਪੁਲਿਸ, ਲੁਧਿਆਣਾ, ਸ੍ਰੀ ਭੁਪਿੰਦਰ ਸਿੰਘ ਸਿੱਧੂ.ਪੀ.ਪੀ.ਐਸ.ਡਿਪਟੀ ਕਮਿਸ਼ਨਰ ਆਫ ਪੁਲਿਸ,ਇੰਵੈਸਟੀਗੈਸ਼ਨ, ਲੁਧਿਆਣਾ, ਸ: ਬਲਕਾਰ ਸਿੰਘ ਪੀ.ਪੀ.ਐਸ.ਵਧੀਕ ਡਿਪਟੀ ਕਮਿਸ਼ਨਰ ਆਫ ਪੁਲਿਸ ਇੰਨਵੈਸਟੀਗੈਸ਼ਨ, ਲੁਧਿਆਣਾ, ਸ੍ਰੀ ਗੁਰਵਿੰਦਰ ਸਿੰਘ,ਪੀ.ਪੀ.ਐਸ.ਸਹਾਇਕ ਕਮਿਸ਼ਨਰ ਪੁਲਿਸ ਇਨਵੈਸਟੀਗੈਸ਼ਨ, ਲੁਧਿਆਣਾ।ਇੰਸ: ਹਰਪਾਲ ਸਿੰਘ ਗਰੇਵਾਲ ਇੰਨਚਾਰਜ ਸੀ.ਆਈ.ਏ.ਸਟਾਫ-1 ਲੁਧਿਆਣਾ ਜੀ ਦੀ ਹਦਾਇਤ ਅਨੁਸਾਰ ਏ.ਐਸ.ਆਈ ਰਾਜ ਕੁਮਾਰ,ਸਮੇਤ ਪੁਲਿਸ ਪਾਰਟੀ ਦੇ ਬ੍ਰਾਏ ਕਰਨੇ ਗਸ਼ਤ ਬਾ- ਚੈਕਿੰਗ ਸ਼ੱਕੀ ਪੁਰਸ਼ਾ/ਸ਼ੱਕੀ ਵਹੀਕਲਾਂ ਸਬੰਧੀ ਨੇੜੇ ਦਮੋਰੀਆ ਪੁਲ,ਗੋਲ ਮਾਰਕੀਟ ਪਰ ਮੋਜੂਦ ਸੀ ਤਾਂ ਦਮੋਰੀਆ ਪੁਲ ਵਾਲੀ ਸਾਈਡ ਤੋ ਇੱਕ ਮੋਨਾ ਵਿਆਕਤੀ ਪੈਦਲ ਆਉਦਾ ਦਿਖਾਈ ਦਿੱਤਾ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਕੇ ਤੇਜ ਕਦਮਾਂ ਨਾਲ ਪਿੱਛੇ ਨੂੰ ਮੁੜ ਗਿਆ ਜਿਸ ਨੂੰ ਏ.ਐਸ.ਆਈ ਰਾਜ ਕੁਮਾਰ ਨੇ ਸਾਥੀ ਕਰਮਚਾਰੀਆ ਦੀ ਮੱਦਦ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਸਨੇ ਆਪਣਾ ਨਾਮ ਪਤਾ ਅਰਜਨ ਕੁਮਾਰ ਉਰਫ ਰਾਹੁਲ ਪੁੱਤਰ ਉਮੇਸ਼ ਪਾਸਵਾਨ ਪਿੰਡ ਸਲੀਮ ਪੁਰ,ਡਾਕਖਾਨਾ ਚਚੋਰਾ,ਥਾਣਾ ਕੁੰਜ,ਜਿਲਾ ਗਯਾ ਬਿਹਾਰ ੳਮਰ ਕਰੀਬ 22 ਸਾਲ ਦੱਸਿਆ ਜਿਸ ਦੀ ਹਸਬ ਜਾਬਤਾ ਅਨੁਸਾਰ ਤਲਾਸੀ ਕੀਤੀ ਜਿਸ ਪਾਸੋ 1 ਕਗ 500 ਗ੍ਰਾਮ ਅਫੀਮ ਬਰਾਮਦ ਹੋਈ ਜਿਸ ਸਬੰਧੀ ਮੁਕੱਦਮਾਂ ਨੰਬਰ. 24 ਮਿਤੀ 12-2-2017 ੂ/ਸ਼ 18/61/85 ਂਧਫਸ਼. ਅਚਟ ਥਾਣਾ ਡਵੀਜਨ ਨੰਬਰ.4, ਲੁਧਿਆਣਾ ਦਰਜ ਰਜਿਸਟਰ ਕਰਵਾਕੇ ਅਰਜੁਨ ਕੁਮਾਰ ਉਰਫ ਰਾਹੁਲ ਨੂੰ ਹਸਬ ਜਾਬਤਾ ਗ੍ਰਿਫਤਾਰ ਕਰਕੇ ਤਫਤੀਸ਼ ਅਮਲ ਵਿੱਚ ਲਿਆਦੀ ਜਿਸ ਨੇ ਦੋਰਾਨੇ ਪੁੱਛ-ਗਿੱਛ ਦੱਸਿਆ ਕਿ ਉਹ ਝਾਰਖੰਡ ਤੋ ਅਫੀਮ ਸਸਤੇ ਮੁੱਲ ਤੇ ਲਿਆ ਕੇ ਲੁਧਿਆਣਾ ਵਿਖੇ ਮਹਿੰਗੇ ਮੁੱਲ ਤੇ ਵੇਚਦਾ ਸੀ।ਇਹ ਇਸ ਧੰਦੇ ਵਿੱਚ ਕਰੀਬ 6 ਮਹੀਨੇ ਲੱਗਾ ਹੋਇਆ ਹੈ। ਇਸ ਨਾਲ ਜੁੜੇ ਸਮੱਗਲਰਾਂ ਨੂੰ ਵੀ ਗ੍ਰਿਫਤਾਰ ਕੀਤਾ ਜਾਵੇਗਾ।
No comments:
Post a Comment