ਸਿੱਖਿਆ ਅਤੇ..ਗੁਰਬਾਣੀ ਵਿਚਾਰ ਤੋਂ ਵੀ ਵਾਂਝੇ ਹਨ ਇਹ ਸਿੱਖ ਪਰਿਵਾਰ
ਸੋਸ਼ਲ ਮੀਡੀਆ//ਫੇਸਬੁੱਕ: 10 ਮਈ 2020: (ਪੰਜਾਬ ਸਕਰੀਨ ਡੈਸਕ)::
ਇਹ ਇੱਕ ਹਕੀਕਤ ਹੈ ਕਿ ਆਮ ਤੌਰ ਤੇ ਸਿੱਖ ਕਦੇ ਹੱਥ ਨਹੀਂ ਅੱਡਦਾ। ਉਹ ਸੜਕ ਤੇ ਖੜੋ ਕੇ ਭੀਖ ਵੀ ਨਹੀਂ ਮੰਗਦਾ ਪਰ ਇਸਦਾ ਇਹ ਅਰਥ ਇਹ ਤਾਂ ਨਹੀਂ ਕਿ ਸਿੱਖ ਗਰੀਬ ਨਹੀਂ ਹੁੰਦੇ ਜਾਂ ਉਹਨਾਂ ਨੂੰ ਗਰੀਬੀ ਦਾ ਦੁੱਖ ਮਹਿਸੂਸ ਨਹੀਂ ਹੁੰਦਾ? ਸਮਾਜ ਵਿੱਚ ਗਰੀਬੀ ਦੇ ਪਾੜੇ ਦਾ ਦਰਦ ਉਹਨਾਂ ਨੂੰ ਵੀ ਡੰਗਦਾ ਹੈ। ਇਹ ਗੱਲ ਵੱਖਰੀ ਹੈ ਕਿ ਬਹੁਤਿਆਂ ਨੇ ਇਸ ਵਿਤਕਰੇ ਅਤੇ ਗਰੀਬੀ ਨਾਲ ਰਹਿਣਾ ਸਿੱਖ ਲਿਆ ਹੈ। ਜੇ ਇਮਾਨਦਾਰੀ ਨਾਲ ਪਤਾ ਲਾਇਆ ਜਾਈ ਤਾਂ ਅਜਿਹੇ ਬਹੁਤ ਸਾਰੇ ਵਰਗ ਮਿਲ ਜਾਣਗੇ ਜਿਹੜੇ ਉੱਚੀਆਂ ਜਾਤਾਂ ਵਿੱਚ ਵੀ ਹਨ ਪਰ ਆਰਥਿਕ ਪੱਖੋਂ ਬਹੁਤ ਗਰੀਬ ਹਨ। ਕੌਣ ਸੋਚੇਗਾ ਇਹਨਾਂ ਗਰੀਬ ਸਿੱਖਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਦੀ ਗੱਲ? ਫੇਸਬੁੱਕ ਤੇ ਸਿੱਖ ਇਤਿਹਾਸ {Sikh History} ਤੇ 2 ਜਨਵਰੀ 2013 ਨੂੰ ਇੱਕ ਲਿਖਤ ਪੋਸਟ ਕੀਤੀ ਹੈ ਸਿਕਲੀਗਰ ਸਿੱਖਾਂ ਬਾਰੇ। ਇਹ ਲਿਖਤ ਸਿੱਖਾਂ ਵਿਚਲੀ ਆਰਥਿਕ ਗਰੀਬੀ ਬਾਰੇ ਇੱਕ ਵਣਗੀ ਮਾਤਰ ਹੈ।
ਸਿਕਲੀਗਰ ਸਿੱਖਾਂ ਦਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਨਾਲ ਸਿੱਧਾ ਸੰਬੰਧ ਹੈ। ਇਹ ਸਰਬ ਲੋਹ ਦੇ ਸਸ਼ਤਰ ਬਣਾਉਂਦੇ ਸਨ ..ਇਹ ਪਰਿਵਾਰ ਦੇਸ਼ ਦੇ ਵੱਖ-ਵੱਖ ਹਿੱਸਿਆਂ ਮੱਧ ਪ੍ਰਦੇਸ਼ ..ਯੂ .ਪੀ ..ਛਤੀਸਗੜ..ਰਾਜਸਥਾਨ ...ਤੇ ਮਹਾਂਰਾਸਟਰ ਵਿੱਚ ਰਹਿੰਦੇ ਹਨ। | ਬੰਜਾਰਾ ਸਮਾਜ... ਬੰਜਾਰਾ ਕੌਮ ਦੀ ਇੱਕ ਵੱਡੀ ਗਿਣਤੀ ਵੀ ਦੇਸ਼ ਦੇ ਵੱਖ-ਵੱਖ ਹਿੱਸਿਆਂ ਹਰਿਆਣਾ ... ਗੁਜਰਾਤ ...ਐਮ .ਪੀ ਛਤੀਸਗੜ.....ਰਾਜਸਥਾਨ .. ਮਹਾਂਰਾਸਟਰ ਤੇ ਯੂ .ਪੀ ਵਿੱਚ ਹਨ।
ਸਤਿਕਾਰ ਯੋਗ ਸ਼ਖਸੀਅਤਾਂ ਭਾਈ ਮੱਖਣ-ਸ਼ਾਹ ਲੁਬਾਣਾ ਤੇ ਭਾਈ ਲੱਖੀ ਸ਼ਾਹ ਵਣਜਾਰਾ ਇਸੇ ਬੰਜਾਰਾ ਪਰਿਵਾਰ ਵਿੱਚੋਂ ਹੀ ਸਨ। ਗੁਰੂ ਸਾਹਿਬਾਨ ਦੇ ਬਚਨਾਂ ਤੇ ਕੁਰਬਾਨ ਹੋ ਜਾਣ ਵਾਲੇ ਇਹਨਾਂ ਸਿਕਲੀਗਰ ਤੇ ਵਣਜਾਰੇ ਸਿੱਖਾਂ ਦੇ ਵਾਰਸ ਅੱਜ ਪੰਥ ਤੋਂ ਦੂਰ ਹੋਏ ਝੁੱਗੀਆਂ ਦੇ ਵਿੱਚ ਰੁਲਦੇ ਹੋਏ ..ਅੱਤ ਦੀ ਗਰੀਬੀ ਦਾ ਜੀਵਨ ਜੀ ਰਹੇ ਹਨ। ਇਹ ਸਿੱਖ ਵਰਗ ਦੇਸ਼ ਵਿੱਚ ਕਈ ਵੱਖ-ਵੱਖ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ। ਜਿਵੇਂ ਗਰੀਬੀ...ਸਿੱਖਿਆ ਦੀ ਘਾਟ ਹੋਣ ਦੇ ਨਾਲ-ਨਾਲ ਇਹ ਸਿੱਖ ਵੀਰ ..ਗੁਰਬਾਣੀ ਵਿਚਾਰ ਤੋਂ ਵੀ ਵਾਂਝੇ ਹਨ। ਸਮੇਂ ਦੀਆਂ ਸਰਕਾਰਾਂ ਨੇ ਇਹਨਾਂ ਵਲੋਂ ਬੰਦੂਕਾਂ ਤੇ ਹੋਰ ਹਥਿਆਰ ਬਨਾਉਣ ਤੇ ਰੋਕ ਲਾ ਦਿੱਤੀ ਜਿਸ ਕਰਕੇ ਇਹਨਾਂ ਦਾ ਮੁੱਖ ਕਿੱਤਾ ਇਹਨਾਂ ਕੋਲੋ ਖੋਹ ਲਿਆ ਗਿਆ ਤੇ ਅੱਜ ਤੱਕ ਇਹ ਅਣਖੀ ਸਿੱਖ ਵੀਰ ਗਰੀਬੀ ਨਾਲ ਜੂਝ ਰਹੇ ਹਨ। ਪਰ ਸਭ ਤੋਂ ਵੱਡੀ ਦੁੱਖ ਦੀ ਗੱਲ ਹੈ ਕਿ ਦੂਸਰੀ ਸਿੱਖ ਸੰਗਤ ਨਾਲ ਇਹਨਾਂ ਦਾ ਤਾਲ-ਮੇਲ ਨਹੀ ਹੈ।
No comments:
Post a Comment