Sunday, July 14, 2019

ਨਵਜੋਤ ਸਿੰਘ ਸਿੱਧੂ ਵੱਲੋਂ ਪੰਜਾਬ ਮੰਤਰੀਮੰਡਲ ਤੋਂ ਅਸਤੀਫਾ

ਅਸਤੀਫਾ 10 ਜੂਨ ਨੂੰ ਹੀ ਰਾਹੁਲ ਗਾਂਧੀ ਨੂੰ ਸੌਂਪ ਦਿੱਤਾ ਸੀ 
ਚੰਡੀਗੜ੍ਹ//ਲੁਧਿਆਣਾ//ਸੋਸ਼ਲ ਮੀਡੀਆ: 14 ਜੁਲਾਈ 2019: (ਪੰਜਾਬ ਸਕਰੀਨ ਬਿਊਰੋ)::
ਅਖੀਰ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਮੰਤਰੀ ਮੰਡਲ ਤੋਂ ਦਿੱਤੇ ਆਪਣੇ ਅਸਤੀਫੇ ਦੀ ਖਬਰ ਖੁੱਲ ਕੇ ਸੋਸ਼ਲ ਮੀਡੀਆ 'ਤੇ ਨਸ਼ਰ ਕਰ ਦਿੱਤੀ ਹੈ। ਅਸਤੀਫੇ ਵਾਲੀ ਇਹ ਚਿੱਠੀ ਅਸਲ ਵਿੱਚ ਉਹਨਾਂ ਦਸ ਜੂਨ 2019 ਵਾਲੇ ਦਿਨ ਹੀ ਲਿਖੀ ਸੀ ਅਤੇ ਅਤੇ ਉਸੇ ਹੀ ਦਿਨ ਕਾਂਗਰਸ ਸੁਪਰੀਮੋ ਰਾਹੁਲ ਗਾਂਧੀ ਨੂੰ ਮਿਲ ਕੇ ਉਹਨਾਂ ਨੂੰ ਸੌਂਪ ਦਿੱਤੀ ਸੀ। ਅਸਤੀਫੇ ਦੀ ਇਹ ਨੌਬਤ ਵੀ ਕੋਈ ਰਾਤੋਰਾਤ ਨਹੀਂ ਸੀ ਆਈ। ਇਸਦੇ ਆਸਾਰ ਬਹੁਤ ਪਹਿਲਾਂ ਹੀ ਬਣਨੇ ਸ਼ੁਰੂ ਹੋ ਗਏ ਸਨ। 
ਉਹਨਾਂ ਦੋ ਜੂਨ 2019 ਨੂੰ ਟਵਿੱਟਰ 'ਤੇ ਲਿਖਿਆ ਸੀ:
ਬਹਾਦਰ ਕਬ ਕਿਸੀ ਕਾ ਆਸਰਾ ਅਹਿਸਾਨ ਲੇਤੇ ਹੈਂ;
ਉਸੀ ਕੋ ਕਰ ਗੁਜ਼ਰਤੇ ਹੈਂ ਜੋ ਮਨ ਮੈਂ ਠਾਨ ਹੈਂ। 
ਨਵਜੋਤ ਸਿੰਘ ਸਿੱਧੂ ਨੇ ਅਗਲੀਆਂ ਮੰਜ਼ਿਲਾਂ ਬਾਰੇ ਆਪਣੇ ਮਨ ਵਿੱਚ ਕੀ ਕੀ ਸੋਚਿਆ ਹੈ ਇਸਦਾ ਪਤਾ ਤਾਂ ਨੇੜ ਭਵਿੱਖ ਵਿੱਚ ਹੀ ਲੱਗ ਸਕੇਗਾ ਪਰ ਜਿਹਨਾਂ ਫਿਲਹਾਲ ਉਹਨਾਂ ਲੋਕਾਂ ਦੇ ਮੂੰਹ ਬੰਦ ਹੋ ਗਏ ਹੋਣਗੇ ਜਿਹਨਾਂ ਨੇ ਅਸਤੀਫੇ ਦੀ ਮੰਗ ਨੂੰ ਆਪਣੀ ਮੁਹਿੰਮ ਬਣਾਇਆ ਹੋਇਆ ਸੀ। ਕਦੇ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਪੋਸਟਰ ਲਗਵਾਏ ਜਾ ਰਹੇ ਸਨ ਅਤੇ ਕਦੇ ਸੋਸ਼ਲ ਮੀਡੀਆ ਉੱਤੇ ਮੁਹਿੰਮ ਚਲਾਈ ਜਾਂਦੀ ਸੀ। ਇਹ ਸਭ ਕੁਝ ਦੇਖ ਕੇ ਲੱਗ ਹੀ ਰਿਹਾ ਸੀ ਕਿ ਇਸ ਵਾਰ ਫੇਰ ਨਵਜੋਤ ਸਿੰਘ ਮੌਜੂਦਾ ਸਿਆਸੀ ਚੌਖਟੇ ਵਿੱਚ ਫਿੱਟ ਨਹੀਂ ਆਉਣਗੇ। ਇਸੇ ਦੌਰਾਨ ਪੰਜਾਬ ਐਡ ਮੁੱਖ ਮੰਤਰੀ ਦਫਤਰ ਨੇ ਕਿਹਾ ਹੈ ਕਿ ਉਹਨਾਂ ਨੂੰ ਨਵਜੋਤ ਸਿੰਘ ਸਿੱਧੂ ਦਾ ਅਸਤੀਫਾ ਅਜੇ ਤੱਕ ਨਹੀਂ ਮਿਲਿਆ। 

No comments: